World AIDS Day - Sach Kahoon Punjabi
ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ’ਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ
ਏਡਜ਼ ਤੋਂ ਬਚਾਓ ਰੱਖਣ ਦਾ ਇੱਕੋ ਇੱਕ ਤਰੀਕਾ ਸਾਵਧਾਨੀ : ਡਾ. ਚੰਦਰ ਸ਼ੇਖਰ ਕੱਕੜ
Faridkot Hospital: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਐਵਾਰਡ ਦਿੱਤਾ ਗਿਆ ਹੈ, ਜੋ ਕਿ ਸਿਹਤ ਵਿਭਾਗ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ ।
ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਜਾਗਰੂਕਤਾ ਪਰਚਾ ਜਾਰੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਏਡਜ਼ ਤੋਂ ਬਚਾਓ ਰੱਖਣ ਦਾ ਇੱਕੋ ਇੱਕ ਤਰੀਕਾ ਸਾਵਧਾਨੀ ਹੀ ਹੈ। ਉਹਨਾਂ ਕਿਹਾ ਕਿ ਐਚਆਈਵੀ ਇਕ ਐਸਾ ਵਾਇਰਸ ਹੈ ਜੋ ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਉਪਰ ਹਮਲਾ ਕਰਕੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਹੌਲੀ ਹੌਲੀ ਖ਼ਤਮ ਕਰ ਦਿੰਦਾ ਹੈ।ਇਸ ਲਈ ਐਚਆਈਵੀ ਅਤੇ ਏਡਜ਼ ਬਾਰੇ ਕਿਸ਼ੋਰ ਅਵਸਥਾ ਅਤੇ ਨੌਜਵਾਨ ਵਰਗ ਵਿੱਚ ਜਾਗਰੂਕਤਾ ਪੈਦਾ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਦੇਸ਼ ਦੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕੇ।
ਇਹ ਵੀ ਪੜ੍ਹੋ: Government News: ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਸਰਕਾਰ ਨੇ ਸੂਬੇ ਦੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਤੇ ਖੋਜਕਰਤਾਵਾਂ ਲਈ…
ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਸਿਹਤ ਵਿਭਾਗ ਵੱਲੋਂ ਏਡਜ਼ ਦੇ ਮਰੀਜ਼ਾਂ ਦਾ ਇਲਾਜ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਹਨਾਂ ਹਸਪਤਾਲਾਂ ਵਿੱਚ ਸ਼ੱਕੀ ਮਰੀਜ਼ਾਂ ਦਾ ਮੁਫ਼ਤ ਐਚਆਈਵੀ ਟੈਸਟ ਕੀਤਾ ਜਾਂਦਾ ਹੈ ਅਤੇ ਬਿਮਾਰੀ ਨਸ਼ਰ ਹੋਣ ’ਤੇ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰੰਤੂ ਇਸ ਸਮੇਂ ਮਰੀਜ਼ ਦਾ ਨਾਮ ਪਤਾ ਆਦਿ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਡਾ. ਹਿਮਾਂਸੂ ਗੁਪਤਾ, ਡਾ. ਸਰਵਦੀਪ ਸਿੰਘ ਰੋਮਾਣਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਹਾਜ਼ਰ ਸਨ। Faridkot Hospital
World Aids Day 2025: ਏਡਜ਼ ਤੋਂ ਬਚਾਅ ਲਈ ਜਾਣੂ ਹੋਣਾ ਬਹੁਤ ਜ਼ਰੂਰੀ
ਵਿਸ਼ਵ ਏਡਜ਼ ਜਾਗਰੂਕਤਾ ਦਿਵਸ ’ਤੇ ਵਿਸ਼ੇਸ਼ | World Aids Day 2025
World Aids Day 2025: ਇੱਕ ਸਿਹਤਮੰਦ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਐੱਚਆਈਵੀ ਨੂੰ ਡਾਕਟਰੀ ਭਾਸ਼ਾ ਵਿੱਚ ਹਿਊਮਨ ਇਮਿਊੂਨੋਡੇਫੀਸ਼ੀਐਂਸੀ ਵਾਇਰਸ ਵਜੋਂ ਜਾਣਿਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਪਹਿਲੀ ਵਾਰ 1988 ਵਿੱਚ ਮਨਾਇਆ ਗਿਆ ਸੀ। ਐਕਵਾਇਰਡ ਇਮਿਊਨੋਡੇਫੀਸ਼ਿਐਂਸੀ ਸਿੰਡਰੋਮ (ਅਘਸਢ) ਮਨੁੱਖੀ ਇਮਿਊਨੋਡੇਫੀਸ਼ਿਐਂਸੀ ਵਾਇਰਸ (ਗਘਥ) ਕਾਰਨ ਜਾਨਲੇਵਾ ਹੁੰਦਾ ਹੈ। ਐੱਚਆਈਵੀ ਦਾ ਵਾਇਰਸ ਮਰੀਜ਼ ਦੇ ਇਮਿਊਨ ਸਿਸਟਮ ’ਤੇ ਹਮਲਾ ਕਰਦਾ ਹੈ ਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸ ਦੇ ਪ੍ਰਤੀਰੋਧ ਨੂੰ ਘਟਾ ਦਿੰਦਾ ਹੈ ਭਾਵ ਮਨੁੱਖੀ ਸਰੀਰ ਆਮ ਤੌਰ ’ਤੇ ਹੋਰ ਬਿਮਾਰੀਆਂ ਨਾਲ ਅੰਦਰੂਨੀ ਤਾਕਤ ਨਾਲ ਲੜ ਕੇ ਤੰਦਰੁਸਤ ਰਹਿੰਦਾ ਹੈ।
ਇਹ ਖਬਰ ਵੀ ਪੜ੍ਹੋ : Wedding Firing: ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ, ਲਾੜੇ ਦੇ ਦੋਸਤ ਅਤੇ ਮਾਸੀ ਦੀ ਮੌਤ
ਪਰ ਇਸ ਵਾਇਰਸ ਕਾਰਨ ਸਰੀਰ ਵਿੱਚ ਅਜਿਹੀ ਕਮਜ਼ੋਰੀ ਆਉਂਦੀ ਹੈ ਕਿ ਬਾਕੀ ਬਿਮਾਰੀਆਂ ਵੀ ਸਰੀਰ ’ਤੇ ਭਾਰੂ ਹੋ ਜਾਂਦੀਆਂ ਹਨ ਤੇ ਵਿਅਕਤੀ ਬਿਮਾਰੀਆਂ ਅੱਗੇ ਹਾਰ ਜਾਂਦਾ ਹੈ । ਵਿਸ਼ਵ ਏਡਜ਼ ਦਿਵਸ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਪੱਧਰ ’ਤੇ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਮਨਾਈਆਂ ਜਾਂਦੀਆਂ ਗਲੋਬਲ ਜਨਤਕ ਸਿਹਤ ਮੁਹਿੰਮਾਂ ਵਿੱਚੋਂ ਇੱਕ ਹੈ। ਇਸ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਸਿਹਤ ਸੰਸਥਾਵਾਂ ਦੇ ਵਿੱਚ ਜਾਗਰੂਕਤਾ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਐੱਚਆਈਵੀ ਪ੍ਰਮੁੱਖ ਤੇ ਗੰਭੀਰ ਜਨਤਕ ਸਿਹਤ ਮੁੱਦਾ ਬਣਿਆ ਹੋਇਆ ਹੈ, ਜੋ ਦੁਨੀਆਂ ਭਰ ’ਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਕਰਕੇ ਇਸ ਬਿਮਾਰੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ, ਜੇਕਰ ਅਸੀਂ ਏਡਜ਼ ਦੇ ਪ੍ਰਮੁੱਖ ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਹੋਵਾਂਗੇ ਤਾਂ ਹੀ ਆਪਣਾ ਬਚਾਅ ਕਰ ਸਕਾਂਗੇ ਤੇ ਦੂਸਰਿਆਂ ਦੇ ਬਚਾਅ ਲਈ ਚੰਗੀ ਭੂਮਿਕਾ ਨਿਭਾ ਸਕਾਂਗੇ। ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਸਾਲ 2020 ’ਚ 3.77 ਕਰੋੜ ਲੋਕ ਏਡਜ਼ ਦੀ ਪਕੜ ਵਿੱਚ ਆ ਕੇ ਜੀਅ ਰਹੇ ਸਨ। ਐੱਚਆਈਵੀ ਨਾਲ ਰਹਿ ਰਹੇ ਸਾਰੇ ਲੋਕਾਂ ਵਿੱਚੋਂ 16% ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਐੱਚਆਈਵੀ ਰੋਗ ਹੋ ਚੁੱਕਾ ਹੈ। 73 ਫ਼ੀਸਦੀ ਦੀ 2020 ’ਚ ਐਂਟੀਰੇਟਰੋਵਾਇਰਲ ਥੈਰੇਪੀ ਤੱਕ ਪਹੁੰਚ ਸੀ। World Aids Day 2025
ਸ਼ੁਰੂ ’ਚ ਵਿਸ਼ਵ ਏਡਜ਼ ਦਿਵਸ ਨੂੰ ਸਿਰਫ਼ ਬੱਚਿਆਂ ਤੇ ਨੌਜਵਾਨਾਂ ਨਾਲ ਜੋੜਿਆ ਜਾਂਦਾ ਸੀ, ਪਰ ਬਾਅਦ ’ਚ ਪਤਾ ਲੱਗਾ ਕਿ ਐੱਚਆਈਵੀ ਦੀ ਲਾਗ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਬਾਅਦ ਸਾਲ 1996 ’ਚ ਸੰਯੁਕਤ ਰਾਸ਼ਟਰ ਨੇ ਐੱਚਆਈਵੀ/ਏਡਜ਼ ’ਤੇ ਵਿਸ਼ਵ ਪੱਧਰ ’ਤੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਧਿਆਨ ਰੱਖਦੇ ਹੋਏ ਸਾਲ 1997 ’ਚ ਵਿਸ਼ਵ ਏਡਜ਼ ਮੁਹਿੰਮ ਦੇ ਤਹਿਤ ਸੰਚਾਰ, ਰੋਕਥਾਮ ਅਤੇ ਸਿੱਖਿਆ ’ਤੇ ਕੰਮ ਕਰਨਾ ਸ਼ੁਰੂ ਕੀਤਾ। ਪੰਜਾਬ ਵਿੱਚ ਏਡਜ਼ ਦਾ ਹਾਲ: ਏਡਜ਼ ਵੀ ਹੁਣ ਪੰਜਾਬ ਲਈ ਇੱਕ ਵੱਡੀ ਚਿੰਤਾ ਵਾਲੀ ਗੱਲ ਬਣ ਚੁੱਕਿਆ ਹੈ। World Aids Day 2025
ਸਾਲ 2023-24 ਦੌਰਾਨ ਪੰਜਾਬ ਵਿੱਚ ਕਰੀਬ 14 ਹਜ਼ਾਰ ਏਡਜ਼ ਦੀ ਬਿਮਾਰੀ ਨਾਲ ਪੀੜਤ ਮਰੀਜ਼ ਸਾਹਮਣੇ ਆਏ ਦੁੱਖ ਦੀ ਗੱਲ ਇਹ ਹੈ ਕਿ ਇਸ ਗਿਣਤੀ ਵਿੱਚੋਂ 73 ਫ਼ੀਸਦੀ ਅਜਿਹੇ ਮਰੀਜ਼ ਹਨ ਜੋ ਟੀਕਿਆਂ ਨਾਲ ਨਸ਼ਾ ਕਰਨ ਕਰਕੇ ਇਸ ਰੋਗ ਦੀ ਲਪੇਟ ਵਿੱਚ ਆਏ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਏਡਜ਼ ਫੈਲਣ ਦੀ ਦਰ 0.41 ਫ਼ੀਸਦੀ ਹੈ ਜਦੋਂਕਿ ਪੰਜਾਬ ਵਿੱਚ ਇਹ ਦਰ 1.27 ਫ਼ੀਸਦੀ ਹੈ। ਜੋ ਕਿ ਜ਼ਿਆਦਾ ਚਿੰਤਾਜਨਕ ਹੈ ਸਾਲ 2023 ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਕਰੀਬ 1800 ਏਡਜ਼ ਦੇ ਮਰੀਜ਼ ਹਨ।
ਦੂਜਾ ਨੰਬਰ ਆਉਂਦਾ ਹੈ ਝੀਲਾਂ ਦੇ ਸ਼ਹਿਰ ਬਠਿੰਡੇ ਦਾ ਜਿੱਥੇ 1544 ਏਡਜ਼ ਦੇ ਮਰੀਜ਼ ਦੱਸੇ ਜਾ ਰਹੇ ਹਨ। ਅੰਮ੍ਰਿਤਸਰ ਵਿਚ 836 ਏਡਜ਼ ਦੇ ਪਾਜ਼ੀਟਿਵ ਮਰੀਜ਼ ਮਿਲੇ। ਇਸ ਦੇ ਨਾਲ ਹੀ ਫਰੀਦਕੋਟ ’ਚ 708, ਪਟਿਆਲਾ ਵਿਚ ਵੀ ਏਡਜ਼ ਦੇ 795 ਕੇਸ ਅਤੇ ਤਰਨਤਾਰਨ ਵਿਚ 520 ਏਡਜ਼ ਦੇ ਮਰੀਜ਼ ਹਨ। ਅੰਕੜੇ ਦੱਸਦੇ ਹਨ ਕਿ 14 ਹਜ਼ਾਰ ਵਿਚੋਂ ਕਰੀਬ 2000 ਔਰਤਾਂ ਵੀ ਏਡਜ਼ ਦਾ ਸ਼ਿਕਾਰ ਹਨ।
ਏਡਜ਼ ਫੈਲਣ ਦੇ ਮੁੱਖ ਕਾਰਨ
ਏਡਜ਼ ਫੈਲਣ ਦਾ ਵੱਡਾ ਕਾਰਨ ਹੈ ਇੱਕੋ ਸਰਿੰਜ ਨੂੰ ਕਈ ਵਿਅਕਤੀਆਂ ਲਈ ਇਸਤੇਮਾਲ ਕੀਤਾ ਜਾਣਾ, ਗਰਭ ਅਵਸਥਾ ਦੌਰਾਨ ਮਾਂ ਤੋਂ ਬੱਚੇ ਨੂੰ ਏਡਜ਼ ਹੋਣਾ, ਏਡਜ਼ ਗ੍ਰਸਤ ਖੂਨ ਦਾ ਦੂਜੇ ਵਿਅਕਤੀ ਨੂੰ ਚੜ੍ਹਾ ਦੇਣਾ, ਸ਼ੇਵ ਕਰਨ ਵਾਲੇ ਉਸਤਰੇ ਜਾਂ ਇੱਕੋ ਬਲੇਡ ਨੂੰ ਸਾਰਿਆਂ ਲਈ ਵਰਤਣਾ ਆਦਿ ਮੁੱਖ ਕਾਰਨ ਹਨ ਅਤੇ ਇਨ੍ਹਾਂ ਤੋਂ ਸਾਵਧਾਵਾਨੀਆਂ ਨਾਲ ਹੀ ਇਸ ਰੋਗ ਤੋਂ ਬਚਾਅ ਹੋ ਸਕਦਾ ਹੈ।
ਏਡਜ਼ ਹੋਣ ਦੇ ਮੁੱਖ ਲੱਛਣ | World Aids Day 2025
ਐੱਚਆਈਵੀ ਸੰਕ੍ਰਮਿਤ ਲੋਕ ਆਮ ਤੌਰ ’ਤੇ ਬਿਮਾਰੀ ਦਾ ਕੋਈ ਵੀ ਲੱਛਣ ਪੈਦਾ ਹੋਏ ਬਿਨਾਂ ਸਾਲਾਂ ਤੱਕ ਜਿਉਂਦੇ ਹਨ। ਉਹ ਚਾਹੇ ਸਿਹਤਮੰਦ ਦਿਸਣ ਜਾਂ ਅਨੁਭਵ ਕਰਨ, ਪਰ ਉਹ ਕਿਸੇ ਨੂੰ ਵੀ ਵਾਇਰਸ ਪਾਸ ਕਰ ਸਕਦੇ ਹਨ। ਏਡਜ਼ ਗ੍ਰਸਤ ਲੋਕ ਕਮਜ਼ੋਰ ਹੋ ਜਾਂਦੇ ਹਨ। ਬਾਲਗਾਂ ਵਿੱਚ, ਔਸਤਨ, ਸੰਕਰਮਣ ਦੇ 7 ਤੋਂ 10 ਸਾਲ ਬਾਅਦ ਏਡਜ਼ ਦਾ ਵਿਕਾਸ ਹੁੰਦਾ ਹੈ। ਨੌਜਵਾਨਾਂ ਵਿਚ ਇਹ ਕਾਫੀ ਤੇਜ ਹੁੰਦਾ ਹੈ। ਏਡਜ਼ ਠੀਕ ਨਹੀਂ ਹੋ ਸਕਦਾ, ਪਰ ਨਵੀਆਂ ਦਵਾਈਆਂ ਏਡਜ਼ ਗ੍ਰਸਤ ਲੋਕਾਂ ਨੂੰ ਲੰਮੇ ਸਮੇਂ ਦੇ ਲਈ ਸਿਹਤਮੰਦ ਜੀਵਨ ਜਿਉਣ ਵਿੱਚ ਮੱਦਦ ਕਰਦੀਆਂ ਹਨ। ਹੋਰ ਕੁੱਝ ਲੱਛਣਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ।
ਗੰਭੀਰ ਜ਼ੁਕਾਮ, ਲਗਾਤਾਰ ਦਸਤ, ਲਿੰਫ ਨੋਡ ਦੀ ਸੋਜ, ਜੀਭ ’ਤੇ ਚਿੱਟੇ ਧੱਬੇ, ਥਕਾਵਟ, ਕਮਜ਼ੋਰੀ, ਭਾਰ ਘਟਣਾ ਅਤੇ ਸਕਿੱਨ ਉੱਤੇ ਧੱਫੜ ਸ਼ਾਮਲ ਹਨ ਆਓ ਸਾਡੇ ਸਮਾਜ ਦੇ ਵਿੱਚ ਦਿਨੋ-ਦਿਨ ਵਧ ਰਹੀ ਇਸ ਘਾਤਕ ਬਿਮਾਰੀ ਪ੍ਰਤੀ ਜਾਗਰੂਕ ਹੋਈਏ ਅਤੇ ਦੂਜਿਆਂ ਨੂੰ ਜਾਗਰੂਕ ਕਰੀਏ ਅਤੇ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਇਸ ਤੋਂ ਬਚਾਅ ਲਈ ਅੱਗੇ ਆਈਏ ਤੇ ਕਿਸੇ ਵੀ ਪ੍ਰਕਾਰ ਦੇ ਲੱਛਣ ਹੋਣ ’ਤੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਈਏ ਤੇ ਜਾਣੇ-ਅਣਜਾਣੇ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਆ ਚੁੱਕੇ ਇਨਸਾਨਾਂ ਨੂੰ ਨਫ਼ਤਰ ਕਰਨ ਦੀ ਬਜਾਏ ਉਨ੍ਹਾਂ ਦਾ ਹੌਂਸਲਾ ਬਣਦੇ ਹੋਏ ਉਨ੍ਹਾਂ ਨੂੰ ਬਚਾਅ ਤੇ ਸਿਹਤ ਸੰਭਾਲ ਪ੍ਰਤੀ ਸਹਿਯੋਗ ਕਰੀਏ।
ਮੁੱਢਲਾ ਸਿਹਤ ਕੇਂਦਰ, ਫਤਿਹਗੜ੍ਹ ਪੰਜਗਰਾਈਆਂ
ਮੋ. 94644-42300
World AIDS Day 2024: ਜਾਗਰੂਕਤਾ ਬਚਾ ਸਕਦੀ ਹੈ ਏਡਜ਼ ਦੀ ਅਲਾਮਤ ਤੋਂ
World AIDS Day 2024 | ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼
World AIDS Day 2024: ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਆਇਆ ਹੈ ਤੇ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਸਮੇਂ-ਸਮੇਂ ਸਿਰ ਯਤਨਸ਼ੀਲ ਰਹਿੰਦਾ ਹੈ। ਭਾਵੇਂ ਸਾਡੇ ਸਮਾਜ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਕੁਦਰਤ ਵੱਲੋਂ ਮਨੁੱਖ ਨੂੰ ਰੋਗ ਲੱਗ ਜਾਂਦੇ ਹਨ ਪਰ ਗੰਭੀਰ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਨੇ ਬਹੁਤ ਸਾਰੀਆਂ ਅਲਾਮਤਾਂ ਲਗਭਗ ਆਪ ਹੀ ਸਹੇੜੀਆਂ ਹਨ। ਮਨੁੱਖ ਆਪਣੇ ਸਵਾਰਥ ਵੱਸ ਭਵਿੱਖ ਬਾਰੇ ਚਿੰਤਤ ਨਹੀਂ, ਜਿਸ ਕਰਕੇ ਅਨੇਕ ਅਲਾਮਤਾਂ ਪਨਮ ਰਹੀਆਂ ਹਨ ਤੇ ਮਨੁੱਖ ਇਨ੍ਹਾਂ ਭਿਆਨਕ ਅਲਾਮਤਾਂ ਦੇ ਸਿੱਟਿਆਂ ਨੂੰ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Punjab CM: ਭਗਵੰਤ ਮਾਨ ਸਰਕਾਰ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਇੱਕ ਹੋਰ ਤੋਹਫਾ
ਏਡਜ਼ ਇੱਕ ਅਜਿਹੀ ਬਿਮਾਰੀ ਹੈ ਜੋ ਅੱਜ ਨੌਜਵਾਨ ਵਰਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਏਡਜ਼ ਕੁਝ ਲੱਛਣਾਂ ਦੇ ਸਮੂਹ ਦੀ ਮੈਡੀਕਲ ਸ਼ਨਾਖਤ ਨੂੰ ਕਹਿੰਦੇ ਹਨ। ਇਹ ਰੋਗ ਮਨੁੱਖੀ ਸਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਦੇ ਖਾਤਮੇ ਕਾਰਨ ਹੁੰਦਾ ਹੈ। ਅ ਦਾ ਭਾਵ ਐਕਵਾਇਰਡ ਭਾਵ ਹਾਸਲ ਕਰਨਾ ਜਾਂ ਇੱਕ ਵਿਅਕਤੀ ਨੇ ਹਾਸਲ ਕਰ ਲਿਆ ਹੈ ਜੋ ਵੰਸ਼ਜ਼ ਜਾਂ ਪਿਤਾਪੁਰਖੀ ਉਸਦੇ ਸਰੀਰ ਵਿੱਚ ਨਹੀਂ ਹੈ। ਘ ਸ ‘ਇਮਿਊਨ ਡੈਫੀਸੈਂਸੀ’ ਜਿਸ ਦਾ ਅਰਥ ਹੈ ਮਨੁੱਖ ਦੀ ਜੀਵਨ ਸ਼ਕਤੀ ’ਚ ਕਮੀ ਤੇ ੀਂ ਦਾ ਮਤਲਬ ‘ਸਿੰਡਰੋਮ’ ਭਾਵ ਲੱਛਣ। ਏਡਜ਼ ਹਿਊਮਨ-ਇਮਿਊਨੋ ਡੈਫ਼ੀਸੈਂਸੀ (ਐਚ.ਆਈ.ਵੀ.) ਵਾਇਰਸ ਕਾਰਨ ਹੁੰਦੀ ਹੈ। ਇਹ ਵਾਇਰਸ ਇੱਕ ਵਾਲ ਦੀ ਮੋਟਾਈ ਤੋਂ ਹਜ਼ਾਰ ਗੁਣਾਂ ਛੋਟਾ ਹੁੰਦਾ ਹੈ। ਇਹ ‘ਰੈਟਰੋ’ ਵਾਇਰਸਾਂ ਨਾਂਅ ਦੇ ਪਰਿਵਾਰ ਨਾਲ ਸਬੰਧਿਤ ਹੈ। World AIDS Day 2024
ਇਸ ਵਾਇਰਸ ਨਾਲ ਪ੍ਰਭਾਵਿਤ ਮਨੁੱਖ ਅੰਦਰ ਛੂਤਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ। ਇਹ ਵਾਇਰਸ ਦੋ ਪ੍ਰਕਾਰ ਦਾ ਹੁੰਦਾ ਹੈ ਐਚ.ਆਈ.ਵੀ. 1 ਅਤੇ ਐਚ. ਆਈ. ਵੀ. 2 ਐਚ.ਆਈ.ਵੀ. 1 ਤੋਂ ਪੀੜਤ ਵਿਅਕਤੀ ਐੱਚਆਈਵੀ ਪੀੜਤ 2 ਵਿਅਕਤੀਆਂ ਤੋਂ ਵਧੇਰੇ ਸਮਾਂ ਜਿਉਂਦੇ ਰਹਿੰਦੇ ਹਨ। ਭਾਰਤ ਵਿੱਚ ਏਡਜ਼ ਰੋਗ ਤੋਂ ਪੀੜਤ ਵਿਅਕਤੀਆਂ ਵਿੱਚੋਂ 88 ਫੀਸਦੀ ਐਚ.ਆਈ.ਵੀ. 1 ਨਾਲ ਪੀੜਤ ਹਨ। ਵੱਖ-ਵੱਖ ਛੂਤਾਂ ਤੇ ਬਿਮਾਰੀਆਂ ਨਾਲ ਮਨੁੱਖ ਦੀ ਜੀਵਨ ਸ਼ਕਤੀ ਲੜਦੀ ਹੈ। ਇਸ ਲੜਾਈ ਲਈ ਸਫੈਦ ਖੂਨ ਸੈੱਲਾਂ ਦਾ ਰੋਲ ਅਹਿਮ ਹੁੰਦਾ ਹੈ। ਐਚ.ਆਈ.ਵੀ. ਸਫੈਦ ਕਣਾਂ ਵੱਲ ਹਮਲਾ ਕਰਦਾ ਹੈ। ਇਹ ਇਨ੍ਹਾਂ ਸੈੱਲਾਂ ਵਿੱਚ ਦਾਖਲ ਹੋ ਕੇ ਸੈੱਲਾਂ ਦੇ ਕੇਂਦਰ ’ਚ ਮੌਜੂਦ ਉਤਪਤੀ ਮੂਲ ਸਮੱਗਰੀ ਨਾਲ ਮਿਲਕੇ ਆਪਣੀ ਕਿਸਮ ਦੇ ਵਾਇਰਸ ਕਣ ਪੈਦਾ ਕਰਦਾ ਹੈ। World AIDS Day 2024
ਚਿੱਟੇ ਸੈੱਲ, ਜਿਨ੍ਹਾਂ ਦੀ ਗਿਣਤੀ 1 ਐਮਐਲ ਖੂਨ ਵਿੱਚ 8 ਤੋਂ 10 ਹਜ਼ਾਰ ਮੰਨੀ ਗਈ ਹੈ, ਵਾਇਰਸ ਵਧਣ ਕਾਰਨ ਜਦੋਂ ਇਨ੍ਹਾਂ ਦੀ ਗਿਣਤੀ 200 ਰਹਿ ਜਾਂਦੀ ਹੈ ਤਾਂ ਸਰੀਰ ਵਿੱਚ ਛੂਤਾਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿੰਦੀ ਤਾਂ ਉਸ ਵਿਅਕਤੀ ਨੂੰ ਐਚ.ਆਈ.ਵੀ. ਪਾਜਿਟਿਵ ਐਲਾਨਿਆ ਜਾਂਦਾ ਹੈ। ਇਹ ਧਾਰਨਾ ਬਣੀ ਹੋਈ ਹੈ ਕਿ ਏਡਜ਼ ਦਾ ਮੁੱਢ ਅਮਰੀਕਨ ਹਰੇ ਬਾਂਦਰ ਤੋਂ ਬੱਝਾ। ਇੱਥੋਂ ਦੇ ਵਸਨੀਕ ਬਾਂਦਰਾਂ ਦਾ ਮਾਸ ਖਾਣ ਤੇ ਉਨ੍ਹਾਂ ਨਾਲ ਸਬੰਧ ਬਣਾਉਣ ਕਰਕੇ ਇਸ ਰੋਗ ਤੋਂ ਪੀੜਤ ਹੋਏ ਤੇ ਹੌਲੀ-ਹੌਲੀ ਇਸ ਬਿਮਾਰੀ ਨੇ ਪੂਰੇ ਸੰਸਾਰ ਵਿੱਚ ਪੈਰ ਪਸਾਰ ਲਏ। ਮਨੁੱਖ ਨੈਤਿਕ ਪੱਧਰ ਤੋਂ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ।
ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਵਿਆਹ ਬਾਹਰੇ ਸਬੰਧ ਹਨ। ਇੱਕ ਏਡਜ਼ ਪੀੜਤ ਵਿਅਕਤੀ ਵੱਖ-ਵੱਖ ਤਰੀਕਿਆਂ ਨਾਲ ਦੂਜੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਨੂੰ ਐਚ.ਆਈ.ਵੀ. ਪੀੜਤ ਵਿਅਕਤੀ ਦਾ ਖੂਨ ਚੜ੍ਹਾਉਣ ਨਾਲ ਵਾਇਰਸ ਉਸ ਵਿਅਕਤੀ ਦੇ ਖੂਨ ਅੰਦਰ ਦਾਖਲ ਹੁੰਦਾ ਹੈ। ਬਿਨਾਂ ਸਾਫ਼ ਕੀਤੀਆਂ ਸੂਈਆਂ ਤੇ ਸਰਿੰਜਾਂ ਦੀ ਵਰਤੋਂ ਰਾਹੀ ਵੀ ਐਚ.ਆਈ.ਵੀ. ਦੀ ਛੂਤ ਸਰੀਰ ’ਚ ਦਾਖਲ ਹੋ ਸਕਦੀ ਹੈ। ਛੂਤ ਗ੍ਰਸਤ ਮਾਂ ਤੋਂ ਐਚ.ਆਈ.ਵੀ. ਉਸਦੇ ਅਣਜੰਮੇ ਬੱਚੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਭਾਰਤ ਵਿੱਚ ਏਡਜ਼ ਦੇ ਪ੍ਰਕੋਪ ਦੀ ਸਥਿਤੀ ਦਿਨ-ਬ-ਦਿਨ ਗੰਭੀਰ ਹੁੁੰਦੀ ਜਾ ਰਹੀ ਹੈ ਅਮਰੀਕਾ ਤੋਂ ਬਾਅਦ ਭਾਰਤ ਦਾ ਏਡਜ਼ ਪੀੜਤ ਵਿੱਚ ਦੂਜਾ ਨੰਬਰ ਹੈ। ਇੱਕ ਸਰਵੇ ਅਨੁਸਾਰ ਹਰ ਮਿੰਟ ਵਿੱਚ 68 ਵਿਅਕਤੀ ਏਡਜ਼ ਦਾ ਸ਼ਿਕਾਰ ਹੋ ਜਾਂਦੇ ਹਨ। World AIDS Day 2024
ਇਸ ਸਮੇਂ ਦੇਸ਼ ਵਿੱਚ 40 ਲੱਖ ਦੇ ਲਗਭਗ ਵਿਅਕਤੀ ਏਡਜ਼ ਤੋਂ ਪੀੜਤ ਹਨ। ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਮਣੀਪੁਰ ’ਚ ਤਾਂ ਇਸ ਬਿਮਾਰੀ ਨੇ ਆਪਣੀਆਂ ਜੜ੍ਹਾਂ ਬੁਰੀ ਤਰ੍ਹਾਂ ਫੈਲਾਅ ਲਈਆਂ ਹਨ। ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ, ਹਰਿਆਣਾ ਆਦਿ ਸੂਬਿਆਂ ਵਿੱਚ ਇਸ ਮਹਾਂਮਾਰੀ ਦੇ ਕੇਸ ਆਮ ਮਿਲ ਰਹੇ ਹਨ ਇਸ ਦੇ ਫੈਲਣ ਦੇ ਕਾਰਨਾਂ ਤੋਂ ਜਾਣੂ ਹੋਣ ਦੇ ਬਾਵਜੂਦ ਇਸ ਬਿਮਾਰੀ ਦਾ ਦਿਨ-ਬ-ਦਿਨ ਫੈਲਣਾ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਇਹ ਬਿਮਾਰੀ ਜਿੰਨੀ ਪੈਰ ਪਸਾਰ ਚੁੱਕੀ ਹੈ ਇਸ ਤੋਂ ਹੋਰ ਨਾ ਵਧੇ ਇਸ ਲਈ ਜਾਗਰੂਕ ਹੋਣਾ ਅਤੀ ਜਰੂਰੀ ਹੈ। ਉਨ੍ਹਾਂ ਕਾਰਨਾਂ ਤੋਂ ਬਚਿਆ ਜਾਵੇ ਜਿਨ੍ਹਾਂ ਕਾਰਨਾਂ ਕਰਕੇ ਏਡਜ਼ ਫੈਲ ਰਹੀ ਹੈ। ‘ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ’ ਦੇ ਰਸਤੇ ’ਤੇ ਚੱਲਿਆ ਜਾਵੇ। World AIDS Day 2024
