Sirsa News - Sach Kahoon Punjabi

Sirsa News: ਜੰਮੂ ਕਸ਼ਮੀਰ ’ਚ ਸ਼ਹੀਦੀ ਪਾਉਣ ਵਾਲੇ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਸਰਸਾ (ਸੱਚ ਕਹੂੰ ਨਿਊਜ/ਸੁਨੀਲ ਵਰਮਾ)। ਜੰਮੂ-ਕਸ਼ਮੀਰ ’ਚ 3 ਸਤੰਬਰ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਪਿੰਡ ਕੁੱਤਾਵੱਢ ਨਿਵਾਸੀ ਕਰੀਬ 30 ਸਾਲਾ ਫੌਜੀ ਸੁਖਚੈਨ ਸਿੰਘ ਸ਼ਨਿੱਚਰਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ। ਫੌਜ ਅਤੇ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਰਕਾਰੀ ਸਨਮਾਨ ਲਾਲ ਅੰਤਿਮ ਸਲਾਮੀ ਦਿੱਤੀ। ਪੰਜ ਸਾਲਾ ਬੇਟੇ ਅਕਾਸ਼ਦੀਪ ਨੇ ਪਿਤਾ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ।

ਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚਦਿਆਂ ਹੀ ‘ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਸੁਖਚੈਨ ਫੌਜੀ ਅਮਰ ਰਹੇ’ ਦੇ ਨਾਅਰਿਆਂ ਨਾਲ ਮਾਹੌਲ ਗ਼ਮਗੀਨ ਹੋ ਗਿਆ। ਸੁਖਚੈਨ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਪੁੱਜੇ। ਰਸਤੇ ’ਚ ਭੰਬੂਰ, ਮੰਗਾਲਾ, ਮੱਲੇਕਾਂ, ਮਾਧੋਸਿੰਘਾਨਾ ਅਤੇ ਢਾਣੀ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਪਿੰਡ ਪਹੁੰਚਣ ’ਤੇ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਲਿਆਂਦਾ ਗਿਆ, ਜਿੱਥੇ ਪਰਵਿਾਰ ਅਤੇ ਪਿੰਡ ਵਾਸੀਆਂ ਨੇ ਅੰਤਿਮ ਦਰਸ਼ਨ ਕੀਤੇ।

Read Also : ਪੰਜਾਬ ਕੈਬਨਿਟ ਦਾ ਫੈਸਲਾ: ਸਿਹਤ ਵਿਭਾਗ ’ਚ 138 ਨਵੀਆਂ ਅਸਾਮੀਆਂ ਸਣੇ 80 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ

ਪ੍ਰਸ਼ਾਸਨ ਵੱਲੋਂ ਰਾਣੀਆਂ, ਤਹਿਸੀਲਦਾਰ ਸ਼ੁਭਮ ਸ਼ਰਮਾ ਨੇ ਪੁਸ਼ਪਚੱਕਰ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਫੌਜ ਵੱਲੋਂ ਕਰਨਲ ਓਪੀ ਸੁਮੇਰਾ, ਕਰਨਲ ਇੰਦਰ ਸਿੰਘ, ਸੂਬੇਦਾਰ ਨਰਿੰਦਰ ਸਿੰਘ ਅਤੇ ਸੂਬੇਦਾਰ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਫੌਜੀ ਕਲਿਆਣ ਬੋਰਡ ਵੱਲੋਂ ਲਾਲ ਚੰਦ ਨੇ ਸ਼ਰਧਾਂਜਲੀ ਦਿੱਤੀ। ਐਲਨਾਬਾਦ ਵਿਧਾਇਕ ਭਰਤ ਸਿੰਘ ਬੈਨੀਵਾਲ, ਸੰਤ ਬ੍ਰਹਮਾਦਾਸ, ਸੰਤ ਹਰਿਨਾਮਦਾਸ, ਸੀਨੀਅਰ ਭਾਜਪਾ ਆਗੂ ਜਗਦੀਸ਼ ਚੋਪੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਸਰਪੰਚ ਬੇਅੰਤ ਸਿੰਘ ਸੰਧੂ, ਅਮੀਰ ਚੰਦ ਮਹਿਤਾ ਅਤੇ ਲਲਿਤ ਮੋਹਨ ਪੋਪਲੀ ਸਮੇਤ ਹੋਰ ਲੋਕਾਂ ਨੇ ਵੀ ਫੁੱੱਲ ਮਾਲਾਵਾਂ ਭੇਂਟ ਕੀਤੀਆਂ। ਏਐੱਸਪੀ ਆਦਰਸ਼ਦੀਪ ਸਿੰਘ ਅਤੇ ਡੀਐੱਸਪੀ ਸੁਭਾਸ਼ ਚੰਦਰ ਵੀ ਮੌਜ਼ੂਦ ਸਨ।

2015 ’ਚ ਹੋਏ ਸਨ ਭਰਤੀ

ਸੁਖਚੈਨ ਸਿੰਘ ਸਾਲ 2015 ’ਚ ਫੌਜ ’ਚ ਭਰਤੀ ਹੋਏ ਸਨ। ਕਰੀਬ 11 ਸਾਲ ਦੀ ਸੇਵਾ ਦੌਰਾਨ ਉਨ੍ਹਾਂ ਨੇ ਦੇਸ਼ ਦੀ ਰੱਖਿਆ ਨੂੰ ਆਪਣਾ ਫਰਜ਼ ਮੰਨਿਆ। ਪਰਿਵਾਰ ਅਨੁਸਾਰ ਉਨ੍ਹਾਂ ਨੇ 10 ਦਿਨਾਂ ਦੀ ਛੁੱਟੀ ’ਤੇ ਘਰ ਆਉਣਾ ਸੀ। ਬੇਟੇ ਅਕਾਸ਼ਦੀਪ ਦਾ ਜਨਮ ਦਿਨ 1 ਅਕਤੂਬਰ ਨੂੰ ਹੈ ਅਤੇ ਪਰਿਵਾਰ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ। ਪਰਿਵਾਰ ’ਚ ਪਤਨੀ ਨਿਰਮਲ ਕੌਰ, ਮਾਤਾ ਅਮਰ ਕੌਰ, ਭਾਈ ਸਰਬਜੀਤ ਸਿੰਘ ਅਤੇ ਪੁੱਤਰ ਅਕਾਸ਼ਦੀਪ ਹਨ।

MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
ਸਰਸਾ (ਸੁਖਜੀਤ ਮਾਨ)। ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ ਪੰਜਾਬ ਦੀ ਟੀਮ ਦਾ ਮੁੱਖ ਆਕਰਸ਼ਣ ਖਿਡਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦਾ ਸੰਦੀਪ ਇੰਸਾਂ ਰਿਹਾ। ਸੰਦੀਪ ਨੇ ਨਾ ਸਿਰਫ ਟੀਮ ਲਈ ਚੰਗੇ ਰਸ਼ (ਰਨ) ਬਣਾਏ, ਸਗੋਂ ਯੂਪੀ ਦੀ ਟੀਮ ਦੇ ਦੋ ਯੋਧਿਆਂ ਨੂੰ ਲਗਾਤਾਰ ‘ਈਟ ਆਊਟ’ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਟਾਸ ਜਿੱਤ ਕੇ ਪੰਜਾਬ ਦੀ ਟੀਮ ਦੇ ਓਪਨਰ ਵਜੋਂ ਮੈਦਾਨ ’ਚ ਆਏ ਯੋਧੇ ਸੰਦੀਪ ਇੰਸਾਂ ਨੇ ਪਹਿਲੇ ਹੀ ਪੈਕ ’ਚ ਦੱਸਾ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਕਿ ਉਹ ਇਸ ਫਾਈਨਲ ਮੈਚ ’ਚ ਵਿਰੋਧੀ ਟੀਮ ਨੂੰ ਫਸਵੀਂ ਟੱਕਰ ਦੇਣਗੇ ਸੰਦੀਪ ਨੇ ਪੂਰੇ ਮੈਚ ਦੌਰਾਨ 4 ਦੱਸੇ ਲਾਉਣ ਤੋਂ ਇਲਾਵਾ ਅੱਠੇ, ਛੱਕੇ ਅਤੇ ਚੌਕੇ ਲਾ ਕੇ ਆਪਣੀ ਟੀਮ ਲਈ 78 ਰਸ਼ਾਂ ਦਾ ਯੋਗਦਾਨ ਦਿੱਤਾ।

ਸੰਦੀਪ ਦੀ ਤੂਫਾਨੀ ਪਾਰੀ ਦੌਰਾਨ ਯੂਪੀ ਦੇ ਗੁੱਲਰ ਪ੍ਰੈਸ਼ਰ ਨਾ ਝਲਦਿਆਂ ਕਈ ਵਾਰ ‘ਗੁੱਲ ਆਊਟ’ (ਵਾਈਡ) ਸੁੱਟਦੇ ਰਹੇ, ਜਿਸ ਨਾਲ ਕਈ ਵਾਧੂ ਰਸ਼ ਵੀ ਪੰਜਾਬ ਦੀ ਟੀਮ ਦੇ ਹਿੱਸੇ ਜੁੜੇ ਯੂਪੀ ਦੀ ਟੀਮ ਦੇ ਯੋਧੇ ਜਦੋਂ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ’ਚ ਆਏ ਤਾਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਵੀ ਸੰਦੀਪ ਇੰਸਾਂ ਵਾਂਗ ਪਹਿਲੇ ਹੀ ਪੈਕ ’ਚ ‘ਦੱਸਾ’ ਜੜ੍ਹ ਦਿੱਤਾ, ਜਿਸ ਤੋਂ ਲੱਗਣ ਲੱਗਿਆ ਸੀ ਕਿ ਯੂਪੀ ਦੀ ਟੀਮ ਮੈਚ ਨੂੰ ਜਿੱਤਣ ਲਈ ਪੂਰਾ ਹਮਲਾਵਰ ਰੁਖ ਅਪਣਾਏਗੀ, ਪਰ ਉਸੇ ਹੀ ਪੈਕ ’ਚ ਕਪਤਾਨ ‘ਈਟ ਆਊਟ’ ਹੋ ਗਏ ਤਾਂ ਪੰਜਾਬ ਦੀ ਟੀਮ ਦਾ ਰਾਹ ਹੋਰ ਪੱਧਰਾ ਹੋ ਗਿਆ ਮੈਚ ’ਚੋਂ ਜਿੱਤ ਪੰਜਾਬ ਦੇ ਹੱਥ ਉਸ ਵੇਲੇ ਪੱਕੇ ਤੌਰ ’ਤੇ ਹੀ ਆ ਗਈ ਸੀ ਜਦੋਂ ਸੰਦੀਪ ਇੰਸਾਂ ਨੇ ਆਪਣੀ ਹਰਫਨਮੌਲਾ ਖੇਡ ਦਿਖਾਉਂਦਿਆਂ ਬਿਹਤਰ ਗੁੱਲਰ ਦਾ ਰੋਲ ਅਦਾ ਕਰਦਿਆਂ ਇੱਕ ਹੀ ਪੈਕ ’ਚ ਲਗਾਤਾਰ ਦੋ ਯੋਧਿਆਂ ਨੂੰ ‘ਈਟ ਆਊਟ’ ਕਰਕੇ ਵਾਪਸ ਭੇਜ ਦਿੱਤਾ ਹਾਲਾਂਕਿ ਸੰਦੀਪ ਇੰਸਾਂ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ, ਪਰ ਆਪਣੀ ਟੀਮ ਲਈ ਬਣਾਏ 78 ਰਸ਼ਾਂ ਤੋਂ ਇਲਾਵਾ ਦੋ ਯੋਧਿਆਂ ਨੂੰ ਆਊਟ ਕਰਕੇ ਟੀਮ ਨੂੰ ਫਾਈਨਲ ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ। MSG Bhartiya Khel Gaon

ਇਹ ਵੀ ਪੜ੍ਹੋ : Pakke Makan Punjab: ਇਨ੍ਹਾਂ ਲੋਕਾਂ ਨੂੰ ਹੁਣ ਮਕਾਨ ਬਣਾਉਣਾ ਹੋਇਆ ਸੌਖਾ, ਪੱਕੇ ਮਕਾਨਾਂ ਦਾ ਤਾਜ਼ਾ ਅਪਡੇਟ

ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੋਇਆ ਸੰਭਵ : ਸੰਦੀਪ ਇੰਸਾਂ

ਸੰਦੀਪ ਇੰਸਾਂ ਨੇ ਦੱਸਿਆ ਕਿ ਪੰਜਾਬ ਦੀ ਟੀਮ ’ਚ ਖੇਡਦਿਆਂ ਉਸ ਵੱਲੋਂ ਕੀਤਾ ਗਿਆ ਬਿਹਤਰ ਪ੍ਰਦਰਸ਼ਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਰਹਿਮਤ ਸਦਕਾ ਹੀ ਸੰਭਵ ਹੋਇਆ ਹੈ ਉਸ ਨੇ ਦੱਸਿਆ ਕਿ ਜਦੋਂ ਸਾਲ 2013 ’ਚ ਪਹਿਲੀ ਵਾਰ ਗੁਲਸਟਿੱਕ ਖੇਡਿਆ ਸੀ ਤਾਂ ਟ੍ਰਾਇਲ ਦੌਰਾਨ ਉਹ ਗੁਲਸਟਿੱਕ ’ਚ ਵੀ ਗੁੱਲੀ ਡੰਡੇ ਵਾਂਗ ਹੀ ਖੇਡਿਆ ਸੀ ਸਮੇਂ-ਸਮੇਂ ਸਿਰ ਪੂਜਨੀਕ ਗੁਰੂ ਜੀ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਖੇਡ ਟਿਪਸਾਂ ਅਤੇ ਲਗਾਤਾਰ ਅਭਿਆਸ ਸਦਕਾ ਹੀ ਉਹ ਆਪਣੀ ਖੇਡ ’ਚ ਨਿਖਾਰ ਲਿਆਇਆ, ਜਿਸ ਦੀ ਬਦੌਲਤ ਅੱਜ ਫਾਈਨਲ ਮੈਚ ’ਚ ਬਿਹਤਰ ਖੇਡ ਦਿਖਾਉਣ ’ਚ ਮੱਦਦ ਮਿਲੀ।

MSG Bhartiya Khel Gaon: ਹਰਿਆਣਾ ਓਵਰਆਲ ਚੈਂਪੀਅਨ, ਪੰਜਾਬ ਉੱਪ ਜੇਤੂ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਡ ਗਾਂਵ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ਸ਼ਨਿੱਚਰਵਾਰ ਨੂੰ ਰੋਮਾਂਚਕ ਮੁਕਾਬਲਿਆਂ ਹਰਿਆਣਾ ਨੇ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਤੇ ਪੰਜਾਬ ਉੱਪ ਜੇਤੂ ਰਿਹਾ ਖੇਡਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ ਅੰਤਿਮ ਦਿਨ ਗੁਲਸਟਿੱਕ, ਬਾਸਕਿਟਬਾਲ, ਅੰਨ੍ਹਾ ਝੋਟਾ, ਦੌੜ, ਰੀਲੇਅ ਰੇਸ, ਜੈਵਲਿਨ ਥ੍ਰੋ ਤੇ ਵੰਨ ਲੈੱਗ ਰੇਸ ਸਮੇਤ ਕਈ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਪੂਰੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੀ ਟੀਮ ਨੇ 82 ਅੰਕ ਹਾਸਲ ਕਰਕੇ ਓਵਰ ਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦੋਂਕਿ ਪੰਜਾਬ ਦੀ ਟੀਮ 72 ਅੰਕਾਂ ਨਾਲ ਰਨਰਅੱਪ ਰਹੀ ਮੁਕਾਬਲੇ ਦੀ ਸਮਾਪਤੀ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਇੰਚਾਰਜ ਚਰਨਜੀਤ ਸਿੰਘ ਇੰਸਾਂ, ਹੈੱਡ ਕੋਚ ਨਵਜੀਤ ਭੁੱਲਰ ਸਮੇਤ ਪ੍ਰਬੰਧਨ ਕਮੇਟੀ ਦੇ ਹੋਰ ਮੈਂਬਰਾਂ ਨੇ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਟਰਾਫ਼ੀ ਤੇ ਟੋਕਨ ਆਫ਼ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ।

ਥਰਡ ਅੰਪਾਇਰ ਦੀ ਸਹੂਲਤ ਰਹੀ ਮੁਕਾਬਲੇ ਦੀ ਖਾਸੀਅਤ

ਰਾਸ਼ਟਰੀ ਖੇਡ ਮੁਕਾਬਲੇ ਦੀ ਖਾਸੀਅਤ ਥਰਡ ਅੰਪਾਇਰ ਦੀ ਵਿਸ਼ੇਸ਼ ਵਿਵਸਥਾ ਰਹੀ ਇਸ ਅਨੋਖੀ ਵਿਵਸਥਾ ਨੇ ਮੁਕਾਬਲਿਆਂ ਦੀ ਰੌਚਕਤਾ ਹੋਰ ਵਧਾ ਦਿੱਤਾ ਉੱਧਰ, ਸੱਚੇ ਨਿਮਰ ਸੇਵਾਦਾਰਾਂ ਨੇ ਆਪਣੇ-ਆਪਣੇ ਸੂਬਿਆਂ ਦੀਆਂ ਟੀਮਾਂ ਦਾ ਹੌਸਲਾ ਵਧਾਉਣ ਲਈ ਖਿਡਾਰੀਆਂ ਨੂੰ ਨਗਦ ਪੁਰਸਕਾਰ ਦੇ ਕੇ ਉਤਸ਼ਾਹਿਤ ਕੀਤਾ ਖੇਡ ਮੈਦਾਨ ’ਚ ਦਰਸ਼ਕਾਂ ਤੇ ਸਮਰੱਥਕਾਂ ਦੀ ਹੌਸਲਾ ਅਫ਼ਜਾਈ ਦਰਮਿਆਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਹਿਲਾ ਵਰਗ ’ਚ ਦਿਸਿਆ ਖਿਡਾਰਨਾਂ ਦੇ ਜ਼ੌਹਰ

ਮਹਿਲਾ ਵਰਗ ਦੇ ਕਿਡਸ ਏਜ ਵਾਰੀਅਰਸ ਦੀ 30 ਮੀਟਰ ਵੰਨ ਲੱੈਗ ਰੇਸ ’ਚ ਲਿਟਲ ਰੋਜਿਜ ਦੀ ਆਰੋਹੀ ਅੱਵਲ ਰਹੀ, ਜਦੋਂਕਿ ਹਰਿਆਣਾ ਦੀ ਮੰਨਤ ਦੂਜੇ ਸਥਾਨ ’ਤੇ ਰਹੀ 4*50 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਟੀਨ ਏਜ ਵਾਰੀਅਰਸ ਦੀ 50 ਮੀਟਰ ਵੰਨ ਲੈੱਗ ਰੇਸ ’ਚ ਲਿਟਲ ਰੋਜਿਜ ਦੀ ਸਮੀਧੀ ਅੱਵਲ ਤੇ ਪੰਜਾਬ ਦੀ ਤਰਨਪ੍ਰੀਤ ਦੂਜੇ ’ਤੇ ਰਹੀ ਉੱਧਰ 4*100 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਪਹਿਲੇ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਮਹਿਲਾ ਵਰਗ ਦੀ 800 ਮੀਟਰ ਦੌੜ ’ਚ ਦੋਵੇਂ ਚੋਟੀ ਸਥਾਨਾਂ ’ਤੇ ਹਰਿਆਣਾ ਦਾ ਕਬਜ਼ਾ ਰਿਹਾ ਹਰਿਆਣਾ ਦੀ ਕੋਮਲ ਅੱਵਲ ਤੇ ਸਮ੍ਰਿਤੀ ਦੂਜੇ ’ਤੇ ਰਹੀ ਜੈਵਲਿਨ ਥ੍ਰੋ ’ਚ ਪੰਜਾਬ ਦੀ ਸੁਖਦੀਪ ਨੇ ਪਹਿਲਾ ਤੇ ਹਰਿਆਣਾ ਦੀ ਵੰਸ਼ਿਕਾ ਨੇ ਦੂਜਾ ਸਥਾਨ ਪਾ੍ਰਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ’ਚ 800 ਮੀਟਰ ਦੌੜ ’ਚ ਪੰਜਾਬ ਦੀ ਤਰਮਨ ਕੌਰ ਪਹਿਲਾ ਤੇ ਦਿੱਲੀ ਦੀ ਸਿਮਰਨ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੀ ਆਂਚਲ ਅੱਵਲ ਤੇ ਹਰਿਆਣਾ ਦੀ ਨੀਸ਼ੂ ਦੂਜੇ ’ਤੇ ਰਹੀ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜੇ ਸਥਾਨ ਪ੍ਰਾਪਤ ਕੀਤਾ ਮਹਿਲਾ ਸੀਨੀਅਰ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਪੰਜਾਬ ਦੀ ਟੀਮ ਜੇਤੂ ਰਹੀ, ਜਦੋਂਕਿ ਹਰਿਆਣਾ ਦੀ ਟੀਮ ਉੱਪ ਜੇਤੂ ਬਣੀ ਅੰਨ੍ਹਾ ਝੋਟਾ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਪੁਰਸ਼ ਵਰਗ ’ਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪੁਰਸ਼ ਵਰਗ ਦੇ ਕਿਡਸ ਏਜ ਵਾਰੀਅਰਸ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ 4*50 ਮੀਟਰ ਰੀਲੇਅ ਰੇਸ ’ਚ ਬਟਰ ਲਾਇਨ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਬਟਰ ਲਾਇਨ ਦੇ ਕਾਰਤਿਕ ਨੇ ਪਹਿਲਾ ਤੇ ਹਰਿਆਣਾ ਦੇ ਕੁਸ਼ਮੀਤ ਨੇ ਦੂਜਾ ਸਥਾਨ ਹਾਸਲ ਕੀਤਾ ਟੀਨਏਜ ਵਾਰੀਅਰਸ ਦੀ 4*100 ਮੀਟਰ ਰੀਲੇਅ ਰੇਸ ’ਚ ਉੱਤਰ ਪ੍ਰਦੇਸ਼ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੇ ਗੁਰਵੰਸ਼ ਪਹਿਲਾ ਤੇ ਦਿੱਲੀ ਦੇ ਇਵਿਆਨ ਦੂਜੇ ’ਤੇ ਰਹੇ 800 ਮੀਟਰ ਦੌੜ ’ਚ ਬਟਰ ਲਾਇਨ ਦੇ ਜੀਵਨ ਨੇ ਪਹਿਲਾ, ਜਦੋਂਕਿ ਪੰਜਾਬ ਦੇ ਸੁਖਵਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ਦੀ 800 ਮੀਟਰ ਦੌੜ ’ਚ ਹਰਿਆਣਾ ਦੇ ਬੰਟੀ ਅੱਵਲ ਤੇ ਪੰਜਾਬ ਦੇ ਕਰਨਵੀਰ ਦੂਜੇ ’ਤੇ ਰਹੇ ਜੈਵਲਿਨ ਥ੍ਰੋ ’ਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਵੇਖਣ ਨੂੰ ਮਿਲਿਆ।

ਇਕਬਾਲ ਨੇ ਪਹਿਲਾ ਤੇ ਸੁਖਬੀਰ ਨੇ ਦੂਜਾ ਸਥਾਨ ਹਾਸਲ ਕੀਤਾ ਵੰਨ ਲੱੈਗ ਰੇਸ ’ਚ ਹਰਿਆਣਾ ਦੇ ਮਨੋਜ ਪਹਿਲਾ ਤੇ ਰਾਜਸਥਾਨ ਦੇ ਅਸ਼ਵਿਨੀ ਦੂਜੇ ’ਤੇ ਰਹੇ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਗੁਲਸਟਿੱਕ ਮੁਕਾਬਲੇ ’ਚ ਪੰਜਾਬ ਦੀ ਟੀਮ ਪਹਿਲੇ ਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ’ਤੇ ਰਹੀ ਉੱਧਰ ਪੁਰਸ਼ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ ’ਤ ਰਹੀ।

ਖੇਡ ਪ੍ਰਤਿਭਾਵਾਂ ਲਈ ਯਾਦਗਾਰ ਬਣੇ ਮੁਕਾਬਲੇ

ਦੋ ਦਿਨਾਂ ਤੱਕ ਚੱਲੇ ਇਸ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਖੇਡ ਭਾਵਨਾ ਤੇ ਅਨੁਸ਼ਾਸਨ ਦਾ ਸ਼ਾਨਦਾਰ ਸਬੂਤ ਦਿੱਤਾ ਰੋਮਾਂਚਕ ਮੁਕਾਬਲਿਆਂ, ਖਿਡਾਰੀਆਂ ਦੇ ਜੋਸ਼ ਤੇ ਦਰਸ਼ਕਾਂ ਦਾ ਹੌਸਲਾਅਫ਼ਜਾਈ ਨੇ ਐੱਮਐੱਸਜੀ ਭਾਰਤੀ ਖੇਡ ਗਾਂਵ ਨੂੰ ਖੇਡ ਉਤਸਵ ’ਚ ਬਦਲ ਦਿੱਤਾ ਮੁਕਾਬਲੇ ਦੀ ਸਮਾਪਤੀ ’ਤੇ ਜੇਤੂ ਖਿਡਾਰੀਆਂ ਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਭਵਿੱਖ ’ਚ ਵੀ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ ਗਿਆ।

ਆਫ਼ਤ ’ਚ ਰਾਹਤ ਲਈ ਦੌੜਨ ਵਾਲੇ ਸੇਵਾਦਾਰਾਂ ਨੇ ਖੇਡ ਮੈਦਾਨ ’ਚ ਵੀ ਦਿਖਾਏ ਜ਼ੌਹਰ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦਾ ਗਠਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਦਰਤੀ ਆਫ਼ਤਾਂ ਦੌਰਾਨ ਜ਼ਰੂਰਤਮੰਦਾਂ ਤੱਕ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਅਗਸਤ ’ਚ ਸੇਵਾ ਕਾਰਜਾਂ ਪ੍ਰਤੀ ਜਜ਼ਬਾ ਦਿਖਾਉਂਦਿਆਂ ਆਪਣਾ ਗਰਵ ਦਿਵਸ ਮਨਾਉਂਦੀ ਹੈ ਇਸ ਮੌਕੇ ਸੇਵਾਦਾਰਾਂ ’ਚ ਖੇਡ ਭਾਵਨਾ ਨੂੰ ਵਧਾਉਣ ਤੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਖਾਸ ਗੱਲ ਇਹ ਰਹੀ ਕਿ ਜੋ ਸੇਵਾਦਾਰ ਹੜ੍ਹ, ਭੂਚਾਲ ਤੇ ਹੋਰ ਕੁਦਰਤੀ ਆਫ਼ਤਾਂ ਦੇ ਸਮੇਂ ਜ਼ਰੂਰਤਮੰਦਾਂ ਦੀ ਮੱਦਦ ਲਈ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ, ਉਹੀ ਸੇਵਾਦਾਰ ਖੇਡ ਦੇ ਮੈਦਾਨ ’ਚ ਵੀ ਆਪਣੀ ਊਰਜਾ, ਅਨੁਸ਼ਾਸਨ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਸਾਬਤ ਕੀਤਾ ਕਿ ਸੇਵਾ ਦੇ ਨਾਲ ਖੇਡ ਦੇ ਮੈਦਾਨ ’ਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ ਹਨ।

ਇਹ ਵੀ ਪੜ੍ਹੋ : Punjab News: ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ 'ਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

ਗੁੱਲੀ ਡੰਡਾ ਤੋਂ ਕਿਵੇਂ ਬਣਿਆ ‘ਗੁਲ ਸਟਿੱਕ’

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੁਰਾਤਨ ਖੇਡ ਗੁੱਲੀ-ਡੰਡਾ ਨੂੰ ਆਧੁਨਿਕਤਾ ਦੇ ਰੰਗ ’ਚ ਰੰਗਦਿਆਂ ਨਵੇਂ ਨਿਯਮਾਂ ਨਾਲ ਨਵੀਂ ਖੇਡ ‘ਗੁਲਸਟਿੱਕ’ ਇਜ਼ਾਦ ਕੀਤੀ ਇਹ ਨਵੀਂ ਖੇਡ ਬੇਸਬਾਲ, ਕ੍ਰਿਕਟ ਤੇ ਗੁੱਲੀ ਡੰਡਾ ਦੇ ਮਿਸ਼ਰਨ ਦਾ ਰੂਪ ਹੈ ਖੇਡ ਨੂੰ ਰੌਚਕ ਬਣਾਉਣ ਲਈ ਇਸ ’ਚ ਅਜਿਹੇ ਨਿਯਮ ਬਣਾਏ ਗਏ, ਜਿਸ ਨੂੰ ਦਰਸ਼ਕਾਂ ਨੇ ਵੀ ਖੂਬ ਪਸੰਦ ਕੀਤਾ ਜਿਵੇਂ ਕ੍ਰਿਕਟ ’ਚ ਗੇਂਦ ਸੁੱਟਣ ਵਾਲੇ ਨੂੰ ਬਾਲਰ ਬੋਲਿਆ ਜਾਂਦਾ ਹੈ ਤੇ ਉਸੇ ਤਰਜ਼ ’ਤੇ ਇਸ ਖੇਡ ’ਚ ਗੁਲ ਸੁੱਟਣ ਵਾਲੇ ਨੂੰ ਗੁੱਲਰ ਕਿਹਾ ਜਾਂਦਾ ਹੈ ਗੁੱਲਰ ਦਾ ਸਾਹਮਣਾ ਕਰਨ ਵਾਲੇ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਯੋਧਾ ਕਿਹਾ ਜਾਂਦਾ ਹੈ ਗੁੱਲਰ ਯੋਧੇ ਨੂੰ ਆਊਟ ਕਰਨ ਲਈ ਲੇਪੋਲ ਨੂੰ ਨਿਸ਼ਾਨਾ ਬਣਾ ਕੇ ਗੁੱਲੀ ਨੂੰ ਸੁੱਟਦਾ ਹੈ ਤੇ ਯੋਧਾ ਗੁੱਲੀ ਨੂੰ ਹਿੱਟ ਕਰਦਾ ਹੈ ਤੇ ਜੀਐੱਸ ਏਰੀਆ ’ਚ ਦੌੜ ਕੇ ਅੰਕ ਲੈਂਦਾ ਹੈ, ਜਿਸ ਨੂੰ ਰਸ਼ ਕਹਿੰਦੇ ਹਨ ਮੈਦਾਨ ’ਚ ਤੈਨਾਤ 9 ਖਿਡਾਰੀ, ਜਿਨ੍ਹਾਂ ਨੂੰ ਰਸ਼ ਸੇਵਰ ਕਿਹਾ ਜਾਂਦਾ ਹੈ, ਗੁੱਲ ਨੂੰ ਰੋਕਦੇ ਹਨ।

