NDRF - Sach Kahoon Punjabi
Punjab News: ਪੰਜਾਬੀਆਂ ਲਈ ਚੰਗੀ ਖਬਰ, ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ!, ਜਾਰੀ ਹੋ ਗਏ ਰੁਪਏ, ਤੁਸੀਂ ਵੀ ਜਾਣੋ | SDRF
Punjab News: ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਦੇ ਤਹਿਤ ਵਿੱਤੀ ਵਰ੍ਹਾ 2025-26 ਲਈ ਪੰਜਾਬ ਨੂੰ 240 ਕਰੋੜ ਰੁਪਏ ਦੀ ਐਡਵਾਂਸ ਕਿਸ਼ਤ ਜਾਰੀ ਕਰ ਦਿੱਤੀ ਹੈ। ਰਾਜ ਵਿੱਚ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਨੇ ਇਹ ਰਕਮ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ ਵੀ 198 ਕਰੋੜ ਰੁਪਏ ਦੀ ਰਾਜ ਐਡਵਾਂਸ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। SDRF
ਦੋਵੇਂ ਰਾਜਾਂ ਵਿੱਚ ਚੱਲ ਰਹੇ ਰਾਹਤ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਹ ਰਕਮ ਤੁਰੰਤ ਸੰਬੰਧਤ ਰਾਜ ਸਰਕਾਰਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਾਵੇ, ਤਾਂ ਜੋ ਆਫ਼ਤ ਪ੍ਰਬੰਧਨ ਅਤੇ ਰਾਹਤ ਕਾਰਜਾਂ ਵਿੱਚ ਇਸਦਾ ਸਮੇਂ ਸਿਰ ਇਸਤੇਮਾਲ ਕੀਤਾ ਜਾ ਸਕੇ। ਗ੍ਰਹਿ ਮੰਤਰਾਲੇ ਦੀ ਸਿਫਾਰਸ਼ ’ਤੇ ਇਹ ਰਕਮ ਜਾਰੀ ਕੀਤੀ ਗਈ ਹੈ। SDRF
Read Also : ਮੰਤਰੀ-ਵਿਧਾਇਕਾਂ ਦੀ ‘ਪ੍ਰਾਪਰਟੀ ਰਿਟਰਨ’ ਦੀ ਨਹੀਂ ਮਿਲੇਗੀ ਜਾਣਕਾਰੀ
ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਫੰਡ ਦਾ ਇਸਤੇਮਾਲ ਕੇਵਲ SDRF ਅਤੇ NDRF ਦੇ ਸੰਚਾਲਨ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤਾ ਜਾਵੇਗਾ, ਜੋ ਕਿ 15ਵੇਂ ਵਿੱਤੀ ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਤਿਆਰ ਕੀਤੇ ਗਏ ਹਨ। Punjab News
ਪੰਜਾਬ ਨੇ ਖੇਤਾਂ ਨੂੰ ਸਿਲਟ ਮੁਕਤ ਕਰਨ ਲਈ ਕੇਂਦਰ ਤੋਂ 151 ਕਰੋੜ ਰੁਪਏ ਮੰਗੇ ਹਨ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਖੇਤੀ ਯੋਗ ਜ਼ਮੀਨ ਨੂੰ ਸਿਲਟ ਤੋਂ ਮੁਕਤ ਕਰਨ ਲਈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ। ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਹੋਈ ਰਬੀ ਸੀਜ਼ਨ ਫਸਲਾਂ ਸੰਬੰਧੀ ਰਾਸ਼ਟਰੀ ਖੇਤੀ ਕਾਨਫਰੰਸ–2025 ਨੂੰ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਾਲੀਆ ਹੜ੍ਹ ਕਾਰਨ ਖੇਤੀ ਯੋਗ ਜ਼ਮੀਨ ਅਤੇ ਖੜ੍ਹੀਆਂ ਫਸਲਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ।
SDRF
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿੱਥੇ ਖੇਤਾਂ ਵਿੱਚ ਲਗਭਗ ਪੰਜ-ਪੰਜ ਫੁੱਟ ਤੱਕ ਰੇਤ ਜੰਮ ਗਈ ਹੈ। ਮੰਤਰੀ ਨੇ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦਾ ਪ੍ਰਮਾਣਿਤ ਬੀਜ ਉਪਲਬਧ ਕਰਵਾਉਣ ਲਈ ਸੀਡ ਵਿਲੇਜ ਪ੍ਰੋਗਰਾਮ ਹੇਠ 80 ਕਰੋੜ ਰੁਪਏ ਜਾਰੀ ਕੀਤੇ ਜਾਣ। ਰਾਸ਼ਟਰੀ ਖਾਦ ਮਿਸ਼ਨ ਹੇਠ ਕਣਕ ਦੇ ਬੀਜ ਲਈ ਵੱਖੋਂ 25 ਲੱਖ ਰੁਪਏ ਜਾਰੀ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਮਦਦ ਹੋ ਸਕੇ। ਉਨ੍ਹਾਂ ਨੇ 637 ਕੁਇੰਟਲ ਸਰੋਂ ਦਾ ਪ੍ਰਮਾਣਿਤ ਬੀਜ ਅਤੇ 375 ਕੁਇੰਟਲ ਕਾਲੇ ਛੋਲੇ ਦਾ ਬੀਜ ਤਰਜੀਹ ਦੇ ਆਧਾਰ ’ਤੇ ਉਪਲਬਧ ਕਰਵਾਉਣ ਦੀ ਵੀ ਅਪੀਲ ਕੀਤੀ।
Delhi Borewell : ਦਿੱਲੀ ਜਲ ਬੋਰਡ ਪਲਾਂਟ ਦੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਪੁਲਿਸ ਟੀਮਾਂ Rescue ਜਾਰੀ
40 ਫੁੱਟ ਦੀ ਡੂੰਘਾਈ ’ਚ 8 ਘੰਟਿਆਂ ਤੋਂ ਫਸਿਆ ਹੋਇਆ ਹੈ ਬੱਚਾ | Delhi Borewell
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬੋਰਵੈੱਲ ’ਚ ਇੱਕ ਬੱਚਾ ਡਿੱਗ ਗਿਆ ਹੈ। ਇਹ ਘਟਨਾ ਸ਼ਨਿੱਚਰਵਾਰ (9 ਮਾਰਚ) ਨੂੰ ਦੇਰ ਰਾਤ 1 ਵਜੇ ਵਾਪਰੀ ਹੈ। ਬੋਰਵੈੱਲ ਦੀ ਡੂੰਘਾਈ 40-50 ਫੁੱਟ ਦੱਸੀ ਜਾ ਰਹੀ ਹੈ। ਬੱਚਾ ਪਿਛਲੇ 8 ਘੰਟਿਆਂ ਤੋਂ ਬੋਰਵੈੱਲ ’ਚ ਫਸਿਆ ਹੋਇਆ ਹੈ। ਪੁਲਿਸ ਨੇ ਅਜੇ ਤੱਕ ਬੱਚੇ ਦੀ ਪਛਾਣ ਨਹੀਂ ਦੱਸੀ ਹੈ। ਦਿੱਲੀ ਪੁਲਿਸ ਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਹਨ। ਐੱਨਡੀਆਰਐੱਫ ਬਚਾਅ ਦਲ ਦੀ ਅਗਵਾਈ ਕਰ ਰਹੇ ਇੰਸਪੈਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੋਰਵੈੱਲ ਦੇ ਕੋਲ ਇੱਕ ਹੋਰ ਟੋਆ ਪੁੱਟਿਆ ਜਾ ਰਿਹਾ ਹੈ। (Delhi Borewell)
ਵਾਹਨ ਚਾਲਕਾਂ ਲਈ ਬੁਰੀ ਖਬਰ, ਬਾਹਰ ਨਿਕਲਣਾ ਪਵੇਗਾ ਭਾਰੀ, ਪੜ੍ਹੋ ਤੇ ਜਾਣੋ
ਇਸ ਰਾਹੀਂ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਬੋਰਵੈੱਲ ’ਚ ਰੱਸੀ ਪਾ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਉਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਪੁਲਿਸ ਨੇ ਕਿਹਾ ਕਿ ਪੂਰੀ ਕਾਰਵਾਈ ’ਚ ਸਮਾਂ ਲੱਗ ਸਕਦਾ ਹੈ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਵਿਚਿਤਰਾ ਵੀਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਕਰੀਬ 1 ਵਜੇ ਵਿਕਾਸਪੁਰ ਪੁਲਿਸ ਸਟੇਸ਼ਨ ਨੂੰ ਇੱਕ ਕਾਲ ਆਈ ਸੀ। ਇੱਕ ਵਿਅਕਤੀ ਦੇ ਬੋਰਵੈੱਲ ’ਚ ਡਿੱਗਣ ਦੀ ਸੂਚਨਾ ਫੋਨ ’ਤੇ ਮਿਲੀ। ਉਸ ਸਮੇਂ ਉਨ੍ਹਾਂ ਨੂੰ ਬੱਚੇ ਦੇ ਡਿੱਗਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਥਾਨਕ ਪੁਲਿਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਟੀਮ ਪੰਜ ਗੱਡੀਆਂ ਨਾਲ ਮੌਕੇ ’ਤੇ ਪਹੁੰਚੀ। ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਬੱਚਾ ਬੋਰਵੈੱਲ ’ਚ ਡਿੱਗ ਗਿਆ ਸੀ। ਬੱਚੇ ਨੂੰ ਬੋਰਵੈੱਲ ਤੋਂ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। (Delhi Borewell)
ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ
ਹੁਣ ਤੱਕ 8 ਮੌਤਾਂ, 11 ਜਖਮੀ, ਲਾਪਤਾ ਦੀ ਭਾਲ ਜ਼ਾਰੀ | Bus In Canal
ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਬੱਸ ’ਚ ਬੈਠੀਆਂ ਸਵਾਰੀਆਂ ’ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ। ਇਸ ਦਰਦਨਾਕ ਹਾਦਸੇ ’ਚੋਂ ਆਪਣੇ-ਆਪ ਨੂੰ ਬਚਾਉਣ ਲਈ ਭਾਵੇਂ ਸਵਾਰੀਆਂ ਨੇ ਕਿੰਨੇ ਹੀ ਯਤਨ ਕੀਤੇ ਹੋਣਗੇ ਪਰ ਇਸਦੇ ਬਾਵਜ਼ੂਦ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 11 ਜ਼ਖਮੀ ਹੋ ਗਏ ਅਤੇ ਕਈ ਜਣੇ ਲਾਪਤਾ ਹਨ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਤੇਜੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਨਹਿਰ ਵਿੱਚ ਰੁੜ੍ਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ ਨੂੰ ਜਾ ਰਹੀ ਸੀ ਤਾਂ ਰਸਤੇ ’ਚ ਇਹ ਘਟਨਾ ਵਾਪਰ ਗਈ। ਇਸ ਤੋਂ ਪਹਿਲਾਂ ਸਾਲ 1992 ’ਚ ਵੀ ਇਸੇ ਨਹਿਰ ’ਚ ਇੱਕ ਬੱਸ ਡਿੱਗੀ ਸੀ ਤਾਂ ਉਸ ਵੇਲੇ ਵੀ ਵੱਡੀ ਗਿਣਤੀ ਸਵਾਰੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : DIY Bleach : ਵਿਆਹ ਜਾਂ ਪਾਰਟੀ ’ਚ ਜਾਣ ਤੋਂ 30 ਮਿੰਟ ਪਹਿਲਾਂ ਲਾਓ, ਚਿਹਰੇ ’ਤੇ 10 ਫੇਸ਼ੀਅਲ ਜਿਨ੍ਹਾਂ ਗਲੋ
ਵੇਰਵਿਆਂ ਮੁਤਾਬਿਕ ਬੱਸ ਜਦੋਂ ਪਿੰਡ ਝਬੇਲਵਾਲੀ ਨੇੜੇ ਨਹਿਰਾਂ ਕੋਲ ਪੁੱਜੀ ਤਾਂ ਨਹਿਰ ਦੇ ਪੁਲ ਦੀ ਰੇÇਲੰਗ ਨੂੰ ਤੋੜਦਿਆਂ ਨਹਿਰ ’ਚ ਜਾ ਡਿੱਗੀ। ਬੱਸ ਦਾ ਅਗਲਾ ਹਿੱਸਾ ਬਿਲਕੁਲ ਹੇਠਾਂ ਚਲਿਆ ਅਤੇ ਪਿਛਲਾ ਹਿੱਸਾ ਪਿੱਛਿਓ ਉੱਚਾ ਚੁੱਕਾ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਕੋਲੋਂ ਲੰਘ ਰਹੇ ਰਾਹਗੀਰਾਂ ਨੇ ਵਰ੍ਹਦੇ ਮੀਂਹ ’ਚ ਵੀ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਕਈ ਸਵਾਰੀਆਂ ਨੂੰ ਸੁਰੱਖਿਅਤ ਕੱਢ ਕੇ ਬਚਾ ਵੀ ਲਿਆ। ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਹੁਣ ਤੱਕ 8 ਮੌਤਾਂ ਦੀ ਦੁੱਖਦਾਈ ਖ਼ਬਰ ਹੈ ਜਦ ਕਿ 11 ਲੋਕ ਜਖਮੀ ਹੋਏ ਹਨ।ਜਖਮੀਆਂ ਵਿੱਚੋਂ 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। (Bus In Canal)
ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚੋਂ 5 ਦੀ ਪਹਿਚਾਣ ਹੋ ਗਈ ਹੈ। ਕੁੱਲ 8 ਮ੍ਰਿਤਕਾਂ ਵਿਚੋਂ 5 ਔਰਤਾਂ ਹਨ ਮ੍ਰਿਤਕਾਂ ’ਚ ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ, ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿਲ੍ਹਾ ਫਾਜਿਲਕਾ, ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ ਪਿੰਡ ਪੱਕਾ ਫਰੀਦਕੋਟ, ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਪਿੰਡ ਨਵਾਂ ਕਿਲਾ ਫਰੀਦਕੋਟ ਇਸ ਤੋਂ ਇਲਾਵਾ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ।
ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ। ਹਾਦਸੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ। (Bus In Canal)
ਜਖਮੀਆਂ ਦੀ ਸੂਚੀ | Bus In Canal
ਜ਼ਖਮੀ ਸਵਾਰੀਆਂ ’ਚ ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ, ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਵਕੀਲ ਸਿੰਘ ਪੁੱੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ, ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) , ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) ਅਤੇ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਹਾਦਸੇ ’ਤੇ ਪ੍ਰਗਟਾਇਆ ਅਫਸੋਸ | Bus In Canal
ਉੱਧਰ ਇਸ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸਲ ਮੀਡੀਆ ਰਾਹੀਂ ਇਸ ਘਟਨਾ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਪੈਂਦੀ ਨਹਿਰ ’ਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਸ਼ਾਸ਼ਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਚਾਅ ਕਾਰਜ਼ਾਂ ਦੀ ਪਲ-ਪਲ ਦੀ ਅਪਡੇਟ ਲੈ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਸਭ ਦੀ ਤੰਦਰੁਸਤੀ, ਸਲਾਮਤੀ ਦੀ ਕਾਮਨਾ ਕਰਦੇ ਹਨ।
ਤੰਗ ਪੁਲ ਅਤੇ ਮੀਂਹ ਦੇ ਚਿੱਕੜ ਕਾਰਨ ਵਾਪਰਿਆ ਹਾਦਸਾ : ਬੱਸ ਮਾਲਕ
ਦੀਪ ਬੱਸ ਸਰਵਿਸ ਦੇ ਮਾਲਕ ਅਤੇ ਅਕਾਲੀ ਆਗੂ ਡਿੰਪੀ ਢਿੱਲੋਂ ਨੇ ਇਸ ਹਾਦਸੇ ’ਤੇ ਅਫਸੋਸ ਜਾਹਿਰ ਕਰਦਿਆਂ ਆਖਿਆ ਕਿ ਤੰਗ ਪੁਲ ਅਤੇ ਮੀਂਹ ਕਾਰਨ ਬਣੇ ਚਿੱਕੜ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਹਾਦਸੇ ਲਈ ਆਪਣੀ ਜਿੰਮੇਵਾਰੀ ਮੰਨਦੇ ਹਨ ਕਿ ਉਨ੍ਹਾਂ ਦੇ ਸਟਾਫ ਤੋਂ ਇਹ ਭਾਰੀ ਗਲਤੀ ਹੋਈ ਹੈ । ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਨਾ ਮੁਆਫ ਕਰਨਯੋਗ ਗਲਤੀ ਲਈ ਉਹ ਆਪਣੀ ਕੰਪਨੀ ਵੱਲੋਂ ਮੁਆਫ਼ੀ ਮੰਗਦੇ ਹਨ।
ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਰਾਬਤੇ ਲਈ ਅਧਿਕਾਰੀਆਂ ਦੀ ਲਗਾਈ ਡਿਊਟੀ
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੱਸ ਹਾਦਸੇ ਵਿੱਚ ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਅਤੇ ਹੋਰ ਲੋੜੀਦੀ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।ਜਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਜਿਹਨਾਂ ਦਾ ਮੋਬਾਇਲ ਨੰ. 94179-33324 ਹੈ ਅਤੇ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 95049-00003 ਹਾਦਸੇ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਤਾਲਮੇਲ ਤੇ ਹੋਰ ਲੋੜੀਦੀ ਕਾਰਵਾਈ ਕਰਨਗੇ। (Bus In Canal)
ਇਹ ਵੀ ਪੜ੍ਹੋ : ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਇਸੇ ਤਰ੍ਹਾਂ ਹੀ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ( ਸਥਾਨਕ) ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98768-00290 ਅਤੇ ਡਾ. ਰਾਹੁਲ ਜਿੰਦਲ ਐਸ.ਐਮ.ਓ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98764-68866 ਹੈ ਨੂੰ ਮ੍ਰਿਤਕਾਂ ਦੇ ਪੋਸਟ ਮਾਰਟਮ ਸਬੰਧੀ ਓਵਰਆਲ ਇੰਚਾਰਜ ਲਗਾਏ ਗਏ ਹਨ। ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਜਿਹਨਾਂ ਦਾ ਮੋਬਾਇਲ ਨੰ. 92219-00001 ਹੈ, ਨੂੰ ਹਾਦਸੇ ਦੌਰਾਨ ਮ੍ਰਿਤਕ ਜ਼ਖਮੀਆਂ ਅਤੇ ਲਾਪਤਾ ਵਿਅਕਤੀਆਂ ਦੀ ਸੂਚੀ ਸਮੇਤ ਘਰ ਦਾ ਪਤਾ ਅਤੇ ਮੋਬਾਇਲ ਨੰਬਰ ਪਤਾ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ।
