GUILTY - Sach Kahoon Punjabi
ਨਸ਼ੇ ਦੇ ਸ਼ਿਕਾਰ ਨੌਜਵਾਨ ਦੀ ਲਾਸ਼ ਮਿਲੀ, ਬਾਪ ‘ਤੇ ਲੱਗਾ ਕਤਲ ਦਾ ਦੋਸ਼
ਬਲਜਿੰਦਰ ਭੱਲਾ\ਬਾਘਾ ਪੁਰਾਣਾ
ਇੱਕ ਨਸ਼ੇ ਦੇ ਸ਼ਿਕਾਰ ਨੌਜਵਾਨ ਦੇ ਬਾਪ ‘ਤੇ ਆਪਣੇ ਹੀ ਪੁੱਤਰ ਦਾ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੇ ਜਾਣ ਦਾ ਦੋਸ਼ ਲੱਗਿਆ ਹੈ ਸਥਾਨਕ ਪੁਲਿਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਡੀ.ਐਸ.ਪੀ ਜਸਪਾਲ ਸਿੰਘ ਧਾਮੀ ਅਤੇ ਐਸ.ਐਚ.À ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਫੂਲੇਵਾਲਾ ਦੇ ਰੂਪ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਫੂਲੇਵਾਲਾ ਨਹਿਰ ਦੇ ਮੋਘੇ ਅੰਦਰ ਇੱਕ ਨੌਜਵਾਨ ਦੀ ਲਾਸ਼ ਪਈ ਹੈ ਤਾਂ ਸਥਾਨਕ ਐਸ.ਐਚ.À ਮੁਖਤਿਆਰ ਸਿੰਘ ਦੀ ਟੀਮ ਘਟਨਾ ਸਥਲ ‘ਤੇ ਪਹੁੰਚੀ ਅਤੇ ਲਾਸ਼ ਨੂੰ ਬਾਹਰ ਕੱਢ ਕੇ ਲੋਕਾਂ ਤੋਂ ਸ਼ਨਾਖਤ ਕਰਵਾਈ ਤਾਂ ਪਤਾ ਲੱਗਿਆ ਕਿ ਉਕਤ ਨੌਜਵਾਨ ਮਨਪ੍ਰੀਤ ਸਿੰਘ ਮਨੀ ਪੁੱਤਰ ਜਗਸੀਰ ਸਿੰਘ ਵਾਸੀ ਮਾਣੂੰਕੇ ਗਿੱਲ ਦਾ ਵਸਨੀਕ ਸੀ ਅਤੇ ਉਹ ਨਸ਼ਿਆਂ ਦਾ ਸ਼ਿਕਾਰ ਸੀ ਜਿਸ ਕਾਰਨ ਉਸ ਦਾ ਪਰਿਵਾਰਕ ਮੈਂਬਰਾਂ ਨਾਲ ਅਕਸਰ ਝਗੜਾ ਰਹਿੰਦਾ ਸੀ। ਬੀਤੇ ਦਿਨ ਵੀ ਝਗੜਾ ਹੋਇਆ ਤਾਂ ਬਾਪ ਦੇ ਗੁੱਸੇ ਦਾ ਸਬਰ ਟੁੱਟ ਗਿਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਪੁੱਤ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਅਤੇ ਲਾਸ਼ ਅਬੋਹਰ ਰਜਵਾਹਾ ਫੂਲੇਵਾਲਾ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਬਾਪ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਐਸ.ਐਚ.À ਮੁਖਤਿਆਰ ਸਿੰਘ ਨੇ ਦੱਸਿਆ ਕਿ ਬਾਕੀ ਸਾਰੀ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। (Murdered)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Victim’s Body,  Murdered,  Guilty
ਵਿਦਿਆਰਥੀਆਂ ਤੇ ਆਮ ਲੋਕਾਂ ਦਾ ਵੀ ਸਾਥ ਮਿਲਿਆ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿੱਚ ਤਕਰੀਬਨ ਇੱਕ ਤਕਰੀਬਨ ਇੱਕ ਲੱਖ ਕਿਸਾਨ ਕਰਜ਼ਾ ਮੁਆਫੀ ਲਈ ਇਕੱਠੇ ਹਨ। ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਅੱਜ ਦਿੱਲੀ ਵਿੱਚ ਸੰਸਦ ਭਵਨ ਤਕ ਪੈਦਲ ਮਾਰਚ ਕਰਨਗੇ। ਪੁਲਿਸ ਨੇ ਕਿਸਾਨਾਂ ਦੇ ਮਾਰਚ ਲਈ ਸਖਤ ਸੁਰਖਿਆ ਪ੍ਰਬੰਧ ਕੀਤੇ ਹਨ। ਜਿੱਥੇ ਦੇਸ਼ ਵਿੱਚ ਰਾਮ ਮੰਦਰ ਦੇ ਮਸਲੇ ‘ਤੇ ਫਿਰਕੂ ਤੇ ਸਿਆਸੀ ਹਨੇਰੀ ਵਗ ਰਹੀ ਹੈ, ਉਥੇ ਕਿਸਾਨਾਂ ਨੇ ਹੋਕਾ ਦਿੱਤਾ ਹੈ ਕਿ ਸਾਨੂੰ ਅਯੁੱਧਿਆ ਨਹੀਂ ਬਲਕਿ ਕਰਜ਼ ਮੁਆਫ਼ੀ ਚਾਹੀਦੀ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਵੱਡੇ ਲੀਡਰਾਂ ਤੇ ਸਿਆਸਤਦਾਨਾਂ ਦੇ ਨਾਲ-ਨਾਲ ਡਾਕਟਰਾਂ, ਵਕੀਲਾਂ ਸਾਬਕਾ ਫੌਜੀਆਂ ਦੇ ਨਾਲ-ਨਾਲ ਵਿਦਿਆਰਥੀਆਂ ਤੇ ਆਮ ਲੋਕਾਂ ਦਾ ਸਾਥ ਵੀ ਮਿਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਹੀਂ ਹਨ ਡੇਰਾ ਪ੍ਰੇਮੀ ਦੋਸ਼ੀ, ਅਦਾਲਤ ਨੇ ਕੀਤਾ ਬਾਇੱਜ਼ਤ ਬਰੀ
ਪੰਚਕੂਲਾ ਦੰਗਿਆਂ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ | Panchkula
6 ਡੇਰਾ ਪ੍ਰੇਮੀਆ ਨੂੰ ਵੱਡੀ ਰਾਹਤ | Panchkula
ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਨ੍ਹਾਂ 6 ਡੇਰਾ ਪ੍ਰੇਮੀਆਂ ਨੂੰ 25 ਅਗਸਤ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜ਼ਮਾਨਤ ‘ਤੇ ਚੱਲ ਰਹੇ ਸਨ। ਪੰਚਕੂਲਾ ਘਟਨਾਵਾਂ ਨਾਲ ਸਬੰਧਿਤ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਡੇਰਾ ਸਰਧਾਲੂਆਂ ਨੂੰ ਬਾਇੰਜ਼ਤ ਬਰੀ ਕੀਤਾ ਗਿਆ ਹੈ। (Panchkula)
