field - Sach Kahoon Punjabi
(ਸੱੱਚ ਕਹੂੰ ਨਿਊਜ਼। ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਜੋ ਲੋਕ ਈਸ਼ਵਰ ਦਾ ਨਾਮ ਲੈਂਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਚੀਜ਼ ਦੀ ਕੋਈ ਕਮੀ ਤਾਂ ਕੀ ਆਉਣੀ ਸੀ, ਕਦੇ ਮਹਿਸੂਸ ਵੀ ਨਹੀਂ ਹੁੰਦੀ ਹੈ ਰਾਮ-ਨਾਮ ਇੱਕ ਅਲੋਕਿਕ ਟਾਨਿਕ ਹੈ, ਜੋ ਵੀ ਇਸ ਨੂੰ ਲੈਂਦਾ ਹੈ, ਉਹ ਖੰਡਾਂ, ਬ੍ਰਹਿਮੰਡਾਂ ਦੀ ਸੈਰ ਕਰਦਾ ਹੈ ਇਸ ਧਰਤੀ ‘ਤੇ ਜ਼ਿੰਦਗੀ ਜਿਉਣ ਦਾ ਆਨੰਦ ਹੀ ਉਸਨੂੰ ਆਉਂਦਾ ਹੈ।
ਪੂਜਨੀਕ ਗੁਰੂ ਜੀ (Saint Dr MSG) ਫਰਮਾਉਂਦੇ ਹਨ ਕਿ ਹਰ ਇਨਸਾਨ ਇਸ ਧਰਤੀ ‘ਤੇ ਆ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਸਵੇਰ ਹੁੰਦੀ ਹੈ, ਦਿਨ ਗੁਜ਼ਰਦਾ ਹੈ, ਰਾਤ ਹੋ ਜਾਂਦੀ ਹੈ! ਨੀਂਦ ਲੈਂਦਾ ਹੈ, ਸਵੇਰੇ ਉੱਠਦਾ ਹੈ, ਦਿਨ ਗੁਜ਼ਰਦਾ ਹੈ, ਤੇ ਫਿਰ ਤੋਂ ਰਾਤ ਹੋ ਜਾਂਦੀ ਹੈ! ਇਹ ਚੱਕਰ ਚੱਲਦਾ ਰਹਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਉਸਦੀ ਉਮਰ ਕਿੰਨੀ ਹੋ ਗਈ ਸਮਾਂ ਗੁਜ਼ਰਦਾ ਚਲਾ ਜਾਂਦਾ ਹੈ, ਕਈ ਲਾਪਰਵਾਹੀ ਨਾਲ, ਤੇ ਕੋਈ ਬੇਹੱਦ ਪਰਵਾਹੀ ਨਾਲ ਦੁਖੀ ਰਹਿੰਦੇ  ਹਨ ਲਾਪਰਵਾਹ ਹੋ ਗਏ, ਸੁਆਸ ਚਲੇ ਗਏ, ਜ਼ਿੰਦਗੀ ਬੀਤ ਗਈ, ਇੰਜ ਲੱਗਦਾ ਹੈ, ਜਿਵੇਂ ਇੱਕ ਸਮਾਂ ਪੂਰਾ ਕਰਨ ਆਏ ਹਾਂ! …ਤੇ ਜ਼ਿਆਦਾ ਟੈਨਸ਼ਨ, ਜ਼ਿਆਦਾ ਚਿੰਤਾ, ਜ਼ਿਆਦਾ ਪਰਵਾਹ ਕਰਨਾ, ਇਹ ਵੀ ਦੁੱਖ ਦਾ ਕਾਰਨ ਹੈ।
ਇਨਸਾਨ ਜਦੋਂ ਰਾਮ ਦੇ ਨਾਮ ਨਾਲ ਜੁੜਦਾ ਹੈ ਤਾਂ ਨਜ਼ਾਰੇ ਆਉਂਣੇ ਸ਼ੁਰੂ ਹੋ ਜਾਂਦੇ ਹਨ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਜਦੋਂ ਰਾਮ ਦੇ ਨਾਮ ਨਾਲ ਜੁੜਦਾ ਹੈ, ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਹਾਂ, ਘੰਟੇ, ਮਹੀਨੇ, ਸਾਲ ਜੋ ਗੁਜ਼ਰ ਰਹੇ ਹਨ ਤੇ ਕੁੱਲ ਉਮਰ ‘ਚੋਂ ਘੱਟ ਹੋ ਰਹੇ ਹਨ ਅਜਿਹੇ ‘ਚ, ਇੱਕ ਤਾਂ ਰਾਮ-ਨਾਮ ਦਾ ਜਾਪ ਹੋ ਜਾਵੇ, ਤਾਂ ਕਿ ਜ਼ਿੰਦਗੀ ਦਾ ਜੋ ਮਕਸਦ ਹੈ, ਜੋ ਮਨੁੱਖੀ ਸਰੀਰ ਦਾ ਫ਼ਰਜ਼ ਹੈ,
ਉਹ ਪੂਰਾ ਹੋਵੇ! ਤੇ ਦੂਜਾ, ਮਨੁੱਖੀ ਸਰੀਰ ਦੇ ਜੋ ਫ਼ਰਜ਼ ਹਨ, ਉਨ੍ਹਾਂ ਦਾ ਨਿਰਵਾਹ ਕਰਦੇ ਜਾਓ! ਜੋ ਵੀ ਰਿਸ਼ਤੇ-ਨਾਤੇ ਹਨ, ਉਨ੍ਹਾਂ ਪ੍ਰਤੀ ਵਫ਼ਦਾਰ ਬਣ ਕੇ, ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਪੂਰਾ ਕਰਦੇ ਚਲੋ, ਫਿਰ ਜੋ ਦਿਨ ਗੁਜ਼ਰੇ, ਉਸ ਨੂੰ ਖੁਸ਼ੀ ਨਾਲ ਗੁਜ਼ਾਰੋ! ਕਿਉਂਕਿ ਤੁਹਾਡੀ ਜ਼ਿੰਦਗੀ ‘ਚ ਜੋ ਅੱਜ ਦਾ ਦਿਨ ਗੁਜ਼ਰ ਰਿਹਾ ਹੈ, ਇਹ ਦਿਨ ਫਿਰ ਤੋਂ ਆਉਣ ਵਾਲਾ ਨਹੀਂ ਹੈ ਹਰ ਦਿਨ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਹੈ ਤੇ ਹਰ ਦਿਨ ਜੋ ਗੁਜ਼ਰ ਗਿਆ, ਉਹ ਮੁੜ ਕੇ ਆਉਣ ਵਾਲਾ ਨਹੀਂ ਹੈ
ਤੁਸੀਂ ਦੇਖੋ ਤੁਹਾਡੇ ਬਚਪਨ ਦੇ ਉਹ ਦਿਨ, ਅੱਜ ਵੀ ਤੁਸੀਂ ਯਾਦ ਕਰਦੇ ਹੋਵੋਗੇ! ਉਹ ਮੁੜ ਕੇ ਆਏ ਨਹੀਂ! ਤੁਸੀਂ ਜਿੰਨਾ ਮਰਜ਼ੀ ਚਾਹੋ, ਪਰ ਉਹ ਦਿਨ ਕਦੇ ਵਾਪਸ ਨਹੀਂ ਆ ਸਕਦੇ ਅੱਜ ਤੁਹਾਨੂੰ ਲੱਗਦਾ ਹੋਵੇਗਾ ਕਿ ਕਿੰਨਾ ਬੇਫ਼ਿਕਰੇ ਹੁੰਦੇ ਸੀ! ਭੁੱਖ ਲੱਗਦੀ ਸੀ, ਰੋ ਲੈਂਦੇ ਸੀ, ਮਾਂ ਖਾਣਾ ਖੁਆ ਦਿੰਦੀ ਸੀ! ਕੋਈ ਟੈਨਸ਼ਨ ਨਹੀਂ ਸੀ! ਪਰ ਉਹ ਬਚਪਨ ਤੁਹਾਡੇ ਕਹਿਣ ਨਾਲ ਜਾਂ ਕਿਸੇ ਦੇ ਕਹਿਣ ‘ਤੇ ਉਹ ਸਮਾਂ ਕਦੇ ਵਾਪਸ ਆਉਣ ਵਾਲਾ ਨਹੀਂ ਹੈ ਦੂਜੇ ਪਾਸੇ ਜਿਨ੍ਹਾਂ ਦਾ ਬਚਪਨ ਬੁਰਾ ਗੁਜ਼ਰਿਆ ਹੈ, ਉਹ ਦੁਬਾਰਾ ਲਿਆਉਣਾ ਹੀ ਨਹੀਂ ਚਾਹੁਣਗੇ! ਤੇ ਉਹ ਸਮਾਂ ਉਂਜ ਵੀ ਆਵੇਗਾ ਹੀ ਨਹੀਂ, ਤਾਂ ਜੋ ਸਮਾਂ ਗੁਜ਼ਰਦਾ ਜਾ ਰਿਹਾ ਹੈ, ਉਹ ਕਦੇ ਵੀ ਮੁੜ ਕੇ ਆਉਣ ਵਾਲਾ ਨਹੀਂ ਹੈ।
ਸਮੇਂ ਦੀ ਕਦਰ ਕਰਨਾ ਸਿੱਖੋ
ਇਸ ਲਈ ਸਮੇਂ ਦੀ ਕਦਰ ਕਰਨਾ ਸਿੱਖੋ ਜਿੰਦਗੀ ਦੇ ਹਰ ਦਿਨ ਨੂੰ ਖੁਸ਼ੀ-ਖੁਸ਼ੀ ਬਤੀਤ ਕਰਨਾ ਸਿੱਖੋ ਈਰਖਾ, ਨਫ਼ਰਤ, ਭੇਦ-ਭਾਵ ਇਹ ਜੋ ਤੁਹਾਡੇ ਅੰਦਰ ਭਾਵਨਾਵਾਂ ਹਨ, ਉਨ੍ਹਾਂ ਦਾ ਤਿਆਗ ਕਰ ਦਿਓ ਇਹ ਕਿਸੇ ਹੋਰ ਨੂੰ ਨਹੀਂ, ਸਗੋਂ ਤੁਹਾਨੂੰ ਹੀ ਦੁਖੀ ਕਰਦੇ ਰਹਿੰਦੇ ਹਨ ਇਹ ਕਿਸੇ ਹੋਰ ਦਾ ਨਹੀਂ, ਸਗੋਂ ਤੁਹਾਡਾ ਹੀ ਘਾਤ ਕਰਦੇ ਹਨ ਤੁਹਾਡੇ ਅੰਦਰ ਕੋਈ ਭਾਵਨਾ ਆਈ, ਤੁਹਾਡੇ ਅੰਦਰ ਕੋਈ ਗਲਤ ਵਿਚਾਰ ਆਏ, ਉਹ ਵਿਚਾਰ ਤੁਹਾਨੂੰ ਲੈ ਡੁੱਬਦੇ ਹਨ ਤੁਸੀਂ ਸੜਦੇ, ਤੜਫ਼ਦੇ, ਵਿਆਕੁਲ ਰਹਿੰਦੇ ਹੋ, ਕਿਉਂਕਿ ਗਲਤ ਭਾਵਨਾ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ, ਸਗੋਂ ਤੁਹਾਡਾ ਨੁਕਸਾਨ ਹੈ  ਗਲਤ ਸੋਚ ਤੁਹਾਡੇ ਅੰਦਰ ਆ ਗਈ, ਗਲਤ ਵਿਚਾਰ ਤੁਹਾਡੇ ਅੰਦਰ ਆ ਗਏ, ਉਸ ਨਾਲ ਤੁਹਾਡੀ ਆਤਮਾ ਨੂੰ ਦੁੱਖ ਮਿਲਦਾ ਹੈ, ਉਸ ਨਾਲ ਤੁਹਾਡੇ ਦਿਮਾਗ ‘ਚ ਪਰੇਸ਼ਾਨੀਆਂ ਹੁੰਦੀਆਂ ਹਨ, ਸਰੀਰ ਨੂੰ ਦੁੱਖ ਮਿਲਦਾ ਹੈ ਇਸ ਲਈ ਈਰਖਾ, ਨਫ਼ਰਤ, ਭੇਦ-ਭਾਵ ਤਿਆਗ ਦਿਓ।
ਜਿਹੋ ਜਿਹਾ ਭਾਂਡਾ ਹੁੰਦਾ ਹੈ, ਉਹੋ ਜਿਹਾ ਸਮਾਨ ਉਸ ‘ਚ ਆਉਂਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦਾ ਜਿਹੋ ਜਿਹਾ ਭਾਂਡਾ ਹੁੰਦਾ ਹੈ, ਉਹੋ ਜਿਹਾ ਸਮਾਨ ਉਸ ‘ਚ ਆਉਂਦਾ ਹੈ ਸਾਰੇ ਭਾਂਡੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਜੇਕਰ ਗਿਲਾਸ ਕਹੇ ਕਿ ਬਾਲਟੀ ‘ਚ ਜ਼ਿਆਦਾ ਪਾਣੀ ਕਿਉਂ ਆਉਂਦਾ ਹੈ, ਤਾਂ ਸਾਰੀ ਉਮਰ ਕਹਿੰਦੇ ਰਹੇ! ਤਾਂ ਕੀ ਬਾਲਟੀ ਜਿੰਨਾ ਪਾਣੀ ਲੈ ਲਵੇਗਾ? ਨਹੀਂ ਲੈ ਸਕੇਗਾ ਪਰ ਤੁਹਾਡਾ ਸਰੀਰ ਰੂਪੀ ਗਿਲਾਸ ਬਾਲਟੀ ਦਾ ਪਾਣੀ ਲੈ ਸਕਦਾ ਹੈ, ਜੇਕਰ ਈਰਖਾ ਛੱਡ ਕੇ ਰਾਮ ਦਾ ਨਾਮ ਜਪੋ! ਕਹਿਣ ਦਾ ਭਾਵ, ਤੁਸੀਂ ਕਿਸੇ ਨੂੰ ਭਗਤ ਸਮਝਦੇ ਹੋ ਕਿ ਇਹ ਤਾਂ ਬਹੁਤ ਵੱਡਾ ਭਗਤ ਹੈ ਤਾਂ ਤੁਸੀਂ ਸਿਮਰਨ ਕਰੋ, ਭਗਤੀ ਕਰੋ, ਤਾਂ ਤਾਂ ਤੁਸੀਂ ਗਿਲਾਸ ਤੋਂ ਬਾਲਟੀ ਬਣ ਸਕਦੇ ਹੋ
ਦੀਨਤਾ-ਨਿਮਰਤਾ ਜੇਕਰ ਤੁਹਾਡੇ ‘ਚ ਹੈ, ਤਾਂ ਤੁਸੀਂ ਭਾਗਾਂਵਾਲੇ ਹੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੀਨਤਾ-ਨਿਮਰਤਾ ਜੇਕਰ ਤੁਹਾਡੇ ‘ਚ ਹੈ, ਤਾਂ ਤੁਸੀਂ ਭਾਗਾਂਵਾਲੇ ਹੋ, ਨਸੀਬਾਂ ਵਾਲੇ ਹੋ ਅੱਜ-ਕੱਲ੍ਹ ਲੋਕਾਂ ਨੂੰ ਗੱਪ (ਝੂਠ) ਮਾਰਨ ਦੀ ਆਦਤ ਇੰਨੀ ਪੈ ਗਈ ਹੈ ਕਿ ਚੱਲਦੇ-ਚੱਲਦੇ ਗੱਪ ਛੱਡਦੇ ਰਹਿੰਦੇ ਹਨ ਪਤਾ ਨਹੀਂ, ਉਨ੍ਹਾਂ ਨੂੰ ਅਜਿਹਾ ਕਰਨ ‘ਤੇ ਮਿਲਦਾ ਕੀ ਹੈ ਕਈ ਤਾਂ ਰਾਮ ਦੇ ਨਾਮ ‘ਤੇ ਗੱਪ ਮਾਰਦੇ ਹਨ! ਸਾਹਮਣੇ ਵਾਲਾ ਕੁਝ ਬੋਲ ਵੀ ਨਹੀਂ ਸਕਦਾ! ਗੁਰੂ, ਪੀਰ-ਫ਼ਕੀਰ ਦੇ ਨਾਂਅ ‘ਤੇ ਗੱਪ ਮਾਰਦੇ ਹਨ ਤੇ ਉਹ ਆਪਣੀ ਬੇੜੀ ‘ਚ ਵੱਟੇ ਪਾਉਂਦੇ ਰਹਿੰਦੇ ਹਨ ਤੇ ਮਾਲਕ ਤੋਂ ਦੂਰ ਹੁੰਦੇ ਰਹਿੰਦੇ ਹਨ ਉਨ੍ਹਾਂ ਤੋਂ ਖੁਸ਼ੀਆਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ ਤੇ ਮਿਲਦਾ ਕੀ ਹੈ ਲੋਕਾਂ ਦੀ ਥੋੜ੍ਹੀ ਜਿਹੀ ਵਡਿਆਈ! ਵਾਹ-ਵਾਹ! ਇਸ ਲਈ ਇਨਸਾਨ ਦੇ ਅੰਦਰ ਦੀਨਤਾ-ਨਿਮਰਤਾ ਵੀ ਜ਼ਰੂਰੀ ਹੈ, ਸ਼ੁੱਧ ਭਾਵਨਾ ਵੀ ਜ਼ਰੂਰੀ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿਸੇ ਵੀ ਗੱਲ ਦਾ ਕੋਈ ਵੀ ਮਤਲਬ ਨਿਕਲ ਸਕਦਾ ਹੈ, ਇਸ ਲਈ ਜਲਦਬਾਜ਼ੀ ਨਾ ਕਰੋ ਕਈ ਵਾਰ ਲੋਕ ਦੇਖਦੇ ਹੀ ਨਹੀਂ ਹੋ ਕੀ ਰਿਹਾ ਹੈ! ਬਿਨਾ ਸੋਚੇ-ਸਮਝੇ ਗਲਤ ਕਦਮ ਚੁੱਕ ਲੈਂਦੇ ਹਨ, ਜਿਸ ਦੀ ਵਜ੍ਹਾ ਨਾਲ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ ਇਸ ਲਈ ਈਰਖਾ, ਨਫ਼ਰਤ ਛੱਡ ਕੇ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਜੇਕਰ ਤੁਸੀਂ ਰਸਤਾ ਤੈਅ ਕਰੋਗੇ ਤਾਂ ਮਾਲਕ ਜ਼ਰੂਰ ਤੁਹਾਡੇ ਲਈ ਉਸ ਰਸਤੇ ‘ਚ ਮਖਮਲ ਵਿਛਾ ਦੇਵੇਗਾ, ਕੰਡਿਆਂ ਨੂੰ ਚੁਣ ਦੇਵੇਗਾ।
ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’
ਇੱਕ ਕਹਾਵਤ ਤੁਹਾਨੂੰ ਕਈ ਵਾਰ ਸੁਣਾਈ ਹੈ ਕਿ ‘ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’ ਤੇ ਇਹ ਸੱਚ ਹੈ ਇਸ ਕਹਾਵਤ ਬਾਰੇ ਅੱਜ-ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਇੰਨਾ ਨਹੀਂ ਪਤਾ, ਜੋ ਲੋਕ ਪਿੰਡਾਂ ‘ਚ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਹੋਵੇਗਾ!
ਅਸੀਂ ਇਹ ਚੀਜ਼ਾਂ ਬਿਲਕੁਲ ਕੋਲ ਬੈਠ ਕੇ ਦੇਖੀਆਂ ਹੋਈਆਂ ਹਨ ਆਮ ਤੌਰ ‘ਤੇ ਇਹ ਹੁੰਦਾ ਸੀ ਕਿ ਪਿੰਡ ‘ਚ ਸਾਰੇ ਲੋਕਾਂ ਦਾ ਆਪਸ ‘ਚ ਭਾਈਚਾਰਾ ਹੁੰਦਾ ਸੀ ਕਿਸੇ ਦੇ ਵਿਆਹ-ਸ਼ਾਦੀ ਹੁੰਦੀ, ਤਾਂ ਉੱਥੇ ਮਿਠਾਈਆਂ ਵਗੈਰਾ ਬਣਦੀਆਂ ਸਨ ਤੇ ਘਰੋ-ਘਰੀ ਲੋਕ ਦੁੱਧ ਲੈ ਕੇ ਜਾਂਦੇ ਸਨ ਬਦਲੇ ‘ਚ ਜਦੋਂ ਸ਼ਾਦੀ ਦੇ ਦਿਨ ਨਜ਼ਦੀਕ ਆਉਂਦੇ, ਤਾਂ ਉਨ੍ਹਾਂ ਨੂੰ ਇੱਕ ਚਾਹ ਦਾ ਗਿਲਾਸ ਤੇ ਇੱਕ ਲੱਡੂ ਜਾਂ ਜਲੇਬੀਆਂ, ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸੀ ਤੇ ਉਹ ਵੀ ਬਹੁਤ ਵੱਡੀ ਥਾਲੀ ‘ਚ ਲੱਡੂ-ਜਲੇਬੀਆਂ ਰੱਖ ਦਿੱਤੀਆਂ ਜਾਂਦੀਆਂ ਖਾਣ ਵਾਲਾ ਇਹ ਨਹੀਂ ਦੇਖਦਾ ਸੀ ਕਿ ਮੇਰੇ ਵਾਲਾ ਕਿਹੋ ਜਿਹਾ ਹੈ, ਸਗੋਂ ਸਭ ਨੂੰ ਇਹੀ ਹੁੰਦਾ ਸੀ ਕਿ ਮੈਨੂੰ ਛੋਟਾ ਲੱਡੂ ਲਿਆ ਕੇ ਦਿੱਤਾ ਤੇ ਉਸਨੂੰ ਵੱਡਾ ਲੱਡੂ ਲਿਆ ਕੇ ਦਿੱਤਾ!
ਅਜਿਹਾ ਹੋਣ ‘ਤੇ ਅਗਲੀ ਵਾਰ ਪੰਜ ਕਿੱਲੋ ਦੁੱਧ ਦੀ ਜਗ੍ਹਾ, ਉਹ ਦੋ ਕਿੱਲੋ ਹੀ ਦੁੱਧ ਆਉਂਦਾ  ਤਾਂ ਉਹ ਕਹਾਵਤ ਬਣ ਗਈ ਕਿ ‘ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’ ਅਜਿਹੇ ਹੀ ਕਈ ਸਤਿਸੰਗ ਵੀ ਹੁੰਦੇ ਹਨ ਕਿਉਂਕਿ ਅਸੀਂ ਸੇਵਾ ‘ਚ ਸ਼ੁਰੂ ਤੋਂ ਹੀ ਆਇਆ ਕਰਦੇ ਤੇ ਅਸੀਂ ਸੇਵਾਦਾਰਾਂ ਨੂੰ ਕਹਿੰਦੇ ਸੁਣਿਆ ਹੈ ਕਿ ਦੇਖੋ, ਪਿਤਾ ਜੀ ਨੇ ਉਸਨੂੰ ਤਾਂ ਕੱਪੜੇ ਦੇ ਦਿੱਤੇ ਤੇ ਮੈਨੂੰ ਛੋਟਾ ਜਿਹਾ ਰੁਮਾਲ ਹੀ ਦਿੱਤਾ ਹੈ! ਤੇ ਕਈ, ਜਿਨ੍ਹਾਂ ਨੂੰ ਦ੍ਰਿੜ ਯਕੀਨ ਹੁੰਦਾ ਹੈ, ਉਹ ਕਹਿੰਦੇ ਹਨ ਕਿ ਵਾਹ! ਰੁਮਾਲ ਮਿਲ ਗਿਆ! ਤੇ ਉਹ ਵੀ ਸਤਿਗੁਰੂ ਦੇ ਹੱਥ ਲੱਗਿਆ ਹੋਇਆ! ਤਾਂ ਉਹ ਸੇਵਾਦਾਰ ਉਸ ਰੁਮਾਲ ਨੂੰ ਛਾਤੀ ‘ਤੇ ਲਾਉਂਦੇ, ਚੁੰਮਦੇ, ਦਿਲ ਨਾਲ ਲਾ ਕੇ ਰੱਖਦੇ ਹਨ, ਉਨ੍ਹਾਂ ਨੂੰ ਕਿਸੇ ਤੋਂ ਕੋਈ ਲੈਣਾ-ਦੇਣਾ ਨਹੀਂ ਕਿ ਕਿਸੇ ਨੂੰ ਕੀ ਮਿਲ ਰਿਹਾ ਹੈ!
ਕਿਸੇ ਵੀ ਖੇਤਰ ‘ਚ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ
ਉਨ੍ਹਾਂ ਨੂੰ ਜੋ ਮਿਲਿਆ, ਉਸ ਤੋਂ ਉਹ ਬੇਇੰਤਾਹ ਖੁਸ਼ ਹਨ ਤੇ ਜੋ ਲੋਕ ਦੂਜਿਆਂ ਨਾਲ ਈਰਖਾ ਕਰ-ਕਰਕੇ ਜੋ ਉਨ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ ਹਨ, ਜੋ ਸਤਿਗੁਰੂ ਨੇ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਹੁੰਦੀਆਂ ਹਨ, ਉਹ ਸਾਰੀਆਂ ਗੁਆ ਕੇ ਚਲੇ ਜਾਂਦੇ ਹਨ ਇਹ ਸੱਚਾਈ ਹੈ, ਇਹ ਅਸਲੀਅਤ ਹੈ ਇਸ ਲਈ ਕਿਸੇ ਵੀ ਖੇਤਰ ‘ਚ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ ਭਾਵੇਂ ਦੁਨੀਆਦਾਰੀ ਦਾ ਖੇਤਰ ਹੈ, ਭਾਵੇਂ ਰੂਹਾਨੀਅਤ ਦਾ, ਤੁਸੀਂ ਆਪਣੇ ਭਾਂਡੇ ਅਨੁਸਾਰ ਹੀ ਸਮਾਨ ਪਾਉਂਦੇ ਹੋ ਦੂਜੇ ਪਾਸੇ ਪੀਰ-ਫ਼ਕੀਰ ਖੁਸ਼ੀ ‘ਚ ਤੁਹਾਡੇ ਲਈ ਜੋ ਕੁਝ ਵੀ ਬਖ਼ਸ਼ ਦਿੰਦਾ ਹੈ ਤਾਂ ਸਮਝੋ ਉਹ ਤੁਹਾਡੇ ਲਈ ਬੇਹੱਦ ਵੱਡੀ ਦਾਤ ਹੈ
ਜੋ ਲੋਕ ਦ੍ਰਿੜ ਯਕੀਨ ਹਨ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਇਨਸਾਨ ਦੇ ਨਾਲ ਉਸਦੇ ਘਰ-ਪਰਿਵਾਰ ‘ਚ ਅਜਿਹਾ ਵਾਪਰ ਜਾਂਦਾ ਹੈ, ਜਿਸ ਨਾਲ ਇਨਸਾਨ ਝਿੰਜੋੜਿਆ ਜਾਦਾ ਹੈ, ਹਿੱਲ ਜਾਂਦਾ ਹੈ, ਪਰ ਕਹਿੰਦੇ ਹਨ ਕਿ ਪਰਮਾਤਮਾ ਕਈ ਵਾਰ ਅਜਿਹਾ ਕਰਦਾ ਹੈ, ਪਰ ਪਿੱਛੇ ਪਤਾ ਨਹੀਂ ਕੀ ਲੁਕਿਆ ਹੁੰਦਾ ਹੈ! ਪਤਾ ਨਹੀਂ, ਉਸ ਨੂੰ ਕੀ ਦੇਣਾ ਹੁੰਦਾ ਹੈ? ਉਹ ਰਾਮ ਜਾਣੇ! ਕਈ ਵਾਰ ਉਸਦੇ ਭਿਆਨਕ ਕਰਮ ਵੀ ਹੁੰਦੇ ਹਨ, ਜਿਸ ਦੀ ਸਜ਼ਾ ਉਸਨੂੰ ਮਿਲਦੀ ਹੈ ਤੇ ਜੇਕਰ ਉਹ ਸਤਿਸੰਗੀ, ਰਾਮ ਦਾ ਨਾਮ ਲੈਣ ਵਾਲਾ ਹੈ, ਤਾਂ ਉਹੀ ਕਹਿੰਦਾ ਕਿ ਮਾਲਕਾ, ਤੂੰ ਜਾਣ, ਤੇਰਾ ਕੰਮ ਜਾਣੇ! ਮੈਂ ਤਾਂ ਤੇਰਾ ਬੱਚਾ ਹਾਂ, ਮੇਰੇ ਲਈ ਕੀ ਸਹੀ ਹੈ, ਕੀ ਗਲਤ, ਉਹ ਤੂੰ ਜਾਣਦਾ ਹੈ! ਜੇਕਰ ਮੇਰੇ ਲਈ ਇਹੀ ਸਹੀ ਹੈ, ਤਾਂ ਸਤਿ ਬਚਨ! ਜੋ ਲੋਕ ਦ੍ਰਿੜ ਯਕੀਨ ਨਾਲ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਕਦੇ ਟੈਨਸ਼ਨ, ਦੁੱਖ, ਪਰੇਸ਼ਾਨੀ ਨਹੀਂ ਆਉਂਦੀ ਤੇ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।
ਆਪਾਂ ਤਾਂ ਕਾਲਜੋਂ ਸਿੱਧਾ ਖੇਤ ਨੂੰ ਜਾਂਦੇ ਹੁੰਦੇ ਸੀ
ਬਿੰਦਰ ਸਿੰਘ ਖੁੱਡੀ ਕਲਾਂ
ਪਿੰਡ ਦੇ ਸਰਕਾਰੀ ਸਕੂਲ ਤੋਂ ਸਾਰੀ ਜਮਾਤ ‘ਚੋਂ ਅੱਵਲ ਰਹਿ ਕੇ ਦਸਵੀਂ ਜਮਾਤ ਕਰਨ ਉਪਰੰਤ ਐੱਸ. ਡੀ. ਕਾਲਜ ਬਰਨਾਲਾ ਵਿਖੇ ਪਲੱਸ ਵਨ ਨਾਨ ਮੈਡੀਕਲ ‘ਚ ਦਾਖਲਾ ਲੈ ਲਿਆ। ਪਿੰਡੋਂ ਕਾਲਜ ‘ਚ ਦਾਖਲਾ ਲੈਣ ਵਾਲਾ ਮੈਂ ਇਕੱਲਾ ਹੀ ਸੀ। ਸਾਰਾ ਮਾਹੌਲ ਬਦਲਿਆ-ਬਦਲਿਆ ਲੱਗੇ, ਨਾ ਪੁਰਾਣੇ ਸਾਥੀ ਨਾ ਪੁਰਾਣੇ ਅਧਿਆਪਕ ਅਤੇ ਨਾ ਹੀ ਅਧਿਆਪਕਾਂ ਦੀ ਘੂਰ-ਘੱਪ। ਪੜ੍ਹਨਾ ਹੈ ਪੜ੍ਹੋ ਨਹੀਂ ਪੜ੍ਹਨਾ ਤਾਂ ਥੋਡੀ ਮਰਜ਼ੀ। ਸ਼ਹਿਰ ਦਾ ਕਾਲਜ ਮੇਰੇ ਪਿੰਡੋਂ ਤਕਰੀਬਨ ਪੰਜ ਕੁ ਕਿਲੋਮੀਟਰ ਦੀ ਦੂਰੀ ‘ਤੇ ਸੀ।
ਬੱਸ ਸਰਵਿਸ ਸਾਡੇ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਸੀਬ ਨਹੀਂ ਹੋਈ। ਉਨ੍ਹੀਂ ਦਿਨੀਂ ਜਗਾੜੂ ਘੜੁੱਕੇ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਸਨ ਤੇ ਅੱਜ-ਕੱਲ੍ਹ ਥ੍ਰੀ ਵ੍ਹੀਲਰ ਮੁੱਖ ਸਾਧਨ ਹਨ। ਪਰ ਇਨ੍ਹਾਂ ਦੇ ਆਉਣ-ਜਾਣ ਦਾ ਸਮਾਂ ਨਾ ਉਦੋਂ ਨਿਸ਼ਚਿਤ ਸੀ ਅਤੇ ਨਾ ਅੱਜ। ਮੈਂ ਸਾਈਕਲ ‘ਤੇ ਕਾਲਜ ਆਉਂਦਾ ਹੁੰਦਾ ਸੀ। ਮੈਂ ਇਕੱਲਾ ਨਹੀਂ ਕਾਲਜ ਦੇ ਹੋਰ ਵੀ ਬਹੁਤੇ ਮੁੰਡੇ-ਕੁੜੀਆਂ ਆਪੋ-ਆਪਣੇ ਸਾਈਕਲਾਂ ‘ਤੇ ਜਾਂ ਫਿਰ ਬੱਸ ‘ਤੇ ਕਾਲਜ ਆਉਂਦੇ ਹੁੰਦੇ ਸਨ। ਸਕੂਟਰ ਜਾਂ ਮੋਟਰਸਾਈਕਲ ‘ਤੇ ਤਾਂ ਸਿਰਫ ਅਧਿਆਪਕ ਆਉਂਦੇ ਸਨ।
ਉਨ੍ਹੀਂ ਦਿਨੀਂ ਕਾਲਜ ‘ਚ ਵਿਦਿਆਰਥੀ ਯੂਨੀਅਨਾਂ ਦਾ ਬੜਾ ਦਬਦਬਾ ਹੁੰਦਾ ਸੀ। ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਦਾ ਜ਼ੋਰ ਸੀ ਅਤੇ ਜਦੋਂ ਅਸੀਂ ਕਾਲਜ ‘ਚ ਦਾਖਲ਼ਾ ਲਿਆ ਤਾਂ ਉਸ ਸਮੇਂ ਤੱਕ ਮਾਨ ਗਰੁੱਪ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਰਾਬਰ ਦੇ ਉਭਾਰ ‘ਤੇ ਆ ਗਏ ਸਨ। ਉਨ੍ਹੀਂ ਦਿਨੀਂ ਕਾਲਜਾਂ ਵਿੱਚ ਹੜਤਾਲਾਂ ਵੀ ਬਹੁਤ ਹੁੰਦੀਆਂ ਸਨ। ਮਸਾਂ ਇੱਕ ਜਾਂ ਦੋ ਪੀਰੀਅਡ ਲੱਗਣੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰਿਆਂ ਅਤੇ ਜਾਂ ਫਿਰ ਜੈਕਾਰਿਆਂ ਦੀਆਂ ਆਵਾਜ਼ਾਂ ਜਮਾਤਾਂ ਵੱਲ ਵਧਣ ਲੱਗਦੀਆਂ। ਜਥੇਬੰਦੀ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਅਧਿਆਪਕਾਂ ਨੇ ਜਮਾਤਾਂ ਵਿੱਚੇ ਛੱਡ ਦੇਣੀਆਂ।
