Truth - Sach Kahoon Punjabi
Truth: ਇਸ ਕਹਾਣੀ ਨੂੰ ਪੜ੍ਹ ਕੇ ਸਿੱਖੇ ਜਾ ਸਕਦੇ ਨੇ ਬੱਚਤ ਦੇ ਤਰੀਕੇ, ਪੜ੍ਹੋ ਤੇ ਲਵੋ ਲਾਭ
Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ,
‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ ਮੈਂ ਬਰਾਂਡੇ ਵਿੱਚ ਬੈਠ ਜਾਂ।’’
‘‘ਬੇਬੇ ਜੀ ਠੰਢ ਬਿਰਨ-ਬਿਰਨ ਪਈ ਜਾਂਦੀ ਹੈ, ਬਾਹਰ ਕੀ ਕਰੋਗੇ?’’
‘‘ਊਂ ਤੇਰੀ ਮਰਜ਼ੀ ਹੈ ਪਰ ਹੁਣ ਅੰਦਰ ਬੈਠੀ ਦਾ ਮੇਰਾ ਮਨ ਅੱਕ ਗਿਆ ਹੈ, ਕਿਸੇ ਆਉਂਦੇ-ਜਾਂਦੇ ਨਾਲ ਕੋਈ ਗੱਲਬਾਤ ਹੋ ਜੂ। ਆਹ ਬੱਚੇ ਬਾਹਰ ਫਿਰਦੇ ਨੇ ਇਨ੍ਹਾਂ ਦੀਆਂ ਗੱਲਾਂ ਸੁਣ ਲੂੰ।’’
ਰਮਨ ਦੇ ਵੀ ਗੱਲ ਜਚ ਗਈ ਕਿਉਂਕਿ ਤਵੇ ਦੇ ਇੱਕ ਪਾਸੇ ਪਈ ਰੋਟੀ ਵੀ ਤਾਂ ਮੱਚ ਜਾਂਦੀ ਹੈ ਸੋ ਉਸਨੇ ਕੁੱਝ ਲੱਕੜਾਂ ਤੇ ਪਾਥੀਆਂ ਲਿਆਂਦੀਆਂ ਨੇ ਧੂਣੀ ਪਾ ਦਿੱਤੀ। ਕੁੱਝ ਛੋਟੀਆਂ-ਛੋਟੀਆਂ ਲੱਕੜਾਂ ਕੋਲ ਰੱਖ ਦਿੱਤੀਆਂ ਜੋ ਬਾਅਦ ਵਿੱਚ ਕੰਮ ਆਉਣ। ਹੌਲੀ-ਹੌਲੀ ਧੂੰਆਂ ਅੱਗ ਵਿੱਚ ਬਦਲਣ ਲੱਗਾ। ਸੁਰਜੀਤ ਕੌਰ ਨੇ ਪੀੜ੍ਹੀ ਚੁੱਕੀ ਤੇ ਅੱਗ ਸੇਕਣ ਲੱਗੀ। ਉਹ ਬਰਾਂਡੇ ਵਿੱਚ ਬੈਠੀ ਅੱਗ ਸੇਕ ਰਹੀ ਸੀ ਤਾਂ ਥੋੜ੍ਹੀ ਦੂਰ ਖੇਡ ਰਹੇ ਬੱਚੇ ਵੀ ਉਸਨੂੰ ਦੇਖ ਕੇ ਧੂਣੀ ਸੇਕਣ ਆ ਗਏ ਜਦੋਂ ਅੱਗ ਮੱਧਮ ਪੈਂਦੀ ਤਾਂ ਸੁਰਜੀਤ ਕੌਰ ਇੱਕ ਲੱਕੜ ਉੱਤੇ ਧਰ ਦਿੰਦੀ। ਇਹ ਦੇਖ ਕੇ ਇੱਕ ਬੱਚੇ ਨੇ ਕਿਹਾ, ‘‘ਦਾਦੀ ਮਾਂ! ਮੈਂ ਲੱਕੜਾਂ ਧਰਾਂ?’’
‘‘ਲੈ ਤੂੰ ਧਰਦੇ।’’
ਉਸ ਨੇ ਕਈ ਲੱਕੜਾਂ ਚੁੱਕ ਕੇ ਜਦੋਂ ਅੱਗ ’ਤੇ ਰੱਖਣੀਆਂ ਚਾਹੀਆਂ ਤਾਂ ਦਾਦੀ ਮਾਂ ਨੇ ਉਸਨੂੰ ਟੋਕਿਆ ਤੇ ਕਿਹਾ, ‘‘ਬੇਟਾ ਇੰਨੀਆਂ ਨਹੀਂ ਇੱਕ-ਇੱਕ ਰੱਖੀ ਦੀ ਹੈ।’’
‘‘ਕਿਉਂ ਦਾਦੀ ਮਾਂ?’’
‘‘ਬੇਟਾ ਹਰ ਕੰਮ ਬੱਚਤ ਨਾਲ ਕਰਨਾ ਚਾਹੀਦਾ ਹੈ, ਜੇਕਰ ਆਪਾਂ ਸਾਰੀਆਂ ਹੀ ਲੱਕੜਾਂ ਅੱਗ ਉੱਤੇ ਰੱਖ ਦੇਵਾਂਗੇ ਤਾਂ ਕਿਵੇਂ ਗੁਜ਼ਾਰਾ ਚੱਲੂ, ਇਹ ਸਾਰੀਆਂ ਮੱਚ ਜਾਣਗੀਆਂ।’’
‘‘ਫੇਰ ਹੋਰ ਲੈ ਆਵਾਂਗੇ ਦਾਦੀ ਮਾਂ!’’
‘‘ਨਹੀਂ ਬੇਟੇ ਇੰਨੀ ਜ਼ਿਆਦਾ ਅੱਗ ਮਚਾਉਣ ਨਾਲ ਅੱਗ ਸੇਕਣ ਦਾ ਸਵਾਦ ਤਾਂ ਘੱਟ ਆਊ ਹੀ, ਕਈ ਵਾਰ ਅੱਗ ਦਾ ਭੰਬੂਕਾ ਨੁਕਸਾਨ ਵੀ ਕਰ ਦਿੰਦੈ।’’
‘‘ਹਾਂ ਦਾਦੀ ਮਾਂ।’’ ਨੀਲਮ ਬੋਲੀ। ਸਾਰੇ ਬੱਚੇ ਬਜ਼ੁਰਗ ਮਾਤਾ ਦੀ ਗੱਲ ਨਾਲ ਸਹਿਮਤ ਹੋ ਗਏ। ਸੁਰਜੀਤ ਕੌਰ ਪੁਰਾਣੇ ਸਮੇਂ ਦੀ ਦੱਸਵੀਂ ਪਾਸ ਸੀ ਜਦੋਂ ਟਾਵੀਆਂ -ਟਾਵੀਆਂ ਕੁੜੀਆਂ ਹੀ ਪੜ੍ਹਦੀਆਂ ਸਨ। ਉਸਨੇ ਬੱਚਿਆਂ ਨਾਲ ਆਪਣੀ ਗੱਲਬਾਤ ਸਾਂਝੀ ਕਰਕੇ ਆਪਣਾ ਮਨ ਪਰਚਾਉਣਾ ਚਾਹਿਆ ਤੇ ਪੁੱਛਿਆ,
‘‘ਭਲਾ ਹੋਰ ਕਿਹੜੀ-ਕਿਹੜੀ ਬੱਚਤ ਹੋ ਸਕਦੀ ਹੈ, ਬੱਚਿਓ?’’
‘‘ਦਾਦੀ ਮਾਂ ਧਨ ਦੀ ਬੱਚਤ।’’ ਹਰਿੰਦਰ ਬੋਲਿਆ।
‘‘ਹਾਂ ਬੇਟਾ ਧਨ ਬੜੀ ਕੰਮ ਦੀ ਚੀਜ਼ ਹੈ ਜੋ ਵਿਅਕਤੀ ਧਨ ਸੰਭਾਲ ਕੇ ਰੱਖਦਾ, ਇਹ ਉਸਦੇ ਬਿਪਤਾ ਵੇਲੇ ਕੰਮ ਆਉਂਦਾ ਹੈ। ਇਸ ਲਈ ਧਨ ਦੀ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ।’’
‘‘ਪਰ ਲੋਕ ਤਾਂ ਕਹਿੰਦੇ ਨੇ ਧਨ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ।’’ ਇਸ ਵਾਰ ਕਮਲ ਬੋਲਿਆ।
‘‘ਬੇਟਾ ਇਸ ਦਾ ਮਤਲਬ ਇਹ ਨਹੀਂ ਕਿ ਧਨ ਹੋਣਾ ਹੀ ਨਹੀਂ ਚਾਹੀਦਾ, ਇਸ ਦਾ ਮਤਲਬ ਹੈ ਕਿ ਲੁੱਟ-ਮਾਰ ਨਾ ਕਰੋ।’’
‘‘ਦਾਦੀ ਮਾਂ! ਮੈਂ ਇੱਕ ਹੋਰ ਬੱਚਤ ਦੱਸਾਂ?’’ ਕਮਲ ਬੋਲਿਆ ।
‘‘ਹਾਂ-ਹਾਂ ਦੱਸ!’’
‘‘ਦਾਦੀ ਮਾਂ ਸਮੇਂ ਦੀ ਬੱਚਤ।’’
‘‘ਹਾਂ ਇਹ ਵੀ ਬਹੁਤ ਜ਼ਰੂਰੀ ਹੈ ਜੋ ਸਮੇਂ ਦੀ ਸੰਭਾਲ ਨਹੀਂ ਕਰਦੇ ਉਹ ਬਾਅਦ ਵਿੱਚ ਪਛਤਾਉਂਦੇ ਹਨ। ਹਰ ਕੰਮ ਸਮੇਂ ’ਤੇ ਕਰਨਾ ਚਾਹੀਦਾ ਹੈ।’’
‘‘ਦਾਦੀ ਮਾਂ ਸਾਨੂੰ ਵੀ ਪੜ੍ਹਾਇਆ ਗਿਆ ਹੈ ਕਿ ਸਮਾਂ ਕਦੇ ਵੀ ਰੁਕਦਾ ਨਹੀਂ, ਭਾਈ ਵੀਰ ਸਿੰਘ ਜੀ ਕਹਿੰਦੇ ਹਨ- ਸਮੇਂ ਦੀ ਕਦਰ ਕਰੋ।’’ ਕਮਲ ਨੇ ਕਵਿਤਾ ਸੁਣਾਉਣੀ ਸ਼ੁਰੂ ਕੀਤੀ:-
ਰਹੀ ਵਾਸਤੇ ਘੱਤ,
ਸਮੇਂ ਨੇ ਇੱਕ ਨਾ ਮੰਨੀ,
ਫੜ-ਫੜ ਰਹੀ ਧਰੀਕ,
ਸਮੇਂ ਖਿਸਕਾਈ ਕੰਨੀ,
ਕਿਵੇਂ ਨ ਸਕੀ ਰੋਕ,
ਅਟਕ ਜੋ ਪਾਈ ਭੰਨ੍ਹੀ,
ਤਿੱਖੇ ਆਪਣੇ ਵੇਗ,
ਟੱਪ ਗਿਆ ਬੰਨੋ-ਬੰਨੀ,
ਹੋ ਅਜੇ ਸੰਭਾਲ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਂਚ ਨਾ ਜਾਣਦਾ,
ਲੰਘ ਗਿਆ ਮੁੜ ਕੇ ਨਾ ਆਂਵਦਾ।
‘‘ਹਾਂ-ਹਾਂ ਮੇਰੇ ਪਿਆਰੇ ਬੱਚਿਓ! ਅਜਿਹੀਆਂ ਕਵਿਤਾਵਾਂ ਜ਼ਰੂਰ ਯਾਦ ਰੱਖਿਆ ਕਰੋ। ਹੁਣ ਤੁਹਾਡੇ ਪੇਪਰ ਆਉਣ ਵਾਲੇ ਨੇ ਉਨ੍ਹਾਂ ਦੀ ਤਿਆਰੀ ਵੀ ਕਰੋ।’’
‘‘ਹਾਂ ਦਾਦੀ ਮਾਂ, ਕਰਦੇ ਹੁੰਨੇ ਹਾਂ।’’
Read Also : ਮਾਂ ਦੀ ਮਮਤਾ (ਪੰਜਾਬੀ ਕਹਾਣੀ)
ਸੂਰਜ ਦੇਵਤਾ ਅਸਮਾਨ ਵਿੱਚੋਂ ਨਿੱਕਲਣ ਲੱਗਾ ਹੌਲੀ-ਹੌਲੀ ਧੁੰਦ ਵੀ ਘਟ ਰਹੀ ਸੀ ਪਰ ਠੰਢ ਅਜੇ ਵੀ ਬਹੁਤ ਜਿਆਦਾ ਹੋਣ ਕਾਰਨ ਸਾਰੇ ਜਣੇ ਧੂਣੀ ਸੇਕ ਰਹੇ ਸਨ।
ਸਾਰੇ ਬੱਚਿਆਂ ਵਿੱਚੋਂ ਹਰਮਨ ਸਭ ਤੋਂ ਸ਼ਰਾਰਤੀ ਬੱਚਾ ਸੀ ਉਹ ਨੀਵੀਂ ਪਾਈ ਸਭ ਦੀਆਂ ਗੱਲਾਂ ਸੁਣਨ ਦੇ ਨਾਲ-ਨਾਲ ਇੱਕ ਡੱਕਾ ਚੁੱਕ ਕੇ ਧਰਤੀ ’ਤੇ ਕੁਝ ਵਾਹ ਰਿਹਾ ਸੀ, ਤਾਂ ਦਾਦੀ ਮਾਂ ਤੋਂ ਰਿਹਾ ਨਾ ਗਿਆ, ਉਨ੍ਹਾਂ ਪੁੱਛਿਆ,
‘‘ਹਰਮਨ ਬੇਟੇ! ਤੂੰ ਕੋਈ ਬੱਚਤ ਦੱਸੀ ਹੀ ਨਹੀਂ।’’
‘‘ਇਹੀ ਤਾਂ ਦਾਦੀ ਮਾਂ ਮੈਂ ਸੋਚ ਰਿਹਾਂ।’’
‘‘ਕੀ?’’
‘‘ਬਈ ਮੈਂ ਕੀ ਬੱਚਤ ਕਰ ਸਕਦਾ ਹਾਂ।’’
‘‘ਫਿਰ ਦੱਸ।’’
‘‘ਦਾਦੀ ਮਾਂ, ਦਾਦੀ ਮਾਂ।’’
‘‘ਹਾਂ ਬੇਟੇ!’’
