Ruturaj Gaikwad - Sach Kahoon Punjabi

IND vs ENG : ਸਰਫਰਾਜ ਜਾਂ ਪਾਟੀਦਾਰ, ਕਿਸ ਨੂੰ ਮਿਲੇਗਾ ਡੈਬਿਊ ਕਰਨ ਦਾ ਮੌਕਾ, ਦੂਜੇ ਟੈਸਟ ’ਚ ਕਿਸੇ ਇੱਕ ਦਾ ਖੇਡਣਾ ਤੈਅ
ਸ਼ੁਭਮਨ/ਸਿਰਾਜ਼ ਬਾਹਰ ਬੈਠੇ ਤਾਂ ਦੋਵੇਂ ਕਰ ਸਕਦੇ ਹਨ ਡੈਬਿਊ | IND vs ENG

ਵਿਸ਼ਾਖਾਪਟਨਮ (ਏਜੰਸੀ)। ਟੀਮ ਇੰਡੀਆ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ’ਚ ਨਵੇਂ ਪਲੇਇੰਗ-11 ਦੇ ਨਾਲ ਮੈਦਾਨ ’ਚ ਉਤਰੇਗੀ। ਭਾਰਤੀ ਟੀਮ ਦੇ ਦੇ ਬੱਲੇਬਾਜ ਕੇਐਲ ਰਾਹੁਲ ਅਤੇ ਲੈਫਟ ਆਰਮ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ। ਮੈਚ ’ਚ ਸਰਫਰਾਜ ਖਾਨ ਜਾਂ ਫਿਰ ਰਜਤ ਪਾਟੀਦਾਰ ਨੂੰ ਮੌਕਾ ਮਿਲ ਸਕਦਾ ਹੈ। ਇਹ ਵੀ ਸੰਭਵ ਹੈ ਕਿ ਦੋਵਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇ, ਪਰ ਅਜਿਹਾ ਦੋ ਦ੍ਰਿਸ਼ਾਂ ’ਚ ਹੀ ਸੰਭਵ ਹੈ। ਪਾਟੀਦਾਰ ਨੇ ਆਪਣਾ ਇੱਕਰੋਜ਼ਾ ਡੈਬਿਊ ਕਰ ਲਿਆ ਹੈ ਪਰ ਸਰਫਰਾਜ ਨੂੰ ਅਜੇ ਤੱਕ ਕਿਸੇ ਵੀ ਫਾਰਮੈਟ ’ਚ ਮੌਕਾ ਨਹੀਂ ਮਿਲਿਆ ਹੈ। ਪਾਟੀਦਾਰ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਟੈਸਟ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਸਾਬਕਾ ਕਪਤਾਨ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟਾਂ ਦਾ ਹਿੱਸਾ ਨਹੀਂ ਹਨ। ਸਰਫਰਾਜ ਨੂੰ ਜ਼ਖਮੀ ਰਾਹੁਲ ਦੀ ਜਗ੍ਹਾ ਟੀਮ ’ਚ ਚੁਣਿਆ ਗਿਆ ਹੈ। (IND vs ENG)

ਦੂਜੇ ਟੈਸਟ ਲਈ ਟੀਮ ਇੰਡੀਆ ਦੇ ਪਲੇਇੰਗ 11 ਦੇ 2 ਦ੍ਰਿਸ਼ | IND vs ENG

ਪਹਿਲਾ : ਇੱਕ ਹੀ ਤੇਜ਼ ਗੇਂਦਬਾਜ਼ ਖੇਡੇ, ਰਜਤ ਅਤੇ ਸਰਫਰਾਜ ਦੋਵਾਂ ਨੂੰ ਮੌਕਾ | IND vs ENG

ਟੀਮ ਇੰਡੀਆ ਦੇ ਦੋ ਖਿਡਾਰੀ ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਪਿਛਲੇ ਮੈਚ ਦੇ ਪਲੇਇੰਗ-11 ਦੇ 9 ਖਿਡਾਰੀ ਫਿੱਟ ਹਨ। ਅਜਿਹੇ ’ਚ ਟੀਮ ਇੰਡੀਆ 7 ਬੱਲੇਬਾਜਾਂ, 3 ਸਪਿਨਰਾਂ ਅਤੇ ਇੱਕ ਤੇਜ ਗੇਂਦਬਾਜ ਦੇ ਸੁਮੇਲ ਨਾਲ ਦੂਜੇ ਮੈਚ ’ਚ ਉਤਰ ਸਕਦੀ ਹੈ। ਅਜਿਹੇ ’ਚ ਰਜਤ ਅਤੇ ਸਰਫਰਾਜ ਦੋਵਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। (IND vs ENG)

ਦੂਜਾ ਟੈਸਟ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਜਿੱਥੇ ਸਪਿੰਨਰਾਂ ਦਾ ਜ਼ਿਆਦਾ ਦਬਦਬਾ ਹੈ, ਉੱਥੇ ਟੀਮ ਇੱਕ ਤੇਜ ਗੇਂਦਬਾਜ ਅਤੇ 3 ਸਪਿਨਰਾਂ ਦੇ ਨਾਲ ਵੀ ਜਾ ਸਕਦੀ ਹੈ। ਜਦੋਂ ਕਿ ਮੁਹੰਮਦ ਸਿਰਾਜ ਨੂੰ ਬਾਹਰ ਰੱਖ ਕੇ ਸਿਰਫ ਜਸਪ੍ਰੀਤ ਬੁਮਰਾਹ ਅਤੇ 3 ਸਪਿਨਰਾਂ ਨੂੰ ਹੀ ਮੌਕਾ ਦਿੱਤਾ ਜਾ ਸਕਦਾ ਹੈ। ਜਡੇਜਾ ਦੀ ਜਗ੍ਹਾ ਕੁਲਦੀਪ ਯਾਦਵ ਖੇਡ ਸਕਦੇ ਹਨ, ਜਦਕਿ ਬਾਕੀ ਦੇ ਦੋ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਹੋਣਗੇ। (IND vs ENG)

ਪੰਜਾਬ-ਹਰਿਆਣਾ ’ਚ ਪਿਆ ਮੀਂਹ, ਚੰਡੀਗੜ੍ਹ ’ਚ ਹਲਕੀ ਬਾਰਿਸ਼, ਹਿਮਾਚਲ ’ਚ ਬਰਫ਼ਬਾਰੀ

ਸਿਰਾਜ ਨੂੰ ਹੈਦਰਾਬਾਦ ਟੈਸਟ ’ਚ ਜ਼ਿਆਦਾ ਗੇਂਦਬਾਜੀ ਕਰਨ ਦਾ ਮੌਕਾ ਨਹੀਂ ਮਿਲਿਆ, ਅਜਿਹੇ ’ਚ ਟੀਮ ਉਨ੍ਹਾਂ ਨੂੰ ਬਾਹਰ ਬੈਠਾ ਸਕਦੀ ਹੈ। ਸਿਰਾਜ 2 ਪਾਰੀਆਂ ’ਚ ਇੱਕ ਵੀ ਵਿਕਟ ਨਹੀਂ ਲੈ ਸਕੇ। ਇਸ ਦੇ ਨਾਲ ਹੀ ਇੰਗਲੈਂਡ ਦੇ ਇਕਲੌਤਾ ਤੇਜ ਗੇਂਦਬਾਜ ਮਾਰਕ ਵੁੱਡ ਵੀ ਕੁਝ ਖਾਸ ਨਹੀਂ ਕਰ ਸਕੇ। ਅਜਿਹੇ ’ਚ ਦੂਜੇ ਟੈਸਟ ’ਚ 2 ਤੇਜ ਗੇਂਦਬਾਜਾਂ ਨੂੰ ਖੇਡਣ ਦਾ ਕੋਈ ਫਾਇਦਾ ਹੁੰਦਾ ਨਜਰ ਨਹੀਂ ਆ ਰਿਹਾ ਹੈ।

ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰਜ਼ਤ ਪਾਟੀਦਾਰ, ਸ਼੍ਰੇਅਸ ਅਈਅਰ, ਸਰਫਰਾਜ ਖਾਨ, ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ।

