hope - Sach Kahoon Punjabi
ਮਿੰਨੀ ਕਹਾਣੀ: ਆਸ
ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ।
ਪਰ ਅੱਜ ਤਾਂ ਸਵੇਰ ਤੋਂ ਹੀ ਬਿਸ਼ਨੋਂ ਦੇ ਨੂੰਹ-ਪੁੱਤ ਬਹੁਤ ਖੁਸ਼ ਸਨ। ਦੀਪੀ ਕਹਿੰਦੀ, ”ਚੱਲ ਬੇਬੇ ਅੱਜ ਤੈਨੂੰ ਤੀਰਥਾਂ ਦੇ ਦਰਸ਼ਨ ਕਰਵਾ ਲਿਆਈਏ।” ਇਹ ਗੱਲ ਸੁਣ ਕੇ ਬਿਸ਼ਨੋ ਨੂੰ ਯਕੀਨ ਨਹੀਂ ਸੀ ਹੋ ਰਿਹਾ ਪਰ ਉਸਤੋਂ ਖੁਸ਼ੀ ਵੀ ਸੰਭਾਲੀ ਨਹੀਂ ਸੀ ਜਾ ਰਹੀ । ”ਸੱਚੀਂ ਧੀਏ!”
ਬਿਸ਼ਨੋ ਦਾ ਪੋਤਾ ਹੈਰੀ ਜੋ ਕਿ ਸੱਤਾਂ ਕੁ ਸਾਲਾਂ ਦਾ ਸੀ, ਆਵਦੀ ਦਾਦੀ ਦਾ ਬੜਾ ਮੋਹ ਕਰਦਾ ਸੀ। ਬਿਸ਼ਨੋ ਵੀ ਹੈਰੀ ਦਾ ਬੜਾ ਮੋਹ ਕਰਦੀ।
ਅੱਜ ਹੈਰੀ ਦੇ ਸਕੂਲ ਜਾਣ ਮਗਰੋਂ ਉਹ ਤਿੰਨੋ ਜਣੇ ਤਿਆਰ ਹੋ ਕੇ ਕਾਰ ਵਿੱਚ ਜਾ ਰਹੇ ਸਨ।
ਰਸਤੇ ਵਿੱਚ ਬਿਸ਼ਨੋ ਨੇ ਆਪਣੀ ਨੂੰਹ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ ਪੁੱਤ ਅਸੀਂ ਕਿਹੜੇ-ਕਿਹੜੇ ਤੀਰਥਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ? ਇਹ ਸੁਣ ਕੇ ਦੀਪੀ ਗੁੱਸੇ ਵਿੱਚ ਬੋਲੀ, ”ਕਿਹੜੇ ਤੀਰਥ ਥੁੱਢੀਏ, ਅਸੀਂ ਤਾਂ ਤੈਨੂੰ ਬਿਰਧ ਆਸ਼ਰਮ ਛੱਡਣ ਜਾ ਰਹੇ ਹਾਂ, ਹੁਣ ਉੱਥੇ ਹੀ ਰਹੀਂ ਸਾਰੀ ਉਮਰ, ਨਾਲੇ ਤੂੰ ਸੌਖੀ ਨਾਲੇ ਅਸੀਂ ਸੌਖੇ।” ਨੂੰਹ-ਪੁੱਤ ਭਾਵੇਂ ਕਿੰਨੇ ਵੀ ਮਾੜੇ ਸਨ ਪਰ ਬਿਸ਼ਨੀ ਨੂੰ ਇਹ ਆਸ ਨਹੀਂ ਸੀ।
ਇਹ ਸੁਣ ਕੇ ਤਾਂ ਜਿਵੇਂ ਬਿਸ਼ਨੀ ਦੇ ਕਾਲਜੇ ‘ਚੋਂ ਰੁੱਗ ਹੀ ਭਰਿਆ ਗਿਆ ਉਸ ਨੇ ਕਾਰ ਚਲਾ ਰਹੇ ਆਪਣੇ ਪੁੱਤ ਦੀਆਂ ਬਥੇਰੀਆਂ ਮਿੰਨਤਾਂ-ਤਰਲੇ ਕੀਤੇ ਪਰ ਕੋਈ ਜਵਾਬ ਦੇਣ ਦੀ ਬਜਾਏ ਉਸਨੇ ਗੱਡੀ ਹੋਰ ਤੇਜ਼ੀ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ। ਪੱਥਰ ਦਿਲ ਨੂੰਹ-ਪੁੱਤ ਰੱਬ ਵਰਗੀ ਮਾਂ ਨੂੰ ਬਿਰਧ ਆਸ਼ਰਮ ਦਾਖਲ ਕਰਵਾਉਣ ਤੋਂ ਬਾਅਦ ਜਦੋਂ ਘਰ ਪਹੁੰਚੇ ਤਾਂ ਹੈਰੀ ਵੀ ਸਕੂਲੋਂ ਆ ਚੁੱਕਾ ਸੀ ।
ਘਰ ਆਪਣੀ ਦਾਦੀ ਨੂੰ ਨਾ ਦੇਖ ਕੇ ਉਸਨੇ ਆਪਣੀ ਮਾਂ ਤੋਂ ਪੁੱਛਿਆ, ”ਮਮਾ, ਦਾਦੀ ਜੀ ਕਿੱਥੇ ਨੇ?” ਬੇਟਾ ਦਾਦੀ ਜੀ ਨੂੰ ਕੁਝ ਦਿਨਾਂ ਲਈ ਤੀਰਥਾਂ ਦੇ ਦਰਸ਼ਨਾਂ ਲਈ ਯਾਤਰਾ ‘ਤੇ ਭੇਜਿਆ ਹੈ।” ਮੰਮੀ ਦੀ ਗੱਲ ਸੁਣ ਕੇ ਹੈਰੀ ਖੁਸ਼ ਹੁੰਦਾ ਹੋਇਆ ਬੋਲਿਆ, ”ਮਮਾ-ਪਾਪਾ ਤੁਸੀਂ ਕਿੰਨੇ ਚੰਗੇ ਹੋ, ਜਦੋਂ ਤੁਸੀਂ ਵੀ ਦਾਦੀ ਵਾਂਗੂੰ ਬੁੱਢੇ ਹੋ ਜਾਉਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਸਾਰੇ ਤੀਰਥਾਂ ਦੇ ਦਰਸ਼ਨਾਂ ਲਈ ਭੇਜ ਦੇਵਾਂਗਾ।” ਹੈਰੀ ਦੀ ਗੱਲ ਸੁਣ ਕੇ ਦੋਵੇਂ ਪਤੀ-ਪਤਨੀ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਸ਼ਾਇਦ ਉਹਨਾਂ ਨੂੰ ਆਪਣੇ ਛੋਟੇ ਜਿਹੇ ਪੁੱਤਰ ਤੋਂ ਅਜਿਹੇ ਜਵਾਬ ਦੀ ਆਸ ਨਹੀਂ ਸੀ।
ਅਮਨਪ੍ਰੀਤ ਕੌਰ ਢੁੱਡੀ,
ਸਰਕਾਰੀ ਮਿਡਲ ਸਕੂਲ, ਮੰਡ ਵਾਲਾ
(ਫਰੀਦਕੋਟ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਧਿਆਪਕਾਂ ਨੂੰ ਬੱਝੀ ਹੁਣ ਨਵੇਂ ਸਿੱਖਿਆ ਮੰਤਰੀ ਤੋਂ ਆਸ
ਸੰਗਰੂਰ। ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਈ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਨੂੰ ਬੂਰ ਚੜਾਉਂਦਿਆਂ ਪਿਛਲੇ ਵਰ੍ਹੇ 3582 ਅਧਿਆਪਕਾਂ ਦੀ ਸਿੱਖਿਆ ਵਿਭਾਗ ਅੰਦਰ ਭਰਤੀ ਕੀਤੀ ਗਈ ਸੀ ਪਰ ਇਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਜੱਦੀ ਦੀ ਬਜਾਏ ਸਰਹੱਦੀ ਜ਼ਿਲਿਆਂ (ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਤੇ ਗੁਰਦਾਸਪੁਰ) ਆਦਿ ‘ਚ ਤੈਨਾਤ ਕਰ ਦਿੱਤਾ ਗਿਆ, ਜਿਸ ਕਾਰਨ ਘਰਾਂ ਤੋਂ 200-250 ਕਿਲੋਮੀਟਰ ਦੂਰ-ਦੁਰਾਢੇ ਸਕੂਲਾਂ ਵਿਚ ਨੌਕਰੀ ਕਰ ਰਹੇ ਅਧਿਆਪਕ ਆਪਣੇ ਜੱਦੀ ਜ਼ਿਲਿਆਂ ਅੰਦਰ ਬਦਲੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਹੁਣ ਉਕਤ ਅਧਿਆਪਕਾਂ ਨੂੰ ਨਵੇਂ ਬਣੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਆਸ ਬੱਝੀ ਹੈ ਕਿ ਉਹ ਪਹਿਲ ਦੇ ਅਧਾਰ ‘ਤੇ ਉਨ੍ਹਾਂ ਨੂੰ ਜੱਦੀ ਜ਼ਿਲਿਆਂ ਦੇ ਸਕੂਲਾਂ ‘ਚ ਤੈਨਾਤ ਕਰਨਗੇ। 3582 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਪਾਲ ਖਨੌਰੀ, ਸੂਬਾ ਪ੍ਰੈਸ ਸਕੱਤਰ ਮੈਡਮ ਅਮਨਦੀਪ ਕੌਰ ਸੰਗਰੂਰ ਤੇ ਸਕੱਤਰ ਅਮਨਦੀਪ ਸਿੰਘ ਹੰਝਰਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਨਵ ਨਿਯੁਕਤ 3582 ਅਧਿਆਪਕ ਜਿਨ੍ਹਾਂ ‘ਚ ਜ਼ਿਆਦਾ ਗਿਣਤੀ ਔਰਤ ਅਧਿਆਪਕਾਂ ਦੀ ਹੈ ਆਪਣੇ ਘਰਾਂ ਤੋਂ ਦੂਰ ਸਰਹੱਦੀ ਜ਼ਿਲਿਆਂ ਦੇ ਸਕੂਲਾਂ ਅੰਦਰ ਡਿਊਟੀ ਨਿਭਾ ਰਹੇ ਹਨ। ਅਧਿਆਪਕ ਯੂਨੀਅਨ ਨੇ ਉਮੀਦ ਜਤਾਈ ਹੈ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਵ ਨਿਯੁਕਤ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦਿਆਂ ਪਹਿਲ ਦੇ ਅਧਾਰ ‘ਤੇ ਉਨ੍ਹਾਂ ਬਦਲੀ ‘ਤੇ ਲੱਗੀ ਰੋਕ ਹਟਾ ਕੇ ਉਨ੍ਹਾਂ ਨੂੰ ਜੱਦੀ ਜ਼ਿਲਿਆਂ ‘ਚ ਤੈਨਾਤ ਕਰਨਗੇ ਅਤੇ ਇਸ ਤੋਂ ਇਲਾਵਾ 3582 ਅਧਿਆਪਕਾਂ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੀ ਮੰਗ ‘ਤੇ ਵੀ ਧਿਆਨ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨਪ੍ਰੀਤ ਸਿੰਘ ਮੰਨਾ
ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਨਤਾ ਨੇ ਚੁਣੀ ਨਵੀਂ ਸਰਕਾਰ  ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਹੋਰਨਾਂ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਇਸ ਵਿੱਚ ਇਸ ਵਾਰ ਪੰਜਾਬ ਵੱਲੋਂ ਤਿੰਨ ਆਗੂਆਂ ਨੂੰ ਕੈਬਨਿਟ ਵਿੱਚ ਸਥਾਨ ਮਿਲਿਆ ਹੈ   ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼,  ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਅੰਮ੍ਰਿਤਸਰ ਤੋਂ ਵੋਟਾਂ ਚੋਣਾਂ ਹਾਰਨ ਵਾਲੇ ਹਰਦੀਪ ਸਿੰਘ  ਪੁਰੀ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਨ੍ਹਾਂ ਨੂੰ ਕੇਂਦਰੀ ਕੈਬਨਿਟ ਵਿੱਚ ਸਥਾਨ ਮਿਲਣ ਉੱਤੇ ਪੰਜਾਬ ਵਿੱਚ ਵਿਕਾਸ ਦੀ ਉਮੀਦ ਜਾਗੀ ਹੈ   ਤਿੰਨਾਂ ਮੰਤਰੀਆਂ ਤੋਂ ਪੰਜਾਬ ਨੂੰ ਕਾਫ਼ੀ ਉਮੀਦਾਂ ਹਨ।
ਹਰਸਿਮਰਤ ਕੌਰ ਬਾਦਲ ਨੂੰ ਮਿਲੀ ਦੂਜੀ ਵਾਰ ਕੈਬਨਿਟ ਵਿੱਚ ਥਾਂ:
ਬੰਠਿਡਾ ਤੋਂ ਜਿੱਤਣ ਵਾਲੀ ਹਰਸਿਮਰਤ ਕੌਰ ਨੂੰ ਫੂਡ ਪ੍ਰਾਸੈਸਿੰਗ ਮੰਤਰੀ ਬਣਾਇਆ ਗਿਆ ਹੈ ਇਹ ਵਿਭਾਗ ਉਨ੍ਹਾਂ  ਦੇ ਕੋਲ ਪਿਛਲੀ ਵਾਰ ਵੀ ਸੀ ਇਸ ਵਿਭਾਗ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਕਾਫ਼ੀ ਚੰਗਾ ਕੰਮ ਕੀਤਾ,  ਜਿਸਨੂੰ ਵੇਖਦੇ ਹੋਏ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਨੂੰ ਇਹ ਵਿਭਾਗ ਦਿੱਤਾ ਹੈ ਇਸ ਵਿਭਾਗ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੀ ਇਸ ਵਿਭਾਗ  ਦੇ ਅਧੀਨ ਕਈ ਕਾਰਜ ਕੀਤੇ ਗਏ,  ਜਿਸਨੂੰ ਲੈ ਕੇ ਪੰਜਾਬ ਨੂੰ ਫਾਇਦਾ ਹੋਇਆ ਹੈ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਉਹ ਪਹਿਲਾਂ ਤੋਂ ਵੀ ਜ਼ਿਆਦਾ ਵਿਭਾਗ ਦੀਆਂ ਸਕੀਮਾਂ ਨੂੰ ਪੰਜਾਬ ਵਿੱਚ ਲੈ ਕੇ ਆਉਣਗੇ ਅਤੇ ਵਿਕਾਸ ਕਰਵਾਉਣਗੇ।
1 ਲੱਖ ਵੋਟ ਦੇ ਫਰਕ ਨਾਲ ਹਾਰਨ ਵਾਲੇ ਹਰਦੀਪ ਪੁਰੀ ਨੂੰ ਦੂਜੀ ਵਾਰ ਮਿਲਿਆ ਕੈਬਨਿਟ ‘ਚ ਥਾਂ:
ਹਰਦੀਪ ਸਿੰਘ ਪੁਰੀ ਇਸ ਵਾਰ ਅੰਮ੍ਰਿਤਸਰ ਤੋਂ ਚੋਣ ਲੜੇ ਸਨ ਅਤੇ ਉਨਾਂ ਨੂੰ ਕਾਂਗਰਸ  ਦੇ ਗੁਰਜੀਤ ਔਜਲਾ ਨੇ ਇੱਕ ਲੱਖ ਵੋਟਾਂ ਨਾਲ ਹਰਾਇਆ ਇਸਦੇ ਬਾਵਜੂਦ ਵੀ ਹਰਦੀਪ ਪੁਰੀ ਨੂੰ ਕੈਬਨਿਟ ਵਿੱਚ ਆਜਾਦ ਰਾਜ ਮੰਤਰੀ ਦਾ ਦਰਜਾ ਮਿਲਿਆ ਹੈ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਹਰਦੀਪ ਪੁਰੀ ਪਿਛਲੀ ਸਰਕਾਰ ਵਿੱਚ ਘਰ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ   (ਆਜਾਦ ਚਾਰਜ) ਮਿਲਿਆ ਸੀ  ਇਸ ਵਾਰ ਸ਼ਹਿਰੀ ਹਵਾਬਾਜ਼ੀ, ਘਰ ਅਤੇ ਵਣਜ ਅਤੇ ਉਦਯੋਗ ਮੰਤਰਾਲੇ   ਦੇ ਨਾਲ-ਨਾਲ ਘਰ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਮਿਲਿਆ ਹੈ   ਇਸ ਤੋਂ ਪੰਜਾਬ ਨੂੰ ਕਾਫ਼ੀ ਉਂਮੀਦਾਂ ਹਨ ਕਿ ਇਹ ਵੀ ਕਈ ਵਿਕਾਸ ਸਕੀਮਾਂ ਪੰਜਾਬ ਵਿੱਚ ਲਿਆ ਕੇ ਪੰਜਾਬ ਵਿੱਚ ਵਿਕਾਸ ਕਰਵਾ ਸਕਦੇ ਹਨ।
ਉਦਯੋਗਾਂ ਲਈ ਉਮੀਦ ਦੀ ਕਿਰਨ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼:
ਹੁਸ਼ਿਆਰਪੁਰ ਤੋਂ ਇਸ ਵਾਰ ਕਾਂਗਰਸ ਦੀ ਸੰਤੋਸ਼ ਚੌਧਰੀ ਤੋਂ 366 ਵੋਟਾਂ ਨਾਲ ਹਾਰਨ ਵਾਲੇ ਅਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਇਸ ਵਾਰ ਕੇਂਦਰੀ ਰਾਜ ਮੰਤਰੀ  ਵਿਜੈ ਸਾਂਪਲਾ ਦੀ ਥਾਂ ‘ਤੇ ਟਿਕਟ ਦਿੱਤੀ ਗਈ ਸੀ ਜੋ ਕਿ ਭਾਰੀ 40 ਹਜਾਰ ਤੋਂ ਜਿਆਦਾ ਵੋਟਾਂ ਨਾਲ ਚੋਣ ਜਿੱਤੇ   ਉਨ੍ਹਾਂ ਨੂੰ ਕੇਂਦਰੀ ਵਣਜ ਅਤੇ ਉਦਯੋਗ ਰਾਜਮੰਤਰੀ ਬਣਾਇਆ ਗਿਆ ਹੈ ਪੰਜਾਬ  ਦੇ ਉਦਯੋਗਾਂ ਲਈ ਸੋਮ ਪ੍ਰਕਾਸ਼ ਉਮੀਦ ਦੀ ਕਿਰਨ ਹਨ ਜਿਸਦੇ ਨਾਲ ਪੰਜਾਬ ਦੇ ਉਦਯੋਗਾਂ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ ਇਸ ਸਮੇਂ ਪੰਜਾਬ ਵਿੱਚ ਉਦਯੋਗ ਵੈਂਟੀਲੇਟਰ ‘ਤੇ ਲੱਗਾ ਹੋਇਆ ਹੈ, ਜਿਸਨੂੰ ਖੜ੍ਹਾ ਕਰਨਾ ਸੋਮ ਪ੍ਰਕਾਸ਼ ਲਈ ਇੱਕ ਚੁਣੌਤੀ ਹੋਵੇਗਾ।
ਗੜਦੀਵਾਲਾ  (ਹੁਸ਼ਿਆਰਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਮਲ ਬਰਾੜ
ਅਸੀਂ ਹਰ ਸਾਲ 31 ਦਸੰਬਰ ਭਾਵ ਕਿ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਚੜ੍ਹਨ ਵਾਲੇ ਨਵੇਂ ਸਾਲ ਅਰਥਾਤ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਇਸ ਮੌਕੇ ਅਸੀਂ ਆਪਣੇ ਦੋਸਤਾਂ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲੇ ਸਾਰੇ ਸੱਜਣਾਂ ਨੂੰ ਵੱਖ-ਵੱਖ ਢੰਗਾਂ ਜਿਵੇਂ ਕਿ ਮੋਬਾਇਲਾਂ , ਗਰੀਟਿੰਗ ਕਾਰਡਾਂ , ਸੋਸ਼ਲ ਸਾਇਟਸ ਰਾਹੀਂ ਨਵੇਂ ਸਾਲ ਦੀ ਵਧਾਈ ਦੇ ਨਾਲ-ਨਾਲ ਉਨ੍ਹਾਂ ਲਈ ਨਵਾਂ ਸਾਲ ਖੁਸ਼ੀਆਂ-ਖੇੜਿਆਂ ਭਰਿਆ ਹੋਵੇ, ਦੀ ਭਾਵਨਾ ਨਾਲ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਨਵਾਂ ਵਰ੍ਹਾ ਚੜ੍ਹਨ ਦੀ ਇਹ ਖੁਸ਼ੀ ਲੱਗਭਗ ਹਰ ਵਿਅਕਤੀ ਹਰ ਸਾਲ ਇਕ-ਦੂਜੇ ਨਾਲ ਸਾਂਝੀ ਕਰਦਾ ਹੈ, ਪਰੰਤੂ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਨਵਾਂ ਵਰ੍ਹਾ ਚੜ੍ਹਨ ‘ਤੇ ਦਿੱਤੀਆਂ ਖੁਸ਼ੀਆਂ- ਖੇੜੇ ਭਰਪੂਰ ਜ਼ਿੰਦਗੀ ਜਿਊਣ ਦੀਆਂ ਸ਼ੁਭ ਇੱਛਾਵਾਂ ਦੂਜਿਆਂ ਲਈ ਜਾਂ ਸਾਡੇ ਲਈ ਕਿੰਨੀਆਂ ਕੁ ਸਾਰਥਕ ਸਿੱਧ ਹੁੰਦੀਆਂ ਹਨ ?
ਅਸਲੀਅਤ ਵਿਚ ਸਾਡੀ ਜ਼ਿੰਦਗੀ ‘ਚ ਨਵੇਂ ਸਾਲ ਦਾ ਬਦਲਾਅ ਕੇਵਲ ਦੀਵਾਰ ‘ਤੇ ਟੰਗੇ ਕੈਲੰਡਰ ਨੂੰ ਬਦਲਾਉਣ ਤੱਕ ਹੀ ਸੀਮਤ ਹੁੰਦਾ ਹੈ, ਬਾਕੀ ਜੀਵਨ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ ਜਿਵੇਂ ਅਸੀਂ ਬੀਤ ਚੁੱਕੇ ਸਾਲਾਂ ਵਿਚ ਹੰਢਾਅ ਚੁੱਕੇ ਹੁੰਦੇ ਹਾਂ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਨਵੇਂ ਵਰ੍ਹੇ ਦੀ ਆਮਦ ‘ਤੇ ਉਹ ਕਿਹੜੇ ਕੰਮ ਕਰੀਏ ਜਾਂ ਅਰੰਭੀਏ ਜਿਨ੍ਹਾਂ ਨਾਲ ਸੱਚਮੁਚ ਹੀ ਸਾਨੂੰ ਨਵੇਂ ਵਰ੍ਹੇ ਦੇ ਚੜ੍ਹਨ ਦਾ ਅਹਿਸਾਸ ਹੋਵੇ ਜਿਨ੍ਹਾਂ ਨੂੰ ਕਰਨ ਨਾਲ ਸਾਡੇ ਘਰ, ਸਮਾਜ, ਆਲੇ-ਦੁਆਲੇ, ਵਾਤਾਵਰਨ ਬਲਕਿ ਸਮੁੱਚੇ ਚੌਗਿਰਦੇ ਵਿਚ ਕੋਈ ਨਵੀਨਤਾ ਜਾਂ ਚੰਗੀ ਤਬਦੀਲੀ ਆ ਸਕੇ  ਤਾਂਕਿ ਹਰ ਵਰ੍ਹੇ ਸਮਾਜ ਵਿਚ ਵਾਪਰਨ ਵਾਲੀਆਂ ਵੱਖ-ਵੱਖ ਦੁਖਦਾਇਕ ਘਟਨਾਵਾਂ ਮੁੜ ਨਾ ਵਾਪਰਨ  ਇਸ ਤਬਦੀਲੀ ਜਾਂ ਬਦਲਾਅ ਵਾਸਤੇ ਸਾਨੂੰ ਸਵੈ-ਪ੍ਰੇਰਨਾ ਕਰਦੇ ਹੋਏ ਆਪਣੇ ਮਨਾਂ ਅੰਦਰ ਕੁਝ ਨਵੇਂ ਸੰਕਲਪ ਲੈਣੇ ਪੈਣਗੇ ਜਿਨ੍ਹਾਂ ਨੂੰ ਧਾਰਨ ਕਰਨ ਨਾਲ ਸਾਡੇ ਸਮਾਜ ਜਾਂ ਦੇਸ਼ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿਚ ਅਮਨ-ਚੈਨ ਅਤੇ ਚਗਿਆਈ ਫੈਲ ਜਾਵੇ ਇਹ ਸੰਕਲਪ ਕਿਹੋ ਜਿਹੇ ਹੋਣੇ ਚਾਹੀਦੇ ਹਨ ? ਇਸ ਦੇ ਜਵਾਬ ਲਈ ਸਾਨੂੰ ਬੀਤ ਚੁੱਕੇ ਸਾਲ ਦੀਆਂ ਉਨ੍ਹਾਂ ਤਮਾਮ ਦੁੱਖਦਾਇਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੋਵੇ, ਜਿਨ੍ਹਾਂ ਮਾੜੀਆਂ ਘਟਨਾਵਾਂ ਨਾਲ ਸਾਡੇ ਸਮਾਜ , ਦੇਸ਼, ਕੌਮ ਦਾ ਅਕਸ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵਿਗੜਿਆ ਹੋਵੇ  ਪਿਛਲੇ ਸਾਲ ਸਾਡੇ ਨਾਲ ਜੋ ਚੰਗਾ ਹੋਇਆ ਉਸ ਨੂੰ ਹਮੇਸ਼ਾ ਯਾਦ ਰੱਖੋ ਤੇ ਜੋ ਮਾੜਾ ਵਾਪਰਿਆ ਉਸ ਨੂੰ ਸੁਪਨਾ ਸਮਝ ਕੇ ਭੁਲ ਜਾਣਾ ਚਾਹੀਦਾ ਹੈ ਦੁੱਖ ਸੁਖ ਦਾ ਨਾਂ ਹੀ ਜਿੰਦਗੀ ਹੈ ਨਵੇਂ ਵਰ੍ਹੇ ਤੋਂ ਭਾਵ ਹੈ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਸਾਨੂੰ ਚਾਹੀਦਾ ਹੈ ਕਿ ਬੀਤੇ ਸਾਲ ਵਿਚ ਜੋ ਸਾਡੇ ਵਿਚ ਕਮੀਆਂ ਰਹਿ ਗਈਆਂ ਉਸ ਨੂੰ ਇਸ ਸਾਲ ਪੂਰਾ ਕੀਤਾ ਜਾਵੇ ਇਸ ਤੋਂ ਇਲਾਵਾ ਜੇਕਰ ਸਾਡੇ ਤੋਂ ਕਿਸੇ ਦਾ ਬੁਰਾ ਹੋਇਆ ਤਾਂ ਸਾਨੂੰ ਚਾਹੀਦਾ ਹੈ ਕਿ ਇਸ ਸਾਲ ਉਸ ਤਰ੍ਹਾਂ ਦੀ ਗਲਤੀ ਨਾ ਦੁਹਰਾਈ ਜਾਵੇ ਸਾਨੂੰ ਨਵੇਂ ਸਾਲ ਟੀਚੇ ਮਿੱਥਣੇ ਚਾਹੀਦੇ ਹਨ ਕਿ ਅਸੀਂ ਜਿੰਦਗੀ ਵਿੱਚ ਜਿਸ ਮੁਕਾਮ ਤੱਕ ਪਹੁੰਚਣਾ ਹੈ ਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਕਿ ਨਵੇਂ ਸਾਲ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਦਿੱਤਾ ਜਾਵੇ ਤੇ ਕਿਸੇ ਨਾਲ ਵੈਰ, ਈਰਖਾ ਨਾ ਰੱਖੀ ਜਾਵੇ ਕਿਉਂਕਿ ਪਿਆਰ ਵੰਡਣ ਨਾਲ ਹੀ ਵੱਧਦਾ ਹੈ ਜੇਕਰ ਅਸੀਂ ਦਿਲਾਂ ਵਿਚ ਉਹੀ ਇਕ ਦੂਸਰੇ ਪ੍ਰਤੀ ਈਰਖਾ ਕਰਨ ਲੱਗੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਨਵੇਂ ਸਾਲ ਨਾਲ ਆਪਣੀ ਸੋਚ ਨਹੀਂ ਬਦਲ ਸਕੇ ਨਵੇਂ ਵਰ੍ਹੇ ਤੇ ਇਕ ਦੂਸਰੇ ਨੂੰ ਮਠਿਆਈਆਂ ਦੇ ਦੇਣਾ, ਮਹਿੰਗੇ ਮਹਿੰਗੇ ਤੋਹਫੇ ਦੇਣ ਨਾਲੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਬੇਸਹਾਰਾ ਗਰੀਬ ਦੀ ਮੱਦਦ ਕਰ ਦੇਈਏ ਜੇਕਰ ਕਿਸੇ ਦੇ ਤਨ ਤੇ ਕੱਪੜਾ ਨਹੀਂ ਤਾਂ ਉਸ ਨੂੰ ਨਵੇਂ ਕੱਪੜੇ ਦੇ ਕੇ ਦੇਈਏ ਜੇਕਰ ਕੋਈ ਬਿਮਾਰ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇ  ਇਸ ਤਰ੍ਹਾਂ ਦੇ ਲੋਕ ਭਾਲਾਈ ਦੇ ਕੰਮ ਕਰਕੇ ਵਧੀਆ ਢੰਗ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ
ਨਵੇਂ ਸਾਲ ‘ਤੇ ਸਾਡੇ ਵੱਲੋਂ ਲਏ ਜਾਣ ਵਾਲੇ ਇਨ੍ਹਾਂ ਸੰਕਲਪਾਂ ਵਿਚ ਪ੍ਰਮੱਖ ਰੂਪ ‘ਚ ਧਾਰਮਿਕ ਕੱਟੜ੍ਹਤਾ ਵਿੱਚੋਂ ਪੈਦਾ ਹੋਏ ਫਿਰਕੂ ਫਸਾਦਾਂ , ਔਰਤਾਂ ਦੀ ਕੀਤੀ ਜਾਂਦੀ ਬੇਪੱਤੀ, ਗਰੀਬ ਕਿਰਤੀਆਂ ਦਾ ਆਰਥਿਕ ਸੋਸ਼ਣ , ਲੁੱਟਾਂ-ਖੋਹਾਂ, ਪਰਿਵਾਰਕ ਝਗੜੇ, ਅਣਖ ਖਾਤਰ ਕੀਤੇ ਜਾਂਦੇ ਬੇਗਾਨੇ ਅਤੇ ਆਪਣੇ ਧੀਆਂ-ਪੁੱਤਰਾਂ ਦੇ ਕਤਲ , ਦਹੇਜ਼ ਲਈ ਰੋਜ਼ਾਨਾ ਬਲੀ ਚੜ੍ਹਦੀਆਂ ਨੂੰਹਾਂ , ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੁੰਦੇ ਹਾਦਸੇ , ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ, ਭ੍ਰਿਸ਼ਟਾਚਾਰ , ਰਿਸ਼ਵਤਖੋਰੀ , ਮਿਲਾਵਟਖੋਰੀ , ਜਮ੍ਹਾਂਖੋਰੀ, ਜਨਤਕ ਥਾਂਵਾਂ ‘ਤੇ ਗੰਦਗੀ ਫੈਲਾਉਣ ਵਰਗੀਆਂ ਕਈ ਗੱਲਾਂ ਅਤੇ ਉਨ੍ਹਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਰੋਕਣ ਵਾਸਤੇ ਅਹਿਦ ਕਰਨੇ ਚਾਹੀਦੇ ਹਨ
ਹਰੇਕ ਵਿਅਕਤੀ ਨੂੰ ਉਪਰੋਕਤ ਸਾਰੀਆਂ ਸਮਾਜਿਕ ਬੁਰਾਈਆਂ ਵਿਰੁੱਧ ਇਹ ਸੰਕਲਪ ਧਾਰਨਾ ਚਾਹੀਦਾ ਹੈ ਕਿ ਨਾ ਤਾਂ ਅਸੀਂ ਇਨ੍ਹਾਂ ਬੁਰਾਈਆਂ ਨੂੰ ਖੁਦ ਫੈਲਾਵਾਂਗੇ ਅਤੇ ਨਾ ਹੀ ਦੂਜਿਆਂ ਨੂੰ ਫੈਲਾਉਣ ਦੇਵਾਂਗੇ ਬਲਕਿ ਸਮਾਜ ਨੂੰ ਇਨ੍ਹਾਂ ਬੁਰਾਈਆਂ ਖਿਲਾਫ ਜਾਗਰੂਕ ਕਰਾਂਗੇ ਸਮਾਜਿਕ ਬੁਰਾਈਆਂ ਖਿਲਾਫ ਅਤੇ ਆਪਣੇ ਦੇਸ਼ ਦੀ ਬੇਹਤਰੀ ਲਈ ਇਨ੍ਹਾਂ ਸਾਰੇ ਸੰਕਲਪਾਂ ਨੂੰ ਅਪਣਾਅ ਕੇ ਹੀ ਅਸੀਂ ਹਰ ਸਾਲ ਆਪਣੇ ਵੱਲੋਂ ਦੂਜਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਅਤੇ ਉਨ੍ਹਾਂ ਦੁਆਰਾ ਲਈਆਂ ਜਾਣ ਵਾਲੀਆਂ ਸ਼ੁਭ ਕਾਮਨਾਵਾਂ ਨੂੰ ਸਾਰਥਕ ਬਣਾ ਸਕਦੇ ਹਾਂ
ਪਿੰਡ ਕੋਟਲੀ ਅਬਲੂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਲਈ ਕ੍ਰਾਊਡਫੰਡਿੰਗ ਆਸ ਦੀ ਕਿਰਨ
ਭਾਰਤ ‘ਚ ਕ੍ਰਾਊਡਫੰਡਿਗ (ਜਨ-ਸਹਿਯੋਗ) ਦਾ ਪ੍ਰਚਲਣ ਵਧਦਾ ਜਾ ਰਿਹਾ ਹੈ ਵਿਦੇਸ਼ਾਂ ‘ਚ ਇਹ ਸਥਾਪਤ ਹੈ, ਪਰ ਭਾਰਤ ਲਈ ਇਹ ਤਕਨੀਕ ਤੇ ਪ੍ਰਕਿਰਿਆ ਨਵੀਂ ਹੈ ਚੰਦੇ ਦਾ ਨਵਾਂ ਰੂਪ ਹੈ ਜਿਸ ਦੇ ਅੰਤਰਗਤ ਲੋੜਵੰਦ ਆਪਣੇ ਇਲਾਜ਼, ਸਿੱਖਿਆ, ਵਪਾਰ ਆਦਿ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕਦਾ ਹੈ ਨਾ ਸਿਰਫ਼ ਨਿੱਜੀ ਲੋੜਾਂ ਲਈ ਸਗੋਂ ਤਮਾਮ ਜਨਤਕ ਯੋਜਨਾਵਾਂ, ਧਾਰਮਿਕ ਕੰਮਾਂ ਤੇ ਜਨ-ਕਲਿਆਣ ਅਦਾਰਿਆਂ ਨੂੰ ਪੂਰਾ ਕਰਨ ਲਈ ਲੋਕ ਇਸਦਾ ਸਹਾਰਾ ਲੈ ਲੈਂਦੇ ਹਨ ਭਾਰਤ ‘ਚ ਚਿਕਿੱਤਸਾ ਦੇ ਖੇਤਰ ‘ਚ ਇਸਦੀ ਵਰਤੋਂ ਜਿਆਦਾ ਦੇਖਣ ‘ਚ ਆ ਰਹੀ ਹੈ ਗਰੀਬ ਲੋਕਾਂ ਲਈ ਇਹ ਇੱਕ ਰੌਸ਼ਨੀ ਬਣ ਕੇ ਪੇਸ਼ ਹੋਇਆ ਹੈ ਇਸ ਨੂੰ ਭਾਰਤ ‘ਚ ਸਥਾਪਤ ਕਰਨ ਤੇ ਇਸਦੇ ਪ੍ਰਚਲਨ ਨੂੰ ਉਤਸ਼ਾਹ ਦੇਣ ਲਈ ਕ੍ਰਾਊਡਫੰਡਿੰਗ ਮੰਚ ਇੰਪੈਕਟ ਗੁਰੂ ਦੇ ਯਤਨ ਜ਼ਿਕਰਯੋਗ ਹਨ ਚਿਕਿੱਤਸਾ ਦੇ ਖੇਤਰ ‘ਚ ਅਨੋਖੇ ਕੀਰਤੀਮਾਨ ਬਣਾਉਣ ਤੋਂ ਬਾਅਦ ਹੁਣ ਸਿੱਖਿਆ ਦੇ ਖੇਤਰ ‘ਚ ਇਸਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੇਖਣ ਨੂੰ ਮਿਲ ਰਹੀ ਹੈ ਇਸ ਦੀ ਤਾਜ਼ਾ ਉਦਾਹਰਨ ਹੈ ਉੱਚੀਆਂ ਪਹਾੜੀਆਂ ‘ਚ ਵੱਸੇ ਲੱਦਾਖ ਦੇ ਸਕੂਲਾਂ ‘ਚ ਸਿੱਖਿਆ ਦੀਆਂ ਵੱਖ-ਵੱਖ ਲੋੜਾਂ ਨੂੰ ਪੁਰਾ ਕਰਨ ਲਈ ਕ੍ਰਾਊਡਫੰਡਿੰਗ ਦਾ ਸਹਾਰਾ ਲੈਣਾ 17000 ਫੁੱਟ ਫਾਊਡੇਸ਼ਨ ਨੇ ਲੱਦਾਖੀ ਬੱਚਿਆਂ ਨੂੰ ਪੜ੍ਹਾਉਣ ਲਈ ਕ੍ਰਾਊਡਫੰਡਿੰਗ ਦਾ ਰਸਤਾ ਚੁਣ ਕੇ ਨਾ ਸਿਰਫ਼ ਖੇਡਾਂ, ਲਾਇਬ੍ਰੇਰੀ ਤੇ ਹੋਰ ਆਰਥਿਕ ਲੋੜਾਂ ਨੂੰ ਪੂਰਾ ਕੀਤਾ ਸਗੋਂ ਭਵਿੱਖ ਦੀਆਂ ਹੋਰ ਯੋਜਨਾਵਾਂ ਲਈ ਇਸਨੂੰ ਇੱਕ ਮਜ਼ਬੁਤ ਜ਼ਰੀਏ ਦੇ ਤੌਰ ‘ਤੇ ਸਵੀਕਾਰ ਕੀਤਾ ਹੈ ਇੰਪੈਕਟ ਗੁਰੂ ਡਾੱਟ ਕਾੱਮ ਦੇ ਜ਼ਰੀਏ  ‘ਕੱਠੇ ਕੀਤੇ 5.50 ਲੱਖ ਰੁਪਏ ਦੀ ਵਰਤੋਂ 15, 000 ਕਹਾਣੀਆਂ ਵਾਲੀਆਂ  ਕਿਤਾਬਾਂ ਨੂੰ ਸਥਾਨਕ ਭਾਸ਼ਾ ਭੋਟੀ ‘ਚ ਅਨੁਵਾਦ, ਸੰਦਰਭ, ਪ੍ਰਿੰਟ ਤੇ ਵੰਡਣ ਦਾ ਟੀਚਾ ਹਾਸਲ ਕਰਨ ‘ਚ ਕੀਤੀ ਹੈ ਲੱਦਾਖ ਦੇ  ਦੂਰ-ਦੁਰਾਡੇ ਦੇ ਸਕੂਲਾਂ ‘ਚ ਖੇਡ ਦਾ ਮੈਦਾਨ ਸਥਾਪਤ ਕਰਨ ‘ਚ ਵੀ ਇਸ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਚੀਆਂ ਪਹਾੜੀਆਂ ‘ਚ ਵੱਸੇ ਲੱਦਾਖ ‘ਚ 900 ਸਰਕਾਰੀ ਸਕੂਲ ਹਨ, ਜਿੱਥੇ ਅੰਗਰੇਜ਼ੀ ਨੂੰ ਮੁੱਖ ਭਾਸ਼ਾ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ ਜਦੋਂਕਿ ਕੁਝ ਬੱਚੇ ਇਸਦੇ ਅਭਿਆਸੀ ਹੋ ਗਏ ਹਨ ਫਿਰ ਵੀ ਅਜਿਹੇ ਵੱਡੀ ਗਿਣਤੀ ਬੱਚੇ ਹਨ ਜੋ ਲੱਦਾਖ ਦੀ ਮੂਲ ਭਾਸ਼ਾ-ਭੋਟੀ ਜਾਂ ਲੱਦਾਖੀ ‘ਚ ਪੜ੍ਹਨਾ ਪਸੰਦ ਕਰਦੇ ਹਨ ਕਿਉਂਕਿ ਉਹ ਇਸਨੂੰ ਸਹਿਜ਼ਤਾ ਤੇ ਸਰਲਤਾ ਨਾਲ ਸਮਝ ਸਕਦੇ ਹਨ ਤੇ ਉਨ੍ਹਾਂ ਵਿਚ ਲੋਕਪ੍ਰਿਯ ਹੈ ਜਿਸਨੂੰ ਸਕੂਲਾਂ ‘ਚ ਤੇਜੀ ਭਾਸ਼ਾ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ ਪਹਿਲੀ ਅੰਗਰੇਜ਼ੀ ਭਾਸ਼ਾ ਹੈ, ਦੂਜੀ ਹਿੰਦੀ ਜਾਂ ਉਰਦੂ ਤੇ ਤੀਜੀ ਭੋਟੀ ਜਾਂ ਲੱਦਾਖੀ ਭਾਸ਼ਾ ਹੈ ਆਪਣੀ ਮੂਲ ਭਾਸ਼ਾ ‘ਚ ਅਧਿਐਨ ਦੇ ਨਿਰਦੇਸ਼ ਦੀ ਘਾਟ ਕਾਰਨ ਇਹ ਬੱਚੇ ਅਕਸਰ ਵੱਡੀਆਂ ਪ੍ਰੀਖਿਆਵਾਂ ‘ਚ ਅਸਫ਼ਲ ਹੋ ਜਾਂਦੇ ਹਨ ਲੱਦਾਖੀ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਇਆ ਕਰਾਉਣ ਦੇ ਮਕਸਦ  ਨਾਲ ਸੰਗਠਿਤ 17000 ਫੁੱਟ ਫਾਊਂਡੇਸ਼ਨ ਦੇ ਯੋਗਦਾਨ ਕਾਰਨ ਪਰਿਦ੍ਰਿਸ਼ ਵਿਚ ਕਾਫ਼ੀ ਬਦਲਾਅ ਆਇਆ ਹੈ ਸੁਜਾਤਾ ਸਾਹੂ ਵੱਲੋਂ ਸ਼ੁਰੂ ਕੀਤਾ ਗਿਆ ਇਹ ਸੰਗਠਨ ਸੰਨ 2012 ‘ਚ ਸ਼ੁਰੂ ਹੋਇਆ ਤੇ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ ਇਸ ਐਨਜੀਓ ਨੇ 250 ਸਕੂਲਾਂ ‘ਚ ਲਾਇਬ੍ਰੇਰੀ ਸਥਾਪਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਇਸ ‘ਚੋਂ ਕੁਝ ਸੰਸਥਾਵਾਂ ‘ਚ 140 ਖੇਡ ਮੈਦਾਨਾਂ ਦਾ ਵੀ ਨਿਰਮਾਣ ਕੀਤਾ ਹੈ ਹੁਣ 17000 ਫੁੱਟ ਫਾਊਂਡੇਸ਼ਨ ਨੇ ਸਕੂਲੀ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਭੋਟੀ ਭਾਸ਼ਾ ‘ਚ ਕਹਾਣੀਆਂ ਵਾਲੀਆਂ ਕਿਤਾਬਾਂ ਦਾ ਅਨੁਵਾਦ ਕਰਨ ਦਾ ਬੀੜਾ ਚੁੱਕਿਆ ਹੈ 2015 ‘ਚ ਇਸ ਫਾਊੁਂਡੇਸ਼ਨ ਨੇ ਭੋਟੀ ਭਾਸ਼ਾ ‘ਚ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਦਾ ਅਨੁਵਾਦ ਕਰਨ ਦਾ ਅਦਾਰਾ ਸ਼ੁਰੂ ਕੀਤਾ ਹੈ, 21, 000 ਕਹਾਣੀਆਂ ਵਾਲੀਆਂ ਕਿਤਾਬਾਂ ਦੇ ਅਨੁਵਾਦ ਕਰਨ ਦੇ ਟੀਚੇ ਦੇ ਨਾਲ ਇਹ ਅੱਗੇ ਵਧ ਰਿਹਾ ਹੈ ਇਸ ਐਨਜੀਓ ਨੇ ਸਿਰਫ਼ ਅਨੁਵਾਦ ‘ਤੇ ਧਿਆਨ ਕੇਂਦਰਿਤ ਨਹੀਂ ਕੀਤਾ, ਸਗੋਂ ਲੇਹ ਜਿਲ੍ਹੇ ‘ਚ 370 ਸਕੂਲਾਂ ‘ਚ 15,000 ਕਿਤਾਬਾਂ ਨੂੰ ਅਨੁਵਾਦ, ਸੰਦਭਿਤ ਤੇ ਵੰਡਣ ਦਾ ਨਵਾਂ ਟੀਚਾ ਹੱਥ ਲਿਆ ਹੈ ਇਸ ਅਨੋਖੇ ਕੰਮ ਲਈ ਉਨ੍ਹਾਂ ਦੇ ਸਨਮੁੱਖ ਆਰਥਿਕ ਵਸੀਲਿਆਂ ਦੀ ਘਾਟ ਆਉਣ ਲੱਗੀ ਤਾਂ ਉਨ੍ਹਾਂ ਨੇ ਕ੍ਰਾਊਡਫੰਡਿੰਗ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਇਸ ਕੰਮ ਲਈ ਉਨ੍ਹਾਂ ਨੇ ਇੰਪੈਕਟ ਗੁਰੂ ਡਾੱਟ ਕਾੱਮ ਦੇ ਜਰੀਏ ਧਨ ‘ਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤੇ 2.39 ਲੱਖ ਰੁਪਏ ਇਕੱਠੇ ਕੀਤੇ ਗਏ
ਇਸ ਪ੍ਰਤੀਕਿਰਿਆ ਤੋਂ ਰੋਮਾਂਚਿਤ ਹੋ ਕੇ ਉਨ੍ਹਾਂ ਨੇ ਲੱਦਾਖ ਦੇ ਦੂਰ-ਦੁਰਾਡੇ ਵਾਲੇ ਸਕੂਲਾਂ ‘ਚ ਇੱਕ ਖੇਡ ਦਾ ਮੈਦਾਨ ਸਥਾਪਤ ਕਰਨ ਲਈ ਧਨ ਇਕੱਠਾ ਕਰਨ ਦੇ ਇਰਾਦੇ ਨਾਲ ਇੰਪੈਕਟ ਗੁਰੂ ਡੱਾਟ ਕਾੱਮ ‘ਤੇ ਦੂਜੀ ਮੁਹਿੰਮ ਚਲਾਈ, ਜਿਸ ਨਾਲ ਵਿਦਿਆਰਥੀ ਲਈ ਸਮੁੱਚੀ ਸਿੱਖਿਆ ਤੇ ਖੇਡਾਂ ਦਾ ਵਾਤਾਵਰਨ ਤਿਆਰ ਕੀਤਾ ਜਾ ਸਕੇ ਇਸ ਮੁਹਿੰਮ ਨੇ ਵੀ ਤੈਅ ਟੀਚੇ ਨੂੰ ਪਾਰ ਕਰਕੇ 3.21 ਲੱਖ ਰੁਪਏ ਇਕੱਠੇ ਕੀਤੇ ਹਨ ਐਨਜੀਓ ਦੇ ਲਾਈਫ਼ ਟਾਈਮ ਵਰਕਰ ਸਟੈਨਬਾ ਗਿਆਲਟਾਨ ਦਾ ਮੰਨਣਾ ਹੈ ਕਿ ਇਸ ਐਨਜੀਓ ਲਈ ਕ੍ਰਾਊਡਫੰਡਿੰਗ ਦਾ ਰਸਤਾ ਸਹਿਜ਼ ਤੇ ਸਰਲ ਹੈ, ਕਿਉਂਕਿ ਇਸ ਦੇ ਜਰੀਏ ਤੁਹਾਡੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕ ਤੁਹਾਡੇ ਮਿਸ਼ਨ ਤੇ  ਵਿਜ਼ਨ ਨੂੰ ਦੇਖਦੇ ਹੋਏ ਦਾਨ ਕਰਦੇ ਹਨ ਕਾਰਪੋਰੇਟ ਖੇਤਰ ਦੀਆਂ ਕੰਪਨੀਆਂ ਲਈ ਸੀਐੇਸਆਰ ਨੀਤੀ ਕਾਰਨ ਦਾਨ ਕਰਨ ਦੀ ਲਾਜ਼ਮੀਅਤ ਹੈ, ਬੇਸ਼ੱਕ ਹੀ ਉਹ ਨਾ ਚਾਹੁੰਦੇ ਹੋਣ ਪਰ ਕ੍ਰਾਊਡਫੰਡਿੰਗ ਦੇ ਅੰਤਰਗਤ ਅਜਿਹਾ ਨਹੀਂ ਹੈ, ਲੋਕ ਉੱਥੇ ਸਵੈ-ਇੱਛਾ ਨਾਲ ਦਾਨ ਕਰਦੇ ਹਨ ਕਿਉਂਕਿ ਉਹ ਅਸਲ ਵਿਚ ਤੁਹਾਡੀ ਮੱਦਦ ਕਰਨਾ ਚਾਹੁੰਦੇ ਹਨ ਤੇ ਇਹ ਇੱਕ ਵੱਡੀ ਭਾਵਨਾ ਹੈ ਇੰਪੈਕਟ ਗੁਰੂ ਡਾੱਟ ਕਾੱਮ ਦੇ ਜਰੀਏ ਮਿਲੀਆਂ ਇਨ੍ਹਾਂ ਸਫ਼ਲਤਾਵਾਂ ਤੋਂ ਬਾਅਦ , 17000 ਫੁੱਟ ਫਾਉੂਂਡੇਸ਼ਨ ਦੀ ਭਵਿੱਖ ਦੀਆਂ ਅਨੇਕਾਂ ਹੋਰ ਵੀ ਇੱਛਾਵਾਂ ਹਨ ਉਹ ਹੁਣ ਡਿਜ਼ੀਟਲ ਲਾਇਬ੍ਰੇਰੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਤੋਂ ਇਲਾਵਾ ਹਾਲਾਂਕਿ ਲੱਦਾਖ ਉਨ੍ਹਾਂ ਦਾ ਪਹਿਲਾ ਟੀਚਾ  ਹੈ ਪਰ ਹੁਣ ਉਹ ਅਰੂਣਾਚਲ ਵਰਗੇ ਹੋਰ ਉੱਤਰੀ ਖੇਤਰਾਂ ‘ਚ ਜਾਣ ਦੀ ਵੀ ਕੋਸ਼ਿਸ ਕਰ ਰਹੇ ਹਨ ਇਹ ਉਨ੍ਹਾਂ ਦਾ ਅਗਲਾ ਟੀਚਾ ਹੈ 2012 ‘ਚ ਸਥਾਪਤ 17000 ਫੁੱਟ ਫਾਊੁਂਡੇਸ਼ਨ ਦੀ ਸੁਜਾਤਾ ਨੇ ਦੂਰ-ਦੁਰਾਡੇ ਦੇ ਪਿੰਡਾਂ ‘ਚ ਲੱਦਾਖੀ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਾਉਣ ਤੇ ਸਥਾਨਕ ਨਿਵਾਸੀਆਂ ਨੂੰ ਆਮਦਨੀ ਦੇ ਮੌਕੇ ਦਿਵਾਉਣ ਲਈ ਇਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਇਸ ਫਾਊਂਡੇਸ਼ਨ ਦੇ ਜ਼ਰੀਏ ਸੁਜਾਤਾ ਨੇ ਹੁਣ ਤੱਕ ਸਕੂਲਾਂ ‘ਚ 50,000 ਕਿਤਾਬਾਂ ਦਾਨ ਕੀਤੀਆਂ ਹਨ ਤੇ 20 ਤੋਂ ਵੀ ਜ਼ਿਆਦਾ ਸਕੂਲਾਂ ‘ਚ ਕਲਾਸ ਰੂਮ ਫਰਨੀਚਰ ਮੁਹੱਈਆ ਕਰਵਾਏ ਹਨ ਉਨ੍ਹਾਂ ਦਾ ਫਾਊਂਡੇਸ਼ਨ 8000 ਵਿਦਿਆਰਥੀਆਂ ਦੀ ਸਿੱਧੇ ਤੌਰ ‘ਤੇ ਅਤੇ ਲਗਭਗ 30,000 ਵਿਦਿਆਰਥੀਆਂ ਦੀ ਅਸਿੱਧੇ ਤੌਰ ‘ਤੇ ਮੱਦਦ ਕਰ ਰਿਹਾ ਹੈ ਨਾਲ ਹੀ, ਉਨ੍ਹਾਂ ਨੇ 370 ਸਕੂਲਾਂ ਨੂੰ ਗੋਦ ਵੀ ਲਿਆ ਹੈ, ਜਿਨ੍ਹਾਂ ‘ਚ 60 ਨਿੱਜੀ ਸਕੂਲ ਹਨ ਸੁਜਾਤਾ 675 ਸਰਕਾਰੀ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਦੇਣ ‘ਚ ਵੀ ਸਰਗਰਮ ਹਨ ਉਹ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਸਿੱਖਿਆ ਨੂੰ ਅਸਲ ਵਿਚ ਇੱਕ ਨਵੀਂ ਉਚਾਈ ਪ੍ਰਦਾਨ ਕੀਤੀ ਹੈ ਉਨ੍ਹਾਂ ਦੇ ਮਿਸ਼ਨ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕ੍ਰਾਊਡਫੰਡਿੰਗ ਮੰਚ ਇੰਪੈਕਟ ਗੁਰੂ ਇੱਕ ਉਮੀਦ ਬਣ ਕੇ ਸਾਹਮਣੇ ਆਇਆ ਹੈ ਇਸਦੇ ਕਾਰਜਕਾਰੀ ਅਧਿਕਾਰੀ ਸ੍ਰੀ ਪੀਯੂਸ਼ ਜੈਨ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ‘ਚ ਕ੍ਰਾਊੁਡਫੰਡਿੰਗ ਨਾ ਸਿਰਫ਼ ਜੀਵਨ ਦਾ ਹਿੱਸਾ ਬਣੇਗਾ ਸਗੋਂ ਹੋਰ ਬਹੁਮੰਤਵੀ ਯੋਜਨਾਵਾਂ ਨੂੰ ਆਕਾਰ ਦੇਣ ਦਾ ਆਧਾਰ ਵੀ ਇਹੀ ਹੋਵੇਗਾ
ਇੰਪੈਕਟ ਗੁਰੂ ਨੇ ਕ੍ਰਾਊਡਫੰਡਿੰਗ ਦੇ ਜਰੀਏ ਕਰੋੜਾਂ ਰੁਪਏ ਦੀ ਚਿਕਿਤਸਾ ਸਹਾਇਤਾ ਤੇ ਹੋਰ ਲੋੜਾਂ ਲਈ ਆਰਥਿਕ ਵਸੀਲੇ ਜੋੜੇ ਹਨ ਸਿਰਫ਼ ਚਿਕਿਤਸਾ ਦੇ ਖੇਤਰ ‘ਚ ਹੀ ਨਹੀਂ ਸਗੋਂ ਹੋਰ ਖੇਤਰਾਂ ‘ਚ ਵੀ ਕ੍ਰਾਊਡਫੰਡਿੰਗ ਦਾ ਪ੍ਰਚਲਣ ਵਧ ਰਿਹਾ ਹੈ ਯਸ਼ ਚੈਰੀਟੇਬਲ ਟਰੱਸਟ ਨੇ ਆਪਣੇ ‘ਕੈਫ਼ੇ ਅਰਪਨ’ ਨੂੰ ਖੋਲ੍ਹਣ ਲਈ ਲੋੜੀਂਦੇ ਧਨ ਦੀ ਪੂਰਤੀ ਲਈ ਇੰਪੈਕਟ ਗੁਰੂ ਦੇ ਜ਼ਰੀਏ ਕ੍ਰਾਊਡਫੰਡਿੰਗ ਦਾ ਸਹਾਰਾ ਲਿਆ ਵਿਕਾਰਗ੍ਰਸਤ ਨੌਜਵਾਨਾਂ ਵੱਲੋਂ ਚਲਾਇਆ  ਇਹ ਇੱਕ ਅਨੋਖਾ ਤੇ ਅਦੁੱਤਾ ਕੈਫ਼ੇ ਹੈ ਇਾਂਪੈਕਟ ਗੁਰੂ ਨੇ ਇਸ ਲਈ ਨਿਹਸੁਆਰਥ ਸੇਵਾਵਾਂ ਦਿੱਤੀਆਂ ਤੇ ਟੀਚਾ ਰਾਸ਼ੀ ਤੋਂ ਜ਼ਿਆਦਾ ਧਨ ‘ਕੱਠਾ ਕਰਨ ‘ਚ ਸਫ਼ਲ ਹੋਏ ਭਾਰਤ ਦੇ ਸੁਨਹਿਰੇ ਭਵਿੱਖ ਲਈ ਕ੍ਰਾਊਡਫੰਡਿੰਗ ਅਹਿਮ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਕ੍ਰਾਊਡਫੰਡਿੰਗ ਤੋਂ ਭਾਰਤ ਵਿਚ ਦਾਨ ਦਾ ਮਤਲਬ ਸਿਰਫ਼ ਗਰੀਬਾਂ ਤੇ ਲਚਾਰਾਂ ਦੀ ਮੱਦਦ ਕਰਨਾ ਸਮਝਦੇ ਆ ਰਹੇ ਹਾਂ ਜੋ ਕਿ ਹੁਣ ਕਲਾ, ਵਿਗਿਆਨ, ਸਿੱਖਿਆ, ਚਿਕਿਤਸਾ ਤੇ ਮਨੋਰੰਜਨ ਨੂੰ ਖੁਸ਼ਹਾਲ ਕਰਨ ਲਈ ਵੀ ਹੋ ਜਾਵੇਗਾ ਅਜਿਹਾ ਹੋਣ ਨਾਲ ਕ੍ਰਾਊਡਫੰਡਿੰਗ ਦੀ ਉਪਯੋਗਿਤਾ ਤੇ ਮਹੱਤਤਾ ਸਹਿਜ਼ੇ ਹੀ ਬਹੁਗੁਣੀ ਹੋ ਕੇ ਸਾਹਮਣੇ ਆਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ; ਰਿਤੁ-ਨਵਜੋਤ ਤੋਂ ਬੱਝੀ ਤਮਗੇ ਦੀ ਆਸ