‘‘ਪਾਣੀ ਦੀ ਬੱਚਤ ਸਭ ਤੋਂ ਜ਼ਰੂਰੀ ਹੈ।’’
‘‘ਹਾਂ ਬੇਟੇ ਹਰਮਨ! ਇਹ ਸਭ ਤੋਂ ਜ਼ਰੂਰੀ ਹੈ, ਪਾਣੀ ਬਿਨਾਂ ਜੀਵਨ ਸੰਭਵ ਨਹੀਂ। ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ।’’
‘‘ਦਾਦੀ ਮਾਂ ਸਾਨੂੰ ਪਾਣੀ ਵਿਅਰਥ ਨਹੀਂ ਡੋਲ੍ਹਣਾ ਚਾਹੀਦਾ।’’
‘‘ਹਾਂ ਬੇਟੇ।’’
‘‘ਦਾਦੀ ਮਾਂ ਸਾਨੂੰ ਵਰਤੇ ਪਾਣੀ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ਭਾਵ ਟੋਭਿਆਂ ਤੋਂ ਪਾਣੀ ਖੇਤਾਂ ਨੂੰ ਜਾਣਾ ਚਾਹੀਦਾ ਹੈ।’’
‘‘ਹਾਂ ਬੇਟੇ ਇਹ ਤਾਂ ਵੱਡੇ ਪ੍ਰੋਜੈਕਟ ਹਨ। ਇਹ ਵੀ ਹੱਲ ਹੋਊ। ਪਰ ਹਰਮਨ ਤੈਂ ਪਾਣੀ ਦੀ ਬੱਚਤ ਤਾਂ ਦੱਸ ਦਿੱਤੀ ਪਰ ਬੱਚਤ ਦਾ ਤਰੀਕਾ ਨਹੀਂ ਦੱਸਿਆ।’’
‘‘ਦਾਦੀ ਮਾਂ ਤਰੀਕਾ ਤਾਂ ਮੈਂ ਦੱਸ ਦਿਆਂ ਪਰ ਤੁਸੀਂ ਹੱਸੋਗੇ।’’
ਸਭ ਜਾਣਦੇ ਸਨ ਕਿ ਹਰਮਨ ਹਮੇਸ਼ਾ ਅਜਿਹੀਆਂ ਗੱਲਾਂ ਹੀ ਕਰਦਾ ਹੈ ਜੋ ਹਸਾਉਣ ਵਾਲੀਆਂ ਹੁੰਦੀਆਂ ਹਨ, ਇਸ ਲਈ ਸਾਰੇ ਕਹਿਣ ਲੱਗੇ, ‘‘ਨਹੀਂ ਤੂੰ ਦੱਸ।’’
‘‘ਦਾਦੀ ਮਾਂ ਮੈਂ ਤੇ ਮੇਰੀ ਭੈਣ ਨੇ ਸਾਲ ਦੇ ਪਹਿਲੇ ਦਿਨ ਪਾਣੀ ਬਰਬਾਦ ਨਾ ਕਰਨ ਦੀ ਸਹੁੰ ਖਾਧੀ।’’
‘‘ਕਿਵੇਂ?’’ ਦਾਦੀ ਮਾਂ ਨੇ ਉਤਸੁਕਤਾ ਨਾਲ ਪੁੱਛਿਆ।
‘‘ਦੇਖੋ ਅਸੀਂ ਦੋਵੇਂ ਚਾਰ-ਚਾਰ ਦਿਨਾਂ ਬਾਅਦ ਨਹਾਉਂਦੇ ਹਾਂ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।’’ ਸਾਰੇ ਜਣੇ ਹੱਸ ਪਏ ਦਾਦੀ ਮਾਂ ਨੇ ਹਾਸਾ ਰੋਕ ਕੇ ਕਿਹਾ,
‘‘ਹਰਮਨ ਬੱਚਤ ਤਾਂ ਤੇਰੀ ਠੀਕ ਹੈ ਪਰ ਨਹਾਉਣਾ ਵੀ ਜ਼ਰੂਰੀ ਹੈ। ਇਸ ਲਈ ਨਹਾਉਣ ਵੇਲੇ ਪਾਣੀ ਦੀ ਘੱਟ ਵਰਤੋਂ ਕਰੋ।’’
ਸੂਰਜ ਨਿੱਕਲਣ ਨਾਲ ਠੰਢ ਘਟ ਗਈ। ਬੱਚੇ ਰੋਟੀ ਖਾਣ ਲਈ ਆਪਣੇ-ਆਪਣੇ ਘਰਾਂ ਵੱਲ ਜਾਣ ਲੱਗੇ। ਸੁਰਜੀਤ ਕੌਰ ਦਾ ਪੋਤਾ ਕਮਲ ਵੀ ਅੰਦਰ ਚਲਾ ਗਿਆ। ਧੂਣੀ ਦਾ ਸੇਕ ਘਟ ਗਿਆ। ਸੁਰਜੀਤ ਕੌਰ ਨੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਆਪਣਾ ਮਨ ਪਰਚਾ ਲਿਆ ਬੱਚੇ ਗਿਆਨ ਸਾਂਝਾ ਕਰਕੇ ਚਲੇ ਗਏ।
ਜਤਿੰਦਰ ਮੋਹਨ, ਮੱਤੜ, ਸਰਸਾ
ਮੋ. 94630-20766
ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ
ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ | Partner
ਕਿਸੇ ਸਮੇਂ ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ। ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ। ਤਰਖ਼ਾਣ ਹਲ਼ਟ ਬਣਾਉਦਾ ਸੀ, ਬਾਣੀਆ ਸਾਮਾਨ ਲੈ ਕੇ ਆਉਦਾ ਸੀ। ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ ਕੁਝ ਨਹੀਂ ਲੱਗਣਾ?’’ ਤਰਖ਼ਾਣ ਬਹੁਤ ਚਲਾਕ ਸੀ, ‘‘ਬੋਲਿਆ, ਅਜੇ ਤਾਂ ਇੱਕ ਸੌ ਇੱਕ ਲੱਕੜ ਹੋਰ ਲੱਗੇਗੀ।’’ ਬਾਣੀਆ ਸੁਣ ਕੇ ਘਬਰਾ ਗਿਆ। ਹਿੱਸੇਦਾਰੀ ਛੱਡ ਕੇ ਘਰ ਚਲਾ ਗਿਆ। ਉੱਥੇ ਤਰਖ਼ਾਣ ਨੇ ਇੱਕ ਸੌ ਇੱਕ ਲੱਕੜਾਂ ਲਾ ਲਈਆਂ ਤੇ ਖੇਤੀ ਸ਼ੁਰੂ ਕਰ ਦਿੱਤੀ।
ਲੱਕੜਾਂ ਹਲ਼ਟ ਦੀ ਮਾਲ ’ਚ ਲੱਗਣੀਆਂ ਸਨ ਜੋ ਛੋਟੀਆਂ-ਛੋਟੀਆਂ ਹੁੰਦੀਆਂ ਹਨ। ਇੱਕ ਦਿਨ ਬਾਣੀਆ ਫਿਰ ਆਇਆ ਤੇ ਹਲ਼ਟ ਨੂੰ ਚੱਲਦਾ ਦੇਖ ਕੇ ਉਸ ਨੇ ਪੁੱਛਿਆ, ‘‘ਕਿੱਥੇ ਲੱਗੀਆਂ ਹਨ ਉਹ ਇੱਕ ਸੌ ਇੱਕ ਲੱਕੜਾਂ?’’ ਤਰਖ਼ਾਣ ਨੇ ਤੁਰੰਤ ਦਿਖਾ ਦਿੱਤੀਆਂ। ਬਾਣੀਆ ਉਸ ਦੀ ਚਲਾਕੀ ਸਮਝ ਗਿਆ। ਫਿਰ ਅਣਜਾਨ ਬਣ ਕੇ ਬੋਲਿਆ, ‘‘ਕਿਉ ਦਾਦਾ, ਹਲ਼ਟ ਦੀਆਂ ਇਨ੍ਹਾਂ ਬਾਲਟੀਆਂ ’ਚ ਪਾਣੀ ਕੌਣ ਭਰਦਾ ਹੋਵੇਗਾ?’’ ਤਰਖ਼ਾਣ ਗੁੱਸੇ ਨਾਲ ਬੋਲਿਆ, ‘‘ਤੇਰਾ ਪਿਓ।’’ ਬਾਣੀਏ ਨੇ ਫਿਰ ਨਿਮਰਤਾ ਨਾਲ ਪੁੱਛਿਆ, ‘‘ਉਸ ਨੂੰ ਹੇਠਾਂ ਠੰਢ ਲੱਗਦੀ ਹੋਵੇਗੀ?’’ ਤਰਖ਼ਾਣ ਬੋਲਿਆ, ‘‘ਤਾਂ ਪਾ ਆਪਣਾ ਕੰਬਲ।’’ ਉਥੇ ਕੁਝ ਹੋਰ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਦਿਖਾ ਕੇ ਤੇ ਗਵਾਹ ਬਣਾ ਕੇ ਬਾਣੀਏ ਨੇ ਆਪਣਾ ਕੰਬਲ ਖੂਹ ’ਚ ਪਾ ਦਿੱਤਾ।
ਇਹ ਵੀ ਪੜ੍ਹੋ : ਊਰਜਾ ਤਬਦੀਲੀ ’ਚ ਸ਼ਲਾਘਾਯੋਗ ਪ੍ਰਦਰਸ਼ਨ
ਜਦੋਂ ਫ਼ਸਲ ਪੱਕ ਗਈ, ਉਦੋਂ ਬਾਣੀਆ ਫਿਰ ਆਇਆ ਤੇ ਬੋਲਿਆ, ‘‘ਮੇਰਾ ਹਿੱਸਾ ਦਿਓ।’’ ‘‘ਕਿਸ ਗੱਲ ਦਾ ਹਿੱਸਾ?’’ ਤਰਖ਼ਾਣ ਨੇ ਗੁੱਸੇ ਨਾਲ ਪੁੱਛਿਆ। ਬਾਣੀਆ ਗਵਾਹਾਂ ਨੂੰ ਬੁਲਾ ਲਿਆਇਆ ਤੇ ਉਨ੍ਹਾਂ ਤੋਂ ਪੱੁਛਣ ਲੱਗਾ, ‘‘ਮੇਰਾ ਪਿਓ ਹਲ਼ਟ ਦੀਆਂ ਬਾਲਟੀਆਂ ’ਚ ਪਾਣੀ ਭਰਦਾ ਰਿਹਾ ਹੈ ਕਿ ਨਹੀਂ? ਮੈਂ ਉਸ ਲਈ ਕੰਬਲ ਪਾਇਆ ਸੀ ਕਿ ਨਹੀਂ?’’ ਗਵਾਹਾਂ ਨੇ ਹਾਮੀ ਭਰ ਦਿੱਤੀ। ਇਸ ਤਰ੍ਹਾਂ ਤਰਖ਼ਾਣ ਨੂੰ ਫ਼ਸਲ ਦਾ ਅੱਧਾ ਹਿੱਸਾ ਬਾਣੀਏ ਨੂੰ ਦੇਣਾ ਪਿਆ ਤੇ ਉਦੋਂ ਤੋਂ ਇਹ ਕਹਾਵਤ ਪ੍ਰਚੱਲਤ ਹੋ ਗਈ, ‘‘ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ’’।
ਸੰਸਾਰਿਕ ਸੱਚ ਬਦਲਣ ਦੀ ਜ਼ਰੂਰਤ
ਡਾ. ਐਸ. ਸਰਸਵਤੀ
ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ ਦੀਆਂ ਔਰਤਾਂ ਨੇ ਲਿੰਗ ਨਾਬਰਾਬਰੀ ਖਾਸਕਰ ਲਿੰਗ ਦੇ ਆਧਾਰ ‘ਤੇ ਤਨਖ਼ਾਹ ‘ਚ ਨਾਬਰਾਬਰੀ ਦੇ ਖਿਲਾਫ਼ ਸਮੂਹਿਕ ਹੜਤਾਲ ਕੀਤੀ ਇਹ ਹੜਤਾਲ ਮਹਿਲਾ ਮਜ਼ਦੂਰ ਸੰਗਠਨਾਂ, ਮਹਿਲਾ ਅਧਿਕਾਰ ਸੰਗਠਨਾਂ ਤੇ ਮਹਿਲਾਵਾਦੀ ਸਮੂਹਾਂ ਨੇ ਸਾਂਝੇ ਰੂਪ ‘ਚ ਕੀਤੀ ਦੁੱਖ ਦੀ ਗੱਲ ਇਹ ਹੈ ਕਿ ਸੰਸਾਰ ਦੇ ਸਭ ਤੋਂ ਵੱਡੇ ਖੁਸ਼ਹਾਲ ਦੇਸ਼ ਦੀ ਅੱਧੀ ਅਬਾਦੀ ਨੂੰ ਆਪਣੇ ਅਧਿਕਾਰਾਂ ਦੀ ਬਰਾਬਰੀ ਲਈ ਜਿਨੇਵਾ ਦੀਆਂ ਸੜਕਾਂ ‘ਤੇ ਸੰਘਰਸ਼ ਕਰਨਾ ਪਿਆ ਸਵਿਟਜ਼ਰਲੈਂਡ ‘ਚ ਕੰਮ ਵਾਲੀ ਥਾਂ ਤੇ ਘਰੇਲੂ ਜੀਵਨ ‘ਚ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਖਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਸਵਿਟਜ਼ਰਲੈਂਡ ‘ਚ ਫ਼ਰਵਰੀ 1971 ‘ਚ ਇੱਕ ਲੋਕਮਤ ਸੰਗ੍ਰਹਿ ਦੇ ਆਧਾਰ ‘ਤੇ ਸੰਘੀ ਚੋਣਾਂ ‘ਚ ਔਰਤਾਂ ਨੂੰ ਆਪਣੀ ਵੋਟ ਦੀ ਵਰਤੋਂ ਦਾ ਅਧਿਕਾਰ ਦਿੱਤਾ ਸੀ ਇਸ ਤੋਂ ਪਹਿਲਾਂ 1959 ‘ਚ ਲੋਕਮਤ ਸੰਗ੍ਰਹਿ ‘ਚ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ ਵਰਤਮਾਨ ‘ਚ ਇਹ ਵਿਰੋਧ ਪ੍ਰਦਰਸ਼ਨ 30 ਸਾਲ ਬਾਅਦ ਹੋ ਰਿਹਾ ਹੈ ਅਤੇ ਇਹ ਸਮੂਹ ਲਿੰਗ ਨਾਬਰਾਬਰੀ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ ਸਵਿਟਜ਼ਰਲੈਂਡ ‘ਚ 1995 ‘ਚ ਲਿੰਗ ਬਰਾਬਰੀ ਐਕਟ ਪਾਸ ਕੀਤਾ ਗਿਆ ਸੀ ਜਿਸ ‘ਚ ਲਿੰਗ ਦੇ ਆਧਾਰ ‘ਤੇ ਭੇਦਭਾਵ ਅਤੇ ਕੰਮ ਵਾਲੀ ਥਾਂ ‘ਤੇ ਨਾਬਰਾਬਰੀ ਦਾ ਬਾਈਕਾਟ ਕੀਤਾ ਗਿਆ ਹੈ।
