ATM - Sach Kahoon Punjabi
ATM: ਹਰ ਮਹੀਨੇ ਲੈਣ ਦੇਣ ਤੇ ਖਰੀਦਦਾਰੀਆਂ ਦੇ ਨਿਯਮਾਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਸਿਰਫ਼ ਮਹੀਨਾ ਹੀ ਨਹੀਂ ਬਦਲੇਗਾ ਸਗੋਂ ਹੋਰ ਵੀ ਬਹੁਤ ਕੁਝ ਬਦਲਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀਆਂ ਜੇਬ੍ਹਾਂ ’ਤੇ ਅਸਰ ਪਾ ਸਕਦਾ ਹੈ। ਸਰਕਾਰ ਅਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਸ, ਬੈਂਕਿੰਗ ਸੇਵਾਵਾਂ, ਨਿਵੇਸ਼ ਅਤੇ ਖਰੀਦਦਾਰੀ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਆਉਣਗੇ, ਜਿਸ ਨਾਲ ਹਰ ਆਮ ਆਦਮੀ ਦੇ ਖਰਚੇ, ਬੱਚਤ ਅਤੇ ਜ਼ਰੂਰੀ ਜ਼ਰੂਰਤਾਂ ਪ੍ਰਭਾਵਿਤ ਹੋਣਗੀਆਂ। ਜਾਣੋ 1 ਸਤੰਬਰ 2025 ਤੋਂ ਕੀ ਬਦਲ ਰਿਹਾ ਹੈ ਅਤੇ ਤੁਹਾਨੂੰ ਹੁਣ ਤੋਂ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ:
ਚਾਂਦੀ ਦੀ ਖਰੀਦਦਾਰੀ ਹੋ ਸਕਦੀ ਐ ਮਹਿੰਗੀ
ਹੁਣ ਸਿਰਫ ਸੋਨੇ ’ਤੇ ਹੀ ਨਹੀਂ ਸਗੋਂ ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ’ਤੇ ਵੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਯਾਨੀ, ਹੁਣ ਤੁਹਾਡੇ ਦੁਆਰਾ ਖਰੀਦੀ ਜਾਣ ਵਾਲੀ ਚਾਂਦੀ ਦੀ ਸ਼ੁੱਧਤਾ ਨਿਰਧਾਰਤ ਮਾਪਦੰਡਾਂ ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਹਾਲਾਂਕਿ ਜੌਹਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਚਾਂਦੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਚਾਂਦੀ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ 1 ਸਤੰਬਰ ਤੋਂ ਪਹਿਲਾਂ ਖਰੀਦਣਾ ਲਾਭਦਾਇਕ ਹੋਵੇਗਾ।
ਕਰੈਡਿਟ ਕਾਰਡ ਵੀ ਲਾਉਣਗੇ ਜੇਬ੍ਹ ਨੂੰ ਧੱਕਾ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਆਟੋ-ਡੈਬਿਟ ਫੇਲ੍ਹ ਹੋਣ ’ਤੇ 2% ਜੁਰਮਾਨਾ ਲਗਾਇਆ ਜਾਵੇਗਾ। ਅੰਤਰਰਾਸ਼ਟਰੀ ਲੈਣ-ਦੇਣ, ਈਂਧਣ ਅਤੇ ਈ-ਕਾਮਰਸ ’ਤੇ ਵੱਖਰੇ ਤੌਰ ’ਤੇ ਵਾਧੂ ਚਾਰਜ ਲਗਾਏ ਜਾਣਗੇ। ਰਿਵਾਰਡ ਪੁਆਇੰਟ ਦਾ ਮੁੱਲ ਵੀ ਘੱਟ ਸਕਦਾ ਹੈ। ਜੇਕਰ ਤੁਸੀਂ ਐਸਬੀਆਈ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਖਰਚ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਜ਼ਰੂਰੀ ਹੋਵੇਗਾ, ਨਹੀਂ ਤਾਂ ਜੇਬ ’ਤੇ ਬੋਝ ਅਣਜਾਣੇ ਵਿੱਚ ਵਧ ਸਕਦਾ ਹੈ।
ਰਸੋਈ ਗੈਸ ਸਿਲੰਡਰ ਦੀਆਂ ਦਰਾਂ ’ਤੇ ਅਸਰ
ਘਰੇਲੂ ਐਲਪੀਜੀ ਗੈਸ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੋਧੀਆਂ ਜਾਂਦੀਆਂ ਹਨ, ਅਤੇ ਐਲਪੀਜੀ ਦੀਆਂ ਨਵੀਆਂ ਕੀਮਤਾਂ ਵੀ 1 ਸਤੰਬਰ ਨੂੰ ਜਾਰੀ ਕੀਤੀਆਂ ਜਾਣਗੀਆਂ। ਜੇਕਰ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਵਧਦੀ ਹੈ, ਤਾਂ ਘਰੇਲੂ ਸਿਲੰਡਰ ਵੀ ਮਹਿੰਗੇ ਹੋ ਸਕਦੇ ਹਨ। ਕੀਮਤਾਂ ਵਿੱਚ ਗਿਰਾਵਟ ਦੀ ਸਥਿਤੀ ਵਿੱਚ ਜ਼ਰੂਰ ਕੁਝ ਰਾਹਤ ਮਿਲੇਗੀ। ਕੁੱਲ ਮਿਲਾ ਕੇ, ਰਸੋਈ ਦਾ ਬਜਟ ਹਿੱਲ ਸਕਦਾ ਹੈ, ਇਸ ਲਈ ਹੁਣ ਤੋਂ ਹੀ ਤਿਆਰੀ ਕਰੋ।
ਏਟੀਐਮ ’ਚੋਂ ਪੈਸੇ ਕਢਵਾਉਣੇ ਪੈ ਸਕਦੇ ਨੇ ਮਹਿੰਗੇ
ਪਹਿਲੀ ਸਤੰਬਰ ਤੋਂ ਬਹੁਤ ਸਾਰੇ ਬੈਂਕ ਏਟੀਐਮ ਤੋਂ ਮੁਫ਼ਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ ਚਾਰਜ ਵਧਾਉਣ ਜਾ ਰਹੇ ਹਨ। ਭਾਵ ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਂਦੇ ਹੋ, ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਵੇਗੀ। ਬੈਂਕ ਦਾ ਤਰਕ ਹੈ ਕਿ ਇਸ ਨਾਲ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਤੁਸੀਂ ਨਕਦ ਲੈਣ-ਦੇਣ ’ਤੇ ਜ਼ਿਆਦਾ ਨਿਰਭਰ ਹੋ, ਤਾਂ ਤੁਹਾਡੇ ਲਈ ਖਰਚ ਅਤੇ ਕਢਵਾਉਣ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੋਵੇਗਾ।
ਐਫ਼ਡੀ ਵਿਆਜ ਦਰਾਂ ਵਿੱਚ ਬਦਲਾਅ
ਬਹੁਤ ਸਾਰੇ ਬੈਂਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਸਤੰਬਰ ਵਿੱਚ ਫਿਕਸਡ ਡਿਪਾਜ਼ਿਟ (ਐਫ਼ਡੀ) ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ। ਹੁਣ ਤੱਕ ਜ਼ਿਆਦਾਤਰ ਬੈਂਕ 6.5% ਤੋਂ 7.5% ਤੱਕ ਵਿਆਜ ਦੇ ਰਹੇ ਹਨ। ਜੇਕਰ ਦਰਾਂ ਘਟਾਈਆਂ ਜਾਂਦੀਆਂ ਹਨ ਤਾਂ ਨਿਵੇਸ਼ ’ਤੇ ਘੱਟ ਰਿਟਰਨ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਐਫ਼ਡੀ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਤੰਬਰ ਤੋਂ ਪਹਿਲਾਂ ਮੌਜ਼ੂਦਾ ਦਰ ’ਤੇ ਨਿਵੇਸ਼ ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।
Read Also : ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਸਕੂਲਾਂ ਤੋਂ ਬਾਅਦ ਹੁਣ ਬੰਦ ਰਹਿਣਗੇ ਇਹ ਅਦਾਰੇ, ਆਦੇਸ਼ ਜਾਰੀ
ਆਮ ਲੋਕਾਂ ਲਈ ਵੱਡੀ ਖ਼ਬਰ! UPI ਤੋਂ ਲੈ ਕੇ PAN ਤੱਕ, ਅੱਜ ਤੋਂ ਬਦਲਣਗੇ ਇਹ ਨਿਯਮ
ਯੂਪੀਆਈ ਤੋਂ ਲੈ ਕੇ ਪੈਨ ਤੱਕ, ਅੱਜ ਤੋਂ ਬਦਲਣਗੇ ਇਹ ਨਿਯਮ, ਤੁਹਾਡੀ ਜੇਬ੍ਹ ’ਤੇ ਪਵੇਗਾ ਅਸਰ | Railway News
ਤੁਰੰਤ ਟਿਕਟ ਲਈ ਆਧਾਰ ਤਸਦੀਕ ਹੋਵੇਗਾ ਲਾਜ਼ਮੀ
ਕ੍ਰੈਡਿਟ ਕਾਰਡ ਅਤੇ ਵਾਲਿਟ ’ਤੇ ਨਵਾਂ ਚਾਰਜ
ਨਵੀਂ ਦਿੱਲੀ (ਸੱਚ ਕਹੂੰ ਟੀਮ)। Railway News: ਅੱਜ ਇੱਕ ਜੁਲਾਈ ਤੋਂ ਕਈ ਨਵੇਂ ਵਿੱਤੀ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ੍ਹ ’ਤੇ ਪੈ ਸਕਦਾ ਹੈ। ਇਨ੍ਹਾਂ ਵਿੱਚ ਯੂਪੀਆਈ ਚਾਰਜਬੈਕ, ਨਵੀਂ ਤਤਕਾਲ ਟਰੇਨ ਟਿਕਟ ਬੁਕਿੰਗ ਅਤੇ ਪੈਨ ਕਾਰਡ ਨਿਯਮ ਸ਼ਾਮਲ ਹਨ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ ਹਾਲ ਹੀ ਵਿੱਚ ਸਿਸਟਮ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਯੂਪੀਆਈ ਚਾਰਜਬੈਕ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ : Axiom-4 Mission: ਪੁਲਾੜ ਲਈ ਨਵੀਂ ਉਡਾਣ: ਐਕਸੀਓਮ-4 ਅਤੇ ਭਾਰਤ ਦੀ ਵਿਸ਼ਵੀ ਮਾਨਤਾ
ਵਰਤਮਾਨ ਵਿੱਚ ਬਹੁਤ ਸਾਰੇ ਦਾਅਵਿਆਂ ਕਾਰਨ ਸਾਰੀਆਂ ਚਾਰਜਬੈਕ ਬੇਨਤੀਆਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸਹੀ ਚਾਰਜਬੈਕ ਬੇਨਤੀ ਦੀ ਪ੍ਰਕਿਰਿਆ ਕਰਨ ਲਈ ਬੈਂਕ ਨੂੰ ਯੂਪੀਆਈ ਰੈਫਰੈਂਸ ਸ਼ਿਕਾਇਤ ਪ੍ਰਣਾਲੀ (ਯੂਆਰਸੀਐੱਸ) ਰਾਹੀਂ ਐੱਨਪੀਸੀਆਈ ਕੋਲ ਜਾਣਾ ਪੈਂਦਾ ਹੈ ਅਤੇ ਕੇਸ ਨੂੰ ਵਾਈਟਲਿਸਟ ਕਰਨਾ ਪੈਂਦਾ ਹੈ। 15 ਜੁਲਾਈ ਤੋਂ ਬਾਅਦ ਐੱਨਪੀਸੀਆਈ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੋਵੇਗੀ। ਜੇਕਰ ਬੈਂਕ ਨੂੰ ਕੋਈ ਚਾਰਜਬੈਕ ਬੇਨਤੀ ਸਹੀ ਲੱਗਦੀ ਹੈ, ਤਾਂ ਉਹ ਐੱਨਪੀਸੀਆਈ ਤੋਂ ਵਾਈਟਲਿਸਟ ਕੀਤੇ ਬਿਨਾਂ ਇਸ ਨੂੰ ਪ੍ਰੋਸੈਸ ਕਰ ਸਕਦਾ ਹੈ। ਯੂਪੀਆਈ ਚਾਰਜਬੈਕ ਇੱਕ ਰਸਮੀ ਵਿਵਾਦ ਹੈ। Railway News
ਜੋ ਇੱਕ ਉਪਭੋਗਤਾ ਉਦੋਂ ਉਠਾਉਂਦਾ ਹੈ, ਜਦੋਂ ਕੋਈ ਲੈਣ-ਦੇਣ ਅਸਫਲ ਹੋ ਜਾਂਦਾ ਹੈ ਜਾਂ ਜਦੋਂ ਕੋਈ ਭੁਗਤਾਨ ਕੀਤੀ ਸੇਵਾ ਜਾਂ ਉਤਪਾਦ ਡਿਲੀਵਰ ਨਹੀਂ ਹੁੰਦਾ ਹੈ। ਇਹ ਉਪਭੋਗਤਾ ਨੂੰ ਬੈਂਕ ਜਾਂ ਭੁਗਤਾਨ ਸੇਵਾ ਪ੍ਰਦਾਤਾ ਤੋਂ ਰਿਫੰਡ ਦੀ ਮੰਗ ਕਰਨ ਦੀ ਆਗਿਆ ਦਿੰਦਾ ਹੈ। ਤੁਰੰਤ ਟਿਕਟ ਬੁਕਿੰਗ ਲਈ ਕਈ ਨਵੇਂ ਨਿਯਮ 2025 ਤੋਂ ਲਾਗੂ ਹੋਣਗੇ। 1 ਜੁਲਾਈ 2025 ਤੋਂ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਇਸ ਦੀ ਮੋਬਾਇਲ ਐਪ ਰਾਹੀਂ ਤਤਕਾਲ ਰੇਲ ਟਿਕਟਾਂ ਲਈ ਆਧਾਰ ਤਸਦੀਕ ਲਾਜ਼ਮੀ ਹੋਵੇਗੀ। ਐੱਚਡੀਐੱਫਸੀ ਬੈਂਕ ਕ੍ਰੈਡਿਟ ਕਾਰਡ ਨਾਲ ਗੇਮਿੰਗ ਐਪਸ ’ਤੇ 10,000 ਰੁਪਏ ਤੋਂ ਵੱਧ ਖਰਚ ਕਰਨ ’ਤੇ ਇੱਕ ਫੀਸਦੀ ਫੀਸ ਲਈ ਜਾਵੇਗੀ। ਇਸ ਦੇ ਨਾਲ ਹੀ, ਜੇਕਰ ਬਿੱਲ ਦਾ ਭੁਗਤਾਨ 50 ਹਜ਼ਾਰ ਤੋਂ ਵੱਧ ਹੈ ਤਾਂ ਵਾਧੂ ਫੀਸ ਦੇਣੀ ਪਵੇਗੀ।
ਰੇਲਵੇ ਦਾ ਕਿਰਾਇਆ ਵਧੇਗਾ | Railway News
ਰੇਲਵੇ ਦੇ ਫੈਸਲੇ ਅਨੁਸਾਰ ਨਾਨ-ਏਸੀ ਕੋਚ ਵਿੱਚ ਕਿਰਾਇਆ ਇੱਕ ਪੈਸਾ ਪ੍ਰਤੀ ਕਿਲੋਮੀਟਰ ਅਤੇ ਏਸੀ ਕਲਾਸ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਵਧੇਗਾ। 500 ਕਿਲੋਮੀਟਰ ਤੱਕ ਦੇ ਸਥਾਨਕ ਅਤੇ ਜਨਰਲ ਦੂਜੇ ਦਰਜੇ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। 500 ਕਿਲੋਮੀਟਰ ਤੋਂ ਵੱਧ ਦੀ ਦੂਜੀ ਸ਼੍ਰੇਣੀ ਦੇ ਸਫ਼ਰ ’ਤੇ 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਵੇਗਾ।
ਏਟੀਐੱਮ ਤੋਂ ਨਕਦੀ ਕਢਵਾਉਣਾ ਹੋਵੇਗੀ ਮਹਿੰਗੀ
ਆਈਸੀਆਈਸੀਆਈ ਬੈਂਕ ਨੇ ਏਟੀਐੱਮ ਤੋਂ ਨਕਦੀ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਜੇਕਰ ਬੈਂਕ ਦੇ ਗਾਹਕ ਕਿਸੇ ਹੋਰ ਬੈਂਕ ਦੇ ਏਟੀਐੱਮ ਤੋਂ ਮਹੀਨੇ ਵਿੱਚ ਤਿੰਨ ਵਾਰ ਤੋਂ ਵੱਧ ਪੈਸੇ ਕਢਵਾਉਂਦੇ ਹਨ, ਤਾਂ ਹਰ ਵਾਧੂ ਲੈਣ-ਦੇਣ ਲਈ 23 ਰੁਪਏ ਅਤੇ ਗੈਰ-ਵਿੱਤੀ ਲੈਣ-ਦੇਣ ਲਈ 8.50 ਪੈਸੇ ਲਏ ਜਾਣਗੇ।
ਐਡਿਟ ਨਹੀਂ ਹੋਵੇਗਾ ਜੀਐੱਸਟੀਆਰ-3ਬੀ ਫਾਰਮ
ਗੁੱਡਜ਼ ਐਂਡ ਸਰਵਿਸਿਜ਼ ਟੈਕਸ ਨੈੱਟਵਰਕ (ਜੀਐੱਸਟੀਐੱਨ) ਨੇ 7 ਜੂਨ, 2025 ਨੂੰ ਐਲਾਨ ਕੀਤਾ ਸੀ ਕਿ ਮਹੀਨੇਵਾਰ ਜੀਐੱਸਟੀ ਭੁਗਤਾਨ ਫਾਰਮ ਜੀਐੱਸਟੀਆਰ-3ਬੀ ਨੂੰ ਜੁਲਾਈ 2025 ਤੋਂ ਐਡਿਟ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਜੀਐੱਸਟੀਐੱਨ ਨੇ ਕਿਹਾ ਸੀ ਕਿ ਟੈਕਸਦਾਤਿਆਂ ਨੂੰ ਨਿਰਧਾਰਤ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਪੁੱਗਣ ਤੋਂ ਬਾਅਦ ਜੀਐੱਸਟੀ ਰਿਟਰਨ ਫਾਈਲ ਕਰਨ ਦੀ ਆਗਿਆ ਨਹੀਂ ਹੋਵੇਗੀ।
ਪੈਨ ਕਾਰਡ ਲਈ ਆਧਾਰ ਜ਼ਰੂਰੀ
ਇੱਕ ਜੁਲਾਈ ਤੋਂ ਤੁਹਾਡੇ ਕੋਲ ਨਵੇਂ ਪੈਨ ਕਾਰਡ ਲਈ ਅਰਜ਼ੀ ਦੇਣ ਲਈ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਪਹਿਲਾਂ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਦਸਤਾਵੇਜ਼ ਜਾਂ ਜਨਮ ਸਰਟੀਫਿਕੇਟ ਰਾਹੀਂ ਪੈਨ ਕਾਰਡ ਲਈ ਅਰਜ਼ੀ ਦੇ ਸਕਦੇ ਸੀ।
RBI Bank News: 1 ਮਈ ਤੋਂ ਏਟੀਐਮ ਤੋਂ ਪੈਸੇ ਕਢਵਾਉਣਾ ਹੋ ਜਾਵੇਗਾ ਮਹਿੰਗਾ, ਜਾਣੋ ਕਾਰਨ..
RBI Bank News: ਆਰਬੀਆਈ ਨੇ ਫੀਸ ਵਾਧੇ ਨੂੰ ਦਿੱਤੀ  ਮਨਜ਼ੂਰੀ
RBI Bank News: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਵਿੱਚ 1 ਮਈ ਤੋਂ ATM ਤੋਂ ਪੈਸੇ ਕਢਵਾਉਣਾ ਮਹਿੰਗਾ ਹੋਣ ਜਾ ਰਿਹਾ ਹੈ, ਕਿਉਂਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ATM ਇੰਟਰਚੇਂਜ ਫੀਸਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਮਤਲਬ ਇਹ ਹੋਵੇਗਾ ਕਿ ਜੋ ਗਾਹਕ ਆਪਣੇ ਵਿੱਤੀ ਲੈਣ-ਦੇਣ ਲਈ ਅਕਸਰ ਏਟੀਐਮ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਏਟੀਐਮ ਤੋਂ ਪੈਸੇ ਕਢਵਾਉਣ ਲਈ ਵਾਧੂ ਖਰਚੇ ਅਦਾ ਕਰਨੇ ਪੈਣਗੇ।
ਏਟੀਐਮ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਬੈਂਕ ਦੁਆਰਾ ਦੂਜੇ ਬੈਂਕ ਨੂੰ ਏਟੀਐਮ ਇੰਟਰਚੇਂਜ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਚਾਰਜ ਹਰੇਕ ਲੈਣ-ਦੇਣ ਲਈ ਇੱਕ ਨਿਸ਼ਚਿਤ ਰਕਮ ਹੈ ਅਤੇ ਗਾਹਕਾਂ ਤੋਂ ਬੈਂਕਿੰਗ ਲਾਗਤ ਵਜੋਂ ਵਸੂਲਿਆ ਜਾਂਦਾ ਹੈ। ਆਰਬੀਆਈ ਨੇ ਵਾਈਟ-ਲੇਬਲ ਏਟੀਐਮ ਆਪਰੇਟਰਾਂ ਦੀਆਂ ਬੇਨਤੀਆਂ ਤੋਂ ਬਾਅਦ ਇਹਨਾਂ ਚਾਰਜਾਂ ਨੂੰ ਸੋਧਣ ਦਾ ਫੈਸਲਾ ਕੀਤਾ, ਜਿਨ੍ਹਾਂ ਨੇ ਦਲੀਲ ਦਿੱਤੀ ਕਿ ਵਧ ਰਹੇ ਸੰਚਾਲਨ ਖਰਚੇ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਵਾਧਾ ਦੇਸ਼ ਭਰ ਵਿੱਚ ਲਾਗੂ ਹੋਵੇਗਾ ਅਤੇ ਇਸਦਾ ਅਸਰ ਗਾਹਕਾਂ, ਖਾਸ ਕਰਕੇ ਛੋਟੇ ਬੈਂਕਾਂ ਦੇ ਗਾਹਕਾਂ ‘ਤੇ ਪੈਣ ਦੀ ਉਮੀਦ ਹੈ।
ਬੈਲੇਂਸ ਪੁੱਛਗਿੱਛ ਲਈ ਦੇਣਾ ਪਵੇਗਾ ਵਾਧੂ ਦਾ ਚਾਰਜ
ਇਹ ਬੈਂਕ ਏਟੀਐਮ ਬੁਨਿਆਦੀ ਢਾਂਚੇ ਅਤੇ ਸੰਬੰਧਿਤ ਸੇਵਾਵਾਂ ਲਈ ਵੱਡੇ ਵਿੱਤੀ ਸੰਸਥਾਨਾਂ ‘ਤੇ ਨਿਰਭਰ ਕਰਦੇ ਹਨ, ਜਿਸ ਕਾਰਨ ਉਹ ਵਧਦੀਆਂ ਲਾਗਤਾਂ ਲਈ ਵਧੇਰੇ ਕਮਜ਼ੋਰ ਹੋ ਜਾਂਦੇ ਹਨ। 1 ਮਈ ਤੋਂ, ਗਾਹਕਾਂ ਨੂੰ ਏਟੀਐਮ ‘ਤੇ ਮੁਫਤ ਸੀਮਾ ਤੋਂ ਵੱਧ ਹਰੇਕ ਲੈਣ-ਦੇਣ ਲਈ 2 ਰੁਪਏ ਵਾਧੂ ਦੇਣੇ ਪੈਣਗੇ। ਏਟੀਐਮ ਤੋਂ ਨਗਦੀ ਕਢਵਾਉਣ ‘ਤੇ ਪ੍ਰਤੀ ਲੈਣ-ਦੇਣ 19 ਰੁਪਏ ਹੋਵੇਗਾ, ਜੋ ਪਹਿਲਾਂ 17 ਰੁਪਏ ਸੀ। ਇਸ ਤੋਂ ਇਲਾਵਾ, ਜੇਕਰ ਗਾਹਕ ਪੈਸੇ ਕਢਵਾਉਣ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਏਟੀਐਮ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਬੈਲੇਂਸ ਪੁੱਛਗਿੱਛ, ਤਾਂ ਉਸਨੂੰ 1 ਰੁਪਏ ਵਾਧੂ ਦੇਣੇ ਪੈਣਗੇ।
ਇਹ ਵੀ ਪੜ੍ਹੋ: Delhi Budget 2025: ਮੁੱਖ ਮੰਤਰੀ ਰੇਖਾ ਗੁਪਤਾ ਨੇ ਆਮ ਬਜਟ ਕੀਤਾ ਪੇਸ਼, ਜਾਣੋ ਕਿਸਨੂੰ ਕੀ ਮਿਲਿਆ?
ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਖਾਤੇ ਦਾ ਬਕਾਇਆ ਚੈੱਕ ਕਰਨ ‘ਤੇ ਹੁਣ ਪ੍ਰਤੀ ਲੈਣ-ਦੇਣ 7 ਰੁਪਏ ਹੋਵੇਗਾ, ਜੋ ਕਿ ਮੌਜੂਦਾ ਸਮੇਂ ਵਿੱਚ 6 ਰੁਪਏ ਸੀ। ਜਦੋਂ ਕਿ ਏਟੀਐਮ ਨੂੰ ਕਦੇ ਇੱਕ ਕ੍ਰਾਂਤੀਕਾਰੀ ਬੈਂਕਿੰਗ ਸੇਵਾ ਵਜੋਂ ਦੇਖਿਆ ਜਾਂਦਾ ਸੀ, ਹੁਣ ਇਹ ਭਾਰਤ ਵਿੱਚ ਡਿਜੀਟਲ ਭੁਗਤਾਨਾਂ ਦੇ ਵਾਧੇ ਨਾਲ ਸੰਘਰਸ਼ ਕਰ ਰਿਹਾ ਹੈ। ਔਨਲਾਈਨ ਵਾਲਿਟ ਅਤੇ UPI ਲੈਣ-ਦੇਣ ਦੀ ਸਹੂਲਤ ਨੇ ਨਗਦੀ ਕਢਵਾਉਣ ਦੀ ਜ਼ਰੂਰਤ ਨੂੰ ਕਾਫ਼ੀ ਘਟਾ ਦਿੱਤਾ ਹੈ। RBI Bank News
ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਵਿੱਚ ਡਿਜੀਟਲ ਭੁਗਤਾਨ ਦਾ ਮੁੱਲ ਵਿੱਤੀ ਸਾਲ 2014 ਵਿੱਚ 952 ਲੱਖ ਕਰੋੜ ਰੁਪਏ ਸੀ। ਇਹ ਅੰਕੜਾ ਵਿੱਤੀ ਸਾਲ 2023 ਤੱਕ ਵਧ ਕੇ 3,658 ਲੱਖ ਕਰੋੜ ਰੁਪਏ ਹੋਣ ਦੀ ਉਮੀਦ ਹੈ, ਜੋ ਕਿ ਨਗਦੀ ਰਹਿਤ ਲੈਣ-ਦੇਣ ਵੱਲ ਵੱਡੇ ਪੱਧਰ ‘ਤੇ ਬਦਲਾਅ ਨੂੰ ਦਰਸਾਉਂਦਾ ਹੈ। ਇਹ ਨਵਾਂ ਫੀਸ ਵਾਧਾ ਉਨ੍ਹਾਂ ਗਾਹਕਾਂ ਲਈ ਬੋਝਲ ਮਹਿਸੂਸ ਕਰ ਸਕਦਾ ਹੈ ਜੋ ਅਜੇ ਵੀ ਨਗਦੀ ਲੈਣ-ਦੇਣ ‘ਤੇ ਨਿਰਭਰ ਹਨ।
Crime News: ਧੋਖੇ ਨਾਲ ਏਟੀਐੱਮ ਬਦਲ ਕੇ ਲੱਖਾਂ ਰੁਪਏ ਕੱਢਵਾ ਕੇ ਰਫੂ ਚੱਕਰ ਹੋਏ ਠੱਗ
ਧੋਖੇ ਨਾਲ ਏਟੀਐੱਮ ਬਦਲ ਕੇ 3.39 ਲੱਖ ਦੀ ਰਕਮ ਕਢਵਾਈ | Crime News
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਹਰਿਆਣਾ ਦੇ ਇੱਕ ਵਿਅਕਤੀ ਨੂੰ ਦੋ ਅਣਪਛਾਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਏਟੀਐੱਮ ਰਾਹੀਂ ਆਪਣੇ ਖਾਤੇ ਵਿੱਚੋਂ ਨਗਦੀ ਕਢਵਾਉਣੀ ਮਹਿੰਗੀ ਪੈ ਗਈ। ਕੈਬਿਨ ’ਚ ਮੌਜੂਦ ਵਿਅਕਤੀਆਂ ਨੇ ਧੋਖੇ ਨਾਲ ਏਟੀਐੱਮ ਬਦਲ ਕੇ ਕੁੱਝ ਮਿੰਟਾਂ ਵਿੱਚ ਹੀ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਸਵਾ 3 ਲੱਖ ਤੋਂ ਵੱਧ ਦੀ ਰਕਮ ਕਢਵਾ ਲਈ।
ਇਹ ਵੀ ਪੜ੍ਹੋ: Punjab Sports News: ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਜਾਣੋ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਾਰਸ ਸੈਣੀ ਵਾਸੀ ਸ਼ੀਤਲਾ ਇੰਨਕਲੇਵ ਗੁਰੂਗ੍ਰਾਮ (ਹਰਿਆਣਾ) ਨੇ ਦੱਸਿਆ ਕਿ ਉਹ 25 ਅਕਤੂਬਰ ਨੂੰ ਲੁਧਿਆਣਾ ਵਿਖੇ ਖ੍ਰੀਦਦਾਰੀ ਕਰਨ ਆਇਆ ਸੀ। ਇਸ ਦੌਰਾਨ ਉਸਨੇ ਏਟੀਐਮ ਵਿੱਚੋਂ ਪੈਸੇ ਕਢਵਾਉਣੇ ਸਨ। ਜਦ ਉਹ ਪੈਸੇ ਕਢਵਾਉਣ ਲਈ ਸਥਾਨਕ ਗਿੱਲ ਰੋਡ ’ਤੇ ਸਥਿੱਤ ਐਕਸਿਸ ਬੈਂਕ ਦੇ ਏਟੀਐਮ ਵਿੱਚ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਏਟੀਐੱਮ ਦੇ ਕੈਬਿਨ ਵਿੱਚ ਦੋ ਅਣਪਛਾਤੇ ਵਿਅਕਤੀ ਮੌਜੂਦ ਸਨ। ਜਿੰਨ੍ਹਾਂ ਨੇ ਉਸਨੂੰ ਗੱਲਾਂ ਵਿੱਚ ਉਲਝਾ ਕੇ ਉਸਦਾ ਏਟੀਐੱਮ ਆਪਣੇ ਕੌਲ ਮੌਜੂਦ ਏਟੀਐਮ ਨਾਲ ਬਦਲ ਲਿਆ। ਜਿਉਂ ਹੀ ਉਹ ਏਟੀਐਮ ਦੇ ਕੈਬਿਨ ਵਿੱਚ ਬਾਹਰ ਨਿੱਕਲਿਆ ਤਾਂ ਉਸਨੂੰ ਇੱਕ ਤੋਂ ਬਾਅਦ ਇੱਕ 5 ਮੈਸੇਜ ਆਏ।
ਇਸ ਉਪਰੰਤ ਜਦੋਂ ਉਸਨੇ ਆਪਣਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚੋਂ 3, 39, 999 ਲੱਖ ਰੁਪਏ ਨਿਕਲ ਚੁੱਕੇ ਸਨ। ਜਦੋਂ ਉਸਨੇ ਆਪਣਾ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਪੂਰਾ ਮਾਮਲਾ ਸਾਫ਼ ਹੋ ਗਿਆ ਕਿਉਂਕਿ ਉਸਦਾ ਏਟੀਐੱਮ ਕਾਰਡ ਬਦਲਿਆ ਹੋਇਆ ਸੀ। ਮਾਮਲੇ ਵਿੱਚ ਥਾਣਾ ਡਵੀਜਨ ਨੰਬਰ 6 ਦੇ ਤਫ਼ਤੀਸੀ ਅਫ਼ਸਰ ਬਲਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪਾਰਸ ਸੈਣੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਏਟੀਐੱਮ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। Crime News
ਲੁਧਿਆਣਾ ’ਚ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਤੋਂ ਨਹੀਂ ਕਢਵਾ ਸਕੋਗੇ ਏ.ਟੀ.ਐਮਜ਼ ’ਚੋਂ ਪੈਸੇ
ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਨੇ ਪੁਲਿਸ ਕਮਿਸ਼ਨਰੇਟ ਏਰੀਏ ਸਬੰਧੀ ਵੱਖ ਵੱਖ ਹੁਕਮ ਕੀਤੇ ਜਾਰੀ | ATM
ਲੁਧਿਆਣਾ, (ਜਸਵੀਰ ਸਿੰਘ ਗਹਿਲ) । ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ (ATM) ’ਤੋਂ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਦੇ ਪੈਸੇ ਨਹੀ ਕਢਵਾਏ ਜਾ ਸਕਣਗੇ। ਕਿਉਂਕਿ ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਸੌਮਿਆ ਮਿਸ਼ਰਾ ਨੇ ਪੁਲਿਸ ਕਮਿਸ਼ਨਰੇਟ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ ’ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਸਮੇਂ ਵੱਖ ਵੱਖ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਏ.ਟੀ.ਐਮ. ’ਤੇ ਮੌਜੂਦ ਰਹੇਗਾ।
ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ
ਜਾਰੀ ਹੁਕਮਾਂ ’ਚ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕੁਝ (ATM) ਗੈਰ ਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਏ.ਟੀ.ਐਮ. ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਆਮ ਜਨਤਾ ਦੇ ਮਨਾਂ ’ਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸੇ ਲਈ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਮਹਾਂਨਗਰ ’ਚ ਸਥਿੱਤ ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਪੰਜਾਬ ਪੁਲਿਸ, ਹੋਮਗਾਰਡ, ਪੈਰਾਮਿਲਟਰੀ ਫੋਰਸਿਜ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ ਸਮਾਨ ਵੇਚਣ ਸਮੇਂ ਗਾਹਕ ਦੇ ਸਨਾਖ਼ਤੀ ਕਾਰਡ ਸਮੇਤ ਉਸਦਾ ਮੁਕੰਮਲ ਰਿਕਾਰਡ ਰੱਖਣ ਤੇ ਮਹੀਨਾਵਾਰ ਰਿਪੋਰਟ ਲਾਗਲੇ ਥਾਣੇ ’ਚ ਦੇਣਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਵਿਧਾਇਕ ਸਿੱਧੂ ਵੱਲੋਂ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ,1 ਪਟਵਾਰੀ ਪਾਇਆ ਗਿਆ ਗੈਰ ਹਾਜ਼ਰ
ਇਸੇ ਤਰਾਂ ਹਰੇਕ ਦੁਕਾਨਦਾਰ ਮਹੀਨੇ ’ਚ ਵੇਚੇ (ATM) ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਉਨਾਂ ਦੱਸਿਆ ਕਿ ਕਈ ਵਾਰ ਸਮਾਜ ਵਿਰੋਧੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ ’ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ ਜੋ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ ਦੋ ਮਹੀਨੇ ਲਈ ਜਾਰੀ ਰਹਿਣਗੇ।
ਏਟੀਐਮ ਚੋਰੀ ਕਰਕੇ ਡੇਢ ਲੱਖ ਰੁਪਏ ਉਡਾਉਣ ਵਾਲਾ ਕਾਬੂ, ਇੱਕ ਫਰਾਰ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਏਟੀਐਮ ATM ਚੋਰੀ ਕਰਕੇ ਕਰੀਬ ਡੇਢ ਲੱਖ ਰੁਪਏ ਉਡਾਉਣ ਵਾਲੇ ਇੱਕ ਨੂੰ ਕਾਬੂ ਕੀਤਾ ਹੈ, ਜਦੋਂਕਿ ਉਸਦਾ ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਆ ਕਿ ਪੀੜਤ ਹੀਮ ਬਹਾਦੁਰ ਵਾਸੀ ਬੇਹੜਾ ਨੇ ਦੱਸਿਆ ਕਿ ਉਹ ਜੀ ਸਨ ਇੰਡੀਆ ਫੈਕਟਰੀ ’ਚ ਕੰਮ ਕਰਦਾ ਹੈ ਜਿੱਥੇ ਉਸ ਨਾਲ ਬਤੌਰ ਸੁਪਰਵਾਇਜ਼ਰ ਗੁਰਪ੍ਰੀਤ ਸਿੰਘ ਉਰਫ਼ ਰੂਬਲ ਵਾਸੀ ਟਿੱਬਾ ਕਲੋਨੀ ਮੁੰਡੀਆਂ ਖੁਰਦ ਕਰਦਾ ਹੈ। ਇਸ ਦੇ ਨਾਲ ਹੀ ਮੁਲਾਇਮ ਸਿੰਘ ਵਾਸੀ ਉਤਰ ਪ੍ਰਦੇਸ਼ ਵੀ ਉਨਾਂ ਨਾਲ ਕੰਮ ਕਰਦਾ ਹੈ। ਹੀਮ ਬਹਾਦੁਰ ਮੁਤਾਬਕ ਲੰਘੀ ਰਾਤ ਕਰੀਬ 8 ਵਜੇ ਉਕਤ ਦੋਵੇਂ ਉਸਦੇ ਕਮਰੇ ’ਚ ਆਏ, ਜਿੱਥੋਂ ਉਨਾਂ ਨੇ ਮੌਕਾ ਦੇਖਦਿਆਂ ਇੱਕ ਬਕਸੇ ’ਚ ਪਿਆ ਉਸਦਾ ਏਟੀਐਮ ਕਾਰਡ ਚੋਰੀ ਕਰ ਲਿਆ।
ਇਸ ਗੱਲਾਂ ਦਾ ਉਸ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਦੇ ਖਾਤੇ ਵਿੱਚੋਂ ਤਕਰੀਬਨ ਡੇਢ ਲੱਖ ਰੁਪਏ ਕੱਟ ਜਾਣ ਦਾ ਮੈਸਜ ਆਇਆ। ਜਿਉਂ ਹੀ ਉਸਨੇ ਆਪਣਾ ਬਕਸਾ ਚੈੱਕ ਕੀਤਾ ਤਾਂ ਉਸਦਾ ਏਟੀਐਮ ATM ਕਾਰਡ ਉੱਥੇ ਨਹੀਂ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਹੀਮ ਬਹਾਦੁਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਏਟੀਐਮ ਕਮਰੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਗਈ। ਜਿਸ ’ਚ ਉਕਤ ਗੁਰਪ੍ਰੀਤ ਸਿੰਘ ਉਰਫ਼ ਰੂਬਲ ਅਤੇ ਉਸਦਾ ਸਾਥੀ ਇੱਕ ਏਟੀਐਮ ਰਾਹੀਂ ਪੈਸੇ ਇੱਧਰ ਉੱਧਰ ਕਰ ਰਹੇ ਹਨ। ਉਨਾਂ ਕਿਹਾ ਕਿ ਉਕਤ ਮਾਮਲੇ ’ਚ ਗੁਰਪ੍ਰੀਤ ਸਿੰਘ ਉਰਫ਼ ਰੂਬਲ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਉਸਦਾ ਸਾਥੀ ਮੁਲਾਇਮ ਸਿੰਘ ਹਾਲੇ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ, ਜਿਸ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ATM : 2 ਘੰਟੇ ਬਾਅਦ ਸ਼ਟਰ ਕੱਟ ਕੱਢਿਆ ਬਾਹਰ
(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਔਰਤ ਦੋ ਘੰਟਿਆਂ ਤੋਂ ਵੱਧ ਏਟੀਐਮ (ATM) ’ਚ ਫਸੀ ਰਹੀ। ਔਰਤ ਜਦੋਂ ਏਟੀਐਮ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਸ਼ਟਰ ਆਪਣੇ ਆਪ ਬੰਦ ਹੋ ਗਿਆ। ਔਰਤ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਉਸ ਦੀ ਆਵਾਜ਼ ਨਹੀਂ ਸੁਣੀ ਲੋਕ ਨੇੜੇਓਂ ਲੰਘਦੇ ਗਏ ਪਰ ਕਿਸ ਨੂੰ ਕੁਝ ਪਤਾ ਨਹੀਂ ਚੱਲਿਆ। ਆਖਰ ਜਦੋਂ ਔਰਤ ਚੀਕਾਂ ਮਾਰ ਮਾਰ ਕੇ ਥੱਕ ਗਈ ਤਾਂ ਉਸ ਨੇ ਸ਼ਟਰ ਨੂੰ ਜ਼ੋਰ-ਜ਼ੋਰ ਨਾਲ ਖਡ਼ਕਾਉਣਾ ਸ਼ੁਰੂ ਕੀਤਾ ਤਾਂ ਫਿਰ ਜਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਆਵਾਜ਼ ਸੁਣਾਈ ਦਿੱਤੀ ਤੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਬੰਧਿਤ ਬੈਂਕ ਦੇ ਅਧਿਕਾਰੀਆਂ ਨੂੰ ਦਿੱਤੀ।
ਬੈਂਕ ਦੇ ਅਧਿਕਾਰੀਆਂ ਨੇ ਏਟੀਐਮ (ATM) ਦਾ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਖੱਲ੍ਹਿਆ ਤਾਂ ਫਿਰ ਸ਼ਟਰ ਦੇ ਮਿਸਤਰੀ ਨੂੰ ਸੱਦਿਆ ਪਰ ਸ਼ਟਰ ਕਿਤੇ ਫਸ ਜਾਣ ਕਾਰਨ ਨਹੀਂ ਖੁੱਲ੍ਹਿਆ। ਆਖਰ ’ਚ ਸ਼ਟਰ ਨੂੰ ਕੱਟਣਾ ਪਿਆ ਤੇ ਫਿਰ ਕਿਤੇ ਜਾ ਕੇ ਔਰਤ ਨੂੰ ਸੁਰੱਖਿਆਤ ਬਾਹਰ ਕੱਢਿਆ ਗਿਆ। ਔਰਤ ਬਹੁਤ ਪਰੇਸ਼ਾਨ ਸੀ ਤੇ ਉਹ ਘਬਰਾਈ ਹੋਈ ਸੀ। ਇਸ ਦੌਰਾਨ ਲੋਕਾਂ ਨੇ ਅਧਿਕਾਰੀਆਂ ਨੂੰ ਬੈਂਕ ਦਾ ਸ਼ਟਰ ਤੁਰੰਤ ਠੀਕ ਕਰਵਾਉਣ ਲਈ ਕਿਹਾ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ
ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ
ਅੱਜ-ਕੱਲ੍ਹ ਲਗਭਗ ਸਾਰੇ ਪਰਿਵਾਰਾਂ ਵਿਚ ਪੈਸੇ ਕੱਢਣ ਲਈ ਏਟੀਐਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਏਟੀਐਮ ’ਚੋਂ ਪੈਸਾ ਕੱਢਣ ਵਿਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਸ਼ੀਨ ’ਚੋਂ ਪਾਟੇ ਨੋਟ ਨਿੱਕਲ ਆਉਦੇ ਹਨ ਜੇਕਰ ਤੁਹਾਡੇ ਨਾਲ ਅਜਿਹਾ ਕਦੇ ਹੁੰਦਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਪਾਟੇ ਨੋਟਾਂ ਨੂੰ ਬੈਂਕ ਵਿਚ ਅਸਾਨੀ ਨਾਲ ਬਦਲਿਆ ਜਾ ਸਕਦਾ ਹੈ ਜੇਕਰ ਕੋਈ ਬੈਂਕ ਇਨ੍ਹਾਂ ਨੋਟਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਸ਼ਿਕਾਇਤ ਵੀ ਕਰ ਸਕਦੇ ਹੋ
ਕੀ ਹੈ ਨੋਟ ਬਦਲਣ ਦਾ ਪ੍ਰੋਸੈੱਸ
ਜੇਕਰ ਤੁਹਾਨੂੰ ਏਟੀਐਮ ’ਚੋਂ ਪਾਟੇ ਨੋਟ ਮਿਲਦੇ ਹਨ ਤਾਂ ਤੁਹਾਨੂੰ ਉਸੇ ਬੈਂਕ ਦੀ ਕਿਸੇ ਬ੍ਰਾਂਚ ਵਿਚ ਜਾਣਾ ਹੋਵੇਗਾ ਜਿਸ ਬੈਂਕ ਦਾ ਉਹ ਏਟੀਐਮ ਸੀ ਬੈਂਕ ਵਿਚ ਜਾ ਕੇ ਤੁਹਾਨੂੰ ਨੋਟ ਬਦਲਣ ਦੀ ਇੱਕ ਐਪਲੀਕੇਸ਼ਨ ਦੇਣੀ ਹੋਵੇਗੀ ਐਪਲੀਕੇਸ਼ਨ ਵਿਚ ਤੁਹਾਨੂੰ ਪੈਸੇ ਕੱਢਣ ਦੀ ਤਰੀਕ, ਏਟੀਐਮ ਦਾ ਸਥਾਨ ਆਦਿ ਦਾ ਵੇਰਵਾ ਦੇਣਾ ਹੋਏਗਾ ਐਪਲੀਕੇਸ਼ਨ ਦੇ ਨਾਲ ਏਟੀਅਮ ਤੋਂ ਮਿਲੀ ਸਲਿਪ ਨੂੰ ਦਿਖਾਉਣਾ ਹੋਏਗਾ, ਜੇਕਰ ਸਲਿਪ ਨਹੀਂ ਹੈ ਤਾਂ ਤੁਸੀਂ ਫੋਨ ਵਿਚ ਐਸਐਮਐਸ ਦਿਖਾ ਸਕਦੇ ਹੋ।
ਕੀ ਹਨ ਨਿਯਮ:
ਭਾਰਤੀ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਿਕ ਜੇਕਰ ਏਟੀਐਮ ’ਚੋਂ ਪਾਟੇ ਨੋਟ ਨਿੱਕਲਦੇ ਹਨ ਤਾਂ ਤੁਸੀਂ ਉਸ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚ ਜਾ ਕੇ ਨੋਟ ਬਦਲ ਸਕਦੇ ਹੋ ਸਬੰਧਿਤ ਬੈਂਕ ਨੋਟ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਬੈਂਕ ਵਿਚ ਨੋਟ ਬਦਲਣ ਦੀ ਪ੍ਰਕਿਰਿਆ ਵੀ ਲੰਮੀ ਨਹੀਂ ਹੁੰਦੀ, ਪੂਰ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਬੈਂਕ ਤੁਹਾਡਾ ਨੋਟ ਤੁਰੰਤ ਬਦਲ ਸਕਦਾ ਹੈ ਰਿਜ਼ਰਵ ਬੈਂਕ ਨੇ 2017 ਦੀਆਂ ਆਪਣੀਆਂ ਗਾਈਡਲਾਈਨਸ ਵਿਚ ਸਾਰੇ ਬੈਂਕਾਂ ਨੂੰ ਆਦੇਸ਼ ਦਿੱਤਾ ਸੀ ਕਿ ਜੇਕਰ ਏਟੀਐਮ ਪਾਟੇ ਨੋਟ ਕੱਢਦਾ ਹੈ ਤਾਂ ਸਬੰਧਿਤ ਬੈਂਕ ਉਸ ਨੂੰ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਜੇਕਰ ਕੋਈ ਬੈਂਕ ਇਨਕਾਰ ਕਰਦਾ ਹੈ ਤਾਂ ਉਸ ਨੂੰ 10,000 ਤੱਕ ਦਾ ਜ਼ੁਰਮਾਨਾ ਦੇਣਾ ਹੋਵੇਗਾ।
ਬੈਂਕ ਦੀ ਹੁੰਦੀ ਹੈ ਜਿੰਮੇਵਾਰੀ:
ਏਟੀਐਮ ਵਿਚ ਪੈਸਾ ਪਾਉਣ ਦਾ ਜ਼ਿਆਦਾਤਰ ਕੰਮ ਏਜੰਸੀਆਂ ਕਰਦੀਆਂ ਹਨ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਿਕ ਜੇਕਰ ਏਟੀਐਮ ਨਕਲੀ ਜਾਂ ਪਾਟੇ ਨੋਟ ਦਿੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਬੈਂਕ ਦੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੇਵਾਤ ਸਥਿਤ ਲੁਟੇਰਿਆਂ ਦੇ ਇੱਕ ਕੌਮਾਂਤਰੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਸੂਬਿਆਂ ’ਚ ਏਟੀਐਮ (ATM Gang) ਨੂੰ ਪੁੱਟ ਕੇ ਨਗਦੀ ਚੋਰੀ ਕਰਨ ’ਚ ਸ਼ਾਮਲ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਹਰਿਆਣਾ ਨਿਵਾਸੀ ਤੈਇਬ ਵਜੋਂ ਹੋਈ ਹੈ, ਜਿਸ ਨੂੰ ਦਿੱਲੀ ਦੇ ਅਲਕਨੰਦਾ ਸਥਿਤ ਤਾਰਾ ਅਪਾਰਟਮੈਂਟ ਕੋਲੋਂ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਕਮਿਸ਼ਨਰ (ਵਿਸ਼ੇਸ਼ ਸੈਲ) ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਦਰਪੁਰ ਥਾਣਾ ਖੇਤਰ ’ਚ 31 ਮਾਰਚ ਤੋਂ ਇੱਕ ਅਪਰੈਲ ਦੀ ਦਰਮਿਆਨੀ ਰਾਤ ਐਸਬੀਆਈ ਬੈਂਕ ਦਾ 34 ਲੱਖ ਰੁਪਏ ਨਗਦੀ ਵਾਲਾ ਇੱਕ ਏਟੀਐਮ ਪੁੁੱਟਿਆ ਸੀ। ਡੀਸੀਪੀ ਨੇ ਕਿਹਾ, ਇਸ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਏਟੀਐਮ ਨੂੰ ਤੋੜਨ ਦੇ ਪਿੱਛੇ ਗਿਰੋਹ ਦੇ ਤੌਰ-ਤਰੀਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਇਹ ਅਪਰਾਧ ਮੇਵਾਤ ਸਥਿਤ ਅਪਰਾਧੀਆਂ ਵੱਲੋਂ ਕੀਤਾ ਗਿਆ।
ਦਰਅਸਲ, 11 ਅਪਰੈਲ ਨੂੰ ਇਸ ਅਪਰਾਧ ਦੇ ਪਿੱਛੇ ਗਿਰੋਹ ਦੇ ਇੱਕ ਸਰਗਰਮ ਮੈਂਬਰ ਦੀ ਮੌਜ਼ੂਦਗੀ ਦੀ ਸੂਚਨਾ ਮਿਸੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਬਣਾਈ ਤੇ ਤਾਰਾ ਅਪਾਰਟਮੈਂਟ, ਅਲਕਨੰਦਾ, ਦਿੱਲੀ ਦੇ ਕੋਲ ਜਾਲ ਵਿਛਾਇਆ। ਮੁਲਜ਼ਮ ਗੈਂਗ ਦੇ ਮੈਂਬਰ ਤਾਇਬ ਨੂੰ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਘੇਰ ਲਿਆ ਅਤੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ
ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ
(ਸੱਚ ਕਹੂੰ ਨਿਊਜ਼) ਜੁਲਾਨਾ। ਪੌਲੀ ਪਿੰਡ ਦੇ ਮੋਹਿਤ ਦਾ ਏਟੀਐਮ ਕਾਰਡ ਬਦਲ ਕੇ ਕਿਸੇ ਨੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੌਲੀ ਪਿੰਡ ਦੇ ਮੋਹਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਜਨਵਰੀ ਨੂੰ ਉਹ ਖਾਤੇ ’ਚੋਂ ਰੁਪਏ ਕੱਢਵਾਉਣ ਲਈ ਜੁਲਾਨਾ ਆਇਆ ਹੋਇਆ ਸੀ।
ਜੀਂਦ-ਰੋਹਤਕ ਮਾਰਗ ’ਤੇ ਸਥਿਤ ਏਟੀਐਮ ਕਾਰਡ ਰਾਹੀਂ ਉਹ ਪੈਸੇ ਕੱਢਵਾਉਣ ਲੱਗਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਧੋਖੇ ਨਾਲ ਉਸ ਦਾ ਏਟੀਐਮ ਕਾਰਡ ਬਦਲ ਲਿਆ ਤੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ ਗਏ। ਜਦੋਂ ਉਸਨੇ ਬੈਂਕ ’ਚ ਖਾਤਾ ਚੈਕ ਕਰਵਾਇਆ ਤਾਂ ਖਾਤੇ ’ਚ ਪੈਸੇ ਨਹੀਂ ਸਨ। ਇਹ ਪੈਸੇ ਏਟੀਐਮ ਤੋਂ ਕੱਢੇ ਗਏ ਸਨ। ਉਸ ਦੇ ਕੋਲ ਜੋ ਏਟੀਐਮ ਹੈ ਉਹ ਕੰਮ ਨਹੀਂ ਕਰ ਰਿਹਾ ਹੈ। ਕਿਸੇ ਨੇ ਰੁਪਏ ਕੱਢਦੇ ਸਮੇਂ ਉਸਦਾ ਏਟੀਐਮ ਬਦਲਿਆ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਕਰਦਿਆਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅੱਧੀ ਰਾਤੀਂ ਚੋਰਾਂ ਨੇ ATM ਭੰਨਣ ਦੀ ਕੀਤੀ ਕੋਸ਼ਿਸ਼
ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਤਸਵੀਰਾਂ, ਪੁਲਿਸ ਜਾਂਚ ‘ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ) । ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਸਥਿਤ ਕੋਆਪਰੇਟਿਵ ਬੈਂਕ ਦੇ ਲੱਗੇ ਏਟੀਐੱਮ (ATM) ਨੂੰ ਅੱਧੀ ਰਾਤ ਲੁੱਟਣ ਦੀ ਕੋਸ਼ਿਸ਼ ‘ਚ ਕੁਝ ਵਿਅਕਤੀਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜੋ ਨਕਾਮ ਹੋਈ। ਦਿਨ ਚੜਦਿਆ ਜਦ ਇਸ ਦਾ ਲੋਕਾਂ ਨੂੰ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕਰਦਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਕੌਰ ਬ੍ਰਾਂਚ ਮੈਨੇਜਰ ਕੋਆਰਪਰੇਟਿਵ ਬੈਂਕ ਖਾਈ ਫੇਮੇ ਕੀ ਨੇ ਦੱਸਿਆ ਕਿ ਬੈਂਕ ਦੇ ਨਾਲ ਹੀ ਬੈਂਕ ਦਾ ਏਟੀਐੱਮ ਲੱਗਾ ਹੋਇਆ ਹੈ,
ਜਿਸ ਵਿਚ ਤਕਰੀਬਨ 5 ਲੱਖ ਦਾ ਤੱਕ  ਕੈਸ਼ ਪਿਆ ਸੀ, ਜਿਸ ਨੂੰ ਰਾਤ ਕਰੀਬ ਢਾਈ ਵਜੇ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਭੰਨਤੋੜ ਕਰ ਦਿੱਤੀ, ਜਿਸ ਨਾਲ ਏਟੀਐੱਮ ਦਾ ਕਾਫੀ ਨੁਕਸਾਨ ਹੋਇਆ ਹੈ। ਵਾਰਦਾਤ ਏਟੀਐਮ ‘ਚ ਲੱਗੇ ਸੀਸਟੀਵੀ ਕੈਮਰਿਆ ‘ਚ ਕੈਦ ਹੋ ਗਏ, ਜਿਸ ਵਿਚ ਤਿੰਨ ਅਣਪਛਾਤੇ ਜਿਹਨਾਂ ਦੇ ਮੂੰਹ ਢੱਕੇ ਹੋਏ ਸਨ, ਜਿਹਨਾਂ ਗੈਸ ਕਟਰ ਦੀ ਕੋਸ਼ਿਸ਼ ਨਾਲ ਏਟੀਐਮ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ  ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਹੀ ਵੀ ਖਾਈ ਫੇਮੇ ਕਿ ਵਿਖੇ ਲੱਗਿਆ ਐੱਸਬੀਆਈ ਬੈਂਕ ਦਾ ਚੋਰਾਂ ਵੱਲੋਂ ਏਟੀਐਮ ਭੰਨਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਣਪਛਾਤਿਆਂ ਵੱਲੋਂ ਪੀਐਨਬੀ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼
ਕੈਸ਼ ਦਾ ਬਚਾਅ, ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ‘ਚ ਸਹਿਮ
ਰਵੀ ਗੁਰਮਾ/ਸ਼ੇਰਪੁਰ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ 50 ਫੁੱਟੀ ਸੜਕ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੇ ਏ.ਟੀ.ਐਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ 11 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਏ.ਟੀ.ਐਮ. ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਤੋੜ-ਭੰਨ੍ਹ ਕੀਤੀ ਗਈ ਅਤੇ ਏ.ਟੀ.ਐਮ ਦੇ ਬੰਦ ਪਏ ਸ਼ਟਰ ਦੇ ਜ਼ਿੰਦਰਿਆਂ ਨੂੰ ਕਿਸੇ ਚੀਜ ਨਾਲ ਕੱਟਿਆ ਗਿਆ ਪ੍ਰੰਤੂ ਚੋਰ ਏ.ਟੀ.ਐਮ.ਦੇ ਅੰਦਰ ਦਾਖਲ ਹੋਣ ਵਿੱਚ ਅਸਫਲ ਰਹੇ ਜਿਸ ਕਰਕੇ ਏ.ਟੀ.ਐਮ. ਵਿੱਚ ਪਏ ਕੈਸ਼ ਦਾ ਬਚਾਅ ਹੋ ਗਿਆ। ATM
ਜ਼ਿਕਰਯੋਗ ਹੈ ਕਿ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਕੁਝ ਦਿਨ ਪਹਿਲਾਂ ਅਣਪਛਾਤੇ ਚੋਰ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ. ਨੂੰ ਗੈਸ ਕਟਰ ਨਾਲ ਕੱਟ ਕੇ 28 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ । ਇਸ ਤੋਂ ਇਲਾਵਾ ਬੀਤੇ ਦਿਨੀਂ ਪਿੰਡ ਘਨੌਰੀ ਕਲਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ ਅਤੇ ਜਾਂਦੇ ਸਮੇਂ ਚੋਰ ਸਕਿਉਰਟੀ ਗਾਰਡ ਦੀ ਰਾਇਫਲ ਚੋਰੀ ਕਰਕੇ ਲੈ ਗਏ ਸਨ। ਜਿਸ ਕਰਕੇ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ।
ਕੀ ਕਹਿਣਾ ਥਾਣਾ ਮੁਖੀ ਦਾ
ਜਦੋਂ ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਰਾਤ ਸਮੇਂ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ । ਜਿਸ ਕਰਕੇ ਕੈਸ਼ ਦਾ ਬਚਾਅ ਹੋ ਗਿਆ ।  ਬਾਕੀ ਸਾਰੀ ਘਟਨਾ ਦੀ ਬਰੀਕੀ ਨਾਲ ਹਰ ਪੱਖ ਤੋਂ ਜਾਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।