Bangalore - Sach Kahoon Punjabi
ਬੰਗਲੁਰੂ ਦੇ ਹਾਲਾਤ ਦੇਸ਼ ਲਈ ਚਿਤਾਵਨੀ
ਦੱਖਣੀ ਅਫਰੀਕਾ, ਅਫਰੀਕਾ ਮਹਾਂਦੀਪ ਦਾ ਇੱਕ ਸਭ ਤੋਂ ਵਿਕਸਿਤ ਦੇਸ਼ ਹੈ। ਉਸ ਦੀ ਰਾਜਧਾਨੀ ਜਾਹਨਜ਼ਬਰਗ ਸ਼ਾਇਦ ਦੁਨੀਆਂ ਵਿੱਚ ਕਿਸੇ ਦੇਸ਼ ਦੀ ਪਹਿਲੀ ਰਾਜਧਾਨੀ ਹੈ ਜਿਸ ਦਾ 2020 ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਝੀਲਾਂ ਵਿੱਚ ਭੰਡਾਰਨ ਸਮਰੱਥਾ ਦਾ ਸਿਰਫ 20% ਪਾਣੀ ਬਚਿਆ ਹੈ। ਇਸ ਸ਼ਹਿਰ ਵਿੱਚ ਪਾਣੀ ਦੀ ਖਾਤਰ ਹਿੰਸਕ ਮੁਜ਼ਾਹਰੇ ਹੋਣਾ ਆਮ ਗੱਲ ਬਣ ਗਈ ਹੈ ਜਿਨ੍ਹਾਂ ਵਿੱਚ ਹੁਣ ਤੱਕ 100 ਦੇ ਕਰੀਬ ਸੁਰੱਖਿਆ ਦਸਤੇ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਜ਼ਖਮੀ ਹੋਏ ਹਨ। (Bangalore)
ਇਸ ਸ਼ਹਿਰ ਦੀ ਬਰਬਾਦੀ ਦੀ ਕਹਾਣੀ ਬਿਲਕੁਲ ਭਾਰਤੀ ਸ਼ਹਿਰਾਂ ਨਾਲ ਮੇਲ ਖਾਂਦੀ ਹੈ। ਵਾਤਾਵਰਨ ਦੀ ਤਬਦੀਲੀ ਕਾਰਨ ਘੱਟ ਹੋ ਰਹੀ ਬਾਰਸ਼ ਅਤੇ ਪੈਸੇ ਦੇ ਲਾਲਚ ਵਿੱਚ ਨੇਤਾਵਾਂ, ਅਫਸਰਾਂ ਤੇ ਕਲੋਨਾਈਜ਼ਰਾਂ ਵੱਲੋਂ ਕੀਤੀਆਂ ਗਈਆਂ ਅੰਨ੍ਹੇਵਾਹ ਉਸਾਰੀਆਂ ਮੁੱਖ ਕਾਰਨ ਹਨ ਜਿਨ੍ਹਾਂ ਨੇ ਪਾਣੀ ਦੇ ਕੁਦਰਤੀ ਸੋਮੇ ਬਰਬਾਦ ਕਰ ਦਿੱਤੇ। ਇਸ ਵੇਲੇ ਭਾਰਤ ਦੇ ਸ਼ਹਿਰ ਬੰਗਲੌਰ ਵਿੱਚ ਵੀ ਇਹੀ ਹਾਲਾਤ ਬਣ ਚੁੱਕੇ ਹਨ। ਬੰਗਲੌਰ ਕਰਨਾਟਕ ਦੀ ਰਾਜਧਾਨੀ ਹੈ ਜਿਸ ਨੂੰ ਆਪਣੇ ਸ਼ਾਨਦਾਰ ਮੌਸਮ ਕਾਰਨ ਸਾਰੇ ਭਾਰਤ ਵਿੱਚ ਪਸੰਦ ਕੀਤਾ ਜਾਂਦਾ ਹੈ। ਇੱਥੇ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਤੋਂ ਨਹੀਂ ਵਧਦਾ ਤੇ ਸਰਦੀਆਂ ਵਿੱਚ 20 ਡਿਗਰੀ ਤੋਂ ਥੱਲੇ ਨਹੀਂ ਜਾਂਦਾ। (Bangalore)
ਇਸ ਕਾਰਨ ਇੱਥੇ ਸੈਂਕੜੇ ਪ੍ਰਸਿੱਧ ਕੰਪਨੀਆਂ ਦੇ ਹੈੱਡਕੁਆਰਟਰ ਤੇ ਭਾਰਤ ਦੇ ਅਮੀਰ ਲੋਕਾਂ ਦੇ ਘਰ ਹਨ। ਬੰਗਲੌਰ ਅਜੇ ਪਿਛਲੇ ਸਾਲ ਮਾਨਸੂਨ ਦੌਰਾਨ ਆਏ ਹੜ੍ਹਾਂ ਤੋਂ ਉੱਭਰਿਆ ਨਹੀਂ ਸੀ ਕਿ ਇਸ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਸਿਰਫ ਬੰਗਲੌਰ ਸ਼ਹਿਰ ਦਾ ਹੀ ਨਹੀਂ, ਆਸ-ਪਾਸ ਦੇ ਕਈ ਜਿਲ੍ਹਿਆਂ ਵਿੱਚ ਵੀ ਸੋਕਾ ਪੈ ਗਿਆ ਹੈ। ਝੀਲਾਂ, ਤਲਾਬ ਤੇ ਪਾਣੀ ਦੇ ਸਾਰੇ ਕੁਦਰਤੀ ਸੋਮੇ ਸੁੱਕ ਗਏ ਹਨ ਤੇ ਫਸਲਾਂ ਬਰਬਾਦ ਹੋ ਗਈਆਂ ਹਨ। ਸਰਕਾਰ ਦੇ ਇਸ ਸਥਿਤੀ ’ਤੇ ਕਾਬੂ ਪਾਉਣ ਵਿੱਚ ਅਸਫਲ ਹੋ ਜਾਣ ਕਾਰਨ ਪਾਣੀ ਮਾਫੀਆ ਵੱਲੋਂ ਸ਼ਹਿਰ ਵਿੱਚ ਮਹਿੰਗੇ ਰੇਟ ’ਤੇ ਟੈਂਕਰਾਂ ਨਾਲ ਗੰਦਾ-ਮੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। (Bangalore)
ਜਿਸ ਦੀ ਕੀਮਤ ਚੁਕਾਉਣੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਬੰਗਲੌਰ ਦੇ ਨਜ਼ਦੀਕ ਕੋਈ ਵੀ ਨਦੀ-ਨਾਲਾ ਨਹੀਂ ਵਗਦਾ। ਸ਼ਹਿਰ ਵਿੱਚ ਪਾਣੀ ਦੀ ਪੂਰਤੀ 100 ਕਿ.ਮੀ. ਦੂਰ ਕਾਵੇਰੀ ਨਦੀ ਤੋਂ ਪਾਈਪਾਂ ਰਾਹੀਂ ਪਾਣੀ ਲਿਆ ਕੇ ਕੀਤੀ ਜਾਂਦੀ ਹੈ। ਪਰ ਕਾਵੇਰੀ ਦੇ ਪਾਣੀ ਨਾਲ ਬੰਗਲੌਰ ਦੀ ਇੱਕ ਕਰੋੜ ਪੈਂਤੀ ਲੱਖ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਾਰਨ ਕਰੀਬ ਅੱਧੇ ਸ਼ਹਿਰ ਨੂੰ ਟਿਊਬਵੈੱਲਾਂ ਦਾ ਪਾਣੀ ਸਪਲਾਈ ਕੀਤਾ ਜਾਂਦਾ ਸੀ ਜੋ ਹੁਣ ਗਾਇਬ ਹੋ ਗਿਆ ਹੈ। ਸ਼ਾਨਦਾਰ ਮੌਸਮ ਅਤੇ ਮਲਟੀਨੈਸ਼ਨਲ ਸਾਫਟਵੇਅਰ ਕੰਪਨੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਲੱਖਾਂ ਨੌਕਰੀਆਂ ਕਾਰਨ ਬੰਗਲੌਰ ਨੇ ਕੁਝ ਸਾਲਾਂ ਵਿੱਚ ਹੀ ਹੈਰਾਨੀਜਨਕ ਤਰੱਕੀ ਕੀਤੀ ਸੀ। (Bangalore)
ਜੋ ਹੁਣ ਇਸ ਦੀ ਬਰਬਾਦੀ ਦਾ ਕਰਨ ਬਣ ਗਈ ਹੈ। ਇਨ੍ਹਾਂ ਨੌਕਰੀਆਂ ਦੀ ਖਿੱਚ ਤੇ ਮਿਲਣ ਵਾਲੀਆਂ ਮੋਟੀਆਂ ਤਨਖਾਹਾਂ ਕਾਰਨ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਅਤੇ ਵਿਦੇਸ਼ੀ ਇਸ ਸ਼ਹਿਰ ਵਿੱਚ ਰਹਿਣ ਲਈ ਪਹੁੰਚ ਗਏ। ਕੁਦਰਤੀ ਹੈ ਕਿ ਸ਼ਹਿਰ ਵਿੱਚ ਜਿੰਨੀ ਅਬਾਦੀ ਹੋਵੇਗੀ, ਉਸ ਮੁਤਾਬਕ ਵਾਹਨ ਵੀ ਹੋਣਗੇ। ਬੰਗਲੌਰ ਵਿੱਚ ਇਸ ਵੇਲੇ 75 ਲੱਖ ਦੇ ਕਰੀਬ ਸਕੂਟਰਾਂ-ਮੋਟਰ ਸਾਈਕਲਾਂ ਸਮੇਤ ਇੱਕ ਕਰੋੜ ਤੋਂ ਵੱਧ ਵਾਹਨ ਹਨ। ਇਨ੍ਹਾਂ ਵੱਲੋਂ ਦਿਨ-ਰਾਤ ਉਗਲਿਆ ਜਾਂਦਾ ਜ਼ਹਿਰੀਲਾ ਧੂੰਆਂ (ਫੈਕਟਰੀਆਂ ਦਾ ਅਲੱਗ) ਵਾਤਾਵਰਨ ’ਤੇ ਮਾਰੂ ਅਸਰ ਪਾ ਰਿਹਾ ਹੈ ਜਿਸ ਕਾਰਨ ਬੰਗਲੌਰ ਦਾ ਔਸਤ ਤਾਪਮਾਨ ਵਧ ਰਿਹਾ ਹੈ ਤੇ ਬਾਰਸ਼ਾਂ ਬੇਤਰਤੀਬੀਆਂ ਹੋ ਰਹੀਆਂ ਹਨ। (Bangalore)
