How to Make Moeny - Sach Kahoon Punjabi

ਆਖ਼ਰ ਕਦੋਂ ਤੱਕ ਹੁੰਦੀ ਰਹੂ ਗਰੀਬਾਂ-ਮਜ਼ਦੂਰਾਂ ਦੀ ਲੁੱਟ
ਪੁਨਰ ਜਾਗਰਣ ਅਤੇ ਆਧੁਨਿਕ ਯੁੱਗ ਦਾ ਉੱਥਾਨ ਅਤੇ ਪ੍ਰਸਾਰ ਹੋਣ ਕਰਕੇ ਮਸ਼ੀਨਰੀ ਦੇ ਵਧਦੇ ਪ੍ਰਭਾਵ ਕਾਰਨ ਜਿੱਥੇ ਸਾਡੇ ਸਮਾਜ ਵਿੱਚ ਤਕਨਾਲੋਜੀ ਦਾ ਵਧੇਰੇ ਵਾਧਾ ਹੋਇਆ ਹੈ, ਉੱਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿੱਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਘਟਦੀਆਂ ਹੋਈਆਂ ਨਜ਼ਰ ਆਈਆਂ ਹਨ।

ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਵਿਅਕਤੀ ਜੋ ਕਿ ਤਕਨਾਲੋਜੀ ਤੇ ਮਸ਼ੀਨਰੀ ਦਾ ਗੁਲਾਮ ਬਣਦਾ ਜਾ ਰਿਹਾ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਬਿਨਾਂ ਕੰਮ ਕੀਤੇ ਅਤੇ ਇੱਕ ਜਗ੍ਹਾ ਉੱਪਰ ਬੈਠ ਕੇ ਹੀ ਸਭ ਕੰਮ ਨਬੇੜ ਲਵੇ ਪੈਸੇ ਨੂੰ ਪ੍ਰਾਪਤ ਤੇ ਇਕੱਠਾ ਕਰਨ ਦੀ ਵਧਦੀ ਹੋਈ ਭੁੱਖ ਤੇ ਤਰੱਕੀ ਕਰਨ ਦੀ ਇਸ ਤੇਜ਼ ਰਫਤਾਰ ਜਿੰਦਗੀ ਵਿੱਚ ਵਿਅਕਤੀ ਹਰ ਚੀਜ਼ ਨੂੰ ਅਸਾਨੀ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਹ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਉਸ ਕੋਲ ਅੱਲਾਦੀਨ ਦੇ ਚਿਰਾਗ ਵਾਲਾ ਜਿੰਨ ਹੋਵੇ ਤੇ ਉਹ ਉਸ ਚਿਰਾਗ ਨੂੰ ਘਸਾ ਕੇ ਉਸ ਜਿੰਨ ਕੋਲੋਂ ਆਪਣੀ ਹਰ ਮੁਰਾਦ ਤੇ ਆਪਣੇ ਹਰ ਸੁਪਨੇ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਸਕੇ।

ਪੈਸੇ ਨੂੰ ਅਸਾਨੀ ਨਾਲ ਪ੍ਰਾਪਤ ਕਰਨ ਦੀ ਵਧਦੀ ਦੌੜ

ਪਰੰਤੂ ਇਹ ਸਭ ਗੱਲਾਂ ਕਹਾਣੀਆਂ ਵਿੱਚ ਸੁਣਨ ਨੂੰ ਹੀ ਚੰਗੀਆਂ ਲੱਗਦੀਆਂ ਹਨ ਅਸਲੀ ਜ਼ਿੰਦਗੀ ਤਾਂ ਕੁੱਝ ਹੋਰ ਹੀ ਹੈ, ਜਿਸ ਵਿੱਚ ਹਰ ਇੱਕ ਮਿੰਟ ਅਤੇ ਹਰ ਇੱਕ ਦਿਨ ਗਰੀਬ ਮਜ਼ਦੂਰੀ ਕਰਨ ਵਾਲਾ ਵਿਅਕਤੀ ਆਪਣੇ ਖੂਨ-ਪਸੀਨੇ ਨੂੰ ਇੱਕ ਕਰਕੇ ਆਪਣੇ ਬੱਚਿਆਂ ਦਾ ਢਿੱਡ ਪਾਲਦਾ ਹੈ ਤੇ ਜੋ ਕਿ ਸਿਰਫ ਆਪਣੀ ਮਿਹਨਤ ਅਤੇ ਮਜਦੂਰੀ ਨੂੰ ਹੀ ਰੱਬ ਦੀ ਪੂਜਾ ਸਮਝਦਾ ਹੈ ਇਸ ਦੇ ਉਲਟ ਇੱਕ ਨਿਕੰਮਾ ਤੇ ਵਿਹਲੜ ਵਿਅਕਤੀ ਜੋ ਕਿ ਇਸ ਤਰ੍ਹਾਂ ਦੇ ਅੱਲਾਦੀਨ ਵਰਗੇ ਚਿਰਾਗ ਦੇ ਦਿਨ ਵਿੱਚ ਹੀ ਸੁਪਨੇ ਲੈਂਦੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਰਹਿੰਦਾ ਹੈ।

ਇੱਥੋਂ ਇੱਕ ਗੱਲ ਸਿੱਧ ਹੋ ਜਾਂਦੀ ਹੈ ਕਿ ਅਜੋਕੇ ਸਮਾਜ ਵਿੱਚ ਜ਼ਿੰਦਗੀ ਨੂੰ ਅਸਾਨ ਢੰਗ ਨਾਲ ਜਿਉਣ ਤੇ ਪੈਸੇ ਨੂੰ ਅਸਾਨੀ ਨਾਲ ਪ੍ਰਾਪਤ ਕਰਨ ਦੀ ਦੌੜ ਵਧਦੀ ਜਾ ਰਹੀ ਹੈ ਅੱਜ ਦੇ ਇਸ ਸਮੇਂ ਦੌਰਾਨ ਹਰ ਵਿਅਕਤੀ ਪੁੱਠੇ-ਸਿੱਧੇ ਢੰਗ-ਤਰੀਕੇ ਨਾਲ ਪੈਸੇ ਨੂੰ ਹਰ ਹੀਲੇ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਲਈ ਉਹ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਪਣੀਆਂ ਅਤੇ ਸਮਾਜ ਵਿੱਚ ਵਿਚਰ ਰਹੇ ਲੋਕਾਂ ਪ੍ਰਤੀ ਕਦਰਾਂ-ਕੀਮਤਾਂ ਆਦਿ ਸਭ ਕੁੱਝ ਨੂੰ ਇੱਕ ਪਾਸੇ ਸੁੱਟ ਦਿੰਦਾ ਹੈ ਪੈਸੇ ਦੀ ਇਸ ਅੰਨ੍ਹੀ ਦੌੜ ਵਿੱਚ ਉਹ ਸਭ ਰਿਸ਼ਤੇ-ਨਾਤੇ ਪਿੱਛੇ ਛੱਡ ਦਿੰਦਾ ਹੈ। ਅਜਿਹੇ ਵਿਅਕਤੀ ਨੂੰ ਸਿਰਫ ਤੇ ਸਿਰਫ ਆਪਣਾ ਫਾਇਦਾ ਹੀ ਨਜ਼ਰ ਆਉਂਦਾ ਹੈ।

ਗਰੀਬਾਂ ਤੋਂ ਅਫ਼ਸਰ ਮੰਗਦੇ ਨੇ ਰਿਸ਼ਵਤ ਤਾਂ ਬੁਰਾ ਲੱਗਦੈ

ਅਜਿਹਾ ਵਿਅਕਤੀ ਆਪਣੇ ਜੀਵਨ ਵਿਚ ਸਿਰਫ ਪੈਸੇ ਨੂੰ ਹੀ ਸਭ ਕੁੱਝ ਸਮਝਣ ਲੱਗ ਜਾਂਦਾ ਹੈ ਤੇ ਉਸਦੀ ਇਹ ਮਾਇਆ ਦੀ ਭੁੱਖ ਦਿਨ-ਬ-ਦਿਨ ਹੋਰ ਜ਼ਿਆਦਾ ਵਧਦੀ ਜਾਂਦੀ ਹੈ। ਇੱਥੇ ਇੱਕ ਗੱਲ ਤਾਂ ਮੰਨਣਯੋਗ ਹੈ ਕਿ ਇੱਕ ਗਰੀਬ ਤੇ ਤੰਗੀ ਕੱਟ ਰਹੇ ਵਿਅਕਤੀ ਵਿੱਚ ਇਸ ਤਰ੍ਹਾਂ ਦੀ ਭੁੱਖ ਤੇ ਪੈਸੇ ਦੀ ਲਾਲਸਾ ਇੱਕ ਆਮ ਜਿਹੀ ਲੋੜ ਜਾਪਦੀ ਹੈ ਇਸ ਦੇ ਉਲਟ ਇੱਕ ਪੇਸ਼ੇਵਰ ਤੇ ਨੌਕਰਸ਼ਾਹ ਵਿਅਕਤੀ ਜਦੋਂ ਲੱਖਾਂ ਰੁਪਇਆ ਹਰ ਮਹੀਨੇ ਤਨਖਾਹ ਲੈਂਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਫੰਡ ਅਤੇ ਫ੍ਰੀ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਦਾ ਹੈ

ਅਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਇੱਕ ਗਰੀਬ ਮਜ਼ਦੂਰ, ਜੋ ਕਿ ਇੰਨੀ ਠੰਢ ਵਿੱਚ ਠੁਰਦਾ ਹੋਇਆ ਆਪਣੇ ਖੂਨ-ਪਸੀਨੇ ਦੀ ਕਮਾਈ ਨੂੰ ਘੰਟਿਆਂ ਦੇ ਹਿਸਾਬ ਨਾਲ ਇੱਕ-ਇੱਕ ਰੁਪਇਆ ਕਰਕੇ ਜੋੜਦਾ ਹੈ ਤਾਂ ਉਸ ਸਮੇਂ ਸੋਚ ਕੇ ਹੀ ਰੂਹ ਕੰਬਣ ਲੱਗਦੀ ਹੈ ਜਦੋਂ ਉਸ ਗਰੀਬ ਮਜ਼ਦੂਰ (Poor Labourers) ਕੋਲੋਂ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਵਿਅਕਤੀ ਰਿਸ਼ਵਤ ਮੰਗਦਾ ਹੈ ਤੇ ਉਹ ਮਜ਼ਬੂਰੀ ਵਿੱਚ ਫਸਿਆ ਗਰੀਬ ਵਿਅਕਤੀ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਉਸ ਦੇ ਨਾ-ਭਰਨ ਵਾਲੇ ਢਿੱਡ ਨੂੰ ਭਰਦਾ ਹੈ ਉਸ ਸਮੇਂ ਜਾਪਦਾ ਹੈ ਕਿ ਉਹ ਲੱਖਾਂ ਰੁਪਏ ਤਨਖਾਹ ਲੈਣ ਵਾਲਾ ਵਿਅਕਤੀ ਉਸ ਮਜਦੂਰ ਅੱਗੇ ਕਿੰਨਾ ਗਰੀਬ ਤੇ ਛੋਟਾ ਹੋ ਗਿਆ ਹੋਵੇ।

ਪੈਸੇ ਨੂੰ ਦੇਖ ਡਿੱਗਦੀ ਮਾਨਸਿਕਤਾ

ਭਾਵੇਂ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਪਰੰਤੂ ਫਿਰ ਵੀ ਹਰ ਦੂਜੇ-ਤੀਜੇ ਦਿਨ ਇੱਕ ਗਰੀਬ ਦੀ ਮਜ਼ਦੂਰੀ ਦੀ ਭਿ੍ਰਸ਼ਟ ਨੌਕਰਸ਼ਾਹੀ ਵੱਲੋਂ ਲੁੱਟ-ਖਸੁੱਟ ਆਮ ਵੇਖਣ ਨੂੰ ਮਿਲਦੀ ਹੈ ਇਹ ਭਾਵੇਂ ਸਿੱਧੇ ਰਿਸ਼ਵਤ ਦੇ ਰੂਪ ਵਿੱਚ ਹੋਵੇ ਜਾਂ ਫਿਰ ਸਿੱਧੇ-ਅਸਿੱਧੇ ਕਿਸੇ ਹੋਰ ਢੰਗ ਨਾਲ ਕੀਤਾ ਗਿਆ ਸ਼ੋਸ਼ਣ।

ਅੱਜ ਭਾਵੇਂ ਲੋਕ ਇੰਨੇ ਪੜ੍ਹ-ਲਿਖ ਗਏ ਹਨ ਪਰੰਤੂ ਉਹ ਵੀ ਪੈਸੇ ਨੂੰ ਵੇਖ ਕੇ ਆਪਣੀ ਮਾਨਸਿਕਤਾ ਨੂੰ ਹੇਠਾਂ ਗਿਰਾ ਦਿੰਦੇ ਹਨ ਤੇ ਲੁੱਟਣ ਲੱਗੇ ਸਾਹਮਣੇ ਵਾਲੇ ਦੀ ਕੋਈ ਵੀ ਤੰਗੀ-ਪ੍ਰੇਸ਼ਾਨੀ ਨਹੀਂ ਵੇਖਦੇ ਅਤੇ ਗਰੀਬ ਦੀ ਲੁੱਟ-ਖਸੁੱਟ ਕਰਕੇ ਆਪਣੇ ਬੱਚਿਆਂ ਨੂੰ ਜ਼ਹਿਰ ਪਰੋਸਦੇ ਹਨ ਇਸ ਲਈ ਅਜਿਹਾ ਗਲਤ ਢੰਗ ਨਾਲ ਪ੍ਰਾਪਤ ਕੀਤਾ ਗਿਆ ਪੈਸਾ ਨਾ ਹੀ ਸਿਰਫ ਉਸ ਵਿਅਕਤੀ ਦੀ ਜ਼ਿੰਦਗੀ ਖਰਾਬ ਕਰਦਾ ਹੈ ਸਗੋਂ ਉਸ ਦੇ ਪਰਿਵਾਰ ਨੂੰ ਵੀ ਬੁਰਾਈ ਵਿਚ ਬਰਾਬਰ ਦਾ ਹਿੱਸੇਦਾਰ ਬਣਾ ਦਿੰਦਾ ਹੈ। ਜਿਵੇਂ ਕਿ ਇਸ ਪੰਗਤੀਆਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ:-

ਕਈ ਦਿਨ ਚੜ੍ਹਦੇ ਹੀ ਸੌਂ ਜਾਂਦੇ,

ਕਈ ਰਾਤਾਂ ਨੂੰ ਵੀ ਜਾਗਦੇ ਨੇ

ਇੱਥੇ ਭੁੱਖੇ ਵੀ ਸੌਂ ਜਾਂਦੇ ਨੇ,

ਕਈ ਰੱਜ ਨੂੰ ਲੱਤਾਂ ਮਾਰਦੇ ਨੇ

ਕਈ ਅਨਪੜ੍ਹ ਵੀ ਨੌਕਰੀ ਲੱਗ ਜਾਂਦੇ,

ਪੜ੍ਹੇ-ਲਿਖੇ ਵੀ ਮੱਝੀਆਂ ਚਾਰਦੇ ਨੇ

ਇੱਥੇ ਅਕਲਾਂ ਦੇ ਨਾ ਮੁੱਲ ਪੈਂਦੇ,

ਨਕਲੀ ਤਜ਼ਰਬੇ, ਪੈਸੇ ਤਾਰਦੇ ਨੇ

21ਵੀਂ ਸਦੀ ਕੰਪਿਊਟਰੀ ਯੁੱਗ ਆਇਆ,

ਫਿਰ ਵੀ ਲਾਈਨਾਂ ’ਚ ਖੜ ਟੱਕਰਾਂ ਮਾਰਦੇ ਨੇ

ਬਿਨ ਪੈਸੇ ਵੀ ਨਾ ਫੜਨ ਅਰਜੀ,

ਮੋਟੀਆਂ ਤਨਖ਼ਾਹਾਂ ਨਾਲ ਵੀ ਨਾ ਸਾਰਦੇ ਨੇ

ਹੱਕ ਸੱਚ ਮਜ਼ਦੂਰਾਂ ਦੀ ਕਮਾਈ ਦਾ ਖੂਨ ਚੂਸਣ,

ਚੋਰੀਆਂ, ਠੱਗੀਆਂ ਨਾਲ ਡੰਗ ਸਾਰਦੇ ਨੇ।

ਸੋ ਅੱਜ ਦੀ ਗੰਭੀਰ ਲੋੜ ਹੈ ਕਿ ਹਰ ਇੱਕ ਦਫਤਰ ਅਤੇ ਹਰ ਇੱਕ ਜਗ੍ਹਾ ਜਿੱਥੇ ਵੀ ਕੋਈ ਅਨਪੜ੍ਹ ਵਿਅਕਤੀ ਜਾਂ ਫਿਰ ਗਰੀਬ ਮਜ਼ਦੂਰ ਤੰਗੀ-ਪ੍ਰੇਸ਼ਾਨੀ ਵਿੱਚ ਉਲਝਿਆ ਹੋਇਆ ਕੋਈ ਵੀ ਆਪਣਾ ਛੋਟਾ-ਮੋਟਾ ਕੰਮ ਜਾਂ ਅਰਜ਼ੀ ਲੈ ਕੇ ਆਵੇ ਤਾਂ ਕਦੇ ਵੀ ਉਸ ਦਾ ਕਿਸੇ ਤਰ੍ਹਾਂ ਦਾ ਸ਼ੋਸ਼ਣ ਕਰਨ ਦੀ ਬਜਾਏ ਸਭ ਤੋਂ ਪਹਿਲ ਦੇ ਅਧਾਰ ’ਤੇ ਜਲਦ ਤੋਂ ਜਲਦ ਕੰਮ ਕੀਤਾ ਜਾਵੇ।

ਆਪਣੇ ਪਰਿਵਾਰ ਨੂੰ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ

ਸੋ, ਹਮੇਸ਼ਾ ਆਪਣੀ ਮਿਹਨਤ ਅਤੇ ਸਾਫ-ਸੁਥਰੀ ਕਮਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਗਰੀਬ ਵਿਅਕਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਉਕਿ ਗਰੀਬ ਦਾ ਹੱਕ ਮਾਰ ਕੇ ਖਾਣਾ, ਖੂਨ ਪੀਣ ਦੇ ਬਰਾਬਰ ਸਮਝਿਆ ਜਾਂਦਾ ਹੈ ਗੁਰਬਾਣੀ ਵਿੱਚ ਵੀ ਸਾਨੂੰ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਤੇ ਇਹੋ-ਜਿਹੀ ਕਿਰਤ-ਕਮਾਈ ਦੁਆਰਾ ਹੀ ਅਸੀਂ ਆਪਣੇ ਪਰਿਵਾਰ ਨੂੰ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ ਹਰ ਵਿਅਕਤੀ ਇਸ ਸੰਸਾਰ ਵਿੱਚ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਜਾਣਾ ਪੈਂਦਾ ਹੈ ਮਰਨਾ ਸੱਚ ਹੈ ਤੇ ਜਿਉਣਾ ਉਸ ਪਾਣੀ ਦੇ ਬੁਲਬੁਲੇ ਵਾਂਗ ਹੈ ਜੋ ਕਦੇ ਵੀ ਫੁੱਟ ਸਕਦਾ ਹੈ ਜਿੰਦਗੀ ਵਿੱਚ ਨੇਕ ਕਮਾਈ ਦੁਆਰਾ ਚੰਗੇ ਕਰਮਾਂ ਦੀ ਪ੍ਰਾਪਤੀ ਹੀ ਸਾਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ।

ਜਗਮੀਤ ਸਿੰਘ ਬਰੜਵਾਲ

ਮੋ. 965363-39891

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਮਾਇਆ (Moeny) ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!

ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ (Moeny) ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਉਹ ਬਾਕੀਆਂ ਨੂੰ ਟਿੱਚਰਾਂ-ਮਖੌਲ ਕਰੇਗਾ ਤੇ ਉਸ ਦੇ ਮੂੰਹੋਂ ਹਾਸਾ ਆਪਣੇ-ਆਪ ਫੁੱਟ-ਫੁੱਟ ਕੇ ਨਿੱਕਲਦਾ ਹੈ। ਗਰੀਬ ਆਦਮੀ ਵਿਚਾਰਾ ਐਵੇਂ ਸਿਰ ਸੁੱਟ ਕੇ ਬੈਠਾ ਹੁੰਦਾ ਹੈ, ਮੂੰਹ ’ਤੇ ਸਿੱਕਰੀ ਜੰਮੀ ਹੁੰਦੀ ਹੈ। ਮਾਇਆਧਾਰੀ ਬੰਦੇ ਦੀ ਦਸਤਾਰ, ਰਫਤਾਰ ਅਤੇ ਗੁਫਤਾਰ ਬਾਕੀ ਲੋਕਾਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਹੈ। ਸਰਕਾਰੀ ਮੁਲਾਜ਼ਮਾਂ ਵਿੱਚ ਵੀ ਇਹ ਵੇਖਿਆ ਗਿਆ ਹੈ ਕਿ ਜੇ ਕੋਈ ਕਰਮਚਾਰੀ ਘਰੋਂ ਗਰੀਬ (Make Moeny) ਹੈ ਤਾਂ ਉਹ ਬਹੁਤ ਡਰ ਕੇ ਨੌਕਰੀ ਕਰਦਾ ਹੈ। ਪਰ ਜੇ ਕੋਈ ਘਰੋਂ ਅਮੀਰ (Make Moeny) ਹੈ ਤਾਂ ਉਹ ਬੇਪ੍ਰਵਾਹੀ ਤੇ ਆਕੜ ਨਾਲ ਨੌਕਰੀ ਕਰਦਾ ਹੈ। ਅਫਸਰਾਂ ਨਾਲ ਵੀ ਪੰਗੇ ਲੈ ਲੈਂਦਾ ਹੈ, ਭਾਵੇਂ ਬਾਅਦ ਵਿੱਚ ਨੁਕਸਾਨ ਹੀ ਝੱਲਣਾ ਪਵੇ।

ਸਿੱਧਾ ਥਾਣੇਦਾਰ ਭਰਤੀ

ਮੇਰੇ ਨਾਨੇ ਦੀ ਭੈਣ ਅਜ਼ਾਦੀ ਤੋਂ ਪਹਿਲਾਂ ਸਰਗੋਧੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਜ਼ਿਆਦਾ ਜ਼ਮੀਨ-ਜਾਇਦਾਦ (Moeny) ਵਾਲੇ ਖਾਨਦਾਨ ਵਿੱਚ ਵਿਆਹੀ ਹੋਈ ਸੀ। ਉਸ ਦਾ ਪਤੀ ਜੈਲਦਾਰ ਸੀ, ਜਿਸ ਕਾਰਨ ਉਸ ਦਾ ਵੱਡਾ ਲੜਕਾ ਅਨੂਪ ਸਿੰਘ ਅੰਗਰੇਜ਼ਾਂ ਨੇ ਸਿੱਧਾ ਥਾਣੇਦਾਰ ਭਰਤੀ ਕਰ ਲਿਆ ਸੀ। ਬਾਪ ਦੀ ਅਮੀਰੀ ਕਾਰਨ ਥਾਣੇਦਾਰ ਦੇ ਦਿਮਾਗ ਵਿੱਚ ਆਕੜ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਸ ਵੇਲੇ ਭਾਰਤ ਵਿੱਚ ਵੀ ਇੰਗਲੈਂਡ ਵਾਂਗ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਂਦੀ ਸੀ।

ਇੱਥੋਂ ਤੱਕ ਕਿ ਬੱਸਾਂ ਵਿੱਚ ਓਵਰਲੋਡਿੰਗ ਤੱਕ ਦੀ ਵੀ ਮਨਾਹੀ ਸੀ। ਇੱਕ ਦਿਨ ਅਨੂਪ ਸਿੰਘ ਬੱਸ ਵਿੱਚ ਬੈਠਾ ਸਰਗੋਧੇ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਸਵਾਰੀਆਂ ਵਧ ਗਈਆਂ ਤਾਂ ਕੰਡਕਟਰ, ਜੋ ਉਸ ਦਾ ਵਾਕਿਫ ਸੀ, ਨੇ ਅਨੂਪ ਸਿੰਘ ਨੂੰ ਪੱੁਛਿਆ ਕਿ ਸਰਦਾਰ ਜੀ ਛੱਤ ’ਤੇ ਸਵਾਰੀਆਂ ਬਿਠਾ ਲਈਏ? ਅਨੂਪ ਸਿੰਘ ਨੇ ਅੱਗੋਂ ਮੁੱਛ ਨੂੰ ਵੱਟ ਦੇ ਕੇ ਕਿਹਾ, ਜਦੋਂ ਮੈਂ ਬੱਸ ਵਿੱਚ ਬੈਠਾ ਹਾਂ ਤਾਂ ਕਿਸੇ ਦੀ ਕੀ ਜ਼ੁੱਰਅਤ ਆ ਤੈਨੂੰ ਟੋਕ ਜਾਵੇ, ਜਾ ਨਜ਼ਾਰੇ ਲੈ। ਕੰਡਕਟਰ ਨੇ ਅੰਦਰ ਨਾਲੋਂ ਬਹੁਤੀਆਂ ਸਵਾਰੀਆਂ ਉੱਪਰ ਚਾੜ੍ਹ ਲਈਆਂ।

ਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ

ਜਦੋਂ ਬੱਸ ਡਿੱਕੋ-ਡੋਲੇ ਖਾਂਦੀ ਹੋਈ ਜਾ ਰਹੀ ਸੀ ਤਾਂ ਰਸਤੇ ਵਿੱਚ ਕਿਸੇ ਅੰਗਰੇਜ਼ ਡੀ. ਐਸ. ਪੀ. ਦੀ ਨਜ਼ਰੀਂ ਚੜ੍ਹ ਗਈ। ਉਸ ਨੇ ਬੱਸ ਰੋਕ ਕੇ ਉਵਰਲੋਡਿੰਗ ਦਾ ਕਾਰਨ ਪੱੁਛਿਆ ਤਾਂ ਤਿੜੇ ਹੋਏ ਕੰਡਕਟਰ ਨੇ ਦੱਸਿਆ ਕਿ ਅੰਦਰ ਸਰਦਾਰ ਅਨੂਪ ਸਿੰਘ ਥਾਣੇਦਾਰ ਬੈਠਾ ਹੈ। ਉਸ ਦੇ ਹੁਕਮ ਨਾਲ ਹੀ ਸਵਾਰੀਆਂ ਛੱਤ ’ਤੇ ਬਿਠਾਈਆਂ ਹਨ। ਡੀ. ਐਸ. ਪੀ. ਨੇ ਅਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ ਦਿੱਤਾ। ਅੱਗੋਂ ਅਨੂਪ ਸਿੰਘ ਸਰਦਾਰੀ ਦੀ ਆਕੜ ਵਿੱਚ ਡੀ. ਐਸ. ਪੀ. ਨਾਲ ਖਹਿਬੜ ਪਿਆ। ਜਦੋਂ ਡੀ. ਐਸ. ਪੀ. ਨੇ ਦਬਕੇ ਮਾਰੇ ਤਾਂ ਉਹ ਬਜਾਏ ਕੋਈ ਸੌਰੀ ਆਦਿ ਕਹਿਣ ਦੇ ਬੋਲਿਆ, ’ਗਾਂਹ ਜਾ, ਤੇਰੇ ਵਰਗੇ ਮੇਰੇ ਪਿਉ ਦੇ ਬੂਟਾਂ ਦੇ ਤਸਮੇਂ ਬੰਨ੍ਹਦੇ ਫਿਰਦੇ ਆ।

ਦੋ ਘੰਟਿਆਂ ਬਾਅਦ ਹੀ ਥਾਣੇਦਾਰ ਸਾਹਿਬ ਦੇ ਡਿਸਮਿਸ ਦੇ ਆਰਡਰ ਘਰ ਪਹੁੰਚ ਗਏ। ਕਹਿੰਦੇ ਹਨ ਕਿ ਬੰਦਾ ਪੈਸੇ ਦੇ ਜ਼ੋਰ ’ਤੇ ਹੀ ਛਾਲਾਂ ਮਾਰਦਾ ਹੈ ਤੇ ਪੈਸਾ ਖਤਮ ਹੁੰਦੇ ਸਾਰ ਸਾਰੀ ਆਕੜ-ਫਾਕੜ ਖਤਮ ਹੋ ਜਾਂਦੀ ਹੈ। ਕਿਸੇ ਨੂੰ ਪੁੱਛਿਆ ਗਿਆ, ਤੇਰੇ ਗਰੀਬ ਰਿਸ਼ਤੇਦਾਰ ਕਿਹੜੇ-ਕਿਹੜੇ ਹਨ? ਉਸ ਨੇ ਕਿਰਲੇ ਵਾਂਗ ਧੌਣ ਅਕੜਾ ਕੇਜਵਾਬ ਦਿੱਤਾ, ਮੈਂ ਨਹੀਂ ਜਾਣਦਾ ਕਿਸੇ ਨੰਗ ਨੂੰ। ਉਸਨੂੰ ਦੁਬਾਰਾ ਪੁੱਛਿਆ ਗਿਆ, ਤੇ ਤੇਰੇ ਅਮੀਰ ਰਿਸ਼ਤੇਦਾਰ ਕਿਹੜੇ ਹਨ? ਉਸ ਨੇ ਮਰੀ ਜਿਹੀ ਅਵਾਜ਼ ਵਿੱਚ ਜਵਾਬ ਦਿੱਤਾ, ਉਹ ਮੈਨੂੰ ਨਹੀਂ ਜਾਣਦੇ।

ਗਰੀਬ ਘਰ ਵਿੱਚ ਪੈਦਾ ਹੋਇਆ

ਸਮਾਣੇ ਮੇਰਾ ਇੱਕ ਦੋਸਤ ਕਈ ਸ਼ੈਲਰਾਂ ਦਾ ਮਾਲਕ ਹੈ ਜਿਸ ਦਾ ਨਾਂਅ ਡੀ. ਕੇ. ਹੈ। ਮੈਂ ਉਸ ਨੂੰ ਪੱੁਛਿਆ ਕਿ ਡੀ. ਕੇ. ਦਾ ਕੀ ਮਤਲਬ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਨਾਂਅ ਦਰਸ਼ਨ ਕੁਮਾਰ ਗੋਇਲ ਹੈ ਤੇ ਉਹ ਬਹੁਤ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਘਰ ਦੀ ਕਬੀਲਦਾਰੀ ਕਾਰਨ ਉਹ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਸਬਜ਼ੀ ਮੰਡੀ ਵਿੱਚ ਦਲਾਲੀ ਕਰਨ ਲੱਗ ਪਿਆ ਤੇ ਲੋਕਾਂ ਨੇ ਉਸ ਦਾ ਨਾਂਅ ਦਰਸ਼ੂ ਪਾ ਦਿੱਤਾ। ਕੁਝ ਸਾਲਾਂ ਬਾਅਦ ਜਦੋਂ ਉਸ ਨੇ ਸਬਜ਼ੀ ਮੰਡੀ ਵਿੱਚ ਆਪਣੀ ਆੜ੍ਹਤ ਪਾ ਲਈ ਤਾਂ ਲੋਕ ਉਸ ਨੂੰ ਦਰਸ਼ਨ ਕਹਿਣ ਲੱਗ ਪਏ। ਰੱਬ ਦੀ ਕਿਰਪਾ ਐਸੀ ਹੋਈ ਉਸ ਨੇ ਇੱਕ ਸ਼ੈਲਰ ਖਰੀਦ ਲਿਆ ਤੇ ਫਿਰ ਸ਼ੈਲਰ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਹੋ ਗਏ। ਹੁਣ ਉਸ ਦਾ ਨਾਂਅ ਵੱਡੇ ਲੋਕਾਂ ਵਾਲਾ ਡੀ. ਕੇ. ਗੋਇਲ ਹੋ ਗਿਆ ਹੈ।

ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ

ਇੱਕ ਬਦਤਮੀਜ਼ ਜਿਹੀ ਕਿਸਮ ਦਾ ਬੰਦਾ ਕਿਸੇ ਬੈਂਕ ਵਿੱਚ ਗਿਆ ਤੇ ਇੱਕ ਕਲਰਕ ਨੂੰ ਬੋਲਿਆ, ਉਏ ਬਾਊ, ਇੱਥੇ ਅਕਾਊਂਟ ਕੌਣ ਖੋਲ੍ਹਦਾ ਹੈ? ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ, ਉਏ ਤੈਨੂੰ ਬੋਲਣ ਦੀ ਤਮੀਜ਼ ਨਹੀਂ? ਪਹਿਲਾਂ ਬੋਲਣਾ ਸਿੱਖ ਕੇ ਆ, ਫਿਰ ਅਕਾਊਂਟ ਖੁਲਵਾਈਂ। ਬੰਦਾ ਫਿਰ ਗਰਜ਼ਿਆ, ਤਮੀਜ਼ ਨੂੰ ਮਾਰ ਗੋਲੀ। ਤੂੰ ਇਹ ਦੱਸ ਕਿ ਅਕਾਊਂਟ ਕੌਣ ਖੋਲ੍ਹਦਾ ਇੱਥੇ? ਕਲਰਕ ਨੇ ਮੈਨੇਜ਼ਰ ਨੂੰ ਸ਼ਿਕਾਇਤ ਕਰ ਦਿੱਤੀ। ਮੈਨੇਜਰ ਆਪਣੀ ਟਾਈ ਠੀਕ ਕਰਦਾ ਹੋਇਆ ਬੰਦੇ ’ਤੇ ਪਿਲ ਪਿਆ, ਇਹ ਕੀ ਬਦਤਮੀਜ਼ੀ ਕਰ ਰਿਹਾ ਹੈਂ? ਸਵੇਰੇ-ਸਵੇਰ ਦੇਸੀ ਤਾਂ ਨਹੀਂ ਪੀ ਲਈ ਕਿਤੋਂ? ਉਏ ਮੈਂਜਰਾ, ਬਦਤਮੀਜ਼ੀ ਦੀ ਐਸੀ ਦੀ ਤੈਸੀ। ਮੇਰੀ ਸੌ ਕਰੋੜ ਦੀ ਲਾਟਰੀ ਨਿੱਕਲੀ ਆ। ਦੱਸ ਅਕਾਊਂਟ ਖੋਲ੍ਹਣਾ ਕਿ ਮੈਂ ਕਿਸੇ ਹੋਰ ਬੈਂਕ ਵਿੱਚ ਜਾਵਾਂ? ਬੰਦਾ ਸੌ ਕਰੋੜ ਦਾ ਚੈੱਕ ਮੈਨੇਜ਼ਰ ਦੀਆਂ ਅੱਖਾਂ ਅੱਗੇ ਲਹਿਰਾਉਂਦਾ ਹੋਇਆ ਬੋਲਿਆ।

ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ

ਐਨੀ ਮੋਟੀ ਅਸਾਮੀ ਹੱਥੋਂ ਨਿੱਕਲਦੀ ਵੇਖ ਕੇ ਮੈਨੇਜ਼ਰ ਨੂੰ ਗਸ਼ ਪੈਣ ਵਾਲੀ ਹੋ ਗਈ। ਬੰਦੇ ਦੀ ਕਿਸੇ ਹੋਰ ਬੈਂਕ ਵਿੱਚ ਜਾਣ ਦੀ ਗੱਲ ਸੁਣ ਕੇ ਉਸ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਜਾਪੀ ਤੇ ਸਰਦੀਆਂ ਵਿੱਚ ਵੀ ਪਸੀਨਾ ਆ ਗਿਆ, ਸਰ ਜੀ ਤੁਸੀਂ ਵੀ ਕਿਸ ਬੇਵਕੂਫ ਕਲਰਕ ਦੇ ਮੂੰਹ ਲੱਗ ਰਹੇ ਓ। ਮੈਂ ਇੱਥੇ ਕੀ ਝਾੜੂ ਮਾਰਨ ਨੂੰ ਬੈਠਾ ਆਂ? ਤੁਸੀਂ ਮਾਲਕੋ ਮੇਰੇ ਦਫਤਰ ਵਿੱਚ ਬੈਠੋ। ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ। ਫਿਰ ਕਲਰਕ ਵੱਲ ਡੇਲੇ ਕੱਢਦਾ ਹੋਇਆ ਬੋਲਿਆ, ਬੇਵਕੂਫ ਆਦਮੀ, ਤੈਨੂੰ ਬੰਦੇ-ਕਬੰਦੇ ਦੀ ਪਹਿਚਾਣ ਨਹੀਂ ਆਂ? ਚੱਲ ਸਰ ਵਾਸਤੇ ਪਹਿਲਾਂ ਪਾਣੀ ਭੇਜ ਤੇ ਫਿਰ ਚਾਹ ਦਾ ਕੱਪ ਲੈ ਕੇ ਆ, ਨਾਲੇ ਦੋ ਸਮੋਸੇ ਸਿੰਧੀ ਸਵੀਟਸ ਤੋਂ ਮਿੱਠੀ ਚਟਨੀ ਤੇ ਛੋਲਿਆਂ ਨਾਲ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ

ਮੋ. 95011-00062

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