Brij Bhushan Sharan Singh - Sach Kahoon Punjabi

ਮੌਕੇ ਦੀ ਸਭ ਤੋਂ ਵੱਡੀ ਖਬਰ: ਮਹਿਲਾ ਪਹਿਲਵਾਨਾਂ ਵੱਲੋਂ ਲਾਏ ਦੋਸ਼ਾਂ ’ਤੇ ਵੱਡਾ ਫੈਸਲਾ, ਬ੍ਰਿਜਭੂਸ਼ਣ ਸ਼ਰਨ ਸਿੰਘ ਬਰੀ
ਨਵੀਂ ਦਿੱਲੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸਹਿ-ਮੁਲਜਮ ਵਿਨੋਦ ਤੋਮਰ ਨੂੰ ਵੀ ਬਰੀ ਕਰ ਦਿੱਤਾ।

ਫੈਸਲੇ ਦੌਰਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖੁਦ ਅਦਾਲਤ ਵਿੱਚ ਮੌਜੂਦ ਸਨ। ਸੁਣਵਾਈ ਤੋਂ ਪਹਿਲਾਂ, ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਿਰਫ ਅਦਾਲਤ ਦਾ ਫੈਸਲਾ ਸੁਣਨ ਲਈ ਆਏ ਸਨ ਅਤੇ ਹੁਣ ਸਭ ਕੁਝ ਅਦਾਲਤ ਦੇ ਹੱਥਾਂ ਵਿੱਚ ਹੈ।

ਵਕੀਲ ਨੇ ਕੀ ਕਿਹਾ?

ਫੈਸਲੇ ਤੋਂ ਬਾਅਦ, ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਕੀਲ ਨੇ ਕਿਹਾ ਕਿ ਅਦਾਲਤ ਦੇ ਹੁਕਮ ਦੀ ਵਿਸਤ੍ਰਿਤ ਕਾਪੀ ਅਜੇ ਪ੍ਰਾਪਤ ਨਹੀਂ ਹੋਈ ਹੈ। ਕਾਪੀ ਪ੍ਰਾਪਤ ਹੋਣ ਤੋਂ ਬਾਅਦ ਹੀ ਹੋਰ ਕਾਨੂੰਨੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਪੁਸ਼ਟੀ ਕੀਤੀ ਕਿ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

ਫੈਸਲੇ ਤੋਂ ਬਾਅਦ ਬ੍ਰਿਜਭੂਸ਼ਣ ਦੀ ਪਹਿਲੀ ਪ੍ਰਤੀਕਿਰਿਆ

ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ, ‘ਮੈਂ ਸ਼ੁਰੂ ਤੋਂ ਹੀ ਕਿਹਾ ਸੀ ਕਿ ਜੇਕਰ ਮੇਰੇ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ ਅਤੇ ਅਦਾਲਤ ਦਾ ਫੈਸਲਾ ਮੇਰੇ ਵਿਰੁੱਧ ਆਉਂਦਾ ਹੈ, ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਾ ਲਵਾਂਗਾ। ਅੱਜ ਅਦਾਲਤ ਨੇ ਮੈਨੂੰ ਅਤੇ ਵਿਨੋਦ ਤੋਮਰ ਨੂੰ ਬਾਇੱਜਤ ਬਰੀ ਕਰ ਦਿੱਤਾ ਹੈ। ਇਹ ਮੇਰੇ ਅਤੇ ਮੇਰੇ ਸਮਰਥਕਾਂ ਲਈ ਖੁਸ਼ੀ ਦੀ ਗੱਲ ਹੈ।’

ਮਾਮਲਾ ਕੀ ਹੈ?

ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਆਧਾਰ ’ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਕੇਸ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਚੱਲ ਰਹੀ ਸੀ। ਹੁਣ, ਉਪਲਬਧ ਸਬੂਤਾਂ ਅਤੇ ਦਲੀਲਾਂ ਦੇ ਆਧਾਰ ’ਤੇ, ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਆਦੇਸ਼ ਦੀ ਵਿਸਤ੍ਰਿਤ ਕਾਪੀ ਉਪਲੱਬਧ ਹੋਣ ਤੋਂ ਬਾਅਦ ਫੈਸਲੇ ਦਾ ਕਾਨੂੰਨੀ ਆਧਾਰ ਸਪੱਸ਼ਟ ਹੋ ਜਾਵੇਗਾ।

Read Also ; ਪੰਜਾਬ ਦੇ ਇਸ ਸ਼ਹਿਰ 'ਚ ਸਵੇਰ ਤੋਂ ਤੇਜ਼ ਮੀਂਹ, ਚੰਡੀਗੜ੍ਹ 'ਚ ਵੀ ਮੀਂਹ ਪੈਣ ਦੀ ਸੰਭਾਵਨਾ

ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਸਪੀਕਰ ਸੰਧਵਾਂ ਨੇ ਆਖ ਦਿੱਤੀ ਵੱਡੀ ਗੱਲ
ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਕਾਰਵਾਈ ਜ਼ਰੂਰੀ: ਕੁਲਤਾਰ ਸਿੰਘ ਸੰਧਵਾਂ

ਮੋਦੀ ਸ਼ਾਸਨ ’ਚ ਓਲੰਪੀਅਨਾਂ ਦੇ ਨਿਰਾਦਰ ਨੂੰ ਦੇਸ਼ ਲਈ ਸ਼ਰਮਨਾਕ ਦੱਸਿਆ

(ਅਸ਼ਵਨੀ ਚਾਵਲਾ) ਚੰਡੀਗੜ। ਖੇਡ ਮੰਤਰਾਲੇ ਵੱਲੋਂ ਕੁਸ਼ਤੀ ਸੰਘ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਕੇਂਦਰ ਵੱਲੋਂ ਭਾਰੀ ਜਨਤਕ ਦਬਾਅ ਹੇਠ ਲਿਆ ਗਿਆ ਫੈਸਲਾ ਦੱਸਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਜ ਭੂਸ਼ਣ ਸਿੰਘ (Brij Bhushan Sharan Singh) ਖ਼ਿਲਾਫ ਖਿਡਾਰੀਆਂ ਨਾਲ ਛੇੜਛਾੜ ਤੇ ਹੋਰ ਗੰਭੀਰ ਦੋਸ਼ਾਂ ਨੂੰ ਤਰਕਸੰਗਤ ਢੰਗ ਨਾਲ ਸਿੱਟੇ ਤੱਕ ਪਹੁੰਚਾਇਆ ਜਾਵੇ।

ਕੇਂਦਰੀ ਖੇਡ ਮੰਤਰਾਲੇ ਵੱਲੋਂ ਨਵੀਂ ਡਬਲਯੂ.ਐੱਫ.ਆਈ. ਨੂੰ ਰੱਦ ਕਰਨ ਦੀਆਂ ਖ਼ਬਰਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਨਵੀਂ ਸੰਸਥਾ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਰਦਰਸ਼ੀ ਢੰਗ ਨਾਲ ਨਵੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। (Brij Bhushan Sharan Singh)