ਯੂਰਪ ‘ਚ ਸਵਿਟਜ਼ਰਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜਿਆਦਾ ਔਰਤਾਂ ਕੰਮਕਾਰ ਵਾਲੀਆਂ ਹਨ ਪਰੰਤੂ ਖ਼ਬਰਾਂ ਅਨੁਸਾਰ ਸਵਿਟਜ਼ਰਲੈਂਡ ‘ਚ ਔਰਤਾਂ ਨੂੰ ਹਾਲੇ ਵੀ ਪੁਰਸ਼ਾਂ ਦੇ ਮੁਕਾਬਲੇ 20 ਫੀਸਦੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਬਰਾਬਰ ਯੋਗਤਾ ਵਾਲੇ ਕੰਮਕਾਰਾਂ ‘ਚ ਵੀ ਔਰਤਾਂ ਅਤੇ ਪੁਰਸ਼ਾਂ ਦੀ ਤਨਖਾਹ ‘ਚ 8 ਫੀਸਦੀ ਦਾ ਫਰਕ ਹੈ ਅਤੇ ਲਗਭਗ ਯੂਰਪ ਦੇ ਸਾਰੇ ਦੇਸ਼ਾਂ ‘ਚ ਇਹ ਸਥਿਤੀ ਹੈ ਭਾਰਤ ‘ਚ ਵੀ ਸਥਿਤੀ ਇਸ ਤੋਂ ਚੰਗੀ ਨਹੀਂ ਹੈ ਮਾਸਟਰ ਸੈਲਰੀ ਇੰਡੈਕਸ ਅਨੁਸਾਰ ਵਰਤਮਾਨ ‘ਚ ਭਾਰਤ ‘ਚ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ 19 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਜਦੋਂਕਿ 2016 ‘ਚ ਇਹ ਫ਼ਰਕ 27 ਫੀਸਦੀ ਦਾ ਸੀ ਸੂਚਨਾ ਤਕਨੀਕੀ ਅਤੇ ਸਬੰਧਿਤ ਸੇਵਾਵਾਂ ‘ਚ ਇਹ ਫ਼ਰਕ 26 ਫੀਸਦੀ ਅਤੇ ਮੁੜ-ਨਿਰਮਾਣ ਖੇਤਰ ‘ਚ 24 ਫੀਸਦੀ ਹੈ ਇੱਥੋਂ ਤੱਕ ਕਿ ਸਿਹਤ ਦੇਖਭਾਲ ਸੇਵਾਵਾਂ ‘ਚ ਵੀ ਇਹ ਫ਼ਰਕ 21 ਫੀਸਦੀ ਦਾ ਹੈ ਇਸਦਾ ਅਪਵਾਦ ਸਿਰਫ਼ ਬੈਂਕਿੰਗ, ਬੀਮਾ ਅਤੇ ਵਿੱਤੀ ਸੇਵਾਵਾਂ ਹਨ ਜਿੱਥੇ ਇਹ ਫ਼ਰਕ ਹੁਣ ਸਿਰਫ਼ 2 ਫੀਸਦੀ ਰਹਿ ਗਿਆ ਹੈ ਵਿਗਿਆਨ ਅਤੇ ਵਿੱÎਦਿਅਕ ਖੇਤਰਾਂ ‘ਚ ਤਨਖਾਹ ‘ਚ ਨਾਬਰਾਬਰੀ ਹੈ ਸਾਰੇ ਦੇਸ਼ਾਂ ‘ਚ ਉੱਚ ਸਿੱਖਿਆ ਖੇਤਰ ‘ਚ ਔਰਤ ਕਰਮਚਾਰੀਆਂ ਦੀ ਗਿਣਤੀ ‘ਚ ਘਾਟ ਆਈ ਹੈ।
ਲਿੰਗ ਦੇ ਆਧਾਰ ‘ਤੇ ਭੇਦਭਾਵ ਦਾ ਗਰਿਮਾਪੂਰਨ ਕੰਮਾਂ ਅਤੇ ਮਨੁੱਖੀ ਵਿਕਾਸ ‘ਤੇ ਸਿੱਧਾ ਅਸਰ ਪੈਂਦਾ ਹੈ ਵਿਸ਼ਵ ਮਜ਼ਦੂਰ ਸੰਗਠਨ ਦੀ 2016 ਦੀ ਰਿਪੋਰਟ ਅਨੁਸਾਰ ਵਿਸ਼ਵ ‘ਚ ਔਰਤਾਂ ਨੂੰ ਪੁਰਸ਼ਾਂ ਦੀ ਔਸਤ ਤਨਖਾਹ ਤੋਂ ਲਗਭਗ 23 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਇਸਦਾ ਯੋਗਤਾ, ਕੌਸ਼ਲ, ਪ੍ਰਤਿਭਾ ਆਦਿ ਨਾਲ ਕੋਈ ਮਤਲਬ ਨਹੀਂ ਇੰਡੀਆ ਵੇਜ਼ ਰਿਪੋਰਟ ਅਨੁਸਾਰ ਘੱਟ ਤਨਖਾਹ ਅਤੇ ਮਜ਼ਦੂਰੀ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ ਵਿਸ਼ਵ ਮਜ਼ੂਦਰ ਸੰਗਠਨ ਦੀ 2018-19 ਦੀ ਸੰਸਾਰਿਕ ਮਜ਼ਦੂਰੀ ਰਿਪੋਰਟ ਅਨੁਸਾਰ, ਇਸ ਨਾਲ ਦੈਨਿਕ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ ਭਾਰਤ ਵਿਚ ਮਹਿਲਾ ਮਜ਼ਦੂਰ ਆਮ ਤੌਰ ‘ਤੇ ਮਜ਼ਦੂਰ ਸਮੂਹਾਂ ਵਿਚ ਸਰਗਰਮ ਨਹੀਂ ਹਨ ਇਸ ਲਈ ਉਨ੍ਹਾਂ ਦੀ ਸੌਦੇਬਾਜੀ ਦੀ ਸ਼ਕਤੀ ਘੱਟ ਰਹਿੰਦੀ ਹੈ ਮਜ਼ਦੂਰ ਸੰਘ ਵੀ ਔਰਤਾਂ ਦੇ ਮੁੱਦਿਆਂ ਨੂੰ ਨਹੀਂ ਚੁੱਕਦੇ ਹਨ ਔਰਤ ਮਜ਼ਦੂਰ ਆਪਣੇ ਅਧਿਕਾਰਾਂ ਅਤੇ ਹਿੱਤਾਂ ਅਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਮੁੱਦਿਆਂ ਲਈ ਮਹਿਲਾਂ ਵਰਕਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ‘ਤੇ ਨਿਰਭਰ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਬਰਾਬਰੀ ਲਈ ਅਕਸਰ ਅਦਾਲਤ ਦੀ ਸ਼ਰਨ ਵਿਚ ਜਾਣਾ ਪੈਂਦਾ ਹੈ।
ਸਾਡੇ ਦੇਸ਼ ਵਿਚ ਕੁਝ ਕਾਰੋਬਾਰਾਂ ਵਿਚ ਹਾਲੇ ਵੀ ਲਿੰਗ ਦੇ ਆਧਾਰ ‘ਤੇ ਭੇਦਭਾਵ ਹੁੰਦਾ ਹੈ ਅਤੇ ਇਸ ਨਾਲ ਲਿੰਗ ਦੇ ਆਧਾਰ ‘ਤੇ ਮਜ਼ਦੂਰੀ ਵਿਚ ਨਾਬਰਾਬਰੀ ਵਧਦੀ ਹੇ ਅਰਧ-ਮਾਹਿਰ ਜਾਂ ਘੱਟ-ਮਾਹਿਰ ਰੁਜ਼ਗਾਰਾਂ ਵਿਚ ਸਮਾਜਿਕ ਸੁਰੱਖਿਆ ਦੀ ਤਜਵੀਜ਼ ਨਹੀਂ ਹੈ ਅਤੇ ਇਯ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਔਰਤ ਵਰਕਰਾਂ ਹਨ ਕਿਉਂਕਿ ਉਹ ਹਾਲੇ ਤੱਕ ਘੱਟ ਮਾਹਿਰ ਰੁਜ਼ਗਾਰਾਂ ਵਿਚ ਨਿਯੋਜਿਤ ਹਨ ਕੰਮ ਵਾਲੀ ਥਾਂ ‘ਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਨੂੰ ਦੋ ਸ਼ਬਦ ਪਰਿਭਾਸ਼ਿਤ ਕਰਦੇ ਹਨ ਅਤੇ ਇਹ ਸ਼ਬਦ ਹਨ ਗਲਾਸ ਸੀਲਿੰਗ ਅਤੇ ਸਟਿਕੀ ਫਲੋਰ ਕੰਮ ਵਾਲੀ ਥਾਂ ‘ਤੇ ਲਿੰਗ ਦੇ ਆਧਾਰ ‘ਤੇ ਤਨਖ਼ਾਹ ਵਿਚ ਫ਼ਰਕ ਦਾ ਮੁੱਖ ਕਾਰਨ ਇਹ ਹੈ ਕਿ ਔਰਤਾਂ ਦੀ ਆਮਦਨ ਨੂੰ ਪਰਿਵਾਰ ਵਿਚ ਪੂਰਕ ਆਮਦਨ ਮੰਨਿਆ ਜਾਂਦਾ ਹੈ ਨਾਲ ਹੀ ਔਰਤਾਂ ਨੂੰ ਘਰ ਦੇ ਸਾਰੇ ਕੰਮ-ਕਾਜ ਕਰਨ ਦੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਜੇਕਰ ਘਰ ਵਿਚ ਕੋਈ ਕੰਮ ਹੋਵੇ ਤਾਂ ਉਸ ਲਈ ਛੁੱਟੀਆਂ ਔਰਤਾਂ ਨੂੰ ਲੈਣੀਆਂ ਪੈਂਦੀਆਂ ਹਨ ਨਾ ਕਿ ਪੁਰਸ਼ਾਂ ਨੂੰ ਅਤੇ ਇਹ ਦੱਸਦਾ ਹੈ ਕਿ ਔਰਤ ਵਰਕਰ ਪੂਰਸ਼ਾਂ ਦੀਆਂ ਪੂਰਕ ਹਨ।
ਅਧਿਐਨਾਂ ਤੋਂ ਇਹ ਪਤਾ ਲੱਗਾ ਹੈ ਕਿ ਔਰਤਾਂ ਘੱਟ ਮਿਹਨਤੀ ਕੰਮਾਂ ਅਤੇ ਕੰਮ ਹਾਲਾਤਾਂ ਵਿਚ ਛੋਟ ਦੇ ਬਦਲੇ ਘੱਟ ਤਨਖਾਹ ਲੈਣ ਲਈ ਤਿਆਰ ਰਹਿੰਦੀਆਂ ਹਨ ਇਸ ਲਈ ਲਿੰਗ ਦੇ ਆਧਾਰ ‘ਤੇ ਤਨਖ਼ਾਹ ਵਿਚ ਨਾਬਰਾਬਰੀ ਦਾ ਮੁੱਦਾ ਸਿਰਫ਼ ਮਜ਼ਦੂਰ ਸਮੱਸਿਆ ਨਹੀਂ ਹੈ ਸਗੋਂ ਇੱਕ ਸਮਾਜਿਕ ਮੁੱਦਾ ਹੈ ਲਿੰਗ ਦੇ ਆਧਾਰ ‘ਤੇ ਭੇਦਭਾਵ ਸਾਰੀਆਂ ਪਰੰਪਰਾਵਾਂ, ਪ੍ਰਥਾਵਾਂ ਆਦਿ ਵਿਚ ਵਿਆਪਤ ਹੈ ਅਤੇ ਇਸ ਵਿਚ ਬਦਲਾਅ ਰਾਤੋ-ਰਾਤ ਨਹੀਂ ਹੋ ਸਕਦੈ ਇਸ ਨਾਲ ਔਰਤ ਮਜ਼ਦੂਰਾਂ ‘ਤੇ ਵੀ ਇਸਦਾ ਅਸਰ ਪਏਗਾ ਸਾਨੂੰ ਪਰਿਵਾਰਿਕ ਜਿੰਮੇਵਾਰੀਆਂ ਵਿਚ ਭਾਈਵਾਲੀ ਵੀ ਨਿਭਾਉਣੀ ਹੋਵੇਗੀ ਇਹ ਸੰਘਰਸ਼ ਕੰਮ ਵਾਲੀ ਥਾਂ ਅਤੇ ਘਰਾਂ ਵਿਚ ਲਿੰਗ ਦੇ ਆਧਾਰ ‘ਤੇ ਬੇਲੋੜੇ ਭੇਦਭਾਵ ਦੇ ਵਿਰੁੱਧ ਹੈ ਇਸ ਲਈ ਔਰਤਾਂ ਦੀ ਸਥਿਤੀ ਬਾਰੇ ਸਾਡੀ ਸੋਚ ਵਿਚ ਪੂਰਨ ਬਦਲਾਅ ਦੀ ਲੋੜ ਹੈ ਤਨਖ਼ਾਹ ਦੀ ਬਰਾਬਰੀ ਬਰਾਬਰ ਲੋਕਾਂ ਵਿਚ ਹੁੰਦੀ ਹੈ ਅਰਥਾਤ ਬਰਾਬਰ ਮੁਹੱਈਆ ਅਤੇ ਬਰਾਬਰ ਰੂਪ ਨਾਲ ਸਹੀ ਲੋਕਾਂ ਸਮਾਜ ਨੂੰ ਔਰਤਾਂ ਦੇ ਮਾਰ ਵਿਚ ਪੁਰਸ਼ ਪ੍ਰਧਾਨ ਵਿਚਾਰਾਂ ਦੁਆਰਾ ਥੋਪੇ ਗਏ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਓਟ ਵਿਚ ਲਾਗੂ ਕੀਤੇ ਗਏ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੈਫ਼ਟੀਨੈਂਟ ਕੁਲਦੀਪ ਸ਼ਰਮਾ
ਭਾਰਤ ਦਾ ਇਤਿਹਾਸ ਬੜਾ ਧਾਰਮਿਕ, ਸਾਫ-ਸੁਥਰਾ, ਸੱਚਾ-ਸੁੱਚਾ ਅਤੇ ਪਵਿੱਤਰ ਰਿਹਾ ਹੈ ਪਰ ਅੱਜ-ਕੱਲ੍ਹ ਦੀ ਜਿੰਦਗੀ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ। ਝੂਠ, ਫ਼ਰੇਬ ਅਤੇ ਦਿਖਾਵੇ ਦਾ ਹਰ ਪਾਸੇ ਬੋਲਬਾਲਾ ਹੈ। ਹਰ ਇਨਸਾਨ ਆਪਣੇ ਚਿਹਰੇ ‘ਤੇ ਝੂਠ ਦਾ ਨਕਾਬ ਪਾਈ ਰੱਖਦਾ ਹੈ, ਜਿਸ ਹੇਠਾਂ ਉਸਦੀਆਂ ਅਸਲੀ ਭਾਵਨਾਵਾਂ ਲੁਕੀਆਂ ਰਹਿੰਦੀਆਂ ਹਨ ਅਤੇ ਚਿਹਰੇ ‘ਤੇ ਝੂਠੀ ਮੁਸਕਾਨ ਫੈਲੀ ਰਹਿੰਦੀ ਹੈ। ਹਰ ਪਾਸੇ ਝੂਠ ਦਾ ਬੋਲਬਾਲਾ ਹੈ। ਸੱਚ ਨੂੰ ਹਰ ਪਾਸੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਆਦਾਤਰ ਵੇਲੇ ਜਦੋਂ ਸੱਚ ਦਾ ਸਾਹਮਣਾ ਝੂਠ ਦੇ ਪਹਾੜ ਨਾਲ ਹੁੰਦਾ ਹੈ ਤਾਂ ਕੁਝ ਸਮੇਂ ਲਈ ਸੱਚ ਚਕਨਾਚੂਰ ਹੋ ਕੇ ਝੂਠ ਦੇ ਸਾਂਚੇ ਵਿੱਚ ਢਲ ਜਾਂਦਾ ਹੈ। ਇਸੇ ਤਰ੍ਹਾਂ ਝੂਠ ਦਾ ਕਾਰਵਾਂ ਚਲਦਾ ਰਹਿੰਦਾ ਹੈ। ਜਿੰਦਗੀ ਦੇ ਹਰ ਮੋੜ ‘ਤੇ ਝੂਠ ਦਾ ਕਾਲਾ ਪਰਛਾਵਾਂ ਛਾਇਆ ਰਹਿੰਦਾ ਹੈ।
