Shubman Gill - Sach Kahoon Punjabi

Shubman Gill Birthday: ਘੱਟ ਉਮਰ ’ਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਸ਼ੁਭਮਨ ਗਿੱਲ ਦਾ ਅੱਜ ਜਨਮਦਿਨ, ਪੜ੍ਹੋ ਅੰਡਰ-19 ਤੋਂ ਟੀਮ ਇੰਡੀਆ ਤੱਕ ਦਾ ਸਫਰ
ਸਪੋਰਟਸ ਡੈਸਕ। Shubman Gill Birthday: ਭਾਰਤੀ ਕ੍ਰਿਕੇਟ ਦੇ ਮੌਜ਼ੂਦਾ ਦੌਰ ’ਚ ਜਿਨ੍ਹਾਂ ਨੌਜਵਾਨ ਖਿਡਾਰੀਆਂ ਨੇ ਆਪਣੀ ਬੱਲੇਬਾਜ਼ੀ ਨਾਲ ਵੱਖਰੀ ਪਛਾਣ ਬਣਾਈ ਹੈ, ਉਨ੍ਹਾਂ ’ਚ ਸ਼ੁਭਮਨ ਗਿੱਲ ਦਾ ਨਾਂਅ ਸਭ ਤੋਂ ਅੱਗੇ ਆਉਂਦਾ ਹੈ। ਅੱਜ 8 ਸਤੰਬਰ ਨੂੰ ਗਿੱਲ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। 8 ਸਤੰਬਰ, 1999 ਨੂੰ ਪੰਜਾਬ ਦੇ ਫਾਜ਼ਿਲਕਾ ’ਚ ਜਨਮੇ ਗਿੱਲ ਨੂੰ ਬਚਪਨ ਤੋਂ ਹੀ ਕ੍ਰਿਕੇਟ ਦਾ ਸ਼ੌਕ ਸੀ। ਉਹ ਅਕਸਰ ਆਪਣੇ ਤੋਂ ਬਹੁਤ ਵੱਡੇ ਖਿਡਾਰੀਆਂ ਵਿਰੁੱਧ ਖੇਡਿਆ ਕਰਦੇ ਸਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਦੀ ਕਹਾਣੀ ਸਿਰਫ਼ ਦੌੜਾਂ ਤੇ ਸੈਂਕੜਿਆਂ ਦੀ ਨਹੀਂ, ਸਗੋਂ ਲਗਾਤਾਰ ਮਿਹਨਤ, ਤਕਨੀਕ, ਧੀਰਜ ਤੇ ਵੱਡੇ ਮੌਕਿਆਂ ’ਤੇ ਆਪਣੇ ਆਪ ਨੂੰ ਸਾਬਤ ਕਰਨ ਦੀ ਕਹਾਣੀ ਹੈ। 2018 ਦੇ ਅੰਡਰ-19 ਵਿਸ਼ਵ ਕੱਪ ’ਚ ਚਮਕਣ ਵਾਲੇ ਇਹ ਖਿਡਾਰੀ ਅੱਜ ਭਾਰਤੀ ਟੈਸਟ ਤੇ ਵਨਡੇ ਟੀਮ ਦੀ ਅਗਵਾਈ ਕਰਨ ਵਾਲੀ ਪੀੜ੍ਹੀ ਦਾ ਮਹੱਤਵਪੂਰਨ ਚਿਹਰਾ ਬਣ ਚੁੱਕੇ ਹਨ।

ਅੰਡਰ-19 ਵਿਸ਼ਵ ਕੱਪ ਤੋਂ ਸ਼ੁਰੂ ਹੋਇਆ ਸੀ ਸਫਰ

ਸ਼ੁਭਮਨ ਗਿੱਲ ਨੂੰ ਸਭ ਤੋਂ ਵੱਡੀ ਪਛਾਣ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਮਿਲੀ। ਨਿਊਜ਼ੀਲੈਂਡ ’ਚ ਹੋਏ ਇਸ ਟੂਰਨਾਮੈਂਟ ’ਚ ਭਾਰਤੀ ਟੀਮ ਨੇ ਪ੍ਰਿਥਵੀ ਸ਼ਾਅ ਦੀ ਕਪਤਾਨੀ ਹੇਠ ਖਿਤਾਬ ਜਿੱਤਿਆ ਸੀ ਤੇ ਗਿੱਲ ਟੀਮ ਦੇ ਸਭ ਤੋਂ ਵੱਡੇ ਸਿਤਾਰੇ ਵਜੋਂ ਉਭਰੇ। ਉਨ੍ਹਾਂ ਨੇ ਟੂਰਨਾਮੈਂਟ ’ਚ 5 ਪਾਰੀਆਂ ’ਚ 372 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਬੱਲੇਬਾਜ਼ੀ ਔਸਤ 124 ਦੀ ਰਹੀ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਤੇ 3 ਅਰਧਸੈਂਕੜੇ ਲਾਏ। ਪਾਕਿਸਤਾਨ ਖਿਲਾਫ਼ ਸੈਮੀਫਾਈਨਲ ’ਚ ਉਨ੍ਹਾਂ ਦੀ ਨਾਬਾਦ 102 ਦੌੜਾਂ ਦੀ ਪਾਰੀ ਖਾਸ ਤੌਰ ’ਤੇ ਯਾਦਗਾਰ ਰਹੀ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਚੁਣਿਆ ਗਿਆ। ਭਾਰਤ ਨੇ ਉਸ ਟੂਰਨਾਮੈਂਟ ’ਚ ਸਾਰੇ ਮੁਕਾਬਲੇ ਜਿੱਤੇ ਤੇ ਫਾਈਨਲ ’ਚ ਕੰਗਾਰੂਆਂ ਨੂੰ 8 ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤਿਆ। ਗਿੱਲ ਦੀ ਇਹ ਕਾਰਗੁਜ਼ਾਰੀ ਉਨ੍ਹਾਂ ਦੇ ਸੀਨੀਅਰ ਕ੍ਰਿਕੇਟ ’ਚ ਆਉਣ ਦਾ ਸਭ ਤੋਂ ਵੱਡਾ ਸੰਕੇਤ ਬਣੀ।

ਟੈਸਟ ਕ੍ਰਿਕੇਟ ’ਚ ਵੀ ਬਣਾਈ ਵੱਖਰੀ ਪਛਾਣ | Shubman Gill Birthday

ਗਿੱਲ ਨੇ 2020 ’ਚ ਅਸਟਰੇਲੀਆ ਦੌਰੇ ਦੌਰਾਨ ਟੈਸਟ ਕ੍ਰਿਕੇਟ ’ਚ ਆਪਣਾ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਭਾਰਤੀ ਟੈਸਟ ਬੱਲੇਬਾਜ਼ੀ ਕ੍ਰਮ ਦਾ ਅਹਿਮ ਹਿੱਸਾ ਬਣਦੇ ਗਏ। ਗਿੱਲ ਨੇ ਆਪਣਾ ਟੈਸਟ ਡੈਬਿਊ ਅਸਟਰੇਲੀਆ ਖਿਲਾਫ਼ 26 ਦਸੰਬਰ 2020 ’ਚ ਬਾਕਸਿੰਗ-ਡੇ ਟੈਸਟ ਦੌਰਾਨ ਕੀਤਾ। ਉਨ੍ਹਾਂ ਨੇ ਉਸ ਮੁਕਾਬਲੇ ’ਚ 45 ਤੇ ਨਾਬਾਦ 35 ਦੌੜਾਂ ਦੀਆਂ ਪਾਰੀਆਂ ਖੇਡੀਆਂ। ਖਾਸ ਗੱਲ ਇਹ ਵੀ ਹੈ ਕਿ ਗਿੱਲ ਨੇ ਉਹ ਹੀ ਸੀਰੀਜ਼ ’ਚ ਭਾਰਤ ਦੀ ਸੀਰੀਜ਼ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ, ਜਦੋਂ ਭਾਰਤੀ ਟੀਮ ਨੇ ਆਖਰੀ ਟੈਸਟ ਬ੍ਰਿਸਬੇਨ ’ਚ ਜਿੱਤਿਆ ਸੀ, ਉਸ ਵਿੱਚ ਸ਼ੁਭਮਨ ਗਿੱਲ ਨੇ 91 ਦੌੜਾਂ ਦੀ ਪਾਰੀ ਖੇਡੀ ਸੀ। ਖਾਸ ਗੱਲ ਇਹ ਹੈ ਕਿ ਗਿੱਲ ਸਿਰਫ਼ ਸੀਮਿਤ ਓਵਰਾਂ ਦੇ ਹਮਲਾਵਰ ਬੱਲੇਬਾਜ਼ ਨਹੀਂ ਰਹੇ, ਸਗੋਂ ਲੰਬੀ ਪਾਰੀ ਖੇਡਣ ਦੀ ਸਮਰੱਥਾ ਵੀ ਸਾਬਤ ਕੀਤੀ। ਟੈਸਟ ਕ੍ਰਿਕੇਟ ਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 269 ਦੌੜਾਂ ਹੈ। 8 ਸਤੰਬਰ 2026 ਤੱਕ ਉਹ 43 ਟੈਸਟ ਮੈਚਾਂ ’ਚ 3043 ਦੌੜਾਂ ਬਣਾ ਚੁੱਕੇ ਹਨ, ਜਿਸ ’ਚ 11 ਸੈਂਕੜੇ ਤੇ 9 ਅਰਧਸੈਂਕੜੇ ਸ਼ਾਮਲ ਹਨ।

ਇੱਕਰੋਜ਼ਾ ’ਚ ਜਦੋਂ ਗਿੱਲ ਨੇ ਖੇਡੀ ਸੀ 208 ਦੌੜਾਂ ਦੀ ਤੂਫਾਨੀ ਪਾਰੀ

ਸ਼ੁਭਮਨ ਗਿੱਲ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਪਾਰੀਆਂ ’ਚੋਂ ਇੱਕ 208 ਦੌੜਾਂ ਦੀ ਵਨਡੇ ਪਾਰੀ ਹੈ। ਜਨਵਰੀ 2023 ’ਚ ਨਿਊਜ਼ੀਲੈਂਡ ਖਿਲਾਫ਼ ਹੈਦਰਾਬਾਦ ’ਚ ਖੇਡੀ ਗਈ ਇਸ ਪਾਰੀ ਨੇ ਗਿੱਲ ਨੂੰ ਵਿਸ਼ਵ ਕ੍ਰਿਕੇਟ ’ਚ ਹੋਰ ਵੱਡਾ ਨਾਂਅ ਬਣਾ ਦਿੱਤਾ। ਉਨ੍ਹਾਂ ਦੇ ਇਹ ਡਬਲ ਸੈਂਕੜੇ ਸਿਰਫ਼ ਇੱਕ ਵੱਡਾ ਸਕੋਰ ਨਹੀਂ ਸੀ, ਸਗੋਂ ਇਸ ਨੇ ਸਾਬਤ ਕੀਤਾ ਕਿ ਗਿੱਲ ਲੰਬੀ ਪਾਰੀ ਨੂੰ ਤੇਜ਼ ਰਫ਼ਤਾਰ ਨਾਲ ਵੀ ਅੱਗੇ ਲਿਜਾ ਸਕਦੇ ਹਨ। 8 ਸਤੰਬਰ 2026 ਤੱਕ ਗਿੱਲ ਨੇ 67 ਵਨਡੇ ਮੈਚਾਂ ’ਚ 3379 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਵਨਡੇ ਔਸਤ 59.28 ਹੈ, ਜਦਕਿ ਸਟ੍ਰਾਈਕ ਰੇਟ 100.96 ਹੈ। ਉਨ੍ਹਾਂ ਦੇ ਨਾਂਅ 9 ਸੈਂਕੜੇ ਤੇ 20 ਅਰਧਸੈਂਕੜੇ ਹਨ। ਵਨਡੇ ’ਚ ਉਨ੍ਹਾਂ ਦਾ ਸਰਵੋਤਮ ਸਕੋਰ 208 ਹੈ।