ਸੀਨੀਅਰ ਵਕੀਲ ਰਾਜ ਕੁਮਾਰ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ 25 ਅਗਸਤ ਨੂੰ ਐਫਆਈਆਰ ਨੰਬਰ 362 ਰਾਹੀਂ ਹੁਸ਼ਿਆਰ ਸਿੰਘ, ਰਵੀ ਕੁਮਾਰ, ਤਰਸੇਮ ਕੁਮਾਰ, ਸੰਘਾ ਰਾਮ, ਗਿਆਨੀ ਰਾਮ ਅਤੇ ਰਾਮ ਕ੍ਰਿਸ਼ਨ ਨੂੰ ਧਾਰਾ 148,149,436,188,511 ਤਹਿਤ ਕਥਿਤ ਦੋਸ਼ੀ ਠਹਿਰਾਉਂਦੇ ਹੋਏ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਕੇਸ ਦੀ ਪੈਰਵੀ ਕਰਦੇ ਨਾ ਸਿਰਫ਼ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਠਹਿਰਾਇਆ ਗਿਆ। (Panchkula)
ਸਗੋਂ ਪੁਲਿਸ ਦੀ ਸਾਰੀ ਕਾਰਵਾਈ ਦੇ ਖ਼ਿਲਾਫ਼ ਅਦਾਲਤ ਵਿੱਚ ਆਪਣਾ ਪੱਖ ਵੀ ਰੱਖਿਆ ਗਿਆ। ਰਾਜ ਕੁਮਾਰ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਣਯੋਗ ਰੀਤੂ ਟੈਗੌਰ ਦੀ ਅਦਾਲਤ ਵੱਲੋਂ ਪੰਚਕੂਲਾ ਪੁਲਿਸ ਨੂੰ ਪੂਰਾ ਸਮਾਂ ਦਿੰਦੇ ਹੋਏ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਪੰਚਕੂਲਾ ਪੁਲਿਸ ਇਸ ਮਾਮਲੇ ਵਿੱਚ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਸਾਰੇ 6 ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। (Panchkula)
ਦੋਸ਼ੀ ਨਵਾਜ ਬਣੇ ਨਾਇਕ
ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਦੀ ਗ੍ਰਿਫ਼ਤਾਰੀ ਨਾਲ ਉੱਥੋਂ ਦੀ ਸਿਆਸਤ ‘ਚ ਭੂਚਾਲ ਜਿਹਾ ਮੱਚ ਗਿਆ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿ ‘ਚ ਆਮ ਚੋਣਾਂ ਸਿਰ ‘ਤੇ ਹੋਣ ਕਾਰਨ ਇਹ ਘਟਨਾ ਚੱਕਰ ਬਹੁਤ ਅਹਿਮੀਅਤ ਰੱਖਦਾ ਹੈ। ਭਾਵੇਂ ਪਾਕਿ ਦੀ ਨਿਆਂਪਾਲਿਕਾ ‘ਤੇ ਫੌਜ ਤੇ ਕੱਟੜਪੰਥੀਆਂ ਦਾ ਪ੍ਰਭਾਵ ਹੈ। ਫਿਰ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਠੋਸ ਮਾਮਲੇ ਨੂੰ ਉਠਾਇਆ ਹੈ। (Nawaz Sharif)
ਪਨਾਮਾ ਪੇਪਰ ਮਾਮਲਾ ਪਾਕਿ ਦਾ ਅੰਦਰੂਨੀ ਮਾਮਲਾ ਨਹੀਂ ਜਿਸ ਨੂੰ ਸ਼ਰੀਫ਼ ਪਰਿਵਾਰ ਖਿਲਾਫ ਸਿਰਫ ਬਦਲੇ ਦੀ ਕਾਰਵਾਈ ਕਿਹਾ ਜਾਵੇ। ਦੂਜੇ ਪਾਸੇ ਹੋਰਨਾਂ ਸਿਆਸਤਦਾਨਾਂ ਦੇ ਮੁਕਾਬਲੇ ਨਵਾਜ ਸ਼ਰੀਫ਼ ਨੇ ਇੰਨੀ ਹਿੰਮਤ ਜ਼ਰੂਰ ਵਿਖਾਈ ਹੈ ਕਿ ਉਹ ਕਾਨੂੰਨ ਤੋਂ ਭੱਜੇ ਨਹੀਂ ਸ਼ਰੀਫ਼ ਨੇ 70 ਤੋਂ ਵੱਧ ਅਦਾਲਤੀ ਪੇਸ਼ੀਆਂ ਨਿੱਜੀ ਤੌਰ ‘ਤੇ ਭੁਗਤੀਆਂ ਹਨ ਜੇਕਰ ਉਹ ਚਾਹੁੰਦੇ ਤਾਂ ਸਜ਼ਾ ਹੋਣ ‘ਤੇ ਵਤਨ ਪਰਤਣ ਤੋਂ ਟਾਲਾ ਵੀ ਵੱਟ ਸਕਦੇ ਸਨ। (Nawaz Sharif)]
ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ
ਜੇਲ੍ਹ ‘ਚ ਜਾਣਾ ਤੈਅ ਹੋਣ ਦੇ ਬਾਵਜ਼ੂਦ ਉਨ੍ਹਾਂ ਦਾ ਵਤਨ ਪਰਤਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਲਈ ਚੋਣਾਂ ‘ਚ ਜਨਤਾ ਤੋਂ ਹਮਦਰਦੀ ਦੀ ਵੋਟ ਮਿਲਣ ਦੀ ਵੱਡੀ ਆਸ ਹੈ। ਸ਼ਰੀਫ਼ ਮੁਜ਼ਰਮ ਹੋਣ ਦੇ ਬਾਵਜ਼ੂਦ ‘ਨਾਇਕ’ ਹੋਣ ਦਾ ਪ੍ਰਭਾਵ ਦੇਣ ‘ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਰਗੇ ਆਗੂ ਅਦਾਲਤਾਂ ਦੇ ਬੁਲਾਉਣ ਦੇ ਬਾਵਜ਼ੂਦ ਉਸ ਮੁਲਕ ‘ਚ ਬੈਠੇ ਹੋਏ ਹਨ, ਜਿਸ ਦੀ ਕਦੇ ਉਹ ਅਲੋਚਨਾ ਕਰਦੇ ਰਹੇ ਹਨ। (Nawaz Sharif)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਿਆਂ ਦਾ ਚੱਕਰ ਜਿਸ ਤਰ੍ਹਾਂ ਚੋਣਾਂ ਨੂੰ ਵੇਖ ਕੇ ਘੁੰਮਾਇਆ ਗਿਆ, ਉਸ ਪਿੱਛੇ ਸ਼ਰੀਫ਼ ਦੇ ਵਿਰੋਧੀਆਂ ਤੇ ਫੌਜ ਦਾ ਹੱਥ ਹੈ। ਭਾਵੇਂ ਸ਼ਰੀਫ਼ ਮੁਲਕ ‘ਚ ਸੁਤੰਤਰ ਹੋ ਕੇ ਵਿਕਾਸ ਤੇ ਅਮਨ ਲਈ ਕੰਮ ਨਹੀਂ ਕਰ ਸਕੇ ਫਿਰ ਵੀ ਅਜਿਹੇ ਆਗੂਆਂ ‘ਤੇ ਸ਼ਿਕੰਜੇ ਕੱਸੇ ਜਾਣੇ ਪਾਕਿ ਲਈ ਕਾਫੀ ਚੁਣੌਤੀ ਭਰਿਆ ਹੈ। ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ। ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ। (Nawaz Sharif)
