motivation - Sach Kahoon Punjabi
Sirsa News: ਯੋਗ ਕੋਚ ਨੇ ਆਪਣੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
68 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਸੀ ਅਭਿਆਸ, ਹੁਣ ਤੱਕ ਜਿੱਤ ਚੁੱਕੇ 500 ਤੋਂ ਜ਼ਿਆਦਾ ਤਮਗੇ | Sirsa News
Sirsa News: ਸਰਸਾ (ਸੱਚ ਕਹੂੰ ਨਿਊਜ)। ਇਨਸਾਨ ’ਚ ਜੇਕਰ ਜਜ਼ਬਾ ਤੇ ਹੌਂਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ। ਬੇਸ਼ੱਕ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ। ਜਿਸ ਉਮਰ ’ਚ ਲੋਕ ਮੰਜਾ ਫੜ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਜੋ ਬੁਢਾਪੇ ਅਤੇ ਬਿਮਾਰੀਆਂ ਨੂੰ ਮਾਤ ਦੇ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ’ਚ ਆਪਣਾ ਲੋਹਾ ਮਨਵਾ ਰਹੇ ਹਨ।
ਮੈਡਲ ਮਸ਼ੀਨ (Medal Machine Ilam Chand) ਦੇ ਨਾਂਅ ਨਾਲ ਮਸ਼ਹੂਰ 91 ਸਾਲ ਦੇ ਇਲਮ ਚੰਦ ਇੰਸਾਂ ਨੇ ਇਸ ਵਾਰ ਹਰਿਆਣਾ ਦੇ ਪਲਵਲ ’ਚ ਸਥਿਤ ਗਾਇਤਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ’ਚ ਮਹਾਂਰਿਸ਼ੀ ਪਤੰਜਲੀ ਯੋਗ ਸੰਸਥਾਨ ਅਧੀਨ 10 ਤੋਂ 12 ਮਈ ਤੱਕ ਆਲ ਇੰਡੀਆ ਯੋਗਾ ਆਸਨ ਸਪੋਰਟਸ ਚੈਂਪੀਅਨਸ਼ਿਪ ’ਚ ਦੋ ਸੋਨ ਤਮਗੇ ਜਿੱਤੇ। ਮੁਕਾਬਲੇ ’ਚ ਦੇਸ਼ ਭਰ ਦੇ ਖਿਡਾਰੀਆਂ ਨੇ ਹਿੱਸਾ ਲਿਆ। Motivation
Medal Machine Ilam Chand
80 ਸਾਲ ਤੋਂ ਜ਼ਿਆਦਾ ਉਮਰ ਵਰਗ ਮੁਕਾਬਲੇ ’ਚ ਸਰਸਾ ਜ਼ਿਲ੍ਹੇ ਦੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ ਬਜ਼ੁਰਗ ਖਿਡਾਰੀ ਇਲਮ ਚੰਦ ਇੰਸਾਂ ਨੇ ਸੋਨ ਤਮਗਾ ਜਿੱਤਿਆ, ਜਦੋਂ ਕਿ 50 ਸਾਲ ਤੋਂ ਜ਼ਿਆਦਾ ਉਮਰ ਵਰਗੇ ਯੋਗਾ ਡੈਮੋ ਮੁਕਾਬਲੇ ’ਚ ਵੀ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ। ਆਯੋਜਕਾਂ ਨੇ ਉਨ੍ਹਾਂ ਨੂੰ ਗੈਸਟ ਆਫ ਆਨਰ ਸਨਮਾਨ ਵੀ ਦਿੱਤਾ। ਯੋਗਾ ਕੋਚ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਰਹਿਮਤ ਨੂੰ ਦਿੱਤਾ। Sirsa News
Read Also : Welfare Work: ਜ਼ਿੰਦਗੀ ਦੀ ਹਰ ਖੁਸ਼ੀ ਇਸ ਤਰ੍ਹਾਂ ਮਨਾਉਂਦੇ ਨੇ ਇਹ ਇਨਸਾਨੀਅਤ ਦੇ ਰਾਖੇ
ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ਸਥਿਤ ਪਿੰਡ ਸ਼ਾਹ ਸਤਿਨਾਮ ਜੀ ਪੁਰਾ ’ਚ ਰਹਿੰਦੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ। ਉਸ ਸਮੇਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਓਥੋਂ ਕਈ ਤਮਗੇ ਜਿੱਤ ਕੇ ਹੀ ਪਰਤਦੇ ਹਨ।
ਇਸ ਤਰ੍ਹਾਂ ਬਦਲੀ ਜ਼ਿੰਦਗੀ : ਸੰਨ 2000 ’ਚ ਉਹ ਸ਼ੂਗਰ ਤੇ ਖੰਘ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਭੇਂਟ ਕੀਤੀ ਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਤੇ ਯੋਗ ਕਰਨ ਦੀ ਸਲਾਹ ਦਿੱਤੀ।
ਹੁਣ ਤੱਕ ਜਿੱਤ ਚੁੱਕੇ ਹਨ 535 ਤੋਂ ਜ਼ਿਆਦਾ ਤਮਗੇ
ਬਜ਼ੁਰਗ ਅਥਲੀਟ ਇਲਮ ਚੰਦ ਇੰਸਾਂ ਹੁਣ ਤੱਕ 535 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 244 ਰਾਸ਼ਟਰੀ ਤੇ ਹੋਰ ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਪੋਰਟਮੈਨ ਐਡਵੇਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਸੰਸਦ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਲੋਕ ਸਭਾ ਮੈਂਬਰ ਓਮ ਬਿਰਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।
Kadhi Chawal: ਕੜ੍ਹੀ ਚੌਲ ਹੋਣ ਤਾਂ ਐਦਾਂ ਦੇ, ਵੇਖੋ ਪੰਜਾਬ ਦੇ ਨੌਜਵਾਨ ਦਾ ਕਮਾਲ, ਲੱਖਾਂ ’ਚ ਕਰ ਰਿਹਾ ਹੈ ਕਮਾਈ
ਚੰਡੀਗੜ੍ਹ। Kadhi Chawal: ਇਸ ਸੰਸਾਰ ਵਿੱਚ ਜਿੱਥੇ ਹਰ ਵਿਅਕਤੀ ਨੌਕਰੀ ਦੇ ਪਿੱਛੇ ਭੱਜ ਰਿਹਾ ਹੈ। ਪੰਜਾਬ ਦੇ ਇਸ ਨੌਜਵਾਨ ਨੇ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਹਾਂ, ਕੰਮ ਬੇਸ਼ੱਕ ਛੋਟਾ ਹੈ ਪਰ ਇਸ ਨੌਜਵਾਨ ਦਾ ਮਨੋਬਲ ਬਹੁਤ ਉੱਚਾ ਹੈ। ਅਤੇ ਕਿਹਾ ਜਾਂਦਾ ਹੈ ਕਿ ਜੇਕਰ ਨੀਅਤ ਅਤੇ ਸੋਚ ਚੰਗੀ ਹੋਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। Kadhi Chawal
ਇਹ ਵੀ ਪੜ੍ਹੋ: IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕੰਮਿਸ, ਡੇਰਿਲ ਮਿਸ਼ੇਲ ਚੇਨਈ ’ਚ ਸ਼ਾਮਲ
ਇਹ ਨੌਜਵਾਨ ਉਨ੍ਹਾਂ ਲਈ ਮਿਸਾਲ ਹੈ ਜੋ ਬੇਰੁਜ਼ਗਾਰ ਹਨ ਜਾਂ ਜਿਨ੍ਹਾਂ ਨੂੰ ਆਪਣੀ ਕਿਸਮਤ ‘ਤੇ ਭਰੋਸਾ ਨਹੀਂ ਹੈ। ਇਸ ਨੌਜਵਾਨ ਨੇ ਆਪਣਾ ਕੜ੍ਹੀ ਚੌਲਾਂ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਲੱਖਾਂ ਰੁਪਏ ਕਮਾ ਰਿਹਾ ਹੈ। ਇਸ ਦੇ ਨਾਲ ਹੀ ਇਸ ਨੌਜਵਾਨ ਦੇ ਕੜ੍ਹੀ ਚੌਲ ਅਤੇ ਰਾਜਮਾ ਚੌਲਾਂ ਦਾ ਸਵਾਦ ਲੈਣ ਦੇ ਸ਼ੌਕੀਨ ਲੰਬੀਆਂ ਕਤਾਰਾਂ ‘ਚ ਖੜ੍ਹੇ ਨਜ਼ਰ ਆ ਰਹੇ ਹਨ। ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੱਚ ਕਹੂੰ ਦੀ ਵਿਸ਼ੇਸ਼ੇ ਵੀਡੀਓ।
ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ
ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ | Partner
ਕਿਸੇ ਸਮੇਂ ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ। ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ। ਤਰਖ਼ਾਣ ਹਲ਼ਟ ਬਣਾਉਦਾ ਸੀ, ਬਾਣੀਆ ਸਾਮਾਨ ਲੈ ਕੇ ਆਉਦਾ ਸੀ। ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ ਕੁਝ ਨਹੀਂ ਲੱਗਣਾ?’’ ਤਰਖ਼ਾਣ ਬਹੁਤ ਚਲਾਕ ਸੀ, ‘‘ਬੋਲਿਆ, ਅਜੇ ਤਾਂ ਇੱਕ ਸੌ ਇੱਕ ਲੱਕੜ ਹੋਰ ਲੱਗੇਗੀ।’’ ਬਾਣੀਆ ਸੁਣ ਕੇ ਘਬਰਾ ਗਿਆ। ਹਿੱਸੇਦਾਰੀ ਛੱਡ ਕੇ ਘਰ ਚਲਾ ਗਿਆ। ਉੱਥੇ ਤਰਖ਼ਾਣ ਨੇ ਇੱਕ ਸੌ ਇੱਕ ਲੱਕੜਾਂ ਲਾ ਲਈਆਂ ਤੇ ਖੇਤੀ ਸ਼ੁਰੂ ਕਰ ਦਿੱਤੀ।
ਲੱਕੜਾਂ ਹਲ਼ਟ ਦੀ ਮਾਲ ’ਚ ਲੱਗਣੀਆਂ ਸਨ ਜੋ ਛੋਟੀਆਂ-ਛੋਟੀਆਂ ਹੁੰਦੀਆਂ ਹਨ। ਇੱਕ ਦਿਨ ਬਾਣੀਆ ਫਿਰ ਆਇਆ ਤੇ ਹਲ਼ਟ ਨੂੰ ਚੱਲਦਾ ਦੇਖ ਕੇ ਉਸ ਨੇ ਪੁੱਛਿਆ, ‘‘ਕਿੱਥੇ ਲੱਗੀਆਂ ਹਨ ਉਹ ਇੱਕ ਸੌ ਇੱਕ ਲੱਕੜਾਂ?’’ ਤਰਖ਼ਾਣ ਨੇ ਤੁਰੰਤ ਦਿਖਾ ਦਿੱਤੀਆਂ। ਬਾਣੀਆ ਉਸ ਦੀ ਚਲਾਕੀ ਸਮਝ ਗਿਆ। ਫਿਰ ਅਣਜਾਨ ਬਣ ਕੇ ਬੋਲਿਆ, ‘‘ਕਿਉ ਦਾਦਾ, ਹਲ਼ਟ ਦੀਆਂ ਇਨ੍ਹਾਂ ਬਾਲਟੀਆਂ ’ਚ ਪਾਣੀ ਕੌਣ ਭਰਦਾ ਹੋਵੇਗਾ?’’ ਤਰਖ਼ਾਣ ਗੁੱਸੇ ਨਾਲ ਬੋਲਿਆ, ‘‘ਤੇਰਾ ਪਿਓ।’’ ਬਾਣੀਏ ਨੇ ਫਿਰ ਨਿਮਰਤਾ ਨਾਲ ਪੁੱਛਿਆ, ‘‘ਉਸ ਨੂੰ ਹੇਠਾਂ ਠੰਢ ਲੱਗਦੀ ਹੋਵੇਗੀ?’’ ਤਰਖ਼ਾਣ ਬੋਲਿਆ, ‘‘ਤਾਂ ਪਾ ਆਪਣਾ ਕੰਬਲ।’’ ਉਥੇ ਕੁਝ ਹੋਰ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਦਿਖਾ ਕੇ ਤੇ ਗਵਾਹ ਬਣਾ ਕੇ ਬਾਣੀਏ ਨੇ ਆਪਣਾ ਕੰਬਲ ਖੂਹ ’ਚ ਪਾ ਦਿੱਤਾ।
ਇਹ ਵੀ ਪੜ੍ਹੋ : ਊਰਜਾ ਤਬਦੀਲੀ ’ਚ ਸ਼ਲਾਘਾਯੋਗ ਪ੍ਰਦਰਸ਼ਨ
ਜਦੋਂ ਫ਼ਸਲ ਪੱਕ ਗਈ, ਉਦੋਂ ਬਾਣੀਆ ਫਿਰ ਆਇਆ ਤੇ ਬੋਲਿਆ, ‘‘ਮੇਰਾ ਹਿੱਸਾ ਦਿਓ।’’ ‘‘ਕਿਸ ਗੱਲ ਦਾ ਹਿੱਸਾ?’’ ਤਰਖ਼ਾਣ ਨੇ ਗੁੱਸੇ ਨਾਲ ਪੁੱਛਿਆ। ਬਾਣੀਆ ਗਵਾਹਾਂ ਨੂੰ ਬੁਲਾ ਲਿਆਇਆ ਤੇ ਉਨ੍ਹਾਂ ਤੋਂ ਪੱੁਛਣ ਲੱਗਾ, ‘‘ਮੇਰਾ ਪਿਓ ਹਲ਼ਟ ਦੀਆਂ ਬਾਲਟੀਆਂ ’ਚ ਪਾਣੀ ਭਰਦਾ ਰਿਹਾ ਹੈ ਕਿ ਨਹੀਂ? ਮੈਂ ਉਸ ਲਈ ਕੰਬਲ ਪਾਇਆ ਸੀ ਕਿ ਨਹੀਂ?’’ ਗਵਾਹਾਂ ਨੇ ਹਾਮੀ ਭਰ ਦਿੱਤੀ। ਇਸ ਤਰ੍ਹਾਂ ਤਰਖ਼ਾਣ ਨੂੰ ਫ਼ਸਲ ਦਾ ਅੱਧਾ ਹਿੱਸਾ ਬਾਣੀਏ ਨੂੰ ਦੇਣਾ ਪਿਆ ਤੇ ਉਦੋਂ ਤੋਂ ਇਹ ਕਹਾਵਤ ਪ੍ਰਚੱਲਤ ਹੋ ਗਈ, ‘‘ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ’’।
ਰਸੋਈਏ ਨੂੰ ਜੀਵਨ ਦਾਨ
ਰਸੋਈਏ ਨੂੰ ਜੀਵਨ ਦਾਨ (Motivational)
ਇੱਕ ਵਾਰ ਬਾਦਸ਼ਾਹ ਨੌਸ਼ੇਰਵਾਂ ਭੋਜਨ ਕਰ ਰਹੇ ਸਨ। ਅਚਾਨਕ ਖਾਣਾ ਪਰੋਸ ਰਹੇ ਰਸੋਈਏ ਦੇ ਹੱਥੋਂ ਥੋੜ੍ਹੀ ਜਿਹੀ ਸਬਜ਼ੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੁੱਲ੍ਹ ਗਈ। ਬਾਦਸ਼ਾਹ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਜਦੋਂ ਰਸੋਈਏ ਨੇ ਇਹ ਦੇਖਿਆ ਤਾਂ ਉਹ ਥੋੜ੍ਹਾ ਘਬਰਾਇਆ, ਪਰ ਕੁਝ ਸੋਚ ਕੇ ਉਸ ਨੇ ਕੌਲੀ ਦੀ ਬਚੀ ਸਾਰੀ ਸਬਜ਼ੀ ਵੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੋਲ੍ਹ ਦਿੱਤੀ ਹੁਣ ਤਾਂ ਬਾਦਸ਼ਾਹ ਦੇ ਕ੍ਰੋਧ ਦੀ ਹੱਦ ਨਾ ਰਹੀ।
ਉਸ ਨੇ ਰਸੋਈਏ ਨੂੰ ਪੁੱਛਿਆ, ‘‘ਤੂੰ ਅਜਿਹਾ ਕਰਨ ਦੀ ਹਿੰਮਤ ਕਿਵੇਂ ਕੀਤੀ?’’ ਰਸੋਈਏ ਨੇ ਸ਼ਾਂਤ ਭਾਵ ਨਾਲ ਉੱਤਰ ਦਿੱਤਾ, ‘‘ਬਾਦਸ਼ਾਹ ਸਲਾਮਤ! ਪਹਿਲਾਂ ਤੁਹਾਡਾ ਗੁੱਸਾ ਦੇਖ ਕੇ ਮੈਂ ਸਮਝ ਲਿਆ ਸੀ ਕਿ ਹੁਣ ਜਾਨ ਨਹੀਂ ਬਚੇਗੀ, ਪਰ ਫਿਰ ਸੋਚਿਆ ਕਿ ਲੋਕ ਕਹਿਣਗੇ ਕਿ ਬਾਦਸ਼ਾਹ ਨੇ ਨਿੱਕੀ ਜਿਹੀ ਗਲਤੀ ’ਤੇ ਇੱਕ ਬੇਗੁਨਾਹ ਨੂੰ ਮੌਤ ਦੀ ਸਜ਼ਾ ਦੇ ਦਿੱਤੀ। (Motivational)
ਅਜਿਹੇ ’ਚ ਤੁਹਾਡੀ ਬਦਨਾਮੀ ਹੁੰਦੀ ਫਿਰ ਮੈਂ ਸੋਚਿਆ ਕਿ ਸਾਰੀ ਸਬਜ਼ੀ ਹੀ ਡੋਲ੍ਹ ਦਿਆਂ, ਤਾਂ ਕਿ ਦੁਨੀਆਂ ਤੁਹਾਨੂੰ ਬਦਨਾਮ ਨਾ ਕਰੇ ਤੇ ਮੈਨੂੰ ਹੀ ਅਪਰਾਧੀ ਸਮਝੇ’’ ਨੌਸ਼ੇਰਵਾਂ ਨੂੰ ਉਸ ਦੇ ਜਵਾਬ ’ਚ ਇਸਲਾਮ ਦੇ ਗੰਭੀਰ ਸੰਦੇਸ਼ ਦੇ ਦਰਸ਼ਨ ਹੋਏ ਅਤੇ ਪਤਾ ਲੱਗਾ ਕਿ ਸੇਵਕ ਭਾਵ ਕਿੰਨਾ ਔਖਾ ਹੈ। ਇਸ ਤਰ੍ਹਾਂ ਬਾਦਸ਼ਾਹ ਨੇ ਰਸੋਈਏ ਨੂੰ ਜੀਵਨ ਦਾਨ ਦੇ ਦਿੱਤਾ।
ਇਹ ਵੀ ਪੜ੍ਹੋ : ਭਵਿੱਖ ਸੁਰੱਖਿਅਤ ਰਹੇ
ਇੱਕ ਅਨਾਥ ਅਤੇ ਗਰੀਬ ਵਿਦਿਆਰਥੀ ਇੱਕ ਪ੍ਰਸਿੱਧ ਡਾਕਟਰ ਕੋਲ ਜਾ ਕੇ ਬੋਲਿਆ, ‘‘ਡਾਕਟਰ ਸਾਹਿਬ, ਮੇਰੇ ਪੇਟ ’ਚ ਪੱਥਰੀ ਹੈ, ਤੁਸੀਂ ਆਪਰੇਸ਼ਨ ਕਰ ਦਿਓ’’ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ, ‘‘ਆਪਰੇਸ਼ਨ ’ਤੇ ਦੋ ਹਜ਼ਾਰ ਰੁਪਏ ਖ਼ਰਚ ਹੋਣਗੇ ਤੁਸੀਂ ਰੁਪਏ ਜਮ੍ਹਾ ਕਰਵਾ ਦਿਓ’’। ਵਿਦਿਆਰਥੀ ਨੇ ਕਿਹਾ, ‘‘ਡਾਕਟਰ ਸਾਹਿਬ, ਮੈਂ ਬਹੁਤ ਗਰੀਬ ਹਾਂ ਤੇ ਬੇਰੁਜ਼ਗਾਰ ਵੀ, ਛੇਤੀ ਹੀ ਮੈਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਨੌਕਰੀ ਲੱਗਣ ਤੋਂ ਬਾਅਦ ਮੈਂ ਤੁਹਾਨੂੰ ਪੂਰਾ ਪੈਸਾ ਵਿਆਜ਼ ਸਮੇਤ ਦੇ ਦਿਆਂਗਾ’।
ਡਾਕਟਰ ਦੇ ਸਾਹਮਣੇ ਇਹ ਪ੍ਰਸਤਾਵ ਬਿਲਕੁਲ ਨਵਾਂ ਸੀ ਉਸ ਨੇ ਆਪਰੇਸ਼ਨ ਕੀਤਾ ਤੇ ਵਿਦਿਆਰਥੀ ਠੀਕ ਹੋ ਗਿਆ। ਲਗਭਗ ਦੋ ਸਾਲ ਬਾਅਦ ਡਾਕਟਰ ਨੂੰ ਧੰਨਵਾਦ ਪੱਤਰ ਦੇ ਨਾਲ ਹੀ ਉਸ ਲੜਕੇ ਦਾ ਦੋ ਹਜ਼ਾਰ ਦੋ ਸੌ ਪੰਜਾਹ ਰੁਪਏ ਦਾ ਬੈਂਕ ਡ੍ਰਾਫ਼ਟ ਮਿਲਿਆ। ਡਾਕਟਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਆ ਗਏ। ਡਾਕਟਰ ਨੇ ਤੁਰੰਤ ਹੀ ਇੱਕ ਹਜ਼ਾਰ ਰੁਪਏ ਦਾ ਡ੍ਰਾਫ਼ਟ ਬਣਵਾਇਆ ਅਤੇ ਉਸ ਨੂੰ ਉਸ ਲੜਕੇ ਨੂੰ ਭੇਜਿਆ ਤੇ ਪੱਤਰ ਵਿਚ ਲਿਖਿਆ ਕਿ ਇਸ ਰਕਮ ਨੂੰ ਜਮ੍ਹਾ ਕਰਵਾ ਦੇਣਾ, ਤੁਹਾਡਾ ਭਵਿੱਖ ਸੁਰੱਖਿਅਤ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