2025 ’ਚ ਮਿਲੀ ਟੈਸਟ ਕਪਤਾਨੀ, ਪਹਿਲੇ ਹੀ ਵੱਡੇ ਇਮਤਿਹਾਨ ’ਚ ਦਿਖਾਇਆ ਦਮ

ਸ਼ੁਭਮਨ ਗਿੱਲ ਦੇ ਕਰੀਅਰ ’ਚ 2025 ਇੱਕ ਵੱਡਾ ਮੋੜ ਲੈ ਕੇ ਆਇਆ, ਜਦੋਂ ਉਨ੍ਹਾਂ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ। ਇੰਗਲੈਂਡ ਦੌਰੇ ’ਤੇ ਉਨ੍ਹਾਂ ਨੇ ਪਹਿਲੀ ਵਾਰ ਟੈਸਟ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ। ਬੀਸੀਸੀਆਈ ਨੇ ਉਨ੍ਹਾਂ ਨੂੰ ਇੰਗਲੈਂਡ ਖਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਕਪਤਾਨ ਨਿਯੁਕਤ ਕੀਤਾ ਸੀ। ਇਸ ਸੀਰੀਜ਼ ’ਚ ਗਿੱਲ ਨੇ ਬੱਲੇ ਨਾਲ ਵੀ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਪੰਜ ਟੈਸਟਾਂ ਦੀਆਂ 10 ਪਾਰੀਆਂ ’ਚ 754 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਔਸਤ 75.40 ਰਹੀ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਆਰ ਆਫ ਦਾ ਸੀਰੀਜ਼’ ਚੁਣਿਆ ਗਿਆ। ਇਸ ਦੌਰੇ ਦੌਰਾਨ ਗਿੱਲ ਨੇ ਇੰਗਲੈਂਡ ਦੀ ਧਰਤੀ ’ਤੇ ਇੱਕ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਡੇ ਟੈਸਟ ਸਕੋਰ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ। ਉਨ੍ਹਾਂ ਨੇ 269 ਦੌੜਾਂ ਦੀ ਪਾਰੀ ਖੇਡੀ, ਜਿਸ ਨੇ ਸੁਨੀਲ ਗਾਵਸਕਰ ਦੇ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸੇ ਸੀਰੀਜ਼ ਦੇ ਮੈਨਚੈਸਟਰ ਟੈਸਟ ’ਚ ਉਨ੍ਹਾਂ ਨੇ ਦੂਜੀ ਪਾਰੀ ’ਚ 103 ਦੌੜਾਂ ਬਣਾ ਕੇ ਭਾਰਤ ਨੂੰ ਮੁਸ਼ਕਲ ਹਾਲਾਤਾਂ ’ਚੋਂ ਕੱਢਣ ’ਚ ਅਹਿਮ ਭੂਮਿਕਾ ਨਿਭਾਈ। ਉਹ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ ਸੀ।

2026 ’ਚ ਵੀ ਜਾਰੀ ਹੈ ‘ਗਿੱਲ’ ਦਾ ਦਬਦਬਾ | Shubman Gill Birthday

2026 ’ਚ ਗਿੱਲ ਨੇ ਭਾਰਤੀ ਟੀਮ ਦੇ ਟੈਸਟ ਤੇ ਵਨਡੇ ਫਾਰਮੈਟ ’ਚ ਆਪਣੀ ਅਹਿਮੀਅਤ ਹੋਰ ਮਜ਼ਬੂਤ ਕੀਤੀ। ਬੀਸੀਸੀਆਈ ਵੱਲੋਂ 2026 ’ਚ ਅਫਗਾਨਿਸਤਾਨ ਖਿਲਾਫ਼ ਟੈਸਟ ਤੇ ਵਨਡੇ ਸੀਰੀਜ਼ ਲਈ ਐਲਾਨੀ ਟੀਮ ’ਚ ਗਿੱਲ ਨੂੰ ਦੋਵੇਂ ਫਾਰਮੈਟਾਂ ਦਾ ਕਪਤਾਨ ਬਣਾਇਆ ਗਿਆ। ਇਸੇ ਸਾਲ ਅਫਗਾਨਿਸਤਾਨ ਖਿਲਾਫ਼ ਟੈਸਟ ’ਚ ਗਿੱਲ ਨੇ 126 ਦੌੜਾਂ ਦੀ ਪਾਰੀ ਖੇਡੀ। ਵਨਡੇ ’ਚ ਵੀ ਉਨ੍ਹਾਂ ਨੇ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਅਫਗਾਨਿਸਤਾਨ ਖਿਲਾਫ਼ 154 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ੁਭਮਨ ਗਿੱਲ ਨੇ ਅਫਗਾਨਿਸਤਾਨ ਖਿਲਾਫ਼ ਪਹਿਲੇ ਇੱਕਰੋਜ਼ਾ ਮੁਕਾਬਲੇ ’ਚ ਧਰਮਸ਼ਾਲਾ ਵਿਖੇ 66 ਗੇਂਦਾਂ ’ਤੇ ਨਾਬਾਦ 84 ਦੌੜਾਂ ਦੀ ਪਾਰੀ ਖੇਡੀ, ਦੂਜੇ ਮੁਕਾਬਲੇ ’ਚ ਗਿੱਲ ਨੇ 110 ਗੇਂਦਾਂ ਦਾ ਸਾਹਮਣਾ ਕਰਦੇ ਹੋਏ 154 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਜਿਸ ਕਰਕੇ ਟੀਮ ਇੰਡੀਆ ਇਹ ਸੀਰੀਜ਼ 3-0 ਨਾਲ ਜਿੱਤਣ ’ਚ ਕਾਮਯਾਬ ਰਹੀ। ਗਿੱਲ ਨੇ ਇਸ ਸੀਰੀਜ਼ ’ਚ 238 ਦੌੜਾਂ ਬਣਾਈਆਂ ਸਨ। ਫਿਰ ਇੰਗਲੈਂਡ ਦੌਰੇ ਦੌਰਾਨ ਵੀ ਉਨ੍ਹਾਂ ਸ਼ੁਭਮਨ ਗਿੱਲ ਨੇ 80, 31 ਤੇ 77 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।

ਅੰਕੜਿਆਂ ’ਚ ਸ਼ੁਭਮਨ ਗਿੱਲ

8 ਸਤੰਬਰ 2026 ਤੱਕ ਅੰਤਰਰਾਸ਼ਟਰੀ ਤੇ ਆਈਪੀਐਲ ਕਰੀਅਰ

ਟੈਸਟ : 43 ਮੈਚ, 3043 ਦੌੜਾਂ, ਔਸਤ 42.86, 11 ਸੈਂਕੜੇ, 9 ਅਰਧਸੈਂਕੜੇ, ਸਰਵੋਤਮ : 269

ਵਨਡੇ : 67 ਮੈਚ, 3379 ਦੌੜਾਂ, ਔਸਤ 59.28, 9 ਸੈਂਕੜੇ, 20 ਅਰਧਸੈਂਕੜੇ, ਸਰਵੋਤਮ : 208

ਟੀ20 : 36 ਮੈਚ, 869 ਦੌੜਾਂ, ਔਸਤ 28.03, 1 ਸੈਂਕੜਾ, 3 ਅਰਧ-ਸੈਂਕੜੇ, ਸਰਵੋਤਮ : 126

ਆਈਪੀਐਲ : 134 ਮੈਚ, 4598 ਦੌੜਾਂ, ਔਸਤ 40.33, ਸਟ੍ਰਾਈਕ ਰੇਟ 142.09, 5 ਸੈਂਕੜੇ ਤੇ 32 ਅਰਧਸੈਂਕੜੇ

ਅਗਲਾ ਸਾਲ ਗਿੱਲ ਦਾ ਵੱਡਾ ਇਮਤਿਹਾਨ

ਗਿੱਲ ਦਾ ਸਾਹਮਣਾ 2027 ’ਚ ਇੱਕ ਵੱਡਾ ਇਮਤਿਹਾਨ ਹੈ। ਅਗਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਹੋਣ ਵਾਲਾ ਹੈ। ਭਾਰਤ ਆਖਰੀ ਵਾਰ 2023 ’ਚ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਖਿਤਾਬ ਤੋਂ ਖੁੰਝ ਗਿਆ ਸੀ। ਜੇਕਰ ਭਾਰਤ ਗਿੱਲ ਦੀ ਕਪਤਾਨੀ ’ਚ ਜਿੱਤ ਪ੍ਰਾਪਤ ਕਰਦਾ ਹੈ ਤੇ ਖਿਤਾਬ ਜਿੱਤਣ ’ਚ ਸਫਲ ਹੋ ਜਾਂਦਾ ਹੈ, ਤਾਂ ਗਿੱਲ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਤੀਜੇ ਭਾਰਤੀ ਕਪਤਾਨ ਬਣ ਜਾਣਗੇ। ਸਿਰਫ਼ ਕਪਿਲ ਦੇਵ (1983) ਤੇ ਮਹਿੰਦਰ ਸਿੰਘ ਧੋਨੀ (2011) ਨੇ ਹੀ ਅਜਿਹਾ ਕੀਤਾ ਹੈ।

ਪੰਜਾਬ ਤੋਂ ਨਿਕਲਿਆ ‘ਪ੍ਰਿੰਸ’ ਹੁਣ ਭਾਰਤੀ ਕ੍ਰਿਕੇਟ ਦਾ ਵੱਡਾ ਚਿਹਰਾ

ਸ਼ੁਭਮਨ ਗਿੱਲ ਦੀ ਕਹਾਣੀ ਪੰਜਾਬ ਦੀ ਕ੍ਰਿਕੇਟ ਪ੍ਰਤਿਭਾ ਦੇ ਉਸ ਸਫਰ ਦੀ ਕਹਾਣੀ ਹੈ ਜਿਸ ’ਚ ਇੱਕ ਨੌਜਵਾਨ ਖਿਡਾਰੀ ਨੇ ਅੰਡਰ-19 ਵਿਸ਼ਵ ਕੱਪ ਵਿੱਚ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ, ਆਈਪੀਐਲ ’ਚ ਆਪਣੀ ਜਗ੍ਹਾ ਬਣਾਈ, ਭਾਰਤੀ ਟੈਸਟ ਟੀਮ ’ਚ ਪੱਕਾ ਸਥਾਨ ਬਣਾਇਆ ਤੇ ਫਿਰ ਟੀਮ ਦੀ ਕਪਤਾਨੀ ਤੱਕ ਪਹੁੰਚੇ। 18 ਸਾਲ ਦੀ ਉਮਰ ’ਚ ਅੰਡਰ-19 ਵਿਸ਼ਵ ਕੱਪ ਦੇ ‘ਪਲੇਆਰ ਆਫ ਦਾ ਟੂਰਨਾਮੈਂਟ’ ਬਣਨ ਤੋਂ ਲੈ ਕੇ 27 ਸਾਲ ਦੀ ਉਮਰ ’ਚ ਭਾਰਤੀ ਟੈਸਟ ਤੇ ਵਨਡੇ ਟੀਮ ਦੀ ਕਪਤਾਨੀ ਕਰਨ ਤੱਕ ਦਾ ਇਹ ਸਫਰ ਗਿੱਲ ਦੀ ਕਾਬਲੀਅਤ ਤੇ ਲਗਾਤਾਰ ਮਿਹਨਤ ਦੀ ਗਵਾਹੀ ਦਿੰਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਭਾਰਤੀ ਕ੍ਰਿਕੇਟ ਪ੍ਰੇਮੀਆਂ ਦੀਆਂ ਨਜ਼ਰਾਂ ਵੀ ਇਸ ਗੱਲ ’ਤੇ ਹਨ ਕਿ ਆਉਣ ਵਾਲੇ ਸਾਲਾਂ ’ਚ ਗਿੱਲ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਨਾਲ ਕਿੰਨੇ ਹੋਰ ਰਿਕਾਰਡ ਆਪਣੇ ਨਾਂਅ ਕਰਦੇ ਹਨ। ਜਿਸ ਤੇਜ਼ੀ ਨਾਲ ਉਹ ਪਿਛਲੇ ਕੁਝ ਸਾਲਾਂ ’ਚ ਅੱਗੇ ਵਧੇ ਹਨ, ਉਸ ਨੂੰ ਵੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਸ਼ੁਭਮਨ ਗਿੱਲ ਦਾ ਅਸਲ ਕ੍ਰਿਕੇਟ ਸਫਰ ਅਜੇ ਸ਼ੁਰੂਆਤੀ ਪੜਾਅ ’ਚ ਹੀ ਹੈ।’

IND vs SL: ਕਪਤਾਨ ਗਿੱਲ ਅਰਧਸੈਂਕੜਾ ਬਣਾ ਕੇ ਆਊਟ, ਪਡਿੱਕਲ ਕ੍ਰੀਜ ’ਤੇ ਨਾਬਾਦ
ਸਪੋਰਟਸ ਡੈਸਕ। ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਵਿਖੇ ਖੇਡੇ ਜਾ ਰਹੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਮੈਚ ’ਚ, ਭਾਰਤ ਨੇ ਚਾਹ ਦੇ ਸਮੇਂ ਤੱਕ 3 ਵਿਕਟਾਂ ’ਤੇ 187 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ੁਭਮਨ ਗਿੱਲ 50 ਦੌੜਾਂ ਬਣਾ ਕੇ ਆਊਟ ਹੋ ਗਏ। ਦੇਵਦੱਤ ਪਡਿੱਕਲ 63 ਦੌੜਾਂ ਬਣਾ ਕੇ ਨਾਬਾਦ ਹਨ। ਰਿਸ਼ਭ ਪੰਤ ਉਨ੍ਹਾਂ ਦਾ ਸਾਥ ਦੇ ਰਹੇ ਹਨ। ਗਿੱਲ ਤੇ ਪਡਿੱਕਲ ਨੇ ਤੀਜੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ, ਕੇਐਲ ਰਾਹੁਲ 18 ਦੌੜਾਂ ਤੇ ਯਸ਼ਸਵੀ ਜਾਇਸਵਾਲ 45 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗਾਲੇ ਟੈਸਟ 165 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਲੜੀ ’ਚ 1-0 ਨਾਲ ਅੱਗੇ ਹੈ। ਸਪਿਨ ਆਲਰਾਊਂਡਰ ਸਰਾਂਸ਼ ਜੈਨ ਨੇ ਇਸ ਮੈਚ ’ਚ ਆਪਣਾ ਟੈਸਟ ਡੈਬਿਊ ਕੀਤਾ। ਉਸਨੂੰ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Punjab Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਦੋਵੇਂ ਟੀਮਾਂ ਦੀ ਪਲੇਇੰਗ-11 | Shubman Gill

ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਸ਼ੁਭਮਨ ਗਿੱਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਰਵਿੰਦਰ ਜਡੇਜਾ, ਮਾਨਵ ਸੁਥਾਰ, ਸਰਾਂਸ਼ ਜੈਨ, ਪ੍ਰਸਿਧ ਕ੍ਰਿਸ਼ਨਾ ਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ : ਲਾਹਿਰੂ ਉਦਾਰਾ, ਕਾਮਿਲ ਮਿਸ਼ਰਾ, ਪਾਸਿੰਦੂ ਸੂਰੀਆਬੰਦਰਾ, ਕਾਕਾਮਿੰਡੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕੇਟਕੀਪਰ), ਕੇਸ਼ਾਰਾ ਨੁਵਾਂਥਾ, ਪ੍ਰਭਾਤ ਜੈਸੂਰੀਆ, ਲਾਹਿਰੂ ਕੁਮਾਰਾ ਤੇ ਅਸਿਥਾ ਫਰਨਾਂਡੋ।

IND vs SL: ਭਾਰਤ ਨੇ ਸ਼੍ਰੀਲੰਕਾ ਖਿਲਾਫ਼ ਦੂਜੇ ਟੈਸਟ ’ਚ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਸਾਰਾਂਸ਼ ਜੈਨ ਦਾ ਡੈਬਿਊ
ਸਪੋਰਟਸ ਡੈਸਕ। IND vs SL 2nd Test: ਭਾਰਤ ਤੇ ਸ਼੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗਾਲੇ ’ਚ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤ ਸੀਰੀਜ਼ ’ਚ 1-0 ਨਾਲ ਅੱਗੇ ਹੈ। ਟੀਮ ਹੁਣ 2-0 ਨਾਲ ਸੀਰੀਜ਼ ਜਿੱਤਣ ’ਤੇ ਨਜ਼ਰਾਂ ਲਾ ਰਹੀ ਹੈ। ਭਾਰਤ ਨੇ ਆਖਰੀ ਵਾਰ ਜੁਲਾਈ 2023 ’ਚ ਵੈਸਟਇੰਡੀਜ਼ ਵਿਰੁੱਧ ਵਿਦੇਸ਼ੀ ਧਰਤੀ ’ਤੇ ਟੈਸਟ ਸੀਰੀਜ਼ ਜਿੱਤੀ ਸੀ। ਕਪਤਾਨ ਸ਼ੁਭਮਨ ਗਿੱਲ ਕੋਲ ਇਸ ਮੈਚ ’ਚ ਦੋ ਰਿਕਾਰਡ ਤੋੜਨ ਦਾ ਮੌਕਾ ਹੈ। ਗਿੱਲ ਕੋਲ ਇਸ ਸਮੇਂ 2,993 ਟੈਸਟ ਦੌੜਾਂ ਹਨ। ਗਿੱਲ ਸੱਤ ਦੌੜਾਂ ਬਣਾਉਂਦੇ ਹੀ 3,000 ਦੌੜਾਂ ਪੂਰੀਆਂ ਕਰ ਲੈਣਗੀਆਂ। ਉਸਨੇ 47 ਟੈਸਟ ਛੱਕੇ ਵੀ ਲਾਏ ਹਨ ਤੇ 50 ਛੱਕੇ ਲਾਉਣ ਦੇ ਕਰੀਬ ਹਨ। ਤਿੰਨ ਛੱਕੇ ਉਸਨੂੰ 50 ਛੱਕਿਆਂ ਤੱਕ ਲੈ ਜਾਣਗੇ। IND vs SL 2nd Test

ਇਹ ਵੀ ਪੜ੍ਹੋ : ਵੰਦੇ ਮਾਤਰਮ ਦੇ ਸਨਮਾਨ, ਇਤਿਹਾਸਕ ਵਿਰਾਸਤ ਦੀ ਰੱਖਿਆ ਲਈ ਭਾਜਪਾ ਨੇ ਪ੍ਰਸਤਾਵ ਪਾਸ ਕੀਤਾ

IND vs SL: ਭਾਰਤ ਸ਼੍ਰੀਲੰਕਾ ਦੂਜਾ ਟੈਸਟ ਭਲਕੇ ਤੋਂ, ਸਾਰਾਂਸ਼ ਜੈਨ ਕਰ ਸਕਦੇ ਹਨ ਡੈਬਿਊ
ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ 23 ਅਗਸਤ ਤੋਂ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਮੈਦਾਨ ’ਤੇ ਖੇਡਿਆ ਜਾਵੇਗਾ। ਗਾਲੇ ’ਚ 165 ਦੌੜਾਂ ਨਾਲ ਪਹਿਲਾ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਹੁਣ ਸੀਰੀਜ਼ ’ਚ 1-0 ਨਾਲ ਅੱਗੇ ਹੈ। ਭਾਰਤ ਹੁਣ 2-0 ਨਾਲ ਸੀਰੀਜ਼ ਜਿੱਤਣ ਤੇ ਤਿੰਨ ਸਾਲਾਂ ’ਚ ਆਪਣੀ ਪਹਿਲੀ ਵਿਦੇਸ਼ੀ ਟੈਸਟ ਸੀਰੀਜ਼ ਜਿੱਤਣ ’ਤੇ ਨਜ਼ਰਾਂ ਲਾ ਰਿਹਾ ਹੈ। ਭਾਰਤ ਨੇ ਆਖਰੀ ਵਾਰ ਜੁਲਾਈ 2023 ’ਚ ਵੈਸਟਇੰਡੀਜ਼ ਵਿਰੁੱਧ ਵਿਦੇਸ਼ੀ ਟੈਸਟ ਸੀਰੀਜ਼ ਜਿੱਤੀ ਸੀ। ਕਪਤਾਨ ਸ਼ੁਭਮਨ ਗਿੱਲ ਦੀਆਂ ਇਸ ਸਮੇਂ ਟੈਸਟ ਕ੍ਰਿਕੇਅ ਵਿੱਚ 2,993 ਦੌੜਾਂ ਹਨ। ਉਹ ਸੱਤ ਦੌੜਾਂ ਬਣਾਉਂਦੇ ਹੀ 3,000 ਟੈਸਟ ਦੌੜਾਂ ਤੱਕ ਪਹੁੰਚ ਜਾਣਗੇ। ਗਿੱਲ ਪਹਿਲਾਂ ਹੀ 47 ਟੈਸਟ ਛੱਕੇ ਲਾ ਚੁੱਕੇ ਹਨ ਤੇ ਤਿੰਨ ਛੱਕੇ ਲਾਉਂਦੇ ਹੀ 50 ਛੱਕੇ ਪੂਰੇ ਕਰ ਦੇਣਗੇ। IND vs SL

ਜੈਸਵਾਲ ’ਤੇ ਵੱਡੀ ਪਾਰੀ ਖੇਡਣ ਦਾ ਦਬਾਅ | IND vs SL

ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੀ ਲੰਬੇ ਸਮੇਂ ਤੋਂ ਵੱਡੀ ਪਾਰੀ ਦੀ ਉਡੀਕ ਕਰ ਰਹੇ ਹਨ। ਪਿਛਲੇ ਸਾਲ ਵੈਸਟਇੰਡੀਜ਼ ਵਿਰੁੱਧ ਦਿੱਲੀ ਟੈਸਟ ’ਚ ਸੈਂਕੜਾ ਲਾਉਣ ਤੋਂ ਬਾਅਦ, ਉਸਨੇ ਆਪਣੀਆਂ ਆਖਰੀ ਅੱਠ ਪਾਰੀਆਂ ’ਚ ਸਿਰਫ ਇੱਕ ਅਰਧ ਸੈਂਕੜਾ ਲਾਇਆ ਹੈ। ਗਾਲੇ ਟੈਸਟ ਦੀ ਦੂਜੀ ਪਾਰੀ ’ਚ, ਤੇਜ਼ ਗੇਂਦਬਾਜ਼ ਅਸਿਤਾ ਫਰਨਾਂਡੋ ਦੀ ਇੱਕ ਛੋਟੀ ਗੇਂਦ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹੋਏ ਜਾਇਸਵਾਲ ਵਿਕਟ ਪਿੱਛੇ ਕੈਚ ਆਊਟ ਹੋਏ ਸਨ। ਉਨ੍ਹਾਂ ਕੋਲੰਬੋ ’ਚ ਨੈੱਟਸ ਵਿੱਚ ਵੀ ਇਸ ਸ਼ਾਟ ’ਤੇ ਕੰਮ ਕੀਤਾ। ਭਾਰਤੀ ਤੇਜ਼ ਗੇਂਦਬਾਜ਼ਾਂ ਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਆਫ-ਸਟੰਪ ਤੋਂ ਬਾਹਰ ਗੇਂਦਬਾਜ਼ੀ ਕਰਕੇ ਉਸਨੂੰ ਕੱਟ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਇਸਵਾਲ ਨੇ ਕਈ ਗੇਂਦਾਂ ਛੱਡ ਕੇ ਜਵਾਬ ਦਿੱਤਾ। IND vs SL

ਇਹ ਵੀ ਪੜ੍ਹੋ : Assam Flood: ਅਸਾਮ, ਹੜ੍ਹ ਨਾਲ 73 ਪਿੰਡਾਂ ਦੇ 15,512 ਨਾਗਰਿਕ ਅਜੇ ਵੀ ਪ੍ਰਭਾਵਿਤ

ਕੁਲਦੀਪ ਜਾਂ ਸਰਾਂਸ਼, ਤੀਜੇ ਸਪਿਨਰ ’ਤੇ ਫੈਸਲਾ ਅਜੇ ਬਾਕੀ

ਭਾਰਤੀ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਚੋਣ ਸਵਾਲ ਤੀਜੇ ਸਪਿਨਰ ਬਾਰੇ ਹੈ। ਗਾਲੇ ਟੈਸਟ ’ਚ, ਕੁਲਦੀਪ ਯਾਦਵ ਨੇ ਦੋਵਾਂ ਪਾਰੀਆਂ ’ਚ ਕੁੱਲ 25 ਓਵਰ ਗੇਂਦਬਾਜ਼ੀ ਕੀਤੀ ਤੇ ਸਿਰਫ ਇੱਕ ਵਿਕਟ ਲਈ। ਉਹ ਟੀਮ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਵੀ ਬਣੇ ਹਨ। ਆਫ-ਸਪਿਨਰ ਸਰਾਂਸ਼ ਜੈਨ ਦੇ ਦੂਜੇ ਟੈਸਟ ’ਚ ਉਨ੍ਹਾਂ ਦੀ ਜਗ੍ਹਾ ਲੈਣ ਦੀ ਸੰਭਾਵਨਾ ਹੈ। ਉਸਨੇ ਸ਼ੁੱਕਰਵਾਰ ਨੂੰ ਨੈੱਟਸ ’ਚ ਇੱਕ ਲੰਮਾ ਸਪੈਲ ਗੇਂਦਬਾਜ਼ੀ ਕੀਤੀ, ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨੂੰ ਵੀ ਗੇਂਦਬਾਜ਼ੀ ਕੀਤੀ। ਸ਼੍ਰੀਲੰਕਾ ਟੀਮ ਵਿੱਚ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ, ਸਰਾਂਸ਼ ਨੂੰ ਮੌਕਾ ਮਿਲ ਸਕਦਾ ਹੈ। ਹਾਲਾਂਕਿ, ਕੁਲਦੀਪ ਨੂੰ ਬਾਹਰ ਕਰਨਾ ਅਜੇ ਵੀ ਅਨਿਸ਼ਚਿਤ ਹੈ। ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਾਹੁਤੇਲੇ ਨੇ ਉਸਦਾ ਬਚਾਅ ਕੀਤਾ ਹੈ। ਉਹ ਕਹਿੰਦਾ ਹੈ ਕਿ ਇੱਕ ਖਿਡਾਰੀ ਨੂੰ ਇੱਕ ਮੈਚ ’ਚ ਉਸਦੇ ਪ੍ਰਦਰਸ਼ਨ ਤੋਂ ਨਹੀਂ ਪਰਖਿਆ ਜਾਣਾ ਚਾਹੀਦਾ। ਕੁਲਦੀਪ ਨੇ ਗਾਲੇ ’ਚ ਮੈਚ ਦੀਆਂ ਜ਼ਰੂਰਤਾਂ ਅਨੁਸਾਰ ਆਪਣੀ ਗੇਂਦਬਾਜ਼ੀ ਦੀ ਦਿਸ਼ਾ ਤੇ ਚਾਲ ਬਦਲਣ ਦੀ ਕੋਸ਼ਿਸ਼ ਕੀਤੀ। ਅੰਤਿਮ ਫੈਸਲਾ ਪਿੱਚ ਤੇ ਟੀਮ ਸੁਮੇਲ ’ਤੇ ਅਧਾਰਤ ਹੋਵੇਗਾ।

