Alliance - Sach Kahoon Punjabi
Arvind Kejriwal: ਦਿੱਲੀ ਵਿਧਾਨ ਸਭਾ ਚੋਣਾਂ ’ਚ ਗਠਜੋਡ਼ ਬਾਰੇ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ਜਾਣੋ
‘ਆਪ’ ਕਾਂਗਰਸ ਨਾਲ ਨਹੀਂ ਸਗੋਂ ਆਪਣੇ ਦਮ ‘ਤੇ ਚੋਣ ਲੜੇਗੀ: ਅਰਵਿੰਦ ਕੇਜਰੀਵਾਲ
Arvind Kejriwal: ਨਵੀਂ ਦਿੱਲੀ, (ਏਜੰਸੀ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ 2025 ਆਪਣੇ ਦਮ ‘ਤੇ ਲੜੇਗੀ। ਕਾਂਗਰਸ ਨਾਲ ਗਠਜੋੜ ‘ਤੇ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ। ਪੋਸਟ ‘ਚ ਉਨ੍ਹਾਂ ਲਿਖਿਆ- ਆਮ ਆਦਮੀ ਪਾਰਟੀ ਦਿੱਲੀ ‘ਚ ਆਪਣੇ ਬਲ ‘ਤੇ ਚੋਣਾਂ ਲੜੇਗੀ। ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ: Bullet Train Punjab Route: ਪੰਜਾਬ ਨੂੰ ਮਿਲੀ ਬੁਲਟ ਟਰੇਨ ਦਾ ਦੇਖ ਲਓ ਰੂਟ, ਜ਼ਮੀਨ ਦੇ ਭਾਅ ਚੜ੍ਹਨਗੇ ਅਸਮਾਨੀ
ਦਰਅਸਲ, ਸਿਆਸਤ ਦੇ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਹੋਣ ਲੱਗੀ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਗਠਜੋੜ ਨੂੰ ਲੈ ਕੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਵਿਚਾਲੇ ਮੀਟਿੰਗ ਹੋਈ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ 15 ਸੀਟਾਂ ਦੇ ਸਕਦੀ ਹੈ। ਪਰ, ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਗਠਜੋੜ ਨਹੀਂ ਹੋਵੇਗਾ।
ਕਾਂਗਰਸ ਸਾਰੀਆਂ 70 ਸੀਟਾਂ ‘ਤੇ ਜ਼ੋਰਦਾਰ ਢੰਗ ਲਡ਼ੇਗੀ
ਜ਼ਿਕਰਯੋਗ ਹੈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਹਾਲ ਹੀ ‘ਚ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕਾਂਗਰਸ ਸਾਰੀਆਂ 70 ਸੀਟਾਂ ‘ਤੇ ਜ਼ੋਰਦਾਰ ਢੰਗ ਨਾਲ ਲੜੇਗੀ। ਦੇਵੇਂਦਰ ਯਾਦਵ ਨੇ ਕਿਹਾ ਸੀ ਕਿ ਅਸੀਂ ਪਿਛਲੇ ਛੇ ਮਹੀਨਿਆਂ ਤੋਂ ਇਹ ਕਹਿ ਰਹੇ ਹਾਂ, ਜਦੋਂ ਤੋਂ ਲੋਕ ਸਭਾ ਚੋਣਾਂ ਖਤਮ ਹੋਈਆਂ ਹਨ। ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਇੱਕ ਅਜਿਹੀ ਸਰਕਾਰ ਹੈ ਜਿਸ ਦੇ ਨਤੀਜੇ ਅਸੀਂ ਲੋਕ ਸਭਾ ਵਿੱਚ ਭੁਗਤ ਚੁੱਕੇ ਹਾਂ ਅਤੇ ਇਸ ਲਈ ਅਸੀਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ‘ਸੰਕਟ ਬੰਧਨ’ ਨਹੀਂ ਚਾਹੁੰਦੇ। Arvind Kejriwal
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਪਰਿਵਰਤਨ ਯਾਤਰਾ ਨਾਲ ਮੇਰਾ ਬੂਥ ਭਾਜਪਾ ਸਭ ਤੋਂ ਮਜ਼ਬੂਤ ​​ਮੁਹਿੰਮ ਸ਼ੁਰੂ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਦੀ ਇਨਸਾਫ ਯਾਤਰਾ ਹੁਣ ਆਖਰੀ ਪੜਾਅ ‘ਤੇ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਲਈ 31 ਉਮੀਦਵਾਰ ਉੱਤਾਰ ਦਿੱਤੇ ਹਨ।
ਦੇਸ਼ ਨੂੰ ਬਚਾਉਣ ਲਈ ਬਣਿਆ ਅਲਾਇੰਸ : ਪਾਇਲਟ
ਅਜਮੇਰ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਇੰਡੀਆ ਅਲਾਇੰਸ (Alliance) ਦੇਸ਼ ਨੂੰ ਬਚਾਉਣ ਲਈ ਬਣਾਇਆ ਗਿਆ ਸੀ, ਇਸ ਲਈ ਦੇਸ਼ ਪ੍ਰਤੀ ਕਾਂਗਰਸ ਦੀ ਜ਼ਿਆਦਾ ਜ਼ਿੰਮੇਵਾਰੀ ਹੈ। ਪਾਇਲਟ ਅੱਜ ਅਜਮੇਰ ਸਰਕਟ ਹਾਊਸ ਵਿਖੇ ਕਾਂਗਰਸੀ ਵਰਕਰਾਂ ਨਾਲ ਵਨ-ਟੂ-ਵਨ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਸਾਰੇ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਕੁਝ ਮੁੱਦਿਆਂ ਨੂੰ ਲੈ ਕੇ ਚੋਣਾਂ ’ਚ ਆਉਂਦੀ ਹੈ ਪਰ ਹੁਣ ਜਨਤਾ ਨੂੰ ਸਮਝ ਆਉਣ ਲੱਗੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕਾਂਗਰਸ ਰਾਜਸਥਾਨ, ਮੱਧ ਪ੍ਰਦੇਸ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਭਾਜਪਾ ਨੂੰ ਹਰਾ ਕੇ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਚਾਰੇ ਰਾਜਾਂ ਦੇ ਸਕਾਰਾਤਮਕ ਚੋਣ ਨਤੀਜਿਆਂ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ ਵਿੱਚ ਭਾਰਤ ਗਠਜੋੜ ਦੀ ਸਰਕਾਰ ਬਣੇਗੀ।
Alliance
ਭਾਜਪਾ ’ਤੇ ਹਮਲਾ ਕਰਦੇ ਹੋਏ ਪਾਇਲਟ ਨੇ ਕਿਹਾ ਕਿ ਰਾਜਸਥਾਨ ’ਚ ਭਾਜਪਾ ਸਦਨ ਦੇ ਅੰਦਰ ਅਤੇ ਬਾਹਰ ਵਿਰੋਧੀ ਭੂਮਿਕਾ ’ਚ ਅਸਫ਼ਲ ਰਹੀ ਹੈ। ਭਾਜਪਾ ਦੀ ਰੰਜਿਸ਼ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਭਾਜਪਾ ਦੇ ਲੋਕ ਆਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਰਹੇ ਹਨ ਤੇ ਕਰ ਰਹੇ ਹਨ। ਇਹ ਲੋਕ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ। ਗੁੱਸਾ ਤੇ ਤਣਾਅ ਪੈਦਾ ਕਰਨਾ ਉਨ੍ਹਾਂ ਦੇ ਸੁਭਾਅ ’ਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਰਿਵਾਰ ਸੰਗਠਿਤ ਹੈ।
ਚੋਣਾਂ ਦੇ ਦਿਨਾਂ ’ਚ ਕੁਝ ਲੋਕ ਆਉਣਗੇ, ਕੁਝ ਜਾਣਗੇ। ਕਾਂਗਰਸ ਵਿੱਚ ਧੜੇਬੰਦੀ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਦਾ ਮਤਲਬ ਸੋਨੀਆ, ਰਾਹੁਲ, ਖੜਗੇ ਸਾਰਿਆਂ ਦੀ ਤਰਜੀਹ ਚੋਣਾਂ ਜਿੱਤਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜਸਥਾਨ ਵਿੱਚ ਸਰਕਾਰ ਬਣਨੀ ਹੈ, ਇਸ ’ਤੇ ਪਾਬੰਦੀ ਲਾਉਣ ਦੀ ਕੋਈ ਤੁਕ ਨਹੀਂ ਹੈ। ਕਾਂਗਰਸ ਅਤੇ ਹਥ ਨੂੰ ਚੋਣਾਂ ਲੜਨੀਆਂ ਪੈਣਗੀਆਂ ਅਤੇ ਚੋਣਾਂ ਜਿੱਤਣ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਦੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਅਤੇ ਵਿਧਾਇਕ ਦਲ ਦੇ ਫੈਸਲੇ ਨੂੰ ਸਰਵ ਵਿਆਪਕ ਤੌਰ ’ਤੇ ਪ੍ਰਵਾਨ ਹੈ।
Alliance
ਅਜਮੇਰ ਨੂੰ ਸੂਬੇ ਦਾ ਅਹਿਮ ਜ਼ਿਲ੍ਹਾ ਦੱਸਦਿਆਂ ਅਜਮੇਰ ਦੇ ਸਾਬਕਾ ਸੰਸਦ ਮੈਂਬਰ ਪਾਇਲਟ ਨੇ ਕਿਹਾ ਕਿ ਸਾਨੂੰ ਇੱਥੋਂ ਦੇ ਹੇਠਲੇ ਪੱਧਰ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਚਿੰਤਾ ਕਰਨੀ ਪਵੇਗੀ ਪਰ ਸਿਰਫ ਜੇਤੂ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੀ ਚੁਣੌਤੀ ਵੱਡੀ ਹੈ ਪਰ ਕਾਂਗਰਸ ਦਾ ਪੈਮਾਨਾ ਜਿੱਤਣਾ ਹੈ।
ਇਹ ਵੀ ਪੜ੍ਹੋ : ਸਰਦੀਆਂ ‘ਚ ਪ੍ਰਦੂਸ਼ਣ ਰੋਕਣ ਲਈ ਦਿੱਲੀ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਸ ਤੋਂ ਘੱਟ ਕੋਈ ਸਮਝੌਤਾ ਨਹੀਂ ਹੋਵੇਗਾ। ਅਜਮੇਰ ਵਿੱਚ ਵਧ ਰਹੀ ਧੜੇਬੰਦੀ ਨੂੰ ਮੰਦਭਾਗਾ ਦੱਸਦਿਆਂ ਸ੍ਰੀ ਪਾਇਲਟ ਨੇ ਦਾਅਵਾ ਕੀਤਾ ਕਿ ਹਰ ਕੋਈ ਇਕੱਠੇ ਹੋ ਕੇ ਚੋਣ ਲੜ ਰਿਹਾ ਹੈ, ਜਦੋਂ ਤੋਂ ਮੈਂ ਇੱਥੋਂ ਦਾ ਐਮਪੀ ਬਣਿਆ ਹਾਂ, ਮੈਂ ਇਸ ਸਥਾਨ ਅਤੇ ਵਰਕਰਾਂ ਪ੍ਰਤੀ ਵਧੇਰੇ ਜ਼ਿੰਮੇਵਾਰ ਹਾਂ। ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਸਵਾਲ ’ਤੇ ਪਾਇਲਟ ਨੇ ਕਿਹਾ ਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਮੇਂ ‘ਤੇ ਉਮੀਦਵਾਰਾਂ ਦੀ ਸੂਚੀ ਆ ਜਾਵੇਗੀ। ਅਜਮੇਰ ’ਚ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੇ ਖਿਲਾਫ਼ ਆਪਣੇ ਵਿਰੋਧ ਦੇ ਸਵਾਲ ਦੇ ਜਵਾਬ ’ਚ ਪਾਇਲਟ ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ’ਤੇ ਇੱਕ ਸੋਧਿਆ ਕਾਨੂੰਨ ਲਿਆਂਦਾ ਹੈ ਅਤੇ ਮਾਪਦੰਡਾਂ ਦਾ ਦਾਇਰਾ ਵੀ ਵਧਾ ਦਿੱਤਾ ਹੈ। ਕਮਿਸ਼ਨ ਵਿੱਚ ਮੈਂਬਰਾਂ ਦੀ ਨਿਯੁਕਤੀ ਯੋਗ ਵਿਅਕਤੀਆਂ ਦੁਆਰਾ ਪਾਰਦਰਸ਼ੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ।
ਗਠਜੋੜ ਦੀ ਰਾਜਨੀਤੀ ਤੋਂ ਅੱਕਿਆ ਝਾਰਖੰਡ
ਰਮੇਸ਼ ਸਰਫ਼ਰ ਧਮੋਰਾ
ਦੇਸ਼ ਦੇ 28 ਵੇਂ ਸੂਬੇ ਝਾਰਖੰਡ ਦੀ ਸਥਾਪਨਾ 19 ਸਾਲ ਪਹਿਲਾਂ 15 ਨਵੰਬਰ 2000 ਨੂੰ ਹੋਈ ਸੀ ਬੀਤੇ 19 ਸਾਲਾਂ ‘ਚ ਝਾਰਖੰਡ ਸੂਬੇ ‘ਚ ਜਿਆਦਾਤਰ ਕਈ ਪਾਰਟੀਆਂ ਦੇ ਗਠਜੋੜ ਨਾਲ ਬਣੀ ਮਿਲੀ-ਜੁਲੀ ਸਰਕਾਰ ਹੀ ਚੱਲਦੀ ਰਹਿੰਦੀ ਸੀ ਪਿਛਲੇ 5 ਸਾਲ ਤੋਂ ਜ਼ਰੂਰ ਝਾਰਖੰਡ ‘ਚ ਮੁੱਖ ਮੰਤਰੀ ਰਘੁਵਰ ਦਾਸ ਦੀ ਅਗਵਾਈ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਝਾਰਖੰਡ ‘ਚ ਰਘੁਵਰ ਦਾਸ ਅਜਿਹੇ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਆਪਣੇ 5 ਸਾਲ ਦਾ ਨਿਰਧਾਰਿਤ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ ਸੂਬੇ ਦਾ ਸਿਆਸੀ ਇਤਿਹਾਸ ਦੇਖੀਏ ਤਾਂ 19 ਸਾਲ ਦੇ ਛੋਟੇ ਸਮੇਂ ‘ਚ ਹੀ ਝਾਰਖੰਡ ਸੂਬੇ ਨੇ 10 ਮੁੱਖ ਮੰਤਰੀ ਦੇਖੇ ਹਨ ਹੁਣ ਤੱਕ ਇੱਥੇ ਤਿੰਨ ਵਾਰ ਰਾਸ਼ਟਰਪਤੀ ਸ਼ਾਸਨ ਵੀ ਲੱਗ ਚੁੱਕਿਆ ਹੈ ਝਾਰਖੰਡ ਬਣਨ ਦੇ ਨਾਲ ਹੀ 15 ਨਵੰਬਰ 2000 ਨੂੰ ਭਾਰਤੀ ਜਨਤਾ ਪਾਰਟੀ ਦੇ ਬਾਬੂਲਾਲ ਮਰਾਂਡੀ ਪਹਿਲਾਂ ਮੁੱਖ ਮੰਤਰੀ ਬਣੇ ਸਨ ਜਿਨ੍ਹਾਂ ਨੂੰ 28 ਮਹੀਨਿਆਂ ਬਾਅਦ ਕੁਰਸੀ ਛੱਡਣੀ ਪਈ ਸੀ ਬਾਬੂਲਾਲ ਮਰਾਂਡੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਸੂਬੇ ਦੇ ਦੁਜੇ ਮੁੱਖ ਮੰਤਰੀ ਬਣੇ ਜਿਨ੍ਹਾਂ ਦਾ ਕਾਰਜਕਾਲ 23 ਮਹੀਨਿਆਂ 15 ਦਿਨ ਦਾ ਰਿਹਾ।
ਉਸ ਤੋਂ ਬਾਅਦ ਝਾਰਖੰਡ ਮੁਕਤੀ ਮੋਰਚੇ ਦੇ ਸੁਪਰੀਮੋ ਸ਼ਿੱਬੂ ਸੋਰੇਨ ਸੂਬੇ ਦੇ ਤੀਜੇ ਮੁੱਖ ਮੰਤਰੀ ਰਹੇ ਪਰ ਨਾਲ ਉਨ੍ਹਾਂ ਨੂੰ 10 ਦਿਨ ਬਾਅਦ ਹੀ ਅਹੁਦਾ ਛੱਡਣਾ ਪਿਆ ਸੀ 12 ਮਈ 2005 ਨੂੰ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਨੇ ਸੂਬੇ ਦੇ ਚੌਥੇ ਮੁੱਖ ਮੰਤਰੀ ਦੇ ਰੂਪ ਫਿਰ ਸਹੁੰ ਚੁੱਕੀ ਪਰ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ 16 ਮਹੀਨੇ 6 ਦਿਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ।
ਅਰਜਨ ਮੁੰਡਾ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਅਤੇ ਰਾਸ਼ਟਰੀ ਲੋਕ ਦਲ ਨੇ ਮਿਲ ਕੇ ਅਜ਼ਾਦ ਵਿਧਾਇਕ  ਮਧੂ ਕੋੜਾ ਨੂੰ ਝਾਰਖੰਡ ਦਾ ਪੰਜਵਾਂ ਮੁੱਖ ਮੰਤਰੀ ਬਣਾਇਆ ਉਨ੍ਹਾਂ ਦਾ ਕਾਰਜਕਾਲ ਘਪਲੇ ਅਤੇ ਬਦਨਾਮੀ ਨਾਲ ਭਰਿਆ ਰਿਹਾ ਉਨ੍ਹਾਂ ਦੀ ਸਰਕਾਰ ਦੀ ਰਾਸ਼ਟਰੀ ਪੱਧਰ ‘ਤੇ ਕਾਫ਼ੀ ਬਦਨਾਮੀ ਹੋਈ ਆਖ਼ਰ 23 ਮਹੀਨੇ 12 ਦਿਨ ਤੋਂ ਬਾਅਦ ਮਧੂ ਕੋੜਾ ਨੂੰ ਆਪਣਾ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਮਧ  ਕੋੜਾ ਦੇ ਅਸਤੀਫ਼ੇ ਤੋਂ ਬਾਅਦ ਇੱਕ ਬਾਰ ਫਿਰ ਝਾਰਖੰਡ ਮੁਕਤੀ ਮੋਰਚੇ ਦੇ ਸ਼ਿੱਬੂ ਸੋਰੇਨ ਨੇ ਝਾਰਖੰਡ ਦੇ ਛੇਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਪਰ ਇਸ ਬਾਰ ਫਿਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ 4 ਮਹੀਨੇ 20 ਦਿਨਾਂ ਤੋਂ ਬਾਅਦ ਹੀ ਉਨ੍ਹਾਂ ਨੇ ਅਹੁਦੇ ਤੋਂ ਹਟਾ ਕੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਕਰੀਬ 11 ਮਹੀਨੇ 10 ਦਿਨ ਤੱਕ ਚੱਲੇ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਇੱਕ ਵਾਰ ਫਿਰ ਸਿਬੂ ਸੋਰੇਨ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਇਆ ਇਸ ਦੇ ਬਾਵਜੂਦ ਸਿਬੂ ਸੋਰੇਨ ਨੇ ਝਾਰਖੰਡ ਦੇ ਸੱਤਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਸ਼ਟਰਪਤੀ ਸ਼ਾਸਨ ਦੀ ਸਮਾਪਤੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਗਠਜੋੜ ਨਾਲ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਨੇ ਅੱਠਵੇਂ ਮੁੱੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਜਿਨ੍ਹਾਂ ਦਾ ਕਾਰਜਕਾਲ 28 ਮਹੀਨੇ 7 ਦਿਨ ਦਾ ਰਿਹਾ ਅਰਜੁਨ ਮੂਡਾ ਦੇ ਅਸਤੀਫ਼ੇ ਤੋਂ ਬਾਅਦ ਸੂਬੇ ‘ਚ ਇੱਕ ਵਾਰ ਫ਼ਿਰ ਰਾਸ਼ਟਰਪਤੀ ਸ਼ਾਸਨ ਲਾਇਆ ਗਿਆ ਜੋ 5 ਮਹੀਨੇ 25 ਦਿਨ ਤੱਕ ਚੱਲਿਆ ਰਾਸ਼ਟਰਪਤੀ ਸ਼ਾਸਨ ਦੌਰਾਨ ਇੱਕ ਵਾਰ ਫਿਰ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨਜਦੀਕ ਆਏ ਅਤੇ ਹੇਮੰਤ ਸੋਰੇਨ ਦੀ ਅਗਵਾਈ ‘ਚ ਫਿਰ ਗਠਜੋੜ ਸਰਕਾਰ ਬਣਾਈ ਜੋ 17 ਮਹੀਨੇ 10 ਦਿਨ ਤੱਕ ਚੱਲੀ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਸੂਬੇ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੀ ਭਾਰਤੀ ਜਨਤਾ ਪਾਰਟੀ ਨੇ ਰਘੁਵਰ ਦਾਸ ਦੀ ਅਗਵਾਈ ‘ਚ 28 ਦਸੰਬਰ 2014 ਨੂੰ ਨਵੀਂ ਸਰਕਾਰ ਦਾ ਗਠਨ ਕੀਤਾ ਜੋ ਵਰਤਮਾਨ ‘ਚ ਚੱਲ ਰਹੀ ਹੈ  ਝਾਰਖੰਡ ‘ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਗਲੇ ਮਹੀਨੇ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ ਪਰ ਉਪਰੋਕਤ ਗੱਲਾਂ ਨੂੰ ਦੇਖਣ ਤੋਂ ਪਤਾ ਲੱੱਗਦਾ ਹੈ ਕਿ 19 ਸਾਲ ਦੇ ਝਾਰਖੰਡ ‘ਚ ਸਿਆਸੀ ਅਸਿਥਰਤਾ ਦੇ ਚੱਲਦਿਆਂ 10 ਵਾਰ ਮੁੱਖ ਮੰਤਰੀ ਬਦਲੇ ਗਏ ਅਤੇ 3 ਵਾਰ ਰਾਸ਼ਟਰਪਤੀ ਸ਼ਾਸਨ ਲਾਇਆ ਗਿਆ ਝਾਰਖੰਡ ‘ਚ ਆਰਜੁਨ ਮੁੰਡਾ ਅਤੇ ਸ਼ਿਬੂ ਸੋਰੇਨ ਤਿੰੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਜਦੋਂ ਕਿ ਬਾਬੂਲਾਲ ਮਰਾਂਡੀ, ਮਧੂ ਕੋੜਾ, ਹੇਮੰਤ ਸੋਰੇਨ ਅਤੇ ਰਘੁਵਰਦਾਸ ਇੱਕ -ਇੱਕ ਵਾਰ ਮੁੱਖ ਮੰਤਰੀ ਬਣ ਸਕੇ ਝਾਰਖੰਡ ‘ਚ ਹੁਣ ਤੱਕ 5 ਵਾਰ ਭਾਰਤੀ ਜਨਤਾ ਪਾਰਟੀ, ਚਾਰ ਵਾਰ ਝਾਰਖੰਡ ਮੁਕਤੀ ਮੋਰਚਾ ਅਤੇ ਇੱਕ ਵਾਰ ਅਜ਼ਾਦ ਮੁੱਖ ਮੰਤਰੀ ਬਣਿਆ ਹੈ।
ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਜਾਂ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਗਠਜੋੜ ਸਪੱਸ਼ਟ ਬਹੁਮਤ ਲਿਆ ਕੇ ਅਪਣੇ ਜ਼ੋਰ ‘ਤੇ ਸਰਕਾਰ ਬਣਾ ਸਕਦੀ ਹੈ ਜਾਂ ਸੂਬੇ ‘ਚ ਫਿਰ ਗਠਜੋੜ ਸਰਕਾਰਾਂ ਦਾ ਦੌਰ ਸ਼ੁਰੂ ਹੁੰਦਾ ਹੈ ਇਸ ਗੱਲ ਦਾ ਫੈਸਲਾ ਤਾਂ ਝਾਰਖੰਡ ਦੇ ਦੋ ਕਰੋੜ 26 ਲੱਖ ਵੋਟਰ ਹੀ ਕਰਨਗੇ ਜਿਨ੍ਹਾਂ ਦੇ ਹੱਥਾਂ ‘ਚ ਝਾਰਖੰਡ ਦੀ ਸੱਤਾ ਦੀ ਚਾਬੀ ਹੈ ਪਰ ਪਿਛਲੇ ਪੰਜ ਸਾਲਾਂ ‘ਚ ਕਾਰਜਕਾਲ ਨੂੰ ਦੇਖ ਕੇ ਲੱਗਦਾ ਹੈ ਕਿ ਝਾਰਖੰਡ ਦੇ ਲੋਕ ਹੁਣ ਗਠਜੋੜ ਦੀ ਰਾਜਨੀਤੀ ‘ਚ ਤੋਂ ਅੱਕ ਚੁੱਕੇ ਹਨ ਉਨ੍ਹਾਂ ਨੂੰ ਸਥਿਰ ਸਰਕਾਰ ਦੇ ਮਹੱਤਵ ਦਾ ਪਤਾ ਲੱਗ ਗਿਆ ਹੈ।
ਦੇਸ਼ ‘ਚ ਸਭ ਤੋਂ ਜਿਆਦਾ ਖÎਣਿਜ ਪਦਾਰਥਾਂ ਨਾਲ ਭਰਪੂਰ ਸੂਬਾ ਝਾਰਖੰਡ ਆਪਣੀ ਸਿਆਸੀ ਅਸਿਥਰਤਾ ਦੀ ਵਜ੍ਹਾ ਨਾਲ ਹੀ ਵਿਕਾਸ ਦੀ ਦੌੜ ‘ਚ ਅੱਗੇ ਨਹੀਂ ਨਿਕਲ ਸਕਿਆ ਸੂਬੇ ‘ਚ ਭਰਪੂਰ ਮਾਤਰਾ ‘ਚ ਖਣਿਜ ਪਦਾਰਥਾਂ ਦੀ ਉਪਲੱਬਤਾ ਦੇ ਬਾਵਜ਼ੂਦ ਸਿਆਸੀ ਅਗਵਾਈ ਦੀ ਕਮੀ ਕਰਕੇ ਝਾਰਖੰਡ ਅੱਜ ਵੀ ਪੱਛੜੇ ਸੂਬਿਆਂ ਦੀ ਸ੍ਰੇਣੀ ‘ਚ ਸ਼ਾਮਲ ਹੈ ਪਿਛਲੇ ਪੰਜ ਸਾਲਾਂ ‘ਚ ਜ਼ਰੂਰ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਰਘੁਵਰ ਦਾਸ ਦੀ ਅਗਵਾਈ ‘ਚ ਸਥਿਰ ਸਰਕਾਰ ਦਿੱਤੀ ਹੈ ਜੇਕਰ ਝਾਰਖੰਡ ਦੇ ਲੋਕਾਂ ਨੂੰ ਆਪਣੇ ਸੂਬੇ ਦਾ ਤਰੀਕੇ ਨਾਲ ਵਿਕਾਸ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਕਿਸੇ ਵੀ ਇੱਕ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਸਰਕਾਰ ਬਣਾਉਣੀ ਪਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰੋਧੀ ਗਠਜੋੜਾਂ ਦੀ ਪ੍ਰਯੋਗਸ਼ਾਲਾ ਬਣਦਾ ਮਹਾਂਰਾਸ਼ਟਰ
ਅਸ਼ੀਸ਼ ਵਸ਼ਿਸ਼ਠ
ਮਹਾਂਰਾਸ਼ਟਰ ‘ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ ‘ਚ ਜੋ ਭੱਜ-ਦੌੜ ਚੱਲ ਰਹੀ ਹੈ, ਉਸ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਸੱਤਾ ਦੀ ਚਾਹਤ ਵਿਚ ਬੇਸ਼ੱਕ ਹੀ ਸਿਆਸੀ ਪਾਰਟੀਆਂ ਆਪਣੇ ਦਾਅਵਿਆਂ ਨੂੰ ਤਰਕਾਂ ਨਾਲ ਸਥਾਪਿਤ ਕਰਨ ਦਾ ਯਤਨ ਕਰਨ, ਪਰ ਇਸ ‘ਚ ਕਿਤੇ ਨਾ ਕਿਤੇ ਨਿਯਮ-ਕਾਨੂੰਨਾਂ ਅਤੇ ਸੰਵਿਧਾਨ ਦੀ ਆਤਮਾ ਨੂੰ ਕੁਚਲਿਆ ਗਿਆ ਹੈ ਇਸ ਸਭ ਦਰਮਿਆਨ ਜੋ ਸਭ ਤੋਂ ਵੱਧ ਹੈਰਾਨ ਕਰਦਾ ਹੈ ਕਿ ਕਿਸ ਤਰ੍ਹਾਂ ਸੱਤਾ ਪ੍ਰਾਪਤੀ ਲਈ ਮਹਾਂਰਾਸ਼ਟਰ ‘ਚ ਸਿਆਸੀ ਪਾਰਟੀਆਂ ਵਿਰੋਧਮਈ ਗਠਜੋੜ ਲਈ ਖੁਸ਼ੀ-ਖੁਸ਼ੀ ਤਿਆਰ ਦਿਸ ਰਹੀਆਂ ਹਨ ਗਠਜੋੜ ਭਾਵੇਂ ਭਾਜਪਾ ਅਤੇ ਐਨਸੀਪੀ ਦਾ ਹੋਵੇ ਜਾਂ ਫਿਰ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦਾ ਹੋਵੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਮਿੱਤਰ ਪਾਰਟੀਆਂ ਦੀ ਭੂਮਿਕਾ ‘ਚ ਰਹੀਆਂ ਹਨ।
ਇਨ੍ਹਾਂ ਦੋਵਾਂ ਪਾਰਟੀਆਂ ਦੀ ਸਿਆਸੀ ਵਿਚਾਰਧਾਰਾ ਵੀ ਕਾਫ਼ੀ ਹੱਦ ਤੱਕ ਹਿੰਦੂਤਵ ਵਰਗੇ ਮੁੱਦਿਆਂ ‘ਤੇ ਇੱਕੋ ਦਿਸਦੀ ਹੈ ਪਰ ਸ਼ਿਵਸੈਨਾ ਦਾ ਕਾਂਗਰਸ ਅਤੇ ਐਨਸੀਪੀ ਨਾਲ ਗਠਜੋੜ ਤਾਂ ਬਿਲਕੁਲ ਉਲਟ ਵਿਚਾਰਧਾਰਾਵਾਂ ਦਾ ਬੇਮੇਲ ਗਠਜੋੜ ਹੈ ਕਾਂਗਰਸ ਅਤੇ ਐਨਸੀਪੀ ਜਿੱਥੇ ਖੁਦ ਨੂੰ ਧਰਮ ਨਿਰਪੱਖ ਸਾਬਤ ਕਰਨ ‘ਚ ਜੁਟੇ ਹੋਏ ਹਨ, ਉੱਥੇ ਸ਼ਿਵਸੈਨਾ ਦੀ ਕੱਟੜ ਹਿੰਦੂਵਾਦੀ ਛਵੀ ਕਿਸੇ ਤੋਂ ਲੁਕੀ ਨਹੀਂ ਹੈ ਉੱਥੇ ਭਾਜਪਾ ਦਾ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਵੀ ਸੋਚਣ ਨੂੰ ਮਜ਼ਬੂਰ ਕਰਦਾ ਹੈ ਵਿਚਾਰਧਾਰਾ ਦੇ ਆਧਾਰ ‘ਤੇ ਦੋਵੇਂ ਪਾਰਟੀਆਂ ਉਲਟ ਕਿਨਾਰਿਆਂ ‘ਤੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਤੇ ਉੱਥੇ ਚੋਣਾਂ ਤੋਂ ਪਹਿਲਾਂ ਤੇ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੇ ਐਨਸੀਪੀ ‘ਤੇ ਇਲਜ਼ਾਮਾਂ ਦੀ ਝੜੀ ਲਾਈ ਸੀ ਉਹ ਵੱਖ ਗੱਲ ਹੈ ਕਿ ਬਦਲੇ ਹਲਾਤਾਂ ‘ਚ ਸ਼ਿਵਸੈਨਾ ਤੇ ਭਾਜਪਾ ਆਪਣੀ ਵਿਚਾਰਧਾਰਾ ਤੋਂ ਉਲਟ ਚੱਲਣ ਵਾਲੀਆਂ ਪਾਰਟੀਆਂ ਦੇ ਨਾਲ ਮਿੱਤਰ ਭਾਵ ਨਾਲ ਖੜ੍ਹੀਆਂ ਦਿਸ ਰਹੀਆਂ ਹਨ।
ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦੀ ਸਰਕਾਰ ਬਣਾਉਣ ਦੀਆਂ ਖ਼ਬਰਾਂ ਨਾਲ ਤੇਜ਼ੀ ਨਾਲ ਬਦਲੇ ਘਟਨਾਕ੍ਰਮ ‘ਚ ਜਿਸ ਤਰ੍ਹਾਂ ਭਾਜਪਾ ਨੇ ਐਨਸੀਪੀ ਦੇ ਅਜੀਤ ਪਵਾਰ ਨਾਲ ਮਿਲ ਕੇ ਸਰਕਾਰ ਬਣਾਈ ਹੈ, ਉਸ ਤੋਂ ਸਭ ਹੈਰਾਨ ਹਨ ਇਸ ਪੂਰੇ ਮਾਮਲੇ ‘ਚ ਐਨਸੀਪੀ ਦੋ ਘੜਿਆਂ ‘ਚ ਵੰਡੀ ਗਈ ਹੈ ਸ਼ਰਦ ਪਵਾਰ ਤੇ ਅਜੀਤ ਪਵਾਰ ਆਪਣੀ-ਅਪਣੀ ਗੱਲ ‘ਤੇ ਅੜੇ ਹੋਏ ਹਨ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚ ਗਿਆ ਹੈ, ਜਿਸ ‘ਤੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ ਅਜਿਹੇ ਮਾਮਲੇ ਪਹਿਲਾਂ ਵੀ ਸਾਡੇ ਸਾਹਮਣੇ ਆਉਂਦੇ ਰਹੇ ਹਨ ਜਦੋਂ ਜੋੜ-ਤੋੜ ਅਤੇ ਤਿਕੜਮਬਾਜ਼ੀ ਨਾਲ ਸਰਕਾਰਾਂ ਬਣਾਈਆਂ ਤੇ ਹਟਾਈਆਂ ਜਾਂਦੀਆਂ ਰਹੀਆਂ ਹਨ, ਪਰ ਮੁੱਖ ਗੱਲ ਉਸ ਵਿਚਾਰਧਾਰਾ ਦੀ ਹੈ, ਜਿਸ ਦੀ ਦੁਹਾਈ ਸਾਡੀਆਂ ਸਿਆਸੀ ਪਾਰਟੀਆਂ ਅਕਸਰ ਭਾਸ਼ਣਾਂ ‘ਚ ਦਿੰਦੀਆਂ ਹਨ ਗੱਲ ਉਸ ਵਿਚਾਰ ਦੀ ਹੈ ਜਿਸ ਦੇ ਆਧਾਰ ‘ਤੇ ਇਨ੍ਹਾਂ ਪਾਰਟੀਆਂ ਦੀ ਨੀਂਹ ਖੜ੍ਹੀ ਹੈ ਅਸਲ ਵਿਚ ਸਿਆਸੀ ਵਿਚਾਰਧਾਰਾ ਕਿਸੇ ਪਾਰਟੀ ਕੋਲ ਨਹੀਂ ਹੈ, ਸਭ ਦਾ ਧਿਆਨ ਚੋਣਾਂ ਜਿੱਤਣਾ ਤੇ ਸੱਤਾ ਪ੍ਰਾਪਤ ਕਰਨਾ ਹੀ ਹੈ।
ਇਸ ਵਿਚਾਰਧਾਰਾ ਦੇ ਘਾਣ ਦਾ ਦ੍ਰਿਸ਼ ਫਿਰ ਇੱਕ ਵਾਰ ਮਰਾਠਿਆਂ ਦੀ ਧਰਤੀ ਮਹਾਂਰਾਸ਼ਟਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਸਾਰੀਆਂ ਪਾਰਟੀਆਂ ਆਪਣੀ-ਆਪਣੀ ਵਿਚਾਰਧਾਰਾ ਅਤੇ ਰਾਜਨੀਤੀ ਨੂੰ ਅੰਗੂਠਾ ਦਿਖਾ ਕੇ ਸੱਤਾ ਪ੍ਰਾਪਤੀ ਦੀ ਦਿਸ਼ਾ ‘ਚ ਕਦਮ ਅੱਗੇ ਵਧਾ ਚੁੱਕੀਆਂ ਹਨ ਜਿੱਥੇ ਇੱਕ ਪਾਸੇ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਸਰਕਾਰ ਬਣਾਉਣ ‘ਤੇ ਇੱਕ ਸਾਂਝੇ ਮੰਚ ‘ਤੇ ਇਕੱਠੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਐਨਸੀਪੀ ਨੂੰ ਗਰਮ ਪਾਣੀ ਪੀ ਕੇ ਕੋਸਣ ਵਾਲੀ ਭਾਜਪਾ ਨੇ ਵੀ ਸੱਤਾ ਲਈ ਐਨਸੀਪੀ ਦੇ ਨਾਲ ਜਾਣ ਤੋਂ ਪਰਹੇਜ਼ ਨਹੀਂ ਕੀਤਾ ਸ਼ਿਵਸੈਨਾ ਨੇ ਚੋਣਾਂ ਤਾਂ ਭਾਜਪਾ ਨਾਲ ਲੜੀਆਂ, ਪਰ ਮੁੱਖ ਮੰਤਰੀ ਅਹੁਦਾ ਨਾ ਮਿਲਣ ਦੀ ਵਜ੍ਹਾ ਨਾਲ ਐਨਡੀਏ ਤੋਂ ਨਿਕਾਰਾ ਕਰ ਲਿਆ ਸ਼ਿਵਸੈਨਾ ਦੀ ਮੰਗ ਸੀ ਕਿ ਅੱਧਾ-ਅੱਧਾ ਸਮਾਂ ਦੋਵਾਂ ਪਾਰਟੀਆਂ ਤੋਂ ਮੁੱਖ ਮੰਤਰੀ ਬਣਨ, ਜਿਸ ‘ਤੇ ਭਾਜਪਾ ਨਹੀਂ ਮੰਨੀ ਹੁਣ ਸ਼ਿਵਸੈਨਾ ਨੇ ਕਾਂਗਰਸ-ਐਨਸੀਪੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਪਰ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਇਹ ਸਰਕਾਰ ਕਿੰਨੇ ਦਿਨ ਚੱਲੇਗੀ?
ਇੱਕ ਪਾਸੇ ਸ਼ਿਵਸੈਨਾ ਹੈ, ਹਿੰਦੂ ਵਿਚਾਰਧਾਰਾ ਵਾਲੀ, ਦੂਜੇ ਪਾਸੇ ਕਾਂਗਰਸ ਅਤੇ ਐਨਸੀਪੀ ਹਨ, ਸੈਕਿਊਲਰ ਛਵੀ ਵਾਲੀ, ਇਨ੍ਹਾਂ ਦੀ ਤਾਂ ਕੁੰਡਲੀ ਹੀ ਮੇਲ ਨਹੀਂ ਖਾਂਦੀ, ਤਾਂ ਫਿਰ ਗਠਜੋੜ ਨਾਲ ਸਰਕਾਰ ਬਣਾਉਣ ਤੋਂ ਬਾਅਦ ਇਹ ਸਰਕਾਰ ਕਿੰਨੇ ਦਿਨ ਚੱਲੇਗੀ? ਇਹ ਸਵਾਲ  ਐਵੇਂ ਨਹੀਂ ਖੜ੍ਹਾ ਹੋ ਰਿਹਾ, ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਰਕਾਰਾਂ ਦਾ ਹਸ਼ਰ ਬੁਰਾ ਹੀ ਹੋਇਆ ਹੈ ਜਿੱਥੋਂ ਤੱਕ ਗੱਲ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਉੱਪਰੀ ਤੌਰ ‘ਤੇ ਸੂਬੇ ਦੇ ਹਿੱਤ ‘ਚ ਸਰਕਾਰ ਬਣਾਉਣ ਦੀਆਂ ਦਲੀਲਾਂ ਦੇ ਰਹੀਆਂ ਹਨ ਕਿਸਾਨਾਂ ਦੀ ਕਰੀਬ 35,000 ਕਰੋੜ ਰੁਪਏ ਦੀ ਪ੍ਰਸਤਾਵਿਤ ਕਰਜ਼ਮਾਫੀ ਅਜਿਹਾ ਮੁੱਦਾ ਹੈ, ਜਿਸ ‘ਤੇ ਤਿੰਨਾਂ ਪਾਰਟੀਆਂ ‘ਚ ਇੱਕਦਮ ਸਹਿਮਤੀ ਦੀ ਸਥਿਤੀ ਹੈ ਇਸ ਤੋਂ ਇਲਾਵਾ ਮੁਸਲਿਮ ਰਾਖਵਾਂਕਰਨ, ਰੁਜ਼ਗਾਰ, ਕਿਸਾਨ ਆਦਿ ਅਜਿਹੇ ਵਿਸ਼ੇ ਹਨ, ਜੋ ਸਰਕਾਰ ਦੀ ਪਹਿਲ ‘ਤੇ ਰਹਿਣਗੇ  ਛਤਰਪਤੀ ਸ਼ਿਵਾਜੀ, ਬਾਬਾ ਅੰਬੇਡਕਰ ਦੀਆਂ ਯਾਂਦਗਾਰਾਂ ਤੇ ਘੱਟ-ਗਿਣਤੀਆਂ ਕਲਿਆਣ, ਮਰਾਠੀ ਮਾਨੁਸ਼ ਰਾਖਵਾਂਕਰਨ ਆਦਿ ਮੁੱਦਿਆਂ ‘ਤੇ ਵੀ ਸਹਿਮਤੀ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਵੀਰ ਸਾਵਰਕਰ ਨੂੰ ‘ਭਾਰਤ ਰਤਨ’ ਬਾਲ ਠਾਕਰੇ ਯਾਦਗਾਰ, ਹਿੰਦੂਤਵ, ਰਾਮ ਮੰਦਰ, ਬਰਾਬਰ ਨਾਗਰਿਕ ਜ਼ਾਬਤਾ ਆਦਿ ਵਿਸ਼ਿਆਂ ‘ਤੇ ਤਮਾਮ ਵਿਚਾਰਾਂ ਦੇ ਬਾਵਜੂਦ, ਅਸਹਿਮਤੀ ਵੀ ਹੋਵੇਗੀ ਲਿਹਾਜ਼ਾ ਇਹ ਅਸਹਿਮਤੀਆਂ ਅਤੇ ਵਿਰੋਧਮਈ ਦੀ ਹੀ ਸਰਕਾਰ ਹੋਵੇਗੀ, ਜਿਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਹੀ ਨਹੀਂ ਚਾਹੀਦਾ।
ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਗਠਜੋੜ ‘ਚ ਸਭ ਤੋਂ ਜਿਆਦਾ ਸਿਆਸੀ ਨੁਕਸਾਨ ਸ਼ਿਵਸੈਨਾ ਨੂੰ ਹੋ ਸਕਦਾ ਹੈ ਉਸਨੇ ਮੁੱਖ ਮੰਤਰੀ ਅਹੁਦੇ ਦੀ ਚਾਹਤ ਪੂਰੀ ਕਰਨ ਲਈ ਐਨਾ ਨਕਾਰਾਤਮਕ ਸਮਝੌਤਾ ਕੀਤਾ ਹੈ ਬਾਲ ਠਾਕਰੇ ਨੇ ਅਜਿਹੇ ਸਮਝੌਤੇ ਦੇ ਬਦਲੇ ਮੁੱਖ ਮੰਤਰੀ ਅਹੁਦੇ ਦੀ ਚਾਹਤ ਕਦੇ ਨਹੀਂ ਕੀਤੀ ਸੀ ਉਹ ਕਦੇ ਵੀ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨਾਲ ਹੱਥ ਮਿਲਾਉਣ ਦੀ ਕਲਪਨਾ ਤੱਕ ਨਹੀਂ ਕਰ ਸਕਦੇ ਸਨ, ਕਿਉਂਕਿ ਉਹ ਵਿਦੇਸ਼ੀ ਮੂਲ ਦੀ ਮਹਿਲਾ ਦੀ ਅਗਵਾਈ ਦੇ ਘੋਰ ਵਿਰੋਧੀ ਸਨ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਬਾਲਾ ਸਾਹਿਬ ਠਾਕਰੇ ਨੇ ‘ਹਿੰਦੂਤਵ’ ਦੇ ਨਾਅਰੇ ‘ਤੇ ਇੱਕ-ਇੱਕ ਸ਼ਿਵ ਸੈਨਿਕ ਨੂੰ ਲਾਮਬੰਦ ਕੀਤਾ ਸੀ ਰਾਜਨੀਤੀ ਉਨ੍ਹਾਂ ਨੂੰ ਵਿਰਾਸਤ ‘ਚ ਨਹੀਂ ਮਿਲੀ ਸੀ, ਪਰ ਜੋ ਵਿਰਾਸਤ ਉਦੈ ਨੂੰ ਹਾਸਲ ਹੋਈ ਸੀ, ਉਸ ਨੂੰ ਸਿਰਫ਼ ਸੱਤਾ ਲਈ ਬਰਬਾਦ ਕੀਤਾ ਜਾ ਰਿਹਾ ਹੈ ਸ਼ਿਵ ਸੈਨਿਕ ਕਿਸੇ ਵੀ ਮੌਕੇ ‘ਤੇ ਉਦੈ ਨੂੰ ਜਵਾਬ ਦੇਣ ਨੂੰ ਮਜ਼ਬੂਰ ਕਰ ਸਕਦੇ ਹਨ।
ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਰਹਿੰਦੇ ਹੋਏ ਦੇਵੇਂਦਰ ਫੜਨਵੀਸ ਨੇ ਪਵਾਰ ਵਰਗੇ ਬਜ਼ੁਰਗ ਅਤੇ ਕੱਦਾਵਰ ਆਗੂ ਦੇ ਨਾਲ ਅਭੱਦਰ ਵਿਵਹਾਰ ਕੀਤਾ ਸੀ, ਲਿਹਾਜ਼ਾ ਇਹ ਪਵਾਰ ਦੀ ਪ੍ਰਤਿੱਗਿਆ ਹੀ ਸੀ ਕਿ ਦੋਵੇਂ ਭਗਵਾਂ ਪਾਰਟੀਆਂ ਨੂੰ ਆਪਸ ਵਿਚ ਤੋੜਨਾ ਹੈ ਅੱਜ ਭਾਜਪਾ ਅਤੇ  ਸ਼ਿਵਸੈਨਾ ਦੇ ਵਖਰੇਵੇਂ ਦੇ ਨਾਲ ਹੀ ਉਨ੍ਹਾਂ ਦੀ ਪ੍ਰਤਿੱਗਿਆ ਪੂਰੀ ਹੋਈ, ਪਰ ਭਗਵਾਂ ਜਨਾਧਾਰ ਆਪਣੀਆਂ ਪਾਰਟੀਆਂ ਤੋਂ ਸਵਾਲ-ਜਵਾਬ ਜ਼ਰੂਰ ਕਰੇਗਾ ਕਿਉਂਕਿ ਐਨਸੀਪੀ ਕਿਸੇ ਵੀ ਵਿਚਾਰਧਾਰਾ ਦੀ ਪਾਰਟੀ ਨਹੀਂ ਹੈ, ਲਿਹਾਜ਼ਾ ਉਨ੍ਹਾਂ ਦੇ ਸਮੱਰਥਕ ਇਸ ਵਖਰੇਵੇਂ ਨਾਲ ਹੀ ਸੰਤੁਸ਼ਟ ਹੋ ਸਕਦੇ ਹਨ 2015 ‘ਚ ਜੰਮੂ-ਕਸ਼ਮੀਰ ‘ਚ ਭਾਜਪਾ ਅਤੇ ਪੀਡੀਪੀ ਨੇ ਬੇਮੇਲ ਗਠਜੋੜ ਕਰਕੇ ਸਰਕਾਰ ਬਣਾਈ ਸੀ ਇਹ ਦੋਸਤੀ ਬੇਮੇਲ ਸੀ, ਸਾਰੇ ਜਾਣਦੇ ਸਨ, ਭਾਜਪਾ ਵੀ… ਅਤੇ ਇੱਕ ਦਿਨ ਸਾਰਿਆਂ ਨੇ ਇਸ ਨੂੰ ਖੁੱਲ੍ਹ ਕੇ ਸਵੀਕਾਰ ਵੀ ਕਰ ਲਿਆ ਜੂਨ 2018 ‘ਚ ਭਾਜਪਾ ਨੇ ਪੀਡੀਪੀ ਨੂੰ ਦਿੱਤਾ ਆਪਣਾ ਸਮੱਰਥਨ ਵਾਪਲ ਲੈ ਲਿਆ ਅਤੇ ਸਰਕਾਰ ਡਿੱਗ ਗਈ ਇਸ ਬੇਮੇਲ ਦੋਸਤੀ ਨੂੰ 40 ਮਹੀਨਿਆਂ ਦਾ ਸਮਾਂ ਤਾਂ ਮਿਲਿਆ, ਪਰ ਪੂਰਾ ਸਮਾਂ ਦੋਵਾਂ ‘ਚ ਖਟਪਟ ਹੁੰਦੀ ਰਹੀ ਦੋਸਤੀ ਬੇਮੇਲ ਸੀ, ਇਸ ਲਈ ਉਸ ਦਾ ਹਸ਼ਰ ਵੀ ਬੁਰਾ ਹੀ ਹੋਇਆ।
ਦਸੰਬਰ 2013 ਦਿੱਲੀ ‘ਚ ਹੋਈਆਂ ਚੋਣਾਂ ‘ਚ ਕਿਸੇ ਪਾਰਟੀ ਕੋਲ ਬਹੁਮਤ ਨਹੀਂ ਸੀ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹੱਥ ਮਿਲਾਇਆ ਅਤੇ ਸਰਕਾਰ ਬਣਾਈ ਸੀ ਇਹ ਗਠਜੋੜ ਵੀ ਬੇਮੇਲ ਸੀ ਇਸ ਲਈ 49 ਦਿਨਾਂ ‘ਚ ਕੇਜਰੀਵਾਲ ਨੇ ਅਸਤੀਫ਼ਾ ਦੇ ਦਿੱਤਾ ਅੱਜ ਜਿਸ ਤਰ੍ਹਾਂ ਭਾਜਪਾ ਨੇ ਐਨਸੀਪੀ ਦੇ ਨਾਲ ਜਾ ਕੇ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ, ਉਹ ਕਾਫ਼ੀ ਹੱਦ ਤੱਕ ਹੈਰਾਨੀ ਵਾਲਾ ਹੈ, ਐਨਸੀਪੀ ਦੀ ਤਾਂ ਕੋਈ ਵਿਚਾਰਧਾਰਾ ਹੈ ਹੀ ਨਹੀਂ ਭਾਜਪਾ ਵਿਚਾਰਧਾਰਾ ਵਾਲੀ ਪਾਰਟੀ ਹੈ ਹਿੰਦੂਤਵ ਤੋਂ ਲੈ ਕੇ ਤਮਾਮ ਅਜਿਹੇ ਮੁੱਦੇ ਹਨ ਜਿਸ ‘ਤੇ ਉਸ ਦੀ ਨੀਂਹ ਟਿਕੀ ਹੋਈ ਹੈ ਹਾਲਾਂਕਿ ਅਜੀਤ ਪਵਾਰ ਭਾਜਪਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ ਕਿਉਂਕਿ ਮਾਮਲਾ ਸੁਪਰੀਮ ਕੋਰਟ ‘ਚ ਹੈ ਸਭ ਦੀਆਂ ਨਜ਼ਰਾਂ ਕੋਰਟ ‘ਤੇ ਟਿਕੀਆਂ ਹਨ ਪਰ ਸੱਤਾ ਹਾਸਲ ਕਰਨ ਲਈ ਜਿਸ ਤਰ੍ਹਾਂ ਵਿਰੋਧੀ ਵਿਚਾਰਧਾਰਾ ਦੀਆਂ ਪਾਰਟੀਆਂ ਸਿਰਫ਼ ਸੱਤਾ ਹਾਸਲ ਕਰਨ ਲਈ ਸਮਝੌਤਾ ਕਰਨ ਅਤੇ ਸਰਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੀਆਂ ਹਨ, ਉਹ ਸੋਚਣ ਨੂੰ ਮਜ਼ਬੂਰ ਕਰਦਾ ਹੈ ਸੱਤਾ-ਮੋਹ ‘ਚ ਉਲਝੀਆਂ ਸਿਆਸੀ ਪਾਰਟੀਆਂ ਦੇ ਹੱਥਾਂ ‘ਚ ਦੇਸ਼ ਅਤੇ ਲੋਕਤੰਤਰ ਕਿੰਨਾ ਸੁਰੱਖਿਅਤ ਹੈ, ਇਹ ਅਹਿਮ ਸਵਾਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਵਾਰ ਵੱਲੋਂ ਗਠਜੋੜ ਦੇ ਸੰਕੇਤ
ਨਵੇਂ ਗਠਜੋੜ ‘ਚ ਮੁੱਖ ਮੰਤਰੀ ਦਾ ਅਹੁਦਾ ਸ਼ਿਵਸੈਨਾ ਨੂੰ ਦੇਣ ‘ਤੇ ਹੋ ਸਕਦੀ ਹੈ ਸਹਿਮਤ
ਏਜੰਸੀ/ਨਾਗਪੁਰ । ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ‘ਚ ਸਰਕਾਰ ਗਠਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਪੰਜ ਦਿਨਾਂ ਅੰਦਰ ਤਸਵੀਰ ਸਾਫ ਹੋ ਜਾਵੇਗੀ ਪਵਾਰ ਨੇ ਕਾਨਫਰੰਸ ‘ਚ ਇਹ ਗੱਲ ਕਹੀ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਸਬੰਧੀ ਚੱਲ ਰਹੀ ਸਿਆਸੀ ਕਸ਼ਮਕਸ਼ ਦਰਮਿਆਨ ਪਵਾਰ ਦੋ ਦਿਨਾਂ ਦੇ ਦੌਰੇ ‘ਤੇ ਇੱਥੇ ਪਹੁੰਚੇ ਹਨ ਉਹ ਇਲਾਕੇ ‘ਚ ਬੇਮੌਸਮੀ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਥਿਤੀ ਦੀ ਸਮੀਖਿਆ ਕਰਨ ਲਈ ਇੱਥੇ ਆਏ ਹਨ। Pawar
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਰਾਕਾਂਪਾ ਨੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਲਈ ਵੱਖ ਤੋਂ ਕਮੇਟੀ ਗਠਿਤ ਕੀਤੀ ਹੈ ਸੂਬੇ ‘ਚ ਸਰਕਾਰ ਬਣਾਉਣ ਲਈ ਸ਼ਿਵਸੈਨਾ ਦੇ ਨਾਲ ਗਠਜੋੜ ਦੇ ਤੌਰ-ਤਰੀਕਿਆਂ ‘ਤੇ ਚਰਚਾ ਲਈ ਦੋਵਾਂ ਪਾਰਟੀਆਂ ਦੀ ਅਗਲੇ ਦੋ-ਤਿੰਨ ਦਿਨਾਂ ‘ਚ ਨਵੀਂ ਦਿੱਲੀ ‘ਚ ਮੀਟਿੰਗ ਹੋਣ ਦੀ ਸੰਭਾਵਨਾ ਹੈ ਮਹਾਰਾਸ਼ਟਰ ‘ਚ ਹੁਣ ਤੱਕ ਦੀ ਸਥਿਤੀ ਤੋਂ ਲੱਗ ਰਿਹਾ ਹੈ ਕਿ ਕਾਂਗਰਸ, ਰਾਕਾਂਪਾ ਅਤੇ ਸ਼ਿਵਸੈਨਾ ਮਿਲ ਕੇ ਸਰਕਾਰ ਬਣਾ ਲਵੇਗੀ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ‘ਚ ਸ਼ਿਵਸੈਨਾ ਦੇ 56, ਕਾਂਗਰਸ ਦੇ 54 ਅਤੇ ਰਾਕਾਂਪਾ ਦੇ 44 ਵਿਧਾਇਕ ਹਨ, ਜੋ ਬਹੁਤ ਦੇ ਅੰਕੜੇ 145 ਤੋਂ ਜ਼ਿਆਦਾ ਹੈ। Pawar
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੜਕਦਾ ਗਠਜੋੜ ਅਕਾਲੀ-ਭਾਜਪਾ
ਨਾ ਪੱਕੀ ਦੁਸ਼ਮਣੀ ਨਾ ਪੱਕੀ ਮਿੱਤਰਤਾ, ਇਹ ਕਥਨ ਰਾਜਨੀਤੀ ‘ਤੇ ਪੂਰਾ ਢੁੱਕਦਾ ਹੈ ਚੜ੍ਹਦੇ ਸੂਰਜ ਨੂੰ ਹੀ ਹਮੇਸ਼ਾ ਸਲਾਮ ਹੁੰਦੀ ਹੈ ਹਰਿਆਣਾ ‘ਚ ਅਕਾਲੀ-ਭਾਜਪਾ ਗਠਜੋੜ ਨਹੀਂ ਹੋ ਸਕਿਆ ਤੇ ਅਕਾਲੀ ਦਲ ਨੇ ਵੱਖਰੇ ਤੌਰ ‘ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਅਕਾਲੀ ਦਲ ‘ਚ ਗੁੱਸਾ ਹਰਿਆਣਾ ਦੇ ਇੱਕੋ-ਇੱਕ ਅਕਾਲੀ ਵਿਧਾਇਕ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਭੜਕਿਆ ਹੈ ਅਕਾਲੀ ਦਲ ਭਾਜਪਾ ‘ਤੇ ਗਠਜੋੜ ਦਾ ਧਰਮ ਨਾ ਨਿਭਾਉਣ ਦਾ ਦੋਸ਼ ਲਾ ਰਿਹਾ ਹੈ ਦਰਅਸਲ ਹਰ ਪਾਰਟੀ ਸਮੇਂ ਅਨੁਸਾਰ ਜਾਂ ਸਿਆਸੀ ਵਜ਼ਨ ਅਨੁਸਾਰ ਫੈਸਲੇ ਲੈਂਦੀ ਹੈ ਸੰਨ 2014 ‘ਚ ਭਾਜਪਾ ਕੇਂਦਰ ‘ਚ ਸ਼ਾਨਦਾਰ ਬਹੁਮਤ ਨਾਲ ਆਈ ਤਾਂ ਭਾਜਪਾ ਨੇ ਪਹਿਲੀ ਆਪਣੇ ਢੰਗ-ਤਰੀਕੇ ‘ਚ ਤਬਦੀਲੀ ਲੈ ਆਂਦੀ ਸਭ ਤੋਂ ਪਹਿਲਾਂ ਭਾਜਪਾ ਨੇ ਮੋਗਾ ਤੋਂ 2012 ਵਿਧਾਨ ਸਭਾ ਚੋਣ ਹਾਰੇ ਅਕਾਲੀ ਆਗੂ ਤੇ ਸਾਬਕਾ ਡੀਜੀਪੀ ਪੰਜਾਬ ਪੀਐਸ ਗਿੱਲ ਨੂੰ ਭਾਜਪਾ ‘ਚ ਸ਼ਾਮਲ ਕੀਤਾ ਉਸ ਤੋਂ ਮਗਰੋਂ ਬਰਨਾਲ ਤੇ ਕਈ ਹੋਰ ਜ਼ਿਲ੍ਹਿਆਂ ‘ਚ ਹੇਠਲੇ ਅਕਾਲੀ ਆਗੂ ਵੀ ਭਾਜਪਾ ‘ਚ ਵੀ ਸ਼ਾਮਲ ਹੋਏ ਭਾਜਪਾ ਨੇ ਕੇਂਦਰ ‘ਚ ਮਜ਼ਬੂਤ ਹੁੰਦਿਆਂ ਹਰਿਆਣਾ ਜਨ ਕਾਂਗਰਸ ਨਾਲੋਂ ਵੀ ਗਠਜੋੜ ਤੋੜਿਆ ਸੀ ਇਹ ਵੱਡੀ ਘਟਨਾ ਹੈ ਕਿ ਭਾਜਪਾ ਨੇ ਹਰਿਆਣਾ ‘ਚ ਅਕਾਲੀ ਦਲ ਦੇ ਮੌਜ਼ੂਦਾ ਵਿਧਾਇਕ ਨੂੰ ਸ਼ਾਮਲ ਕੀਤਾ ਹੈ ਭਾਵੇਂ ਇਸ ਘਟਨਾ ‘ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ ਨੂੰ ਮੰਦਭਾਗੀ ਤੇ ਮਰਿਆਦਾ ਦਾ ਉਲੰਘਣ ਕਿਹਾ ਹੈ ਪਰ ਉਹ ਭਾਜਪਾ ਖਿਲਾਫ਼ ਸਖ਼ਤ ਭਾਸ਼ਾ ਤੋਂ ਪਰਹੇਜ਼ ਵੀ ਕਰ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਇਸ ਘਟਨਾ ਦਾ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ‘ਤੇ ਕੋਈ ਅਸਰ ਨਹੀਂ ਪਵੇਗਾ ਅਸਲ ‘ਚ ਅਕਾਲੀ ਦਲ ਵੀ ਭਾਜਪਾ ਦੀ ਮਜ਼ਬੂਤ ਸਥਿਤੀ ਵੇਖ ਕੇ ਹੀ ਕੋਈ ਸਖ਼ਤ ਕਦਮ ਚੁੱਕਣ ਤੋਂ ਪਰਹੇਜ਼ ਕਰ ਰਿਹਾ ਹੈ ਭਾਜਪਾ ਬਦਲੀਆਂ ਸਥਿਤੀਆਂ ‘ਤੇ ਨਜ਼ਰ ਰੱਖ ਕੇ ਫੈਸਲੇ ਲੈਂਦੀ ਹੈ ਜੇਕਰ ਸੁਖਬੀਰ ਬਾਦਲ ਅਕਾਲੀ ਵਿਧਾਇਕ ਦੇ ਭਾਜਪਾ ‘ਚ ਜਾਣ ਨੂੰ ਮਰਆਿਦਾ ਦਾ ਉਲੰਘਣ ਮੰਨ ਰਹੇ ਹਨ ਤਾਂ ਅਕਾਲੀ ਦਲ ਵੀ ਸੱਤਾ ‘ਚ ਹੋਣ ਸਮੇਂ ਕੁਝ ਅਜਿਹੇ ਹੀ ਸਵਾਲਾਂ ‘ਚ ਘਿਰਿਆ ਰਿਹਾ ਹੈ ਪੰਜਾਬ ਭਾਜਪਾ ਦੇ ਆਗੂ ਲੰਮਾ ਸਮਾਂ ਇਹ ਸ਼ਿਕਾਇਤ ਕਰਦੇ ਰਹੇ ਹਨ ਕਿ ਸੂਬਾ  ਸਰਕਾਰ ‘ਚ ਭਾਈਵਾਲ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਜਿਹੀਆਂ ਕਈ ਸ਼ਿਕਾਇਤਾਂ ਪੰਜਾਬ ਭਾਜਪਾ ਨੇ ਹਾਈਕਮਾਨ ਤੱਕ ਵੀ ਪਹੁੰਚਾਈਆਂ ਹਾਲ ਦੀ ਘੜੀ ਭਾਜਪਾ ਵੱਲੋਂ ਸੁਖਬੀਰ ਬਾਦਲ ਦੀ ਪ੍ਰਤੀਕਿਰਿਆ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜੇਕਰ ਭਾਜਪਾ ਇਸ ਤਰ੍ਹਾਂ ਚੁੱਪ ਰਹੀ ਤਾਂ ਪੰਜਾਬ ਅੰਦਰ ਵੀ ਇਸ ਗਠਜੋੜ ‘ਚ ਦਰਾੜ ਆ ਸਕਦੀ ਹੈ ਸਿਆਸਤ ‘ਚ ਨੀਤੀਆਂ ਜਿੰਨੀ ਅਹਿਮੀਅਤ ਹੀ ਰਣਨੀਤੀਆਂ ਦੀ ਹੁੰਦੀ ਹੈ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਵੀ ਰਣਨੀਤੀ ਬਣਨੀ ਸ਼ੁਰੂ ਹੋਈ ਗਈ ਹੈ ਤੇ ਪੰਜਾਬ ‘ਚ ਅਕਾਲੀ-ਭਾਜਪਾ  ਦਰਮਿਆਨ ਸੀਟਾਂ ਦਾ ਲੈਣ-ਦੇਣ ਵੀ ਨਵਾਂ ਰੁਖ਼ ਲੈ ਸਕਦਾ ਹੈ ਫ਼ਿਲਹਾਲ ਹਰਿਆਣਾ ਤੇ ਮਹਾਂਰਾਸ਼ਟਰ ਚੋਣਾਂ ਦੇ ਨਤੀਜੇ ਤੋਂ ਬਾਦ ਹੀ ਨਵੀਂ ਤਸਵੀਰ ਦੇ ਨਕਸ਼ ਸਾਹਮਣੇ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸਤ ਤੇ ਪੁਲਿਸ ਦਾ ਕਰੂਪ ਗਠਜੋੜ
ਉਨਾਵ ਦੁਰਾਚਾਰ ਮਾਮਲਾ ਭਿਆਨਕ ਮੋੜ ‘ਤੇ ਪਹੁੰਚ ਗਿਆ ਪੀੜਤਾ ਦੇ ਪਿਤਾ ‘ਤੇ ਮੁਕੱਦਮਾ ਦਰਜ ਕਰਨਾ ਤੇ ਉਸ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਦ ਪੀੜਤਾ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਵਾਪਰਿਆ ਹਾਦਸਾ ਸ਼ੱਕ ਦੇ ਘੇਰੇ ‘ਚ ਆ ਗਿਆ ਹੈ ਹਾਦਸੇ ‘ਚ ਪੀੜਤਾ ਤੇ ਉਸ ਦਾ ਵਕੀਲ ਗੰਭੀਰ ਜ਼ਖਮੀ ਹੋਣ ਕਰਕੇ ਜਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ ਜਦੋਂ ਕਿ ਉਸ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਪੀੜਤਾ ਦੀ ਗੱਡੀ ਨੂੰ ਟੱਕਰ ਮਾਰਨ ਵਾਲਾ ਟਰੱਕ ਮਾਲਕ ਇੱਕ ਹੋਰ ਸਿਆਸੀ ਆਗੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਪੀੜਤ ਪਰਿਵਾਰ ਵੱਲੋਂ ਇਸ ਨੂੰ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਖਤਰਨਾਕ ਸਾਜਿਸ਼ ਕਰਾਰ ਦਿੱਤਾ ਗਿਆ ਵਿਧਾਇਕ ਸੱਤਾਧਾਰੀ ਭਾਜਪਾ ਨਾਲ ਸਬੰਧਿਤ ਹੈ ਭਾਵੇਂ ਵਿਧਾਇਕ ‘ਤੇ ਅਜੇ ਦੋਸ਼ ਸਾਬਤ ਨਹੀਂ ਹੋਏ ਪਰ ਜਿਸ ਤਰ੍ਹਾਂ ਅਤੇ ਜਿਸ ਤਰ੍ਹਾਂ ਦੇ ਦੋਸ਼ਾਂ ਦੀ ਗੱਲ ਹੋ ਰਹੀ ਹੈ, ਉਹ ਸਿਆਸਤ ਦੇ ਕਰੂਪ ਚਿਹਰੇ ਨੂੰ ਸਾਹਮਣੇ ਲਿਆਉਂਦੀ ਹੈ ਇਹ ਘਟਨਾਚੱਕਰ ਕੌਮੀ ਰਾਜਨੀਤੀ ‘ਚ ਆਉਣ ਕਰਕੇ ਭਾਜਪਾ ਲਈ ਵੀ ਸਿਰਦਰਦੀ ਬਣ ਗਿਆ ਹੈ ਭਾਜਪਾ ਨੇ ਵਿਧਾਇਕ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ ਆਪਣੇ ਸਥਾਪਨਾ ਸਮੇਂ ਤੋਂ ਹੀ ਭਾਜਪਾ ਅਸੂਲਾਂ ਵਾਲੀ ਪਾਰਟੀ ਹੈ।
ਜਿਸ ਨੇ ਆਗੂਆਂ ਲਈ ਨੈਤਿਕਤਾ ਤੇ ਸਦਾਚਾਰ ਨੂੰ ਮਹੱਤਵ ਦਿੱਤਾ ਹੈ, ਪਰ ਸਿਆਸੀ ਜੋੜ-ਤੋੜ ‘ਚ ਭਾਜਪਾ ਕੁਝ ਅਜਿਹੇ ਆਗੂ ਵੀ ਆ ਗਏ ਹਨ ਜੋ ਬਾਹੂਬਲ ਤੇ ਮੌਕਾਪ੍ਰਸਤੀ ਜਿਹੇ ਹਥਕੰਡੇ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਕੁਲਦੀਪ ਸੇਂਗਰ ਦਾ ਸਿਆਸੀ ਪਿਛੋਕੜ ਵੀ ਭਾਜਪਾ ਦੇ ਅਸੂਲਾਂ ਨਾਲ ਮੇਲ ਨਹੀਂ ਖਾਂਦਾ ਇਹ ਆਗੂ ਨਾ ਸਿਰਫ਼ ਦਲ ਬਦਲੀ ‘ਚ ਮਾਹਿਰ ਰਿਹਾ ਹੈ ਸਗੋਂ ਇਸ ਨੇ ਕਿਸੇ ਵੀ ਪਾਰਟੀ ਦੀ ਹਾਈਕਮਾਨ ਦੀ ਅਧੀਨਗੀ ਮੰਨਣ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਵਰਤਮਾਨ ਘਟਨਾਚੱਕਰ ਆਮ ਆਦਮੀ ਨੂੰ ਨਿਤਾਣਾ, ਨਿਮਾਣਾ ਤੇ ਬੇਵੱਸ ਸਾਬਤ ਕਰਦਾ ਹੈ ਜਦੋਂ ਕਿ ਸਿਆਸੀ ਆਗੂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਤੇ ਉਹ ਆਪਣੇ ਖਿਲਾਫ਼ ਕਿਸੇ ਅਵਾਜ਼ ਨੂੰ ਦਬਾਉਣ ਲਈ ਕੁਝ ਵੀ ਕਰ ਸਕਦਾ ਹੈ ਸੇਂਗਰ ਦੀ ਪੁਲਿਸ ਪ੍ਰਸ਼ਾਸਨ ‘ਚ ਪਹੁੰਚ ਦੀ ਵੀ ਚਰਚਾ ਹੋ ਰਹੀ ਹੈ ਉਂਜ ਵੀ ਪੀੜਤਾ ਦੇ ਪਿਤਾ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਵੀ ਪੁਲਿਸ ਤੇ ਸਿਆਸਤ ਦੇ ਗਠਜੋੜ ਦੇ ਕਾਲੇ ਚਿਹਰੇ ਨੂੰ ਸਾਹਮਣੇ ਲਿਆਉਂਦੀ ਹੈ ਇਹ ਗੱਲ ਸਿਆਸੀ ਸਿਸਟਮ ਦਾ ਹਿੱਸਾ ਹੀ ਬਣ ਗਈ ਹੈ ਕਿ ਖਿਲਾਫ਼ ਬੋਲਣ ਵਾਲੇ ‘ਤੇ ਮੁਕੱਦਮਾ ਦਰਜ ਕਰਵਾ ਦਿਓ ਤਾਂ ਕਿ ਉਹ ਕਾਨੂੰਨੀ ਪੈਰਵੀ ਕਰਨ ਤੋਂ ਕੰਨਾਂ ਨੂੰ ਹੱਥ ਲਾ ਜਾਵੇ ਆਮ ਲੋਕਾਂ ਦਾ ਸ਼ਾਸਨ-ਪ੍ਰਸ਼ਾਸਨ ‘ਤੇ ਭਰੋਸਾ ਕਾਇਮ ਰਹੇ ਇਸ ਵਾਸਤੇ ਜ਼ਰੂਰੀ ਹੈ ਕਿ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਹੋਵੇ ਤਾਂ ਕਿ ਅਜਿਹੀਆਂ ਘਟਨਾਵਾਂ ਦੁਹਰਾਈਆਂ ਹੀ ਨਾ ਜਾਣ ਕੇਂਦਰ ਤੇ ਸੂਬੇ ‘ਚ ਸੱਤਾਧਾਰੀ ਭਾਜਪਾ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਅਜਿਹੇ ਸੰਗੀਨ ਅਪਰਾਧਾਂ ਦੇ ਦੋਸ਼ਾਂ ‘ਚ ਘਿਰੇ ਆਗੂਆਂ ਨੂੰ ਪਾਰਟੀ ‘ਚ ਰੱਖਣ ਨਾ ਰੱਖਣ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ
ਬਾਦਲਾਂ ਵੱਲੋਂ ਮਹਿੰਗੀਆਂ ਦਰਾਂ ‘ਤੇ ਕੀਤੇ ਸਮਝੌਤਿਆਂ ਨੂੰ ਕੈਪਟਨ ਰੱਦ ਕਰਨ ਦੀ ਬਜਾਇ ਉਸੇ ਰਾਹ ‘ਤੇ ਤੁਰਿਆ
ਬਿਜਲੀ ਦਰਾਂ ਦੇ ਵਾਧੇ ਖਿਲਾਫ਼ ਸੰਘਰਸ਼ ਜਾਰੀ ਰਹੇਗਾ: ਅਲਾਇੰਸ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਬਿਜਲੀ ਦਰਾਂ ਵਿੱਚ ਵਾਧੇ ਖਿਲਾਫ਼ ਅੱਜ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਦੌਰਾਨ ਕੈਪਟਨ ਸਰਕਾਰ ਨੂੰ ਵਾਅਦਿਆਂ ਤੋਂ ਮੁੱਕਰਨ ਵਾਲੀ ਸਰਕਾਰ ਕਰਾਰ ਦਿੱਤਾ ਗਿਆ। ਇਸ ਧਰਨੇ ਦੌਰਾਨ ਪੰਜਾਬ ਅੰਦਰ ਤੀਜੀ ਧਿਰ ਨੂੰ ਮੁੜ ਮਜ਼ਬੂਤ ਕਰਨ ਦੀ ਵੀ ਗੱਲ ਆਖੀ ਗਈ। ਬਿਜਲੀ ਦੇ ਮੁੱਦੇ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਪਿਛਲੀ ਬਾਦਲ ਅਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤਿਆਂ ਕਾਰਨ ਹੀ ਆਮ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਲੋਕਾਂ ‘ਤੇ ਬੋਝ ਪਾਇਆ ਜਾ ਰਿਹਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਟਰਲਾਈਟ ਕੰਪਨੀ ਨਾਲ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ, ਲਾਰਸਨ ਐਂਡ ਟਰਬੋ ਨਾਲ 1400 ਮੈਗਾਵਾਟ ਰਾਜਪੁਰਾ ਥਰਮਲ ਪਲਾਂਟ ਅਤੇ ਜੀ. ਵੀ. ਕੇ. ਨਾਲ 500 ਮੈਗਾਵਾਟ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਪੀ. ਪੀ. ਏ. ਸਾਈਨ ਕੀਤੇ ਸਨ। ਉਹਨਾਂ ਇਲਜ਼ਾਮ ਲਾਇਆ ਕਿ ਅਜਿਹਾ ਕਰਕੇ ਪਿਛਲੀ ਸਰਕਾਰ ਨੇ ਦੇਸ਼ ਭਰ ਵਿੱਚ ਬਰਾਬਰ ਸਮਰੱਥਾ ਅਤੇ ਤਕਨੀਕ ਵਾਲੇ ਹੋਰਨਾਂ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਫੀ ਯੂਨਿਟ ਅਦਾ ਕੀਤੇ ਜਾਣ ਦੀ ਸਹਿਮਤੀ ਦਿੱਤੀ ਸੀ।
ਕੈਪਟਨ ਅਮਰਿੰਦਰ ਵੱਲੋਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਢਾਈ ਸਾਲ ਬੀਤਣ ਦੇ ਬਾਵਜੂਦ ਬਿਜਲੀ ਸਸਤੀ ਕਰਨ ਦੀ ਥਾਂ ਲਗਾਤਾਰ ਰੇਟ ਵਧਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਤੋਂ ਵਾਅਦਿਆਂ ਰਾਹੀਂ ਵੋਟਾਂ ਤਾਂ ਬਟੋਰ ਲਈਆਂ ਗਈਆਂ ਪਰ ਹੁਣ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਵੱਲੋਂ ਇੱਕ ਸਾਜਿਸ਼ ਤਹਿਤ ਕੈਬਨਿਟ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਸਪਾ-ਸਪਾ ਗਠਜੋੜ ਟੁੱਟਿਆ
ਵਿਧਾਨ ਸਭਾ ਚੋਣਾਂ ਤੋਂ ਬਾਅਦ ਯੂਪੀ ‘ਚ ਆਪਣੇ ਬਲਬੂਤੇ ‘ਤੇ ਬਣਾਏਗੀ ਸਰਕਾਰ : ਮਾਇਆਵਤੀ
ਨਵੀਂ ਦਿੱਲੀ | ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਸਮਾਪਤ ਕਰਨ ਦਾ ਐਲਾਨ ਕਰਦਿਆਂ ਅੱਜ ਰਿਹਾ ਕਿ ਸਪਾ ਦੇ ਆਗੂਆਂ ਨੇ ਅੰਦਰੋਂ ਧੋਖਾ ਕੀਤਾ ਹੈ ਇਸ ਲਈ ਬਸਪਾ ਉੱਤਰ ਪ੍ਰਦੇਸ਼ ‘ਚ ਆਉਂਦੀਆਂ ਵਿਧਾਨ ਸਭਾ ਉਪ ਚੋਣਾਂ ਇਕੱਲਿਆਂ ਲੜੇਗੀ
ਮਾਇਆਵਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ‘ਚ ਸਪਾ ਦਾ ਅਧਾਰ ਵੋਟ ਅਰਥਾਤ ਯਾਦਵ ਸਮਾਜ ਆਪਣੇ ਯਾਦਵ-ਬਹੁਲਤਾ ਸੀਟਾਂ ‘ਤੇ ਵੀ ਸਪਾ ਨਾਲ ਪੂਰੀ ਮਜ਼ਬੂਤੀ ਨਾਲ ਟਿਕਿਆ ਨਹੀਂ ਰਹਿ ਸਕਿਆ ਹੈ ਤੇ ਅੰਦਰਘਾਤ ਕੀਤਾ ਇਸ ਦੇ ਕਾਰਨ ਯਾਦਵ ਬਹੁਲਤਾ ਸੀਟਾਂ ‘ਤੇ ਵੀ ਸਪਾ ਦੇ ਮਜ਼ਬੂਤ ਉਮੀਦਵਾਰ ਹਾਰ ਗਏ ਕਨੌਜ ‘ਚ ਡਿੰਪਲ ਯਾਦਵ, ਬਦਾਯੂੰ ‘ਚ ਧਰਮਿੰਦਰ ਯਾਦਵ ਤੇ ਫਿਰੋਜ਼ਾਬਾਦ ‘ਚ ਸ੍ਰੀ ਰਾਮਗੋਪਾਲ ਯਾਦਵ ਦੇ ਪੁੱਤਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਬਹੁਤ ਕੁਝ ਸੋਚਣ ‘ਤੇ ਮਜ਼ਬੂਰ ਕਰਦਾ ਹੈ ਮਾਇਆਵਤੀ ਨੇ ਕਿਹਾ ਕਿ ਸਪਾ ਦਾ ਵੋਟ ਬਸਪਾ ਦੇ ਉਮੀਦਵਾਰਾਂ ਨੂੰ ਟਰਾਂਸਫਰ ਨਹੀਂ ਹੋਇਆ ਹੈ ਸਪਾ ਦੇ ਆਗੂਆਂ ਨੂੰ ਆਪਣਾ ਵੋਟ ਬਸਪਾ ਦੇ ਪੱਖ ‘ਚ ਕਰਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਪਵੇਗਾ ਇਸ ਲਈ ਸਪਾ ਦੇ ਆਗੂਆਂ ਨੂੰ ਕਾਫ਼ੀ ਸਮਾਂ ਲੱਗੇਗਾ, ਇਸ ਲਈ ਬਸਪਾ ਨੇ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਉਪ ਚੋਣਾਂ ‘ਚ ਇਕੱਲੇ ਉਤਰਨ ਦਾ ਫੈਸਲਾ ਕੀਤਾ ਹੈ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੇ ਉਪ ਚੋਣਾਂ ‘ਚ ਇਕੱਲਿਆਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਵੀ ਆਪਣੀਆਂ ਰਾਹਾਂ ਵੱਖ ਕਰਨ ਦੇ ਸੰਕੇਤ ਦੇ ਦਿੱਤੇ ਹਨ ਯਾਦਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਪ ਚੋਣਾਂ ਲਈ ਕੋਈ ਗਠਜੋੜ ਧਰਮ ਨਹੀ ਹੈ ਪ੍ਰਦੇਸ਼ ਦੇ 11 ਵਿਧਾਨ ਸਭਾ ਹਲਕਿਆਂ ‘ਚ ਹੋਣ ਵਾਲੀਆਂ ਉਪ ਚੋਣਾਂ ‘ਚ ਸਪਾ ਵੀ ਇਕੱਲੇ ਚੋਣ ਮੈਦਾਨ ‘ਚ ਉਤਾਰਨੇ ‘ਤੇ ਵਿਚਾਰ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਂਗਠਜੋੜ ਦੇ 6 ਵਿਧਾਇਕ ਸਾਬਕਾ ਸਾਂਸਦਾਂ ਸਾਹਮਣੇ ਉੱਤਰੇ
ਬਿਹਾਰ ‘ਚ ਛੇ ਵਿਧਾਇਕ ਦੇਣਗੇ ਸਾਂਸਦਾਂ ਨੂੰ ਚੁਣੌਤੀ
ਪਟਨਾ, ਏਜੰਸੀ
ਬਿਹਾਰ ‘ਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਛੇ ਵਿਧਾਇਕ ਸੰਸਦ ਭਵਨ ਦਾ ਰਸਤਾ ਤੈਅ ਕਰਨ ਲਈ ਸਾਬਕਾ ਸਾਂਸਦਾਂ ਨੂੰ ਚੁਣੌਤੀ ਦੇ ਰਹੇ ਹਨ ਕੌਮੀ ਜਨਤੰਤਰਿਕ ਗਠਜੋੜ (ਐਨਡੀਏ) ਅਤੇ ਵਿਰੋਧੀ ਧਿਰ ਮਹਾਂਗਠਜੋੜ ਦੇ ਛੇ ਵਿਧਾਇਕ ਸਾਬਕਾ ਸਾਂਸਦਾਂ ਸਾਹਮਣੇ ਉੱਤਰੇ ਹਨ ਮਧੇਪੁਰਾ ਸੰਸਦੀ ਸੀਟ ਤੋਂ ਜਨਤਾ ਦਲ ਯੂਨਾਈਟਿਡ (ਜਦ ਯੂ) ਨੇ ਸਿਮਰੀ ਬਖਤਿਆਰਪੁਰ ਤੋਂ ਵਿਧਾਇਕ ਅਤੇ ਬਿਹਾਰ ਦੇ ਆਫਤ ਪ੍ਰਬੰਧਨ ਮੰਤਰੀ ਦਿਨੇਸ਼ ਚੰਦਰ ਯਾਦਵ ਨੂੰ ਉਮੀਦਵਾਰ ਬਣਾਇਆ ਹੈ ਉਨ੍ਹਾਂ ਦਾ ਮੁਕਾਬਲਾ 2014 ਦੀਆਂ ਚੋਣਾਂ ‘ਚ ਕੌਮੀ ਜਨਤਾ ਦਲ (ਆਰਜੇਡੀ) ਦੀ ਟਿਕਟ ‘ਤੇ ਜਿੱਤੇ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨਾਲ ਹੋਵੇਗਾ ਇਸ ਵਾਰ ਮਹਾਂਗਠਜੋੜ ਵੱਲੋਂ ਲੋਕਤੰਤਰਿਕ ਜਨਤਾ ਦਲ (ਲੋਜਦ) ਦੇ ਆਗੂ ਅਤੇ ਸਾਬਕਾ ਸਾਂਸਦ ਸ਼ਰਦ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਆਰਜੇਡੀ ਦੀ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ, ਉੱਥੇ ਜਨ ਅਧਿਕਾਰ ਪਾਰਟੀ (ਜਾਪ) ਦੇ ਪ੍ਰਧਾਨ ਪੱਪੂ ਯਾਦਵ ਵੀ ਮੈਦਾਨ ‘ਚ ਹਨ ਮਧੇਪੁਰਾ ਸੀਟ ‘ਤੇ ਤੀਜੇ ਗੇੜ ‘ਚ 23 ਅਪਰੈਲ ਨੂੰ ਵੋਟਾਂ ਪੈਣਗੀਆਂ ਭਾਗਲਪੁਰ ਸੀਟ ਤੋਂ ਨਾਥਨਗਰ ਦੇ ਵਿਧਾਇਕ ਅਜੈ ਕੁਮਾਰ ਮੰਡਲ ਜਦ ਯੂ ਦੀ ਟਿਕਟ ‘ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ ਉਨ੍ਹਾਂ ਦਾ ਮੁਕਾਬਲਾ ਆਰਜੇਡੀ ਉਮੀਦਵਾਰ ਅਤੇ ਮੌਜ਼ੂਦਾ ਸਾਂਸਦ ਸੈਲੇਸ਼ ਕੁਮਾਰ ਉਰਫ ਬੁਲੋ ਮੰਡਲ ਨਾਲ ਹੋਵੇਗਾ ਇਸ ਸੀਟ ‘ਤੇ ਦੂਜੇ ਗੇੜ ‘ਚ 18 ਅਪਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ ਪਿਛਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਦਿੱਗਜ ਆਗੂ ਸਈਅਦ ਸ਼ਹਿਨਵਾਜ਼ ਹੁਸੈਨ ਨੂੰ ਆਰਜੇਡੀ ਉਮੀਦਵਾਰ ਬੁਲੋ ਮੰਡਲ ਹੱਥੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਜਪਾ ਨੇ ਇਸ ਵਾਰ ਸ੍ਰੀ ਹੁਸੈਨ ਨੂੰ ਉਮੀਦਵਾਰ ਨਹੀਂ ਬਣਾਇਆ ਹੈ ਐਨਡੀਏ ‘ਚ ਤਾਲਮੇਲ ਤਹਿਤ ਇਹ ਸੀਟ ਘਟਕ ਜਦ ਯੂ ਦੇ ਖਾਤੇ ‘ਚ ਗਈ ਹੈ
ਸਾਰਨ ਸੀਟ ‘ਤੇ ਪੰਜਵੇਂ ਗੇੜ ‘ਚ 6 ਮਈ ਨੂੰ ਵੋਟਾਂ ਪੈਣਗੀਆਂ
ਪਰਸਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੁਰਗਾ ਪ੍ਰਸਾਦ ਰਾਏ ਦੇ ਪੁੱਤਰ ਚੰਦ੍ਰਿਕਾ ਰਾਏ ਰਾਜਦ ਦੀ ਟਿਕਟ ਤੋਂ ਸਾਰਣ ਲੋਕ ਸਭਾ ਖੇਤਰ ਤੋਂ ਚੋਣਾਵੀ ਜੰਗ ‘ਚ ਉੱਤਰੇ ਹਨ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਕੁੜਮ ਸ੍ਰੀ ਰਾਏ ਦਾ ਮੁਕਾਬਲਾ ਭਾਜਪਾ ਦੇ ਦਿੱਗਜ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨਾਲ ਹੋਵੇਗਾ ਪਿਛਲੀ ਵਾਰ ਸ੍ਰੀ ਰੂਡੀ ਨੇ ਰਾਜਦ ਉਮੀਦਵਾਰ ਰਾਬੜੀ ਦੇਵੀ ਨੂੰ ਹਰਾਇਆ ਸੀ ਹਲਕਾਬੰਦੀ ਤੋਂ ਪਹਿਲਾਂ ਇਹੀ ਸੀਟ ਛਪਰਾ ਦੇ ਨਾਂਅ ਤੋਂ ਜਾਣੀ ਜਾਂਦੀ ਸੀ ਇਹ ਸੀਟ ਹਮੇਸ਼ਾ ਤੋਂ ਹੀ ਸਿਆਸੀ ਤੌਰ ‘ਤੇ ਬੇਹੱਦ ਅਹਿਮ ਮੰਨੀ ਜਾਂਦੀ ਰਹੀ ਹੈ ਸਾਲ 1977 ‘ਚ ਸ੍ਰੀ ਲਾਲੂ ਪ੍ਰਸਾਦ ਯਾਦਵ ਪਹਿਲੀ ਵਾਰ ਛਪਰਾ ਲੋਕ ਸਭਾ ਸੀਟ ਤੋਂ ਹੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ ਇਸ ਤੋਂ ਬਾਅਦ 1989, 2004 ਅਤੇ ਫਿਰ ਸਾਰਨ ਸੀਟ ਤੋਂ 2009 ‘ਚ ਲਾਲੂ ਪ੍ਰਸਾਦ ਯਾਦਵ ਚੁਣੇ ਗਏ ਪਹਿਲੀ ਵਾਰ ਲੋਕ ਸਭਾ ਚੋਣਾਵੀ ਜੰਗ ‘ਚ ਉੱਤਰੇ ਚੰਦ੍ਰਿਕਾ ਰਾਏ ਲਈ ਭਾਜਪਾ ਦੇ ਦਿੱਗਜ ਆਗੂ ਰਾਜੀਵ ਪ੍ਰਤਾਪ ਰੂਡੀ ਨਾਲ ਟਕਰਾਉਣ ਦੀ ਵੱਡੀ ਚੁਣੌਤੀ ਹੋਵੇਗੀ ਸਾਰਨ ਸੀਟ ‘ਤੇ ਪੰਜਵੇਂ ਗੇੜ ‘ਚ 6 ਮਈ ਨੂੰ ਵੋਟਾਂ ਪੈਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ ‘ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ ‘ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ ‘ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ ‘ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੱਸਾਂ, ਸੱਥਾਂ ਅਤੇ ਖੁੰਢਾਂ ‘ਤੇ ਹੁੰਦੀ ਰਾਜਨੀਤਿਕ ਚਰਚਾ ਗਾਲੀ-ਗਲੋਚ ਤੱਕ ਪੁੱਜਣ ਲੱਗੀ ਹੈ। ਹੇਠਲੇ ਪੱਧਰ ‘ਤੇ ਪੈਦਾ ਹੋਏ ਇਨ੍ਹਾਂ ਵਿਖਰੇਵਿਆਂ ਦੇ ਬਾਵਜ਼ੂਦ ਹੈਰਾਨੀਜਨਕ ਪਹਿਲੂ ਇਹ ਹੈ ਕਿ ਸਿਆਸੀ ਧਿਰਾਂ ਦੇ ਮੁੱਖ ਆਗੂ ਮਿਸ਼ਨ 2019 ਤਹਿਤ ਵਿਰੋਧੀ ਧਿਰਾਂ ਨਾਲ ਗਠਜੋੜ ਕਰਨ ‘ਚ ਰੁੱਝੇ ਹੋਏ ਹਨ। ਸਿਆਸਤ ਕਾਰਨ ਪਏ ਪਾੜਿਆਂ ਨੇ ਪਿੰਡਾਂ ‘ਚ ਸਮਾਜਿਕ ਭਾਈਚਾਰਕ ਸਾਂਝ ਨੂੰ ਜੋ ਵੱਡੀ ਸੱਟ ਮਾਰੀ ਹੈ ਉਹ ਖਤਰਨਾਕ ਪਹਿਲੂ ਹੈ।