ਪੁਲਿਸ ਅਧਿਕਾਰੀ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ ਵਿਚ ਜਾ ਪਹੁੰਚੇ ਜਿਹੜਾ ਆਗੂ ਗ੍ਰਿਫ਼ਤਾਰ ਹੋਣ ਲਈ ਹੀ ਲੰਡਨ ਤੋਂ ਹੀ ਚੱਲ ਪਿਆ ਸੀ। ਉਸ ਨੂੰ ਗ੍ਰਿਫ਼ਤਾਰ ਇਸ ਢੰਗ ਨਾਲ ਕੀਤਾ ਗਿਆ ਜਿਵੇਂ ਉਹ (ਸ਼ਰੀਫ਼) ਭੱਜਣ ਦੀ ਤਾਕ ‘ਚ ਹੋਵੇ ਦਰਅਸਲ ਪੁਲਿਸ ਸ਼ਰੀਫ਼ ਦਾ ਅਕਸ ਵਿਗਾੜਨ ਲਈ ਹੇਠਲੇ ਪੱਧਰ ਦੀ ਕਾਰਵਾਈ ਕਰ ਰਹੀ ਸੀ। ਇਹ ਹਾਲਾਤ ਪਾਕਿ ਦੇ ਮਾੜੇ ਹਾਲਾਤਾਂ ਦੀ ਤਸਵੀਰ ਪੇਸ਼ ਕਰਦੇ ਹਨ ਕਿਸੇ ਤਬਦੀਲੀ ਦੀ ਆਸ ਲਈ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ। (Nawaz Sharif)
ਗੇਂਦ ਛੇੜਛਾੜ ਮਾਮਲਾ : ਆਈਸੀਸੀ ਨੇ ਚਾਂਡੀਮਲ ਨੁੰ ਠਹਿਰਾਇਆ ਦੋਸ਼ੀ
ਗ੍ਰਾਸ ਆਈਲੈੱਟ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ(ਆਈ.ਸੀ.ਸੀ.) ਨੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ‘ਤੇ ਗੇਂਦ ਨਾਲ ਛੇੜਖ਼ਾਨੀ ਕਰਨ ਦਾ ਦੋਸ਼ ਲਗਾਇਆ ਹੈ ਜਦੋਂਕਿ ਸ਼ੀ੍ਰਲੰਕਾ ਬੋਰਡ ਇਸ ਫੈਸਲੇ ਵਿਰੁੱਧ ਆਪਣੇ ਖਿਡਾਰੀ ਦੇ ਹੱਕ ‘ਚ ਆ ਖੜਾ ਹੋਇਆ ਹੈ ਆਸਟਰੇਲੀਆ-ਦੱਖਣੀ ਅਫ਼ਰੀਕਾ ਟੈਸਟ ਲੜੀ ੋਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਦੇ ਕਪਤਾਨ ‘ਤੇ ਗੇਂਦ ਨਾਲ ਛੇੜਛਾੜ ਦਾ ਗੰਭੀਰ ਦੋਸ਼ ਲੱਗਾ ਹੈ ਕ੍ਰਿਕਇੰਡੋ ਅਨੁਸਾਰ ਚਾਂਡੀਮਲ ਨੂੰ ਵੈਸਟਇੰਡੀਜ਼ ਵਿਰੁੱਧ ਜਾਰੀ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਤੋਂ ਬਾਅਦ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਹੈ ਆਈ.