ਪਹਿਲਾਂ ਲੋਕ ਆਪਣੀ ਖੁਸ਼ੀ ਨੂੰ ਖੁੱਲ੍ਹ ਕੇ ਬਿਆਨ ਕਰਦੇ ਸਨ, ਕਿਉਂਕਿ ਲੋਕਾਂ ਨੂੰ ਇੱਕ-ਦੂਜੇ ਨਾਲ ਦਿਲੋਂ ਸਾਂਝ ਹੁੰਦੀ ਸੀ ਅਤੇ ਲੋਕਲਾਜ ਦਾ ਧਿਆਨ ਵੀ ਰੱਖਿਆ ਜਾਂਦਾ ਸੀ, ਪਰ ਅੱਜ-ਕੱਲ੍ਹ ਦਾ ਸਮਾਂ ਬੇਵਿਸ਼ਵਾਸੀ ਦਾ ਸਮਾਂ ਹੈ। ਹਰ ਇਨਸਾਨ ਆਪਣੀ ਖ਼ੁਸ਼ੀ ਨੂੰ ਦੂਜਿਆਂ ਸਾਹਮਣੇ ਜ਼ਾਹਿਰ ਕਰਨ ਤੋਂ ਡਰਦਾ ਹੈ ਕਿ ਕਿਤੇ ਸਾਹਮਣੇ ਵਾਲਾ ਦਿਲੋਂ ਉਸਦਾ ਬੁਰਾ ਹੀ ਨਾ ਸੋਚਦਾ ਹੋਵੇ।  ਅੱਜ-ਕੱਲ੍ਹ ਦੇ ਨਵੇਂ ਸ਼ਿਸ਼ਟਾਚਾਰ ਅਨੁਸਾਰ ਖਿੜਖਿੜਾ ਕੇ ਹੱਸਣਾ ਬੈਡ ਮੈਨਰਜ਼ ਮੰਨ ਕੇ ਸਿਰਫ ਝੂਠੀ ਅਤੇ ਫਿੱਕੀ ਮੁਸਕਾਨ ਨਾਲ ਹੀ ਕੰਮ ਚਲਾ ਲਿਆ ਜਾਂਦਾ ਹੈ। ਲੋਕ ਕਿਸੇ ਦੇ ਹੱਸਣ ਦੇ ਅੰਦਾਜ਼ ਤੋਂ ਹੀ ਉਸ ਦੀਆਂ ਅੰਦਰੂਨੀ ਭਾਵਨਾਵਾਂ ਬਾਰੇ ਅੰਦਾਜ਼ੇ ਲਗਾ ਕੇ ਉਸਦੇ ਚਰਿੱਤਰ ਬਾਰੇ ਧਾਰਨਾਵਾਂ ਬਣਾ ਲੈਂਦੇ ਹਨ, ਸ਼ਾਇਦ ਇਸੇ ਕਾਰਨ ਝੂਠੀ ਮੁਸਕਾਨ ਦਾ ਮੁਖੌਟਾ ਚਿਹਰੇ ‘ਤੇ ਚੜ੍ਹਾ ਲਿਆ ਜਾਂਦਾ ਹੈ।
ਪਹਿਲਾਂ ਵਾਂਗ ਹੁਣ ਲੋਕਾਂ ਦਾ ਜ਼ੁਬਾਨ ਦਾ ਪੱਕਾ ਹੋਣਾ ਵੀ ਆਪਣੀ ਜ਼ਰੂਰਤ ਅਨੁਸਾਰ ਬਦਲਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਜ਼ੁਬਾਨ ਦੀ ਕੀਮਤ ਸਿਰ ਦੇ ਕੇ ਵੀ ਚੁਕਾਈ ਜਾਂਦੀ ਸੀ, ਉੱਥੇ ਅਜੋਕੇ ਸਮੇਂ ਵਿੱਚ ਪ੍ਰਾਣ ਜਾਏ ਪਰ ਵਚਨ ਨਾ ਜਾਏ, ਵਰਗੀਆਂ ਗੱਲਾਂ ਨਹੀਂ ਰਹੀਆਂ। ਵਪਾਰ ਵਿੱਚ ਤਾਂ ਝੂਠ ਦੀ ਮਹਿਮਾ ਕਿਸੇ ਤੋਂ ਲੁਕੀ ਨਹੀਂ। ਅਖਬਾਰਾਂ ਅਤੇ ਮੀਡੀਆ ਵਿੱਚ ਝੂਠ ਦੀ ਚਾਸ਼ਨੀ ਵਿੱਚ ਲਿਪਟੇ ਇਸ਼ਤਿਹਾਰ ਦੇਖ ਕੇ ਖ਼ਰੀਦਦਾਰ ਕਦੋਂ ਲੁੱਟੇ ਜਾਂਦੇ ਹਨ, ਇਸ ਦਾ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ। ਆਨਲਾਈਨ ਵਪਾਰ ਇਸ ਦਾ ਐਡਵਾਂਸ ਵਰਜ਼ਨ ਹੈ।
ਝੂਠ ਦੀ ਗੱਲ ਅੱਗੇ ਤੋਰੀਏ ਤਾਂ ਧਰਮ ਕਰਮ ਵਿੱਚ ਵੀ ਝੂਠ ਆਪਣੇ ਪੈਰ ਪਸਾਰ ਚੁੱਕਾ ਹੈ । ਝੂਠ ਦੇ ਮੱਕੜਜਾਲ ਵਿੱਚ ਉੱਲਝੇ ਲੋਕ ਦੂਜੇ ਧਰਮਾਂ ਵਿਰੁੱਧ ਜ਼ਹਿਰ ਉਗਲ ਕੇ ਆਪਣੇ ਧਰਮ ਦੀ ਨਹੀਂ ਸਗੋਂ ਫਿਰਕੂ ਸੋਚ ਦੀ ਸੇਵਾ ਕਰ ਰਹੇ ਹੁੰਦੇ ਹਨ। ਰਿਸ਼ਤੇ-ਨਾਤੇ ਅਤੇ ਸਾਕ-ਸਬੰਧ ਵੀ ਹੁਣ ਪਹਿਲਾਂ ਵਾਂਗ ਸਾਫ਼-ਸੁਥਰੇ ਅਤੇ ਪਾਕ-ਸਾਫ ਨਹੀਂ ਰਹੇ। ਝੂਠ ਦੇ ਸ਼ਿਕੰਜੇ ਵਿੱਚ ਫਸੇ ਰਿਸ਼ਤੇ-ਨਾਤੇ ਹੁਣ ਬਸ ਫੋਨ, ਵਟਸਐਪ ਅਤੇ ਫੇਸਬੁੱਕ ਦੇ ਸੰਦੇਸ਼ਾਂ ਦੁਆਰਾ ਹੀ ਨਿਭਾਏ ਜਾ ਰਹੇ ਹਨ। ਵਿਆਹ-ਸ਼ਾਦੀਆਂ ਵਿੱਚ ਹੁਣ ਪਹਿਲਾਂ ਦੀ ਤਰ੍ਹਾਂ ਰਿਸ਼ਤੇਦਾਰਾਂ ਦੀਆਂ ਰੌਣਕਾਂ ਨਹੀਂ ਲੱਗਦੀਆਂ। ਵਿਆਹਾਂ ਵਿੱਚ ਰੱਜੇ-ਪੁੱਜਿਆਂ ਨੂੰ ਹੀ ਖਵਾ ਕੇ, ਗਰੀਬ ਜ਼ਰੂਰਤਮੰਦ ਨੂੰ ਦੁਤਕਾਰ ਕੇ ਅਤੇ ਪੈਸਾ ਪਾਣੀ ਵਾਂਗ ਵਹਾ ਕੇ ਹੀ ਸਮਾਜ ਵਿੱਚ ਆਪਣੀ ਝੂਠੀ ਸ਼ਾਨੋ-ਸ਼ੌਕਤ ਬੁਲੰਦ ਰਹਿਣ ਦਾ ਭਰਮ ਪਾਲ਼ ਲਿਆ ਜਾਂਦਾ ਹੈ। ਰਿਸ਼ਤੇਦਾਰ ਵੀ ਦੂਜੇ ਲੋਕਾਂ ਵਾਂਗ ਰਸਮ ਨਿਭਾਉਣ ਲਈ ਹਾਜ਼ਰੀ ਭਰ ਜਾਂਦੇ ਹਨ। ਚਾਚਾ-ਚਾਚੀ, ਤਾਇਆ-ਤਾਈ ਅਤੇ ਮਾਮੇ-ਮਾਮੀ ਵਰਗੇ ਨਿੱਘੇ ਰਿਸ਼ਤੇ ਬੱਸ ਅੰਕਲ-ਆਂਟੀ ਦੇ ਨਾਂਅ ਹੇਠਾਂ ਫੋਕੇ ਅਤੇ ਫਜ਼ੂਲ ਹੋ ਕੇ ਰਹਿ ਗਏ ਹਨ। ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਪਤੀ-ਪਤਨੀ ਵਰਗੇ ਪਵਿੱਤਰ ਰਿਸ਼ਤੇ ਵੀ ਡਾਲਰਾਂ ਦੇ ਚਮਕ ਹੇਠਾਂ ਕੁਚਲੇ ਜਾ ਰਹੇ ਹਨ। ਭੌਤਿਕਵਾਦ ਹਰ ਪਾਸੇ ਹਾਵੀ ਹੋ ਰਿਹਾ ਹੈ। ਪਹਿਲਾਂ ਵਾਂਗ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਖਾਲਿਸ ਨਾ ਰਹਿ ਕੇ ਗੰਦਲਾ ਹੋ ਰਿਹਾ ਹੈ। ਜਿੱਥੇ ਕਦੇ ਏਕਲਵਿਆ ਨੇ ਗੁਰੂ ਦੇ ਮੰਗਣ ‘ਤੇ ਬਿਨਾ ਸਵਾਲ ਕੀਤੇ ਆਪਣਾ ਅੰਗੂਠਾ ਭੇਂਟ ਕਰ ਦਿੱਤਾ ਸੀ, ਉੱਥੇ ਅੱਜ-ਕੱਲ੍ਹ ਦੇ ਵਿਦਿਆਰਥੀ ਅਧਿਆਪਕ ਦਿਵਸ ਨੂੰ ਹੀ ਰਸਮੀ ਨਿਭਾ ਕੇ ਆਪਣਾ ਫਰਜ਼ ਪੂਰਾ ਕਰ ਲੈਂਦੇ ਹਨ।  ਅਧਿਆਪਕ ਵੀ ਕਲਾਸਾਂ ਵਿੱਚ ਰੁਚੀ ਨਾਲ ਪੜ੍ਹਾਉਣ ਦੀ ਥਾਂ ਸਾਰਾ ਜ਼ੋਰ ਟਿਊਸ਼ਨ ਸੈਂਟਰਾਂ ਵਿੱਚ ਹੀ ਲਾਉਂਦੇ ਹਨ।
