washington sundar - Sach Kahoon Punjabi
IND vs ENG: ਓਵਲ ਟੈਸਟ, ਜਾਇਸਵਾਲ ਦੇ ਸੈਂਕੜੇ ਤੋਂ ਬਾਅਦ ਸੁੰਦਰ ਤੇ ਜਡੇਜਾ ਦੇ ਅਰਧਸੈਂਕੜੇ, ਭਾਰਤ ਦਾ ਵੱਡਾ ਟੀਚਾ
ਸਪੋਰਟਸ ਡੈਸਕ। IND vs ENG: ਭਾਰਤ ਨੇ ਓਵਲ ਟੈਸਟ ਦੇ ਤੀਜੇ ਦਿਨ ਇੰਗਲੈਂਡ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਨੀਵਾਰ ਨੂੰ ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ 75/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 396 ਦੌੜਾਂ ‘ਤੇ ਆਲ ਆਊਟ ਹੋ ਗਈ। ਵਾਸ਼ਿੰਗਟਨ ਸੁੰਦਰ ਨੇ 4 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ।
ਇਹ ਖਬਰ ਵੀ ਪੜ੍ਹੋ : Abohar Flood News: ਭਾਰੀ ਮੀਂਹ ਕਾਰਨ ਅਬੋਹਰ ਦੇ ਕਈ ਪਿੰਡਾਂ ’ਚ ਹੜ੍ਹਾਂ ਵਰਗੀ ਸਥਿਤੀ, ਦਰਜਨਾਂ ਮਕਾਨ ਡਿੱਗੇ
ਯਸ਼ਸਵੀ ਜੈਸਵਾਲ ਨੇ 118 ਦੌੜਾਂ ਦਾ ਸੈਂਕੜਾ ਲਗਾਇਆ, ਜਦੋਂ ਕਿ ਆਕਾਸ਼ ਦੀਪ ਨੇ 66 ਅਤੇ ਰਵਿੰਦਰ ਜਡੇਜਾ ਨੇ 53 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਜੋਸ਼ ਟੰਗ ਨੇ 5 ਵਿਕਟਾਂ ਲਈਆਂ। ਗੁਸ ਐਟਕਿੰਸਨ ਨੇ 3 ਅਤੇ ਜਿੰਮੀ ਓਵਰਟਨ ਨੇ 2 ਵਿਕਟਾਂ ਲਈਆਂ। ਸ਼ੁੱਕਰਵਾਰ ਨੂੰ ਇੰਗਲੈਂਡ ਪਹਿਲੀ ਪਾਰੀ ਵਿੱਚ 247 ਦੌੜਾਂ ‘ਤੇ ਆਲ ਆਊਟ ਹੋ ਗਿਆ। ਟੀਮ ਨੂੰ ਪਹਿਲੀ ਪਾਰੀ ਵਿੱਚ 23 ਦੌੜਾਂ ਦੀ ਲੀਡ ਮਿਲੀ। ਭਾਰਤ ਨੇ ਪਹਿਲੀ ਪਾਰੀ ਵਿੱਚ 224 ਦੌੜਾਂ ਬਣਾਈਆਂ ਸਨ। IND vs ENG
ਦੋਵਾਂ ਟੀਮਾਂ ਦਾ ਪਲੇਇੰਗ-11 | IND vs ENG
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਆਕਾਸ਼ਦੀਪ, ਪ੍ਰਸਿਧ ਕ੍ਰਿਸ਼ਨਾ।
ਇੰਗਲੈਂਡ: ਓਲੀ ਪੋਪ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ।
IND vs ENG: ਕਰੁਣ ਨੇ ਅੱਠ ਸਾਲਾਂ ਬਾਅਦ ਖੇਡੀ ਇਹ ਪਾਰੀ, ਸੁੰਦਰ ਨਾਲ ਸਾਂਝੇਦਾਰੀ ਕਰ ਭਾਰਤ ਨੂੰ ਸੰਭਾਲਿਆ
ਸਪੋਰਟਸ ਡੈਸਕ। IND vs ENG: ਭਾਰਤੀ ਟੀਮ ’ਚ ਵਾਪਸੀ ਕਰ ਰਹੇ ਕਰੁਣ ਨਾਇਰ ਨੇ ਅਰਧ ਸੈਂਕੜਾ ਜੜਿਆ, ਪਰ ਗੁਸ ਐਟਕਿੰਸਨ ਤੇ ਜੋਸ਼ ਟੰਗ ਦੀ ਤੇਜ਼ ਗੇਂਦਬਾਜ਼ੀ ਨਾਲ, ਇੰਗਲੈਂਡ ਨੇ ਪੰਜਵੇਂ ਤੇ ਆਖਰੀ ਕ੍ਰਿਕੇਟ ਟੈਸਟ ਦੇ ਮੀਂਹ ਪ੍ਰਭਾਵਿਤ ਪਹਿਲੇ ਦਿਨ ਪਹਿਲੀ ਪਾਰੀ ’ਚ ਮਹਿਮਾਨ ਟੀਮ ਦੇ ਸਕੋਰ ਨੂੰ ਛੇ ਵਿਕਟਾਂ ’ਤੇ 204 ਦੌੜਾਂ ਤੱਕ ਸੀਮਤ ਕਰਕੇ ਜਿੱਤ ਦਾ ਹੱਥ ਬਰਕਰਾਰ ਰੱਖਿਆ। ਐਟਕਿੰਸਨ (31 ਦੌੜਾਂ ’ਤੇ ਦੋ ਵਿਕਟਾਂ) ਤੇ ਟੰਗ (47 ਦੌੜਾਂ ’ਤੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਭਾਰਤ ਨੇ ਨਿਯਮਤ ਅੰਤਰਾਲਾਂ ’ਤੇ ਵਿਕਟਾਂ ਗੁਆ ਦਿੱਤੀਆਂ ਤੇ ਨਾਇਰ ਤੋਂ ਇਲਾਵਾ, ਕੋਈ ਹੋਰ ਬੱਲੇਬਾਜ਼ ਅਨੁਕੂਲ ਗੇਂਦਬਾਜ਼ੀ ਹਾਲਾਤਾਂ ’ਚ ਲਗਾਤਾਰ ਨਹੀਂ ਖੇਡ ਸਕਿਆ। IND vs ENG
ਇਹ ਖਬਰ ਵੀ ਪੜ੍ਹੋ : Punjab Pensioners News: ਪੰਜਾਬ ਦੇ ਪੈਨਸ਼ਨਰਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਆਦੇਸ਼
