IND vs NZ - Sach Kahoon Punjabi
Jasprit Bumrah: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਉਣ ਤੋਂ ਬਾਅਦ ਕਿਹਾ ਕਿ ਇਹ ਜਿੱਤ ਉਨ੍ਹਾਂ ਲਈ ਖਾਸ ਸੀ। ਪਲੇਅਰ ਆਫ ਦਿ ਮੈਚ ਜਸਪ੍ਰੀਤ ਬੁਮਰਾਹ ਨੇ ਕਿਹਾ, ‘ਇਹ ਜਿੱਤ ਮੇਰੇ ਲਈ ਬਹੁਤ ਖਾਸ ਹੈ। ਮੈਂ ਪਹਿਲਾਂ ਆਪਣੇ ਘਰੇਲੂ ਮੈਦਾਨ ’ਤੇ ਫਾਈਨਲ ਖੇਡਿਆ ਹੈ, ਪਰ ਮੈਂ ਉਦੋਂ ਨਹੀਂ ਜਿੱਤਿਆ ਸੀ। ਅੱਜ ਇੱਥੇ ਜਿੱਤਣਾ ਇੱਕ ਵੱਖਰਾ ਅਹਿਸਾਸ ਹੈ। ਮੈਨੂੰ ਪਤਾ ਸੀ ਕਿ ਪਿੱਚ ਮੱਦਦਗਾਰ ਸੀ, ਇਸ ਲਈ ਮੈਨੂੰ ਆਪਣੇ ਸਾਰੇ ਤਜਰਬੇ ਦੀ ਵਰਤੋਂ ਕਰਨੀ ਪਈ।’
ਇਹ ਖਬਰ ਵੀ ਪੜ੍ਹੋ : T20 World Cup: ਕਿੰਨੀ ਵਾਰ ਭਾਰਤੀ ਬਣੇ ‘ਪਲੇਅਰ ਆਫ ਦਾ ਟੂਰਨਾਮੈਂਟ’? ਫਾਈਨਲ ’ਚ ਸਭ ਤੋਂ ਜ਼ਿਆਦਾ ਇਨ੍ਹਾਂ ਦੇਸ਼ਾਂ ਦੇ ਖਿ…
ਇਸ ਟੂਰਨਾਮੈਂਟ ਤੋਂ ਪਹਿਲਾਂ, ਮੈਂ ਇੱਕ ਅਜਿਹੇ ਪੜਾਅ ’ਚ ਸੀ ਜਿੱਥੇ ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਸੀ। ਮੈਂ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ, ਪਰ ਫਿਰ ਵੀ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਆਪ ’ਤੇ ਦਬਾਅ ਪਾ ਰਿਹਾ ਸੀ। ਇਸ ਟੂਰਨਾਮੈਂਟ ’ਚ, ਮੈਂ ਖੇਡ ਨੂੰ ਆਪਣੇ ਕੋਲ ਆਉਣ ਦਿੱਤਾ, ਅਤੇ ਇਹ ਮੇਰੇ ਲਈ ਕੰਮ ਕਰਦਾ ਰਿਹਾ। ਮੇਰੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹਮੇਸ਼ਾ ਮੇਰੀ ਤਾਕਤ ਰਿਹਾ ਹੈ। ਮੇਰੇ ਘਰੇਲੂ ਮੈਦਾਨ ’ਤੇ ਵਿਸ਼ਵ ਕੱਪ ਫਾਈਨਲ ’ਚ ਪਲੇਅਰ ਆਫ ਦਿ ਮੈਚ ਹਾਸਲ ਕਰਨ ਤੋਂ ਵਧੀਆ ਕੁਝ ਨਹੀਂ ਹੈ। Jasprit Bumrah
ਜਿੱਥੋਂ ਤੱਕ ਹੌਲੀ ਗੇਂਦਾਂ ਦਾ ਸਵਾਲ ਹੈ, ਇੱਥੇ ਦੇ ਤਜਰਬੇ ਨੇ ਬਹੁਤ ਮਦਦ ਕੀਤੀ। ਮੈਂ ਇੱਥੇ ਕਈ ਵਾਰ ਫਲੈਟ ਪਿੱਚਾਂ ’ਤੇ ਖੇਡਿਆ ਹੈ ਤੇ ਦੂਜੀਆਂ ਟੀਮਾਂ ਨੂੰ ਦੇਖਿਆ ਹੈ। ਮੈਂ ਸਮਝਿਆ ਸੀ ਕਿ ਬਹੁਤ ਤੇਜ਼ ਗੇਂਦਬਾਜ਼ੀ ਕਰਨ ਨਾਲ ਬੱਲੇਬਾਜ਼ਾਂ ਲਈ ਸ਼ਾਟ ਖੇਡਣਾ ਆਸਾਨ ਹੋ ਜਾਵੇਗਾ। ਇਸ ਲਈ ਮੈਂ ਸਮਝਦਾਰੀ ਨਾਲ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ’ਤੇ ਨਜ਼ਰ ਰੱਖੀ।
ਸਾਡੇ ਗੇਂਦਬਾਜ਼ੀ ਸਮੂਹ ਦੀ ਗੱਲ ਕਰੀਏ ਤਾਂ, ਜਦੋਂ ਵੀ ਅਸੀਂ ਚਰਚਾ ਕਰਦੇ ਹਾਂ, ਹਰ ਖਿਡਾਰੀ ਆਪਣੇ ਵਿਕਲਪ ਲੈ ਕੇ ਆਉਂਦਾ ਹੈ। ਜਦੋਂ ਵੀ ਚਰਚਾ ਦੀ ਲੋੜ ਹੁੰਦੀ ਸੀ, ਅਸੀਂ ਖੁੱਲ੍ਹ ਕੇ ਗੱਲ ਕਰਦੇ ਸੀ। ਅਸੀਂ ਕਦੇ ਵੀ ਕੋਈ ਘਬਰਾਹਟ ਨਹੀਂ ਦਿਖਾਈ। ਅਸੀਂ ਹਮੇਸ਼ਾ ਆਪਣਾ ਸੰਜਮ ਬਣਾਈ ਰੱਖਿਆ। ਜੋ ਟੀਮਾਂ ਅਜਿਹਾ ਕਰ ਸਕਦੀਆਂ ਹਨ, ਉਹ ਟੂਰਨਾਮੈਂਟ ਜਿੱਤਦੀਆਂ ਹਨ, ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਅਜਿਹਾ ਕੀਤਾ।
T20 World Cup Final: ਭਾਰਤ ਦੀ ਬਾਦਸ਼ਾਹਤ ਜਾਰੀ, ਫਿਰ ਬਣਿਆ ਚੈਂਪੀਅਨ
ਫਾਈਨਲ ਮੁਕਾਬਲੇ ‘ਚ ਨਿਊਜੀਲੈਂਡ ਨੂੰ ਹਰਾ ਜਿੱਤਿਆ ਖਿਤਾਬ
ਲਗਾਤਾਰ ਦੂਜੀ ਵਾਰ ਭਾਰਤ ਬਣਿਆ ਚੈਂਪੀਅਨ
T20 World Cup Final: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੀ20 ਵਿਸ਼ਵ ਕੱਪ (T20 World Cup 2026) ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 256 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਰਹੀਆਂ। T20 World Cup Final
ਇਹ ਖਬਰ ਵੀ ਪੜ੍ਹੋ : T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ
ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ ਵੀ ਤੇਜ਼ ਤਰਾਰ ਅਰਧਸੈਂਕੜੇ ਵਾਲੀ ਪਾਰੀ ਖੇਡੀ। ਆਖਰੀ ਓਵਰਾਂ ‘ਚ ਆਲਰਾਊਂਡਰ ਸਿ਼ਵਮ ਦੁੱਬੇ ਨੇ 8 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਜਿਮੀ ਨੀਸ਼ਮ ਨੇ 3, ਮੈਟ ਹੈਨਰੀ ਤੇ ਰਚਿਨ ਰਵਿੰਦਰ ਨੇ 1-1 ਵਿਕਟ ਹਾਸਲ ਕੀਤੀ। ਜਵਾਬ ‘ਚ ਕੀਵੀਆਂ ਦੀ ਪੂਰੀ ਟੀਮ ਆਪਣੇ 20 ਓਵਰਾਂ ‘ਚ 159 ਦੌੜਾਂ ਹੀ ਬਣਾ ਸਕੀ। ਨਿਊਜੀਲੈਂਡ ਵੱਲੋਂ ਓਪਨਰ ਟਿਮ ਸੀਫਰਟ ਨੇ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ ਕਪਤਾਨੀ ਪਾਰੀ ਖੇਡੀ। ਹੋਰ ਕੋਈ ਵੀ ਕੀਵੀ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਹਾਸਲ ਕੀਤੀਆਂ।ਅਕਸ਼ਰ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ। T20 World Cup Final
ਭਾਰਤੀ ਪਾਰੀਆਂ ਵਿੱਚ ਬਣੇ ਖਾਸ ਰਿਕਾਰਡ
ਟੀਮ ਨੇ 7.2 ਓਵਰਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ, ਜੋ ਕਿ ਟੀ-20 ਵਿਸ਼ਵ ਕੱਪ ਦੇ ਨਾਕਆਊਟ ਮੈਚ ਵਿੱਚ ਕਿਸੇ ਵੀ ਟੀਮ ਦੁਆਰਾ ਬਣਾਈਆਂ ਗਈਆਂ ਸਭ ਤੋਂ ਤੇਜ਼ 100 ਦੌੜਾਂ ਹਨ।
ਭਾਰਤੀ ਟੀਮ ਨੇ ਪਾਵਰਪਲੇ ਵਿੱਚ ਵਿਸ਼ਵ ਕੱਪ ਦੇ ਸਭ ਤੋਂ ਵੱਧ ਸਕੋਰ ਦੀ ਬਰਾਬਰੀ ਕੀਤੀ। ਪਿਛਲਾ ਰਿਕਾਰਡ 92/1 ਸੀ, ਜੋ ਵੈਸਟ ਇੰਡੀਜ਼ ਨੇ 2024 ਵਿਸ਼ਵ ਕੱਪ ਵਿੱਚ ਬਣਾਇਆ ਸੀ।
ਸੈਮਸਨ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ। ਉਨ੍ਹਾਂ ਵੈਸਟ ਇੰਡੀਜ਼ ਦੇ ਮਾਰਲੋਨ ਸੈਮੂਅਲਜ਼ ਵੱਲੋਂ ਬਣਾਏ 85 ਦੌੜਾਂ ਦੇ ਰਿਕਾਰਡ ਨੂੰ ਤੋੜਿਆ।
T20 World Cup Final: ਟੀ20 ਵਿਸ਼ਵ ਕੱਪ ਫਾਈਨਲ, ਟੀਮ ਇੰਡੀਆ ਹੋਟਲ ਤੋਂ ਸਟੇਡੀਅਮ ਲਈ ਰਵਾਨਾ
ਹਰਭਜਨ ਸਿੰਘ ਬੋਲ, ਚੈਂਪੀਅਨ ਵਾਂਗ ਖੇਡਣਾ ਹੈ
ਸਮਾਪਤੀ ਸਮਾਰੋਹ ’ਚ ਰਿਕੀ ਮਾਰਟਿਨ ਕਰਨਗੇ ਪ੍ਰਦਰਸ਼ਨ
T20 World Cup Final: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਸਾਬਕਾ ਚੈਂਪੀਅਨ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਪ੍ਰਸ਼ੰਸਕ ਪਹਿਲਾਂ ਹੀ ਸਟੇਡੀਅਮ ’ਚ ਦਾਖਲ ਹੋਣਾ ਸ਼ੁਰੂ ਕਰ ਚੁੱਕੇ ਹਨ। ਟਾਸ ਤੋਂ ਪਹਿਲਾਂ, ਸਮਾਪਤੀ ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਪੌਪ ਸਟਾਰ ਰਿੱਕੀ ਮਾਰਟਿਨ, ਸੁਖਵੀਰ ਸਿੰਘ ਤੇ ਫਾਲਗੁਨੀ ਪਾਠਕ ਪ੍ਰਦਰਸ਼ਨ ਕਰਨਗੇ। ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਅਤੇ ਭਾਰਤੀ ਕੋਚ ਗੌਤਮ ਗੰਭੀਰ ਦੀ ਪਤਨੀ ਨਤਾਸ਼ਾ ਤੇ ਧੀਆਂ ਮੈਚ ਦੇਖਣ ਲਈ ਅਹਿਮਦਾਬਾਦ ਪਹੁੰਚੀਆਂ ਹਨ। ਉਜੈਨ ਦੇ ਮਹਾਕਾਲ ਮੰਦਰ ’ਚ ਭਾਰਤੀ ਟੀਮ ਦੀ ਜਿੱਤ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਸਾਬਕਾ ਸਪਿਨਰ ਹਰਭਜਨ ਸਿੰਘ ਨੇ ਮੈਚ ਤੋਂ ਪਹਿਲਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਟੀਮ ਇੰਡੀਆ ਨੂੰ ਕਿਹਾ, ‘ਸਾਨੂੰ ਚੈਂਪੀਅਨਾਂ ਵਾਂਗ ਖੇਡਣਾ ਪਵੇਗਾ।’
ਇਹ ਖਬਰ ਵੀ ਪੜ੍ਹੋ : Women 1000 RS Scheme: ਪੰਜਾਬ ਦੀਆਂ ਔਰਤਾਂ ਨੂੰ ਬਜ਼ਟ ’ਚ ਮਿਲਿਆ ਤੋਹਫ਼ਾ, 1000 ਰੁਪਏ ਵਾਲੀ ਗਰੰਟੀ ਹੋਈ ਪੂਰੀ, ਹੁਣ 15…
ਭਾਰਤ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ
ਤੀਜਾ ਖਿਤਾਬ : ਭਾਰਤ ਤਿੰਨ ਵਾਰ ਟਰਾਫੀ ਜਿੱਤਣ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।
ਟਾਈਟਲ ਡਿਫੈਂਸ : ਭਾਰਤ ਲਗਾਤਾਰ ਦੂਜੀ ਵਾਰ ਟਰਾਫੀ ਜਿੱਤਣ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।
ਮੇਜ਼ਬਾਨ ਦੇਸ਼ : ਭਾਰਤ ਘਰੇਲੂ ਧਰਤੀ ’ਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਵੀ ਬਣ ਸਕਦਾ ਹੈ।
ਇਹ ਮੈਚ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ | T20 World Cup Final
ਫਾਈਨਲ ਮੈਚ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਨਵੀਂ ਪਿੱਚ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਇੱਕ ਮੈਚ ਖੇਡਿਆ ਗਿਆ ਸੀ। ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਸੀ। ਇੱਥੇ ਗੇਂਦ ਬਹੁਤ ਘੱਟ ਘੁੰਮੇਗੀ, ਪਰ ਯਕੀਨੀ ਤੌਰ ’ਤੇ ਗਤੀ ਤੇ ਉਛਾਲ ਪ੍ਰਦਾਨ ਕਰੇਗੀ। ਹਾਲਾਂਕਿ, ਇਸ ਨਾਲ ਬੱਲੇਬਾਜ਼ਾਂ ਨੂੰ ਹੀ ਫਾਇਦਾ ਹੋਵੇਗਾ।
ਇੱਥੇ ਖੇਡੇ ਗਏ 14 ਟੀ-20 ਅੰਤਰਰਾਸ਼ਟਰੀ ਮੈਚਾਂ ’ਚ, ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਅੱਠ ਵਾਰ ਜਿੱਤ ਹਾਸਲ ਕੀਤੀ ਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਪੰਜ ਵਾਰ ਜਿੱਤ ਹਾਸਲ ਕੀਤੀ, ਜਦੋਂ ਕਿ ਇੱਕ ਮੈਚ ਟਾਈ ਰਿਹਾ। 234 ਦੌੜਾਂ ਇਸ ਮੈਦਾਨ ’ਤੇ ਸਭ ਤੋਂ ਵੱਧ ਸਕੋਰ ਹੈ, ਜੋ ਭਾਰਤ ਨੇ 2023 ’ਚ ਨਿਊਜ਼ੀਲੈਂਡ ਵਿਰੁੱਧ ਬਣਾਇਆ ਸੀ। ਸ਼ੁਭਮਨ ਗਿੱਲ ਨੇ ਉੱਥੇ ਸੈਂਕੜਾ ਲਾਇਆ ਸੀ, ਤੇ ਨਿਊਜ਼ੀਲੈਂਡ 66 ਦੌੜਾਂ ’ਤੇ ਆਲ ਆਊਟ ਹੋ ਗਿਆ।
ਮੌਜ਼ੂਦਾ ਵਿਸ਼ਵ ਕੱਪ ’ਚ ਇੱਥੇ ਛੇ ਮੈਚ ਖੇਡੇ ਗਏ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਤਿੰਨ ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਦੋ ਜਿੱਤੇ। ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਕਾਰ ਇੱਕ ਮੈਚ ਟਾਈ ਰਿਹਾ, ਪਰ ਦੱਖਣੀ ਅਫਰੀਕਾ ਨੇ ਇਹ ਮੈਚ ਦੋਹਰੇ ਸੁਪਰ ਓਵਰ ’ਚ ਜਿੱਤਿਆ।
ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਅਹਿਮਦਾਬਾਦ ਦੇ ਮੈਦਾਨ ’ਤੇ ਦੋ ਮੈਚ ਖੇਡੇ ਹਨ। ਉਨ੍ਹਾਂ ਨੇ ਗਰੁੱਪ ਪੜਾਅ ਵਿੱਚ ਨੀਦਰਲੈਂਡਜ਼ ਵਿਰੁੱਧ ਜਿੱਤ ਹਾਸਲ ਕੀਤੀ ਤੇ ਸੁਪਰ 8 ਪੜਾਅ ਵਿੱਚ ਦੱਖਣੀ ਅਫਰੀਕਾ ਵਿਰੁੱਧ ਹਾਰ ਗਈ। ਦੂਜੇ ਪਾਸੇ, ਨਿਊਜ਼ੀਲੈਂਡ ਇੱਥੇ ਆਪਣਾ ਦੂਜਾ ਮੈਚ ਖੇਡੇਗਾ, ਉਹ ਵੀ ਦੱਖਣੀ ਅਫਰੀਕਾ ਤੋਂ ਹਾਰ ਗਿਆ ਸੀ।
ਭਾਰਤ ਨੇ ਅਹਿਮਦਾਬਾਦ ’ਚ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਸੱਤ ਜਿੱਤੇ ਹਨ ਤੇ ਤਿੰਨ ਹਾਰੇ ਹਨ। ਨਿਊਜ਼ੀਲੈਂਡ ਨੇ ਇੱਥੇ ਦੋ ਟੀ-20 ਮੈਚ ਖੇਡੇ ਹਨ, ਦੋਵੇਂ ਹਾਰੇ ਹਨ। ਭਾਰਤ ਤੇ ਨਿਊਜ਼ੀਲੈਂਡ 2023 ਵਿੱਚ ਇਸ ਮੈਦਾਨ ’ਤੇ ਇੱਕ ਵਾਰ ਟਕਰਾ ਚੁੱਕੇ ਹਨ, ਜਿਸ ’ਚ ਭਾਰਤ ਨੇ 168 ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ।
ਧੋਨੀ ਅਹਿਮਦਾਬਾਦ ਪਹੁੰਚੇ | T20 World Cup Final
ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਤੇ ਰੋਹਿਤ ਸ਼ਰਮਾ ਸਮੇਤ ਕਈ ਨਾਮਵਰ ਖਿਡਾਰੀ ਫਾਈਨਲ ਵੇਖਣ ਲਈ ਅਹਿਮਦਾਬਾਦ ਪਹੁੰਚੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ ਵੀ ਮੈਚ ਦੌਰਾਨ ਨਰਿੰਦਰ ਮੋਦੀ ਸਟੇਡੀਅਮ ’ਚ ਮੌਜ਼ੂਦ ਰਹਿਣਗੇ।
ਅਹਿਮਦਾਬਾਦ ’ਚ ਮੀਂਹ ਦੀ ਕੋਈ ਉਮੀਦ ਨਹੀਂ
ਐਤਵਾਰ ਨੂੰ ਅਹਿਮਦਾਬਾਦ ’ਚ ਬਹੁਤ ਗਰਮੀ ਹੋਵੇਗੀ। ਮੀਂਹ ਦੀ ਸੰਭਾਵਨਾ ਨਹੀਂ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਸਕਦਾ ਹੈ, ਜਦੋਂ ਕਿ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
ਫਾਈਨਲ ਲਈ ਰਿਜ਼ਰਵ ਡੇ | T20 World Cup Final
ਜਦੋਂ ਕਿ ਫਾਈਨਲ ਵਾਲੇ ਦਿਨ ਅਹਿਮਦਾਬਾਦ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਆਈਸੀਸੀ ਨੇ ਰਿਜ਼ਰਵ ਡੇ ਨਿਰਧਾਰਤ ਕੀਤਾ ਹੈ। ਜੇਕਰ ਮੈਚ 8 ਮਾਰਚ ਨੂੰ ਪੂਰਾ ਨਹੀਂ ਹੋ ਸਕਦਾ, ਤਾਂ ਮੈਚ ਸੋਮਵਾਰ, 9 ਮਾਰਚ ਨੂੰ ਰਿਜ਼ਰਵ ਡੇ ’ਤੇ ਖੇਡਿਆ ਜਾਵੇਗਾ। ਜੇਕਰ ਫਾਈਨਲ ਰਿਜ਼ਰਵ ਡੇ ’ਤੇ ਵੀ ਨਹੀਂ ਖੇਡਿਆ ਜਾ ਸਕਦਾ, ਤਾਂ ਨਿਯਮਾਂ ਅਨੁਸਾਰ ਟਰਾਫੀ ਦੋਵਾਂ ਟੀਮਾਂ ਵਿਚਕਾਰ ਸਾਂਝੀ ਕੀਤੀ ਜਾਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕਕੋਂਚੀ, ਮੈਟ ਹੈਨਰੀ, ਜਿੰਮੀ ਨੀਸ਼ਮ ਤੇ ਲੌਕੀ ਫਰਗੂਸਨ।
ਰਿਚਰਡ ਇਲਿੰਗਵਰਥ ਅੰਪਾਇਰਿੰਗ ਕਰਨਗੇ
ਆਈਸੀਸੀ ਨੇ ਫਾਈਨਲ ਲਈ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਦੇ ਰਿਚਰਡ ਇਲਿੰਗਵਰਥ ਅਤੇ ਐਲੇਕਸ ਵਾਰਫ ਮੈਦਾਨੀ ਅੰਪਾਇਰ ਹੋਣਗੇ। ਦੋਵਾਂ ਨੇ ਪਹਿਲੇ ਸੈਮੀਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਇਲਿੰਗਵਰਥ ਨੇ ਕ੍ਰਿਸ ਗੈਫਨੀ ਨਾਲ 2024 ਟੀ-20 ਵਿਸ਼ਵ ਕੱਪ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਉਸਨੇ ਪਿਛਲੇ ਇੱਕ ਰੋਜ਼ਾ ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਦੱਖਣੀ ਅਫਰੀਕਾ ਦੇ ਅੱਲਾਹੂਦੀਨ ਪਾਲੇਕਰ ਤੀਜੇ ਅੰਪਾਇਰ ਹੋਣਗੇ, ਜਦੋਂ ਕਿ ਐਡਰੀਅਨ ਹੋਲਸਟੌਕ ਚੌਥੇ ਅੰਪਾਇਰ ਵਜੋਂ ਕੰਮ ਕਰਨਗੇ। ਅਸਟਰੇਲੀਆ ਦੇ ਐਂਡੀ ਪਾਈਕ੍ਰਾਫਟ ਮੈਚ ਰੈਫਰੀ ਹੋਣਗੇ। ਉਸਨੇ ਏਸ਼ੀਆ ਕੱਪ ਫਾਈਨਲ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਅੰਪਾਇਰਿੰਗ ਕੀਤੀ।
T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ
ਸਪਿਨ ਘੱਟ, ਗਤੀ ਤੇ ਉਛਾਲ ਮਿਲੇਗਾ ਜ਼ਿਆਦਾ | T20 World Cup Final
T20 World Cup Final: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੀ-20 ਵਿਸ਼ਵ ਕੱਪ ਦਾ ਫਾਈਨਲ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ। ਜਾਣਕਾਰੀ ਮੁਤਾਬਕ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਨਵੀਂ ਪਿੱਚ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਟੂਰਨਾਮੈਂਟ ’ਚ ਪਹਿਲਾਂ ਇੱਕ ਮੈਚ ਖੇਡਿਆ ਗਿਆ ਸੀ। ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਇੱਥੇ ਗੇਂਦ ਬਹੁਤ ਘੱਟ ਘੁੰਮੇਗੀ, ਪਰ ਯਕੀਨੀ ਤੌਰ ’ਤੇ ਗਤੀ ਤੇ ਉਛਾਲ ਮਿਲੇਗਾ। ਹਾਲਾਂਕਿ, ਇਸ ਨਾਲ ਬੱਲੇਬਾਜ਼ਾਂ ਨੂੰ ਹੀ ਫਾਇਦਾ ਹੋਵੇਗਾ। ਟਾਈਟਲ ਮੈਚ 8 ਮਾਰਚ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਆਈਸੀਸੀ ਨੇ ਕਿਹਾ ਕਿ ਇੰਗਲੈਂਡ ਦੇ ਰਿਚਰਡ ਇਲਿੰਗਵਰਥ ਤੇ ਐਲੇਕਸ ਵਾਰਫ ਅੰਪਾਇਰਿੰਗ ਕਰਨਗੇ।
ਇਹ ਖਬਰ ਵੀ ਪੜ੍ਹੋ : US Iran Conflict: ਅਮਰੀਕਾ ਦੀ ਚਿਤਾਵਨੀ, ਅੱਜ ਰਾਤ ਈਰਾਨ ’ਤੇ ਹੋਵੇਗਾ ਸਭ ਤੋਂ ਵੱਡਾ ਹਮਲਾ
ਦੂਜੇ ਸੈਮੀਫਾਈਨਲ ’ਚ ਵੀ ਅਹਿਮਦਾਬਾਦ ਵਰਗੀ ਪਿੱਚ ਸੀ
ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਕੋਲਕਾਤਾ ’ਚ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਸੀ। ਪਿੱਚ ਬੱਲੇਬਾਜ਼ੀ-ਅਨੁਕੂਲ ਸੀ, ਪਰ ਪਹਿਲੀ ਪਾਰੀ ਨੇ ਗੇਂਦਬਾਜ਼ਾਂ ਦੀ ਵੀ ਮਦਦ ਕੀਤੀ। ਦੱਖਣੀ ਅਫਰੀਕਾ ਸਿਰਫ਼ 169 ਦੌੜਾਂ ਹੀ ਬਣਾ ਸਕਿਆ, ਜਦੋਂ ਕਿ ਨਿਊਜ਼ੀਲੈਂਡ ਨੇ ਸਿਰਫ਼ ਇੱਕ ਵਿਕਟ ਦੇ ਨੁਕਸਾਨ ’ਤੇ 12.5 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਦੂਜਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਇੱਥੇ ਪਿੱਚ ਦੋਵਾਂ ਪਾਰੀਆਂ ’ਚ ਬੱਲੇਬਾਜ਼ੀ ਲਈ ਬਹੁਤ ਆਸਾਨ ਸੀ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 253 ਦੌੜਾਂ ਬਣਾਈਆਂ। ਇੰਗਲੈਂਡ ਨੇ ਹਾਰ ਨਹੀਂ ਮੰਨੀ, ਭਾਰਤ ਦੇ 246 ਦੌੜਾਂ ਦੇ ਨੇੜੇ ਪਹੁੰਚ ਗਿਆ। 40 ਓਵਰਾਂ ਦੇ ਮੈਚ ’ਚ 499 ਦੌੜਾਂ ਬਣੀਆਂ। ਫਾਈਨਲ ’ਚ ਵੀ ਇਸੇ ਤਰ੍ਹਾਂ ਦੀ ਪਿੱਚ ਦੀ ਉਮੀਦ ਹੈ।
ਕਾਲੀ ਤੇ ਲਾਲ ਮਿੱਟੀ ਨੂੰ ਹੈ ਮਿਲਾਇਆ | T20 World Cup Final
ਅਹਿਮਦਾਬਾਦ ’ਚ ਫਾਈਨਲ ਲਈ ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਸੀ। ਸੈਮੀਫਾਈਨਲ ਦੌਰਾਨ ਵਾਨਖੇੜੇ ਸਟੇਡੀਅਮ ’ਚ ਵੀ ਇਸੇ ਤਰ੍ਹਾਂ ਦੀ ਪਿੱਚ ਦੀ ਵਰਤੋਂ ਕੀਤੀ ਗਈ ਸੀ। ਸਪਿਨਰਾਂ ਨੂੰ ਫਾਈਨਲ ’ਚ ਮਦਦ ਮਿਲਣ ਦੀ ਸੰਭਾਵਨਾ ਘੱਟ ਹੋਵੇਗੀ, ਤੇਜ਼ ਗੇਂਦਬਾਜ਼ਾਂ ਲਈ ਚੰਗੀ ਉਛਾਲ ਹੋਵੇਗੀ, ਪਰ ਇਸ ਨਾਲ ਬੱਲੇਬਾਜ਼ੀ ਬਹੁਤ ਆਸਾਨ ਹੋ ਜਾਵੇਗੀ। ਪਹਿਲੀ ਪਾਰੀ ’ਚ 200 ਦੌੜਾਂ ਤੋਂ ਵੱਧ ਦਾ ਸਕੋਰ ਜਿੱਤ ਦਾ ਇੱਕੋ ਇੱਕ ਮੌਕਾ ਹੈ।
ਫਾਈਨਲ ਦੀ ਪਿੱਚ ’ਤੇ ਇੱਕ ਹੀ ਮੈਚ ਹੋਇਆ
ਫਾਈਨਲ ਲਈ ਪਿੱਚ ਮੁਕਾਬਲਤਨ ਤਾਜ਼ਾ ਹੋਵੇਗੀ, ਕਿਉਂਕਿ ਟੂਰਨਾਮੈਂਟ ਦਾ ਇੱਕੋ ਇੱਕ ਮੈਚ ਇੱਥੇ ਲਗਭਗ ਇੱਕ ਮਹੀਨਾ ਪਹਿਲਾਂ, 9 ਫਰਵਰੀ ਨੂੰ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਦੱਖਣੀ ਅਫਰੀਕਾ ਨੇ ਸਿਰਫ਼ ਚਾਰ ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਬਣਾਈਆਂ। ਜਵਾਬ ’ਚ ਕੈਨੇਡਾ ਸਿਰਫ਼ 156 ਦੌੜਾਂ ਹੀ ਬਣਾ ਸਕਿਆ। ਅਹਿਮਦਾਬਾਦ ’ਚ ਕੈਨੇਡਾ-ਅਫਰੀਕਾ ਮੈਚ ਤੋਂ ਬਾਅਦ ਪੰਜ ਮੈਚ ਖੇਡੇ ਗਏ ਸਨ, ਪਰ ਫਾਈਨਲ ਲਈ ਵਰਤੀ ਗਈ ਪਿੱਚ ਦੀ ਵਰਤੋਂ ਉਨ੍ਹਾਂ ਵਿੱਚੋਂ ਕਿਸੇ ’ਚ ਵੀ ਨਹੀਂ ਕੀਤੀ ਗਈ। ਹਾਲਾਂਕਿ, ਉਨ੍ਹਾਂ ਪਿੱਚਾਂ ’ਤੇ 200 ਦੌੜਾਂ ਬਣਾਈਆਂ ਗਈਆਂ। ਪਹਿਲੀ ਪਾਰੀ ਦਾ ਔਸਤ ਸਕੋਰ 184 ਸੀ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਦੋ ਵਾਰ ਜਿੱਤ ਹਾਸਲ ਕੀਤੀ, ਜਦੋਂ ਕਿ ਇੱਕ ਨਤੀਜਾ ਸੁਪਰ ਓਵਰ ’ਚ ਆਇਆ।
ਰਿਚਰਡ ਇਲਿੰਗਵਰਥ ਹੋਣਗੇ ਅੰਪਾਇਰ | T20 World Cup Final
ਆਈਸੀਸੀ ਨੇ ਫਾਈਨਲ ਲਈ ਅਧਿਕਾਰੀਆਂ ਦਾ ਐਲਾਨ ਵੀ ਕੀਤਾ ਹੈ। ਇੰਗਲੈਂਡ ਦੇ ਰਿਚਰਡ ਇਲਿੰਗਵਰਥ ਤੇ ਐਲੇਕਸ ਵਾਰਫ ਮੈਦਾਨੀ ਅੰਪਾਇਰ ਹੋਣਗੇ। ਦੋਵੇਂ ਪਹਿਲੇ ਸੈਮੀਫਾਈਨਲ ’ਚ ਵੀ ਅੰਪਾਇਰ ਸਨ। ਇਲਿੰਗਵਰਥ ਨੇ ਕ੍ਰਿਸ ਗੈਫਨੀ ਨਾਲ 2024 ਟੀ-20 ਵਿਸ਼ਵ ਕੱਪ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਉਸਨੇ ਪਿਛਲੇ ਇੱਕ ਰੋਜ਼ਾ ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਦੱਖਣੀ ਅਫਰੀਕਾ ਦੇ ਅੱਲਾਹੂਦੀਨ ਪਾਲੇਕਰ ਤੀਜੇ ਅੰਪਾਇਰ ਹੋਣਗੇ, ਜਦੋਂ ਕਿ ਐਡਰੀਅਨ ਹੋਲਸਟੌਕ ਚੌਥੇ ਅੰਪਾਇਰ ਵਜੋਂ ਕੰਮ ਕਰਨਗੇ। ਅਸਟਰੇਲੀਆ ਦੇ ਐਂਡੀ ਪਾਈਕ੍ਰਾਫਟ ਮੈਚ ਰੈਫਰੀ ਹੋਣਗੇ। ਉਸਨੇ ਏਸ਼ੀਆ ਕੱਪ ਫਾਈਨਲ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਅੰਪਾਇਰਿੰਗ ਕੀਤੀ। T20 World Cup Final
IND vs NZ ਚੌਥਾ ਟੀ20 ਅੱਜ, ਬੁਮਰਾਹ ਨੂੰ ਦਿੱਤਾ ਜਾ ਸਕਦੈ ਆਰਾਮ
ਭਾਰਤੀ ਟੀਮ ਦਾ ਵਿਸ਼ਾਖਾਪਟਨਮ ’ਚ ਰਿਕਾਰਡ ਬਿਹਤਰ
5 ਟੀ20 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 3-0 ਨਾਲ ਅੱਗੇ
IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਚੌਥਾ ਟੀ-20 ਅੱਜ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤ ਨੇ ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ, ਜੋ ਪਹਿਲਾਂ ਹੀ ਪੰਜ ਮੈਚਾਂ ਦੀ ਲੜੀ ਜਿੱਤ ਚੁੱਕਾ ਹੈ। ਨਿਊਜ਼ੀਲੈਂਡ ਇਸ ਸਮੇਂ 3-0 ਨਾਲ ਪਿੱਛੇ ਹੈ। ਭਾਰਤ ਦਾ ਵਿਜ਼ਾਗ ’ਚ ਵੀ ਰਿਕਾਰਡ ਮਜ਼ਬੂਤ ​​ਹੈ। ਇੱਥੇ ਖੇਡੇ ਗਏ ਚਾਰ ਟੀ-20 ਮੈਚਾਂ ਵਿੱਚੋਂ, ਟੀਮ ਇੰਡੀਆ ਨੇ ਤਿੰਨ ਜਿੱਤੇ ਹਨ, ਜਿਨ੍ਹਾਂ ਦੀ ਇੱਕੋ ਇੱਕ ਹਾਰ ਅਸਟਰੇਲੀਆ ਖਿਲਾਫ਼ ਹੋਈ ਹੈ।
ਇਹ ਖਬਰ ਵੀ ਪੜ੍ਹੋ : IND vs NZ: ਅਭਿਸ਼ੇਕ ਸਭ ਤੋਂ ਤੇਜ਼ ਅਰਧਸੈਂਕੜਾ ਜੜਨ ਵਾਲੇ ਦੂਜੇ ਭਾਰਤੀ, ਸੂਰਿਆ ਵੀ ਚਮਕੇ
ਅਰਸ਼ਦੀਪ ਸਿੰਘ ਕਰ ਸਕਦੇ ਹਨ ਵਾਪਸੀ | IND vs NZ
ਜਸਪ੍ਰੀਤ ਬੁਮਰਾਹ ਨੂੰ ਇਸ ਮੈਚ ਲਈ ਆਰਾਮ ਦਿੱਤਾ ਜਾ ਸਕਦਾ ਹੈ। ਬੁਮਰਾਹ ਕੰਮ ਦੇ ਬੋਝ ਤੇ ਟੀ-20 ਵਿਸ਼ਵ ਕੱਪ 2026 ਨੂੰ ਵੇਖਦੇ ਹੋਏ, ਅਰਸ਼ਦੀਪ ਸਿੰਘ ਦੇ ਬੁਮਰਾਹ ਦੀ ਜਗ੍ਹਾ ਲੈਣ ਦੀ ਸੰਭਾਵਨਾ ਹੈ। ਅਰਸ਼ਦੀਪ ਨੂੰ ਤੀਜੇ ਮੈਚ ਲਈ ਆਰਾਮ ਦਿੱਤਾ ਗਿਆ ਸੀ।
ਜ਼ਿਆਦਾ ਸਕੋਰ ਵਾਲੀ ਹੈ ਪਿੱਚ
ਵਿਸ਼ਾਖਾਪਟਨਮ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਇਹ ਵਧੀਆ ਉਛਾਲ ਤੇ ਗਤੀ ਪ੍ਰਦਾਨ ਕਰਦਾ ਹੈ, ਜਿਸ ਨਾਲ ਗੇਂਦ ਸਿੱਧੇ ਬੱਲੇ ’ਤੇ ਆਉਂਦੀ ਹੈ ਤੇ ਉੱਚ ਸਕੋਰ ਵੱਲ ਲੈ ਜਾਂਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਸਪਿਨ ਗੇਂਦਬਾਜ਼ਾਂ ਨੂੰ ਵੀ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਤ੍ਰੇਲ ਟੀਚਿਆਂ ਦਾ ਪਿੱਛਾ ਕਰਨਾ ਆਸਾਨ ਬਣਾਉਂਦੀ ਹੈ। ਇਸ ਸਟੇਡੀਅਮ ’ਤੇ ਹੁਣ ਤੱਕ ਚਾਰ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਪਿੱਛਾ ਕਰਨ ਵਾਲੀ ਟੀਮ ਨੇ ਇਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ, ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਕ ਜਿੱਤਿਆ ਹੈ। ਇੱਥੇ ਸਭ ਤੋਂ ਵੱਧ ਸਕੋਰ 209 ਹੈ, ਜੋ ਭਾਰਤ ਨੇ 2023 ’ਚ ਅਸਟਰੇਲੀਆ ਵਿਰੁੱਧ ਬਣਾਇਆ ਸੀ।
ਬਾਰਿਸ਼ ਦੀ ਉਮੀਦ ਨਹੀਂ
ਵਿਸ਼ਾਖਾਪਟਨਮ ਵਿੱਚ ਬੁੱਧਵਾਰ ਨੂੰ ਤਾਪਮਾਨ 19 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੈਚ ਵਾਲੇ ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। IND vs NZ
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ/ਅਰਸ਼ਦੀਪ ਸਿੰਘ, ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਡੇਵੋਨ ਕੌਨਵੇ/ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਡੈਰਿਲ ਮਿਸ਼ੇਲ, ਮਾਰਕ ਚੈਪਮੈਨ/ਜਿੰਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਕਾਈਲ ਜੈਮੀਸਨ, ਜੈਕਬ ਡਫੀ, ਈਸ਼ ਸੋਢੀ ਤੇ ਮੈਟ ਹੈਨਰੀ।
IND vs NZ: ਅਭਿਸ਼ੇਕ ਸਭ ਤੋਂ ਤੇਜ਼ ਅਰਧਸੈਂਕੜਾ ਜੜਨ ਵਾਲੇ ਦੂਜੇ ਭਾਰਤੀ, ਸੂਰਿਆ ਵੀ ਚਮਕੇ
ਸਿਰਫ 10 ਓਵਰਾਂ ’ਚ ਜਿੱਤਿਆ ਭਾਰਤ ਨੇ ਤੀਜਾ ਟੀ20 ਮੁਕਾਬਲਾ
IND vs NZ: ਸਪੋਰਟਸ ਡੈਸਕ। ਭਾਰਤ ਨੇ ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੂੰ 10 ਓਵਰ ਬਾਕੀ ਰਹਿੰਦੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਗੁਹਾਟੀ ਦੇ ਬਾਰਾਸਪਾਰਾ ਕ੍ਰਿਕੇਟ ਸਟੇਡੀਅਮ ’ਚ ਐਤਵਾਰ ਨੂੰ ਖੇਡੇ ਗਏ ਮੈਚ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੇ ਗਲੇਨ ਫਿਲਿਪਸ ਦੀਆਂ 48 ਦੌੜਾਂ ਦੀ ਪਾਰੀ ਦੇ ਦਮ ’ਤੇ 20 ਓਵਰਾਂ ’ਚ 9 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਨੇ ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਅਜੇਤੂ ਅਰਧ ਸੈਂਕੜਿਆਂ ਦੀ ਬਦੌਲਤ ਸਿਰਫ 10 ਓਵਰਾਂ ’ਚ 155 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ।
ਇਹ ਖਬਰ ਵੀ ਪੜ੍ਹੋ : Punjab Government News: ਪੰਜਾਬੀਆਂ ਨੂੰ ਵੱਧ ਅਧਿਕਾਰ, ‘ਰੰਗਲੇ ਪੰਜਾਬ’ ਵੱਲ ਵਧਦੇ ਕਦਮ
ਸੈਮਸਨ ਨੇ ਲਗਾਤਾਰ ਤੀਜੇ ਮੈਚ ’ਚ ਕੀਤਾ ਨਿਰਾਸ਼
154 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਝਟਕੇ ਨਾਲ ਹੋਈ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਲਗਾਤਾਰ ਤੀਜੇ ਮੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਹ ਪਹਿਲੀ ਹੀ ਗੇਂਦ ’ਤੇ ਮੈਟ ਹੈਨਰੀ ਦਾ ਸ਼ਿਕਾਰ ਬਣ ਗਏ ਤੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਸੈਮਸਨ ਇਸ ਸੀਰੀਜ਼ ’ਚ ਹੁਣ ਤੱਕ ਸਿਰਫ 16 ਦੌੜਾਂ ਹੀ ਬਣਾ ਸਕੇ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਦਾ ਖਰਾਬ ਪ੍ਰਦਰਸ਼ਨ ਭਾਰਤੀ ਟੀਮ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਈਸ਼ਾਨ ਕਿਸ਼ਨ ਨੇ ਖੇਡੀ ਤੂਫਾਨੀ ਪਾਰੀ | IND vs NZ
ਸੈਮਸਨ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਇਸ਼ਾਨ ਕਿਸ਼ਨ ਨੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾ ਕੇ ਆਪਣਾ ਇਰਾਦਾ ਜ਼ਾਹਰ ਕੀਤਾ। ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਦੂਜੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਕਿਸ਼ਨ ਨੇ 215.38 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 28 ਦੌੜਾਂ ਬਣਾਈਆਂ। ਉਸ ਦੇ ਬੱਲੇ ਤੋਂ ਤਿੰਨ ਚੌਕੇ ਤੇ ਦੋ ਛੱਕੇ ਲੱਗੇ। IND vs NZ
ਭਾਰਤੀ ਟੀਮ ਦਾ ਪਾਵਰਪਲੇਅ ’ਚ ਦੂਜਾ ਸਭ ਤੋਂ ਵੱਡਾ ਸਕੋਰ
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ ਸਿਰਫ 3.1 ਓਵਰਾਂ ’ਚ 50 ਦੌੜਾਂ ਪੂਰੀਆਂ ਕਰਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਟੀਮ ਨੇ 2023 ’ਚ ਬੰਗਲਾਦੇਸ਼ ਦੇ ਖਿਲਾਫ 3.4 ਓਵਰਾਂ ’ਚ 50 ਦੌੜਾਂ ਬਣਾਈਆਂ ਸਨ। ਕਿਸ਼ਨ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਆਏ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਿਊਜ਼ੀਲੈਂਡ ਨੂੰ ਖਦੇੜਨ ’ਚ ਕੋਈ ਕਸਰ ਨਹੀਂ ਛੱਡੀ। ਅਭਿਸ਼ੇਕ ਦੇ ਨਾਲ-ਨਾਲ ਉਸ ਨੇ ਕੀਵੀ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਮਾਤ ਦਿੱਤੀ। ਇਸ ਦੌਰਾਨ ਭਾਰਤ ਨੇ ਪਾਵਰਪਲੇ ’ਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਮੈਚ ਵਿੱਚ ਭਾਰਤ ਨੇ ਪਹਿਲੇ ਛੇ ਓਵਰਾਂ ਵਿੱਚ ਦੋ ਵਿਕਟਾਂ ’ਤੇ 94 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਇੰਗਲੈਂਡ ਦੇ ਖਿਲਾਫ ਵਾਨਖੇੜੇ ’ਚ ਪਾਵਰਪਲੇ ’ਚ 95/1 ਦਾ ਸਕੋਰ ਬਣਾਇਆ ਸੀ।
ਅਭਿਸ਼ੇਕ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਭਾਰਤੀ
ਨਿਊਜ਼ੀਲੈਂਡ ਖਿਲਾਫ ਇਸ ਮੈਚ ’ਚ ਅਭਿਸ਼ੇਕ ਸ਼ਰਮਾ ਦਾ ਬੱਲਾ ਇਕ ਵਾਰ ਫਿਰ ਗਰਜਿਆ ਤੇ ਉਸ ਨੇ ਸਿਰਫ 14 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਹ ਯੁਵਰਾਜ ਸਿੰਘ (12 ਗੇਂਦਾਂ) ਤੋਂ ਬਾਅਦ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਇਸ ਦੇ ਨਾਲ ਹੀ, ਉਹ ਸੰਯੁਕਤ ਤੌਰ ’ਤੇ ਪੂਰੀ ਮੈਂਬਰ ਟੀਮ ਦੇ ਖਿਲਾਫ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੇ ਤੀਜਾ ਬੱਲੇਬਾਜ਼ ਬਣ ਗਏ। ਉਸ ਨੇ ਕੋਲਿਨ ਮੁਨਰੋ ਦੀ ਬਰਾਬਰੀ ਕੀਤੀ, ਜਿਸ ਨੇ 2016 ’ਚ ਸ਼੍ਰੀਲੰਕਾ ਖਿਲਾਫ ਸਿਰਫ 14 ਗੇਂਦਾਂ ’ਚ ਅਰਧ ਸੈਂਕੜਾ ਲਾਇਆ ਸੀ। IND vs NZ
ਸੂਰਿਆਕੁਮਾਰ ਲਗਾਤਾਰ ਦੂਜੇ ਮੈਚ ’ਚ ਚਮਕੇ | IND vs NZ
ਅਭਿਸ਼ੇਕ ਸ਼ਰਮਾ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਵੀ ਆਪਣੇ ਜੌਹਰ ਦਿਖਾਏ। ਉਸ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 23ਵਾਂ ਅਰਧ ਸੈਂਕੜਾ 25 ਗੇਂਦਾਂ ’ਚ ਪੂਰਾ ਕੀਤਾ ਤੇ ਭਾਰਤ ਦੀ ਜਿੱਤ ਯਕੀਨੀ ਬਣਾਈ। ਪਿਛਲੇ ਮੈਚ ’ਚ ਸੂਰਿਆਕੁਮਾਰ ਨੇ ਕਪਤਾਨੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਸੂਰਿਆ ਦੀ ਫਾਰਮ ’ਚ ਵਾਪਸੀ ਹੋਰ ਟੀਮਾਂ ਲਈ ਬੁਰੀ ਖ਼ਬਰ ਹੈ। ਅਭਿਸ਼ੇਕ ਤੇ ਸੂਰਿਆਕੁਮਾਰ ਵਿਚਾਲੇ ਤੀਜੇ ਵਿਕਟ ਲਈ 40 ਗੇਂਦਾਂ ’ਚ 102 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਇਨ੍ਹਾਂ ਦੋਵਾਂ ਨੇ ਸਿਰਫ਼ 10 ਓਵਰਾਂ ’ਚ ਹੀ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ।
IND vs NZ: ਨਿਊਜੀਲੈਂਡ ਖਿਲਾਫ਼ ਲਗਾਤਾਰ ਪੰਜਵੀਂ ਸੀਰੀਜ਼ ਜਿੱਤਣ ਉੱਤਰੇਗਾ ਭਾਰਤ, ਤੀਜਾ ਮੁਕਾਬਲਾ ਅੱਜ
ਅਕਸ਼ਰ ਪਟੇਲ ਦੀ ਵਾਪਸੀ ਸੰਭਵ
IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤੀਜਾ ਟੀ-20 ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਟੀਮ ਇੰਡੀਆ ਲੜੀ ’ਚ 2-0 ਨਾਲ ਅੱਗੇ ਹੈ। ਤੀਜੇ ਮੈਚ ’ਚ ਜਿੱਤ ਟੀਮ ਨੂੰ ਨਿਊਜ਼ੀਲੈਂਡ ਉੱਤੇ ਲਗਾਤਾਰ ਪੰਜਵੀਂ ਟੀ-20 ਸੀਰੀਜ਼ ਜਿੱਤ ਦਿਵਾਏਗੀ। ਪਿਛਲੇ ਦੋ ਮੈਚਾਂ ’ਚ 400 ਤੋਂ ਵੱਧ ਦੌੜਾਂ ਦਾ ਸਕੋਰ ਸੀ, ਜਦੋਂ ਕਿ ਤਿੰਨ ਪਾਰੀਆਂ ’ਚ ਸਕੋਰ 200 ਤੋਂ ਵੱਧ ਸੀ। ਗੁਹਾਟੀ ’ਚ ਇੱਕ ਉੱਚ ਸਕੋਰ ਵਾਲਾ ਮੈਚ ਵੀ ਹੋਣ ਦੀ ਉਮੀਦ ਹੈ। IND vs NZ
ਇਹ ਖਬਰ ਵੀ ਪੜ੍ਹੋ : Free Dental Check-up Camp: ਸੇਵਾ ਦਾ ਮਹਾਂਕੁੰਭ, ਡੈਂਟਲ ਸਿਹਤ ਕੈਂਪ ’ਚ ਹੋਈ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ
ਭਾਰਤ ਹੈਡ ਟੂ ਹੈਡ ਅੱਗੇ | IND vs NZ
ਨਿਊਜ਼ੀਲੈਂਡ ਤੇ ਭਾਰਤ ਨੇ 27 ਟੀ-20 ਮੈਚ ਖੇਡੇ ਹਨ। ਭਾਰਤ ਨੇ 14 ਜਿੱਤੇ, ਜਦੋਂ ਕਿ ਨਿਊਜ਼ੀਲੈਂਡ ਨੇ 10 ਜਿੱਤੇ। ਤਿੰਨ ਮੈਚ ਬਰਾਬਰੀ ’ਤੇ ਰਹੇ। ਭਾਰਤ ਤੇ ਨਿਊਜ਼ੀਲੈਂਡ ਨੇ ਭਾਰਤ ਵਿੱਚ 13 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਘਰੇਲੂ ਟੀਮ ਨੇ ਨੌਂ ਜਿੱਤੇ ਤੇ ਨਿਊਜ਼ੀਲੈਂਡ ਨੇ ਸਿਰਫ਼ ਚਾਰ ਜਿੱਤੇ ਹਨ। ਭਾਰਤ ਵਿੱਚ ਦੋਵਾਂ ਟੀਮਾਂ ਵਿਚਕਾਰ ਚਾਰ ਟੀ-20 ਸੀਰੀਜ਼ ਖੇਡੀਆਂ ਗਈਆਂ ਹਨ। ਨਿਊਜ਼ੀਲੈਂਡ ਨੇ 2012 ’ਚ ਆਪਣਾ ਇੱਕੋ-ਇੱਕ ਟੀ-20 ਜਿੱਤਿਆ ਸੀ।
ਭਾਰਤ ਨੇ ਦੋ ਜਾਂ ਦੋ ਤੋਂ ਵੱਧ ਮੈਚਾਂ ਦੀਆਂ ਤਿੰਨੋਂ ਸੀਰੀਜ਼ ਜਿੱਤੀਆਂ ਸਨ। ਨਿਊਜ਼ੀਲੈਂਡ ਨੇ ਆਖਰੀ ਵਾਰ ਛੇ ਸਾਲ ਪਹਿਲਾਂ ਭਾਰਤ ਨੂੰ ਇੱਕ ਸੀਰੀਜ਼ ’ਚ ਹਰਾਇਆ ਸੀ, ਜਦੋਂ ਟੀਮ ਨੇ ਘਰੇਲੂ ਧਰਤੀ ’ਤੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਉਦੋਂ ਤੋਂ, ਭਾਰਤ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਚਾਰ ਸੀਰੀਜ਼ਾਂ ’ਚ ਹਰਾਇਆ ਹੈ। ਅੱਜ ਦਾ ਮੈਚ ਜਿੱਤ ਕੇ, ਟੀਮ ਇੰਡੀਆ ਨੇ ਕੀਵੀਆਂ ਨੂੰ ਲਗਾਤਾਰ ਪੰਜਵੀਂ ਟੀ-20 ਸੀਰੀਜ਼ ’ਚ ਹਰਾਉਣ ਦਾ ਮੌਕਾ ਰਹੇਗਾ।
ਅਕਸ਼ਰ ਨੂੰ ਮਿਲ ਸਕਦੈ ਮੌਕਾ
ਟੀਮ ਇੰਡੀਆ ਤੀਜੇ ਮੈਚ ਵਿੱਚ ਅਕਸ਼ਰ ਪਟੇਲ ਨੂੰ ਮੌਕਾ ਦੇ ਸਕਦੀ ਹੈ। ਸੱਟ ਕਾਰਨ ਉਸਨੂੰ ਦੂਜੇ ਟੀ-20 ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਸਪ੍ਰੀਤ ਬੁਮਰਾਹ ਨੂੰ ਵੀ ਮੈਚ ਤੋਂ ਆਰਾਮ ਦਿੱਤਾ ਗਿਆ ਸੀ। ਦੋਵੇਂ ਅੱਜ ਵਾਪਸੀ ਕਰ ਸਕਦੇ ਹਨ। ਅਰਸ਼ਦੀਪ ਸਿੰਘ ਨੂੰ ਅੱਜ ਬੈਂਚ ’ਤੇ ਰੱਖਿਆ ਜਾ ਸਕਦਾ ਹੈ।
ਕਪਤਾਨ ਸੂਰਿਆਕੁਮਾਰ ਯਾਦਵ ਦੀ ਫਾਰਮ ’ਚ ਵਾਪਸੀ
ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਦੂਜੇ ਟੀ-20 ’ਚ 82 ਦੌੜਾਂ ਬਣਾ ਕੇ ਆਪਣੀ ਫਾਰਮ ਸਾਬਤ ਕੀਤੀ। ਉਸਨੇ 23 ਪਾਰੀਆਂ ਤੋਂ ਬਾਅਦ ਟੀ-20 ’ਚ ਇੱਕ ਅਰਧ ਸੈਂਕੜਾ ਲਾਇਆ। ਅਭਿਸ਼ੇਕ ਸ਼ਰਮਾ ਤੇ ਈਸ਼ਾਨ ਕਿਸ਼ਨ ਨੇ ਲੜੀ ਵਿੱਚ ਇੱਕ ਅਰਧ ਸੈਂਕੜਾ ਲਾਇਆ ਹੈ। ਸ਼ਿਵਮ ਦੂਬੇ ਤੇ ਵਰੁਣ ਚੱਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਲਈਆਂ ਹਨ।
ਗੁਹਾਟੀ ਦੀ ਪਿੱਚ ਹਾਈ-ਸਕੋਰਿੰਗ
ਬਾਰਸਾਪਾਰਾ ਸਟੇਡੀਅਮ ਵਿੱਚ ਹੁਣ ਤੱਕ ਚਾਰ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਪਿੱਛਾ ਕਰਨ ਵਾਲੀ ਟੀਮ ਨੇ ਉਨ੍ਹਾਂ ਵਿੱਚੋਂ ਦੋ ਜਿੱਤੇ, ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਕ ਜਿੱਤਿਆ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ। ਛੇ ਪਾਰੀਆਂ ’ਚੋਂ ਚਾਰ 220 ਤੋਂ ਵੱਧ ਹਨ। ਅਸਟਰੇਲੀਆ ਨੇ 2023 ’ਚ ਭਾਰਤ ਵਿਰੁੱਧ 223 ਦੌੜਾਂ ਦਾ ਪਿੱਛਾ ਵੀ ਕੀਤਾ ਸੀ। ਇੱਥੇ ਸਭ ਤੋਂ ਵੱਧ ਸਕੋਰ 237 ਹੈ, ਜੋ ਭਾਰਤ ਨੇ 2022 ’ਚ ਦੱਖਣੀ ਅਫਰੀਕਾ ਵਿਰੁੱਧ ਹਾਸਲ ਕੀਤਾ ਸੀ।
ਬਾਰਿਸ਼ ਦੀ ਉਮੀਦ ਨਹੀਂ | IND vs NZ
ਐਤਵਾਰ ਨੂੰ ਗੁਹਾਟੀ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 14 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੈਚ ਦੌਰਾਨ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ/ਕੁਲਦੀਪ ਯਾਦਵ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਡੇਵੋਨ ਕੌਨਵੇ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਡੈਰਿਲ ਮਿਸ਼ੇਲ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ (ਕਪਤਾਨ), ਕਾਈਲ ਜੈਮੀਸਨ, ਜੈਕਬ ਡਫੀ, ਈਸ਼ ਸੋਢੀ ਤੇ ਮੈਟ ਹੈਨਰੀ।
IND vs NZ ਦੂਜਾ ਟੀ20 ਮੁਕਾਬਲਾ ਅੱਜ, ਅਕਸ਼ਰ ਪਟੇਲ ਦਾ ਖੇਡਣਾ ਮੁਸ਼ਕਲ, ਕੁਲਦੀਪ ਨੂੰ ਮਿਲ ਸਕਦੈ ਮੌਕਾ
5 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 1-0 ਨਾਲ ਅੱਗੇ
ਅਕਸ਼ਰ ਪਟੇਲ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮਿਲ ਸਕਦਾ ਹੈ ਮੌਕਾ
IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ ਤੇ ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਪਹਿਲਾ ਟੀ20 ਜਿੱਤਣ ਤੋਂ ਬਾਅਦ ਟੀਮ ਇੰਡੀਆ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਸਪਿਨ-ਆਲਰਾਉਂਡਰ ਅਕਸ਼ਰ ਪਟੇਲ, ਜੋ ਪਹਿਲੇ ਮੈਚ ’ਚ ਜ਼ਖਮੀ ਹੋ ਗਏ ਸਨ, ਦਾ ਅੱਜ ਖੇਡਣਾ ਅਸੰਭਵ ਮੰਨਿਆ ਜਾ ਰਿਹਾ ਹੈ। ਨਤੀਜੇ ਵਜੋਂ, ਭਾਰਤੀ ਟੀਮ ਦੇ ਪਲੇਇੰਗ ਇਲੈਵਨ ’ਚ ਬਦਲਾਅ ਅਟੱਲ ਹਨ। ਜੇਕਰ ਟੀਮ ਪ੍ਰਬੰਧਨ ਪਿੱਚ ’ਤੇ ਵਿਚਾਰ ਕਰਦਾ ਹੈ, ਤਾਂ ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਨੂੰ ਮੌਕਾ ਮਿਲ ਸਕਦਾ ਹੈ। ਜਿਵੇਂ-ਜਿਵੇਂ ਰਾਏਪੁਰ ਦੀ ਪਿੱਚ ਪੁਰਾਣੀ ਹੁੰਦੀ ਹੈ, ਸਪਿਨਰਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ।
ਇਹ ਖਬਰ ਵੀ ਪੜ੍ਹੋ : School Bomb Threat: ਨੋਇਡਾ ਤੇ ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪਿਚ ਰਿਪੋਰਟ | IND vs NZ
ਰਾਏਪੁਰ ਦੀ ਪਿੱਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਲਈ ਸੰਤੁਲਿਤ ਹੋਣ ਦੀ ਉਮੀਦ ਹੈ। ਬੱਲੇਬਾਜ਼ਾਂ ਨੂੰ ਮੈਚ ਦੇ ਸ਼ੁਰੂ ਵਿੱਚ ਸਹਾਇਤਾ ਮਿਲ ਸਕਦੀ ਹੈ, ਜਿਸ ਨਾਲ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ। ਨਵੀਂ ਗੇਂਦ ਤੇਜ਼ ਗੇਂਦਬਾਜ਼ਾਂ ਲਈ ਸਵਿੰਗ ਤੇ ਵਾਧੂ ਉਛਾਲ ਹਾਸਲ ਕਰਨ ਦੀ ਉਮੀਦ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ ਹੌਲੀ ਹੋ ਜਾਂਦੀ ਹੈ ਤੇ ਗੇਂਦ ਪਕੜਨ ਲੱਗਦੀ ਹੈ, ਜਿਸਦਾ ਗੇਂਦਬਾਜ਼ਾਂ ਨੂੰ ਫਾਇਦਾ ਹੋਵੇਗਾ। ਰਾਏਪੁਰ ਵਿੱਚ ਹੁਣ ਤੱਕ ਸਿਰਫ਼ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਗਿਆ ਹੈ। ਇਹ ਮੈਚ 2023 ’ਚ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ, ਜਿਸ ਨੂੰ ਭਾਰਤ ਨੇ 20 ਦੌੜਾਂ ਨਾਲ ਜਿੱਤਿਆ ਸੀ।
ਮੌਸਮ ਸਬੰਧੀ ਜਾਣਕਾਰੀ
ਰਾਏਪੁਰ ਵਿੱਚ 23 ਜਨਵਰੀ ਨੂੰ ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ। ਰਿਪੋਰਟ ਅਨੁਸਾਰ, ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਹੈ। ਸ਼ਾਮ ਨੂੰ ਮੌਸਮ ਠੰਢਾ ਹੋ ਜਾਵੇਗਾ, ਤੇ ਮੈਚ ਦੌਰਾਨ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs NZ
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ/ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਟਿਮ ਰੌਬਿਨਸਨ, ਡੇਵੋਨ ਕੌਨਵੇ (ਵਿਕਟਕੀਪਰ), ਰਚਿਨ ਰਵਿੰਦਰ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਕ੍ਰਿਸ਼ਚੀਅਨ ਕਲਾਰਕ, ਕਾਈਲ ਜੈਮੀਸਨ, ਈਸ਼ ਸੋਢੀ ਤੇ ਜੈਕਬ ਡਫੀ।
Abhishek Sharma: ਪਾਵਰਪਲੇ ’ਚ ਅਭਿਸ਼ੇਕ ਦਾ ਵੱਖਰਾ ਰਿਕਾਰਡ, ਟੀ20 ’ਚ ਅਜਿਹਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ਼
ਨਿਊਜੀਲੈਂਡ ਖਿਲਾਫ਼ ਪਹਿਲੇ ਟੀ20 ’ਚ ਖੇਡੀ ਤੂਫਾਨੀ ਪਾਰੀ
ਪਾਵਰਪਲੇ ’ਚ ਸਭ ਤੋਂ ਜ਼ਿਆਦਾ ਛੱਡੇ ਜੜਨ ਦੇ ਮੁਕਾਬਲੇ ’ਚ ਪਹਿਲੇ ਨੰਬਰ ’ਤੇ
Abhishek Sharma in Powerplay Record: ਸਪੋਰਟਸ ਡੈਸਕ। ਭਾਰਤ ਨੇ ਨਾਗਪੁਰ ’ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 48 ਦੌੜਾਂ ਨਾਲ ਜਿੱਤਿਆ। ਟੀਮ ਇੰਡੀਆ ਦੀ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ ਸਨ, ਜਿਨ੍ਹਾਂ ਨੇ 35 ਗੇਂਦਾਂ ’ਚ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ’ਚ ਪੰਜ ਚੌਕੇ ਤੇ ਅੱਠ ਛੱਕੇ ਲਾਏ, ਜਿਨ੍ਹਾਂ ਦਾ ਸਟ੍ਰਾਈਕ ਰੇਟ 240.00 ਸੀ। ਇਸ ਪਾਰੀ ਨਾਲ ਅਭਿਸ਼ੇਕ ਨੇ ਕਈ ਰਿਕਾਰਡ ਵੀ ਬਣਾਏ। ਆਓ ਉਨ੍ਹਾਂ ਰਿਕਾਰਡਾਂ ਦੀ ਪੜਚੋਲ ਕਰੀਏ…
ਇਹ ਖਬਰ ਵੀ ਪੜ੍ਹੋ : Winter Home Heating Tips: ਕੜਾਕੇ ਦੀ ਠੰਢ ਵਿੱਚ ਇਨ੍ਹਾਂ ਤਰੀਕਿਆਂ ਨਾਲ ਤੁਹਾਡਾ ਘਰ ਰਹੇਗਾ ਗਰਮ
ਅਭਿਸ਼ੇਕ ਨੇ ਟੀ-20 ’ਚ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਪਾਵਰਪਲੇ ’ਚ ਹੁਣ ਉਸ ਤੋਂ ਵੱਡਾ ਕੋਈ ਹਿੱਟਰ ਨਹੀਂ ਹੈ। ਨਾਗਪੁਰ ’ਚ ਨਿਊਜ਼ੀਲੈਂਡ ਵਿਰੁੱਧ, ਉਸਨੇ ਸ਼ੁਰੂਆਤ ਤੋਂ ਹੀ ਗੇਂਦਬਾਜ਼ਾਂ ’ਤੇ ਦਬਾਅ ਪਾਇਆ ਤੇ ਸਿਰਫ਼ 22 ਗੇਂਦਾਂ ’ਚ ਅਰਧ ਸੈਂਕੜਾ ਲਾ ਕੇ ਇਤਿਹਾਸ ਰਚ ਦਿੱਤਾ। ਇਹ ਕਿਸੇ ਭਾਰਤੀ ਵੱਲੋਂ ਨਿਊਜ਼ੀਲੈਂਡ ਵਿਰੁੱਧ ਟੀ-20 ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ, 2020 ’ਚ, ਕੇਐਲ ਰਾਹੁਲ ਤੇ ਰੋਹਿਤ ਸ਼ਰਮਾ ਨੇ 23 ਗੇਂਦਾਂ ’ਚ ਪੰਜਾਹ ਤੋਂ ਵੱਧ ਸਕੋਰ ਬਣਾਏ ਸਨ।
ਪਾਵਰਪਲੇ ਵਿੱਚ ਸਭ ਤੋਂ ਵੱਧ ਛੱਕੇ | Abhishek Sharma
ਅਭਿਸ਼ੇਕ ਸ਼ਰਮਾ ਨੇ 6 ਜੁਲਾਈ, 2024 ਨੂੰ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ, ਤੇ ਉਦੋਂ ਤੋਂ, ਉਸਨੇ ਪਾਵਰਪਲੇ (ਪਹਿਲੇ ਛੇ ਓਵਰ) ’ਚ ਸਭ ਤੋਂ ਵੱਧ ਛੱਕੇ ਮਾਰੇ ਹਨ। 6 ਜੁਲਾਈ, 2024 ਤੋਂ, ਅਭਿਸ਼ੇਕ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਪਾਵਰਪਲੇ (ਪਹਿਲੇ ਛੇ ਓਵਰ) ’ਚ ਸਭ ਤੋਂ ਵੱਧ ਛੱਕੇ ਮਾਰੇ ਹਨ, ਜਿਸ ਵਿੱਚ 49 ਛੱਕੇ ਹਨ। ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ 28 ਛੱਕਿਆਂ ਨਾਲ ਦੂਜੇ ਸਥਾਨ ’ਤੇ ਹਨ। ਕੋਈ ਹੋਰ ਅਭਿਸ਼ੇਕ ਦੇ ਨੇੜੇ ਨਹੀਂ ਆਉਂਦਾ। ਇਹ ਅੰਕੜਾ ਉਸਦੀ ਹਮਲਾਵਰ ਖੇਡ ਨੂੰ ਸਪੱਸ਼ਟ ਤੌਰ ’ਤੇ ਦਰਸ਼ਾਉਂਦਾ ਹੈ। Abhishek Sharma
ਤੇਜ਼ ਫਿਫਟੀ ਮਾਰਨ ’ਚ ਵੀ ਸਿਖਰ ’ਤੇ
ਅਭਿਸ਼ੇਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 25 ਜਾਂ ਘੱਟ ਗੇਂਦਾਂ ਵਿੱਚ ਸਭ ਤੋਂ ਵੱਧ ਫਿਫਟੀ ਮਾਰਨ ਵਿੱਚ ਵੀ ਦੁਨੀਆ ਵਿੱਚ ਮੋਹਰੀ ਹੈ। ਅਭਿਸ਼ੇਕ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਅੱਠ ਵਾਰ 25 ਜਾਂ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਲਾਇਆ ਹੈ। ਉਸ ਤੋਂ ਬਾਅਦ ਫਿਲ ਸਾਲਟ, ਸੂਰਿਆਕੁਮਾਰ ਯਾਦਵ ਤੇ ਈਵਿਨ ਲੁਈਸ ਹਨ, ਜਿਨ੍ਹਾਂ ਤਿੰਨਾਂ ਨੇ ਸੱਤ-ਸੱਤ ਵਾਰ ਅਜਿਹਾ ਕੀਤਾ ਹੈ। ਇਹ ਖਾਸ ਪਹਿਲੂ ਦਰਸ਼ਾਉਂਦਾ ਹੈ ਕਿ ਉਹ ਸਿਰਫ਼ ਪਾਵਰਪਲੇ ਲਈ ਹੀ ਨਹੀਂ, ਸਗੋਂ ਪੂਰੇ ਮੈਚ ਲਈ ਸੁਰ ਸੈੱਟ ਕਰਦਾ ਹੈ।
ਨਿਊਜ਼ੀਲੈਂਡ ਵਿਰੁੱਧ ਛੱਕਿਆਂ ਦਾ ਤੂਫ਼ਾਨ
ਅਭਿਸ਼ੇਕ ਨੇ ਨਾਗਪੁਰ ’ਚ ਨਿਊਜ਼ੀਲੈਂਡ ਵਿਰੁੱਧ ਅੱਠ ਛੱਕੇ ਮਾਰੇ, ਇਸ ਤਰ੍ਹਾਂ ਇਸ ਟੀਮ ਵਿਰੁੱਧ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਚੋਟੀ ਦੇ ਤਿੰਨ ਬੱਲੇਬਾਜ਼ਾਂ ’ਚ ਸ਼ਾਮਲ ਹੋ ਗਿਆ। ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕੇਟਰ ਰਿਚਰਡ ਲੇਵੀ ਦੇ ਨਾਂਅ ਕੀਵੀਆਂ ਵਿਰੁੱਧ ਇੱਕ ਟੀ-20 ਅੰਤਰਰਾਸ਼ਟਰੀ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਹੈ। ਉਸਨੇ 2012 ’ਚ ਹੈਮਿਲਟਨ ’ਚ ਆਪਣੀ ਪਾਰੀ ਵਿੱਚ 13 ਛੱਕੇ ਲਾਏ। ਇਸ ਦੌਰਾਨ, ਕੀਰੋਨ ਪੋਲਾਰਡ ਨੇ 2020 ਵਿੱਚ ਆਕਲੈਂਡ ਵਿੱਚ ਅੱਠ ਛੱਕੇ ਲਾਏ, ਜਿਸਦੀ ਅਭਿਸ਼ੇਕ ਨੇ ਬਰਾਬਰੀ ਕੀਤੀ। Abhishek Sharma
IND vs NZ: ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਆਖਰੀ ਟੀ20 ਸੀਰੀਜ਼, ਕੀਵੀਆਂ ਵਿਰੁੱਧ ਮੁਕਾਬਲਾ ਅੱਜ
ਈਸ਼ਾਨ ਕਿਸ਼ਨ ਖੇਡਣਗੇ ਨੰਬਰ-3 ’ਤੇ | IND vs NZ
ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਕਰਨਗੇ ਓਪਨਿੰਗ
IND vs NZ: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਟੀਮ ਬੁੱਧਵਾਰ ਨੂੰ ਸਾਲ ਦਾ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ ਨਾਗਪੁਰ ਦੇ ਵਿਦਰਭ ਕ੍ਰਿਕੇਟ ਗਰਾਊਂਡ ’ਤੇ ਨਿਊਜ਼ੀਲੈਂਡ ਨਾਲ ਭਿੜੇਗੀ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਪੰਜ ਮੈਚਾਂ ਦੀ ਟੀ-20 ਸੀਰੀਜ਼ ਭਾਰਤ ਦੀ ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਆਖਰੀ ਟੈਸਟ ਵੀ ਹੋਵੇਗੀ, ਕਿਉਂਕਿ ਟੀਮ ਇੰਡੀਆ 7 ਫਰਵਰੀ ਤੋਂ ਘਰੇਲੂ ਮੈਦਾਨ ’ਤੇ ਟੀ-20 ਵਿਸ਼ਵ ਕੱਪ ਖੇਡੇਗੀ। ਕਪਤਾਨ ਸੂਰਿਆਕੁਮਾਰ ਯਾਦਵ ਇਸ ਸੀਰੀਜ਼ ’ਚ ਆਪਣੀ ਫਾਰਮ ਲੱਭਣ ਦੀ ਕੋਸ਼ਿਸ਼ ਕਰਨਗੇ, ਦੱਖਣੀ ਅਫਰੀਕਾ ਵਿਰੁੱਧ ਫਾਰਮ ਤੋਂ ਬਾਹਰ ਨਜ਼ਰ ਆਏ ਸਨ। ਜਸਪ੍ਰੀਤ ਬੁਮਰਾਹ ਵੀ ਇਸ ਸੀਰੀਜ਼ ’ਚ ਵਾਪਸੀ ਕਰ ਰਹੇ ਹਨ। ਤੇਜ਼ ਗੇਂਦਬਾਜ਼ ਬੁਮਰਾਹ ਨੂੰ ਕੀਵੀਆਂ ਵਿਰੁੱਧ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। IND vs NZ
ਇਹ ਖਬਰ ਵੀ ਪੜ੍ਹੋ : Donald Trump: ਟਰੰਪ ਦੇ ਜਹਾਜ਼ ਏਅਰ ਫੋਰਸ-1 ’ਚ ਤਕਨੀਕੀ ਖਰਾਬੀ
ਸੀਰੀਜ਼ ਦੀਆਂ ਮੁੱਖ ਗੱਲਾਂ | IND vs NZ
ਭਾਰਤ ਕੋਲ ਵਨਡੇ ਸੀਰੀਜ਼ ਦਾ ਹਿਸਾਬ ਬਰਾਬਰ ਕਰਨ ਦਾ ਮੌਕਾ ਰਹੇਗਾ। ਉਨ੍ਹਾਂ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਸੂਰਿਆਕੁਮਾਰ ਯਾਦਵ ਦੇ ਪ੍ਰਦਰਸ਼ਨ ਦੀ ਜਾਂਚ ਕੀਤੀ ਜਾਵੇਗੀ। ਕਪਤਾਨ ਸੂਰਿਆਕੁਮਾਰ ਯਾਦਵ ਦੇ ਫਾਰਮ ਦੀ ਜਾਂਚ ਕੀਤੀ ਜਾਵੇਗੀ। ਉਹ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਪਿਛਲੇ 19 ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਾ ਸਕੇ ਹਨ। ਉਸਨੇ 218 ਦੌੜਾਂ ਬਣਾਈਆਂ ਹਨ।
ਤਿਲਕ ਵਰਮਾ ਜ਼ਖਮੀ, ਈਸ਼ਾਨ ਨੂੰ ਮੌਕਾ ਮਿਲਿਆ : ਤਿਲਕ ਵਰਮਾ ਸੱਟ ਕਾਰਨ ਟੀ-20 ਲੜੀ ਤੋਂ ਬਾਹਰ ਹੋ ਗਏ ਹਨ। ਈਸ਼ਾਨ ਕਿਸ਼ਨ ਉਸਦੀ ਜਗ੍ਹਾ ਤੀਜੇ ਨੰਬਰ ’ਤੇ ਖੇਡਣਗੇ। ਕਪਤਾਨ ਸੂਰਿਆਕੁਮਾਰ ਯਾਦਵ ਨੇ ਪੁਸ਼ਟੀ ਕੀਤੀ ਕਿ ਈਸ਼ਾਨ ਚੋਟੀ ਦੇ ਤਿੰਨ ’ਚ ਖੇਡਣਗੇ।
ਪੰਡਯਾ-ਬੁਮਰਾਹ : ਵਾਪਸੀ ਕਰਨ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਾਪਸੀ ਕਰਨਗੇ। ਪੰਡਯਾ ਦਾ ਆਉਣਾ ਟੀਮ ਨੂੰ ਸੰਤੁਲਿਤ ਕਰਦਾ ਹੈ। ਟੀਮ ਪ੍ਰਬੰਧਨ ਇੱਕ ਮਾਹਰ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਖੇਡ ਸਕਦਾ ਹੈ।
ਪਿੱਚ ਸਬੰਧੀ ਜਾਣਕਾਰੀ
ਨਾਗਪੁਰ ਦੀ ਪਿੱਚ ਹੌਲੀ ਹੈ। ਘੱਟ ਉਛਾਲ ਹੋਵੇਗਾ। ਇਹ ਸ਼ੁਰੂ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਕੁਝ ਸਹਾਇਤਾ ਪ੍ਰਦਾਨ ਕਰੇਗਾ। ਬਾਅਦ ਵਿੱਚ ਬੱਲੇਬਾਜ਼ੀ ਆਸਾਨ ਹੋ ਜਾਵੇਗੀ। ਇਹ ਪਿੱਚ ਸਪਿਨਰਾਂ ਨੂੰ ਵੀ ਮਦਦ ਕਰੇਗੀ। ਬੱਲੇਬਾਜ਼ੀ ਟੀਮ ਨੇ ਇੱਥੇ 8 ਮੈਚ ਜਿੱਤੇ ਹਨ, ਜਦੋਂ ਕਿ ਗੇਂਦਬਾਜ਼ੀ ਟੀਮ ਨੇ 4 ਮੈਚ ਜਿੱਤੇ ਹਨ। ਪਹਿਲੀ ਪਾਰੀ ਦਾ ਔਸਤ ਸਕੋਰ 146 ਹੈ। ਇਸ ਨਾਲ ਦੂਜੀ ਪਾਰੀ ’ਚ ਕੁੱਲ 125 ਰਹਿ ਜਾਂਦਾ ਹੈ, ਭਾਵ ਪਿੱਛਾ ਕਰਨਾ ਆਸਾਨ ਨਹੀਂ ਹੋਵੇਗਾ।
ਮੀਂਹ ਦੀ ਨਹੀਂ ਕੋਈ ਉਮੀਦ | IND vs NZ
ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸ਼ਾਮ ਨੂੰ ਹਲਕੀ ਤ੍ਰੇਲ ਵੀ ਮਹਿਸੂਸ ਕੀਤੀ ਜਾਵੇਗੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਟਿਮ ਰੌਬਿਨਸਨ, ਡੇਵੋਨ ਕੌਨਵੇ (ਵਿਕਟਕੀਪਰ), ਰਚਿਨ ਰਵਿੰਦਰ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਜੇਮਸ ਨੀਸ਼ਮ, ਮੈਟ ਹੈਨਰੀ, ਈਸ਼ ਸੋਢੀ ਤੇ ਜੈਕਬ ਡਫੀ।
IND vs NZ: ਇੰਦੌਰ ’ਚ ਕੋਈ ਵਨਡੇ ਨਹੀਂ ਹਾਰਿਆ ਭਾਰਤ, ਨਿਊਜੀਲੈਂਡ ਵਿਰੁੱਧ ਸੀਰੀਜ਼ ਦਾ ਫੈਸਲਾਕੁੰਨ ਮੈਚ ਅੱਜ
ਰੋਹਿਤ ਤੇ ਕੋਹਲੀ ਇਸ ਤੋਂ ਬਾਅਦ 6 ਮਹੀਨੇ ਕੋਈ ਕੌਮਾਂਤਰੀ ਮੈਚ ਨਹੀਂ ਖੇਡਣਗੇ
IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਦੁਪਹਿਰ 1:00 ਵਜੇ ਹੋਵੇਗਾ। ਟੀਮ ਇੰਡੀਆ ਦੇ ਤਜਰਬੇਕਾਰ ਖਿਡਾਰੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਅੱਜ ਦੇ ਮੈਚ ਤੋਂ ਬਾਅਦ ਅਗਲੇ ਛੇ ਮਹੀਨਿਆਂ ਲਈ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਦੂਰ ਰਹਿਣਗੇ। ਦੋਵੇਂ ਟੈਸਟ ਤੇ ਟੀ-20 ਮੈਚਾਂ ਤੋਂ ਸੰਨਿਆਸ ਲੈ ਚੁੱਕੇ ਹਨ, ਇਸ ਲਈ ਉਹ ਜੁਲਾਈ ’ਚ ਇੰਗਲੈਂਡ ਦੌਰੇ ਦੌਰਾਨ ਵਨਡੇ ਖੇਡਦੇ ਨਜ਼ਰ ਆਉਣਗੇ। ਸੀਰੀਜ਼ 1-1 ਨਾਲ ਬਰਾਬਰੀ ’ਤੇ ਹੈ। ਭਾਰਤ ਨੇ ਪਹਿਲਾ ਵਨਡੇ ਚਾਰ ਵਿਕਟਾਂ ਨਾਲ ਜਿੱਤਿਆ, ਜਦੋਂ ਕਿ ਨਿਊਜ਼ੀਲੈਂਡ ਨੇ ਦੂਜਾ 7 ਵਿਕਟਾਂ ਨਾਲ ਜਿੱਤਿਆ। ਨਿਊਜ਼ੀਲੈਂਡ ਕੋਲ ਭਾਰਤ ’ਚ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤਣ ਦਾ ਮੌਕਾ ਹੈ, ਜਿਸਨੇ ਇੱਥੇ ਸੱਤ ਸੀਰੀਜ਼ਾਂ ਗੁਆ ਦਿੱਤੀਆਂ ਹਨ।
ਇਹ ਖਬਰ ਵੀ ਪੜ੍ਹੋ : BSC Home Science: ਬੀਐੱਸਸੀ ਹੋਮ ਸਾਇੰਸ ਜਾਂ ਕਮਿਊਨਿਟੀ ਸਾਇੰਸ, ਕਰੀਅਰ ਦੀਆਂ ਅਥਾਹ ਸੰਭਾਵਨਾਵਾਂ
ਭਾਰਤ ਨੇ ਨਿਊਜ਼ੀਲੈਂਡ ਵਿਰੁੱਧ 52 ਫੀਸਦੀ ਮੈਚ ਜਿੱਤੇ | IND vs NZ
ਭਾਰਤ ਨੇ ਹੁਣ ਤੱਕ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਵਨਡੇ ਮੈਚਾਂ ’ਚੋਂ ਲਗਭਗ 52 ਫੀਸਦੀ ਜਿੱਤੇ ਹਨ। ਦੋਵਾਂ ਟੀਮਾਂ ਵਿਚਕਾਰ 122 ਵਨਡੇ ਖੇਡੇ ਗਏ ਹਨ, ਜਿਸ ’ਚ ਭਾਰਤ ਨੇ 63 ਜਿੱਤੇ ਹਨ ਅਤੇ ਨਿਊਜ਼ੀਲੈਂਡ ਨੇ 51 ਜਿੱਤੇ ਹਨ। ਸੱਤ ਮੈਚ ਡਰਾਅ ’ਚ ਖਤਮ ਹੋਏ, ਜਦੋਂ ਕਿ ਇੱਕ ਮੈਚ ਟਾਈ ਵਿੱਚ ਖਤਮ ਹੋਇਆ। ਭਾਰਤ ’ਚ ਦੋਵਾਂ ਟੀਮਾਂ ਵਿਚਕਾਰ 42 ਇੱਕ ਰੋਜ਼ਾ ਮੈਚ ਖੇਡੇ ਗਏ ਹਨ। ਭਾਰਤ ਨੇ 32 ਮੈਚ ਜਿੱਤੇ ਹਨ, ਜਦੋਂ ਕਿ ਨਿਊਜ਼ੀਲੈਂਡ ਨੇ ਸਿਰਫ਼ 9 ਜਿੱਤੇ ਹਨ। ਇੱਕ ਮੈਚ ਡਰਾਅ ਰਿਹਾ ਹੈ।
ਹੋਲਕਰ ਸਟੇਡੀਅਮ ’ਚ ਇੱਕ ਵੀ ਵਨਡੇ ਨਹੀਂ ਹਾਰਿਆ ਹੈ ਭਾਰਤ ਨੇ
2006 ਤੋਂ 2023 ਤੱਕ, ਇੰਦੌਰ ਦੇ ਹੋਲਕਰ ਸਟੇਡੀਅਮ ’ਚ 7 ਇੱਕ ਰੋਜ਼ਾ ਮੈਚ ਖੇਡੇ ਗਏ ਸਨ। ਭਾਰਤੀ ਟੀਮ ਨੇ ਸਾਰੇ ਮੈਚ ਜਿੱਤੇ ਸਨ। ਭਾਰਤ ਤੇ ਨਿਊਜ਼ੀਲੈਂਡ ਪਹਿਲਾਂ ਹੀ 2023 ਵਿੱਚ ਇੱਥੇ ਇੱਕ ਇੱਕ ਰੋਜ਼ਾ ਮੈਚ ਖੇਡ ਚੁੱਕੇ ਹਨ, ਜਿੱਥੇ ਭਾਰਤ ਨੇ 90 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਕਾਲੀ ਮਿੱਟੀ ਨਾਲ ਬਣੀ ਪਿੱਚ ’ਤੇ ਖੇਡਿਆ ਜਾਵੇਗਾ ਮੁਕਾਬਲਾ
ਹੋਲਕਰ ਸਟੇਡੀਅਮ ਦੇ ਮੁੱਖ ਪਿੱਚ ਕਿਊਰੇਟਰ ਮਨੋਹਰ ਜਮਲੇ ਅਨੁਸਾਰ, ਪਿੱਚ ਕਾਲੀ ਮਿੱਟੀ ਨਾਲ ਤਿਆਰ ਕੀਤੀ ਗਈ ਹੈ ਤੇ ਬੱਲੇਬਾਜ਼ਾਂ ਲਈ ਅਨੁਕੂਲ ਹੋਵੇਗੀ। ਠੰਢੇ ਮੌਸਮ ਕਾਰਨ, ਤ੍ਰੇਲ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਜਿਸ ਨਾਲ ਦੂਜੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋ ਸਕਦਾ ਹੈ। IND vs NZ
ਮੈਚ ਵਾਲੇ ਦਿਨ ਸਾਫ ਰਹੇਗਾ ਮੌਸਮ | IND vs NZ
ਮੌਸਮ ਵਿਭਾਗ ਦੇ ਅਨੁਸਾਰ, ਮੈਚ ਵਾਲੇ ਦਿਨ ਇੰਦੌਰ ’ਚ ਮੌਸਮ ਸਾਫ਼ ਰਹੇਗਾ। ਦਿਨ ਧੁੱਪ ਵਾਲਾ ਰਹੇਗਾ, ਤਾਪਮਾਨ 13 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs NZ
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।
ਨਿਊਜ਼ੀਲੈਂਡ : ਮਾਈਕਲ ਬ੍ਰੇਸਵੈੱਲ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਹੈਨਰੀ ਨਿਕੋਲਸ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਚ ਹੇ (ਵਿਕਟਕੀਪਰ), ਜੈਕ ਫਾਲਕਸ, ਕਾਇਲ ਜੈਮੀਸਨ, ਕ੍ਰਿਸ਼ਚੀਅਨ ਕਲਾਰਕ, ਜੈਡਨ ਲੈਨੌਕਸ।
ਕਿੱਥੇ ਵੇਖ ਸਕਦੇ ਹਾਂ ਮੈਚ?
ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਇਹ ਮੈਚ ਸਟਾਰ ਸਪੋਰਟਸ ਨੈੱਟਵਰਕ ’ਤੇ ਟੀਵੀ ’ਤੇ ਵੇਖਿਆ ਜਾ ਸਕਦਾ ਹੈ, ਜਦੋਂ ਕਿ ਲਾਈਵ ਸਟ੍ਰੀਮਿੰਗ ਜੀਓ ਹੌਟਸਟਾਰ ਐਪ ’ਤੇ ਉਪਲਬਧ ਹੋਵੇਗੀ। ਮੈਚ ਸਬੰਧੀ ਕਵਰੇਜ਼ ਤੁਸੀਂ ‘ਸੱਚ ਕਹੂੰ ਪੰਜਾਬੀ’ ਵੈੱਬਸਾਈਟ ’ਤੇ ਵੇਖ ਸਕਦੇ ਹੋ।
Tilak Varma: ਤਿਲਕ ਵਰਮਾ ਦੀ ਹੋਈ ਸਰਜਰੀ, ਨਿਊਜੀਲੈਂਡ ਸੀਰੀਜ਼ ਤੋਂ ਬਾਹਰ
ਟੀ20 ਵਿਸ਼ਵ ਕੱਪ ਦੀ ਟੀਮ ’ਚ ਵੀ ਕੀਤਾ ਗਿਆ ਹੈ ਸ਼ਾਮਲ
ਏਸ਼ੀਆ ਕੱਪ ਫਾਈਨਲ ’ਚ ਭਾਰਤੀ ਟੀਮ ਨੂੰ ਬਣਾਇਆ ਸੀ ਚੈਂਪੀਅਨ
Tilak Varma: ਸਪੋਰਟਸ ਡੈਸਕ। 2025 ਦੇ ਏਸ਼ੀਆ ਕੱਪ ਫਾਈਨਲ ’ਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਤਿਲਕ ਵਰਮਾ ਦੀ ਸਰਜਰੀ ਹੋਈ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ, ਤਿਲਕ 21 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਤੋਂ ਬਾਹਰ ਹੋ ਗਏ ਹਨ। ਹਾਲਾਂਕਿ, ਬੀਸੀਸੀਆਈ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਤਿਲਕ ਨੇ ਏਸ਼ੀਆ ਕੱਪ ਫਾਈਨਲ ਵਿੱਚ ਸ਼ਾਨਦਾਰ ਅਜੇਤੂ 69 ਦੌੜਾਂ ਦੀ ਪਾਰੀ ਖੇਡੀ ਸੀ ਤੇ ਭਾਰਤ ਦੀ ਜਿੱਤ ’ਚ ਮੁੱਖ ਭੂਮਿਕਾ ਨਿਭਾਈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਸੱਟ ਨੂੰ ਭਾਰਤੀ ਟੀਮ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ’ਚ ਉਸਦੀ ਭਾਗੀਦਾਰੀ ਸ਼ੱਕੀ ਬਣੀ ਹੋਈ ਹੈ।
ਇਹ ਖਬਰ ਵੀ ਪੜ੍ਹੋ : Punjab News: ਅਸੀਂ ਵਿਕਾਸ ਦੇ ਮੁੱਦੇ ’ਤੇ ਮੰਗਾਂਗੇ 2027 ’ਚ ਵੋਟਾਂ, ਅਕਾਲੀ-ਕਾਂਗਰਸੀ ਮੰਗ ਰਹੇ ਮੌਕਾ : ਭਗਵੰਤ ਮਾਨ
ਟੈਸਟਿਕੂਲਰ ਟੋਰਸ਼ਨ ਸਮੱਸਿਆ | Tilak Varma
7 ਜਨਵਰੀ ਦੀ ਸਵੇਰ ਨੂੰ, ਰਾਜਕੋਟ ’ਚ ਨਾਸ਼ਤਾ ਕਰਨ ਤੋਂ ਬਾਅਦ, ਤਿਲਕ ਨੂੰ ਅਚਾਨਕ ਉਸਦੇ ਹੇਠਲੇ ਸਰੀਰ ਵਿੱਚ ਤੇਜ਼ ਦਰਦ ਹੋਇਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਜਾਂਚ ਤੇ ਸਰਜਰੀ ਹੋਈ। ਉਸ ਸਮੇਂ, ਤਿਲਕ ਵਿਜੇ ਹਜ਼ਾਰੇ ਟਰਾਫੀ ਲਈ ਹੈਦਰਾਬਾਦ ਟੀਮ ਨਾਲ ਰਾਜਕੋਟ ’ਚ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਰਦ ਮਹਿਸੂਸ ਹੋਣ ਤੋਂ ਬਾਅਦ ਉਸਨੂੰ ਤੁਰੰਤ ਗੋਕੁਲ ਹਸਪਤਾਲ ਲਿਜਾਇਆ ਗਿਆ। ਟੈਸਟਾਂ ਤੇ ਸਕੈਨਾਂ ਤੋਂ ਪਤਾ ਲੱਗਿਆ ਕਿ ਤਿਲਕ ਨੂੰ ਟੈਸਟੀਕੂਲਰ ਟੌਰਸ਼ਨ ਸੀ, ਜਿਸ ਕਾਰਨ ਅਚਾਨਕ, ਗੰਭੀਰ ਦਰਦ ਹੁੰਦਾ ਹੈ। ਡਾਕਟਰਾਂ ਨੇ ਬਿਨਾਂ ਦੇਰੀ ਕੀਤੇ ਸਰਜਰੀ ਦੀ ਸਿਫਾਰਸ਼ ਕੀਤੀ।
ਸਫਲ ਰਹੀ ਤਿਲਕ ਵਰਮਾ ਦੀ ਸਰਜਰੀ
ਅਸੀਂ ਆਪਣੇ ਮਾਹਰ ਡਾਕਟਰਾਂ ਨਾਲ ਸਲਾਹ ਕੀਤੀ, ਤੇ ਉਹ ਇਸ ਫੈਸਲੇ ਨਾਲ ਸਹਿਮਤ ਹੋਏ। ਤਿਲਕ ਦੀ ਸਰਜਰੀ ਸਫਲ ਰਹੀ, ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਉਸਨੇ ਅੱਗੇ ਕਿਹਾ ਕਿ ਮੈਡੀਕਲ ਪੈਨਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਤਿਲਕ ਦੀ ਰਿਕਵਰੀ ਤੇ ਖੇਤਰ ’ਚ ਸੰਭਾਵੀ ਵਾਪਸੀ ਬਾਰੇ ਜਾਣਕਾਰੀ ਜਿੰਨੀ ਜਲਦੀ ਹੋ ਸਕੇ ਸਾਂਝੀ ਕੀਤੀ ਜਾਵੇਗੀ।