ਅੱਜ ਤੋਂ 30 40 ਸਾਲ ਪਹਿਲਾਂ ਤੱਕ ਬੰਗਲੌਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਝੀਲਾਂ, ਤਲਾਬ ਅਤੇ ਪਾਣੀ ਦੇ ਹੋਰ ਕੁਦਰਤੀ ਸ੍ਰੋਤ ਸਨ ਜਿਨ੍ਹਾਂ ਦਾ ਪਾਣੀ ਸ਼ਹਿਰ ਦੀਆਂ ਜ਼ਰੂਰਤਾਂ ਅਤੇ ਖੇਤੀਬਾੜੀ ਵਾਸਤੇ ਵਰਤਿਆ ਜਾਂਦਾ ਸੀ। ਪਰ ਇਸ ਸਮੇਂ ਦੌਰਾਨ ਬੰਗਲੌਰ ਵਿੱਚ ਅਬਾਦੀ ਵਿਸਫੋਟ (40 ਸਾਲਾਂ ਵਿੱਚ 53% ਵਾਧਾ) ਹੋਇਆ ਤੇ ਉਨ੍ਹਾਂ ਨੂੰ ਰਿਹਾਇਸ਼ ਅਤੇ ਹੋਰ ਸ਼ਹਿਰੀ ਸਹੂਲਤਾਂ ਦੇਣ ਵਾਸਤੇ (ਅਸਲ ਵਿੱਚ ਮੋਟਾ ਮਾਲ ਕਮਾਉਣ ਖਾਤਰ) 80% ਦੇ ਕਰੀਬ ਝੀਲਾਂ ਤੇ ਤਲਾਬ ਸੀਮਿੰਟ ਦੇ ਜੰਗਲਾਂ ਹੇਠ ਦਫਨ ਕਰ ਦਿੱਤੇ ਗਏ। 1980 ਤੋਂ ਬਾਅਦ ਬੰਗਲੌਰ ਵਿੱਚ ਜ਼ਮੀਨ ਜਾਇਦਾਦ ਦੇ ਰੇਟ ਅਸਮਾਨ ਨੂੰ ਚੜ੍ਹ ਗਏ ਸਨ। (Bangalore)
ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG
ਜਿਸ ਦਾ ਫਾਇਦਾ ਉਠਾਉਣ ਲਈ ਕਲੋਨਾਈਜ਼ਰਾਂ ਨੇ ਬੇਰਹਿਮੀ ਨਾਲ ਸੈਂਕੜੇ ਤਲਾਬਾਂ ਤੇ ਟੋਭਿਆਂ ਨੂੰ ਪੂਰ ਕੇ ਕਲੋਨੀਆਂ ਬਣਾ ਦਿੱਤੀਆਂ। ਜਿਸ ਸ਼ਹਿਰ ਦੇ 28 ਵਿੱਚੋਂ 26 ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਆਪਣਾ ਕਾਰੋਬਾਰ ਪ੍ਰਾਪਰਟੀ ਡੀਲਿੰਗ ਲਿਖਿਆ ਹੋਵੇ, ਉੱਥੇ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਕੀ ਇਹ ਲੋਕ ਸਰਕਾਰ ਨੂੰ ਆਪਣੇ ਕਾਰੋਬਾਰ ਦੀ ਕੀਮਤ ’ਤੇ ਸ਼ਹਿਰ ਦੇ ਹੜ੍ਹ ਜਾਂ ਸੋਕੇ ਦੀ ਸਮੱਸਿਆ ਹੱਲ ਕਰਨ ਲਈ ਕੋਈ ਸਖਤ ਫੈਸਲਾ ਲੈਣ ਜਾਂ ਕਾਨੂੰਨ ਬਣਾਉਣ ਦੀ ਆਗਿਆ ਦੇ ਸਕਦੇ ਹਨ? ਇਸ ਸ਼ਹਿਰ ਵਿੱਚ ਸੰਸਾਰ ਦੇ ਚੋਟੀ ਦੇ ਭੂ-ਵਿਗਿਆਨੀ, ਜਾਗਰੂਕ ਨਾਗਰਿਕਾਂ ਦੀਆਂ ਜਥੇਬੰਦੀਆਂ ਅਤੇ ਤਕਨੀਤੀ ਮਾਹਿਰ ਵੀ ਵੱਸਦੇ ਹਨ। (Bangalore)
ਜੋ ਸਮੇਂ-ਸਮੇਂ ’ਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਬਾਰੇ ਰਾਜਨੀਤਿਕ ਅਤੇ ਸਮਾਜਿਕ ਪਲੇਟਫਾਰਮਾਂ ’ਤੇ ਅਵਾਜ਼ ਉਠਾਉਂਦੇ ਰਹਿੰਦੇ ਹਨ। ਇਸ ਸਬੰਧੀ ਸੈਂਕੜੇ ਪਟੀਸ਼ਨਾਂ ਅਦਾਲਤਾਂ ਵਿੱਚ ਲੰਬਿਤ ਹਨ, ਪਰ ਰਾਜਨੀਤਿਕ ਉਦਾਸੀਨਤਾ ਅਤੇ ਪੈਸੇ ਦੀ ਭੁੱਖ ਅੱਗੇ ਉਨ੍ਹਾਂ ਦੀ ਅਵਾਜ਼ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਵਾਂਗ ਗੁੰਮ ਹੋ ਜਾਂਦੀ ਹੈ। ਕੰਨੜ ਭਾਸ਼ਾ ਦੇ ਮਹਾਨ ਕਵੀ ਸਰਵਗਨ ਨੇ 17ਵੀਂ ਸਦੀ ਵਿੱਚ ਆਪਣੀ ਇੱਕ ਕਵਿਤਾ ਵਿੱਚ ਸਵਾਲ ਕੀਤਾ ਸੀ ਕਿ ਜੋ ਵਿਅਕਤੀ ਤਲਾਬ ਸੁਕਾ ਕੇ ਆਪਣਾ ਘਰ ਬਣਾਉਂਦਾ ਹੈ, ਕੀ ਉਸ ਨੂੰ ਹੜ੍ਹ ਤੋਂ ਡਰਨਾ ਨਹੀਂ ਚਾਹੀਦਾ? ਜਿਸ ਬੰਗਲੌਰ ਨੇ ਆਪਣੇ ਤਲਾਬ ਖੁਦ ਹੀ ਸੁਕਾ ਲਏ ਹਨ। (Bangalore)
ਕੀ ਉਹ ਹੁਣ ਲੋਕਾਂ ਦੇ ਪਾਣੀ ਦੀ ਜਰੂਰਤ ਟੈਂਕਰਾਂ ਰਾਹੀਂ ਪੂਰੀ ਕਰ ਸਕਦਾ ਹੈ? ਪਿਛਲੇ ਸਾਲ ਜਦੋਂ ਬੰਗਲੌਰ ਵਿੱਚ ਹੜ੍ਹ ਆਏ ਸਨ ਤਾਂ ਪਾਣੀ ਪਾਸ਼ ਇਲਾਕਿਆਂ ਵਿੱਚ ਸੱਤਾਧਾਰੀਆਂ ਅਤੇ ਧਨਾਢਾਂ ਦੇ ਬੈੱਡਰੂਮਾਂ ਵਿੱਚ ਵੀ ਦਾਖਲ ਹੋ ਗਿਆ ਸੀ, ਕਈਆਂ ਨੂੰ ਤਾਂ ਕਿਸ਼ਤੀਆਂ ਰਾਹੀਂ ਬਾਹਰ ਕੱਢਣਾ ਪਿਆ ਸੀ। ਉਸ ਸਮੇਂ ਮੀਡੀਆ ਵਿੱਚ ਪਏ ਰੌਲੇ-ਗੌਲੇ ਕਾਰਨ ਜਨਤਾ ਦੇ ਹੰਝੂ ਕੁਝ ਦੇਰ ਲਈ ਪੂੰਝਣ ਖਾਤਰ ਸਰਕਾਰ ਨੇ ਸ਼ਹਿਰ ਵਿੱਚ ਪਾਣੀ ਦੇ ਕੁਦਰਤੀ ਰਸਤੇ ਰੋਕ ਕੇ ਕੀਤੀਆਂ ਉਸਾਰੀਆਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਝ ਦਿਨਾਂ ਬਾਅਦ ਪਾਣੀ ਸ਼ਹਿਰ ਵਿੱਚੋਂ ਬਾਹਰ ਨਿੱਕਲ ਗਿਆ ਤੇ ਲੋਕ ਵੀ ਸਭ ਕੁਝ ਭੁੱਲ-ਭੁਲਾ ਗਏ। (Bangalore)
ਇਸ ਵੇਲੇ ਹਾਲਾਤ ਐਨੇ ਭਿਆਨਕ ਹਨ ਕਿ ਟੈਂਕਰ ਜਿਹੜੇ ਟਿਊਬਵੈੱਲਾਂ ਤੋਂ ਪਾਣੀ ਲਿਆ ਰਹੇ ਸਨ, ਉੱਥੇ ਵੀ ਪਾਣੀ ਖ਼ਤਮ ਹੋ ਗਿਆ ਹੈ। ਇਸ ਸਮੇਂ ਬੰਗਲੌਰ ਵਿੱਚ ਪਾਣੀ ਦੀ ਰਾਸ਼ਨਿੰਗ ਕੀਤੀ ਜਾ ਰਹੀ ਹੈ ਤੇ ਸਪਲਾਈ ਵਿੱਚ 50 ਤੋਂ 75% ਤੱਕ ਕੱਟ ਲੱਗ ਰਹੇ ਹਨ। ਪੌਦਿਆਂ, ਲਾਅਨਾਂ ਨੂੰ ਪਾਣੀ ਦੇਣ ਜਾਂ ਕਾਰਾਂ ਆਦਿ ਧੋਣ ’ਤੇ ਵੱਡੇ ਜ਼ੁਰਮਾਨੇ ਵਸੂਲੇ ਜਾ ਰਹੇ ਹਨ। ਕਈ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਨਹਾਉਣ ਜਾਂ ਕੱਪੜੇ ਧੋਣ ਵਾਸਤੇ ਵੀ ਪਾਣੀ ਨਹੀਂ ਮਿਲ ਰਿਹਾ। ਬਹੁ-ਮੰਜ਼ਿਲ ਇਮਾਰਤਾਂ ਦੀ ਹਾਲਤ ਤਾਂ ਹੋਰ ਵੀ ਬੁਰੀ ਹੈ ਕਿਉਂਕਿ ਪ੍ਰੈਸ਼ਰ ਘੱਟ ਹੋਣ ਕਾਰਨ ਉੱਪਰਲੀਆਂ ਮੰਜ਼ਿਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। (Bangalore)