ਮੀਂਹ ਕਾਰਨ ਪਹਿਲੇ ਦਿਨ ਸਿਰਫ 64 ਓਵਰਾਂ ਦਾ ਖੇਡ ਸੰਭਵ ਹੋ ਸਕਿਆ। ਇਹ ਕਰੁਣ ਦਾ ਆਪਣੇ ਟੈਸਟ ਕਰੀਅਰ ’ਚ ਦੂਜਾ 50 ਤੋਂ ਜ਼ਿਆਦਾ ਦਾ ਸਕੋਰ ਹੈ। ਇਸ ਤੋਂ ਪਹਿਲਾਂ, ਉਸਨੇ ਦਸੰਬਰ 2016 ’ਚ ਇੰਗਲੈਂਡ ਵਿਰੁੱਧ 303 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ 50+ ਪਾਰੀ ਹੈ। ਭਾਰਤ ਨੇ 153 ਦੌੜਾਂ ’ਤੇ ਛੇ ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਬਾਅਦ ਨਾਇਰ (52 ਨਾਬਾਦ, 98 ਗੇਂਦਾਂ, 7 ਚੌਕੇ) ਤੇ ਵਾਸ਼ਿੰਗਟਨ ਸੁੰਦਰ (19 ਨਾਬਾਦ) ਨੇ ਸੱਤਵੀਂ ਵਿਕਟ ਲਈ 51 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਪਹਿਲੇ ਦੋ ਸੈਸ਼ਨਾਂ ਵਾਂਗ, ਤੀਜਾ ਸੈਸ਼ਨ ਵੀ ਭਾਰਤ ਲਈ ਚੰਗੀ ਸ਼ੁਰੂਆਤ ਨਹੀਂ ਸੀ।
ਸਾਈ ਸੁਦਰਸ਼ਨ (38), ਜੋ ਇੱਕ ਸਿਰੇ ’ਤੇ ਖੇਡ ਰਿਹਾ ਸੀ, ਨੂੰ ਟੰਗ ਦੇ ਸ਼ਾਨਦਾਰ ਆਊਟਸਵਿੰਗਰ ’ਤੇ ਵਿਕਟਕੀਪਰ ਜੈਮੀ ਸਮਿਥ ਨੇ ਕੈਚ ਕਰਵਾਇਆ, ਜਿਸ ਨਾਲ ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 101 ਦੌੜਾਂ ’ਤੇ ਪਹੁੰਚ ਗਿਆ। ਨਾਇਰ ਨੇ ਟੰਗ ਦੇ ਅਗਲੇ ਓਵਰ ’ਚ ਦੋ ਚੌਕੇ ਜੜੇ ਪਰ ਇਸ ਤੇਜ਼ ਗੇਂਦਬਾਜ਼ ਨੇ ਰਵਿੰਦਰ ਜਡੇਜਾ (09) ਨੂੰ ਸਮਿਥ ਦੁਆਰਾ ਕੈਚ ਕਰਵਾ ਕੇ ਭਾਰਤ ਨੂੰ ਪੰਜਵਾਂ ਝਟਕਾ ਦਿੱਤਾ। ਜਡੇਜਾ ਨੇ ਚੌਥੇ ਟੈਸਟ ਦੀ ਦੂਜੀ ਪਾਰੀ ’ਚ ਅਜੇਤੂ ਸੈਂਕੜਾ ਜੜ ਵਾਸ਼ਿੰਗਟਨ ਦੇ ਨਾਲ ਮਿਲ ਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ। ਧਰੁਵ ਜੁਰੇਲ ਆਪਣੀ 19 ਦੌੜਾਂ ਦੀ ਪਾਰੀ ਦੌਰਾਨ ਚੰਗੀ ਲੈਅ ’ਚ ਦਿਖਾਈ ਦੇ ਰਿਹਾ ਸੀ। IND vs ENG
ਉਹ ਗੁਸ ਐਟਕਿੰਸਨ ਦੀ ਆਉਣ ਵਾਲੀ ਗੇਂਦ ’ਤੇ ਐਲਬੀਡਬਲਯੂ ਹੋਣ ਤੋਂ ਬਚ ਗਿਆ ਪਰ ਅਗਲੀ ਗੇਂਦ ’ਤੇ ਦੂਜੀ ਸਲਿੱਪ ’ਤੇ ਹੈਰੀ ਬਰੂਕ ਵੱਲੋਂ ਕੈਚ ਆਊਟ ਹੋ ਗਏ। ਨਾਇਰ ਨੇ ਲਗਾਤਾਰ ਦੋ ਚੌਕੇ ਲਾ ਕੇ ਜੈਮੀ ਓਵਰਟਨ ’ਤੇ ਦਬਾਅ ਘਟਾਉਣ ਦੀ ਕੋਸ਼ਿਸ਼ ਕੀਤੀ। ਨਾਇਰ ਤੇ ਵਾਸ਼ਿੰਗਟਨ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਨਾਇਰ ਨੇ 62ਵੇਂ ਓਵਰ ’ਚ ਜੈਕਬ ਬੈਥਲ ਨੂੰ ਦੋ ਦੌੜਾਂ ਦੇ ਕੇ 89 ਗੇਂਦਾਂ ’ਚ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ ਤੇ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਲੈ ਗਿਆ। ਇਸ ਤੋਂ ਪਹਿਲਾਂ, ਮੀਂਹ ਕਾਰਨ ਦੁਪਹਿਰ ਦੇ ਖਾਣੇ ਤੇ ਚਾਹ ਦੇ ਵਿਚਕਾਰ ਸਿਰਫ਼ ਛੇ ਓਵਰ ਖੇਡੇ ਗਏ ਸਨ।
ਜਿਸ ’ਚ ਭਾਰਤ ਨੇ ਕਪਤਾਨ ਸ਼ੁਭਮਨ ਗਿੱਲ (21) ਦੀ ਵਿਕਟ ਗੁਆਉਣ ਤੋਂ ਬਾਅਦ 13 ਦੌੜਾਂ ਬਣਾਈਆਂ ਸਨ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਅਚਾਨਕ ਮੀਂਹ ਪੈਣ ਕਾਰਨ, ਖੇਡ ਦਾ ਦੂਜਾ ਸੈਸ਼ਨ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਇਆ। ਕ੍ਰੀਜ ’ਤੇ ਬੈਠਣ ਤੋਂ ਬਾਅਦ, ਗਿੱਲ ਨੇ ਐਟਕਿੰਸਨ ਦੀ ਗੇਂਦ ’ਤੇ ਬੇਲੋੜੇ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਤੇਜ਼ ਗੇਂਦਬਾਜ਼ ਨੇ ਉਸਨੂੰ ਰਨ ਆਊਟ ਕਰ ਦਿੱਤਾ। ਕੁਝ ਸਮੇਂ ਬਾਅਦ, ਦੁਬਾਰਾ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਖਿਡਾਰੀਆਂ ਨੂੰ ਵਾਪਸ ਪਰਤਣਾ ਪਿਆ, ਜਿਸ ਤੋਂ ਬਾਅਦ ਚਾਹ ਦਾ ਬ੍ਰੇਕ ਲਿਆ ਗਿਆ। ਗਿੱਲ ਨੇ ਮੌਜ਼ੂਦਾ ਲੜੀ ਵਿੱਚ ਹੁਣ ਤੱਕ 743 ਦੌੜਾਂ ਬਣਾਈਆਂ ਹਨ ਤੇ ਇੱਕ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ, ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡਿਆ। IND vs ENG
ਗਾਵਸਕਰ ਨੇ 1978-79 ਟੈਸਟ ਲੜੀ ’ਚ ਵੈਸਟਇੰਡੀਜ਼ ਵਿਰੁੱਧ 732 ਦੌੜਾਂ ਬਣਾਈਆਂ ਸਨ। ਭਾਰਤ ਨੇ ਸਵੇਰ ਦੇ ਸੈਸ਼ਨ ’ਚ ਘਾਹ ਵਾਲੀ ਪਿੱਚ ’ਤੇ ਆਪਣੇ ਓਪਨਰ ਯਸ਼ਸਵੀ ਜਾਇਸਵਾਲ ਤੇ ਲੋਕੇਸ਼ ਰਾਹੁਲ ਦੀਆਂ ਵਿਕਟਾਂ ਗੁਆ ਦਿੱਤੀਆਂ ਪਰ ਦੁਪਹਿਰ ਦੇ ਖਾਣੇ ਤੱਕ ਦੋ ਵਿਕਟਾਂ ’ਤੇ 72 ਦੌੜਾਂ ਬਣਾ ਕੇ ਵਧੀਆ ਪ੍ਰਦਰਸ਼ਨ ਕੀਤਾ। ਇੰਗਲੈਂਡ ਨੇ ਟਾਸ ਜਿੱਤਿਆ ਤੇ ਸੀਰੀਜ਼ ਵਿੱਚ ਹੁਣ ਤੱਕ ਸਭ ਤੋਂ ਵੱਧ ਘਾਹ ਵਾਲੀ ਪਿੱਚ ’ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗਿੱਲ ਨੇ ਮੌਜੂਦਾ ਸੀਰੀਜ਼ ਵਿੱਚ ਪੰਜਵਾਂ ਟਾਸ ਹਾਰਿਆ। ਗੇਂਦ ਉਮੀਦ ਅਨੁਸਾਰ ਸੀਮ ਹੋ ਰਹੀ ਸੀ ਪਰ ਬਹੁਤ ਜ਼ਿਆਦਾ ਸਵਿੰਗ ਨਹੀਂ ਹੋ ਰਹੀ ਸੀ। IND vs ENG
ਲੜੀ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਐਟਕਿੰਸਨ ਨੇ ਆਪਣੇ ਦੂਜੇ ਓਵਰ ’ਚ ਜੈਸਵਾਲ (02) ਨੂੰ ਆਊਟ ਕਰ ਦਿੱਤਾ। ਮੈਦਾਨੀ ਅੰਪਾਇਰ ਨੇ ਆਊਟ ਨਹੀਂ ਦਿੱਤਾ ਸੀ ਪਰ ਡੀਆਰਐਸ ਲੈਣ ਤੋਂ ਬਾਅਦ ਫੈਸਲਾ ਬਦਲਣਾ ਪਿਆ ਕਿਉਂਕਿ ਆਉਣ ਵਾਲੀ ਗੇਂਦ ਸਟੰਪਾਂ ਨਾਲ ਲੱਗਦੀ ਸੀ। ਹੋਰ ਤੇਜ਼ ਗੇਂਦਬਾਜ਼ ਜੋਸ਼ ਟੰਗ ਤੇ ਜੈਮੀ ਓਵਰਟਨ ਨੂੰ ਕੰਟਰੋਲ ਬਣਾਈ ਰੱਖਣ ’ਚ ਮੁਸ਼ਕਲ ਆਈ। ਟੰਗ ਨੇ ਆਪਣੇ ਪਹਿਲੇ ਓਵਰ ’ਚ 12 ਦੌੜਾਂ ਦਿੱਤੀਆਂ ਜਿਸ ’ਚ ਸਟੰਪਾਂ ਦੇ ਦੋਵੇਂ ਪਾਸੇ ਦੋ ਵਾਈਡਾਂ ਰਾਹੀਂ 10 ਦੌੜਾਂ ਸ਼ਾਮਲ ਸਨ। ਖੇਡ ਦੇ ਪਹਿਲੇ ਘੰਟੇ ’ਚ ਭਾਰਤ ਦਾ ਸਕੋਰ ਇੱਕ ਵਿਕਟ ’ਤੇ 36 ਦੌੜਾਂ ਤੱਕ ਪਹੁੰਚ ਗਿਆ। ਰਾਹੁਲ (14 ਦੌੜਾਂ), ਜੋ ਚੰਗੀ ਫਾਰਮ ਵਿੱਚ ਸੀ, ਆਊਟ ਹੋਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਉਹ ਕ੍ਰਿਸ ਵੋਕਸ ਦੀ ਸ਼ਾਰਟ ਗੇਂਦ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹੋਏ ਵਿਕਟਾਂ ’ਤੇ ਖੇਡਿਆ।
ਸੁਦਰਸ਼ਨ ਨੇ ਟੰਗ ਅਤੇ ਵੋਕਸ ’ਤੇ ਚੌਕੇ ਮਾਰੇ ਜਦੋਂ ਕਿ ਮੌਜੂਦਾ ਲੜੀ ਦੇ ਸਭ ਤੋਂ ਸਫਲ ਬੱਲੇਬਾਜ਼ ਗਿੱਲ ਨੇ ਓਵਰਟਨ ਦੀ ਗੇਂਦ ਨੂੰ ਕਵਰ ਦੇ ਉੱਪਰ ਚਾਰ ਦੌੜਾਂ ਲਈ ਭੇਜਿਆ। ਭਾਰਤ ਨੇ ਆਪਣੀ ਪਲੇਇੰਗ ਇਲੈਵਨ ’ਚ ਚਾਰ ਬਦਲਾਅ ਕੀਤੇ ਅਤੇ ਫਿੱਟ ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨਾ, ਕਰੁਣ ਨਾਇਰ ਤੇ ਧਰੁਵ ਜੁਰੇਲ ਨੂੰ ਸ਼ਾਮਲ ਕੀਤਾ। ਜਦਕਿ ਜਸਪ੍ਰੀਤ ਬੁਮਰਾਹ, ਅੰਸ਼ੁਲ ਕੰਬੋਜ, ਸ਼ਾਰਦੁਲ ਠਾਕੁਰ ਤੇ ਜ਼ਖਮੀ ਰਿਸ਼ਭ ਪੰਤ ਨੂੰ ਬਾਹਰ ਕੀਤਾ। ਇੰਗਲੈਂਡ ਨੇ ਵੀ ਚਾਰ ਬਦਲਾਅ ਕੀਤੇ। ਟੀਮ ਨੇ ਬੁੱਧਵਾਰ ਨੂੰ ਹੀ ਇਸ ਦਾ ਐਲਾਨ ਕੀਤਾ ਸੀ ਕਿਉਂਕਿ ਜ਼ਖਮੀ ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਚੋਣ ਲਈ ਉਪਲਬਧ ਨਹੀਂ ਸਨ। IND vs ENG
