Water Pollution - Sach Kahoon Punjabi
IIT BHU Research: ਸੰਤਰੇ ਦੇ ਛਿਲਕੇ ਦਾ ਅਰਕ ਸਾਫ਼ ਕਰੇਗਾ ਫੈਕਟਰੀ ਦਾ ਗੰਦਾ ਪਾਣੀ
ਵਾਰਾਨਸੀ (ਏਜੰਸੀ)। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਕਾਸ਼ੀ ਹਿੰਦੂ ਯੂਨੀਵਰਸਿਟੀ) ਅਤੇ ਪਾਰੁਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਦਯੋਗਿਕ ਗੰਦੇ ਪਾਣੀ ਤੋਂ ਬਹੁਤ ਜ਼ਿਆਦਾ ਜ਼ਹਿਰੀਲੇ ਅਤੇ ਕਾਰਸੀਨੋਜਨਿਕ ਡਾਈ ਮੈਲਾਚਾਈਟ ਗ੍ਰੀਨ ਨੂੰ ਹਟਾਉਣ ਲਈ ਇੱਕ ਅਤਿ-ਆਧੁਨਿਕ ਅਤੇ ਵਾਤਾਵਰਨ ਅਨੁਕੂਲ ਤਕਨਾਲੋਜੀ ਵਿਕਸਤ ਕੀਤੀ ਹੈ। ਇਸ ਪ੍ਰਾਪਤੀ ਨੂੰ ਉਦਯੋਗਿਕ ਪਾਣੀ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਹ ਸੰਯੁਕਤ ਖੋਜ ਆਈਆਈਟੀ ਬੀਐੱਚਯੂ ਦੇ ਬਾਇਓਕੈਮੀਕਲ ਇੰਜੀਨੀਅਰਿੰਗ ਸਕੂਲ ਅਤੇ ਪਾਰੁਲ ਯੂਨੀਵਰਸਿਟੀ ਦੇ ਪਾਰੁਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤੀ ਗਈ। ਖੋਜ ਟੀਮ ਦੀ ਅਗਵਾਈ ਆਈਆਈਟੀ ਬੀਐੱਚਯੂ ਦੇ ਐਸੋਸੀਏਟ ਪ੍ਰੋਫੈਸਰ ਡਾ. ਵਿਸ਼ਾਲ ਮਿਸ਼ਰਾ ਨੇ ਕੀਤੀ।
ਖੋਜਕਾਰਾਂ ਵੱਲੋਂ ਵਿਕਸਤ ਕੀਤੀ ਗਈ ਇਹ ਨਵੀਂ ਨੈਨੋਕੰਪੋਜ਼ਿਟ ਤਕਨਾਲੋਜੀ ਪੂਰੀ ਤਰ੍ਹਾਂ ਹਰੀ ਅਤੇ ਰਹਿੰਦ-ਖੂੰਹਦ-ਅਧਾਰਤ ਹੈ। ਇਹ ਸੰਤਰੇ ਦੇ ਛਿਲਕੇ ਦੇ ਅਰਕ ਨੂੰ ਕੁਦਰਤੀ ਘਟਾਉਣ ਵਾਲੇ ਏਜੰਟ ਵਜੋਂ ਵਰਤਦੀ ਹੈ। ਵਿਗਿਆਨੀਆਂ ਨੇ ਇਨ-ਸੀਟੂ ਪੋਲੀਮਰਾਈਜ਼ੇਸ਼ਨ ਦੀ ਵਰਤੋਂ ਕਰਦੇ ਹੋਏ ਟੀਨ ਆਕਸਾਈਡ ਨੈਨੋਪਾਰਟਿਕਲਜ਼ ’ਤੇ ਪੋਲੀਐਨਲਾਈਨ ਅਤੇ ਪੌਲੀਪਾਇਰੋਲ ਦੀ ਇੱਕ ਸਹਿ-ਪੋਲੀਮਰਾਈਜ਼ਡ ਪਰਤ ਵਿਕਸਤ ਕੀਤੀ ਹੈ। ਇਸ ਤਕਨਾਲੋਜੀ ਦਾ ਸਭ ਤੋਂ ਮਹੱਤਵਪੂਰਨ ਫਾਇਦਾ ਇਹ ਹੈ ਕਿ ਇਹ ਸੰਤਰੇ ਦੇ ਛਿਲਕਿਆਂ ਵਰਗੇ ਜ਼ੀਰੋ-ਲਾਗਤ, ਨਵਿਆਉਣਯੋਗ ਰਹਿੰਦ-ਖੂੰਹਦ ਦੀ ਵਰਤੋਂ ਕਰਦਾ ਹੈ। ਵਿਕਸਤ ਪ੍ਰਣਾਲੀ ਸਿਰਫ 30 ਮਿੰਟਾਂ ਵਿੱਚ 97.06 ਫੀਸਦੀ ਮੈਲਾਚਾਈਟ ਗ੍ਰੀਨ ਡਾਈ ਨੂੰ ਹਟਾਉਣ ਦੇ ਸਮਰੱਥ ਹੈ। ਇਸ ਦੀ ਸੋਖਣ ਸਮਰੱਥਾ 1250 ਐੱਮਜੀ/ਜੀ ਦਰਜ ਕੀਤੀ ਗਈ।
Read Also : Jalandhar News: ਜਿੰਮ ਤੋਂ ਵਾਪਸ ਪਰਤ ਰਹੇ ਨੌਜਵਾਨ ’ਤੇ ਫਾਇਰਿੰਗ, ਹਾਲਤ ਗੰਭੀਰ
ਜਿਸ ਨਾਲ ਇਹ ਬਹੁਤ ਪ੍ਰਭਾਵਸ਼ਾਲੀ ਹੋ ਗਿਆ। ਖੋਜਕਾਰਾਂ ਅਨੁਸਾਰ ਇਸ ਤਕਨਾਲੋਜੀ ਲਈ ਮਹਿੰਗੇ ਉਪਕਰਣਾਂ, ਖਤਰਨਾਕ ਰਸਾਇਣਾਂ, ਜਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਮੁਲਾਜ਼ਮਾਂ ਦੀ ਲੋੜ ਨਹੀਂ ਹੈ। ਇਹ ਗੈਰ-ਜ਼ਹਿਰੀਲਾ, ਬਾਇਓ-ਅਨੁਕੂਲ, ਅਤੇ ਉਦਯੋਗਿਕ ਪੱਧਰ ’ਤੇ ਅਸਾਨੀ ਨਾਲ ਵਰਤੋਂ ਯੋਗ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਉਦਯੋਗਿਕ ਇਕਾਈਆਂ ਤੋਂ ਡਾਈ-ਯੁਕਤ ਗੰਦਾ ਪਾਣੀ ਇੱਕ ਗੰਭੀਰ ਵਾਤਾਵਰਨ ਖ਼ਤਰਾ ਪੈਦਾ ਕਰਦਾ ਹੈ। ਮੈਲਾਚਾਈਟ ਗ੍ਰੀਨ ਇੱਕ ਅਜਿਹਾ ਰਸਾਇਣ ਹੈ, ਜੋ ਆਪਣੀ ਜ਼ਹਿਰੀਲੀ, ਕਾਰਸੀਨੋਜਨਿਕਤਾ ਅਤੇ ਗੈਰ-ਬਾਇਓਡੀਗ੍ਰੇਡੇਬਿਲਟੀ ਦੇ ਕਾਰਨ ਮਨੁੱਖੀ ਸਿਹਤ ਅਤੇ ਜਲ-ਜੀਵਨ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਆਈਆਈਟੀ ਬੀਐੱਚਯੂ ਦੇ ਡਾਇਰੈਕਟਰ ਪ੍ਰੋ. ਅਮਿਤ ਪਾਤਰਾ ਨੇ ਖੋਜਕਾਰਾਂ ਨੂੰ ਵਧਾਈ ਦਿੱਤੀ।
ਪ੍ਰਵਾਸੀ ਪੰਛੀ ਤੇ ਜਲ ਪ੍ਰਦੂਸ਼ਣ
ਮਨੁੱਖ ਵਾਤਾਵਰਨ ’ਚ ਹੋ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ, ਕੁਦਰਤੀ ਆਫ਼ਤਾਂ ਸਮੇਤ ਕਈ ਮੁਸ਼ਕਲਾਂ ’ਚ ਘਿਰਦਾ ਜਾ ਰਿਹਾ ਹੈ ਫ਼ਿਰ ਵੀ ਮਨੁੱਖ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਸਿੱਧੇ ਅਸਿੱਧੇ ਤੌਰ ’ਤੇ ਪ੍ਰਦੂਸ਼ਣ ਦੀ ਮਾਰ ਦੀਆਂ ਅਣਗਿਣਤ ਨਿਸ਼ਾਨੀਆਂ ਸਬੂਤ ਦੇ ਤੌਰ ’ਤੇ ਸਾਹਮਣੇ ਹਨ ਜਿੰਨਾਂ ਤੋਂ ਸਬਕ ਲੈਣ ’ਚ ਦੇਰੀ ਘਾਤਕ ਸਿੱਧ ਹੋਵੇਗੀ। ਦੇਸ਼ ਅੰਦਰ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਘਟਣਾ ਵੀ ਪ੍ਰਦੂਸ਼ਣ ਤੇ ਘਾਤਕ ਹੋਣ ਦਾ ਸਬੂਤ ਹੈ ਜਿਸ ਵੱਲ ਗੌਰ ਕਰਨੀ ਪੈਣੀ ਹੈ।
ਪੰਜਾਬ ’ਚ ਹਰੀ ਕੇ ਜਲਗਾਹ ’ਚ ਪ੍ਰਵਾਸੀ ਪੰਛੀਆਂ ਦਾ ਆਉਣਾ ਘਟਦਾ ਜਾ ਰਿਹਾ ਹੈ। ਪਿਛਲੇ ਸਾਲ 75 ਹਜ਼ਾਰ ਪੰਛੀ ਹਰੀ ਕੇ ਪੁੱਜੇ ਸਨ ਜੋ ਇਸ ਵਾਰ 65 ਹਜ਼ਾਰ ਦੇ ਕਰੀਬ ਸਿਹਤ ਰਹਿ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪਾਣੀ ’ਚ ਵਧ ਰਿਹਾ ਪ੍ਰਦੂਸ਼ਣ ਹੀ ਪੰਛੀਆਂ ਦੀਆਂ ਆਮਦ ਦੇ ਘਟਣ ਦਾ ਕਾਰਨ ਹੈ। ਇਹ ਤੱਥ ਹਨ ਕਿ ਲਗਭਗ ਪਿਛਲੇ 30 ਸਾਲਾਂ ਤੋਂ ਪੰਜਾਬ ਦੇ ਦਰਿਆਵਾਂ ’ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜਿਸ ਬਾਰੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਲੁਧਿਆਣਾ ਦਾ ਬੱੁਢਾ ਦਰਿਆ ਜੋ ਗੰਦੇ ਪਾਣੀ ਕਾਰਨ ਸੀਵਰੇਜ ਬਣ ਚੁੱਕਾ ਹੈ, ਦਾ ਗੰਦਾ ਪਾਣੀ ਸਤਲੁਜ ’ਚ ਪੈ ਰਿਹਾ ਹੈ ਜਿਸ ਨਾਲ ਸਤਲੁਜ ਦਾ ਪਾਣੀ ਮਨੁੱਖ ਲਈ ਬਿਮਾਰੀਆਂ ਪੈਦਾ ਕਰ ਰਿਹਾ ਹੈ ਪੰਜਾਬ ਕੈਂਸਰ ਦੀ ਮਾਰ ਹੇਠ ਆਇਆ ਹੋਇਆ ਹੈ। ਜੇਕਰ ਇਹ ਪਾਣੀ ਮਨੁੱਖ ਲਈ ਨੁਕਸਾਨਦੇਹ ਹੈ ਤਾਂ ਪੰਛੀ ਦੀ ਵੀ ਵਾਤਾਵਰਨ ਪ੍ਰਤੀ ਸੂਝ ਹੈ ।
Water Pollution
ਪੰਛੀ ਵੀ ਗੰਦੇ ਪਾਣੀ ਤੋਂ ਕੰਨੀ ਕਤਰਾਉਂਦੇ ਹਨ। ਪੰਛੀਆਂ ਦਾ ਘੱਟ ਆਉਣਾ ਸਾਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਪ੍ਰਦੂਸ਼ਣ ਘਾਤਕ ਪੱਧਰ ’ਤੇ ਪਹੁੰਚ ਗਿਆ ਹੈ। ਅਸਲ ’ਚ ਫੈਕਟਰੀਆਂ ਦਾ ਗੰਦਾ ਪਾਣੀ ਤੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਸੋਧੇ ਦਰਿਆਵਾਂ ’ਚ ਪੈ ਰਿਹਾ ਹੈ ਜਿਸ ਦਾ ਨਤੀਜਾ ਹੈ ਦਰਿਆਵਾਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ। ਟਰੀਟਮੈਂਟ ਪਲਾਂਟ ਮਹਿੰਗੇ ਹੋਣ ਕਾਰਨ ਜਾਂ ਲਾਏ ਨਹੀਂ ਜਾਂਦੇ ਜਾਂ ਇਹਨਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਮਹਿੰਗੇ ਹੋਣ ਕਾਰਨ ਇਹ ਪਲਾਂਟ ਬੰਦ ਪਏ ਰਹਿੰਦੇ ਹਨ। (Water Pollution)
ਭਿ੍ਰਸ਼ਟਾਚਾਰ ਕਾਰਨ ਬੇਨਿਯਮੀਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ। ਜ਼ਰੂਰੀ ਹੈ ਕਿ ਸਰਕਾਰ ਟਰੀਟਮੈਂਟ ਪਲਾਂਟਾਂ ਸਬੰਧੀ ਫੈਕਟਰੀਆਂ ਨੂੰ ਵਿੱਤੀ ਮੱਦਦ ਦੇਵੇ ਅਤੇ ਜੋ ਨਿਯਮਾਂ ਦਾ ਪਾਲਣ ਨਹੀਂ ਕਰਦੇ ਉਸ ਖਿਲਾਫ਼ ਸਖਤੀ ਵਰਤੀ ਜਾਵੇ। ਹਾਲ ਹੀ ਵਿੱਚ ਨੈਸ਼ਨਲ ਗਰੀਨ ਟਿ੍ਰਬਿਊਨਲ ਨੇ ਪੰਜਾਬ ਦੀਆਂ 88 ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਜ਼ੀਰਾ ’ਚ ਇੱਕ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਹਨ। ਬਿਨਾਂ ਸ਼ੱਕ ਉਦਯੋਗ ਜ਼ਰੂੁਰੀ ਹੈ ਪਰ ਸਿਹਤ ਨੂੰ ਦਾਅ ’ਤੇ ਨਹੀਂ ਲਾਇਆ ਜਾ ਸਕਦਾ। ਪ੍ਰਦੂਸ਼ਣ ਨੂੰ ਰੋਕਣ ਪ੍ਰਤੀ ਲਾਪਰਵਾਹੀ ਦੇ ਨੁਕਸਾਨ ਤੋਂ ਕੋਈ ਵੀ ਨਹੀਂ ਬਚ ਸਕੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦੇ ਨਾਲ-ਨਾਲ ਗੁਣਵੱਤਾ ਪੱਖੋਂ ਖਰਾਬ ਹੋ ਰਿਹਾ ਸੀ ਸ਼ਹਿਰਾਂ ‘ਚ ਇਸ ਪਾਣੀ ਦੀ ਵਰਤੋਂ ਤਾਂ ਅੱਧੀ ਅਬਾਦੀ ਵੀ ਨਹੀਂ ਕਰਦੀ ਜਾਂ ਤਾਂ ਘਰਾਂ ‘ ਲੋਕਾਂ ਆਰਓ ਲਾਏ ਹਨ ਜਾਂ ਫਿਰ ਬਜ਼ਾਰੋਂ ਪਾਣੀ ਖਰੀਦ ਕੇ ਪੀਤਾ ਜਾ ਰਿਹਾ ਸੀ. ਅਚਾਨਕ ਨਹਿਰਾਂ ‘ਚ ਆਏ ਕਾਲੇ ਪਾਣੀ ਨੇ ਗਰੀਬ ਤੇ ਮੱਧਵਰਗੀ ਪੰਜਾਬੀਆਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਜਲ ਸਪਲਾਈ ਵਿਭਾਗ ਨੇ ਨਹਿਰਾਂ ਤੋਂ ਪਾਣੀ ਲੈਣਾ ਬੰਦ ਕਰ ਦਿੱਤਾ। ਪੰਜਾਬ ਦੀਆਂ ਸੱਤਾਧਾਰੀ ਤੇ ਸਿਆਸੀ ਪਾਰਟੀਆਂ ਨੇ ਆਮ ਪੰਜਾਬੀਆਂ ਦੀ ਸਿਹਤ ਨੂੰ ਕਾਲੇ ਪਾਣੀ ਦੀ ਸਜ਼ਾ ਹੀ ਦੇ ਦਿੱਤੀ ਹੈ ਸੱਤਾ ਧਿਰ ਉਸ ਫੈਕਟਰੀ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰ ਰਹੀ, ਜਿਸ ਦੀ ਮਾਲਕ ਇੱਕ ਸਿਆਸੀ ਪਹੁੰਚ ਵਾਲੇ ਆਗੂ ਦੀ ਰਿਸ਼ਤੇਦਾਰ ਹੈ, ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਚੁੱਪ ਵਾਂਗ ਹਨ।
ਇਹ ਵੀ ਪੜ੍ਹੋ : ਕ੍ਰਿਕੇਟਰ ਪ੍ਰਵੀਣ ਕੁਮਾਰ ਦੀ ਕਾਰ ਦਾ ਟਰੱਕ ਨਾਲ ਐਕਸੀਡੈਂਟ
ਅਕਾਲੀ ਆਗੂ ਸ਼ਾਹਕੋਟ ਜ਼ਿਮਣੀ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਰੋਜ਼ਾਨਾ ਕਿਸੇ ਨਾ ਕਿਸੇ ਪਾਰਟੀ ਦੇ ਆਗੂ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨ ਦੀ ਜੁਗਤ ਬਣਾਈ ਜਾਂਦੀ ਹੈ ਪਰ ਜਿਸ ਸੂਬੇ ਦਾ ਇੱਕ ਦਰਿਆ ਹੀ ਦੂਸ਼ਿਤ ਹੋ ਗਿਆ ਹੋਵੇ ਉਸ ਨਾਲੋਂ ਸ਼ਾਹਕੋਟ ਦੀ ਚੋਣ ਅਹਿਮ ਬਣ ਜਾਣੀ ਲੋਕ ਮਸਲਿਆਂ ਪ੍ਰਤੀ ਸਿਆਸੀ ਪਾਰਟੀਆਂ ਦੀ ਉਦਾਸੀਨਤਾ ਹੀ ਝਲਕਦੀ ਹੈ ਚਾਰ ਜ਼ਿਲ੍ਹਿਆਂ ਦੇ ਲੋਕਾਂ ਦੀ ਸਿਹਤ ਜ਼ਿਮਨੀ ਚੋਣ ਅੱਗੇ ਕੋਈ ਵੁੱਕਤ ਨਹੀਂ ਰੱਖਦੀ। ਪ੍ਰਦੂਸ਼ਣ ਕੰਟਰੋਲ ਬੋਰਡ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਜੇ ਪਾਣੀਆਂ ਦੀ ਸਿਆਸੀ ਜੰਗ ਹਰਿਆਣੇ ਨਾਲ ਛਿੜੀ ਹੋਵੇ ਤਾਂ ‘ਪਾਣੀ ਦੀ ਥਾਂ ਖੂਨ ਦਿਆਂਗੇ’ ਦੇ ਨਾਅਰੇ ਲੱਗਦੇ ਹਨ ਪਰ ਖੁਦ ਸਰਕਾਰ ਤੇ ਵਿਰੋਧੀ ਪਾਰਟੀਆਂ ਪਾਣੀ ਦੀ ਸੰਭਾਲ ਪ੍ਰਤੀ ਲਾਪ੍ਰਵਾਹ ਹਨ ਜੇਕਰ ਪਾਣੀ ਵਾਧੂ ਨਹੀਂ ਹੈ ਤਾਂ ਇਸ ਦੀ ਸੰਭਾਲ ਕਿਉਂ ਨਹੀਂ ਕੀਤੀ ਜਾਂਦੀ।
ਵਿਭਾਗ ਇੱਕ ਫੈਕਟਰੀ ਖਿਲਾਫ ਐੱਫਆਰਆਈ ਹੀ ਦਰਜ ਨਹੀਂ ਕਰਾ ਸਕਿਆ, ਹੋਰ ਉਸ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਪੰਜਾਬ ਦੀ ਕਾਂਗਰਸ ਸਰਕਾਰ ਕੋਲ ਆਪਣੀਆਂ ਹੀ ਮਿਸਾਲਾਂ ਹਨ ਜਿੱਥੇ ਮੰਤਰੀਆਂ ਨੇ ਤੁਰੰਤ ਕਾਰਵਾਈ ਕੀਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਮੋਹਾਲੀ ‘ਚ ਇਮਾਰਤ ਡਿੱਗਣ ‘ਤੇ ਬਿਲਡਰਾਂ ਖਿਲਾਫ ਖੁਦ ਥਾਣੇ ‘ਚ ਜਾ ਕੇ ਪਰਚਾ ਦਰਜ ਕਰਵਾਇਆ ਇਸੇ ਤਰ੍ਹਾਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਖਤੀ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸਮ-ਖਾਸ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਸਹਿਕਾਰੀ ਬੈਂਕ 95 ਲੱਖ ਜਮ੍ਹਾ ਕਰਾਉਣੇ ਪਏ।
ਇੱਧਰ ਤਾਂ ਚਾਰ ਜ਼ਿਲ੍ਹਿਆਂ ਦੇ ਲੋਕਾਂ ਦੀ ਸਿਹਤ ਦਾ ਸਵਾਲ ਸੀ ਪਰ ਉਦਯੋਗ, ਜੰਗਲਾਤ, ਜਲ ਸਪਲਾਈ ਮੰਤਰੀ ਤੇ ਜਲ ਸਿੰਚਾਈ ਮਹਿਕਮੇ ਚੁੱਪ ਬੈਠੇ ਰਹੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ ਕਿਉਂਕਿ ਲੱਖਾਂ ਪੰਜਾਬੀਆਂ ਦੀ ਸਿਹਤ ਦਾ ਮਸਲਾ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਵਰਗੇ ਦਾਅਵੇ ਅਮਲ ‘ਚ ਲਿਆਉਣੇ ਜ਼ਰੂਰੀ ਹਨ।
ਵਾਤਾਵਰਨ ਸੁਰੱਖਿਆ ਦਾ ਜਰੀਆ ਬਣੀਆਂ ਮਨੁੱਖੀ ਅਸਥੀਆਂ
ਜਲ ਪ੍ਰਦੂਸ਼ਣ ‘ਤੇ ਰੋਕਥਾਮ ‘ਚ ਡੇਰਾ ਸੱਚਾ ਸੌਦਾ ਲਿਖ ਰਿਹਾ ਹੈ ਅਦਭੁੱਤ ਇਤਿਹਾਸਕ ਇਬਾਰਤ
30 ਏਕੜ ਤੋਂ ਵੱਧ ਭੂ-ਭਾਗ ‘ਤੇ ਲਹਿਰਾ ਰਹੇ ਹਜ਼ਾਰਾਂ ਪੌਦੇ
ਦਿਖਾਈ ਦੇ ਰਿਹਾ ਸੁੰਦਰਤਾ ਦਾ ਅਨੋਖਾ ਨਜ਼ਾਰਾ
ਸੰਦੀਪ ਕੰਬੋਜ਼, ਸਰਸਾ:ਇੱਕ ਪਾਸੇ ਜਿੱਥੇ ਮਨੁੱਖੀ ਅਸਥੀਆਂ ਨਦੀਆਂ, ਨਹਿਰਾਂ ‘ਚ ਜਲ ਪ੍ਰਦੂਸ਼ਣ ਦੀ ਵਜ੍ਹਾ ਬਣੀ ਹੈ, ਉੱਥੇ ਦੂਜੇ ਪਾਸੇ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਮਨੁੱਖੀ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦੀ ਅਨੋਖੀ ਇਤਿਹਾਸਕ ਇਬਾਰਤ ਲਿਖੀ ਜਾ ਰਹੀ ਹੈ ਇੱਥੇ ਅਸਥੀਆਂ ‘ਤੇ ਹਜ਼ਾਰਾਂ ਪੌਦੇ ਲਹਿਰਾ ਰਹੇ ਹਨ ਜੋ ਕਿ ਹਰੀ ਕ੍ਰਾਂਤੀ ਤੇ ਸੁੰਦਰਤਾ ਦਾ ਅਨੋਖਾ ਨਜ਼ਾਰਾ ਹੈ
ਯਕੀਨ ਨਹੀਂ ਆ ਰਿਹਾ ਹੋਵੇ ਤਾਂ ਚੱਲੇ ਆਓ ਹਰਿਆਣਾ ਦੇ ਸਰਸਾ ਸਥਿੱਤ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਇੱਥੇ ਤੁਹਾਨੂੰ ਵਾਤਾਵਰਨ ਸੁਰੱਖਿਆ ਦਾ ਅਜਿਹਾ ਅਨੋਖਾ ਦ੍ਰਿਸ਼ ਮਿਲੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਥੇ ਵਿਸ਼ਾਲ ਜ਼ਮੀਨ ‘ਤੇ ਮਨੁੱਖੀ ਅਸਥੀਆਂ ਨਾਲ ਨਾ ਸਿਰਫ਼ ਵਾਤਾਵਰਨ ਮਹਿਕ ਰਿਹਾ ਹੈ ਸਗੋਂ ਲਹਿਰਾਉਂਦੇ ਪੌਦਿਆਂ ਦਰਿਮਆਨ ਹਰਿਆਲੀ ਦੀ ਅਨੋਖੀ ਸੁੰਦਰਤਾ ਦੀ ਵੱਖ ਹੀ ਮਹਿਕ ਬਿਖੇਰ ਰਹੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦਾ ਕਦਮ ਚੁੱਕਿਆ ਹੈ ਕੁਦਰਤ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੇਹਾਂਤ ਉਪਰੰਤ ਦਾਅ-ਸਸਕਾਰ ਤੋਂ ਬਾਅਦ ਅਸਥੀਆਂ ‘ਤੇ ਪੌਦੇ ਲਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਤੱਕ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਖੇਤਾਂ ‘ਚ ਮੋਟਰ ਨੰ. 16 ਤੇ 18 ‘ਤੇ ਲਗਭਗ ਤੀਹ ਏਕੜ ਤੋਂ ਵੀ ਵੱਧ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਪੌਦੇ ਲਾਏ ਜਾ ਚੁੱਕੇ ਹਨ
ਦੇਹਾਂਤ ਉਪਰੰਤ ਵੀ ਮਾਨਵਤਾ ਸੇਵਾ ਦਾ ਗਜਬ ਸੰਦੇਸ਼
ਇਹ ਅਸਥੀਆਂ ਮਾਨਵਤਾ ਦੇ ਉਨ੍ਹਾਂ ਸੱਚੇ ਪਹਿਰੇਦਾਰਾਂ ਦੀ ਹੈ ਜਿਨ੍ਹਾਂ ਦਾ ਜਿਉਂਦੇ-ਜੀਅ ਹਰ ਕ੍ਰਮ, ਹਰ ਪਲ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ ਪੌਦਿਆਂ ਵਜੋਂ ਵਾਤਾਵਰਨ ਨੂੰ ਆਪਣੀ ਖ਼ੁਸ਼ਬੋਂ ਨਾਲ ਮਹਿਕਾ ਰਹੇ ਇਹ ਉਹ ਇਨਸਾਨੀਅਤ ਦੇ ਮਸੀਹਾ ਹਨ ਜਿਨ੍ਹਾਂ ਜਿਉਂਦੇ-ਜੀਅ ਹੀ ਆਪਣੇ ਖੂਨ ਨਾਲ ਬਿਮਾਰ ਲੋੜਵੰਦਾਂ ਦੀ ਇਬਾਦਤ ਲਿਖੀ ਕਿਸੇ ਨੇ ਅੱਖਾਂ ਤਾਂ ਕਿਸੇ ਨੇ ਲੋੜ ਪੈਣ ‘ਤੇ ਆਪਣਾ ਗੁਰਦਾ ਤੱਕ ਦਾਨ ਕਰ ਦਿੱਤਾ
23 ਮਾਰਚ 2014 ਨੂੰ ਹੋਈ ਸੀ ਸ਼ੁਰੂਆਤ
ਮਾਨਵਤਾ ਭਲਾਈ ਕਾਰਜਾਂ ‘ਚ ਇਹ ਨਵਾਂ ਇਤਿਹਾਸ ਬੀਤੀ 23 ਮਾਰਚ 2014 ਨੂੰ ਉਸ ਸਮੇਂ ਜੁੜਿਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਸਥੀਆਂ ਨਾਲ ਪੌਦੇ ਲਾਉਣ ਦੇ ਨਵੇਂ ਭਲਾਈ ਕਾਰਜਾਂ ਸਬੰਧੀ ਦੱਸਿਆ ਤਾਂ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਹਿਯੋਗ ਕਰਨ ਦਾ ਵਾਅਦਾ ਕੀਤਾ
ਇਨ੍ਹਾਂ ਪੌਦਿਆਂ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ
ਕਿੰਨੂੰ, ਮੌਸਮੀ, ਸੰਤਰਾ, ਅੰਬ, ਅਮਰੂਦ, ਅਨਾਰ ਸਮੇਤ ਵੱਖ-ਵੱਖ ਫਲ ਤੇ ਛਾਂਦਾਰ ਪੌਦੇ
ਅਸਥੀਆਂ ਨੂੰ ਗਮਲੇ ‘ਚ ਪਾ ਕੇ ਜਾਂ ਗਮਲੇ ਦੀ ਵੀ ਲੋੜ ਨਹੀਂ ਸਿੱਧਾ ਪੌਦੇ ਨੂੰ ਖੱਡੇ ‘ਚ ਹੀ ਪਾ ਦਿਓ, ਉਸ ‘ਤੇ ਫ਼ਲਦਾਰ ਜਾਂ ਛਾਇਆਦਾਰ ਜਾਂ ਹੋਰ ਉਪਯੋਗੀ ਪੌਦੇ ਲਾ ਦਿਓ ਤਾਂ ਜ਼ਿਆਦਾ ਬਿਹਤਰ ਹੈ ਇਸ ਤਰ੍ਹਾਂ ਅਸਥੀਆਂ ਵੀ ਬਰਬਾਦ ਨਹੀਂ ਹੋਣਗੀਆਂ ਤੇ ਦੇਹਾਂਤ ਤੋਂ ਬਾਅਦ ਵੀ ਇਨਸਾਨ ਸਵੱਛ ਵਾਤਾਵਰਨ ਬਣਾਉਣ ‘ਚ ਸਹਾਇਕ ਹੋਵੇਗਾ ਇਨ੍ਹਾਂ ਅਸਥੀਆਂ ‘ਤੇ ਪੁੰਗਰਨ ਵਾਲੇ ਬੀਜ ਦਾ ਵੀ ਭਲਾ ਹੋਵੇਗਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।