ਸ਼ੁਭਮਨ ਜਾਂ ਸ਼੍ਰੇਅਸ ਬਾਹਰ, ਪਾਟੀਦਾਰ ਅਤੇ ਸਰਫਰਾਜ ਦੋਵਾਂ ਦਾ ਡੈਬਿਊ

ਟੀਮ ਇੰਡੀਆ ਆਊਟ ਆਫ ਫਾਰਮ ਤੋਂ ਬਾਹਰ ਚੱਲ ਰਹੇ ਟਾਪ ਆਰਡਰ ਬੱਲੇਬਾਜ ਸ਼ੁਭਮਨ ਗਿੱਲ ਨੂੰ ਵੀ ਬਾਹਰ ਕਰ ਸਕਦੀ ਹੈ। ਸ਼੍ਰੇਅਸ ਅਈਅਰ ਦੀ ਫਾਰਮ ਵੀ ਕੁਝ ਖਾਸ ਨਹੀਂ ਹੈ, ਇਸ ਲਈ ਜੇਕਰ ਵਿਸ਼ਾਖਾਪਟਨਮ ’ਚ ਉਨ੍ਹਾਂ ’ਚੋਂ ਕਿਸੇ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਪਾਟੀਦਾਰ ਅਤੇ ਸਰਫਰਾਜ ਦੋਵਾਂ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਅਜਿਹੇ ’ਚ ਵੀ ਟੀਮ 6 ਬੱਲੇਬਾਜਾਂ, 3 ਸਪਿਨਰਾਂ ਅਤੇ 2 ਤੇਜ ਗੇਂਦਬਾਜਾਂ ਨਾਲ ਮੈਦਾਨ ’ਚ ਉਤਰੇਗੀ। (IND vs ENG)

ਗਿੱਲ ਪਿਛਲੀਆਂ 11 ਪਾਰੀਆਂ ’ਚ ਅਰਧ ਸੈਂਕੜਾ ਵੀ ਨਹੀਂ ਜੜ ਸਕੇ ਹਨ। ਉਨ੍ਹਾਂ ਨੇ ਆਖਰੀ ਵਾਰ 9 ਮਾਰਚ, 2023 ਨੂੰ ਅਹਿਮਦਾਬਾਦ ’ਚ ਅਸਟਰੇਲੀਆ ਖਿਲਾਫ 128 ਦੌੜਾਂ ਦੀ ਪਾਰੀ ਖੇਡੀ ਸੀ। ਸੈਂਕੜਾ ਤਾਂ ਛੱਡੋ, ਇਸ ਪਾਰੀ ਤੋਂ ਬਾਅਦ ਅਰਧ ਸੈਂਕੜਾ ਵੀ ਨਹੀਂ ਆਇਆ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 36 ਰਿਹਾ, ਜੋ ਉਨ੍ਹਾ ਨੇ ਇਸ ਸਾਲ 3 ਜਨਵਰੀ ਨੂੰ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਦੂਜੇ ਪਾਸੇ ਸ਼੍ਰੇਅਸ ਨੇ ਵੀ ਇਸ ਤੋਂ ਪਹਿਲਾਂ 12 ਪਾਰੀਆਂ ’ਚ ਅਰਧ ਸੈਂਕੜਾ ਜੜਿਆ ਸੀ। ਇਸ ਦੌਰਾਨ 35 ਦੌੜਾਂ ਉਨ੍ਹਾਂ ਦਾ ਸਰਵੋਤਮ ਸਕੋਰ ਰਿਹਾ। ਉਨ੍ਹਾਂ ਨੇ ਦਸੰਬਰ 2022 ’ਚ ਬੰਗਲਾਦੇਸ਼ ਖਿਲਾਫ ਆਪਣਾ ਆਖਰੀ ਅਰਧ ਸੈਂਕੜਾ ਜੜਿਆ ਸੀ।

ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਰਜ਼ਤ ਪਾਟੀਦਾਰ, ਸਰਫਰਾਜ ਖਾਨ, ਸ਼੍ਰੇਅਸ ਅਈਅਰ, ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

Australia ਖਿਲਾਫ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ Gaikwad, ਤੋੜੇ ਕਈ ਰਿਕਾਰਡ
ਆਖਿਰੀ 2 ਓਵਰਾਂ ’ਚ ਭਾਰਤੀ ਗੇਂਦਾਬਾਜ਼ਾਂ ਨੇ 43 ਦੌੜਾਂ ਦਿੱਤੀਆਂ | Ruturaj Gaikwad

ਗੁਵਾਹਾਟੀ। ਰਿਤੂਰਾਜ਼ ਗਾਇਕਵਾੜ ਨੇ ਅਸਟਰੇਲੀਆ ਖਿਲਾਫ ਤੀਜੇ ਟੀ-20 ਮੈਚ ’ਚ ਤੂਫਾਨੀ ਸੈਂਕੜਾ ਜੜਿਆ। ਗਾਇਕਵਾੜ ਨੇ 57 ਗੇਂਦਾਂ ’ਚ 123 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ’ਚ 13 ਚੌਕੇ ਅਤੇ 7 ਛੱਕੇ ਜੜੇ। ਭਾਰਤ ਲਈ ਟੀ-20 ਫਾਰਮੈਟ ’ਚ ਰਿਤੁਰਾਜ ਗਾਇਕਵਾੜ ਦਾ ਇਹ ਪਹਿਲਾ ਸੈਂਕੜਾ ਹੈ। ਇਸ ਸੈਂਕੜੇ ਨਾਲ ਰਿਤੂਰਾਜ ਗਾਇਕਵਾੜ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ। ਪਰ ਗਾਇਕਵਾੜ ਦੇ ਸੈਂਕੜੇ ਦੇ ਬਾਵਜ਼ੂਦ ਵੀ ਭਾਰਤ ਇਹ ਮੈਚ ਹਾਰ ਗਿਆ। (Ruturaj Gaikwad)

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਬਣਾਇਆਂ ਸਨ, ਜਵਾਬ ’ਚ ਅਸਟਰੇਲੀਆ ਦੇ ਗਲੇਨ ਮੈਕਸਵੈੱਲ ਦਾ ਸੈਂਕੜਾ ਭਾਰੀ ਪੈ ਗਿਆ ਅਤੇ ਅਸਟਰੇਲੀਆ ਨੇ ਇਹ ਮੈਚ ਆਖਿਰੀ ਗੇਂਦ ’ਤੇ ਜਿੱਤ ਲਿਆ। ਅਸਟਰੇਲੀਆ ਵੱਲੋਂ ਮੈਕਸਵੈੱਲ ਨੇ ਤੂਫਾਨੀ ਸੈਂਕੜਾ ਜੜਿਆ। ਭਾਰਤੀ ਗੇਂਦਬਾਜ਼ਾਂ ਨੇ ਆਖਿਰੀ ਦੋ ਓਵਰਾਂ ’ਚ 43 ਦੌੜਾਂ ਦਿੱਤੀਆਂ। ਰਿਤੂਰਾਜ਼ ਗਾਇਕਵਾੜ ਟੀ-20 ਫਾਰਮੈਟ ’ਚ ਭਾਰਤ ਲਈ ਦੂਜੇ ਸਭ ਤੋਂ ਵੱਧ ਸਕੋਰਰ ਬਣ ਗਏ ਹਨ। ਭਾਰਤ ਲਈ ਇਸ ਫਾਰਮੈਟ ’ਚ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਸ਼ੁਭਮਨ ਗਿੱਲ ਦੇ ਨਾਂਅ ਹੈ। ਸ਼ੁਭਮਨ ਗਿੱਲ ਨੇ ਨਿਊਜੀਲੈਂਡ ਖਿਲਾਫ 126 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। (Ruturaj Gaikwad)

ਅਸਟਰੇਲੀਆ ਖਿਲਾਫ ਟੀ-20 ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ

ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਖਾਸ ਗੱਲ ਇਹ ਰਹੀ ਕਿ ਇਸ ਬੱਲੇਬਾਜ ਨੇ ਪਹਿਲੀਆਂ 22 ਗੇਂਦਾਂ ’ਤੇ 22 ਦੌੜਾਂ ਬਣਾਈਆਂ, ਭਾਵ ਉਨ੍ਹਾਂ 100 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਪਰ ਆਖਰੀ 35 ਗੇਂਦਾਂ ’ਤੇ ਉਸ ਨੇ 101 ਦੌੜਾਂ ਬਣਾਈਆਂ। ਰਿਤੁਰਾਜ ਗਾਇਕਵਾੜ ਨੇ ਆਖਰੀ 35 ਗੇਂਦਾਂ ’ਤੇ 288.57 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਨਾਲ ਗਾਇਕਵਾੜ ਅਸਟਰੇਲੀਆ ਖਿਲਾਫ ਟੀ-20 ਫਾਰਮੈਟ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਬੱਲੇਬਾਜ ਬਣੇ ਹਨ। ਇਸ ਤੋਂ ਪਹਿਲਾਂ ਨਿਊਜੀਲੈਂਡ ਦੇ ਬ੍ਰੈਂਡਨ ਮੈਕੁਲਮ, ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਅਤੇ ਮਾਰਟਿਨ ਗੁਪਟਿਲ ਅਸਟਰੇਲੀਆ ਖਿਲਾਫ ਟੀ-20 ਫਾਰਮੈਟ ’ਚ ਸੈਂਕੜੇ ਲਾ ਚੁੱਕੇ ਹਨ।

ਟੀ-20 ਫਾਰਮੈਟ ’ਚ ਭਾਰਤ ਲਈ ਦੂਜਾ ਸਭ ਤੋਂ ਵੱਧ ਵਿਅਕਤੀਗਤ ਸਕੋਰ

ਭਾਰਤ ਲਈ ਟੀ-20 ਫਾਰਮੈਟ ’ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਸ਼ੁਭਮਨ ਗਿੱਲ ਦੇ ਨਾਂਅ ਦਰਜ਼ ਹੈ। ਸ਼ੁਭਮਨ ਗਿੱਲ ਨੇ ਨਿਊਜੀਲੈਂਡ ਖਿਲਾਫ 126 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਹੁਣ ਰਿਤੁਰਾਜ ਗਾਇਕਵਾੜ 123 ਦੌੜਾਂ ਬਣਾ ਕੇ ਟੀ-20 ਫਾਰਮੈਟ ’ਚ ਭਾਰਤ ਲਈ ਦੂਜੇ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਬਣ ਗਏ ਹਨ। ਇਸ ਸੂਚੀ ’ਚ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਹਨ। ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਰੋਹਿਤ ਸ਼ਰਮਾ ਨੇ ਸਾਲ 2022 ’ਚ ਸ਼੍ਰੀਲੰਕਾ ਖਿਲਾਫ ਇੰਦੌਰ ’ਚ 118 ਦੌੜਾਂ ਬਣਾਈਆਂ ਸਨ। ਸੂਰਿਆਕੁਮਾਰ ਯਾਦਵ ਨੇ ਸਾਲ 2022 ’ਚ ਨਾਟਿੰਘਮ ’ਚ ਇੰਗਲੈਂਡ ਖਿਲਾਫ 117 ਦੌੜਾਂ ਬਣਾਈਆਂ ਸਨ। (Ruturaj Gaikwad)

ਸਰਕਾਰੀ ਸਕੂਲਾਂ ਤੋਂ ਕਿਉਂ ਉੱਠ ਰਿਹੈ ਮਾਪਿਆਂ ਦਾ ਭਰੋਸਾ

ਗਾਇਕਵਾੜ ਨੇ ਇੱਕ ਓਵਰ ’ਚ ਜੜੇ ਸੱਤ ਛੱਕੇ
ਸੱਤ ਛੱਕੇ ਮਾਰਨ ਵਾਲੇ ਪਹਿਲੇ ਬੱਲਬਾਜ਼ ਬਣੇ

ਅਹਿਮਦਾਬਾਦ (ਏਜੰਸੀ)। ਮਹਾਂਰਾਸ਼ਟਰ ਦੇ ਰੂਤੁਰਾਜ ਗਾਇਕਵਾੜ ਨੇ ਸੋਮਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੇ ਖਿਲਾਫ ਇੱਕ ਓਵਰ ਵਿੱਚ ਸੱਤ ਛੱਕੇ ਜੜ ਕੇ ਲਿਸਟ ਏ ਕ੍ਰਿਕਟ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਗਾਇਕਵਾੜ ਨੇ ਸ਼ਿਵਾ ਸਿੰਘ ਵੱਲੋਂ ਸੁੱਟੇ 49ਵੇਂ ਓਵਰ ਵਿੱਚ ਇਹ ਰਿਕਾਰਡ ਬਣਾਇਆ।

ਇਸ ਓਵਰ ਦੀ ਪੰਜਵੀਂ ਗੇਂਦ ਨੋ ਬਾਲ ਹੋਣ ਕਾਰਨ ਸ਼ਿਵ ਨੂੰ ਕੁੱਲ ਸੱਤ ਗੇਂਦਾਂ ਸੁੱਟਣੀਆਂ ਪਈਆਂ। ਗਾਇਕਵਾੜ ਨੇ ਓਵਰ ‘ਚ ਸਾਰੀਆਂ ਗੇਂਦਾਂ ‘ਤੇ ਛੱਕੇ ਲਗਾ ਕੇ ਕੁੱਲ 43 ਦੌੜਾਂ ਜੋੜੀਆਂ। ਗਾਇਕਵਾੜ ਨੇ ਵੀ ਇਸੇ ਓਵਰ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਮਹਾਂਰਾਸ਼ਟਰ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਗਾਇਕਵਾੜ ਨੇ 159 ਗੇਂਦਾਂ ‘ਤੇ 10 ਚੌਕਿਆਂ ਅਤੇ 16 ਛੱਕਿਆਂ ਦੀ ਮਦਦ ਨਾਲ ਅਜੇਤੂ 220 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 50 ਓਵਰਾਂ ‘ਚ 330 ਦੌੜਾਂ ਤੱਕ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