55-60 ਸਾਲ ਦੀ ਉਮਰ ਵਾਲੀ ਸਾਡੀ ਪੀੜ੍ਹੀ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਤੋਂ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਹੋਈ ਹਰ ਪ੍ਰਕਾਰ ਦੀ ਤਰੱਕੀ ਵੇਖੀ ਹੈ। ਚਿੱਠੀਆਂ-ਖਤ ਵੀ ਲਿਖੇ ਹਨ ਤੇ ਜੀਮੇਲ, ਵੱਟਸਐਪ ਆਦਿ ’ਤੇ ਮੈਸੇਜ਼ ਵੀ ਭੇਜੇ ਹਨ। ਕਿਸਾਨਾਂ ਨੂੰ ਖੇਤਾਂ ਵਿੱਚ ਡੰਗਰਾਂ ਨਾਲ ਹਲ ਵਾਹੁੰਦੇ ਤੇ ਇਨਸਾਨ ਨੂੰ ਚੰਦ ’ਤੇ ਉੱਤਰਦੇ ਵੇਖਿਆ ਹੈ। ਪਰ ਦਿਲ ਵਿੱਚ ਦਰਦ ਉਦੋਂ ਉੱਠਦਾ ਹੈ ਜਦੋਂ ਵੇਖਦੇ ਹਾਂ ਕਿ ਪੰਜਾਬ ਵਿੱਚ ਤੀਹ-ਚਾਲੀ ਸਾਲ ਪਹਿਲਾਂ ਪਾਣੀ ਦਾ ਪੱਧਰ ਜੋ ਦਸ-ਪੰਦਰਾਂ ਫੁੱਟ ’ਤੇ ਹੁੰਦਾ ਸੀ, ਉਹ ਹੁਣ ਦੋ-ਢਾਈ ਸੌ ਫੁੱਟ ’ਤੇ ਪਹੁੰਚ ਗਿਆ ਹੈ। ਨਦੀਆਂ ਦਾ ਅੰਮ੍ਰਿਤ ਵਰਗਾ ਸ਼ੁੱਧ ਪਾਣੀ ਸ਼ਹਿਰਾਂ ਦੇ ਸੀਵਰੇਜ਼ ਨੇ ਜ਼ਹਿਰੀਲਾ ਕਰ ਦਿੱਤਾ ਹੈ।
ਸ਼ਹਿਰਾਂ ਵਿੱਚ ਖੁੰਬਾਂ ਵਾਂਗ ਬਣ ਰਹੇ ਬਹੁਮੰਜ਼ਿਲਾ ਫਲੈਟਾਂ ਨੂੰ ਵੇਖ ਕੇ ਕਈ ਵਾਰ ਸੋਚ ਆਉਂਦੀ ਸੀ ਕਿ ਜੇ ਪਾਣੀ ਖ਼ਤਮ ਹੋ ਗਿਆ ਤਾਂ ਇਹ ਲੋਕ ਕਿੱਥੇ ਜਾਣਗੇ? ਪਰ ਸੁਰਸਾ ਵਾਂਗ ਮੂੰਹ ਖੋਲ੍ਹੀ ਪੰਜਾਬ ਵੱਲ ਵਧ ਰਹੀ ਪਾਣੀ ਦੀ ਇਸ ਸਮੱਸਿਆ ਦਾ ਸਾਡੀ ਜਨਤਾ ਜਾਂ ਸਰਕਾਰਾਂ ਦੀ ਸਿਹਤ ’ਤੇ ਕੋਈ ਖਾਸ ਅਸਰ ਨਹੀਂ ਹੈ। ਪਾਣੀ ਦੀ ਬਰਬਾਦੀ ਰੋਕਣ ਲਈ ਬਿੱਲ ਲੈਣ ਦੀ ਬਜਾਏ ਸਗੋਂ ਪਾਣੀ ਮੁਫ਼ਤ ਕੀਤਾ ਜਾ ਰਿਹਾ ਹੈ। ਜੇ ਅਸੀਂ ਬੰਗਲੌਰ ਜਾਂ ਦੱਖਣੀ ਅਫਰੀਕਾ ਤੋਂ ਸਿੱਖਿਆ ਨਾ ਲਈ ਤਾਂ ਅਗਲੇ ਕੁਝ ਹੀ ਸਾਲਾਂ ਵਿੱਚ ਸਾਡੇ ਹਾਲਾਤ ਵੀ ਉਨ੍ਹਾਂ ਵਰਗੇ ਹੋਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਣ ਲਈ ਸਭ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਪੈਣਾ ਹੈ ਕਿਉਂਕਿ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ। (Bangalore)
IND Vs AUS : ਅਈਅਰ ਦਾ ਅਰਧ ਸੈਂਕੜਾ, ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 161 ਦੌੜਾਂ ਦਾ ਟੀਚਾ
ਬੈਂਗਲੁਰੂ। ਭਾਰਤ ਨੇ ਆਸਟ੍ਰੇਲੀਆ ਨੂੰ 161 ਦੌੜਾਂ ਦਾ ਟੀਚਾ ਦਿੱਤਾ ਹੈ। ਬੈਂਗਲੁਰੂ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 160 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 53 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੇ ਟੀ-20 ਕਰੀਅਰ ਦਾ 8ਵਾਂ ਅਰਧ ਸੈਂਕੜਾ ਲਗਾਇਆ। ਅਈਅਰ ਤੋਂ ਇਲਾਵਾ ਜਿਤੇਸ਼ ਸ਼ਰਮਾ ਨੇ 24 ਅਤੇ ਅਕਸ਼ਰ ਪਟੇਲ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਇਨਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰੇਲੀਆ ਵੱਲੋਂ ਬੇਨ ਡਵਾਰਸ ਅਤੇ ਜੇਸਨ ਬੇਹਰਨਡੋਰਫ ਨੇ 2-2 ਵਿਕਟਾਂ ਹਾਸਲ ਕੀਤੀਆਂ।
ਭਾਰਤ ਦੀ ਖਰਾਬ ਸ਼ੂਰਆਤ
ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਪਾਵਰਪਲੇ ‘ਚ 42 ਦੌੜਾਂ ਬਣਾ ਕੇ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਦੀਆਂ ਵਿਕਟਾਂ ਗੁਆ ਦਿੱਤੀਆਂ। ਜੈਸਵਾਲ ਨੇ ਕੁਝ ਵੱਡੇ ਸ਼ਾਟ ਖੇਡੇ, ਪਰ ਜ਼ਿਆਦਾ ਦੇਰ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ। ਉਹ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਜੇਸਨ ਬੇਹਰਨਡੋਰਫ ਦਾ ਸ਼ਿਕਾਰ ਬਣੇ, ਅਗਲੇ ਹੀ ਓਵਰ ‘ਚ ਬੇਨ ਡਵਾਰਸ ਨੇ ਰਿਤੁਰਾਜ ਗਾਇਕਵਾੜ ਨੂੰ ਆਊਟ ਕਰ ਦਿੱਤਾ।
ਦੋਵੇਂ ਟੀਮਾਂ ਨੇ ਇਕ-ਇਕ ਬਦਲਾਅ ਕੀਤਾ
ਦੋਵੇਂ ਟੀਮਾਂ ਨੇ ਇਕ-ਇਕ ਬਦਲਾਅ ਨਾਲ ਮੈਦਾਨ ‘ਚ ਉਤਰੀਆਂ ਹਨ। ਅਰਸ਼ਦੀਪ ਸਿੰਘ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਥਾਂ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਆਸਟਰੇਲੀਆਈ ਟੀਮ ਵਿੱਚ ਕ੍ਰਿਸ ਗ੍ਰੀਨ ਦੀ ਥਾਂ ਨਾਥਨ ਐਲਿਸ ਨੂੰ ਮੌਕਾ ਮਿਲਿਆ ਹੈ। (IND Vs AUS
ਭਾਰਤੀ ਟੀਮ
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।
ਹੁਣ ਤੱਕ ਦੋਵੇਂ ਟੀਮਾਂ ਆਪਣੇ ਸਾਰੇ ਮੁਕਾਬਲੇ ਹਾਰ ਚੁੱਕੀਆਂ ਹਨ
ਜੈਪੁਰ | ਆਈਪੀਅੇੱਲ 12 ‘ਚ ਆਪਣੇ ਪਹਿਲੇ ਤਿੰਨ ਮੈਚ ਗੁਆ ਚੁੱਕੀ ਰਾਜਸਥਾਨ ਰਾਇਲਸ ਤੇ ਰਾਇਲ ਚੈਲੰਜਰਸ ਬੰਗਲੌਰ ਦੀਆਂ ਟੀਮਾਂ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇੱਕ ਟੀਮ ਦਾ ਖਾਤਾ ਖੁੱਲ੍ਹਣਾ ਤੈਅ ਹੈ ਰਾਜਸਥਾਨ ਅਤੇ ਬੰਗਲੌਰ ਇਸ ਸਮੇਂ ਆਈਪੀਅੇੱਲ 12 ਦੀ ਫਿੱਸਡੀ ਟੀਮਾਂ ਹਨ ਰਾਜਸਥਾਨ ਸੱਤਵੇਂ ਤੇ ਬੰਗਲੌਰ ਅੱਠਵੇਂ ਸਥਾਨ ‘ਤੇ ਹਨ ਕੱਲ੍ਹ ਦੋਵੇਂ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਰਾਜਸਥਾਨ ਨੂੰ ਹੁਣ ਤੱਕ ਕਿੰਗਸ ਇਲੈਵਨ ਪੰਜਾਬ ਤੋਂ 14 ਦੌੜਾ ਨਾਲ, ਸਨਰਾਈਜਰਸ ਹੈਦਰਾਬਾਦ ਤੋਂ 5 ਵਿਕਟਾਂ ਨਾਲ ਤੇ ਚੇੱਨਈ ਸੁਪਰ ਕਿੰਗਸ ਤੋਂ ਅੱਠ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਬੰਗਲੌਰ ਨੂੰ ਚੇੱਨਈ ਤੋਂ 7 ਵਿਕਟਾਂ ਨਾਲ, ਮੁੰਬਈ ਇੰਡੀਅੰਜ਼ ਤੋਂ 6 ਵਿਕਟਾਂ ਨਾਲ ਅਤੇ ਹੈਦਰਾਬਾਦ ਤੋਂ 118 ਦੋੜਾਂ ਦਾ ਸਾਹਮਣਾ ਕਰਨਾ ਪਿਆ ਸੀ ਦੋਵੇਂ ਹੀ ਟੀਮਾਂ ਨਾਲ ਸਮੱਸਿਆ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਹੀ ਨਿਰਾਸ਼ ਕਰ ਰਹੀਆਂ ਹਨ ਜਦੋਂ ਕਿ ਦੋਵਾਂ ਕੋਲ ਸਟਾਰ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ ਭਾਰਤੀ ਕਪਤਾਨ ਤੇ ਦੁਨੀਆ ਦੇ ਸਰਵੋਤਮ ਬੱਲੇਬਾਜ਼ ਵਿਰਾਟ ਕੋਹਲੀ ਬੰਗਲੌਰ ਟੀਮ ਦੇ ਕਪਤਾਨ ਹਨ ਪਰ ਉਹ ਵੀ ਆਪਣੀ ਟੀਮ ਨੂੰ ਪ੍ਰੇਰਿਤ ਨਹੀਂ ਕਰ ਪਾ ਰਹੇ ਹਨ ਹੈਦਰਾਬਾਦ ਤੋਂ 118 ਦੌੜਾਂ ਦੀ ਹਾਰ ਤੋਂ ਬਾਅਦ ਵਿਰਾਟ ਨੇ ਕਿਹਾ ਸੀ ਕਿ ਇਹ ਸਾਡੀ ਹੁਣ ਤੱਕ ਦੀ ਸਭ ਤੋਂ ਖਰਾਬ ਹਾਰ ਹੈ ਅਸੀਂ ਸਾਰੇ ਵਿਭਾਗਾਂ ‘ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਇਸ ਦੇ ਬਾਵਜ਼ੂਦ ਅਸੀਂ ਨਿਰਾਸ਼ ਨਹੀਂ ਹਾਂ ਅਜੇ ਸਾਡੇ ਕੋਲ 11 ਮੇਚ ਬਾਕੀ ਹਨ ਤੇ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ ਸਾਨੂੰ ਰਾਜਸਥਾਨ ਖਿਲਾਫ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਦੋਂ ਚੀਜ਼ਾਂ ਸਾਡੇ ਅਨੁਕੂਲ ਨਾ ਜਾ ਰਹੀਆਂ ਹੋਣ ਤਾਂ ਅਸੀਂ ਜੇਤੂ ਲੈਅ ਹਾਸਲ ਕਰਨ ਦੇ ਤਰੀਕੇ ਲੱਭਣੇ ਹੋਣਗੇ ਅਗਲਾ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੋਵਗਾ ਵਿਰਾਟ ਜਿਹੋ ਜਿਹੇ ਹਾਲਾਤ ‘ਚ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਵੀ ਹਨ ਅਤੇ ਉਨ੍ਹਾਂ ਲਈ ਵੀ ਅਗਲਾ ਮੈਚ ਬਹੁਤ ਮਹੱਤਵਪੂਰਨ ਹੈ ਰਹਾਣੇ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਅਸੀਂ ਚੇੱਨਈ ਖਿਲਾਫ ਚੰਗੀ ਸ਼ੁਰੂਆਤ ਕੀਤੀ ਸੀ ਪਰ ਗੇਂਦ ਤੋਂ ਆਖਰੀ ਪੰਜ ਓਵਰਾਂ ‘ਚ ਮੈਚ ਸਾਡੇ ਹੱਥੋਂ ਨਿੱਕਲ ਗਿਆ ਸਾਨੂੰ ਮੈਚਾਂ ‘ਚ ਹੁੰਦੇ ਛੋਟੇ ਪਲ ਜਿੱਤਣੇ ਹੋਣਗੇ ਅਸੀਂ ਚੰਗੀ ਕ੍ਰਿਕਟ ਖੇਡਰ ਹੇ ਹਾਂ ਤੇ ਥੋੜ੍ਹੀ ਕਿਸਮਤ ਨਾਲ ਸਾਡੀ ਕਿਸਮਤ ਬਦਲ ਸਕਦੀ ਹੈ ਰਾਜਸਥਾਨ ਕੋਲ ਰਹਾਣੇ, ਜੋਸ ਬਟਲਰ, ਟੂਰਨਾਮੈਂਟ ‘ਚ ਪਹਿਲਾ ਸੈਂਕੜਾ ਜਮਾ ਚੁੱਕੇ ਸੰਜੂ ਸੈਮਸਨ, ਸਟੀਵਨ ਸਮਿੱਥ ਤੇ ਬੇਨ ਸਟੋਕਸ ਵਰਗੇ ਸ਼ਾਨਦਾਰ ਖਿਡਾਰੀ ਹਨ ਜਦੋਂਕਿ ਬੰਗਲੌਰ ਕੋਲ ਵਿਰਾਟ, ਏਬੀ ਡਿਵੀਲੀਅਰਸ, ਮੋਇਨ ਅਲੀ, ਉਮੇਸ਼ ਯਾਦਵ ਤੇ ਯੁਜਵੇਂਦਰ ਚਹਿਲ ਵਰਗੇ ਕਈ ਬਿਹਤਰੀਨ ਖਿਡਾਰੀ ਹਨ ਇਸ ਮੁਕਾਬਲੇ ‘ਚ ਅਤਿਮ ਨਤੀਜਾ ਕੁਝ ਵੀ ਰਹੇ ਪਰ ਇੰਨਾ ਤਾਂ ਤੈਅ ਹੈ ਕਿ ਇੱਕ ਟੀਮ ਦੇ ਖਾਤੇ ‘ਚ ਦੋ ਅੰਕ ਜੁੜ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐੱਲ-12: ਪਿਛਲਾ ਮੈਚ ਹਾਰ ਚੁੱਕੀ ਮੁੰਬਈ ਇੰਡੀਅੰਜ਼ ਖਿਲਾਫ ਹੋਵੇਗਾ ਮੁਕਾਬਲਾ
