Surya Kumar Yadav - Sach Kahoon Punjabi

Suryakumar Yadav: ਭਾਰਤ ਦੀ ਜਿੱਤ ’ਤੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਦਿੱਤਾ ਵੱਡਾ ਬਿਆਨ, ਜਾਣੋ
77 ਦੌੜਾਂ ‘ਤੇ 6 ਵਿਕਟਾਂ ਗੁਆਉਣ ਤੋਂ ਬਾਅਦ, ਇੱਕ ਬੱਲੇਬਾਜ਼ ਲਈ ਅੰਤ ਤੱਕ ਖੇਡਣਾ ਜ਼ਰੂਰੀ ਸੀ: ਸੂਰਿਆ ਕੁਮਾਰ ਯਾਦਵ

Suryakumar Yadav: ਮੁੰਬਈ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ 2026 ਵਿੱਚ ਆਪਣੀ ਯਾਤਰਾ ਜਿੱਤ ਨਾਲ ਸ਼ੁਰੂ ਕੀਤੀ ਹੈ। ਭਾਰਤੀ ਟੀਮ ਨੇ ਸ਼ਨਿੱਚਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਅਮਰੀਕਾ ਨੂੰ 29 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਦੀ ਜਿੱਤ ਦੇ ਹੀਰੋ ਕਪਤਾਨ ਸੂਰਿਆ ਕੁਮਾਰ ਯਾਦਵ ਸਨ, ਜਿਨ੍ਹਾਂ ਨੇ 49 ਗੇਂਦਾਂ ‘ਤੇ ਨਾਬਾਦ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤੀ ਕਪਤਾਨ ਨੂੰ ਉਨ੍ਹਾਂ ਦੀ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ, “ਜਦੋਂ ਟੀਮ ਨੇ 77 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ, ਤਾਂ ਮੈਨੂੰ ਲੱਗਾ ਕਿ ਇੱਕ ਬੱਲੇਬਾਜ਼ ਨੂੰ ਅੰਤ ਤੱਕ ਖੇਡਣ ਦੀ ਜ਼ਰੂਰਤ ਹੈ।

ਗੌਤੀ ਭਾਈ ਨੇ 14 ਓਵਰਾਂ ਤੋਂ ਬਾਅਦ ਬ੍ਰੇਕ ਦੌਰਾਨ ਮੈਨੂੰ ਇਹੀ ਗੱਲ ਕਹੀ।” ਉਸਨੇ ਕਿਹਾ ਕਿ ਅੰਤ ਤੱਕ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਇਸਨੂੰ ਕਿਸੇ ਵੀ ਸਮੇਂ ਕਵਰ ਕਰ ਸਕਦੇ ਹੋ।” ਭਾਰਤੀ ਕਪਤਾਨ ਨੇ ਕਿਹਾ, “ਮੈਂ ਮੁੰਬਈ ਵਿੱਚ ਆਪਣੀ ਬਹੁਤ ਸਾਰੀ ਕ੍ਰਿਕਟ ਖੇਡੀ ਹੈ, ਇਸ ਵਿਕਟ ‘ਤੇ ਅਤੇ ਮੁੰਬਈ ਕ੍ਰਿਕਟ ਮੈਦਾਨਾਂ ‘ਤੇ। ਇਸ ਲਈ ਮੈਂ ਜਾਣਦਾ ਹਾਂ ਕਿ ਅਜਿਹੀਆਂ ਵਿਕਟਾਂ ‘ਤੇ ਕਿਵੇਂ ਬੱਲੇਬਾਜ਼ੀ ਕਰਨੀ ਹੈ। ਮੈਂ ਬਸ ਗਿਣਤੀ ਕਰਦਾ ਰਿਹਾ ਕਿ ਉਸ ਸਮੇਂ ਕੌਣ ਗੇਂਦਬਾਜ਼ੀ ਕਰਨ ਵਾਲਾ ਸੀ ਅਤੇ ਦੇਖਦਾ ਰਿਹਾ ਕਿ ਕਿੰਨੀਆਂ ਗੇਂਦਾਂ ਬਾਕੀ ਸਨ ਅਤੇ ਮੈਂ ਸਿਰਫ਼ ਆਪਣੇ ਸ਼ਾਟ ਚੰਗੀ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ।”

ਇਹ ਵੀ ਪੜ੍ਹੋ: Punjab News: ਨਸ਼ੇ ਦੀ ਪੰਜ ਮਿੰਟ ’ਚ ‘ਹੋਮ ਡਿਲੀਵਰੀ’ ਲੈ ਕੇ ਆਈ ਭੂਚਾਲ, ‘ਆਪ’ ਨੇ ਚੰਨੀ ਨੂੰ ਕਿਹਾ ‘ਸ਼ਰਮ ਕਰੋ’

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦਾ ਬੱਲੇਬਾਜ਼ੀ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਕਪਤਾਨ ਸੂਰਿਆਕੁਮਾਰ ਯਾਦਵ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸੂਰਿਆ ਕੁਮਾਰ ਯਾਦਵ ਨੇ 49 ਗੇਂਦਾਂ ਵਿੱਚ 10 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ ਅਜੇਤੂ 84 ਦੌੜਾਂ ਬਣਾ ਕੇ ਭਾਰਤ ਦਾ ਸਕੋਰ 161 ਦੌੜਾਂ ਤੱਕ ਪਹੁੰਚਾਇਆ। ਅਮਰੀਕਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ‘ਤੇ 132 ਦੌੜਾਂ ਹੀ ਬਣਾ ਸਕੀ ਅਤੇ ਮੈਚ 29 ਦੌੜਾਂ ਨਾਲ ਹਾਰ ਗਈ। ਭਾਰਤ ਲਈ ਮੁਹੰਮਦ ਸਿਰਾਜ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਨੇ ਇੱਕ ਵਿਕਟ ਲਈ। Suryakumar Yadav

IND vs ENG : ਭਾਰਤੀ ਟੀਮ ਨੂੰ ਵੱਡਾ ਝਟਕਾ, Kohli ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ
BCCI ਨੇ ਦੱਸਿਆ, ਨਿੱਜੀ ਕਾਰਨਾਂ ਕਰਕੇ ਨਾਂਅ ਲਿਆ ਵਾਪਸ

ਰਿੰਕੂ, ਸਰਫਰਾਜ਼ ਅਤੇ ਪਾਟੀਦਾਰ ਨੂੰ ਮਿਲ ਸਕਦਾ ਹੈ ਮੌਕਾ | IND vs ENG

ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਵਿਰਾਟ ਕੋਹਲੀ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂਅ ਵਾਪਸ ਲੈ ਲਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਨੇ ਕਪਤਾਨ ਰੋਹਿਤ ਸ਼ਰਮਾ, ਚੋਣਕਾਰਾਂ ਅਤੇ ਟੀਮ ਪ੍ਰਬੰਧਨ ਨਾਲ ਗੱਲ ਕੀਤੀ ਅਤੇ ਕਿਹਾ- ‘ਉਸ ਨੇ ਹਮੇਸ਼ਾ ਇਸ ਗੱਲ ’ਤੇ ਜੋਰ ਦਿੱਤਾ ਹੈ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਉਸ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ। (IND vs ENG)

School Holiday : ਸਕੂਲਾਂ ਦੀਆਂ ਛੁੱਟੀਆਂ ’ਚ ਮੁੜ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਹੁਣੇ ਵੇਖੋ

ਪਰ ਕੁਝ ਨਿੱਜੀ ਹਾਲਾਤ ਉਸ ਦੀ ਹਾਜਰੀ ’ਚ ਰੁਕਾਵਟ ਬਣ ਸਕਦੇ ਹਨ ਅਤੇ ਪੂਰਾ ਧਿਆਨ ਦੇਣ ਦੀ ਮੰਗ ਕਰਦੇ ਹਨ।’ ਬੀਸੀਸੀਆਈ ਬੋਰਡ ਨੇ ਕਿਹਾ ਕਿ ਚੋਣ ਕਮੇਟੀ ਜਲਦੀ ਹੀ ਟੀਮ ’ਚ ਉਨ੍ਹਾਂ ਦੇ ਬਦਲਵੇਂ ਖਿਡਾਰੀ ਦੇ ਨਾਂਅ ਦਾ ਐਲਾਨ ਕਰੇਗੀ। ਕੋਹਲੀ ਦੇ ਬਦਲ ਵਜੋਂ ਯੂਪੀ ਦੇ ਰਿੰਕੂ ਸਿੰਘ, ਮੁੰਬਈ ਦੇ ਸਰਫਰਾਜ ਖਾਨ ਅਤੇ ਐਮਪੀ ਦੇ ਰਜਤ ਪਾਟੀਦਾਰ ’ਚੋਂ ਕਿਸੇ ਨੂੰ ਚੁਣਿਆ ਜਾ ਸਕਦਾ ਹੈ। ਇੰਗਲੈਂਡ ਖਿਲਾਫ ਟੈਸਟ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। (IND vs ENG)

ਪ੍ਰਾਣ ਪ੍ਰਤਿਸ਼ਠਾ ’ਚ ਵੀ ਨਹੀਂ ਪਹੁੰਚੇ ਵਿਰਾਟ ਕੋਹਲੀ | IND vs ENG

ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸੋਮਵਾਰ ਨੂੰ ਅਯੁੱਧਿਆ ’ਚ ਆਯੋਜਿਤ ਸ੍ਰੀ ਰਾਮਲਾਲ ਪ੍ਰਾਣ-ਪ੍ਰਤੀਸ਼ਥਾ ਸਮਾਰੋਹ ’ਚ ਵੀ ਸਾਮਲ ਨਹੀਂ ਹੋਏ। ਉਨ੍ਹਾਂ ਦੇ ਆਉਣ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਇਸ ਸਮਾਰੋਹ ਲਈ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਸੱਦਾ ਦਿੱਤਾ ਗਿਆ ਸੀ, ਪਰ ਤਿੰਨਾਂ ਖਿਡਾਰੀਆਂ ’ਚੋਂ ਇਸ ਸਮਾਰੋਹ ’ਚ ਇੱਕ ਵੀ ਖਿਡਾਰੀ ਨਹੀਂ ਪਹੁੰਚ ਸਕਿਆ। (IND vs ENG)

ਧੋਨੀ, ਕੋਹਲੀ ਅਤੇ ਰੋਹਿਤ ਨਹੀਂ ਆਏ | IND vs ENG

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ, ਪਰ ਤਿੰਨੋਂ ਇਸ ਸਮਾਰੋਹ ’ਚ ਹਿੱਸਾ ਲੈਣ ਲਈ ਨਹੀਂ ਆਏ। ਕੁਝ ਨਿਊਜ਼ ਵੈੱਬਸਾਈਟਾਂ ਨੇ ਲਿਖਿਆ ਕਿ ਰੋਹਿਤ ਮੁੰਬਈ ’ਚ ਅਭਿਆਸ ਕਰ ਰਹੇ ਹਨ, ਜਦਕਿ ਕੋਹਲੀ ਸਮੇਤ ਪੂਰੀ ਟੀਮ ਹੈਦਰਾਬਾਦ ’ਚ ਅਭਿਆਸ ਕਰ ਰਹੀ ਹੈ। ਇਸ ਦੇ ਨਾਲ ਹੀ ਧੋਨੀ ਦੇ ਨਾ ਆਉਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। (IND vs ENG)

ਪਾਟੀਦਾਰ, ਸਰਫਰਾਜ ਅਤੇ ਰਿੰਕੂ ’ਚੋਂ ਇੱਕ ਨੂੰ ਮਿਲ ਸਕਦਾ ਹੈ ਮੌਕਾ | IND vs ENG

ਰਜ਼ਤ ਪਾਟੀਦਾਰ-ਸਰਫਰਾਜ ਇੰਗਲੈਂਡ ਏ ਖਿਲਾਫ 3 ਮੈਚਾਂ ਦੀ ਸੀਰੀਜ ਦਾ ਵੀ ਹਿੱਸਾ ਹਨ। ਰਜਤ ਨੇ ਅਹਿਮਦਾਬਾਦ ’ਚ ਦੂਜੇ ਟੈਸਟ ’ਚ 151 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਸਰਫਰਾਜ ਨੇ ਪਹਿਲੇ ਟੈਸਟ ’ਚ 96 ਦੌੜਾਂ ਦਾ ਯੋਗਦਾਨ ਦਿੱਤਾ ਸੀ। ਇਸ ਪਾਰੀ ਦੇ ਦਮ ’ਤੇ ਭਾਰਤ ਮੈਚ ਡਰਾਅ ਕਰਨ ’ਚ ਸਫਲ ਰਿਹਾ। ਕੋਹਲੀ ਦੇ ਬਦਲ ਵਜੋਂ ਰਿੰਕੂ ਸਿੰਘ ਨੂੰ ਵੀ ਮੌਕਾ ਮਿਲ ਸਕਦਾ ਹੈ ਕਿਉਂਕਿ ਉਹ ਚਿੱਟੀ ਗੇਂਦ ’ਚ ਟੀਮ ਇੰਡੀਆ ਦਾ ਹਿੱਸਾ ਹਨ। ਰਿੰਕੂ ਨੇ ਦੱਖਣੀ ਅਫਰੀਕਾ ਦੌਰੇ ’ਤੇ ਇੱਕਰੋਜ਼ਾ ਅਤੇ ਟੀ-20 ’ਚ ਸ਼ਾਨਦਾਰ ਪ੍ਰਦਰਸਨ ਕੀਤਾ ਹੈ। ਨਾਲ ਹੀ ਅਫਗਾਨਿਸਤਾਨ ਖਿਲਾਫ ਤੀਜੇ ਟੀ-20 ’ਚ 69 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੇ ਆਖਰੀ ਰਣਜੀ ਮੈਚ ’ਚ, ਰਿੰਕੂ ਨੇ 5 ਜਨਵਰੀ ਨੂੰ ਕੇਰਲ ਖਿਲਾਫ 92 ਦੌੜਾਂ ਦੀ ਪਾਰੀ ਖੇਡੀ ਸੀ। (IND vs ENG)

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ ਇਹ ਸੀਰੀਜ਼ | IND vs ENG

ਭਾਰਤੀ ਟੀਮ ਦੀ 25 ਜਨਵਰੀ ਤੋਂ ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਇਹ ਸੀਰੀਜ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜਰੀਏ ਤੋਂ ਮਹੱਤਵਪੂਰਨ ਹੈ। ਫਿਲਹਾਲ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਅਸਟਰੇਲੀਆ ਦੀ ਟੀਮ ਹੈ। ਪਹਿਲਾਂ ਭਾਰਤੀ ਟੀਮ ਪਹਿਲੇ ਸਥਾਨ ’ਤੇ ਸੀ ਪਰ ਅਫਰੀਕਾ ਖਿਲਾਫ ਮਿਲੀ ਇੱਕ ਮੈਚ ’ਚ ਹਾਰ ਦੇ ਚੱਲਦੇ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਜਦਕਿ ਇੰਗਲੈਂਡ ਦੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ 7ਵੇਂ ਸਥਾਨ ’ਤੇ ਹੈ।

ਪਿਛਲੀ ਸੀਰੀਜ਼ ਹੋਈ ਸੀ 2-2 ਨਾਲ ਡਰਾਅ | IND vs ENG

ਦੱਸ ਦੇਈਏ ਕਿ ਇੰਗਲੈਂਡ ਨੇ ਇਸ ਤੋਂ ਪਹਿਲਾਂ 2021 ’ਚ ਭਾਰਤ ਦਾ ਦੌਰਾ ਕੀਤਾ ਸੀ। ਉਸ ਸਮੇਂ ਉਹ ਸੀਰੀਜ਼ ’ਚ 5 ਟੈਸਟ ਮੈਚ ਖੇਡੇ ਗਏ ਸਨ। ਜਿਸ ਵਿੱਚੋਂ 2 ਇੰਗਲੈਂਡ ਨੇ ਜਿੱਤੇ ਅਤੇ ਦੋ ਮੈਚਾਂ ’ਚ ਭਾਰਤ ਨੂੰ ਜਿੱਤ ਮਿਲੀ। ਜਦਕਿ ਇੱਕ ਮੈਚ ਡਰਾਅ ’ਤੇ ਖਤਮ ਹੋ ਗਿਆ ਸੀ। ਜਿਸ ਕਰਕੇ ਸੀਰੀਜ਼ 2-2 ਨਾਲ ਡਰਾਅ ਹੋ ਗਈ ਸੀ। ਜੇਕਰ ਪਿਛਲੀਆਂ 5 ਟੈਸਟ ਸੀਰੀਜ਼ਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਨੇ 2-2 ਟੈਸਟ ਸੀਰੀਜ਼ਾਂ ਜਿੱਤਿਆਂ ਹਨ। ਜਦਕਿ ਇੱਕ ਸੀਰੀਜ਼ 2021 ਵਾਲੀ ਡਰਾਅ ’ਤੇ ਸਮਾਪਤ ਹੋਈ ਸੀ। (IND vs ENG)

ਸੂਰਿਆ ਦੀ ਅੱਗ ’ਚ ਝੁਲਸਿਆ ਅਫਰੀਕਾ! DRS ਨਹੀਂ ਲੈ ਸਕੀ ਭਾਰਤੀ ਟੀਮ, Ind-Sa ਮੈਚ ਦੇ ਟਾਪ Highlights
3 ਮੈਚਾਂ ਦੀ ਲੜੀ 1-1 ਦੀ ਬਰਾਬਰੀ ਨਾਲ ਸਮਾਪਤ