ਐਨਡੀਆਰਐਫ ਵੱਲੋਂ ਫਾਜ਼ਿਲਕਾ ਜ਼ਿਲ੍ਹੇ ’ਚ 15 ਦਿਨ ਲਈ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਰਵੇ
ਅਧਿਕਾਰੀਆਂ ਨਾਲ ਕੀਤੀ ਬੈਠਕ
13 ਅਪ੍ਰੈਲ ਨੂੰ ਹੋਵੇਗੀ ਮੋਕ ਡਰਿੱਲ
(ਰਜਨੀਸ਼ ਰਵੀ) ਫਾਜਿ਼ਲਕਾ। ਕੌਮੀ ਆਫਦਾ ਮੋਚਨ ਬੱਲ (ਐਨਡੀਆਰਐਫ) (NDRF in Fazilka) ਵੱਲੋਂ ਫਾਜਿ਼ਲਕਾ ਜਿ਼ਲ੍ਹੇ ਵਿੱਚ ਇੱਕ 15 ਦਿਨ ਦਾ ਵਿਸੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਐਨਡੀਆਰਐਫ ਵੱਲੋਂ ਫਾਜ਼ਿਲਕਾ ਦੇ ਭੂਗੋਲ ਸਬੰਧੀ ਪੂਰੀ ਜਾਣਕਾਰੀ ਇੱਕਤਰ ਕਰਨ ਦੇ ਨਾਲ ਜ਼ਿਲ੍ਹੇ ਵਿਚ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਉਪਲਬੱਧ ਸੰਸਾਧਨਾਂ ਦਾ ਅਧਿਐਨ ਕਰਨਾ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਬੈਠਕ ਤਹਿਸੀਲਦਾਰ ਸ੍ਰੀ ਸਿਸ਼ਪਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ ਐਨਡੀਆਰਐਫ ਦੇ ਅਸਿਸਟੈਂਟ ਕਮਾਂਡੈਟ ਸਰਵਣਜੀਤ ਸਿੰਘ ਨੇ ਆਫਤ ਪ੍ਰਬੰਧਨ ਸਬੰਧੀ ਪੂਰੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਭੁਚਾਲ, ਹੜ੍ਹ ਜਾਂ ਹੋਰ ਵੱਡੀ ਆਫ਼ਤ ਮੌਕੇ ਐਨਡੀਆਰਐਫ ਵੱਲੋਂ ਲੋਕਾਂ ਨੂੰ ਬਚਾਉਣ ਲਈ ਅਭਿਆਨ ਚਲਾਇਆ ਜਾਂਦਾ ਹੈ। ਇਸ ਸਬੰਧੀ ਲੋਕਾਂ ਨੂੰ ਵੀ ਐਨਡੀਆਰਐਫ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ 10 ਅਪ੍ਰੈਲ ਤੱਕ ਫਾਜ਼ਿਲਕਾ ਉਪਮੰਡਲ ਵਿਚ 11 ਤੋਂ 15 ਤੱਕ ਜਲਾਲਾਬਾਦ ਅਤੇ 16 ਤੋਂ 19 ਅਪ੍ਰੈਲ ਤੱਕ ਅਬੋਹਰ ਉਪਮੰਡਲ ਵਿਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਵੀ ਆਫਦਾ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਦੌਰਾਨ 13 ਅਪ੍ਰੈਲ ਨੂੰ ਪਿੰਡ ਮੁਹਾਰ ਜਮਸੇਰ ਵਿਚ ਮੌਕ ਡਰਿੱਲ ਵੀ ਕਰਵਾਈ ਜਾਵੇਗੀ ਤਾਂ ਜ਼ੋ ਹੜ੍ਹਾਂ ਦੀ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਵਿਚ ਬਿਹਤਰ ਤਾਲਮੇਲ ਕਰਵਾਇਆ ਜਾ ਸਕੇ ਅਤੇ ਪੂਰੀ ਰਿਹਰਸਲ ਕੀਤੀ ਜਾ ਸਕੇ।
ਇਸ ਮੌਕੇ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
6 ਦੇ ਮਰਨ ਤੇ 30 ਤੋਂ ਜਿ਼ਆਦਾ ਦੇ ਜ਼ਖ਼ਮੀ ਹੋਣ ਦਾ ਖਦਸ਼ਾ
ਮੁਜੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ ‘ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 6 ਲੋਕਾਂ ਦੇ ਮਰਨ ਤੇ  30 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਹਾਦਸਾ ਕਰੀਬ ਪੌਣੇ ਛੇ ਵਜੇ ਵਾਪਰਿਆ।