ਬੰਗਲੌਰ | ਆਈਪੀਐੱਲ-12 ਸੈਸ਼ਨ ਦੀ ਸ਼ੁਰੂਆਤ ਹਾਰ ਤੋਂ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਸ ਬੰਗਲੌਰ ਵੀਰਵਾਰ ਨੂੰ ਘਰੇਲੂ ਚਿੰਨਾਸਵਾਮੀ ਸਟੇਡੀਅਮ ਮੈਦਾਨ ‘ਤੇ ਪਿਛਲਾ ਮੈਚ ਹਾਰ ਚੁੱਕੀ ਮੁੰਬਈ ਇੰਡੀਅੰਜ਼ ਖਿਲਾਫ ਪਹਿਲੀ ਜਿੱਤ ਦੀ ਆਸ ਨਾਲ ਉੱਤਰੇਗੀ  ਆਈਪੀਅੇੱਲ ਦੇ 12 ਸਾਲਾਂ ‘ਚ ਬੰਗਲੌਰ ਦੀ ਟੀਮ ਨੂੰ ਆਪਣੇ ਪਹਿਲੇ ਖਿਤਾਬ ਦੀ ਹੀ ਤਲਾਸ਼ ਹੈ ਤੇ ਪਿਛਲੇ ਸੈਸ਼ਨਾ ਵਾਂਗ ਇਸ ਵਾਰ ਵੀ ਉਸ ‘ਚ ਜੋਸ਼ ਦੀ ਕਮੀ ਦਿਖਾਈ ਦੇ ਰਹੀ ਹੈ ਬਿਹਤਰੀਨ ਟੀਮ ਜੋੜੀ ਤੇ ਵਿਰਾਟ ਵਰਗੇ ਸਟਾਰ ਖਿਡਾਰੀ ਦੀ ਮੌਜ਼ੂਦਗੀ ਦੇ ਬਾਵਜ਼ੂਦ ਉਸ ਨੂੰ ਚੇੱਨਈ ਖਿਲਾਫ ਪਹਿਲੇ ਮੈਚ ‘ਚ ਸੱਤ ਵਿਕਟਾਂ ਨਾਲ ਨਿਰਾਸ਼ਾਜਨਕ ਹਾਰ ਮਿਲੀ ਸੀ, ਜਿਸ ‘ਚ ਪੂਰੀ ਟੀਮ 70 ਦੌੜਾਂ ‘ਤੇ ਢੇਰ ਹੋ ਗਈ ਸੀ ਟੀਮ ਦਾ ਪਿਛਲੀ ਹਾਰ ਨਾਲ ਆਤਮ ਵਿਸ਼ਵਾਸ ਜ਼ਰੂਰ ਡਗਮਗਾਇਆ ਹੈ ਪਰ ਉਸ ਕੋਲ ਮੁੰਬਈ ਨੂੰ ਘਰੇਲੂ ਮੈਦਾਨ ‘ਚ ਹਰਾ ਵਾਪਸੀ ਦਾ ਮੌਕਾ ਰਹੇਗਾ ਜਿਸ ਨੂੰ ਆਪਣੇ ਘਰੇਲੂ ਮੈਦਾਨ ‘ਤੇ ਵੀ ਦਿੱਲੀ ਕੈਪੀਟਲਸ ਤੋਂ 37 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਹਾਲਾਂਕਿ ਦੋਵੇਂ ਟੀਮਾਂ ‘ਚ ਬਰਾਬਰੀ ਦੀ ਟੱਕਰ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਟੀ20 ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦੀ ਆਸ ਹੈ ਮੁੰਬਈ ਤਿੰਨ ਵਾਰ ਦੀ ਚੈਂਪੀਅਨ ਹੈ ਤੇ ਉਸ ਨੂੰ ਸਟਾਰ ਖਿਡਾਰੀ ਲਸਿਤ ਮਲਿੰਗਾ ਦੀ ਵਾਪਸੀ ਨਾਲ ਮਜ਼ਬੂਤੀ ਮਿਲੀ ਹੈ ਜਿਨ੍ਹਾਂ ਦੇ ਖੇਡਣ ‘ਤੇ ਪਹਿਲਾਂ ਸ਼ਸ਼ੋਪੰਜ ਦੀ ਸਥਿਤੀ ਸੀ ਮੁੰਬਈ ਕੋਲ ਜਸਪ੍ਰੀਤ ਬੁਮਰਾਹ, ਮਿਸ਼ੇਲ ਮੈਕਲੇਨੇਗਨ ਤੇ ਬੇਨ ਕਟਿੰਗ ਵਰਗੇ ਵਧੀਆ ਗੇਂਦਬਾਜ਼ ਹਨ ਜੋ ਵਿਰਾਟ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਰਨ ਬਣਾਉਣ ਤੋਂ ਰੋਕ ਸਕਦੇ ਹਨ ਬੰਗਲੌਰ ਕੋਲ ਚੰਗਾ ਬੱਲੇਬਾਜ਼ੀ ਕ੍ਰਮ ਹੈ ਪਰ ਪਿਛਲੇ ਮੈਚ ‘ਚ ਉਸ ਦੇ ਬੱਲੇਬਾਜ਼ਾਂ ਨੇ ਸਭ ਤੋਂ ਜ਼ਿਆਦਾ ਨਿਰਾਸ਼ ਕੀਤਾ ਸੀ ਤੇ ਉਸ ਨੂੰ ਇਸ ਵਾਰ ਜਿੱਤ ਲਈ ਹਰਫਨਮੌਲਾ ਖੇਡ ਵਿਖਾਉਣੀ ਹੋਵੇਗੀ ਬੰਗਲੌਰ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਤੋਂ ਇਲਾਵਾ ਪਾਰਥਿਵ ਪਟੇਲ, ਮੋਇਨ ਅਲੀ, ਏਬੀ ਡਿਵੀਲੀਅਰਸ, ਕਾਲਿਨ ਡੀ ਗ੍ਰੈਂਡਹੋਮੇ ਦੇ ਰੂਪ ‘ਚ ਟੀਮ ਕੋਲ ਚੰਗੇ ਸਕੋਰਰ ਹਨ ਜਦੋਂਕਿ ਗੇਂਦਬਾਜ਼ਾਂ ‘ਚ ਕਲਾਈ ਦੇ ਸਪਿੱਨਰ ਯੁਜਵਿੰਦਰ ਚਹਿਲ, ਮੋਇਨ ਤੇ ਹਰਿਆਣਾ ਦੇ ਨਵਦੀਪ ਸੈਨੀ ਹੁਨਰਮੰਦ ਖਿਡਾਰੀ ਹਨ ਦੂਜੇ ਪਾਸੇ ਮੁੰਬਈ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ, ਆਲਰਾਊਂਡਰ ਤੇ ਪਿਛਲੇ ਮੈਚ ਦੇ ਅਰਧ ਸੈਂਕੜਾ ਧਾਰੀ ਯੁਵਰਾਜ ਸਿੰਘ, ਕਵਿੰਟਨ ਡੀ ਕਾਕ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ ਦੇ ਰੂਪ ‘ਚ ਚੰਗੇ ਸਕੋਰਰ ਹਨ ਹਾਲਾਂਕਿ ਮੁੰਬਈ ਨੂੰ ਵੀ ਜਿੱਤ ਲਈ ਆਲਰਾਊਂਡ ਪ੍ਰਦਰਸ਼ਨ ਕਰਨਾ ਹੋਵੇਗਾ ਜਿਸ ਦੇ ਗੇਂਦਬਾਜ਼ਾਂ ਨੇ ਦਿੱਲੀ ਦੇ ਖਿਲਾਫ ਕਾਫੀ ਦੌੜਾਂ ਲੁਟਾਉਣੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੌਰ ਦੀ ਤੀਜੀ ਹਾਰ, ਦਿੱਲੀ ਦੀ ਦੂਜੀ ਜਿੱਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜ਼ਨ ‘ਚ ਸਭ ਕੁਝ ਗੁਆਉਣ ਤੋਂ ਬਾਅਦ ਹੋਸ਼ ‘ਚ ਆਈ ਦਿੱਲੀ ਡਾਇਨਾਮੋਜ਼ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੱਧਰੀ ਖੇਡ ਵਿਖਾਉਂਦਿਆਂ ਪਹਿਲੇ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਕੀ ਬੰਗਲੋਰ ਐੱਫਸੀ ਨੂੰ ਇਸ ਸੀਜਨ ਦੀ ਤੀਜੀ ਹਾਰ ਝੱਲਣ ਲਈ ਮਜ਼ਬੁਰ ਕਰ ਦਿੱਤਾ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਤੌਂ ਬਾਅਦ ਸਨਮਾਨ ਲਈ ਖੇਡ ਰਹੀ ਦਿੱਲੀ ਦੀ ਟੀਮ ਨੇ ਡੇਨੀਅਨ ਲਾਲਿਮਪੁਈਆ ਦੇ ਦੋ ਗੋਲਾਂ ਦੀ ਮੱਦਦ ਨਾਲ ਬੰਗਲੌਰ ਨੂੰ 3-2 ਨਾਲ ਹਰਾਇਆ ਤੇ ਆਪਣੇ ਘਰ ‘ਚ ਇਸ ਸੀਜਨ ਦੀ ਦੂਜੀ ਤੇ ਕੁੱਲ ਤੀਜੀ ਜਿੱਤ ਦਰਜ ਕੀਤੀ। (Hero Indian Super League)
ਇਹ ਵੀ ਪੜ੍ਹੋ : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG
ਇਸ ਜਿੱਤ ਨਾਲ ਦਿੱਲੀ ਦੇ 16 ਮੇਚਾਂ ‘ਚ 15 ਅੰਕ ਹੋ ਗਏ ਹਨ ੂਅਤੇ ਉਹ ਇੱਕ ਸਥਾਨ ਉੱਪਰ ਉੱਠਦਿਆਂ 10 ਟੀਮਾਂ ਦੀ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ ਬੰਗਲੋਰ ਦੀ ਟੀਮ 16 ਮੈਚਾਂ ਤੋਂ 31 ਅੰਕ ਲੈ ਕੇ ਅਜੇ ਪਹਿਲੇ ਸਥਾਨ ‘ਤੇ ਹੈ ਪਹਿਲਾ ਹਾਫ 1-1 ਦੀ ਬਰਾਬਰੀ ‘ਤੇ ਸਮਾਪਤ ਹੋਇਆ ਦਿੱਲੀ ਨੂੰ ਕੁਝ ਗੁਆਉਣ ਦਾ ਡਰ ਨਹੀਂ ਸੀ ਪਰ ਅੰਕ ਸੂਚੀ ‘ਚ ਸਨਮਾਨਜਨਕ ਸਥਿਤੀ ਨਾਲ ਸੀਜਨ ਦੀ ਸਮਾਪਤੀ ਕਰਨ ਨੂੰ ਕਾਹਲੀ ਇਸ ਟੀਮ ਨੇ ਤੀਜੇ ਮਿੰਟ ‘ਚ ਬੰਗਲੌਰ ਦੇ ਖਤਰਨਾਕ ਹਮਲੇ ਤੋਂ ੱਿਨਕਲਦਿਆਂ ਨੌਵੇਂ ਮਿੰਟ ‘ਚ ਗੋਲ ਕਰਕੇ ਵਾਧਾ ਹਾਸਲ ਕਰ ਲਿਆ ਦਿੱਨੀ ਲਈ ਇਹ ਗੋਲ ਉਲੀਸ ਡੇਵਿਲਾ ਨੇ ਕੀਤਾ ਰਾਈਟ ਫਲੈਂਕ ਤੋਂ ਨੰਦਕੁਮਾਰ ਸੇਕਰ ਦੇ ਲੋ ਕ੍ਰਾਸ ਨੂੰ ਗੁਰਪ੍ਰੀਤ ਸਿੰਘ ਸੰਧੂ ਨੇ ਰੋਕ ਲਿਆ ਪਰ ਗੇਂਦ ਇਸ ਤੋਂ ਬਾਅਦ ਡੇਵਿਲਾ ਕੋਲ ਪਹਿਲੀ ਤੇ ਉਨ੍ਹਾਂ ਨੇ ਬਿਨਾ ਗਲਤੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ।
ਇਹ ਵੀ ਪੜ੍ਹੋ : ਸਿਆਸਤ ’ਚ ਸੁਧਾਰ ਦੇ ਸੁਝਾਅ
12ਵੇਂ ਮਿੰਟ ‘ਚ ਬੰਗਲੋਰ ਦੇ ਜਿਸਕੋ ਹਰਨਾਂਦੇਜ ਨੂੰ ਪੀਲਾ ਕਾਰਡ ਮਿਲਿਆ 17ਵੇਂ ਮਿੰਟ ‘ਚ ਡੇਵਿਲਾ ਨੇ ਇੱਕ ਵਾਰ ਫਿਰ ਬੰਗਲੋਰ ਲਈ ਖਤਰਾ ਪੈਦਾ ਕੀਤਾ ਪਰ ਇਸ ਵਾਰ ਅਲਬਰਟ ਸੇਰਾਨ ਨੇ ਵਿਚਕਾਰ ਆ ਕੇ ਉਸ ਨੂੰ ਟਾਲ ਦਿੱਤਾ ਇਸ ਦੇ ਦੋ ਮਿੰਟਾਂ ਬਾਅਦ ਹਾਲਾਂਕਿ ਬੰਗਲੋਰ ਨੇ ਇੱਕ ਚੰਗਾ ਹਮਲਾ ਕੀਤਾ ਤੇ ਗੋਲ ਕਰਦਿਆਂ ਸਕੋਰ 1-1 ਕਰ ਦਿੱਤਾ ਇਹ ਗੋਲ ਬੋਇਥਾਂਗ ਹੋਆਕਿਪ ਨੇ ਕੀਤਾ ਇਹ ਗੋਲ ਜਿਸਕੋ ਦੇ ਥਰੂ ਬਾਲ ‘ਤੇ ਹੋਇਆ ਦਿੱਲੀ ਦੇ ਗੋਲਕੀਪਰ ਫ੍ਰਾਂਸਿਸਕੋ ਡੋਰੋਨਸੋਰੋ ਨੇ ਗੇਂਦ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ ਅਤੇ ਗੇਂਦ ਹੋਆਕਿਪ ਕੋਲ ਡਿੱਗੀ ਹੋਆਕਿਪ ਨੇ ਬਿਨਾ ਦੇਰੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ ਬੰਗਲੋਰ ਨੇ 31ਵੇਂ ਮਿੰਟ ‘ਚ ਦੂਜਾ ਗੋਲ ਕਰਕੇ ਹੀ ਦਿੱਤਾ ਸੀ ਪਰ ਮੀਕੂ ਕਿਸਮਤਵਾਲੇ ਨਹੀਂ ਰਹੇ ਜਿਸਕੋ ਨੇ ਬੰਗਲੌਰ ਲਈ ਇਹ ਚੰਗਾ ਮੂਵ ਬਣਾਇਆ ਸੀ।
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
41ਵੇਂ ਮਿੰਟ ‘ਚ ਦਿੱਲੀ ਦੇ ਮਾਰਟੀ ਕ੍ਰਿਸਪੀ ਨੂੰ ਪੀਲਾ ਕਾਰਡ ਮਿਲਿਆ ਦਿੱਲੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਹੀ ਬਦਲਾਅ ਕੀਤਾ 50ਵੇਂ ਮਿੰਟ ‘ਚ ਬੰਗਲੋਰ ਦੇ ਹਰਮਨਜੋਤ ਖਾਬਰਾ ਨੂੰ ਪੀਲਾ ਕਾਰਡ ਮਿਲਿਆ 59ਵੇਂ ਮਿੰਟ ‘ਚ ਹੋਆਕਿਪ ਬਾਹਰ ਹੋ ਗਏ ਤੇ ਉਨਾਂ੍ਹ ਦੀ ਜਗ੍ਹਾ ਛੇਤਰੀ ਨੇ ਲਈ ਛੇਤਰੀ ਦੇ ਆਉਂਦੇ ਹੀ ਬੰਗਲੌਰ ਦੀ ਟੀਮ ਉਤਸ਼ਾਹ ਨਾਲ ਭਰ ਗਈ ਉਸ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਇਸ ਕ੍ਰਮ ‘ਚ ਛੇਤਰੀ ਨੇ 72ਵੇਂ ਮਿੰਟ ‘ਚ ਜਿਸਕੋ ਦੀ ਮੱਦਦ ਨਾਲ ਗੋਲ ਕਰਦਿਆਂ ਬੰਗਲੌਰ ਨੂੰ 2-1 ਨਾਲ ਅੱਗੇ ਕਰ ਦਿੱਤਾ ਛੇਤਰੀ ਨੇ ਜਿਸਕੋ ਦੇ ਪਰਫੈਕਟ ਲਾਂਗ ਥਰੂ ਪਾਸ ‘ਤੇ ਗੋਲ ਕੀਤਾ ਬੰਗਲੋਰ ਦੀ ਟੀਮ ਹਾਲਾਂਕਿ ਇਸ ਵਾਧੇ ਨੂੰ ਜ਼ਿਆਦਾ ਦੇਰ ਤੱਕ ਖੁਸ਼ੀ ਨਹੀਂ ਕਰ ਸਕੇ ਕਿਉਂਕਿ 77ਵੇਂ ਮਿੰਟ ‘ਚ ਗੋਲ ਕਰਦਿਆਂ ਲਾਲਿਮਪੁਈਆ ਨੇ ਸਕੋਰ 2-2 ਕਰ ਦਿੱਤਾ ਇਸ ਗੋਲ ‘ਚ ਨਾਰਾਇਣ ਦਾਸ ਨੇ ਉਸ ਦੀ ਮੱਦਦ ਕੀਤੀ  ਇੱਕ ਗੋਲ ਹੋਰ ਕਰਦਿਆਂ ਦਿੱਲੀ ਨੂੰ 3-2 ਦਾ ਵਾਧਾ ਦਿਵਾਇਆ।
ਫੁੱਟਬਾਲ: ਹੁਣ ਅਜਿੱਤ ਨਹੀਂ ਰਹਿ ਗਿਆ ਹੈ ਬੰਗਲੌਰ ਐੱਫਸੀ
ਮੁੰਬਈ | ਬੰਗਲੌਰ ਐਫਸੀ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜਨ ਦੀ ਸ਼ੁਰੂਆਤ ਜਿਸ ਅੰਦਾਜ਼ ‘ਚ ਕੀਤੀ ਸੀ, ਉਦੋਂ ਤੋਂ ਉਹ ਉਸ ਤੋਂ ਬਿਲਕੁਲ ਵੱਖਰੀ ਟੀਮ ਨਜ਼ਰ ਆ ਰਹੀ ਹੈ
ਬੀਤੇ ਸਾਲ ਆਈਐੱਸਐੱਲ ਦਾ ਫਾਈਨਲ ਖੇਡ ਚੁੱਕੀ ਇਸ ਟੀਮ ਨੇ ਪੰਜਵੇਂ ਸੀਜਨ ਦੀ ਸ਼ੁਰੂਆਤ ਮੌਜ਼ੂਦਾ ਚੈਂਪੀਅਨ ਚੈੱਨਈਅਨ ਐੱਫਸੀ ‘ਤੇ ਜਿੱਤ ਨਾਂਲ ਕੀਤੀ ਪਰ ਇਸ ਤੋਂ ਬਾਅਦ ਉਸ ਨੂੰ ਜਮਸ਼ੇਦਪੁਰ ਐੱਫਸੀ ਖਿਲਾਫ ਘਰ ‘ਚ 2-2 ਨਾਲ ਡਰਾਅ ਖੇਡਣਾ ਪਿਆ ਇਸ ਤੋਂ ਬਾਅਦ ਹਾਲਾਂਕਿ ਇਹ ਟੀਮ ਬਿਲਕੁਲ ਵੱਖਰੀ ਨਜ਼ਰ ਆਈ ਅਤੇ ਲਗਾਤਾਰ ਛੇ ਜਿੱਤਾਂ ਨਾਲ ਆਪਣੀ ਤਾਕਤ ਦਾ ਨਜ਼ਾਰਾ ਪੇਸ਼ ਕੀਤਾ
ਇਹ ਟੀਮ ਜਦੋਂ ਫਾਰਮ ‘ਚ ਹੁੰਦੀ ਹੈ ਤਾਂ ਵਿਰੋਧੀ ਤਾਂ ਢਹਿ-ਢੇਰੀ ਹੋ ਜਾਂਦੇ ਹਨ ਤੇ ਜਦੌਂ ਖਰਾਬ ਦੌਰ ‘ਚ ਹੁੰਦੀ ਹੈ ਤਾਂ ਵੀ ਜਿੱਤ ਹਾਸਲ ਕਰ ਲੈਂਦੀ ਹੈ ਏਸ਼ੀਅਨ ਕੱਪ 2019 ਲਈ ਹੋਏ ਲੰਮੇ ਵਿੰਟਰ ਬ੍ਰੇਕ ਤੋਂ ਬਾਦ ਹਾਲਾਂਕਿ ਇਹ ਟੀਮ ਚਾਰ ਮੈਚਾਂ ‘ਚ ਚਾਰ ਅੰਕ ਬਣਾ ਸਕੀ ਹੈ ਉਸ ਨੂੰ ਮੁੰਬਈ ਐੱਫਸੀ ਤੇ ਚੇੱਨਈ ਐੱਫਸੀ ਖਿਲਾਫ ਹਰ ਮਿਲੀ ਕੇਰਲ ਖਿਲਾਫ ਇਹ ਟੀਮ ਬਹੁਤ ਮੁਸ਼ਕਲ ਨਾਲ ਇੱਕ ਅੰਕ ਬਣਾ ਸਕੀ ਨਾਰਥਈਸਟ ਯੂਨਾਈਟਿਡ ਐੱਫਸੀ ਖਿਲਾਫ ਇਹ ਟੀਮ ਆਪਣੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੁ ਦੇ ਸ਼ਾਨਦਾਰ ਖੇਡ ਦੀ ਬਦੌਲਤ ਜਿੱਤ ਹਾਸਲ ਕਰ ਸਕੀ
ਇਸ ਤਰ੍ਹਾਂ ਦਾ ਖਰਾਬ ਨਤੀਜਾ ਬੰਗਲੌਰ ਨਾਲ ਤਾਲਮੇਲ ਨਹੀਂ ਬਣਦਾ ਇਹ ਟੀਮ 11 ਮੈਚਾਂ ‘ਚ ਅਜਿੱਤ ਰਹੀ ਤੇ ਹੁਣ ਇਹ ਲੱਚਰ ਵਿਖਾਈ ਦੇ ਰਹੀ ਹੈ ਤਾਂ ਕੀ ਇਸ ਟੀਮ ਦਾ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਜਾਂ ਫਿਰ ਇਹ ਇਸ ਦੀ ਕਿਸੇ ਰਣਨੀਤੀ ਦਾ ਹਿੱਸਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੁਰੂ ਨੂੰ ਆਸਾਂ ਕਾਇਮ ਰੱਖਣ ਲਈ ਜਿੱਤ ਜਰੂਰੀ
ਪਲੇ ਆੱਫ ‘ਚ ਪੱਕਾ ਹੋਣ ਲਈ ਹੱਲਾ ਕਰੇਗਾ ਹੈਦਰਾਬਾਦ | Cricket News
ਹੈਦਰਾਬਾਦ (ਏਜੰਸੀ) Cricket News : ਜ਼ਬਰਦਸਤ ਲੈਅ ‘ਚ ਚੱਲ ਰਹੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅੱਜ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਹੋਣ ਵਾਲੇ ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਆਈ.ਪੀ.ਐਲ. 11 ਦੇ ਪਲੇਆੱਫ ‘ਚ ਆਪਣੀ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਹੱਲ ਕਰਨ ਉੱਤਰੇਗੀ। ਜਦੋਂਕਿ ਬੰਗਲੂਰੁ ਦਾ ਟੀਚਾ ਆਪਣੀਆਂ ਆਸਾਂ ਨੂੰ ਕਾਇਮ ਰੱਖਣ ਲਈ ਜਿੱਤਣਾ ਹੋਵੇਗਾ। ਆਈ.ਪੀ.ਐਲ. ਹੁਣ ਅਜਿਹੇ ਮੋੜ ‘ਤੇ ਪਹੁੰਚ ਚੁੱਕਾ ਹੈ। ਜਿੱਥੇ ਹਰ ਟੀਮ ਲਈ ਹਰ ਮੈਚ ਮਹੱਤਵਪੂਰਨ ਹੋ ਗਿਆ ਹੈ। ਚੋਟੀ ‘ਤੇ ਚੱਲ ਰਹੀ ਹੈਦਰਾਬਾਦ ਟੀਮ ਨੂੰ ਪਲੇਆੱਫ ‘ਚ ਜਗ੍ਹਾ ਬਣਾਉਣ ਲਈ ਸਿਰਫ਼ ਇੱਕ ਜਿੱਤ ਦੀ ਜ਼ਰੂਰਤ ਹੈ। ਜੇਕਰ ਉਸਨੇ ਬੰਗਲੂਰੁ ਨੂੰ ਹਰਾ ਦਿੱਤਾ ਤਾਂ ਉਹ ਪਲੇਆੱਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ। (Cricket News)
ਦੂਸਰੇ ਪਾਸੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੰਗਲੂਰੁ ਦੀ ਹਾਲਤ ਕਾਫ਼ੀ ਖ਼ਰਾਬ ਹੈ ਅਤੇ ਪਿਛਲੇ ਮੈਚ ‘ਚ ਤਾਂ ਉਸਨੇ ਬੱਲੇ ਨਾਲ ਡਾਢਾ ਭੈੜਾ ਪ੍ਰਦਰਸ਼ਨ ਕੀਤਾ ਸੀ। ਬੰਗਲੂਰੁ ਜੇਕਰ ਇਹ ਮੈਚ ਹਾਰ ਜਾਂਦੀ ਹੈ ਤਾਂ ਫਿਰ ਉਸਨੂੰ ਬਾਕੀ ਸਾਰੇ ਚਾਰ ਮੈਚ ਹਰ ਹਾਲ ‘ਚ ਜਿੱਤਣੇ ਹੋਣਗੇ ਅਤੇ ਇਸ ਦੇ ਨਾਲ ਹੀ ਦੂਸਰੀਆਂ ਟੀਮਾਂ ਦੇ ਨਤੀਜ਼ਿਆਂ ਦਾ ਇੰਤਜ਼ਾਰ ਵੀ ਕਰਨਾ ਹੋਵੇਗਾ ਤਾਂ ਹੀ ਉਸ ਲਈ ਕੁਝ ਆਸ ਬਣ ਸਕੇਗੀ। ਕੇਨ ਵਿਲਿਅਮਸਨ ਦੀ ਹੈਦਰਾਬਾਦ ਦੀ ਟੀਮ ਅਤੇ ਵਿਰਾਟ ਦੀ ਬੰਗਲੂਰੁ ਟੀਮ ਦਾ ਮੁਕਾਬਲਾ ਅਜਿਹੀਆਂ ਦੋ ਟੀਮਾਂ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਇੱਕ ਆਤਮਵਿਸ਼ਵਾਸ ਦੇ ਸਿਖ਼ਰ ‘ਤੇ ਹੈ ਤਾਂ ਦੂਸਰੀ ਆਪਣਾ ਮਨੋਬਲ ਗੁਆ ਬੈਠੀ ਹੈ। (Cricket News)
ਬੰਗਲੌਰ ਦੇ ਬੁਲਸ ਨੇ ਬੰਗਾਲ ਦੇ ਵਾਰੀਅਰਸ ਨੂੰ ਕੀਤਾ ਚਿੱਤ
ਵੀਵੋ ਪ੍ਰੋ ਕਬੱਡੀ ਲੀਗ: ਬੰਗਲੌਰ ਬੁਲਸ ਨੇ 31-25 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕਰਕੇ ਚੋਟੀ ਸਥਾਨ ਹਾਸਲ ਕੀਤਾ
ਨਾਗਪੁਰ: ਬੰਗਲੌਰ ਬੁਲਸ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ 31-25 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰਕੇ ਗਰੁੱਪ ਬੀ ਦੀ ਸੂਚੀ ‘ਚ ਚੋਟੀ ਸਥਾਨ ਹਾਸਲ ਕਰ ਲਿਆ
ਬੰਗਲੌਰ ਨੇ ਛੇ ਮੈਚਾਂ ‘ਚ ਤੀਜੀ ਜਿੱਤ ਦਰਜ ਕੀਤੀ ਅਤੇ ਹੁਣ ਉਸ ਦੇ 19 ਅੰਕ ਹੋ ਗਏ ਹਨ ਜਦੋਂਕਿ ਬੰਗਾਲ ਦੀ ਤਿੰਨ ਮੈਚਾਂ ‘ਚ ਇਹ ਪਹਿਲੀ ਹਾਰ ਹੈ ਬੰਗਾਲ ਦੇ ਹੁਣ 11 ਅੰਕ ਹਨ ਨਾਗਪੁਰ ਗੇੜ ‘ਚ ਇਹ ਆਖਰੀ ਮੈਚ ਸੀ ਬੰਗਲੌਰ ਨੇ ਰੇਡ ਨਾਲ 14 ਅਤੇ ਡਿਫੈਂਸ ਨਾਲ 12 ਅੰਕ ਬਣਾਏ ਬੰਗਲੌਰ ਨੇ ਆਲ ਆਊਟ ਨਾਲ ਦੋ ਅੰਕ ਅਤੇ ਤਿੰਨ ਵਾਧੂ ਅੰਕ ਵੀ ਬਣਾਏ
ਬੰਗਲੌਰ ਲਈ ਅਜੈ ਕੁਮਾਰ ਨੇ ਅੱਠ, ਰੋਹਿਤ ਕੁਮਾਰ ਨੇ ਛੇ ਅਤੇ ਆਸ਼ੀਸ਼ ਕੁਮਾਰ ਨੇ ਪੰਜ ਅੰਕ ਬਣਾਏ ਬੰਗਾਲ ਨੇ ਰੇਡ ਨਾਲ 15 ਅੰਕ ਪਰ ਡਿਫੈਂਸ ਨਾਲ ਅੱਠ ਅੰਕ ਹੀ ਬਣਾ ਸਕੇ ਜੋ ਉਸ ਦੀ ਹਾਰ ਦਾ ਕਾਰਨ ਬਣਿਆ ਬੰਗਾਲ ਲਈ ਉਸ ਦੇ ਵਿਦੇਸ਼ੀ ਖਿਡਾਰੀ ਜਾਂਨ ਕੁਨ ਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਸਭ ਤੋਂ ਵੱਧ ਅੱਠ ਅੰਕ ਬਣਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਜਰਾਤ ਕਾਂਗਰਸ ਨੇ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜਿਆ
ਅਹਿਮਦਾਬਾਦ: ਗੁਜਰਾਤ ਵਿੱਚ ਟੁੱਟ ਤੋਂ ਬਚਣ ਲਈ ਕਾਂਗਰਸ (Gujarat Congress) ਨੇ ਸ਼ੁੱਕਰਵਾਰ ਰਾਤ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜ ਦਿੱਤਾ। ਇਸ ਤੋਂ ਪਹਿਲਾਂ ਵੀ 1995 ਵਿੱਚ ਕੇਸ਼ ਭਾਈ ਪਟੇਲ ਸਰਕਾਰ ਦੌਰਾਨ ਸ਼ੰਕਰ ਸਿੰਘ ਵਾਘੇਲਾ ਆਪਣੇ ਹਮਾਇਤੀ 27 ਵਿਧਾਇਕਾਂ ਨੂੰ ਗੁਜਰਾਹੋ ਲੈ ਗਏ ਸਨ। ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਦੋ ਜੱਥਿਆਂ ਵਿੱਚ ਕਾਂਗਰਸੀ ਵਿਧਾਇਕ ਬੰਗਲੁਰੂ ਪਹੁੰਚੇ, ਪਹਿਲਾਂ 31 ਵਿਧਾਇਕ ਦੇਰ ਰਾਤ ਇੰਡੀਗੋ ਦੀ ਫਲਾਈਟ ਰਾਹੀਂ ਅਹਿਮਦਾਬਾਦ ਤੋਂ ਬੰਗਲੁਰੂ ਪਹੁੰਚੇ।
ਉਸ ਪਿੱਛੋਂ ਰਾਜਕੋਟ 9 ਵਿਧਾਇਕ ਵੀ ਸਵੇਰੇ 5 ਵਜੇ ਬੰਗਲੁਰੂ ਪਹੁੰਚੇ। ਬੰਗਲੁਰੂ ਦੇ ਇਗਲਟਨ ਰਿਜ਼ਾਰਟ ਵਿੱਚ ਕਾਂਗਰਸ ਦੇ ਵਿਧਾਇਕਾਂ ਦੇ ਰਹਿਣ ਦਾ ਪ੍ਰੋਗਰਾਮ ਹੈ। ਕਾਂਗਰਸ ਦੇ ਇੱਕ ਵਿਧਾਇਕ ਮੁਤਾਬਕ ਕਾਂਗਰਸ ਨੂੰ ਤੋੜਨ ਦੇ ਆਪਣੇ ਗੇਮ ਪਲਾਨ ਵਿੱਚ ਭਾਜਪਾ ਸਫ਼ਲ ਨਾ ਹੋ ਸਕੇ, ਇਸ ਲਈ ਪਾਰਟੀ ਦੇ ਵਿਧਾਇਕਾਂ ਨੂੰ ਬੰਗਲੁਰੂ ਭੇਜਿਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੂੰ ਭਾਜਪਾ ਪੈਸੇ ਅਤੇ ਪੁਲਸੀਆ ਦਬਾਅ ਆਦਿ ਰਾਹੀਂ ਤੋੜਨ ਦਾ ਯਤਨ ਕਰ ਰਹੀ ਹੈ।
ਅਹਿਮਦ ਪਟੇਲ ਨੂੰ ਚਾਹੀਦੀ ਐ 46 ਵਿਧਾਇਕਾਂ ਦੀ ਹਮਾਇਤ | GUJARAT CONGRESS
ਰਾਜ ਵਿੱਚ ਕਾਂਗਰਸੀ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਪਾਰਟੀ ਦੇ ਰਾਜ ਸਭਾ ਉਮੀਦਵਾਰ ਅਹਿਮਦ ਪਟੇਲ ਦੀ ਰਾਹ ਮੁਸ਼ਕਿਲ ਹੋ ਸਕਦੀ ਹੈ।
ਪਟੇਲ ਨੂੰ ਜਿੱਤ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।
ਅੰਸੈਂਬਲੀ ਵਿੱਚ ਕਾਂਗਰਸ ਦੇ 54 ਵਿਧਾਇਕ ਸਨ।
ਇਨ੍ਹਾਂ ਵਿੱਚੋਂ ਵਾਘੇਲਾ ਸਮੇਤ 7 ਵਿਧਾਇਕਾਂ ਨੇ ਅਸਤੀਫ਼ ਦੇ ਦਿੱਤਾ ਹੈ।
ਇਸ ਤਰ੍ਹਾਂ ਹੁਣ ਉਸ ਕੋਲ 47 ਵਿਧਾਇਕ ਬਚੇ ਹਨ।
ਅੰਦਰੂਨੀ ਕਲੇਸ਼ ਕਾਰਨ ਰਾਸ਼ਟਰਪਤੀ ਚੋਣ ਵਿੱਚ ਪਾਰਟੀ ਦੇ 11 ਵਿਧਾਇਕ ਕਰਾਸ ਵੋਟਿੰਗ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪਟੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਹਨ।
ਤਿੰਨ ਰਾਜ ਸਭਾ ਸੀਟਾਂ ਲਈ ਲੜਾਈ
ਗੁਜਰਾਤ ਤੋਂ ਰਾਜ ਸਭਾ ਲਈ 3 ਸੀਟਾਂ ਹਨ।
8 ਅਗਸਤ ਨੂੰ ਚੋਣ ਹੋਣੀ ਹੈ | GUJARAT CONGRESS
ਭਾਜਪਾ ਨੇ ਤਿੰਨੇ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ।
ਭਾਜਪਾ ਤੋਂ ਅਮਿਤ ਸ਼ਾਹ, ਸਿਮਰਤੀ ਇਰਾਨੀ ਅਤੇ ਬਲਵੰਤ ਸਿੰਘ ਰਾਜਪੂਤ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ।
ਰਾਜਪੂਤ ਵੀਰਵਾਰ ਨੂੰ ਹੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਕਾਂਗਰਸ ਵੱਲੋਂ ਅਹਿਮਦ ਪਟੇਲ ਮੈਦਾਨ ਵਿੱਚ ਹਨ।
ਵਿਧਾਨ ਸਭਾ ਸਪੀਕਰ ਰਮਨ ਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਕੁੱਲ 6 ਵਿਧਾਇਕਾਂ ਦੇ ਅਸਤੀਫ਼ੇ ਮਿਲੇ ਹਨ। ਫਿਲਹਾਲ, ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ
ਇੱਥੇ ਹੀ ਰੁਕਦਾ ਨਹੀਂ ਆ ਰਿਹਾ। ਸੌਰਾਸ਼ਟਰ ਦੇ ਜਾਮਨਗਰ ਦਿਹਾਤੀ ਤੋਂ ਵਿਧਾਇਕ ਰਾਘਵਜੀ ਪਟੇਲ ਨੇ ਕਿਹਾ ਕਿ ਉਹ ਜਦੋਂ ਚਾਹੁਣ ਕਾਂਗਰਸ ਛੱਡ ਸਕਦੇ ਹਨ।
ਵੀਰਵਾਰ ਨੂੰ ਸ਼ਾਮਲ ਹੋਏ ਸਨ ਤਿੰਨ ਵਿਧਾਇਕ | GUJARAT CONGRESS
ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾਤ ਦੇ ਸਪੀਕਰ ਰਮਨ ਲਾਲ ਵੋਹਰਾ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ।
ਪਹਿਲਾਂ ਦੋ ਅਸਤੀਫ਼ੇ ਇਕੱਠੇ ਆਏ ਜਿਸ ਵਿੱਚ ਬਲਵੰਤ ਸਿੰਘ ਰਾਜਪੂਤ ਅਤੇ ਤੇਜਸ੍ਰੀ ਪਟੇਲ ਦੇ ਨਾਂਅ ਸਨ।
ਇਸ ਤੋਂ ਬਾਅਦ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਗੁਜਰਾਤ ਕਾਂਗਰਸ ਦੇ ਵਿਧਾਇਕ ਪੀਆਈ ਪਟੇਲ ਨੇ ਵੀ ਅਸਤੀਫ਼ਾ ਦੇ ਦਿੱਤਾ।