IND vs ENG: ਮੈਨਚੈਸਟਰ ਟੈਸਟ ਡਰਾਅ, ਕਪਤਾਨ ਗਿੱਲ ਤੋਂ ਬਾਅਦ ਰਵਿੰਦਰ ਜਡੇਜ਼ਾ ਤੇ ਵਾਸਿੰਗਟਨ ਸੁੰਦਰ ਦੇ ਸੈਂਕੜੇ
ਸੀਰੀਜ਼ ‘ਚ ਫਿਰ ਵੀ ਇੰਗਲੈਂਡ 2-1 ਨਾਲ ਅੱਗੇ
ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ | IND vs ENG
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਮੈਚ ਮੈਨਚੈਸਟਰ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟੈਸਟ ਡਰਾਅ ਕਰਵਾ ਦਿੱਤਾ। ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 143 ਓਵਰ ਬੱਲੇਬਾਜ਼ੀ ਕਰਕੇ ਮੈਨਚੈਸਟਰ ਟੈਸਟ ਨੂੰ ਹਾਰ ਤੋਂ ਡਰਾਅ ਵਿੱਚ ਬਦਲ ਦਿੱਤਾ। ਟੀਮ ਵੱਲੋਂ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕੜੇ ਜੜੇ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ 90 ਦੌੜਾਂ ਦੀ ਪਾਰੀ ਖੇਡੀ। ਓਲਡ ਟ੍ਰੈਫੋਰਡ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 358 ਤੇ ਇੰਗਲੈਂਡ ਨੇ 669 ਦੌੜਾਂ ਬਣਾਈਆਂ। ਭਾਰਤ ਨੇ ਦੂਜੀ ਪਾਰੀ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 425 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰ ਲਿਆ। IND vs ENG
ਇਹ ਖਬਰ ਵੀ ਪੜ੍ਹੋ : HTET Update: ਪ੍ਰੀਖਿਆ ਕੇਂਦਰ ’ਚ ਹੋਇਆ ਬਦਲਾਅ, ਕੀ ਤੁਸੀਂ ਵੀ ਦੇ ਰਹੇ ਹੋ HTET ਪੇਪਰ
ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਡਰਾਅ ਹੋਣ ਬਾਵਜੂਦ, ਇੰਗਲੈਂਡ ਸੀਰੀਜ਼ ਵਿੱਚ 2-1 ਦੀ ਬੜ੍ਹਤ ਰੱਖਦਾ ਹੈ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਕਰ ਇੰਗਲੈਂਡ ਇੱਥੇ ਜਿੱਤਦਾ ਹੈ, ਤਾਂ ਟੀਮ ਸੀਰੀਜ਼ ਜਿੱਤੇਗੀ, ਜਦੋਂ ਕਿ ਜੇਕਰ ਭਾਰਤ ਜਿੱਤਦਾ ਹੈ, ਤਾਂ ਟੀਮ ਇੱਥੇ ਲਗਾਤਾਰ ਦੂਜੀ ਟੈਸਟ ਸੀਰੀਜ਼ ਡਰਾਅ ਕਰੇਗੀ। ਇੰਗਲੈਂਡ ਲਈ, ਜੋ ਰੂਟ ਨੇ 150, ਬੇਨ ਸਟੋਕਸ ਨੇ 141, ਬੇਨ ਡਕੇਟ ਨੇ 94, ਜੈਕ ਕਰੌਲੀ ਨੇ 84 ਅਤੇ ਓਲੀ ਪੋਪ ਨੇ 71 ਦੌੜਾਂ ਬਣਾਈਆਂ। ਸਟੋਕਸ ਨੇ 5 ਵਿਕਟਾਂ ਤੇ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਭਾਰਤ ਵੱਲੋਂ ਪਹਿਲੀ ਪਾਰੀ ਵਿੱਚ ਸਾਈਂ ਸੁਦਰਸ਼ਨ ਨੇ 61, ਯਸ਼ਸਵੀ ਜੈਸਵਾਲ ਨੇ 58 ਅਤੇ ਰਿਸ਼ਭ ਪੰਤ ਨੇ 54 ਦੌੜਾਂ ਬਣਾਈਆਂ। IND vs ENG
ਗਿੱਲ ਦੀ ਪਾਰੀ ਬਾਰੇ ਦਿਲਚਸਪ ਤੱਥ | IND vs ENG
ਕਪਤਾਨ ਸ਼ੁਭਮਨ ਗਿੱਲ ਨੇ ਇਸ ਲੜੀ ਵਿੱਚ ਆਪਣਾ ਚੌਥਾ ਸੈਂਕੜਾ ਲਗਾਇਆ ਹੈ। ਉਸਨੇ ਇੱਕ ਲੜੀ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਰ ਡੌਨ ਬ੍ਰੈਡਮੈਨ ਤੇ ਸੁਨੀਲ ਗਾਵਸਕਰ ਦੇ 4-4 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।
ਸ਼ੁਭਮਨ ਗਿੱਲ ਇੱਕ ਕਪਤਾਨ ਦੇ ਤੌਰ ‘ਤੇ ਡੈਬਿਊ ਸੀਰੀਜ਼ ਵਿੱਚ 4 ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਵਾਰਵਿਕ ਆਰਮਸਟ੍ਰਾਂਗ, ਡੌਨ ਬ੍ਰੈਡਮੈਨ, ਗ੍ਰੇਗ ਚੈਪਲ, ਵਿਰਾਟ ਕੋਹਲੀ ਤੇ ਸਟੀਵ ਸਮਿਥ ਨੇ ਕਪਤਾਨ ਦੇ ਤੌਰ ‘ਤੇ ਆਪਣੀ ਪਹਿਲੀ ਟੈਸਟ ਸੀਰੀਜ਼ ਵਿੱਚ 3-3 ਸੈਂਕੜੇ ਲਗਾਏ ਸਨ।