ਵੇਰਵਿਆਂ ਮੁਤਾਬਿਕ ਪ੍ਰਮੁੱਖ ਪਾਰਟੀਆਂ ਦੇ ਆਗੂ ਭਾਵੇਂ ਹੀ ਸਿਆਸੀ ਸਟੇਜ਼ਾਂ ਤੋਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਿਹੋ ਜਿਹੀ ਵੀ ਸ਼ਬਦਾਵਲੀ ਵਰਤਣ ਪਰ ਸਮਾਜਿਕ ਪੱਧਰ ‘ਤੇ ਉਹ ਇੱਕ ਦੂਜੇ ਦੇ ਨੇੜੇ ਰਹਿੰਦੇ ਹਨ। ਪੰਜਾਬ ਦੇ ਸਿਆਸੀ ਘਰਾਣਿਆਂ ਦੀਆਂ ਆਪਸੀ ਰਿਸ਼ਤੇਦਾਰੀਆਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ। ਉਨ੍ਹਾਂ ਵੱਲੋਂ ਕੁਰਸੀ ਦੀ ਖਾਤਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਮੀਟਿੰਗਾਂ ‘ਚ ‘ਤਕੜੇ ਹੋ ਕੇ ਲੜਨ’ ਦੇ ਦਿੱਤੇ ਜਾਂਦੇ ਸੁਨੇਹਿਆਂ ਨੇ ਪਿੰਡਾਂ ‘ਚ ਧੜੇਬੰਦੀ ਜ਼ਰੂਰ ਤਕੜੀ ਕਰ ਦਿੱਤੀ ਹੈ। ਇਨ੍ਹਾਂ ਧੜੇਬੰਦੀਆਂ ਦਾ ਅਸਰ ਵਿਆਹ-ਸ਼ਾਦੀਆਂ ਤੋਂ ਇਲਾਵਾ ਮਾਤਮ ਮੌਕੇ ਵੀ ਸਪੱਸ਼ਟ ਵਿਖਾਈ ਦਿੰਦਾ ਹੈ। ਪੁਲਿਸ ਕੋਲ ਪਹੁੰਚਦੇ  ਲੜਾਈ-ਝਗੜਿਆਂ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ਦਾ ਸਬੰਧ ਸਿਆਸਤ ਨਾਲ ਜੁੜਿਆ ਹੁੰਦਾ ਹੈ। ਹੇਠਲੇ ਪੱਧਰ ‘ਤੇ ਭਾਵੇਂ ਹੀ ਪਾਰਟੀਆਂ ਦੇ ਵਰਕਰ ਇੱਕ-ਦੂਜੇ ਦੇ ਸ਼ਰੀਕ ਬਣ ਰਹੇ ਨੇ ਪਰ ਪਾਰਟੀਆਂ ਦੇ ਪ੍ਰਮੁੱਖ ਸਿਆਸੀ ਲੜਾਈ ‘ਚੋਂ ਜਿੱਤ ਹਾਸਿਲ ਕਰਨ ਲਈ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ। ਇਨ੍ਹੀਂ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਦੰਗਲ ਭਖਿਆ ਹੈ ਤਾਂ ਸਿਆਸੀ ਪਾਰਟੀਆਂ ‘ਚ ਗਠਜੋੜ ਦੀਆਂ ਕੋਸ਼ਿਸ਼ਾਂ ਵੀ ਤੇਜੀ ਫੜ੍ਹ ਗਈਆਂ ਹਨ। ਆਮ ਆਦਮੀ ਪਾਰਟੀ ‘ਚੋਂ ਖੁਦਮੁਖਤਿਆਰੀ ਦੇ ਮੁੱਦੇ ‘ਤੇ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਸਮੇਤ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਸਮੇਤ ਕਈ ਹੋਰ ਪਾਰਟੀਆਂ ਨੇ ‘ਪੰਜਾਬ ਲੋਕਤੰਤਰਿਕ ਗਠਜੋੜ’ (ਪੀਡੀਏ) ਬਣਾਇਆ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਦਾ ਵੀ ਆਪਸੀ ਗਠਜੋੜ ਹੈ। ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਦਿੱਲੀ ਤੇ ਹਰਿਆਣਾ ‘ਚ ਗਠਜੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਂਗਠਜੋੜ ਲਈ ਠੋਸ ਸ਼ੁਰੂਆਤ
ਕੋਲਕਾਤਾ ‘ਚ ਕਾਂਗਰਸ ਸਮੇਤ 22 ਪਾਰਟੀਆਂ ਨੇ ਰੈਲੀ ‘ਚ ਸ਼ਮੂਲੀਅਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ਼ ਚੋਣਾਂ ਦਾ ਬਿਗ਼ਲ ਵਜਾ ਦਿੱਤਾ ਹੈ ਭਾਵੇਂ ਅਜੇ ਸੱਤਾਧਿਰ ਭਾਜਪਾ ਨਾ ਐਨਡੀਏ ਖਿਲਾਫ਼ ਰਸਮੀ ਤੌਰ ‘ਤੇ ਮਹਾਂਗਠਜੋੜ ਦਾ ਐਲਾਨ ਨਹੀਂ ਹੋ ਸਕਿਆ ਪਰ ਆਗੂਆਂ ਦੀ ਸ਼ਬਦਾਵਲੀ ਤੇ ਇਕੱਠ ਤੋਂ ਇਹ ਗੱਲ ਤੈਅ ਹੋ ਗਈ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕਜੁਟ ਹਨ ਤੇ ਮਹਾਂਗਠਜੋੜ ਬਣਨ ਦੇ ਨੇੜੇ ਤੇੜੇ ਹੀ ਹੈ ਉੱਤਰ ਪ੍ਰਦੇਸ਼ ‘ਚ ਕਾਂਗਰਸ ਨੂੰ ਨਕਾਰਨ ਵਾਲੀ ਸਪਾ-ਬਸਪਾ ਗਠਜੋੜ ਨੂੰ ਮਹਾਂਗਠਜੋੜ ‘ਚ ਕਾਂਗਰਸ ਦੇ ਆਉਣ ‘ਤੇ ਕੋਈ ਇਤਰਾਜ਼ ਨਹੀਂ ਅਖਿਲੇਸ਼ ਯਾਦਵ ਨੇ ਆਪਣੇ ਭਾਸ਼ਣ ‘ਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮਹਾਂਗਠਜੋੜ ਦੁਲ੍ਹੇ (ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ) ਦੀ ਵੀ ਕੋਈ ਸਮੱਸਿਆ ਨਹੀਂ  ਕੋਲਕਾਤਾ ਦੀ ਰੈਲੀ ‘ਚ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਵੱਲੋਂ ਕਰਵਾਈ ਗਈ ਹੈ ਤੇ ਜਿਸ ਤਰ੍ਹਾਂ ਪਾਰਟੀਆਂ ਦੀ ਨੁਮਾਇੰਦੇ ਪਹੁੰਚੇ ਹਨ।
ਉਸ ਤੋਂ ਲੱਗਦਾ ਹੈ ਮਹਾਂਗਠਜੋੜ ਸਾਰੀਆਂ ਪਾਰਟੀਆਂ ਭਾਜਪਾ ਨੂੰ ਸੱਤਾ ‘ਚੋਂ ਬਾਹਰ ਕਰਨ ਲਈ ਗਠਜੋੜ  ਬਣਾਉਣ ਤਿਆਰ ਹਨ ਇਹ ਗੱਲ ਮਹਾਂਰੈਲੀ ਦੇ ਭਾਰੀ ਇਕੱਠ ਤੋਂ ਵੀ ਵੱਧ ਰੱਖਦੀ ਹੈ ਪਾਰਟੀਆਂ ਦੀ ਗਿਣਤੀ ਰੈਲੀ ‘ਚ ਇਹ ਪ੍ਰਭਾਵ ਦੇਣ ‘ਚ ਕਾਮਯਾਬ ਹੋਈ ਹੈ ਕਿ ਸਿਆਸੀ ਲੜਾਈ ਨਰਿੰਦਰ ਮੋਦੀ ਬਨਾਮ ਰਾਹੁਲ ਦੀ ਨਿਜੀ ਸ਼ਬਦੀ ਲੜਾਈ ਨਹੀਂ ਸਗੋਂ ਇਹ ਸੱਤਾ ਧਿਰ ਖਿਲਾਫ਼ ਵਿਰੋਧੀ ਧਿਰ ਦੀ ਸਿਆਸੀ ਲੜਾਈ ਹੈ ਵਿਰੋਧੀ ਆਗੂਆਂ ਨੇ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੇ ਨਾਲ ਨਾਲ ਨੋਟਬੰਦੀ, ਕਿਸਾਨਾਂ, ਮਜ਼ਦੂਰਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਸੰਪ੍ਰਦਾਇਕ ਸੰਕੀਰਣਤਾ ਤੇ ਜਾਤੀਵਾਦ ਦੇ ਮੁੱਦਿਆਂ ‘ਤੇ ਸਰਕਾਰ ਦੀ ਘੇਰਾਬੰਦੀ ਕੀਤੀ ਜੇਕਰ ਪਿਛਲੇ ਸਿਆਸੀ ਦ੍ਰਿਸ਼ ਵੱਲ ਝਾਤ ਮਾਰੀਏ ਤਾਂ ਭਾਜਪਾ ਨੂੰ ਪਿਛਲੀ ਯੂਪੀਏ ਸਰਕਾਰ ਖਿਲਾਫ਼ ਭ੍ਰਿਸ਼ਟਾਚਾਰ, ਮਹਿੰਗਾਈ ਤੇ ਔਰਤਾਂ ਨਾਲ ਦੁਰਾਚਾਰ ਜਿਹੇ ਵੱਡੇ ਮੁੱਦੇ ਹੱਥ ਲੱਗੇ ਸਨ ਉਸ ਸਮੇਂ ਯਕੀਨੀ ਹੀ ਸੀ ਕਾਂਗਰਸ ਜਾਂ ਯੂਪੀਏ ਸਰਕਾਰ ਵਾਪਸੀ ਨਹੀਂ ਕਰੇਗੀ ਜਿੱਥੋਂ ਤੱਕ ਹੁਣ ਐਨਡੀਏ ਦਾ ਸਬੰਧ ਹੈ।
ਸਰਕਾਰ ਜਨਤਕ ਮੁੱਦਿਆਂ ‘ਤੇ  ਘਿਰੀ ਹੋਈ ਹੈ ਦੇਸ਼ ਅੰਦਰ ਕਿਸਾਨਾਂ -ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਨਾਲ ਨਾਲ ਆੜ੍ਹਤੀ, ਵਪਾਰੀ ਤੇ ਉਦਯੋਗਪਤੀਆਂ ਵੱਲੋਂ ਵੀ ਖੁਦਕੁਸ਼ੀਆਂ ਦੀ ਖ਼ਬਰਾਂ ਆ ਰਹੀਆਂ ਹਨ ਨਿਆਂਪਾਲਿਕਾ, ਸੀਬੀਆਈ , ਪੁਲਿਸ ਪ੍ਰਬੰਧ ‘ਚ ਸਰਕਾਰੀ ਦਖਲ ਦੇ ਦੋਸ਼ਾਂ ਨੂੰ ਨਿਰੇ ਵਿਰੋਧੀਆਂਂ ਦੇ ਦੋਸ਼ ਕਹਿ ਕੇ ਨਹੀਂ ਨਕਾਰਿਆ ਜਾ ਸਕਦਾ ਉੱਤਰੀ ਭਾਰਤ ਦੇ ਤਿੰਨ ਰਾਜਾਂ ‘ਚ ਭਾਜਪਾ ਦੇ ਕਿਲ੍ਹੇ ਟੁੱਟਣ ਦਾ ਵੱਡਾ ਕਾਰਨ ਵੀ ਉਕਤ ਮੁੱਦੇ ਰਹੇ ਹਨ ਤੇ ਭਾਜਪਾ ਇਹਨਾਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕਰ ਰਹੀ ਹੈ ਜੀਐਸਟੀ ‘ਚ ਧੜਾਧੜ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਆਰਿਥਕ ਭਗੌੜਿਆਂ ਦੀ ਸੰਪਤੀ ਵੀ ਕੁਰਕ ਕੀਤੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ‘ਚ ਜਿਨ੍ਹਾਂ ਥੋੜ੍ਹਾ ਸਮਾਂ ਰਹਿ ਗਿਆ ਹੈ, ਉਸ ਦੇ ਮੁਤਾਬਿਕ ਸਰਕਾਰ ਲਈ ਡੈਮੇਜ਼ ਕੰਟਰੋਲ ਦੀ ਕਹਾਣੀ ਕਾਫ਼ੀ ਔਖੀ ਹੈ ਹੁਣ ਵੇਖਣਾ ਇਹ ਹੈ ਕਿ ਕੀ ਵਿਰੋਧੀ ਪਾਰਟੀਆਂ ਮੁੱਦਿਆਂ ‘ਤੇ ਕੋਈ ਸਾਂਝਾ ਪ੍ਰੋਗਰਾਮ ਬਣਾਉਣ ਤੇ ਮਹਾਂਗਠਜੋੜ ਨੂੰ ਹਕੀਕਤ ‘ਚ ਬਦਲਣ ਲਈ ਕਿੰਨਾ ਸਮਾਂ ਲਾਉਂਦੀਆਂ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।