ਰੇਪਚੇਜ਼ ਂਚ ਪਹੁੰਚੀਆਂ
ਬੁਡਾਪੇਸਟ, 23 ਅਕਤੂਬਰ
ਭਾਰਤ ਦੀ ਰਿਤੂ (65 ਕਿਗ੍ਰਾ) ਅਤੇ ਨਵਜੋਤ ਕੌਰ (68 ਕਿਗ੍ਰਾ) ਨੇ ਇੱਥੇ ਚੱਲ ਰਹੇ ਸੀਨੀਅਰ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਆਪਣੇ ਆਪਣੇ ਭਾਰ ਵਰਗ ਦੇ ਰੇਪਚੇਜ਼ ਮੁਕਾਬਲਿਆਂ ‘ਚ ਪ੍ਰਵੇਸ਼ ਕਰ ਲਿਆ ਹੈ ਜਿਸ ਨਾਲ ਉਹਨਾਂ ਦੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਦੀ ਆਸ ਬੱਝ ਗਈ ਹੈ ਰਿਤੁ ਦਾ ਰੇਪਚੇਜ਼ ‘ਚ ਬੁਲਗਾਰੀਆ ਦੀ ਸੋਫੀਆ ਨਾਲ ਅਤੇ ਨਵਜੋਤ ਦਾ ਕੋਰੀਆ ਦੀ ਯੁਨਸਿਲ ਜਾਂਗ ਨਾਲ ਮੁਕਾਬਲਾ ਹੋਵੇਗਾ ਟੂਰਨਾਮੈਂਟ ‘ਚ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62), ਰਿਤੁ ਫੋਗਾਟ (59), ਪਿੰਕੀ (53) ਅਤੇ ਪੂਜਾ ਢਾਂਡਾ (57) ਕਿਗ੍ਰਾ ਭਾਰ ਵਰਗ ‘ਚ ਨਿੱਤਰਣਗੀਆਂ
ਰਿਤੁ ਅਤੇ ਨਵਜੋਤ ਆਪਣੇ ਮੁਕਾਬਲੇ ਹਾਰ ਗਈਆਂ ਸਨ ਪਰ ਉਹਨਾਂ ਨੂੰ ਹਰਾਉਣ ਵਾਲੀਆਂ ਪਹਿਲਵਾਨ ਫਾਈਨਲ ‘ਚ ਪਹੁੰਚ ਗਈਆਂ ਜਿਸ ਨਾਲ ਰਿਤੁ ਅਤੇ ਨਵਜੋਤ ਨੂੰ ਰੇਪਚੇਜ਼ ‘ਚ ਨਿੱਤਰਨ ਅਤੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਦਾ ਮੌਕਾ ਮਿਲ ਗਿਆ
ਰਿਤੂ ਨੂੰ 65 ਕਿਗ੍ਰਾ ‘ਚ ਫਿਨਲੈਂਡ ਦੀ ਪੇਤਰਾ ਮਾਰਿਤ ਨੇ ਕੁਆਰਟਰ ਫਾਈਨਲ ‘ਚ 6-2 ਨਾਲ ਅਤੇ ਨਵਜੋਤ ਨੂੰ 68 ਕਿਗ੍ਰਾ ‘ ਚ ਫਰਾਂਸ ਦੀ ਕੌਂਬਾ ਸੇਲੇਨ ਨੇ ਪ੍ਰੀ ਕੁਆਰਟਰ ਫਾਈਨਲ ‘ਚ 4-0 ਨਾਲ ਹਰਾਇਆ ਮਾਰਿਤ ਅਤੇ ਸੇਲੇਨ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਿਸ ਨਾਲ ਭਾਰਤੀ ਪਹਿਲਵਾਨਾਂ ਨੂੰ ਇੱਕ ਲਾਈਫਲਾਈਨ ਮਿਲ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੁਸ਼ਤੀ ਟੂਰਨਾਮੈਂਟ:ਸੁਸ਼ੀਲ ਦਾ ਇਤਿਹਾਸ ਦੁਹਰਾਉਣ ਨਿੱਤਰੇਗਾ ਬਜ਼ਰੰਗ
ਬਜ਼ਰੰਗ 21 ਅਕਤੂਬਰ ਨੂੰ ਰੱਖਣਗੇ ਆਪਣੀ ਚੁਣੌਤੀ
ਪਹਿਲੇ ਦਿਨ ਭਾਰਤ ਦੇ ਜਤਿੰਦਰ, ਪਵਨ ਅਤੇ ਸੁਮਿਤ ਨਿੱਤਰਣਗੇ
ਮੁੱਖ ਕੋਚ ਜਗਮਿੰਦਰ ਸਿੰਘ ਨੇ ਵੀ ਭਾਰਤੀ ਪਹਿਲਵਾਨਾਂ ਦੀਆਂ ਤਿਆਰੀਆਂ ‘ਤੇ ਸੰਤੋਸ਼ ਜਿਤਾਉਂਦਿਆਂ ਕਿਹਾ ਕਿ ਭਾਰਤੀ ਪਹਿਲਵਾਨ ਟੂਰਨਾਮੈਂਟ ‘ਚ ਨਵਾਂ ਇਤਿਹਾਸ ਰਚ ਸਕਦੇ ਹਨ ਭਾਰਤ ਨੇ ਫ੍ਰੀਸਟਾਈਲ, ਮਹਿਲਾ ਵਰਗ ਅਤੇ ਗ੍ਰੀਕੋ ਰੋਮਨ ਵਰਗ ‘ਚ ਕੁੱਲ 30 ਪਹਿਲਵਾਨ ਭੇਜੇ ਹਨ
ਬੁਡਾਪੇਸਟ, 19 ਅਕਤੂਬਰ
ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ ਪਹਿਲਵਾਨ ਬਜ਼ਰੰਗ ਪੂਨੀਆ 20 ਤੋਂ 28 ਅਕਤੂਬਰ ਤੱਕ ਇੱਥੇ ਸ਼ੁਰੂ ਹੋ ਰਹੇ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਦਾ ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਨਿੱਤਰਣਗੇ
ਸੁਸ਼ੀਲ ਵਿਸ਼ਵ ਕੁਸ਼ਤੀ ਟੂਰਨਾਮੈਂਟ ਦੇ ਇਤਿਹਾਸ ‘ਚ ਸੋਨ ਤਮਗਾ ਜਿੱਤਣ ਵਾਲੇ ਇੱਕੋ ਇੱਕ ਭਾਰਤੀ ਪਹਿਲਵਾਨ ਹਨ ਸੁਸ਼ੀਲ ਨੇ 2010 ‘ਚ ਮਾਸਕੋ ‘ਚ ਇਹ ਕਾਰਨਾਮਾ ਕੀਤਾ ਸੀ ਭਾਰਤ ਨੇ ਵਿਸ਼ਵ ਚੈਂਪੀਅਨਸਿਪ ‘ਚ ਹੁਣ ਤੱਕ ਕੁੱਲ 7 ਤਮਗੇ ਜਿੱਤੇ ਹਨ ਬਜਰੰਗ ਨੇ 2013 ‘ਚ ਬੁਡਾਪੇਸਟ ‘ਚ ਹੀ ਕਾਂਸੀ ਤਮਗਾ ਜਿੱਤਿਆ ਸੀ ਅਤੇ ਇਸ ਸਾਲ ਉਹ ਜਿਸ ਲੈਅ ‘ਚ ਹਨ ਉਹ ਸੁਸ਼ੀਲ ਦਾ ਇਤਿਹਾਸ ਦੁਹਰਾ ਸਕਦੇ ਹਨ
ਬਜ਼ਰੰਗ ਇਸ ਟੂਰਨਾਮੈਂਟ ‘ਚ ਪਹਿਲੇ ਅਜਿਹੇ ਭਾਰਤੀ ਬਣੇ ਹਨ, ਜਿੰਨ੍ਹਾਂ ਨੂੰ ਉੱਚ ਰੈਂਕਿੰਗ ਵਾਲੇ ਖਿਡਾਰੀਆਂ ‘ਚ ਸ਼ਾਮਲ ਕੀਤਾ ਗਿਆ ਹੈ ਬਜ਼ਰੰਗ 65 ਕਿਲੋਗ੍ਰਾਮ ਭਾਰ ਵਰਗ ‘ਚ ਆਪਣੀ ਚੁਣੌਤੀ ਪੇਸ਼ ਕਰਣਗੇ ਅਤੇ ਇਸ ਲਈ ਉਹਨਾਂ ਤੀਸਰੀ ਸੀਡ ਦਿੱਤੀ ਗਈ ਹੈ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਿਸ਼ਵ ਰੈਸਲਿੰਗ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਬਜ਼ਰੰਗ ਦੇ 45 ਅੰਕ ਹਨ
ਕੁਸ਼ਤੀ ਦੇ ਵਿਸ਼ਵ ਸੰਗਠਨ ਨੇ ਪਹਿਲਵਾਨਾਂ ਦੀ ਰੈਂਕਿੰਗ ਜਾਰੀ ਕਰਨ ਲਈ ਪ੍ਰੀ ਚੈਂਪੀਅਨਸ਼ਿਪ ਕਾਰਗੁਜਾਰੀ ਰੈਂਕਿੰਗ ਅੰਕਾਂ ਦਾ ਇਸਤੇਮਾਲ ਕਰਦੇ ਹੋਏ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਲਈ ਰੈਂਕਿੰਗ ਜਾਰੀ ਕੀਤੀ ਹੈ ਤੁਰਕੀ ਦੇ ਸੇਹਾਤਿਨ ਕਿਲਿਸਾਲਿਆਨ ਨੂੰ 65 ਕਿਗ੍ਰਾ ਵਰਗ ‘ਚ 50 ਅੰਕਾਂ ਨਾਲ ਅੱਵਲ ਦਰਜਾ ਮਿਲਿਆ ਹੈ ਰੂਸ ਦੇ ਇਲਿਆ ਬੇਕਬੁਲਾਤੋਵ ਨੂੰ ਦੂਸਰਾ ਅਤੇ ਬਜਰੰਗ ਨੂੰ ਤੀਸਰਾ ਦਰਜਾ ਮਿਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਤੇ ਆਸ਼ਾ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ
ਖਾਲੀ ਭਾਂਡੇ ਖੜਕਾ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਨੂੰ ਜਗਾਉਣ ਦਾ ਯਤਨ
ਆਸ਼ਾ ਵਰਕਰਾਂ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ, ਕਈ ਮਹਿਲਾ ਪੁਲਿਸ ਮੁਲਾਜ਼ਮਾਂ ਡਿੱਗੀਆਂ
ਨਿਗੂਣੇ ਮਾਣ ਭੱਤਾ ਦੇ ਕੇ ਲਾਏ ਸੋਸ਼ਣ ਦੇ ਦੋਸ਼
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲਾਂ ਦੇ ਘਿਰਾਓ ਨੂੰ ਰੋਕਣਾ ਸਥਾਨਕ ਪੁਲਿਸ ਲਈ ਟੇਡੀ ਖੀਰ ਸਾਬਤ ਹੋ ਰਿਹਾ ਹੈ। ਆਸ਼ਾ ਵਰਕਰਾਂ ਵੱਲੋਂ ਅੱਜ ਮੋਤੀ ਮਹਿਲ ਦੇ ਘਿਰਾਓ ਨੂੰ ਲੈ ਕੇ ਪੁਲਿਸ ਤੇ ਆਸ਼ਾ ਵਰਕਰਾਂ ਵਿਚਕਾਰ ਤਕੜੀ ਖਿੱਚ-ਧੂਹ ਹੋਈ। ਇੱਥੋਂ ਤੱਕ ਕਿ ਇਸ ਖਿੱਚ-ਧੂਹ ਵਿੱਚ ਕਈ ਮਹਿਲਾ ਪੁਲਿਸ ਮੁਲਾਜ਼ਮਾਂ ਆਸ਼ਾ ਵਰਕਰਾਂ ਨੂੰ ਰੋਕਣ ਮੌਕੇ ਭਿੜ ਗਈਆਂ ਅਤੇ ਇਸ ਜੱਦੋ ਜਹਿਦ ‘ਚ ਹੇਠਾਂ ਡਿੱਗ ਗਈਆਂ।
ਆਲਮ ਇਹ ਰਿਹਾ ਕਿ ਮਰਦ ਪੁਲਿਸ ਮੁਲਾਜ਼ਮ ਵੀ ਇਨ੍ਹਾਂ ਆਸ਼ਾ ਵਰਕਰਾਂ ਨੂੰ ਰੋਕਣ ਲਈ ਅੜੇ ਰਹੇ। ਜਾਣਕਾਰੀ ਅਨੁਸਾਰ ਅੱਜ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੋਤੀ ਮਹਿਲ ਤੇ ਸਿਹਤ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰਨਾ ਸੀ। ਆਸ਼ਾ ਵਰਕਰਾਂ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਤੋਂ ਦੂਰ ਪੋਲੋ ਗਰਾਊਂਡ ਨੇੜੇ ਇਕੱਠੀਆਂ ਹੋ ਗਈਆਂ। ਆਸ਼ਾ ਵਰਕਰਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਪੋਲੋ ਗਰਾਊਂਡ ਨੇੜੇ ਬੈਰੀਕੇਟ ਲਾਏ ਹੋਏ ਸਨ।