ਸੂਰਿਆ ਕੁਮਾਰ ਦਾ ਟੀ20 ’ਚ ਚੌਥਾ ਸੈਂਕੜਾ

ਕੁਲਦੀਪ ਯਾਦਵ ਨੇ ਲਈਆਂ 5 ਵਿਕਟਾਂ

ਸੂਰਿਆ ਨੇ ਚੌਥਾ ਸੈਂਕੜਾ ਜੜ ਕੀਤੀ ਰੋਹਿਤ ਅਤੇ ਮੈਕਸਵੈੱਲ ਦੀ ਬਰਾਬਰੀ

ਸਪੋਰਟਸ ਡੈਸਕ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 3 ਟੀ 20 ਮੈਚਾਂ ਦੀ ਲੜੀ ਦਾ ਆਖਿਰੀ ਅਤੇ ਤੀਜਾ ਮੁਕਾਬਲਾ ਰਾਤ ਜੋਹਾਨਸਬਰਗ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 201 ਦੌੜਾਂ ਦਾ ਚੁਣੌਤੀਪੁਰਨ ਸਕੋਰ ਬਣਾਇਆ। ਭਾਰਤੀ ਟੀਮ ਦੇ ਇਸ ਵੱਡੇ ਸਕੋਰ ’ਚ ਕਪਤਾਨ ਸੂਰਿਆ ਦੀ ਅਹਿਮ ਭੂਮਿਕਾ ਰਹੀ। ਜਿਨ੍ਹਾਂ ਨੇ ਆਪਣੇ ਟੀ20 ਕਰੀਅਰ ਦਾ ਚੌਥਾ ਸੈਂਕੜਾ ਜੜਿਆ। ਉਨ੍ਹਾਂ ਨੇ 55 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਵਿੱਚ 7 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਸੂਰਿਆ ਤੋਂ ਇਲਾਵਾ ਓਪਨਰ ਯਸ਼ਸਵੀ ਜਾਇਸਵਾਲ ਨੇ ਵੀ 60 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਉਨ੍ਹਾਂ ਨੇ 41 ਗੇਂਦਾਂ ਦਾ ਸਾਹਮਣਾ ਕੀਤਾ। ਉਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਅਫਰੀਕਾ ਦੀ ਟੀਮ ਦੀ ਪੂਰੀ ਟੀਮ ਸਿਰਫ 95 ਦੌੜਾਂ ’ਤੇ ਹੀ ਆਲਆਊਟ ਹੋ ਗਈ। ਅਫਰੀਕਾ ਵੱਲੋਂ ਸਭ ਤੋਂ ਜ਼ਿਆਦਾ ਡੇਵਿਡ ਮਿਲਰ ਨੇ 35 ਦੌੜਾਂ ਬਣਾਈਆਂ। (IND Vs SA)

ਇਹ ਵੀ ਪੜ੍ਹੋ : ਪੰਜਾਬ ਦੇ ਸਟੈਂਡ ਦੀ ਪੁਸ਼ਟੀ ਕਰਦੈ ਕੇਂਦਰੀ ਮੰਤਰੀ ਦਾ ਬਿਆਨ, ਪੜ੍ਹੋ ਕੀ ਕਿਹਾ…

ਟੀਮ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 5 ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਨੇ ਇਹ ਮੁਕਾਬਲਾ 106 ਦੌੜਾਂ ਦਾ ਆਪਣੇ ਨਾਂਅ ਕਰ ਲਿਆ। ਦੌੜਾਂ ਦੇ ਲਿਹਾਜ ਨਾਲ ਭਾਰਤ ਦੀ ਅਫਰੀਕਾ ’ਤੇ ਸਭ ਤੋਂ ਵੱਡੀ ਜਿੱਤ ਹੈ। ਇਹ ਮੈਚ ਜਿੱਤਦੇ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 1-1 ਦੀ ਬਰਾਬਰੀ ਨਾਲ ਡਰਾਅ ਕਰਵਾ ਦਿੱਤੀ। ਦੱਸਣਯੋਗ ਹੈ ਕਿ ਲੜੀ ਦਾ ਪਹਿਲਾ ਮੁਕਾਬਲਾ ਡਰਬਨ ’ਚ ਖੇਡਿਆ ਜਾਣਾ ਸੀ ਪਰ ਉਹ ਮੈਚ ਬਿਨ੍ਹਾਂ ਕੋਈ ਗੇਂਦ ਸੁੱਟੇ ਭਾਰੀ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਮੁਕਾਬਲੇ ’ਚ ਭਾਰਤੀ ਟੀਮ ਨੂੰ ਅਫਰੀਕਾ ਨੇ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਹੁਣ ਦੋਵਾਂ ਟੀਮਾਂ ਵਿਚਕਾਰ 3 ਮੈਚਾਂ ਦੀ ਇੱਕਰੋਜ਼ਾ ਲੜੀ ਖੇਡੀ ਜਾਵੇਗੀ। ਜਿਸ ਦਾ ਪਹਿਲਾ ਮੁਕਾਬਲਾ 17 ਦਸੰਬਰ ਨੂੰ ਜੋਹਾਨਸਬਰਗ ’ਚ ਹੀ ਖੇਡਿਆ ਜਾਵੇਗਾ। (IND Vs SA)

ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ | IND Vs SA

ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਜਿਸ ਵਿੱਚ ਭਾਰਤ ਦੇ ਸਟਾਰ ਅਤੇ ਨੰਬਰ ਇੱਕ ਬੱਲੇਬਾਜ਼ ਸ਼ੁਭਮਨ ਗਿੱਲ ਸਿਰਫ 8 ਦੌੜਾਂ ਬਣਾ ਕੇ ਆਉਟ ਹੋ ਗਏ ਸਨ। ਉਸ ਤੋਂ ਬਾਅਦ ਤੀਜੇ ਸਥਾਨ ’ਤੇ ਆਏ ਤਿਲਕ ਵਰਗਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਦੂਜੀ ਗੇਂਦ ’ਤੇ ਹੀ ਆਂਉਟ ਹੋ ਗਏ। ਉਸ ਤੋਂ ਬਾਅਦ ਕਪਤਾਨ ਸੂਰਿਆ ਨੇ ਓਪਨਰ ਯਸ਼ਸਵੀ ਜਾਇਸਵਾਲ ਨਾਲ ਪਾਰੀ ਨੂੰ ਸੰਭਾਲਿਆ ਅਤੇ ਭਾਰਤੀ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ। ਭਾਰਤ ਨੇ ਪਾਵਰਪਲੇ ’ਚ ਪਹਿਲੇ 2 ਓਵਰਾਂ ’ਚ ਕੁਲ 29 ਦੌੜਾਂ ਬਣਾਇਆਂ। 6 ਓਵਰਾਂ ਤੋਂ ਬਾਅਦ ਭਾਰਤੀ ਟੀਮ ਦਾ ਸਕੋਰ 62/2 ਸੀ। (IND Vs SA)

