Ram Nath Kovind - Sach Kahoon Punjabi
ਕੋਵਿੰਦ ਨੇ ਰਾਮ ਨੌਮੀ ‘ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ (ਏਜੰਸੀ)। ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਮ ਨੌਮੀ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ‘ਚ ਧਾਰਨ ਕਰਕੇ ਰਾਸ਼ਟਰ ਨਿਰਮਾਣ ‘ਚ ਯੋਗਦਾਨ ਪਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਕੋਵਿੰਦ ਨੇ ਕਿਹਾ ਕਿ ਰਾਮ ਨੌਮੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਵਧਾਈਆਂ। ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦਾ ਜੀਵਨ, ਉਨ੍ਹਾਂ ਦੀ ਇਮਾਨਦਾਰੀ ਅਤੇ ਉੱਚ ਆਦਰਸ਼ ਸਮੁੱਚੀ ਮਨੁੱਖਤਾ ਲਈ ਮਾਰਗਦਰਸ਼ਨ ਅਤੇ ਪ੍ਰੇਰਨਾ ਸਰੋਤ ਹਨ। ਆਓ ਅਸੀਂ ਸਾਰੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਕਰੀਏ।
सभी देशवासियों को राम नवमी की शुभकामनाएं। मर्यादा पुरुषोत्तम श्रीराम का जीवन, उनकी कर्तव्यनिष्ठा और उच्च आदर्श पूरी मानवता के लिए मार्गदर्शन और प्रेरणा के स्रोत हैं। आइए, हम सब प्रभु राम के आदर्शों को अपने जीवन में आत्मसात करते हुए राष्ट्र निर्माण में योगदान का संकल्प लें।
— President of India (@rashtrapatibhvn) April 10, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ
ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਬਿਹਾਰ ਸਥਾਪਨਾ ਦਿਵਸ ਦੇ ਮੌਕੇ ’ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ੍ਰੀ ਕੋਵਿੰਦ ਨੇ ਟਵੀਟ ਕਰਕੇ ਕਿਹਾ, ‘‘ਬਿਹਾਰ ਦਿਵਸ ’ਤੇ ਸਾਰਿਆਂ ਨੂੰ, ਖ਼ਾਸਕਰ ਬਿਹਾਰ ਦੇ ਲੋਕਾਂ ਨੂੰ ਵਧਾਈ! ਬਿਹਾਰ ਵਿਚ ਅਤੀਤ ਦੀ ਵਿਰਾਸਤ ਦੇ ਨਾਲ ਨਾਲ ਅਜੋਕੇ ਸਮੇਂ ਲਈ ਮਾਰਗ ਦਰਸ਼ਕ ਵੀ ਹੈ। ਮੈਨੂੰ ਇਸ ਧਰਤੀ ’ਤੇ ਰਾਜਪਾਲ ਦੀ ਭੂਮਿਕਾ ਨਿਭਾਉਣ ਦਾ ਸਨਮਾਨ ਮਿਲਿਆ ਹੈ, ਜੋ ਕਿ ਸਭ ਤੋਂ ਪੁਰਾਣੇ ਗਣਤੰਤਰ ਤੋਂ ਮਹਾਤਮਾ ਗਾਂਧੀ ਦੇ ਚੰਪਾਰਣ ਸੱਤਿਆਗ੍ਰਹਿ ਦਾ ਗਵਾਹ ਰਿਹਾ ਹੈ। ਇਸ ਮੌਕੇ ਮੇਰੀਆਂ ਸ਼ੁੱਭ ਕਾਮਨਾਵਾਂ। ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ‘ਚ ਅਥਾਹ ਪ੍ਰਤਿਭਾ ਅਤੇ ਊਰਜਾ ਹੈ ਅਤੇ ਇਸਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ ਪਰ ਇਨ੍ਹਾਂ ਪ੍ਰਤਿਭਾਵਾਂ ਦੇ ਸਮੁੱਚੇ ਵਿਕਾਸ ਅਤੇ ਉਪਯੋਗ ਲਈ ਯਤਨ ਹੋਰ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ ਕੋਵਿੰਦ ਨੇ ਸ਼ਨਿੱਚਵਾਰ ਨੂੰ ਇੱਥੇ ਪਾਵਨ ਚਿੰਤਨ ਧਾਰਾ ਚੈਰੀਟੇਬਲ ਟਰੱਸਟ ਦੇ ਦੋ ਰੋਜ਼ਾ ਰਾਸ਼ਟਰੀ ਯੁਵਾ ਮਹਾਂਉਤਸਵ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਿਆਨ ਵਿਗਿਆਨ ਅਤੇ ਸੂਚਨਾ ਤਕਨੀਕੀ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਭਾਰਤ ਦੇ ਬੇਟੇ-ਬੇਟੀਆਂ ਦੀ ਪ੍ਰਤਿਭਾ ਨੇ ਵਿਸ਼ਵ ਭਾਈਚਾਰੇ ‘ਤੇ ਆਪਣੀ ਛਾਪ ਛੱਡੀ ਹੈ। (Ram Nath Kovind)
ਉਨ੍ਹਾਂ ਕਿਹਾ ਕਿ ਇਸ ਜੁਲਾਈ ‘ਚ ਦੇਸ਼ ਦੀ ਬੇਟੀ ਹਿਮਾ ਦਾਸ ਨੇ ਵਿਸ਼ਵ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ‘ਚ ਪੰਜ ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਕੁਝ ਹੀ ਦਿਨ ਪਹਿਲਾਂ, ਪੀ.ਵੀ ਸਿੰਧੂ ਨੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅਤੇ ਮਾਨਸੀ ਜੋਸ਼ੀ ਨੇ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ ਹੈ ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਕੋਨੇ-ਕੋਨੇ ‘ਚ ਲਗਾਤਾਰ ਖੇਡ ਪ੍ਰਤਿਭਾਵਾਂ ਸਾਹਮਣੇ ਆ ਰਹੀਆਂ ਹਨ ਖੇਡਾਂ ‘ਚ ਸਾਡੇ ਅੰਦਰ ਟੀਮ ਭਾਵਨਾ ਦਾ ਸੰਚਾਰ ਹੁੰਦਾ ਹੈ। (Ram Nath Kovind)
ਸਮਾਜਿਕ ਸੁਹਿਰਦਤਾ ਅਤੇ ਰਾਸ਼ਟਰੀ ਏਕਤਾ ਲਈ ਟੀਮ ਭਾਵਨਾ ਜਗਾਉਣ ਵਾਲੇ ਅਜਿਹੇ ਯਤਨਾਂ ਨੂੰ ਵਧਾਉਣ ਦੀ ਜ਼ਰੂਰਤ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਅਨੁਸ਼ਾਸਨ, ਅਪਣਾਉਣ, ਆਤਮ ਕੰਟਰੋਲ ਅਤੇ ਖੇਡ ਭਾਵਨਾ ਦੇ ਗੁਣਾਂ ਨਾਲ ਯੁਕਤ ਬੇਟੇ-ਬੇਟੀਆਂ ਦੀ ਜ਼ਰੂਰਤ ਹੈ, ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਦ੍ਰਿੜ ਸੰਕਲਪ ਰੱਖਣ ਵਾਲੇ ਨੌਜਵਾਨਾਂ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਾਵਨ ਚਿੰਤਨ ਧਾਰਾ ਆਸ਼ਰਮ, ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨ ਦਾ ਯਤਨ ਕਰ ਰਿਹਾ ਹੈ ਰਾਸ਼ਟਰ ਨਿਰਮਾਣ ਦੇ ਅਜਿਹੇ ਯਤਨਾਂ ਨੂੰ ਉਹ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹਨ। (Ram Nath Kovind)
ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ।
ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ ਸੂਬੇ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਆਪਣੇ ਅਨੁਭਵਾਂ ਦੀ ਬਾਨਗੀ ਟਵੀਟ ਜ਼ਰੀਏ ਪ੍ਰਗਟਾਈ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ‘Àੁੱਤਰ-ਪੂਰਬ ਖੇਤਰ ਦੇ ਸੂਬਿਆਂ ਤੋਂ ਲੈ ਕੇ ਜੰਮੂ ਅਤੇ ਕਸ਼ਮੀਰ ਤੱਕ ਪੂਰੇ ਹਿਮਾਲਿਆ ਖੇਤਰ ‘ਚ ਹਿਮਾਚਲ ਪ੍ਰਦੇਸ਼ ਦੀ ਇੱਕ ਕੇਂਦਰੀ ਸਥਿਤੀ ਹੈ।ਅੱਜ ਹਿਮਾਚਲ ਪ੍ਰਦੇਸ਼ ਨੂੰ ਪਹਾੜੀ ਖੇਤਰਾਂ ਦੇ ਵਿਕਾਸ ਦਾ ਮਾਡਲ ਮੰਨਿਆ ਜਾਂਦਾ ਹੈ। ਸੂਬੇ ਦੇ ਲਗਭਗ ਹਰ ਪਿੰਡ ਦੇ ਨੌਜਵਾਨ ਭਾਰਤੀ ਫੌਜ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ।
ਮੈਨੂੰ ਦੱਸਿਆ ਗਿਆ ਹੈ ਕਿ ਸੂਬੇ ‘ਚ ਸਾਬਕਾ ਫੌਜੀਆਂ ਦੀ ਗਿਣਤੀ ਇੱਕ ਲੱਖ ਦਸ ਹਜ਼ਾਰ ਤੋਂ ਵੀ ਜ਼ਿਆਦਾ ਹੈ। ਕਾਰਗਿਲ ਯੁੱਧ ਦੇ ਸ਼ਹੀਦ, ਦੇਹਾਂਤ ਉਪਰੰਤ ਪਰਮ ਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ, ਪਰਮਵੀਰ ਚੱਕਰ ਜੇਤੂ ਸੂਬੇਦਾਰ ਸੰਜੈ ਕੁਮਾਰ ਅਤੇ ਸ਼ਹੀਦ ਕੈਪਟਨ ਸੌਰਭ ਕਾਲੀਆ ਨੇ ਪੂਰੇ ਦੇਸ਼ ਦਾ ਅਤੇ ਸੂਬੇ ਦਾ ਸਿਰ ਉੱਚਾ ਕੀਤਾ ਹੈ ਅਤੇ ਇਸ ਲਈ ਹਿਮਾਚਲ ਪ੍ਰਦੇਸ਼ ਨੂੰ ‘ਦੇਵ-ਭੂਮੀ’ ਦੇ ਨਾਲ-ਨਾਲ ‘ਵੀਰ-ਭੂਮੀ’ ਕਹਿਣਾ ਸਹੀ ਹੋਵੇਗਾ।
ਭਾਰਤੀ ਫੌਜਾਂ ਸੁਰੱਖਿਆ ਲਈ ਵਚਨਬੱਧ : ਕੋਵਿੰਦ
ਰਾਸ਼ਟਰਪਤੀ ਵੱਲੋਂ ਹਵਾਈ ਫੌਜ ਦੀ 51 ਸੁਕੈਡਰਨ ਤੇ 230 ਸਿਗਨਲ ਯੂਨਿਟ ਨੂੰ ਲੜੀਵਾਰ ‘ਰਾਸ਼ਟਰਪਤੀ ਸਟੈਂਡਰਡ’ ਤੇ ‘ਰਾਸ਼ਟਰਪਤੀ ਕਲਰ’ ਸਨਮਾਨ ਪ੍ਰਦਾਨ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਭਾਰਤੀ ਫੌਜਾਂ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਨ। ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਫੌਜਾਂ ਪੂਰੀ ਤਰ੍ਹਾਂ ਸਮਰੱਥ ਹਨ। ਉਹ ਅੱਜ ਸਥਾਨਕ ਏਅਰ ਫੋਰਸ ਸਟੇਸ਼ਨ ਵਿਖੇ ਹਵਾਈ ਫੌਜ ਦੀ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਨੂੰ ਕਰਮਵਾਰ ‘ਰਾਸ਼ਟਰਪਤੀ ਸਟੈਂਡਰਡ’ ਅਤੇ ‘ਰਾਸ਼ਟਰਪਤੀ ਕਲਰ’ ਸਨਮਾਨ (ਨਿਸ਼ਾਨ) ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਫੌਜਾਂ ਖਾਸ ਕਰਕੇ ਹਵਾਈ ਫੌਜ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਿੱਥੇ ਇੱਕ ਪਾਸੇ ਵਿਸ਼ਵ ਦੀ ਆਰਥਿਕ ਮਹਾਂ ਸ਼ਕਤੀ ਬਣ ਕੇ ਉਭਰ ਰਿਹਾ ਹੈ, ਉਥੇ ਹੀ ਵਿਸ਼ਵ ਵਿੱਚ ਸ਼ਾਂਤੀ ਦੀ ਬਹਾਲੀ ਦਾ ਵੀ ਹਾਮੀ ਹੈ। ਪਰ ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਫੌਜਾਂ ਪੂਰੀ ਤਰ੍ਹਾਂ ਸਮਰੱਥ ਅਤੇ ਹਰ ਸਮੇਂ ਤਿਆਰ-ਬਰ-ਤਿਆਰ ਹਨ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਹ ਵੀ ਪੜ੍ਹੋ : NEET Exam Results : ਮਲੇਰਕੋਟਲਾ ਦੀ ਪਰਾਂਜਲ ਨੀਟ ਦੀ ਪ੍ਰੀਖਿਆ ਵਿਚੋਂ ਦੇਸ਼ ‘ਚੋਂ ਚੌਥੇ ਸਥਾਨ ‘ਤੇ, ਪੰਜ…