ਰਵਿੰਦਰ ਜਡੇਜਾ ਨੇ ਇੰਗਲੈਂਡ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਹਨ। ਇੰਨਾ ਹੀ ਨਹੀਂ, ਉਸਨੇ 34 ਵਿਕਟਾਂ ਵੀ ਲਈਆਂ ਹਨ। ਜਡੇਜਾ ਵਿਦੇਸ਼ੀ ਪਿੱਚਾਂ ‘ਤੇ ਅਜਿਹਾ ਕਰਨ ਵਾਲਾ ਤੀਜਾ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਬਿਲ ਫੋਰਡ ਰੋਡਜ਼ ਅਤੇ ਵੈਸਟਇੰਡੀਜ਼ ਦੇ ਗੈਰੀ ਸੋਵਰਸ ਨੇ ਇਹ ਕਾਰਨਾਮਾ ਕੀਤਾ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।
Nitish Reddy: ਬਾਕਸਿੰਗ ਡੇ ਟੈਸਟ, ਨੀਤੀਸ਼ ਕੁਮਾਰ ਰੈੱਡੀ ਦਾ ਪਹਿਲਾ ਟੈਸਟ ਸੈਂਕੜਾ, ਭਾਰਤ ਦੀ ਵਾਪਸੀ
ਨੀਤੀਸ਼ ਕੁਮਾਰ ਰੈੱਡੀ ਦਾ ਪਹਿਲਾ ਟੈਸਟ ਸੈਂਕੜਾ | IND vs AUS
ਸੈਂਕੜੇ ਵਾਲੀ ਸਾਂਝੇਦਾਰੀ ਟੁੱਟੀ, ਸੁੰਦਰ 50 ਦੌੜਾਂ ਬਣਾ ਕੇ ਆਊਟ
ਸਪੋਰਟਸ ਡੈਸਕ। Nitish Reddy: ਟੀਮ ਇੰਡੀਆ ਨੇ ਬਾਰਡਰ-ਗਾਵਸਕਰ ਟਰਾਫੀ ਦੇ ਮੈਲਬੌਰਨ ਟੈਸਟ ’ਚ ਅਸਟਰੇਲੀਆ ਖਿਲਾਫ਼ ਵਾਪਸੀ ਕਰ ਲਈ ਹੈ। ਟੀਮ ਨੇ ਪਹਿਲੀ ਪਾਰੀ ’ਚ 9 ਵਿਕਟਾਂ ਦੇ ਨੁਕਸਾਨ ’ਤੇ 354 ਦੌੜਾਂ ਬਣਾ ਲਈਆਂ ਹਨ। ਟੀਮ ਅਜੇ ਵੀ ਅਸਟਰੇਲੀਆ ਦੇ ਸਕੋਰ ਤੋਂ 120 ਦੌੜਾਂ ਪਿੱਛੇ ਹੈ। ਨੀਤੀਸ਼ ਕੁਮਾਰ ਰੇੱਡੀ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਪਹਿਲੀ ਪਾਰੀ ‘ਚ ਆਪਣੀਆਂ 9 ਵਿਕਟਾਂ ਗੁਆ ਕੇ 358 ਦੌੜਾਂ ਬਣਾ ਲਈਆਂ ਹਨ। ਨੀਤੀਸ਼ ਕੁਮਾਰ ਰੈੱਡੀ ਤੇ ਮੁਹੰਮਦ ਸਿਰਾਜ਼ ਕ੍ਰੀਜ ‘ਤੇ ਨਾਬਾਦ ਹਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਬਿਨਾਂ ਕੋਈ ਦੌੜਾਂ ਬਣਾਏ ਪੈਟ ਕੰਮਿਸ ਦਾ ਸ਼ਿਕਾਰ ਬਣੇ। ਉਨ੍ਹਾਂ ਨੂੰ ਪੈਟ ਕੰਮਿਸ ਨੇ ਉਸਮਾਨ ਖਵਾਜਾ ਦੇ ਹੱਥੋ ਕੈਚ ਕਰਵਾਇਆ। ਨਾਥਨ ਲਿਓਨ ਨੇ ਇਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ (50 ਦੌੜਾਂ) ਤੇ ਰਵਿੰਦਰ ਜਡੇਜ਼ਾ (17) ਨੂੰ ਆਊਟ ਕੀਤਾ। ਰਿਸ਼ਭ ਪੰਤ (28) ਦੌੜਾਂ ਬਣਾ ਕੇ ਸਕੌਟ ਬੌਲੈਂਡ ਨੂੰ ਵਿਕਟ ਦੇ ਬੈਠੇ। ਇਸ ਤੋਂ ਪਹਿਲਾਂ ਅਸਟਰੇਲੀਆਈ ਟੀਮ ਨੇ ਪਹਿਲੀ ਪਾਰੀ ’ਚ 474 ਦੌੜਾਂ ਬਣਾਈਆਂ ਸਨ।
ਇਹ ਖਬਰ ਵੀ ਪੜ੍ਹੋ : Punjab Weather Update: ਪੰਜਾਬ ’ਚ ਭਾਰੀ ਮੀਂਹ, ਅਲਰਟ ’ਤੇ ਇਹ ਸ਼ਹਿਰ, ਜਾਣੋ ਕਿਵੇਂ ਰਹੇਗਾ ਅੱਗੇ ਮੌਸਮ
ਦੋਵਾਂ ਟੀਮਾਂ ਦੀ ਪਲੇਇੰਗ-11 | Nitish Reddy
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਆਕਾਸ਼ ਦੀਪ।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜਾ, ਸੈਮ ਕੌਂਸਟਾਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟੈ੍ਰਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੌਲੈਂਡ।
IND vs NZ: ਸਪੋਰਟਸ ਡੈਸਕ। ਵਾਸ਼ਿੰਗਟਨ ਸੁੰਦਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਭਾਰਤੀ ਟੀਮ ਦੇ 16ਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ 24 ਅਕਤੂਬਰ ਤੋਂ ਪੁਣੇ ’ਚ ਖੇਡਿਆ ਜਾਵੇਗਾ ਤੇ ਆਖਰੀ ਟੈਸਟ 1 ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਵਾਸ਼ਿੰਗਟਨ ਨੇ ਹਾਲ ਹੀ ’ਚ ਦਿੱਲੀ ਖਿਲਾਫ ਖੇਡੇ ਗਏ ਰਣਜੀ ਟਰਾਫੀ ਮੈਚ ’ਚ ਸ਼ਾਨਦਾਰ ਸੈਂਕੜਾ ਲਾਇਆ ਤੇ ਦੋ ਵਿਕਟਾਂ ਲਈਆਂ।