ਸੀ.ਸੀ. ਨੇ ਐਤਵਾਰ ਨੂੰ ਆਪਣੇ ਟਵਿੱਟਰ ਖ਼ਾਤੇ ‘ਤੇ ਇਸ ਦੋਸ਼ ਦੀ ਪੁਸ਼ਟੀ ਕੀਤੀ ਹੈ ਪਰ ਚਾਂਡੀਮਲ ਦੇ ਪੱਖ ‘ਚ ਸ਼੍ਰੀਲੰਕਾ ਬੋਰਡ ਦੇ ਆ ਜਾਣ ਕਾਰਨ ਇਹ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ।
ਮੈਚ ਦੇ ਤੀਸਰੇ ਦਿਨ ਸ਼੍ਰੀਲੰਕਾ ਦੇ ਖਿਡਾਰੀ ਇਹਨਾਂ ਦੋਸ਼ਾਂ ਤੋਂ ਬਾਅਦ ਡਰੈਸਿੰਗ ਰੂਪ ਤੋਂ ਬਾਹਰ ਹੀ ਨਹੀਂ ਆਏ ਅਤੇ ਤੀਸਰੇ ਦਿਨ ਦੀ ਖੇਡ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ ਖੇਡ ਸ਼ੁਰੂ ਹੋਣ ‘ਚ ਦੇਰੀ ਹੋਣ ਕਾਰਨ ਅੰਪਾਇਰਾਂ ਨੇ ਮੇਜ਼ਬਾਨ ਟੀਮ ਨੂੰ ਪੈਨਲਟੀ ਦੇ ਤੌਰ ‘ਤੇ ਪੰਜ ਦੌੜਾਂ ਦੇ ਦਿੱਤੀਆਂ ਮੈਚ ਰੈਫਰੀ ਜਵਾਗਲ ਸ਼੍ਰੀਨਾਥ, ਸ਼੍ਰੀਲੰਕਾਈ ਕੋਚ ਚੰਡਿਕਾ ਹਥੁਰਾਸਿੰਘੇ ਅਤੇ ਟੀਮ ਮੈਨੇਜਰ ਅਸਾਂਕਾ ਗੁਰੂਸਿੰਘਾ ਦਰਮਿਆਨ ਗੱਲਬਾਤ ਹੋਈ ਅਤੇ ਗੱਲਬਾਤ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀ ਗੇਂਦ ਬਦਲਣ ਅਤੇ ਅੱਗੇ ਖੇਡਣ ਲਈ ਤਿਆਰ ਹੋ ਗਏ।
ਇਸ ਦੌਰਾਨ ਸ਼੍ਰੀਲੰਕਾ ਕਿਕਟ ਨੇ ਬਿਆਨ ਜਾਰੀ ਕਰ ਕੇ ਆਪਣੇ ਖਿਡਾਰੀਆਂ ਦੇ ਸਮਰਥਨ ਂਚ ਖੁੱਲ ਕੇ ਅੱਗੇ ਆੴਦੇ ਹੋਏ ਕਿਹਾ ਕਿ ਟੀਮ ਪ੍ਰਬੰਧਕਾਂ ਨੇ ਸਾਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਖਿਡਾਰੀ ਕਿਸੇ ਵੀ ਗਲਤ ਕੰਮ ਂਚ ਸ਼ਾਮਲ ਨਹੀਂ ਹਨ। ਬੋਰਡ ਨੇ ਖਿਡਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੁੰ ਮੈਦਾਨ ਂਚ ਉੱਤਰਨ ਲਈ ਮਨਾ ਲਿਆ। ਉਹਨਾਂ ਖਿਡਾਰੀਆਂ ਜ਼ ਮੈਦਾਨ ਂਚ ਉੱਤਰਨ ਦੀ ਸਲਾਹ ਦਿੱਤੀ ਤਾਂਕਿ ਖੇਡ ਭਾਵਨਾ ਬਣੀ ਰਹੇ। ਆਈਸੀਸੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਾਨੁੰਨੀ ਜ਼ਾਬਤੇ ਦੀ ਉਲੰਘਣਾ ਹੋਈ ਹੈ ਤਾਂ ਉਹ ਮੈਚ ਖ਼ਤਮ ਹੋਣ ਤੋ. ਬਾਅਦ ਨਿਯਮਾਂ ਮੁਤਾਬਕ ਕਾਰਵਾਈ ਕਰਨਗੇ।
