motivational quotes - Sach Kahoon Punjabi
Dera Sacha Sauda: ਇੱਕ ਵਾਰ ਦੀ ਗੱਲ ਹੈ, ਗੁਰਗੱਦੀ ਬਖ਼ਸਿਸ਼ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕਿਸੇ ਜ਼ਰੂਰੀ ਕਾਰਜ ਲਈ ਰੇਲਗੱਡੀ ਰਾਹੀਂ ਆਪਣੇ ਪਿੰਡ ਤੋਂ ਬਠਿੰਡਾ ਜਾ ਰਹੇ ਸਨ। ਜਦੋਂ ਰੇਲਗੱਡੀ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੀ, ਉਸ ਸਮੇਂ ਭੀੜ ’ਚ ਅਚਾਨਕ ਇੱਕ ਬਜ਼ੁਰਗ ਮਹਿਲਾ ਨੂੰ ਦੌਰਾ ਪੈ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਾਰੇ ਲੋਕ ਗੱਡੀ ’ਚੋਂ ਉੱਤਰ ਗਏ ਪਰ ਇਸ ਬਜ਼ੁਰਗ ਮਹਿਲਾ ਵੱਲ ਕਿਸੇ ਨੇ ਧਿਆਨ ਨਾ ਦਿੱਤਾ।
ਪੂਜਨੀਕ ਪਰਮ ਪਿਤਾ ਜੀ ਨੇ ਤੁਰੰਤ ਪਾਣੀ ਲਿਆ ਕੇ ਉਸ ਮਹਿਲਾ ਦੇ ਮੂੰਹ ’ਤੇ ਛਿੱਟੇ ਮਾਰੇ ਤਾਂ ਉਹ ਮਹਿਲਾ ਹੋਸ਼ ’ਚ ਆ ਗਈ। ਉਸ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਪਿੰਡ ਬੱਲੂਆਣਾ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੇ ਪਿੰਡ ਜਾਣਾ ਹੈ। ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਕੰਮ ਦੀ ਪਰਵਾਹ ਨਾ ਕਰਦੇ ਹੋਏ ਪਹਿਲਾਂ ਉਸ ਬਜ਼ੁਰਗ ਮਾਤਾ ਨੂੰ ਉਸ ਦੇ ਪਿੰਡ ਪਹੁੰਚਾਇਆ।
Read Also : ਸੇਵਾ ਦੇ ਮਹਾਂਕੁੰਭ ਦਾ ਪੰਜਵਾਂ ਦਿਨ- ਸੈਂਕੜੇ ਲੋਕਾਂ ਨੇ ਕਰਵਾਈ ਦਿਲ ਦੇ ਰੋਗਾਂ ਦੀ ਜਾਂਚ
ਜਦੋਂ ਉਸ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਾ ਤਾਂ ਸਾਰਾ ਪਰਿਵਾਰ ਪੂਜਨੀਕ ਪਰਮ ਪਿਤਾ ਜੀ ਦਾ ਕੋਟਿਨ-ਕੋਟਿ ਧੰਨਵਾਦ ਕਰਨ ਲੱਗਾ। ਇਸ ਤਰ੍ਹਾਂ ਪੂਜਨਕੀ ਪਰਮ ਪਿਤਾ ਜੀ ਕਿਸੇ ਮਜ਼ਬੂਰ ਲਾਚਾਰ ਵਿਅਕਤੀ ਦੀ ਸਹਾਇਤਾ ਕਰਨ ’ਚ ਰੱਤੀ ਭਰ ਵੀ ਦੇਰ ਨਾ ਕਰਦੇ ਸਨ ਪਰਮਾਰਥੀ ਕਾਰਜ ਨੂੰ ਆਪਣੇ ਨਿੱਜੀ ਕਾਰਜ ਤੋਂ ਵੱਧ ਮਹੱਤਤਾ ਦਿੰਦੇ ਹੋਏ ਉਸ ਨੂੰ ਤੁਰੰਤ ਮੌਕੇ ’ਤੇ ਹੀ ਪੂਰਾ ਕਰਦੇ ਸਨ।
Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ
ਅਨੋਖਾ ਬਲਿਦਾਨ | Motivational Quotes
ਪਵਿੱਤਰ ਗੀਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ। ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ ਮੰਦਿਰ ਸਾਰੇ ਯਤਨ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਹੋ ਰਿਹਾ ਸੀ। ਕਾਰੀਗਰ ਨਿਰਾਸ਼ ਹੋ ਰਹੇ ਸਨ। ਰਾਜੇ ਨੇ ਚਿਤਾਵਨੀ ਦਿੱਤੀ ਕਿ ਫਲਾਣੇ ਦਿਨ ਤੱਕ ਜੇਕਰ ਮੰਦਰ ਪੂਰਾ ਨਾ ਹੋਇਆ ਤਾਂ ਸਾਰੇ ਕਾਰੀਗਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸਾਰੇ ਕਾਰੀਗਰ ਭੈਅਭੀਤ ਸਨ।
Read Also : Summer Fruits: ਗਰਮੀਆਂ ’ਚ ਜ਼ਰੂਰ ਖਾਓ ਇਹ ਫ਼ਲ, ਸਰੀਰ ਰਹੇਗੀ ਬਿਲਕੁਲ ਤਰੋਤਾਜ਼ਾ
ਸਮਾਂ ਪੂਰਾ ਹੋ ਰਿਹਾ ਸੀ। ਉਸੇ ਸਮੇਂ ਇੱਕ ਕਾਰੀਗਰ ਦਾ 12 ਵਰ੍ਹਿਆਂ ਦਾ ਬੇਟਾ ਧਰਮਪਦ, ਜੋ ਪਿੰਡ ’ਚ ਰਹਿ ਕੇ ਸ਼ਿਲਪ ਵਿੱਦਿਆ ਸਿੱਖ ਰਿਹਾ ਸੀ, ਪਿਤਾ ਨੂੰ ਮਿਲਣ ਆਇਆ। ਸਾਰਿਆਂ ਦੇ ਡਰ ਨੂੰ ਜਾਣ ਕੇ ਉਸ ਨੇ ਮੰਦਿਰ ਨੂੰ ਪੂਰਾ ਕਰਨ ਦੀ ਮਨਜ਼ੂਰੀ ਮੰਗੀ। ਬਾਲ ਅਵਸਥਾ ’ਚ ਹੋਣ ਕਾਰਨ ਉਸ ਦਾ ਤਾਂ ਪਹਿਲਾ ਹੀ ਮੌਕਾ ਸੀ। ਅੰਤ ’ਚ ਜ਼ਿੰਦਗੀ ਦੀ ਉਮੀਦ ਨਾਲ ਧਰਮਪਦ ਨੂੰ ਮਨਜ਼ੂਰੀ ਦਿੱਤੀ ਗਈ। ਆਖ਼ਰੀ ਦਿਨ ਕੰਮ ਪੂਰਾ ਹੋਇਆ। Motivational Quotes
ਸਾਰੇ ਹੈਰਾਨ ਹੋਏ ਪਰ ਪਲ ’ਚ ਫਿਰ ਸਾਰੇ ਕਾਰੀਗਰਾਂ ਦੇ ਮਨਾਂ ’ਚ ਡਰ ਪੈਦਾ ਹੋਇਆ। ਉਨ੍ਹਾਂ ਨੂੰ ਲੱਗਾ ਕਿ ਜੇਕਰ ਰਾਜੇ ਨੂੰ ਪਤਾ ਲੱਗੇਗਾ ਕਿ ਮੰਦਿਰ ਪੂਰਾ ਕਰਨ ਦਾ ਕੰਮ ਧਰਮਪਦ ਦਾ ਹੈ ਤਾਂ ਰਾਜਾ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਵੇਗਾ। ਇਹ ਜਾਣ ਕੇ ਸਾਰਿਆਂ ਦੀ ਰੱਖਿਆ ਲਈ ਧਰਮਪਦ ਨੇ ਸਮੁੰਦਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸਾਰੇ ਇਹ ਬਲੀਦਾਨ ਵੇਖ ਕੇ ਹੈਰਾਨ ਰਹਿ ਗਏ। ਸੂਰਜ ਮੰਦਿਰ ਕੋਣਾਰਕ ਦੇ ਨਾਲ ਧਰਮਪਦ ਦਾ ਗੁਣਗਾਨ ਪਿੰਡ-ਪਿੰਡ ’ਚ ਅੱਜ ਵੀ ਗਾਇਆ ਜਾਂਦਾ ਹੈ।
Motivational Quotes: ਨਿੰਦਾ ਤੇ ਅਲੋਚਨਾ ਤਿਆਗ ਸਦਾਚਾਰ ਅਪਣਾਓ
Motivational Quotes: ਬਹੁਤ ਪੁਰਾਣੀ ਗੱਲ ਹੈ ਕਿ ਚੀਨ ਵਿਚ ਇੱਕ ਬੌਧ ਭਿਕਸ਼ੂਣੀ ਰਹਿੰਦੀ ਸੀ। ਉਸ ਕੋਲ ਗੌਤਮ ਬੁੱਧ ਦੀ ਇੱਕ ਸੋਨੇ ਦੀ ਮੂਰਤੀ ਸੀ ਜਿਸ ਦੀ ਉਹ ਦਿਨ-ਰਾਤ ਪੂਜਾ ਕਰਦੀ ਸੀ। ਜਦੋਂ ਚੀਨ ਵਿਚ ਮਹਾਂਬੁੱਧ ਉਤਸਵ ਦੀ ਸ਼ੁਰੂਆਤ ਹੋਈ ਤਾਂ ਉੱਥੇ ਕਈ ਲੋਕ ਆਏ। ਉਹ ਭਿਕਸ਼ੂਣੀ ਵੀ ਬੁੱਧ ਦੀ ਮੂਰਤੀ ਲੈ ਕੇ ਪਹੁੰਚੀ। ਬੌਧ ਭਿਕਸ਼ੂਣੀ ਚਾਹੁੰਦੀ ਸੀ ਕਿ ਉਹ ਜੋ ਸਮੱਗਰੀ ਆਪਣੇ ਨਾਲ ਲਿਆਈ ਹੈ ਉਸ ਨਾਲ ਸਿਰਫ਼ ਉਸ ਦੀ ਬੁੱਧ ਦੀ ਮੂਰਤੀ ਦੀ ਹੀ ਪੂਜਾ ਹੋਵੇ।
ਉਸ ਨੇ ਸੋਚਿਆ ਕਿ ਜੇਕਰ ਮੈਂ ਆਪਣੀ ਧੂਫ਼-ਦੀਵਾ ਸਭ ਦੇ ਸਾਹਮਣੇ ਲਾਵਾਂਗੀ ਤਾਂ ਹੋਰ ਮੂਰਤੀਆਂ ਵੀ ਉਸ ਦੀ ਸੁਗੰਧ ਲੁੱਟ ਲੈਣਗੀਆਂ। ਅਜਿਹੀ ਸਥਿਤੀ ਤੋਂ ਬਚਣ ਲਈ ਉਸ ਭਿਕਸ਼ੂਣੀ ਨੇ ਬਾਂਸ ਦੀ ਇੱਕ ਟੋਕਰੀ ਨੂੰ ਆਪਣੀ ਮੂਰਤੀ ਦੇ ਨਾਲ ਰੱਖ ਕੇ ਆਪਣੀ ਧੂਫ਼ ਦਾ ਧੂੰਆਂ ਰੋਕ ਦਿੱਤਾ। ਥੋੜ੍ਹੀ ਦੇਰ ਵਿਚ ਧੂੰਏਂ ਕਾਰਨ ਸੋਨੇ ਨਾਲ ਬਣੀ ਮੂਰਤੀ ਦੇ ਮੂੰਹ ’ਤੇ ਕਾਲਖ਼ ਜੰਮ ਗਈ। ਮੂਰਤੀ ਦੇ ਮੂੰਹ ’ਤੇ ਕਾਲਖ਼ ਲੱਗਣ ਕਾਰਨ ਦਰਸ਼ਕਾਂ ਨੂੰ ਬੁੱਧ ਦੀ ਮੂਰਤੀ ਕਰੂਪ ਲੱਗਣ ਲੱਗੀ। Motivational Quotes
Read Also : Welfare Work: ਪਿਆਰਾ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਅਜਿਹੇ ਵਿਚ ਉਸ ਮੂਰਤੀ ਨੂੰ ਲਿਆਉਣ ਵਾਲੀ ਤੇ ਉਸ ਨੂੰ ਪੂਜਣ ਵਾਲੀ ਭਿਕਸ਼ੂਣੀ ਦੀ ਹਰ ਥਾਂ ਅਲੋਚਨਾ ਹੋਣ ਲੱਗੀ। ਅਜਿਹੀ ਸਥਿਤੀ ਵਿਚ ਉਹ ਦੁਖੀ ਹੋ ਗਈ। ਭਿਕਸ਼ੂਣੀ ਨੇ ਆਯੋਜਕ ਨੂੰ ਸ਼ਿਕਾਇਤ ਕੀਤੀ। ਉਦੋਂ ਉਨ੍ਹਾਂ ਜਾਂਚ-ਪੜਤਾਲ ਕੀਤੀ ਤੇ ਕਿਹਾ, ‘‘ਸੌੜੀ ਸੋਚ ਤੇ ਦਿਖਾਵੇ ਕਾਰਨ ਪੂਜਾ ਪ੍ਰਭਾਵਹੀਣ ਤੇ ਆਡੰਬਰ ਮਾਤਰ ਰਹਿ ਜਾਂਦੀ ਹੈ।
ਜੀਵਨ ਦਾ ਫੈਲਾਅ ਹੀ ਤਰੱਕੀ ਦਾ ਪਹਿਲਾ ਕਦਮ ਹੈ। ਜੋ ਲੋਕ ਇਸ ਤੱਥ ਨੂੰ ਨਹੀਂ ਸਮਝਦੇ ਉਹ ਨਿੰਦਿਆ ਤੇ ਅਲੋਚਨਾ ਦੇ ਪਾਤਰ ਬਣ ਜਾਂਦੇ ਹਨ। ਭਾਵ ਧਰਮ ਦਾ ਅਰਥ ਹੈ ਚੰਗਾ ਵਿਹਾਰ। ਪਰ ਕਈ ਵਾਰ ਉਹ ਪ੍ਰਦਰਸ਼ਨ ਦੀ ਚੀਜ਼ ਬਣ ਕੇ ਰਹਿ ਜਾਂਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਜੀਵਨ ਵਿਚ ਇਸ ਤੋਂ ਬਚਣਾ ਚਾਹੀਦਾ ਹੈ।’’
Motivational Quotes: ਮੈਂ ਧਰਤੀ ਨੂੰ ਹਿਲਾ ਦਿੱਤਾ!
ਸੈਨ ਫ੍ਰਾਂਸਿਸਕੋ ਦੇ ਇਲਾਕੇ ’ਚ ਇੱਕ ਵਿਸ਼ੇਸ਼ ਮੁੜ-ਵਸੇਬਾ ਹਸਪਤਾਲ ਸੀ, ਜਿੱਥੇ ਗਿਆਰਾਂ ਸਾਲ ਦੀ ਏਂਜੇਲਾ ਦਾਖਲ ਸੀ। ਉਸ ਨੂੰ ਇੱਕ ਗੰਭੀਰ ਬਿਮਾਰੀ ਸੀ, ਜਿਸ ਕਾਰਨ ਉਹ ਤੁਰ-ਫਿਰ ਨਹੀਂ ਸਕਦੀ ਸੀ। ਡਾਕਟਰਾਂ ਦਾ ਕਹਿਣਾ ਸੀ ਉਹ ਹੁਣ ਜੀਵਨ ਭਰ ਵ੍ਹੀਲ ਚੇਅਰ ’ਤੇ ਹੀ ਰਹੇਗੀ ਪਰ ਇਸ ਦੇ ਬਾਵਜ਼ੂਦ ਉਸ ਛੋਟੀ ਲੜਕੀ ਨੇ ਹਿੰਮਤ ਨਹੀਂ ਹਾਰੀ। ਡਾਕਟਰ ਵੀ ਉਸ ਦੇ ਹੌਂਸਲੇ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਉਸ ਨੂੰ ਕਲਪਨਾ ਸ਼ਕਤੀ ਬਾਰੇ ਸਿਖਾਇਆ।
ਡਾਕਟਰਾਂ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਖੁਦ ਨੂੰ ਤੁਰਦਾ ਹੋਇਆ ਵੇਖੇ। ਏਂਜੇਲਾ ਉਨ੍ਹਾਂ ਦੀਆਂ ਗੱਲਾਂ ਨੂੰ ਮਾਨਸਿਕ, ਸਰੀਰਕ ਕਸਰਤ ਦੇ ਨਾਲ ਓਨੀ ਹੀ ਮਿਹਨਤ ਨਾਲ ਕਲਪਨਾ ਕਰਨ ਲੱਗੀ ਕਿ ਉਹ ਹਿੱਲ ਰਹੀ ਸੀ। ਇੱਕ ਦਿਨ ਜਦੋਂ ਉਹ ਪੂਰੀ ਤਰ੍ਹਾਂ ਇਹ ਕਲਪਨਾ ਕਰ ਰਹੀ ਸੀ ਕਿ ਉਸ ਦੇ ਪੈਰ ਹਿੱਲ ਰਹੇ ਹਨ, ਤਾਂ ਉਸ ਨੂੰ ਇੰਜ ਲੱਗਾ ਜਿਵੇਂ ਚਮਤਕਾਰ ਹੋ ਗਿਆ ਹੋਵੇ, ਪਲੰਘ ਹਿੱਲਣ ਲੱਗਾ! ਉਹ ਖਿਸਕ ਕੇ ਕਮਰੇ ਦੇ ਦੂਜੇ ਕੋਨੇ ’ਚ ਪਹੁੰਚ ਗਈ।
Read Also : Himalayas: ਖ਼ਤਰੇ ’ਚ ‘ਧਰਤੀ ਦਾ ਤੀਜਾ ਪੋਲ’
ਏਂਜੇਲਾ ਚੀਕੀ, ‘ਵੇਖੋ ਮੈਂ ਕੀ ਕਰ ਦਿੱਤਾ! ਵੇਖੋ! ਵੇਖੋ! ਮੈਂ ਇਹ ਕਰ ਸਕਦੀ ਹਾਂ, ਮੈਂ ਹਿੱਲੀ ਸੀ।’ ਉਸ ਸਮੇਂ ਹਸਪਤਾਲ ’ਚ ਮੌਜ਼ੂਦ ਹਰ ਆਦਮੀ ਚੀਕ ਰਿਹਾ ਸੀ ਤੇ ਬਚਣ ਲਈ ਭੱਜ ਰਿਹਾ ਸੀ। ਸਾਮਾਨ ਡਿੱਗ ਰਿਹਾ ਸੀ, ਕੱਚ ਟੁੱਟ ਰਹੇ ਸਨ। ਸੈਨ ਫ੍ਰਾਂਸਿਸਕੋ ’ਚ ਉਸ ਸਮੇਂ ਭੂਚਾਲ ਆਇਆ ਸੀ। ਇਹ ਗੱਲ ਏਂਜੇਲਾ ਨੂੰ ਨਹੀਂ ਦੱਸੀ ਗਈ, ਉਸ ਨੂੰ ਪੂਰਾ ਭਰੋਸਾ ਸੀ ਕਿ ਇਹ ਕੰਮ ਉਸੇ ਨੇ ਕੀਤਾ ਸੀ। ਇਸ ਘਟਨਾ ਤੋਂ ਕੁਝ ਸਾਲ ਬਾਅਦ ਹੀ ਉਹ ਆਪਣੇ ਪੈਰਾਂ ਨਾਲ ਤੁਰ ਕੇ ਸਕੂਲ ਵੀ ਜਾਣ ਲੱਗੀ।
ਉਸ ਨੂੰ ਇਸ ਭਰੋਸੇ ਨੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਕਿ ਜੋ ਲੜਕੀ ਸੈਨ ਫ੍ਰਾਂਸਿਸਕੋ ਤੇ ਆਕਲੈਂਡ ਦਰਮਿਆਨ ਦੀ ਪੂਰੀ ਧਰਤੀ ਨੂੰ ਹਿਲਾ ਸਕਦੀ ਹੈ ਤਾਂ ਕੀ ਉਹ ਇੱਕ ਛੋਟੀ ਬਿਮਾਰੀ ਨੂੰ ਨਹੀਂ ਜਿੱਤ ਸਕਦੀ? ਪ੍ਰੇਰਨਾ: ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਜੋ ਵੀ ਬਣਨਾ ਚਾਹੁੰਦੇ ਹੋ, ਮਿਹਨਤ ਦੇ ਨਾਲ-ਨਾਲ ਉਸ ਦੇ ਸਾਕਾਰ ਹੋਣ ਦਾ ਸੁਪਨਾ ਵੀ ਵਾਰ-ਵਾਰ ਵੇਖੋ। ਤੁਹਾਡੀ ਇਹੀ ਕਲਪਨਾ ਸ਼ਕਤੀ ਇੱਕ ਦਿਨ ਈਸ਼ਵਰ ਨੂੰ ਵੀ ‘ਤਥਾਸਤੂ’ ਕਹਿਣ ਲਈ ਮਜ਼ਬੂਰ ਕਰ ਦੇਵੇਗੀ।
Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ
Motivational Quotes
ਪੂਨਮ ਗੁਪਤਾ ਜਿਨ੍ਹਾਂ ਨੂੰ ਅੱਜ ਦੁਨੀਆ ਇੱਕ ਸਫ਼ਲ ਬਿਜ਼ਨਸ ਵੂਮਨ ਦੇ ਤੌਰ ’ਤੇ ਜਾਣਦੀ ਹੈ। ਦਿੱਲੀ ਦੇ ਸ੍ਰੀਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਟੇ੍ਰਸ਼ਨ ’ਚ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਦੀ ਭਾਲ ’ਚ ਸਨ, ਪਰ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ। 2002 ’ਚ ਉਨ੍ਹਾਂ ਦਾ ਵਿਆਹ ਸਕਾਟਲੈਂਡ ਦੇ ਰਹਿਣ ਵਾਲੇ ਪੁਨੀਤ ਗੁਪਤਾ ਨਾਲ ਹੋਇਆ। ਪੂਨਮ ਵੀ ਆਪਣੇ ਪਤੀ ਨਾਲ ਸਕਾਟਲੈਂਡ ਚਲੀ ਗਈ। ਪੂਨਮ ਕੋਲ ਡਿਗਰੀ ਤਾਂ ਸੀ, ਪਰ ਤਜ਼ਰਬਾ ਨਹੀਂ ਸੀ।
ਸਕਾਟਲੈਂਡ ’ਚ ਨੌਕਰੀ ਦੀ ਭਾਲ ਕਰਦੇ ਸਮੇਂ ਵੀ ਤਜ਼ਰਬਾ ਨਾ ਹੋਣਾ ਸਭ ਤੋਂ ਵੱਡੀ ਦਿੱਕਤ ਬਣ ਗਿਆ। ਉਹ ਇੱਕ ਆਫਿਸ ਤੋਂ ਦੂਜੇ ਆਫਿਸ ਘੁੰਮਦੇ ਰਹੇ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਸ਼ਾਇਦ ਉਹ ਨੌਕਰੀ ਲਈ ਬਣੇ ਹੀ ਨਹੀਂ ਸਨ ਤੇ ਉਨ੍ਹਾਂ ਨੇ ਕੁਝ ਖਾਸ ਕਰਨਾ ਸੀ। ਸਕਾਟਲੈਂਡ ’ਚ ਜਦੋਂ ਪੂਨਮ ਇੱਕ ਆਫਿਸ ਤੋਂ ਦੂਜੇ ਆਫਿਸ ਆ-ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਹਰ ਆਫ਼ਿਸਾਂ ’ਚ ਬਹੁਤ ਰੱਦੀ ਇਕੱਠੀ ਕਰਕੇ ਰੱਖੀ ਸੀ। ਬੇਸ਼ੱਕ ਉਨ੍ਹਾਂ ਨੂੰ ਤਜ਼ਰਬਾ ਨਹੀਂ ਸੀ, ਪਰ ਦਿਮਾਗ ਤਾਂ ਇੱਕ ਐਮਬੀਏ ਵਾਂਗ ਕੰਮ ਕਰ ਹੀ ਰਿਹਾ ਸੀ। ਪੂਨਮ ਨੇ ਸੋਚਿਆ ਕਿ ਐਨੀ ਰੱਦੀ, ਰੱਦੀ ਹੀ ਬਣ ਕੇ ਰਹਿ ਜਾਂਦੀ ਹੈ, ਤਾਂ ਇਸ ਨੂੰ ਲੈ ਕੇ ਕੁਝ ਵੱਖਰਾ ਕੀਤਾ ਜਾ ਸਕਦਾ ਹੈ। (Motivational Quotes)
ਅਖ਼ਬਾਰ ਤੇ ਆਫ਼ਿਸ ਦੇ ਕੰਮਕਾਜ ’ਚ ਇਸਤੇਮਾਲ ਹੋਣ ਵਾਲੇ ਕਾਗਜ਼ ਦੀ ਰੱਦੀ ਦਰਅਸਲ ਹਰ ਆਫ਼ਿਸ ਲਈ ਸਿਰਦਰਦ ਤੋਂ ਘੱਟ ਨਹੀਂ। ਆਫਿਸ ਵਾਲੇ ਚਾਹੁੰਦੇ ਹਨ ਕਿ ਕੋਈ ਹੋਵੇ ਜੋ ਇਸ ਰੱਦੀ ਨੂੰ ਟਿਕਾਣੇ ਲਾ ਦੇਵੇ। ਪੂਨਮ ਨੂੰ ਇਸ ਰੱਦੀ ’ਚ ਆਪਣੀ ਮੰਜ਼ਿਲ ਦਾ ਟਿਕਾਣਾ ਨਜ਼ਰ ਆ ਰਿਹਾ ਸੀ। ਰੱਦੀ ਕਾਗਜ਼ ਨੂੰ ਰੀਸਾਈਕਲ ਕਰਕੇ ਨਵਾਂ ਕਾਗਜ਼ ਬਣਾਇਆ ਜਾ ਸਕਦਾ ਹੈ। ਪੂਨਮ ਨੇ ਵੀ ਇਹੀ ਕੀਤਾ। ਉਨ੍ਹਾਂ ਕੋਲ ਪੂੰਜੀ ਨਹੀਂ ਸੀ ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੱਦਦ ਲਈ। ਸਕਾਟਲੈਂਡ ਸਰਕਾਰ ਵਾਤਾਵਰਨ ਨੂੰ ਬਚਾਉਣ ਦੀ ਦਿਸ਼ਾ ’ਚ ਕੰਮ ਕਰਨ ਵਾਲੇ ਉਦਯੋਗਾਂ ਲਈ ਇੱਕ ਸਕੀਮ ਚਲਾ ਰਹੀ ਹੈ।
Also Read : ਲਾਰੈਂਸ ਦੀ ਜੇਲ੍ਹ ‘ਚ Interview ਮਾਮਲੇ ‘ਚ ਹਾਈਕੋਰਟ ਨੇ ਦਿੱਤੇ ਸਖ਼ਤ ਆਦੇਸ਼, ਪਾਈ ਝਾੜ