ਇਹ ਖਬਰ ਵੀ ਪੜ੍ਹੋ : SA vs NZ: ਰਚਿਆ ਇਤਿਹਾਸ, ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, 15 ਸਾਲ ’ਚ ਅਨੋਖਾ ਕਾਰਨਾਮਾ
ਐਤਵਾਰ ਨੂੰ ਵਾਸ਼ਿੰਗਟਨ ਨੇ ਰਾਸ਼ਟਰੀ ਚੋਣਕਾਰ ਐੱਸ ਸ਼ਰਤ ਸਾਹਮਣੇ ਕੁੱਲ 15 ਓਵਰ ਸੁੱਟੇ ਤੇ ਆਪਣੀ ਸਪਿਨਿੰਗ ਗੇਂਦਾਂ ਨਾਲ ਦੋ ਮਹੱਤਵਪੂਰਨ ਵਿਕਟਾਂ ਲਈਆਂ। ਸਭ ਤੋਂ ਪਹਿਲਾਂ ਉਸ ਨੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਹਰਸ਼ ਤਿਆਗੀ ਨੂੰ ਇੱਕ ਖੂਬਸੂਰਤ ਆਫ ਬ੍ਰੇਕ ਗੇਂਦ ਨਾਲ ਸਲਿੱਪ ’ਚ ਬਾਬਾ ਇੰਦਰਜੀਤ ਹੱਥੋਂ ਕੈਚ ਕਰਵਾ ਕੇ ਦਿੱਲੀ ਦੀ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਉਸ ਨੇ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਪ੍ਰਣਵ ਰਾਜਵੰਸ਼ੀ, ਜੋ ਸਥਿਰ ਖੇਡ ਰਹੇ ਸਨ, ਨੂੰ ਵੀ ਇੱਕ ਇਨਬਾਊਂਡ ਆਫ ਬ੍ਰੇਕ ਗੇਂਦ ਨਾਲ ਆਊਟ ਕਰ ਦਿੱਤਾ। IND vs NZ
ਨਿਊਜ਼ੀਲੈਂਡ ਨੇ ਭਾਰਤ ਨੂੰ ਟੈਸਟ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾਇਆ
ਰਚਿਨ ਰਵਿੰਦਰਾ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ’ਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਕੱਲ੍ਹ ਭਾਰਤ ਨੂੰ 462 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਨਿਊਜ਼ੀਲੈਂਡ ਨੂੰ 107 ਦੌੜਾਂ ਦਾ ਟੀਚਾ ਮਿਲਿਆ। ਖਰਾਬ ਰੋਸ਼ਨੀ ਕਾਰਨ ਸ਼ਾਮ ਨੂੰ ਅੱਗੇ ਖੇਡ ਨਹੀਂ ਹੋ ਸਕੀ। ਐਤਵਾਰ ਸਵੇਰ ਦੇ ਸੈਸ਼ਨ ’ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟਾਮ ਲੈਥਮ (0) ਤੇ ਫਿਰ ਡੇਵੋਨ ਕੋਨਵੇ (17) ਨੂੰ ਆਊਟ ਕਰਕੇ ਨਿਊਜ਼ੀਲੈਂਡ ਖਿਲਾਫ਼ ਮੈਚ ’ਚ ਭਾਰਤੀ ਟੀਮ ਲਈ ਵਾਪਸੀ ਦੀ ਉਮੀਦ ਜਗਾਈ ਸੀ। IND vs NZ
ਪਰ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਲ ਯੰਗ ਤੇ ਰਚਿਨ ਰਵਿੰਦਰਾ ਨੇ ਧੀਰਜ ਨਾਲ ਬੱਲੇਬਾਜ਼ੀ ਕੀਤੀ ਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਵਿਲ ਯੰਗ (ਅਜੇਤੂ 48) ਤੇ ਰਚਿਨ ਰਵਿੰਦਰਾ (39) ਨੇ ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ 27.4 ਓਵਰਾਂ ’ਚ ਦੋ ਵਿਕਟਾਂ ’ਤੇ 110 ਦੌੜਾਂ ਬਣਾਈਆਂ ਤੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਰਫਰਾਜ਼ ਖਾਨ ਤੇ ਰਿਸ਼ਭ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਆਪਣੀ ਦੂਜੀ ਪਾਰੀ ’ਚ 462 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ। ਸਰਫਰਾਜ਼ ਨੇ ਪਰਿਪੱਕਤਾ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਸ਼ਾਨਦਾਰ ਸਕੋਰ ਬਣਾਇਆ।