ਫੀਲਡਿੰਗ ਕਰਦੇ ਸਮੇਂ ਜਖਮੀ ਹੋਏ ਕਪਤਾਨ ਸੂਰਿਆਕੁਮਾਰ ਯਾਦਵ

ਸੂਰਿਆਕੁਮਾਰ ਯਾਦਵ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ। ਦੂਜੇ ਓਵਰ ਦੀ ਤੀਜੀ ਗੇਂਦ ’ਤੇ ਰੀਜਾ ਹੈਂਡਰਿਕਸ ਨੇ ਵਾਧੂ ਕਵਰ ’ਚ ਸ਼ਾਟ ਖੇਡਿਆ। ਫੀਲਡਿੰਗ ਕਰ ਰਹੇ ਸੂਰਿਆ ਨੇ ਗੇਂਦ ਨੂੰ ਬਾਊਂਡਰੀ ਤੱਕ ਪਹੁੰਚਣ ਤੋਂ ਰੋਕਿਆ ਪਰ ਗੇਂਦ ਨੂੰ ਰੋਕਦੇ ਹੋਏ ਉਨ੍ਹਾਂ ਦਾ ਗਿੱਟਾ ਮੁੜ ਗਿਆ। ਉਹ ਤੁਰਨ ਦੇ ਵੀ ਯੋਗ ਨਹੀਂ ਸੀ। ਟੀਮ ਦੇ ਫਿਜੀਓ ਨੇ ਆ ਕੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਸੂਰਿਆ ਦੀ ਜਗ੍ਹਾ ਰਵਿੰਦਰ ਜਡੇਜਾ ਨੇ ਕਪਤਾਨੀ ਦੀ ਜਿੰਮੇਵਾਰੀ ਸੰਭਾਲੀ। IND Vs SA()

ਵਿਚਕਾਰ ਦੇ 7.5 ਓਵਰਾਂ ’ਚ ਬਿਖਰੀ ਅਫਰੀਕੀ ਟੀਮ | IND Vs SA

ਦੱਖਣੀ ਅਫਰੀਕਾ ਦੀ ਟੀਮ ਪਾਵਰਪਲੇ ’ਚ 3 ਵਿਕਟਾਂ ਗੁਆ ਕੇ ਉਭਰ ਨਹੀਂ ਸਕੀ। ਟੀਮ ਨੇ 7.5 ਓਵਰਾਂ ’ਚ 53 ਦੌੜਾਂ ਬਣਾ ਕੇ 7 ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਓਵਰਾਂ ’ਚ ਕੁਲਦੀਪ ਨੇ 5 ਅਤੇ ਜਡੇਜਾ ਨੇ 2 ਵਿਕਟਾਂ ਲਈਆਂ।

ਦੱਖਣੀ ਅਫਰੀਕਾ ਨੂੰ ਪਾਵਰਪਲੇ ’ਚ 3 ਝਟਕੇ ਲੱਗੇ | IND Vs SA

202 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੁਹੰਮਦ ਸਿਰਾਜ ਨੇ ਪਹਿਲੇ ਓਵਰ ’ਚ ਮੇਡਨ ਗੇਂਦਬਾਜੀ ਕਰਕੇ ਦਬਾਅ ਬਣਾਇਆ। ਇਸ ਦਬਾਅ ਦਾ ਫਾਇਦਾ ਮੁਕੇਸ਼ ਕੁਮਾਰ ਨੂੰ ਦੂਜੇ ਓਵਰ ’ਚ ਮਿਲਿਆ। ਮੁਕੇਸ਼ ਨੇ ਮੈਥਿਊ ਬ੍ਰਿਟਜਕੀ (4 ਦੌੜਾਂ) ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅਦ ਤੀਜੇ ਓਵਰ ’ਚ ਰੀਜਾ ਹੈਂਡਰਿਕਸ ਰਨ ਆਊਟ ਹੋ ਗਏ। ਪਹਿਲੇ ਤਿੰਨ ਓਵਰਾਂ ’ਚ ਸਲਾਮੀ ਬੱਲੇਬਾਜਾਂ ਦੀਆਂ ਵਿਕਟਾਂ ਗੁਆਉਣ ਤੋਂ ਬਾਅਦ ਅਫਰੀਕੀ ਟੀਮ ਦਬਾਅ ’ਚ ਆ ਗਈ ਅਤੇ ਪਾਵਰਪਲੇ ਦੇ ਅੰਤ ਤੱਕ ਕਲੌਸੇਨ ਵੀ ਆਊਟ ਹੋ ਗਏ। ਉਹ ਛੇਵੇਂ ਓਵਰ ਦੀ ਚੌਥੀ ਗੇਂਦ ’ਤੇ ਅਰਸ਼ਦੀਪ ਸਿੰਘ ਦੇ ਹੱਥੋਂ ਰਿੰਕੂ ਸਿੰਘ ਦੇ ਹੱਥੋਂ ਕੈਚ ਹੋ ਗਏ। ਪਾਵਰਪਲੇ ’ਚ ਅਫਰੀਕੀ ਟੀਮ ਨੇ 42 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਛੇਵੇਂ ਓਵਰ ਤੋਂ ਬਾਅਦ ਟੀਮ ਦਾ ਸਕੋਰ 42/3 ਹੋ ਗਿਆ

IND Vs SA ਤੀਜਾ T20 ਅੱਜ, ਲੜੀ ਬਰਾਬਰੀ ਲਈ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਚ ਸੁਧਾਰ ਦੀ ਜ਼ਰੂਰਤ
ਦੱਖਣੀ ਅਫਰੀਕਾ ਕੋਲ ਲੜੀ ਜਿੱਤਣ ਦਾ ਮੌਕਾ | IND Vs SA

ਟੀਮ ਇੰਡੀਆ ਕੋਲ ਲੜੀ ਬਰਾਬਰ ਕਰਨ ਦਾ ਮੌਕਾ | IND Vs SA

ਸਪੋਰਟਸ ਡੈਸਕ। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ 3 ਮੈਚਾਂ ਦੀ ਟੀ20 ਲੜੀ ਖੇਡੀ ਜਾ ਰਹੀ ਹੈ। ਜਿਸ ਦਾ ਅੱਜ ਆਖਿਰੀ ਅਤੇ ਤੀਜਾ ਮੁਕਾਬਲਾ ਦੋਵਾਂ ਟੀਮਾਂ ਵਿਚਕਾਰ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਰਾਤ 8:00 ਵਜੇ ਹੋਵੇਗਾ। ਦੱਸ ਦੇਈਏ ਕਿ ਲੜੀ ਦਾ ਪਹਿਲਾ ਮੁਕਾਬਲਾ ਡਰਬਨ ’ਚ ਹੋਣਾ ਸੀ ਪਰ ਉਹ ਮੈਚ ਬਿਨ੍ਹਾਂ ਕੋਈ ਗੇਂਦ ਸੁੱਟੇ ਭਾਰੀ ਮੀਂਹ ਕਾਰਨ ਰੱਦ ਹੋ ਗਿਆ ਸੀ ਪਰ ਦੂਜਾ ਮੁਕਾਬਲੇ ’ਚ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਮੁਕਾਬਲੇ ’ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਸੂਰਿਆ ਅਤੇ ਰਿੰਕੂ ਸਿੰਘ ਦੇ ਅਰਧਸੈਂਕੜਿਆਂ ਦੀ ਮੱਦਦ ਨਾਲ 180 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਮੀਂਹ ਕਾਰਨ ਇਹ ਮੈਚ ’ਚ ਅਫਰੀਕਾ ਨੇ ਜਿੱਤ ਲਿਆ ਸੀ। ਅਫਰੀਕਾ ਵੱਲੋਂ ਬੱਲੇਬਾਜ਼ੀ ’ਚ ਰੀਜਾ ਹੈਂਡਿ੍ਰਕਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। (IND Vs SA)

ਇਹ ਵੀ ਪੜ੍ਹੋ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ’ਤੇ ਚੁੱਕਿਆ ਵੱਡਾ ਸੁਆਲ, ਪੜ੍ਹੋ ਤੇ ਜਾਣੋਂ…

ਜਦਕਿ ਗੇਂਦਬਾਜ਼ੀ ’ਚ ਜੇਰਾਲਡ ਕੂਟੀਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਰ ਭਾਰਤੀ ਟੀਮ ਨੂੰ ਇਹ ਦਿਨ ਵੀਰਵਾਰ ਨੂੰ ਤੀਜਾ ਟੀ20 ਮੈਚ ਜਿੱਤ ਕੇ ਲੜੀ ’ਚ ਬਰਾਬਰੀ ਲਈ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕਰਨਾ ਹੋਵੇਗਾ ਕਿਉਂਕਿ ਚੋਣਕਰਤਾਵਾਂ ਦੀਆਂ ਨਜ਼ਰਾਂ ਅਗਲੇ ਸਾਲ ਇਸ ਫਾਰਮੈਟ ਦੇ ਵਿਸ਼ਵ ਕੱਪ ਲਈ ਸਹੀ ਜੋੜੀਆਂ ਤਲਾਸ਼ਣ ’ਤੇ ਵੀ ਲੱਗੀਆਂ ਹਨ। ਦੂਜੇ ਟੀ20 ਮੈਚ ’ਚ ਭਾਰਤੀ ਗੇਂਦਬਾਜ਼ ਲੈਅ ਲਈ ਜੂਝਦੇ ਨਜ਼ਰ ਆਏ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਲੜੀਵਾਰ 15.50 ਤੇ 11.33 ਦੌੜਾਂ ਪਰ ਓਵਰ ਦੀ ਦਰ ਨਾਲ ਦਿੱਤੀਆਂ। ਮੀਂਹ ਤੇ ਨਮੀ ਨੇ ਉਨ੍ਹਾਂ ਦਾ ਕੰਮ ਮੁਸ਼ਕਲ ਕੀਤਾ ਪਰ ਦੋਵਾਂ ਦੀ ਗੇਂਦਬਾਜ਼ੀ ’ਚ ਕਲਪਨਾਸ਼ੀਲਤਾ ਤੇ ਕੰਟਰੋਲ ਦੀ ਕਮੀ ਵੀ ਸਾਫ਼ ਨਜ਼ਰ ਆਈ। (IND Vs SA)

