Angry - Sach Kahoon Punjabi
ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਾਰਨ Bhagwant Mann ਨੂੰ ਆਇਆ ਗੁੱਸਾ
ਚੰਡੀਗੜ੍ਹ। ਅੱਜ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ Bhagwant Mann ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ। ਭਗਵੰਤ ਮਾਨ ਦਾ ਅਜਿਹਾ ਰੂਪ ਵੇਖ ਸਭ ਹੈਰਾਨ ਹੋ ਗਏ। ਪ੍ਰੈਸ ਕਾਨਫਰੰਸ ਵਿੱਚ ਅਫੜਾ-ਤਫੜੀ ਮੱਚ ਗਈ। ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਨ੍ਹਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਦਰਅਸਲ ਇੱਕ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸ਼ਰੇਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Bhagwant Mann
ਬਲਰਾਜ ਸਿੰਘ ਸਿੱਧੂ ਐਸ ਪੀ
ਕਈ ਵਾਰ ਆਦਮੀ ਨੂੰ ਗੁੱਸਾ ਹੁੰਦਾ ਕਿਸੇ ਹੋਰ ‘ਤੇ ਹੈ, ਪਰ ਛਿੱਥਾ ਪਿਆ ਹੋਇਆ ਕੱਢਦਾ ਕਿਸੇ ਹੋਰ ‘ਤੇ ਹੈ। ਕੁਝ ਦਿਨ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਿਸ ਅਤੇ ਵਕੀਲਾਂ ਵਿੱਚ ਝੜਪਾਂ ਹੋਈਆਂ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਉਸ ਤੋਂ ਅਗਲੇ ਦਿਨ ਵਕੀਲਾਂ ਨੇ ਹੜਤਾਲ ਕਰਕੇ ਦਿੱਲੀ ਦੀਆਂ ਅਨੇਕਾਂ ਅਦਾਲਤਾਂ ਦੇ ਬਾਹਰ ਧਰਨੇ ਲਗਾ ਕੇ ਕੰਮ-ਕਾਜ ਠੱਪ ਕਰ ਦਿੱਤਾ (ਇਸ ਦੇ ਬਰਾਬਰ ਦਿੱਲੀ ਪੁਲਿਸ ਨੇ ਵੀ ਧਰਨਾ-ਪ੍ਰਦਰਸ਼ਨ ਕੀਤਾ ਹੈ)।
ਅਨੇਕਾਂ ਰਾਸ਼ਟਰੀ ਨਿਊਜ਼ ਚੈਨਲਾਂ ਨੇ ਵਿਖਾਇਆ ਕਿ ਕਿਵੇਂ ਪੁਲਿਸ ਦੇ ਕੁਟਾਪੇ ਤੋਂ ਖਿਝੇ-ਖਪੇ ਵਕੀਲਾਂ ਨੇ ਆਪਣਾ ਗੁੱਸਾ ਧਰਨੇ ਲਾਗੋਂ ਲੰਘ ਰਹੇ ਬੇਕਸੂਰ ਲੋਕਾਂ ‘ਤੇ ਕੱਢਿਆ। ਇਹ ਇੱਕ ਆਮ ਇਨਸਾਨੀ ਵਤੀਰਾ ਹੈ ਕਿ ਤਕੜੇ ਦਾ ਗੁੱਸਾ ਹਮੇਸ਼ਾ ਕਮਜ਼ੋਰ ‘ਤੇ ਹੀ ਨਿੱਕਲਦਾ ਹੈ, ਤਕੜੇ ਦਾ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ। ਸੀਨੀਅਰ ਅਫਸਰ ਤੋਂ ਬੇਇੱਜ਼ਤੀ ਕਰਵਾ ਕੇ ਆਇਆ ਜੂਨੀਅਰ ਅਧਿਕਾਰੀ ਅੱਗੇ ਮਤੈਤਾਂ ਨੂੰ ਵੱਢ ਖਾਣ ਨੂੰ ਪੈਂਦਾ ਹੈ। ਪਤੀ ਨਾਲ ਲੜਾਈ ਹੋਣ ਤੋਂ ਬਾਅਦ ਜਾਂ ਘਰੇਲੂ ਕੰਮ ਕਾਜ ਤੋਂ ਅੱਕੀਆਂ ਔਰਤਾਂ ਆਪਣਾ ਸਾਰਾ ਗੁੱਸਾ ਬੱਚਿਆਂ ਨੂੰ ਕੁਟਾਪਾ ਚਾੜ੍ਹ ਕੇ ਕੱਢਦੀਆਂ ਹਨ। ਨਾਲੇ ਬੱਚੇ ਨੂੰ ਕੁੱਟੀ ਜਾਣਗੀਆਂ, ਨਾਲੇ ਪਤੀ ਨੂੰ (ਉਸ ਦੀ ਗੈਰ-ਹਾਜ਼ਰੀ ਵਿੱਚ) ਗਾਲ੍ਹਾਂ ਕੱਢੀ ਜਾਣਗੀਆਂ ਜਾਂ ਸੱਸ-ਸਹੁਰੇ ਦੀ ਲਾਹ-ਪਾਹ ਕਰ ਦੇਣਗੀਆਂ, ਨਿੱਕਲ ਜਾਉ ਇੱਥੋਂ, ਮੇਰੇ ਕੋਲੋਂ ਨਹੀਂ ਪੱਕਦੀਆਂ ਤੁਹਾਡੀਆਂ ਰੋਟੀਆਂ।
ਇਹੋ-ਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ। ਕਈ ਵਾਰੀ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋ ਜਾਂਦੀ ਹੈ ਤੇ ਪੁਲਿਸ ਲਾਠੀਚਾਰਜ ਕਰ ਕੇ ਉਹਨਾਂ ਨੂੰ ਖਦੇੜ ਦਿੰਦੀ ਹੈ। ਜਦੋਂ ਮੌਰਾਂ ਭਨ੍ਹਾਂ ਕੇ ਭੱਜਦੇ ਹੋਏ ਸ਼ਰਾਰਤੀਆਂ ਦਾ ਪੁਲਿਸ ‘ਤੇ ਵੱਸ ਨਹੀਂ ਚੱਲਦਾ ਤਾਂ ਉਹ ਰਸਤੇ ਵਿੱਚ ਖੜ੍ਹੀਆਂ ਗੱਡੀਆਂ ਅਤੇ ਦੁਕਾਨਾਂ ਭੰਨ੍ਹਣੀਆਂ ਸ਼ੁਰੂ ਕਰ ਦਿੰਦੇ ਹਨ, ਅਣਭੋਲ ਲੋਕ ਬਿਨਾਂ ਮਤਲਬ ਰਗੜੇ ਜਾਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਦਾ ਸੰਤਾ ਸਕੀਮੀ ਪੁੱਠੇ ਪੰਗੇ ਲੈਣ ਦਾ ਬਹੁਤ ਸ਼ੌਕੀਨ ਸੀ। ਪੁਰਾਣੇ ਸਮੇਂ ਵਿੱਚ ਬਿਜਲੀ ਦੀਆਂ ਮੋਟਰਾਂ ਦੀ ਅਣਹੋਂਦ ਕਾਰਨ ਨਹਿਰੀ ਪਾਣੀ ਦੀ ਬਹੁਤ ਵੁੱਕਤ ਹੁੰਦੀ ਸੀ। ਸੰਤੇ ਦੀ ਰਾਤ ਗਿਆਰਾਂ ਵਜੇ ਪਾਣੀ ਦੀ ਵਾਰੀ ਸੀ। ਦੂਸਰੀ ਪਾਰਟੀ (ਜੋ ਸੰਤੇ ਦੇ ਸ਼ਰੀਕੇ-ਬਰਾਦਰੀ ਵਿੱਚੋਂ ਹੀ ਸਨ) ਦੀ ਵਾਰੀ ਗਿਆਰਾਂ ਵਜੇ ਤੱਕ ਸੀ ਤੇ ਉਹ ਉਸ ਦੀਆਂ ਕਰਤੂਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਉਹ ਮੋਘੇ ਲਾਗੇ ਘਾਤ ਲਗਾ ਕੇ ਬੈਠ ਗਏ ਕਿ ਅੱਜ ਇਸ ਨੂੰ ਮੌਕੇ ‘ਤੇ ਢਾਹੁਣਾ ਹੈ। ਸੰਤੇ ਨੇ ਆਸਾ-ਪਾਸਾ ਵੇਖ ਕੇ ਸਾਢੇ ਦਸ ਵਜੇ ਹੀ ਪਾਣੀ ਵੱਢ ਲਿਆ ਤਾਂ ਉਹ ਡਾਂਗਾਂ ਲੈ ਕੇ ਐਲੀ-ਐਲੀ ਕਰਦੇ ਉਸ ਦੇ ਮਗਰ ਪੈ ਗਏ। ਸੰਤਾ ਡਰਦਾ ਮਾਰਾ ਪਾਣੀ ਦੀ ਵਾਰੀ ਵਿੱਚੇ ਛੱਡ ਕੇ ਪਿੰਡ ਨੂੰ ਭੱਜ ਨਿੱਕਲਿਆ। ਘਰ ਆਣ ਕੇ ਸ਼ਰੀਕਾਂ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਣ ਤੇ ਗੰਡਾਸੀਆਂ ਮਾਰ ਕੇ ਪਾਥੀਆਂ ਦੇ ਗਹੂਰੇ ਭੰਨ੍ਹਣ ਲੱਗ ਪਿਆ। ਜਦੋਂ ਸੰਤੇ ਦੀ ਪਤਨੀ ਨੇ ਆਪਣੀਆਂ ਮਿਹਨਤ ਨਾਲ ਸੁਕਾਈਆਂ ਪਾਥੀਆਂ ਦੇ ਗਹੂਰੇ ਭੱਜਦੇ ਵੇਖੇ ਤਾਂ ਟੁੱਟ ਕੇ ਉਸ ਦੇ ਗਲ ਪੈ ਗਈ, ਦੁਰ ਫਿਟੇ ਮੂੰਹ ਵੇ ਤੇਰੇ! ਸ਼ਰੀਕਾਂ ਅੱਗੇ ਤਾਂ ਪਿੱਠ ਵਿਖਾ ਕੇ ਨੱਠ ਆਇਆਂ, ਹੁਣ ਮੇਰੀਆਂ ਪਾਥੀਆਂ ਕਿਉਂ ਬਰਬਾਦ ਕਰੀ ਜਾਨੈਂ? ਸੰਤਾ ਪੂਰੀ ਬੇਸ਼ਰਮੀ ਨਾਲ ਦੰਦੀਆਂ ਕੱਢਣ ਲੱਗਾ, ਕਹਿੰਦਾ, ਪਾਥੀਆਂ ਨੇ ਕਿਹੜਾ ਬੋਲਣਾ ਅੱਗੋਂ, ਸ਼ਰੀਕਾਂ ਨੇ ਤਾਂ ਕੁੱਟ-ਕੁੱਟ ਕੇ ਮੇਰੀ ਮਿੱਝ ਕੱਢ ਦੇਣੀ ਸੀ।
ਕਈ ਡਰਪੋਕ ਤੇ ਢੀਠ ਕਿਸਮ ਦੇ ਵਿਅਕਤੀ, ਜੋ ਬਾਹਰ ਲੜਨ ਜੋਗੇ ਨਹੀਂ ਹੁੰਦੇ, ਲੋਕਾਂ ਕੋਲੋਂ ਬੇਇੱਜ਼ਤੀ ਕਰਵਾ ਕੇ ਗੁੱਸਾ ਆਪਣੀ ਪਤਨੀ ਜਾਂ ਬੱਚਿਆਂ ‘ਤੇ ਕੱਢਦੇ ਹਨ। ਇਹੋ-ਜਿਹਾ ਇੱਕ ਵਿਅਕਤੀ ਆਪਣੇ ਪਸ਼ੂਆਂ ਵਾਲੇ ਵਾੜੇ ਦੀ ਰਾਖੀ ਕਰਨ ਲਈ ਸੁੱਤਾ ਪਿਆ ਸੀ ਕਿ ਅੱਧੀ ਰਾਤ ਨੂੰ ਚੋਰ ਆਣ ਪਏ। ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਥੰਮਲੇ ਨਾਲ ਬੰਨ੍ਹ ਦਿੱਤਾ ਤੇ ਸਾਰੀਆਂ ਮੱਝਾਂ ਖੋਲ੍ਹ ਕੇ ਲੈ ਗਏ। ਸਵੇਰੇ ਜਦੋਂ ਲੋਕਾਂ ਨੇ ਉਸ ਨੂੰ ਖੋਲ੍ਹਿਆ ਤਾਂ ਉਹ ਇੱਕਦਮ ਡੰਡਾ ਲੈ ਕੇ ਇੱਕ ਛੋਟੇ ਜਿਹੇ ਕੱਟੇ ਨੂੰ ਕੁੱਟਣ ਲੱਗ ਪਿਆ। ਲੋਕਾਂ ਨੇ ਪੁੱਛਿਆ ਕਿ ਮੱਝਾਂ ਤਾਂ ਚੋਰ ਲੈ ਕੇ ਗਏ ਹਨ, ਤੂੰ ਇਸ ਬੇਜ਼ੁਬਾਨ ਨੂੰ ਕਿਉਂ ਕੁੱਟ ਰਿਹੈਂ? ਉਹ ਅੱਗੋਂ ਰੋਣਹਾਕਾ ਜਿਹਾ ਹੋ ਕੇ ਬੋਲਿਆ, ਮੱਝਾਂ ਨੂੰ ਛੱਡੋ, ਉਹ ਤਾਂ ਗਈਆਂ ਸੋ ਗਈਆਂ। ਇਹਦਾ ਬੇੜਾ ਗਰਕ ਹੋ ਜੇ, ਇਹਨੇ ਸਾਰੀ ਰਾਤ ਚੱਟ-ਚੱਟ ਕੇ ਮੇਰੀਆਂ ਲੱਤਾਂ ਛਿੱਲ ਛੱਡੀਆਂ ਨੇ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਂ ਆਉਣ ‘ਤੇ ਸਨਮਾਨ ਕਰਨ ਦਾ ਭਰੋਸਾ ਦਿਵਾਇਆ
ਮੰਗਾਂ ਦੀ ਪ੍ਰਾਪਤੀ ਤੱਕ ਸਾਡਾ ਰੋਸ ਜ਼ਾਰੀ ਰਹੇਗਾ: ਆਗੂ
ਸੰਗਰੂਰ, ਗੁਰਪ੍ਰੀਤ ਸਿੰਘ
ਕਾਂਗਰਸ ਵੱਲੋਂ ਰਿਜ਼ਰਵ ਸੀਟਾਂ ‘ਤੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਟਿਕਟਾਂ ਨਾ ਦੇਣ ਤੋਂ ਖਫ਼ਾ ਹੋਏ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅੱਜ ਦਿੱਲੀ ‘ਚ ਕੇਂਦਰੀ ਕਮੇਟੀ ਵੱਲੋਂ ਬੁਲਾ ਕੇ ਥਾਪੜਾ ਦਿੱਤਾ ਗਿਆ ਕਿ ਉਨ੍ਹਾਂ ਦਾ ਸਮਾਂ ਆਉਣ ‘ਤੇ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ‘ਚ ਪੰਜਾਬ ਦੀਆਂ ਲੋਕ ਸਭਾ ਟਿਕਟਾਂ ਦੀ ਵੰਡ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਇੱਕ ਵਰਗ ਦੇ ਆਗੂਆਂ ਨੇ ਕਾਂਗਰਸ ਪਾਰਟੀ ਦੇ ਉੱਚ ਆਗੂਆਂ ਨਾਲ ਮੁਲਾਕਾਤ ਕੀਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ। ਵਫ਼ਦ ਵਿੱਚ ਸ਼ਾਮਲ ਸੰਗਰੂਰ ਤੋਂ ਬੀਬੀ ਪੂਨਮ ਕਾਂਗੜਾ ਮੈਂਬਰ ਪੀਪੀਸੀਸੀ, ਜਲੰਧਰ ਤੋਂ ਮੈਡਮ ਕਿੱਟੂ ਗਰੇਵਾਲ ਨੈਸ਼ਨਲ ਕੋਆਰਡੀਨੇਟਰ ਮਹਿਲਾਂ ਕਾਂਗਰਸ, ਪÎਟਿਆਲਾ ਤੋਂ ਮੁਕੇਸ਼ ਧਾਲੀਵਾਲ ਪ੍ਰਧਾਨ ਕਾਂਗਰਸ ਸੇਵਾ ਦਲ ਮਹਿਲਾਂ ਵਿੰਗ, ਫਰੀਦਕੋਟ ਤੋਂ ਪਰਮਿੰਦਰ ਸਿੰਘ ਡਿੰਪਲ ਪ੍ਰਧਾਨ ਯੂਥ ਕਾਂਗਰਸ, ਲੁਧਿਆਣਾ ਤੋਂ ਐਡਵੋਕੇਟ ਰਾਹੁਲ ਪਵਾਲ ਸੀਨੀਅਰ ਆਗੂ, ਮਾਨਸਾ ਤੋਂ ਡਾ. ਹੰਸਾ ਸਿੰਘ, ਮੋਗਾ ਰਾਜਨ ਸਹੋਤਾ, ਮੋਹਾਲੀ ਤੋਂ ਮਲਕੀਤ ਸਿੰਘ, ਪਠਾਨਕੋਟ ਤੋਂ ਸ਼ਾਲੂ ਭੱਟੀ, ਤਪਾ ਤੋਂ ਪ੍ਰੀਤਮ ਸਿੰਘ, ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਮੈਡਮ ਕਿੱਟੂ ਗਰੇਵਾਲ ਤੇ ਕਾਂਗੜਾ ਨੇ ਦੱਸਿਆ ਕਿ ਵਫ਼ਦ ਨੇ ਪਾਰਟੀ ਹਾਈਕਮਾਂਡ ਦੇ ਬੁਲਾਵੇ ‘ਤੇ ਦਿੱਲੀ ਵਿਖੇ ਅਹਿਮਦ ਪਟੇਲ,  ਕੇ. ਸੀ. ਵੀਨੂ ਗੋਪਾਲ, ਮੋਕਲ ਵਾਸਨਿਕ (ਤਿੰਨੋ ਕੌਮੀ ਜਨਰਲ ਸਕੱਤਰ ਕਾਂਗਰਸ) ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਸੀਨੀਅਰ ਆਗੂਆਂ ਨਾਲ ਮੁਲਾਕਤ ਕਰਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਵੱਲੋਂ ਦਲਿਤ ਭਾਈਚਾਰੇ ਦੇ ਇੱਕ ਵਰਗ ਨੂੰ ਬਣਦੇ ਹੱਕ ਦੇਣ ਸਬੰਧੀ ਭਰੋਸਾ ਦਿਵਾਇਆ। ਬੀਬੀ ਕਾਂਗੜਾ ਨੇ ਕਿਹਾ ਕਿ ਵਫ਼ਦ ‘ਚ ਸ਼ਾਮਲ ਆਗੂ ਕਾਂਗਰਸ ਪਾਰਟੀ ਤੋਂ ਇਲਾਵਾ ਸਮਾਜ ਦੀਆਂ ਵੱਖ-ਵੱਖ ਜੱਥੇਬੰਦੀਆਂ ਨਾਲ ਸਬੰਧਿਤ ਸਨ। ਉਨ੍ਹਾਂ ਆਪਣੇ ਤੇਵਰ ਤੇਜ਼ ਰੱਖਦਿਆਂ ਮੁੜ ਦੁਹਰਾਇਆ ਕਿ ਭਾਈਚਾਰੇ ਨੂੰ ਹੱਕ ਨਾ ਮਿਲਣ ਤੱਕ ਉਨ੍ਹਾਂ ਦਾ ਰੋਸ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਬੀਬੀ ਕਾਂਗੜਾ ਕਾਂਗਰਸ ਪਾਰਟੀ ਵੱਲੋਂ ਪੰਜਾਬ ‘ਚ ਦਲਿਤ ਭਾਈਚਾਰੇ ਦੇ ਇੱਕ ਵਰਗ ਨਾਲ ਸਬੰਧਿਤ ਕਿਸੇ ਵੀ ਆਗੂ ਨੂੰ ਟਿਕਟ ਨਾਲ ਮਿਲਣ ਤੇ ਆਪਣੀ ਨਰਾਜਗੀ ਜ਼ਾਹਿਰ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀ.ਪੀ.ਆਰ.ਓ ਨਾਲ ਮਾੜਾ ਵਰਤਾਓ ਕਰਨ ਵਾਲਿਆਂ ਦੀ ਗਿਰਫ਼ਤਾਰੀ ਦੀ ਮੰਗ