ਇਸ ਸਕੀਮ ਦੇ ਚੱਲਦਿਆਂ ਪੂਨਮ ਨੂੰ 1 ਲੱਖ ਰੁਪਏ ਦਾ ਫੰਡ ਵੀ ਮਿਲ ਗਿਆ। ਆਫ਼ਿਸ ਵਾਲੇ ਚੰਗੀ ਕੀਮਤ ’ਤੇ ਰੱਦੀ ਵੇਚਣੀ ਚਾਹੁੰਦੇ ਸੀ ਤੇ ਪੂਨਮ ਉਸ ਨੂੰ ਚੰਗੇ ਰੇਟ ’ਤੇ ਖਰੀਦ ਰਹੀ ਸੀ। 2003 ’ਚ ਪੂਨਮ ਗੁਪਤਾ ਨੇ ਰੱਦੀ ਦੀ ਰੀਸਾਈਕÇਲੰਗ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਕੰਪਨੀ ਦਾ ਨਾਂਅ ਰੱਖਿਆ-ਪੀਜੀ ਪੇਪਰ। ਹੁਣ 2024 ਚੱਲ ਰਿਹਾ ਹੈ। ਪਿਛਲੇ 20 ਸਾਲਾਂ ’ਚ ਉਨ੍ਹਾਂ ਵੱਲੋਂ ਲਾਏ ਗਏ 1 ਲੱਖ ਰੁਪਏ ਹੁਣ 1 ਹਜ਼ਾਰ ਕਰੋੜ ਦੀ ਕੰਪਨੀ ’ਚ ਬਦਲ ਚੁੱਕੇ ਹਨ। ਪੂਨਮ ਗੁਪਤਾ ਦਾ ਬਿਜ਼ਨਸ ਇਸ ਸਮੇਂ ਯੂਰਪ ਤੇ ਅਮਰੀਕਾ ’ਚ ਫੈਲਿਆ ਹੋਇਆ ਹੈ।
ਇਹ ਕੰਪਨੀ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਸਕਰੈਪ ਪੇਪਰ ਖਰੀਦਦੀ ਹੈ ਤੇ ਉਸ ਨੂੰ ਰੀਸਾਈਕਲ ਕਰਕੇ ਫਿਰ ਨਵਾਂ ਪੇਪਰ ਬਣਾ ਕੇ ਵੇਚ ਦਿੰਦੀ ਹੈ। ਪੂਨਮ ਗੁਪਤਾ 2017 ’ਚ ਉਦੋਂ ਸੁਰਖੀਆਂ ’ਚ ਆਏ, ਜਦੋਂ ਉਨ੍ਹਾਂ ਨੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੀ ਇੱਕ ਪੇਂਟਿੰਗ ਖਰੀਦੀ। ਇਹ ਪੇਂਟਿੰਗ ਬ੍ਰਿਟਿਸ਼ ਪੇਂਟਰ ਸਾਚਾ ਜਾਫ਼ਰੀ ਨੇ ਬਣਾਈ ਸੀ। ਇਹ ਪੇਂਟਿੰਗ ਵਿਰਾਟ ਕੋਹਲੀ ਫਾਊਂਡੇਸ਼ਨ ਦੇ ਚੈਰਿਟੀ ਇਵੈਂਟ ਲਈ ਖਾਸ ਤੌਰ ’ਤੇ ਰੱਖੀ ਗਈ। ਦੱਸ ਦੇਈਏ ਕਿ ਵਿਰਾਟ ਕੋਹਲੀ ਫਾਊਂਡੇਸ਼ਨ ਮਨੁੱਖੀ ਤਸਕਰੀ ਵਰਗੀ ਸਮਾਜਿਕ ਬੁਰਾਈ ਖਿਲਾਫ਼ ਮੁਹਿੰਮ ਚਲਾਉਂਦੀ ਹੈ।
ਦੇਵੇਂਦਰਰਾਜ ਸੁਥਾਰ
ਸਿਕੰਦਰ ਦਾ ਹੰਕਾਰ
ਸਿਕੰਦਰ ਦਾ ਹੰਕਾਰ | Motivational Quotes
ਸਿਕੰਦਰ ਨੇ ਇਰਾਨ ਦੇ ਰਾਜੇ ਦਾਰਾ ਨੂੰ ਹਰਾ ਦਿੱਤਾ ਤੇ ਵਿਸ਼ਵ ਜੇਤੂ ਅਖਵਾਉਣ ਲੱਗਾ ਜਿੱਤ ਪਿੱਛੋਂ ਉਸਨੇ ਬਹੁਤ ਸ਼ਾਨਦਾਰ ਜਲੂਸ ਕੱਢਿਆ ਮੀਲਾਂ ਦੂਰ ਤੱਕ ਉਸਦੇ ਰਾਜ ਦੇ ਨਿਵਾਸੀ ਸਿਰ ਝੁਕਾ ਕੇ ਸਵਾਗਤ ਕਰਨ ਲਈ ਖੜ੍ਹੇ ਸਨ ਸਿਕੰਦਰ ਵੱਲ ਦੇਖਣ ਦੀ ਹਿੰਮਤ ਕਿਸੇ ’ਚ ਨਹੀਂ ਸੀ ਸਿਕੰਦਰ ਨੇ ਸਾਹਮਣਿਓਂ ਕੁੱਝ ਫ਼ਕੀਰਾਂ ਨੂੰ ਆਉਂਦਿਆਂ ਵੇਖਿਆ ਉਸ ਨੂੰ ਲੱਗਾ ਕਿ ਉਹ ਫਕੀਰ ਵੀ ਉਸਦਾ ਸਵਾਗਤ ਕਰਨਗੇ ਪਰੰਤੂ ਉਨ੍ਹਾਂ ਨੇ ਸਿਕੰਦਰ ਵੱਲ ਵੇਖਿਆ ਤੱਕ ਨਾ ਆਪਣੇ ਅਜਿਹੇ ਅਪਮਾਨ ਨਾਲ ਸਿਕੰਦਰ ਨੂੰ ਗੁੱਸਾ ਆ ਗਿਆ ਉਸਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਪੁੱਛਿਆ, ‘‘ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਵਿਸ਼ਵ ਜੇਤੂ ਸਿਕੰਦਰ ਹਾਂ? ਮੇਰੀ ਬੇਇੱਜ਼ਤੀ ਕਰਨ ਦੀ ਗੁਸਤਾਖ਼ੀ ਤੁਸੀਂ ਕਿਵੇਂ ਕੀਤੀ?’’ ‘‘ਉਨ੍ਹਾਂ ਫ਼ਕੀਰਾਂ ’ਚ ਇੱਕ ਬਜ਼ੁਰਗ ਵੀ ਸੀ ਉਹ ਬੋਲਿਆ, ‘‘ਕਿਸ ਝੂਠੀ ਦੌਲਤ ’ਤੇ ਤੂੰ ਇੰਨਾ ਹੰਕਾਰ ਕਰ ਰਿਹਾ ਹੈਂ,
ਸਿਕੰਦਰ? ਸਾਡੇ ਲਈ ਤਾਂ ਤੂੰ ਇੱਕ ਆਮ ਆਦਮੀ ਹੈਂ’’ ਇਹ ਸੁਣ ਕੇ ਸਿਕੰਦਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮਹਾਤਮਾ ਨੇ ਫ਼ੇਰ ਕਿਹਾ, ‘‘ਤੂੰ ਤ੍ਰਿਸ਼ਨਾ ਦੇ ਵੱਸ ਪੈ ਕੇ ਭਟਕ ਰਿਹਾ ਹੈਂ ਜਿਸ ਨੂੰ ਅਸੀਂ ਤਿਆਗ ਚੁੱਕੇ ਹਾਂ ਜੋ ਹੰਕਾਰ ਤੇਰੇ ਸਿਰ ’ਤੇ ਸਵਾਰ ਹੈ ਉਹ ਸਾਡੇ ਪੈਰਾਂ ਦਾ ਗੁਲਾਮ ਹੈ ਸਾਡੇ ਗੁਲਾਮ ਦੇ ਵੀ ਗੁਲਾਮ ਹੋ ਕੇ ਤੁਸੀਂ ਸਾਡੇ ਮੁਕਾਬਲੇ ਦੀ ਗੱਲ ਕਿਵੇਂ ਕਰਦੇ ਹੋ? ਸਾਡੇ ਅੱਗੇ ਤੁਹਾਡੀ ਕੈਸੀ ਸ਼ਾਨ?’’ ਸਿਕੰਦਰ ਦਾ ਹੰਕਾਰ ਮੋਮ ਵਾਂਗ ਪਿਘਲ ਗਿਆ ਉਸ ਨੂੰ ਮਹਾਤਮਾ ਦੇ ਬੋਲ ਸੂਲ ਵਾਂਗ ਚੁਭ ਗਏ ਉਸਨੂੰ ਆਪਣੀ ਤੁੱਛਤਾ ਦਾ ਗਿਆਨ ਹੋ ਗਿਆ ਉਨ੍ਹਾਂ ਫ਼ਕੀਰਾਂ ਦੀ ਸ਼ਾਨ ਅੱਗੇ ਉਸਦੀ ਕੁੱਲ ਦੌਲਤ ਬੇਰਸ ਸੀ ਉਸਨੇ ਉਨ੍ਹਾਂ ਸਾਰਿਆਂ ਨੂੰ ਇੱਜ਼ਤ ਸਹਿਤ ਰਿਹਾਅ ਕਰ ਦਿੱਤਾ. (Motivational Quotes)
Also Read : ਬਚਪਨ ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਾਂ, ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ : ਪੂੁਜਨੀਕ ਗੁਰੂ ਜੀ
ਪੁਰਾਤਨ ਮਿੱਥ ਨੂੰ ਤੋੜਦਿਆਂ ਮਸੀਹਾ ਬਣ ਗਈ ਪੂਜਾ ਸ਼ਰਮਾ
ਹਿੰਦੂ ਧਰਮ ’ਚ ਜੇਕਰ ਕੋਈ ਮਹਿਲਾ ਜਾਂ ਲੜਕੀ ਸ਼ਮਸ਼ਾਨ ਘਾਟ ਚਲੀ ਜਾਵੇ, ਤਾਂ ਉਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਦਿੱਲੀ ਦੀ ਪੂਜਾ ਨੇ ਇਸ ਮਿੱਥ ਨੂੰ ਤੋੜਦਿਆਂ ਬਾਕੀ ਲੋਕਾਂ ਲਈ ਮਿਸਾਲ ਪੇਸ਼ ਕੀਤੀ ਪੂਜਾ ਸ਼ਰਮਾ ਇਨ੍ਹੀਂ ਦਿਨੀਂ ਫਰੀਦਾਬਾਦ ’ਚ ਰਹਿ ਰਹੀ ਹੈ ਉਹ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰਦੀ ਹੈ ਅਜੇ ਤੱਕ ਉਹ ਚਾਰ ਹਜ਼ਾਰ ਤੋਂ ਜ਼ਿਆਦਾ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰ ਚੁੱਕੀ ਹੈ ਇਸ ਦੌਰਾਨ ਜੋ ਵੀ ਖਰਚ ਹੁੰਦਾ ਹੈ, ਉਹ ਆਪਣੇ ਕੋਲੋਂ ਕਰਦੀ ਹੈ ਕੁਝ ਲੋਕ ਉਨ੍ਹਾਂ ਦੇ ਇਸ ਕੰਮ ਦੀ ਸਲਾਹੁਤਾ ਕਰਦੇ ਹਨ, ਤਾਂ ਕੁਝ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਈ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਸ਼ਰਮਾ ਜਦੋਂ ਚੱਲਦੀ ਹੈ, ਤਾਂ ਉਸ ਨਾਲ ਭੂਤਾਂ ਦਾ ਕਾਫ਼ਲਾ ਹੁੰਦਾ ਹੈ ਇਨ੍ਹਾਂ ਸਾਰੇ ਤਾਹਨਿਆਂ ਦੀ ਪ੍ਰਵਾਹ ਨਾ ਕਰਦਿਆਂ ਪੂਜਾ ਸ਼ਰਮਾ ਦਿੱਲੀ ਐੱਨਸੀਆਰ ’ਚ ਲਾਵਾਰਸ ਲਾ+ਸ਼ਾਂ ਦਾ ਖੁਦ ਅੰਤਿਮ ਸਸਕਾਰ ਕਰਦੀ ਹੈ। (Motivational Quotes)
ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਵਿਸ਼ਵ ਪੱਧਰ ’ਤੇ ਖ਼ਤਰੇ ਦੀ ਘੰਟੀ
ਉਨ੍ਹਾਂ ਅਨੁਸਾਰ, ਮਾਰਚ 2022 ’ਚ ਉਨ੍ਹਾਂ ਦੇ ਭਰਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਦੀ ਸੂਚਨਾ ਜਦੋਂ ਉਨ੍ਹਾਂ ਦੇ ਪਿਤਾ ਨੂੰ ਲੱਗੀ ਤਾਂ ਉਹ ਇਸ ਹਾਦਸੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਉਹ ਕੋਮਾ ’ਚ ਚਲੇ ਗਏ ਪੂਜਾ ਲੋਕਾਂ ਨੂੰ ਬੇਨਤੀ ਕਰਦੀ ਰਹੀ ਕਿ ਉਨ੍ਹਾਂ ਦੇ ਭਰਾ ਦਾ ਅੰਤਿਮ ਸਸਕਾਰ ਕਰ ਦਿਓ ਪਰ ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕ, ਕੋਈ ਸਾਹਮਣੇ ਨਹੀਂ ਆਇਆ ਇਸ ਤੋਂ ਬਾਅਦ ਪੂਜਾ ਨੇ ਸ਼ਮਸ਼ਾਨ ਘਾਟ ’ਚ ਆਪਣੇ ਭਰਾ ਦਾ ਅੰਤਿਮ ਸਸਕਾਰ ਕੀਤਾ ਉਸ ਦਿਨ ਪੂਜਾ ਨੇ ਇਹ ਪ੍ਰਣ ਲਿਆ ਕਿ ਉਹ ਹਰ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰੇਗੀ ਪੂਜਾ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਪੂਰੇ ਵਿਧੀ-ਵਿਧਾਨ ਨਾਲ ਕਰਦੀ ਹੈ ਪੂਜਾ ਦੱਸਦੀ ਹੈ ਕਿ ਉਨ੍ਹਾਂ ਦੇ ਦਾਦਾ ਆਰਮੀ ’ਚ ਸਨ, ਉਹ ਸ਼ਹੀਦ ਹੋ ਗਏ। (Motivational Quotes)
ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਹੁਣ ਉਨ੍ਹਾਂ ਦੀ ਪੈਨਸ਼ਨ ਆਉਂਦੀ ਹੈ ਜਿਸ ’ਚੋਂ ਦਾਦੀ ਪੂਜਾ ਨੂੰ ਕੁਝ ਰੁਪਏ ਦੇ ਦਿੰਦੀ ਹੈ ਪੂਜਾ ਦੇ ਪਿਤਾ ਦਿੱਲੀ ਮੈਟ੍ਰੋ ’ਚ ਕੰਮ ਕਰਦੇ ਹਨ ਉਹ ਵੀ ਪੂਜਾ ਨੂੰ ਮਹੀਨੇ ’ਚ 10 ਤੋਂ 15 ਹਜ਼ਾਰ ਰੁਪਏ ਦੇ ਦਿੰਦੇ ਹਨ ਹਰ ਰੋਜ਼ ਉਹ 12 ਤੋਂ 15 ਲਾ+ਸ਼ਾਂ ਦਾ ਅੰਤਿਮ ਸਸਕਾਰ ਕਰਦੀ ਹੈ ਹਸਪਤਾਲ ਦੇ ਪੋਸਟਮਾਰਟਮ ਘਰ ’ਚ ਜੋ ਵੀ ਲਾਵਾਰਸ ਲਾ+ਸ਼ ਆਉਂਦੀ ਹੈ, ਤਾਂ ਡਾਕਟਰ ਪੂਜਾ ਨੂੰ ਸੂਚਨਾ ਦੇ ਦਿੰਦੇ ਹਨ ਜਿਸ ਤੋਂ ਬਾਅਦ ਪੂਜਾ ਉਨ੍ਹਾਂ ਦਾ ਅੰਤਿਮ ਸਸਕਾਰ ਕਰਦੀ ਹੈ ਪੂਜਾ ਦੇ ਇਸ ਕੰਮ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਸਾਥ ਦਿੰਦੇ ਹਨ ਸ਼ੁਰੂਆਤੀ ਦੌਰ ’ਚ ਸਮਾਜ ਤੋਂ ਉਨ੍ਹਾਂ ਨੂੰ ਤਾਨ੍ਹੇ ਵੀ ਮਿਲੇ, ਲੋਕਾਂ ਕਿਹਾ ਕਿ ਲੜਕੀ ਪਾਗਲ ਹੋ ਗਈ ਹੈ ਕੁਝ ਲੋਕਾਂ ਨੂੰ ਪੂਜਾ ਦਾ ਇਹ ਕੰਮ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਉਸ ’ਤੇ ਹਮਲਾ ਵੀ ਕਰਵਾਇਆ, ਜਿਸ ’ਚ ਪੂਜਾ ਨੂੰ ਫਰੈਕਚਰ ਹੋ ਗਿਆ, ਪਰ ਫਿਰ ਵੀ ਪੂਜਾ ਨਹੀਂ ਡਰੀ, ਪੂਜਾ ਨੇ ਕਿਹਾ ਕਿ ਜਦੋਂ ਤੱਕ ਉਹ ਜਿੰਦਾ ਹੈ, ਉਦੋਂ ਤੱਕ ਇਹ ਕੰਮ ਕਰਦੀ ਰਹੇਗੀ। (Motivational Quotes)
ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ
Motivational quotes : ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰਮਾਂ ਨਾਲ ਹੀ ਗਰੀਬੀ ਦਾ ਨਾਸ਼ ਹੋ ਸਕਦਾ ਹੈ। ਕਿਸੇ ਵਿਅਕਤੀ ਨੂੰ ਧਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਪਰਮਾਰਥ-ਪੁੰਨ ਦੇ ਕੰਮਾਂ ਨਾਲ ਰਾਹਤ ਮਿਲ ਸਕਦੀ ਹੈ। (Motivational quotes)
ਪਰਮਾਰਥ ਨਾਲ ਗਰੀਬੀ ਦੂਰ ਹੁੰਦੀ ਹੈ। ਵੈਦਿਕ ਕਾਲ ਤੋਂ ਹੀ ਮਾਨਤਾ ਹੈ ਕਿ ਦਾਨ ਨਾਲ ਸਾਡੇ ਪਾਪਾਂ ਦਾ ਨਾਸ਼ ਹੁੰਦਾ ਹੈ। ਪੁਰਾਣੇ ਕੀਤੇ ਪਾਪਾਂ ਦੇ ਅਸ਼ੁੱਭ ਫਲ ਸਮਾਪਤ ਹੁੰਦੇ ਹਨ। ਪਰਮਾਰਥ ਕਰਨ ਵਾਲੇ ਵਿਅਕਤੀ ’ਤੇ ਪਰਮਾਤਮਾ ਖੁੁਸ਼ ਰਹਿੰਦਾ ਹੈ। ਇਸੇ ਕਾਰਨ ਪਰਮਾਰਥ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। (Motivational quotes)
ਜੇਕਰ ਕੋਈ ਵਿਅਕਤੀ ਸਮਾਜ ’ਚ ਜਾਂ ਪਰਿਵਾਰ ’ਚ ਦੁੱਖਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਆਪਣੇ ਗੁਣਾਂ ਤੇ ਨਰਮ ਵਿਹਾਰ ਨਾਲ ਇਨ੍ਹਾਂ ਦੁੱਖਾਂ ਨੂੰ ਦੂਰ ਕਰ ਸਕਦਾ ਹੈ। ਜੋ ਵਿਅਕਤੀ ਸਦਾ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਾ ਹੈ, ਉਸ ਦੀ ਮੱਦਦ ਖੁਦ ਪਰਮਾਤਮਾ ਕਰਦਾ ਹੈ। ਅਜਿਹੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਜਿਹੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਮੁਸ਼ਕਲਾਂ ਤੋਂ ਡਰਨ ਦੀ ਲੋੜ ਨਹੀਂ ਹੈ।
Also Read: ਮਿੱਠੂ ਸਿੰਘ ਇੰਸਾਂ ਵੀ ਲੱਗੇ ਮਾਨਵਤਾ ਦੇ ਲੇਖੇ
ਜ਼ਮੀਰ ਨੂੰ ਜਾਗਦਾ ਰੱਖ ਬਣਾਓ ਆਪਣਾ ਰਾਹ-ਦਸੇਰਾ
Motivational quotes : ਬੇਸ਼ੱਕ ਅੱਜ ਦੇ ਇਨਸਾਨ ਨੇ ਹੋਰਨਾਂ ਮਖਲੂਕਾਂ ਉੱਪਰ ਆਪਣੀ ਬਾਲਾਦਸਤੀ ਕਾਇਮ ਕੀਤੀ ਹੈ ਤੇ ਉਹ ਖੁਦ ਨੂੰ ਬਹੁਤ ਤਾਕਤਵਰ, ਤਰੱਕੀ-ਪਸੰਦ, ਕਾਮਯਾਬ ਤੇ ਸਾਹਿਬ-ਏ-ਅਕਲ ਵੀ ਮਹਿਸੂਸ ਕਰਦਾ ਹੈ, ਲੇਕਿਨ ਇਸ ਸਭ ਦੇ ਬਾਵਜ਼ੂਦ ਸੱਚ ਜਾਣਿਓ! ਇਨਸਾਨ ਦੀ ਜਹਾਨਤ ਉੱਪਰ ਹੁਣ ਸ਼ੱਕ ਜਿਹਾ ਹੁੰਦਾ ਹੈ। ਉਸ ਦੇ ਦਾਅਵੇ ਖੋਖਲੇ ਜਿਹੇ ਪ੍ਰਤੀਤ ਹੁੰਦੇ ਹਨ।
ਸਾਡੇ ਮੁਆਸਰੇ ਵਿਚ ਲੋਕ ਤਰੱਕੀ ਦੀ ਅੰਨ੍ਹੀ ਦੌੜ ਵਿਚ ਇਸ ਹੱਦ ਤੱਕ ਸ਼ਾਮਿਲ ਹੋ ਚੁੱਕੇ ਹਨ ਕਿ ਨਾ ਤਾਂ ਹੁਣ ਉਨ੍ਹਾਂ ਵਿਚ ਪਹਿਲਾਂ ਵਰਗਾ ਸਹਿਜ਼, ਸਕੂਨ, ਸਦਾਕਤ ਤੇ ਸਦਭਾਵਨਾ ਰਹੀ ਹੈ ਅਤੇ ਨਾ ਹੀ ਉਹ ਪਹਿਲਾਂ ਵਰਗੇ ਜ਼ਜ਼ਬਾਤਾਂ ਦੇ ਰਿਸ਼ਤੇ, ਤਹਿਜ਼ੀਬ, ਸ਼ਰਾਫਤ ਤੇ ਕਿਰਦਾਰ ਹਨ। ਨਾ ਉਹ ਬੰਦਾਪਰਵਰੀ, ਛੋਟੇ-ਵੱਡੇ ਦਾ ਲਿਹਾਜ਼, ਇੱਕ-ਦੂਜੇ ਦਾ ਏਹਤਿਰਾਮ, ਰਿਸ਼ਤਿਆਂ ਵਿਚ ਸਫਕਤ ਤੇ ਇੱਕ-ਦੂਜੇ ਦੀ ਸ਼ਰਮ ਦਿਖਾਈ ਦਿੰਦੀ ਹੈ ਤੇ ਨਾ ਹੀ ਕਿਤੇ ਲੋਕਾਂ ਵਿਚ ਉਹ ਪਹਿਲਾਂ ਵਰਗਾ ਖਲੂਸ, ਦਿਆਨਤਦਾਰੀ, ਮੁਖਲਿਸ ਰਵੱਈਆ, ਬਾਇਖਲਾਕ ਤਰਜ-ਏ-ਅਮਲ ਅਤੇ ਖੁਸਮਿਜਾਜ਼ ਵਰਤਾਉ ਦੇਖਣ ਨੂੰ ਮਿਲਦਾ ਹੈ।
Also Read : ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ! ਪਰਿਵਾਰ ਦੇ ਇਸ ਮੈਂਬਰ ਨੂੰ ਜਾਇਦਦ ਵੇਚਣ ਲਈ ਕਿਸੇ ਦੀ ਸਹਿਮਤੀ ਦੀ ਨਹੀਂ ਲੋੜ!