ਇਸ ’ਚ ਗੁੱਲੀ ਨੂੰ ਹਿੱਟ ਕਰਕੇ ਚੌਕਾ, ਛੱਕਾ, ਅੱਠਾ ਤੇ ਦੱਸਾ (ਦਸ ਰਸ਼) ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਯੋਧੇ ਕੋਲ ਦੋ ਸਟਿੱਕਾਂ ਹੁੰਦੀਆਂ ਹਨ, ਕ੍ਰਿਕਟ ਦੇ ਓਵਰ ਦੇ ਸਥਾਨ ’ਤੇ ਇਸ ’ਚ ਪੈਕ ਹੁੰਦੇ ਹਨ ਇਸ ਖੇਡ ’ਚ ਯੋਧਾ ਗੁੱਲਰ ਵੱਲੋਂ ਸੁੱਟੀ ਗੁੱਲ ਨੂੰ ਹਿੱਟ ਕਰਦਾ ਹੈ ਤੇ ਭੱਜ ਕੇ ਰਸ਼ ਬਣਾਉਂਦਾ ਹੈ ਜਿੱਥੇ ਗੁੱਲ ਸੇਵਰ ਗੁੱਲ ਨੂੰ ਰੋਕਦਾ ਹੈ, ਉਥੇ ਫਿਰ ਗੁੱਲ ਰੱਖੀ ਜਾਂਦੀ ਹੈ ਤੇ ਇਸ ਵਾਰ ਯੋਧਾ ਅੱੈਸ ਸਟਿੱਕ ਨਾਲ ਗੁੱਲ ਨੂੰ ਹਿੱਟ ਕਰਕੇ ਰਸ਼ ਲੈਂਦਾ ਹੈ ਖੇਡ ’ਚ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੇ ਨੂੰ ਡਿਸਾਈਡਰ ਕਿਹਾ ਜਾਂਦਾ ਹੈ, ਜਿਸ ’ਚ ਦੋ ਡਿਸਾਈਡਰ ਮੈਦਾਨ ’ਚ ਤੇ ਤੀਜਾ ਥਰਡ ਡਿਸਾਈਡਰ ਦੀ ਭੂਮਿਕਾ ਨਿਭਾਉਂਦਾ ਹੈ ਦੱਸ ਦਈਏ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦੋਵਾਂ ਨੂੰ ਪੁਰਾਤਨ ਤੇ ਆਧੁਨਿਕਤਾ ਦੇ ਸੁਮੇਲ ਵਾਲੀ ਖੇਡ ਖੂਬ ਪਸੰਦ ਆ ਰਹੀ ਹੈ ਇਸੇ ਤਰ੍ਹਾਂ ਪੁਰਾਤਨ ਖੇਡ ‘ਅੰਨ੍ਹਾ-ਝੋਟਾ’ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ ਪੂਜਨੀਕ ਗੁਰੂ ਜੀ ਨੇ ਕਬੱਡੀ, ਦੌੜ, ਕੁਸ਼ਤੀ ਤੇ ਜਿਮਨਾਸਟਿਕ ਦੇ ਸੁਮੇਲ ਵਾਲੀ ‘ਰੁਮਾਲ ਛੂਹ’ ਖੇਡ ਨੂੰ ਵੀ ਨਵਾਂ ਰੂਪ ਦਿੱਤਾ ਹੈ, ਜੋ ਕਿ ਬਹੁਤ ਪ੍ਰਸਿੱਧ ਹੋਈ ਹੈ।

State Volleyball Championship: ਸਟੇਟ ਵਾਲੀਬਾਲ ਮੁਕਾਬਲਾ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਦਬਦਬਾ, ਸਰਸਾ ਦੇ ਖਾਤੇ ਵਿੱਚ ਟ੍ਰਿਪਲ ਗੋਲਡ
ਸਰਸਾ (ਸੁਨੀਲ ਵਰਮਾ)। ਕੁਰੂਕਸ਼ੇਤਰ ’ਚ ਹੋਈਆਂ 59ਵੀਂ ਹਰਿਆਣਾ ਸਕੂਲ ਸਟੇਟ ਵਾਲੀਬਾਲ ਮੁਕਾਬਲਿਆਂ ’ਚ ਸਰਸਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨਾਂ ਉਮਰ ਵਰਗਾਂ ਵਿੱਚ ਸੋਨ ਤਮਗਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਮੁਕਾਬਲਿਆਂ ’ਚ ਸਰਸਾ ਦੀਆਂ ਤਿੰਨਾਂ ਟੀਮਾਂ ਦਾ ਦਬਦਬਾ ਇੰਨਾ ਰਿਹਾ ਕਿ ਪੂਰੇ ਟੂਰਨਾਮੈਂਟ ਵਿੱਚ ਟੀਮ ਨੇ ਇੱਕ ਵੀ ਸੈੱਟ ਨਹੀਂ ਗੁਆਇਆ। ਸਾਰੇ ਮੁਕਾਬਲੇ 2-0 ਨਾਲ ਜਿੱਤ ਕੇ ਸਰਸਾ ਨੇ ਤਿੰਨਾਂ ਵਰਗਾਂ ਵਿੱਚ ਅਜਿੱਤ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਖ਼ਾਸ ਗੱਲ ਇਹ ਰਹੀ ਕਿ ਜ਼ਿਲ੍ਹੇ ਦੀਆਂ ਤਿੰਨਾਂ ਵਿਜੇਤਾ ਟੀਮਾਂ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ 19 ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਫਾਈਨਲ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਰਸਾ ਨੇ ਭਿਵਾਨੀ ਨੂੰ 25-14, 25-19, ਅੰਡਰ-17 ਵਿੱਚ ਕੈਥਲ ਨੂੰ 25-19, 25-15 ਅਤੇ ਅੰਡਰ-19 ਵਿੱਚ ਜੀਂਦ ਨੂੰ 25-14, 25-21 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਪੂਰੇ ਮੁਕਾਬਲਿਆਂ ਦੌਰਾਨ ਸਰਸਾ ਦੇ ਖਿਡਾਰੀਆਂ ਨੇ ਵਧੀਆ ਤਕਨੀਕ, ਅਨੁਸ਼ਾਸਨ ਅਤੇ ਟੀਮਵਰਕ ਦਾ ਸਬੂਤ ਦਿੱਤਾ। ਤਿੰਨਾਂ ਉਮਰ ਵਰਗਾਂ ਵਿੱਚ ਵਿਰੋਧੀ ਟੀਮਾਂ ਨੂੰ ਕੋਈ ਸੈੱਟ ਜਿੱਤਣ ਦਾ ਮੌਕਾ ਨਹੀਂ ਮਿਲਿਆ। State Volleyball Championship

ਇਹ ਵੀ ਪੜ੍ਹੋ : Flood News: 93 ਪਿੰਡ ਹੜ੍ਹ ਦੀ ਲਪੇਟ 'ਚ, ਮ੍ਰਿਤਕਾਂ ਦੀ ਗਿਣਤੀ ਪਹੁੰਚੀ 108, ਧਨਸ਼੍ਰੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਜੇਤੂ ਖਿਡਾਰੀਆਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫਲਤਾ ਦਾ ਸਿਹਰਾ | State Volleyball Championship

ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਸਪੋਰਟਸ ਹੈੱਡ ਕੋਚ ਨਵਜੀਤ ਸਿੰਘ ਭੁੱਲਰ, ਮੈਨੇਜ਼ਮੈਂਟ ਕਮੇਟੀ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਕੁਮਾਰ ਫੁਟੇਲਾ, ਏਈਓ ਕੇਵਲ ਕੰਬੋਜ, ਏਈਈਓ ਹਰਬੰਸ ਸਿੰਘ ਸਮੇਤ ਸਕੂਲ ਪ੍ਰਬੰਧਨ ਨੇ ਟੀਮਾਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਧਵਨ ਇੰਸਾਂ, ਸਰੀਰਕ ਸਿੱਖਿਆ ਬੁਲਾਰੇ ਦਇਆਰਾਮ ਅਤੇ ਟੀਮ ਇੰਚਾਰਜ ਕੋਚ ਅਮਿਤ ਬੁੱਲਾ ਨੇ ਵੀ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਜੇਤੂ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਖੇਡ ਸਬੰਧੀ ਸਮੇਂ-ਸਮੇਂ ’ਤੇ ਦੱਸੇ ਗਏ ਮਾਰਗਦਰਸ਼ਨ ਨੂੰ ਦਿੱਤਾ।

Saint Dr MSG: ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ
ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੰਗਲਵਾਰ ਸਵੇਰੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਪਧਾਰੇ। ਪੂਜਨੀਕ ਗੁਰੂ ਜੀ ਦੇ ਸਰਸਾ ਆਗਮਨ ਦੀ ਖਬਰ ਮਿਲਦੇ ਹੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸ਼ਰਧਾਲੂਆਂ ’ਚ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਪੂਜਨੀਕ ਗੁਰੂ ਜੀ ਦੇ ਆਗਮਨ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਖੁਸ਼ੀ ਪ੍ਰਗਟ ਕੀਤੀ ਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਸ਼ਰਧਾਲੂਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਸਰਸਾ ਪਧਾਰਨਾ ਉਨ੍ਹਾਂ ਲਈ ਬਹੁਤ ਖੁਸ਼ੀ ਤੇ ਭਾਗਾਂ ਵਾਲਾ ਮੌਕਾ ਹੈ। Saint Dr MSG

Read Also : MSG Bhandara: ਬਰਨਾਵਾ ਤੇ ਬੂਧਰ ਵਾਲੀ ’ਚ ਗੂੰਜਿਆ ਗੁਰੂਜੱਸ

MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ)। MSG Bhandara: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਅਵਤਾਰ ਦਿਵਸ ਦੇਸ਼ ਵਿਦੇਸ਼ ’ਚ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਹੋਏ ਨਾਮਚਰਚਾ ਸਤਿਸੰਗ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੱਚਦੇ ਤੇ ਗਾਉਂਦੇ ਹੋਏ ਪਹੁੰਚੀ। ਕਿਤੇ ਢੋਲ ਦੀ ਤਾਲ ’ਤੇ ਸੰਗਤ ਨੱਚ ਰਹੀ ਸੀ ਤਾਂ ਕਿਤੇ ਬੈਂਡ ਸਾਜ਼ਾਂ ਦੀ ਧੁੰਨਾਂ ’ਤੇ ਸੰਗਤ ਨੱਚ ਗਾ ਰਹੀ ਸੀ। ਖੁਸ਼ੀ ਦੇ ਨਾਲ-ਨਾਲ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਭੰਡਾਰੇ ਨੂੰ ਮਾਨਵਤਾ ਦੇ ਕਾਰਜ਼ ਕਰਕੇ ਮਨਾਇਆ। ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਕਲਾਥ ਬੈਂਕ ਮੁਹਿੰਮ ਤਹਿਤ 59 ਜ਼ਰੂਰਤਮੰਦ ਪਰਿਵਾਰਾਂ ਨੂੰ ਕੱਪੜੇ ਵੰਡੇ ਗਏ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਮੂਹ ਸਾਧ-ਸੰਗਤ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਫਰਮਾਇਆ ਕਿ ਅੱਜ ਦਾ ਦਿਨ ਸਾਡੇ ਦੇਸ਼ ਲਈ ਬਹੁਤ ਵੱਡਾ ਦਿਨ ਹੈ।

15 ਅਗਸਤ 1947 ਦਾ ਉਹ ਦਿਨ ਜਦੋਂ ਦੇਸ਼ ਆਜਾਦ ਹੋਇਆ। ਸਾਡੇ ਸ਼ੂਰਵੀਰ, ਯੋਧਿਆਂ, ਸਵਤੰਤਰਤਾ ਸੈਨਾਨੀ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਸਾਰਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ। ਅਜਿਹੇ ਮਹਾਨ ਯੋਧਿਆਂ ਦੀਆਂ ਆਤਮਾਵਾਂ ਦਾ ਮਾਲਕ ਆਪਣੀ ਕ੍ਰਿਪਾ ਨਾਲ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਦਾਤਾ, ਓਮ, ਹਰਿ ਭਲਾ ਕਰੇ। ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਵਿੱਖ ’ਚ ਹੋਰ ਜ਼ਿਆਦਾ ਤਰੱਕੀ ਕਰੇ ਤੇ ਸਾਰੇ ਸੁਖੀ ਰਹਿਣ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਜਨਮ ਸਬੰਧੀ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਦਿਖਾਈ ਗਈ। ਐੱਮਐਸਜੀ ਅਵਤਾਰ ਭੰਡਾਰੇ ਦਾ ਜਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਨ ਨੂੰ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਕਿਉਂਕਿ ਇਹ ਐਮਐਸਜੀ ਭੰਡਾਰਾ ਖੁੱਦ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ਬੋਲਕੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ : Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਪਣੇ ਸਤਿਗੁਰੂ ਦੇ ਪਰੋਪਕਾਰਾਂ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ। ਪਰਮਾਤਮਾ ਦਾ ਨਾਮ ਅਨਮੋਲ ਹੈ, ਕਬੀਰ ਜੀ ਦੇ ਸਮੇਂ ਤਾਂ ਪ੍ਰੀਖਿਆ ਲਈ ਜਾਂਦੀ ਸੀ, ਫਿਰ ਜਾ ਕੇ ਗੁਰੂਮੰਤਰ ਮਿਲਦਾ ਸੀ। ਪਰ ਇਸ ਕਲਿਯੁੱਗ ’ਚ ਕੋਈ ਪ੍ਰੀਖਿਆ ਨਹੀਂ, ਬਸ ਆ ਕੇ ਸਤਿਸੰਗ ’ਚ ਬੈਠ ਜਾਓ ਤੇ ਰਾਮ-ਨਾਮ ਦਾ ਜਾਪ ਕਰੋ। ਰਾਮ-ਨਾਮ ਦਾ ਜਾਪ ਕਰਨ ਨਾਲ ਚੁਟਕਿਆਂ ’ਚ ਨਸ਼ਾ ਤੇ ਹੋਰ ਬੁਰਾਈਆਂ ਛੁੱਟ ਜਾਂਦੀਆਂ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਰਾਮ-ਨਾਮ ਜਪਣ ਨਾਲ ਆਤਮਬਲ ਜਾਗਦਾ ਹੈ ਤੇ ਓਮ, ਹਰੀ, ਅੱਲ੍ਹਾ, ਗੌਡ ਦੇ ਦਰਸ਼ਨਾਂ ਦੇ ਲਾਇਕ ਬਣ ਜਾਓਗੇ। ਜੋ ਬਚਨਾਂ ’ਤੇ ਅਮਲ ਕਰਦਾ ਹੈ, ਉਹ ਓਮ ਦੇ ਨਜ਼ਾਰੇ ਲੂਟਦਾ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਹਮੇਸ਼ਾ ਹੀ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਸੱਚ ਹੀ ਬੋਲਣਾ ਹੈ, ਕਦੇ ਝੂਠ ਨਹੀਂ ਬੋਲਣਾ। ਡੇਰਾ ਸੱਚਾ ਸੌਦਾ ਇੱਕ ਅਜਿਹਾ ਦਰ ਹੈ, ਜਿੱਥੇ ਜਾਤ-ਪਾਤ ਦਾ ਕੋਈ ਮਤਲਬ ਨਹੀਂ ਹੈ।

ਇੱਥੇ ਹਰ ਕੋਈ ਮਿਲਕੇ ਇੱਕਠੇ ਰਹਿੰਦਾ ਹੈ ਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ

ਇੱਥੇ ਧਰਮ ਤੇ ਜਾਤ-ਪਾਤ ਦਾ ਕੋਈ ਚੱਕਰ ਹੀ ਨਹੀਂ ਹੈ ਕਿਉਂਕਿ ਸਾਰੇ ਇੱਕ ਮਾਲਕ ਦੇ ਬੱਚੇ ਹਨ। ਡੇਰਾ ਸੱਚਾ ਸੌਦਾ ਦਾ ਇੱਕ-ਇੱਕ ਸੇਵਾਦਾਰ ਮਾਨਵਤਾ ਨੂੰ ਸਮਰਪਿਤ ਹੈ। ਸਾਧ-ਸੰਗਤ ਪਰਹਿਤ ਪਰਮਾਰਥ ਕਰਕੇ ਦੀਨ-ਦੁਖੀਆਂ ਦੀ ਮੱਦਦ ਕਰਦੀ ਹੈ। ਜਿਸ ਕੋਲ ਘਰ ਨਹੀਂ ਹੈ, ਉਸ ਨੂੰ ਘਰ ਬਣਾ ਕੇ ਦਿੰਦੀ ਹੈ, ਜਿਸ ਕੋਲ ਖਾਣ ਨੂੰ ਨਹੀਂ ਹੈ, ਉਸ ਨੂੰ ਰਾਸ਼ਨ ਦਿੰਦੀ ਹੈ। ਇਸ ਤਰ੍ਹਾਂ ਸਾਧ-ਸੰਗਤ 176 ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਲਗਾਤਾਰ ਲੱਗੀ ਹੋਈ ਹੈ। ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨੂੰ ਤਨ-ਮਨ-ਧਨ ਨਾਲ ਪਰਹਿਤ ਪਰਮਾਰਥ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ 14 ਅਗਸਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਦੇਸ਼-ਵਿਦੇਸ਼ ’ਚ ਪੌਧਾ ਰੋਪਣ ਅਭਿਆਨ ਚਲਾਇਆ ਗਿਆ, ਜਿੱਥੇ ਕਰੋੜਾਂ ਸਾਧ-ਸੰਗਤ ਨੇ ਪੌਧੇ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਤੇ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਖੁੱਦ ਸੰਭਾਲੀ। MSG Bhandara

ਘੜੀ ਸੁਲੱਖਣੀ ਦਿਨ ਭਾਗਾਂ ਭਰਿਆ
Saint Dr. MSG: 15 ਅਗਸਤ ਦੇ ਦਿਨ ਦਾ ਜਿੱਥੇ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਸ ਦਿਨ ਭਾਰਤ ਗੁਲਾਮੀ ਦੀਆ ਜੰਜੀਰਾਂ ਤੋਂ ਮੁਕਤ ਹੋਇਆ ਅਤੇ ਭਾਰਤ ਵਾਸੀਆਂ ਨੇ ਅਜ਼ਾਦੀ ਦੀ ਫਿਜ਼ਾ ਦਾ ਅਨੰਦ ਮਾਣਿਆ ਉੱਥੇ ਹੀ ਇਹ ਮੁਕੱਦਸ ਦਿਨ ਰੂਹਾਨੀਅਤ ਵਿੱਚ ਵੀ ਉੱਚ ਦਰਜੇ ਦਾ ਸਥਾਨ ਰੱਖਦਾ ਹੈ ਇਸ ਦਿਨ (15 ਅਗਸਤ 1967) ਨੂੰ ਦੁਨੀਆ ਨੂੰ ਰੂਹਾਨੀਅਤ ਦੀ ਉਹ ਜੋਤ ਮਿਲੀ ਜਿਸ ਨੇ ਸੰਸਾਰ ਵਿੱਚ ਅਗਿਆਨਤਾ, ਅੰਧਵਿਸ਼ਵਾਸ, ਜਾਤਪਾਤ, ਨਫ਼ਰਤ ਭਰੀ ਸੰਪਰਦਾਇਕਤਾ ਦੇ ਹਨ੍ਹੇਰੇ ਨੂੰ ਖ਼ਤਮ ਕਰਕੇ ਇਨਸਾਨੀਅਤ ਦਾ ਅਜਿਹਾ ਪ੍ਰਕਾਸ਼ ਕੀਤਾ ਜਿਸ ਨਾਲ ਸਮੁੱਚੀ ਮਾਨਵਤਾ ਦਾ ਕਲਿਆਣ ਹੋ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਪਵਿੱਤਰ ਧਰਤੀ ’ਤੇ ਪੂਜਨੀਕ ਪਿਤਾ ਨੰਬਰਦਾਰ ਮੱਘਰ ਸਿੰਘ ਜੀ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਦੇ ਘਰ ਅਵਤਾਰ ਧਾਰਨ ਕੀਤਾ ਆਪ ਜੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਪੂਜਨੀਕ ਬਾਪੂ ਜੀ ਪਿੰਡ ਦੇ ਨੰਬਰਦਾਰ ਅਤੇ ਬਹੁਤ ਵੱਡੇ ਜ਼ਿੰਮੀਦਾਰ ਸਨ। Saint Dr. MSG

ਘਰ ਵਿੱਚ ਦੁਨਿਆਵੀ ਚੀਜ ਦੀ ਕੋਈ ਘਾਟ ਨਹੀਂ ਸੀ ਬਹੁਤ ਵੱਡਾ ਘਰਾਣਾ, ਖੁੱਲ੍ਹੀ ਜਮੀਨ ਜਾਇਦਾਦ, ਹਰ ਸੁਖ ਸਹੂਲਤ ਦੇ ਸਾਧਨ ਮੌਜੂਦ ਸਨ ਪਰ ਇੰਨੇ ਵੱਡੇ ਘਰਾਣੇ ’ਚ ਜੇਕਰ ਕੋਈ ਘਾਟ ਸੀ ਤਾਂ ਉਹ ਸੀ ਖਾਨਦਾਨ ਦੇ ਵਾਰਿਸ ਦੀ ਘਰ ਵਿੱਚ ਸਭ ਕੁਝ ਸੀ ਪਰ ਔਲਾਦ ਨਾ ਹੋਣ ਦੀ ਚਿੰਤਾ ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਨੂੰ ਸਤਾਉਂਦੀ ਰਹਿੰਦੀ ਪੂਜਨੀਕ ਬਾਪੂ ਜੀ ਦਾ ਪਿੰਡ ਦੇ ਸੰਤ ਤ੍ਰਿਵੈਣੀ ਦਾਸ ਜੀ ਨਾਲ ਬਹੁਤ ਸਹਿਚਾਰ ਸੀ ਬਾਪੂ ਜੀ ਨੇ ਆਪਣੀ ਚਿੰਤਾ ਉਨ੍ਹਾਂ ਅੱਗੇ ਜਾਹਿਰ ਕੀਤੀ ਤਾਂ ਉਨ੍ਹਾਂ ਨੇ ਪੂਰਾ ਹੌਸਲਾ ਦਿੰਦੇ ਹੋਏ ਕਿਹਾ ਤੁਸੀਂ ਫਿਕਰ ਨਾ ਕਰੋ ਆਪ ਜੀ ਦੇ ਘਰ ਕੋਈ ਆਮ ਬੱਚਾ ਜਨਮ ਨਹੀਂ ਲਵੇਗਾ ਸਮਾਂ ਆਉਣ ’ਤੇ ਖੁਦ ਪਰਮ ਪਿਤਾ ਪਰਮਾਤਮਾ ਆਪਣਾ ਸਵਰੂਪ ਤੁਹਾਡੇ ਘਰ ਭੇਜੇਗਾ।

18 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਆਪ ਜੀ ਨੇ ਪੂਜਨੀਕ ਮਾਤਾ-ਪਿਤਾ ਜੀ ਦੇ ਘਰ ਇਕਲੌਤੀ ਔਲਾਦ ਦੇ ਰੂਪ ’ਚ ਅਵਤਾਰ ਧਾਰਨ ਕੀਤਾ ਜਦੋਂ ਆਪ ਜੀ 4-5 ਸਾਲ ਦੇ ਸਨ ਤਾਂ ਸੰਤ ਤ੍ਰਿਵੈਣੀ ਦਾਸ ਜੀ ਨੇ ਆਪ ਜੀ ਦੇ ਪਵਿੱਤਰ ਕਰ ਕਮਲਾਂ ਤੋਂ ਕਹੀਂ ਦਾ ਟੱਕ ਲਵਾ ਕੇ ਪਿੰਡ ਵਿੱਚ ਬਣਨ ਵਾਲੀ ਪਾਣੀ ਦੀ ਡਿੱਗੀ ਦਾ ਮਹੂਰਤ ਕਰਵਾਇਆ ਅਤੇ ਕਿਹਾ ਇਨ੍ਹਾਂ (ਪੂਜਨੀਕ ਹਜੂਰ ਪਿਤਾ ਜੀ) ਬਾਰੇ ਅਜੇ ਤੁਹਾਨੂੰ ਕੁਝ ਵੀ ਪਤਾ ਨਹੀਂ, ਸਮਾਂ ਆਉਣ ’ਤੇ ਪਤਾ ਚੱਲੇਗਾ ਕਿ ਇਹ ਕਿੰਨੀ ਮਹਾਨ ਹਸਤੀ ਹਨ ਪੂਜਨੀਕ ਬਾਪੂ ਜੀ ਆਪ ਜੀ ਨਾਲ ਬਹੁਤ ਪਿਆਰ ਸਤਿਕਾਰ ਕਰਦੇ ਆਪ ਜੀ ਦੀ ਕਹੀ ਕੋਈ ਗੱਲ ਨਹੀਂ ਮੋੜਦੇ ਸਨ ਪਿਆਰ ਇੰਨਾ ਕਿ ਆਪ ਜੀ ਨੂੰ ਮੋਢਿਆਂ ’ਤੇ ਬਿਠਾ ਕੇ ਖੇਤ ਲੈ ਜਾਂਦੇ।

ਇਹ ਵੀ ਪੜ੍ਹੋ : Tree Plantation: ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ’ਤੇ ਧਰਤੀ ਨੂੰ ਹਰਿਆਲੀ ਦਾ ਤੋਹਫਾ

ਸਤਿਗੁਰੂ ਨਾਲ ਮਿਲਾਪ

ਪੂਜਨੀਕ ਗੁਰੂ ਜੀ ਨੇ 5-6 ਸਾਲ ਦੀ ਉਮਰ ਵਿੱਚ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਆਪ ਜੀ ਆਦਰਯੋਗ ਬਾਪੂ ਜੀ ਨਾਲ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਸਰਸਾ ਆਏ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇਰਾਵਾਸ ’ਚੋਂ ਨਾਮ ਸ਼ਬਦ ਵਾਲੇ ਪੰਡਾਲ ’ਚ ਬਿਰਾਜਮਾਨ ਹੋਏ ਤਾਂ ਆਪ ਜੀ ਨੂੰ ਅਵਾਜ ਦੇ ਕੇ ਅੱਗੇ ਬੁਲਾਇਆ ‘ਕਾਕਾ ਅੱਗੇ ਆ ਜਾ’ ਆਪਣੇ ਪਾਸ ਬਿਠਾ ਕੇ ਆਪ ਜੀ ਨੂੰ ਭਰਪੂਰ ਪਿਆਰ ਦਿੱਤਾ ਤੇ ਨਾਮ ਦੀ ਅਨਮੋਲ ਦਾਤ ਦਿੱਤੀ ਆਪ ਜੀ ਨੇ 7-8 ਸਾਲ ਦੀ ਉਮਰ ਵਿੱਚ ਟ੍ਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਦਿਨਾਂ ਵਿੱਚ ਕਿਸੇ ਖਾਸ ਘਰ ਕੋਲ ਹੀ ਟ੍ਰੈਕਟਰ ਹੁੰਦਾ ਸੀ ਇਸੇ ਉਮਰੇ ਹੀ ਆਪ ਜੀ ਨੇ ਖੇਤੀ ਸਾਂਭ-ਸੰਭਾਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਪੂਜਨੀਕ ਬਾਪੂ ਜੀ ਅਪਣੀ ਜਮੀਨ ਠੇਕੇ ’ਤੇ ਦਿੰਦੇ ਸਨ ਆਪ ਜੀ ਦੇ ਕਹਿਣ ’ਤੇ ਪੂਜਨੀਕ ਬਾਪੂ ਜੀ ਨੇ ਆਪ ਜੀ ਨੂੰ ਖੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਉਸ ਸਾਲ ਵਰਖਾ ਸਹੀ ਸਮੇਂ ’ਤੇ ਹੋਈ ਤੇ ਛੋਲਿਆਂ ਦੀ ਭਰਪੂਰ ਫਸਲ ਹੋਈ 9 ਸਾਲ ਦੀ ਉਮਰ ’ਚ ਆਪ ਜੀ ਨੇ ਖੇਤੀਬਾੜੀ ਦੇ ਨਾਲ-ਨਾਲ ਖੇਤੀ ਦਾ ਹਿਸਾਬ-ਕਿਤਾਬ (ਆੜ੍ਹਤੀਆ ਨਾਲ ਲੈਣ-ਦੇਣ) ਵੀ ਸੰਭਾਲ ਲਿਆ।

ਇਤਿਹਾਸਕ ਪਲ : ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ | Saint Dr. MSG

ਰੂਹਾਨੀਅਤ ਵਿੱਚ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਇੱਕ ਅਹਿਮ ਸਥਾਨ ਰੱਖਦੀ ਹੈ ਸਤਿਗੁਰੂ ਨੇ ਸਤਿਗੁਰੂ ਨੂੰ ਜਾਹਰ ਕਰਨਾ ਹੁੰਦਾ ਹੈ  ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜੂਰ ਪਿਤਾ ਜੀ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖਸ਼ਣ ਮੌਕੇ ਅਥਾਹ ਪਿਆਰ ਬਖਸ਼ਦੇ ਹੋਏ ਆਪਣੇ ਕੋਲ ਬਿਠਾ ਕੇ, ਗੱਲਾਂ ਬਾਤਾਂ ਕਰਕੇ ਉਸੇ ਦਿਨ ਤੋਂ ਹੀ ਆਪਣਾ ਵਾਰਿਸ ਬਣਾ ਲਿਆ ਸੀ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸਾਧ-ਸੰਗਤ ਦੇ ਸਾਹਮਣ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕਰਕੇ ਆਪ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ।

ਸਾਧ-ਸੰਗਤ ਨੂੰ ਬਚਨ ਫ਼ਰਮਾਏ, ‘‘ਅੱਜ ਤੋਂ ਇਹ ਸਾਡਾ ਹੀ ਰੂਪ ਹਨ, ਜੋ ਜੀਵ ਇੰਨ੍ਹਾਂ ਨਾਲ ਪ੍ਰੇਮ ਕਰੇਗਾ, ਇੰਨ੍ਹਾਂ ਦਾ ਹੁਕਮ ਮੰਨੇਗਾ, ਇੰਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡਾ ਹੁਕਮ ਮੰਨੇਗਾ’’ ਪੂਰੀ ਸਾਧ-ਸੰਗਤ ਨੂੰ ਪਰਮ ਪਿਤਾ ਜੀ ਦਾ ਗੁਰਗੱਦੀ ਰਸਮ ਦਾ ਪਵਿੱਤਰ ਹੁਕਮਨਾਮਾ ਪੜ੍ਹ ਕੇ ਸੁਣਾਇਆ ਗਿਆ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣਾ ਰੂਪ ਬਖਸ਼ਿਆ ਅਤੇ ਬਚਨ ਫ਼ਰਮਾਏ, ‘‘ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ’’ ਪੂਜਨੀਕ ਪਰਮ ਪਿਤਾ ਜੀ ਅਤੇ ਹਜੂਰ ਪਿਤਾ ਜੀ ਲੱਗਭੱਗ ਸਵਾ ਸਾਲ ਇਕੱਠੇ ਸਟੇਜ ’ਤੇ ਬਿਰਾਜਮਾਨ ਹੁੰਦੇ ਰਹੇ ਆਪਣੇ ਮੁਰਸ਼ਿਦੇ ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾ ਪਵਿੱਤਰ ਨਾਮ ਅਤੇ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਦੁਨੀਆ ਦੇ ਕੋਨੇ-ਕੋਨੇ ਵਿੱਚ ਪੁੱਜੇ।