ਇਸ ਦੌਰਾਨ ਜਦੋਂ ਆਸ਼ਾ ਵਰਕਰਾਂ ਵੱਲੋਂ ਬੇਰੀਕੇਟ ਹਟਾ ਕੇ ਮੁੱਖ ਮੰਤਰੀ ਦੇ ਮਹਿਲ ਵੱਲ ਵੱਧਣ ਦੀ ਜ਼ੋਰ ਅਜਮਾਈ ਕੀਤੀ ਗਈ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਔਰਤਾਂ ਦੀ ਗਿਣਤੀ ਨੂੰ ਦੇਖਦਿਆਂ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਆਸ਼ਾ ਵਰਕਰਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਦੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਖਿੱਚ-ਧੂਹ ਅਤੇ ਧੁੱਕਾ ਮੁੱਕੀ ਹੋਈ। ਆਸ਼ਾ ਵਰਕਰਾਂ ਮੋਤੀ ਮਹਿਲ ਵੱਲ ਵਧਣ ਲਈ ਬਜਿੱਦ ਸਨ ਪਰ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰੋਕਣ ਲਈ ਅੜੇ ਸਨ।
ਇਸੇ ਖਿੱਚ ਧੂਹ ਵਿੱਚ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆਪਣੇ ਡੰਡਿਆਂ ਨੂੰ ਅੱਗੇ ਲਾਕੇ ਰੋਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਵੱਲੋਂ ਇਨ੍ਹਾਂ ਦੇ ਡੰਡਿਆਂ ਨੂੰ ਹੀ ਧੱਕੇ ਨਾਲ ਖੋਹ ਲਿਆ। ਇਸ ਦੌਰਾਨ ਕੁਝ ਮਹਿਲਾ ਮੁਲਾਜ਼ਮ ਹੇਠਾਂ ਵੀ ਡਿੱਗ ਗਈਆਂ। ਉਂਜ ਆਸ਼ਾ ਵਰਕਰਾਂ ਪੂਰੇ ਜੋਸ਼ ਵਿੱਚ ਸਨ ਅਤੇ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਖਾਲੀ ਭਾਂਡੇ ਖੜਕਾ ਕੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇ ਲਾਉਂਦੀਆਂ ਗਰਜ ਰਹੀਆਂ ਸਨ।
ਇਸ ਮੌਕੇ ਜਥੇਬੰਦੀ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਵਧੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ। ਉਸ ਨੂੰ ਲਾਗੂ ਕਰਵਾਉਣ ਸਮੇਤ ਪੰਜਾਬ ਅੰਦਰ ਹਰਿਆਣਾ ਪੈਟਰਨ ਨੂੰ ਲਾਗੂ ਕਰਵਾਉਣ ਲਈ ਇਹ ਰੋਸ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਸ਼ਾ ਤੇ ਫੈਸਿਲੀਟੇਟਰ ਦੀ ਹਾਜਰੀ ਯਕੀਨੀ ਬਣਾਈ ਜਾਵੇ ਤੇ ਤਨਖਾਹ ਨੂੰ 15 ਹਜ਼ਾਰ ਕੀਤਾ ਜਾਵੇ। ਸਿਹਤ ਮਹਿਕਮੇ ਵਿੱਚ ਹਰ ਪ੍ਰਕਾਰ ਦੇ ਕੰਮ ਕਰਵਾਏ ਜਾ ਰਹੇ ਹਨ, ਪਰ ਇਸ ਬਦਲੇ ਉਨ੍ਹਾਂ ਨੂੰ ਨਿਗੂਣਾ ਭੱਤਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਖਜਾਨਾ ਮੰਤਰੀ ਦੇ ਸ਼ਹਿਰ ਅੰਦਰ ਵੀ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਮਰਦ ਪੁਲਿਸ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ। ਇਸ ਮੌਕੇ ਹਰ ਆਸ਼ਾ ਵਰਕਰ ਦੇ ਹੱਥ ਵਿੱਚ ਖਾਲੀ ਭਾਂਡੇ ਚੁੱਕੇ ਹੋਏ ਸਨ। ਪੁਲਿਸ ਵੱਲੋਂ ਮੋਤੀ ਮਹਿਲਾ ਵੱਲ ਜਾਂਦੇ ਰਸਤਿਆਂ ‘ਤੇ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨ ਤਗਮੇ ਦੀ ਆਸ ਵਿਕਾਸ ਅਨਫਿੱਟ, ਸੈਮੀਫਾਈਨਲ ਤੋਂ ਹਟੇ
ਕੁਆਰਟਰਫਾਈਨਲ ਚ ਵਧ ਗਈ ਸੀ ਅੱਖ ਦੀ ਸੱਟ | Sports News
ਜਕਾਰਤਾ, (ਏਜੰਸੀ)। ਸੋਨ ਤਗਮੇ ਦੇ ਮੁੱਖ ਦਾਅਵੇਦਾਰ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨਨ ਨੂੰ ਅੱਖ ‘ਤੇ ਸੱਟ ਦੇ ਕਾਰਨ 18ਵੀਆਂ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਈਵੇਂਟ ‘ਚ ਅਨਫਿੱਟ ਕਰਾਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 75 ਕਿਗ੍ਰਾ ਪੁਰਸ਼ ਸੈਮੀਫਾਈਨਲ ਮੁਕਾਬਲੇ ਤੋਂ ਹਟਣਾ ਪਿਆ ਵਿਕਾਸ ਨੇ ਮੁੱਕੇਬਾਜ਼ੀ ਮੁਕਾਬਲੇ ‘ਚ ਆਪਣੇ 75 ਕਿਗ੍ਰਾ ਪੁਰਸ਼ ਭਾਰ ਵਰਗ ‘ਚ ਕਜ਼ਾਖ਼ਿਸਤਾਨ ਦੇ ਅਮਾਨਕੁਲ ਵਿਰੁੱਧ ਸੈਮੀਫਾਈਨਲ ‘ਚ ਭਿੜਨਾ ਸੀ ਪਰ ਅੱਖ ‘ਤੇ ਸੱਟ ਕਾਰਨ ਉਹਨਾਂ ਨੂੰ ਪਹਿਲਾਂ ਹੀ ਬਾਹਰ ਹੋਣਾ ਪਿਆ 26 ਸਾਲਾ ਮੁੱਕੇਬਾਜ਼ ਨੇ ਹਾਲਾਂਕਿ ਸੈਮੀਫਾਈਨਲ ‘ਚ ਪਹੁੰਚ ਕੇ ਆਪਣੇ ਲਈ ਕਾਂਸੀ ਤਗਮਾ ਪਹਿਲਾਂ ਹੀ ਪੱਕਾ ਕਰ ਲਿਆ ਸੀ ਉਹਨਾਂ ਏਸ਼ੀਆਈ ਖੇਡਾਂ ‘ਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣਨ ਦੀ ਪ੍ਰਾਪਤੀ ਦਰਜ ਕਰਦੇ ਹੋਏ ਆਪਣਾ ਨਾਂਅ ਇਤਿਹਾਸ ‘ਚ ਦਰਜ ਕਰਵਾ ਲਿਆ ਵਿਕਾਸ ਨੇ 2010 ਗਵਾਂਗਝੂ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੇ 60 ਕਿਗ੍ਰਾ ਭਾਰ ਵਰਗ ‘ਚ ਸੋਨ ਤਗਮਾ ਜਿੱਤਿਆ ਸੀ ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਗਮਾ ਆਪਣੇ ਨਾਂਅ ਕਰਵਾ ਚੁੱਕੇ ਹਨ।
ਭਾਰਤੀ ਮੁੱਕੇਬਾਜ਼ ਨੂੰ ਪ੍ਰੀ ਕੁਆਰਟਰ ‘ਚ ਅੱਖ ਦੇ ਉੱਪਰ ਕੱਟ ਲੱਗ ਗਿਆ ਸੀ ਜਦੋਂਕਿ ਚੀਨ ਦੇ ਤੁਹੇਤਾ ਵਿਰੁੱਧ ਕੁਆਰਟਰ ਫਾਈਨਲ ‘ਚ ਉਹਨਾਂ ਦੀ ਸੱਟ ਹੋਰ ਖ਼ਰਾਬ ਹੋ ਗਈ ਸੀ ਹਾਲਾਂਕਿ ਅੱਖ ਤੋਂ ਖੂਨ ਦੇ ਬਾਵਜ਼ੂਦ ਉਹਨਾਂ ਚੀਨੀ ਮੁੱਕੇਬਾਜ਼ ਵਿਰੁੱਧ ਮੁਕਾਬਲਾ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਅਤੇ ਪੱਕਾ ਕੀਤਾ ਕਿ ਉਹ ਲਗਾਤਾਰ ਤੀਸਰੀਆਂ ਏਸ਼ੀਆਈ ਖੇਡਾਂ ਤੋਂ ਖ਼ਾਲੀ ਹੱਥ ਨਹੀਂ ਜਾਣਗੇ ਮੁੱਕੇਬਾਜ਼ੀ ਮੁਕਾਬਲਿਆਂ ‘ਚ ਹੁਣ ਭਾਰਤ ਦੀਆਂ ਨਜ਼ਰਾਂ 49 ਕਿਗ੍ਰਾ ਪੁਰਸ਼ ਲਾਈਟ ਫਲਾਈਵੇਟ ਵਰਗ ‘ਚ ਅਮਿਤ ਪੰਘਲ ‘ਤੇ ਲੱਗੀਆਂ ਹਨ ਜੋ ਸੈਮੀਫਾਈਨਲ ‘ਚ ਫਿਲੀਪੀਂਸ ਦੇ ਕਾਰਲੋ ਵਿਰੁੱਧ ਨਿੱਤਰਨਗੇ।
ਪੁਲਿਸ ਵੱਲੋਂ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ
ਸਿਹਤ ਮੰਤਰੀ ਦੀ ਕੋਠੀ ਦਾ ਕਰਨ ਜਾ ਰਹੀਆਂ ਸਨ ਘਿਰਾਓ
ਫੁਹਾਰਾ ਚੌਂਕ ਨੇੜੇ ਆਵਾਜਾਈ ਠੱਪ ਕਰਕੇ ਦਿੱਤਾ ਧਰਨਾ
ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼: ਆਗੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਸ਼ਹਿਰ ਅੰਦਰ ਅੱਜ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ ਕੀਤੇ ਗਏ ਰੋਸ ਮਾਰਚ ਦੌਰਾਨ ਪੁਲਿਸ ਨੇ ਕਥਿੱਤ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ ਕੀਤੀ ਆਸਾ ਵਰਕਰ ਯੂਨੀਅਨ ਵੱਲੋਂ ਵੱਲੋਂ ਫੁਹਾਰਾ ਚੌਂਕ ਵਿਖੇ ਹੀ ਆਵਾਜਾਈ ਠੱਪ ਕਰਕੇ ਧਰਨਾ ਠੋਕ ਦਿੱਤਾ ਗਿਆ। ਇਸ ਤੋਂ ਬਾਅਦ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਵੱਲੋਂ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਇਕੱਠੀਆਂ ਹੋਕੇ ਧਰਨਾ ਦਿੱਤਾ ਗਿਆ।