ਇਹ ਵੀ ਪੜ੍ਹੋ : ਸਿੱਧੂ ਦੇ ਕਰੀਬੀ ਸਾਥੀ ’ਤੇ ਕਾਂਗਰਸ ਦਾ ਵੱਡਾ ਐਕਸ਼ਨ

ਸੰਧਵਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਉਸ ਦੀਆਂ ਅਥਲੀਟ ਤੇ ਧੀਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ। ਸਾਕਸ਼ੀ ਅਤੇ ਬਜਰੰਗ ਨੇ ਜਿਸ ਤਰ੍ਹਾਂ ਬੇਇਨਸਾਫ਼ੀ ਅਤੇ ਅਪਮਾਨ ਦੇ ਖਿਲਾਫ ਇਸ ਲੜਾਈ ਦੀ ਝੰਡਾ-ਬਰਦਰਾਰੀ ਕੀਤੀ ਹੈ, ਉਹ ਮਿਸਾਲੀ ਤੇ ਜੁਅਰਤਮੰਦੀ ਦੀ ਗੱਲ ਹੈ ਅਤੇ ਇਹ ਉਨ੍ਹਾਂ ਵੱਲੋਂ ਚੁਣੌਤੀਆਂ ਦੇ ਸਖ਼ਤ ਦੌਰ ’ਚ ਵੀ ਡਟੇ ਰਹਿਣ ਦਾ ਨਤੀਜਾ ਹੈ। ਕੁਲਤਾਰ ਸੰਧਵਾਂ ਨੇ ਅੱਗੇ ਕਿਹਾ ਕਿ ਕਿਸੇ ਕੌਮ ਲਈ ਆਪਣੇ ਓਲੰਪੀਅਨਾਂ ਦੀ ਬੇਹੁਰਮਤੀ ਤੇ ਅਪਮਾਨ ਹੁੰਦਾ ਦੇਖਣਾ ਬੜਾ ਦੁਖਦਾਈ ਅਤੇ ਸ਼ਰਮਨਾਕ ਹੈ। ਸੰਧਵਾਂ ਨੇ ਕਿਹਾ ਕਿ ਸਾਡੇ ਅਥਲੀਟਾਂ ਦੇ ਹੰਝੂਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ ਕਿਉਂਕਿ ਸਾਡੇ ਸਟਾਰ ਅਥਲੀਟਾਂ ਨੂੰ ਤਗਮੇ ਵਾਪਸ ਕਰਦੇ ਦੇਖਣਾ ਬਹੁਤ ਦੁਖਦਾਈ ਸੀ।

ਸਿਆਸਤ ਨਾਲ ਢੇਰੀ ਹੋਈ, ਕੁਸ਼ਤੀ ਨੂੰ ਮਿਲੀ ਆਕਸੀਜਨ ਖਿਡਾਰੀਆਂ ਦਾ ਦਬਾਅ : ਭਾਰਤੀ ਕੁਸ਼ਤੀ ਸੰਘ ਮੁਅੱਤਲ
ਭਾਰਤੀ ਕੁਸ਼ਤੀ ਸੰਘ ਦੀਆਂ ਨਵੀਆਂ ਚੋਣਾਂ ਤੋਂ ਬਾਅਦ ਕੁਸ਼ਤੀ ਖਿਡਾਰੀਆਂ ਦੀ ਤਿੰਨ ਦਿਨ ਦੀ ਬੇਚੈਨੀ ਅਤੇ ਦਬਾਅ ਤੋਂ ਬਾਅਦ ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਵੇਂ ਪ੍ਰਧਾਨ ਸੰਜੇ ਸਿੰਘ ਦੇ ਸਾਰੇ ਹੁਕਮਾਂ ’ਤੇ ਵੀ ਰੋਕ ਲਾ ਦਿੱਤੀ ਹੈ। ਦੱਸ ਦੇਈਏ ਕਿ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਤੋਂ ਬਾਅਦ ਓਲੰਪਿਕ ’ਚ ਵਿਸ਼ਵ ਪੱਧਰ ’ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਇੱਕਲੌਤੀ ਮਹਿਲਾ ਖਿਡਾਰਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ। (WFI President Suspended)

ਇੰਨ੍ਹਾ ਹੀ ਨਹੀਂ ਪਹਿਲਵਾਨ ਬਜਰੰਗ ਨੇ ਰਾਸ਼ਟਰਪਤੀ ਤੋਂ ਮਿਲਿਆ ਆਪਣਾ ਪਦਮਸ੍ਰੀ ਐਵਾਰਡ ਵੀ ਵਾਪਸ ਕਰ ਦਿੱਤਾ ਸੀ। ਭਾਰਤ ’ਚ ਸਿਆਸਤ ਹੱਥੋਂ ਕੁਸ਼ਤੀ ਦਾ ਮੈਚ ਸਿਰਫ ਭਾਰਤ ਦੇ ਲੋਕ ਹੀ ਨਹੀਂ ਸਗੋਂ ਪੂਰੀ ਦੁਨੀਆ ਵੇਖ ਰਹੀ ਸੀ। ਖੇਡ ਮੰਤਰਾਲੇ ਦੇ ਇਸ ਫੈਸਲੇ ਤੋਂ ਬਾਅਦ ਸ਼ਾਇਦ ਭਾਰਤ ਦੇ ਕੁਸ਼ਤੀ ਪਹਿਲਵਾਨਾਂ ਨੂੰ ਯਕੀਨਨ ਰਾਹਤ ਮਿਲੇਗੀ। ਭਾਰਤੀ ਇਤਿਹਾਸ ’ਚ ਦੰਗਲ ਦੇ ਨਾਂਅ ਨਾਲ ਮਸ਼ਹੂਰ ਕੁਸ਼ਤੀ, ਜਿਸ ਨੇ ਪੂਰੀ ਦੁਨੀਆ ’ਚ ਆਪਣੀ ਪਛਾਣ ਬਣਾਈ ਸੀ, ਅੱਜ ਆਪਣੀ ਹੋਂਦ ਦੀ ਲੜਾਈ ’ਚ ਦੇਸ਼ ਦੀ ਰਾਜਨੀਤੀ ’ਚ ਉਲਝ ਗਈ ਹੈ। (WFI President Suspended)

ਇਹ ਵੀ ਪੜ੍ਹੋ : ਜੰਮੂ-ਕਸਮੀਰ ’ਚ ਇੱਕ ਹੋਰ ਅੱਤਵਾਦੀ ਹਮਲਾ, ਮਸਜਿਦ ’ਚ ਰਿਟਾਇਰ SSP ਦਾ ਗੋਲੀਆਂ ਮਾਰ ਕੇ ਕਤਲ

ਜਿਸ ਕੁਸ਼ਤੀ ਨੂੰ ਸਿਆਸਤ ਦੇ ਆਹਮੋ-ਸਾਹਮਣੇ ਲੜਿਆ ਜਾ ਰਿਹਾ ਹੈ, ਉਸ ਨੂੰ ਪੂਰੇ ਦੇਸ਼ ਨੇ ਵੇਖਿਆ ਹੈ, ਦੇਸ਼ ’ਚ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਇਸ ਦਾ ਖੁੱਲ੍ਹਾ ਅਪਮਾਨ ਹੋਇਆ ਹੈ। ਇਹ ਦੇਸ਼ ਲਈ ਹੀ ਨਹੀਂ, ਸਗੋਂ ਭਾਰਤੀ ਕੁਸ਼ਤੀ ਜਗਤ ਲਈ ਵੀ ਹਾਸੋਹੀਣੀ ਗੱਲ ਹੈ। ਅੱਜ ਇਸ ਵਿਸ਼ੇ ’ਤੇ ਡੂੰਘਾਈ ਨਾਲ ਸੋਚਣ ਦੀ ਜ਼ਰੂਰਤ ਹੈ। ਭਾਰਤ ’ਚ ਕੁਸ਼ਤੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ 5ਵੀਂ ਸਦੀ ਈਸਾ ਪੂਰਵ ’ਚ ਕੁਸ਼ਤੀ ਦਾ ਜ਼ਿਕਰ ਮਿਲਦਾ ਹੈ, ਜੋ ਬਾਅਦ ’ਚ ਕੁਸ਼ਤੀ ਵਜੋਂ ਜਾਣਿਆ ਜਾਣ ਲੱਗਿਆ।

ਪ੍ਰਾਚੀਨ ਭਾਰਤ ’ਚ, ਮਹਾਭਾਰਤ ਕਾਲ ’ਚ, ਭੀਮ, ਜਰਾਸੰਧ, ਕੀਚਕ ਅਤੇ ਬਲਰਾਮ ਪ੍ਰਸਿੱਧ ਪਹਿਲਵਾਨ ਸਨ, ਜਦਕਿ ਰਾਮਾਇਣ ’ਚ ਵੀ ਕੁਸ਼ਤੀ ਦਾ ਜ਼ਿਕਰ ਮਿਲਦਾ ਹੈ। ਰਾਮਾਇਣ ’ਚ ਬਜਰੰਗਬਲੀ ਦੇ ਨਾਂਅ ਨਾਲ ਜਾਣੇ ਜਾਂਦੇ ਹਨੂੰਮਾਨ ਆਪਣੇ ਸਮੇਂ ਦੇ ਪ੍ਰਮੁੱਖ ਪਹਿਲਵਾਨ ਸਨ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਹਰਾਇਆ ਸੀ। ਆਪਣੀ ਕੁਸ਼ਤੀ ਦੇ ਦਮ ’ਤੇ ਹਨੂੰਮਾਨ ਨੇ ਰਾਵਣ ਦੀ ਸੈਨਾ ਨੂੰ ਇੱਕ-ਇੱਕ ਕਰਕੇ ਹਰਾਇਆ ਸੀ। ਚਾਰ ਵੇਦਾਂ ਅਤੇ 18 ਪੁਰਾਣਾਂ ਦੇ ਮਾਹਿਰ ਲੰਕਾ ਦੇ ਰਾਜਾ ਰਾਵਣ ਵੀ ਹਨੂੰਮਾਨ ਦੀ ਲੜਾਈ ਸਾਹਮਣੇ ਸੋਚਣ ਲਈ ਮਜ਼ਬੂਰ ਹੋ ਗਏ ਸਨ।

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਕੁਸ਼ਤੀ ਪੰਜਾਬ ਅਤੇ ਹਰਿਆਣਾ ’ਚ ਇੱਕ ਮਸ਼ਹੂਰ ਖੇਡ ਬਣ ਗਈ। ਇੱਕ ਵਾਰ ਸ਼ਿਆਮਨਗਰ ’ਚ ਇੱਕ ਕੁਸ਼ਤੀ ਦੇ ਮੈਚ ’ਚ ਦੇਸ਼ ਦੇ ਲੱੁਟਨ ਸਿੰਘ ਬਾਲ ਪਹਿਲਵਾਨ ਨੇ ਸ਼ੇਰਾਂ ਦੇ ਬੱਚੇ ਦੇ ਨਾਂਅ ਨਾਲ ਮਸ਼ਹੂਰ ਚੰਦ ਸਿੰਘ ਪਹਿਲਵਾਨ ਨੂੰ ਹਰਾਇਆ ਤਾਂ ਸ਼ਿਆਮਨਗਰ ਦੇ ਰਾਜੇ ਨੇ ਲੱੁਟਨ ਸਿੰਘ ਪਹਿਲਵਾਨ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਆਪਣਾ ਬਾਦਸ਼ਾਹ ਪਹਿਲਵਾਨ ਐਲਾਨ ਦਿੱਤਾ। ਅੱਜ ਇਹ ਉਹੀ ਕੁਸ਼ਤੀ ਹੈ ਜਿਸ ਨੇ ਪੰਜਾਬ ਅਤੇ ਹਰਿਆਣਾ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਂਅ ਦੇਸ਼ ਤੋਂ ਬਾਹਰ ਅਤੇ ਵਿਦੇਸ਼ਾਂ ’ਚ ਵੀ ਪ੍ਰਸਿੱਧ ਕੀਤਾ ਹੈ। (WFI President Suspended)

ਇੰਨ੍ਹਾ ਹੀ ਨਹੀਂ ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਓਲੰਪਿਕ ’ਚ ਆਪਣੀ ਸਫਲਤਾ ਦੇ ਝੰਡੇ ਲਹਿਰਾਏ, ਉਥੇ ਹੀ ਕੁਸ਼ਤੀ ਆਪਣੀ ਦੁਰਦਸ਼ਾ ’ਤੇ ਹੰਝੂ ਵਹਾ ਰਹੀ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਫਿਲਹਾਲ ਇਨ੍ਹਾਂ ਪਹਿਲਵਾਨਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ ਪਰ ਐਤਵਾਰ ਨੂੰ ਕੇਂਦਰੀ ਖੇਡ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ, ਜਿਨ੍ਹਾਂ ’ਤੇ ਮਹਿਲਾ ਖਿਡਾਰੀਆਂ ਨੇ ਕੁਕਰਮ ਹੋਣ ਦੇ ਗੰਭੀਰ ਦੋਸ਼ ਲਾਏ ਸਨ। (WFI President Suspended)

