Player - Sach Kahoon Punjabi
ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦੀ ਹੋਈ ਮੌਤ
ਖੇਡ ਜਗਤ ‘ਚ ਸ਼ੋਕ ਦੀ ਲਹਿਰ
ਨਵੀਂ ਦਿੱਲੀ। ਅਮਰੀਕਾ ਦੇ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸ ਦੀ 13 ਸਾਲਾ ਬੇਟੀ ਜਿਆਨਾ ਮਾਰੀਆ ਓਨੋਰ ਬ੍ਰਾਇੰਟ ਸਣੇ 9 ਲੋਕਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਕੈਲੀਫੋਰਨੀਆ ‘ਚ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਖੇਡ ਜਗਤ ਵਿਚ ਸ਼ੋਕ ਦੀ ਲਹਿਰ ਹੈ। ਭਾਰਤੀ ਖਿਡਾਰੀਆਂ ਨੇ ਵੀ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ ‘ਤੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟਾਇਆ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਨਿਊਜ਼ੀਲੈਂਡ ਦੌਰੇ ‘ਤੇ ਹਨ ਅਤੇ ਉੱਥੇ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਕੋਬੀ ਬ੍ਰਾਇੰਟ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਵਿਰਾਟ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਅਪਲੋਡ ਕਰ ਲਿਖਿਆ, ”ਅੱਜ ਇਸ ਖਬਰ ਨੂੰ ਸੁਣ ਕੇ ਬਹੁਤ ਬੁਰਾ ਲੱਗਾ।
ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਇਨ੍ਹਾਂ ਨੂੰ ਦੇਖਦਿਆਂ ਗੁਜ਼ਰੀਆਂ ਹਨ। ਇਹ ਜਾਦੂਗਰ ਜੋ ਵੀ ਕੋਰਟ ਵਿਚ ਕਰਦਾ ਸੀ, ਉਸ ਨੂੰ ਦੇਖ ਕੇ ਬਹੁਤ ਚੰਗਾ ਲਗਦਾ ਸੀ। ਮੈਂ ਖੁਦ ਮੰਤਰਮੁਗਧ ਹੋ ਜਾਂਦਾ ਸੀ। ਉਸ ਦੀ ਬੇਟੀ ਜਿਆਨਾ ਦਾ ਦਿਹਾਂਤ ਵੀ ਇਸ ਹਾਦਸੇ ‘ਚ ਹੋਇਆ ਹੈ। ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ, ਪਰਿਵਾਰ ਨੂੰ ਮਜ਼ਬੂਤੀ ਅਤੇ ਸੰਵੇਦਨਾ ਦੇਵੇ।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਰੋਹਿਤ ਸ਼ਰਮਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ। ਸਚਿਨ ਨੇ ਲਿਖਿਆ, ”ਅਚਾਨਕ ਕੋਬੀ ਬ੍ਰਾਇੰਟ, ਉਸ ਦੀ ਬੇਟੀ ਅਤੇ ਹੋਰ ਲੋਕਾਂ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਾ ਹੈ। ਉਸ ਦੇ ਪਰਿਵਾਰ, ਦੋਸਤ ਅਤੇ ਦੁਨੀਆ ਭਰ ਵਿਚ ਉਸ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ ਹੈ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਮੋਟਰ ਸਪੋਰਟਸ ਖਿਡਾਰੀ ਬਣੇ ਯਸ਼
ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਮੋਟਰ ਸਪੋਰਟਸ ਖਿਡਾਰੀ ਬਣੇ ਯਸ਼
ਨਵੀਂ ਦਿੱਲੀ | ਬੰਗਲੌਰ ਦੇ ਯਸ਼ ਅਰਾਧਿਆ ਮਸ਼ਹੂਰ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਐਵਾਰਡ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਮੋਟਰ ਸਪੋਰਟਸ ਸਟਾਰ ਬਣ ਗਏ ਹਨ ਰਾਸ਼ਟਰਪਤੀ ਭਵਨ ‘ਚ ਹੋਏ ਪ੍ਰੋਗਰਾਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਯਸ਼ ਨੂੰ ਅੱਜ ਇਹ ਪੁਰਸਕਾਰ ਪ੍ਰਦਾਨ ਕੀਤਾ 17 ਸਾਲਾਂ ਦੇ ਯਸ਼ 9 ਸਾਲ ਦੀ ਉਮਰ ਤੋਂ ਰੇਸਿੰਗ ਟ੍ਰੇਕ ‘ਤੇ ਆਪਣਾ ਜਲਵਾ ਵਿਖਾ ਰਹੇ ਹਨ ਯਸ਼ ਨੇ ਆਪਣੇ ਖਾਤੇ ‘ਚ ਹੁਣ ਤੱਕ 13 ਚੈਂਪੀਅਨਸ਼ਿਪ ਖਿਤਾਬ ਪਾਏ ਹਨ ਯਸ਼ ਦੇ ਨਾਂਅ 65 ਪੋਡੀਅਮ ਫਿਨਿਸ਼ ਅਤੇ 12 ਪੁਰਸਕਾਰ ਹਨ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਹੈ ਅਤੇ ਇਸ ਤਹਿਤ ਹਰ ਖੇਤਰ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ 18 ਸਾਲ ਦੀ ਉਮਰ ‘ਚ ਆਪਣੇ-ਆਪਣੇ ਫੀਲਡ ‘ਚ ਸ਼ਾਨਦਾਰ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ
ਯਸ਼ ਤੋਂ ਇਲਾਵਾ 49 ਹੋਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਇਨ੍ਹਾਂ ਦੀ ਚੋਣ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਨਿਯੁਕਤ ਇੱਕ ਅਲੀਟ ਪੈਨਲ ਨੇ ਕੀਤੀ ਸੀ ਚੁਣੇ ਗਏ ਵਿਦਿਆਰਥੀ 26 ਜਨਵਰੀ ਦੀ ਪਰੇਡ ‘ਚ ਹਿੱਸਾ ਲੈਣਗੇ ਪਰ ਉਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ
ਯਸ਼ ਨੇ ਕਿਹਾ, ਇਸ ਪੁਰਸਕਾਰ ਦੇ ਯੋਗ ਸਮਝਣ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ
ਪੁਰਸਕਾਰ ਹਾਸਲ ਕਰਨ ਤੋਂ ਬਾਅਦ ਯਸ਼ ਨੇ ਕਿਹਾ, ਇਸ ਪੁਰਸਕਾਰ ਦੇ ਯੋਗ ਸਮਝਣ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰਨਾ ਅਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਸ਼ਾਨਦਾਰ ਸਨਮਾਨ ਹੈ ਇੰਟਰਨੈਸ਼ਨਲ ਅਤੇ ਨੈਸ਼ਨਲ ਸਰਕਿਟ ‘ਚ ਉਮੀਦੀ ਸਫਲਤਾ ਹਾਸਲ ਕਰਨ ਤੋਂ ਬਾਅਦ ਮੈਂ ਲਗਾਤਾਰ ਕਾਫੀ ਮਿਹਨਤ ਕਰ ਰਿਹਾ ਹਾਂ ਮੈਂ ਜੋ ਕੁਝ ਹੁਣ ਤੱਕ ਕੀਤਾ ਹੈ, ਉਸ ਲਈ ਸਨਮਾਨਿਤ ਹੋ ਕੇ ਮੈਂ ਖੁਸ਼ ਹਾਂ
ਯਸ਼ ਨੇ ਕਿਹਾ, ਇਹ ਪੁਰਸਕਾਰ ਪੂਰੇ ਮੋਟਰ ਸਪੋਰਟਸ ਭਾਈਚਾਰੇ ਦਾ ਸਨਮਾਨ ਹੈ ਇਹ ਪੁਰਕਸਾਰ ਮੇਰੇ ਲਈ ਕਾਫੀ ਖਾਸ ਹੈ ਇਹ ਪੁਰਸਕਾਰ ਨੌਜਵਾਨਾਂ ਨੂੰ ਚੰਗਾ ਕਰਨ ਲਈ ਪ੍ਰੇਰਿਤ ਕਰੇਗਾ ਤੇ ਮੇਰੀ ਸਖ਼ਤ ਮਿਹਨਤ ਤੋਂ ਅੱਗੇ ਲੰਘਦੇ ਹੋਏ ਉਪਲੱਬਧੀ ਹਾਸਲ ਕਰਨਗੇ ਅਤੇ ਮੇਰੇ ਵਾਂਗ ਸਨਮਾਨਿਤ ਹੋ ਸਕਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰ ਛਾਏ ਸ਼ਾਹ ਸਤਿਨਾਮ ਜੀ ਸਕੂਲ ਦੇ ਖਿਡਾਰੀ
ਸਟੇਟ ਸਕੂਲ ਹੈਂਡਬਾਲ ਅਤੇ ਸੀਬੀਐੱਸਈ ਨੋਰਥ ਜੋਨ ਮੁਕਾਬਲੇ ‘ਚ ਹਾਸਲ ਕੀਤਾ ਸੋਨ ਤੇ ਚਾਂਦੀ ਤਮਗਾ
ਸੱਚ ਕਹੂੰ ਨਿਊਜ਼/ਸਰਸਾ । ਸਿੱਖਿਆ ਦੇ ਨਾਲ ਖੇਡਾਂ ‘ਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਸੂਬੇ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਖਿਡਾਰੀਆਂ ਨੇ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ  ‘ਚ ਕੈਥਲ ਟੀਮ ਨੂੰ ਹਰਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਹੈ ਉੱਥੇ ਸੀਬੀਐਸਈ ਨੋਰਥ ਜੋਨ ਅੰਡਰ-17 ‘ਚ ਵੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ  ਦੇ ਖਿਡਾਰੀਆਂ ਦਾ ਦਬਦਬਾ ਰਿਹਾ ਅਤੇ ਸਕੂਲ ਦੀ ਟੀਮ ਨੇ ਚਾਂਦੀ ਦੇ ਤਮਗੇ ‘ਤੇ ਕਬਜ਼ਾ ਕੀਤਾ ਜਾਣਕਾਰੀ ਦਿੰਦੇ ਹੋਏ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਦੱਸਿਆ ਕਿ ਪਿਛਲੇ 2 ਅਕਤੂਬਰ ਤੋਂ 5 ਅਕਤੂਬਰ ਤੱਕ ਸਰਸਾ ‘ਚ ਹੋਏ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ ‘ਚ 22 ਟੀਮਾਂ ਨੇ ਭਾਗ ਲਿਆ।
ਜਿਸ ‘ਚੋਂ ਭਿਵਾਨੀ ਦੀ ਟੀਮ ਨੂੰ 22-16 ਦੇ ਫਰਕ ਨਾਲ ਹਰਾਉਂਦਿਆਂ ਸਰਸਾ ਟੀਮ ਨੇ ਕੁਆਰਟਰ ਫਾਈਨਲ ‘ਚ ਪ੍ਰਵੇਸ਼  ਕੀਤਾ ਕੁਆਰਟਰ ਫਾਈਨਲ ਜਿੱਤਣ ਤੋਂ ਬਾਅਦ ਸਰਸਾ ਟੀਮ ਦਾ ਸੈਮੀਫਾਈਨਲ ਮੈਚ ਹਿਸਾਰ ਨਾਲ ਹੋਇਆ ਜਿੱਥੇ ਟੀਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ ਆਰੀਅਨ ਇੰਸਾਂ, ਪੰਕਜ ਇੰਸਾਂ ਅਤੇ ਜਤਿਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਹਿਸਾਰ ਦੀ ਟੀਮ ਨੂੰ 27-21 ਨਾਲ ਹਰਾਉਂਦਿਆਂ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਫਾਈਲਨ ਮੈਚ ਕੈਥਲ ਦੀ ਟੀਮ ਨਾਲ ਹੋਇਆ, ਜਿਸ ‘ਚੋਂ ਸਰਸਾ ਟੀਮ ਨੇ ਕੈਥਲ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤੋ।
ਪਾਪਾ ਕੋਚ ਡਾ. ਐਮਐਸਜੀ ਨੂੰ ਦਿੱਤਾ ਜਿੱਤ ਦਾ ਸਿਹਰਾ
ਜੇਤੂ ਟੀਮ ਦਾ ਸਕੂਲ ‘ਚ ਪਹੁੰਚਣ ‘ਤੇ ਸਕੂਲ ਪ੍ਰਸ਼ਾਸਕ ਡਾ. ਹਰਦੀਪ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਹੋਸਟਲ ਵਾਰਡਨ ਦਰਬਾਰਾ ਸਿੰਘ, ਸਪੋਰਟਸ ਇੰਚਾਰਜ ਚਰਨਜੀਤ ਇੰਸਾਂ ਅਜਮੇਰ ਇੰਸਾਂ ਤੇ ਸਕੂਲ ਸਟਾਫ਼ ਨੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਇਸ ਦੌਰਾਨ ਸਾਰੇ ਖਿਡਾਰੀਆਂ ਅਤੇ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਇਸ ਜਿੱਤ ਦਾ ਪੂਰਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ ਚੁਣੇ
