Yaad-E-Murshid Free Eye Camp - Sach Kahoon Punjabi

Yaad-E-Murshid Free Eye Camp: ਸੇਵਾ ਦੀ ਰੌਸ਼ਨੀ ਨਾਲ ਪਰਤੀ ਅੱਖਾਂ ਦੀ ਚਮਕ
ਪਹਿਲੇ ਦਿਨ ਸ਼ਾਮ 5 ਵਜੇ ਤੱਕ ਹੋ ਚੁੱਕੇ ਸਨ 78 ਆਪ੍ਰੇਸ਼ਨ

34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ: ਸ਼ੁਰੂ ਹੋਏ ਅੱਖਾਂ ਦੇ ਆਪ੍ਰੇਸ਼ਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਮਾਨਵਤਾ ’ਤੇ ਮਹਾਨ ਪਰਉਪਕਾਰ

Yaad-E-Murshid Free Eye Camp: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੇਵਾ ਅਤੇ ਪਰਉਪਕਾਰ ਦੇ ਸੰਦੇਸ਼ ’ਤੇ ਅਮਲ ਕਰਦੇ ਹੋਏ ਲੋੜਵੰਦਾਂ ਦੀਆਂ ਅੱਖਾਂ ਵਿੱਚ ਫਿਰ ਰੌਸ਼ਨੀ ਭਰਨ ਦੇ ਉਦੇਸ਼ ਨਾਲ ਲਾਏ ਗਏ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸ਼ੁਰੂ ਹੋ ਗਏ ਹਨ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਆਪ੍ਰੇਸ਼ਨਾਂ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਡਾਕਟਰਾਂ ਵੱਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਇਲਾਹੀ ਨਾਅਰਾ ਅਤੇ ਅਰਦਾਸ ਨਾਲ ਕੀਤੀ ਗਈ।

ਇਹ ਖਬਰ ਵੀ ਪੜ੍ਹੋ : Social Media Impact: ਸੋਸ਼ਲ ਮੀਡੀਆ ਦਾ ਵਧਦਾ ਦਬਦਬਾ ਬਚਪਨ ਦਾ ਨੁਕਸਾਨ

ਕੈਂਪ ’ਚ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਡਾ. ਗੀਤਿਕਾ ਇੰਸਾਂ, ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਡਾ. ਲਲਿਤ ਅਤੇ ਚੰਡੀਗੜ੍ਹ ਤੋਂ ਪਹੁੰਚੇ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਵਨੀਸ਼ ਗੁਪਤਾ ਸਮੇਤ ਲੱਗਭੱਗ 70 ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹਸਪਤਾਲ ’ਚ ਮਰੀਜ਼ਾਂ ਦੀ ਸਹੂਲਤ ਲਈ ਦੋ ਆਧੁਨਿਕ ਆਪ੍ਰੇਸ਼ਨ ਥੀਏਟਰ ਬਣਾਏ ਗਏ ਹਨ, ਜਿੱਥੇ ਚਾਰ ਟੇਬਲ ’ਤੇ ਇੱਕੋ ਸਮੇਂ ਵੱਖ-ਵੱਖ ਮਾਹਿਰਾਂ ਡਾਕਟਰਾਂ ਵੱਲੋਂ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਕੈਂਪ ਦੇ ਤਹਿਤ ਹੁਣ ਤੱਕ 1,503 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ 3,818 ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਜਾ ਚੁੱਕੀਆਂ ਹਨ।

ਆਪ੍ਰੇਸ਼ਨ ਲਈ ਕੁੱਲ 177 ਮਰੀਜ਼ਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ 78 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਹੋ ਚੁੱਕੇ ਹਨ। ਇਨ੍ਹਾਂ ਵਿੱਚ 74 ਚਿੱਟਾ ਮੋਤੀਆ ਅਤੇ ਚਾਰ ਕਾਲਾ ਮੋਤੀਆ ਦੇ ਆਪ੍ਰੇਸ਼ਨ ਸ਼ਾਮਲ ਹਨ। ਦੂਜੇ ਦਿਨ ਤੱਕ 8,373 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 3,472 ਪੁਰਸ਼ ਅਤੇ 4,901 ਔਰਤਾਂ ਸ਼ਾਮਲ ਸਨ। ਕੈਂਪ ’ਚ ਅੱਖਾਂ ਦੀ ਜਾਂਚ ਦਾ ਸਿਲਸਿਲਾ 15 ਦਸੰਬਰ ਤੱਕ ਜਾਰੀ ਰਹੇਗਾ। ਇਹ ਮੁਫ਼ਤ ਅੱਖਾਂ ਦਾ ਕੈਂਪ ਨਾ ਸਿਰਫ਼ ਲੋੜਵੰਦਾਂ ਦੇ ਜੀਵਨ ਵਿੱਚ ਰੌਸ਼ਨੀ ਲਿਆ ਰਿਹਾ ਹੈ, ਸਗੋਂ ਸੇਵਾ, ਸਮਰਪਣ ਅਤੇ ਮਾਨਵਤਾ ਦੀ ਇੱਕ ਜਿਉਂਦੀ ਉਦਾਹਰਨ ਵੀ ਸਥਾਪਤ ਕਰ ਰਿਹਾ ਹੈ। Yaad-E-Murshid Free Eye Camp

33 ਕੈਂਪਾਂ ’ਚ ਹੋ ਚੁੱਕੇ ਹਨ 28, 253 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ

ਇਹ ਕੈਂਪ ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ ਤਹਿਤ 12 ਤੋਂ 15 ਦਸੰਬਰ ਤੱਕ ਲਾਇਆ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸੰਨ 1992 ਤੋਂ ਹੁਣ ਤੱਕ ਲਾਏ ਗਏ 33 ਕੈਂਪਾਂ ’ਚ 28,253 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਭਰਨ ਦਾ ਕੰਮ ਕੀਤਾ ਜਾ ਚੁੱਕਿਆ ਹੈ।

ਐਵਰੀਥਿੰਗ ਇਜ ਵੈਰੀ ਪਰਫੈਕਟ : ਡਾ. ਆਸਿਫ਼ ਖਾਨ

ਕੈਂਪ ’ਚ ਆਪਣੀਆਂ ਸੇਵਾਵਾਂ ਦੇਣ ਪਹੁੰਚੇ ਗ੍ਰਾਫਿਕਸ ਈਰਾ ਮੈਡੀਕਲ ਕਾਲਜ, ਦੇਹਰਾਦੂਨ ਦੇ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਆਸਿਫ਼ ਖਾਨ ਨੇ ਕਿਹਾ ਕਿ ਐਵਰੀਥਿੰਗ ਇਜ ਵੈਰੀ ਪਰਫੈਕਟ ਇੱਥੇ ਕੈਂਪ ’ਚ ਸਾਰਾ ਕੰਮ ਬਹੁਤ ਚੰਗੇ ਤਰੀਕੇ ਨਾਲ ਮੈਨੇਜ਼ ਕੀਤਾ ਹੋਇਆ ਹੈ ਇੱਥੇ ਪ੍ਰਬੰਧ ਸ਼ਾਨਦਾਰ ਅਤੇ ਮਿਸਾਲੀ ਹਨ। ਮਰੀਜ਼ਾਂ ਨੇ ਕਿੱਥੇ ਜਾਣਾ ਹੈ, ਕਿਸ ਨਾਲ ਮਿਲਣਾ ਹੈ ਅਤੇ ਕਿਸ ਪ੍ਰਕਿਰਿਆ ’ਚੋਂ ਗੁਜ਼ਰਨਾ ਹੈ, ਇਸ ਦੇ ਲਈ ਇੱਕ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਸਮਰਪਿਤ ਟੀਮ ਲਗਾਤਾਰ ਮਾਰਗਦਰਸ਼ਨ ਕਰ ਰਹੀ ਹੈ, ਇਹ ਯਕੀਨੀ ਬਣਾਉਣ ਲਈ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਮਹਿਸੂਸ ਨਾ ਹੋਵੇ।

ਸੇਵਾ, ਅਨੁਸ਼ਾਸਨ ਅਤੇ ਮਾਨਵਤਾ ਦੀ ਮਿਸਾਲ ਹੈ ਆਈ ਕੈਂਪ : ਡਾ. ਪਿਊਸ਼

ਸ਼ਾਰਦਾ ਮੈਡੀਕਲ ਕਾਲਜ ਨੋਇਡਾ ਤੋਂ ਪਹੁੰਚੇ ਡਾ. ਪਿਊਸ਼ ਨੇ ਕਿਹਾ ਕਿ ਮੈਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਲਾਏ ਇਸ ਵਿਸ਼ਾਲ ਫਰੀ ਆਈ ਕੈਂਪ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਡੇਰਾ ਸੱਚਾ ਸੌਦਾ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਲਈ ਲਗਾਤਾਰ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਇੱਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਆਪ੍ਰੇਸ਼ਨ, ਮੁਫ਼ਤ ਦਵਾਈਆਂ ਅਤੇ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਦਿੱਲੀ-ਐੱਨਸੀਆਰ ਵਰਗੇ ਖੇਤਰਾਂ ਵਿੱਚ ਜਿੱਥੇ ਮੋਤੀਆ ਦੇ ਆਪ੍ਰੇਸ਼ਨ ’ਤੇ ਘੱਟੋ-ਘੱਟ 10 ਤੋਂ 15 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ, ਉੱਥੇ ਹੀ ਇੱਥੇ ਇਹ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾ ਰਿਹਾ ਹੈ, ਜੋ ਕਿ ਸੱਚਮੁੱਚ ’ਚ ਮਾਨਵਤਾ ਦੀ ਮਿਸਾਲ ਹੈ। Yaad-E-Murshid Free Eye Camp

Param Pita Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ ਸ਼ਾਹ ਸਤਿਨਾਮ ਜੀ ਦਾਤਾਰ
ਪਵਿੱਤਰ ਯਾਦ ਦਿਹਾੜੇ ’ਤੇ ਵਿਸ਼ੇਸ਼ | Param Pita Shah Satnam Ji Maharaj

Param Pita Shah Satnam Ji Maharaj: ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਨਵਤਾ ਦੇ ਪ੍ਰਤੀ ਜੋ ਮਹਾਨ ਪਰਉਪਕਾਰ ਕੀਤੇ ਹਨ, ਉਨ੍ਹਾਂ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਦਾ ਰਾਮ-ਨਾਮ ਦਾ ਬਹੁਤ ਹੀ ਸਰਲ ਤੇ ਸੌਖਾ ਰਸਤਾ ਦੱਸਿਆ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਸਾਰ ਅੱਜ ਪੂਰੇ ਵਿਸ਼ਵ ’ਚ ਹੋ ਰਿਹਾ ਹੈ। ਸੰਤ ਪ੍ਰਕਿਰਤੀ ਦੀ ਮਰਿਆਦਾ ਅਨੁਸਾਰ ਪੰਜ ਭੌਤਿਕ ਤੱਤਾਂ ਦੇ ਚੋਲੇ ਨੂੰ ਬਦਲਦੇ ਹਨ ਪਰ ਉਹ ਰੂਹਾਨੀ ਤਾਕਤ ਹਮੇਸ਼ਾ ਭੂਤਕਾਲ, ਵਰਤਮਾਨ ਤੇ ਭਵਿੱਖ ’ਚ ਵੀ ਕਾਇਮ ਰਹਿੰਦੀ ਹੈ, ਇਹ ਅਨੋਖੀ ਮਿਸਾਲ ਐੱਮਐੱਸਜੀ ਦੇ ਰੂਪ ’ਚ ਸੱਚੇ ਮੁਰਸ਼ਿਦ-ਏ-ਕਾਮਿਲ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਾਇਮ ਕੀਤੀ। Param Pita Shah Satnam Ji Maharaj

ਇਹ ਖਬਰ ਵੀ ਪੜ੍ਹੋ : Municipal Corporation Elections 2024: ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਵੱਲੋਂ ਈ.ਐਮ.ਐਮਜ਼ ਦੇ ਸਟਰਾਂਗ ਰੂਮ ਦਾ ਨਿਰੀ…

ਆਪ ਜੀ ਨੇ ਚੋਲਾ ਬਦਲਣ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੀਨੇ ’ਤੇ ਆਪਣੇ ਕਰ-ਕਮਲਾਂ ਨਾਲ ਕਈ ਵਾਰ ਸਪੱਰਸ਼ ਕਰਕੇ ਪੂਜਨੀਕ ਗੁਰੂ ਜੀ ਨੂੰ ਇਹ ਬਚਨ ਫ਼ਰਮਾਏ ਕਿ, ‘ਅਸੀਂ ਕਿਤੇ ਨਹੀਂ ਜਾਵਾਂਗੇ, ਤੇਰੇ ਇੱਥੇ (ਸੀਨੇ ’ਤੇ ਸਪੱਰਸ਼ ਕਰਕੇ) ਰਹਾਂਗੇ, ਇੱਥੇ ਰਹਾਂਗੇ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਆਪਣਾ ਪੰਜ ਭੌਤਿਕ ਚੋਲੇ ਨੂੰ ਬਦਲਿਆ ਆਪ ਜੀ ਨੇ ਡੇਰੇ ’ਚ ਮੌਜ਼ੂਦ ਜੀਐੱਸਐੱਮ ਸੇਵਾਦਾਰਾਂ ਨੂੰ ਭਾਵੁਕ ਹੁੰਦਿਆ ਵੇਖ ਕੇ ਬਚਨ ਫ਼ਰਮਾਏ, ‘‘ਅਸੀਂ ਕਿਤੇ ਨਹੀਂ ਜਾਵਾਂਗੇ ਸਗੋਂ ਜਵਾਨ ਹੋ ਕੇ ਆਵਾਂਗੇ ਤੇ ਦਰਬਾਰ ਦੇ ਕੰਮ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਰਫਤਾਰ ਨਾਲ ਹੋਣਗੇ’’।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰਿਸ਼ਟੀ ’ਤੇ ਬੇਅੰਤ ਪਰਉਪਕਾਰ ਕੀਤੇ ਜਿਨ੍ਹਾਂ ਦਾ ਵਰਣਨ ਲਿਖ-ਬੋਲ ਕੇ ਨਹੀਂ ਕੀਤਾ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰਮੰਤਰ ਦੀ ਦਾਤ ਬਖਸ਼ ਕੇ ਉਹਨਾਂ ਦੀ ਆਤਮਾ ਨੂੰ ਸੱਚਾ ਮੋਕਸ਼ ਦਿੱਤਾ ਆਪ ਜੀ ਨੇ ਨਾ ਸਿਰਫ਼ ਲੋਕਾਂ ਦੇ ਆਤਮਿਕ ਕਲਿਆਣ ਦਾ ਬੀੜਾ ਚੁੱਕਿਆ ਸਗੋਂ ਅੰਧ*ਵਿਸ਼ਵਾਸ, ਨਸ਼ਿਆਂ, ਧਾਰਮਿਕ ਭੇਦਭਾਵ, ਜਾਤਪਾਤ, ਖੇਤਰਵਾਦ, ਸਵਾਰਥੀਪੁਣੇ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਤੇ ਨਿਹਸਵਾਰਥ ਪਿਆਰ ਦਾ ਸੰਦੇਸ਼ ਦਿੱਤਾ। Param Pita Shah Satnam Ji Maharaj

ਪੂਜਨੀਕ ਪਰਮ ਪਿਤਾ ਜੀ ਨੇ ਖੁਦ ਦੀਨ-ਦੁਖੀਆਂ ਦੀ ਮੱਦਦ ਦੀ ਮਿਸਾਲ ਕਾਇਮ ਕੀਤੀ ਅਤੇ ਸਮਾਜ ਨੂੰ ਲੋਕ ਸੇਵਾ ਦੇ ਰਸਤੇ ਤੋਰਿਆ ਆਪ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਤੇ ਸਾਰੇ ਜੀਵ ਉਸ ਦੀ ਸੰਤਾਨ ਹਨ ਕੋਈ ਵੱਡਾ-ਛੋਟਾ ਨਹੀਂ ਹੈ ਪਰਮਾਤਮਾ ਨੂੰ ਪਾਉਣ ਲਈ ਪੈਸੇ, ਕਰਮ-ਕਾਡਾਂ, ਦਾਨ-ਚੜ੍ਹਾਵੇ ਜਾਂ ਵਿਖਾਵੇ ਦੀ ਲੋੜ ਨਹੀਂ ਸੱਚੀ ਭਾਵਨਾ ਨਾਲ ਕੀਤੀ ਭਗਤੀ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪੂਜਨੀਕ ਪਿਤਾ ਦਾ ਸ਼ੁੱਭ ਨਾਂਅ ਸ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਦਾ ਸ਼ੁੱਭ ਨਾਂਅ ਆਸ ਕੌਰ ਜੀ ਸੀ ਆਪ ਜੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ।

ਜਨਮ ਸਮੇਂ ਤੋਂ ਆਪ ਜੀ ਦੇ ਚਿਹਰੇ ’ਤੇ ਰੱਬੀ ਨੂਰ ਲਿਸ਼ਕੋਰਾਂ ਮਾਰਦਾ ਸੀ ਜੋ ਵੀ ਆਪ ਜੀ ਨੂੰ ਤੱਕਦਾ ਬੱਸ ਤੱਕਦਾ ਹੀ ਰਹਿ ਜਾਂਦਾ ਹੈ ਆਪ ਜੀ ਨੂੰ ਪਰਿਵਾਰ ’ਚ ਬੜੇ ਉੱਚੇ, ਸੁੱਚੇ ਸੰਸਕਾਰ ਮਿਲੇ ਬਚਪਨ ਤੋਂ ਆਪ ਜੀ ਦਾ ਹਿਰਦਾ ਰੱਬੀ ਗੁਣਾਂ-ਭਗਤੀ ਤੇ ਸਮਾਜ ਸੇਵਾ ਨਾਲ ਭਰਪੂਰ ਸੀ। ਰੱਬ ਦੀ ਖੋਜ ’ਚ ਪੂਜਨੀਕ ਪਰਮ ਪਿਤਾ ਜੀ ਕਾਫ਼ੀ ਸਾਧੂ-ਮਹਾਤਮਾਵਾਂ ਨੂੰ ਮਿਲੇ ਪਰ ਆਪ ਜੀ ਦੀ ਤਸੱਲੀ ਨਾ ਹੋਈ ਅਖੀਰ ਆਪ ਜੀ ਰੂਹਾਨੀਅਤ ਦੇ ਸ਼ਹਿਨਸ਼ਾਹ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਰਨ ’ਚ ਡੇਰਾ ਸੱਚਾ ਸੌਦਾ ਆਏ ਤਾਂ ਪੂਜਨੀਕ ਸਾਈਂ ਜੀ ਦੇ ਦਰਸ਼ਨ ਕਰਕੇ ਅਤੇ ਪਵਿੱਤਰ ਬਚਨ ਸੁਣ ਕੇ ਨਿਹਾਲ ਹੋ ਗਏ ਅਤੇ ਆਪ ਜੀ ਨੂੰ ਪੂਰਨ ਸੰਤੁਸ਼ਟੀ ਮਿਲੀ ਉਸੇ ਦਿਨ ਤੋਂ ਹੀ ਆਪ ਜੀ ਪੂਜਨੀਕ ਸਾਈਂ ਜੀ ਨੂੰ ਆਪਣਾ ਤਨ-ਮਨ ਆਦਿ ਸਭ ਕੁਝ ਸੌਂਪ ਕੇ ਦਿਨ-ਰਾਤ ਸੇਵਾ ’ਚ ਜੁਟ ਗਏ।