ਬਾਹਰ ਆ ਕੇ ਪਤਾ ਲੱਗਣਾ ਕਿ ਅੱਜ ਕਿਸ ਗੱਲੋਂ ਹੜਤਾਲ ਹੋਈ ਹੈ। ਬਹੁਤੇ ਮਾਮਲੇ ਬੱਸਾਂ ਨਾਲ ਸਬੰਧਿਤ ਹੁੰਦੇ ਸਨ। ਕਦੇ ਬੱਸ ਵਾਲਿਆਂ ਨੇ ਪਿੰਡ ਖੜ੍ਹੇ ਕਾਲਜੀਏਟ ਮੁੰਡੇ-ਕੁੜੀਆਂ ਨੂੰ ਨਾ ਚੜ੍ਹਾਉਣਾ ਅਤੇ ਜਾਂ ਫਿਰ ਕਦੇ ਕਾਲਜ ਦੇ ਗੇਟ ਸਾਹਮਣੇ ਨਾ ਉਤਾਰਨਾ। ਕਦੇ-ਕਦੇ ਜਬਰਦਸਤੀ ਟਿਕਟ ਕੱਟਣ ਦਾ ਜਾਂ ਫਿਰ ਕੰਡਕਟਰ ਵਗੈਰਾ ਵੱਲੋਂ ਕਾਲਜ ਪੜ੍ਹਨ ਆਉਂਦੀ ਕਿਸੇ ਕੁੜੀ ਨਾਲ ਸ਼ਰਾਰਤਬਾਜ਼ੀ ਦਾ ਮਾਮਲਾ ਵੀ ਹੁੰਦਾ ਸੀ। ਪੇਪਰਾਂ ਦੇ ਨੇੜੇ ਲੈਕਚਰ ਸ਼ਾਰਟ ਹੋਣ ਦੇ ਜਾਂ ਫਿਰ ਹੋਰ ਦਾਖਲਿਆਂ ਆਦਿ ਨਾਲ ਸਬੰਧਿਤ ਮੁੱਦੇ ਹੁੰਦੇ ਸਨ। ਬੱਸ ਕੰਡਕਟਰਾਂ ਨਾਲ ਤਾਂ ਜਥੇਬੰਦੀ ਵਾਲੇ ਬਹੁਤਾ ਕਸੂਤਾ ਨਿਬੇੜਾ ਕਰਦੇ ਹੁੰਦੇ ਸਨ। ਕਸੂਰਵਾਰ ਸਮਝੇ ਜਾਣ ਵਾਲੇ ਕੰਡਕਟਰ ਨੂੰ ਗੇਟ ਤੋਂ ਕੁੱਟਦੇ ਲਿਆਉਂਦੇ ਅਤੇ ਕਾਲਜ ਦੇ ਵਿਹੜੇ ‘ਚ ਬਣੀ ਸਟੇਜ ‘ਤੇ ਖੜ੍ਹਾ ਕੇ ਮੁਆਫੀ ਮੰਗਵਾਉਣੀ ਨਿੱਤ ਦਾ ਹੀ ਕੰਮ ਸੀ।
ਇਸ ਤਰ੍ਹਾਂ ਦੇ ਮੁੱਦਿਆਂ ‘ਤੇ ਹੜਤਾਲ ਦੌਰਾਨ ਬਹੁਤੇ ਮੁੰਡੇ ਘੰਟਾ ਦੋ ਘੰਟੇ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿਨੇਮੇ ‘ਚ ਫਿਲਮ ਵੇਖਣ ਜਾ ਵੜਦੇ ਜਾਂ ਸ਼ਹਿਰ ‘ਚ ਅਵਾਰਾਗਰਦੀ ਕਰਦੇ ਰਹਿੰਦੇ। ਕਈ ਵਾਰ ਤਾਂ ਸ਼ਰਾਰਤੀ ਮੁੰਡੇ ਫਿਲਮ ਵੇਖਣ ਦੇ ਮਾਰੇ ਵੀ ਯੂਨੀਅਨ ਵਾਲਿਆਂ ਤੋਂ ਹੜਤਾਲ ਕਰਵਾ ਲੈਂਦੇ ਸਨ। ਪਰ ਮੈਂ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿੱਧਾ ਘਰ ਨੂੰ ਆ ਜਾਂਦਾ ਤੇ ਘਰੋਂ ਚਾਹ-ਪਾਣੀ ਪੀ ਕੇ ਸਿੱਧਾ ਖੇਤ ਚਲਿਆ ਜਾਣਾ। ਉਨ੍ਹੀਂ ਦਿਨੀਂ ਘਰ ਦੇ ਤਕਰੀਬਨ ਸਾਰੇ ਮੈਂਬਰ ਹੀ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਹੁੰਦੇ ਸਨ। ਜੇਕਰ ਖੇਤ ਨਰਮਾ-ਕਪਾਹ ਚੁਗਦੇ ਹੋਣਾ ਤਾਂ ਮੈਂ ਵੀ ਨਾਲ ਈ ਝੋਲੀ ਬੰਨ੍ਹ ਨਰਮਾ ਕਪਾਹ ਚੁਗਣ ਲੱਗ ਜਾਣਾ। ਕਈ ਵਾਰ ਨਾਲ ਦੇ ਸਾਥੀਆਂ ਨੇ ਸਿਨੇਮੇ ਜਾਣ ਲਈ ਜ਼ੋਰ ਪਾਉਣਾ ਪਰ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਪਿੰਡ ਖਿਸਕ ਜਾਣਾ। ਉਨ੍ਹੀਂ ਦਿਨੀਂ ਚਮਕੀਲੇ ਦੀ ਗਾਇਕੀ ਬੜੀ ਸਿਖਰਾਂ ‘ਤੇ ਸੀ। ਬਰਨਾਲੇ ਟਰੱਕ ਯੂਨੀਅਨ ਵਿੱਚ ਚਮਕੀਲੇ ਦਾ ਅਖਾੜਾ ਲੱਗਣਾ ਸੀ। ਕਾਲਜ ‘ਚ ਮੁੰਡਿਆਂ ਨੇ ਯੂਨੀਅਨ ਵਾਲਿਆਂ ਤੋਂ ਕਹਿ ਕੇ ਹੜਤਾਲ ਕਰਵਾ ਲਈ ਅਤੇ ਸਾਰੀ ਮੰਡੀਰ ਚਮਕੀਲੇ ਦੇ ਅਖਾੜੇ ਦੀ ਸ਼ੋਭਾ ਵਧਾਉਣ ਆ ਬੈਠੀ। ਪਰ ਮੈਂ ਆਪਣੀ ਆਦਤ ਮੁਤਾਬਿਕ ਸਿੱਧਾ ਖੇਤ ਪੁੱਜ ਗਿਆ।
ਕਣਕ ਦੀਆਂ ਵਾਢੀਆਂ ਦੌਰਾਨ ਆਮ ਤੌਰ ‘ਤੇ ਕਾਲਜ ‘ਚ ਛੁੱਟੀਆਂ ਈ ਹੁੰਦੀਆਂ ਸਨ। ਮੈਂ ਸਾਰੀ ਵਾਢੀ ਵੀ ਪਿਤਾ ਅਤੇ ਚਾਚੇ ਦੇ ਨਾਲ ਈ ਕਰਵਾਉਣੀ। ਪਿਤਾ ਜੀ ਦਿਹਾੜੀਏ ਬੜੇ ਘੱਟ ਲਿਆਉਂਦੇ ਸਨ ਅਸੀਂ ਖੁਦ ਹੀ ਕਈ-ਕਈ ਦਿਨ ਵਾਢੀ ਕਰਕੇ ਸਾਰਾ ਕੰਮ ਨਿਬੇੜ ਲੈਣਾ। ਤੂੜੀ ਵੀ ਅਸੀਂ ਇੱਕ ਬਲਦ ਵਾਲੀ ਰੇਹੜੀ ਨਾਲ ਈ ਢੋਹਣੀ ਕਦੇ-ਕਦੇ ਖੱਚਰ ਰੇਹੜੇ ਵਾਲੇ ਤੋਂ ਇੱਕ-ਦੋ ਗੇੜੇ ਕਿਰਾਏ ‘ਤੇ ਲਵਾ ਲੈਣੇ। ਕਾਲਜ ਤੋਂ ਬਾਅਦ ਪ੍ਰੋਫੈਸ਼ਨਲ ਯੋਗਤਾ ਲਈ ਨਾਭੇ ਦਾਖਲਾ ਲਿਆ ਤਾਂ ਉੱਥੇ ਵੀ ਸਕੂਲਾਂ ਦੇ ਸ਼ਡਿਊਲ ਅਨੁਸਾਰ ਵਾਢੀਆਂ ਦੀਆਂ ਛੁੱਟੀਆਂ ਹੋ ਗਈਆਂ ਅਤੇ ਆਪਾਂ ਸਾਰੀ ਵਾਢੀ ਫਿਰ ਨਾਲ ਕਰਵਾਈ। ਛੁੱਟੀ ਵਾਲੇ ਦਿਨ ਵੀ ਜਿਆਦਾਤਰ ਖੇਤ ਈ ਰਹਿਣਾ। ਸਰਦੀਆਂ ਦੇ ਦਿਨਾਂ ‘ਚ ਬੰਬੀ ਚਲਾ ਕਣਕਾਂ ਨੂੰ ਪਾਣੀ ਵੀ ਲਾਈ ਜਾਣਾ ਅਤੇ ਨਾਲੋ-ਨਾਲ ਪੜ੍ਹਾਈ ਵੀ ਕਰੀ ਜਾਣੀ। ਜਦੋਂ ਅੱਜ-ਕੱਲ੍ਹ ਦੇ ਮੁੰਡਿਆਂ ਵੱਲ ਵੇਖੀਦਾ ਹੈ ਤਾਂ ਬੜੀ ਨਿਰਾਸ਼ਾ ਪੱਲੇ ਪੈਂਦੀ ਹੈ। ਕੰਮ ਸੱਭਿਆਚਾਰ ਦਾ ਤਾਂ ਜਿਵੇਂ ਭੋਗ ਹੀ ਪੈ ਗਿਆ ਹੈ। ਨੌਜਵਾਨਾਂ ਦਾ ਖੇਤਾਂ ‘ਚ ਦਿਲ ਈ ਲੱਗਣੋਂ ਹਟ ਗਿਐ। ਜਿੱਧਰ ਵੇਖੋ ਮੋਬਾਈਲ ਨਾਲ ਚਿੰਬੜੇ ਨੌਜਵਾਨ ਨਜ਼ਰੀਂ ਪੈਂਦੇ ਹਨ। ਮਾਪਿਆਂ ਦੀਆਂ ਅੱਖਾਂ ‘ਚ ਘੱਟਾ ਪਾ ਕੇ ਟੋਲੀਆਂ ਦੀਆਂ ਟੋਲੀਆਂ ਮੁੰਡੇ-ਕੁੜੀਆਂ ਬਾਜ਼ਾਰਾਂ ‘ਚ ਫਿਰਦੇ ਆਮ ਵੇਖੇ ਜਾ ਸਕਦੇ ਹਨ। ਕੋਈ ਵੱਡੇ-ਛੋਟੇ ਦੀ ਹਯਾ ਨਹੀਂ ਰਹੀ। ਪੁਰਾਣੇ ਸਮਿਆਂ ‘ਚ ਪਿੰਡ ਦੇ ਹਰ ਵੱਡੇ ਦਾ ਮਾਪਿਆਂ ਜਿੰਨਾ ਹੀ ਡਰ ਹੁੰਦਾ ਸੀ। ਪਰ ਹੁਣ ਤਾਂ ਬੱਚੇ ਮਾਪਿਆਂ ਤੋਂ ਨਹੀਂ ਡਰਦੇ। ਰਹਿ-ਰਹਿ ਕੇ ਯਾਦ ਆਉਂਦੈ ਆਪਣਾ ਪੁਰਾਣਾ ਸਮਾਂ।
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਦਾ ਚੋਣ ਮੈਦਾਨ
ਕੁਝ ਹਲਕਿਆਂ ‘ਚ ਫੁੱਟ ਦੀਆਂ ਖ਼ਬਰਾਂ ਦੇ ਬਾਵਜ਼ੂਦ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 90 ‘ਚੋਂ 78 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 2 ਮੰਤਰੀਆਂ ਤੇ 5 ਮੌਜ਼ੂਦਾ ਵਿਧਾਇਕਾਂ ਦੇ ਟਿਕਟ ਕੱਟੇ ਗਏ ਹਨ ਤੇ ਤਿੰਨ ਖਿਡਾਰੀਆਂ ਨੂੰ ਨਵੇਂ ਚਿਹਰੇ ਦੇ ਤੌਰ ‘ਤੇ ਉਤਾਰਿਆ ਗਿਆ ਹੈ ਭਾਜਪਾ ‘ਚ ਟਿਕਟਾਂ ਦੀ ਵੰਡ ਤੋਂ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਪਾਰਟੀ ‘ਚ ਫੈਸਲੇ ਬੜੀ ਮਜ਼ਬੂਤੀ ਨਾਲ ਲਏ ਜਾ ਰਹੇ ਹਨ ਤੇ ਵਿਰੋਧ ਦੇ ਸੁਰ ਕਾਫ਼ੀ ਠੰਢੇ ਹਨ ਦੂਜੇ ਪਾਸੇ ਕਾਂਗਰਸ ‘ਚ ਅਜੇ ਵੀ ਗੁਟਬੰਦੀ ਦਾ ਦੌਰ ਸ਼ੁਰੂ ਹੈ ਤੰਵਰ ਤੇ ਹੁੱਡਾ ਧੜਿਆਂ ‘ਚ ਇੱਕ-ਦੂਜੇ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਉਣ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਬਣਾਉਣ ਨਾਲ ਇਹ ਸਪੱਸ਼ਟ ਹੋ ਗਿਆ ਸੀ ਕਿ ਕਾਂਗਰਸ ਹੁੱਡਾ ਨੂੰ ਮਜ਼ਬੂਤ ਕਰ ਰਹੀ ਹੈ ਇਸ ਦੇ ਬਾਵਜ਼ੂਦ ਤੰਵਰ ਗਰੁੱਪ ਵੱਲੋਂ ਸ਼ਬਦੀ ਜੰਗ ਜਾਰੀ ਰੱਖੀ ਗਈ ਲੋਕ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬਾਦ ਹਰਿਆਣਾ ਕਾਂਗਰਸ ‘ਚ ਅਜੇ ਤੱਕ ਇੱਕਜੁਟਤਾ ਕਾਇਮ ਨਹੀਂ ਹੋ ਸਕੀ ਕਾਂਗਰਸ ਨੇ ਲੰਮਾ ਸਮਾਂ ਹਰਿਆਣਾ ‘ਚ ਸਰਕਾਰ ਚਲਾਈ ਹੈ ਖਾਸ ਕਰ ਸ਼ਹਿਰੀ ਖੇਤਰ ‘ਚ ਕਾਂਗਰਸ ਦੀ ਮਜ਼ਬੂਤ ਪਕੜ ਰਹੀ ਹੈ ।
ਜਦੋਂ ਕਿ ਪੇਂਡੂ ਖੇਤਰ ‘ਚ ਇਨੈਲੋ ਦਾ ਗੜ੍ਹ ਰਿਹਾ ਹੈ, ਪਰ 2014 ‘ਚ ਭਾਜਪਾ ਵੱਲੋਂ ਸ਼ਹਿਰੀ ਖੇਤਰ ‘ਚ ਪਕੜ ਬਣਾ ਲੈਣ ਨਾਲ ਕਾਂਗਰਸ ਦੀਆਂ ਚੁਣੌਤੀਆਂ ਵਧ ਗਈਆਂ ਹਨ ਇਸ ਸਾਲ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਸੂਬੇ ਦੀਆਂ 10 ਦੀਆਂ 10 ਸੀਟਾਂ ਜਿੱਤ ਕੇ ਕਾਂਗਰਸ ਤੇ ਹੋਰ ਪਾਰਟੀਆਂ ਲਈ ਮੈਦਾਨ ਔਖਾ ਕਰ ਦਿੱਤਾ ਸੀ ਇੱਥੇ ਕਾਂਗਰਸ ਨੂੰ  ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ‘ਚ ਵੋਟਰਾਂ ਨਾਲ ਰਾਬਤਾ ਬਣਾਉਣ ਲਈ ਸਖ਼ਤ ਮੁਸ਼ੱਕਤ ਕਰਨੀ ਪਵੇਗੀ ਚੋਣਾਂ ਤੋਂ ਪਹਿਲਾਂ ਤਾਂ ਫੁੱਟ ਤੇ ਵਿਰੋਧੀ ਬਿਆਨਬਾਜ਼ੀ ਚੱਲ ਜਾਂਦੀ ਹੈ ਪਰ ਚੋਣ ਪ੍ਰਕਿਰਿਆ ਸ਼ੁਰੂ ਹੋਣ ‘ਤੇ ਵੀ ਗੁੱਟਬੰਦੀ ਕਾਇਮ ਰਹਿਣੀ ਕਾਂਗਰਸ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ ਦੂਜੇ ਪਾਸੇ ਭਾਜਪਾ ਨੇ ਦੂਜੀਆਂ ਪਾਰਟੀਆਂ ਛੱਡ ਕੇ ਆਏ 6 ਆਗੂਆਂ ਨੂੰ ਟਿਕਟ ਦੇਣ ਦੀ ਰਣਨੀਤੀ ਅਪਣਾਈ ਹੈ ਇਹ ਸਾਰੇ ਆਗੂ ਇਨੈਲੋ ਨਾਲ ਸਬੰਧਿਤ ਹਨ ਇਨੈਲੋ ਤੇ ਜਜਪਾ ਦਾ ਆਪਸੀ ਕਲੇਸ਼ ਨਵੇਂ ਸਮੀਕਰਨ ਪੈਦਾ ਕਰ ਰਿਹਾ ਹੈ ਚੋਣਾਂ ‘ਚ ਕੌਣ ਬਾਜੀ ਮਾਰੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਕਾਂਗਰਸ ਲਈ ਪਾਰਟੀ ਨੂੰ ਅੰਦਰੋਂ-ਬਾਹਰੋਂ ਦੋਵੇਂ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਪੰਚੀ ਨਹੀਂ ਰਹੀ ਰਾਜਨੀਤੀ ਦੇ ਮੈਦਾਨ ਦੀ ਪਹਿਲੀ ਪੌੜੀ
ਸਿਆਸੀ ਧਿਰਾਂ ਦੀਆਂ ਤਰਜੀਹਾਂ ਤਬਦੀਲ : ਕੁਸਲਾ
ਬਠਿੰਡਾ | ਪੰਜਾਬ ਵਿੱਚ ਪਿੰਡ ਦੀ ਸਰਪੰਚੀ ਹੁਣ ਸਿਆਸਤ ਦੀ ਪਹਿਲੀ ਪੌੜੀ ਨਹੀਂ ਰਹੀ ਹੈ ਜਿਸ ਕਰਕੇ ਹੁਣ ਸੰਜੀਦਾ ਲੋਕਾਂ ਵੱਲੋਂ ਖੁਦ ਨੂੰ ਸਰਪੰਚੀ ਦੇ ਚੋਣ ਪਿੜ ਤੋਂ ਲਾਂਭੇ ਰੱਖਿਆ ਜਾਣ ਲੱਗਿਆ ਹੈ ਕੋਈ ਜ਼ਮਾਨਾ ਸੀ ਜਦੋਂ ਪਿੰਡਾਂ ਦੀ ਸਰਪੰਚੀ ਤੋਂ ਲੀਡਰੀ ਦਾ ਸਫ਼ਰ ਸ਼ੁਰੂ ਹੁੰਦਾ ਸੀ ਜਦੋਂ ਕਿ ਅਜੋਕੇ ਦੌਰ ‘ਚ ਲੀਡਰ ਪੈਰਾਸ਼ੂਟ ਰਾਹੀਂ ਉੱਤਰਦੇ ਹਨ ਦੇਖਿਆ ਗਿਆ ਹੈ ਕਿ ਜੋ ਨੇਤਾ ਪੇਂਡੂ ਲੋਕ ਰਾਜ ਵਿੱਚ ਪਹਿਲਾਂ ਕਾਮਯਾਬ ਹੋ ਜਾਂਦੇ ਸਨ, ਉਨ੍ਹਾਂ  ਦੀ ਸਿਆਸੀ ਤਰੱਕੀ ਲਗਾਤਾਰ ਹੁੰਦੀ ਰਹਿੰਦੀ ਸੀ ਪ੍ਰੀਵਾਰਵਾਦ ਦੇ ਬੋਲਬਾਲੇ ਅਤੇ ਸਿਆਸੀ ਪਿੜ ‘ਚ ਪੈਸੇ ਦੀ ਚੜ੍ਹਤ ਕਾਰਨ ਹੁਣ ਸਿਆਸਤ ਵਿੱਚ ਪੈਮਾਨੇ ਬਦਲ ਗਏ ਹਨ ਮੌਜੂਦਾ ਦੌਰ ‘ਚ ਪੰਜਾਬ ਵਿੱਚ ਏਦਾਂ  ਦੇ ਵਿਧਾਇਕ ਟਾਵੇਂ ਹੀ ਰਹਿ ਗਏ ਹਨ ਜਿਨ੍ਹਾਂ ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਹੈ ਹੁਣ ਪੰਚਾਇਤ ਚੋਣਾਂ  ਵਾਸਤੇ ਨਾਮਜ਼ਦਗੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪਰ ਸਰਪੰਚੀ ਲਈ ਮੈਦਾਨ ‘ਚ ਉਤਰਨ ਵਾਲੇ ਉਮੀਦਵਾਰਾਂ  ਨੂੰ ਇਸ ਤੋਂ ਅਗਾਂਹ ਕੁਝ ਨਹੀਂ ਦਿੱਖ ਰਿਹਾ ਹੈ