ਚੰਡੀਗੜ੍ਹ । ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਜ਼ਿਲਾ ਮੋਗਾ ਦੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨਾਲ ਮਾੜਾ ਵਰਤਾਓ ਕਰਨ ਅਤੇ ਧਮਕੀ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਨਾ ਸਿਰਫ ਗਣਤੰਤਰ ਦਿਵਸ ਦੇ ਸਮਾਗਮ ‘ਚ ਵਿਘਨ ਪਾਇਆ, ਸਗੋਂ ਸਟੇਜ ਸੰਭਾਲਣ ਦੀ ਆਪਣੀ ਸਰਕਾਰੀ ਡਿਊਟੀ ਕਰ ਰਹੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨੂੰ ਵੀ ਧਮਕੀ ਦਿੱਤੀ। ਅਜਿਹੀ ਘਟਨਾ ਪਹਿਲਾਂ ਫਿਰੋਜ਼ਪੁਰ ‘ਚ ਵੀ ਵਾਪਰੀ ਸੀ, ਜਦੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਜ਼ੀਰਾ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਅਤੇ ਕੁੱਝ ਕਾਂਗਰਸੀਆਂ ਨੇ ਤਿਰੰਗਾ ਲਹਿਰਾਏ ਜਾਣ ਦੀ ਰਸਮ ਮੌਕੇ ਸੱਤਾ ਧਿਰ ਦੇ ਆਗੂਆਂ ਨੇ ਜਬਰੀ ਜਾ ਕੇ ਸਟੇਜ ਉੱਤੇ ਕਬਜ਼ਾ ਕਰ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਮੀਟਿੰਗ ‘ਚ ਵਿਕਾਸ ਕਾਰਜ ਬੰਦ ਹੋਣ ਕਾਰਨ ਜ਼ਾਹਿਰ ਕੀਤੀ ਗਈ ਨਰਾਜ਼ਗੀਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤੱਕ ‘ਤੇ ਲਗੇ ਦੋਸ਼, ਨਹੀਂ ਕਰਦੇ ਕੰਮ ਅਤੇ ਨਾ ਹੀ ਬੋਲਦੇ ਹਨ ਸਿੱਧੇ ਮੂੰਹ
ਚੰਡੀਗੜ੍ਹ |  ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੀ ਕਾਂਗਰਸ ਪਾਰਟੀ ਵਿਧਾਇਕਾਂ ਨਾਲ ਕੀਤੀ ਜਾ ਰਹੀ ਮੈਰਾਥਨ ਮੀਟਿੰਗਾਂ ਦਾ ਦੌਰ ਸ਼ਨੀਵਾਰ ਨੂੰ ਖ਼ਤਮ ਹੋ ਗਿਆ ਹੈ। ਨਾ 4 ਦਿਨਾਂ ਦੀ ਮੀਟਿੰਗਾਂ ਦੌਰਾਨ ਅਮਰਿੰਦਰ ਸਿੰਘ ਦੇ ਪੱਲੇ ਸਿਰਫ਼ ਵਿਧਾਇਕਾਂ ਦੀ ਨਰਾਜ਼ਗੀ ਅਤੇ ਸ਼ਿਕਾਇਤਾਂ ਹੀ ਪਈਆਂ ਹਨ, ਜਿਸ ਵਿੱਚ ਵਿਧਾਇਕਾਂ ਨੇ ਅਧਿਕਾਰੀਆਂ ਨੂੰ ਆਪਣੇ ਨਿਸ਼ਾਨੇ ‘ਤੇ ਲੈਣ ਦੇ ਨਾਲ ਹੀ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਤੱਕ ਘਸੀਟ ਲਏ ਸਨ ਕਿ ਅਧਿਕਾਰੀ ਤਾਂ ਦੂਰ ਮੰਤਰੀ ਵੀ ਉਨ੍ਹਾਂ ਦਾ ਨਾ ਕੰਮ ਕਰਦੇ ਹਨ ਅਤੇ ਨਾ ਸਿੱਧੇ ਮੂੰਹ ਬੋਲਦੇ ਹਨ।
ਇਨ੍ਹਾਂ ਮੈਰਾਥਨ ਮੀਟਿੰਗਾਂ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਨਰਾਜ਼ਗੀ ਅਧਿਕਾਰੀਆਂ ਵੱਲੋਂ ਕੰਮ ਨਾ ਕਰਨ ਦੀ ਸੀ ਤਾਂ ਦੂਜੇ ਪਾਸੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਨਾ ਹੋਣ ਦੇ ਕਾਰਨ ਵਿਧਾਇਕਾਂ ਨੇ ਰੱਜ ਕੇ ਸ਼ਿਕਾਇਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਸ਼ਾਇਦ ਹੀ ਕੋਈ ਵਿਧਾਇਕ ਹੋਵੇਗਾ, ਜਿਸ ਨੇ ਵਿਕਾਸ ਕਾਰਜ ਨਾ ਹੋਣ ਸਬੰਧੀ ਸ਼ਿਕਾਇਤ ਨਾ ਕੀਤੀ ਹੋਵੇ। ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੀਟਿੰਗਾਂ ਦੇ ਦੌਰ ਨੂੰ ਭਾਵੇਂ ਪ੍ਰੀ ਬਜਟ ਸੈਸ਼ਨ ਦੀ ਮੀਟਿੰਗਾਂ ਦਾ ਨਾਂਅ ਦਿੱਤਾ ਗਿਆ ਸੀ ਪਰ ਇਨ੍ਹਾਂ ਮੀਟਿੰਗਾਂ ਵਿੱਚ ਬਜਟ ਸੈਸ਼ਨ ਜਾਂ ਫਿਰ ਕਿਸੇ ਹੋਰ ਮੁੱਦੇ ਬਾਰੇ ਚਰਚਾ ਹੋਣ ਦੀ ਥਾਂ ‘ਤੇ ਵਿਧਾਇਕਾਂ ਨੇ ਆਪਣੀਆਂ ਹੀ ਦਿੱਕਤਾਂ ਨਾਲ ਸ਼ਿਕਾਇਤਾਂ ਦਾ ਅੰਬਾਰ ਲਗਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਗੇ ਰੱਖ ਦਿੱਤਾ ਹੈ। ਮੀਟਿੰਗਾਂ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਵੀ ਨਰਾਜ਼ ਵਿਧਾਇਕਾਂ ਦਾ ਸਾਥ ਦਿੰਦੇ ਹੋਏ ਸਾਫ਼ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਜਾਂ ਫਿਰ ਉਨ੍ਹਾਂ ਦੇ ਵਿਭਾਗ ਕੋਲ ਜਿਆਦਾ ਫੰਡ ਹੀ ਨਹੀਂ ਹਨ, ਜਿਹੜੇ ਵਿਕਾਸ ਕਾਰਜਾਂ ਲਈ ਵੰਡੇ ਜਾ ਸਕਣ। ਇਸ ਲਈ ਵਿਧਾਇਕਾਂ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਹੈ, ਉਹ ਉਨ੍ਹਾਂ ਸ਼ਿਕਾਇਤਾਂ ਨੂੰ ਨਕਾਰ ਨਹੀਂ ਸਕਦੇ ਹਨ। ਵਿਧਾਇਕਾਂ ਵੱਲੋਂ ਇਨ੍ਹਾਂ ਮੀਟਿੰਗਾਂ ਦੌਰਾਨ  ਸਾਫ਼ ਤੌਰ ‘ਤੇ ਕਿਹਾ ਗਿਆ ਕਿ ਜੇਕਰ ਜਲਦ ਹੀ ਵਿਕਾਸ ਕਾਰਜ਼ਾਂ ਲਈ ਫੰਡ ਜਾਰੀ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਨੂੰ ਦਿੱਕਤ ਆ ਸਕਦੀ ਹੈ, ਕਿਉਂਕਿ ਉਹ ਕਿਹੜੇ ਮੂੰਹ ਨਾਲ ਪੰਜਾਬ ਦੇ ਲੋਕਾਂ ਕੋਲ ਵੋਟ ਮੰਗਣ ਲਈ ਜਾਣਗੇ।
ਵਿਧਾਇਕਾਂ ਦੀ ਵਿਕਾਸ ਕਾਰਜਾਂ ਦੀ ਮੰਗ ਨੂੰ ਲੈ ਕੇ ਅਮਰਿੰਦਰ ਸਿੰਘ ਵੱਲੋਂ ਹਰ ਹਲਕੇ ਨੂੰ 5-5 ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਵਿਕਾਸ ਕਾਰਜ ਮਾਮਲਾ ਤਾਂ ਹੱਲ਼ ਕਰ ਦਿੱਤਾ ਗਿਆ ਪਰ ਅਧਿਕਾਰੀਆਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਵਲੋਂ ਵਿਧਾਇਕਾਂ ਦੇ ਕੰਮ ਨਾ ਕਰਨ ਦੇ ਮਾਮਲੇ ਦਾ ਅਜੇ ਹਲ਼ ਹੋਣਾ ਬਾਕੀ ਹੈ।
ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਵੀ ਆਦੇਸ਼  ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਵਿੱਚ ਅਧਿਕਾਰੀਆਂ ਨੂੰ ਹਦਾਇਤਾਂ ਹੋਣ ਕਿ ਉਹ ਕਾਂਗਰਸੀ ਵਿਧਾਇਕਾਂ ਦੇ ਕਹਿਣ ‘ਤੇ ਕੰਮ ਕਰਨ ? ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਨੂੰ ਵੀ ਇਸ ਸਬੰਧੀ ਕਹਿਣਾ ਬਾਕੀ ਹੈ, ਕਿਉਂਕਿ ਕੈਬਨਿਟ ਮੰਤਰੀ ਵਿਧਾਇਕਾਂ ਵਲੋਂ ਦਿੱਤੀ ਗਈ ਸੁਚੀ ਅਨੁਸਾਰ ਕੰਮ ਤਾਂ ਦੂਰ ਤਬਾਦਲੇ ਤੱਕ ਨਹੀਂ ਕਰਦੇ ਹਨ। ਜਿਸ ਕਾਰਨ ਇੱਕ ਇੱਕ ਤਬਾਦਲੇ ਲਈ ਵਿਧਾਇਕਾਂ ਨੂੰ ਮੰਤਰੀਆਂ ਕੋਲ ਕਈ ਕਈ ਚੱਕਰ ਤੱਕ ਕੱਢਣੇ ਪੈ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੂਸ-ਯੂਕ੍ਰੇਨ ਵਿਵਾਦ ਕਰਕੇ ਟਰੰਪ ਨਰਾਜ਼
ਰੂਸ ਨੇ ਪੱਛਮੀ ਦੇਸ਼ਾਂ ਦੇ ਜਹਾਜ਼ ਤੇ ਕਰਮਚਾਰੀਆਂ ਨੂੰ ਛੱਡਣ ਤੋਂ ਕੀਤਾ ਇਨਕਾਰ (Trump)
ਵਾਸਿੰਗਟਨ (ਏਜੰਸੀ)। ਕ੍ਰੀਮੀਆ ਦੀਪ ਕੋਲ ਯੁਕ੍ਰੇਨ ਦੇ ਤਿੰਨ ਨੌਸੈਨਾ ਦੇ ਜਹਾਜ਼ਾਂ ‘ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਦੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਾਸਕੋ ਕੇ ਕੀਵ ਵਿਚਕਾਰ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਪਸੰਦ ਨਹੀਂ ਕਰਦੇ ਹਨ।  ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਨੂੰ ਪਸੰਦ ਨਹੀਂ ਹੈ ਅਤੇ ਉਮੀਦ ਹੈ ਕਿ ਇਹ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਯੂਰਪੀ ਨੇਤਾ ਸਥਿਤੀ ‘ਤੇ ਕੰਮ ਕਰ ਰਹੇ ਹਨ। (Trump) ਉਨ੍ਹਾਂ ਕਿਹਾ ਕਿ ਉਹ ਰੋਮਾਂਚਿਤ ਨਹੀਂ ਹਨ। ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ। ਰੂਸ ਨੇ ਸੋਮਵਾਰ ਨੂੰ ਪੱਛਮੀ ਦੇਸ਼ਾਂ ਵੱਲੋਂ ਕਬਜ਼ੇ ‘ਚ ਲਏ ਗਏ ਯੂਕ੍ਰੇਨੀ ਨੌਸੈਨਾ ਦੇ ਜਹਾਜ਼ਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਛੱਡਣ ਲਈ ਕੀਤੀ ਗਈ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਰੂਸ ਨੇ ਯੂਕ੍ਰੇਨ ‘ਤੇ ਆਪਣੇ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਸਾਜਿਸ਼ ਰਖਣ ਦਾ ਵੀ ਦੋਸ਼ ਲਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪਤਾਨ ਹੋਏ ਸਿੱਧੂ ਤੋਂ ਨਰਾਜ਼, ਬਿਨਾਂ ਇਜਾਜ਼ਤ ਕਰਨ ਲੱਗੇ ਹੋਏ ਹਨ ਬੈਟਿੰਗ
ਹਰ ਮੁੱਦੇ ‘ਤੇ ਸੱਦ ਲੈਂਦੇ ਹਨ ਪ੍ਰੈਸ ਕਾਨਫਰੰਸ, ਖ਼ਬਰੀ ਪਿਆਰ ਨਹੀਂ ਆ ਰਿਹਾ ਐ ਅਮਰਿੰਦਰ ਨੂੰ ਪਸੰਦ
ਸਿੱਧੂ ਨੇ ਕੋਟਕਪੂਰਾ ਮਾਮਲੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਨਹੀਂ ਦਿੱਤੀ ਸੀ ਕਿਸੇ ਨੂੰ ਜਾਣਕਾਰੀ
ਸਿੱਧੂ ‘ਤੇ ਲਗਾਮ ਲਗਾਉਣ ਦੀ ਤਿਆਰੀ, ਅਮਰਿੰਦਰ ਸਿੰਘ ਸੱਦ ਕੇ ਲਾਉਣਗੇ ਕਲਾਸ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਖ਼ਾਸੇ ਨਰਾਜ਼ ਹੋ ਗਏ ਹਨ। ਅਮਰਿੰਦਰ ਸਿੰਘ ਦੀ ਨਰਾਜ਼ਗੀ ਪਿੱਛੇ ਨਵਜੋਤ ਸਿੱਧੂ ਦੀ ਉਸ ਪ੍ਰੈਸ ਕਾਨਫਰੰਸ ਨੂੰ ਦੱਸਿਆ ਜਾ ਰਿਹਾ ਹੈ, ਜਿਹੜੀ ਕਿ ਉਨ੍ਹਾਂ ਨੇ ਬੀਤੇ ਦਿਨੀਂ ਕੀਤੀ ਹੈ। ਨਵਜੋਤ ਸਿੱਧੂ ਨਾ ਹੀ ਗ੍ਰਹਿ ਮੰਤਰੀ ਹਨ ਅਤੇ ਨਾ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਫਿਰ ਵੀ ਖ਼ਬਰਾਂ ਵਿੱਚ ਰਹਿਣ ਲਈ ਉਨ੍ਹਾਂ ਕੋਟਕਪੂਰਾ ਵਿਖੇ ਹੋਈ ਪੁਲਿਸ ਕਾਰਵਾਈ ਦੀ ਸੀਸੀਟੀਵੀ ਫੁਟੇਜ਼ ਜਾਰੀ ਕਰ ਦਿੱਤੀ।
ਇਸ ਮਾਮਲੇ ਵਿੱਚ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਨਾ ਹੀ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਦਿੱਤੀ। ਜਿਸ ਕਾਰਨ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਹੀਂ ਸਗੋਂ 4 ਦੇ ਲਗਭਗ ਮੰਤਰੀ ਵੀ ਨਰਾਜ਼ ਹੋ ਗਏ ਹਨ। ਜਿਨ੍ਹਾਂ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਵੀ ਸ਼ਾਮਲ ਹਨ।
ਤ੍ਰਿਪਤ ਰਾਜਿੰਦਰ ਬਾਜਵਾ ਦੀ ਇਸ ਸਾਰੇ ਮਾਮਲੇ ਵਿੱਚ ਡਿਊਟੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਗਾਈ ਹੋਈ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਵਿਖੇ ਕੁਝ ਜਥੇਬੰਦੀਆਂ ਵਲੋਂ 2015 ਵਿੱਚ ਲਗਾਏ ਗਏ ਧਰਨੇ ਨੂੰ ਹਟਾਉਣ ਲਈ ਪੁਲਿਸ ਵੱਲੋਂ ਕਥਿਤ ਤੌਰ ‘ਤੇ ਲਾਠੀ ਚਾਰਜ ਕਰਨ ਦੇ ਨਾਲ ਹੀ ਗੋਲੀ ਵੀ ਚਲਾਈ ਗਈ ਸੀ। ਜਿਸ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਸਾਰੇ ਕਾਰਵਾਈ ਦੀ ਸੀਸੀਟੀਵੀ ਫੁਟੇਜ਼ ਜਾਰੀ ਕਰ ਦਿੱਤੀ। ਜਿਸ ਵਿੱਚ ਪੁਲਿਸ ਦੀ ਸਾਰੀ ਕਾਰਵਾਈ ਦਿਖਾਈ ਦੇ ਰਹੀਂ ਸੀ।
ਇਸ ਪ੍ਰੈਸ ਕਾਨਫਰੰਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਾ ਸਿਰਫ਼ ਹੈਰਾਨਗੀ ਜਤਾਈ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹੈਰਾਨ ਸਨ ਕਿ ਆਖ਼ਰਕਾਰ ਕਿਸ ਦੀ ਇਜਾਜ਼ਤ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੇ ਸਬੂਤਾ ਨੂੰ ਜਨਤਕ ਕਰਨ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਦਿੱਕਤ ਆ ਸਕਦੀ ਹੈ, ਜਿਸ ਕਾਰਨ ਕੈਬਨਿਟ ਮੰਤਰੀਆਂ ਵਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ।
ਇਥੇ ਹੀ ਕੁਝ ਮੰਤਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਬੇਲੋੜੀ ਬੈਟਿੰਗ ਕਰਨ ਦੀ ਥਾਂ ‘ਤੇ ਆਪਣੇ ਵਿਭਾਗ ਵਲ ਜਿਆਦਾ ਧਿਆਨ ਦੇਣ, ਕਿਉਂਕਿ ਉਨਾਂ ਦਾ ਵਿਭਾਗ ਹੀ ਉਨਾਂ ਤੋਂ ਸੰਭਲ ਨਹੀਂ ਰਿਹਾ ਹੈ, ਜਦੋਂ ਕਿ ਉਹ ਬਿਨਾਂ ਇਜਾਜ਼ਤ ਹੋਰਨਾ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਭਾਗ ਵਿੱਚ ਵੀ ਦਖ਼ਲ ਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੀ ਕਲਾਸ ਲਗਾਉਣ ਦੇ ਨਾਲ ਹੀ ਉਨਾਂ ‘ਤੇ ਲਗਾਮ ਲਗਾਈ ਜਾ ਸਕਦੀ ਹੈ ਤਾਂ ਕਿ ਉਹ ਅਗਾਂਹ ਤੋਂ ਇਹੋ ਜਿਹੀਆਂ ਬਿਨਾਂ ਇਜਾਜ਼ਤ ਲਏ ਕੋਈ ਵੀ ਦੂਜੇ ਦੇ ਵਿਭਾਗ ਵਿੱਚ ਦਖਲ ਦਿੰਦੇ ਹੋਏ ਹਰਕਤ ਨਾ ਕਰਨ।
ਕਮਰ ਬਾਜਵਾ ਦੇ ਬਿਆਨ ਨਾਲ ਨਵਜੋਤ ਸਿੱਧੂ ਮੁਸੀਬਤ ‘ਚ ਫਸੇ
ਏਜੰਸੀ, ਨਵੀਂ ਦਿੱਲੀ
ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਭਾਰਤ ਨੂੰ ਧਮਕੀ ਦੇਣ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁਸ਼ਕਲਾਂ ‘ਚ ਘਿਰ ਗਏ ਹਨ ਪਿਛਲੇ ਮਹੀਨੇ ਸਿੱਧੂ ਪਾਕਿਸਤਾਨ ਦੇ ਵਜੀਰੇ ਆਜ਼ਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਏ ਸਨ, ਜਿੱਥੇ ਉਹ ਬਾਜਵਾ ਨੂੰ ਜੱਫੀ ਪਾ ਕੇ ਮਿਲੇ ਸਨ
ਨਵਜੋਤ ਸਿੱਧੂ ਵੱਲੋਂ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਦਾ ਭਾਰਤੀ ਸਿਆਸਤ ਤੇ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਬਾਜਵਾ ਨਾਲ ਜੱਫੀ ਦਾ ਸਖ਼ਤ ਵਿਰੋਧ ਕੀਤਾ ਸੀ ਇਸ ਦੇ ਬਾਵਜ਼ੂਦ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦ ‘ਤੇ ਹਿੰਸਾ ਨਹੀਂ ਹੋਵੇਗੀ  ਕਮਰ ਬਾਜਵਾ ਨੇ ਅੱਜ ਮਕਬੂਜ਼ਾ ਕਸ਼ਮੀਰ ਦੇ ਦੌਰੇ ਮੌਕੇ ਭਾਰਤ ਖਿਲਾਫ਼ ਸਖ਼ਤ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਸਰਹੱਦ ‘ਤੇ ਪਾਕਿ ਫੌਜੀਆਂ ਦੇ ਡੋਲ੍ਹੇੇ ਗਏ ਖੂਨ ਲਈ ਪਾਕਿਸਤਾਨ ਭਾਰਤ ਤੋਂ ਗਿਣ-ਗਿਣ ਕੇ ਹਿਸਾਬ ਲਵੇਗਾ ਬਾਜਵਾ ਦਾ ਬਿਆਨ ਆਉਂਦਿਆਂ ਹੀ ਭਾਰਤ ‘ਚ ਨਵਜੋਤ ਸਿੱਧੂ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ
ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਬਾਜਵਾ ਦਾ ਭਾਰਤ ਖਿਲਾਫ਼ ਬਿਆਨ ਆਉਣ ‘ਤੇ ਨਵਜੋਤ ਸਿੱਧੂ ਖਿਲਾਫ਼ ਮੋਰਚਾ ਖੋਲ੍ਹਦਿਆਂ ਪ੍ਰੈੱਸ ਕਾਨਫਰੰਸ ਕਰ ਦਿੱਤੀ ਹੁਸੈਨ ਨੇ ਸਿੱਧੂ ਮਾਮਲੇ ‘ਚ ਕਾਂਗਰਸ ਤੋਂ ਸਪੱਸ਼ਟੀਕਰਨ ਮੰਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਤੋਂ ਨਰਾਜ਼ ਹੋਏ ਅਮਰਿੰਦਰ ਸਿੰਘ, ਬਾਜਵਾ ਨਾਲ ਜੱਫੀ ਨੂੰ ਦੱਸਿਆ ਗਲਤ
ਕਿਹਾ, ਸਿੱਧੂ ਨੂੰ ਆਰਮੀ ਚੀਫ਼ ਦੀ ਵਰਦੀ ‘ਤੇ ਲਿਖਿਆ ਨਾਂਅ ਨਜ਼ਰ ਆਉਣਾ ਚਾਹੀਦਾ ਸੀ | Navjot Singh Sidhu
ਵਰਦੀ ‘ਤੇ ਲਿਖਿਆ ਹੁੰਦਾ ਐ ਨਾਂਅ, ਕੀ ਪੜ੍ਹ ਨਹੀਂ ਸਕੇ ਸਨ ਸਿੱਧੂ : ਅਮਰਿੰਦਰ ਸਿੰਘ | Navjot Singh Sidhu
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਉੂਜ਼)। ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜਾਦੂ ਦੀ ਜੱਫੀ ਪਾਉਣ ਵਾਲੇ ਨਵਜੋਤ ਸਿੱਧੂ ਨਾਲ ਵਿਰੋਧੀ ਧਿਰਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨਰਾਜ਼ ਹੋ ਗਏ ਹਨ। ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਕੁਝ ਜਿਆਦਾ ਕਹਿਣ ਨੂੰ ਤਾਂ ਤਿਆਰ ਨਹੀਂ ਹਨ ਪਰ ਉਨ੍ਹਾਂ ਨੇ ਸਿੱਧੂ ਦੇ ਪਾਕਿ ਫੌਜ ਮੁਖੀ ਪ੍ਰਤੀ ਇੰਨਾ ਜਿਆਦਾ ਪਿਆਰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਸਿੱਧੂ ਜਦੋਂ ਵਾਪਸ ਆਉਣਗੇ ਤਾਂ ਉਹ ਪੁੱਛਣਗੇ ਜਰੂਰ ਕਿ ਵਰਦੀ ‘ਤੇ ਉਨ੍ਹਾਂ ਨੂੰ ਲਿਖਿਆ ਹੋਇਆ ਨਾਂਅ ਨਹੀਂ ਦਿਖਾਈ ਦਿੱਤਾ ਸੀ। (Navjot Singh Sidhu)
ਕਿ ਉਹ ਆਰਮੀ ਚੀਫ਼ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਹੀ ਪਾਕਿਸਤਾਨ ਵਾਲੇ ਪਾਸਿਓਂ ਗੋਲ਼ਾਬਾਰੀ ਨਾਲ ਸਾਡੇ ਜਵਾਨਾਂ ਨੂੰ ਮਾਰਿਆਂ ਜਾ ਰਿਹਾ ਹੈ ਅਤੇ ਫੌਜ ਮੁਖੀ ਹੀ ਹਮੇਸ਼ਾ ਇਸ ਤਰ੍ਹਾਂ ਦੀ ਗੋਲੀਬਾਰੀ ਕਰਨ ਦੇ ਆਦੇਸ਼ ਦਿੰਦੇ ਹਨ। ਇਸ ਲਈ ਸਿੱਧੂ ਦਾ ਫੌਜ ਮੁੱਖੀ ਨੂੰ ਜੱਫੀ ਪਾਉਣਾ ਗਲਤ ਸੀ ਅਤੇ ਉਹ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਲਈ ਇੰਨਾ ਜਿਆਦਾ ਪਿਆਰ ਦਿਖਾਉਣ ਦੀ ਕੋਈ ਜਿਆਦਾ ਜ਼ਰੂਰਤ ਨਹੀਂ ਸੀ ਪਰ ਸਿੱਧੂ ਨੇ ਇਹ ਕੀਤਾ ਹੈ, ਇਸ ਬਾਰੇ ਜ਼ਿਆਦਾ ਸਿੱਧੂ ਹੀ ਦੱਸ ਸਕਣਗੇ ਪਰ ਘੱਟ ਤੋਂ ਘੱਟ ਉਹ (ਅਮਰਿੰਦਰ) ਇਸ ਖ਼ਿਲਾਫ਼ ਹਨ।
ਇੱਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਪਾਕਿਸਤਾਨ ਵਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਹੋਏ ਸਨ, ਜਿੱਥੇ ਕਿ ਉਨ੍ਹਾਂ ਦੀਆਂ ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਅਤੇ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਨਾਲ ਵੀ ਮੁਲਾਕਾਤ ਹੋਈ ਸੀ। ਜਨਰਲ ਬਾਜਵਾ ਪ੍ਰਤੀ ਜਿਆਦਾ ਪਿਆਰ ਦਿਖਾਉਂਦੇ ਹੋਏ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਦੋ ਵਾਰ ਜੱਫੀ ਪਾਈ ਸੀ। ਜਿਸ ਤੋਂ ਬਾਅਦ ਕਾਫ਼ੀ ਜਿਆਦਾ ਰੌਲਾ ਪੈ ਗਿਆ ਅਤੇ ਦੇਸ਼ ਵਿੱਚ ਭਾਜਪਾ ਸਣੇ ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਇਹਨੂੰ ਮੁੱਦਾ ਬਣਾਉਂਦੇ ਹੋਏ ਨਵਜੋਤ ਸਿੱਧੂ ਦੀ ਰੱਜ ਕੇ ਨਿੰਦਾ ਕੀਤੀ ਜਾ ਰਹੀ ਹੈ। (Navjot Singh Sidhu)
ਸਿੱਧੂ ਦਾ ਜੱਫੀ ਬਾਰੇ ਜਵਾਬ | Navjot Singh Sidhu
ਜੇਕਰ ਕੋਈ (ਪਾਕਿ ਦੇ ਫੌਜ ਮੁਖੀ) ਮੇਰੇ ਕੋਲ ਆ ਕੇ ਕਹਿੰਦਾ ਹੈ ਕਿ ਆਪਣੀ ਇੱਕੋ ਵਿਰਾਸਤ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅਸੀਂ ਕਰਤਾਰਪੁਰ ਲਈ ਲਾਂਘਾ ਖੋਲ੍ਹ ਦਿਆਂਗੇ ਤਾਂ ਮੈਂ ਇਸ ਤੋਂ ਵੱਧ ਹੋਰ ਕੀ ਕਰ ਸਕਦਾ ਹਾਂ। ਬੈਠਣ ਬਾਰੇ ਜਵਾਬ : ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਨਾਲ ਬੈਠਣ ‘ਤੇ ਸਿੱਧੂ ਨੇ ਕਿਹਾ ਕਿ ਤੁਸੀਂ ਜਿੱਥੇ ਜਾਂਦੇ ਹੋ, ਤੁਸੀਂ ਉੱਥੇ ਹੀ ਬੈਠਣਾ ਹੁੰਦਾ ਹੈ ਜਿੱਥੇ ਤੁਹਾਨੂੰ ਕੋਈ ਬਿਠਾਉਂਦਾ ਹੈ ਮੈਂ ਵੀ ਉੱਥੇ ਹੀ ਬੈਠਾ ਸਾਂ ਜਿੱਥੇ ਬਿਠਾਇਆ ਗਿਆ ਸੀ ਫਿਰ ਮੈਨੂੰ ਉਨ੍ਹਾਂ ਨੇ ਇੱਜ਼ਤ ਨਾਲ ਉੱਠਾ ਕੇ ਹੋਰ ਥਾਂ ਬਿਠਾ ਦਿੱਤਾ ਤਾਂ ਮੈਂ ਕੀ ਕਰ ਸਕਦਾ ਹਾਂ। (Navjot Singh Sidhu)
ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ
ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ ਰਹੇ ਹਨ ਅਮਿਤਾਭ ਨੇ ਆਪਣੇ ਟਵਿੱਅਰ ਅਕਾਉਂਟ ‘ਤੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੀਆਂ ਤਾਰੀਖ਼ਾਂ ਅਤੇ ਇਸ ‘ਚ ਪਹੁੰਚਣ ਵਾਲੀਆ ਟੀਮਾਂ ਲਈ ਛੇ ਅਤੇ ਸੱਤ ਦਾ ਬਿਹਤਰੀਨ ਤਾਲਮੇਲ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੂਰਨਾਮੈਂਟ ਲਈ ਰੋਜ਼ਾਨਾ ਹੋ ਰਹੀਆਂ ਭਵਿੱਖਬਾਣੀਆਂ ਦੀ ਸੂਚੀ ‘ਚ ਹੁਣ ਬਾਲੀਵੁੱਡ ਅਭਿਨੇਤਾ ਦਾ ਨਾਂਅ ਜੋੜਿਆ ਜਾ ਸਕਦਾ ਹੈ। (FIFA World Cup)
ਬਿਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਭ ਨੇ ਜੋ ਤੱਥ ਪੇਸ਼ ਕੀਤੇ ਹਨ ਉਸ ਵਿੱਚ ਲਿਖਿਆ ਹੈ ਕਿ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਹਰ ਟੀਮ ਉਹ ਹੈ ਜਿਸ ਦੇ ਅੰਗਰੇਜ਼ੀ ਅੱਖਰ ਦੇ ਨਾਂਅ ਦੇ ਅੱਖਰ ਛੇ ਜਾਂ ਸੱਤ ਬਣਦੇ ਹਨ ਅੰਗਰੇਜ਼ੀ ‘ਚ ਫਰਾਂਸ ਲਿਖਣ ‘ਤੇ ਛੇ ਅੱਖਰ ਬਣਦੇ ਹਨ ਤਾਂ ਉਰੂਗੁਵੇ ਦੇ ਸੱਤ ਅਜਿਹੇ ‘ਚ ਬ੍ਰਾਜ਼ੀਲ ਦੇ ਛੇ ਅੱਖਰ, ਬੈਲਜ਼ੀਅਮ ਦੇ ਸੱਤ, ਸਵੀਡਨ ਦੇ ਛੇ, ਇੰਗਲੈਂਡ ਦੇ ਸੱਤ, ਰੂਸ ਦੇ ਛੇ ਅਤੇ ਕ੍ਰੋਏਸ਼ੀਆ ਦੇ ਸੱਤ ਅੱਖਰ ਬਣਦੇ ਹਨ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਨੇ ਕਿਸੇ ਖੇਡ ਨੂੰ ਲੈ ਕੇ ਐਨਾ ਉਤਸ਼ਾਹ ਦਿਖਾਇਆ ਹੈ ਉਹ ਇਸ ਤੋਂ ਪਹਿਲਾਂ ਵੀ ਬੈਡਮਿੰਟਨ, ਕ੍ਰਿਕਟ, ਕਬੱਡੀ ਜਿਹੀਆਂ ਖੇਡਾਂ ਬਾਰੇ ਆਪਣੀ ਰਾਏ ਅਤੇ ਉਤਸੁਕਤਾ ਪ੍ਰਗਟ ਕਰਦੇ ਰਹਿੰਦੇ ਹਨ।
ਡਾਲਫਿਨ ਨੇ ਕੀਤੀ ਰੂਸ ਦੀ ਜਿੱਤ ਦੀ ਭਵਿੱਖਬਾਣੀ | FIFA World Cup
ਯਾਰੋਸਲਾਵਨ ਰੂਸ ਦੇ ਸ਼ਹਿਰ ਯਾਰੋਸਲਾਵਲ ‘ਚ ਡਾਲਵਿਨ ਨੇ ਭਵਿੱਖਬਾਣੀ ਕੀਤੀ ਕਿ ਮੇਜ਼ਬਾਨ ਟੀਮ ਕ੍ਰੋਏਸ਼ੀਆ ਵਿਰੁੱਧ ਕੁਆਰਟਰ ਫਾਈਨਲ ਮੈਚ 3-1 ਨਾਲ ਜਿੱਤੇਗੀ ਅਤੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੇਗੀ ਯਾਰੋਸਲਾਵਲ ਦੇ ਡੋਲਫਨੇਰਿਅਮ ‘ਚ ਮਿਤਿਆ ਅਤੇ ਸੋਲਨਿਸ਼ਕੋ ਨਾਂਅ ਦੀਆਂ ਦੋ ਡਾਲਫਿਨ ਨੂੰ ਪੂਲ ‘ਚ ਦੋਵਾਂ ਦੇਸ਼ਾਂ ਦੇ ਝੰਡੇ ਵਾਲੇ ਡਿਸਕ ਲੈ ਕੇ ਵਾਪਸ ਆਉਣਾ ਸੀ ਅਤੇ ਪਹਿਲੀ ਵਾਰ ‘ਚ ਦੋਵੇਂ ਇੱਕ ਹੀ ਸਮੇਂ ਤੇ ਪਰਤੀਆਂ ਜਿਸ ਨਾਲ 1-1 ਦਾ ਡਰਾਅ ਰਿਹਾ ਪਰ ਆਖ਼ਰੀ ਦੋ ਥ੍ਰੋ ‘ਚ ਮਿਤਿਆ ਰੂਸੀ ਝੰਡੇ ਵਾਲੀ ਡਿਸਕ ਲੈ ਕੇ ਪਹਿਲਾਂ ਕਿਨਾਰੇ ‘ਤੇ ਆਈ ਜਿਸ ਨਾਲ ਰੂਸ ਦੇ 3-1 ਨਾਲ ਜਿੱਤਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਨਰਾਜ਼ ਸਨ ਵਿਧਾਇਕ, ਖੁਸ਼ ਕਰਤੀ ਸਿੱਧੂ ਦੀ ਘਰ ਵਾਲੀ
ਨਵਜੋਤ ਕੌਰ ਨੂੰ ਬਣਾਇਆ ਡਾਇਰੈਕਟਰ ਤੇ ਚੇਅਰਪਰਸਨ ਵੇਅਰਹਾਊਸਿੰਗ ਕਾਰਪੋਰੇਸ਼ਨ
ਨਰਾਜ਼ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੀ ਕੋਈ ਤੈਨਾਤੀ, ਕੈਬਨਿਟ ਮੰਤਰੀ ਦੇ ਘਰ ਦੇ ਦਿੱਤੀ ਨਵੀਂ ਕੁਰਸੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਅਮਰਿੰਦਰ ਸਿੰਘ ਤੋਂ ਨਰਾਜ਼ ਤਾਂ ਕਾਂਗਰਸੀ ਵਿਧਾਇਕ ਚਲ ਰਹੇ ਹਨ ਪਰ ਅਮਰਿੰਦਰ ਸਿੰਘ ਵੱਲੋਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨ ਦੀ ਬਜਾਇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਘਰਵਾਲੀ ਹੀ ਖੁਸ਼ ਕਰ ਦਿੱਤੀ। ਭਾਜਪਾ ਤੋਂ ਵਿਧਾਇਕ ਰਹਿ ਚੁੱਕੀ ਨਵਜੋਤ ਕੌਰ ਨੂੰ ਅਮਰਿੰਦਰ ਸਿੰਘ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਨਾ ਸਿਰਫ਼ ਚੇਅਰਪਰਸਨ ਲਗਾਇਆ, ਸਗੋਂ ਉਨ੍ਹਾਂ ਨੂੰ ਹੀ ਡਾਇਰੈਕਟਰ ਬਣਾ ਦਿੱਤਾ ਹੈ।
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਨਾਲ ਹੀ ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੀ ਝੰਡੀ ਵਾਲੀ ਗੱਡੀ ਮਿਲ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਤੈਨਾਤੀ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਕਿ ਪਹਿਲਾਂ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੇ ਨਾਲ ਹੀ ਖੁਸ਼ ਕਰਨ ਦੀ ਬਜਾਇ ਉਨ੍ਹਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੈਬਨਿਟ ਮੰਤਰੀ ਬਣਾਉਣ ਦੇ ਨਾਲ ਹੀ ਵੱਡੇ-ਵੱਡੇ ਵਿਭਾਗ ਦਿੱਤੇ ਗਏ ਹਨ।
ਅਜਿਹੀਆਂ ਛੋਟਾਂ ਪੰਜਾਬ ਨੂੰ ਦੇਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗਾ:ਅਮਰਿੰਦਰ ਸਿੰਘ
ਚੰਡੀਗੜ੍ਹ: ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਢੀ ਖੇਤਰਾਂ ਨੂੰ ਵੀ ਅਜਿਹੀਆਂ ਛੋਟਾਂ ਦੇਣ ਦੀ ਮੰਗ ਉਠਾਉਣਗੇ। ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਫੋਟੋ ਜਰਨਾਲਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈ ਫੋਟੋ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਤੇ ਕੰਢੀ ਖੇਤਰਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਦਿੱਤੀਆਂ ਰਿਆਇਤਾਂ ਵਾਂਗ ਇਹ ਇਲਾਕੇ ਵੀ ਅਜਿਹੀਆਂ ਛੋਟਾਂ ਦੇ ਹੱਕਦਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ ਅਤੇ ਹੁਣ ਹੋਰ ਜ਼ੋਰਦਾਰ ਢੰਗ ਨਾਲ ਇਹ ਮਾਮਲਾ ਉਠਾਇਆ ਜਾਵੇਗਾ।
ਫਸਲੀ ਕਰਜ਼ੇ ‘ਤੇ ਲਵਾਂਗੇ ਉੱਚਿਤ ਫੈਸਲੇ
ਫਸਲੀ ਕਰਜ਼ਾ ਦੀ ਮੁਆਫ਼ੀ ਸਬੰਧੀ ਡਾ. ਟੀ ਹੱਕ ਕਮੇਟੀ ਦੀਆਂ ਸਿਫਾਰਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਹਾਸਲ ਕਰਨ ਲਈ ਹੈ ਅਤੇ ਇਸ ਨੂੰ ਪੜ੍ਹ ਕੇ ਕਿਸਾਨਾਂ ਦੇ ਹਿੱਤ ਵਿੱਚ ਢੁਕਵੇਂ ਫੈਸਲੇ ਲਏ ਜਾਣਗੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੀ ਕਿਸਾਨੀ ਦੀ ਮਦਦ ਲਈ ਉਨ੍ਹਾਂ ਦੇ ਕਰਜ਼ੇ ਦੀ ਅਦਾਇਗੀ ਵਾਸਤੇ ਸਰਕਾਰ ਨੂੰ ਵਾਧੂ ਕਰਜ਼ੇ ਦੀ ਲੋੜ ਹੈ।  ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਰੇਤ ਦੀਆਂ ਖੱਡਾਂ ਦੀ ਨਿਲਾਮੀ ਅਤੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਲੱਗੇ ਦੋਸ਼ਾਂ ਬਾਰੇ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਘੋਖਣ ਲਈ ਦੂਜੀ ਕਮੇਟੀ ਨਹੀਂ ਬਣੇਗੀ। ਉਨ੍ਹਾਂ ਕਿਹਾ,”ਮੈਂ ਰਿਪੋਰਟ ਮੁੱਖ ਸਕੱਤਰ ਨੂੰ ਭੇਜ ਦਿੱਤੀ ਜੋ ਇਸ ਰਿਪੋਰਟ ਦੀ ਪੜਚੋਲ ਲਈ ਹੋਰ ਅਧਿਕਾਰੀਆਂ ਨੂੰ ਸ਼ਾਮਲ ਕਰ ਸਕਦੇ ਹਨ।
ਬਿਹਤਰੀਨ ਫੋਟੋ ਪੱਤਰਕਾਰ ਲਈ ਟਰਾਫ਼ੀ ਦਾ ਐਲਾਨ
ਆਮ ਆਦਮੀ ਪਾਰਟੀ ‘ਚੋਂ ਕੱਢੇ ਲੀਡਰ ਸੁੱਚਾ ਸਿੰਘ ਛੋਟੇਪੁਰ ਦੇ ਕਾਂਗਰਸ ਵਿੱਚ ਆਉਣ ਦੀਆਂ ਕਿਆਸ-ਅਰਾਈਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇਪੁਰ ਉਨ੍ਹਾਂ ਦੇ ਚੰਗੇ ਮਿੱਤਰ ਹਨ ਪਰ ਪਿਛਲੇ ਦੋ ਮਹੀਨਿਆਂ ਤੋਂ ਮੁਲਾਕਾਤ ਨਹੀਂ ਹੋਈ।  ਇਸ ਮੌਕੇ ਮੁੱਖ ਮੰਤਰੀ ਨੇ ਉੱਘੇ ਫੋਟੋਗ੍ਰਾਫਰ ਐਸ. ਪੌਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਚੱਲ ਵਸੇ ਸਨ। ਇਸ ਮੌਕੇ ਐਵਾਰਡ ਜੇਤੂ ਫੋਟੋ ਜਰਨਾਲਿਸਟ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਾਲ ਦੇ ਬਿਹਤਰੀਨ ਫੋਟੋਗ੍ਰਾਫਰ ਲਈ ਟਰਾਫ਼ੀ ਦਾ ਐਲਾਨ ਕੀਤਾ ਜੋ ਹਰੇਕ ਸਾਲ ਦਸੰਬਰ ਮਹੀਨੇ ਵਿੱਚ ਦਿੱਤੀ ਜਾਵੇਗੀ। ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਲਾਈ ਪ੍ਰਦਰਸ਼ਨੀ ਦੌਰਾਨ ਮੁੱਖ ਮੰਤਰੀ ਨੇ ਵੀ ਕੁਝ ਤਸਵੀਰਾਂ ਦੇਖੀਆਂ।  ਇਸ ਮੌਕੇ ਉੱਘੇ ਫੋਟੋ ਜਰਨਾਲਿਸਟ ਸੰਤੋਖ ਸਿੰਘ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਮੁੱਖ ਮੰਤਰੀ ਬੀ.ਆਈ.ਐਸ. ਚਾਹਲ, ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਅਸੀਂ ਕਸ਼ਮੀਰ ਨੂੰ ਸੀਰੀਆ ਨਹੀਂ ਬਣਾਉਣਾ
ਨਵੀਂ ਦਿੱਲੀ:ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਅਮਰੀਕਾ ਤੇ ਚੀਨ ਦੀ ਮੱਦਦ ਲੈਣ ਦੀ ਸਲਾਹ ਦੇਣ ਵਾਲੇ ਫਾਰੂਕ ਅਬਦੁੱਲਾ ਨੂੰ ਕਰੜੇ  ਹੱਥੀਂ ਲਿਆ ਹੈਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ ‘ਚ ਪ੍ਰੈਸੀਡੈਂਟ ਫਾਰੂਕ ਅਬਦੁੱਲਾ ਦੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਨੂੰ ਲੈ ਕੇ ਦਿੱਤੇ ਬਿਆਨ ‘ਤੇ ਪਲਟਵਾਰ ਕੀਤਾ ਹੈ
ਮਹਿਬੂਬਾ ਨੇ ਕਿਹਾ ਕਿ ਜੇਕਰ ਚੀਨ ਤੇ ਅਮਰੀਕਾ ਕਸ਼ਮੀਰ ‘ਚ ਦਖਲ ਦੇਣਗੇ, ਤਾਂ ਘਾਟੀ ਦੇ ਹਾਲਾਤ ਸੀਰੀਆ ਤੇ ਅਫਗਾਨਿਸਤਾਨ ਵਰਗੇ ਹੋ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਆਪਣਾ ਕੰਮ ਕਰਨ ਸਾਨੂੰ ਪਤਾ ਹੈ ਕਿ ਉਨ੍ਹਾਂ ਦੇਸ਼ਾਂ ਦੀ ਹਾਲਤ ਕੀ ਹੈ, ਜਿੱਥੇ ਅਮਰੀਕਾ ਨੇ ਦਖਲ ਦਿੱਤਾ ਹੈ ਅਫਗਾਨਿਸਤਾਨ, ਸੀਰੀਆ ਜਾਂ ਇਰਾਕ ਦੇ ਹਾਲਾਤ ਸਾਡੇ ਸਾਹਮਣੇ ਹਨ ਮਹਿਬੂਬਾ ਨੇ ਕਿਹਾ ਕਿ ਸਿਰਫ਼ ਭਾਰਤ ਤੇ ਪਾਕਿਸਤਾਨ ਦਰਮਿਆਨ ਦੋਪੱਖੀ ਗੱਲਬਾਤ ਨਾਲ ਹੀ ਕਸ਼ਮੀਰ ਮੁੱਦੇ ਦਾ ਹੱਲ ਹੋ ਸਕਦਾ ਹੈ
ਉਨ੍ਹਾਂ ਕਿਹਾ ਕਿ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲਾਹੌਰ ‘ਚ ਕਿਹਾ ਸੀ, ਕਸ਼ਮੀਰ ਮੁੱਦੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਮਹਿਬੂਬਾ ਨੇ ਅੱਗੇ ਸਵਾਲ ਕਰਦਿਆਂ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਪਤਾ ਨਹੀਂ ਹੈ ਕਿ ਸੀਰੀਆ ਤੇ ਅਫਗਾਨਿਸਤਾਨ ‘ਚ ਕੀ ਹੋਇਆ? ਦਰਅਸਲ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਪ੍ਰੈਸੀਡੈਂਟ ਫਾਰੂਕ ਅਬਦੁੱਲਾ ਦੇ ਉਸ ਬਿਆਨ ‘ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਤੇ ਚੀਨ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਦਖਲ ਦੇਣਾ ਚਾਹੀਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।