ਆਈ.ਸੀ.ਸੀ. ਨੇ ਆਪਣੇ ਟਵੀਟ ‘ਚ ਨਾਲ ਹੀ ਕਿਹਾ ਕਿ ਇਸ ਮਾਮਲੇ ‘ਚ ਅੱਗੇ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋਇਆ ਕਿ ਇਸ ਦੋਸ਼ ਦੇ ਨਤੀਜੇ ਕੀ ਹੋਣਗੇ ਆਈਸੀਸੀ ਨੇ ਕਿਹਾ ਕਿ ਸ਼ੀ੍ਰਲੰਕਾ ਦੇ ਕਪਤਾਨ ਚਾਂਡੀਮਲ ਨੂੰ ਆਈ.ਸੀ.ਸੀ. ਦੇ ਕਾਨੂੰਨੀ ਜਾਬਤੇ ਅਨੁਸਾਰ 2-2-9 ਪੱਧਰ ਦਾ ਦੋਸ਼ੀ ਪਾਇਆ ਗਿਆ ਹੈ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਲੜੀ ‘ਚ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ, ਉਪਕਪਤਾਨ ਡੇਵਿਡ ਵਾਰਨਰ ਅਤੇ ਟੀਮ ਦੇ ਓਪਨਰ ਕੈਮਰਨ ਬ੍ਰੇਂਕ੍ਰਾਫਟ ਗੇਂਦ ਨਾਲ ਛੇੜਛਾੜ ਦੇ ਦੋਸ਼ ‘ਚ ਪਾਬੰਦੀ ਝੱਲ ਰਹੇ ਹਨ।
ਅਗਲੇ ਸਾਲ ਮਿਲੇਗਾ ਪਾਕਿ ਨੂੰ ਭਾਰਤ ਨਾਲ ਜੁੜੇ ਫੈਸਲੇ ਲੈਣ ਵਾਲਾ ਪੀਐੱਮ
ਇਸਲਾਮਾਬਾਦ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸ਼ੁੱਕਰਵਾਰ ਨੂੰ ਦੋਸ਼ੀ (Nawaz Sharif Convicted) ਮੰਨਿਆ। ਇਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਪਾਕਿਸਤਾਨ ਦੇ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਪਾਕਿ ਨੂੰ ਭਾਰਤ ਨਾਲ ਜੁੜੇ ਫੈਸਲੇ ਲੈਣ ਵਾਲਾ ਪ੍ਰਧਾਨ ਮੰਤਰੀ ਅਗਲੇ ਸਾਲ ਹੀ ਮਿਲੇਗਾ। ਨਵਾਜ਼ ਸ਼ਰੀਫ਼ 1985 ਵਿੱਚ ਫੌਜੀ ਤਾਨਾਸ਼ਾਹ ਜਨਰਲ ਜ਼ਿਆ ਦੀ ਮੱਦਦ ਨਾਲ ਸਿਆਸਤ ਵਿੱਚ ਆਏ ਅਤੇ ਜਨਰਲ ਜ਼ਿਆ ਦੇ ਬਣਾਏ ਕਾਨੂੰਨ ਕਾਨ ਹੀ ਬਤੋਰ ਪ੍ਰਧਾਨ ਮੰਤਰੀ ਅਯੋਗ ਕਰਾਰ ਦਿੱਤੇ ਗਏ। ਪਾਕਿਸਤਾਨ ਵਿੱਚ ਆਉਣ ਵਾਲਾ ਸਮਾਂ ਅਨਿਸ਼ਚਿਤ ਰਾਜਨੀਤੀ ਦਾ ਹੋਵੇਗਾ। ਕਿਉਂਕਿ ਸ਼ਰੀਫ਼ ਨੇ ਪਾਰਟੀ ਨੂੰ ਮੌਜ਼ੂਦਾ ਮੁਕਾਮ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਲਈ ਮੁਮਕਿਨ ਹੈ ਉਹ ਪਰਦੇ ਦੇ ਪਿੱਛੇ ਆਪਣੀ ਤਾਕਤ ਦੀ ਵਰਤੋਂ ਕਰਦੇ ਰਹਿਣ।