ਪੰਚਾਇਤ ਚੋਣਾਂ ਦੀ ਤਿਆਰੀ ‘ਚ ਰੁੱਝੇ  ਕੁਝ ਉਮੀਦਵਾਰਾਂ ਦਾ ਵੀ ਇਹੋ ਪ੍ਰਤੀਕਰਮ ਹੈ ਕਿ ਉਨ੍ਹਾਂ ਦੀ ਵੁੱਕਤ ਹੇਠਲੇ ਪੱਧਰ ਤੱਕ ਹੀ ਸੀਮਤ ਰੱਖੀ ਜਾਂਦੀ ਹੈ ਜਿਸ ਕਰਕੇ ਉਪਰਲੇ ਰਾਹ ਕਦੇ ਖੁੱਲ੍ਹਦੇ ਨਹੀਂ ਹਨ ਸਰਪੰਚੀ ਤੋਂ ਉੱਪਰ ਜਾਣ ਦੀਆਂ ਮਿਸਾਲਾਂ ‘ਤੇ ਝਾਤੀ ਮਾਰੀਏ ਤਾਂ ਸਭ ਤੋਂ ਪਹਿਲਾ ਨਾਮ ਲੰਮਾਂ ਸਮਾਂ  ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਆਉਂਦਾ ਹੈ ਜੋ ਆਪਣੇ ਜੱਦੀ ਪਿੰਡ ਬਾਦਲ ਦੇ ਸਰਪੰਚ ਰਹਿ ਚੁੱਕੇ ਹਨ ਦੂਸਰੀ ਤਰਫ ਉਨ੍ਹਾਂ ਦੇ ਲੜਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਥਾਨਕ ਲੋਕ ਰਾਜ ਦੀ ਥਾਂ  ‘ਉਪਰਲੇ’ ਲੋਕ ਰਾਜ ਵਿੱਚ ਹੀ ਸਿੱਧੇ ਆਏ ਹਨ ਇਸੇ ਲੜੀ ‘ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੀ ਹਨ ਜਿੰਨ੍ਹਾਂ ਨੇ ਵੀ ਆਪਣਾ ਸਿਆਸੀ ਜੀਵਨ ਪਿੰਡ ਬਿਲਾਸਪੁਰ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ  ਇਸ ਤੋਂ ਬਾਅਦ ਉਹ ਬਲਾਕ ਸਮਿਤੀ ਦੋਰਾਹਾ ਦੇ ਚੇਅਰਮੈਨ ਵੀ ਬਣੇ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਹਨ ਜ਼ਿਲ੍ਹਾ ਬਠਿੰਡਾ ਵਿੱਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਲਿਆ ਜਾ ਸਕਦਾ  ਹੈ ਜਿਨ੍ਹਾਂ  ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਹੈ ਸ੍ਰੀ ਮਲੂਕਾ ਸਹਿਕਾਰੀ ਅਦਾਰਿਆਂ ਦੇ ਵੀ ਆਗੂ ਰਹੇ ਹਨ ਇਸੇ ਤਰ੍ਹਾਂ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਿਰਮੌਰ ਆਗੂ ਹਰਮਿੰਦਰ ਸਿੰਘ ਜੱਸੀ ਵੀ ਪਿੰਡ ਜੱਸੀ ਬਾਗ ਵਾਲੀ ਦੇ 13 ਸਾਲ ਸਰਪੰਚ ਰਹੇ ਸਨ ਪੰਜਾਬ ਦੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਿਆਸੀ ਜੀਵਨ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰੀ ਤੋਂ ਸ਼ੁਰੂ ਕੀਤਾ ਸੀ ਮਾਨਸਾ ਜਿਲ੍ਹੇ ਨਾਲ ਸਬੰਧ ਰੱਖਦੇ ਪੰਜਾਬ ਦੇ ਪੰਚਾਇਤ ਮੰਤਰੀ ਰਹਿ ਚੁੱਕੇ ਮਰਹੂਮ ਬਲਦੇਵ ਸਿੰਘ ਖਿਆਲਾ ਕੋਲ ਵੀ ਪਿੰਡ ਖਿਆਲਾ ਦੀ ਸਰਪੰਚੀ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਓਂ ਆਪਣੇ ਜੱਦੀ ਪਿੰਡ ਸਮਾਓਂ ਦੇ ਲਗਾਤਾਰ 20 ਸਾਲ ਸਰਪੰਚ ਰਹੇ ਸਨ ਉਸ ਤੋਂ ਪਹਿਲਾਂ ਉਨ੍ਹਾਂ  ਦੇ ਪਿਤਾ ਵੀ ਸਰਪੰਚ ਸਨ ਅਤੇ ਹੁਣ ਉਨ੍ਹਾਂ  ਦੀ ਨੂੰਹ ਵੀ ਸਰਪੰਚ ਰਹੀ ਹੈ
ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਆਸਤ ਪਿੰਡ ਉਭਾਵਾਲ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਸੀ ਇਹ ਵੱਖਰੀ ਗੱਲ ਹੈ ਕਿ ਉਨ੍ਹਾਂ  ਦੇ ਲੜਕੇ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਝੋਲੀ ਪਹਿਲਾਂ ‘ਸਿੱਧੀ’ ਵਿਧਾਇਕੀ ਅਤੇ ਨਾਲ ਦੀ ਨਾਲ ਹੀ ‘ਵਜ਼ੀਰੀ’ ਪੈ ਗਈ ਹੈ ਇਸੇ ਤਰ੍ਹਾਂ ਹੀ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਵੀ ਪਿੰਡ ਭੂੰਦੜ ਦੇ ਸਰਪੰਚ ਰਹੇ ਹਨ ਉਨ੍ਹਾਂ ਨੇ ਸਰਪੰਚੀ ਤੋਂ ਪਾਰਲੀਮੈਂਟ ਤੱਕ ਦਾ ਸਫ਼ਰ ਤੈਅ ਕੀਤਾ ਹੈ ਸਹਿਕਾਰਤਾ ਲਹਿਰ ਨੇ ਵੀ ਕਾਫੀ ਨੇਤਾ ਪੈਦਾ ਕੀਤੇ ਹਨ ਜਿੰਨ੍ਹਾਂ ‘ਚ ਸਾਬਕਾ ਮੰਤਰੀ ਲਾਲ ਸਿੰਘ ਦਾ ਨਾਮ ਮੁੱਖ ਤੌਰ ‘ਤੇ ਲਿਆ ਜਾ ਸਕਦਾ ਹੈ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਬਹੁਤੇ ਵਿਧਾਇਕਾਂ  ਕੋਲ ਸਥਾਨਕ ਲੋਕ ਰਾਜ ਦਾ ਤਜਰਬਾ ਨਹੀਂ ਹੈ ਮਾਲਵੇ ਦੇ ਮੌਜੂਦਾ ਵਿਧਾਇਕਾਂ ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਨੇ ਵੀ ਸਥਾਨਕ ਲੋਕਤੰਤਰ ‘ਚ ਭਾਗ ਨਹੀਂ ਲਿਆ ਹੈ ਉਂਜ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਕਰਨ ਕੌਰ ਬਰਾੜ, ਦਰਸ਼ਨ ਸਿੰਘ ਕੋਟਫੱਤਾ, ਕੇਵਲ ਸਿੰਘ ਢਿੱਲੋਂ, ਮੁਹੰਮਦ ਸਦੀਕ, ਹਰਚੰਦ ਕੌਰ , ਰਜਿੰਦਰ ਕੌਰ ਭੱਠਲ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਇਸੇ ਸ਼੍ਰੇਣੀ ‘ਚ ਆਉਂਦੇ ਹਨ Politics
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀਐੱਸਓ ਸਮੇਤ ਧਰਨੇ ‘ਤੇ ਬੈਠੇ ਅੱਧੀ ਦਰਜ਼ਨ ਵਿਦਿਆਰਥੀ ਜ਼ਖਮੀ
ਦੂਜੀ ਜਥੇਬੰਦੀ ਨੇ ਫਾਇਰਿੰਗ ਵੀ ਕੀਤੀ: ਵਿਦਿਆਰਥਣ ਆਗੂ