ਕਿਸੇ ਵੀ ਬਿਮਾਰੀ ਸਮੇਂ ਜਦੋਂ ਡਾਕਟਰ ਕੋਲ ਹਸਪਤਾਲ ਜਾਣਾ ਪਵੇ ਤਾਂ ਟੀਕਾ ਲਗਵਾਉਣ ਵੇਲੇ ਡਾਕਟਰ ਨੂੰ ਡਿਸਪੋਜ਼ਏਬਲ ਸਰਿੰਜ ਤੇ ਸੂਈ ਵਰਤਣ ਲਈ ਕਹੋ। ਕਿਸੇ ਗੰਭੀਰ ਜ਼ਰੂਰਤ ਸਮੇਂ ਹੀ ਖੂਨ ਲਗਵਾਉ। ਹਮੇਸ਼ਾ ਹੀ ਐਚ.ਆਈ.ਵੀ. ਟੈਸਟ ਕੀਤਾ ਹੋਇਆ ਖੂਨ ਲਓ। ਖੂਨ ਆਪਣੇ ਜਾਂ ਕਿਸੇ ਮਰੀਜ ਨੂੰ ਚੜ੍ਹਾਉਣ ਤੋਂ ਪਹਿਲਾਂ ਥੈਲੀ ’ਤੇ ਐਚ.ਆਈ.ਵੀ. ਤੋਂ ਮੁਕਤ ਦਾ ਲੇਬਲ ਜਰੂਰ ਪੜ੍ਹੋ। ਖੂਨਦਾਨ ਕਰਨ ਸਮੇਂ ਇਹ ਖਾਸ ਧਿਆਨ ਰੱਖੋ ਕਿਤੇ ਤੁਸੀਂ ਐਚ.ਆਈ.ਵੀ. ਤੋਂ ਪੀੜਤ ਤਾਂ ਨਹੀਂ। World AIDS Day 2024
ਫਿਲਮੀ ਅਦਾਕਾਰ, ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਨੌਜਵਾਨ ਵਰਗ ਲਈ ਆਦਰਸ਼ ਬਣੇ ਹੋਏ ਹਨ ਉਨ੍ਹਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਨੌਜਵਾਨਾਂ ਨੂੰ ਨੈਤਿਕਤਾ ਦੇ ਰਸਤੇ ’ਤੇ ਲਿਆਉਣਾ ਚਾਹੀਦਾ ਹੈ। ਅੱਜ ਦੇ ਨੌਜਵਾਨ ਦਾ ਬਹੁਤਾ ਸਮਾਂ ਇਲੈਕਟ੍ਰੋਨਿਕ ਮੀਡੀਆ, ਪਿ੍ਰੰਟ ਮੀਡੀਆ ਤੇ ਸੋਸ਼ਲ ਮੀਡੀਆ ਦੇ ਰੁਝਾਨਾਂ ਵਿੱਚ ਗੁਜਰਦਾ ਹੈ ਤੇ ਇਨ੍ਹਾਂ ਵਿੱਚ ਪ੍ਰਸਾਰਿਤ ਤੇ ਪੇਸ਼ ਦ੍ਰਿਸ਼ਾਂ ਦਾ ਨੌਜਵਾਨਾਂ ਦੇ ਮਨਾਂ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਸੁਆਰਥੀ ਵਪਾਰੀ ਬਣਨ ਦੀ ਜਗ੍ਹਾ ਨੈਤਿਕਤਾ ਭਰਪੂਰ ਇਨਸਾਨ ਬਣ ਕੇ ਨੌਜਵਾਨ ਪੀੜ੍ਹੀ ਨੂੰ ਉਹ ਚੀਜ਼ ਹੀ ਪਰੋਸੇ ਜੋ ਉਸ ਦੇ ਭਵਿੱਖ ਲਈ ਸਾਰਥਿਕ ਪੌੜੀ ਹੋਵੇ। World AIDS Day 2024
ਧਰਮ ਜਿੰਦਗੀ ਦਾ ਇੱਕ ਅਜਿਹਾ ਪੱਖ ਹੈ ਜਿਸ ਨਾਲ ਹਰ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਤੇ ਧਰਮ ਦੀ ਗੱਲ ਨੂੰ ਛੇਤੀ ਪ੍ਰਵਾਨ ਕਰਦਾ ਹੈ, ਇਸ ਲਈ ਧਾਰਮਿਕ ਅਦਾਰਿਆਂ ਨੂੰ ਵੀ ਧਰਮ ਪ੍ਰਚਾਰ ਦੇ ਨਾਲ ਸਦਾਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਧਰਮ ਨਾਲ ਜੁੜਿਆ ਹਰ ਵਰਗ ਆਪਣੇ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਨੈਤਿਕਤਾ ਦੇ ਰਸਤੇ ’ਤੇ ਚੱਲੇ। ਪੜ੍ਹਾਈ ਦੇ ਪਾਠਕ੍ਰਮ ਅਜਿਹੇ ਬਣਾਏ ਜਾਣ ਜਿਸ ਨਾਲ ਵਿਦਿਆਰਥੀ ਕੁਰਾਹੇ ਨਾ ਪਵੇ। ਇਸ ਮਹਾਂਮਾਰੀ ਨੂੰ ਰੋਕਣ ਲਈ ਜਾਗਰੂਕ ਹੋਣ ਦੀ ਲੋੜ ਹੈ। World AIDS Day 2024
ਮੋ. 94164-33171
ਡਾ. ਰਾਜਿੰਦਰ ਭਾਈਰੂਪਾ