ਬੇਸ਼ੱਕ ਅੱਜ ਇਨਸਾਨ ਨੇ ਕਾਇਨਾਤ ਦੇ ਗੁੱਝੇ ਭੇਦਾਂ ਨੂੰ ਸਮਝਣ ਵਿਚ ਕਿਸੇ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ ਹੈ ਪਰ ਹੁਣ ਉਹ ਪਹਿਲਾਂ ਵਰਗੀ ਕੁਰਬੱਤ ਅਤੇ ਰਫਾਕਤ ਕਿਤੇ ਗੁੰਮ ਜਿਹੀ ਹੋ ਗਈ ਹੈ। ਦੌਲਤ ਦੇ ਅੰਬਾਰ ਉੱਪਰ ਬੈਠਾ ਹਰ ਸ਼ਖਸ ਅੰਦਰੋਂ-ਅੰਦਰ ਹੀ ਇਕੱਲਤਾ ਅਤੇ ਕਿਸੇ ਖਲਾਅ ਦਾ ਸੰਤਾਪ ਭੋਗ ਰਿਹਾ ਹੈ, ਉਹ ਭੀੜ ਵਿਚ ਸ਼ੁਮਾਰ ਤਾਂ ਹੋ ਰਿਹਾ ਹੈ, ਪਰ ਮਨੁੱਖੀ ਰਿਸ਼ਤਿਆਂ ਵਿਚੋਂ ਕਿਤੇ ਨਾ ਕਿਤੇ ਹਰ ਗੁਜ਼ਰਦੇ ਹੋਏ ਪਲਾਂ ਨਾਲ ਮਨਫੀ ਹੋ ਰਿਹਾ ਹੈ ਉਹ ਕੁਝ ਮੁਫਲਸੀ ਦੇ ਮਾਰੇ ਲੋਕਾਂ ਉੱਤੇ ਆਪਣੇ ਸਿੱਕੇ ਦੀ ਧੌਂਸ ਨੂੰ ਜਮਾਉਣ ਵਿਚ ਤਾਂ ਸਫਲ ਦਿਖਾਈ ਦੇ ਰਿਹਾ ਹੈ, ਲੇਕਿਨ ਉਸ ਦੀ ਆਪਣੀ ਸਫਲਤਾ ਹੀ ਉਸ ਦੇ ਧੁਰ ਅੰਦਰ ਕਿਤੇ ਨਾ ਕਿਤੇ ਬੇਚੈਨੀ ਨੂੰ ਵਧਾਉਣ ਵਿਚ ਮਰਕਜੀ ਕਿਰਦਾਰ ਨਿਭਾ ਰਹੀ ਹੈ । (Motivational quotes)
Petrol Diesel Prices Today : ਖੁਸ਼ਖਬਰੀ! ਇਸ ਸੂਬੇ ’ਚ ਪੈਟਰੋਲ ਡੀਜ਼ਲ ਹੋਇਆ ਸਸਤਾ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੀ ਅਜਿਹੀ ਹਾਲਤ ਕਿਉਂ ਹੈ? ਜੇਕਰ ਅਸੀਂ ਗਹੁ ਨਾਲ ਵੇਖੀਏ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਨਸਾਨ ਮਹਿਜ਼ ਇੱਕ ਕਠਪੁਤਲੀ ਹੈ। ਦਰਅਸਲ ਇਨਸਾਨ ਆਪਣੇ ਪਹਿਲੇ ਸਾਹ ਤੋਂ ਆਖਰੀ ਸਾਹ ਤੱਕ ਇੱਕ ਬੜੇ ਵੱਡੇ ਮੁਗਾਲਤੇ ਦਾ ਸ਼ਿਕਾਰ ਹੁੰਦਾ ਹੈ ਅਤੇ ਉਹ ਭੁੱਲ ਜਾਂਦਾ ਹੈ ਕਿ ਕਿਸੇ ਵੀ ਕਠਪੁਤਲੀ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੁੰਦੀ ਹੈ। ਇਨਸਾਨ ਜੋ ਵੀ ਹੈ, ਉਹ ਕਿਸੇ ਦੈਵੀ ਸ਼ਕਤੀ ਦੀ ਰਜ਼ਾ ਵਿਚ ਹੀ ਹੈ। ਵਾਸਤਵ ਵਿਚ ਉਸ ਦੀ ਹੈਸੀਅਤ ਇਸ ਬ੍ਰਹਮੰਡ ਦੇ ਇੱਕ ਤੁੱਛ ਜਿਹੇ ਕਿਣਕੇ ਦੇ ਸਮਾਨ ਹੈ, ਲੇਕਿਨ ਉਹ ਉਲਾਰ ਅਤੇ ਫਤੂਰ ਵਿਚ ਇਹ ਸਮਝ ਬੈਠਦਾ ਹੈ ਕਿ ਜਿਵੇਂ ਸਭ ਕੁਝ ਉਸ ਦੇ ਕਰਕੇ ਤੇ ਉਸ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ। (Motivational quotes)
ਇਸ ਸੰਸਾਰ ਵਿਚ ਵਿਚਰਦੇ ਹੋਏ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਖੌਫ, ਵਸਵਸੇ, ਵਹਿਮ, ਉਲਝਣਾਂ ਤੇ ਦੁਚਿੱਤੀਆਂ ਉਸ ਵੇਲੇ ਮਨੁੱਖ ਨੂੰ ਆਣ ਘੇਰਦੀਆਂ ਹਨ, ਜਦੋਂ ਮਨੁੱਖ ਉਸ ਪਰਵਦਗਾਰ ਦੀ ਰਜ਼ਾ ਵਿਚ ਚੱਲਣ ਤੋਂ ਮੁਨਕਰ ਹੋ ਕੇ ਨੇਕੀ ਦੇ ਰਾਹ ਨੂੰ ਛੱਡ ਕੇ ਵਿਕਾਰਾਂ ਅੱਗੇ ਆਤਮ-ਸਮੱਰਪਣ ਕਰ ਦਿੰਦਾ ਹੈ। ਉਸ ਨਿਰੰਕਾਰ ਦੀ ਰਜ਼ਾ ਤੋਂ ਮੁਨਕਰ ਕਿਸੇ ਵੀ ਇਨਸਾਨ ਨੂੰ ਨਾ ਤਾਂ ਕੋਈ ਸਿਆਣਪ, ਚਲਾਕੀ-ਚੁਸਤੀ ਤੇ ਸ਼ਰਾਰਤ ਵੈਤਰਨੀ ਦੀ ਅੱਗ ਤੋਂ ਬਚਾ ਸਕਦੀ ਹੈ ਤੇ ਨਾ ਹੀ ਉਸ ਨੂੰ ਪੁਰਸਲਾਤ ਦੇ ਪੁਲ ਤੋਂ ਪਾਰ ਲੰਘਾ ਸਕਦੀ ਹੈ।
Also Read : ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਵੱਡੀ ਗਲਤੀ, ਹੁਣ HTET ਦਾ ਨਤੀਜਾ ਦੁਬਾਰਾ ਹੋਵੇਗਾ ਜਾਰੀ
ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਲੋਕ ਅਜੀਮਤਰ ਇਨਸਾਨ ਬਣਨ ਦਾ ਖਵਾਬ ਦੇਖਦੇ ਹਨ, ਲੇਕਿਨ ਉਹਨਾਂ ਦੇ ਅੰਦਰ ਦਾ ਝੂਠ, ਕਸ਼ਮਕਸ਼, ਖੁਦਗਰਜੀ, ਲਾਲਚ, ਜਹਾਲਤ ਤੇ ਬੁਜਦਿਲੀ ਉਹਨਾਂ ਕੋਲੋਂ ਉਹ ਬੇਸ਼ਕੀਮਤੀ ਪਲ ਖੋਹ ਲੈਂਦੀ ਹੈ, ਜਿਸ ਦਾ ਸਦਉਪਯੋਗ ਕਰਕੇ ਉਹ ਮਹਾਨ ਬਣ ਸਕਦੇ ਹੁੰਦੇ ਹਨ। ਅਜਿਹੇ ਲੋਕਾਂ ਕੋਲ ਨਾ ਤਾਂ ਨੇਕੀ, ਸੱਚਾਈ ਤੇ ਕੁਰਬਾਨੀ ਦੇ ਰਾਹ ਉੱਪਰ ਤੁਰਨ ਦਾ ਹੁਨਰ ਤੇ ਜ਼ਜ਼ਬਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਅੰਦਰ ਰਹਿਮਦਿਲ, ਦਿਆਨਤਦਾਰ, ਸਖੀ, ਬਹਾਦਰ ਤੇ ਸੱਚੇ ਇਨਸਾਨ ਬਣਨ ਦੀ ਸਲਾਹੀਅਤ ਹੁੰਦੀ ਹੈ।
ਲਿਹਾਜ਼ਾ ਆਪਣੇ ਨਹਾਇਤ ਬੁਰੇ ਅਮਲਾਂ ਕਰਕੇ ਆਪਣੀ ਕਮਜਰਫੀ, ਹਵਸ ਤੇ ਨਫਸ ਦੇ ਗੁਲਾਮ ਅਜਿਹੇ ਲੋਕ ਕਦੇ ਵੀ ਅਜੀਮ ਇਨਸਾਨ ਨਹੀਂ ਬਣ ਪਾਉਂਦੇ ਹਨ। ਪਰਮਾਤਮਾ ਤਾਂ ਮੁਨਾਸਿਬ ਵਕਤ ਆਉਣ ਉੱਪਰ ਹਰੇਕ ਨੂੰ ਸਵਾਬ ਖੱਟਣ ਦਾ ਮੌਕਾ ਦਿੰਦਾ ਹੈ, ਪਰੰਤੂ ਇਨਸਾਨ ਗੁਨਾਹ ਅਤੇ ਗਫਲਤ ਦੇ ਰਾਹ ਉੱਪਰ ਬੇਖੌਫ ਤੁਰਦਿਆਂ ਭਲੇ ਵਕਤ ਦਾ ਲਾਭ ਉਠਾਉਣ ਤੋਂ ਖੁੰਝ ਜਾਂਦਾ ਹੈ। ਜੇਕਰ ਇਨਸਾਨ ਬੁਰਾਈ ਤੇ ਗੁਨਾਹ ਦੇ ਰਸਤੇ ਨੂੰ ਛੱਡ ਕੇ ਹੱਕ-ਸੱਚ ਤੇ ਨੇਕੀ ਦਾ ਰਾਹ ਅਖਤਿਆਰ ਕਰ ਲਵੇ ਤਾਂ ਇਨਸਾਨ ਫਰਿਸ਼ਤਾ ਬਣ ਜਾਵੇ, ਪਰ ਅਫਸੋਸ ਉਸ ਦੀ ਮੱਕਾਰੀ, ਜ਼ਿਹਨੀ ਤੰਗਦਿਲੀ ਅਤੇ ਵਿਕਾਰਾਂ ਵਿਚ ਜਕੜਿਆ ਹੋਇਆ ਉਸ ਦਾ ਵਜ਼ੂਦ ਉਸ ਨੂੰ ਇੱਕ ਮਹਾਨ ਇਨਸਾਨ ਬਣਨ ਤੋਂ ਰੋਕਦਾ ਹੈ।
Atal Bihari Vajpayee Birthday : ਜਦੋਂ ਸਾਬਕਾ ਪੀਐੱਮ ਨੇ ਕਿਹਾ ”ਮੈਂ ਕੁਆਰਾ ਨਹੀਂ ਅਣਵਿਆਹਿਆ ਹਾਂ”!
ਜਿਹੜੀਆਂ ਦੇਹਾਂ ਕਦੇ ਸਿਜਦੇ ਵਿਚ ਨਾ ਝੁਕੀਆਂ ਹੋਣ, ਜਿਨ੍ਹਾਂ ਨੇ ਕਦੇ ਆਪਣੇ ਗੁਨਾਹਾਂ ਦੀ ਤੌਬਾ ਨਾ ਕੀਤੀ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਖਵਾਬਾਂ ਦੀ ਤਾਬੀਰ ਦੀ ਕੀਮਤ ਨਾ ਅਦਾ ਕੀਤੀ ਹੋਵੇ, ਉਹ ਲੋਕ ਕੋਈ ਗੈਰ-ਮਾਮੂਲੀ ਕੰਮ ਸਰਅੰਜਾਮ ਨਹੀਂ ਦੇ ਪਾਉਂਦੇ ਹਨ। ਨਿੱਡਰਤਾ, ਨਿਰਵੈਰਤਾ, ਬੁਲੰਦ ਸੋਚ, ਨੇਕ ਅਮਲ, ਦਿ੍ਰੜ ਵਿਸ਼ਵਾਸ, ਲਗਨ, ਅਨੁਸਾਸ਼ਿਤ ਜੀਵਨ-ਜਾਚ, ਪ੍ਰਤੀਬੱਧਤਾ, ਸੁਹਿਰਦਤਾ, ਇਮਾਨਦਾਰੀ ਅਤੇ ਸਹੀ ਅਵਸਰ ਦਾ ਉਚਿਤ ਪ੍ਰਯੋਗ ਹੀ ਵਿਅਕਤੀ ਨੂੰ ਸਭ ਤੋਂ ਸ੍ਰੇਸਟ, ਵਿਲੱਖਣ ਤੇ ਮਹਾਨ ਬਣਾਉਣ ਦਾ ਰਾਹ ਹਮਵਾਰ ਕਰਦਾ ਹੈ ।
ਜੇਕਰ ਦੇਖਿਆ ਜਾਵੇ ਤਾਂ ਪੋਹ ਦੇ ਮਹੀਨੇ ਚਾਰ-ਚੁਫੇਰੇ ਪਸਰੀ ਧੁੰਦ ਤੇ ਲੁਕਣਮੀਟੀ ਖੇਡਦਾ ਸੂਰਜ ਵੀ ਹਰੇਕ ਇਨਸਾਨ ਨੂੰ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਅਤੇ ਬੇਹੱਦ ਸਾਰਥਿਕ ਸਬਕ ਸਿਖਾਉਂਦਾ ਹੈ ਕਿ ਵਕਤੀ ਤੌਰ ਉੱਪਰ ਕਿਸੇ ਵਰਤਾਰੇ ਬਾਰੇ ਕਦੇ ਕੋਈ ਪੱਕੀ ਰਾਇ ਕਾਇਮ ਨਾ ਕਰੋ ਤੇ ਨਾ ਹੀ ਬਹੁਤ ਜਲਦ ਖੁਸ਼ ਜਾਂ ਮਾਯੂਸ ਹੋਵੋ। ਜ਼ਿੰਦਗੀ ਦਾ ਸਫਰ ਜਿਵੇਂ-ਜਿਵੇਂ ਤੁਸੀਂ ਤੈਅ ਕਰੋਗੇ ਤਿਵੇਂ-ਤਿਵੇਂ ਸਾਰੀ ਅਨਿਸ਼ਚਿਤਤਾ, ਦੁਚਿੱਤੀ ਅਤੇ ਭਟਕਣ ਰਫਤਾ-ਰਫਤਾ ਸਮਾਪਤ ਹੋ ਜਾਵੇਗੀ। ਜ਼ਿੰਦਗੀ ਦੇ ਰੰਗ ਪਹਿਲਾਂ ਨਾਲੋਂ ਹੋਰ ਉੱਘੜਣਗੇ ਤੇ ਜ਼ਿੰਦਗੀ ਦੀਆਂ ਬੇਸ਼ੁਮਾਰ ਰਮਜ਼ਾਂ ਨੂੰ ਤੁਸੀਂ ਪਹਿਲਾਂ ਨਾਲੋਂ ਹੋਰ ਬਿਹਤਰ ਢੰਗ ਨਾਲ ਸਮਝ ਪਾਉਗੇ।
Also Read : ਖੇਡ ਸੰਘਾਂ ’ਚ ਖਿਡਾਰੀਆਂ ਨੂੰ ਮਿਲੇ ਪਹਿਲ
ਜ਼ਿੰਦਗੀ ਦੇ ਮਿਜਾਜ਼ ਨੂੰ ਸਮਝਣ ਦਾ ਹੁਨਰ ਸਿੱਖੋ ਅਤੇ ਵਕਤ ਦੀ ਬਦਲਦੀ ਧਾਰਾ ਅਨੁਸਾਰ ਖੁਦ ਨੂੰ ਬਦਲਣ ਲਈ ਤਿਆਰ ਕਰੋ। ਤੁਹਾਡੇ ਸੁਭਾਅ ਅਤੇ ਸੋਚ ਵਿਚ ਦਰਿਆਵਾਂ ਵਰਗੀ ਰਵਾਨਗੀ ਹੋਣੀ ਲਾਜ਼ਮੀ ਹੈ ਕਿਉਂਕਿ ਕਿਸੇ ਸ਼ਖਸ ਦਾ ਕਠੋਰ ਸੁਭਾਅ ਅਤੇ ਉਸ ਦੀ ਜ਼ਿਹਨੀ ਖੜੋਤ ਉਸ ਦੇ ਆਪਣੇ-ਆਪ ਲਈ ਅਤੇ ਸਮੁੱਚੇ ਮੁਆਸਰੇ ਲਈ ਬੇਹੱਦ ਘਾਤਕ ਸਿੱਧ ਹੋ ਸਕਦੀ ਹੈ।
ਯਾਦ ਰੱਖੋ ਕਿ ਇਨਸਾਨ ਦੀ ਸੋਚ ਦੀ ਪਰਵਾਜ਼, ਖ਼ਿਆਲਾਂ ਦਾ ਪ੍ਰਵਾਹ ਅਤੇ ਉਸ ਦੇ ਤਰਜ-ਏ-ਅਮਲ ਨਾ ਤਾਂ ਬੇਲਗਾਮ ਅਤੇ ਦਿਸ਼ਾਹੀਣ ਹੋਣੇ ਚਾਹੀਦੇ ਹਨ ਅਤੇ ਨਾ ਹੀ ਜ਼ਿੰਦਗੀ ਦੇ ਕੈਨਵਸ ਦੇ ਹਾਸ਼ੀਏ ਉੱਤੇ ਇੱਕ ਛੋਟੇ ਜਿਹੇ ਨੁਕਤੇ ਉੱਤੇ ਸਿਮਟੇ ਹੋਣੇ ਚਾਹੀਦੇ ਹਨ। ਦਰਅਸਲ ਇਨਸਾਨ ਦੀ ਸੋਚ ਉਸ ਦੀ ਸ਼ਖਸੀਅਤ ਦਾ ਆਈਨਾ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਇਹ ਆਈਨਾ ਨਾ ਤਾਂ ਧੁੰਦਲਾ ਤੇ ਨਾ ਹੀ ਗੰਧਲਾ ਹੋਵੇ। ਨਾ ਹੀ ਇਸ ਵਿਚ ਝਾਕਣ ਉਪਰੰਤ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋ ਤੇ ਨਾ ਹੀ ਤੁਹਾਡੇ ਅਮਲ ਅਤੇ ਸੋਚ ਕਿਸੇ ਉੱਤੇ ਆਪਣਾ ਬੋਝ ਲੱਦਣ।
ਆਪਣੀਆਂ ਸੋਚਾਂ ਤੇ ਵਿਚਾਰਾਂ ਦੇ ਉੱਡਣ ਖਟੋਲੇ ਵਿਚ ਬੇਸ਼ੱਕ ਤੁਸੀਂ ਸੈਰ ਕਰੋ, ਲੇਕਿਨ ਕਦੇ ਵੀ ਆਪਣੇ ਹੱਥੋਂ ਹੋਸ਼ ਦੀ ਤੰਦ ਨੂੰ ਛੁੱਟਣ ਨਾ ਦਿਉ। ਦੂਜਿਆਂ ਨਾਲ ਦੁੱਖ ਵੰਡਾਉਂਦੇ ਆਪਣੇ ਵਿਚਾਰਾਂ ਨੂੰ ਮੱਲ੍ਹਮ ਦੀ ਤਰ੍ਹਾਂ ਇਸਤੇਮਾਲ ਕਰੋ ਨਾ ਕਿ ਕਿਸੇ ਨਸਤਰ ਦੀ ਤਰ੍ਹਾਂ ਲੋਕਾਂ ਦੇ ਦੁਖਾਂ ਨੂੰ ਖਰੋਦੋ। ਦੂਜਿਆਂ ਨਾਲ ਉਨ੍ਹਾਂ ਦੇ ਸੁੱਖ ਤੇ ਖੁਸ਼ੀਆਂ ਵੰਡਾਉਂਦੇ ਹੋਏ ਇਸ ਗੱਲ ਦਾ ਜਰੂਰ ਅਹਿਸਾਸ ਰਹੇ ਕਿ ਤੁਸੀਂ ਲੋਕਾਂ ਦੇ ਹਾਸਿਆਂ ਨੂੰ ਕਹਿਕਹਿਆਂ ਵਿਚ ਪਰਿਵ੍ਰਤਿਤ ਕਰ ਸਕੋ।
ਜਹੱਨੁਮ ਦੀ ਭੱਠੀ
ਇਸ ਕਹਿਕਸ਼ਾਂ ਵਿਚ ਮਨੁੱਖ ਚਾਹੇ ਤਾਂ ਉਹ ਜਿਥੇ ਚਾਹੇ ਆਪਣੇ ਲਈ ਆਪਣੇ ਹਿੱਸੇ ਦੀ ਜੰਨਤ ਸਿਰਜ ਸਕਦਾ ਹੈ ਤੇ ਜਦੋਂ ਚਾਹੇ ਪਲਕ ਝਪਕਦਿਆਂ ਆਪਣੇ-ਆਪ ਨੂੰ ਆਪਣੀ ਨਾਕਾਰਾਤਮਕ ਸੋਚ ਦੇ ਇਵਜ ਵਿਚ ਜਹੱਨੁਮ ਦੀ ਭੱਠੀ ਵਿਚ ਝੋਕ ਸਕਦਾ ਹੈ। ਜ਼ਿੰਦਗੀ ਨੂੰ ਨਫੇ-ਨੁਕਸਾਨ ਦੇ ਤਰਾਜੂ ਵਿਚ ਤੋਲਣ ਤੋਂ ਗੁਰੇਜ ਕਰੋ ਕਿਉਂ ਕਿ ਨਫਾ ਤੇ ਨੁਕਸਾਨ ਤੁਹਾਡੀ ਨਜ਼ਰ ਦਾ ਧੋਖਾ ਹੈ। ਜਿਸ ਸ਼ੈਅ ਨੂੰ ਹਾਸਲ ਕਰਕੇ ਤੁਸੀਂ ਅੱਜ ਮੁਤਮੀਨ ਨਜ਼ਰ ਆ ਰਹੇ ਹੋ ਇਹ ਵੀ ਐਨ ਮੁਮਕਿਨ ਹੈ ਕਿ ਕੁਝ ਸਮੇਂ ਪਿੱਛੋਂ ਉਹ ਸ਼ੈਅ ਤੁਹਾਡੇ ਲਈ ਬਹੁਤ ਤਕਲੀਫਦੇਹ ਸਾਬਿਤ ਹੋਵੇ ਅਤੇ ਜੋ ਕੁੱਝ ਤੁਹਾਡੀ ਗਿ੍ਰਫਤ ਤੋਂ ਹਾਲ ਦੀ ਘੜੀ ਵਿਚ ਬਾਹਰ ਹੈ, ਹੋ ਸਕਦਾ ਹੈ ਕਿ ਇਸ ਵਿਚ ਵੀ ਕੋਈ ਰੱਬੀ ਰਮਜ਼ ਛੁਪੀ ਹੋਵੇ।