ਪੂਜਨੀਕ ਸਾਈਂ ਜੀ ਨੇ ਆਪ ਜੀ ’ਤੇ ਅਪਾਰ ਰਹਿਮਤਾਂ ਕੀਤੀਆਂ ਤੇ ਆਪਣੇ ਉੱਤਰਅਧਿਕਾਰੀ ਵਜੋਂ ਨਿਵਾਜਿਆ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਤੋਂ ਪਹਿਲਾਂ ਸਾਈਂ ਜੀ ਨੇ ਆਪ ਜੀ ਦੀ ਕਠਿਨ ਪ੍ਰੀਖਿਆ ਲੈ ਕੇ ਦੁਨੀਆ ਨੂੰ ਵਿਖਾਇਆ ਕਿ ਗੁਰੂ ਤੇ ਸ਼ਰਧਾਲੂ ਦਾ ਪਿਆਰ ਕੀ ਹੁੰਦਾ ਹੈ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੂੁਜਨੀਕ ਪਰਮ ਪਿਤਾ ਜੀ ਨੇ ਆਪਣੀ ਵੱਡੀ ਹਵੇਲੀ ਢਾਹ ਕੇ ਘਰ ਦਾ ਸਾਰਾ ਸਮਾਨ ਟਰੱਕਾਂ ਤੇ ਟਰੈਕਟਰ-ਟਰਾਲੀਆਂ ’ਚ ਭਰ ਕੇ ਸਰਸਾ ਵਿਖੇ ਸੱਚੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਸੌਂਪ ਦਿੱਤਾ ਪ੍ਰੀਖਿਆ ਅਜੇ ਵੀ ਬਾਕੀ ਸੀ ਪੂਜਨੀਕ ਸਾਈਂ ਜੀ ਨੇ ਸਾਰਾ ਸਮਾਨ ਅੱਧੀ ਰਾਤ ਹੀ ਡੇਰੇ ’ਚੋਂ ਬਾਹਰ ਕੱਢਣ ਅਤੇ ਖੁਦ ਹੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਸਤਿਗੁਰੂ ਪਿਆਰੇ ਦੇ ਬਚਨਾਂ ਨੂੰ ਸਿਰ-ਮੱਥੇ ਮੰਨਦੇ ਹੋਏ।

ਕੜਾਕੇ ਦੀ ਠੰਢ ਵਿਚਕਾਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਪੂਰੀ ਰਾਤ ਸਮਾਨ ਦੀ ਨਿਗਰਾਨੀ ਕੀਤੀ ਅਗਲੇ ਦਿਨ ਸਾਰਾ ਸਮਾਨ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ ਤੇ ਆਪ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਦੇ ਦਰਸ਼ਨਾਂ ਦਾ ਆਨੰਦ ਲਿਆ ਆਖਰ ਬੇਪਰਵਾਹ ਜੀ ਨੇ ਆਪਣੇ ਖੇਡ ਦਾ ਰਾਜ ਖੋਲ੍ਹਿਆ ਤੇ ਆਪ ਜੀ ਨੂੰ ਸ੍ਰ. ਹਰਬੰਸ ਸਿੰਘ (ਬਚਪਨ ਦਾ ਸ਼ੁਭ ਨਾਂਅ) ਤੋਂ ਸਤਿਨਾਮ ਸਿੰਘ ਜੀ ਮਹਾਰਾਜ ‘ਸਤਿਨਾਮ’ ਦਾ ਖਿਤਾਬ ਬਖਸ਼ ਕੇ ਪਵਿੱਤਰ ਗੁਰਗੱਦੀ ’ਤੇ ਆਪਣੇ ਨਾਲ ਬਿਰਾਜਮਾਨ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਸਾਧ-ਸੰਗਤ ’ਚ ਫ਼ਰਮਾਇਆ ਕਿ ‘‘ਇਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਸਾਡਾ ਹੀ ਰੂਪ ਹੈ ਇਹ ਓਹੀ ਸਤਿਨਾਮ ਹਨ ਜਿਸ ਦੇ ਸਹਾਰੇ ਇਹ ਸਭ ਖੰਡ-ਬ੍ਰਹਮੰਡ ਖੜ੍ਹੇ ਹਨ, ਜੋ ਇਨ੍ਹਾਂ ਦੀ ਪਿੱਠ ਦੇ ਵੀ ਦਰਸ਼ਨ ਕਰੇਗਾ ਉਹ ਵੀ ਨਰਕਾਂ ’ਚ ਨਹੀਂ ਜਾਵੇਗਾ ਉਸ ਦਾ ਵੀ ੳੁੱਧਾਰ ਇਹ ਆਪਣੀ ਰਹਿਮਤ ਨਾਲ ਕਰਨਗੇ’’। Param Pita Shah Satnam Ji Maharaj

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਦਿਨ-ਰਾਤ ਰੂਹਾਨੀਅਤ ਦਾ ਡੰਕਾ ਵਜਾਇਆ ਅਤੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ-ਸ਼ਬਦ ਦੀ ਬਖ਼ਸ਼ਿਸ਼ ਕੀਤੀ ਆਪ ਜੀ ਨੇ 23 ਸਤੰਬਰ 1990 ਨੂੰ ਸਾਧ-ਸੰਗਤ ਦੀ ਹਾਜ਼ਰੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਗੁਰੂ ਦੇ ਰੂਪ ’ਚ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਰੂਹਾਨੀਅਤ ਦਾ ਇਤਿਹਾਸ ਰਚਿਆ ਆਪ ਜੀ ਨੇ ਉਸੇ ਦਿਨ ਤੋਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਦਰਬਾਰ ਦੀਆਂ ਤਮਾਮ ਜ਼ਿੰਮੇਵਾਰੀਆਂ ਸੌਂਪਦਿਆਂ ਦੋਵਾਂ ਜਹਾਨਾਂ ਦੀ ਦੌਲਤ ਬਖ਼ਸ਼ ਦਿੱਤੀ। Param Pita Shah Satnam Ji Maharaj

ਆਪ ਜੀ ਸਵਾ ਸਾਲ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਰਹੇ ਆਪ ਜੀ 13 ਦਸੰਬਰ 1991 ਨੂੰ ਪੰਜ ਭੌਤਿਕ ਤੱਤਾਂ ਸਰੀਰ ਤਿਆਗ ਕੇ ਪਰਮ ਪਿਤਾ ਪਰਮਾਤਮਾ ਦੀ ਅਖੰਡ ਜੋਤੀ ’ਚ ਜੋਤੀ-ਜੋਤਿ ਸਮਾ ਗਏ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਪਿਛਲੇ 34 ਸਾਲਾਂ ਤੋਂ ਆਪ ਜੀ ਦਾ ਰੂਹਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ’ਚ ਫੈਲਾ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਤੇ ਅਣਥੱਕ ਯਤਨਾਂ ਨਾਲ 7 ਕਰੋੜ ਦੇ ਕਰੀਬ ਲੋਕ ਨਸ਼ੇ ਆਦਿ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਆਤਮਿਕ ਤੇ ਸਮਾਜਿਕ ਕਲਿਆਣ ਦਾ ਲਾਭ ਲੈ ਰਹੇ ਹਨ।

ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਨੌਜਵਾਨ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਪ ’ਚ ਸਾਧ-ਸੰਗਤ ਦੀ ਪਲ-ਪਲ ਸੰਭਾਲ ਕਰ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸੱਚੇ ਮੁਰਸ਼ਿਦ-ਏ-ਕਾਮਿਲ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ ‘ਯਾਦ-ਏ-ਮੁਰਸ਼ਿਦ ਸ਼ਾਹ ਸਤਿਨਾਮ ਜੀ ਫਰੀ ਆਈ ਕੈਂਪ’ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਹੈ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਹਰ ਸਾਲ ਲਾਏ ਜਾਂਦੇ ਇਸ ਕੈਂਪ ਦਾ ਹਜ਼ਾਰਾਂ ਲੋਕ ਲਾਭ ਉਠਾਉਂਦੇ ਹਨ। ‘ਸੱਚ ਕਹੂੰ ਟੀਮ’