ਕੀ ਬੋਲੇ ਹਸਨੈਨ? | NAWAZ SHARIF CONVICTED
ਇਹ ਤੀਜਾ ਮੌਕਾ ਹੈ ਜਦੋਂ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।
ਹਰ ਵਾਰ ਇੱਕ ਸੰਵਿਧਾਨਿਕ ਸੰਕਟ ਅਤੇ ਪਾਕਿਸਤਾਨ ਵਿੱਚ ਸਰਕਾਰ ਦੇ ਮੁਖੀ ਨੂੰ ਹਟਾਉਣਾ ਪਿਆ।
ਇਸ ਦਾ ਅਸਰ ਭਾਰਤ ‘ਤੇ ਲਾਜ਼ਮੀ ਹੈ।
ਗੁਆਂਢੀ ਦੇਸ਼ ਵਿੱਚ ਅਸਥਿਰਤਾ ਭਾਵ ਭਾਰਤ ਵਿਰੋਧੀ ਧੜੇ ਨੂੰ ਹੋਰ ਤਾਕਤ ਦੇਣ ਵਰਗਾ ਹੈ।
ਪਾਕਿਸਤਾਨ ਭਾਰਤ ਦੇ ਖਿਲਾਫ਼ ਵੈਰ ਪੈਦਾ ਕਰਦਾ ਰਹੇਗਾ ਅਤੇ ਉਸ ਦੀ ਇਸ ਪੁਰਾਣੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਇਮੇਜ਼ ‘ਤੇ ਭਰੋਸਾ ਕਰੀਏ ਤਾਂ ਨਵਾਜ਼ ਨੇ ਭਾਰਤ ਖਿਲਾਫ਼ ਕਿਸੇ ਵੱਡੇ ਦਵੈਸ਼ ਦੀ ਸ਼ੁਰੂਆਤ ਦੀ ਨਹੀਂ ਕੀਤੀ।
ਭਾਵੇਂ ਉਨ੍ਹਾਂ ਨੇ ਮਜ਼ਬੂਤੀ ਨਾਲ ਵਿਰੋਧ ਵੀ ਕਦੇ ਨਹੀਂ ਕੀਤਾ।
307 ਸਵਾਲਾਂ ਤੋਂ ਬਾਅਦ ਸ਼ਰੀਫ਼ ਦੋਸ਼ੀ ਕਰਾਰ | NAWAZ SHARIF CONVICTED
ਸੁਪਰੀਮ ਕੋਰਟ ਵਿੱਚ 307 ਸਵਾਲਾਂ ਤੋਂ ਬਾਅਦ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 170 ਸਵਾਲ ਤਾਂ ਜੱਜਾਂ ਨੇ ਹੀ ਪੁੱਛੇ। ਭਾਵੇਂ ਪਾਰਟੀ ਦੀ ਕਮਾਨ ਹੁਣ ਵੀ ਸ਼ਰੀਫ਼ ਦੇ ਹੱਥਾਂ ਵਿੱਚ ਰਹੇਗੀ। ਇਸ ਮਾਮਲੇ ਵਿੱਚ ਸ਼ਰੀਫ਼ ਦੇ ਬੇਟੇ (ਹਸਨ-ਹੁਸੈਨ), ਬੇਟੀ ਅਤੇ ਦਾਮਾਦ ਖਿਲਾਫ਼ ਵੀ ਮਾਮਲਾ ਚੱਲ ਰਿਹਾ ਹੈ। ਇਸ ਨਾਲ ਸ਼ਰੀਫ਼ ਦੇ ਪਰਿਵਾਰ ਦਾ ਸਿਆਸੀ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ। ਬੇਟੀ ਮਰੀਅਮ ਨੂੰ ਸ਼ਰੀਫ਼ ਦਾ ਸਿਆਸੀ ਉੱਤਰਾ ਅਧਿਕਾਰੀ ਮੰਨਿਆ ਜਾਂਦਾ ਹੈ। ਸੁਪਰੀਮ ਕੋਰਟ ਦਾ ਫੈਸਲਾ ਸੁਣ ਕੇ ਨਵਾਜ਼ ਦੀ ਬੇਟੀ ਮਰੀਅਮ ਨਵਾਜ਼ ਅਤੇ ਬੇਗਮ ਕੁਲਸੁਮ ਨਵਾਜ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ।