Reels - Sach Kahoon Punjabi

Viral News: ਸੋਸ਼ਲ ਮੀਡੀਆ ’ਤੇ ਰੀਲ੍ਹਾਂ ਦੀ ਆਦਤ ਪਰਿਵਾਰ ’ਤੇ ਪਈ ਭਾਰੀ, ਚੁੱਕਿਆ ਖੌਫ਼ਨਾਕ ਕਦਮ
ਬੈਂਗਲੁਰੂ (IANS): ਬੈਂਗਲੁਰੂ ਦੇ ਐਚਏਐਲ ਥਾਣੇ ਅਧੀਨ ਆਉਂਦੇ ਵਿਭੂਤੀਪੁਰਾ ਇਲਾਕੇ ਵਿੱਚ ਇੱਕ 38 ਸਾਲਾ ਆਟੋ-ਰਿਕਸ਼ਾ ਚਾਲਕ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਰਾਘਵੇਂਦਰ ਅਤੇ ਉਸ ਦੀ 30 ਸਾਲਾ ਪਤਨੀ ਸ਼ਰੁਤੀ ਵਜੋਂ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੰਗਲਵਾਰ ਦੇਰ ਰਾਤ ਵਾਪਰੀ ਇਸ ਦੁਖਦਾਈ ਘਟਨਾ ਪਿੱਛੇ ਘਰੇਲੂ ਝਗੜਾ ਮੁੱਖ ਕਾਰਨ ਸੀ।

ਪੁਲਿਸ ਅਨੁਸਾਰ ਰਾਘਵੇਂਦਰ ਨੇ ਬੀਅਰ ਦੀ ਬੋਤਲ ਨਾਲ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਘਰ ਦੇ ਅੰਦਰ ਹੀ ਫਾਹਾ ਲੈ ਲਿਆ। ਜੋੜੇ ਦੇ ਦੋ ਬੱਚੇ ਹਨ ਜੋ ਇਸ ਸਮੇਂ ਬੈਂਗਲੁਰੂ ਨੇੜੇ ਦਾਵਨਗੇਰੇ ਵਿਖੇ ਆਪਣੇ ਨਾਨਕੇ ਪਰਿਵਾਰ ਨਾਲ ਰਹਿ ਰਹੇ ਹਨ। ਘਟਨਾ ਦੇ ਸਮੇਂ ਵਿਭੂਤੀਪੁਰਾ ਸਥਿਤ ਉਨ੍ਹਾਂ ਦੇ ਘਰ ਸਿਰਫ਼ ਰਾਘਵੇਂਦਰ ਅਤੇ ਸ਼ਰੁਤੀ ਹੀ ਮੌਜ਼ੂਦ ਸਨ।

Read Also : ਬਟਾਲਾ ’ਚ ਵਿਆਹ ਪੁਰਬ ਮੌਕੇ ਹੁੱਲੜਬਾਜ਼ੀ, ਉੱਚੀ ਆਵਾਜ਼ ’ਚ ਸਪੀਕਰ ਤੇ ਬੁਲੇਟ ਦੇ ਪਟਾਕਿਆਂ ’ਤੇ ਪਾਬੰਦੀ

ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸ਼ਰੁਤੀ ਦੀ ਮੋਬਾਈਲ ਫੋਨ ’ਤੇ ‘ਰੀਲਜ਼’ ਦੇਖਣ ਦੀ ਆਦਤ ਨੂੰ ਲੈ ਕੇ ਜੋੜੇ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੰਗਲਵਾਰ ਰਾਤ ਨੂੰ, ਜਦੋਂ ਰਾਘਵੇਂਦਰ ਨੇ ਆਪਣੀ ਪਤਨੀ ਨੂੰ ਫੋਨ ’ਤੇ ਰੀਲਜ਼ ਦੇਖਦੇ ਹੋਏ ਦੇਖਿਆ ਤਾਂ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ।

ਰਿਪੋਰਟਾਂ ਮੁਤਾਬਕ ਬਹਿਸ ਵਧ ਗਈ; ਰਾਘਵੇਂਦਰ ਨੇ ਕਥਿਤ ਤੌਰ ’ਤੇ ਸ਼ਰੁਤੀ ’ਤੇ ਬੀਅਰ ਦੀ ਬੋਤਲ ਨਾਲ ਹਮਲਾ ਕੀਤਾ ਅਤੇ ਫਿਰ ਉਸ ਦੇ ਪੇਟ ਵਿੱਚ ਚਾਕੂ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼ਰੁਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਰਾਘਵੇਂਦਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਹਾਲਾਂਕਿ ਰੀਲਜ਼ ਦੇਖਣ ਦੀ ਆਦਤ ਨੂੰ ਝਗੜੇ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਪਿੱਛੇ ਅਸਲ ਕਾਰਨ ਅਤੇ ਹਾਲਾਤਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਐਚਏਐਲ ਪੁਲਿਸ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲਾਸ਼ਾਂ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਲਿਜਾਇਆ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਇਹ ਜੋੜਾ ਲਗਭਗ 18 ਸਾਲ ਪਹਿਲਾਂ ਪੜ੍ਹਾਈ ਦੌਰਾਨ ਇੱਕ-ਦੂਜੇ ਦੇ ਪਿਆਰ ਵਿੱਚ ਪਿਆ ਸੀ ਅਤੇ ਬਾਅਦ ਵਿੱਚ ਆਪਣੇ-ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ, ਜੋੜਾ ਦਾਵਨਗੇਰੇ ਤੋਂ ਬੈਂਗਲੁਰੂ ਆ ਗਿਆ ਅਤੇ ਵਿਭੂਤੀਪੁਰਾ ਵਿੱਚ ਇੱਕ ਘਰ ਖਰੀਦ ਲਿਆ। ਖਬਰਾਂ ਅਨੁਸਾਰ ਸ਼ਰੁਤੀ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਕੰਮ ਕਰਦੀ ਸੀ। ਪੁਲਿਸ ਘਟਨਾਕ੍ਰਮ ਨੂੰ ਸਮਝਣ ਅਤੇ ਜੋੜੇ ਦੀ ਮੌਤ ਦੇ ਅਸਲ ਹਾਲਾਤਾਂ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ।