Mahendrapal Bittu Murder Case - Sach Kahoon Punjabi

Mahendrapal Bittu Murder Case: ਮਹਿੰਦਰਪਾਲ ਬਿੱਟੂ ਕਤਲ ਕੇਸ ’ਚ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ
ਮੇਰੇ ਬੇਕਸੂਰ ਪਤੀ ਨੂੰ ਬੇਅਦਬੀ ਕੇਸ ’ਚ ਝੂਠਾ ਫਸਾ ਕੇ ਕਰਵਾਇਆ ਕਤਲ : ਸੰਤੋਸ਼ ਕੁਮਾਰੀ

Mahendrapal Bittu Murder Case: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅੱਜ ਮਾਣਯੋਗ ਹਾਈ ਕੋਰਟ ’ਚ ਮਹਿੰਦਰਪਾਲ ਬਿੱਟੂ ਕਤਲ ਕੇਸ ’ਚ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਗਿਆ ਕਿ ਉਸ ਦੇ ਬੇਕਸੂਰ ਪਤੀ ਮਹਿੰਦਰਪਾਲ ਬਿੱਟੂ ਨੂੰ ਬੇਅਦਬੀ ਦੇ ਕੇਸ ’ਚ ਝੂਠਾ ਫਸਾ ਕੇ ਸਾਜਿਸ਼ ਤਹਿਤ ਕਤਲ ਕਰਵਾਇਆ ਗਿਆ ਹੈ। ਕਤਲ ਪਿੱਛੇ ਸਾਰੇ ਸਾਜਿਸ਼ਕਰਤਾਵਾਂ ’ਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕਤਲ ਦੀ ਸਾਜਿਸ਼ ਨੂੰ ਉਸ ਦੇੇ ਪਤੀ ਮਹਿੰਦਰਪਾਲ ਬਿੱਟੂ ਵੱਲੋਂ ਪਹਿਲਾਂ ਤੋਂ ਹੀ ਇੱਕ ਡਾਇਰੀ ’ਚ ਲਿਖ ਦਿੱਤਾ ਗਿਆ ਸੀ।

ਬਿੱਟੂ ਦੇ ਕਤਲ ਤੋਂ ਬਾਅਦ ਉਹ ਡਾਇਰੀ ਪਰਿਵਾਰ ਦੇ ਹੱਥ ਲੱਗੀ ਤਾਂ ਉਸ ਸਮੇਂ ਵੀ ਪਰਿਵਾਰ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਪਾਈ ਗਈ ਤੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਉਸ ਡਾਇਰੀ ਦੀ ਜਾਂਚ ਦੇ ਆਦੇਸ਼ ਦਿੱਤੇ ਗਏ। ਜਾਂਚ ਦੌਰਾਨ ਜਦੋਂ ਬਿੱਟੂ ਦੀ ਹੱਥ-ਲਿਖਤ ਦਾ ਮਿਲਾਣ ਬਿੱਟੂ ਦੀ ਡਾਇਰੀ ’ਚ ਲਿਖੀ ਹੱਥ-ਲਿਖਤ ਨਾਲ ਕਰਵਾਇਆ ਗਿਆ ਤਾਂ ਸੀਐੱਫਐੱਸਐੱਲ ਚੰਡੀਗੜ੍ਹ ਦੀ ਰਿਪੋਰਟ ’ਚ ਇਹ ਕਿਹਾ ਗਿਆ ਕਿ ਡਾਇਰੀ ’ਚ ਲਿਖੀ ਗਈ ਹੱਥ-ਲਿਖਤ ਬਿੱਟੂ ਦੀ ਹੀ ਹੈ।

ਸੀਐੱਫਐੱਸਐੱਲ ਰਿਪੋਰਟ ਆਉਣ ਤੋਂ ਇਹ ਸਪੱਸ਼ਟ ਹੋ ਗਿਆ ਕਿ ਬਿੱਟੂ ਵੱਲੋਂ ਡਾਇਰੀ ’ਚ ਲਿਖੇ ਗਏ ਸਾਜਿਸ਼ਕਰਤਾਵਾਂ ਵੱਲੋਂ ਹੀ ਉਸ ਦੇ ਪਤੀ ਨੂੰ ਬੇਅਦਬੀ ਦੇ ਕੇਸ ’ਚ ਝੂਠਾ ਫਸਾ ਕੇ ਤੇ ਗੈਰ-ਮਨੁੱਖੀ ਤਕਲੀਫਾਂ ਦੇ ਕੇ ਉਨ੍ਹਾਂ ਤੋਂ ਜਬਰਨ ਝੂਠਾ ਕਬੂਲਨਾਮਾ (164 ਸਟੇਟਮੈਂਟ) ਕਰਵਾ ਕੇ ਇਹ ਕਿਹਾ ਕਿ ਜੇਕਰ ਉਹ ਇਸ ਕਬੂਲਨਾਮੇ ਤੋਂ ਬਦਲਿਆ ਤਾਂ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕਰਕੇ ਨਾਭਾ ਜੇਲ੍ਹ ਭੇਜ ਕੇ ਕਤਲ ਕਰਵਾ ਦਿੱਤਾ ਜਾਵੇਗਾ ਤੇ ਬਿਲਕੁੱਲ ਉਂਜ ਹੀ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਦਾ ਕਤਲ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ’ਚ ਕਰਵਾਇਆ ਗਿਆ।

ਇਹ ਵੀ ਪੜ੍ਹੋ: Kisan Andolan: ਐਸਕੇਐਮ ਦਾ ਛੇ ਮੈਂਬਰੀ ਵਫਦ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜਿਆ

ਸੰਤੋਸ਼ ਕੁਮਾਰੀ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਬਿੱਟੂ ਨੇ ਜਿਵੇਂ-ਜਿਵੇਂ ਡਾਇਰੀ ’ਚ ਲਿਖਿਆ ਉਂਜ-ਉਂਜ ਹੀ ਉਨ੍ਹਾਂ ਦੇ ਕਤਲ ਦੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ ਹੈ ਤੇ ਜੋ ਕਬੂਲਨਾਮਾ ਗੈਰ-ਮਨੁੱਖੀ ਪੀੜਾ ਦੇ ਕੇ ਕਰਵਾਇਆ ਗਿਆ ਸੀ ਉਹ ਵੀ ਸੀਬੀਆਈ ਜਾਂਚ ’ਚ ਝੂਠਾ ਪਾਇਆ ਗਿਆ ਹੈ। ਸੰਤੋਸ਼ ਕੁਮਾਰੀ ਨੇ ਮਾਨਯੋਗ ਹਾਈ ਕੋਰਟ ਤੋਂ ਇਨਸਾਫ਼ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ, ਇਸ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਤੇ ਹੁਣ ਤੱਕ ਜਾਂਚ ਦੀ ਸਟੇਟਸ ਰਿਪੋਰਟ ਨੂੰ ਵੀ ਤਲਬ ਕਰ ਲਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 6 ਫਰਵਰੀ ਰੱਖੀ ਗਈ ਹੈ। Mahendrapal Bittu Murder Case

ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕਤਲ ਕਾਂਡ ’ਤੇ ਆਈ ਵੱਡੀ ਅਪਡੇਟ
ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕਤਲ ਕਾਂਡ ਦੀ ਜਾਂਚ ਲਈ ‘ਐੱਸਆਈਟੀ’ ਵੱਲੋਂ ਨਾਭਾ ਜ਼ੇਲ੍ਹ ਦਾ ਦੌਰਾ

ਜੇਲ੍ਹ ਅਧਿਕਾਰੀਆਂ ਤੋ ਬਣਾਈ ਦੂਰੀ ਅਤੇ ਕਲੈਰੀਕਲ ਸਟਾਫ ਤੋਂ ਰਿਕਾਰਡ ਕੀਤਾ ਜਬਤ

(ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ) ਪਟਿਆਲਾ, ਨਾਭਾ। ਨਾਭਾ ਜ਼ੇਲ੍ਹ ’ਚ ਕਤਲ ਕੀਤੇ ਗਏ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਲਈ ਗਠਿਤ ਐੱਸਆਈਟੀ (ਸਿਟ) ਵੱਲੋਂ ਨਾਭਾ ਜ਼ੇਲ੍ਹ ਵਿਖੇ ਇਸ ਕਤਲ ਕਾਂਡ ਸਬੰਧੀ ਜਾਂਚ ਪੜਤਾਲ ਕੀਤੀ ਗਈ। ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਸਿਟ ਬਣਾਈ ਗਈ ਸੀ। ਐੱਸਆਈਟੀ ਟੀਮ ਜ਼ੇਲ੍ਹ ਅੰਦਰ ਲਗਭਗ ਦੋ ਘੰਟੇ ਤੱਕ ਰੁਕੀ ਅਤੇ ਜ਼ੇਲ੍ਹ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕਰਦੀ ਰਹੀ।

ਦੱਸਣਯੋਗ ਹੈ ਕਿ ਨਾਭਾ ਜ਼ੇਲ੍ਹ ਵਿਖੇ ਨਜ਼ਰਬੰਦ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਸਾਲ 2019 ’ਚ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਮਾਮਲੇ ਵਿੱਚ ਬਿੱਟੂ ਦੇ ਪਾਰਿਵਾਰਿਕ ਮੈਬਰਾਂ ਵੱਲੋਂ ਕਤਲ ਦੇ ਕਾਰਨਾਂ ਦੇ ਸਪੱਸ਼ਟੀਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਕੀਤੀ ਬੇਨਤੀ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਿੰਨ ਉੱਚ ਅਧਿਕਾਰੀਆਂ ਦੀ ਐਸਆਈਟੀ (ਸਿਟ) ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਏਡੀਜੀਪੀ (ਟ੍ਰੈਫਿਕ) ਪੰਜਾਬ ਏ. ਐਸ. ਰਾਏ, ਪਟਿਆਲਾ ਦੇ ਆਈ ਜੀ ਸਮੇਤ ਐੱਸਐੱਸਪੀ ਪਟਿਆਲਾ ਸ਼ਾਮਲ ਹਨ।

ਨਾਭਾ ਜ਼ੇਲ੍ਹ ਸੁਪਰਡੈਂਟ ਰਮਨਦੀਪ ਭੰਗੂ ਨੇ ਦੱਸਿਆ ਕਿ ਏਡੀਜੀਪੀ (ਟ੍ਰੈਫਿਕ) ਪੰਜਾਬ ਏ. ਐਸ . ਰਾਏ ਦੀ ਅਗਵਾਈ ’ਚ ਸਿਟ ਵੱਲੋਂ ਜ਼ੇਲ੍ਹ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਕਲੈਰੀਕਲ ਸਟਾਫ ਤੋਂ ਸਿਟ ਮੈਂਬਰ ਕਾਫ਼ੀ ਰਿਕਾਰਡ ਜਬਤ ਕਰ ਲੈ ਗਏ ਹਨ

ਮਾਮਲੇ ਸਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ : ਏ.ਐਸ.ਰਾਏ

ਏਡੀਜੀਪੀ ਟ੍ਰੈਫ਼ਿਕ ਸ੍ਰੀ ਏ.ਐਸ.ਰਾਏ. ਨੇ ਪੁਸ਼ਟੀ ਕਰਦਿਆ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜ਼ੇਲ੍ਹ ਅੰਦਰ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਸਬੰਧੀ ਤਫ਼ਤੀਸ ਕੀਤੀ ਗਈ ਅਤੇ ਇਸ ਮਾਮਲੇ ਸਬੰਧੀ ਪੂਰੀ ਜਾਣਕਾਰੀ ਜੁਟਾਈ ਗਈ। ਉਂਜ ਉਨ੍ਹਾਂ ਭਾਵੇਂ ਕਿ ਤਫ਼ਤੀਸ ਦਾ ਹਿੱਸਾ ਦੱਸਦਿਆਂ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਵੀ ਇੱਥੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਸ ਨੂੰ ਸਬੰਧਿਤ ਟਰਾਇਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