ਇਸ ਮੌਕੇ ਜਨਰਲ ਸਕੱਤਰ ਪੰਜਾਬ ਰਣਜੀਤ ਕੌਰ, ਸਿਮਲਾ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕੀਤੇ ਜਾਵੇ ਅਤੇ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ‘ਤੇ ਕਿਰਤ ਕਾਨੂੰਨ ਲਾਗੂ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕਰਨ ਸਮੇਤ ਮੁਫਤ ਬੀਮਾ ਕੀਤਾ ਜਾਵੇ, ਆਸ਼ਾ ਫੈਸਲੀਟੇਟਰ 2012 ਤੋਂ ਇੱਕ ਹੀ ਫਿਕਸ ਇਨਸੈਟਿਵ ਤੇ ਕੰਮ ਕਰ ਰਹੀਆ ਹਨ ਤੇ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇ।
ਇਸ ਧਰਨੇ ਦੌਰਾਨ ਪੁਲਿਸ ਵੱਲੋਂ ਮਹਿਲਾ ਮੁਲਾਜ਼ਮਾਂ ਸਮੇਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਨ੍ਹਾਂ ਵੱਲੋਂ ਜਦੋਂ ਸਿਹਤ ਮੰਤਰੀ ਦੀ ਕੋਠੀ ਵੱਲ ਰੋਸ਼ ਮਾਰਚ ਸ਼ੁਰੂ ਕਰ ਦਿੱਤਾ ਗਿਆ ਤਾਂ ਵੱਡੀ ਗਿਣਤੀ ਪੁਲਿਸ ਵੱਲੋਂ ਇਨ੍ਹਾਂ ਨੂੰ ਫੁਹਾਰਾ ਚੌਂਕ ਨੇੜੇ ਰੋਕ ਲਿਆ ਤੇ ਮੰਤਰੀ ਕੋਠੀ ਵੱਲ ਨਾ ਵਧਣ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈਆਂ ਇਨ੍ਹਾਂ ਵਰਕਰਾਂ ਵੱਲੋਂ ਸੜਕ ਰੋਕ ਦੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਖਿੱਚ ਧੂਹ ਹੋਈ, ਪਰ ਇਨ੍ਹਾਂ ਵੱਲੋਂ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਸਮਾਂ ਆਵਾਜਾਈ ਡਾਇਵਰਟ ਕਰ ਦਿੱਤੀ ਗਈ।
ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਸਰਕਾਰ ਤੋਂ ਆਪਣਾ ਬਣਦਾ ਹੱਕ ਲੈਣ ਲਈ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਆਵਾਜਾਈ ਠੱਪ ਦੇਖਦਿਆ ਪੁਲਿਸ ਵੱਲੋਂ ਤਹਿਸੀਲਦਾਰ ਨੂੰ ਮੌਕੇ ‘ਤੇ ਬੁਲਾਇਆ ਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ ਗਿਆ। ਉਨ੍ਹਾਂ ਭਰੋਸਾ ਦਿਵਾÎਇਆ ਕਿ ਜਲਦੀ ਹੀ ਉਹ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ, ਜਿਸ ਤੋਂ ਬਾਅਦ ਇਨ੍ਹਾਂ ਵਰਕਰਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ। ਇਸ ਮੌਕੇ ਸੁਖਜੀਤ ਕੌਰ, ਜੋਗਿੰਦਰ ਕੌਰ ਹੁਸ਼ਿਆਰ, ਅਮਰਜੀਤ ਕੌਰ ਨਵਾਂ ਸ਼ਹਿਰ, ਸਰੋਜਬਾਲਾ ਅੰਮ੍ਰਿਤਸਰ, ਉਰਮਿਲਾ ਅੰਮ੍ਰਿਤਸਰ, ਸੁੱਚਾ ਸਿੰਘ ਅਜਨਾਲਾ, ਰਣਜੀਤ ਸਿੰਘ ਸੀਟੂ ਆਗੂ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਵਰਕਰ ਹਾਜ਼ਰ ਸਨ।
ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ  ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ,  ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ। ‘ਅੱਜ’, ‘ਹੁਣੇ’, ‘ਇਸ ਪਲ’ ਨੂੰ ਪੂਰਨਤਾ ਨਾਲ ਜੀ ਲੈਣ ਦਾ ਜਾਗ੍ਰਿਤ ਅਭਿਆਸ।
ਨਵੇਂ ਸਾਲ ਦੀ ਸ਼ੁਰੂਆਤ ਹਰ ਵਾਰ ਇੱਕ ਨਵਾਂ ਸੰਦੇਸ਼, ਨਵਾਂ ਗਿਆਨ, ਨਵਾਂ ਸਵਾਲ ਲੈ ਕੇ ਆਉਂਦੀ ਹੈ। ਇੱਕ ਸਾਰਥਕ ਸਵਾਲ ਇਹ ਵੀ ਹੈ ਕਿ ਵਿਅਕਤੀ ਊਰਜਾਵਾਨ ਹੀ ਜਨਮ ਲੈਂਦਾ ਹੈ ਜਾਂ ਉਸਨੂੰ ਸਮਾਜ ਊਰਜਾਵਾਨ ਬਣਾਉਂਦਾ ਹੈ? ਉਦੋਂ ਦਿਮਾਗ ਦੀ ਸੁੰਦਰਤਾ ਦਾ ਕੀ ਅਰਥ ਰਹਿ ਜਾਂਦਾ ਹੈ । ਮਨੁੱਖੀ ਜੀਵਨ ਦੀ ਉਪਲੱਬਧੀ ਹੈ ਚੇਤਨਾ, ਆਪਣੀ ਹੋਂਦ ਦੀ ਪਹਿਚਾਣ। ਇਸ ਅਧਾਰ ‘ਤੇ ਵਸਤੂਪਰਖ਼ ਨਾਲ ਜੀਵਨ ਵਿੱਚ ਅਨੰਦ।  ਆਪਣੀ ਵੱਡੀ ਅੰਦਰੂਨੀ ਤਾਕਤ ਨਾਲ ਅਸੀਂ ਸਾਲ ਭਰ ਊਰਜਾਵਾਨ ਬਣੇ ਰਹਿ ਸਕਦੇ ਹਾਂ। ਪਰ ਇਸ ਲਈ ਸਾਡੀ ਤਿਆਰੀ ਵੀ ਚਾਹੀਦੀ ਹੈ ਅਤੇ ਸੰਕਲਪ ਵੀ।ਇਸ ਸਾਲ ਦਾ ਸਾਡਾ ਵੀ ਕੋਈ-ਨਾ-ਕੋਈ ਸੰਕਲਪ ਹੋਵੇ ਅਤੇ ਇਹ ਸੰਕਲਪ ਹੋ ਸਕਦਾ ਹੈ ਕਿ ਅਸੀਂ ਆਪ ਸ਼ਾਂਤੀਪੂਰਨ ਜੀਵਨ ਜੀਏ ਅਤੇ ਸਭ ਲਈ ਸ਼ਾਂਤੀਪੂਰਨ ਜੀਵਨ ਦੀ ਕਾਮਨਾ ਕਰੀਏ। ਅਜਿਹਾ ਸੰਕਲਪ ਅਤੇ ਅਜਿਹਾ ਜੀਵਨ ਸੱਚਮੁੱਚ ਨਵੇਂ ਸਾਲ ਨੂੰ ਸਾਰਥਿਕ ਬਣਾ ਸਕਦਾ ਹੈ।
ਅੱਜ ਹਰ ਵਿਅਕਤੀ ਚਾਹੁੰਦਾ ਹੈ ਕਿ ਨਵਾਂ ਸਾਲ ਮੇਰੇ ਲਈ ਸ਼ੁੱਭ, ਸ਼ਾਂਤੀਪੂਰਨ ਅਤੇ ਮੰਗਲਕਾਰੀ ਹੋਵੇ । ਸੰਸਾਰ ਵਿੱਚ ਛੇ-ਸੱਤ ਅਰਬ ਮਨੁੱਖਾਂ ਵਿੱਚ ਕੋਈ ਵੀ ਮਨੁੱਖ ਅਜਿਹਾ ਨਹੀਂ ਹੋਵੇਗਾ ਜੋ ਸ਼ਾਂਤੀ ਨਾ ਚਾਹੁੰਦਾ ਹੋਵੇ। ਮਨੁੱਖ ਹੀ ਕਿਉਂ ਪਸ਼ੂ-ਪੰਛੀ,  ਕੀਟ-ਪਤੰਗੇ ਆਦਿ ਛੋਟੇ-ਤੋਂ- ਛੋਟਾ ਪ੍ਰਾਣੀ ਵੀ ਸ਼ਾਂਤੀ ਦੀ ਇੱਛਾ ਵਿੱਚ ਬੇਚੈਨ ਰਹਿੰਦਾ ਹੈ। ਇਹ ਢਾਈ ਅੱਖਰ ਦਾ ਅਜਿਹਾ ਸ਼ਬਦ ਹੈ ਜਿਸਨੂੰ ਸੰਸਾਰ ਦੀਆਂ ਸਾਰੀਆਂ ਆਤਮਾ ਚਾਹੁੰਦੀਆਂ ਹਨ। ਯਜੁਰਵੇਦ ਵਿੱਚ ਪ੍ਰਾਰਥਨਾ ਦੇ ਸੁਰ ਹਨ ਕਿ ਸਵਰਗ,  ਆਕਾਸ਼ ਅਤੇ ਧਰਤੀ ਸ਼ਾਂਤੀ ਰੂਪ ਹੋਣ ।
ਪਾਣੀ,  ਔਸ਼ਧੀ, ਬਨਸਪਤੀ, ਵਿਸ਼ਵ-ਦੇਵ, ਪਾਰਬ੍ਰਹਮ ਅਤੇ ਸਾਰਾ ਸੰਸਾਰ ਸ਼ਾਂਤੀ ਦਾ ਰੂਪ ਹੋਵੇ। ਜੋ ਆਪ ਪ੍ਰਤੱਖ ਸਵਰੂਪ ਸ਼ਾਂਤੀ ਹੈ ਉਹ ਵੀ ਮੇਰੇ ਲਈ ਸ਼ਾਂਤੀ ਕਰਨ ਵਾਲੀ ਹੋਵੇ। ਇਹ ਅਰਦਾਸ ਉਦੋਂ ਸਾਰਥਿਕ ਹੋਵੇਗੀ ਜਦੋਂ ਅਸੀਂ ਸੰਜਮ,  ਸੰਤੋਖ ਨੂੰ ਸਵੀਕਾਰ ਕਰਾਂਗੇ, ਕਿਉਂਕਿ ਸੱਚੀ ਸ਼ਾਂਤੀ ਭੋਗ ਵਿੱਚ ਨਹੀਂ ਤਿਆਗ ਵਿੱਚ ਹੈ।  ਮਨੁੱਖ ਸੱਚੇ ਹਿਰਦੈ ਨਾਲ ਜਿਵੇਂ-ਜਿਵੇਂ ਤਿਆਗ  ਵੱਲ ਵਧਦਾ ਜਾਂਦਾ ਹੈ ਉਵੇਂ-ਉਵੇਂ ਸ਼ਾਂਤੀ ਉਸਦੇ ਨਜ਼ਦੀਕ ਆਉਂਦੀ ਜਾਂਦੀ ਹੈ।
ਸ਼ਾਂਤੀ ਦਾ ਇੱਕੋ ਸਾਧਨ ਹੈ- ਸੰਤੋਖ । ਤ੍ਰਿਸ਼ਨਾ ਦੀ ਬੰਜਰ ਧਰਤੀ ‘ਤੇ ਸ਼ਾਂਤੀ ਦੇ ਫੁੱਲ ਨਹੀਂ ਖਿੜ ਸਕਦੇ ਹਨ । ਮਨੁੱਖ ਸ਼ਾਂਤੀ ਦੀ ਇੱਛਾ ਤਾਂ ਕਰਦਾ ਹੈ ਪਰ ਸਹੀ ਰਸਤਾ ਫੜਨਾ ਨਹੀਂ ਚਾਹੁੰਦਾ ਹੈ । ਸਹੀ ਰਸਤੇ ਨੂੰ ਫੜੇ ਬਿਨਾ ਮੰਜਿਲ ਕਿਵੇਂ ਮਿਲ ਸਕਦੀ ਹੈ। ਸ਼ਾਂਤੀ ਦਾ ਰਸਤਾ ਫੜੇ ਬਿਨਾਂ ਸ਼ਾਂਤੀ ਦੀ ਪ੍ਰਾਪਤੀ ਕਿਵੇਂ ਹੋ ਸਕੇਗੀ। ਮਹਾਤਮਾ ਗਾਂਧੀ ਨੇ ਸ਼ਾਂਤੀ ਦੀ ਇੱਛਾ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਹੈ ਕਿ ਮੈਂ ਉਸ ਤਰ੍ਹਾਂ ਦੀ ਸ਼ਾਂਤੀ ਨਹੀਂ ਚਾਹੁੰਦਾ ਜੋ ਸਾਨੂੰ ਕਬਰਾਂ ਵਿੱਚ ਮਿਲਦੀ ਹੈ। ਮੈਂ ਤਾਂ ਉਸ ਤਰ੍ਹਾਂ ਦੀ ਸ਼ਾਂਤੀ ਚਾਹੁੰਦਾ ਹਾਂ ਜਿਸਦਾ ਨਿਵਾਸ ਮਨੁੱਖ  ਦੇ ਹਿਰਦੇ ਵਿੱਚ ਹੈ।
ਮਨੁੱਖ  ਦੇ ਕੋਲ ਪੈਸਾ ਹੈ , ਦੌਲਤ ਹੈ, ਪਰਿਵਾਰ ਹੈ,  ਮਕਾਨ ਹੈ,  ਪੇਸ਼ਾ ਹੈ,  ਫਰਿੱਜ ਹੈ, ਕੂਲਰ ਹੈ,  ਕੰਪਿਊਟਰ ਹੈ,  ਕਾਰ ਹੈ ।  ਜੀਵਨ ਦੀਆਂ ਸੁਖ-ਸਹੂਲਤਾਂ  ਦੇ ਸਾਧਨਾਂ ਵਿੱਚ ਭਾਰੀ ਵਾਧਾ ਹੋਣ ਦੇ ਬਾਵਜੂਦ ਅੱਜ ਰਾਸ਼ਟਰ ਬੇਚੈਨ ਹੈ,  ਘਰ ਬੇਚੈਨ ਹੈ,  ਇੱਥੋਂ ਤੱਕ ਕਿ ਮਨੁੱਖ ਆਪ ਬੇਚੈਨ ਹੈ। ਚਾਰੇ ਪਾਸੇ ਅਸ਼ਾਂਤੀ, ਘੁਟਨ,  ਬੇਚੈਨੀ,  ਤਨਾਅ, ਈਰਖ਼ਾ ਅਤੇ ਹਿੰਸਾ ਦਾ ਸਾਮਰਾਜ ਹੈ।  ਅਜਿਹਾ ਕਿਉਂ ਹੈ?  ਧਨ ਅਤੇ ਦੌਲਤ ਮਨੁੱਖ ਦੀ ਮੁੱਢਲੀਆਂ ਲੋੜਾਂ- ਰੋਟੀ, ਕੱਪੜਾ ਅਤੇ ਮਕਾਨ ਮੁਹੱਈਆ ਕਰ ਸਕਦਾ ਹੈ।