ਸੰਸਾਰ ਵਿੱਚੋਂ ਜਾਤੀ ਪ੍ਰਥਾ ਅੰਧਵਿਸ਼ਵਾਸ, ਸੰਪਰਦਾਇਕਤਾ, ਨਫਰਤ, ਨਸ਼ਾ ਰੂਪੀ ਕੋਹੜ ਖਤਮ ਹੋਵੇ ਇਹੀ ਆਪ ਜੀ ਦਾ ਨਿਸ਼ਾਨਾ ਹੈ ਆਪ ਜੀ ਨੇ ਸਾਢੇ ਸੱਤ ਕਰੋੜ ਤੋਂ ਵੱਧ ਜੀਵਾਂ ਦੀਆਂ ਬੁਰਾਈਆਂ, ਨਸ਼ੇ ਆਦਿ ਛੁਡਵਾ ਕੇ ਪਰਮਾਤਮਾ ਦੇ ਨਾਮ ਨਾਲ ਜੋੜਨ ਦਾ ਤਰੀਕਾ ਦੱਸਿਆ ਆਪ ਜੀ ਨੇ ਕੰਨਿਆ ਭਰੂਣ ਹੱਤਿਆ, ਵੇਸਵਾਪੁਣਾ, ਸਮਲਿੰਗਤਾ, ਦਾਜ ਪ੍ਰਥਾ ਆਦਿ ਬੁਰਾਈਆਂ ਵਿਰੁੱਧ ਅਜਿਹੀ ਜਨ ਚੇਤਨਾ ਲਹਿਰ ਚਲਾਈ ਜਿਸ ਦਾ ਪ੍ਰਭਾਵ ਦੁਨੀਆ ਦੇ ਕੋਨੇ-ਕੋਨੇ ਵਿੱਚ ਪਿਆ ਆਪ ਜੀ ਦਾ ਹਰ ਪਲ ਮਾਨਵਤਾ ਭਲਾਈ ਨੂੰ ਸਮਰਪਿਤ ਹੈ ਇਸ ਧਰਤੀ ’ਤੇ ਰਹਿੰਦਿਆਂ ਮਨੁੱਖ ਦਾ ਜੀਵਨ ਸੁਖੀ ਅਤੇ ਖੁਸ਼ਹਾਲ ਹੋਵੇ, ਇਸ ਲਈ ਆਪ ਜੀ ਨੇ 176 ਮਾਨਵਤਾ ਭਲਾਈ ਕਾਰਜ ਚਲਾਏ ਹਨ ਜਿਵੇਂ ਲੋੜਵੰਦਾਂ ਲਈ ਫੂਡ ਬੈਂਕ, ਕਲਾਥ ਬੈਂਕ, ਬਿਮਾਰਾਂ ਦਾ ਇਲਾਜ, ਗਰੀਬ ਜ਼ਰੂਰਤਮੰਦਾਂ ਨੂੰ ਮਕਾਨ ਬਣਾਕੇ ਦੇਣਾ, ਖੂਨਦਾਨ, ਦਿਹਾਂਤ ਉਪਰੰਤ ਅੱਖਾਂ ਦਾਨ-ਸਰੀਰ ਦਾਨ, ਬੂਟੇ ਲਾਉਣ, ਸਫਾਈ ਅਭਿਆਨ, ਨਸ਼ਾ ਛਡਵਾਉਣ ਲਈ ਡੈੱਪਥ ਮੁਹਿੰਮ ਆਦਿ। Saint Dr. MSG

ਕੁਦਰਤੀ ਆਫਤਾਂ ’ਚ  ਕੀਤੀ ਬੇਮਿਸਾਲ ਮੱਦਦ

ਆਪ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਵਿੱਚ ‘ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦਾ ਗਠਨ ਸੰਨ 2001 ਵਿੱਚ ਕੀਤਾ ਗਿਆ ਇਸ ਕਮੇਟੀ ਦੇ ਮੈਂਬਰਾਂ (ਸੇਵਾਦਾਰਾਂ) ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਡੁੱਬ ਦਿਆਂ ਨੂੰ ਬਚਾਉਣ, ਅੱਗ ’ਚ ਘਿਰੇ ਵਿਅਕਤੀਆਂ ਨੂੰ ਬਾਹਰ ਕੱਢਣ, ਭੂਚਾਲ, ਸੁਨਾਮੀ ਤੇ ਹੜ੍ਹ ਤੋਂ ਬਚਾਉਣ ਆਦਿ ਹੈ 2001 ਦੇ ਗੁਜਰਾਤ ’ਚ ਆਏ ਭੂਚਾਲ, 2004 ਵਿੱਚ ਅੰਡੇਮਾਨ ਤੇ ਨਿਕੋਬਾਰ ’ਚ ਆਈ ਸੁਨਾਮੀ, 2004 ਦੇ ਬਿਹਾਰ ਦੇ ਹੜ੍ਹ, 2005 ਦੇ ਜੰਮੂ-ਕਸ਼ਮੀਰ ’ਚ ਆਏ ਭੂਚਾਲ, 2006 ’ਚ ਬਾੜਮੇਰ ’ਚ ਪਏ ਸੋਕੇ, 2008 ’ਚ ਓਡੀਸ਼ਾ ’ਚ ਆਏ ਹੜ੍ਹ, 2009 ਵਿੱਚ ਇਟਲੀ ’ਚ ਆਏ ਭੂਚਾਲ, 2012 ’ਚ ਫਿਜੀ ’ਚੇ ਆਏ ਹੜ੍ਹ।

2012 ’ਚ ਦਾਰਜੀÇਲੰਗ ’ਚ ਲੱਗੀ ਅੱਗ, 2015 ’ਚ ਨੇਪਾਲ ’ਚ ਆਏ ਭੂਚਾਲ, 2015 ’ਚ ਸਰਸਾ ’ਚ ਘੱਗਰ ਨਦੀ ’ਚ ਆਏ ਹੜ੍ਹ, 2024 ’ਚ ਹਿਮਾਚਲ ’ਚ ਆਏ ਹੜ੍ਹ, 2025 ’ਚ ਪੰਜਾਬ ਹੜ੍ਹਾਂ ਦੌਰਾਨ ਇਸ ਕਮੇਟੀ ਦੇ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਵਤਾ ਦੀ ਭਲਾਈ ਲਈ ਜੋ ਕੰਮ ਕੀਤੇ ਉਹ ਆਪਣੇ ਆਪ ’ਚ ਬੇਮਿਸਾਲ ਹਨ ਸਾਡਾ ਭਾਰਤ ਦੇਸ਼ ਸਾਫ-ਸੁਥਰਾ ਹੋਵੇ ਕੋਈ ਵਿਦੇਸ਼ੀ ਸਾਡੇ ਦੇਸ਼ ਨੂੰ ਡਰਟੀ ਇੰਡੀਆ ਨਾ ਕਹੇ ਇਸ ਲਈ ਪੂਜਨੀਕ ਗੁਰੂ ਜੀ ਨੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 36 ਸਫਾਈ ਮਹਾ ਅਭਿਆਨ ਚਲਾ ਕੇ ਸ਼ਹਿਰਾਂ ਤੇ ਮਹਾਂ ਨਗਰਾਂ ਦੀ ਸਫਾਈ ਕੀਤੀ ਆਪ ਜੀ ਦੇ ਮਾਨਵਤਾ ਭਲਾਈ ਕਾਰਜਾਂ ਕਰਕੇ ਆਪ ਜੀ ਦੇ ਨਾਂਅ ਕਈ ਵਿਸ਼ਵ ਰਿਕਾਰਡ ਹਨ।

ਹਰ ਪਾਸੇ  ਸਫਲਤਾ-ਸਰਵ ਕਲਾ ਸੰਪੂਰਨ

ਆਪ ਜੀ ਨੇ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਜਿੱਥੇ ਆਪ ਜੀ ਪੜ੍ਹਾਈ ’ਚ ਮੋਹਰੀ ਰਹਿੰਦੇ ਉੱਥੇ ਹੀ ਆਪ ਜੀ ਖੇਡਾਂ ਵਿੱਚ ਵੀ ਆਪਣੀ ਟੀਮ ਦੀ ਬਤੌਰ ਕਪਤਾਨ ਅਗਵਾਈ ਕਰਦੇ ਆਪ ਜੀ ਨੇ 32 ਨੈਸ਼ਨਲ ਖੇਡਾਂ ਖੇਡੀਆਂ ਆਪ ਜੀ ਆਪਣੇ ਖਿਡਾਰੀ ਸਾਥੀਆਂ ਦੀ ਸਿਰਫ ਖੇਡਣ ਅਤੇ ਅਗਵਾਈ ’ਚ ਹੀ ਨਾ ਸਿਰਫ ਸਹਾਇਤਾ ਕਰਦੇ ਸਗੋਂ ਖੁਰਾਕ, ਆਰਥਿਕ ਅਤੇ ਖੇਡਾਂ ਦਾ ਸਮਾਨ ਲਿਆਉਣ ’ਚ ਵੀ ਵਿੱਤੀ ਸਹਾਇਤਾ ਕਰਦੇ ਆਪ ਜੀ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਡੇਰਾ ਸੱਚਾ ਸੌਦਾ ਵਿਖੇ ਚੱਲ ਰਹੀ ਸੇਵਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਆਪ ਜੀ ਦਾ ਵੱਡਾ ਘਰ ਹੋਣ ਕਰਕੇ ਕਈ ਵਾਰ ਨਾਲ ਵਾਲੇ ਸੇਵਾਦਾਰ ਆਪ ਜੀ ਨੂੰ ਹੱਥੀਂ ਸੇਵਾ ਕਰਨ ਦੀ ਬਜਾਏ ਸੇਵਾ ਦੀ ਨਿਗਰਾਨੀ ਕਰਨ ਲਈ ਕਹਿੰਦੇ ਪਰ ਆਪ ਜੀ ਹਮੇਸ਼ਾ ਹੱਥੀ ਸੇਵਾ ਜਿਵੇਂ ਭਾਰਾ ਸਮਾਨ, ਕਣਕ ਦੀਆਂ ਬੋਰੀਆਂ ਆਦਿ ਚੁੱਕਣ ਨੂੰ ਤਰਜੀਹ ਦਿੰਦੇ ਅਤੇ ਆਪਣੀ ਜੀਪ ਸਮਾਨ ਢੋਹਣ ਲਈ ਦੇ ਦਿੰਦੇ ਅਤੇ ਨਾਲ ਵਾਲੇ ਸੇਵਾਦਾਰਾਂ ਦਾ ਚਾਹ ਪਾਣੀ ਦਾ ਪ੍ਰਬੰਧ ਵੀ ਆਪਣੇ ਖਰਚ ’ਤੇ ਕਰਦੇ।

ਭਲਾਈ ਦੇ ਕਦਮ, ਬਣੇ ਵਿਸ਼ਵ ਰਿਕਾਰਡ

ਸਰਵਕਲਾਂ ਸੰਪੂਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਅਧਿਆਤਮਕ ਗੁਰੂ, ਸਮਾਜ ਸੁਧਾਰਕ, ਲੇਖਕ ਅਤੇ ਮਾਨਵਤਾ ਦੇ ਰਖਵਾਲੇ ਹਨ ਆਪ ਜੀ ਨੂੰ ਵਾਤਾਵਰਨ, ਸਿੱਖਿਆ, ਸਿਹਤ, ਕਲਾ, ਸੰਗੀਤ, ਯੋਗਾ, ਨਸ਼ਾ ਮੁਕਤੀ, ਸਫਾਈ ਅਭਿਆਨ ਦੇ ਬੇਮਿਸਾਲ ਯੋਗਦਾਨ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਨੇ ਅਨੇਕ ਪੁਰਸਕਾਰ ਅਤੇ ਉਪਾਧੀਆਂ ਭੇਂਟ ਕੀਤੀਆਂ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਉਨ੍ਹਾਂ ਦੀਆਂ ਮਨੁੱਖੀ ਭਲਾਈ ਸੇਵਾਵਾਂ ਲਈ ਹੁਣ ਤੱਕ ਪੰਜ ਮਾਨਕ ਡਾਕਟਰੇਟ ਉਪਾਧੀਆਂ ਦਿੱਤੀਆਂ ਗਈਆਂ ਹਨ ਸਯੁੰਕਤ ਰਾਸ਼ਟਰ ਸੰਘ ਵਿਸ਼ਵ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਾਰਗਦਰਸ਼ਨ ਤੇ ਸਮਰਥਨ ਪ੍ਰਦਾਨ ਕਰਦਾ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਤਹਿਤ 176 ਮਾਨਵਤਾ ਭਲਾਈ ਕਾਰਜਾਂ ਦੇ ਸੰਚਾਲਨ ਲਈ ਸਯੁੰਕਤ ਰਾਸ਼ਟਰ ਸੰਘ (ਯੂਐੱਨਓ) ਦੁਆਰਾ ਸਪੈਸ਼ਲ ਕੋਨਸੱਲਟਿਸ ਸਟੇਟਸ (ਵਿਸ਼ੇਸ਼ ਸਲਾਹਕਾਰ ਦਰਜਾ) ਪ੍ਰਦਾਨ ਕੀਤਾ ਗਿਆ ਆਪ ਜੀ ਦੁਆਰਾ ਦੇਸ਼ ਭਗਤੀ ਪ੍ਰਤੀ ਅਤੇ ਨਸ਼ਿਆ ਵਿਰੁੱਧ ਗਾਏ ਗੀਤ ਨੌਜਵਾਨਾਂ ਦੀ ਪਸੰਦ ਬਣੇ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕੰਮਾਂ ’ਚ ਨਵੇਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ ਆਪ ਜੀ ਦੇ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਲੱਖ-ਲੱਖ ਸਿਜਦਾ।

-ਡਾ. ਰਾਜਿੰਦਰ ਸਿੰਘ ਭਾਈਰੂਪਾ, ਬਠਿੰਡਾ

22 ਗਿੰਨੀਜ਼ ਬੁੱਕ ਆਫ ਰਿਕਾਰਡਜ਼,

45 ਏਸ਼ੀਆ ਬੁੱਕ ਆਫ ਰਿਕਾਰਡਜ਼,

9 ਇੰਡੀਆ ਬੁੱਕ ਆਫ ਰਿਕਾਰਡਜ਼,

3 ਲਿਮਕਾ ਬੁੱਕ ਆਫ ਰਿਕਾਰਡਜ਼,

2 ਅਸਮ ਬੁੱਕ ਆਫ਼ ਰਿਕਾਰਡ

MSG Bhandara: ਪਵਿੱਤਰ MSG ਅਵਤਾਰ ਦਿਹਾੜੇ ਦਾ ਭੰਡਾਰਾ ਭਲਕੇ
MSG Bhandara: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ 15 ਅਗਸਤ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਸਵੇਰੇ 9 ਵਜੇ ਤੋਂ ‘ਐੱਮਐੱਸਜੀ ਅਵਤਾਰ’ ਭੰਡਾਰਾ ਮਨਾਇਆ ਜਾਵੇਗਾ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਟ੍ਰੈਫਿਕ, ਪੀਣ ਵਾਲੇ ਪਾਣੀ, ਪੰਡਾਲ, ਲੰਗਰ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ 15 ਅਗਸਤ 1967 ਨੂੰ ਪਵਿੱਤਰ ਧਰਤੀ ਸ੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ। ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਵਜੋਂ ਮਾਨਵਤਾ ਭਲਾਈ ਦੇ 176 ਕਾਰਜ ਕਰਕੇ ਮਨਾ ਰਹੀ ਹੈ।

ਇਹ ਵੀ ਪੜ੍ਹੋ : Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ 35 ਕਰੋੜ, 7 ਲੱਖ, 92 ਹਜ਼ਾਰ ਤੋਂ ਵੱਧ ਬੂਟੇ ਲਾ ਚੁੱਕੀ ਹੈ, ਜੋ ਅੱਜ ਵਿਸ਼ਾਲ ਰੁੱਖ ਬਣ ਕੇ ਸ੍ਰਿਸ਼ਟੀ ਨੂੰ ਸਾਫ ਹਵਾ ਦੀ ਸੌਗਾਤ ਦੇ ਰਹੇ ਹਨ ਬੂਟੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ 15 ਅਗਸਤ 2009 ਨੂੰ  ਸਿਰਫ਼ 8 ਘੰਟਿਆਂ ’ਚ 68 ਲੱਖ, 73 ਹਜ਼ਾਰ, 471 ਬੂਟੇ ਲਾਉਣ ਸਮੇਤ ਕਈ ਰਿਕਾਰਡ ਦਰਜ ਹਨ।

Sirsa News: ਪਹਿਲੀ ਵਾਰ ਜਾਗਦੇ ਮਰੀਜ਼ ਦੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਨਿਓਰੋਸਰਜਰੀ ਵਿਭਾਗ ਦੀ ਵੱਡੀ ਪ੍ਰਾਪਤੀ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਨਿਓਰੋਸਰਜਰੀ ਵਿਭਾਗ ਨੇ ‘ਅਵੇਕ ਕ੍ਰੈਨਿਓਟਾਮੀ’ ਤਕਨੀਕ ਨਾਲ ਬਰੇਨ ਟਿਊਮਰ ਦੀ ਸਫਲ ਸਰਜਰੀ ਕੀਤੀ ਹੈ ਹਸਪਤਾਲ ਅਨੁਸਾਰ ਸਰਸਾ ਖੇਤਰ ’ਚ ਇਸ ਤਕਨੀਕ ਨਾਲ ਇਹ ਪਹਿਲੀ ਸਫਲ ਸਰਜਰੀ ਹੈ। ਇਸ ਪ੍ਰਾਪਤੀ ਨਾਲ ਹੁਣ ਖੇਤਰ ਦੇ ਮਰੀਜ਼ਾਂ ਨੂੰ ਬ੍ਰੇਨ ਸਰਜਰੀ ਦੀ ਅਤਿਆਧੁਨਿਕ ਸਹੂਲਤ ਸਥਾਨਕ ਪੱਧਰ ’ਤੇ ਮੁਹੱਈਆ ਹੋ ਸਕੇਗੀ।

Read Also : ਪੰਜਾਬ ਦੇ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਖਿਲਾਫ਼ ਰੋਸ ਪ੍ਰਦਰਸ਼ਨ

‘ਅਵੇਕ ਕ੍ਰੈਨਿਓਟਾਮੀ’ ’ਚ ਆਪ੍ਰੇ੍ਰਸ਼ਨ ਦੇ ਮਹੱਤਵਪੂਰਨ ਪੜਾਅ ਦੌਰਾਨ ਮਰੀਜ਼ ਨੂੰ ਜਾਗ੍ਰਿਤ ਰੱਖਿਆ ਜਾਂਦਾ ਹੈ ਅਨੇਸਥੀਸੀਆ ਮਾਹਿਰ ਕੰਟਰੋਲ ਸੈਡੇਸ਼ਨ ਅਤੇ ਸਕੈਲਪ ਬਲਾਕ ਜ਼ਰੀਏ ਮਰੀਜ਼ ਨੂੰ ਅਰਾਮਦਾਇਕ ਰੱਖਦੇ ਹਨ ਟਿਊਮਰ ਕੱਢਦੇ ਸਮੇਂ ਮਰੀਜ਼ ਨਾਲ ਗੱਲਬਾਤ ਕਰਾਈ ਜਾਂਦੀ ਹੈ ਅਤੇ ਹੱਥ-ਪੈਰ ਹਿਲਾਉਣ ਵਰਗੇ ਨਿਰਦੇਸ਼ ਦਿੱਤੇ ਜਾਂਦੇ ਹਨ ਇਸ ਨਾਲ ਸਰਜਨ ਦਿਮਾਗ ਦੇ ਮਹੱਤਵਪੂਰਨ ਹਿੱਸਿਆਂ ਦੀ ਕਾਰਜਸਮਰੱਥਾ ’ਤੇ ਲਗਾਤਾਰ ਨਜ਼ਰ ਰੱਖਦਿਆਂ ਟਿਊਮਰ ਨੂੰ ਸੁਰੱਖਿਅਤ ਤਰੀਕੇ ਨਾਲ ਕੱਢ ਸਕਦੇ ਹਾਂ।

ਚਾਰ ਸਾਲਾਂ ਤੋਂ ਮਿਰਗੀ ਦੇ ਦੌਰਿਆਂ ਤੋਂ ਪ੍ਰੇਸ਼ਾਨ ਸੀ ਵਿਅਕਤੀ: ਹਸਪਤਾਲ ਅਨੁਸਾਰ 26 ਸਾਲਾਂ ਦਾ ਨੌਜਵਾਨ ਪਿਛਲੇ ਚਾਰ ਸਾਲਾਂ ਤੋਂ ਦਵਾਈਆਂ ਲੈਣ ਦੇ ਬਾਵਜੂਦ ਵਾਰ-ਵਾਰ ਮਿਰਗੀ ਦੇ ਦੌਰਿਆਂ ਤੋਂ ਪੀੜਤ ਸੀ ਐੱਮਆਰਆਈ ’ਚ ਦਿਮਾਗ ਦੇ ਸੱਜੇ ਪੈਰਾਇਟਲ ਹਿੱਸੇ ’ਚ ਕਰੀਬ ਇੱਕ ਸੈਂਟੀਮੀਟਰ ਦਾ ਟਿਊਮਰ ਮਿਲਿਆ, ਜੋ ਸਰੀਰ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਮੋਟਰ ਕਾਰਟੈਕਸ ਦੇ ਬੇਹੱਦ ਕਰੀਬ ਸੀ ਇਸ ਤੋਂ ਬਾਅਦ ਅਵੇਕ ਕ੍ਰੈਨਿਓਟਾਮੀ ਦਾ ਫੈਸਲਾ ਲਿਆ ਗਿਆ।

ਲਗਾਤਾਰ ਹੁੰਦੀ ਰਹੀ ਨਿਓਰੋਲਾਜੀਕਲ ਜਾਂਚ

ਸਰਜਰੀ ਦੌਰਾਨ ਖੋਪੜੀ ਖੋਲ੍ਹ ਕੇ ਟਿਊਮਰ ਦੀ ਸਟੀਕ ਪਛਾਣ ਲਈ ਇੰਟਰਾ-ਆਪ੍ਰੇਟਿਵ ਅਲਟਰਾਸਾਊਂਡ ਦੀ ਵਰਤੋਂ ਕੀਤੀ ਗਈ ਮਹੱਤਵਪੂਰਨ ਪੜਾਅ ’ਚ ਮਰੀਜ਼ ਨੂੰ ਜਾਗ੍ਰਿਤ ਰੱਖਿਆ ਗਿਆ ਅਤੇ ਉਹ ਡਾਕਟਰਾਂ ਦੇ ਨਿਰਦੇਸ਼ ’ਤੇ ਹੱਥ-ਪੈਰ ਹਿਲਾਉਂਦਾ ਰਿਹਾ ਲਗਾਤਾਰ ਨਿਓਰੋਲਾਜੀਕਲ ਜਾਂਚ ਦੌਰਾਨ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ ਗਿਆ। ਹਸਪਤਾਲ ਦੇ ਮੁਤਾਬਿਕ ਮਰੀਜ਼ ਦੀਆਂ ਸਾਰੀਆਂ ਮਹੱਤਵਪੂਰਨ ਨਿਓਰੋਲਾਜੀਕਲ ਸਮਰੱਥਾਵਾਂ ਸੁਰੱਖਿਅਤ ਹਨ ਅਤੇ ਉਸ ਦੀ ਸਥਿਤੀ ਸੰਤੋਖਜਨਕ ਹੈ ਹਸਪਤਾਲ ਮੈਨੇਜ਼ਮੈਂਟ ਨੇ ਇਸ ਨੂੰ ਨਿਓਰੋਸਰਜਰੀ, ਅਨੇਸਥੀਸੀਆ, ਰੇਡੀਓਲਾਜੀ, ਆਪੇ੍ਰਸ਼ਨ ਥੀਏਟਰ ਅਤੇ ਨਰਸਿੰਗ ਟੀਮ ਦੇ ਤਾਲਮੇਲ ਦਾ ਸਿੱਟਾ ਦੱਸਿਆ।

ਉਨ੍ਹਾਂ ਦੱਸਿਆ ਕਿ ਹਸਪਤਾਲ ਖੇਤਰ ਦੇ ਮਰੀਜ਼ਾਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਲਗਾਤਾਰ ਯਤਨਸ਼ੀਲ ਹੈੈ ਹਸਪਤਾਲ ’ਚ ਅਤਿਆਧੁਨਿਕ ਨਿਓਰੋ ਸਰਜਰੀ ਸਹੂਲਤਾਂ ਦੇ ਨਾਲ-ਨਾਲ ਵੱਖ-ਵੱਖ ਮਾਹਿਰ ਡਾਕਟਰ ਸੇਵਾਵਾਂ ਮੁਹੱਈਆ ਹਨ ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਯੋਜਨਾ ਅਤੇ ਵੱਖ-ਵੱਖ ਟੀਪੀਏ ਅਤੇ ਇੰਸ਼ੋੋਰੈਂਸ ਕੰਪਨੀਆਂ ਦੇ ਜ਼ਰੀਏ ਕੈਸ਼ਲੈੱਸ ਇਲਾਜ ਦੀ ਸਹੂਲਤ ਵੀ ਮੁਹੱਈਆ ਹੈ।

85 ਸਕੂਲਾਂ ਦੀਆਂ 900 ਖਿਡਾਰਨਾਂ ਨੂੰ ਪਛਾੜ ਕੇ Shah Satnam Ji Girls School Sirsa ਬਣਿਆ ਓਵਰ ਆਲ ਚੈਂਪੀਅਨ
Shah Satnam Ji Girls School Sirsa: ਕੈਥਲ (ਸੱਚ ਕਹੂੰ ਨਿਊਜ਼)। ਆਰਕੇਐੱਸਡੀ ਪਬਲਿਕ ਸਕੂਲ ਕੈਥਲ ’ਚ ਹੋਈੇ ਸੀਬੀਐੱਸਈ ਕਲਸਟਰ-16 ਗਰਲਜ਼ ਐਥਲੈਟਿਕਸ ਮੀਟ ਦੀ ਸ਼ਾਨਦਾਰ ਸਮਾਪਤੀ ਹੋ ਗਈ। ਮੁਕਾਬਲੇ ’ਚ 85 ਸਕੂਲਾਂ ਤੋਂ ਕਰੀਬ 900 ਵਿਦਿਆਰਥਣਾਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਦੀ ਓਪਰ ਆਲ ਚੈਂਪੀਅਨ ਟਰਾਫੀ ਆਪਣੇ ਨਾਂਅ ਕੀਤੀ। ਖਿਡਾਰਨਾਂ ਨੇ ਆਪਣੀ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਸਮਾਪਤੀ ਮੌਕੇ ਜੇਤੂ ਖਿਡਾਰਨਾਂ ਨੂੰ ਤਗਮੇ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ’ਚ ਆਰਕੇਐੱਸਡੀ ਕਾਲੇਜ ਆਫ ਗਰੁੱਪ ਦੇ ਪ੍ਰਧਾਨ ਅਸ਼ਵਿਨੀ ਸ਼ੋਰੇਵਾਲਾ ਨੇ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ।

Read Also : ਸਲਾਬਤਪੁਰਾ ’ਚ ਪਵਿੱਤਰ ਭੰਡਾਰਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਲਈ ਰੁਜ਼ਗਾਰ ਅਤੇ ਆਰਥਿਕ ਤੌਰ ’ਤੇ ਆਤਮਨਿਰਭਰ ਬਣਨ ਦੇ ਮੌਕੇ ਵੀ ਮੁਹੱਈਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਬੱਚਿਆ ਦਾ ਸਰੀਰਕ ਵਿਕਾਸ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਅਲੱਗ-ਅਲੱਗ ਸਥਾਨਾਂ ’ਤੇ ਜਾ ਕੇ ਨਵੀਆਂ ਥਾਵਾਂ ਅਤੇ ਲੋਕਾਂ ਤੋਂ ਸਿੱਖਣ ਦਾ ਮੌਕਾ ਵੀ ਮਿਲਦਾ ਹੈ।

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਦੀ ਤਿਆਰੀ ਬਹੁਤ ਉੱਚ ਪੱਧਰ ਦੀ: ਅਸ਼ਵਿਨੀ ਸ਼ੋਰੇਵਾਲਾ

ਅਸ਼ਵਿਨੀ ਸ਼ੋਰੇਵਾਲਾ ਨੇ ਕਿਹਾ ਕਿ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਖਿਡਾਰਨਾਂ ਦੀ ਤਿਆਰੀ ਵੀ ਉੱਚ ਪੱਧਰ ਦੀ ਨਜ਼ਰ ਆਈ। ਇਸ ਦੇ ਦਮ ’ਤੇ ਟੀਮ ਨੇ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ। ਵੱਖ-ਵੱਖ ਈਵੈਂਟਾਂ ’ਚ ਉਨ੍ਹਾਂ ਦੀ ਪ੍ਰਤਿਭਾ, ਮਿਹਨਤ ਅਤੇ ਖੇਡ ਹੁਨਰ ਸਾਫ਼ ਨਜ਼ਰ ਆਇਆ।

ਰਿਲੇਅ ਮੁਕਾਬਲਿਆਂ ’ਚ ਵੀ ਖਿਡਾਰਨਾਂ ਨੇ ਦਿਖਾਇਆ ਦਮ

4 ਗੁਣਾ 100 ਮੀਟਰ ਅੰਡਰ-17 ਰਿਲੇਅ ’ਚ ਆਇਸ਼ਰ ਸਕੂਲ ਪਰਵਾਣੂ ਨੇ ਪਹਿਲਾ, ਲਿਟਲ ਫਲਾਵਰ ਸਕੂਲ ਕੈਥਲ ਨੇ ਦੂਜਾ ਅਤੇ ਐੱਮਆਈਏਡੀਏਸੀ ਪਬਲਿਕ ਸਕੂਲ ਊਨਾ ਨੇ ਤੀਜਾ ਸਥਾਨ ਹਾਸਲ ਕੀਤਾ। 4 ਗੁਣਾ 400 ਮੀਟਰ ਅੰਡਰ-19 ਰਿਲੇਅ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਪਹਿਲੇ, ਗੁਰੂ ਨਾਨਕ ਮਿਸ਼ਨ ਪਾਉਂਟਾ ਸਾਹਿਬ ਦੂਜੇ ਅਤੇ ਦੂਨ ਵੈਲੀ ਨਾਲਾਗੜ੍ਹ ਤੀਜੇ ਸਥਾਨ ’ਤੇ ਰਹੇ।

ਅਖੀਰਲੇ ਦਿਨ ਖਿਡਾਰਨਾਂ ਨੇ ਦਿਖਾਇਆ ਦਮ

ਮੁਕਾਬਲੇ ਦੇ ਅਖੀਰਲੇ ਦਿਨ ਵੱਖ-ਵੱਖ ਉਮਰ ਵਰਗ ਦੀਆਂ ਐਥਲੈਟਿਕਸ ਮੁਕਾਬਲੇ ’ਚ ਖਿਡਾਰਨਾਂ ਨੇ ਦਮ ਦਿਖਾਇਆ। ਟਰਿੱਪਲ ਜੰਪ ਅੰਡਰ-17 ’ਚ ਪਲਕ ਪਹਿਲੇ, ਕਮਲਦੀਪ ਦੂਜੇ ਅਤੇ ਪ੍ਰਭਨੂਰ ਤੀਜੇ ’ਤੇ ਰਹੀ। ਡਿਸਕਸ ਥ੍ਰੋਅ ਅੰਡਰ-17 ’ਚ ਅਰਾਧਿਆ ਪਹਿਲੇ, ਮਿਲਨਦੀਪ ਦੂਜੇ ਅਤੇ ਤਨਵੀ ਤੀਜੇ ’ਤੇ ਰਹੀ। ਦੌੜ ’ਚ 400 ਮੀਟਰ ਅੰਡਰ-17 ’ਚ ਪਾਇਲ ਨੇ ਪਹਿਲਾ, ਰੀਆ ਨੇ ਦੂਜਾ ਅਤੇ ਸਰਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ 3000 ਮੀਟਰ ਰੇਸ ’ਚ ਅੰਡਰ-19 ’ਚ ਮੇਘਾ ਪਹਿਲੇ, ਸਾਕਸ਼ੀ ਦੂਜੇ ਅਤੇ ਯਾਸ਼ੀ ਤੀਜੇ ’ਤੇ ਰਹੀ। 600 ਮੀਟਰ ਅੰਡਰ-14 ’ਚ ਦੀਪਤੀ ਸ਼ਰਮਾ, ਸਾਕਸ਼ੀ ਦੂਜੇ ਅਤੇ ਧਰਾ ਤੀਜੇ ਸਥਾਨ ’ਤੇ ਰਹੀ। 3000 ਮੀਟਰ ਅੰਡਰ-17 ’ਚ ਸਮਰਿੱਧੀ ਪਹਿਲੇ, ਗੁਰਨੂਰ ਦੂਜੇ ਅਤੇ ਚਾਹਤ ਤੀਜੇ ’ਤੇ ਰਹੀ।

ਦੌੜ ਮੁਕਾਬਲਿਆਂ ’ਚ 400 ਮੀਟਰ ਅੰਡਰ-14 ’ਚ ਰੀਤੂ ਪਹਿਲੇ, ਧਰਾ ਦੂਜੇ ਅਤੇ ਦੀਕਸ਼ਾ ਤੀਜੇ ਸਥਾਨ ’ਤੇ ਰਹੀ। 400 ਮੀਟਰ ਅੰਡਰ-19 ’ਚ ਨੈਨਸੀ ਪਹਿਲੇ, ਰੇਣੂ ਦੂਜੇ ਅਤੇ ਰਿੱਧੀ ਤੀਜੇ ’ਤੇ ਰਹੀ। 100 ਮੀਟਰ ਅੰਡਰ-19 ’ਚ ਗੁਰਨੂਰ ਪਹਿਲੇ, ਗੁਰਨੂਰ ਦੂਜੇ ਅਤੇ ਮੇਹਰ ਤੀਜੇ ਸਥਾਨ ’ਤੇ ਰਹੀ। ਜੈਵਲਿਨ ਥ੍ਰੋਅ ਅੰਡਰ-17 ’ਚ ਵਿਰਾਜਜੋਤ ਪਹਿਲੇ, ਕਮਲਦੀਪ ਦੂਜੇ ਅਤੇ ਸੁਖਮੀਤ ਕੌਰ ਤੀਜੇ ’ਤੇ ਰਹੀ। ਲੌਂਗ ਜੰਪ ਅੰਡਰ-14 ’ਚ ਮਾਨਵੀ ਪਹਿਲੇ, ਰਿਤੂ ਦੂਜੇ ਅਤੇ ਸਮਰਿੱਧ ਕੌਰ ਤੀਜੇ ਸਥਾਨ ’ਤੇ ਰਹੀ।

ਇਨ੍ਹਾਂ ਖਿਡਾਰਨਾਂ ਨੂੰ ਮਿਲੀ ਸ਼ਾਨਦਾਰ ਟਰਾਫੀ

ਅੰਡਰ-14 ਵਰਗ ’ਚ ਅਨੰਨਿਆ ਅਤੇ ਮੁਸਕਾਨ, ਅੰਡਰ-17 ’ਚ ਅਮਨ ਅਤੇ ਅੰਡਰ-19 ’ਚ ਮੇਘਾ ਨੂੰ ਉੱਚ ਖਿਡਾਰੀ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਸੀਬੀਐੱਸਈ ਕਲਸਟਰ-16 ਦੀ ਸ੍ਰੇਸ਼ਟ ਸਕੂਲ ਟਰਾਫੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਨੇ ਆਪਣੇ ਨਾਂਅ ਕੀਤੀ।

Sirsa News: ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਤੇ ਬਿਹਤਰੀਨ ਪ੍ਰਬੰਧਾਂ ਦਰਮਿਆਨ ਮੁਕੰਮਲ ਹੋਈ ਸੀਬੀਐੱਸਈ ਨਾਰਥ ਜ਼ੋਨ-2 ਸਵਿਮਿੰਗ ਚੈਂਪੀਅਨਸ਼ਿਪ
ਸਰਸਾ (ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚਾਰ ਦਿਨਾਂ ਤੱਕ ਚੱਲੀ ਸੀਬੀਐੱਸਈ ਨਾਰਥ ਜ਼ੋਨ-2 ਬਾਲਕ ਵਰਗ ਸਵਿਮਿੰਗ ਚੈਂਪੀਅਨਸ਼ਿਪ ਸਿਰਫ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇੱਥੋਂ ਦੀਆਂ ਅੰਤਰਰਾਸ਼ਟਰੀ ਪੱਧਰੀ ਖੇਡ ਸਹੂਲਤਾਂ, ਅਨੁਸ਼ਾਸਿਤ ਤੇ ਬਿਹਤਰੀਨ ਪ੍ਰਬੰਧਾਂ ਨੇ ਵੀ ਸਾਰੇ ਮੁਕਾਬਲੇਬਾਜ਼ਾਂ ਤੇ ਅਧਿਕਾਰੀਆਂ ਦਾ ਦਿਲ ਜਿੱਤ ਲਿਆ।

ਤਸਵੀਰ: ਜੱਸੀ

ਅੰਤਰਰਾਸ਼ਟਰੀ ਮਾਪਦੰਡਾਂ ਵਾਲੇ ਸਵਿਮਿੰਗ ਪੂਲ ਤੇ ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਦਰਮਿਆਨ ਹੋਏ ਮੁਕਾਬਲਿਆਂ ਦੀ ਰੰਗਾਰੰਗ ਸਮਾਪਤੀ ਬੁੱਧਵਾਰ ਨੂੰ ਹੋਈ। ਛੇ ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ਦੇ ਤੈਰਾਕਾਂ ਵਿਚਾਲੇ ਹੋਏ ਮੁਕਾਬਲਿਆਂ ’ਚ ਬ੍ਰਾਈਟ ਸਕਾਲਰ ਸਕੂਲ ਸੋਨੀਪਤ ਓਵਰਆਲ ਚੈਂਪੀਅਨ ਬਣਿਆ, ਜਦਕਿ ਜੀਡੀ ਗੋਇਨਕਾ ਸਕੂਲ, ਝੱਜਰ ਉਪ-ਜੇਤੂ ਤੇ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਤੀਜੇ ਸਥਾਨ ’ਤੇ ਰਿਹਾ। CBSE North Zone-II Boys Swimming Championship 2026

ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸੀਟੀਐੱਮ ਸਰਸਾ ਅਜੈ ਸਿੰਘ ਨੇ ਸ਼ਿਰਕਤ ਕੀਤੀ ਤੇ  ਜੇਤੂ ਟੀਮਾਂ ਸਮੇਤ ਵੱਖ-ਵੱਖ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਟਰਾਫੀ ਅਤੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਮੌਜ਼ੂਦ ਰਹੇ। ਪ੍ਰੋਗਰਾਮ ਦੀ ਅਗਵਾਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ ਤੇ ਸਪੋਰਟਸ ਹੈੱਡ ਕੋਚ ਨਵਜੀਤ ਭੁੱਲਰ ਨੇ ਕੀਤੀ।

ਤਸਵੀਰ: ਜੱਸੀ

ਸਮਾਰੋਹ ’ਚ ਸੀਬੀਐੱਸਈ ਆਬਜ਼ਰਵਰ ਡਾ. ਗਾਰਗੀ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਅਤੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਬੁਆਇਜ਼ ਵਿੰਗ ਦੇ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਵੀ ਮੌਜ਼ੂਦ ਰਹੇ।

ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਐੱਮਐੱਸਜੀ ਭਾਰਤੀ ਖੇਲ ਗਾਓਂ ਪਹੁੰਚਣ ’ਤੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਸਮਾਪਤੀ ਸਮਾਰੋਹ ਦੇ ਅੰਤ ’ਚ ਸਮੂਹ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਉੱਥੇ ਅੰਤ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। Sirsa News

ਤਸਵੀਰ: ਜੱਸੀ

ਇਸ ਚੈਂਪੀਅਨਸ਼ਿਪ-ਮੁਕਾਬਲੇ ’ਚ ਮੰਗਲਵਾਰ ਸ਼ਾਮੀਂ ਕਰਵਾਏ ਪੁਰਸਕਾਰ ਵੰਡ ਸਮਾਰੋਹ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਕੁਮਾਰ ਫੁਟੇਲਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕ੍ਰਿਸ਼ਨ ਕੁਮਾਰ ਵਰਮਾ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਇਸੇ ਮੰਗਲਵਾਰ ਸਵੇਰ ਦੇ ਸੈਸ਼ਨ ’ਚ ਏਈਓ ਹਰਬੰਸ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਇਨ੍ਹਾਂ ਖਿਡਾਰੀਆਂ ਨੇ ਜਿੱਤਿਆ ਬੈਸਟ ਸਵਿਮਰ ਦਾ ਖਿਤਾਬ

ਅੰਡਰ-19 ਉਮਰ ਵਰਗ ਵਿੱਚ ਆਰਕਿਡ ਇੰਟਰਨੈਸ਼ਨਲ ਸਕੂਲ, ਸੋਨੀਪਤ ਦੇ ਆਰਿਅਨ ਵੀਰ ਖੱਤਰੀ ਅਤੇ ਆਈਸ਼ਰ ਸਕੂਲ, ਫਰੀਦਾਬਾਦ ਦੇ ਦਰਸ਼ ਸਿੰਘ ਨੇ ਪੰਜ-ਪੰਜ ਸੋਨ ਤਗਮੇ ਜਿੱਤ ਕੇ ਸਾਂਝੇ ਰੂਪ ਵਿੱਚ ਬੈਸਟ ਸਵਿਮਰ ਦਾ ਖਿਤਾਬ ਜਿੱਤਿਆ।

ਅੰਡਰ-17 ਵਰਗ ਵਿੱਚ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਦੇ ਓਜਸ ਸੁੰਡ ਨੇ ਪੰਜ ਸੋਨ ਤਗਮੇ ਜਿੱਤ ਕੇ ਆਪਣੇ ਵਰਗ ਦਾ ਸਰਵਸ੍ਰੇਸ਼ਟ ਤੈਰਾਕ ਬਣਨ ਦਾ ਗੌਰਵ ਹਾਸਲ ਕੀਤਾ।

ਅੰਡਰ-14 ਵਰਗ ਵਿੱਚ ਬ੍ਰਾਈਟ ਸਕਾਲਰ ਸਕੂਲ, ਸੋਨੀਪਤ ਦੇ ਅਨਾਵ ਮਲਿਕ ਨੇ ਚਾਰ ਸੋਨ ਤਗਮੇ ਜਿੱਤ ਕੇ ਬੈਸਟ ਸਵਿਮਰ ਦਾ ਸਨਮਾਨ ਆਪਣੇ ਨਾਂਅ ਕੀਤਾ।

ਅੰਡਰ-11 ਵਰਗ ਵਿੱਚ ਹੋਲੀ ਚਿਲਡ ਪਬਲਿਕ ਸਕੂਲ, ਸੈਕਟਰ-29 ਦੇ ਵਿਰਾਟ ਨੇ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਤਗਮੇ ਜਿੱਤ ਕੇ ਆਪਣੇ ਵਰਗ ਵਿੱਚ ਸਰਵਸ਼੍ਰੇਸ਼ਟ ਤੈਰਾਕ ਬਣਨ ਦਾ ਮਾਣ ਪ੍ਰਾਪਤ ਕੀਤਾ।

ਖਿਡਾਰੀਆਂ ਤੇ ਅਧਿਕਾਰੀਆਂ ’ਤੇ ਛੱਡੀ ਡੂੰਘੀ ਛਾਪ

ਚਾਰ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਉਤਕ੍ਰਿਸ਼ਟ ਖੇਡ ਭਾਵਨਾ, ਅਨੁਸ਼ਾਸਨ ਤੇ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ। ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ, ਅੰਤਰਰਾਸ਼ਟਰੀ ਪੱਧਰ ਦੇ ਸਵਿਮਿੰਗ ਪੂਲ, ਸੁਚੱਜੇ ਪ੍ਰਬੰਧਾਂ ਤੇ ਖਿਡਾਰੀਆਂ ਲਈ ਮੁਹੱਈਆਂ ਕਰਾਈਆਂ ਗਈਆਂ ਉੱਤਮ ਸਹੂਲਤਾਂ ਨੇ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ। ਚੈਂਪੀਅਨਸ਼ਿਪ ਵਿੱਚ ਸ਼ਾਮਲ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਖੇਡ ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦੀ ਆਪਣੇ ਮੂੰਹੋਂ ਖੂਬ ਸ਼ਲਾਘਾ ਕੀਤੀ। ਸਫਲਤਾਪੂਰਵਕ ਹੋਈ ਚੈਂਪੀਅਨਸ਼ਿਪ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਖੇਡ ਮੁਕਾਬਲੇ ਕਰਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਖੇਡਾਂ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਸਿਹਤਮੰਦ ਜੀਵਨ ਦੀ ਸਭ ਤੋਂ ਵੱਡੀ ਪਾਠਸ਼ਾਲਾ : ਅਜੈ ਸਿੰਘ

ਸੀਟੀਐੱਮ ਸਰਸਾ ਅਜੈ ਸਿੰਘ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਜਾਂ ਹਾਰ-ਜਿੱਤ ਤੱਕ ਸੀਮਤ ਨਹੀਂ ਹਨ, ਸਗੋਂ ਇਹ ਅਨੁਸ਼ਾਸਨ, ਆਤਮਵਿਸ਼ਵਾਸ, ਸੰਘਰਸ਼ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਸਭ ਤੋਂ ਮਜ਼ਬੂਤ ਢੰਗ ਹੈ। ਇੱਕ ਸੱਚਾ ਖਿਡਾਰੀ ਉਹੀ ਹੁੰਦਾ ਹੈ ਜੋ ਜਿੱਤ ਵਿੱਚ ਨਿਮਰ ਅਤੇ ਹਾਰ ਵਿੱਚ ਧੀਰਜ ਬਣਾਈ ਰੱਖੇ। ਹਾਰ ਕਦੇ ਵੀ ਸਥਾਈ ਨਹੀਂ ਹੁੰਦੀ ਅਤੇ ਹਰ ਸਫਲ ਖਿਡਾਰੀ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ ’ਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਕੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਹੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਵਿਅਕਤੀ ਦੇ ਸੁਫਨਿਆਂ, ਭਵਿੱਖ ਅਤੇ ਜੀਵਨ-ਤਿੰਨਾਂ ਨੂੰ ਬਰਬਾਦ ਕਰ ਦਿੰਦਾ ਹੈ।

Read Also : ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

ਜੇ ਨੌਜਵਾਨ ਆਪਣੀ ਊਰਜਾ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵਿੱਚ ਲਾਉਣਗੇ ਤਾਂ ਉਹ ਖੁਦ ਵੀ ਸਿਹਤਮੰਦ ਰਹਿਣਗੇ ਅਤੇ ਦੇਸ਼ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ। ਅਜੈ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਵਿਕਸਿਤ ਐੱਮਐੱਸਜੀ ਭਾਰਤੀ ਖੇਲ ਗਾਓਂ ਅਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦਾ ਖੇਡ ਢਾਂਚਾ ਹਰਿਆਣਾ ਦੇ ਉੱਤਮ ਖੇਡ ਕੈਂਪਸਾਂ ਵਿੱਚ ਸ਼ਾਮਲ ਹੈ। ਪੇਂਡੂ ਖੇਤਰ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਉਪਲਬਧ ਕਰਾਉਣਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ। ਆਮ ਤੌਰ ’ਤੇ ਸਰਸਾ ਨੂੰ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਪਰ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ, ਵਿਸ਼ਵ-ਪੱਧਰੀ ਸਵਿਮਿੰਗ ਪੂਲ ਅਤੇ ਆਧੁਨਿਕ ਸਹੂਲਤਾਂ ਨੂੰ ਵੇਖ ਕੇ ਇਹ ਧਾਰਨਾ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਰਸਾ ਤੇ ਹਰਿਆਣਾ ਦਾ ਨਾਂਅ ਰੌਸ਼ਨ ਕਰਨ ਦਾ ਸੱਦਾ ਦਿੱਤਾ।