ਇਸ ਮੌਕੇ ਉਨ੍ਹਾਂ ਨੇ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਦੇ ਲਾਮਿਸਾਲ ਕਾਰਗੁਜ਼ਾਰੀ ਵਾਲੇ ਇਤਿਹਾਸ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ 1950 ਵਿੱਚ ਰਾਏਕੋਟ ਨੇੜੇ ਸਥਾਪਤ ਕੀਤੇ ਗਏ ਹਵਾਈ ਅੱਡਾ ਹਲਵਾਰਾ ਦੀ ਕਾਰਗੁਜ਼ਾਰੀ ਦੀ ਵੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਸਾਲ 1965 ਅਤੇ 1971 ਦੀਆਂ ਲੜਾਈਆਂ ਵਿੱਚ ਇਸ ਹਵਾਈ ਅੱਡੇ ਅਤੇ ਇਥੇ ਬੈਠੀਆਂ ਫੌਜਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਮੌਕੇ ਉਨ੍ਹਾਂ ਸਨਮਾਨਿਤ ਕੀਤੀਆਂ ਗਈਆਂ ਦੋਵੇਂ ਯੂਨਿਟਾਂ ਬਾਰੇ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ। ਸਮਾਗਮ ਦੌਰਾਨ ਹਵਾਈ ਫੌਜ ਦੀ ‘ਏਅਰ ਫੋਰਸ ਏਅਰ ਵਾਰੀਅਰਜ਼ ਡਰਿੱਲ ਟੀਮ’ ਅਤੇ ਸੁਖੋਈ ਸਮੇਤ ਵੱਖ-ਵੱਖ ਲੜਾਕੂ ਜਹਾਜ਼ਾਂ ਨੇ ਹੈਰਤਅੰਗੇਜ਼ ਹਵਾਈ ਕਰਤੱਬ ਦਿਖਾਏ।
ਸਮਾਗਮ ਉਪਰੰਤ ਹਵਾਈ ਫੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਭਾਰਤੀ ਹਵਾਈ ਫੌਜ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ, ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਫੌਜ ਡੋਕਲਾਮ ਸਮੇਤ ਕਿਸੇ ਵੀ ਖਿੱਤੇ ਵਿੱਚ ਚੀਨ ਦੇ ਮੁਕਾਬਲੇ ਜਿਆਦਾ ਮਜ਼ਬੂਤ ਸਥਿਤੀ ਵਿੱਚ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਚੀਨ ਦੇ ਫੌਜੀ ਹਵਾਈ ਉਪਕਰਨ ਭਾਰਤੀ ਰਾਡਾਰ ਸਿਸਟਮ ਦੀ ਪਹੁੰਚ ਤੋਂ ਬਾਹਰ ਹਨ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਭਾਰਤੀ ਹਵਾਈ ਫੌਜ ਨੂੰ ਕੋਈ ‘ਸਰਜੀਕਲ ਸਟਰਾਈਕ’ ਕਰਨ ਬਾਰੇ ਕਿਹਾ ਜਾਂਦਾ ਹੈ ਤਾਂ ਉਹ ਇਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਕਰਨ ਲਈ ਜਿੱਥੇ 40 ਰਾਫੇਲ ਜਹਾਜ਼ਾਂ ਦੀ ਖਰੀਦ ਕੀਤੀ ਜਾ ਰਹੀ ਹੈ, ਉਥੇ ਹੀ ਹੋਰ ਸਾਜੋ ਸਮਾਨ ਵੀ ਉੱਚ ਤਕਨੀਕ ਨਾਲ ਲੈੱਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਆਈ ਅਪਡੇਟ, ਪਿੰਡਾ ਲੂੰਹਦੀ ਗਰਮੀ ਕਰੇਗੀ ਪ੍ਰੇਸ਼ਾਨ
ਇਸ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਪਹੁੰਚਣ ‘ਤੇ ਰਾਸ਼ਟਰਪਤੀ ਸ੍ਰੀ ਕੋਵਿੰਦ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਵਾਈ ਫੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ, ਹਵਾਈ ਫੌਜ ਦੇ ਪੱਛਮੀ ਕਮਾਨ ਦੇ ਮੁਖੀ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਵਿਧਾਇਕ ਰਾਏਕੋਟ ਜਗਤਾਰ ਸਿੰਘ ਹਿੱਸੋਵਾਲ, ਡਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ, ਆਈ. ਜੀ. ਸ੍ਰੀ ਅਰਪਿਤ ਸ਼ੁਕਲਾ, ਡੀ. ਆਈ. ਜੀ. ਲੁਧਿਆਣਾ ਰੇਂਜ ਜੀ. ਐੱਸ. ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਬਿਜਲੀ ਦੀ ਬੱਚਤ ਨਾਲ ਆਵੇਗਾ ਬਦਲਾਅ : ਰਾਮਨਾਥ ਕੋਵਿੰਦ
ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਖੇਤੀ ਪ੍ਰਧਾਨ ਦੇਸ਼ ‘ਚ ਊਰਜਾ ਦੀ ਬਚਤ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਕਮਜ਼ੋਰ ਤਬਕੇ ਨੂੰ ਆਰਥਿਕ ਸੁਰੱਖਿਆ ਦਾ ਕਵਚ ਦੇ ਕੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਦਾ ਜ਼ਰੀਆ ਬਣ ਸਕਦੀ ਹੈ ਸ੍ਰੀ ਕੋਵਿੰਦ ਨੇ ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ-2017 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ ਇਨ੍ਹਾਂ ਉਪਾਵਾਂ ਕਾਰਨ ਬਚਾਈ ਗਈ। (Ram Nath Kovind)
ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਆਈ ਵੱਡੀ ਖੁਸ਼ਖਬਰੀ
ਬਿਜਲੀ ਨਾਲ ਕਮਜ਼ੋਰ ਤੇ ਵਾਂਝੇ ਤਬਕੇ ਨੂੰ ਆਰਥਿਕ ਸੁਰੱਖਿਆ ਮਿਲੇਗੀ ਤੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਆਵੇਗਾ ਵੱਡੇ ਉਦਯੋਗਾਂ ‘ਚ ਊਰਜਾ ਸਮਰੱਥਾ ਤੇ ਸੁਰੱਖਿਆ ਨਾਲ ਸਕਲ ਘਰੇਲੂ ਉਤਪਾਦ ‘ਚ ਬਿਜਲੀ ਦੀ ਖਪਤ ਘੱਟ ਹੋਵੇਗੀ, ਜਿਸਦਾ ਫਾਇਦਾ ਛੋਟੇ ਤੇ ਮੱਧਮ ਉਦਯੋਗਾਂ ਨੂੰ ਮਿਲੇਗਾ ਭਵਨ ਨਿਰਮਾਣ ਦੇ ਖੇਤਰ ‘ਚ ਊਰਜਾ ਸੁਰੱਖਿਆ ਦੇ ਉਪਾਵਾਂ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਪਿੰਗ ਮਾਲਾਂ ‘ਚ ਬਚਾਈ ਗਈ ਬਿਜਲੀ ਨਾਲ ਕੋਲਡ ਸਟੋਰੇਜ਼ ਚੱਲ ਸਕਣਗੇ, ਜਿਸ ਨਾਲ ਕਿਸਾਨਾਂ ਦੀ ਫਲ ਤੇ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ।
