Mukesh Ambani - Sach Kahoon Punjabi

Reliance Industries: ਅੰਬਾਨੀ ਨੂੰ ਵੱਡਾ ਝਟਕਾ, 66 ਹਜ਼ਾਰ ਕਰੋੜ ਦਾ ਨੁਕਸਾਨ, ਕਾਰੋਬਾਰ ਠੱਪ
Reliance Industries: ਅਨੁ ਸੈਣੀ। ਯੂਰਪੀਅਨ ਯੂਨੀਅਨ ਨੇ ਹਾਲ ਹੀ ’ਚ ਇੱਕ ਇਤਿਹਾਸਕ ਫੈਸਲਾ ਲਿਆ ਹੈ ਜਿਸਨੇ ਵਿਸ਼ਵਵਿਆਪੀ ਊਰਜਾ ਵਪਾਰ ’ਚ ਹਲਚਲ ਮਚਾ ਦਿੱਤੀ ਹੈ। ਈਯੂ ਨੇ ਕਿਸੇ ਵੀ ਤੀਜੇ ਦੇਸ਼ ਤੋਂ ਆਉਣ ਵਾਲੇ ਰੂਸੀ ਕੱਚੇ ਤੇਲ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਸਿੱਧਾ ਪ੍ਰਭਾਵ ਭਾਰਤ ’ਤੇ ਵੇਖਿਆ ਜਾ ਰਿਹਾ ਹੈ, ਖਾਸ ਕਰਕੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ’ਤੇ, ਜੋ ਰੂਸੀ ਕੱਚਾ ਤੇਲ ਖਰੀਦਦੀਆਂ ਸਨ ਤੇ ਇਸ ਨੂੰ ਰਿਫਾਇਨ ਕਰਨ ਤੋਂ ਬਾਅਦ ਯੂਰਪ ਨੂੰ ਨਿਰਯਾਤ ਕਰਦੀਆਂ ਸਨ।

ਇਹ ਖਬਰ ਵੀ ਪੜ੍ਹੋ : Dengue Fever Symptoms: ਡੇਂਗੂ ਬੁਖਾਰ ਕਦੋਂ ਤੇ ਕਿਵੇਂ ਹੁੰਦਾ ਹੈ, ਜਾਣੋ ਇਸ ਦੇ ਲੱਛਣ ਤੇ ਬਚਾਅ

ਕੀ ਹੈ ਈਯੂ ਦੀ ਨਵੀਂ ਪਾਬੰਦੀ?

ਹੁਣ ਯੂਰਪ ਦਾ ਕੋਈ ਵੀ ਦੇਸ਼ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਰੂਸੀ ਕੱਚਾ ਤੇਲ ਨਹੀਂ ਖਰੀਦ ਸਕੇਗਾ, ਭਾਵੇਂ ਰਿਫਾਇਨਡ ਉਤਪਾਦਾਂ ਦੇ ਰੂਪ ’ਚ ਹੀ ਕਿਉਂ ਨਾ ਹੋਵੇ। ਭਾਵ, ਜੇਕਰ ਭਾਰਤ ਜਾਂ ਕੋਈ ਹੋਰ ਦੇਸ਼ ਰੂਸੀ ਕੱਚਾ ਤੇਲ ਰਿਫਾਇਨ ਕਰਕੇ ਯੂਰਪ ਨੂੰ ਵੇਚਦਾ ਸੀ, ਤਾਂ ਇਹ ਹੁਣ ਸੰਭਵ ਨਹੀਂ ਹੋਵੇਗਾ। ਇਹ ਨਿਯਮ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਰੂਸੀ ਤੇਲ ’ਤੇ ਪੂਰਾ ਆਰਥਿਕ ਦਬਾਅ ਪਾਇਆ ਜਾ ਸਕੇ ਤੇ ਇਸ ਦੀ ਆਮਦਨ ਦੇ ਸਰੋਤਾਂ ਨੂੰ ਰੋਕਿਆ ਜਾ ਸਕੇ।

ਭਾਰਤ ’ਤੇ ਸਿੱਧਾ ਪ੍ਰਭਾਵ | Reliance Industries

ਭਾਰਤ, ਜੋ ਵਰਤਮਾਨ ’ਚ ਯੂਰਪ ਨੂੰ ਸਾਲਾਨਾ ਲਗਭਗ $15 ਬਿਲੀਅਨ (1.25 ਲੱਖ ਕਰੋੜ) ਮੁੱਲ ਦੇ ਰਿਫਾਇਨਡ ਪੈਟਰੋਲੀਅਮ ਉਤਪਾਦ ਨਿਰਯਾਤ ਕਰਦਾ ਹੈ, ਹੁਣ ਉਸ ਵਪਾਰ ਨੂੰ ਖ਼ਤਰੇ ’ਚ ਵੇਖ ਰਿਹਾ ਹੈ। ਰਿਪੋਰਟਾਂ ਅਨੁਸਾਰ, ਭਾਰਤ ਦੇ ਪੈਟਰੋਲੀਅਮ ਨਿਰਯਾਤ ਵਿੱਤੀ ਸਾਲ 2024-25 ’ਚ 27 ਫੀਸਦੀ ਘਟ ਗਏ ਹਨ $19.2 ਬਿਲੀਅਨ ਤੋਂ $15 ਬਿਲੀਅਨ। ਇਸ ਸਮੇਂ, ਭਾਰਤ ਰੂਸ ਤੋਂ ਸਭ ਤੋਂ ਸਸਤੀਆਂ ਕੀਮਤਾਂ ’ਤੇ ਤੇਲ ਖਰੀਦ ਰਿਹਾ ਸੀ। ਰੂਸੀ ਤੇਲ ਵਰਤਮਾਨ ’ਚ ਭਾਰਤ ਦੇ ਕੱਚੇ ਤੇਲ ਦੀ ਟੋਕਰੀ ਦਾ 44 ਫੀਸਦੀ ਤੋਂ ਵੱਧ ਹਿੱਸਾ ਪਾਉਂਦਾ ਹੈ, ਜੋ ਭਾਰਤ ਦੀ ਰਿਫਾਇਨਿੰਗ ਲਾਗਤਾਂ ਨੂੰ ਘਟਾਉਣ ਤੇ ਮਾਰਜਿਨ ਵਧਾਉਣ ਵਿੱਚ ਮਦਦ ਕਰਦਾ ਸੀ।

ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਡਾ ਝਟਕਾ

ਇਸ ਫੈਸਲੇ ਦਾ ਸਭ ਤੋਂ ਗੰਭੀਰ ਪ੍ਰਭਾਵ ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ’ਤੇ ਪਿਆ ਹੈ। ਰਿਲਾਇੰਸ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ’ਚੋਂ ਇੱਕ ਹੈ। ਦਸੰਬਰ 2024 ’ਚ, ਆਰਆਈਐੱਲ ਨੇ ਰੂਸੀ ਕੰਪਨੀ ਰੋਸਨੇਫਟ ਨਾਲ 10 ਸਾਲਾਂ ਦੇ ਸਮਝੌਤੇ ’ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਇਹ ਪ੍ਰਤੀ ਦਿਨ 5 ਲੱਖ ਬੈਰਲ ਤੇਲ ਆਯਾਤ ਕਰੇਗਾ। ਇਸ ਸੌਦੇ ਦੀ ਸਾਲਾਨਾ ਕੀਮਤ ਲਗਭਗ $13 ਬਿਲੀਅਨ ਸੀ ਤੇ ਇਸਨੇ ਰਿਲਾਇੰਸ ਦੀ ਰਿਫਾਇਨਿੰਗ ਰਣਨੀਤੀ ਦਾ ਆਧਾਰ ਬਣਾਇਆ।

ਰਿਲਾਇੰਸ ਰੂਸ ਤੋਂ ਮੱਧ ਪੂਰਬ ਦੇ ਗ੍ਰੇਡਾਂ ਨਾਲੋਂ $3-4 ਪ੍ਰਤੀ ਬੈਰਲ ਸਸਤੇ ’ਚ ਤੇਲ ਖਰੀਦਦਾ ਸੀ, ਇਸਨੂੰ ਭਾਰਤ ਵਿੱਚ ਰਿਫਾਇਨ ਕਰਦਾ ਸੀ ਤੇ ਡੀਜ਼ਲ ਤੇ ਪੈਟਰੋਲ ਵਰਗੇ ਉਤਪਾਦਾਂ ਨੂੰ ਯੂਰਪ ਨੂੰ ਨਿਰਯਾਤ ਕਰਦਾ ਸੀ। ਪਰ ਯੂਰਪੀ ਸੰਘ ਵੱਲੋਂ ਇਸ ਨਵੀਂ ਪਾਬੰਦੀ ਤੋਂ ਬਾਅਦ, ਰਿਲਾਇੰਸ ਨੂੰ ਹੁਣ ਯੂਰਪ ਵੱਲ ਇਸ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਵੇਗਾ।

ਭਵਿੱਖ ਦਾ ਰਸਤਾ | Reliance Industries

ਹੁਣ ਭਾਰਤ ਤੇ ਖਾਸ ਕਰਕੇ ਰਿਲਾਇੰਸ ਇੰਡਸਟਰੀਜ਼ ਦੇ ਸਾਹਮਣੇ ਵੱਡੀ ਚੁਣੌਤੀ ਰਿਫਾਇੰਡ ਉਤਪਾਦਾਂ ਲਈ ਇੱਕ ਨਵਾਂ ਨਿਰਯਾਤ ਬਾਜ਼ਾਰ ਲੱਭਣਾ ਹੈ। ਸੰਭਵ ਤੌਰ ’ਤੇ ਇਹ ਮੱਧ ਏਸ਼ੀਆ, ਅਫਰੀਕਾ ਜਾਂ ਦੱਖਣੀ ਅਮਰੀਕਾ ਹੋ ਸਕਦਾ ਹੈ, ਪਰ ਯੂਰਪ ਵਰਗਾ ਕੋਈ ਵੱਡਾ ਤੇ ਸਥਿਰ ਬਾਜ਼ਾਰ ਨਹੀਂ ਹੈ। ਨਾਲ ਹੀ, ਰੂਸ ਤੋਂ ਤੇਲ ਖਰੀਦਣ ਦੀ ਰਣਨੀਤੀ ’ਤੇ ਵੀ ਮੁੜ ਵਿਚਾਰ ਕਰਨਾ ਪੈ ਸਕਦਾ ਹੈ। ਯੂਰਪੀ ਸੰਘ ਦੇ ਇਸ ਨਵੇਂ ਫੈਸਲੇ ਨੇ ਨਾ ਸਿਰਫ਼ ਰੂਸ ’ਤੇ ਆਰਥਿਕ ਦਬਾਅ ਵਧਾਇਆ ਹੈ, ਸਗੋਂ ਭਾਰਤ ਤੇ ਖਾਸ ਕਰਕੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਇਹ ਫੈਸਲਾ ਨਾ ਸਿਰਫ਼ ਭਾਰਤ ਦੇ ਊਰਜਾ ਵਪਾਰ ਦੀ ਦਿਸ਼ਾ ਨੂੰ ਪ੍ਰਭਾਵਿਤ ਕਰੇਗਾ ਬਲਕਿ ਵਿਸ਼ਵ ਤੇਲ ਵਪਾਰ ਦੇ ਸਮੀਕਰਨਾਂ ਨੂੰ ਵੀ ਬਦਲ ਦੇਵੇਗਾ।

IND Vs AUS World Cup ਦਾ ਫਾਈਨਲ ਵੇਖਣ ਜਾਣਗੇ PM ਮੋਦੀ, ਇਹ ਬਾਲੀਵੁੱਡ ਸਿਤਾਰੇ ਵੀ ਰਹਿਣਗੇ ਮੌਜ਼ੂਦ
19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ | PM Modi

ਭਾਰਤ ਕੋਲ ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਦਾ ਮੌਕਾ | PM Modi

ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਸਿਰਫ ਇੱਕ ਫਾਈਨਲ ਮੈਚ ਹੀ ਬਾਕੀ ਹੈ। ਇਹ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਫਾਈਨਲ ਮੁਕਾਬਲਾ ਵੇਖਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ’ਚ ਜਾਣਗੇ, ਅਹਿਮਦਾਬਾਦ ਦੇ ਇਸ ਨਰਿੰਦਰ ਮੋਦੀ ਸਟੇਡੀਅਮ ’ਚ ਪੀਐੱਮ ਮੋਦੀ ਨਾਲ ਭਾਰਤ ਦੇ ਓਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਮੌਜ਼ੂਦ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਪੀਐੱਮ ਮੋਦੀ ਦੇ ਮੈਚ ਵੇਖਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪੀਐੱਮ ਮੋਦੀ ਤੋਂ ਇਲਾਵਾ ਅਹਿਮਦਾਬਦਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਬਿਜ਼ਨਸਮੈਨ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੀ ਮੌਜ਼ੂਦ ਰਹਿਣਗੇ। ਇਨ੍ਹਾਂ ਤੋਂ ਇਨਾਵਾ ਫਾਈਨਲ ਮੈਚ ਵੇਖਣ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦੇ ਵੀ ਆਉਣ ਦੀ ਸੰਭਾਵਨਾ ਹੈ। (PM Modi)

ਭਾਰਤ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਪਹੁੰਚਿਆ ਹੈ ਫਾਈਨਲ ’ਚ

ਜੇਕਰ ਵਿਸ਼ਵ ਕੱਪ ਦੇ ਸਫਰ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਇਸ ਵਿਸ਼ਵ ਕੱਪ ’ਚ ਸਫਰ ਬਹੁਤ ਚੰਗਾ ਰਿਹਾ ਹੈ। ਉਸ ਨੇ ਹੁਣ ਤੱਕ ਹੋਏ ਆਪਣੇ ਸਾਰੇ ਮੈਚ ਜਿੱਤੇ ਹਨ। ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਨਿਊਜੀਲੈਂਡ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ ਸੀ। ਜਿਸ ਵਿੱਚ ਭਾਰਤ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 50 ਓਵਰਾਂ ’ਚ 4 ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ ਸਨ, ਜਦਕਿ ਨਿਊਜੀਲੈਂਡ ਦੀ ਪੂਰੀ ਟੀਮ 48.5 ਓਵਰਾਂ ’ਚ 327 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2011 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਸ਼੍ਰੀਲੰਕਾ ਨੂੰ ਫਾਈਨਲ ’ਚ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। (PM Modi)

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ

ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਧਮਕੀ, ਮੇਲ ਭੇਜ ਕੇ ਮੰਗੇ 20 ਕਰੋੜ, ਜਾਣੋ ਮਾਮਲਾ
ਮੁੰਬਈ। ਬਿਜ਼ਨਸਮੈਨ ਮੁਕੇਸ਼ ਅੰਬਾਨੀ (Mukesh Ambani) ਨੂੰ ਫਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਇੱਕ ਈਮੇਲ ਭੇਜ ਕੇ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਕਿਹਾ ਕਿ ਦੇਸ਼ ਦੇ ਬੈਸਟ ਸ਼ੂਟਰਾਂ ਤੋਂ ਉਨ੍ਹਾਂ ਨੂੰ ਮਰਵਾ ਦੇਣਗੇ। ਸੂਤਰਾਂ ਮੁਤਾਬਿਕ ਅੰਬਾਨੀ ਨੂੰ ਇਹ ਧਮਕੀ ਵੀਰਵਾਰ (27 ਅਕਤੂਬਰ) ਸ਼ਾਮ ਨੂੰ ਮਿਲੀ।

ਈਮਲੇ ’ਚ ਲਿਖਿਆ ਸੀ ਕਿ ਜੇਕਰ ਤਸੀਂ 20 ਕਰੋੜ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਮਰਵਾ ਦਿਆਂਗੇ। ਸਾਡੇ ਕੋਲ ਭਾਰਤ ਵਿੱਚ ਬਹੁਤ ਤਾਕਤਵਰ ਤੇ ਮਾਹਿਰ ਸ਼ੂਟਰ ਹਨ। ਇਸ ਈਮੇਲ ਮਿਲਣ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਸਕਿਊਰਿਟੀ ਇੰਚਾਰਜ਼ ਦੀ ਸ਼ਿਕਾਇਤ ਦੇ ਆਧਾਰ ’ਤੇ ਗਾਮਦੇਵੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Mukesh Ambani)

Also Read : ਜ਼ਮਾਨਤ ਲੈਣ ’ਚ ਮੱਦਦ ਬਦਲੇ ਰਿਸ਼ਵਤ ਲੈਂਦਾ ਏਐਸਆਈ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਵੀ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਦੌਰਾਨ ਪਿਛਲੇ ਸਾਲ 29 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸਕਿਊਰਿਟੀ ਜ਼ੈੱਡ ਕੈਟੇਗਿਰੀ ਤੋਂ ਵਧਾ ਕੇ ਜ਼ੈੱਡ ਪਲੱਯ ਕਰ ਦਿੱਤੀ ਸੀ। ਸਕਿਊਰਿਟੀ ’ਤੇ ਆਉਣ ਵਾਲੇ ਖਰਚ ਦਾ ਭੁਗਤਾਨ ਅੰਬਾਨੀ ਕਰਦੇ ਹਨ। ਇਹ ਖਰਚ 40 ਤੋਂ 50 ਲੱਖ ਰੁਪਏ ਮਹੀਨਾ ਹੁੰਦਾ ਹੈ।

ਮੁਕੇਸ਼ ਅੰਬਾਨੀ ਨੇ ਕੀਤਾ ਜੀਓ 5ਜੀ ਦਾ ਐਲਾਨ, ਦੀਵਾਲੀ ਨੂੰ ਆਵੇਗੀ ਸਰਵਿਸ
ਮੁਕੇਸ਼ ਅੰਬਾਨੀ ਨੇ ਕੀਤਾ ਜੀਓ 5ਜੀ ਦਾ ਐਲਾਨ, ਦੀਵਾਲੀ ਨੂੰ ਆਵੇਗੀ ਸਰਵਿਸ

ਮੁੰਬਈ (ਏਜੰਸੀ)। ਪੈਟਰੋਲੀਅਮ ਅਤੇ ਦੂਰਸੰਚਾਰ ਤੋਂ ਲੈ ਕੇ ਪ੍ਰਚੂਨ ਸਟੋਰਾਂ ਤੱਕ ਵਿਭਿੰਨ ਕਾਰੋਬਾਰਾਂ ਵਿੱਚ ਰੁੱਝੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਸ਼ੇਅਰਧਾਰਕਾਂ ਦੀ 45ਵੀਂ ਸਾਲਾਨਾ ਆਮ ਮੀਟਿੰਗ ਵਿੱਚ ਸੋਮਵਾਰ ਨੂੰ ਲਾਇਨਜ਼ ਗਰੁੱਪ ਦੇ ਮੁਖੀ ਮੁਕੇਸ਼ ਅੰਬਾਨੀ ਨੇ 5ਜੀ ਲਾਂਚ ਬਾਰੇ ਵੱਡਾ ਐਲਾਨ ਕੀਤਾ। ਬੈਠਕ ’ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ ਦੀਵਾਲੀ ’ਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਸ਼ੁਰੂਆਤ ’ਚ ਕੰਪਨੀ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ’ਚ 5ਜੀ ਸੇਵਾ ਲਾਂਚ ਕਰੇਗੀ। ਮੀਟਿੰਗ ਵਿੱਚ ਰਿਲਾਇੰਸ ਗਰੁੱਪ ਦੇ ਚੇਅਰਮੈਨ, ਰਿਲਾਇੰਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ, ਹੋਰ ਗਰੁੱਪ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ, ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਅਤੇ ਅੰਬਾਨੀ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ।

ਟਾਟਾ ਸਟੀਲ ਪੰਜਾਬ ’ਚ ਸਕਰੈਪ ਅਧਾਰਿਤ ਰੀਬਾਰ ਮਿੱਲ ਸਥਾਪਿਤ ਕਰੇਗੀ, ਸੂਬਾ ਸਰਕਾਰ ਨਾਲ ਸਮਝੌਤਾ

ਟਾਟਾ ਸਟੀਲ ਨੇ ਲੁਧਿਆਣਾ, ਪੰਜਾਬ ਵਿੱਚ ਇੱਕ ਸਕ੍ਰੈਪ-ਅਧਾਰਿਤ ਇਲੈਕਟਿ੍ਰਕ ਆਰਕ ਫਰਨੇਸ (516) ਸਟੀਲ ਬਾਰ ਫੈਕਟਰੀ ਸਥਾਪਤ ਕਰਨ ਲਈ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਹੈ। ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 7.5 ਲੱਖ ਟਨ ਹੋਵੇਗੀ। ਟਾਟਾ ਸਟੀਲ ਗਰੁੱਪ ਵੱਲੋਂ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਲਈ 26 ਅਗਸਤ ਨੂੰ ਇੱਥੇ ਪੰਜਾਬ ਸਰਕਾਰ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਹਸਤਾਖਰ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਕੰਪਨੀ ਨੇ ਕਿਹਾ ਕਿ ਕਡਿਆਣਾ ਖੁਰਦ, ਲੁਗਿਆਨ ਦੀ ਹਾਈ-ਟੈਕ ਵੈਲੀ ਵਿਖੇ ਇਹ ਨਵੀਂ ਸਟੀਲ ਸਹੂਲਤ ਰੀਸਾਈਕਲਿੰਗ-ਅਧਾਰਤ ਅਰਥਵਿਵਸਥਾ ਵਿੱਚ ਨਿਵੇਸ਼ ਵਧਾਉਣ ਦੀ ਆਪਣੀ ਵਚਨਬੱਧਤਾ ਵੱਲ ਇੱਕ ਕਦਮ ਹੈ।

ਇਸ ਵਿੱਚ ਸਕਰੈਪ ਸਟੀਲ ਦੀ ਰੀਸਾਈਕਲਿੰਗ ਰਾਹੀਂ ਘੱਟ ਕਾਰਬਨ ਨਿਕਾਸੀ ਪ੍ਰਕਿਰਿਆ ਨਾਲ ਸਟੀਲ ਬਣਾਇਆ ਜਾਵੇਗਾ। 516-ਅਧਾਰਿਤ ਅਤਿ-ਆਧੁਨਿਕ ਸਟੀਲ ਪਲਾਂਟ ਕੰਪਨੀ ਦੇ ਪ੍ਰਮੁੱਖ ਰਿਟੇਲ ਬ੍ਰਾਂਡ ‘ਟਾਟਾ ਟਿਸਕੋਨ’ ਦੇ ਤਹਿਤ ਕੰਸਟਰਕਸ਼ਨ ਗ੍ਰੇਡ ਸਟੀਲ ਰੀਬਾਰ ਦਾ ਉਤਪਾਦਨ ਕਰੇਗਾ, ਜੋ ਕਿ ਟਾਟਾ ਸਟੀਲ ਨੂੰ ਨਿਰਮਾਣ ਖੇਤਰ ਵਿੱਚ ਆਪਣੀ ਮਾਰਕੀਟ ਮੌਜੂਦਗੀ ਨੂੰ ਹੋਰ ਵਧਾਉਣ ਦੇ ਯੋਗ ਬਣਾਏਗਾ। ਕੰਪਨੀ ਨੇ 2045 ਤੱਕ ਉਤਪਾਦਨ ਦੀ ਪ੍ਰਤੀ ਯੂਨਿਟ ਕਾਰਬਨ ਨਿਕਾਸੀ ਵਿੱਚ ਵਾਧੇ ਨੂੰ ਸ਼ੁੱਧ ਜ਼ੀਰੋ ਤੱਕ ਘਟਾਉਣ ਦਾ ਟੀਚਾ ਰੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮੁਕੇਸ਼ ਅੰਬਾਨੀ ਦੀ ਸੁਰੱਖਿਆ ’ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਕਰੇਗਾ ਸੁਣਵਾਈ
ਮੁਕੇਸ਼ ਅੰਬਾਨੀ ਦੀ ਸੁਰੱਖਿਆ ’ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਸੁਪਰੀਮ ਕੋਰਟ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸੁਰੱਖਿਆ ’ਤੇ ਸਵਾਲ ਉਠਾਉਣ ਵਾਲੀ ਜਨਹਿਤ ਪਟੀਸ਼ਨ ’ਤੇ ਤਿ੍ਰਪੁਰਾ ਹਾਈ ਕੋਰਟ ਵੱਲੋਂ ਜਾਰੀ ਹੁਕਮ ਵਿਰੁੱਧ ਤੇਜ਼ੀ ਨਾਲ ਸੁਣਵਾਈ ਦੀ ਮੰਗ ਨੂੰ ਸੋਮਵਾਰ ਨੂੰ ਸਵੀਕਾਰ ਕਰ ਲਿਆ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪੈਦੀਵਾਲਾ ਦੀ ਛੁੱਟੀ ਵਾਲੇ ਬੈਂਚ ਨੇ ਮੰਗਲਵਾਰ ਨੂੰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ‘ਵਿਸ਼ੇਸ਼ ਜ਼ਿਕਰ’ ’ਤੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਦੀ ਪਟੀਸ਼ਨ ’ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜੀਓ ਕਰੇਗਾ ਕੈਪਟਨ ਦਾ ਵਾਅਦਾ ਪੂਰਾ
ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਜੋ ਮੁਫ਼ਤ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ, ਉਸਨੂੰ ਮੁਕੇਸ਼ ਅੰਬਾਨੀ ਦੇ ਜੀਓ ਨੇ ਜੀਵਨਦਾਨ ਦੇ ਦਿੱਤਾ ਹੈ ਪਿਛਲੀਆਂ ਵਿਧਾਨ ਸਭਾ ਚੌਣਾਂ ਦੌਰਾਨ ਕੀਤੇ ਗਏ ਅਨੇਕਾਂ ਵਾਅਦਿਆਂ ਵਿੱਚੋਂ ਕੈਪਟਨ ਨੂੰ ਮੁਫ਼ਤ ਸਮਾਰਟ ਫੋਨ ਮੁਫ਼ਤ ਦਿੱਤੇ ਜਾਣਗੇ ਇਹ ਵਾਅਦਾ ਸਿਰਫ਼ ਜ਼ੁਬਾਨੀ ਵਾਅਦਾ ਨਹੀਂ ਸੀ ਸਗੋਂ ਨੌਜਵਾਨਾਂ ਨੂੰ ਲੁਭਾਉਣ ਲਈ ਇਸ ਸਬੰਧੀ ਫਾਰਮ ਵੀ ਭਰਵਾਏ ਗਏ ਸਨ ਪੰਜਾਬ ਦੇ ਤਕਰੀਬਨ 30 ਲੱਖ ਲੋਕਾਂ ਨੇ ਸਮਾਰਟ ਫੋਨ ਦੀ ਚਾਹਤ ਵਾਲੇ ਫਾਰਮ ਭਰੇ ਸਨ

ਖਾਲੀ ਖਜਾਨੇ ਦੀ ਵਾਰਸ ਕੈਪਟਨ ਸਰਕਾਰ ਕਰਜ਼ਾ ਮਾਫ਼ੀ ਅਤੇ ਸਰਕਾਰੀ ਨੌਕਰੀਆਂ ਦੇ ਵਾਅਦੇ ਵਾਂਗ ਇਸ ਮੰਗ ਨੂੰ ਲੈਕੇ ਵੀ ਕਸੂਤੀ ਫਸੀ ਹੋਈ ਸੀ ਹੁਣ ਜਦੋਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ‘ਇੰਡੀਆ ਕਾ ਇੰਟੇਲੀਜੈਂਟ ਸਮਾਰਟ ਫੋਨ ਜੀਓ’ ਲਾਂਚ ਕਰ ਦਿੱਤਾ ਹੈ, ਕੈਪਟਨ ਸਰਕਾਰ ਨੂੰ ਸੁਖ ਦਾ ਸਾਹ ਆਇਆ ਹੈ ਅੰਬਾਨੀ ਦੇ ਕਹਿਣ ਅਨੁਸਾਰ ਇਸ ਜੀਓ ਸਮਾਰਟ ਫੋਨ ਦੀ ਕੀਮਤ ਜੀਰੋ ਰੁਪਏ (ਕੋਈ ਕੀਮਤ ਨਹੀਂ) ਹੈ ਕਿਉਂਕਿ ਇਸ ਨੂੰ ਪ੍ਰਾਪਤ ਕਰਨ ਲਈ ਜੋ 1500 ਰੁਪਏ ਜਮਾਂ ਕਰਵਾਉਣੇ ਹੋਣਗੇ, ਉਹ ਰੁਪਏ ਤਿੰਨ ਸਾਲ ਬਾਅਦ ਵਾਪਸ ਮਿਲ ਜਾਣਗੇ

ਇਸ ਤਰ੍ਹਾਂ ਨਾਲ ਰਿਲਾਇੰਸ ਦਾ ਇਹ ਫੋਨ ਮੁਫ਼ਤ ਮਿਲੇਗਾ ਓਧਰ ਕੈਪਟਨ ਨੇ ਵੀ ਮੁਫ਼ਤ ਫੋਨ ਦੇਣ ਦਾ ਵਾਅਦਾ ਕੀਤਾ ਸੀ ਲੱਗਦਾ ਇਹ ਹੈ ਕਿ ਮੁਕੇਸ਼ ਅੰਬਾਨੀ ਦੀ ਇਸ ਯੋਜਨਾ ਦਾ ਕੈਪਟਨ ਨੂੰ ਪਹਿਲਾਂ ਹੀ ਪਤਾ ਸੀ ਅਤੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕਰ ਲਿਆ ਹੁਣ ਕੈਪਟਨ ਨੇ ਆਪਣੇ ਇਸ ਚੋਣ ਵਾਅਦੇ ਨੂੰ ਰਿਲਾਇੰਸ ਜੀਓ ਦੀ ਇਸ ਨਵੀਂ ਯੋਜਨਾ ਨਾਲ ਜੋੜ ਦਿੱਤਾ ਹੈ ਆਸ ਇਹ ਕੀਤੀ ਜਾਂਦੀ ਹੈ ਕਿ ਕਾਂਗਰਸ ਸਰਕਾਰ ਵੱਲੋਂ ਸਮਾਰਟ ਫੋਨ ਲਈ ਨਾਂਅ ਦਰਜ਼ ਕਰਵਾਉਣ ਵਾਲੇ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ ਸਮਾਰਟ ਫੋਨ ਦੇ ਰੂਪ ਵਿੱਚ ਦਿੱਤਾ ਜਾਵੇਗਾ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂ ਵਿੱਚ ਪੰਜ ਲੱਖ ਫੋਨ ਵੰਡੇ ਜਾਣਗੇ

ਇਹ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਿਲਾਇੰਸ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਕੰਪਨੀ ਨੂੰ ਪ੍ਰਤੀ ਫੋਨ 1500 ਰੁਪਏ ਵੀ ਨਹੀਂ ਦੇਣੇ ਪੈਣੇ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਬਜਟ ਵਿੱਚ ਸਰਕਾਰ ਨੇ ਇਸ ਵਾਅਦੇ ਨੂੰ ਪੂਰਾ ਕਰਨ ਹਿੱਤ ਸਿਰਫ਼ 10 ਕਰੋੜ ਰੁਪਏ ਰੱਖੇ ਸਨ ਜਿਸ ਕਾਰਨ ਸਰਕਾਰ ਦੀ ਕਾਫ਼ੀ ਅਲੋਚਨਾ ਵੀ ਹੋਈ ਸੀ ਹੁਣ ਇਸ ਰਾਸ਼ੀ ਨੂੰ ਫੋਨਾਂ ਦੀ ਢੋਆ-ਢੁਆਈ ਲਈ ਵਰਤਿਆ ਜਾ ਸਕਦਾ ਹੈ

ਮਿਲੀ ਜਾਣਕਾਰੀ ਅਨੁਸਾਰ ਇਹ ਸਮਾਰਟ ਫੋਨ, ਜੋ ਚੀਨ ਵਿੱਚ ਤਿਆਰ ਹੋ ਰਹੇ ਹਨ, ਭਾਰਤ ਵਿੱਚ ਸਤੰਬਰ ਦੇ ਆਸ-ਪਾਸ ਪਹੁੰਚ ਜਾਣਗੇ ਜੇ ਸਭ ਕੁਝ ਯੋਜਨਾ ਅਨੁਸਾਰ ਸਿਰੇ ਚੜ੍ਹ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਚੋਣ ਵਾਅਦੇ ਨੂੰ ਪੂਰਾ ਕਾਰਨ ਕਾਮਯਾਬ ਹੋ ਜਾਣਗੇ

ਜੇ ਕੈਪਟਨ ਸਰਕਾਰ ਇਹ ਵਾਅਦਾ ਵਫ਼ਾ ਕਰ ਦਿੰਦੀ ਹੈ ਤਾਂ ਸੱਚ ਮੁੱਚ ਹੀ ਪੰਜਾਬ ਦੇ ਹੋਰ 30 ਲੱਖ ਨੌਜਵਾਨਾ ਨਵੀਂ ਸੰਚਾਰ ਤਕਨੀਕ ਦੇ ਹਾਣ ਦੇ ਹੋ ਜਾਣਗੇ ਰਿਲਾਇੰਸ ਦਾ ਇਹ ਫੋਨ ਕਈ ਤਰ੍ਹਾਂ ਦੇ ਨਵੇਂ ਫੀਚਰਾਂ ਦਾ ਮਾਲਕ ਹੈ ਇਹ 4ਜੀ ਫੋਨ ਬੀਓ ਐਲ ਟੀ ਈ ਸਪੋਰਟ ਨਾਲ ਆਇਆ ਹੈ ਜੀਓ ਫੋਨ ਨੂੰ ਕੀਬੋਰਡ ਜਾਂ ਵਾਇਸ ਕਮਾਂਡ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ

ਜੀਓ ਫੋਨ ਵਿੱਚ ਸਿਨੇਮਾ ਅਤੇ ਜੀਓ ਟੀਵੀ ਵਰਗੇ ਐਪ ਪਹਿਲਾਂ ਹੀ ਪਏ ਮਿਲਣਗੇ ਇਹ ਫੋਨ ਇੱਕ ਫੀਚਰ ਹੈ ਜੋ ਨਿਊਮੇਰਿਕ ਕੀਪੈਡ ਬਟਨ ਦੇ ਨਾਲ ਆਉਂਦਾ ਹੈ ਫੋਨ ਵਿੱਚ  ਐਫ ਐਮ ਰੇਡੀਓ ਵੀ ਹੈ ਇਹ ਫੋਟ ਵਰਤਨ ਵਾਲਿਆਂ ਨੂੰ ਅਨਲਿਮਟਿਡ ਡਾਟਾ ਮਿਲੇਗਾ ਅੰਬਾਨੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਫੋਨ ਰਾਹੀਂ ਦੇਸ਼ ਦੇ ਹਰ ਕੋਨੇ  ਤੱਕ ਟੀਵੀ ਵੇਖਣ ਦੀ ਸੁਵਿਧਾ ਪ੍ਰਾਪਤ ਹੋ ਜਾਵੇਗੀ

ਇਹ ਫੋਨ ਵਰਤਣ ਵਾਲਿਆਂ ਲਈ ਸਾਰੀ ਉਮਰ ਲਈ ਵਾਇਸ ਕਾਲ ਸੇਵਾ ਮੁਫ਼ਤ ਮਿਲੇਗੀ ਇਸ ਫੋਨ ਲਈ 153 ਰੁਪਏ ਮਹੀਨਾ ਦੇਣੇ ਹੋਣਗੇ ਇਸ ਤੋਂ ਇਲਾਵਾ ਜੀਓ ਫੋਨ ਵਰਤਣ ਵਾਲਿਆਂ ਲਈ ਹੋਰ ਬਹੁਤ ਸਾਰੀਆਂ ਦਿਲ ਲਭਾਊ ਯੋਜਨਾਵਾਂ ਵੀ ਹਨ ਇਹ ਫੋਨ ਹਿੰਦੁਸਤਾਨ ਵਿੱਚ 15 ਅਗਸਤ ਨੂੰ ਮਿਲਣਾ ਸ਼ੁਰੂ ਹੋਵੇਗਾ ਮੁਕੇਸ਼ ਅੰਬਾਨੀ ਦਾ ਦਾਅਵਾ ਹੈ ਕਿ ਭਾਰਤ ਦੀਆਂ 22 ਭਾਸ਼ਾਵਾਂ ਦੀ ਪੁਸ਼ਟੀ ਕਰਦਾ ਇਹ ਫੋਨ ਦੇਸ਼ ਨੂੰ ਡਿਜ਼ੀਟਲ ਇਨਕਲਾਬ ਲੈ ਕੇ ਜਾਏਗਾ

ਡਾ. ਹਰਜਿੰਦਰ ਵਾਲੀਆ

ਮੁਖੀ, ਪੱਤਰਕਾਰੀ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋ- 98723-14380

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।