ਸਰਫਰਾਜ਼ ਖਾਨ ਨੇ (150) ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ ਨੇ ਧਮਾਕੇਦਾਰ ਦੌੜਾਂ (99) ਬਣਾ ਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਪਰ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਦੋਵਾਂ ਬੱਲੇਬਾਜ਼ਾਂ ਵਿਚਕਾਰ 150 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤ ਨੇ ਦੂਜੀ ਪਾਰੀ ’ਚ 462 ਦੌੜਾਂ ਬਣਾਈਆਂ ਸਨ। ਭਾਰਤ ਦੀ ਪਹਿਲੀ ਪਾਰੀ ਸਿਰਫ਼ 46 ਦੌੜਾਂ ’ਤੇ ਹੀ ਸਿਮਟ ਗਈ ਸੀ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਰਚਿਨ ਰਵਿੰਦਰਾ (134), ਡੇਵੋਨ ਕੋਨਵੇ (91) ਤੇ ਟਿਮ ਸਾਊਥੀ (65) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ 402 ਦੌੜਾਂ ਬਣਾਈਆਂ ਤੇ 356 ਦੌੜਾਂ ਦੀ ਲੀਡ ਲੈ ਲਈ ਸੀ। IND vs NZ
ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਸਿਰਫ 3 ਦੌੜਾਂ ਦਾ ਟੀਚਾ ਦਿੱਤਾ ਸੀ | IND vs SL
ਸੁਪਰ ਓਵਰ ‘ਚ ਵਾਸਿੰਗਟਨ ਸੁੰਦਰ ਨੇ ਲਈਆਂ ਲਗਾਤਾਰ ਦੋ ਵਿਕਟਾਂ | IND vs SL
ਲੜੀ ‘ਤੇ 3-0 ਨਾਲ ਕੀਤਾ ਕਲੀਨ ਸਵੀਪ
IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਤੀਜਾ ਤੇ ਆਖਿਰੀ ਮੁਕਾਬਲਾ ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾ ਕੇ ਲੜੀ ਤੇ 3-0 ਨਾਲ ਕਬਜ਼ਾ ਕਰ ਲਿਆ। ਇਸ ਮੁਕਾਬਲੇ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਕਿਹਾ ਸੀ, ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ ਸਨ, ਜਵਾਬ ‘ਚ ਸ਼੍ਰੀਲੰਕਾਈ ਟੀਮ ਵੀ ਆਪਣੇ 20 ਓਵਰਾਂ ‘ਚ 137 ਦੌੜਾਂ ਹੀ ਬਣਾ ਸਕੀ, ਭਾਰਤੀ ਟੀਮ ਨੇ ਆਖਿਰੀ ਦੋ ਓਵਰਾਂ ‘ਚ ਸ਼੍ਰੀਲੰਕਾ ਦੇ 4 ਬੱਲੇਬਾਜ਼ਾਂ ਨੂੰ ਵਾਪਸ ਪਵੇਲੀਅਨ ਭੇਜਿਆ। ਰਿੰਕੂ ਸਿੰਘ ਨੇ 19ਵੇਂ ਓਵਰ ‘ਚ 2 ਵਿਕਟਾਂ ਲਈਆਂ, ਜਦਕਿ ਕਪਤਾਨ ਸੂਰਿਆਕੁਮਾਰ ਯਾਦਵ ਨੇ 20ਵੇਂ ਓਵਰ ‘ਚ 2 ਵਿਕਟਾਂ ਲਈਆਂ। IND vs SL
Read This : IND vs SL: IND Vs SL ਟੀ20 ਸੀਰੀਜ਼ ਦਾ ਆਖਿਰੀ ਮੈਚ ਅੱਜ
ਮੁਕਾਬਲਾ ਟਾਈ ਹੋ ਗਿਆ। ਸੁਪਰ ਓਵਰ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਸਿਰਫ 2 ਦੌੜਾਂ ਹੀ ਬਣਾ ਸਕੀ, ਭਾਰਤ ਵੱਲੋਂ ਵਾਸਿੰਗਟਨ ਸੁੰਦਰ ਨੇ ਪਹਿਲੀ ਗੇਂਦ ਵਾਈਡ ਸੁੱਟੀ, ਫਿਰ ਪਹਿਲੀ ਗੇਂਦ ‘ਤੇ ਇੱਕ ਦੌੜ ਬਣੀ, ਦੂਜੀ ਗੇਂਦ ‘ਤੇ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਸ਼ਲ ਮੈਂਡਿਸ ਰਵਿ ਬਿਸ਼ਨੋਈ ਨੂੰ ਕੈਚ ਦੇ ਬੈਠੇ। ਬਾਅਦ ‘ਚ ਬੱਲੇਬਾਜ਼ੀ ਕਰਨ ਆਈ ਪਥੁਮ ਨਿਸਾਂਕਾ ਵੀ ਪਹਿਲੀ ਹੀ ਗੇਂਦ ‘ਤੇ ਰਿੰਕੂ ਸਿੰਘ ਨੂੰ ਕੈਚ ਦੇ ਬੈਠੇ। ਜਵਾਬ ‘ਚ ਭਾਰਤੀ ਟੀਮ ਨੇ ਇਹ ਮੁਕਾਬਲਾ ਪਹਿਲੀ ਹੀ ਗੇਂਦ ‘ਤੇ ਕਪਤਾਨ ਸੂਰਿਆਕੁਮਾਰ ਨੇ ਚੌਕਾ ਜੜਕੇ ਮੈਚ ‘ਤੇ ਕਬਜ਼ਾ ਕਰ ਲਿਆ ਤੇ ਲੜੀ 3-0 ਨਾਲ ਕਲੀਨ ਸਵੀਪ ਕਰ ਲਈ। ਹੁਣ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ। ਲੜੀ ਦਾ ਪਹਿਲਾ ਮੁਕਾਬਲਾ ਕੋਲੰਬੋ ‘ਚ ਖੇਡਿਆ ਜਾਵੇਗਾ। IND vs SL
ਭਾਰਤ ਨੇ ਦੂਜੇ ਸੁਪਰ ਓਵਰ ’ਚ ਜਿੱਤਿਆ ਤੀਜਾ ਟੀ20 ਮੁਕਾਬਲਾ, ਅਫਗਾਨਿਸਤਾਨ ’ਤੇ ਕੀਤਾ ਕਲੀਨ ਸਵੀਪ
ਕਪਤਾਨ ਰੋਹਿਤ ਸ਼ਰਮਾ ਦਾ ਟੀ20 ’ਚ 5ਵਾਂ ਸੈਂਕੜਾ | INDVsAFG
ਰਿੰਕੂ ਸਿੰਘ ਨਾਲ ਕੀਤੀ 150 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ | INDVsAFG
ਬੈਂਗਲੁਰੂ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਨੇ ਕਲੀਨ ਸਵੀਪ ਕਰ ਲਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਲੜੀ ਦਾ ਤੀਜਾ ਅਤੇ ਆਖਿਰੀ ਟੀ20 ਮੁਕਾਬਲਾ ਅੱਜ ਬੈਂਗਲੁਰੂ ਦੇ ਐੱਮ ਚਿੰਨਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਨੇ ਆਪਣੇ 20 ਓਵਰਾਂ ’ਚ 212 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਵਿੱਚ ਕlਪਤਾਨ ਰੋਤਿਹ ਸ਼ਰਮਾ ਦਾ ਤੂਫਾਨੀ ਸੈਂਕੜਾ ਵੀ ਸ਼ਾਮਲ ਸੀ। ਰੋਹਿਤ ਨੇ ਰਿੰਕੂ ਸਿੰਘ ਨਾਲ 150 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ। (INDVsAFG)
IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ
ਰੋਹਿਤ ਨੇ ਨਾਬਾਦ 121 ਦੌੜਾਂ ਬਣਾਇਆਂ। ਜਦਕਿ ਰਿੰਕੂ ਸਿੰਘ ਨੇ ਨਾਬਾਦ 69 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਰਹੀ। ਅਫਗਾਨਿਸਤਾਨ ਨੂੰ ਗੁਰਬਾਜ ਅਤੇ ਕਪਤਾਨ ਜਾਦਰਾਨ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵੇਂ ਅਰਧਸੈਂਕੜੇ ਜੜ ਕੇ ਆਊਟ ਹੋਏ। ਭਾਰਤੀ ਟੀਮ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਨੂੰ 1 ਵਿਕਟ ਮਿਲੀ। ਪਰ ਮੈਚ ਦੇ ਟਾਈ ਰਹਿਣ ਦੇ ਬਾਵਜੂਦ ਸੁਪਰ ਓਵਰ ਖੇਡਿਆ ਗਿਆ। ਇਹ ਟੀ20 ਇਤਿਹਾਸ ਦਾ ਪਹਿਲਾ ਮੁਕਾਬਲਾ ਸੀ, ਜਿਸ ਵਿੱਚ 2 ਸੁਪਰ ਓਵਰ ਖੇਡੇ ਗਏ। ਪਹਿਲਾ ਸੁਪਰ ਓਵਰ ਵੀ ਡਰਾਅ ਰਿਹਾ ਸੀ। ਪਰ ਦੂਜੇ ਸੁਪਰ ਓਵਰ ‘ਚ ਭਾਰਤ ਨੇ ਅਫਗਾਨਿਸਤਾਨ ਨੂੰ ਹਰਾ ਦਿੱਤਾ। (INDVsAFG)
ਭਾਰਤ ਦੇੇ 212 ਦੌੜਾਂ ਦੇ ਜਵਾਬ ‘ਚ ਅਫਗਾਨਿਸਤਾਨ ਨੇ ਵੀ 212 ਦੌੜਾਂ ਦਾ ਸਕੋਰ ਬਣਾਇਆ ਜਿਸ ਕਰਕੇ ਸੁਪਰ ਓਵਰ ਦੀ ਜ਼ਰੂਰਤ ਪਈ। ਪਹਿਲਾ ਸੁਪਰ ਵੀ ਟਾਈ ਰਿਹਾ। ਜਦਕਿ ਦੂਜੇ ਸੁਪਰ ਓਵਰ ‘ਚ ਭਾਰਤ ਨੇ 11 ਦੌੜਾਂ ਬਣਾਇਆਂ ਸਨ ਅਤੇ ਅਫਗਾਨਿਸਤਾਨ ਨੂੰ 12 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਅਫਗਾਨਿਸਤਾਨ ਨੇ ਆਪਣੀਆਂ ਸ਼ੁਰੂਆਤੀ ਦੋਵੇਂ ਵਿਕਟਾਂ ਗੁਆ ਕੇ ਮੈਚ ਗੁਆ ਦਿੱਤਾ। ਅਤੇ ਭਾਰਤ ਨੇ 10 ਦੌੜਾਂ ਨਾਲ ਇਹ ਮੈਚ ਸੁਪਰ ਜਿੱਤ ਕੇ ਮੈਚ ਦੇ ਨਾਲ-ਨਾਲ ਇਹ ਲੜੀ ‘ਚ ਵੀ ਕਲੀਨ ਸਵੀਪ ਕਰ ਲਿਆ।
ਰੋਹਿਤ ਸ਼ਰਮਾ ਦਾ ਟੀ20 ’ਚ 5ਵਾਂ ਸੈਂਕੜਾ | INDVsAFG
ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਟੀ20 ਦਾ ਸਭ ਤੋਂ ਜ਼ਿਆਦਾ ਦਾ ਸਕੋਰ ਬਣਾਇਆ। ਰੋਹਿਤ ਸ਼ਰਮਾ ਦਾ ਟੀ20 ਫਾਰਮੈਟ ’ਚ ਇਹ 5ਵਾਂ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਗਲੇਨ ਮੈਕਸਵੈੱਲ ਨੇ 4 ਅਤੇ ਸੂਰਿਆ ਕੁਮਾਰ ਯਾਦਵ ਨੇ ਵੀ 4 ਸੈਂਕੜੇ ਜੜੇ ਹਨ। ਰੋਹਿਤ ਦਾ ਇਹ 5 ਵਾਂ ਸੈਂਕੜਾ ਹੈ। (INDVsAFG)