ਅੱਜ ਸਮੱਸਿਆ ਰੋਟੀ, ਕੱਪੜਾ,  ਮਕਾਨ ਦੀ ਨਹੀਂ, ਸ਼ਾਂਤੀ ਦੀ ਹੈ । ਸ਼ਾਂਤੀ-ਸ਼ਾਂਤੀ ਦਾ ਪਾਠ ਕਰਨ ਨਾਲ ਸ਼ਾਂਤੀ ਨਹੀਂ ਆਵੇਗੀ। ਸ਼ਾਂਤੀ ਅਕਾਸ਼ ਰਸਤੇ ਰਾਹੀਂ ਧਰਤੀ ‘ਤੇ ਨਹੀਂ ਉੱਤਰੇਗੀ। ਸ਼ਾਂਤੀ ਬਾਜ਼ਾਰ, ਫੈਕਟਰੀ, ਮਿੱਲ, ਕਾਰਖਾਨਿਆਂ ਵਿੱਚ ਵਿਕਣ ਵਾਲੀ ਚੀਜ਼ ਨਹੀਂ ਹੈ। ਸ਼ਾਂਤੀ ਦਾ ਉਤਪਾਦਕ ਮਨੁੱਖ ਖੁ ਹੈ ਇਸ ਲਈ ਉਹ ਨੈਤਿਕਤਾ, ਪਵਿੱਤਰਤਾ ਅਤੇ ਜੀਵਨ ਮੁੱਲਾਂ ਨੂੰ ਵਿਕਸਿਤ ਕਰੇ।
ਪੱਛਮੀ ਵਿਦਵਾਨ ਟੈਨੀਸਨ ਨੇ ਲਿਖਿਆ ਹੈ ਕਿ ਸ਼ਾਂਤੀ ਤੋਂ ਇਲਾਵਾ ਦੂਜਾ ਕੋਈ ਅਨੰਦ  ਨਹੀਂ ਹੈ। ਸਚਮੁੱਚ ਜੇਕਰ ਮਨ ਦੁਖੀ,  ਪਰੇਸ਼ਾਨ, ਅਸ਼ਾਂਤ ਅਤੇ  ਬੇਚੈਨ ਹੈ ਤਾਂ ਮਖਮਲ, ਫੁੱਲਾਂ ਦੀ ਸੇਜ਼ ‘ਤੇ ਅਰਾਮ ਕਰਨ ‘ਤੇ ਵੀ ਤਿੱਖੇ ਕੰਡੇ ਚੁਭਦੇ ਰਹਿਣਗੇ । ਜਦੋਂ ਤੱਕ ਮਨ ਤੰਦਰੁਸਤ,  ਸ਼ਾਂਤ ਅਤੇ ਸਥਿਰ ਨਹੀਂ ਹੋਵੇਗਾ ਤੱਦ ਤੱਕ ਸਭ ਤਰ੍ਹਾਂ ਨਾਲ ਏ.ਸੀ. ਕਰਮੇ ਵਿੱਚ ਵੀ ਅਸ਼ਾਂਤੀ ਦਾ ਅਹਿਸਾਸ ਹੁੰਦਾ ਰਹੇਗਾ । ਸ਼ਾਂਤੀ ਦਾ ਸਬੰਧ ਚਿੱਤ ਅਤੇ ਮਨ ਨਾਲ ਹੈ । ਸ਼ਾਂਤੀ ਬਾਹਰੀ ਸੁਖ-ਸਹੂਲਤਾਂ ਵਿੱਚ ਨਹੀਂ, ਵਿਅਕਤੀ  ਦੇ ਅੰਦਰ ਮਨ ਵਿੱਚ ਹੈ। ਮਨੁੱਖ ਨੂੰ ਆਪਣੇ ਅੰਦਰ ਲੁਕੀ ਅਖੁੱਟ ਸੰਪੱਤੀ ਤੋਂ ਵਾਕਿਫ਼ ਹੋਣਾ ਹੋਵੇਗਾ ।ਅਧਿਆਤਮਕ ਗੁਰੂ ਚਿਦਾਨੰਦ ਅਨੁਸਾਰ ਸ਼ਾਂਤੀ ਦਾ ਸਿੱਧਾ ਸਬੰਧ ਸਾਡੇ ਹਿਰਦੇ ਨਾਲ ਹੈ ਸੁਹਿਰਦ ਹੋ ਕੇ ਹੀ ਸ਼ਾਂਤੀ ਦੀ ਖੋਜ ਸੰਭਵ ਹੈ।
ਸ਼ਾਂਤੀਪੂਰਨ ਜੀਵਨ  ਦੇ ਰਹੱਸ ਨੂੰ ਪ੍ਰਗਟ ਕਰਦੇ ਹੋਏ ਮਹਾਨ ਦਾਰਸ਼ਨਿਕ ਸੰਤ ਆਚਾਰੀਆਸ਼੍ਰੀ ਮਹਾਪ੍ਰਗਿਯ ਕਹਿੰਦੇ ਹਨ, ”ਜੇਕਰ ਅਸੀ ਦੂਜੇ  ਨਾਲ ਸ਼ਾਂਤੀਪੂਰਨ ਰਹਿਣਾ ਚਾਹੁੰਦੇ ਹਾਂ ਤਾਂ ਸਾਡੀ ਸਭ ਤੋਂ ਪਹਿਲੀ ਲੋੜ ਹੋਵੇਗੀ- ਅਧਿਆਤਮ ਦੀ ਚੇਤਨਾ ਦਾ ਵਿਕਾਸ।  ‘ਅਸੀਂ ਇਕੱਲੇ ਹਾਂ’,  ‘ਇਕੱਲੇ ਆਏ ਹਾਂ’- ਸਾਡੇ ਅੰਦਰ ਇਹ ਸੰਸਕਾਰ,  ਇਹ ਭਾਵਨਾ  ਜਿੰਨੀ ਪਰਿਪੱਕ ਹੋਵੇਗੀ,  ਅਸੀਂ ਓਨਾ ਹੀ ਪਰਿਵਾਰ ਜਾਂ ਸਮੂਹ  ਦੇ ਨਾਲ ਸ਼ਾਂਤੀਪੂਰਨ ਜੀਵਨ ਜੀ ਸਕਾਂਗੇ।ਸਮੇਂਸਾਰ ਦਾ ਇਹ ਨਿਯਮ ਸ਼ਾਂਤੀਪੂਰਨ ਨਿਵਾਸ ਦਾ ਵੀ ਮਹੱਤਵਪੂਰਨ ਨਿਯਮ ਹੈ। ਅਧਿਆਤਮ ਨੂੰ ਨਜ਼ਰਅੰਦਾਜ ਕਰਕੇ, ਧਰਮ ਨੂੰ ਨਜ਼ਰਅੰਦਾਜ ਕਰਕੇ ਕੋਈ ਵੀ ਵਿਅਕਤੀ ਸ਼ਾਂਤੀਪੂਰਨ ਜੀਵਨ ਨਹੀਂ ਜੀ ਸਕਦਾ ।
ਸ਼ਾਂਤੀ ਲਈ ਸਭ ਤੋਂ ਵੱਡੀ ਜ਼ਰੂਰਤ ਹੈ-ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ।  ਸੱਚ, ਅਹਿੰਸਾ,  ਪਵਿੱਤਰਤਾ ਅਤੇ ਨੈਤਿਕਤਾ ਵਰਗੇ ਮੁੱਲਾਂ ਨੂੰ ਅਪਣਾਕਰ ਹੀ ਅਸੀਂ ਅਸਲੀ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਹਰ ਮਨੁੱਖ ਪ੍ਰੇਮ, ਦਇਆ,  ਸੁਹਿਰਦਤਾ, ਸਹਿਨਸ਼ੀਲਤਾ, ਬਰਾਬਰੀ, ਸਰਲਤਾ, ਜਾਗਰੂਕਤਾ, ਹਮਦਰਦੀ, ਸ਼ਾਂਤੀ,  ਦੋਸਤੀ ਵਰਗੇ ਮਨੁੱਖੀ ਗੁਣਾਂ ਨੂੰ ਧਾਰਨ ਕਰੇ। ਆਪਣਾ ਸਮਾਂ,  ਮਿਹਨਤ ਅਤੇ ਸ਼ਕਤੀ ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ‘ਚ ਲਾਵੇ। ਅਜਿਹੇ ਜਤਨ ਲੋੜੀਂਦੇ ਹਨ ਜੋ ਵਿਅਕਤੀ ਨੂੰ ਸ਼ਾਂਤ, ਜਿੰਮੇਵਾਰ ਅਤੇ ਸਮਾਜਿਕ ਬਣਾ ਸਕਣ।  ਵਰਤਮਾਨ ਜੀਵਨ ਪ੍ਰਣਾਲੀ ਵਿੱਚ ਆਪਸੀ ਦੂਰੀ, ਕਹਿਣੀ ਅਤੇ ਕਰਨੀ ਵਿੱਚ ਜੋ ਫਰਕ ਪੈਦਾ ਹੋ ਗਿਆ ਹੈ ਉਸ ‘ਤੇ ਕਾਬੂ ਸਥਾਪਤ ਕੀਤਾ ਜਾਵੇ। ਜਦੋਂ ਤੱਕ ਆਦਮੀ ਜੀਵਨ ਦੀ ਹੱਸਦੀ-ਖੇਡਦੀ ਉਪਜਾਊ ਧਰਤੀ ‘ਤੇ ਸ਼ਾਂਤੀ  ਦੇ ਬੀਜ, ਮੋਹ ਦੀ ਸਿੰਚਾਈ, ਅਨੁਸ਼ਾਸਨ ਦੀ ਧੁੱਪ, ਨੈਤਿਕਤਾ ਦੀ ਪੈੜ ਚਾਲ, ਮਿੱਤਰਤਾ ਦੀ ਹਵਾ, ਨਿਸਵਾਰਥਤਾ ਦੀ ਕੁਸ਼ਲ ਸਰਪ੍ਰਸਤੀ/ਪੋਸ਼ਣ ਨਹੀਂ ਦੇਵੇਗਾ ਉਦੋਂ ਤੱਕ ਆਤਮਿਕ ਸੁਖ-ਸ਼ਾਂਤੀ ਦੀ ਖੇਤੀ ਨਹੀਂ ਲਹਿਰਾਏਗੀ।
ਸ਼ਾਂਤੀ ਸਿਰਫ਼ ਸ਼ਬਦ ਮਾਤਰ ਨਹੀਂ ਹੈ, ਇਹ ਜੀਵਨ ਦਾ ਅਹਿਮ ਹਿੱਸਾ ਹੈ। ਸ਼ਾਂਤੀ ਦੀ ਇੱਛਾ ਜਿੱਥੇ ਵੀ, ਜਦੋਂ ਵੀ, ਜਿਸ ਦੁਆਰਾ ਵੀ ਹੋਵੇਗੀ ਪਵਿੱਤਰ ਉਦੇਸ਼ ਅਤੇ ਆਚਰਣ ਵੀ ਨਾਲ ਹੋਵੇਗਾ । ਸ਼ਾਂਤੀ ਦੀ ਸਾਧਨਾ ਉਹ ਮੁਕਾਮ ਹੈ ਜਿੱਥੇ ਮਨ, ਇੰਦਰੀਆਂ ਅਤੇ ਸੁਭਾਅ ਤਪ ਕੇ ਇਕਾਗਰ ਅਤੇ ਸੰਜਮ ਅਧੀਨ ਹੋ ਜਾਂਦੇ ਹਨ।  ਜਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਵਾਲਾਂ ਦਾ ਹੱਲ ਸਾਹਮਣੇ ਖੜ੍ਹਾ ਦਿਸਦਾ ਹੈ ਉਦੋਂ ਵਿਅਕਤੀ ਬਦਲਦਾ ਹੈ ਬਾਹਰੋਂ ਵੀ ਅਤੇ ਅੰਦਰੋਂ ਵੀ ਕਿਉਂਕਿ ਬਦਲਣਾ ਹੀ ਸ਼ਾਂਤੀ ਦੀ ਇੱਛਾ ਦੀ ਪਹਿਲੀ ਪੌੜੀ ਹੈ ਅਤੇ ਬਦਲਣਾ ਜਾਂ ਬਦਲਾਅ ਹੀ ਨਵੇਂ ਸਾਲ ਦੇ ਸੰਕਲਪਾਂ ਦੀ ਬੁਨਿਆਦ ਵੀ ਹੈ। (New Year)
ਸਾਲਾਂ ਤੱਕ ਮੰਦਿਰ  ਦੀਆਂ ਪੌੜੀਆਂ ਚੜ੍ਹੀਆਂ,  ਘੰਟਿਆਂਬੱਧੀ ਹੱਥ ਜੋੜੇ, ਅੱਖਾਂ ਬੰਦ ਕੀਤੀ ਖੜ੍ਹੇ ਰਹੇ,  ਪ੍ਰਵਚਨ ਸੁਣੇ,  ਅਰਦਾਸਾਂ ਕੀਤੀਆਂ, ਧਿਆਨ ਅਤੇ ਸਾਧਨਾ ਦੇ ਉਪਕਰਮ ਕੀਤੇ, ਸ਼ਾਸਤਰ ਪੜ੍ਹੇ, ਫਿਰ ਵੀ ਜੇਕਰ ਮਨ ਸ਼ਾਂਤ ਨਹੀਂ ਹੋਇਆ, ਚਿੰਤਨ ਸ਼ਾਂਤ ਨਹੀਂ ਹੋਇਆ ਤਾਂ ਸਮਝਣਾ ਚਾਹੀਦਾ ਹੈ ਕਿ ਸਾਰਾ ਪੁਰਸ਼ਾਰਥ ਸਿਰਫ ਢੋਂਗ ਸੀ, ਸਾਰਿਆਂ ਵਿੱਚ ਖੁਦ ਨੂੰ ਸ੍ਰੇਸ਼ਟ ਸਾਬਤ ਕਰਨ ਦਾ ਬਹਾਨਾ ਸੀ । ਨਵਾਂ ਸਾਲ ਕੋਰਾ ਬਹਾਨਾ ਨਹੀਂ, ਸਗੋਂ ਸ਼ੀਸ਼ਾ ਬਣੇ ਤਾਂ ਕਿ ਅਸੀਂ ਆਪਣੀ ਅਸਲੀਅਤ ਨੂੰ ਪਹਿਚਾਣ ਸਕੀਏ, ਕਿਉਂਕਿ ਜੋ ਖੁਦ ਨੂੰ ਜਾਣ ਲੈਂਦਾ ਹੈ, ਉਸਨੂੰ ਜੀਵਨ ਦੇ ਕਿਸੇ ਵੀ ਮੋੜ ‘ਤੇ ਠੱਗਿਆ ਨਹੀਂ ਜਾ ਸਕਦਾ। (New Year)
ਸ਼ਾਂਤੀ ਸਾਡੀ ਸੰਸਕ੍ਰਿਤੀ ਹੈ। ਸੰਪੂਰਣ ਮਨੁੱਖੀ ਸਬੰਧਾਂ ਦੀ ਵਿਆਖਿਆ ਹੈ। ਇਹ ਜਦੋਂ ਵੀ ਖੰਡਿਤ ਹੁੰਦੀ ਹੈ, ਆਪਸੀ ਸਬੰਧਾਂ ਵਿੱਚ ਤਰੇੜਾਂ ਪੈਂਦੀਆਂ ਹਨ, ਵਿਚਾਰਕ ਸੰਘਰਸ਼ ਪੈਦਾ ਹੁੰਦੇ ਹਨ। ਨਿੱਜੀ ਸਵਾਰਥਾਂ ਨੂੰ ਪਹਿਲ ਮਿਲਦੀ ਹੈ। ਹਰ ਇੱਕ ਵਿਅਕਤੀ ਖੁਦ ਨੂੰ ਸਹੀ ਅਤੇ ਦੂਜੇ ਨੂੰ ਗਲਤ ਠਹਿਰਾਉਂਦਾ ਹੈ। ਕਾਲਟਨ ਨੇ ਕਿਹਾ ਹੈ ਕਿ ਸ਼ਾਂਤੀ ਆਤਮਾ ਦਾ ਸ਼ਾਮ ਸਮੇਂ ਦਾ ਤਾਰਾ ਹੈ, ਜਦੋਂ ਕਿ ਚੰਗੇ ਗੁਣ ਇਸਦਾ ਸੂਰਜ ਹੈ। ਇਹ ਦੋਵੇਂ ਕਦੇ ਇੱਕ-ਦੂਜੇ ਤੋਂ ਵੱਖ ਨਹੀਂ ਹੁੰਦੇ ਹਨ। (New Year)
ਇਸ ਨਾਲ ਹੀ ਆਤਮਕ ਸੁਖ ਦਾ ਅਹਿਸਾਸ ਅਤੇ ਸੱਚੀ ਸ਼ਾਂਤੀ ਮਿਲਦੀ ਹੈ। ਵਿਕਾਸ ਦੀਆਂ ਕੁੱਲ ਸੰਭਾਵਨਾਵਾਂ ਦਾ ਮਾਰਗ ਹੈ ਸ਼ਾਂਤੀ । ਸ਼ਾਂਤੀ ਹੀ ਜੀਵਨ ਦਾ ਪਰਮ ਉਦੇਸ਼ ਹੈ ਅਤੇ ਇਸ ਵਿੱਚ ਸੁਖ ਅਤੇ ਅਨੰਦ ਦਾ ਵਾਸਾ ਹੈ । ਜਰੂਰੀ ਹੈ ਅਸੀਂ ਖੁਦ ਦੁਆਰਾ ਖੁਦ ਨੂੰ ਵੇਖੀਏ,  ਜੀਵਨ ਮੁੱਲਾਂ ਨੂੰ ਜੀਏ ਅਤੇ ਉਨ੍ਹਾਂ ਨਾਲ ਜੁੜ ਕੇ ਸ਼ਾਂਤੀ ਦੇ ਅਜਿਹੇ ਖ਼ਜ਼ਾਨੇ ਤਿਆਰ ਕਰੀਏ ਜੋ ਜੀਵਨ ਦੇ ਨਾਲ-ਨਾਲ ਸਾਡੇ ਆਤਮਕ ਗੁਣਾਂ ਨੂੰ ਵੀ ਜੀਵਨ ਪ੍ਰਦਾਨ ਕਰਨ। ਇਹੀ ਨਵੇਂ ਸਾਲ ਦਾ ਸੱਚਾ ਸਵਾਗਤ ਹੈ। (New Year)