ਜਡੇਜਾ ਕੋਲ ਵੀ 2 ਰਿਕਾਰਡ ਬਣਾਉਣ ਦਾ ਵਧੀਆ ਮੌਕਾ

ਰਵਿੰਦਰ ਜਡੇਜਾ ਇਸ ਟੈਸਟ ’ਚ ਦੋ ਨਿੱਜੀ ਮੀਲ ਪੱਥਰ ਹਾਸਲ ਕਰ ਸਕਦੇ ਹਨ। ਟੈਸਟ ਕ੍ਰਿਕੇਟ ’ਚ ਉਨ੍ਹਾਂ ਦੇ 399 ਚੌਕੇ ਹਨ। ਇੱਕ ਹੋਰ ਚੌਕਾ ਮਾਰਨ ਨਾਲ ਉਹ 400 ਤੱਕ ਪਹੁੰਚ ਜਾਣਗੇ। ਜਡੇਜਾ ਨੇ 49 ਟੈਸਟ ਕੈਚ ਵੀ ਲਏ ਹਨ। ਇੱਕ ਹੋਰ ਕੈਚ ਉਨ੍ਹਾਂ ਨੂੰ 50 ਟੈਸਟ ਕੈਚ ਤੱਕ ਲੈ ਜਾਣਗੇ।

ਭਾਰਤੀ ਟੀਮ ਦੀਆਂ ਨਜ਼ਰਾਂ 2-0 ਨਾਲ ਜਿੱਤ ’ਤੇ

ਗਾਲੇ ’ਚ ਜਿੱਤ ਤੋਂ ਬਾਅਦ, ਭਾਰਤ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ’ਚ 53.33 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਜੇਕਰ ਭਾਰਤ ਕੋਲੰਬੋ ਟੈਸਟ ਜਿੱਤਦਾ ਹੈ ਤੇ 2-0 ਨਾਲ ਲੜੀ ’ਚ ਸਵੀਪ ਪੂਰਾ ਕਰਦਾ ਹੈ, ਤਾਂ ਇਸਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਫੀਸਦੀ 57.58 ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਟੀਮ ਦੇ ਚੌਥੇ ਸਥਾਨ ’ਤੇ ਜਾਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ICC Rankings: ਵਨਡੇ ਰੈਂਕਿੰਗ ’ਚ ਗਿੱਲ ਦੀ ਲੰਬੀ ਛਾਲ, ਕੋਹਲੀ ਨੂੰ ਛੱਡਿਆ ਪਿੱਛੇ, ਬੁਮਰਾਹ ਸਿਖਰ ’ਤੇ ਬਰਕਰਾਰ
ICC Rankings: ਸਪੋਰਟਸ ਡੈਸਕ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜੋ ਕਿ ਫਾਰਮੈਟਾਂ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਬਦੌਲਤ ਹੈ। ਇਸ ਦੌਰਾਨ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਭਾਰਤ ਦੇ ਜਸਪ੍ਰੀਤ ਬੁਮਰਾਹ ਨਾਲ ਸਿਖਰਲਾ ਸਥਾਨ ਸਾਂਝਾ ਕਰ ਲਿਆ ਹੈ।

Read Also : Kolkata Godown Collapse: ਕੋਲਕਾਤਾ ’ਚ ਉਸਾਰੀ ਅਧੀਨ ਗੋਦਾਮ ਢਹਿਆ, 5 ਮੌਤਾਂ, 14 ਦਾ ਰੈਸਕਿਊ

ਜੋ ਰੂਟ ਟੈਸਟ ਬੱਲੇਬਾਜ਼ੀ ’ਚ ਫਿਰ ਤੋਂ ਨੰਬਰ 1 ’ਤੇ

ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਵੀ ਮਹੱਤਵਪੂਰਨ ਬਦਲਾਅ ਵੇਖੇ ਗਏ ਹਨ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇੱਕ ਵਾਰ ਫਿਰ ਨੰਬਰ 1 ਦਾ ਸਥਾਨ ਹਾਸਲ ਕਰ ਲਿਆ ਹੈ। ਨਿਊਜ਼ੀਲੈਂਡ ਵਿਰੁੱਧ 46 ਤੇ 77 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ, ਰੂਟ ਦੋ ਸਥਾਨ ਉੱਪਰ ਚੜ੍ਹੇ ਹਨ। ਉਹ ਆਪਣੇ ਕਰੀਅਰ ’ਚ 12ਵੀਂ ਵਾਰ ਚੋਟੀ ਦੇ ਸਥਾਨ ’ਤੇ ਵਾਪਸ ਆਏ ਹਨ, ਜਿਸਨੇ ਸਾਥੀ ਹੈਰੀ ਬਰੂਕ ਤੇ ਅਸਟਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਪਿੱਛੇ ਛੱਡਿਆ ਹੈ। ICC Rankings

ਸ਼ੁਭਮਨ ਗਿੱਲ ਤੇ ਈਸ਼ਾਨ ਕਿਸ਼ਨ ਨੇ ਵਨਡੇ ਰੈਂਕਿੰਗ ’ਚ ਮਾਰੀ ਵੱਡੀ ਛਾਲ | ICC Rankings

ਆਪਣੇ ਹਾਲੀਆ ਪ੍ਰਦਰਸ਼ਨ ਬਾਅਦ, ਸ਼ੁਭਮਨ ਗਿੱਲ ਤਿੰਨ ਸਥਾਨ ਅੱਗੇ ਵਧ ਕੇ ਵਨਡੇ ਬੱਲੇਬਾਜ਼ਾਂ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਉਹ ਹੁਣ ਚੋਟੀ ਦੇ ਦਰਜੇ ਦੇ ਡੈਰਿਲ ਮਿਸ਼ੇਲ ਤੋਂ ਸਿਰਫ਼ 24 ਰੇਟਿੰਗ ਅੰਕ ਪਿੱਛੇ ਹਨ। ਭਾਰਤ ਦੇ ਈਸ਼ਾਨ ਕਿਸ਼ਨ ਨੇ ਵੀ ਮਹੱਤਵਪੂਰਨ ਤਰੱਕੀ ਕੀਤੀ ਹੈ, ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ’ਚ 21 ਸਥਾਨਾਂ ਦੀ ਛਾਲ ਮਾਰ ਕੇ ਸਾਂਝੇ 43ਵੇਂ ਸਥਾਨ ’ਤੇ ਪਹੁੰਚ ਗਏ ਹਨ।

ਭਾਰਤੀ ਗੇਂਦਬਾਜ਼ਾਂ ਨੂੰ ਵੀ ਹੋਇਆ ਫਾਇਦਾ | ICC Rankings

ਅਫਗਾਨਿਸਤਾਨ ਵਿਰੁੱਧ ਇੱਕ ਰੋਜ਼ਾ ਲੜੀ ਦੀ ਸਮਾਪਤੀ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੀ ਰੈਂਕਿੰਗ ’ਚ ਵਾਧਾ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੱਕ ਰੋਜ਼ਾ ਗੇਂਦਬਾਜ਼ਾਂ ’ਚ 16 ਸਥਾਨਾਂ ਦੀ ਛਾਲ ਮਾਰ ਕੇ 22ਵੇਂ ਸਥਾਨ ’ਤੇ ਪਹੁੰਚ ਗਏ ਹਨ। ਪ੍ਰਸਿਧ ਕ੍ਰਿਸ਼ਨਾ 34 ਸਥਾਨਾਂ ਦੀ ਛਾਲ ਮਾਰ ਕੇ ਸਾਂਝੇ 58ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ 17 ਸਥਾਨਾਂ ਦੀ ਛਾਲ ਮਾਰ ਕੇ ਉਸੇ ਸੂਚੀ ਵਿੱਚ ਸਾਂਝੇ 71ਵੇਂ ਸਥਾਨ ’ਤੇ ਪਹੁੰਚ ਗਏ ਹਨ।

ਮੈਟ ਹੈਨਰੀ ਦੀ ਇਤਿਹਾਸਕ ਟੈਸਟ ਪ੍ਰਾਪਤੀ ਬੁਮਰਾਹ ਦੇ ਬਰਾਬਰ

ਟੈਸਟ ਕ੍ਰਿਕੇਟ ’ਚ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚਣ ਵਾਲੇ ਆਪਣੇ ਦੇਸ਼ ਦੇ ਸਿਰਫ਼ ਤੀਜੇ ਖਿਡਾਰੀ ਬਣ ਗਏ ਹਨ। ਓਵਲ ’ਚ ਇੰਗਲੈਂਡ ਵਿਰੁੱਧ ਦੂਜੇ ਟੈਸਟ ’ਚ ਮੈਚ ਜੇਤੂ 11 ਵਿਕਟਾਂ ਲੈਣ ਬਾਅਦ, ਉਸਨੇ ਸਿਖਰ ’ਤੇ ਭਾਰਤ ਦੇ ਜਸਪ੍ਰੀਤ ਬੁਮਰਾਹ ਦੀ ਬਰਾਬਰੀ ਕਰ ਲਈ ਹੈ। ਨਵੰਬਰ 2024 ’ਚ ਦੱਖਣੀ ਅਫਰੀਕਾ ਦੇ ਕਾਗੀਸੋ ਰਬਾਡਾ ਨੂੰ ਪਛਾੜਨ ਤੋਂ ਬਾਅਦ ਬੁਮਰਾਹ ਸਿਖਰ ’ਤੇ ਸਨ, ਪਰ ਹੈਨਰੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਨਿਊਜ਼ੀਲੈਂਡ ਨੂੰ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ 1-1 ਨਾਲ ਡਰਾਅ ਕਰਨ ’ਚ ਮਦਦ ਕੀਤੀ।

ਜਿਸ ਨਾਲ ਉਨ੍ਹਾਂ ਨੂੰ ਸਿਖਰਲਾ ਸਥਾਨ ਸਾਂਝਾ ਕਰਨ ਦਾ ਮੌਕਾ ਮਿਲਿਆ। ਹੈਨਰੀ ਹੁਣ ਜੈਕ ਕਾਉਈ (ਜਿਸਨੇ 1947 ’ਚ ਇਹ ਉਪਲਬਧੀ ਹਾਸਲ ਕੀਤੀ ਸੀ) ਤੇ ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰਿਚਰਡ ਹੈਡਲੀ (ਜਿਸਨੇ 1984 ਤੇ 1990 ਦੇ ਵਿਚਕਾਰ ਇਹ ਸਥਾਨ ਹਾਸਲ ਕੀਤਾ ਸੀ) ’ਚ ਸ਼ਾਮਲ ਹੋ ਜਾਂਦਾ ਹੈ। ਹੈਨਰੀ ਦੀ ਮੌਜੂਦਾ ਰੇਟਿੰਗ 870 ਅੰਕ ਹੈ, ਜੋ ਕਿ ਆਈਸੀਸੀ ਰੈਂਕਿੰਗ ਦੇ ਇਤਿਹਾਸ ’ਚ ਸਿਰਫ ਦੋ ਨਿਊਜ਼ੀਲੈਂਡ ਖਿਡਾਰੀਆਂ ਵੱਲੋਂ ਪਾਰ ਕੀਤਾ ਗਿਆ ਹੈ, ਹੈਡਲੀ (ਜੋ 1985 ’ਚ 909 ਅੰਕਾਂ ’ਤੇ ਪਹੁੰਚਿਆ ਸੀ) ਤੇ ਸਾਬਕਾ ਕਪਤਾਨ ਕੇਨ ਵਿਲੀਅਮਸਨ (ਜਿਸਨੇ 2021 ’ਚ 919 ਦੀ ਬੱਲੇਬਾਜ਼ੀ ਰੇਟਿੰਗ ਹਾਸਲ ਕੀਤੀ ਸੀ)।

ਟੀ-20 ਰੈਂਕਿੰਗ, ਮਿਸ਼ੇਲ ਮਾਰਸ਼ ਤੇ ਨਸੁਮ ਅਹਿਮਦ ਚਮਕੇ

ਟੀ-20 ਅੰਤਰਰਾਸ਼ਟਰੀ (ਟੀ-20ਆਈ) ਰੈਂਕਿੰਗ ’ਚ, ਅਸਟਰੇਲੀਆ ਦੇ ਮਿਸ਼ੇਲ ਮਾਰਸ਼ ਬੰਗਲਾਦੇਸ਼ ਵਿਰੁੱਧ ਲੜੀ ’ਚ ਆਪਣੀ ਟੀਮ ਦੇ ਕਲੀਨ ਸਵੀਪ ਤੋਂ ਬਾਅਦ ਬੱਲੇਬਾਜ਼ਾਂ ’ਚ ਚਾਰ ਸਥਾਨ ਉੱਪਰ ਨੌਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਸਾਥੀ ਗੇਂਦਬਾਜ਼ ਨਾਥਨ ਐਲਿਸ ਗੇਂਦਬਾਜ਼ੀ ਰੈਂਕਿੰਗ ’ਚ ਤਿੰਨ ਸਥਾਨ ਉੱਪਰ ਚੜ੍ਹ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਏ ਹਨ। ਬੰਗਲਾਦੇਸ਼ ਦੀ 0-3 ਨਾਲ ਲੜੀ ਹਾਰ ਬਾਵਜੂਦ, ਤੌਹੀਦ ਹਰਿਦੌਏ 9 ਸਥਾਨ ਉੱਪਰ ਚੜ੍ਹ ਕੇ 30ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਸੈਫ ਹਸਨ ਟੀ-20 ਬੱਲੇਬਾਜ਼ਾਂ ’ਚ 13 ਸਥਾਨ ਉੱਪਰ ਚੜ੍ਹ ਕੇ ਸਾਂਝੇ 35ਵੇਂ ਸਥਾਨ ’ਤੇ ਪਹੁੰਚ ਗਏ ਹਨ। ਸਪਿਨਰ ਨਸੁਮ ਅਹਿਮਦ ਨੇ ਵੀ ਮਹੱਤਵਪੂਰਨ ਲਾਭ ਹਾਸਲ ਕੀਤਾ ਹੈ, ਟੀ-20 ਗੇਂਦਬਾਜ਼ੀ ਰੈਂਕਿੰਗ ’ਚ 27 ਸਥਾਨ ਉੱਪਰ ਚੜ੍ਹ ਕੇ 11ਵੇਂ ਸਥਾਨ ’ਤੇ ਪਹੁੰਚ ਗਏ ਹਨ।

IND vs AFG: ਅਫਗਾਨਿਸਤਾਨ ਆਲਆਊਟ, ਭਾਰਤ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ
ਸਪੋਰਟਸ ਡੈਸਕ। ਅਫਗਾਨਿਸਤਾਨ ਨੇ ਭਾਰਤ ਨੂੰ ਤੀਜੇ ਵਨਡੇ ਮੈਚ ’ਚ 219 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਦੇ ਚੇਪੌਕ ਸਟੇਡੀਅਮ ’ਚ, ਅਫਗਾਨਿਸਤਾਨ ਨੇ 10 ਓਵਰਾਂ ਅੰਦਰ 36 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਬਾਅਦ, ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਪਹਿਲਾਂ ਅਜ਼ਮਤੁੱਲਾ ਉਮਰਜ਼ਈ ਨਾਲ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਰ ਮੁਹੰਮਦ ਨਬੀ ਨਾਲ 57 ਦੌੜਾਂ ਜੋੜੀਆਂ। ਸ਼ਾਹਿਦੀ ਨੇ 102 ਦੌੜਾਂ ਬਣਾਈਆਂ, ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ। ਉਸਨੇ 13 ਚੌਕੇ ਤੇ ਇੱਕ ਛੱਕਾ ਵੀ ਲਾਇਆ। ਉਮਰਜ਼ਈ ਨੇ ਆਪਣੀ 50 ਦੌੜਾਂ ਦੀ ਪਾਰੀ ਵਿੱਚ 5 ਚੌਕੇ ਤੇ 2 ਛੱਕੇ ਲਗਾਏ। ਹਾਲਾਂਕਿ, ਸ਼ਾਹਿਦੀ ਸੈਂਕੜੇ ਤੋਂ ਬਾਅਦ ਕੜਵੱਲ ਤੋਂ ਪਰੇਸ਼ਾਨ ਦਿਖਾਈ ਦਿੱਤੇ ਤੇ ਜ਼ਮੀਨ ’ਤੇ ਲੇਟ ਗਏ। ਭਾਰਤ ਲਈ, ਪ੍ਰਸਿਧ ਕ੍ਰਿਸ਼ਨਾ ਨੇ 5 ਵਿਕਟਾਂ ਲਈਆਂ। ਗੁਰਨੂਰ ਬਰਾੜ, ਹਰਸ਼ ਦੂਬੇ ਤੇ ਪ੍ਰਿੰਸ ਯਾਦਵ ਨੇ ਇੱਕ-ਇੱਕ ਵਿਕਟ ਲਈ।

Read Also : AAP Protest Faridkot: ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਦੋਵੇਂ ਟੀਮਾਂ ਦੀ ਪਲੇਇੰਗ-11 | IND vs AFG

ਭਾਰਤ : ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਗੁਰਨੂਰ ਬਰਾੜ, ਪ੍ਰਸਿਧ ਕ੍ਰਿਸ਼ਨਾ ਤੇ ਪ੍ਰਿੰਸ ਯਾਦਵ।

ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਦਰਵੇਸ਼ ਰਸੂਲ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਅੱਲ੍ਹਾ ਗਜ਼ਨਫਰ, ਜ਼ਿਆਉਰ ਰਹਿਮਾਨ, ਤੇ ਫਰੀਦ ਅਹਿਮਦ ਮਲਿਕ।

IND vs AFG ਦੂਜਾ ਵਨਡੇ ਅੱਜ, ਸੀਰੀਜ਼ ’ਤੇ ਕਬਜ਼ਾ ਕਰਨ ਉੱਤਰੇਗੀ ਟੀਮ ਇੰਡੀਆ
IND vs AFG: ਸਪੋਰਟਸ ਡੈਸਕ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਲਖਨਊ ’ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ਵਜੇ ਏਕਾਨਾ ਇੰਟਰਨੈਸ਼ਨਲ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟੀਮ ਇੰਡੀਆ, ਪਹਿਲਾ ਮੈਚ ਜਿੱਤਣ ਤੋਂ ਬਾਅਦ, ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਅੱਗੇ ਹੈ ਤੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ਦੀ ਕੋਸ਼ਿਸ਼ ਕਰੇਗੀ।

ਸ਼੍ਰੇਅਸ 3,000 ਦੌੜਾਂ ਪੂਰੀਆਂ ਕਰਨ ਤੋਂ 11 ਦੌੜਾਂ ਦੂਰ

ਸ਼੍ਰੇਅਸ ਅਈਅਰ ਇਸ ਮੈਚ ’ਚ 3,000 ਵਨਡੇ ਦੌੜਾਂ ਪੂਰੀਆਂ ਕਰਨ ਤੋਂ 11 ਦੌੜਾਂ ਦੂਰ ਹੈ। ਰਹਿਮਾਨਉੱਲਾ ਗੁਰਬਾਜ਼ ਨੂੰ 2,000 ਦੌੜਾਂ ਪੂਰੀਆਂ ਕਰਨ ਲਈ 10 ਦੌੜਾਂ ਦੀ ਲੋੜ ਹੈ, ਤੇ ਈਸ਼ਾਨ ਕਿਸ਼ਨ ਨੂੰ 1,000 ਵਨਡੇ ਦੌੜਾਂ ਪੂਰੀਆਂ ਕਰਨ ਲਈ 33 ਦੌੜਾਂ ਦੀ ਜ਼ਰੂਰਤ ਹੈ।

Read Also : Economic Growth Policies: ਆਰਥਿਕ ਮਜ਼ਬੂਤੀ ਲਈ ਦੂਰਦਰਸ਼ੀ ਨੀਤੀਆਂ ਦਾ ਵੇਲਾ

ਭਾਰਤ-ਅਫਗਾਨਿਸਤਾਨ : 5 ਵਨਡੇ, ਭਾਰਤ ਨੇ 4 ਜਿੱਤੇ

ਭਾਰਤ ਤੇ ਅਫਗਾਨਿਸਤਾਨ ਨੇ ਹੁਣ ਤੱਕ 5 ਵਨਡੇ ਖੇਡੇ ਹਨ। ਭਾਰਤ ਨੇ 4 ਮੈਚ ਜਿੱਤੇ ਹਨ, ਜਦੋਂ ਕਿ 1 ਮੈਚ ਟਾਈ ਰਿਹਾ। ਅਫਗਾਨਿਸਤਾਨ ਨੇ ਅਜੇ ਤੱਕ ਭਾਰਤ ਵਿਰੁੱਧ ਇੱਕ ਵਨਡੇ ’ਚ ਜਿੱਤ ਦਰਜ ਨਹੀਂ ਕੀਤੀ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਵਨਡੇ ਧਰਮਸ਼ਾਲਾ ’ਚ ਖੇਡਿਆ ਗਿਆ ਸੀ। ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। IND vs AFG

ਲਖਨਊ ਮੌਸਮ ਤੇ ਪਿੱਚ ਦੀਆਂ ਸਥਿਤੀਆਂ | IND vs AFG

ਧਰਮਸ਼ਾਲਾ ’ਚ ਪਹਿਲੇ ਵਨਡੇ ’ਚ ਮੀਂਹ ਨੇ ਵਿਘਨ ਪਾਇਆ, ਜਿਸ ਕਾਰਨ ਮੈਚ ਨੂੰ ਪ੍ਰਤੀ ਸਾਈਡ 25 ਓਵਰਾਂ ਤੱਕ ਘਟਾਉਣਾ ਪਿਆ। ਹਾਲਾਂਕਿ, ਬੁੱਧਵਾਰ ਨੂੰ ਲਖਨਊ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦੁਪਹਿਰ ਤਾਪਮਾਨ ਲਗਭਗ 39 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜੋ ਰਾਤ ਨੂੰ 33 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਏਕਾਨਾ ਸਟੇਡੀਅਮ ਦੀ ਪਿੱਚ ਮਿਸ਼ਰਤ ਮਿੱਟੀ ਵਾਲੀ ਹੋਵੇਗੀ, ਜਿਸ ਕਾਰਨ ਟਾਸ ਬਹੁਤ ਉਪਯੋਗੀ ਹੋਣ ਦੀ ਸੰਭਾਵਨਾ ਨਹੀਂ ਹੈ।

ਟੀਮ ਇੰਡੀਆ ’ਚ ਬਦਲਾਅ ਦੀ ਸੰਭਾਵਨਾ

ਭਾਰਤੀ ਟੀਮ ਦੇ ਸਪਿਨ-ਬੋਲਿੰਗ ਕੋਚ ਸਾਈਰਾਜ ਬਾਹੂਟੂਲੇ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ’ਚ ਸੰਕੇਤ ਦਿੱਤਾ ਕਿ ਉਹ ਬੱਲੇਬਾਜ਼ੀ ਕ੍ਰਮ ਵਿੱਚ ਕੋਈ ਬਦਲਾਅ ਕਰਨ ਦੇ ਮੂਡ ’ਚ ਨਹੀਂ ਹਨ। ਹਾਲਾਂਕਿ, ਜੇਕਰ ਲੋੜ ਪਈ ਤਾਂ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਦੀ ਜਗ੍ਹਾ ਕਲਾਈ ਸਪਿਨਰ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ-11

ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਕੇਐਲ ਰਾਹੁਲ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ/ਹਰਸ਼ ਦੂਬੇ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ ਤੇ ਗੁਰਨੂਰ ਬਰਾੜ।

ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ, ਰਹਿਮਾਨਉੱਲ੍ਹਾ ਗੁਰਬਾਜ਼, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ, ਮੁਹੰਮਦ ਸਲੀਮ, ਅੱਲ੍ਹਾ ਗਜ਼ਨਫਰ, ਜ਼ਿਆ-ਉਰ-ਰਹਿਮਾਨ।

IND vs AFG: ਭਾਰਤ ਖਿਲਾਫ਼ ਪਹਿਲੀ ਵਾਰ ਵਨਡੇ ਸੀਰੀਜ਼ ਖੇਡੇਗਾ ਅਫਗਾਨਿਸਤਾਨ, ਪਹਿਲਾ ਮੁਕਾਬਲਾ ਅੱਜ
IND vs AFG: ਸਪੋਰਟਸ ਡੈਸਕ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ਵਜੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਸ਼ੁਰੂ ਹੋਵੇਗਾ। ਇਹ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਪਹਿਲੀ ਵਨਡੇ ਸੀਰੀਜ਼ ਹੋਵੇਗੀ। ਇਸ ਤੋਂ ਪਹਿਲਾਂ, ਦੋਵੇਂ ਟੀਮਾਂ ਵਿਸ਼ਵ ਕੱਪ ਤੇ ਏਸ਼ੀਆ ਕੱਪ ’ਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਸਨ। ਵਿਰਾਟ ਕੋਹਲੀ ਤੇ ਹਾਰਦਿਕ ਪੰਡਯਾ ਸੱਟ ਕਾਰਨ ਇਸ ਲੜੀ ਤੋਂ ਬਾਹਰ ਹਨ। ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੂੰ ਇਸ ਸੀਰੀਜ਼ ’ਚ ਆਰਾਮ ਦਿੱਤਾ ਗਿਆ ਹੈ। ਇਸ ਲਈ, ਪ੍ਰਿੰਸ ਯਾਦਵ ਤੇ ਗੁਰਨੂਰ ਬਰਾੜ ਵਿੱਚੋਂ ਇੱਕ ਨੂੰ ਡੈਬਿਊ ਕੈਪ ਮਿਲ ਸਕਦੀ ਹੈ। ਧਰਮਸ਼ਾਲਾ ਦਾ ਮੌਸਮ ਮੈਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਸ਼ਨਿੱਚਰਵਾਰ ਨੂੰ ਮੀਂਹ ਪੈਣ ਦੀ 55 ਫੀਸਦੀ ਸੰਭਾਵਨਾ ਹੈ।

ਭਾਰਤ-ਅਫਗਾਨਿਸਤਾਨ : 4 ਵਨਡੇ, ਭਾਰਤ ਨੇ 3 ਆਪਣੇ ਕੀਤੇ ਨਾਂਅ | IND vs AFG

ਭਾਰਤ ਤੇ ਅਫਗਾਨਿਸਤਾਨ ਨੇ 4 ਵਨਡੇ ਖੇਡੇ ਹਨ। ਭਾਰਤ ਨੇ 3 ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਬਰਾਬਰ ਰਿਹਾ। ਅਫਗਾਨਿਸਤਾਨ ਨੇ ਅਜੇ ਤੱਕ ਭਾਰਤ ਵਿਰੁੱਧ ਇੱਕ ਵਨਡੇ ’ਚ ਜਿੱਤ ਦਰਜ ਨਹੀਂ ਕੀਤੀ ਹੈ। ਦੋਵਾਂ ਟੀਮਾਂ ਵਿਚਕਾਰ ਆਖਰੀ ਮੁਲਾਕਾਤ 2023 ’ਚ ਦਿੱਲੀ ’ਚ ਹੋਏ ਵਨਡੇ ਵਿਸ਼ਵ ਕੱਪ ਵਿੱਚ ਹੋਈ ਸੀ, ਜਿੱਥੇ ਭਾਰਤ ਨੇ ਇੱਕ ਪਾਸੜ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।

Read Also : Weather Update: ਬਦਲਿਆ ਮੌਸਮ, 23 ਜ਼ਿਲ੍ਹਿਆਂ ’ਚ ਮੀਂਹ ਤੇ ਤੂਫਾਨ ਦਾ ਅਲਰਟ

ਭਾਰਤ ਦੀਆਂ ਨਜ਼ਰਾਂ ਸ਼ੁਭਮਨ ਤੇ ਰੋਹਿਤ ’ਤੇ

ਵਿਰਾਟ ਕੋਹਲੀ ਦੀ ਗੈਰਹਾਜ਼ਰੀ ’ਚ, ਭਾਰਤੀ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਕਪਤਾਨ ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ ਤੇ ਕੇਐਲ ਰਾਹੁਲ ’ਤੇ ਹੋਵੇਗੀ। ਸ਼ੁਭਮਨ ਗਿੱਲ ਨੇ 1 ਜਨਵਰੀ, 2025 ਤੋਂ ਇੱਕ ਰੋਜ਼ਾ ਕ੍ਰਿਕੇਟ ’ਚ 625 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ 17 ਮੈਚਾਂ ’ਚ 711 ਦੌੜਾਂ ਬਣਾਈਆਂ ਹਨ, ਜਿਸ ’ਚ ਦੋ ਸੈਂਕੜੇ ਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ।

ਟੀਮ ਪ੍ਰਬੰਧਨ ਈਸ਼ਾਨ ਕਿਸ਼ਨ, ਕੇਐਲ ਰਾਹੁਲ ਤੇ ਯਸ਼ਸਵੀ ਜੈਸਵਾਲ ਵਰਗੇ ਵਿਕਲਪਾਂ ’ਤੇ ਵੀ ਵਿਚਾਰ ਕਰ ਸਕਦਾ ਹੈ, ਜਿਸ ’ਚ ਨੰਬਰ 3 ’ਤੇ ਹਨ।

ਕੁਲਦੀਪ ਯਾਦਵ ਭਾਰਤ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ। ਉਸਨੇ 2025 ਤੋਂ ਬਾਅਦ 22 ਵਿਕਟਾਂ ਲਈਆਂ ਹਨ। ਪ੍ਰਸਿਧ ਕ੍ਰਿਸ਼ਨਾ ਤੇ ਅਰਸ਼ਦੀਪ ਸਿੰਘ ਨਵੀਂ ਗੇਂਦ ਨਾਲ ਚੰਗੀ ਸ਼ੁਰੂਆਤ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਣਗੇ।

HPCS ਸਟੇਡੀਅਮ ਬੱਲੇਬਾਜ਼ਾਂ ਤੇ ਤੇਜ਼ ਗੇਂਦਬਾਜ਼ਾਂ ਦੋਵਾਂ ਦਾ ਕਰਦਾ ਹੈ ਸਮਰਥਨ

ਧਰਮਸ਼ਾਲਾ ਦਾ ਐਚਪੀਸੀਏ ਸਟੇਡੀਅਮ ਉੱਚੀ ਉਚਾਈ ’ਤੇ ਸਥਿਤ ਹੈ। ਗੇਂਦ ਬੱਲੇ ’ਤੇ ਜਲਦੀ ਆਉਂਦੀ ਹੈ, ਤੇ ਆਊਟਫੀਲਡ ਵੀ ਤੇਜ਼ ਹੈ। ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤੀ ਓਵਰਾਂ ’ਚ ਸਵਿੰਗ ਤੇ ਵਾਧੂ ਉਛਾਲ ਮਿਲਦਾ ਹੈ, ਜਦੋਂ ਕਿ ਬੱਲੇਬਾਜ਼ ਪਾਰੀ ’ਚ ਬਾਅਦ ’ਚ ਖੁੱਲ੍ਹ ਕੇ ਸਕੋਰ ਕਰ ਸਕਦੇ ਹਨ। ਇਸ ਮੈਦਾਨ ’ਤੇ ਹੁਣ ਤੱਕ 9 ਵਨਡੇ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ’ਚ ਪਿੱਛਾ ਕਰਨ ਵਾਲੀ ਟੀਮ ਪੰਜ ਵਾਰ ਜਿੱਤੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ ਲਗਭਗ 253 ਦੌੜਾਂ ਹੈ। 2023 ਦੇ ਵਿਸ਼ਵ ਕੱਪ ’ਚ ਨਿਊਜ਼ੀਲੈਂਡ ਵਿਰੁੱਧ ਅਸਟਰੇਲੀਆ ਦਾ 388 ਦੌੜਾਂ ਇੱਥੇ ਸਭ ਤੋਂ ਵੱਧ ਸਕੋਰ ਸੀ।

ਸ਼੍ਰੇਅਸ 3,000 ਵਨਡੇ ਦੌੜਾਂ ਤੱਕ ਪਹੁੰਚਣ ਤੋਂ 23 ਦੌੜਾਂ ਦੂਰ | IND vs AFG

ਭਾਰਤ ਨੇ ਆਪਣੇ ਪਿਛਲੇ ਪੰਜ ਵਨਡੇ ਮੈਚਾਂ ਵਿੱਚੋਂ ਦੋ ਜਿੱਤੇ ਹਨ ਤੇ ਤਿੰਨ ਹਾਰੇ ਹਨ। ਇਸ ਵਿੱਚ ਨਿਊਜ਼ੀਲੈਂਡ ਵਿਰੁੱਧ ਹਾਲ ਹੀ ਵਿੱਚ ਘਰੇਲੂ ਲੜੀ ਦੀ ਹਾਰ ਸ਼ਾਮਲ ਹੈ। ਅਫਗਾਨਿਸਤਾਨ ਨੇ ਲਗਾਤਾਰ ਚਾਰ ਵਨਡੇ ਜਿੱਤੇ ਹਨ।

ਸ਼੍ਰੇਅਸ ਅਈਅਰ 3,000 ਵਨਡੇ ਦੌੜਾਂ ਤੱਕ ਪਹੁੰਚਣ ਤੋਂ 23 ਦੌੜਾਂ ਦੂਰ ਹਨ। ਕਪਤਾਨ ਸ਼ੁਭਮਨ ਗਿੱਲ ਨੂੰ ਇਸ ਮੀਲ ਪੱਥਰ ਤੱਕ ਪਹੁੰਚਣ ਲਈ 47 ਦੌੜਾਂ ਦੀ ਲੋੜ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Shubman Gill

ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਪ੍ਰਿੰਸ ਯਾਦਵ/ਗੁਰਨੂਰ ਬਰਾੜ।

ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ, ਰਹਿਮਾਨਉੱਲ੍ਹਾ ਗੁਰਬਾਜ਼, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ/ਇਕਰਾਮ ਅਲੀਖਿਲ, ਰਾਸ਼ਿਦ ਖਾਨ, ਮੁਹੰਮਦ ਸਲੀਮ, ਅੱਲ੍ਹਾ ਗਜ਼ਨਫਰ, ਜ਼ਿਆ-ਉਰ-ਰਹਿਮਾਨ।

IND vs AFG: 2023 ਤੋਂ ਬਾਅਦ ਭਾਰਤ ਨੇ ਘਰੇਲੂ ਟੈਸਟ ਮੈਚ ’ਚ ਬਣਾਈਆਂ 550 ਤੋਂ ਜ਼ਿਆਦਾ ਦੌੜਾਂ, ਅਫਗਾਨਿਸਤਾਨ ਖਿਲਾਫ਼ ਵੱਡਾ ਸਕੋਰ
IND vs AFG: ਸਪੋਰਟਸ ਡੈਸਕ। ਭਾਰਤੀ ਟੀਮ ਨੇ ਅਫਗਾਨਿਸਤਾਨ ਵਿਰੁੱਧ ਇੱਕੋ-ਇੱਕ ਟੈਸਟ ’ਚ ਕਪਤਾਨ ਸ਼ੁਭਮਨ ਗਿੱਲ ਤੇ ਕੇਐਲ ਰਾਹੁਲ ਦੇ ਸੈਂਕੜਿਆਂ ਦੀ ਬਦੌਲਤ ਪਹਿਲੀ ਪਾਰੀ ’ਚ ਵੱਡਾ ਸਕੋਰ ਬਣਾਇਆ। ਮੁੱਲਾਂਪੁਰ ’ਚ ਮੈਚ ਦੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ ’ਤੇ 564 ਦੌੜਾਂ ’ਤੇ ਐਲਾਨ ਦਿੱਤੀ। ਭਾਰਤ ਲਈ ਕਪਤਾਨ ਸ਼ੁਭਮਨ ਗਿੱਲ ਤੇ ਕੇਐਲ ਰਾਹੁਲ ਨੇ ਸੈਂਕੜੇ ਜੜੇ, ਜਦੋਂ ਕਿ ਸਾਈ ਸੁਦਰਸ਼ਨ, ਰਿਸ਼ਭ ਪੰਤ ਤੇ ਵਾਸ਼ਿੰਗਟਨ ਸੁੰਦਰ ਨੇ ਵੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ।

ਭਾਰਤੀ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਨੂੰ ਕੀਤਾ ਪਰੇਸ਼ਾਨ

ਭਾਰਤੀ ਬੱਲੇਬਾਜ਼ਾਂ ਨੇ ਅਫਗਾਨਿਸਤਾਨ ਵਿਰੁੱਧ ਇਸ ਮੈਚ ਵਿੱਚ ਆਪਣੀ ਤਾਕਤ ਦਿਖਾਈ। ਆਊਟ ਹੋਣ ਤੋਂ ਪਹਿਲਾਂ ਗਿੱਲ ਨੇ ਭਾਰਤ ਲਈ ਸਭ ਤੋਂ ਵੱਧ 126 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 100, ਪੰਤ ਨੇ 81, ਸੁਦਰਸ਼ਨ ਨੇ 81, ਮਾਨਵ ਸੁਥਾਰ ਨੇ 28, ਯਸ਼ਸਵੀ ਨੇ 24, ਮੁਹੰਮਦ ਸਿਰਾਜ ਨੇ 22 ਤੇ ਧਰੁਵ ਜੁਰੇਲ ਨੇ 19 ਦੌੜਾਂ ਬਣਾਈਆਂ। ਸੁੰਦਰ 68 ਗੇਂਦਾਂ ’ਤੇ 52 ਦੌੜਾਂ ਬਣਾ ਕੇ ਨਾਬਾਦ ਰਹੇ, ਜਿਸ ’ਚ ਪੰਜ ਚੌਕੇ ਤੇ ਇੱਕ ਛੱਕਾ ਸ਼ਾਮਲ ਸੀ। ਕੁਲਦੀਪ ਯਾਦਵ ਵੀ ਨਾਬਾਦ 9 ਦੌੜਾਂ ਦਾ ਯੋਗਦਾਨ ਦਿੱਤਾ। ਅਫਗਾਨਿਸਤਾਨ ਲਈ, ਮੁਹੰਮਦ ਸਲੀਮ ਸੈਫੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, 6 ਵਿਕਟਾਂ ਲਈਆਂ, ਜਦੋਂ ਕਿ ਜ਼ਿਆਉਰ ਰਹਿਮਾਨ ਸ਼ਰੀਫੀ ਤੇ ਹਸ਼ਮਤੁੱਲਾ ਸ਼ਾਹਿਦੀ ਨੇ ਇੱਕ-ਇੱਕ ਵਿਕਟ ਲਈ।

ਘਰੇਲੂ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ | IND vs AFG

ਅਫਗਾਨਿਸਤਾਨ ਵਿਰੁੱਧ ਇਹ ਟੈਸਟ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ, ਪਰ ਆਉਣ ਵਾਲੇ ਦਿਨਾਂ ’ਚ ਭਾਰਤ ਨੂੰ ਮਜ਼ਬੂਤ ​​ਟੀਮਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਕੁਝ ਸਮੇਂ ਤੋਂ ਘਰੇਲੂ ਮੈਦਾਨ ’ਤੇ ਵੀ ਟੈਸਟ ਮੈਚਾਂ ’ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ, ਬੱਲੇਬਾਜ਼ਾਂ ਨੇ ਇਸ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ 2023 ਤੋਂ ਬਾਅਦ ਪਹਿਲੀ ਵਾਰ ਘਰੇਲੂ ਮੈਦਾਨ ’ਤੇ ਟੈਸਟ ਮੈਚ ’ਚ 550 ਦੌੜਾਂ ਦਾ ਅੰਕੜਾ ਪਾਰ ਕੀਤਾ। ਇਸ ਤੋਂ ਪਹਿਲਾਂ, ਟੀਮ ਨੇ 2023 ’ਚ ਅਹਿਮਦਾਬਾਦ ’ਚ ਅਸਟਰੇਲੀਆ ਵਿਰੁੱਧ ਖੇਡੇ ਗਏ ਮੈਚ ’ਚ 571 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ, ਭਾਰਤ ਦਾ ਇਹ ਸਕੋਰ ਅਫਗਾਨਿਸਤਾਨ ਵਿਰੁੱਧ ਟੈਸਟ ਵਿੱਚ ਕਿਸੇ ਟੀਮ ਵੱਲੋਂ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਟੀਮ ਵਿਰੁੱਧ 2024 ’ਚ 586 ਦੌੜਾਂ ਬਣਾ ਕੇ ਸਭ ਤੋਂ ਵੱਧ ਟੈਸਟ ਸਕੋਰ ਦਾ ਰਿਕਾਰਡ ਜ਼ਿੰਬਾਬਵੇ ਦੇ ਕੋਲ ਹੈ।

Read Also : Haryana CM News: ਲੁਧਿਆਣਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਪਟਨ ਅਮਰਿੰਦਰ ਬਾਰੇ ਆਖੀ ਵੱਡੀ ਗੱਲ, ਜਾਣੋ

ਅਫਗਾਨਿਸਤਾਨ ਵਿਰੁੱਧ ਸਭ ਤੋਂ ਵੱਡੀ ਸਾਂਝੇਦਾਰੀ

ਇਸ ਤੋਂ ਪਹਿਲਾਂ, ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨੇ ਟੈਸਟ ਦੇ ਦੂਜੇ ਦਿਨ 169 ਦੌੜਾਂ ਦੀ ਸਾਂਝੇਦਾਰੀ ਕਰਕੇ ਇਤਿਹਾਸ ਰਚਿਆ ਸੀ। ਪੰਤ ਤੇ ਗਿੱਲ ਵਿਚਕਾਰ ਇਹ ਸਾਂਝੇਦਾਰੀ ਅਫਗਾਨਿਸਤਾਨ ਵਿਰੁੱਧ ਭਾਰਤ ਵੱਲੋਂ ਕਿਸੇ ਵੀ ਵਿਕਟ ਲਈ ਸਭ ਤੋਂ ਵੱਧ ਸਾਂਝੇਦਾਰੀ ਹੈ। ਗਿੱਲ ਅਤੇ ਪੰਤ ਨੇ ਟੈਸਟ ਦੇ ਦੂਜੇ ਦਿਨ 48 ਹੋਰ ਦੌੜਾਂ ਜੋੜੀਆਂ। ਭਾਰਤੀ ਕਪਤਾਨ 177 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ 126 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੇ ਆਪਣੀ ਪਾਰੀ ਵਿੱਚ 15 ਚੌਕੇ ਤੇ ਇੱਕ ਛੱਕਾ ਲਗਾਇਆ।

ਟੈਸਟ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ ਜਾਰੀ ਰਿਹਾ। ਟਾਸ ਜਿੱਤਣ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਯਸ਼ਸਵੀ ਜਾਇਸਵਾਲ ਤੇ ਕੇਐਲ ਰਾਹੁਲ ਨੇ ਪਹਿਲੀ ਵਿਕਟ ਲਈ 41 ਦੌੜਾਂ ਜੋੜੀਆਂ। ਯਸ਼ਸਵੀ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ’ਚ ਅਸਫਲ ਰਹੇ ਤੇ 24 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ, ਰਾਹੁਲ ਨੂੰ ਫਿਰ ਸਾਈ ਸੁਦਰਸ਼ਨ ਦੇ ਰੂਪ ’ਚ ਇੱਕ ਚੰਗਾ ਸਾਥੀ ਮਿਲਿਆ। ਰਾਹੁਲ ਤੇ ਸੁਦਰਸ਼ਨ ਨੇ ਦੂਜੀ ਵਿਕਟ ਲਈ 184 ਗੇਂਦਾਂ ’ਚ 139 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਸੁਦਰਸ਼ਨ ਨੇ 104 ਗੇਂਦਾਂ ਦਾ ਸਾਹਮਣਾ ਕਰਦੇ ਹੋਏ 81 ਦੌੜਾਂ ਦੀ ਸ਼ਕਤੀਸ਼ਾਲੀ ਪਾਰੀ ਖੇਡੀ। ਸੁਦਰਸ਼ਨ ਨੇ ਇਸ ਪਾਰੀ ’ਚ 13 ਚੌਕੇ ਲਾਏ। ਰਾਹੁਲ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਵੀ ਲਾਇਆ, 165 ਗੇਂਦਾਂ ’ਚ 100 ਦੌੜਾਂ ਪੂਰੀਆਂ ਕੀਤੀਆਂ। ਅਫਗਾਨ ਗੇਂਦਬਾਜ਼ ਭਾਰਤੀ ਬੱਲੇਬਾਜ਼ੀ ਕ੍ਰਮ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਦਿਖਾਈ ਦਿੱਤੇ।

ICC Test Rankings: ICC ਟੈਸਟ ਰੈਂਕਿੰਗ ’ਚ ਬੁਮਰਾਹ ਸਿਖਰ ’ਤੇ ਬਰਕਰਾਰ
ICC Test Rankings: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ’ਚ ਆਪਣਾ ਨੰਬਰ-1 ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਦੇ ਯਸ਼ਸਵੀ ਜੈਸਵਾਲ ਤੇ ਸ਼ੁਭਮਨ ਗਿੱਲ ਟੈਸਟ ਬੱਲੇਬਾਜ਼ਾਂ ’ਚ ਲੜੀਵਾਰ 8ਵੇਂ ਤੇ 9ਵੇਂ ਸਥਾਨ ’ਤੇ ਹਨ। ਇਸ ਦੌਰਾਨ, ਮੀਰਪੁਰ ਟੈਸਟ ’ਚ ਪਾਕਿਸਤਾਨ ’ਤੇ 104 ਦੌੜਾਂ ਦੀ ਪ੍ਰਭਾਵਸ਼ਾਲੀ ਜਿੱਤ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਆਈਸੀਸੀ ਟੈਸਟ ਰੈਂਕਿੰਗ ’ਚ ਮਹੱਤਵਪੂਰਨ ਵਾਧਾ ਕੀਤਾ ਹੈ। ਜਿੱਤ ਦੇ ਹੀਰੋ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਹੁਣ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ’ਤੇ ਪਹੁੰਚ ਗਏ ਹਨ।

ਬੱਲੇਬਾਜ਼ਾਂ ’ਚ ਜੋ ਰੂਟ ਸਿਖਰ ’ਤੇ ਬਰਕਰਾਰ | ICC Test Rankings

ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ 880 ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਹਨ। ਹੈਰੀ ਬਰੂਕ ਦੂਜੇ, ਟ੍ਰੈਵਿਸ ਹੈੱਡ ਤੀਜੇ ਤੇ ਸਟੀਵ ਸਮਿਥ ਚੌਥੇ ਸਥਾਨ ’ਤੇ ਹਨ। ਭਾਰਤੀ ਬੱਲੇਬਾਜ਼ਾਂ ਵਿੱਚ, ਯਸ਼ਸਵੀ ਜੈਸਵਾਲ 750 ਅੰਕਾਂ ਨਾਲ 8ਵੇਂ ਸਥਾਨ ’ਤੇ ਹਨ। ਸ਼ੁਭਮਨ ਗਿੱਲ 730 ਅੰਕਾਂ ਨਾਲ ਇੱਕ ਸਥਾਨ ਦੀ ਛਾਲ ਮਾਰ ਕੇ 9ਵੇਂ ਸਥਾਨ ’ਤੇ ਪਹੁੰਚ ਗਏ ਹਨ। ਪਾਕਿਸਤਾਨ ਵਿਰੁੱਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਨਜ਼ਮੁਲ ਹੁਸੈਨ ਸ਼ਾਂਤੋ ਬੱਲੇਬਾਜ਼ੀ ਰੈਂਕਿੰਗ ’ਚ 16 ਸਥਾਨ ਦੀ ਛਾਲ ਮਾਰੀ ਹੈ। ਉਹ ਹੁਣ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਹੈ, ਜੋ ਉਸਦੇ ਟੈਸਟ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ।

Read Also : Malout News: ਲੇਬਰ ਚੌਂਕ 'ਚ ਬੇਕਾਬੂ ਟਰੱਕ ਨੇ ਦੋ ਨੂੰ ਦਰੜਿਆ, ਇਕ ਗੰਭੀਰ ਜ਼ਖਮੀ

ਗੇਂਦਬਾਜ਼ਾਂ ’ਚ ਬੁਮਰਾਹ ਸਿਖਰ ’ਤੇ | ICC Test Rankings

ਬੁਮਰਾਹ 879 ਅੰਕਾਂ ਨਾਲ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਸਿਖਰ ’ਤੇ ਬਣੇ ਹੋਏ ਹਨ। ਉਸ ਤੋਂ ਬਾਅਦ ਦੂਜੇ ਸਭ ਤੋਂ ਸਫਲ ਭਾਰਤੀ ਮੁਹੰਮਦ ਸਿਰਾਜ 12ਵੇਂ ਸਥਾਨ ’ਤੇ ਹਨ। ਸਪਿਨਰ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ 14ਵੇਂ ਤੇ 15ਵੇਂ ਸਥਾਨ ’ਤੇ ਹਨ।

ਕਮਿੰਸ ਤੇ ਸਟਾਰਕ ਨੂੰ ਫਾਇਦਾ

ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੀ ਰੈਂਕਿੰਗ ’ਚ ਸੁਧਾਰ ਕੀਤਾ ਹੈ। ਸਟਾਰਕ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਕਮਿੰਸ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਦੇ ਮੈਟ ਹੈਨਰੀ ਵੀ ਤੀਜੇ ਸਥਾਨ ’ਤੇ ਪਹੁੰਚ ਗਏ ਹਨ।

CSK vs GT: ਚੇਨਈ ਨੂੰ ਹਰਾ ਕੇ ਗੁਜਰਾਤ ਨੇ ਦਰਜ਼ ਕੀਤੀ IPL 2026 ’ਚ ਚੌਥੀ ਜਿੱਤ
CSK vs GT: ਸਪੋਰਟਸ ਡੈਸਕ। ਗੁਜਰਾਤ ਟਾਈਟਨਜ਼ ਨੇ ਆਈਪੀਐਲ 2026 ਦੇ 37ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ। ਗੁਜਰਾਤ 8 ਮੈਚਾਂ ’ਚੋਂ 4 ਜਿੱਤਾਂ ਤੇ 4 ਹਾਰਾਂ ਨਾਲ ਅੰਕ ਸੂਚੀ ’ਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ, ਚੇਨਈ 3 ਜਿੱਤਾਂ ਤੇ 5 ਹਾਰਾਂ ਨਾਲ ਛੇਵੇਂ ਸਥਾਨ ’ਤੇ ਹੈ।

ਐਤਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ 20 ਓਵਰਾਂ ’ਚ 7 ​​ਵਿਕਟਾਂ ’ਤੇ ਸਿਰਫ 158 ਦੌੜਾਂ ਹੀ ਬਣਾ ਸਕਿਆ। ਟੀਮ ਦੀ ਸ਼ੁਰੂਆਤ ਮਾੜੀ ਰਹੀ, 37 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕਪਤਾਨ ਰੁਤੁਰਾਜ ਗਾਇਕਵਾੜ ਨੇ 60 ਗੇਂਦਾਂ ’ਚ ਅਜੇਤੂ 74 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਸ਼ਿਵਮ ਦੂਬੇ ਨੇ 22 ਦੌੜਾਂ ਬਣਾਈਆਂ। ਗੁਜਰਾਤ ਲਈ ਕਾਗਿਸੋ ਰਬਾਡਾ ਨੇ 3 ਵਿਕਟਾਂ ਲਈਆਂ ਤੇ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

Read Also : ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਲੁੰਗੀ ਐਨਗਿਦੀ ਦੀ ਪ੍ਰਤੀਕਿਰਿਆ, ਪੜ੍ਹੋ ਕੀ ਕਿਹਾ?