ਨਿੱਜੀ ਕਾਰਨਾਂ ਨਾਲ ਲੜੀ ਤੋਂ ਬਾਹਰ ਦੀਪਕ ਚਾਹਰ ਦੀ ਕਮੀ ਵੀ ਟੀਮ ਨੂੰ ਰੜਕੀ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਦੀ ਗੈਰ-ਮੌਜ਼ੂਦਗੀ ’ਚ ਟੀਮ ਮੈਨੇਜ਼ਮੈਂਟ ਦਾ ਭਰੋਸਾ ਅਰਸ਼ਦੀਪ ਤੇ ਮੁਕੇਸ਼ ’ਤੇ ਹੀ ਸੀ, ਪਰ ਦੋਵੇਂ ਅਜੇ ਤੱਕ ਇਸ ਭਰੋਸੇ ’ਤੇ ਖਰੇ ਨਹੀਂ ਉੱਤਰ ਸਕੇ ਤੇ ਦਬਾਅ ਦੇ ਪਲਾਂ ’ਚ ਲੈਅ ਲਈ ਜੂਝਦੇ ਦਿਸੇ ਅਸਟਰੇਲੀਆ ਖਿਲਾਫ਼ ਹਾਲੀਆ ਟੀ20 ਲੜੀ ’ਚ 4-1 ਨਾਲ ਜਿੱਤ ਦੇ ਬਾਵਜ਼ੂਦ ਗੇਂਦਬਾਜ਼ੀ ਇਕਾਈ ਦੀਆਂ ਕਮੀਆਂ ਨਜ਼ਰ ਆਈਆਂ ਅਰਸ਼ਦੀਪ ਨੇ ਬੰਗਲੁਰੂ ’ਚ ਪੰਜਵੇਂ ਟੀ20 ’ਚ ਬਿਹਤਰੀਨ ਆਖਰੀ ਓਵਰ ਸੁੱਟਿਆ ਪਰ ਉਸ ਤੋਂ ਇਲਾਵਾ ਉਸ ਨੇ ਬਾਕੀ ਚਾਰ ਮੈਚਾਂ ’ਚ 10.68 ਦੀ ਔਸਤ ਨਾਲ ਦੌੜਾਂ ਦਿੱਤੀਆਂ ਤੇ ਉਸ ਨੂੰ ਚਾਰ ਹੀ ਵਿਕਟਾਂ ਮਿਲੀਆਂ ਗਕਬੇਹਰਾ ’ਚ ਦੂਜੇ ਟੀ20 ’ਚ ਵੀ ਦੋਵਾਂ ਨੇ ਨਿਰਾਸ਼ ਕੀਤਾ ਤੇ ਲੜੀ ਗੁਆਉਣ ਤੋਂ ਬਚਣ ਲਈ ਉਨ੍ਹਾਂ ਨੂੰ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। (IND Vs SA)

Rinku ਦੇ ਛੱਕੇ ਨਾਲ ਸਟੇਡੀਅਮ ਦਾ ਸ਼ੀਸ਼ਾ ਟੁੱਟਿਆ, ਕਪਤਾਨ ਸੂਰਿਆ ਨੇ ਦੱਸੀ ਹਾਰ ਦੀ ਵਜ੍ਹਾ, ਕੁਝ ਟਾਪ Records
ਦੂਜੇ ਟੀ20 ਮੈਚ ’ਚ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ | Ind Vs SA

ਸੀਰੀਜ਼ ’ਚ 1-0 ਦੀ ਬਣਾਈ ਲੀੜ | Ind Vs SA

ਸੂਰਿਆ-ਰਿੰਕੂ ਦੇ ਅਰਧਸੈਂਕੜੇ ਬੇਅਸਰ | Ind Vs SA

ਪੋਰਟ ਐਲਿਜ਼ਾਬੇਥ (ਏਜੰਸੀ)। ਰੀਜ਼ਾ ਹੈਂਡਰਿਕਸ (49) ਅਤੇ ਕਪਤਾਨ ਏਡਨ ਮਾਰਕ੍ਰਮ (30) ਦੀਆਂ ਤੂਫਾਨੀ ਪਾਰੀਆਂ ਭਾਰਤ ਦੇ ਰਿੰਕੂ ਸਿੰਘ (ਨਾਬਾਦ 68) ਅਤੇ ਕਪਤਾਨ ਸੂਰਿਆ ਕੁਮਾਰ ਯਾਦਵ (56) ਦੀਆਂ ਸ਼ਾਨਦਾਰ ਪਾਰੀਆਂ ’ਤੇ ਭਾਰੀ ਪੈ ਗਈਆਂ। ਬਾਅਦ ’ਚ ਗੇਂਦਬਾਜ਼ਾਂ ਦੇ ਪੂਰੇ ਯਤਨਾਂ ਦੇ ਬਾਵਜ਼ੂਦ ਦੱਖਣੀ ਅਫਰੀਕਾ ਨੇ ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ’ਚ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ’ਚ ਸੱਤ ਵਿਕਟਾਂ ’ਤੇ 180 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਮੀਂਹ ਕਾਰਨ ਓਵਰਾਂ ਦੀ ਗਿਣਤੀ 15 ਕਰ ਦਿੱਤੀ ਗਈ, ਜਿਸ ਨਾਲ ਦੱਖਣੀ ਅਫਰੀਕਾ ਨੂੰ 152 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਮੇਜ਼ਬਾਨ ਟੀਮ ਨੇ ਇਹ ਟੀਚਾ 7 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ। (Ind Vs SA)

ਹੈਂਡਰਿਕਸ ਅਤੇ ਮਾਰਕਰਮ ਨੇ ਤੂਫਾਨੀ ਸ਼ੁਰੂਆਤ ਕਰਕੇ ਮੈਚ ’ਚ ਪਹਿਲਾਂ ਹੀ ਮਨੋਵਿਗਿਆਨਕ ਲੀੜ ਹਾਸਲ ਕਰ ਲਈ ਸੀ, ਪਰ ਵਿਚਕਾਰਲੇ ਓਵਰਾਂ ’ਚ ਮੋ ਸਿਰਾਜ (ਦੋ ਵਿਕਟਾਂ) ਤੋਂ ਇਲਾਵਾ ਮੁਕੇਸ਼ ਕੁਮਾਰ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲੈ ਕੇ ਭਾਰਤ ਨੂੰ ਮੈਚ ’ਚ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਡੇਵਿਡ ਮਿਲਰ (17), ਟ੍ਰਿਸਟਨ ਸਟੱਬਸ (ਅਜੇਤੂ 14) ਅਤੇ ਐਂਡੀਲੇ ਫੇਹੂਕਯੋ (ਅਜੇਤੂ 10) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਏ। ਕਪਤਾਨ ਸੂਰਿਆ ਕੁਮਾਰ ਨੇ ਕਿਹਾ ਕਿ ਅੱਧੇ ਮੈਚ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਬਰਾਬਰ ਦਾ ਸਕੋਰ ਹੈ ਪਰ ਬਾਅਦ ’ਚ ਸਭ ਕੁਝ ਬਦਲ ਗਿਆ। ਮੇਜਬਾਨ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਟੀ-20 ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਤੀਜਾ ਅਤੇ ਆਖਰੀ ਟੀ-20 ਮੈਚ ਵੀਰਵਾਰ (14 ਦਸੰਬਰ) ਨੂੰ ਖੇਡਿਆ ਜਾਵੇਗਾ। (Ind Vs SA)

ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ | Ind Vs SA

ਇਸ ਤੋਂ ਪਹਿਲਾਂ ਸੇਂਟ ਜਾਰਜ ਪਾਰਕ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜਦੋਂ ਉਨ੍ਹਾਂ ਦੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਪਹਿਲੇ ਦੋ ਓਵਰਾਂ ’ਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਬਾਅਦ ’ਚ ਕ੍ਰੀਜ ’ਤੇ ਆਏ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਤਿਲਕ ਵਰਮਾ (29) ਦੇ ਨਾਲ ਤੇਜੀ ਨਾਲ ਸਕੋਰ ਬੋਰਡ ਨੂੰ ਅੱਗੇ ਵਧਾਇਆ ਅਤੇ ਦੋਵੇਂ ਬੱਲੇਬਾਜਾਂ ਨੇ 11 ਦੀ ਰਨ ਰੇਟ ’ਤੇ 5.5 ਓਵਰਾਂ ’ਚ 55 ਦੌੜਾਂ ਜੋੜੀਆਂ ਪਰ ਇਸ ਦੌਰਾਨ ਵਰਮਾ ਤੇਜ ਰਫਤਾਰ ਨਾਲ ਗੇਰਾਲਡ ਕਾਟਜੀ ਦੇ ਹੱਥੋਂ ਕੈਚ ਹੋ ਗਏ। 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਹੀ ਗੇਂਦ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਡੂੰਘੇ ਥਰਡ ਮੈਨ ’ਤੇ ਖੜ੍ਹੇ ਖਿਡਾਰੀ ਨੇ ਫੜ ਲਿਆ। (Ind Vs SA)

ਨਵੇਂ ਬੱਲੇਬਾਜ ਰਿੰਕੂ ਸਿੰਘ ਨੇ ਮੱਧਕ੍ਰਮ ’ਚ ਇੱਕ ਵਾਰ ਫਿਰ ਆਪਣੀ ਉਪਯੋਗਤਾ ਸਾਬਤ ਕੀਤੀ ਅਤੇ ਮੈਦਾਨ ’ਤੇ ਆਉਂਦੇ ਹੀ ਦੱਖਣੀ ਅਫਰੀਕੀ ਗੇਂਦਬਾਜਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸੂਰਿਆ ਅਤੇ ਰਿੰਕੂ ਦੇ ਹਮਲੇ ਤੋਂ ਘਬਰਾਏ ਮੇਜ਼ਬਾਨ ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਆਪਣੇ ਗੇਂਦਬਾਜਾਂ ਨੂੰ ਬਦਲਣਾ ਸ਼ੁਰੂ ਕਰ ਦਿੱੱਤਾ, ਹਾਲਾਂਕਿ, ਉਸ ਨੂੰ 14ਵੇਂ ਓਵਰ ’ਚ ਸਫਲਤਾ ਮਿਲੀ ਜਦੋਂ ਸੂਰਿਆ ਕੁਮਾਰ ਤਬਰੇਜ ਸ਼ਮਸੀ ਦੇ ਓਵਰ ਦੀ ਗੇਂਦ ਨੂੰ ਛੂਹਣ ਦੀ ਕੋਸ਼ਿਸ਼ ’ਚ ਆਪਣੀ ਵਿਕਟ ਗੁਆ ਬੈਠੇ। ਸੂਰਿਆ ਨੇ 36 ਗੇਂਦਾਂ ਦੀ ਆਪਣੀ ਪਾਰੀ ’ਚ ਤਿੰਨ ਛੱਕੇ ਅਤੇ ਪੰਜ ਚੌਕੇ ਲਾਏ। (Ind Vs SA)

ਇਹ ਵੀ ਪੜ੍ਹੋ : ਕੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲੜਨਗੇ ਲੋਕ ਸਭਾ ਚੋਣਾਂ? ਦੇਖੋ ਅਪਡੇਟ

ਕਪਤਾਨ ਦੇ ਆਊਟ ਹੋਣ ਤੋਂ ਬਾਅਦ ਵੀ ਰਿੰਕੂ ਦੇ ਖੇਡਣ ਦਾ ਅੰਦਾਜ ਬਿਲਕੁਲ ਨਹੀਂ ਬਦਲਿਆ ਅਤੇ ਉਨ੍ਹਾਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਭਾਰਤ ਨੂੰ ਜਿਤੇਸ਼ ਸ਼ਰਮਾ (

1), ਰਵਿੰਦਰ ਜਡੇਜਾ (19) ਅਤੇ ਅਰਸ਼ਦੀਪ ਸਿੰਘ (0) ਦੇ ਰੂਪ ’ਚ ਤਿੰਨ ਝਟਕੇ ਲੱਗੇ। ਗੇਰਾਲਡ ਕਾਟਜੀ ਨੇ ਲਗਾਤਾਰ ਦੋ ਗੇਂਦਾਂ ’ਤੇ ਜਡੇਜਾ ਅਤੇ ਅਰਸ਼ਦੀਪ ਦੀਆਂ ਵਿਕਟਾਂ ਲੈ ਕੇ ਭਾਰਤੀ ਤੂਫਾਨ ਨੂੰ ਰੋਕਣ ਦਾ ਸਫਲ ਯਤਨ ਕੀਤਾ। ਭਾਰਤੀ ਪਾਰੀ ’ਚ ਤਿੰਨ ਗੇਂਦਾਂ ਬਾਕੀ ਸਨ ਜਦੋਂ ਮੀਂਹ ਨੇ ਖੇਡ ’ਚ ਵਿਘਨ ਪਾਇਆ ਅਤੇ ਖੇਡ ਨੂੰ ਰੋਕ ਦਿੱਤਾ ਗਿਆ। ਉਦੋਂ ਤੱਕ ਰਿੰਕੂ ਨੇ ਆਪਣੀ ਨਾਬਾਦ ਪਾਰੀ ’ਚ 9 ਚੌਕੇ ਅਤੇ ਦੋ ਜਬਰਦਸਤ ਛੱਕੇ ਜੜ ਦਿੱਤੇ ਸਨ। (Ind Vs SA)