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਖਿਡਾਰੀ ਕਨਿਸ਼ਕ ਚੌਹਾਨ ਦੀ ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੋਂ ਦਾ ਖੇਡ ਮਾਹੌਲ ਪ੍ਰਤਿਭਾਵਾਂ ਨੂੰ ਨਵੀਂ ਪਛਾਣ ਦੇਣ ਦੀ ਸਮਰੱੱਥਾ ਰੱਖਦਾ ਹੈ। ਕਨਿਸ਼ਕ ਪਹਿਲਾਂ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਿਆ ਅਤੇ ਬਾਅਦ ਵਿੱਚ ਆਪਣੀ ਪ੍ਰਤਿਭਾ ਦੇ ਬਲਬੂਤੇ ’ਤੇ ਆਈਪੀਐੱਲ ਫਰੈਂਚਾਈਜ਼ੀ ਆਰਸੀਬੀ ਤੱਕ ਪਹੁੰਚਿਆ। ਸੀਟੀਐੱਮ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਇਹ ਖੇਡ ਇਨਫ੍ਰਾਸਟਰਕਚਰ ਨਾ ਸਿਰਫ਼ ਖਿਡਾਰੀਆਂ ਨੂੰ ਵਿਸ਼ਵ-ਪੱਧਰੀ ਸਹੂਲਤਾਂ ਮੁਹੱਈਆ ਕਰਾ ਰਿਹਾ ਹੈ, ਸਗੋਂ ਛੋਟੇ ਸ਼ਹਿਰ ਵਿੱਚ ਨੌਰਥ ਜ਼ੋਨ ਪੱਧਰ ਦੀ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਕਰਵਾ ਪੂਰੇ ਹਰਿਆਣਾ ਸੂਬੇ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਵੀ ਪੇਸ਼ ਕਰ ਰਿਹਾ ਹੈ। ਅਜਿਹਾ ਖੇਡ ਬੁਨਿਆਦੀ ਢਾਂਚਾ ਨਿਸ਼ਚਿਤ ਤੌਰ ’ਤੇ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

Sirsa News: ਵਿਸ਼ਵ-ਪੱਧਰੀ ਸਹੂਲਤਾਂ ਦਰਮਿਆਨ ਤੈਰਾਕਾਂ ਨੇ ਦਿਖਾਇਆ ਦਮ, ਵਿਸ਼ਵ-ਪੱਧਰੀ ਖੇਡ ਸਹੂਲਤਾਂ, ਖਿਡਾਰੀਆਂ ਲਈ ਬਿਹਤਰ ਇੰਤਜ਼ਾਮ ਅਤੇ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ
ਸਰਸਾ (ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਚੱਲ ਰਹੀ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਦੀ ਇਹੀ ਖਾਸੀਅਤ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਖਾਸਾ ਪ੍ਰਭਾਵਿਤ ਕਰ ਰਹੀ ਹੈ। ਮੁਕਾਬਲੇ ਦੇ ਤੀਜੇ ਦਿਨ ਸੋਮਵਾਰ ਨੂੰ ਵੀ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਰੋਮਾਂਚਕ ਮੁਕਾਬਲੇ ਜਾਰੀ ਰਹੇ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪ੍ਰਬੰਧ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਵੱਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨਾਲ ਆਏ ਮਾਪਿਆਂ ਲਈ ਭੋਜਨ, ਪੀਣ ਵਾਲਾ ਪਾਣੀ, ਬੈਠਣ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦਾ ਵੀ ਬਿਹਤਰ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਬੰਧਾਂ ਤੋਂ ਪ੍ਰਭਾਵਿਤ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਉਪਲੱਬਧ ਵਿਸ਼ਵ-ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਦੇਖਦਿਆਂ ਭਵਿੱਖ ਵਿੱਚ ਇੱਥੇ ਨਾ ਸਿਰਫ਼ ਸੀਬੀਐੱਸਈ ਨਾਰਥ ਜੋਨ ਬਲਕਿ ਰਾਸ਼ਟਰੀ ਪੱਧਰ ਦੇ ਤੈਰਾਕੀ ਮੁਕਾਬਲੇ ਵੀ ਕਰਵਾਏ ਜਾਣੇ ਚਾਹੀਦੇ ਹਨ।

ਤੀਜੇ ਦਿਨ ਸਵੇਰ ਅਤੇ ਸ਼ਾਮ ਦੇ ਸੈਸ਼ਨ ਵਿੱਚ ਕਈ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਵੱਖ-ਵੱਖ ਸਟੇਟਾਂ ਦੇ ਤੈਰਾਕਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਆਪਣੀ ਝੋਲੀ ਵਿੱਚ ਪਾਏ। ਸੋਮਵਾਰ ਨੂੰ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਤੈਰਾਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਨਾਲ ਹੋ ਰਹੇ ਮੁਕਾਬਲਿਆਂ ਵਿੱਚ ਹਰ ਮੁਕਾਬਲਾ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਖਿਡਾਰੀਆਂ ਵਿਚਕਾਰ ਕਰੜੀ ਮੁਕਾਬਲੇਬਾਜ਼ੀ ਵੇਖਣ ਨੂੰ ਮਿਲ ਰਹੀ ਹੈ।

ਸੋਮਵਾਰ ਸਵੇਰ ਦੇ ਸੈਸ਼ਨ ਵਿੱਚ ਸਰਸਾ ਬਲਾਕ ਦੇ ਬਲਾਕ ਸਿੱਖਿਆ ਅਧਿਕਾਰੀ ਰਮੇਸ਼ ਕੁਮਾਰ ਮੁੱਖ ਮਹਿਮਾਨ ਰਹੇ। ਉਨ੍ਹਾਂ ਖਿਡਾਰੀਆਂ ਨੂੰ ਸਿੱਖਿਆ ਦੇ ਨਾਲ ਖੇਡਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਉੱਧਰ ਐਤਵਾਰ ਸ਼ਾਮ ਦੇ ਸੈਸ਼ਨ ਵਿੱਚ ਡੀਐੱਸਪੀ (ਹੈੱਡ ਕੁਆਰਟਰ) ਸੁਖਵੀਰ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ।

ਸੋਮਵਾਰ ਸ਼ਾਮ ਦੇ ਸੈਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਫੁਟੇਲਾ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਜੈ ਸੱਚਦੇਵਾ, ਸਹਾਇਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਖੇਡ) ਕੇਵਲ ਸਿੰਘ, ਸਹਾਇਕ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਹਰਬੰਸ ਸਿੰਘ ਸਮੇਤ ਹੋਰ ਮਹਿਮਾਨਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਤਮਗੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਸਮੱਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਸਪੋਰਟਸ ਹੈੱਡ ਕੋਚ ਡਾ. ਨਵਜੀਤ ਭੁੱਲਰ, ਪ੍ਰਬੰਧਕੀ ਕਮੇਟੀ ਮੈਂਬਰ ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਡਾ. ਆਰ. ਕੇ. ਚੌਹਾਨ ਸਮੇਤ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ, ਕੋਚ, ਖਿਡਾਰੀ ਤੇ ਵੱਡੀ ਗਿਣਤੀ ਵਿੱਚ ਮਾਪੇ ਮੌਜੂਦ ਰਹੇ।

ਸਿੱਖਿਆ ਦੇ ਨਾਲ ਖੇਡਾਂ ਵੀ ਓਨੀਆਂ ਹੀ ਜ਼ਰੂਰੀ: ਰਮੇਸ਼ ਕੁਮਾਰ

ਖੇਡ ਸਿੱਖਿਆ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਇੱਕ-ਦੂਜੇ ਦੇ ਪੂਰਕ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿੰਨੀ ਜ਼ਰੂਰੀ ਸਿੱਖਿਆ ਹੈ, ਓਨੀਆਂ ਹੀ ਮਹੱਤਵਪੂਰਨ ਖੇਡਾਂ ਵੀ ਹਨ। ਅੱਜ ਭਾਰਤੀ ਖਿਡਾਰੀ ਰਾਸ਼ਟਰਮੰਡਲ, ਕਾਮਨਵੈਲਥ ਅਤੇ ਓਲੰਪਿਕ ਵਰਗੇ ਅੰਤਰਰਾਸ਼ਟਰੀ ਮੰਚਾਂ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੇ ਬੱਚੇ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਦੇ ਹਨ, ਬਲਕਿ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿੰਦੇ ਹਨ। ਖੇਡਾਂ ਉਨ੍ਹਾਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਪੜ੍ਹਾਈ ਪ੍ਰਤੀ ਸਮੱਰਪਣ ਦੀ ਸਿੱਖਿਆ ਦਿੰਦੀਆਂ ਹਨ, ਜਿਸ ਨਾਲ ਉਹ ਸਮਾਜ ਅਤੇ ਰਾਸ਼ਟਰ ਲਈ ਬਿਹਤਰ ਨਾਗਰਿਕ ਬਣਦੇ ਹਨ।

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪਵਿੱਤਰ ਧਰਤੀ ’ਤੇ ਆ ਕੇ ਉਹ ਆਪਣੇ-ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ। ਐੱਮਐੱਸਜੀ ਭਾਰਤੀ ਖੇਲ ਗਾਓਂ ਦੀਆਂ ਵਿਸ਼ਵ-ਪੱਧਰੀ ਖੇਡ ਸਹੂਲਤਾਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ, ਮੰਨੋ ਕਿਸੇ ਅੰਤਰਰਾਸ਼ਟਰੀ ਖੇਡ ਕੈਂਪਸ ਵਿੱਚ ਮੌਜੂਦ ਹੋਈਏ। ਸਰਸਾ ਵਰਗੇ ਜ਼ਿਲ੍ਹੇ ਵਿੱਚ ਇਸ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਹੋਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਬੀਈਓ ਰਮੇਸ਼ ਕੁਮਾਰ ਨੇ ਕਿਹਾ ਕਿ ਇਹ ਖੇਲ ਗਾਓਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਵਧਣ ਦਾ ਬਿਹਤਰੀਨ ਮੰਚ ਪ੍ਰਦਾਨ ਕਰ ਰਿਹਾ ਹੈ।

ਜੇ ਖਿਡਾਰੀ ਅਨੁਸ਼ਾਸਨ, ਸਮੱਰਪਣ ਅਤੇ ਲਗਾਤਾਰ ਅਭਿਆਸ ਨਾਲ ਅੱਗੇ ਵਧਣ ਤਾਂ ਉਨ੍ਹਾਂ ਲਈ ਓਲੰਪਿਕ ਵਰਗੇ ਵੱਡੇ ਮੰਚ ਤੱਕ ਪਹੁੰਚਣਾ ਵੀ ਸੰਭਵ ਹੈ। ਉਨ੍ਹਾਂ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮਾਂ ਅਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੋਂ ਦਾ ਬੁਨਿਆਦੀ ਢਾਂਚਾ ਕਿਸੇ ਵੀ ਵੱਡੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਪ੍ਰੋਗਰਾਮ ਦੀ ਅਗਵਾਈ ਕਰਨ ਵਿੱਚ ਸਮਰੱਥ ਹੈ। ਭਵਿੱਖ ਵਿੱਚ ਜੇ ਰਾਸ਼ਟਰਮੰਡਲ ਖੇਡਾਂ ਵਰਗੇ ਪ੍ਰਸਿੱਧ ਪ੍ਰੋਗਰਾਮਾਂ ਦੀ ਮੇਜ਼ਬਾਨੀ ਦਾ ਮੌਕਾ ਮਿਲੇ ਤਾਂ ਇੱਥੇ ਉਨ੍ਹਾਂ ਦਾ ਸਫਲ ਆਯੋਜਨ ਕਰਵਾਇਆ ਜਾ ਸਕਦਾ ਹੈ।

ਖੇਡਾਂ ਨਾਲ ਜੁੜੇ ਬੱਚੇ ਨਸ਼ੇ ਤੋਂ ਰਹਿੰਦੇ ਹਨ ਦੂਰ: ਡੀਐੱਸਪੀ ਸੁਖਵੀਰ ਸਿੰਘ

ਡੀਐੱਸਪੀ (ਹੈੱਡ ਕੁਆਰਟਰ) ਸੁਖਵੀਰ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਅਕਸਰ ਕੁਝ ਨੌਜਵਾਨ ਗਲਤ ਸੰਗਤ ਵਿੱਚ ਪੈ ਕੇ ਨਸ਼ੇ ਵੱਲ ਆਕਰਸ਼ਿਤ ਹੋ ਜਾਂਦੇ ਹਨ, ਪਰ ਜੋ ਬੱਚੇ ਨਿਯਮਿਤ ਤੌਰ ’ਤੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ, ਉਹ ਆਪਣੀ ਸਿਹਤ ਅਤੇ ਫਿਟਨੈੱਸ ਪ੍ਰਤੀ ਵਧੇਰੇ ਜਾਗਰੂਕ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਹ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਵਧਦਾ ਰੁਝਾਨ ਸਮਾਜ ਅਤੇ ਦੇਸ਼, ਦੋਵਾਂ ਲਈ ਸਕਾਰਾਤਮਕ ਸੰਕੇਤ ਹੈ। ਅੱਜ ਦੀ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ ਅਤੇ ਉਹੀ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ਤੱਕ ਪਹੁੰਚਾਏਗੀ। ਇਸ ਲਈ ਅਜਿਹੇ ਖੇਡ ਮੁਕਾਬਲੇ ਲਗਾਤਾਰ ਹੋਣੇ ਚਾਹੀਦੇ ਹਨ, ਤਾਂ ਜੋ ਵੱਧ ਤੋਂ ਵੱਧ ਬੱਚੇ ਖੇਡਾਂ ਨਾਲ ਜੁੜ ਸਕਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ। ਡੀਐੱਸਪੀ ਸੁਖਵੀਰ ਸਿੰਘ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਖਿਡਾਰੀਆਂ ਲਈ ਉਪਲੱਬਧ ਵਿਸ਼ਵ-ਪੱਧਰੀ ਖੇਡ ਸਹੂਲਤਾਂ ਅਤੇ ਉੱਤਮ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਆਯੋਜਨ ਕਮੇਟੀ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ।

400 ਮੀਟਰ ਫ੍ਰੀ ਸਟਾਈਲ ’ਚ ਇਨ੍ਹਾਂ ਤੈਰਾਕਾਂ ਨੇ ਜਿੱਤੇ ਤਮਗੇ

ਸੋਮਵਾਰ ਸਵੇਰ ਦੇ ਸੈਸ਼ਨ ’ਚ ਅੰਡਰ-14 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਫਰੀਦਾਬਾਦ ਦੇ ਉੱਜਵਲ ਯਾਦਵ ਨੇ 5 ਮਿੰਟ 07 ਸੈਕਿੰਡ 83 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ। ਬਹਾਦਰਗੜ੍ਹ ਦੇ ਮਿਅੰਕ ਯਾਦਵ ਨੇ 5 ਮਿੰਟ 26 ਸੈਕਿੰਡ 27 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਗੁਰੂਗ੍ਰਾਮ ਦੇ ਪੂਰਵ ਡੱਬਾਸ ਨੇ 5 ਮਿੰਟ 26 ਸੈਕਿੰਡ 98 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਹਾਸਲ ਕੀਤਾ।

ਅੰਡਰ-17 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਬਹਾਦਰਗੜ੍ਹ ਦੇ ਰੋਹਿਤ ਲਾਠਰ ਨੇ 4 ਮਿੰਟ 39 ਸੈਕਿੰਡ 19 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਫਿਰੋਜ਼ਪੁਰ ਦੇ ਨਿਕੁੰਜ ਬਹਿਲ ਨੇ 4 ਮਿੰਟ 40 ਸੈਕਿੰਡ 45 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਪਾਣੀਪਤ ਦੇ ਦੇਵੇਸ਼ ਖਰਬ ਨੇ 4 ਮਿੰਟ 42 ਸੈਕਿੰਡ 77 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਜਿੱਤਿਆ।

ਅੰਡਰ-19 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਫਰੀਦਾਬਾਦ ਦੇ ਦਰਸ਼ ਸਿੰਘ ਨੇ 4 ਮਿੰਟ 40 ਸੈਕਿੰਡ 93 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਹਾਸਲ ਕੀਤਾ। ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ 4 ਮਿੰਟ 44 ਸੈਕਿੰਡ 11 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਫਰੀਦਾਬਾਦ ਦੇ ਉਦਿਤ ਮਲਿਕ ਨੇ 5 ਮਿੰਟ 15 ਸੈਕਿੰਡ 78 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਆਪਣੇ ਨਾਂਅ ਕੀਤਾ।