ਉਨ੍ਹਾਂ ਨੇ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਦਯੋਗਪਤੀਆਂ ਦਾ ਊਰਜਾ ਬੈਂਕ ਸਥਾਪਤ ਕਰਨ ਦਾ ਸੱਦਾ ਦਿੱਤਾ ਰਾਸ਼ਟਰਪਤੀ ਨੇ ਸੌਭਾਗਿਆ ਯੋਜਨਾ ਤਹਿਤ ਹਰ ਵਿਅਕਤੀ ਨੂੰ ਬਿਜਲੀ ਦੇਣ ਦੇ ਸਰਕਾਰ ਦੇ ਸੰਕਲਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਗਰੀਬਾਂ, ਆਦਿਵਾਸੀਆਂ ਤੇ ਪਿਛੜੇ ਤਬਕੇ ਦੀ ਹਨ੍ਹੇਰੀ ਝੌਂਪੜੀਆਂ ‘ਚ ਰੌਸ਼ਨੀ ਪਹੁੰਚੇਗੀ ਜੋ ਆਜ਼ਾਦੀ ਦੇ 70 ਸਾਲ ਬਾਅਦ ਵੀ ਇਸ ਅਹਿਮ ਲੋੜ ਤੋਂ ਵਾਂਝੇ ਹਨ ਸ੍ਰੀ ਕੋਵਿੰਦ ਨੇ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ। (Ram Nath Kovind)
ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ
ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ ‘ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲਿਸਿਟੀ ਲਈ ਮੁਲਤਵੀ ਪ੍ਰਸਤਾਵ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਲੈ ਕੇ ਰਾਜ ਸਭਾ ਵਿੱਚ ਸਰਕਾਰ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਅਪਮਾਨ ਦਾ ਦੋਸ਼ ਲਾਇਆ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਦੀਨ ਦਿਆਲ ਉਪਾਧਿਆਏ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕੀਤੀ।
ਨਿਊਜ਼ ਏਜੰਸੀ ਮੁਤਾਬਕ, ਰਾਜ ਸਭਾ ਵਿੱਚ ਮਾਮਲਾ ਉਦੋਂ ਗਰਮਾਇਆ ਜਦੋਂ  ਉਪ ਸਭਾਪਤੀ ਪੀਜੇ ਕੁਰੀਅਨ ਨੇ ਕਾਂਗਰਸ ਦੇ ਅਨੰਦ ਸ਼ਰਮਾ ਨੂੰ ਆਪਣੀ ਗੱਲ ਨਿਯਮ 267 ਤਹਿਤ ਰੱਖਣ ਲਈ ਕਿਹਾ। ਜੇਤਲੀ ਨੇ ਕਿਹਾ, ‘ਅਸੀਂ ਵੇਖ ਰਹੇ ਹਾਂ ਕਿ ਮਾਮਲਿਆਂਨੂੰ ਨਿਯਮ 267 ਤਹਿਤ ਨਹੀਂ ਲਿਆਂਦਾ ਜਾਂਦਾ। ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ।’
ਰਾਮਨਾਥ ਕੋਵਿੰਦ ਨੇ ਕਿਹਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁੱਕਣ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ, ”ਅੱਜ ਪੂਰੇ ਵਿਸ਼ਵ ਭਾਰਤ ਦੇ ਨਜ਼ਰੀਏ ਦਾ ਮਹੱਤਵ ਹੈ। ਵਿਸ਼ਵ ਭਾਈਚਾਰਾ ਸਾਡੇ ਵੱਲ ਵੇਖ ਰਿਹਾ ਹੈ। ਅਸੀਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਇੱਕ ਮਜ਼ਬੂਤ ਅਰਥ ਵਿਵਸਥਾ ਹਾਂ। ਸਾਨੂੰ ਬਰਾਬਰ ਮੁੱਲਾਂ ਵਾਲੇ ਮੌਕੇ ਪੈਦਾ ਕਰਨੇ ਪੈਣਗੇ। ਅਜਿਹਾ ਸਮਾਜ ਜਿਸ ਦੀ ਕਲਪਨਾ ਮਹਾਤਮਾ ਗਾਂਧੀ ਅਤੇ ਦੀਨ ਦਿਆਲ ਉਪਾਧਿਆਏ ਨੇ ਕੀਤੀ ਸੀ।”
ਇਸ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੋਈ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਵਾਲ ਖੜ੍ਹਾ ਕਰੇ। ਅਰੁਣ ਜੇਤਲੀ ਨੇ ਅਨੰਦ ਸ਼ਰਮਾ ਦੇ ਬਿਆਨ ਨੂੰ ਕਾਰਵਾਈ ‘ਚੋਂ ਹਟਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।