ਇਹ ਵੀ ਪੜ੍ਹੋ : ਬਲੈਕਮੇਲਿੰਗ ਦਾ ਨਵਾਂ ਰੂਪ AI Tool Voice Cloning

ਹੁਣ ਉਹ ਇਨ੍ਹਾਂ ਪਹਿਲਵਾਨਾਂ ’ਤੇ ਸਿਆਸਤ ਕਰਨ ਦਾ ਦੋਸ਼ ਲਾ ਰਿਹਾ ਹੈ। 2 ਦਿਨ ਪਹਿਲਾਂ ਉਨ੍ਹਾਂ ਸਾਫ ਕਿਹਾ ਕਿ ਹੁਣ ਇਹ ਮਹਿਲਾ ਪਹਿਲਵਾਨ ਪਹਿਲਵਾਨ ਨਹੀਂ ਹੈ, ਸਗੋਂ ਰਾਜਨੀਤੀ ਕਰ ਰਹੀ ਹੈ। ਜੇ ਅਸੀਂ ਉਨ੍ਹਾਂ ਦੇ ਕਹੇ ਤੋਂ ਪਰਖੀਏ ਤਾਂ ਰਾਜਨੀਤੀ ਇੱਕ ਅਜਿਹੀ ਖੇਡ ਹੈ ਜਿਸ ’ਚ ਕੁਝ ਵੀ ਸੰਭਵ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਬ੍ਰਿਜ ਭੂਸ਼ਣ ਖਿਲਾਫ ਲੰਬੇ ਸਮੇਂ ਤੋਂ ਪ੍ਰਦਰਸਨ ਕਰਨ ਵਾਲੀ ਮਹਿਲਾ ’ਤੇ ਲਾਏ ਗਏ ਇਕ ਦੋਸ਼ ਸਮੇਤ ਪੁਰਸ਼ ਪਹਿਲਵਾਨਾਂ ਵੱਲੋਂ ਇਕ ਹੀ ਦੋਸ਼ ਲਾਇਆ ਗਿਆ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਣ ਨੇ ਮਹਿਲਾ ਪਹਿਲਵਾਨਾਂ ਨਾਲ ਦੁਰਵਿਵਹਾਰ ਕੀਤਾ ਹੈ। ਇਨ੍ਹਾਂ ਮਹਿਲਾ ਪਹਿਲਵਾਨਾਂ ਨੇ ਪਹਿਲਾਂ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਜਦੋਂ ਇਹ ਸ਼ਿਕਾਇਤ ਕੰਮ ਨਾ ਆਈ ਤਾਂ ਇਹ ਮਹਿਲਾ ਪਹਿਲਵਾਨ ਦੇਸ਼ ਦੀ ਸੁਪਰੀਮ ਕੋਰਟ ’ਚ ਚਲੇ ਗਏ, ਆਖਰਕਾਰ ਅਦਾਲਤ ਦੇ ਦਖਲ ਤੋਂ ਬਾਅਦ ਬ੍ਰਿਜ ਭੂਸ਼ਣ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਫਿਲਹਾਲ ਬ੍ਰਿਜ ਭੂਸ਼ਣ ਜਮਾਨਤ ’ਤੇ ਬਾਹਰ ਹੈ।

ਮਹਿਲਾ ਪਹਿਲਵਾਨ ਦਾ ਸਿਰਫ ਇਹੋ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਦਾ ਜਿਨਸੀ ਸੋਸ਼ਣ ਹੋਇਆ ਹੈ। ਮਾਮਲਾ ਬਹੁਤ ਗੰਭੀਰ ਹੈ। ਇਨ੍ਹਾਂ ਮਹਿਲਾ ਪਹਿਲਵਾਨਾਂ ਨੇ ਜਨਤਕ ਤੌਰ ’ਤੇ ਮੀਡੀਆ ਸਾਹਮਣੇ ਆ ਕੇ ਬ੍ਰਿਜ ਭੂਸ਼ਣ ’ਤੇ ਜਿਨਸੀ ਸੋਸ਼ਣ ਵਰਗੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਅਤੇ ਆਪਣੇ ਬਿਆਨ ਦਰਜ ਕਰਵਾਏ। ਦੇਸ਼ ਦੀਆਂ ਇਨ੍ਹਾਂ ਧੀਆਂ ਨੂੰ ਖਾਪਾਂ ਦਾ ਸਮਰਥਨ ਵੀ ਮਿਲਿਆ, ਪਰ ਇਸ ਦੇ ਬਾਵਜੂਦ ਦੇਸ਼ ਦੀ ਰਾਜਨੀਤੀ ਪਹਿਲਵਾਨਾਂ ’ਤੇ ਇੰਨੀ ਹਾਵੀ ਰਹੀ ਕਿ ਬ੍ਰਿਜ ਭੂਸ਼ਨ ਦਾ ਦਬਦਬਾ ਬਣਿਆ ਰਿਹਾ। ਜੇਕਰ ਬ੍ਰਿਜਭੂਸ਼ਣ ਦੀ ਥਾਂ ’ਤੇ ਕੋਈ ਆਮ ਆਦਮੀ ਹੁੰਦਾ ਤਾਂ ਉਹ ਹੁਣ ਤੱਕ ਸਲਾਖਾਂ ਪਿੱਛੇ ਹੁੰਦਾ।

