Food - Sach Kahoon Punjabi
ਸੁਆਦ ਵੀ ਅਜਿਹਾ ਕਿ ਪਾਲਕ ਦਾ ਸਾਗ ਵੀ ਇਸ ਸਾਹਮਣੇ ਹੈ ਫੇਲ
(ਸੱਚ ਕਹੂੰ ਨਿਊਜ਼/ਅਨੂ ਸੈਣੀ)। Chaulai Saag Benefits: ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਬਰਸਾਤ ਕਿਸੇ ਵੀ ਸਮੇਂ ਆ ਸਕਦੀ ਹੈ, ਅਜਿਹੇ ’ਚ ਬਰਸਾਤ ਦੇ ਮੌਸਮ ’ਚ ਤੁਸੀਂ ਜਿੰਨੀਆਂ ਜ਼ਿਆਦਾ ਸਿਹਤਮੰਦ ਤੇ ਪੌਸ਼ਟਿਕ ਚੀਜਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋਗੇ, ਤੁਸੀਂ ਓਨੇ ਹੀ ਸਿਹਤਮੰਦ ਰਹੋਗੇ ਤੇ ਤੁਸੀਂ ਇਨਫੈਕਸ਼ਨ ਦੀ ਸਮੱਸਿਆ ਤੋਂ ਵੀ ਬਚੋਗੇ। ਹਾਲਾਂਕਿ ਹਰ ਮੌਸਮ ’ਚ ਹਰੀਆਂ ਪੱਤੇਦਾਰ ਸਬਜੀਆਂ ਦੀ ਵਰਤੋਂ ਕਰਨੀ ਸਿਹਤਮੰਦ ਹੈ ਪਰ ਜੇਕਰ ਤੁਸੀਂ ਮਾਨਸੂਨ ’ਚ ਕੋਈ ਵੀ ਸਾਗ ਖਾਓਗੇ ਤਾਂ ਸਰੀਰ ਨੂੰ ਕਈ ਫਾਇਦੇ ਹੋਣਗੇ, ਇਸ ’ਚ ਇੱਕ ਸਾਗ ਦਾ ਨਾਂਅ ਆਉਂਦਾ ਹੈ, ਉਹ ਹੈ ਚੌਲਾਈ ਦਾ ਸਾਗ… ਜਿਵੇਂ ਕਿ ਅਮਰੂਦ ਪੱਤੇ। ਚੌਲਾਈ ਖਾਣ ਨਾਲ ਨਾ ਸਿਰਫ ਸਰੀਰ ’ਚ ਖੂਨ ਦੀ ਮਾਤਰਾ ਵਧਦੀ ਹੈ ਸਗੋਂ ਆਇਰਨ ਦੀ ਕਮੀ ਵੀ ਦੂਰ ਹੁੰਦੀ ਹੈ ਤੇ ਭਾਰ ਵੀ ਘੱਟ ਹੁੰਦਾ ਹੈ। ਇਹ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ। ਤਾਂ ਆਓ ਜਾਣਦੇ ਹਾਂ ਚੌਲਾਈ ਦਾ ਸਾਗ ਖਾਣ ਦੇ ਕੀ ਫਾਇਦੇ ਹਨ।
ਚੌਲਾਈ ਦਾ ਸਾਗ ਖਾਣ ਦੇ ਫਾਇਦੇ | Chaulai Saag Benefits
ਤੁਹਾਨੂੰ ਦੱਸ ਦੇਈਏ ਕਿ ਇਹ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਚੌਲਾਈ ਦਾ ਸਾਗ ਸਮੁੱਚੀ ਸਿਹਤ ਨੂੰ ਸਿਹਤਮੰਦ ਰੱਖਦਾ ਹੈ। ਅਸਲ ’ਚ, ਇਹ ਜਰੂਰੀ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ, ਇਸ ’ਚ ਵਿਟਾਮਿਨ ਏ, ਸੀ, ਕੇ, ਫੋਲੇਟ ਆਦਿ ਹੁੰਦੇ ਹਨ। ਜੋ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਚੌਲਾਈ ਦੇ ਸਾਗ ’ਚ ਬਹੁਤ ਜ਼ਿਆਦਾ ਮਾਤਰਾ ’ਚ ਫਾਈਬਰ ਹੁੰਦਾ ਹੈ, ਜਿਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ, ਅੰਤੜੀਆਂ ਦੀ ਗਤੀ ਆਮ ਰਹਿੰਦੀ ਹੈ ਤੇ ਕਬਜ ਦੀ ਸਮੱਸਿਆ ਨਹੀਂ ਹੁੰਦੀ ਹੈ।
ਇਮਿਊਨਿਟੀ ਵਧਾਉਂਦਾ ਹੈ | Chaulai Saag Benefits
ਇਹ ਸਾਗ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ, ਕਈ ਤਰ੍ਹਾਂ ਦੇ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ, ਕਿਉਂਕਿ ਇਸ ’ਚ ਵਿਟਾਮਿਨ ਸੀ ਵੀ ਕਾਫੀ ਮਾਤਰਾ ’ਚ ਹੁੰਦਾ ਹੈ, ਇਸ ਦੀ ਵਰਤੋਂ ਨਾਲ ਅੱਖਾਂ ਦੀ ਸਿਹਤ ਠੀਕ ਰਹਿੰਦੀ ਹੈ, ਵੇਖਣ ਦੀ ਸਮਰੱਥਾ ’ਚ ਸੁਧਾਰ ਹੁੰਦਾ ਹੈ, ਕਈ ਤਰ੍ਹਾਂ ਦੇ ਵਿਟਾਮਿਨਾਂ ਕਾਰਨ ਇਹ ਵਧਣ ’ਚ ਮਦਦ ਕਰਦਾ ਹੈ ਤੇ ਸੈੱਲਾਂ ਦੀ ਮੁਰੰਮਤ।
ਦਿਲ ਲਈ ਫਾਇਦੇਮੰਦ | Chaulai Saag Benefits
ਚੌਲਾਈ ਜਾਂ ਚੌਲਾਈ ਦਾ ਸਾਗ ਖਾਣ ਨਾਲ ਦਿਲ ਦੀ ਸਿਹਤ ’ਚ ਸੁਧਾਰ ਹੁੰਦਾ ਹੈ, ਜੋ ਕਿ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਦਾ ਹੈ ਤੇ ਬੀਟ-ਕੈਰੋਟੀਨ, ਵਿਟਾਮਿਨ ਸੀ, ਆਕਸੀਡੇਟਿਵ ਤਣਾਅ ਤੇ ਸੋਜ ਨੂੰ ਘਟਾ ਕੇ ਦਿਲ ਨੂੰ ਸੁਰੱਖਿਅਤ ਰੱਖਦਾ ਹੈ।
ਵਧਦੇ ਭਾਰ ਨੂੰ ਘਟਾਉਂਦਾ ਹੈ
ਜੇਕਰ ਤੁਹਾਡਾ ਭਾਰ ਵੱਧ ਰਿਹਾ ਹੈ ਤਾਂ ਤੁਹਾਨੂੰ ਚੌਲਾਈ ਦਾ ਸਾਗ ਜ਼ਰੂਰ ਖਾਣਾ ਚਾਹੀਦਾ ਹੈ, ਤੁਸੀਂ ਇਸ ਨੂੰ ਨਿਯਮਿਤ ਰੂਪ ਨਾਲ ਆਪਣੀ ਡਾਈਟ ’ਚ ਸ਼ਾਮਲ ਕਰਕੇ ਵਧਦੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਸਾਗ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ, ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜਿਸ ਨਾਲ ਪੇਟ ਭਰਿਆ ਰਹਿੰਦਾ ਹੈ। ਇਹ ਤੁਹਾਨੂੰ ਕੁਝ ਵੀ ਵਾਧੂ ਖਾਣ ਤੋਂ ਰੋਕਦਾ ਹੈ। ਫਾਈਬਰ ਪਾਚਨ ਦੀ ਸਿਹਤ ਦਾ ਵੀ ਸਮਰੱਥਨ ਕਰਦਾ ਹੈ, ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਕਬਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ’ਚ ਵੀ ਮਦਦ ਕਰਦਾ ਹੈ। Chaulai Saag Benefits
Read This : Kurkuri Rasili Jalebi: ਹੁਣ ਕਰਿਸਪੀ ਜਲੇਬੀ ਲਈ ਨਹੀਂ ਜਾਣਾ ਪਵੇਗਾ ਬਾਹਰ, ਘਰ ’ਤੇ ਵੀ ਤਿਆਰ ਕੀਤੀ ਜਾ ਸਕਦੀ ਹੈ ਸਵਾਦਿਸ਼ਟ ਜਲੇਬੀ, ਜਾਣੋ ਨੁਸਖਾ
ਖੂਨ ਦੀ ਕਮੀ ਨੂੰ ਦੂਰ ਕਰਦਾ ਹੈ | Chaulai Saag Benefits
ਜਿਨ੍ਹਾਂ ਲੋਕਾਂ ਦੇ ਸਰੀਰ ’ਚ ਖੂਨ ਦੀ ਕਮੀ ਹੈ, ਜੇਕਰ ਉਹ ਅਨੀਮੀਆ ਕਾਰਨ ਥਕਾਵਟ ਤੇ ਕਮਜੋਰੀ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਚੌਲਾਈ ਦਾ ਸਾਗ ਜਰੂਰ ਖਾਣਾ ਚਾਹੀਦਾ ਹੈ। ਅਸਲ ’ਚ, ਚੌਲਾਈ ’ਚ ਭਰਪੂਰ ਮਾਤਰਾ ’ਚ ਆਇਰਨ ਹੁੰਦਾ ਹੈ, ਇਸ ਲਈ ਇਸ ਦੀ ਵਰਤੋਂ ਸਰੀਰ ’ਚ ਖੂਨ ਦਾ ਸੰਚਾਰ ਠੀਕ ਕਰਨ ’ਚ ਮਦਦ ਕਰਦਾ ਹੈ ਅਤੇ ਹੀਮੋਗਲੋਬਿਨ ਦੇ ਉਤਪਾਦਨ ’ਚ ਸਹਾਇਤਾ ਕਰਦਾ ਹੈ। ਸਰੀਰ ’ਚ ਆਕਸੀਜਨ ਪਹੁੰਚਾਉਣ ਲਈ ਜਰੂਰੀ ਹੈ, ਚੌਲਾਈ ਨੂੰ ਨਿਯਮਿਤ ਰੂਪ ’ਚ ਖਾਣ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ ਤੇ ਊਰਜਾ ਦਾ ਪੱਧਰ ਵੀ ਵਧਦਾ ਹੈ। Chaulai Saag Benefits
ਸ਼ੂਗਰ ਦੇ ਮਰੀਜਾਂ ਲਈ ਫਾਇਦੇਮੰਦ
ਤੁਹਾਨੂੰ ਦੱਸ ਦੇਈਏ ਕਿ ਚੌਲਾਈ ਦਾ ਸਾਗ ਸ਼ੂਗਰ ਦੇ ਰੋਗੀਆਂ ਲਈ ਬਹੁਤ ਸਿਹਤਮੰਦ ਹੈ, ਇਸ ’ਚ ਕੁਝ ਖਾਸ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ’ਚ ਰੱਖਦੇ ਹਨ, ਇਸ ਨਾਲ ਸਰੀਰ ’ਚ ਗਲੂਕੋਜ ਦੇ ਪੱਧਰ ਨੂੰ ਕੁਦਰਤੀ ਤੌਰ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ। Chaulai Saag Benefits
ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ | Chaulai Saag Benefits
ਜੇਕਰ ਤੁਹਾਡੀਆਂ ਹੱਡੀਆਂ ਕਮਜੋਰ ਹਨ ਤਾਂ ਤੁਸੀਂ ਉਨ੍ਹਾਂ ਨੂੰ ਮਜਬੂਤ ਰੱਖਣ ਲਈ ਚੌਲਾਈ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ, ਕੈਲਸ਼ੀਅਮ ਨਾਲ ਭਰਪੂਰ ਇਹ ਪੱਤੇ ਓਸਟੀਓਪੋਰੋਸਿਸ ਤੋਂ ਬਚਾਉਂਦੇ ਹਨ, ਇਸ ’ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਹੁੰਦਾ ਹੈ, ਜੋ ਹੱਡੀਆਂ ਤੇ ਮਾਸਪੇਸ਼ੀਆਂ ਦੇ ਕੰਮਕਾਜ ਲਈ ਵੀ ਬਹੁਤ ਜਰੂਰੀ ਹੁੰਦਾ ਹੈ।
ਬੇਦਾਅਵਾ : ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਹੈ, ਇਹ ਕਿਸੇ ਇਲਾਜ ਦਾ ਬਦਲ ਨਹੀਂ ਹੋ ਸਕਦੀ। ਵਧੇਰੇ ਜਾਣਕਾਰੀ ਲਈ, ਤੁਸੀਂ ਆਪਣੇ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ। ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
Food: ਬੱਚਿਆਂ ਨੂੰ ਜ਼ਰੂਰ ਖਵਾਓ ਇਹ ਪੰਜ ਰਾਮਬਾਣ ਚੀਜ਼ਾਂ, ਬੱਚੇ ਨਹੀਂ ਹੋਣਗੇ ਕਦੇ ਵੀ ਬਿਮਾਰ | Healthy Food Near Me
ਸਾਡਾ ਹਮੇਸ਼ਾਂ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ Healthy Food Near Me?
ਸਾਡਾ ਹਮੇਸ਼ਾ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ ਸਾਡੇ ਨੇੜੇ ਹੈਲਥੀ ਫੂਡ (Food) ਕਿੱਥੋਂ ਮਿਲ ਸਕਦਾ ਹੈ? ਪਰ ਇਸ ਸਵਾਲ ਦਾ ਸਭ ਤੋਂ ਸੌਖਾ ਜਿਹਾ ਜਵਾਬ ਹੈ ਕਿ ਇਹ ਫੂਡ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਜੇਕਰ ਅਸੀਂ ਆਪਣੇ ਘਰ ਵਿੱਚ ਖੋਜ਼ ਕਰੀਏ ਤਾਂ ਬੱਚਿਆਂ ਲਈ ਪੌਸ਼ਟਿਕ ਭੋਜਨ ਦੇ ਨਾਲ ਨਾਲ ਕੁਝ ਚੀਜ਼ਾਂ ਅਜਿਹੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਹਮੇਸ਼ਾਂ ਲੋੜ ਰਹਿੰਦੀ ਹੈ। ਇਸ ਦੇ ਨਾਲ ਹੀ ਸਾਡਾ ਇਹ ਵੀ ਸਵਾਲ ਰਹਿੰਦਾ ਹੈ ਕਿ ਬੱਚੇ ਲਈ ਪੌਸ਼ਟਿਕ ਭੋਜਨ ਕਿਹੜਾ ਹੈ? ਇਸ ਦਾ ਜਵਾਬ ਵੀ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਇਸ ਲੇਖ ਵਿੱਚ ਤੁਹਾਨੂੰ ਕੁਝ ਅਜਿਹਾ ਹੀ ਦੱਸਣ ਜਾ ਰਹੇ ਹਾਂ। ਤੇ ਚਲੋ ਸ਼ੁਰੂ ਕਰਦੇ ਹਾਂ…
ਦਹੀਂ : ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਬੱਚਿਆਂ ਦੀ ਖਾਣੇ ਦੀ ਥਾਲੀ ’ਚ ਦਹੀਂ ਜ਼ਰੂਰ ਸ਼ਾਮਲ ਕਰੋ। ਇਸ ਨਾਲ ਉਨ੍ਹਾਂ ’ਚ ਨਾ ਸਿਰਫ ਕਈ ਵਿਟਾਮਿਨਸ ਅਤੇ ਮਿਨਰਲਸ ਦੀ ਪੂਰਤੀ ਹੁੰਦੀ ਹੈ, ਸਗੋਂ ਦਹੀਂ ’ਚ ਪਾਏ ਜਾਣ ਵਾਲੇ ਲੈਕਟੋਬੇਸੀਲਸ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ’ਚ ਵੀ ਕਾਫੀ ਅਸਰਦਾਰ ਮੰਨੇ ਗਏ ਹਨ। Food
ਹਰੀਆਂ ਸਬਜ਼ੀਆਂ: ਬੱਚਿਆਂ ਦੇ ਖਾਣੇ ’ਚ ਹਰੀਆਂ ਪੱਤੇਦਾਰ ਸਬਜੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ ਤੇ ਉਹ ਸਰਦੀ, ਜ਼ੁਕਾਮ ਤੇ ਬੁਖਾਰ ਦੀ ਚਪੇਟ ’ਚ ਨਹੀਂ ਆਉਂਦੇ ਹਨ। Food
Healthy Food Near Me?
ਡ੍ਰਾਈ ਫਰੂਟ ਅਤੇ ਬੀਜ: ਬੱਚਿਆਂ ਦੀ ਰੋਗ ਰੋਕੂ ਸਮਰੱਥਾ ਬਣਾਉਣ ਲਈ ਡ੍ਰਾਈ ਫਰੂਟਸ ਤੇ ਸੀਡਸ ਖਾਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਅਜਿਹੇ ’ਚ, ਤੁਸੀਂ ਉਨ੍ਹਾਂ ਦੀ ਡਾਇਟ ’ਚ ਵਿਟਾਮਿਨ ਈ, ਜਿੰਕ, ਆਇਰਨ ਤੇ ਓਮੇਗਾ 3 ਫੈਟੀ ਐਸਿਡਸ ਨਾਲ ਭਰਪੂਰ ਸੀਡਸ ਤੇ ਡ੍ਰਾਈ ਫਰੂਟਸ ਨੂੰ ਸ਼ਾਮਲ ਕਰ ਸਕਦੇ ਹੋ, ਜਿਵੇਂ-ਅਖਰੋਟ, ਬਟਾਮ, ਕਾਜੂ, ਪਿਸਤਾ, ਚੀਆ ਸੀਡਸ, ਫਲੈਕਸ ਸੀਡਸ ਅਤੇ ਪੰਪਕਿਨ ਸੀਡਸ ਆਦਿ। Food
ਮੁਨੱਕਾ: ਮਨੁੱਕਾ ਵੀ ਕਈ ਅਜਿਹੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਰਾਮਬਾਣ ਤੋਂ ਘੱਟ ਨਹੀਂ ਹਨ। ਆਏ ਦਿਨ ਬਿਮਾਰ ਰਹਿਣ ਵਾਲੇ ਬੱਚਿਆਂ ਦੀ ਡਾਇਟ ’ਚ ਤੁਹਾਨੂੰ ਮੁਨੱਕਾ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ ਆਦਿ ਦਾ ਖਜਾਨਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਖੂਨ ਦੀ ਕਮੀ ਤਾਂ ਦੂਰ ਹੁੰਦੀ ਹੀ ਹੈ, ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। Food
Read Also : Ac ਦਾ ਬਿੱਲ ਜ਼ਿਆਦਾ ਆ ਰਿਹੈ ਤਾਂ ਅਪਣਾਓ ਇਹ ਤਰੀਕਾ, ਘੱਟ ਆਵੇਗਾ ਏਸੀ ਦਾ ਬਿੱਲ : Air conditioner
ਸ਼ਹਿਦ: ਬੱਚਿਆਂ ਨੂੰ ਤੁਸੀਂ ਸ਼ਹਿਦ ਵੀ ਜ਼ਰੂਰ ਖਵਾਓ। ਇਹ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਏ, ਬੀ ਨਾਲ ਵੀ ਭਰਪੂਰ ਹੁੰਦਾ ਹੈ। ਅਜਿਹੇ ’ਚ, ਇਸ ਦੀ ਵਰਤੋਂ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਬੱਚੇ ਕਈ ਤਰ੍ਹਾਂ ਦੇ ਵਾਇਰਸ ਤੋਂ ਬਚ ਸਕਦੇ ਹਨ। ਤੁਸੀਂ ਚਾਹੋ, ਤਾਂ ਬੱਚਿਆਂ ਦੇ ਦੁੱਧ ’ਚ ਖੰਡ ਦੀ ਥਾਂ ਸ਼ਹਿਦ ਨੂੰ ਸ਼ਾਮਲ ਕਰ ਸਕਦੇ ਹੋ। Food
ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !
ਭਲਕੇ ਕਰਵਾ ਚੌਥ ਦਾ ਵਰਤ ਹੈ ਅਤੇ ਇਸ ਮੌਕੇ ’ਤੇ ਹਰ ਵਿਆਹੁਤਾ ਔਰਤ ਨਿਰਜ਼ਲਾ ਵਰਤ ਰੱਖਦੀ ਹੈ, ਅਜਿਹੇ ’ਚ ਉਹ ਸਾਰਾ ਦਿਨ ਭੁੱਖੀ-ਪਿਆਸੀ ਰਹਿੰਦੀ ਹੈ ਅਤੇ ਭੁੱਖੀਆਂ-ਪਿਆਸੀਆਂ ਰਹਿਣ ਤੋਂ ਬਾਅਦ ਸ਼ਾਮ ਨੂੰ ਜਦੋਂ ਔਰਤਾਂ ਆਪਣਾ ਵਰਤ ਖੋਲ੍ਹਣ ਲਈ ਕੁਝ ਖਾਂਦੀਆਂ ਹਨ। ਫਿਰ ਅਚਾਨਕ ਕੁਝ ਖਾਣ ’ਤੇ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ।
ਜਿਸ ਤੋਂ ਬਾਅਦ ਉਨ੍ਹਾਂ ਦਾ ਮਨ ਉਦਾਸ ਹੋ ਜਾਂਦਾ ਹੈ, ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਹਰ ਔਰਤ ਨੂੰ ਅਕਸਰ ਇਹ ਸਵਾਲ ਹੁੰਦਾ ਹੈ ਕਿ ਕਰਵਾ ਚੌਥ ਦਾ ਵਰਤ ਕਿਵੇਂ ਖੋਲ੍ਹਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਰਵਾ ਚੌਥ ਦੇ ਵਰਤ ਦੌਰਾਨ ਤੁਸੀਂ ਕੁਝ ਅਜਿਹਾ ਖਾਂਦੇ ਹੋ ਜਿਸ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ। ਇਸ ਲਈ, ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਵਰਤਦੇ ਸਮੇਂ ਹਮੇਸ਼ਾ ਧਿਆਨ ’ਚ ਰੱਖਣਾ ਚਾਹੀਦਾ ਹੈ। (Karwa Chauth 2023)
ਸਿਹਤਮੰਦ ਤਰੀਕੇ ਨਾਲ ਕਰੋ ਵਰਤ ਦੀ ਸ਼ੁਰੂਆਤ | Karwa Chauth 2023
ਸਭ ਤੋਂ ਪਹਿਲਾਂ ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰੋ, ਸਰਗੀ ਦੌਰਾਨ ਤੁਹਾਨੂੰ ਸੁੱਕੇ ਮੇਵੇ, ਦੁੱਧ ਨਾਲ ਬਣਿਆਂ ਚੀਜ਼ਾਂ, ਤਾਜ਼ਾ ਫਲ, ਨਾਰੀਅਲ ਪਾਣੀ, ਅਜਿਹੀਆਂ ਚੀਜਾਂ ਦੀ ਵਰਤੋਂ ਕਰੋ, ਜੋ ਤੁਹਾਨੂੰ ਦਿਨ ਭਰ ਊਰਜਾਵਾਨ ਬਣਾ ਕੇ ਰੱਖਣ ਦੇ ਨਾਲ-ਨਾਲ ਡੀਹਾਈਡ੍ਰੇਸ਼ਨ ਨੂੰ ਵੀ ਰੋਕਦੇ ਹਨ। (Karwa Chauth 2023)
ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਰੱਖੋ ਇਨ੍ਹਾਂ ਚੀਜ਼ਾਂ ਦਾ ਧਿਆਨ | Karwa Chauth 2023
ਕਰਵਾ ਚੌਥ ਦਾ ਨਿਰਜਲਾ ਵਰਤ ਰੱਖਣ ਤੋਂ ਬਾਅਦ ਜਦੋਂ ਤੁਸੀਂ ਸ਼ਾਮ ਨੂੰ ਆਪਣਾ ਵਰਤ ਖੋਲ੍ਹਦੇ ਹੋ ਤਾਂ ਸਭ ਤੋਂ ਪਹਿਲਾਂ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪੀਓ, ਇੱਕਦਮ ਤੋਂ ਪਾਣੀ ਪੀਣ ਨਾਲ ਖਾਲੀ ਪੇਟ ਤੁਰੰਤ ਪਾਣੀ ਨਾਲ ਭਰ ਜਾਂਦਾ ਹੈ ਅਤੇ ਉਲਟੀਆਂ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਵਰਤ ਖੋਲ੍ਹਣ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।
ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਤੁਸੀਂ ਨਿੰਬੂ ਪਾਣੀ, ਫਲਾਂ ਦਾ ਰਸ, ਨਾਰੀਅਲ ਪਾਣੀ, ਮੱਖਣ ਜਾਂ ਲੱਸੀ ਵੀ ਲੈ ਸਕਦੇ ਹੋ। ਇਹ ਤੁਹਾਨੂੰ ਹਾਈਡ੍ਰੇਸ਼ਨ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ।
ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਵਰਤ ਖੋਲ੍ਹਣ ਤੋਂ ਤੁਰੰਤ ਬਾਅਦ ਤੁਸੀਂ ਚਾਹ ਜਾਂ ਕੌਫੀ ਦੀ ਵਰਤੋਂ ਬਿਲਕੁਲ ਵੀ ਨਾ ਕਰੋ, ਕਿਉਂਕਿ ਇਹ ਖਾਲੀ ਪੇਟ ’ਚ ਐਸਿਡ ਨੂੰ ਦਰਸ਼ਾਉਂਦਾ ਹੈ ਅਤੇ ਇਸ ਨਾਲ ਐਸੀਡਿਟੀ ਅਤੇ ਪੇਟ ’ਚ ਕੜਵੱਲ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
Also Read : ਦੇਸ਼ ਦੇ ਇਸ ਹਿੱਸੇ ’ਚ ਇੰਟਰਨੈੱਟ ਸੇਵਾਵਾਂ ਬੰਦ, ਲੱਗਿਆ ਕਰਫਿਊ
ਅਕਸਰ ਤੁਸੀਂ ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ, ਮਿਠਾਈ ਜਾਂ ਖੀਰ ਖਾਣਾ ਪਸੰਦ ਕਰਦੇ ਹੋ ਜੋ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ, ਇਸ ਲਈ ਇਨ੍ਹਾਂ ਦੀ ਜਗ੍ਹਾ ਪਹਿਲਾਂ ਖੰਜੂਰ, ਅੰਜੀਰ ਜਾਂ ਬਦਾਮ ਦੀ ਵਰਤੋਂ ਕਰੋ, ਅਤੇ ਜਦੋਂ ਤੁਹਾਡਾ ਪੇਟ ਥੋੜ੍ਹਾ ਭਰ ਜਾਵੇ, ਤਾਂ ਤੁਸੀਂ ਮਿਠਾਈਆਂ ਦੀ ਵਰਤੋਂ ਕਰ ਸਕਦੇ ਹੋ।
ਕਰਵਾ ਚੌਥ ਦੇ ਵਰਤ ਨੂੰ ਖੋਲ੍ਹਣ ਤੋਂ ਤੁਰੰਤ ਬਾਅਦ, ਤੁਹਾਨੂੰ ਭਾਰੀ ਭੋਜਨ ਲੈਣ ਤੋਂ ਬਚਣਾ ਚਾਹੀਦਾ ਹੈ, ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਔਰਤਾਂ ਹੋਟਲਾਂ ’ਚ ਜਾ ਕੇ ਭਾਰੀ ਖੁਰਾਕ ਲੈਂਦੀਆਂ ਹਨ, ਜਿਸ ਨਾਲ ਅਗਲੇ ਦਿਨ ਤੁਹਾਡੇ ਪੇਟ ’ਚ ਦਰਦ ਅਤੇ ਭਾਰੀਪਨ ਹੋ ਸਕਦਾ ਹੈ। ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ ਤੁਸੀਂ ਇਡਲੀ, ਮੂੰਗ ਦਾ ਚੀਲਾ, ਖਿਚੜੀ, ਸਬਜੀਆਂ ਦਾ ਸੂਪ ਵਰਗੀਆਂ ਚੀਜਾਂ ਖਾ ਸਕਦੇ ਹੋ।
Eye Care : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ਚਸ਼ਮੇ ਤੋਂ ਛੁਟਕਾਰਾ ਤਾਂ ਹਰ ਰੋਜ਼ ਕਰੋ ਇਹ 7 ਘਰੇਲੂ ਨੁਸਖੇ, ਇੱਕ ਹਫਤੇ ਬਾਅਦ ਹੀ ਮਿਲ ਜਾਵੇਗਾ ਰਿਜ਼ਲਟ
ਅੱਜ ਦੇ ਸਮੇਂ ’ਚ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਿਸ ਕਾਰਨ ਅੱਖਾਂ ’ਚ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਤੇ ਸਾਨੂੰ ਛੋਟੀ ਉਮਰ ’ਚ ਚਸ਼ਮੇ ਲਾਉਣੇ ਪੈਂਦੇ ਹਨ। ਜੇਕਰ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਕੁਝ ਹੀ ਲੋਕ ਚਸ਼ਮਾ ਲਾਉਂਦੇ ਸਨ। ਉਸ ਸਮੇਂ ਖਾਣ-ਪੀਣ ਦੀਆਂ ਆਦਤਾਂ ਬਹੁਤ ਚੰਗੀਆਂ ਸਨ ਪਰ ਅੱਜ ਅਸੀਂ ਮਿਲਾਵਟੀ ਭੋਜਨ ਖਾ ਰਹੇ ਹਾਂ, ਜਿਸ ਕਾਰਨ ਸਾਡੇ ਸਰੀਰ ’ਚ ਕਈ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਅੱਜ ਕੱਲ੍ਹ ਛੋਟੇ ਬੱਚੇ ਐਨਕਾਂ ਲਗਾਉਂਦੇ ਹਨ। ਐਨਕਾਂ ਲਗਾਉਣ ਤੋਂ ਬਾਅਦ ਅੱਖਾਂ ਨੂੰ ਆਮ ਸਥਿਤੀ ’ਚ ਲਿਆਉਣਾ ਬਹੁਤ ਔਖਾ ਕੰਮ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਰੋਜਾਨਾ ਦੀ ਰੁਟੀਨ ’ਚ ਸਾਮਲ ਕਰਕੇ ਅੱਖਾਂ ਤੋਂ ਐਨਕਾਂ ਨੂੰ ਦੂਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ। (Eye Care)
ਇਹ ਵੀ ਪੜ੍ਹੋ : 5 ਸਾਲਾਂ ਬੱਚੇ ਨੂੰ ਸੱਪ ਨੇ ਡੰਗਿਆ, ਮੌਤ
ਤਾਂਬੇ ਦੇ ਭਾਂਡੇ ’ਚ ਪਾਣੀ ਪੀਓ : ਕਿਹਾ ਜਾਂਦਾ ਹੈ ਕਿ ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਨਾਲ ਤੁਹਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ। ਦੂਜੇ ਪਾਸੇ ਤਾਂਬੇ ਦੇ ਭਾਂਡੇ ’ਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੋਸਨੀ ’ਚ ਸੁਧਾਰ ਕਰਦੇ ਹਨ ਅਤੇ ਇਸ ਭਾਂਡੇ ’ਚ ਪਾਣੀ ਪੀਣ ਨਾਲ ਐਨਕਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਤੁਹਾਨੂੰ ਰਾਤ ਨੂੰ ਤਾਂਬੇ ਦੇ ਭਾਂਡੇ ’ਚ ਪਾਣੀ ਰੱਖਣਾ ਹੈ ਅਤੇ ਸਵੇਰੇ ਉੱਠ ਕੇ ਘੜੇ ’ਚ ਪਿਆ ਸਾਰਾ ਪਾਣੀ ਪੀਣਾ ਹੈ। ਅਤੇ ਫਿਰ ਕੁਝ ਹੀ ਹਫਤਿਆਂ ’ਚ ਅੱਖਾਂ ਦੀ ਰੌਸਨੀ ਦੇ ਨਾਲ-ਨਾਲ ਹੋਰ ਬਿਮਾਰੀਆਂ ਵੀ ਠੀਕ ਹੋਣ ਲੱਗਦੀਆਂ ਹਨ। (Eye Care)
ਆਂਵਲਾ : ਡਾਕਟਰਾਂ ਮੁਤਾਬਕ ਆਂਵਲਾ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਂਵਲੇ ਦੀ ਵਰਤੋਂ, ਜੋ ਕਿ ਪੋਸ਼ਕ ਤੱਤਾਂ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੈ, ਤੁਹਾਡੀਆਂ ਅੱਖਾਂ ਲਈ ਇੱਕ ਰਾਮਬਾਣ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਪਹਿਲਾਂ ਵਾਂਗ ਆਮ ਹੋ ਸਕਦੀ ਹੈ। ਆਂਵਲੇ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਚਾਹੋ ਤਾਂ ਕੱਚਾ ਆਂਵਲਾ, ਆਂਵਲਾ ਮੁਰੱਬਾ, ਆਂਵਲਾ ਜੂਸ ਅਤੇ ਆਂਵਲਾ ਕੈਂਡੀ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਆਂਵਲੇ ਦੇ ਪਾਣੀ ਨਾਲ ਵੀ ਅੱਖਾਂ ਧੋ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜਾਂ ਨੂੰ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧ ਸਕਦੀ ਹੈ। (Eye Care)
ਇਹ ਵੀ ਪੜ੍ਹੋ : ਸਕੇਟਿੰਗ ’ਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਜਿੱਤੇ ਕਾਂਸੀ ਦੇ ਤਗਮੇ
ਨਿੰਬੂ ਪਾਣੀ ਅਤੇ ਗੰਨੇ ਦਾ ਰਸ : ਗੰਨੇ ਦਾ ਰਸ ਅੱਖਾਂ ਲਈ ਵੀ ਬਹੁਤ ਵਧੀਆ ਹੈ। ਗੰਨਾ ਫਾਸਫੋਰਸ, ਮੈਗਨੀਸੀਅਮ, ਪੋਟਾਸੀਅਮ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ ਅਤੇ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜਾਨਾ ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਵਧ ਸਕਦੀ ਹੈ। ਤੁਸੀਂ ਚਾਹੋ ਤਾਂ ਗੰਨੇ ਦੇ ਰਸ ’ਚ ਕਾਫੀ ਮਾਤਰਾ ’ਚ ਨਿੰਬੂ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਤੁਸੀਂ ਦੋਵੇਂ ਪੋਸ਼ਕ ਤੱਤਾਂ ਦਾ ਫਾਇਦਾ ਲੈ ਸਕਦੇ ਹੋ। (Eye Care)
ਹਰੇ ਘਾਹ ’ਤੇ ਚੱਲਣਾ : ਹਰੇ ਘਾਹ ’ਤੇ ਚੱਲਣ ਨਾਲ ਤੁਹਾਡੇ ਚਸ਼ਮੇ ਦਾ ਨੰਬਰ ਘੱਟ ਹੋ ਸਕਦਾ ਹੈ ਅਤੇ ਲਗਾਤਾਰ ਸੈਰ ਕਰਨ ਨਾਲ ਤੁਸੀਂ ਐਨਕਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਸਵੇਰੇ ਤ੍ਰੇਲ ਨਾਲ ਭਿੱਜੀ ਘਾਹ ’ਤੇ ਨੰਗੇ ਪੈਰੀਂ ਤੁਰਨ ਨਾਲ ਤੁਹਾਡੀ ਨਜਰ ਤੇਜੀ ਨਾਲ ਵਧ ਸਕਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਉਪਾਅ ਨਾ ਸਿਰਫ ਅੱਖਾਂ ਲਈ ਸਗੋਂ ਸ਼ੂਗਰ ਦੇ ਰੋਗੀਆਂ ਲਈ ਵੀ ਚੰਗਾ ਹੋ ਸਕਦਾ ਹੈ। (Eye Care)
ਮਿਲਕ ਪਲਾਂਟ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਅੱਗੇ ਆਏ, ਰਾਹਤ ਸਮੱਗਰੀ ਦੇ ਟਰੱਕ ਰਵਾਨਾ
ਵੱਖ-ਵੱਖ ਪ੍ਰਕਾਰ ਦੀਆਂ 41 ਹਜ਼ਾਰ 800 ਖ਼ੁਰਾਕ ਰਾਹਤ ਕਿੱਟਾਂ ਤਿਆਰ ਕੀਤੀਆਂ।
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਵੱਖ-ਵੱਖ ਮਿਲਕ ਪਲਾਂਟਾਂ (Milk Plant) ਵੱਲੋਂ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਦੇ ਸਬੰਧ ਵਿਚ ਮਿਲਕ ਪਲਾਂਟ ਮੋਹਾਲੀ, ਮਿਲਕ ਪਲਾਂਟ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮਿਲਕ ਪਲਾਂਟ ਮੋਹਾਲੀ ਵਿਖੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕਰਨ ਵੇਲੇ ਚੇਅਰਮੈਨ ਮਿਲਕਫੈੱਡ ਸ.ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮਿਲਕ ਪਲਾਂਟਾਂ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ 41 ਹਜ਼ਾਰ 800 ਖ਼ੁਰਾਕ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। 7000 ਕਿੱਟਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡ ਦਿੱਤੀਆਂ ਗਈਆਂ ਹਨ।
ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੌਜੂਦਾ ਹਾਲਾਤ ਦੌਰਾਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਮੁੱਖ ਮੰਤਰੀ, ਪੰਜਾਬ ਦੀ ਯੋਗ ਕਾਰਵਾਈ ਹੇਠ ਮਿਲਕਫੈੱਡ ਅਤੇ ਮਾਰਕਫੈੱਡ ਵੱਲੋਂ ਉਨ੍ਹਾਂ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਲਈ ਪੰਜਾਬ ਵਿੱਚ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਖੇ ਖਾਣ-ਪੀਣ ਦੀ ਰਾਹਤ ਸਮੱਗਰੀ ਤਿਆਰ ਕਰਨ ਅਤੇ ਸਪਲਾਈ ਕਰਨ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ। (Milk Plant)
ਔਖੇ ਵਕਤ ਵਿੱਚ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਸਰਕਾਰ ਵਚਨਬੱਧ
ਹੁਣ ਤੱਕ ਮਿਲਕਫੈੱਡ ਨੂੰ ਸਰਕਾਰ ਤੋਂ 50 ਹਜ਼ਾਰ ਪੈਕਟ ਭੋਜਨ ਪੈਕੇਟਾਂ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਇਸ ਸਬੰਧੀ ਪੰਜਾਬ ਭਰ ਵਿਖੇ ਭੋਜਨ ਰਾਹਤ ਸਮੱਗਰੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਵਕਤ ਵਿੱਚ ਘਬਰਾਹਟ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਔਖੇ ਵਕਤ ਵਿੱਚ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਸਰਕਾਰ ਵਚਨਬੱਧ ਹੈ ਅਤੇ ਮਿਲਕਫੈੱਡ ਪੰਜਾਬ ਵੱਲੋਂ ਫੂਡ ਸਪਲਾਈ ਅਤੇ ਮਾਰਕਫੈੱਡ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਭੋਜਨ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤ ਕਾਬੂ ’ਚ ਹੋਣ ਦੇ ਦਾਅਵੇ ਪਰ ਲੋਕ ਖੌਫਜ਼ਦਾ
ਇਸ ਮੁਸ਼ਕਲ ਦੀ ਘੜੀ ਵਿੱਚ ਜਿੱਥੇ ਪੰਜਾਬ ਸਰਕਾਰ ਅਤੇ ਹੋਰ ਵੱਖ ਵੱਖ ਸੰਸਥਾਵਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜ ਰਹੇ ਹਨ, ਉਥੇ ਹੀ ਮਿਲਕ ਪਲਾਂਟ ਵੱਲੋਂ ਵੀ ਆਪਣੇ ਇਸ ਉਪਰਾਲੇ ਨਾਲ ਆਪਣੇ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੇਰਕਾ ਮਿਲਕ ਪਲਾਂਟਾਂ ਦਾ ਹਰ ਮੁਲਾਜ਼ਮ ਹੜ੍ਹ ਪੀੜਤਾਂ ਦੀ ਮੱਦਦ ਲਈ ਤਿਆਰ ਹੈ।
ਇਸ ਮੌਕੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਢਾਕਾ, ਪ੍ਰਦੀਪ ਮਲਹੋਤਰਾ, ਹਰਸੁਖਿੰਦਰ ਸਿੰਘ (ਬੱਬੀ ਬਾਦਲ), ਰਾਜ ਕੁਮਾਰ ਜਨਰਲ ਮੈਨੇਜਰ, ਸੰਜੀਵ ਕੁਮਾਰ, ਜਨਰਲ ਮੈਨੇਜਰ, ਦਿਲਬਾਗ ਸਿੰਘ ਸੈਣੀ, ਹਰੀਸ਼ ਕੌਸ਼ਲ, ਹਰਨੇਕ ਸਿੰਘ ਅਭੀਪੁਰ, ਮੇਜਰ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ ਝਾਮਪੁਰ, ਅਵਤਾਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਚੀਨਾ, ਡਾਇਰੈਕਟਰ ਮਿਲਕ ਪਲਾਂਟ ਮੋਹਾਲੀ ਸ. ਬੰਤ ਸਿੰਘ, ਸ਼੍ਰੀਮਤੀ ਪਰਮਜੀਤ ਕੌਰ, ਸ.ਗੁਰਿੰਦਰ ਸਿੰਘ, ਸ. ਬਲਜਿੰਦਰ ਸਿੰਘ, ਸ. ਮਨਿੰਦਰਪਾਲ ਸਿੰਘ, ਸ. ਜਸਵਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਰਣਜੀਤ ਸਿੰਘ, ਸ. ਮਨਜਿੰਦਰ ਸਿੰਘ, ਸ. ਹਰਮਿੰਦਰਪਾਲ ਸਿੰਘ, ਸ. ਹਰਕੇਤ ਸਿੰਘ, ਸ. ਸੁਰਜੀਤ ਸਿੰਘ, ਸ. ਅਮਰਜੀਤ ਸਿੰਘ, ਡੀ.ਜੀ.ਐਮ. ਸ਼੍ਰੀ ਮਨੋਜ ਕੁਮਾਰ ਸ੍ਰੀਵਾਸਤਵਾ ਆਦਿ ਹਾਜ਼ਰ ਸਨ।
Parenting Tips : ਬੱਚਿਆਂ ਦਾ ਪੜ੍ਹਾਈ ’ਚ ਧਿਆਨ ਲਵਾਉਣ ਲਈ ਕੀ ਕਰੀਏ?
ਜੇਕਰ ਪੜ੍ਹਨ ਬਿਠਾ ਦਈਏ ਤਾਂ ਕੁਝ ਯਾਦ ਨਹੀਂ ਹੁੰਦਾ | Parenting Tips
Food For Mental Growth : ਜੇਕਰ ਤੁਹਾਡਾ ਬੱਚਾ ਪੜ੍ਹਾਈ ਤੋਂ ਕੰਨੀ ਕਤਰਾਉਂਦਾ ਹੈ, ਹਰ ਸਮੇਂ ਖੇਡਣ ਵੱਲ ਧਿਆਨ ਰੱਖਦਾ ਹੈ, ਪੜ੍ਹਨ ਲਈ ਬੋਲ ਦਈਏ ਤਾਂ ਬਹਾਨੇ ਬਣਾਉਂਦਾ ਹੈ ਅਤੇ ਜੇਕਰ ਪੜ੍ਹਨ ਬਿਠਾ ਦਈਏ ਤਾਂ ਕੁਝ ਯਾਦ ਨਹੀਂ ਹੁੰਦਾ। (Parenting Tips)
ਤੁਸੀਂ ਵੀ ਜੇਕਰ ਆਪਣੇ ਬੱਚੇ ਦੀਆਂ ਇਨ੍ਹਾਂ ਆਦਤਾਂ ਤੋਂ ਪ੍ਰੇਸ਼ਾਨ ਹੋ ਜਾਂ ਉਸ ਦੇ ਦਿਮਾਗ ਦੀ ਮੈਮੋਰੀ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਅੱਜ ਹੀ ਤੁਹਾਨੂੰ ਇਸ ਲੇਖ ਦੁਆਰਾ ਬੱਚੇ ਦੀ ਮੈਮੋਰੀ ਤੇਜ਼ ਕਰਨ ਲਈ ਕੁਝ ਮੌਮੇਰੀ ਵਧਾਉਣ ਵਾਲੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ ਜਿਸ ਨਾਲ ਬੱਚੇ ਦੇ ਦਿਮਾਗ ਨੂੰ ਤਾਂ ਵਿਕਾਸ ਮਿਲੇਗਾ ਹੀ ਨਾਲ ਹੀ ਤੁਹਾਡੇ ਬੱਚੇ ਦੀ ਮੈਮੋਰੀ ਵੀ ਤੇਜ਼ ਹੋ ਜਾਵੇਗੀ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦਾ ਦਿਮਾਗ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮਾਹਿਰ ਉਸ ਬੱਚੇ ਨੂੰ ਉਦੋਂ ਤੋਂ ਹੀ ਸਹੀ ਅਤੇ ਸੰਤੁਲਿਤ ਖੁਰਾਕ ਦੇਣ ਲਈ ਕਹਿੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚੁਸਤ ਅਤੇ ਬੁੱਧੀਮਾਨ ਬਣੇ ਤਾਂ ਉਸ ਦੇ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ।
How to improve memory in children by daily food
ਇਸ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਦੁੱਧ, ਦਹੀਂ ਅਤੇ ਹੋਰ ਸਿਹਤਮੰਦ ਭੋਜਨ ਜ਼ਰੂਰ ਖਿਲਾਉਣਾ ਚਾਹੀਦਾ ਹੈ। ਅੱਜ-ਕੱਲ੍ਹ ਮਾਵਾਂ ਘਰ ਵਿੱਚ ਬੱਚਿਆਂ ਨੂੰ ਬਹੁਤ ਸਾਰਾ ਜੰਕ ਫੂਡ ਅਤੇ ਪੈਕਡ ਫੂਡ ਖੁਆਉਣ ਲੱਗ ਪਈਆਂ ਹਨ। ਇਸ ਦਾ ਕਾਰਨ ਬਣਾਉਣ ਦੀ ਕੋਸ਼ਿਸ਼ ਕਰੋ ਜਾਂ ਸਮੇਂ ਦੀ ਕਮੀ ਕੁਝ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਜੰਕ ਫੂਡ ਬੱਚੇ ਦੀ ਸਿਹਤ ਅਤੇ ਮਾਨਸਿਕ ਵਿਕਾਸ ’ਤੇ ਜ਼ਰੂਰ ਅਸਰ ਪਾਉਂਦਾ ਹੈ। ਆਪਣੇ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਅਤੇ ਦਿਮਾਗੀ ਵਿਕਾਸ ਨੂੰ ਵਧਾਉਣ ਲਈ ਤੁਹਾਨੂੰ ਇਹ ਚੀਜਾਂ ਆਪਣੇ ਬੱਚੇ ਦੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ।
ਦਿਮਾਗ ਨੂੰ ਤੇਜ਼ ਕਰਨ ਵਾਲੇ ਪੌਸ਼ਟਿਕ ਭੋਜਨ | children
ਦੁੱਧ: ਦੁੱਧ ਬੱਚੇ ਦੀ ਮੁੱਖ ਖੁਰਾਕ ਹੈ। ਦੱਸ ਦੇਈਏ ਕਿ ਪਹਿਲਾਂ ਬੱਚੇ 2-3 ਸਾਲ ਤੱਕ ਸਿਰਫ ਦੁੱਧ ਹੀ ਪੀਂਦੇ ਸਨ, ਉਹ ਵੀ ਸਿਰਫ ਮਾਂ ਦਾ। ਜੇਕਰ ਤੁਸੀਂ ਬੱਚੇ ਦਾ ਦਿਮਾਗ ਤੇਜ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਦੁੱਧ ਪਿਲਾਓ। ਦੁੱਧ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਪਾਏ ਜਾਂਦੇ ਹਨ ਜੋ ਵਿਕਾਸ ਵਿੱਚ ਮੱਦਦ ਕਰਦੇ ਹਨ। ਦੁੱਧ ਵਿੱਚ ਫਾਸਫੋਰਸ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ, ਜੋ ਹੱਡੀਆਂ, ਨਹੁੰਆਂ ਅਤੇ ਦੰਦਾਂ ਨੂੰ ਸਿਹਤਮੰਦ ਰੱਖਦਾ ਹੈ।
ਡਰਾਈ ਫਰੂਟਸ: ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਸੁਰੂ ਵਿੱਚ ਕੁਝ ਨਹੀਂ ਖਾਂਦਾ। ਉਹ ਉਹੀ ਖਾਵੇਗਾ ਜੋ ਤੁਸੀਂ ਉਸ ਨੂੰ ਖੁਆਉਂਦੇ ਹੋ। ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੁੱਕੇ ਮੇਵੇ ਖਾਣ ਦੀ ਆਦਤ ਪਾਓ। ਬੱਚਿਆਂ ਨੂੰ ਖਾਸ ਤੌਰ ’ਤੇ ਭਿੱਜੇ ਹੋਏ ਬਦਾਮ, ਅਖਰੋਟ ਅਤੇ ਕਿਸਮਿਸ ਰੋਜ਼ਾਨਾ ਖੁਆਓ। ਇਸ ਨਾਲ ਨਾ ਸਿਰਫ ਬੱਚੇ ਦਾ ਦਿਮਾਗ ਤੇਜ ਹੋਵੇਗਾ ਅਤੇ ਬੱਚੇ ਦੇ ਸਰੀਰਕ ਵਿਕਾਸ ਵਿੱਚ ਵੀ ਮੱਦਦ ਮਿਲੇਗੀ।
ਕੇਲਾ : ਵਧਦੇ ਬੱਚੇ ਜੇਕਰ ਰੋਜਾਨਾ ਕੇਲਾ ਖਾਂਦੇ ਹਨ ਤਾਂ ਇਹ ਬਹੁਤ ਚੰਗਾ ਹੈ। ਕੇਲਾ ਊਰਜਾ ਨਾਲ ਭਰਪੂਰ ਹੁੰਦਾ ਹੈ। ਕੇਲਾ ਖਾਣ ਨਾਲ ਉਨ੍ਹਾਂ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਇਹ ਬੱਚਿਆਂ ਦਾ ਪਸੰਦੀਦਾ ਫਲ ਹੈ। ਕੇਲਾ ਖਾਣ ਨਾਲ ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸੀਅਮ, ਪੋਟਾਸੀਅਮ ਅਤੇ ਫਾਈਬਰ ਮਿਲਦਾ ਹੈ, ਜੋ ਬੱਚੇ ਦੇ ਵਿਕਾਸ ਵਿੱਚ ਮੱਦਦ ਕਰਦਾ ਹੈ।
ਘਿਓ: ਘਿਓ ਸਰੀਰ ਅਤੇ ਦਿਮਾਗ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ। ਪਹਿਲਾਂ ਲੋਕ ਐਵੇਂ ਹੀ ਨਹੀਂ ਕਹਿੰਦੇ ਸਨ ਕਿ ਘਿਓ ਖੁਆਓ ਤਾਂ ਦਿਮਾਗ ਤੇਜ਼ ਹੋ ਜਾਵੇਗਾ। ਬੱਚੇ ਨੂੰ ਘਿਓ ਜ਼ਰੂਰ ਖੁਆਉਣਾ ਚਾਹੀਦਾ ਹੈ। ਇਹ ਸਰੀਰ ਨੂੰ ਅਤੇ ਸਰੀਰਕ ਪੋਸਣ ਪ੍ਰਦਾਨ ਕਰਦਾ ਹੈ। ਇਹ ਦੋਵੇਂ ਚੀਜਾਂ ਬੱਚੇ ਦੇ ਦਿਮਾਗ ਦਾ ਵਿਕਾਸ ਕਰਦੀਆਂ ਹਨ। ਦੇਸੀ ਘਿਓ ਵਿੱਚ ਐਂਟੀਫੰਗਲ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।
ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੈ। ਸੱਚ ਕਹੂੰ ਇਹ ਇਸਦੀ ਪੁਸਟੀ ਨਹੀਂ ਕਰਦਾ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’
ਚੰਨੀ ਦੇ ‘ਲਜ਼ੀਜ਼ ਖਾਣੇ’ ਦੀ ਹੋਵੇਗੀ ਜਾਂਚ, ਪਰੌਂਠੇ-ਥਾਲੀਆਂ ’ਤੇ ਕਿਵੇਂ ਹੋ ਗਿਆ 60 ਲੱਖ ਖ਼ਰਚ
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਆਦੇਸ਼, ਜਲਦ ਹੀ ਹੋਏਗੀ ਕਾਰਵਾਈ
-ਖਜਾਨੇ ਵਿੱਚੋਂ ਖ਼ਰਚ ਕੀਤਾ ਗਿਆ ਇੱਕ-ਇੱਕ ਪੈਸਾ ਵਾਪਸ ਆਏਗਾ ਖਜਾਨੇ ’ਚ, ਹੋਵੇਗੀ ਰਿਕਵਰੀ : ਭਗਵੰਤ ਮਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit Channi food) ਦੇ ਲਜ਼ੀਜ਼ ਖਾਣੇ ਦੀ ਹੁਣ ਜਾਂਚ ਹੋਵੇਗੀ, ਕਿ ਆਖ਼ਰਕਾਰ ਪਰੌਂਠਿਆਂ ਤੋਂ ਲੈ ਕੇ ਖਾਣੇ ਦੀ ਥਾਲ਼ੀਆਂ ਤੱਕ 60 ਲੱਖ ਰੁਪਏ ਕਿਵੇਂ ਖ਼ਰਚ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਜਾਂਚ ਕਰਨ ਦੇ ਨਾਲ ਹੀ ਇੱਕ ਇੱਕ ਪੈਸੇ ਦੀ ਰਿਕਵਰੀ ਤੱਕ ਕੀਤੀ ਜਾ ਸਕਦੀ ਹੈ ਅਤੇ ਸਾਰਾ ਪੈਸਾ ਚਰਨਜੀਤ ਸਿੰਘ ਚੰਨੀ ਤੋਂ ਹੀ ਰਿਕਵਰੀ ਕਰਦੇ ਹੋਏ ਖਜਾਨੇ ਵਿੱਚ ਜਮ੍ਹਾ ਕਰਵਾਇਆ ਜਾਵੇਗਾ।
ਜਾਂਚ ਦੇ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇ ਦਿੱਤੇ ਗਏ ਹਨ। ਉਨ੍ਹਾਂ ਵਲੋਂ ਇਸ ਮਾਮਲੇ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਖ਼ਜ਼ਾਨੇ ਵਿੱਚ ਆਮ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਇਸ ਦੀ ਲੁੱਟ ਕਰਨ ਵਾਲਿਆਂ ਤੋਂ ਪੈਸਾ ਵਾਪਸ ਖਜਾਨੇ ਵਿੱਚ ਹੀ ਲਿਆਂਦਾ ਜਾਵੇਗਾ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ‘ਸੱਚ ਕਹੂੰ’ ਵੱਲੋਂ ਆਰਟੀਆਈ ਦਾ ਸਹਾਰਾ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਕੁਝ ਰਿਕਾਰਡ ਲਿਆ ਗਿਆ ਸੀ, ਜਿਸ ਰਾਹੀਂ ਖ਼ੁਲਾਸਾ ਹੋਇਆ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦਰਮਿਆਨ ਖਾਣ ਪੀਣ ’ਤੇ ਹੀ 60 ਲੱਖ ਰੁਪਏ ਦਾ ਤੱਕ ਦਾ ਖ਼ਰਚਾ ਕਰ ਦਿੱਤਾ ਗਿਆ।
ਰੋਜ਼ਾਨਾ ਲਜ਼ੀਜ਼ ਖਾਣੇ ਲਈ ਲੱਖਾਂ ਰੁਪਏ ਖ਼ਰਚ
ਆਮ ਘਰਾਂ ਦਾ ਮੁੱਖ ਮੰਤਰੀ ਕਹਾਉਣ ਵਾਲੇ ਚਰਨਜੀਤ ਸਿੰਘ ਚੰਨੀ (charanjit Channi food) ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦਰਮਿਆਨ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਖ਼ਰਚ ਸਰਕਾਰੀ ਖਜਾਨੇ ਵਿੱਚੋਂ ਹੀ ਕੀਤਾ ਗਿਆ। ਰੋਜ਼ਾਨਾ ਲਜ਼ੀਜ਼ ਖਾਣੇ ਲਈ ਲੱਖਾਂ ਰੁਪਏ ਖ਼ਰਚ ਕਰਦੇ ਹੋਏ ਕਦੇ ਕਦੇ ਤਾਜ ਹੋਟਲ ਤੋਂ ਵੀ ਖ਼ਾਣਾ ਮੰਗਵਾਇਆ ਗਿਆ ਅਤੇ ਜਿਸ ਕਾਰਨ 3900 ਰੁਪਏ ਤੱਕ ਦੀ ਖਾਣੇ ਦੀ ਥਾਲ਼ੀ ਦਾ ਖ਼ਰਚ ਪਾਇਆ ਗਿਆ ਹੈ। ਸੱਚ ਕਹੰੂ ਦੇ ਇਸ ਖ਼ੁਲਾਸੇ ਤੋਂ ਬਾਅਦ ਕਾਫ਼ੀ ਜ਼ਿਆਦਾ ਹੰਗਾਮਾ ਹੋਇਆ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੀ ਹੈ ਫੂਡ ਐਲਰਜ਼ੀ?
ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ ‘ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। (Allergy)
ਕੀ ਹੈ ਫੂਡ ਐਲਰਜ਼ੀ? | Allergy
ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਨ੍ਹਾਂ ਨੂੰ ਐਲਰਜ਼ਨ ਕਹਿੰਦੇ ਹਨ ਜੋ ਲੋਕ ਇਨ੍ਹਾਂ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ‘ਚ ਕਈ ਲੱਛਣ ਨਜ਼ਰ ਆਉਂਦੇ ਹਨ ਆਮ ਤੌਰ ‘ਤੇ ਸਾਡੀ ਬਿਮਾਰੀ ਰੋਕੂ ਸਮਰੱਥਾ ਹਾਨੀਕਾਰਕ ਪਦਾਰਥਾਂ ਜਿਵੇਂ ਬੈਕਟੀਰੀਆ, ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਪ੍ਰਤੀ ਪ੍ਰਤੀਕਿਰਿਆ ਕਰਦੀ ਹੈ ਕੁਝ ਲੋਕਾਂ ‘ਚ ਬਿਮਾਰੀ ਰੋਕੂ ਸਮਰੱਥਾ ਉਨ੍ਹਾਂ ਪਦਾਰਥਾਂ ਪ੍ਰਤੀ ਵੀ ਪ੍ਰਤੀਕਿਰਿਆ ਕਰਦੀ ਹੈ, ਜੋ ਨੁਕਸਾਨਦਾਇਕ ਨਹੀਂ ਹਨ ਐਲਰਜਿਕ ਪ੍ਰਤੀਕਿਰਿਆ ਸਮੇਂ ਰੋਗ ਰੋਕੂ ਸਮਰੱਥਾ ਲਿੰਫੋਸਾਈਟ ਨੂੰ ਸਰਗਰਮ ਕਰ ਦਿੰਦੀ ਹੈ, ਜਿਸਨੂੰ ਟੀ ਸੈੱਲ ਅਤੇ ਬੀ ਸੈੱਲ ਕਹਿੰਦੇ ਹਨ ਟੀ ਸੈੱਲ ਅਤੇ ਬੀ ਸੈੱਲ ਆਮ ਤੌਰ ‘ਤੇ ਐਂਟੀਬਾਡੀਜ਼ ਬਣਾਉਂਦੇ ਹਨ, ਜੋ ਬਾਹਰੀ ਤੱਤ (ਐਲਰਜਨ) ਨੂੰ ਨਸ਼ਟ ਕਰ ਦਿੰਦੇ ਹਨ, ਪਰ ਜਿਨ੍ਹਾਂ ਨੂੰ ਫੂਡ ਐਲਰਜ਼ੀ ਹੈ, ਉਨ੍ਹਾਂ ਲੋਕਾਂ ‘ਚ ਸਰੀਰ ਕਿਸੇ ਵਿਸ਼ੇਸ਼ ਪਦਾਰਥ ਪ੍ਰਤੀ ਐਂਟੀਬਾਡੀਜ਼ ਇਮਿਊਨੋਗਲੋਬਿਊਲਿਨ ਈ ਅਤੇ ਇੱਕ ਰਸਾਇਣ ਹਿਸਟਾਮਿਨ ਬਣਾਉਂਦਾ ਹੈ ਜਿਸ ਟਿਸ਼ੂ ਵਿਚ ਇਹ ਪੈਦਾ ਹੁੰਦਾ ਹੈ, ਉੱਥੇ ਇਹ ਫੂਡ ਐਲਰਜੀ ਪ੍ਰਤੀ ਵਿਸ਼ੇਸ਼ ਲੱਛਣ ਵਿਖਾਉਂਦਾ ਹੈ। (Allergy)
ਸਰੀਰ ‘ਤੇ ਅਸਰ
ਫੂਡ ਐਲਰਜ਼ੀ ਪ੍ਰਤੀ ਸਰੀਰ ਦੋ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਹੈ ਫੂਡ ਐਲਰਜ਼ੀ ਅਤੇ ਅਪੱਚ ਕਈ ਭੋਜਨ ਪਦਾਰਥ ਅਜਿਹੇ ਹਨ, ਜਿਨ੍ਹਾਂ ਨੂੰ ਸਾਡਾ ਸਰੀਰ ਸਵੀਕਾਰ ਨਹੀਂ ਕਰ ਸਕਦਾ ਜਿਵੇਂ ਕੁਝ ਲੋਕ ਦੁੱਧ ਪੀ ਲੈਣ ਤਾਂ ਉਨ੍ਹਾਂ ਨੂੰ ਅਪੱਚ ਜਾਂ ਡਾਇਰੀਆ ਦੀ ਸਮੱਸਿਆ ਹੋ ਜਾਂਦੀ ਹੈ ਫੂਡ ਐਲਰਜੀ ਕਿਸੇ ਖੁਰਾਕ ਪਦਾਰਥ ਦੇ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਹੈ, ਜੋ ਬਹੁਤ ਗੰਭੀਰ ਹੁੰਦੀ ਹੈ ਅਤੇ ਕਦੇ-ਕਦੇ ਜਾਨਲੇਵਾ ਵੀ।
ਕਾਰਨ
ਵਿਅਕਤੀ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ ਪਰ ਕਣਕ, ਰਾਈ, ਬਾਜਰਾ,  ਮੂੰਗਫਲੀ, ਸੋਇਆਬੀਨ, ਦੁੱਧ ਤੋਂ ਬਣੇ ਉਤਪਾਦ, ਸੁੱਕੇ ਮੇਵੇ ਵਰਗੇ ਕੁਝ ਵਿਸ਼ੇਸ਼ ਖੁਰਾਕੀ ਪਦਾਰਥਾਂ ਤੋਂ ਵੀ ਫੂਡ ਐਲਰਜ਼ੀ ਹੋ  ਸਕਦੀ ਹੈ।
ਆਮ ਲੱਛਣ
ਫੂਡ ਐਲਰਜ਼ੀ ਦੇ ਲੱਛਣ ਵਿਅਕਤੀ ਵਿਸ਼ੇਸ ਅਤੇ ਉਸਦੇ ਸਰੀਰ ਦੀ ਕਿਸੇ ਖੁਰਾਕ ਪਦਾਰਥ ਪ੍ਰਤੀ ਸੰਵੇਦਨਸ਼ੀਲਤਾ ‘ਤੇ ਨਿਰਭਰ ਕਰਦੇ ਹਨ ਇਸਦੇ ਲੱਛਣ ਭੋਜਨ ਤੋਂ ਦੋ ਘੰਟੇ ਬਾਅਦ ਹੀ ਨਜ਼ਰ ਆਉਣ ਲੱਗਦੇ ਹਨ ਸੋਜਿਸ਼ ਹੋਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਦਸਤ ਲੱਗਣਾ, ਮੂੰਹ, ਗਲੇ, ਅੱਖਾਂ ਅਤੇ ਤਵੱਚਾ ‘ਤੇ ਖੁਜਲੀ ਹੋਣਾ ਬੱਚਿਆਂ ‘ਚ ਉਮਰ ਵਧਣ ਦੇ ਨਾਲ-ਨਾਲ ਇਹ ਸਮੱਸਿਆ ਸਮਾਪਤ ਹੋ ਜਾਂਦੀ ਹੈ।
ਪ੍ਰਸ਼ਾਸਨ ਦੀ ਅਪੀਲ: ਸਾਧ-ਸੰਗਤ ਵੱਲੋਂ ਮੀਂਹ ਪ੍ਰਭਾਵਿਤਾਂ ਲਈ ਲੰਗਰ ਸੇਵਾ
ਬਾਰਸ਼ ਦਾ ਕਹਿਰ : ਬਠਿੰਡਾ ‘ਚ ਡੇਰਾ ਸ਼ਰਧਾਲੂਆਂ ਨੇ ਸੰਭਾਲਿਆ ਮੋਰਚਾ
ਅਸ਼ੋਕ ਵਰਮਾ/ਸੁਖਨਾਮ, ਬਠਿੰਡਾ
ਬਠਿੰਡਾ ਪ੍ਰਸ਼ਾਸਨ ਵੱਲੋਂ ਕੀਤੀ ਅਪੀਲ ‘ਤੇ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਅੱਜ ਬਾਰਸ਼ ਦੇ ਪਾਣੀ ਦੀ ਮਾਰ ਹੇਠ ਆਏ ਪਰਿਵਾਰਾਂ ਲਈ ਲੰਗਰ ਦੀ ਸੇਵਾ ਨਿਭਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬਣੇ ਹੜ੍ਹ ਵਰਗੇ ਹਾਲਾਤਾਂ ਨੂੰ ਦੇਖਦਿਆਂ ਸਾਧ-ਸੰਗਤ ਦੇ ਜਿੰਮੇਵਾਰਾਂ ਤੋਂ ਸਹਿਯੋਗ ਮੰਗਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਸਬੰਧੀ ਫਰਮਾਏ ਪਵਿੱਤਰ ਬਚਨਾਂ ‘ਤੇ ਅਮਲ ਕਰਦਿਆਂ ਅੱਜ ਉੜੀਆ ਕਲੋਨੀ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ ਜੋਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀਆਂ ਸੇਵਾਦਾਰ ਭੈਣਾਂ ਤੇ ਹੋਰਨਾਂ ਸੇਵਾਦਾਰ ਭੈਣਾਂ ਨੇ ਤਿਆਰ ਕੀਤਾ।
ਕਾਫੀ ਔਖੇ ਹਾਲਾਤਾਂ ‘ਚ ਰਹਿ ਰਹੇ ਇਨ੍ਹਾਂ ਸੈਂਕੜੇ ਪਰਿਵਾਰਾਂ ਦੇ ਘਰ ਪਿਛਲੇ 24 ਘੰਟਿਆਂ ਤੋਂ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਸੇਵਾਦਾਰ ਭੈਣਾਂ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਭਾਗਾਂ ‘ਚ ਸਵੇਰ ਤੋਂ ਹੀ ਲੰਗਰ ਤਿਆਰ ਕਰਨ ‘ਚ ਜੁਟ ਗਈਆਂ ਸਨ ਜਦੋਂ ਸਮੁੱਚਾ ਭੋਜਨ ਤਿਆਰ ਹੋ ਗਿਆ ਤਾਂ ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਦੀ ਅਗਵਾਈ ਹੇਠ ਸੇਵਾਦਾਰਾਂ ਨੇ ਕਲੋਨੀ ਵਿੱਚ ਜਾ ਕੇ ਲੰਗਰ ਵੰਡਿਆ। ਕਲੋਨੀ ਵਾਸੀ ਫੂਲ ਚੰਦ ਦਾ ਕਹਿਣਾ ਸੀ ਕਿ ਬਾਰਸ਼ ਕਾਰਨ ਬਹੁਤੇ ਪਰਿਵਾਰਾਂ ਨੂੰ ਮੰਗਲਵਾਰ ਵਾਲੇ ਦਿਨ ਭੁੱਖੇ ਹੀ ਰਹਿਣਾ ਪਿਆ ਹੈ। ਉਨ੍ਹਾਂ ਸੇਵਾਦਾਰਾਂ ਦਾ ਇਸ ਸੇਵਾ ਪ੍ਰਤੀ ਧੰਨਵਾਦ ਵੀ ਕੀਤਾ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬਠਿੰਡਾ ‘ਚ ਭਾਰੀ ਬਾਰਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।
ਭਾਵੇਂ ਕੱਲ੍ਹ ਪ੍ਰਸ਼ਾਸਨ ਨੇ ਕੁਝ ਇਲਾਕਿਆਂ ‘ਚੋਂ ਪਾਣੀ ਕੱਢਣ ‘ਚ ਸਫਲਤਾ ਹਾਸਲ ਕਰ ਲਈ ਸੀ ਪਰ ਬੀਤੀ ਰਾਤ ਲਗਾਤਾਰ ਹੋਈ ਭਾਰੀ ਬਾਰਸ਼ ਨੇ ਮੁੜ ਹਾਲਾਤ ਵਿਗਾੜ ਦਿੱਤੇ ਹਨ। ਸ਼ਹਿਰ ਦੀਆਂ ਪਾਸ਼ ਕਲੋਨੀਆਂ ਸਮੇਤ ਕਈ ਗਰੀਬ ਬਸਤੀਆਂ ਦੀਆਂ ਗਲੀਆਂ ‘ਚ ਅਜੇ ਵੀ ਪਾਣੀ ਮੇਲ੍ਹਦਾ ਫਿਰ ਰਿਹਾ ਹੈ। ਇਸ ਮੌਕੇ ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ, 45 ਮੈਂਬਰ ਮਾਧਵੀ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ  ਮੈਂਬਰ ਵਿਨੋਦ ਇੰਸਾਂ, 15 ਮੈਂਬਰ ਮਨੋਜ ਇੰਸਾਂ ਬੇਕਰੀ ਵਾਲੇ, ਗਗਨ ਇੰਸਾਂ, ਸਤਨਰਾਇਣ ਇੰਸਾਂ, ਸੁਜਾਨ ਭੈਣ ਰੇਖਾ ਇੰਸਾਂ, ਨਿਸ਼ਾ ਇੰਸਾਂ, ਭੰਗੀਦਾਸ ਕੁਲਬੀਰ ਇੰਸਾਂ, ਮੇਘਰਾਜ ਇੰਸਾਂ, ਮੁਕੇਸ਼ ਛਾਬੜਾ ਇੰਸਾਂ, ਕਮਲੇਸ਼ ਇੰਸਾਂ, ਗੁਰਾਂਦਿੱਤਾ ਇੰਸਾਂ,  ਭੰਗੀਦਾਸ ਭੈਣ ਵੀਨਾ ਇੰਸਾਂ ਤੇ ਹੋਰ ਸੇਵਾਦਾਰ ਹਾਜ਼ਰ  ਸਨ।
ਕਾਫੀ ਔਕੜ ‘ਚ ਹੈ ਉੜੀਆ ਕਲੋਨੀ
ਬਠਿੰਡਾ ‘ਚ ਪਿਆ ਮੀਂਹ ਥਰਮਲ ਦੇ ਨਜ਼ਦੀਕ ਵਸੀ ਉੜੀਆ ਕਲੋਨੀ ਵਾਸੀਆਂ ਦੇ ਦੁੱਖ ਵਧਾਉਣ ਵਾਲਾ ਸਾਬਤ ਹੋਇਆ ਹੈ ਸ਼ਹਿਰ ਨਾਲੋਂ ਕੱਟੇ ਜਾਣ ਕਰਕੇ ਇਸ ਬਸਤੀ ਦੇ ਵੱਡੀ ਗਿਣਤੀ ਪਰਿਵਾਰਾਂ ਨੂੰ ਤਾਂ ਮੰਗਲਵਾਰ ਸ਼ਾਮ ਤੱਕ ਭੋਜਨ ਨਹੀਂ ਮਿਲ ਸਕਿਆ ਸੀ। ਕਲੋਨੀ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਐੱਸਡੀਐੱਮ ਬਠਿੰਡਾ ਨੇ ਸ਼ਹਿਰ ਦੀਆਂ ਸਮਾਜਿਕ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਪ੍ਰਸ਼ਾਸਨ ਵੱਲੋਂ ਉੜੀਆ ਕਲੋਨੀ ‘ਚ ਲੰਗਰ ਪਹੁੰਚਾਉਣ ਦੀ ਸੇਵਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਸੌਂਪੀ ਗਈ ਸੀ।
ਮਾਨਵਤਾ ਪ੍ਰਤੀ ਫਰਜ਼ ਨਿਭਾਇਆ: 45 ਮੈਂਬਰ
ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਤੇ ਗੁਰਦੇਵ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਇਹ ਕਿਸੇ ‘ਤੇ ਕੋਈ ਅਹਿਸਾਨ ਨਹੀਂ, ਸਗੋਂ ਪੂਜਨੀਕ ਗੁਰੂ ਜੀ ਵੱਲੋਂ ਆਪਣੀ ਪਵਿੱਤਰ ਰਹਿਨੁਮਾਈ ‘ਚ ਸਾਧ-ਸੰਗਤ ਨੂੰ ਦਿੱਤੀ ਗਈ ਉੱਚੀ ਸੁੱਚੀ ਸਿੱਖਿਆ ਦਾ ਨਤੀਜਾ ਹੈ, ਜਿਸ ਤਹਿਤ ਸਾਧ-ਸੰਗਤ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਆਖਿਆ ਕਿ ਸਾਧ-ਸੰਗਤ ਵੱਲੋਂ ਕਿਸੇ ਵੀ ਮੁਸੀਬਤ ਜਾਂ ਹੰਗਾਮੀ ਹਾਲਤ ‘ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਕੰਮਲ ਸਹਿਯੋਗ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਇਸ ਵੇਲੇ ਕਾਫੀ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਦੇਖਦਿਆਂ ਸੇਵਾਦਾਰ ਤੇ ਸੇਵਾਦਾਰ ਭੈਣਾਂ ਹੋਰ ਵੀ ਸੇਵਾ ਕਾਰਜਾਂ ‘ਚ ਹੱਥ ਵਟਾਉਣ ਲਈ ਵੀ ਤਿਆਰ ਬਰ ਤਿਆਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਹਿਰਾਂ ਵੱਲੋਂ ਸਾਦਾ ਭੋਜਨ ਖਾਣ ਦੀ ਸਲਾਹ
ਬਠਿੰਡਾ(ਅਸ਼ੋਕ ਵਰਮਾ) | ਆਨਲਾਈਨ ਬੁਕਿੰਗ ਤਹਿਤ ਹੋਮ ਡਲਿਵਰੀ ਰਾਹੀਂ ਪਰੋਸਿਆ ਜਾ ਰਿਹਾ ਭੋਜਨ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਸਪਤਾਲਾਂ ‘ਚ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦੀ ਵਧੀ ਗਿਣਤੀ ਇਸ ਤਰਫ ਇਸ਼ਾਰਾ ਕਰਦੀ ਹੈ ਤਕਰੀਬਨ ਤਿੰਨ ਦਹਾਕੇ ਪਹਿਲਾਂ ਤੱਕ ਘਰਾਂ ‘ਚ ਸੁਆਣੀਆਂ ਆਪਣੇ ਹੱਥੀਂ ਭੋਜਨ ਤਿਆਰ ਕਰਨ ਨੂੰ ਤਰਜੀਹ ਦਿੰਦੀਆਂ ਸਨ ਇਸ ਭੋਜਨ ਦੀ ਪੌਸ਼ਟਿਕਤਾ ਅਤੇ ਕੁਆਲਿਟੀ ਕਾਰਨ ਮਨੁੱਖਾਂ ‘ਚ ਬਿਮਾਰੀਆਂ ਵੀ ਘੱਟ ਸਨ ਕਿਉਂਕਿ ਖਾਣਾ ਪਕਾਉਣ ਵੇਲੇ ਘਰ ਦੇ ਘਿਓ, ਤੇਲ ਅਤੇ ਚੰਗੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਸ਼ਹਿਰੀ ਖੇਤਰਾਂ ‘ਚ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਹੋਏ ਪਸਾਰੇ ਨੇ ਪਰਿਵਾਰਾਂ ‘ਚ ਬਾਹਰ ਦਾ ਖਾਣਾ ਖਾਣ ਰੁਝਾਨ ਸ਼ੁਰੂ ਹੋ ਗਿਆ ਜਿਸ ਨੇ ਘਰੇਲੂ ਖਾਣੇ ਨੂੰ ਵੱਡੀ ਪੱਧਰ ਤੇ ਤਾਂ ਸੱਟ ਨਹੀਂ ਮਾਰੀ ਫਿਰ ਵੀ ਲੋਕ ਆਪਣੇ ਸਮਾਗਮਾਂ ਜਾਂ ਮਹਿਮਾਨਾਂ ਦੀ ਆਮਦ ‘ਤੇ ਹੋਟਲਾਂ ਦੇ ਭੋਜਨ ਨੂੰ ਪਹਿਲ ਦੇਣ ਲੱਗ ਪਏ ਸਨ ਜਿਆਦਾ ਤਬਦੀਲੀ ਉਦੋਂ ਦੇਖਣ ਨੂੰ ਮਿਲੀ ਜਦੋਂ ਕੁਝ ਸਮਾਂ ਪਹਿਲਾਂ ਮਾਲਵੇ ‘ਚ ਪ੍ਰਾਈਵੇਟ ਕੰਪਨੀਆਂ ਨੇ  ਖਾਣੇ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਿਸ ਨੂੰ ਸਿਹਤ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਇਕੱਲੇ ਬਠਿੰਡਾ ‘ਚ ਦੋ ਕੰਪਨੀਆਂ ਹਨ ਜਿਨ੍ਹਾਂ ਕੋਲ 800 ਦੇ ਕਰੀਬ ਲੜਕੇ ਭੋਜਨ ਸਪਲਾਈ ਦੇ ਕੰਮ ‘ਚ ਲੱਗੇ ਹੋਏ ਹਨ ਜਾਣਕਾਰੀ ਅਨੁਸਾਰ ਐਪ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਲ ਤਕਰੀਬਨ 15 ਹਜ਼ਾਰ ਕਾਲਾਂ ਰੋਜ਼ਾਨਾ ਆ ਰਹੀਆਂ ਹਨ ਸ਼ਹਿਰ ਦੇ ਵੱਡੀ ਗਿਣਤੀ ਹੋਟਲ, ਰੈਸਟੋਰੈਂਟ, ਮਠਿਆਈ ਵਿਕ੍ਰੇਤਾ ਅਤੇ ਹੋਰ ਵੀ ਖਾਣ ਪੀਣ ਵਾਲਾ ਸਮਾਨ ਵੇਚਣ ਵਾਲੇ ਅਦਾਰੇ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਜੁੜੇ ਹੋਏ ਹਨ ਵਿਸ਼ੇਸ਼ ਪਹਿਲੂ ਇਹ ਹੈ ਕਿ ਨਵਾਂ ਪੋਚ ਤਾਂ ਇਸ ਨਵੇਂ ਰੁਝਾਨ ਪ੍ਰਤੀ ਪਾਗਲ ਹੋਇਆ ਪਿਆ ਹੈ ਅਤੇ ਮਹਿਲਾਵਾਂ ਨੇ ਵੀ ਹੱਥੀਂ ਖਾਣਾ ਬਣਾਉਣ ਦੀ ਥਾਂ ਸਸਤੇ ਆਨਲਾਈਨ ਭੋਜਨ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਜਾ ਸਥਿਤੀ ਇਹ ਹੈ ਕਿ ਇਹ ਲੜਕੇ ਸ਼ਹਿਰ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਖਾਣਾ ਸਪਲਾਈ ਕਰਦੇ ਦਿਖਾਈ ਦਿੰਦੇ ਹਨ ਓਧਰ ਸਿਹਤ ਮਾਹਿਰਾਂ ਨੇ ਇਸ ਵਰਤਾਰੇ ਪ੍ਰਤੀ ਚਿੰਤਾ ਜਤਾਈ ਅਤੇ ਆਮ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਜਿਹੇ ਖਾਣਿਆਂ ਨੂੰ ਤਿਆਰ ਕਰਨ ਵੇਲੇ ਗੈਰਮਿਆਰੀ ਤੇਲ ਤੇ ਘਿਓ ਆਦਿ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਲੋਕ ਇਹ ਨਹੀਂ ਜਾਣਦੇ ਕਿ ਉਹ ਸਸਤੇ ਦੇ ਲਾਲਚ ਤੇ ਅਣਜਾਣਪੁਣੇ  ਵਿਚ ਆਪਣੀ ਸਿਹਤ ਲਈ ਕਿੱਡਾ ਵੱਡਾ ਖਤਰਾ ਸਹੇੜ ਰਹੇ ਹਨ ਬਠਿੰਡਾ ਦੇ ਇੱਕ ਡਾਈਟੀਸ਼ੀਅਨ (ਭੋਜਨ ਮਾਹਰ) ਦਾ ਪ੍ਰਤੀਕਰਮ ਹੈ ਕਿ ਜੰਕ ਫੂਡ ਨੇ ਤਾਂ ਸਿਹਤ ਦਾ ਤਾਂ ਪਹਿਲਾਂ ਹੀ ਭੱਠਾ ਬਿਠਾ ਰੱਖਿਆ ਹੈ ਉੱਪਰੋਂ ਇਸ ਨਵੀਂ ਭੋਜਨ ਵਿਵਸਥਾ ਸਿਹਤ ਨੂੰ ਖੋਰਾ ਲਾਉਣ ਵਾਲੀ ਸਾਬਤ ਹੋ ਸਕਦੀ ਹੈ ਉਨ੍ਹਾਂ ਦੱਸਿਆ ਕਿ ਮਾੜੇ ਤੇਲ ਪਦਾਰਥਾਂ, ਘਟੀਆ ਮਸਾਲਿਆਂ ਅਤੇ ਹੋਰ ਸਮੱਗਰੀ ਨਾਲ ਪੱਕਿਆ ਭੋਜਨ ਪੇਟ ਦੇ ਰੋਗਾਂ ਦਾ ਕਾਰਨ ਬਣਦਾ ਹੈ ਅਤੇ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ
ਮਾਹਿਰਾਂ ਦੇ ਇਸ ਕਥਨ ਦੀ ਪੁਸ਼ਟੀ ਸਿਵਲ ਹਸਪਤਾਲ ‘ਚ ਰੋਜ਼ਾਨਾ ਔਸਤਨ ਦੋ ਤਿੰਨ ਮਰੀਜ ਆਉਣ ਤੋਂ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਕੋਲ ਆਉਣ ਵਾਲਿਆਂ ਦੀ ਗਿਣਤੀ ਵੱਖਰੀ ਹੈ ਵੇਰਵਿਆਂ ਅਨੁਸਾਰ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਦੋ ਤਿੰਨ ਦਿਨ ਅਜਿਹਾ ਖਾਣਾ ਖਾਣ ਕਰਕੇ ਇੱਕ ਪਰਿਵਾਰ ਨੂੰ ਪੇਟ ਦੀ ਗੰਭੀਰ ਸਮੱਸਿਆ ਦਾ ਇਲਾਜ ਕਰਵਾਉਣਾ ਪਿਆ ਡਾਕਟਰ ਨੇ ਹੁਣ ਉਨ੍ਹਾਂ ਨੂੰ ਅਜਿਹਾ ਭੋਜਨ ਖਾਣ ਦੀ ਮਨਾਹੀਂ ਕੀਤੀ ਹੈ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਵੱਲੋਂ ਮੰਗਵਾਏ ਆਨਲਾਈਨ ਨੂਡਲਜ਼ ‘ਤੇ ਬਰਗਰ ਨਾਲ  ਬੱਚੇ ਬਿਮਾਰ ਹੋ ਗਏ ਇੱਕ ਬੱਚੇ ਨੂੰ ਤਾਂ ਗੁਲੂਕੋਜ਼ ਵੀ ਚੜ੍ਹਾਉਣਾ ਪਿਆ ਸੀ ਅਜੀਤ ਰੋਡ ‘ਤੇ ਪੀਜੀ ‘ਚ ਰਹਿੰਦੇ ਦੋ ਲੜਕਿਆਂ ਨੂੰ ਵੀ ਆਨਲਾਈਨ ਭੋਜਨ ਹਜਮ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਦਸ ਦਿਨ ਦਵਾਈ ਖਾਣੀ ਪਈ ਹੈ ਇਹ ਕੁਝ ਮਿਸਾਲਾਂ ਹਨ ਕਾਫੀ ਮਾਮਲੇ ਅਜਿਹੇ ਹਨ ਜੋ ਸਾਹਮਣੇ ਹੀ ਨਹੀ ਆਉਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਹਾਵਲਪੁਰ ਮਹਾਸੰਘ ਦੀ ਆਲ ਇੰਡੀਆ ਕਾਰਜਕਾਰਨੀ ਦੀ ਰਾਜਪੁਰਾ ਵਿਖੇ ਹੋਏ ਮੀਟਿੰਗ | Rajpura News
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਵਿਆਹਾਂ ਅਤੇ ਸ਼ਾਦੀਆਂ ਵਿੱਚ ਹੋ ਰਹੇ ਫਜ਼ੂਲ ਖ਼ਰਚ ਨੂੰ ਲੈ ਕੇ ਬਹਾਵਲਪੁਰ ਮਹਾਸੰਘ ਕਾਫ਼ੀ ਜਿਆਦਾ ਚਿੰਤਤ ਹੈ, ਕਿਉਂਕਿ ਇਕ ਦੂਜੇ ਨੂੰ ਦੇਖਣ ਦੇ ਨਾਲ ਹੀ ਵੱਧ ਤੋਂ ਵੱਧ ਖ਼ਰਚ ਕਰਨ ਦੀ ਪਰੰਪਰਾ ਨਾਲ ਗਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਨੂੰ ਕਾਫ਼ੀ ਜਿਆਦਾ ਮੁਸ਼ਕਿਲ ਹੋ ਰਹੀਂ ਹੈ। ਇਸ ਲਈ ਬਹਾਵਲਪੁਰ ਮਹਾਂ ਸੰਘ ਇਸ ਫਜ਼ੂਲ ਖ਼ਰਚੀ ਦੀ ਪਰੰਪਰਾ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਤ ਹੈ। ਹੈਰਾਨੀ ਵਾਲੀ ਗਲ ਤਾਂ ਹੈ ਕਿ ਇਹ ਹੈ ਕਿ ਖ਼ੁਸ਼ੀ ਨੂੰ ਛੱਡ ਹੁਣ ਤਾਂ ਮੌਤ ਉਪਰੰਤ ਭੋਗ ਅਤੇ ਰਸਮ ਪਗੜੀ ਦੌਰਾਨ ਖਾਣੇ ‘ਤੇ ਫਾਲਤੂ ਖ਼ਰਚ ਕੀਤਾ ਜਾ ਰਿਹਾ ਹੈ। ਜਿਸ ਨੂੰ ਰੋਕਣ ਲਈ ਜਲਦ ਹੀ ਬਹਾਵਲਪੁਰ ਮਹਾਂਸੰਘ ਅਹਿਮ ਫੈਸਲਾ ਲੈ ਸਕਦਾ ਹੈ।
ਇਹ ਵਿਚਾਰ ਬਹਾਵਲਪੁਰ ਮਹਾਸੰਘ ਦੀ ਆਲ ਇੰਡੀਆ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਉਭਰ ਕੇ ਆਏ ਅਤੇ ਇਸ ਸਬੰਧੀ ਜਲਦ ਹੀ ਫੈਸਲਾ ਲੈਣ ਲਈ ਸਹਿਮਤੀ ਤੱਕ ਬਣ ਗਈ ਹੈ। ਬਹਾਵਲਪੁਰ ਮਹਾਂਸੰਘ ਦੀ ਆਲ ਇੰਡੀਆ ਦੀ ਕਾਰਜਕਾਰਨੀ ਦੀ ਪਲੇਠੀ ਮੀਟਿੰਗ ਰਾਜਪੂਰਾ ਦੇ ਬਹਾਵਲਪੁਰ ਭਵਨ ਵਿਖੇ ਹੋਈ ਜਿਥੇ ਪੰਜਾਬ ਸਣੇ ਦੇਸ਼ ਦੇ ਕਈ ਸੂਬੇ ਤੋਂ ਕਾਰਜਕਾਰਨੀ ਦੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਰਾਸ਼ਟਰੀ ਪ੍ਰਧਾਨ ਡਾ. ਮਦਨ ਲਾਲ ਹਸੀਜਾ ਅਤੇ ਉਪ ਪ੍ਰਧਾਨ ਸ਼ਾਮ ਸੁੰਦਰ ਵਧਵਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਈ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ
ਬਹਾਵਲਪੁਰ ਮਹਾਸੰਘ ਦੇਸ ਭਰ ਵਿੱਚ ਆਪਣੀਆਂ ਕਾਰਜਕਾਰਨੀ ਬਣਾਉਣ ਦੇ ਨਾਲ ਹੀ ਜਲਦ ਹੀ ਰਾਸ਼ਟਰੀ ਪੱਧਰ ‘ਤੇ ਨੌਜਵਾਨ ਸਭਾ ਅਤੇ ਇਸਤਰੀ ਸਭਾ ਦਾ ਵੀ ਗਠਨ ਕਰਨ ਜਾ ਰਿਹਾ ਹੈ ਇਸ ਮੌਕੇ ਸੁਨੀਲ ਬਤਰਾ ਨੂੰ ਦਿੱਲੀ ਅਤੇ ਹਰਸ਼ ਰਤਨ ਨੂੰ ਮਹਾਰਾਸ਼ਟਰ ਦਾ ਇਨਚਾਰਜ ਨਿਯੁਕਤੀ ਕੀਤਾ ਗਿਆ। ਇਸ ਨਾਲ ਹੀ ਪ੍ਰਭ ਦਿਆਲ ਪਹੁਜਾ ਨੂੰ ਮੁੱਖ ਸਲਾਹਕਾਰ, ਮਹਿੰਦਰਾ ਅਰੋੜਾ ਨੂੰ ਸਲਾਹਕਾਰ ਅਤੇ ਅਸ਼ਵਨੀ ਚਾਵਲਾ ਨੂੰ ਆਲ ਇੰਡੀਆ ਸਹਿ ਮੀਡੀਆ ਇਨਚਾਰਜ ਨਿਯੁਕਤ ਕੀਤਾ ਗਿਆ।
ਅੱਜ ਦੀ ਇਸ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ‘ਚ ਵਿੱਚ ਡਾ. ਮਦਨ ਲਾਲ ਹਸੀਜਾ ਅਤੇ ਸ਼ਾਮ ਸੁੰਦਰ ਵਧਵਾ ਤੋਂ ਇਲਾਵਾ ਸੰਗਠਨ ਮਹਾ ਮੰਤਰੀ ਨੰਦ ਕਿਸ਼ੋਰ ਤਨੇਜਾ, ਰਮੇਸ਼ ਵਰਮਾ, ਗੌਤਮ ਦਾਸ ਨਰੇਲਾ, ਸੁਨੀਲ ਪੋਪਲੀ, ਗਿਆਨ ਚੰਦ ਕਟਾਰੀਆ, ਅਸੋਕ ਅਰੋੜਾ, ਮਹਿੰਦਰ ਅਰੋੜਾ, ਮਨੀਸ਼ ਕੁਮਾਰ ਬਤਰਾ, ਅਮਿਤ ਕੁਮਾਰ, ਰਵੀ ਅਹੁਜਾ, ਹਰਬੰਸ ਚਾਵਲਾ, ਚਰਨਜੀਤ ਕਪੂਰ, ਸ਼ਾਮ ਲਾਲ ਸਚਦੇਵਾ, ਨੰਦ ਲਾਲ ਗਾਬਾ, ਨਿਰੰਜਨ ਦਾਸ, ਗੋਬਿੰਦ ਰਾਕੇਸ਼, ਹੰਸ ਰਾਜ, ਰਾਮ ਕ੍ਰਿਸ਼ਨ ਚੁੱਘ, ਨਰਾਇਨ ਦਾਸ ਸਚਦੇਵਾ, ਰਾਜ ਕੁਮਾਰ ਸਚਦੇਵਾ ਸਣੇ ਵੱਡੇ ਪੱਧਰ ‘ਤੇ ਮੈਂਬਰਾਂ ਨੇ ਭਾਗ ਲਿਆ।
ਜ਼ਹਿਰੀਲਾ ਖਾਣਾ ਖਾਣ ਕਾਰਨ ਲੜਕੀ ਦੀ ਮੌਤ
ਮਾਤਾ ਪਿਤਾ ਦੀ ਹਾਲਤ ਗੰਭੀਰ
ਸੁਨੀਲ ਚਾਵਲਾ, ਸਮਾਣਾ: ਸਥਾਨਕ ਨਾਭਾ ਕਾਲੋਨੀ ਵਿਖੇ ਜ਼ਹਿਰੀਲਾ ਖਾਣਾ ਖਾਣ ਕਾਰਨ 16 ਸਾਲਾਂ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੀ ਦੇ ਮਾਤਾ ਪਿਤਾ ਜਿੰਦਗੀ ਅਤੇ ਮੌਤ ਨਾਲ ਲੜਾਈ ਲੜ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਾਭਾ ਕਾਲੋਨੀ ਵਿਖੇ ਟੇਲਰ ਦਾ ਕੰਮ ਕਰਦੇ ਗੁਰਮੀਤ ਸਿੰਘ (36) ਆਪਣੀ ਪਤਨੀ ਜਸਵਿੰਦਰ ਕੌਰ, 16 ਸਾਲਾ ਲੜਕੀ ਮੋਨਾ ਅਤੇ ਇੱਕ 3 ਸਾਲਾ ਲੜਕੀ ਨਾਲ ਰਹਿੰਦਾ ਸੀ। ਗੁਆਂਢੀਆਂ ਦੇ ਦੱਸੇ ਅਨੁਸਾਰ ਅੱਜ ਸਵੇਰੇ ਗੁਰਮੀਤ ਸਿੰਘ ਦੀ 3 ਸਾਲਾ ਲੜਕੀ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਉਸਦੇ ਮਾਤਾ ਪਿਤਾ ਅਤੇ ਵੱਡੀ ਭੈਣ ਸੁੱਤੇ ਪਏ ਹਨ ਤੇ ਉੱਠ ਨਹੀਂ ਰਹੇ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਲੜਕੀ ਮੋਨਾ ਦਮ ਤੋੜ ਚੁੱਕੀ ਸੀ ਜਦੋਂਕਿ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ‘ਚ ਲੈ ਗਏ ਜਿੱਥੇ ਦੋਵੇਂ ਪਤੀ ਪਤਨੀ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਸਪਤਾਲ ‘ਚ ਇਲਾਜ ਦੌਰਾਨ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਜਿਹਾ ਕੀ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਪਤੀ-ਪਤਨੀ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲ ਦੀ ਡਾਕਟਰ ਡਾ.ਜੌਹਰੀ ਨੇ ਦੱਸਿਆ ਕਿ ਇਨ੍ਹਾਂ ਨੇ ਜਰੂਰ ਜ਼ਹਿਰੀਲਾ ਖਾਣਾ ਖਾਧਾ ਸੀ ਜਿਸ ਕਾਰਨ ਇਨ੍ਹਾਂ ਦੀ ਹਾਲਤ ਅਜਿਹੀ ਹੋਈ। ਇਸ ਬਾਰੇ ਜਦੋਂ ਸਿਟੀ ਪੁਲਿਸ ਦੇ ਸਬ ਇੰਸਪੈਕਟਰ ਭਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਹਸਪਤਾਲ ਵਿਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਫਿਲਹਾਲ ਉਹ ਕੁੱਝ ਵੀ ਦੱਸਣ ਤੋਂ ਅਸਮਰਥ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਿਚ ਕੋਈ ਵੱਡਾ ਨਾ ਹੋਣ ਕਾਰਨ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।