ਮੁਹੰਮਦ ਸਿਰਾਜ, ਮਾਨਵ ਸੁਥਾਰ ਤੇ ਅਰਸ਼ਦ ਖਾਨ ਨੇ 1-1 ਵਿਕਟ ਲਈ। 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਨੇ 16.4 ਓਵਰਾਂ ’ਚ 2 ਵਿਕਟਾਂ ’ਤੇ 162 ਦੌੜਾਂ ਬਣਾ ਲਈਆਂ। ਸਾਈ ਸੁਦਰਸ਼ਨ ਨੇ 46 ਗੇਂਦਾਂ ’ਤੇ 87 ਦੌੜਾਂ ਬਣਾਈਆਂ। ਜੋਸ ਬਟਲਰ ਨੇ 30 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਲਈ ਨੂਰ ਅਹਿਮਦ ਤੇ ਅਕੀਲ ਹੁਸੈਨ ਨੇ ਇੱਕ-ਇੱਕ ਵਿਕਟ ਲਈ। CSK vs GT

CSK vs GT: ਚੇਨਈ ਨੂੰ ਹਰਾ ਕੇ ਗੁਜਰਾਤ ਨੇ ਦਰਜ਼ ਕੀਤੀ IPL 2026 ’ਚ ਚੌਥੀ ਜਿੱਤ

IND vs AFG: IPL ਤੋਂ ਤੁਰੰਤ ਬਾਅਦ ਅਫਗਾਨਿਸਤਾਨ ਦਾ ਸਾਹਮਣਾ ਕਰੇਗੀ ਟੀਮ ਇੰਡੀਆ
ਸਪੋਰਟਸ ਡੈਸਕ। ਸ਼ੁਭਮਨ ਗਿੱਲ (Shubman Gill) ਤੇ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਅਫਗਾਨਿਸਤਾਨ ਵਿਰੁੱਧ ਇੱਕੋ ਇੱਕ ਟੈਸਟ ਲਈ ਆਰਾਮ ਦਿੱਤਾ ਜਾ ਸਕਦਾ ਹੈ। ਆਈਪੀਐਲ 2026 ਦਾ ਫਾਈਨਲ 31 ਮਈ ਨੂੰ ਹੈ, ਤੇ ਭਾਰਤੀ ਟੀਮ ਦਾ ਅੰਤਰਰਾਸ਼ਟਰੀ ਕੈਲੰਡਰ ਵਿਅਸਤ ਹੈ। ਕੰਮ ਦੇ ਭਾਰ ਕਾਰਨ, ਕੁਝ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਹਰਸ਼ ਦੂਬੇ, ਆਕਿਬ ਨਬੀ ਤੇ ਦੇਵਦੱਤ ਪਡਿੱਕਲ ਨੂੰ ਮੌਕਾ ਮਿਲ ਸਕਦਾ ਹੈ। ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੇ ਆਪਣੀ ਗੇਂਦਬਾਜ਼ੀ ’ਚ ਸੁਧਾਰ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੇ ਨਾਂਅ ’ਤੇ ਚਰਚਾ ਹੋ ਰਹੀ ਹੈ। ਚੋਣ ਕਮੇਟੀ ਜਲਦਬਾਜ਼ੀ ਕਰਨ ਦੀ ਬਜਾਏ ਮੈਡੀਕਲ ਟੀਮ ਦੀ ਸਲਾਹ ਦੇ ਆਧਾਰ ’ਤੇ ਫੈਸਲਾ ਲਵੇਗੀ।

IPL ਫਾਈਨਲ ਤੇ ਟੈਸਟ ਮੈਚ ਵਿਚਕਾਰ ਸਿਰਫ਼ 6 ਦਿਨ

ਆਈਪੀਐਲ 2026 ਦਾ ਫਾਈਨਲ 31 ਮਈ ਨੂੰ ਹੈ, ਜਦੋਂ ਕਿ ਅਫਗਾਨਿਸਤਾਨ ਵਿਰੁੱਧ ਟੈਸਟ 6 ਜੂਨ ਤੋਂ ਸ਼ੁਰੂ ਹੋਵੇਗਾ। ਦੋਵਾਂ ਵਿਚਕਾਰ ਸਿਰਫ਼ 5-6 ਦਿਨ ਹਨ। ਪ੍ਰਬੰਧਨ ਖਿਡਾਰੀਆਂ ਦੀ ਥਕਾਵਟ ਤੇ ਸੱਟ ਦੇ ਜੋਖਮ ਬਾਰੇ ਚਿੰਤਤ ਹੈ। ਚੋਣਕਾਰ ਨਿਯਮਤ ਟੈਸਟ ਖਿਡਾਰੀਆਂ ਨਾਲ ਆਈਪੀਐਲ ਟੀਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ।

WTC ਪੁਆਇੰਟ ਟੇਬਲ ਤੋਂ ਨਹੀਂ ਦਬਾਅ

ਅਫਗਾਨਿਸਤਾਨ ਵਿਰੁੱਧ ਇਸ ਇੱਕਮਾਤਰ ਟੈਸਟ ’ਚ ਕੋਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਦਾਅ ’ਤੇ ਨਹੀਂ ਹਨ। ਜਾਣਕਾਰੀ ਅਨੁਸਾਰ, ਚੋਣਕਾਰ ਤੇ ਪ੍ਰਬੰਧਨ ਸਟਾਰ ਖਿਡਾਰੀਆਂ ਨੂੰ ਇੱਕ ਰੋਜ਼ਾ ਜਾਂ ਇੰਗਲੈਂਡ ਲੜੀ ਲਈ ਤਾਜ਼ਾ ਰੱਖਣਾ ਚਾਹੁੰਦੇ ਹਨ। ਪ੍ਰਬੰਧਨ ਦਾ ਮੰਨਣਾ ਹੈ ਕਿ ਅਜਿਹੇ ਮੈਚ ’ਚ ਬੁਮਰਾਹ ਵਰਗੇ ਮੁੱਖ ਗੇਂਦਬਾਜ਼ ਨੂੰ ਮੈਦਾਨ ’ਚ ਉਤਾਰਨਾ ਜੋਖਮ ਭਰਿਆ ਹੋਵੇਗਾ।

ਮੁੱਲਾਂਪੁਰ ਟੈਸਟ ’ਚ ਦਿਖਾਈ ਦੇ ਸਕਦੇ ਹਨ ਨਵੇਂ ਚਿਹਰੇ

ਚੋਣਕਾਰ 6 ਜੂਨ ਤੋਂ ਸ਼ੁਰੂ ਹੋਣ ਵਾਲੇ ਮੁੱਲਾਂਪੁਰ ’ਚ ਟੈਸਟ ਲਈ ਘਰੇਲੂ ਸਰਕਟ ਦੀ ਨਿਗਰਾਨੀ ਕਰ ਰਹੇ ਹਨ। ਜੇਕਰ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਂਦਾ ਹੈ, ਤਾਂ ਨੌਜਵਾਨ ਖਿਡਾਰੀਆਂ ਨੂੰ ਡੈਬਿਊ ਮਿਲ ਸਕਦਾ ਹੈ। ਭਾਰਤ ਦੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਤੇ ਖੱਬੇ ਹੱਥ ਦੇ ਸਪਿਨਰ ਮਾਨਵ ਸੁਥਾਰ ਦੌੜ ਦੀ ਅਗਵਾਈ ਕਰ ਰਹੇ ਹਨ।

ਜੂਨ ਤੋਂ ਜੁਲਾਈ ਤੱਕ ਲਗਾਤਾਰ ਲੜੀ

ਭਾਰਤੀ ਟੀਮ ਕੋਲ ਜੂਨ ਦਾ ਮਹੀਨਾ ਭਰਿਆ ਰਹਿੰਦਾ ਹੈ। ਅਫਗਾਨਿਸਤਾਨ ਵਿਰੁੱਧ ਟੈਸਟ ਤੇ ਇੱਕ ਰੋਜ਼ਾ ਤੋਂ ਬਾਅਦ, ਟੀਮ ਆਇਰਲੈਂਡ ਵਿਰੁੱਧ ਇੱਕ ਟੀ20 ਲੜੀ ਖੇਡੇਗੀ। ਇਸ ਤੋਂ ਬਾਅਦ ਇੰਗਲੈਂਡ ਦਾ ਦੌਰਾ ਹੋਵੇਗਾ, ਜਿਸ ’ਚ ਤਿੰਨ ਟੀ20 ਤੇ ਤਿੰਨ ਵਨਡੇ ਸ਼ਾਮਲ ਹੋਣਗੇ। ਇਸ ਤੋਂ ਬਾਅਦ 23 ਜੁਲਾਈ ਤੋਂ ਜ਼ਿੰਬਾਬਵੇ ਵਿਰੁੱਧ ਤਿੰਨ ਟੀ20 ਮੈਚ ਖੇਡੇ ਜਾਣਗੇ।

Read Also : ਵੜਿੰਗ ਨੇ ‘ਲਾਰੈਂਸ ਆਫ ਪੰਜਾਬ’ ਟੀਵੀ ਸੀਰੀਜ਼ ’ਤੇ ਸਖਤ ਇਤਰਾਜ ਜਤਾਇਆ

ਅਫਗਾਨਿਸਤਾਨ ਨੇ ਆਪਣਾ ਟੈਸਟ ਕਰੀਅਰ ਭਾਰਤ ਵਿਰੁੱਧ ਸ਼ੁਰੂ ਕੀਤਾ

ਅਫਗਾਨਿਸਤਾਨ ਨੇ ਆਪਣਾ ਟੈਸਟ ਕਰੀਅਰ ਟੀਮ ਇੰਡੀਆ ਵਿਰੁੱਧ ਸ਼ੁਰੂ ਕੀਤਾ। 2018 ’ਚ, ਭਾਰਤ ਨੇ ਬੰਗਲੁਰੂ ’ਚ ਇੱਕ ਪਾਰੀ ਤੇ 262 ਦੌੜਾਂ ਨਾਲ ਜਿੱਤਿਆ। ਉਦੋਂ ਤੋਂ, ਅਫਗਾਨਿਸਤਾਨ ਨੇ 13 ਟੈਸਟ ਖੇਡੇ ਹਨ, ਜਿਨ੍ਹਾਂ ’ਚੋਂ ਚਾਰ ਜਿੱਤੇ, ਸੱਤ ਹਾਰੇ ਤੇ ਦੋ ਡਰਾਅ ਹੋਏ।

IND vs AFG: IPL ਤੋਂ ਤੁਰੰਤ ਬਾਅਦ ਅਫਗਾਨਿਸਤਾਨ ਦਾ ਸਾਹਮਣਾ ਕਰੇਗੀ ਟੀਮ ਇੰਡੀਆ

ਅਫਗਾਨਿਸਤਾਨ ਨੇ ਕਦੇ ਵੀ ਭਾਰਤ ਨੂੰ ਨਹੀਂ ਹਰਾਇਆ

ਅਫਗਾਨਿਸਤਾਨ ਤੇ ਭਾਰਤ ਨੇ ਚਾਰ ਇੱਕ ਰੋਜ਼ਾ ਮੈਚ ਖੇਡੇ ਹਨ, ਸਾਰੇ ਬਹੁ-ਰਾਸ਼ਟਰੀ ਟੂਰਨਾਮੈਂਟਾਂ ਵਿੱਚ। ਏਸ਼ੀਆ ਕੱਪ ’ਚ ਦੋ ਮੈਚ ਖੇਡੇ ਗਏ ਸਨ, ਜਿਸ ’ਚ ਭਾਰਤ ਨੇ ਇੱਕ ਜਿੱਤਿਆ ਸੀ, ਤੇ ਇੱਕ 2018 ’ਚ ਟਾਈ ਰਿਹਾ ਸੀ। 2019 ਤੇ 2023 ਵਿਸ਼ਵ ਕੱਪ ’ਚ ਵੀ ਦੋ ਮੈਚ ਖੇਡੇ ਗਏ ਸਨ, ਦੋਵੇਂ ਭਾਰਤ ਨੇ ਜਿੱਤੇ ਸਨ। ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਇੱਕ ਰੋਜ਼ਾ ਲੜੀ ਹੋਵੇਗੀ। ਦੋਵਾਂ ਦੇਸ਼ਾਂ ਵਿਚਕਾਰ ਨੌਂ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 8 ਜਿੱਤੇ ਹਨ, ਜਦੋਂ ਕਿ ਏਸ਼ੀਆਈ ਖੇਡਾਂ ’ਚ ਇੱਕ ਮੈਚ ਡਰਾਅ ’ਚ ਖਤਮ ਹੋਇਆ। ਇਸ ਫਾਰਮੈਟ ’ਚ ਇੱਕੋ ਇੱਕ ਲੜੀ 2024 ’ਚ ਸੀ, ਜਿੱਥੇ ਭਾਰਤ ਨੇ 3-0 ਨਾਲ ਜਿੱਤ ਹਾਸਲ ਕੀਤੀ ਸੀ।