ਬੈਨੀਵਾਲ ਕਰਨਗੇ ਟੀਮ ਦੀ ਅਗਵਾਈ ਮੱਧ ਪ੍ਰਦੇਸ਼ ‘ਚ ਹੋਵੇਗੀ ਚੈਂਪੀਅਨਸ਼ਿਪ | Shah Satnam Ji Boys School Sirsa
ਘਮੰਡੀਆ (ਸੱਚ ਕਹੂੰ ਨਿਊਜ਼)। ਸਬ ਜੂਨੀਅਰ ਆਲ ਇੰਡੀਆ ਫੈਡਰੇਸ਼ਨ ਕੱਪ 2019 ਲਈ ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ‘ਚ ਸ੍ਰੀਗੰਗਾਨਗਰ ਤੋਂ ਆਯੁਸ਼, ਕਰਨ ਬੈਨੀਵਾਲ ਤੇ ਅਭਿਸ਼ੇਕ ਇੰਸਾਂ ਦੀ ਚੋਣ ਹੋਈ ਹੈ ਇਹ ਤਿੰਨੋਂ ਫੁੱਟਬਾਲ ਟੀਮ ਦੇ ਖਿਡਾਰੀ ਸ੍ਰੀ ਗੁਰੂਸਰ ਮੋਡੀਆ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਵਿਦਿਆਰਥੀ ਹਨ ਤਿੰਨੋਂ ਖਿਡਾਰੀਆਂ ਨੇ ਇਸ ਸਫਲਤਾ ਦਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਖਿਡਾਰੀਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਦੱਸੇ ਖੇਡ ਦੇ ਤਰੀਕੇ ਤੇ ਮਾਰਗਦਰਸ਼ਨ ਨਾਲ ਇਹ ਮੁਕਾਮ ਹਾਸਲ ਕਰ ਸਕੇ ਸ੍ਰੀਗੰਗਾਨਗਰ ਡੀਐੱਫਏ ਸਕੱਤਰ ਡਾ. ਹੇਮੰਤ ਸਿੰਘ ਪੜਿਹਾਰ ਨੇ ਦੱਸਿਆ ਕਿ ਸਬ ਜੂਨੀਅਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਕੱਪ 2019 ਚੈਂਪੀਅਨਸ਼ਿਪ 6 ਸਤੰਬਰ ਤੋਂ ਜਬਲਪੁਰ ਮੱਧ ਪ੍ਰਦੇਸ਼ ‘ਚ ਖੇਡੀ ਜਾਵੇਗੀ। (Shah Satnam Ji Boys School Sirsa)
ਇਸ ਕੌਮੀ ਫੁੱਟਬਾਲ ਚੈਂਪੀਅਨਸ਼ਿਪ ‘ਚ ਰਾਜਸਥਾਨ ਦੀ ਸਬ ਜੂਨੀਅਰ ਫੁੱਟਬਾਲ ਟੀਮ ‘ਚ ਸ੍ਰੀਗੰਗਾਨਗਰ ਜ਼ਿਲ੍ਹੇ ਤੋਂ ਸ੍ਰੀਗੁਰੂਸਰ ਮੋਡੀਆ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਤਿੰਨ ਵਿਦਿਆਰਥੀ ਜਮਾਤ 8ਵੀਂ ਦੇ ਆਯੁਸ਼, ਜਮਾਤ 10ਵੀਂ ਦੇ ਕਰਨ ਬੈਨੀਵਾਲ ਅਤੇ ਅਭਿਸ਼ੇਕ ਇੰਸਾਂ ਨੂੰ ਜਗ੍ਹਾ ਮਿਲੀ ਹੈ ਬੀਤੀ 25 ਅਗਸਤ ਤੋਂ ਇਹ ਤਿੰਨੋਂ ਖਿਡਾਰੀ ਕੌਮੀ ਕੈਂਪ ਲਈ ਚੁਣੇ ਗਏ 30 ਖਿਡਾਰੀ ਸ਼ਾਮਲ ਕੀਤੇ ਗਏ ਸਨ ਜਿੱਥੋਂ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਰਾਜਸਥਾਨ ਫੁੱਟਬਾਲ ਟੀਮ ‘ਚ ਆਪਣੀ ਜਗ੍ਹਾ ਬਣਾਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਵਿਦਿਆਰਥੀ ਕਰਨ ਬੈਨੀਵਾਲ ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ਦੀ ਅਗਵਾਈ ਕਰਨਗੇ ਸ੍ਰੀਗੰਗਾਨਗਰ ਡੀਐੱਫਏ ਪ੍ਰਧਾਨ ਸੁਰਿੰਦਰਪਾਲ ਸਿੰਘ ਬਰਾੜ ਨੇ ਖਿਡਾਰੀਆਂ ਨੂੰ ਚੋਣ ਲਈ ਖੁਸ਼ੀ ਜਾਹਿਰ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। (Shah Satnam Ji Boys School Sirsa)
ਸੂਬਾ ਪੱਧਰੀ ਚੈਂਪੀਅਨਸ਼ਿਪ ‘ਚ ਹੋਈ 12 ਖਿਡਾਰੀਆਂ ਦੀ ਚੋਣ
ਜ਼ਿਲ੍ਹਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ‘ਚ ਸ੍ਰੀਗੁਰੂਸਰ ਮੋਡੀਆ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਅੰਡਰ-17 ਅਤੇ ਅੰਡਰ-19 ਫੁੱਟਬਾਲ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਨਾਲ 17 ਤੇ 19 ਸਾਲਾਂ ਵਿਦਿਆਰਥੀ ਵਰਗ ਦੀ ਸ੍ਰੀਗੰਗਾਨਗਰ ਫੁੱਟਬਾਲ ਟੀਮ ‘ਚ ਕੁੱਲ 12 ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਹੈ ਅੰਡਰ-19 ‘ਚ 11ਵੀਂ ਦੇ ਵਿਦਿਆਰਥੀ ਨਵਕਰਨ ਸਿੰਘ ਤੇ 12ਵੀਂ ਦੇ ਵਿਦਿਆਰਥੀ ਕੁਲਦੀਪ, ਨਿਖਿਲ ਸ਼ਰਮਾ, ਸ਼ੰਕਰ, ਸਚਿਨ, ਗੌਰਵ ਸ਼ਰਮਾ, ਵਿੱਕੀ, ਅੰਮ੍ਰਿਤਪਾਲ ਸਿੰਘ ਅਤੇ ਅੰਡਰ-17 ‘ਚ 12ਵੀਂ ਜਮਾਤ ਦੇ ਮੋਨੂੰ ਅਤੇ ਅਮਨ ਰਾਣਾ, 10ਵੀਂ ਦੇ ਮੋਹਿਤ ਕੁਮਾਰ ਤੇ 9ਵੀਂ ਦੇ ਲਵਪ੍ਰੀਤ ਸਿੰਘ ਦਾ ਸੂਬਾ ਪੱਧਰ ਚੈਂਪੀਅਨਸ਼ਿਪ ਲਈ ਸ੍ਰੀਗੰਗਾਨਗਰ ਫੁੱਟਬਾਲ ਟੀਮ ਲਈ ਚੋਣ ਹੋਈ ਹੈ ਹਾਲ ਹੀ ‘ਚ ਖੇਡੀ ਗਈ।
ਜ਼ਿਲ੍ਹਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਦੇ 19 ਸਾਲਾਂ ਵਿਦਿਆਰਥੀ ਵਰਗ ਦੀ ਟੀਮ ਨੇ ਪਹਿਲਾ ਸਥਾਨ ਤੇ 17 ਸਾਲਾਂ ਵਿਦਿਆਰਥੀ ਵਰਗ ਫੁੱਟਬਾਲ ਚੈਂਪੀਅਨਸ਼ਿਪ ‘ਚ ਦੂਜਾ ਸਥਾਨ ਹਾਸਲ ਕੀਤਾ ਹੈ ਬੁੱਧਵਾਰ ਨੂੰ ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਕੋਚ ਮਦਨ ਲਾਲ ਬੈਨੀਵਾਲ ਦਾ ਸਕੂਲ ਪਹੁੰਚਣ ‘ਤੇ ਸਕੂਲ ਪ੍ਰਬੰਧਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਸੰਸਥਾ ਖੇਡ ਇੰਚਾਰਜ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ ਪ੍ਰਧਾਨਅਧਿਆਪਕ ਰੂਪ ਸਿੰਘ ਨੇ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਸਾਲ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾਉਣ ਲਈ ਪ੍ਰੇਰਿਤ ਕੀਤਾ।
ਹਰਿਆਣਾ ਤੋਂ ਭਾਵੇਂ ਹੋਣ ਨਗਦ ਇਨਾਮ ਘੱਟ ਪਰ ਖਿਡਾਰੀ ਪੈਦਾ ਕਰਨ ਵਾਲੀ ਸਾਡੀ ਨੀਤੀ ਚੰਗੀ
ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਪੰਜਾਬ ਦੀ ਖੇਡ ਨੀਤੀ ਨੂੰ ਦੱਸਿਆ ਬਾਕੀ ਸੂਬਿਆਂ ਤੋਂ ਚੰਗਾ
ਨਵੀਂ ਖੇਡ ਨੀਤੀ ਦੇ ਟੋਕੀਓ ਓਲੰਪਿਕ-2020 ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ: ਰਾਣਾ ਸੋਢੀ
ਨਵੰਬਰ ਮਹੀਨੇ ‘ਚ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਹੋਵੇਗੀ ਵੰਡ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੀ ਖੇਡ ਨੀਤੀ ਵਿੱਚ ਭਾਵੇਂ ਨਗਦ ਇਨਾਮ ਘੱਟ ਹੋਵੇ ਪਰ ਇਸ ਖੇਡ ਨੀਤੀ ਰਾਹੀਂ ਪੰਜਾਬ ਨਵੇਂ ਖਿਡਾਰੀ ਨਾ ਸਿਰਫ਼ ਪੈਦਾ ਕਰੇਗਾ, ਸਗੋਂ ਖਿਡਾਰੀਆਂ ਨੂੰ ਇਸ ਪੱਧਰ ਤੱਕ ਤਿਆਰ ਕਰੇਗਾ, ਜਿਹੜੇ ਕਿ ਆਉਣ ਵਾਲੇ 2 ਸਾਲਾਂ ਵਿੱਚ ਪੰਜਾਬ ਨੂੰ ਹਰ ਖੇਡ ਵਿੱਚੋਂ ਤਗਮਾ ਲੈ ਕੇ ਦੇਣਗੇ। ਇਹ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਰਾਣਾ ਸੋਢੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਤਮਗਾ ਜੇਤੂ ਖਿਡਾਰੀਆਂ, ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਇਨਾਮ ਰਾਸ਼ੀ, ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿੱਚ ਵਾਧਾ ਕੀਤਾ ਹੈ ਉਥੇ ਖਿਡਾਰੀਆਂ ਨੂੰ ਤਮਗਾ ਜਿੱਤਣ ਦੇ ਕਾਬਿਲ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੈਰਾ ਸਪੋਰਟਸ ਖੇਡਾਂ ਦੇ ਜੇਤੂਆਂ ਦੀ ਇਨਾਮ ਰਾਸ਼ੀ ਵਿੱਚ ਵੀ ਬਰਾਬਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ਿਆਈ ਤੇ ਰਾਸ਼ਟਰਮੰਡਲ/ਪੈਰਾ ਸਪੋਰਟਸ ਦੇ ਤਮਗਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਰਾਸ਼ੀ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਬਕਾਇਆ ਪਏ ਹਨ ਜਿਨ੍ਹਾਂ ਨੂੰ ਹੁਣ ਸਾਡੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ 814 ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਵੰਡ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਇਨਾਮ ਰਾਸ਼ੀ ਵਿੱਚ ਵੀ ਵਾਧਾ ਕਰਦਿਆਂ ਪੰਜ ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੌਮੀ ਖੇਡ ਐਵਾਰਡਾਂ ਦੀ ਤਰਜ਼ ‘ਤੇ ਹਰ ਸਾਲ 20 ਖਿਡਾਰੀਆਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਿਯਮਤ ਤੌਰ ‘ਤੇ ਦਿੱਤੇ ਜਾਣਗੇ। ਇੱਕ ਸਾਲ ਵਿੱਚ 20 ਖਿਡਾਰੀਆਂ ਤੋਂ ਇਲਾਵਾ ਪਦਮ, ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਹਾਸਲ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲੇਗਾ। ਐਵਾਰਡ ਜੇਤੂਆਂ ਦਾ ਇੱਕ ਲੱਖ ਰੁਪਏ ਦਾ ਸਿਹਤ ਜੀਵਨ ਬੀਮਾ ਵੀ ਮੁਫਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਿਖਲਾਈ ਉਪਰ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਸਿੱਧੇ ਨੌਕਰੀ ‘ਤੇ ਭਰਤੀ ਕਰਨਾ ਵੀ ਖੇਡ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦਾ ਖਿਡਾਰੀ ਜੋ ਤਮਗਾ ਜਿੱਤਦਾ ਹੈ, ਜੇਕਰ ਉਸ ਲਈ ਨੌਕਰੀ ਦੀ ਕੋਈ ਪੋਸਟ ਨਹੀਂ ਵੀ ਖਾਲੀ ਤਾਂ ਵੀ ਉਸ ਨੂੰ ਸਿੱਧਾ ਖੇਡ ਵਿਭਾਗ ਵੱਲੋਂ ਯਕਮੁਸ਼ਤ ਤਨਖਾਹ ਉੱਪਰ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਬੱਡੀ ਖਿਡਾਰੀ ਦੀ ਮੌਤ ਨੂੰ ਕਤਲ ਦੱਸ ਕੇ ਪਿੰਡ ਵਾਸੀਆਂ ਲਾਇਆ ਰੋਹ ਭਰਿਆ ਧਰਨਾ
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕੀਤੀ ਜਾਵੇਗੀ ਅਗਲੇਰੀ ਕਾਰਵਾਈ : ਡੀਐੱਸਪੀ ਅੱਤਰੀ | Kabaddi Player
ਨਾਭਾ (ਸੱਚ ਕਹੂੰ ਨਿਊਜ਼)। ਬੀਤੇ ਦਿਨੀਂ ਨੇੜਲੇ ਪਿੰਡ ਛੀਟਾਂਵਾਲਾ ਵਿਖੇ ਕਬੱਡੀ ਦੇ ਇੱਕ ਨੌਜਵਾਨ ਖਿਡਾਰੀ ਦੀ ਮੌਤ ਦਾ ਮਾਮਲਾ ਉਦੋਂ ਗਰਮਾਉਂਦਾ ਨਜ਼ਰ ਆਇਆ ਜਦੋਂ ਅੱਜ ਪਿੰਡ ਵਾਸੀਆਂ ਨੇ ਮਿਲ ਕੇ ਸਥਾਨਕ ਬੋੜਾ ਗੇਟ ਵਿਖੇ ਵਿਸ਼ਾਲ ਧਰਨਾ ਲਾ ਕੇ ਚੱਕਾ ਜਾਮ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੰਮਾ ਸਮਾਂ ਚੱਲੇ ਧਰਨੇ ਕਾਰਨ ਪਟਿਆਲਾ, ਮਾਲੇਰਕੋਟਲਾ, ਧੂਰੀ, ਸੰਗਰੂਰ, ਚੰਡੀਗੜ੍ਹ, ਗੋਬਿੰਦਗੜ੍ਹ, ਖੰਨਾ ਆਦਿ ਸ਼ਹਿਰਾਂ ਨੂੰ ਲੰਘਣ ਵਾਲੇ ਰਾਹੀਗਰਾਂ ਪ੍ਰੇਸ਼ਾਨ ਹੁੰਦੇ ਨਜ਼ਰ ਆਏ, ਜਿਨ੍ਹਾਂ ਲਈ ਪੁਲਿਸ ਪ੍ਰਸ਼ਾਸਨ ਨੇ ਆਵਾਜਾਈ ਦੇ ਬਦਲਵੇਂ ਮਾਰਗਾਂ ਦੇ ਪ੍ਰਬੰਧ ਕੀਤੇ। (Kabaddi Player)
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਛੀਟਾਂਵਾਲਾ ਦੇ ਇੱਕ 17 ਸਾਲਾਂ ਨੌਜਵਾਨ ਕਬੱਡੀ ਖਿਡਾਰੀ ਸੁਖਬੀਰ ਸਿੰਘ ਦੀ ਲਾਸ਼ ਭੇਦਭਰੇ ਹਾਲਤਾਂ ਵਿੱਚ ਘਰ ਦੇ ਗੇਟ ਅੱਗੇ ਪਈ ਮਿਲੀ ਸੀ। ਅੱਜ ਚੱਕਾ ਜਾਮ ਕਰਨ ਵਾਲੇ ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਚੰਗੇ ਚਾਲ ਚਲਣ ਵਾਲਾ ਤੇ ਖੇਡਾਂ ਵਿੱਚ ਰੁਚੀ ਰੱਖਣ ਵਾਲਾ ਸੀ ਤੇ ਨਸ਼ਿਆਂ ਤੋਂ ਦੂਰ ਸੀ ਪਰੰਤੂ ਦੂਜੇ ਪਾਸੇ ਲੜਕੇ ਦੀ ਮਾਤਾ ਨਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ। (Kabaddi Player)
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਕਰੋੜਾਂ ਦੀ ਹੈਰੋਇਨ ਜਗਰਾਓਂ ’ਚ ਬਰਾਮਦ
ਮਾਮਲੇ ‘ਚ ਪੁਲਿਸ ਨੇ ਲੜਕੇ ਦੀ ਮਾਤਾ ਦੇ ਬਿਆਨਾਂ ‘ਤੇ ਧਾਰਾ 174 ਆਈਪੀਸੀ ਅਧੀਨ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਇਆ ਸੀ। ਅੱਜ ਪਿੰਡ ਵਾਸੀਆਂ ਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ‘ਤੇ ਵਿਤਕਰੇ ਦਾ ਦੋਸ਼ ਲਾਉਂਦਿਆਂ ਸਥਾਨਕ ਬੌੜਾਂ ਗੇਟ ਸਾਹਮਣੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ। ਪਿੰਡ ਛੀਟਾਂਵਾਲਾ ਦੇ ਸਾਬਕਾ ਸਰਪੰਚ ਪੰਜਾਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਸੜਕ ਹਾਦਸੇ ਵਿੱਚ ਮੌਤ ਹੋਈ ਸੀ ਤੇ ਉਸ ਦੇ ਦਾਦਾ-ਦਾਦੀ ਵੀ ਕੁਝ ਸਮਾਂ ਪਹਿਲਾਂ ਮਰ ਚੁੱਕੇ ਹਨ। ਇਸ ਲਈ ਹੁਣ ਅਚਾਨਕ ਘਰ ‘ਚ ਚੌਥੀ ਮੌਤ ਨੇ ਕਈ ਵੱਡੇ ਸਵਾਲ ਖੜ੍ਹੇ ਕੀਤੇ ਹੋਏ ਹਨ। (Kabaddi Player)
ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੌਤ ਨੂੰ ਕੁਦਰਤੀ ਮੌਤ ਨਾ ਮੰਨਿਆ ਜਾਵੇ ਕਿਉਂਕਿ ਇਲਾਕਾ ਨਿਵਾਸੀਆਂ ਅਨੁਸਾਰ ਇਹ ਮਾਮਲਾ ਕਤਲ ਦਾ ਹੈ। ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਦਵਿੰਦਰ ਅੱਤਰੀ ਨੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਖਿਲਾਫ ਬਣਦੀ ਯੋਗ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾਵੇਗੀ। ਧਰਨੇ ‘ਚ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ, ਹਲਕਾ ਮੁਖੀ ਅਕਾਲੀ ਦਲ ਕਬੀਰ ਦਾਸ, ਆਮ ਆਦਮੀ ਪਾਰਟੀ ਦੇਵ ਮਾਨ, ਪਿੰਡ ਦੇ ਸਰਪੰਚ ਟਹਿਲ ਸਿੰਘ, ਸੁਰਜੀਤ ਸਿੰਘ ਪੰਜਾਬ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਤੂੰਗਾਂ, ਗੁਰਮੀਤ ਸਿੰਘ ਕੋਟ, ਜਸਵਿੰਦਰ ਸਿੰਘ ਅੱਚਲ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸ਼ਾਮਲ ਸਨ।
ਹਕੂਮਤ ਤੇ ਜ਼ਹਿਮਤ ਅੱਗੇ ਹਾਰੀ ਨੈਸ਼ਨਲ ਖਿਡਾਰਨ
ਕੁੱਲੀ ‘ਚ ਰਹਿਣ ਲਈ ਮਜ਼ਬੂਰ (Player)
ਬਰਨਾਲਾ, ਜੀਵਨ ਰਾਮਗੜ•/ਸੱਚ ਕਹੂੰ ਨਿਊਜ਼
ਬਰਨਾਲਾ ਜਿਲਾ ਦੇ ਕਸਬਾ ਭਦੌੜ ‘ਚ ਸਰਕਾਰੀ ਬੇਰੁਖੀ ਦੀ ਸ਼ਿਕਾਰ ਇੱਕ ਬੈਡਮਿੰਟਨ ਦੀ ਨੈਸ਼ਨਲ ਪਲੇਅਰ (Player) ਨੂੰ ਜ਼ਹਿਮਤ ਤੇ ਹਕੂਮਤ ਨੇ ਹਰਾ ਦਿੱਤਾ। ਨੈਸ਼ਨਲ ਖਿਡਾਰਨ ਹੁਣ ਗੁੰਮਨਾਮ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ, ਛੱਜ ਘਾੜਿਆਂ ਦੇ ਕਬੀਲੇ ਨਾਲ ਸਬੰਧਤ ਇਹ ਖਿਡਾਰਨ ਲੜਕੀ ਕੁੱਲੀ ‘ਚ ਆਪਣੀ ਮਾਂ ਨਾਲ ਛੱਜ ਵੇਚ ਕੇ ਦਿਨ-ਕਟੀ ਕਰਨ ਲਈ ਮਜ਼ਬੂਰ ਹੈ।
ਇਨਾਂ ਸਤਰਾਂ ਵਿਚਕਾਰ ਲੱਗੀ ਤਸਵੀਰ ਹੀ ਬੇਸ਼ੱਕ ਬਹੁਤ ਕੁਝ ਬਿਆਨ ਕਰਨ ਲਈ ਕਾਫੀ ਹੈ, ਪ੍ਰੰਤੂ ਫਿਰ ਵੀ ਜੇਕਰ ਤੁਸੀਂ ਇਸ ਤਸਵੀਰ ਪਿਛਲੀ ਹਕੀਕਤ ਜਾਣੋਗੇ ਤਾਂ ਹਾਕਮਾਂ ‘ਤੇ ਹਰਖ਼ ‘ਤੇ ਇਸ ਲੜਕੀ ‘ਤੇ ਤਰਸ ਜਰੂਰ ਕਰੋਂਗੇ। ਤਸਵੀਰ ਵਿੱਚ ਆਪਣੀ ਕੁੱਲੀ ਅੱਗੇ ਜਵਾਨ ਧੀ ਨਾਲ ਮੰਜੇ ‘ਤੇ ਬੈਠੀ ਬਜ਼ੁਰਗ ਸੁਖਵਿੰਦਰ ਕੌਰ ਹੈ, ਜਿਸ ਨੇ ਆਪਣੀ ਬੇਟੀ ਨੂੰ ਬਚਾਇਆ ਵੀ, ਪੜਾਇਆ ਵੀ ਅਤੇ ਨੈਸ਼ਨਲ ਪਲੇਅਰ ਵੀ ਬਣਾਇਆ ਪ੍ਰੰਤੂ ‘ਬੇਟੀ ਬਚਾਓ ਬੇਟੀ ਪੜਾਓ’ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਦੀ ਬੇਰੁਖੀ ਨੇ ਸਿਰਫ ਦਰਦ ਦਿੱਤਾ ਗਰੀਬੀ ਦਿੱਤੀ, ਬਿਮਾਰੀ ਦਿੱਤੀ ਲਾਚਾਰੀ ਦਿੱਤੀ, ਜਿਸ ਕਾਰਨ ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਅੱਜ ਵੀ ਬਿਮਾਰ ਹਾਲਤ ਵਿੱਚ ਝੁੱਗੀਆਂ ਝੌਂਪੜੀਆਂ ‘ਚ ਰਹਿਣ ਲਈ ਮਜ਼ਬੂਰ ਹੈ। (Player)
ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ ਚੌਥੀ ਜਮਾਤ ਵਿੱਚ ਪੜਦਿਆਂ ਹੀ ‘ਚਿੜੀ-ਬੱਲੇ’ ਦਾ ਸ਼ੌਂਕ ਪੈ ਗਿਆ ਸੀ ਜੋ ਕੁਝ ਕੁ ਸਮੇਂ ਬਾਅਦ ਹੀ ਬੈਡਮਿੰਟਨ ਦੇ ਜਨੂੰਨ ਵਿੱਚ ਬਦਲ ਗਿਆ। ਸਕੂਲ ਵਿੱਚ ਪੜਦਿਆਂ ਹੀ ਉਸ ਨੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਜ਼ੋਨ ਪੱਧਰ ਦੇ ਮੁਕਾਬਲੇ ਜਿੱਤੇ ਫਿਰ ਜਿਲਾ ਪੱਧਰ ਅਤੇ ਜਲਦੀ ਹੀ ਉਸਨੇ ਆਪਣੇ ਕੋਚ ਨਿਰਮਲ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਗੁਰ ਵਿੱਦਿਆ ਸਦਕਾ ਪੰਜਾਬ ਦੀ ਬੈਡਮਿੰਟਨ ਵਿੱਚ ਚੈਂਪੀਅਨ ਬਣ ਗਈ। ਬੈਡਮਿੰਟਨ ਟੀਮ ਦੀ ਕਪਤਾਨ ਵੀ ਮਨਜੀਤ ਹੀ ਰਹੀ 1983 ਚ ਜਨਮੀ ਮਨਜੀਤ ਨੇ 1996 ‘ਚ ਨੈਸ਼ਨਲ ਪਲੇਅਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਸੀ। ਉਸ ਨੇ ਦਿੱਲੀ ਵਿਖੇ ਹੋਈਆਂ 42 ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ 14 ‘ਚ ਹਿੱਸਾ ਲਿਆ ਇਸ ਸਮੇਂ ਦੌਰਾਨ ਹੀ ਉਸ ਦੇ ਪਿਤਾ ਸਵਰਨ ਸਿੰਘ ਦਾ ਛਾਇਆ ਉਸ ਦੇ ਸਿਰੋਂ ਉਠ ਗਿਆ। (Player)
ਪਿਤਾ ਨੂੰ ਆਏ ਦਿਲ ਦੇ ਦੌਰੇ ਨੇ ਪੂਰੇ ਪਰਿਵਾਰ ਨੂੰ ਸੁੰਨ ਕਰ ਦਿੱਤਾ। ਸਾਰੀ ਜਿੰਮੇਵਾਰੀ ਆਪਣੇ ਸਿਰ ਓਟਦਿਆਂ ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਆਪਣੀ ਧੀ ਦੇ ਸੁਫਨੇ ਪੂਰੇ ਕਰਨ ਦੀ ਠਾਣ ਲਈ ਗਰੀਬੀ ਨੇ ਬੇਸ਼ੱਕ ਕੋਈ ਪੇਸ਼ ਨਾ ਜਾਣ ਦਿੱਤੀ ਪਰੰਤੂ ਸੁਖਵਿੰਦਰ ਕੌਰ ਨੇ ਉਸਨੂੰ ਅਨੇਕਾਂ ਟੂਰਨਾਮੈਂਟ ਖਿਡਾਏ ਅਤੇ ਨਾਲ ਨਾਲ ਪੜਾਇਆ ਵੀ ਮਨਜੀਤ ਨੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਉਪਰੰਤ ਬੀ ਏ ਵੀ ਕੀਤੀ। ਗ਼ੁਰਬਤ ਨੇ ਅਖੀਰ ਮਾਵਾਂ ਧੀਆਂ ਨੂੰ ਹੰਭਾਅ ਲਿਆ ਤੇ ਮਨਜੀਤ ਨੂੰ ਹੱਡੀਆਂ ਦੇ ਜੋੜਾਂ ਦੀ ਤਕਲੀਫ ਸ਼ੁਰੂ ਹੋ ਗਈ। ਮਨਜੀਤ ਨੇ ਦੱਸਿਆ ਕਿ ਢੁੱਕਵੀਂ ਖੁਰਾਕ ਨਾ ਮਿਲਣ ਅਤੇ ਗਰਾਊੁਂਡਾਂ ‘ਚ ਵਿੱਤੋਂ ਵੱਧ ਜ਼ੋਰ ਲਾਉਣ ਕਾਰਨ ਉਸ ਨੂੰ ਬਿਮਾਰੀ ਨੇ ਇੱਕ ਵਾਰ ਮੰਜੇ ‘ਤੇ ਪਾ ਦਿੱਤਾ। ਬੈਡਮਿੰਟਨ ‘ਚ ਛੱਕੇ ਛੁਡਾਉਣ ਵਾਲੀ ਮਨਜੀਤ ਨੂੰ ਬਿਮਾਰੀ ਨੇ ਮੁੜ ਕੁੱਲੀ ‘ਚ ਧੱਕ ਦਿੱਤਾ। ਉਸ ਦੀ ਮਾਂ ਨੇ ਇਲਾਜ ਕਰਵਾ ਕੇ ਮਨਜੀਤ ਨੂੰ ਮੰਜੇ ਤੋਂ ‘ਠਾ ਘਰ ਦੇ ਕੰਮ ਕਾਜ ਜੋਗਾ ਤਾਂ ਕਰ ਲਿਆ ਪਰੰਤੂ ਖੇਡ ਗਰਾਊੁਂਡ ਛੁੱਟ ਗਿਆ। (Player)
ਮਨਜੀਤ ਨੇ ਕਿਹਾ ਕਿ ਖੇਡ ਹਰ ਖਿਡਾਰੀ ਦਾ ਪਹਿਲਾਂ ਸ਼ੌਂਕ ਹੁੰਦਾ ਤੇ ਫਿਰ ਜਨੂਨ, ਉਹ ਭਾਵੁਕ ਹੁੰਦੀ ਦੱਸਦੀ ਹੈ ਕਿ ਉਸਦੇ ਖੇਡ ਸਰਟੀਫਿਕੇਟ ਤੇ ਬੈਡਮਿੰਟਨ ਰੈਕੇਟ (ਬੱਲਾ) ਉਸ ਨੂੰ ਦਰਦ ਵੀ ਦਿੰਦੇ ਨੇ ਤੇ ਤਸੱਲੀ ਵੀ ਗੁਜ਼ਾਰੇ ਸਬੰਧੀ। ਉਸ ਨੇ ਦੱਸਿਆ ਕਿ ਮਾਂ ਨਾਲ ਉਹ ਛੱਜ ਬਣਾਉਣ ‘ਚ ਮੱਦਦ ਕਰਦੀ ਹੈ। ਛੱਜ ਪਿੰਡਾਂ ‘ਚ ਵੇਚ ਕੇ ਗੁਜ਼ਾਰਾ ਚਲਦਾ ਹੈ। ਮਨਜੀਤ ਦੱਸਦੀ ਹੈ ਕਿ ਜੇਕਰ ਸਰਕਾਰ ਥੋੜ•ੀ ਜਿਹੀ ਵੀ ਮੱਦਦ ਕਰਦੀ ਤਾਂ ਉਸ ਦਾ ਸੁਫਨਾ ਸੀ ਕਿ ਉਹ ਝੁੱਗੀਆਂ ਝੌਪੜੀਆਂ ‘ਚ ਵਸਦੇ ਜੁਆਕਾਂ ਨੂੰ ਖਿਡਾਰੀ ਬਣਾਉਂਦੀ। ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਕਹਿੰਦੀ ਤਾਂ ਬਥੇਰਾ ਕੁਝ ਆ, ਪਰ ਜਦੋਂ ਉਸਦੀ ਧੀ ਦਾ ਕੁਝ ਬਣਾਊ ਫੇਰ ਹੀ ਜਾਣਾਂਗੇ। (Player)
ਭਦੌੜ ਦੇ ਸਮਾਜ ਸੇਵੀ ਆਗੂ ਡਾਕਟਰ ਵਿਪਨ ਕੁਮਾਰ, ਹੈਪੀ ਬਾਂਸਲ, ਡਾ. ਇੰਦਰਜੀਤ ਸਿੰਘ ਪੱਪੂ ਨੇ ਕਿਹਾ ਕਿ ਸਾਬਕਾ ਖਿਡਾਰੀਆਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਹੀ ਨਵੇਂ ਖਿਡਾਰੀ ਪੈਦਾ ਨਹੀਂ ਹੋ ਰਹੇ। ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਪਹਿਲ ਦੇ ਅਧਾਰ ਤੇ ਮੱਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਨਜੀਤ ਜਿਸ ਕਬੀਲੇ ਨਾਲ ਸੰਬੰਧਿਤ ਹੈ ਜਾਂ ਜਿਸ ਹਾਲਤਾਂ ‘ਚ ਉਸਨੇ ਪੜਾਈ ਤੇ ਖੇਡ ਖੇਤਰ ‘ਚ ਮੱਲਾਂ ਮਾਰੀਆਂ ਹਨ। ਉਹ ਵਾਕਿਆ ਹੀ ਕਾਬਿਲੇਤਰੀਫ ਹੈ। ਉਨਾਂ ਸਰਕਾਰ ਨੂੰ ਤੁਰੰਤ ਇਸ ਵੱਲ ਗੌਰ ਕਰਨ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਾਕਸਿੰਗ ‘ਚ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤ ਚੁੱਕੇ ਨੇ ਹੋਣਹਾਰ ਬਾਕਸਰ
ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, (ਰਾਜੀਵ ਸ਼ਰਮਾ/ਸੱਚ ਕਹੂੰ ਨਿਊਜ਼)। ਸਥਾਨਕ ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਸਰਕਾਰ ਦੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ। ਇੱਥੇ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਤੋਂ ਇਲਾਵਾ ਬਾਕਸਿੰਗ ਦੀ ਕੋਚਿੰਗ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਦੀ ਬਦੌਲਤ ਜਿੱਥੇ ਖਿਡਾਰੀਆਂ ਨੇ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤੇ ਹਨ, ਉਥੇ ਇਸ ਸਟੇਡੀਅਮ ਤੋਂ ਸਿਖਲਾਈ ਪ੍ਰਾਪਤ ਕਰਕੇ ਬਾਕਸਰ ਏਕਤਾ ਸਰੋਜ ਨੇ ਪੀ.ਆਈ.ਐਸ. ਵਲੋਂ ਖੇਡਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਜਿੱਤ ਕੇ ਪੂਰੀ ਦੁਨੀਆਂ ਵਿੱਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਟੇਡੀਅਮ ਵਿੱਚ ਵੱਖ-ਵੱਖ ਕੋਚਾਂ ਵਲੋਂ ਕੋਚਿੰਗ ਦੇ ਕੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ।   ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਹੀ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾ ਸਕਦੀ ਹੈ ਅਤੇ ਇਹ ਰੁਚੀ ਪੈਦਾ ਕਰਨ ਲਈ ਇਨਡੋਰ ਸਟੇਡੀਅਮ ਇਕ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਥਿਤ ਇਨਡੋਰ ਸਟੇਡੀਅਮ ਦੇ ਨਾਲ-ਨਾਲ ਆਊਟਡੋਰ ਸਟੇਡੀਅਮ ਵਿੱਚ ਵੀ ਜਿਲ੍ਹੇ ਦੇ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤਹਿਤ ਖਿਡਾਰੀਆਂ ਨੂੰ ਉਚ ਮੁਕਾਮ ਛੂਹਣ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਕੋਚ ਸ੍ਰੀ ਹਰਜੰਗ ਸਿੰਘ ਵਲੋਂ ਮੁਫ਼ਤ ਬਾਕਸਿੰਗ ਦੀ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਸਦਕਾ 2014 ਤੋਂ ਹੁਣ ਤੱਕ 128 ਰਾਸ਼ਟਰੀ ਅਤੇ ਰਾਜ ਪੱਧਰੀ ਮੈਡਲ ਜ਼ਿਲ੍ਹੇ ਦੇ ਹੋਣਹਾਰ ਬਾਕਸਰਾਂ ਵਲੋਂ ਜਿੱਤੇ ਜਾ ਚੁੱਕੇ ਹਨ। ਇਨ੍ਹਾਂ ਮੈਡਲਾਂ ਵਿੱਚ 24 ਗੋਲਡ, 38 ਸਿਲਵਰ ਅਤੇ 66 ਕਾਂਸੇ ਦੇ ਤਮਗੇ ਸ਼ਾਮਲ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈੱਟਬਾਲ ਖੇਡਾਂ ਅੰਡਰ-17 ਪਿਛਲੇ ਦਿਨੀਂ ਛੱਤੀਸਗੜ੍ਹ ਸੂਬੇ ਦੇ ਜ਼ਿਲ੍ਹਾ ਬਾਲੋਦੋ ਬਜ਼ਾਰ, ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ‘ਚ 29 ਸੂਬਿਆਂ ‘ਚੋਂ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ, ਜਿਸ ‘ਚ ਬਠਿੰਡਾ ਜ਼ਿਲ੍ਹੇ ਦੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਤੇ ਬਿਪਜੀਤ ਸਿੰਘ ਪੁੱਤਰ ਬਲਰਾਜ ਸਿੰਘ ਬਾਜਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਨਹੀਂ , ਸਗੋਂ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ। ਭਾਵੇਂ ਕਿ ਨੈੱਟਬਾਲ ਲੜਕਿਆਂ ਦੀ ਟੀਮ ਨੇ 29 ਸੂਬਿਆਂ ‘ਚੋਂ ਪੰਜਾਬ ਨੇ ਦੂਸਰਾ ਸਥਾਨ ਤੇ ਲੜਕੀਆਂ ਦੀ ਟੀਮ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੇ ਪੰਜਾਬ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦਾ ਨਾਂਅ ਰੌਸ਼ਨ ਕੀਤਾ ਹੈ। (Sports News)
ਦੀਪਤੀ ਸ਼ਰਮਾ ਬਣੀ ICC Player of The Month
ਇਨ੍ਹਾਂ ਖਿਡਾਰੀਆਂ ਦੇ ਵਾਪਸ ਪਰਤਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ, ਬਲਰਾਜ ਸਿੰਘ ਡੀਪੀਈ ਤੇ ਬਲਵੀਰ ਸਿੰਘ ਕਮਾਂਡੋ ਦੀ ਅਗਵਾਈ ‘ਚ ਕੌਮੀ ਪੱਧਰ ‘ਤੇ ਖੇਡਕੇ ਵਾਪਸ ਪਰਤੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਪੱਪੂ ਤੇ ਉਨ੍ਹਾਂ ਦੇ ਪਾਰਟੀ ਆਗੂ ਬਲਵਿੰਦਰ ਸਿੰਘ, ਮਨਦੀਪ ਸਿੰਘ, ਗੁਰਸੇਵਕ ਸਿੰਘ ਤੇ ਸਮੂਹ ਸਟਾਫ਼ ਨੇ ਕੌਮੀ ਪੱਧਰ ‘ਤੇ ਖੇਡਕੇ ਪਰਤੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਵਾਸੀ ਬੀੜ ਬਹਿਮਣ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਦੋ ਹੋਰ ਕੌਮੀ ਪੱਧਰ ਦੀਆਂ ਖਿਡਾਰਨਾਂ ਬੇਅੰਤ ਕੌਰ ਪੁੱਤਰੀ ਕੁਲਵੰਤ ਸਿੰਘ ਅਤੇ ਹਰਪ੍ਰੀਤ ਕੌਰ ਪੁੱਤਰੀ ਗੁਰਲਾਭ ਸਿੰਘ ਜੰਗੀਰਾਣਾ ਜੋ ਕਿ ਸਾਲ 2015-16 ਦੌਰਾਨ ਕੌਮੀ ਪੱਧਰ ਤੇ ਨੈੱਟਬਾਲ ਖੇਡਾਂ ‘ਚ ਮੱਲਾ ਮਾਰ ਕੇ ਆਪਣੇ ਸਕੂਲ ਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਨੇ ਕੌਮੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ 2100-2100 ਰੁਪਏ ਦੀ ਨਕਦ ਰਕਮ ਦਿੱਤੀ ਗਈ। ਇਸ ਮੌਕੇ ਸਕੂਲ ‘ਚ ਪਹੁੰਚੇ ਪਤਵੰਤਿਆਂ ਦਾ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ ਪ੍ਰੈੱਸ ਸਕੱਤਰ ਬਲਵੀਰ ਸਿੰਘ ਕਮਾਂਡੋ ਵੱਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਵਰਗ ਦੇ ਸਮੂਹ ਖਿਡਾਰੀਆਂ ਨੂੰ ਲੱਡੂ ਵੰਡੇ ਗਏ। (Sports News)
ਕ੍ਰਿਕਟ:ਮਹਿਲਾ ਟੀਮ ਦੀ ਹਰ ਖਿਡਾਰਨ ਨੂੰ 50 ਲੱਖ ਦੇਵੇਗਾ ਬੋਰਡ
ਬੀਸੀਸੀਆਈ ਨੇ ਕੀਤਾ ਐਲਾਨ
ਨਵੀਂ ਦਿੱਲੀ,ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹਰ ਇੱਕ ਖਿਡਾਰੀ ਨੂੰ ਆਈਸੀਸੀ ਵਿਸ਼ਵ ਕੱਪ ਫਾਈਨਲ ‘ਚ ਪਹੁੰਚਾਉਣ ਦੀ ਪ੍ਰਾਪਤੀ ਲਈ 50-50 ਲੱਖ ਰੁਪਏ ਦਾ ਇਨਾਮ ਦੇਵੇਗਾ
ਮਿਤਾਲੀ ਰਾਜ ਦੀ ਕਪਤਾਨੀ ‘ਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ‘ਚ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਹੁਣ ਉਸਦਾ ਮੁਕਾਬਲਾ ਤਿੰਨ ਵਾਰ ਦੀ ਚੈਂਪੀਅਨ ਇੰਗਲੈਂਡ ਨਾਲ ਐਤਵਾਰ ਨੂੰ ਲਾਡਰਸ ‘ਚ ਹੋਵੇਗਾ ਭਾਰਤੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਦੀ ਤਲਾਸ਼ ‘ਚ ਹੈ
ਉਹ ਇਸ ਤੋਂ ਪਹਿਲਾਂ ਸਾਲ 2005 ‘ਚ ਵੀ ਫਾਈਨਲ ਤੱਕ ਪਹੁੰਚੀ ਸੀ ਬੀਸੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਮਹਿਲਾ ਟੀਮ ਲਈ ਇਨਾਮ ਦਾ ਐਲਾਨ ਕਰਦਿਆਂ ਰਿਹਾ ਕਿ ਟੂਰਨਾਮੈਂਟ ‘ਚ ਖਿਡਾਰੀਆਂ ਦੇ ਪ੍ਰਦਰਸ਼ਨ ਲਈ ਟੀਮ ਦੀ ਹਰ ਖਿਡਾਰਨ ਨੂੰ 50-50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।