Motivational quotes
ਜ਼ਿੰਦਗੀ ਵਿਚ ਛਟਪਟਾਉਂਦੇ ਹੋਏ ਤੁਰੰਤ ਫੈਸਲੇ ਉੱਪਰ ਪੁੱਜਣ ਤੋਂ ਜਿੰਨਾ ਹੋ ਸਕੇ ਗੁਰੇਜ਼ ਕਰੋ। ਆਪਣੇ ਖਿਆਲਾਂ ਦੇ ਰੱਥ ਉੱਤੇ ਸਵਾਰ ਹੋ ਕੇ ਕਿਸੇ ਨੂੰ ਪਛਾੜਨ ਦੀ ਜੁਸਤਜੂ ਤੋਂ ਖੁਦ ਨੂੰ ਮੁਕਤ ਕਰੋ। ਲੋਕਾਂ ਜਾਂ ਵਰਤਾਰਿਆਂ ਉੱਪਰ ਤਨਕੀਦ ਕਰਨ ਦਾ ਰਾਹ ਤਿਆਗ ਕੇ ਆਪਣੀ ਸੂਝ-ਬੂਝ ਦੇ ਘੇਰੇ ਨੂੰ ਵਸੀਹ ਕਰਨ ਨਾਲ ਵਸਵਸੇ, ਅੰਦੇਸੇ ਅਤੇ ਕੁੜੱਤਣ ਦੂਰ ਹੁੰਦੀ ਹੈ। ਆਪਣੇ ਨੁਕਤਾ-ਏ-ਨਜ਼ਰ ਵੱਲ ਉਚਿਤ ਤਵੱਜੋ ਦਿਉ ਅਤੇ ਆਪਣੇ ਦਿ੍ਰਸ਼ਟੀਕੋਣ ਨੂੰ ਲੋੜ ਅਨੁਸਾਰ ਦਰੁਸਤ ਕਰਦੇ ਸਮੇਂ ਕਦੇ ਵੀ ਕਿਸੇ ਕਸ਼ਮਕਸ਼ ਵਿਚ ਖੁਦ ਨੂੰ ਫਸਿਆ ਹੋਇਆ ਮਹਿਸੂਸ ਨਾ ਕਰੋ ।
ਆਪਣੇ ਲਈ ਕਿਸੇ ਚਾਨਣ-ਮੁਨਾਰੇ ਦੀ ਤਲਾਸ਼ ਕਰੋ, ਧੁੰਦਲੇ ਰਾਹਾਂ ਉੱਤੇ ਚੱਲਦਿਆਂ ਜਿਸ ਤਰਫੋਂ ਵੀ ਚਾਨਣ ਦਿਖਾਈ ਦੇਵੇ ਉਸ ਦਿਸ਼ਾ ਵੱਲ ਆਪਣੇ ਕਦਮ ਵਧਾਉ ਤੇ ਪਹਿਲਾਂ ਆਪਣੇ ਅੰਦਰ ਦੇ ਹਨ੍ਹੇਰੇ ਖਤਮ ਕਰੋ ਤੇ ਫਿਰ ਆਪਣੇ ਅੰਦਰ ਸਮਾਏ ਹੋਏ ਉਸ ਨਿਰੰਕਾਰ ਦੇ ਨੂਰ ਦੇ ਸਹਾਰੇ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦਾ ਆਪਣਾ ਸਫਰ ਤੈਅ ਕਰਨਾ ਸ਼ੁਰੂ ਕਰੋ। ਜ਼ਿੰਦਗੀ ਵਿਚ ਵਿਸਮਾਦ, ਖੇੜਾ ਤੇ ਸਕੂਨ ਹਾਸਲ ਕਰਨ ਲਈ ਤੁਹਾਡੇ ਜ਼ਮੀਰ ਦਾ ਜ਼ਿੰਦਾ ਹੋਣਾ ਬੇਹੱਦ ਜਰੂਰੀ ਹੈ। ਅਰਦਾਸ ਕਰੋ ਕਿ ਹਯਾਤੀ ਦੇ ਇਸ ਸਫਰ ਦੌਰਾਨ ਤੁਹਾਡੇ ਰਾਹਾਂ ਨੂੰ ਰੁਸ਼ਨਾਉਣ ਲਈ ਤੁਹਾਡਾ ਜ਼ਮੀਰ ਸਦਾ ਤੁਹਾਡਾ ਰਾਹ-ਦਸੇਰਾ ਬਣੇ ਤੇ ਜ਼ਿੰਦਗੀ ਦੇ ਹਰ ਮੁਕਾਮ ਉੱਤੇ ਤੁਹਾਨੂੰ ਆਪਣੇ ਅੰਦਰ ਦੀ ਆਵਾਜ਼ ਹਮੇਸ਼ਾ ਸੁਣਾਈ ਦਿੰਦੀ ਰਹੇ।
ਡਾ. ਅਰਵਿੰਦਰ ਸਿੰਘ ਭੱਲਾ
ਪਿ੍ਰੰਸੀਪਲ, ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਮੋ. 94630-62603
ਅਨੰਤ ਵਡਿਆਈ
ਇੱਕ ਮਹਾਤਮਾ ਸਨ, ਵਰਿੰਦਾਵਨ ਵਿੱਚ ਰਿਹਾ ਕਰਦੇ ਸਨ, ਸ੍ਰੀਮਦਭਾਗਵਤ ਵਿੱਚ ਉਨ੍ਹਾਂ ਦੀ ਵੱਡੀ ਨਿਹਚਾ ਸੀ, ਉਨ੍ਹਾਂ ਦਾ ਨਿੱਤ ਦਾ ਨਿਯਮ ਸੀ ਕਿ ਉਹ ਰੋਜ਼ ਇੱਕ ਅਧਿਆਏ ਦਾ ਪਾਠ ਕਰਿਆ ਕਰਦੇ ਸਨ ਅਤੇ ਰਾਧਾ ਰਾਣੀ ਜੀ ਨੂੰ ਅਰਪਣ ਕਰਦੇ ਸਨ ਇੱਦਾਂ ਕਰਦੇ-ਕਰਦੇ ਉਨ੍ਹਾਂ ਨੂੰ 55 ਸਾਲ ਬੀਤ ਗਏ, ਪਰ ਉਨ੍ਹਾਂ ਨੇ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦੋਂ ਰਾਧਾ ਰਾਣੀ ਜੀ ਨੂੰ ਭਾਗਵਤ ਦਾ ਅਧਿਆਏ ਨਾ ਸੁਣਾਇਆ ਹੋਵੇ। ਇੱਕ ਦਿਨ ਉਹ ਜਦੋਂ ਪਾਠ ਕਰਨ ਬੈਠੇ ਤਾਂ ਉਨ੍ਹਾਂ ਨੂੰ ਅੱਖਰ ਵਿਖਾਈ ਹੀ ਨਹੀਂ ਦੇ ਰਹੇ ਸਨ। ਥੋੜ੍ਹੀ ਦੇਰ ਬਾਅਦ ਤਾਂ ਉਹ ਬਿਲਕੁਲ ਵੀ ਨਹੀਂ ਪੜ੍ਹ ਸਕੇ।
ਹੁਣ ਤਾਂ ਉਹ ਰੋਣ ਲੱਗੇ ਅਤੇ ਕਹਿਣ ਲੱਗੇ, ‘‘ਹੇ ਪ੍ਰਭੂ! ਮੈਂ ਇੰਨੇ ਦਿਨਾਂ ਤੋਂ ਪਾਠ ਕਰ ਰਿਹਾ ਹਾਂ ਫਿਰ ਤੁਸੀਂ ਅੱਜ ਅਜਿਹਾ ਕਿਉਂ ਕੀਤਾ? ਹੁਣ ਮੈਂ ਕਿਵੇਂ ਰਾਧਾ ਰਾਣੀ ਜੀ ਨੂੰ ਪਾਠ ਸੁਣਾਵਾਂਗਾ?’’ ਰੋਂਦੇ-ਰੋਂਦੇ ਉਨ੍ਹਾਂ ਨੂੰ ਸਾਰਾ ਦਿਨ ਬੀਤ ਗਿਆ। ਕੁੱਝ ਖਾਧਾ-ਪੀਤਾ ਵੀ ਨਹੀਂ ਕਿਉਂਕਿ ਪਾਠ ਕਰਨ ਦਾ ਨਿਯਮ ਸੀ ਅਤੇ ਜਦੋਂ ਤੱਕ ਨਿਯਮ ਪੂਰਾ ਨਹੀਂ ਕਰਦੇ, ਖਾਂਦੇ-ਪੀਂਦੇ ਵੀ ਨਹੀਂ ਸਨ। ਅੱਜ ਨਿਯਮ ਪੂਰਾ ਨਹੀਂ ਹੋਇਆ ਤਾਂ ਖਾਧਾ-ਪੀਤਾ ਵੀ ਨਹੀਂ। ਉਦੋਂ ਇੱਕ ਛੋਟਾ ਜਿਹਾ ਬੱਚਾ ਆਇਆ ਅਤੇ ਬੋਲਿਆ, ‘‘ਬਾਬਾ! ਤੁਸੀਂ ਕਿਉਂ ਰੋ ਰਹੇ ਹੋ? ਕੀ ਤੁਹਾਡੀਆਂ ਅੱਖਾਂ ਨਹੀਂ ਹਨ ਇਸ ਲਈ ਰੋ ਰਹੇ ਹੋ?’’ ਬਾਬਾ ਬੋਲੇ, ‘‘ਨਹੀਂ ਲਾਲਾ! ਅੱਖਾਂ ਲਈ ਕਿਉਂ ਰੋਵਾਂਗਾ ਮੇਰਾ ਨਿਯਮ ਪੂਰਾ ਨਹੀਂ ਹੋਇਆ ਇਸ ਲਈ ਰੋ ਰਿਹਾ ਹਾਂ।’’ ਬੱਚਾ ਬੋਲਿਆ, ‘‘ਬਾਬਾ!
ਅਨੰਤ ਵਡਿਆਈ | Motivational Quotes
ਮੈਂ ਤੁਹਾਡੀਆਂ ਅੱਖਾਂ ਠੀਕ ਕਰ ਸਕਦਾ ਹਾਂ, ਤੁਸੀਂ ਇਹ ਪੱਟੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਲਓ।’’ ਬਾਬਾ ਨੇ ਸੋਚਿਆ ਲੱਗਦਾ ਹੈ ਵਰਿੰਦਾਵਨ ਦੇ ਕਿਸੇ ਵੈਦ ਦਾ ਲਾਲਾ ਹੈ, ਕੋਈ ਇਲਾਜ ਜਾਣਦਾ ਹੋਵੇਗਾ! ਬਾਬਾ ਨੇ ਅੱਖਾਂ ਉੱਤੇ ਪੱਟੀ ਬੰਨ੍ਹ ਲਈ ਅਤੇ ਸੌਂ ਗਏ। ਜਦੋਂ ਸਵੇਰੇ ਉੱਠੇ ਅਤੇ ਪੱਟੀ ਖੋਲ੍ਹੀ ਤਾਂ ਸਭ ਕੁੱਝ ਸਾਫ਼ ਵਿਖਾਈ ਦੇ ਰਿਹਾ ਸੀ। ਬਾਬਾ ਬੜੇ ਖੁਸ਼ ਹੋਏ ਅਤੇ ਸੋਚਣ ਲੱਗੇ, ਦੇਖਾਂ ਤਾਂ ਉਸ ਬੱਚੇ ਨੇ ਪੱਟੀ ਵਿੱਚ ਕੀ ਔਸ਼ਧੀ ਰੱਖੀ ਸੀ ਅਤੇ ਜਿਵੇਂ ਹੀ ਬਾਬਾ ਨੇ ਪੱਟੀ ਨੂੰ ਖੋਲ੍ਹੀ ਤਾਂ ਪੱਟੀ ਵਿੱਚ ਰਾਧਾ ਰਾਣੀ ਜੀ ਦਾ ਨਾਂਅ ਲਿਖਿਆ ਸੀ।
ਇੰਨਾ ਵੇਖਦੇ ਹੀ ਬਾਬਾ ਉੱਚੀ-ਉੱਚੀ ਰੋਣ ਲੱਗੇ ਅਤੇ ਕਹਿਣ ਲੱਗੇ, ‘‘ਵਾਹ! ਕਿਸ਼ੋਰੀ ਜੀ ਤੁਹਾਡੇ ਨਾਮ ਦੀ ਕੈਸੀ ਅਨੰਤ ਵਡਿਆਈ ਹੈ! ਮੇਰੇ ਉੱਤੇ ਇੰਨੀ ਕਿਰਪਾ ਕੀਤੀ ਜਾਂ ਖੁਦ ਸ੍ਰੀਮਦਭਾਗਵਤ ਨਾਲ ਇੰਨਾ ਪ੍ਰੇਮ ਕਰਦੀ ਹੋ ਕਿ ਰੋਜ਼ ਮੇਰੇ ਤੋਂ ਸ਼ਲੋਕ ਸੁਣਨ ਵਿੱਚ ਤੁਹਾਨੂੰ ਵੀ ਅਨੰਦ ਆਉਂਦਾ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕਿਹਾ, ‘‘ਜਿਨ੍ਹਾਂ ਨੂੰ ਦੱਸਦਿਆਂ ਵੀ ਸ਼ਰਮ ਆਵੇ ਉਨ੍ਹਾਂ ਨੂੰ ਕਰਦਿਆਂ ਸ਼ਰਮ ਕਿਉ ਨਹੀਂ ਆਉਦੀ? ਅੱਜ ਤੋਂ ਹੀ ਇਹ ਬੁਰਾਈਆਂ ਛੱਡ ਦੇ’’ ‘‘ਇੱਕਦਮ ਕਿਵੇਂ ਛੱਡਾਂ?’’ (Motivational Quotes)
ਫਕੀਰ ਨੇ ਇੱਕ ਘਟਨਾ ਸੁਣਾਈ ‘‘ਰਾਮ ਕ੍ਰਿਸ਼ਨ ਪਰਮਹੰਸ ਕੋਲ ਇੱਕ ਧਨਾਢ ਵਿਅਕਤੀ ਆ ਕੇ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾਂ ਦੇਣ ਲੱਗਾ ਪਰਮਹੰਸ ਨੇ ਕਿਹਾ, ‘‘ਚੱਲ ਮੇਰੇ ਨਾਲ ਤੇ ਮੇਰੇ ਸਾਹਮਣੇ ਹੀ ਇਨ੍ਹਾਂ ਨੂੰ ਗੰਗਾ ’ਚ ਸੁੱਟ ਦੇ’’ ਉਸ ਨੇ ਮੋਹਰਾਂ ਇੱਕ-ਇੱਕ ਕਰਕੇ ਗੰਗਾ ’ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰਮਹੰਸ ਨੇ ਉਸ ਤੋਂ ਖੋਹ ਕੇ ਇੱਕੋ ਵਾਰੀ ਗੰਗਾ ’ਚ ਸੁੱਟ ਦਿੱਤੀਆਂ।
ਪਰਮਹੰਸ ਨੇ ਉਸ ਨੂੰ ਕਿਹਾ, ‘‘ਇਨ੍ਹਾਂ ਮੋਹਰਾਂ ਨੂੰ ਇੱਕੋ ਸਮੇਂ ਨਾ ਸੁੱਟ ਕੇ ਤੂੰ ਜਿਸ ਤਰ੍ਹਾਂ ਗਿਣ-ਗਿਣ ਕੇ ਸੁੱਟਿਆ। ਉਸ ਨਾਲ ਦੋ ਗੱਲਾਂ ਸਾਹਮਣੇ ਆ ਗਈਆਂ ਇੱਕ ਤਾਂ ਇਹ ਕਿ ਇਨ੍ਹਾਂ ਮੋਹਰਾਂ ਨਾਲ ਤੈਨੂੰ ਕਿੰਨਾ ਪਿਆਰ ਹੈ ਜੋ ਤੂੰ ਸੁੱਟਣ ਤੋਂ ਪਹਿਲਾਂ ਗਿਣਦਾ ਹੈਂ। ਦੂਜਾ ਇਹ ਕਿ ਤੂੰ ਜਿਸ ਮੰਜਿਲ ਤੱਕ ਇੱਕ ਕਦਮ ’ਚ ਪਹੁੰਚ ਸਕਦਾ ਸੀ ਉੱਥੇ ਪਹੁੰਚਣ ਲਈ ਤੂੰ ਵਿਅਰਥ ’ਚ ਹਜ਼ਾਰਾਂ ਕਦਮ ਚੁੱਕੇੇ’’ ਕਥਾ ਸੁਣਾ ਕੇ ਫ਼ਕੀਰ ਨੇ ਉਸ ਨੂੰ ਸਮਝਾਇਆ ਕਿ ਬੁਰਾਈਆਂ ਛੱਡਣੀਆਂ ਹਨ ਤਾਂ ਹੌਲੀ-ਹੌਲੀ ਛੱਡਣ ਦਾ ਬਹਾਨਾ ਕਿਉ? ਇੱਕਦਮ ਕਿਉ ਨਹੀਂ ਛੱਡ ਦਿੰਦੇ? ਅੱਜ ਤੋਂ ਛੱਡ ਦਿਓ, ਹੁਣ ਤੋਂ ਹੀ ਛੱਡ ਦਿਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਸੋਈਏ ਨੂੰ ਜੀਵਨ ਦਾਨ
ਰਸੋਈਏ ਨੂੰ ਜੀਵਨ ਦਾਨ (Motivational)
ਇੱਕ ਵਾਰ ਬਾਦਸ਼ਾਹ ਨੌਸ਼ੇਰਵਾਂ ਭੋਜਨ ਕਰ ਰਹੇ ਸਨ। ਅਚਾਨਕ ਖਾਣਾ ਪਰੋਸ ਰਹੇ ਰਸੋਈਏ ਦੇ ਹੱਥੋਂ ਥੋੜ੍ਹੀ ਜਿਹੀ ਸਬਜ਼ੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੁੱਲ੍ਹ ਗਈ। ਬਾਦਸ਼ਾਹ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਜਦੋਂ ਰਸੋਈਏ ਨੇ ਇਹ ਦੇਖਿਆ ਤਾਂ ਉਹ ਥੋੜ੍ਹਾ ਘਬਰਾਇਆ, ਪਰ ਕੁਝ ਸੋਚ ਕੇ ਉਸ ਨੇ ਕੌਲੀ ਦੀ ਬਚੀ ਸਾਰੀ ਸਬਜ਼ੀ ਵੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੋਲ੍ਹ ਦਿੱਤੀ ਹੁਣ ਤਾਂ ਬਾਦਸ਼ਾਹ ਦੇ ਕ੍ਰੋਧ ਦੀ ਹੱਦ ਨਾ ਰਹੀ।
ਉਸ ਨੇ ਰਸੋਈਏ ਨੂੰ ਪੁੱਛਿਆ, ‘‘ਤੂੰ ਅਜਿਹਾ ਕਰਨ ਦੀ ਹਿੰਮਤ ਕਿਵੇਂ ਕੀਤੀ?’’ ਰਸੋਈਏ ਨੇ ਸ਼ਾਂਤ ਭਾਵ ਨਾਲ ਉੱਤਰ ਦਿੱਤਾ, ‘‘ਬਾਦਸ਼ਾਹ ਸਲਾਮਤ! ਪਹਿਲਾਂ ਤੁਹਾਡਾ ਗੁੱਸਾ ਦੇਖ ਕੇ ਮੈਂ ਸਮਝ ਲਿਆ ਸੀ ਕਿ ਹੁਣ ਜਾਨ ਨਹੀਂ ਬਚੇਗੀ, ਪਰ ਫਿਰ ਸੋਚਿਆ ਕਿ ਲੋਕ ਕਹਿਣਗੇ ਕਿ ਬਾਦਸ਼ਾਹ ਨੇ ਨਿੱਕੀ ਜਿਹੀ ਗਲਤੀ ’ਤੇ ਇੱਕ ਬੇਗੁਨਾਹ ਨੂੰ ਮੌਤ ਦੀ ਸਜ਼ਾ ਦੇ ਦਿੱਤੀ। (Motivational)
ਅਜਿਹੇ ’ਚ ਤੁਹਾਡੀ ਬਦਨਾਮੀ ਹੁੰਦੀ ਫਿਰ ਮੈਂ ਸੋਚਿਆ ਕਿ ਸਾਰੀ ਸਬਜ਼ੀ ਹੀ ਡੋਲ੍ਹ ਦਿਆਂ, ਤਾਂ ਕਿ ਦੁਨੀਆਂ ਤੁਹਾਨੂੰ ਬਦਨਾਮ ਨਾ ਕਰੇ ਤੇ ਮੈਨੂੰ ਹੀ ਅਪਰਾਧੀ ਸਮਝੇ’’ ਨੌਸ਼ੇਰਵਾਂ ਨੂੰ ਉਸ ਦੇ ਜਵਾਬ ’ਚ ਇਸਲਾਮ ਦੇ ਗੰਭੀਰ ਸੰਦੇਸ਼ ਦੇ ਦਰਸ਼ਨ ਹੋਏ ਅਤੇ ਪਤਾ ਲੱਗਾ ਕਿ ਸੇਵਕ ਭਾਵ ਕਿੰਨਾ ਔਖਾ ਹੈ। ਇਸ ਤਰ੍ਹਾਂ ਬਾਦਸ਼ਾਹ ਨੇ ਰਸੋਈਏ ਨੂੰ ਜੀਵਨ ਦਾਨ ਦੇ ਦਿੱਤਾ।
ਇਹ ਵੀ ਪੜ੍ਹੋ : ਭਵਿੱਖ ਸੁਰੱਖਿਅਤ ਰਹੇ
ਇੱਕ ਅਨਾਥ ਅਤੇ ਗਰੀਬ ਵਿਦਿਆਰਥੀ ਇੱਕ ਪ੍ਰਸਿੱਧ ਡਾਕਟਰ ਕੋਲ ਜਾ ਕੇ ਬੋਲਿਆ, ‘‘ਡਾਕਟਰ ਸਾਹਿਬ, ਮੇਰੇ ਪੇਟ ’ਚ ਪੱਥਰੀ ਹੈ, ਤੁਸੀਂ ਆਪਰੇਸ਼ਨ ਕਰ ਦਿਓ’’ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ, ‘‘ਆਪਰੇਸ਼ਨ ’ਤੇ ਦੋ ਹਜ਼ਾਰ ਰੁਪਏ ਖ਼ਰਚ ਹੋਣਗੇ ਤੁਸੀਂ ਰੁਪਏ ਜਮ੍ਹਾ ਕਰਵਾ ਦਿਓ’’। ਵਿਦਿਆਰਥੀ ਨੇ ਕਿਹਾ, ‘‘ਡਾਕਟਰ ਸਾਹਿਬ, ਮੈਂ ਬਹੁਤ ਗਰੀਬ ਹਾਂ ਤੇ ਬੇਰੁਜ਼ਗਾਰ ਵੀ, ਛੇਤੀ ਹੀ ਮੈਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਨੌਕਰੀ ਲੱਗਣ ਤੋਂ ਬਾਅਦ ਮੈਂ ਤੁਹਾਨੂੰ ਪੂਰਾ ਪੈਸਾ ਵਿਆਜ਼ ਸਮੇਤ ਦੇ ਦਿਆਂਗਾ’।
ਡਾਕਟਰ ਦੇ ਸਾਹਮਣੇ ਇਹ ਪ੍ਰਸਤਾਵ ਬਿਲਕੁਲ ਨਵਾਂ ਸੀ ਉਸ ਨੇ ਆਪਰੇਸ਼ਨ ਕੀਤਾ ਤੇ ਵਿਦਿਆਰਥੀ ਠੀਕ ਹੋ ਗਿਆ। ਲਗਭਗ ਦੋ ਸਾਲ ਬਾਅਦ ਡਾਕਟਰ ਨੂੰ ਧੰਨਵਾਦ ਪੱਤਰ ਦੇ ਨਾਲ ਹੀ ਉਸ ਲੜਕੇ ਦਾ ਦੋ ਹਜ਼ਾਰ ਦੋ ਸੌ ਪੰਜਾਹ ਰੁਪਏ ਦਾ ਬੈਂਕ ਡ੍ਰਾਫ਼ਟ ਮਿਲਿਆ। ਡਾਕਟਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਆ ਗਏ। ਡਾਕਟਰ ਨੇ ਤੁਰੰਤ ਹੀ ਇੱਕ ਹਜ਼ਾਰ ਰੁਪਏ ਦਾ ਡ੍ਰਾਫ਼ਟ ਬਣਵਾਇਆ ਅਤੇ ਉਸ ਨੂੰ ਉਸ ਲੜਕੇ ਨੂੰ ਭੇਜਿਆ ਤੇ ਪੱਤਰ ਵਿਚ ਲਿਖਿਆ ਕਿ ਇਸ ਰਕਮ ਨੂੰ ਜਮ੍ਹਾ ਕਰਵਾ ਦੇਣਾ, ਤੁਹਾਡਾ ਭਵਿੱਖ ਸੁਰੱਖਿਅਤ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