ਪਟਿਆਲਾ, (ਖੁਸ਼ਵੀਰ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਯੁੱਧ ਦਾ ਮੈਦਾਨ ਬਣਦੀ ਜਾ ਰਹੀ ਹੈ ਅੱਜ ਸ਼ਾਮ ਅੱਠ ਵੱਜ ਕੇ ਦਸ ਮਿੰਟ ‘ਤੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਇੱਕ ਹੋਰ ਜਥੇਬੰਦੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵੀ ਪਤਾ ਲੱਗਾ ਹੈ ਕਿ ਸੌ ਤੋਂ ਵੱਧ ਬਾਹਰੋਂ ਆਏ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੀ ਭੰਨ-ਤੋੜ ਕੀਤੀ ਗਈ ਹੈ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੋਸ਼ ਲਾਇਆ ਕਿ ਬਾਹਰੋਂ ਆਏ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ, ਜਿਸ ਕਾਰਨ ਯੂਨੀਵਰਸਿਟੀ ‘ਚ ਭਾਜੜ ਪੈ ਗਈ ਦੂਜੀ ਜਥੇਬੰਦੀ ਵੱਲੋਂ ਕੀਤੇ ਹਮਲੇ ਕਾਰਨ ਡੀਐੱਸਓ ਸਮੇਤ ਹੋਰ ਜਥੇਬੰਦੀਆਂ ਦੇ ਧਰਨੇ ‘ਤੇ ਬੈਠੇ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ ਯੂਨੀਵਰਸਿਟੀ ਵਿੱਚ ਹੋਈ ਇਸ ਲੜਾਈ ਤੋਂ ਬਾਅਦ ਪੁਲਿਸ ਵੱਲੋਂ ਆ ਕੇ ਸਥਿਤੀ ਨੂੰ ਸੰਭਾਲਿਆ ਗਿਆ ਡੀਅੱੈਸਓ ਜਥੇਬੰਦੀ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਬਾਹਰੋਂ ਸੌ ਤੋਂ ਵੱਧ ਆਏ ਗੁੰਡਿਆਂ ਵੱਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ।
ਇਸ ਹਮਲੇ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵਿਦਿਆਰਥਣਾਂ ਵੀ ਜ਼ਖਮੀ ਹੋਈਆਂ ਹਨ ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਗੁੰਡਾਗਰਦੀ ਸੇਪ ਜਥੇਬੰਦੀ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਵੀ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ ਉਨ੍ਹਾਂ ਦਾ ਦੋਸ਼ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਸਬੰਧੀ ਸਭ ਪਤਾ ਸੀ ਕਿ ਉਕਤ ਜਥੇਬੰਦੀ ਧਰਨ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲੇ ਦੀ ਸੋਚ ਰਹੀ ਹੈ ਪਰ ਫਿਰ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਹਿਲਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਕਤ ਜਥੇਬੰਦੀ ਨੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ।
ਤਾਂ ਉਸ ਤੋਂ ਲਗਭਗ ਅੱਧੇ ਘੰਟੇ ਤੋਂ ਬਾਅਦ ਪੁਲਿਸ ਕੈਂਪਸ ‘ਚ ਆਈ ਉਨ੍ਹਾਂ ਕਿਹਾ ਕਿ ਇਨ੍ਹਾਂ ਗੁੰਡਿਆਂ ਨੇ ਇੱਥੇ ਆ ਕੇ ਵੀਸੀ ਦਫ਼ਤਰ ਦੇ ਸ਼ੀਸ਼ਿਆਂ ਸਮੇਤ ਹੋਰ ਸਮਾਨ ਦੀ ਭੰਨ-ਤੋੜ ਕੀਤੀ ਦੱਸਣਯੋਗ ਹੈ ਕਿ ਵੀਸੀ ਦਫ਼ਤਰ ਅੱਗੇ ਚੌਵੀ ਘੰਟੇ ਹੋਸਟਲ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਡੀਐੱਸਓ ਸਮੇਤ ਹੋਰ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣਾ ਧਰਨਾ ਲਗਾਇਆ ਹੋਇਆ ਹੈ ਪਰ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਸ਼ਾਮ ਨੂੰ ਇਹ ਮਾਮਲਾ ਹੋਰ ਭੜਕ ਗਿਆ ਤੇ ਇੱਥੇ ਇੱਟਾਂ ਰੋੜਿਆਂ ਤਲਵਾਰਾਂ ਸਮੇਤ ਹੋਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਵਿਦਿਆਰਥਣ ਆਗੂ ਅਨੁਸਾਰ ਉਨ੍ਹਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਇਸ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਾਲ ਗੱਲ ਕਰਨੀ ਚਾਹੀਦੀ ਹਨ ਆਪਣਾ ਫ਼ੋਨ ਨਹੀਂ ਚੁੱਕਿਆ।
ਝੰਡੇ ‘ਤੇ ਉਰਦੂ ‘ਚ ਲਿਖਿਆ ਹੈ ਅਜ਼ਾਦੀ ਦੀ ਮੁਬਾਰਕਬਾਦ
ਪਦਮਪੁਰ, ਨਰੇਸ਼ ਤਨੇਜਾ/ਸੱਚ ਕਹੂੰ ਨਿਊਜ਼
ਪਿੰਡ 19 ਬੀਬੀ ਦੇ ਖੇਤ ਤੋਂ ਗੁਬਾਰਿਆਂ ਨਾਲ ਬੰਨ੍ਹਿਆ ਪਾਕਿਸਤਾਨ (Pakistan) ਦਾ ਝੰਡਾ ਪਿਆ ਮਿਲਿਆ ਤੇ ਉਰਦੂ ਭਾਸ਼ਾ ‘ਚ ਝੰਡੇ ‘ਤੇ ਜਸ਼ਨ ਅਜ਼ਾਦੀ ਮੁਬਾਰਕ ਲਿਖਿਆ ਹੋਇਆ ਹੈ। ਫਿਲਹਾਲ ਇਸ ਝੰਡੇ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ ਪਰ ਇਹ ਝੰਡਾ ਇੱਥੋਂ ਤੱਕ ਕਿਵੇਂ ਪਹੁੰਚਿਆ, ਇਸ ਦਾ ਹਾਲੇ ਕੋਈ ਸੁਰਾਗ ਨਹੀਂ ਲੱਗ ਸਕਿਆ। ਪਿੰਡ 19 ਬੀਬੀ ਦੇ ਰਾਜਿੰਦਰ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਕਿੰਨੂ ਦੇ ਖੇਤ ‘ਚ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੈਸ ਦੇ ਗੁਬਾਰਿਆਂ ਨਾਲ ਲਿਪਟਿਆ ਪਾਕਿਸਤਾਨ ਦਾ ਝੰਡਾ ਉਨ੍ਹਾਂ ਦੇ ਖੇਤ ‘ਚ ਪਿਆ ਸੀ।
ਇਸ ‘ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਝੰਡੇ ਨੂੰ ਪੁਲਿਸ ਸਟੇਸ਼ਨ ‘ਚ ਦੇ ਦਿੱਤਾ। ਥਾਣਾ ਅਧਿਕਾਰੀ ਰਾਮੇਸ਼ਵਰ ਬਿਸ਼ਨੋਈ ਨੇ ਦੱਸਿਆ ਝੰਡੇ ‘ਤੇ ਅੱਠ ਗੁਬਾਰੇ ਬੰਨ੍ਹੇ ਹੋਏ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਜਾਂ ਸੰਦੇਸ਼ ਨਹੀਂ ਮਿਲਿਆ ਹੈ। ਇਸ ਸਬੰਧੀ ਪੁਲਿਸ ਜਾਂਚ ‘ਚ ਜੁਟ ਗਈ ਹੈ ਤੇ ਪੁਲਿਸ ਨੇ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੋਕਸੀ ਵਰਤ ਰਹੀਆਂ ਹਨ ਤੇ ਇਸ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।