ਰੇਲਗੱਡੀ ਨੇ ਰਾਤ 9 ਵਜੇ ਹਰਿਦੁਆਰ ਪਹੁੰਚਣਾ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਦਾ ਡੱਬਾ ਇਕ ਘਰ ‘ਚ ਜਾ ਵੜਿਆ। ਦੋ ਡੱਬੇ ਬੁਰੀ ਤਰ੍ਹਾਂ ਇਕ ਦੂਜੇ ‘ਤੇ ਚੜ ਗਏ। ਐਨਡੀਆਰਐਫ਼ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਯੂਪੀ ਏਟੀਐਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ।  ਘਟਨਾ ਸਥਾਨ ਦੀ ਜ਼ਿਲ੍ਹਾ ਸਕੱਤਰੇਤ ਮੁਜੱਫ਼ਰਨਗਰ ਤੋਂ  ਦੂਰੀ ਕਰੀ 25 ਕਿਲੋਮੀਟਰ ਹੈ। ਹਾਦਸੇ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਨਡੀਆਰਐਫ਼ ਨੇ 12 ਘੰਟਿਆਂ ਦੀ ਜੱਦੋ ਜ਼ਹਿਰ ਪਿੱਛੋਂ ਬਚਾਈ ਜਾਨ
ਆਂਧਰਾ ਪ੍ਰਦੇਸ਼: ਰਾਜ ਦੇ ਗੰਟੂੰਰ ਜ਼ਿਲ੍ਹੇ ਵਿੱਚ ਵਿਨੋਕੋਂਡਾ ਨੇੜੇ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਦੋ ਸਾਲ ਦਾ ਮਾਸੂਮ ਬੱਚਾ ਡਿੱਗ ਪਿਆ।  ਚੰਦਰ ਸ਼ੇਖਰ ਨਾਂਅ ਦਾ ਇਹ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਦਰਅਸਲ ਪਸ਼ੂਆਂ ਦੀ ਦੇਖਭਾਲ ਦੌਰਾਨ ਬੱਚੇ ਦੀ ਮਾਂ ਦਾ ਧਿਆਨ ਬੇਟੇ ‘ਤੇ ਨਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਰਾਸ਼ਟਰਪਤੀ ਆਫ਼ਤ ਪ੍ਰਬੰਧਨ ਬਲ (ਐਨਡੀਆਰਐਫ਼) ਨੇ 12 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਬੱਚੇ ਨੂੰ ਬਚਾ ਲਿਆ। ਫਿਲਹਾਲ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਮਾਦਿਵਰਮ ਪਿੰਡ ਵਿੱਚ ਪਸ਼ੂਆਂ ਦੇ ਵਾੜੇ ਨੇੜੇ ਮੰਗਲਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਚੰਦਰਸ਼ੇਖਰ ਨਾਂ ਦਾ ਇਹ ਲੜਕਾ ਖੇਡ ਰਿਹਾ ਸੀ। ਨੇੜੇ ਹੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੀ ਉਸ ਦੀ ਮਾਂ ਦਾ ਧਿਆਨ ਉਸ ‘ਤੇ ਨਾ ਗਿਆ ਕਿ ਉਸ ਦਾ ਬੱਚਾ ਖਰਾਬ ਪਏ ਉਸ ਬੋਰਵੈਲ ਨੇੜੇ ਖੇਡ ਰਿਹਾ ਹੈ, ਜੋ ਖੁੱਲ੍ਹਾ ਹੋਇਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਬੋਰਵੈਲ ਦੇ ਅੰਦਰ 15 ਫੁੱਟ ਹੇਠਾਂ ਫਸਿਆ ਹੋਇਆ ਮਿਲਿਆ। ਉਸ ਬੱਚੇ ਨੂੰ ਬਚਾਉਣ ਲਈ ਬੋਰਵੈਲ ਦੇ ਬਰਾਬਰ ਇੱਕ ਟੋਆ ਪੁੱਟਿਆ ਗਿਆ। ਜ਼ਿਲ੍ਹਾ ਕੁਲੈਕਟਰ ਕੋਨਾ ਸ਼ਸ਼ੀਧਰ ਨੇ ਬਚਾਅ ਮੁਹਿੰਮ ਦਾ ਨਿਰੀਖਣ ਕਰਨ ਲਈ ਉਸ ਪਿੰਡ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਐਨ ਚੀਨ ਰਾਜੱਪਾ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਫਸੇ ਹੋਏ ਬੱਚੇ ਨੂੰ ਜਲਦੀ ਬਚਾਉਣ ਲਈ ਕਿਹਾ। ਇਸ ਤੋਂ ਬਾਅਦ ਰੈਸਕਿਊ ਕਰਕੇ ਉਸ ਨੂੰ ਬਚਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਹਿਮਦਾਬਾਦ: ਗੁਜਰਾਤ ਵਿੱਚ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਇਸ ਨਾਲ ਵਾਪਰੇ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਵਾਈ ਫੌਜੀ, ਆਰਮੀ ਅਤੇ ਐਨਡੀਆਰਐਫ਼ ਨੂੰ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਹੁਣ ਤੱਕ 6235 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ। ਰਾਜ ਵਿੱਚ 24 ਘੰਟਿਆਂ ਦੌਰਾਨ ਸਾਰੇ 33 ਜਿਲ੍ਹਿਆਂ ਵਿੱਚ ਮੀਂਹ ਪਿਆ ਹੈ। ਸਭ ਤੋਂ ਜ਼ਿਆਦਾ 325 ਮਿਲੀਮੀਟਰ ਬਾਰਸ਼ ਸੁਰਿੰਦਰ ਨਗਰ ਦੇ ਚੋਟਿਲਾ ਵਿੱਚ ਹੋਈ ਹੈ। ਕੁਝ ਦਿਨ ਪਹਿਲਾਂ ਇੱਥੇ 600 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਤੋਂ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਸੀਜਨ ਵਿੱਚ 61 ਮੌਤਾਂ
ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਅਮਰੇਲੀ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚ ਹੋਈ।
ਉੱਧਰ, ਹਿੰਮਤਨਗਰ ਦੇ ਗੰਭੋਈ ਵਿੱਚ ਇੱਕ ਪ੍ਰਾਈਵੇਟ ਬੱਸ ਓਵਰ ਬ੍ਰਿਜ ਤੋਂ ਡਿੱਗ ਗਈ।
ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਅੱਠ ਲੋਕ ਜ਼ਖ਼ਮੀ ਹੋਏ ਹਨ।
ਇਸ ਸੀਜਨ ਵਿੱਚ ਮੀਂਹ ਨਾਲ ਰਾਜ ਵਿੱਚ ਹੁਣ ਤੱਕ 61 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਰਾਜ ਸਰਕਾਰ ਨੇ ਹਾਲਾਤ ਨਾਲ ਨਜਿੱਠਣ ਲਈ ਹਵਾਈ ਫੌਜ ਅਤੇ ਆਰਮੀ ਤੋਂ ਵੀ ਮੱਦਦ ਮੰਗੀ ਹੈ।
ਬਚਾਅ ਕਾਰਜਾਂ ਵਿੱਚ ਏਅਰਫੋਰਸ ਦੇ ਚਾਰ ਹੈਲੀਕਾਪਟਰ ਲਾਏ ਗਏ ਹਨ।
ਧ੍ਰਾਂਗਧਰਾ ਵਿੱਚ ਕੁੜਾ ਪਿੰਡ ਕੋਲ ਹੜ੍ਹ ਵਿੱਚ ਫਸੇ 35 ਜਣਿਆਂ ਨੂੰ ਫੌਜ ਨੇ ਬਾਹਰ ਕੱਢਿਆ।
ਇਨ੍ਹਾਂ ਵਿੱਚ 3 ਦਿਨ ਦੀ ਇੱਕ ਬੱਚੀ ਵੀ ਸ਼ਾਮਲ ਹੈ। ਕਰੀਬ 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ।
11 ਜਣੇ ਮੋਰਬੀ ਜ਼ਿਲ੍ਹੇ ਦੇ ਮਲੀਆ ਮਿਆਨਾ ਪਿੰਡ ਵਿੱਚ ਹੜ੍ਹ ਵਿਚਕਾਰ ਇੱਕ ਛੱਤ ‘ਤੇ ਬੈਠੇ ਸਨ।
ਲੰਬੜੀ, ਸਾਇਲਾ ਅਤੇ ਚੋਟਿਲਾ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚ ਫਸੇ ਤਿੰਨ ਜਣਿਆਂ ਨੂੰ ਬਚਾਉਣ ਲਈ ਹੈਲੀਕਾਪਟਰ ਬੁਲਾਏ ਗਏ ਸਨ।
ਅਹਿਮਦਾਬਾਦ ਵਿੱਚ ਵੀ 70 ਜਣਿਆਂ ਦੇ ਫਸੇ ਹੋਣ ਦੀ ਸੂਚਨਾ ਹੈ।
ਫੌਜ ਨੂੰ ਉਨ੍ਹਾਂ ਨੂੰ ਵੀ ਕੱਢਣ ਦੀ ਗੁਜ਼ਾਰਸ਼ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।