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਬਰਾਮਦ ਹੋਏ 13 ਮੋਬਾਇਲ ਫੋਨ

ਦੇਸ਼ ਦੇ ਕਾਨੂੰਨ ਨੂੰ ਇੱਕ ਨਜਰੀਏ ਤੋਂ ਕੰਮ ਕਰਨਾ ਚਾਹੀਦਾ ਹੈ, ਪਰ ਅਜਿਹਾ ਨਹੀਂ ਹੁੰਦਾ। ਇਹ ਸਾਡੇ ਦੇਸ਼ ਦੀ ਸਭ ਤੋਂ ਵੱਡੀ ਵਿਡੰਬਨਾ ਹੈ। ਉਸ ਤੋਂ ਬਾਅਦ ਪਹਿਲਵਾਨਾਂ ਦੀ ਇਹ ਮੰਗ ਕਿ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਪੁਰਸ਼ ਨਹੀਂ ਸਗੋਂ ਔਰਤ ਹੋਣਾ ਚਾਹੀਦਾ ਹੈ, ਗਲਤ ਨਹੀਂ ਹੈ। ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ। ਸਿਰਫ ਕੁਸ਼ਤੀ ਜਗਤ ਹੀ ਨਹੀਂ ਬਲਕਿ ਅਸੀਂ ਕਿਸੇ ਵੀ ਸੰਸਥਾ ਦੀ ਮਿਸਾਲ ਲੈ ਕੇ ਦੇਖ ਸਕਦੇ ਹਾਂ ਕਿ ਔਰਤਾਂ ਦਾ ਸੋਸ਼ਣ ਹੁੰਦਾ ਹੈ। (WFI President Suspended)

ਅਜਿਹੇ ’ਚ ਕਿਸੇ ਮਹਿਲਾ ਨੂੰ ਪ੍ਰਧਾਨ ਬਣਾਉਣਾ ਉਚਿਤ ਜਾਪਦਾ ਹੈ। ਇੰਨਾ ਹੀ ਨਹੀਂ, ਸਿਰਫ ਔਰਤਾਂ ਨਾਲ ਸਬੰਧਤ ਵਿਦਿਅਕ ਅਦਾਰਿਆਂ ’ਚ ਵੀ ਇੱਕ ਔਰਤ ਨੂੰ ਮੁਖੀ ਵਜੋਂ ਰੱਖਣਾ ਚਾਹੀਦਾ ਹੈ। ਇਸ ਨਾਲ ਔਰਤਾਂ ਦੇ ਸੋਸ਼ਣ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਅਜੋਕਾ ਸਮਾਂ ਇਨ੍ਹਾਂ ਮਾੜਾ ਹੋ ਗਿਆ ਹੈ ਕਿ ਹੁਣ ਧੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਆਖਰ ਧੀਆਂ ਦਾ ਕੀ ਕਸੂਰ ਹੈ ਇਸ ਬਾਰੇ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਅਜਿਹਾ ਵਿਕਾਸ ਭਾਰਤ ਦੇ ਅਨੁਕੂਲ ਨਹੀਂ ਹੈ, ਜੋ ਸਭਿਅਤਾ ਅਤੇ ਸੱਭਿਆਚਾਰ ਦੇ ਲਿਹਾਜ ਨਾਲ ਵਿਸ਼ਵ ਨੇਤਾ ਵਜੋਂ ਜਾਣਿਆ ਜਾਂਦਾ ਹੈ। (WFI President Suspended)

ਡਾ. ਸੰਦੀਪ ਸਿੰਹਮਾਰ।