ਖੇਡ ਮੁਕਾਬਲਿਆਂ ਵਿੱਚ ਖਿਡਾਰੀ ਨਸ਼ੇ ਲੈ ਕੇ ਝੂਠੇ ਅਤੇ ਥੋੜ੍ਹੇ ਸਮੇਂ ਦੇ ਜ਼ੋਰ ਨਾਲ ਆਪਣੇ ਸਰੀਰ ਦੇ ਖੋਖਲਾ ਹੋਣ ਦੀ ਪ੍ਰਵਾਹ ਨਾ ਕਰ ਕੇ, ਮੈਦਾਨ ਫਤਿਹ ਕਰਨ ਲਈ ਹਰ ਤਰ੍ਹਾਂ ਦੇ ਪ੍ਰਪੰਚ ਕਰਦੇ ਹਨ ਅਤੇ ਸੱਚੇ-ਸੁੱਚੇ ਖਿਡਾਰੀ ਨਿਰਾਸ਼ ਹੋ ਕੇ ਫਾਡੀ ਰਹਿ ਜਾਂਦੇ ਹਨ। ਡਬਲਿਊ ਡਬਲਿਊ ਐਫ ਅਤੇ ਕ੍ਰਿਕਟ ਦੇ ਝੂਠੇ ਅਤੇ ਫਿਕਸ ਮੁਕਾਬਲੇ ਦਿਖਾ ਕੇ ਗੰਭੀਰ ਦਰਸ਼ਕਾਂ ਦੇ ਦਿਲ ਵਲੂੰਦਰੇ ਜਾਣ ਦੀ ਕਿਸੇ ਨੂੰ ਪਰਵਾਹ ਨਹੀਂ।  ਮੀਡੀਆ ਵਿੱਚ ਵੀ ਝੂਠੀਆਂ, ਮਨਘੜਤ ਅਤੇ ਇੱਕ ਪੱਖੀ ਖਬਰਾਂ ਦਿਖਾ ਕੇ ਟੀਆਰਪੀ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਚੋਣਾਂ ਵਿੱਚ ਝੂਠੇ ਅਤੇ ਫਰਜ਼ੀ ਸਰਵੇ ਦਿਖਾ ਕੇ ਕਿਸੇ ਖ਼ਾਸ ਨੇਤਾਵਾਂ ਦੇ ਪੱਖ ਵਿੱਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਸੱਚੇ-ਸੁੱਚੇ ਉਮੀਦਵਾਰ ਦੀ ਪੁੱਛ-ਪੜਤਾਲ ਘਟਦੀ ਜਾ ਰਹੀ ਹੈ ਅਤੇ ਇਹ ਪ੍ਰਜਾਤੀ ਲੁਪਤ ਹੁੰਦੀ ਜਾ ਰਹੀ ਹੈ। ਝੂਠੇ ਜੁਮਲਿਆਂ ਨੂੰ ਵਾਰ-ਵਾਰ ਉੱਚੀ ਆਵਾਜ਼ ਵਿੱਚ ਬੋਲ ਕੇ ਉਹਨਾਂ ‘ਤੇ ਸੱਚ ਦਾ ਮੁਲੱਮਾਂ ਚੜ੍ਹਾ ਦਿੱਤਾ ਜਾਂਦਾ ਹੈ।  ਲਾਇਮਲਾਈਟ ਵਿੱਚ ਰਹਿਣ ਦੀ ਜ਼ਿੱਦ ਕਾਰਨ ਝੂਠੇ ਇਲਜ਼ਾਮ ਲਾ ਕੇ  ਇੱਕ-ਦੂਜੇ ਦਾ ਮਾਨ ਮਰਦਨ ਕੀਤਾ ਜਾਂਦਾ ਹੈ।  ਮੀ ਟੂ ਦੇ ਭਵੰਰ ਵਿੱਚ ਫਸੇ ਕਿੰਨੇ ਸੱਚੇ ਕਿੰਨੇ ਝੂਠੇ ਹਨ, ਇਸ ਦਾ ਪਤਾ ਅਦਾਲਤ ਦੀ ਕਸੌਟੀ ‘ਤੇ ਕੱਸਣ ‘ਤੇ ਹੀ ਲੱਗੇਗਾ।  ਆਧੁਨਿਕ ਨੌਜਵਾਨ ਵਰਗ ਤਾਂ ਵਾਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਦੀ ਝੂਠੀ ਕਾਲਪਨਿਕ ਦੁਨੀਆਂ ਵਿੱਚ ਹੀ ਗੁਆਚਾ ਰਹਿੰਦਾ ਹੈ। ਫੇਸਬੁੱਕ ‘ਤੇ ਝੂਠੀਆਂ ਆਈ ਡੀਆਂ ਬਣਾ ਕੇ ਮੁੰਡੇ ਕੁੜੀਆਂ ਦੁਆਰਾ ਇੱਕ-ਦੂਜੇ ਨੂੰ ਭਰਮਾਈ ਰੱਖਣਾ ਆਧੁਨਿਕ ਸ਼ੁਗਲ ਤਾਂ ਹੈ ਹੀ ਪਰ ਕਿਸੇ ਮੁੱਦੇ ‘ਤੇ ਝੂਠੀਆਂ ਪੋਸਟਾਂ ਪਾ ਕੇ ਜਨਮਤ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਇਸ ਦਾ ਕਰੂਪ ਚਿਹਰਾ ਹੈ।  ਨਿਆਂ ਦੇ ਮੰਦਰ ਕਹੇ ਜਾਣ ਵਾਲੀਆਂ ਕੋਰਟ-ਕਚਹਿਰੀਆਂ ਵਿੱਚ ਰੋਜ਼ਾਨਾ ਝੂਠੇ ਮੁਕੱਦਮੇ ਅਤੇ ਗਵਾਹਾਂ ਨਾਲ ਨਜਿੱਠਣਾ ਅਤੇ ਸਹੀ ਜੱਜਮੈਂਟ ਦੇਣਾ ਜੱਜਾਂ ਸਾਹਮਣੇ ਵੱਡੀ ਚੁਣੌਤੀ ਹੈ।
ਆਧੁਨਿਕੀਕਰਨ ਦੀ ਅੰਨ੍ਹੀ ਦੌੜ ਵਿੱਚ ਫਸ ਕੇ ਅਸੀਂ ਆਪਣੇ ਮਨੁੱਖ ਹੋਣ ਦੇ ਅਸਲ ਮਕਸਦ ਨੂੰ ਭੁੱਲ ਬੈਠੇ ਹਾਂ। ਹੁਣ ਸਮਾਂ ਹੈ ਝੂਠ ਦੇ ਲੁਭਾਵਣੇ ਅਕਸ ਨੂੰ ਛੱਡ ਕੇ ਸੱਚੀ ਮਿਹਨਤ ਨੂੰ ਸਾਥੀ ਬਣਾ ਕੇ ਦੇਸ਼ ਦੇ ਵਿਕਾਸ ਲਈ ਸੱਚੇ ਹੰਬਲੇ ਮਾਰਨ ਦਾ। ਆਓ! ਅਸੀਂ ਸਾਰੇ ਝੂਠ ਦੀ ਜ਼ਿੰਦਗੀ ਛੱਡ ਕੇ ਸੱਚੀ-ਸੁੱਚੀ ਮਿਹਨਤ ਕਰ ਕੇ ਆਪਣੇ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ ‘ਤੇ ਲਿਜਾਈਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇ ਸੱਚ ਬੋਲਣ ਵਾਲੇ ਨੂੰ ਮੋਦੀ ਬਾਗੀ ਕਹਿੰਦੇ ਹਨ ਤਾਂ ਮੈਂ ਬਾਗੀ ਹਾਂ : ਸਿਨਹਾ
ਕਿਹਾ, ਅਗਲੀਆਂ ਆਮ ਚੋਣਾਂ ‘ਚ ਦੇਸ਼ ਦੀ ਜਨਤਾ ਮੰਗੇਗੀ ਨਰਿੰਦਰ ਮੋਦੀ ਤੋਂ ਕਈ ਜਵਾਬ | Shatrughan Sinha
ਦੇਸ਼ ਭਰ ‘ਚ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਐ ‘ਰਾਸ਼ਟਰੀ ਮੰਚ’ | Shatrughan Sinha
ਦੇਸ਼ ਦੇ ਕਈ ਉੱਘੇ ਲੀਡਰ ਤੇ ਸਿਆਸੀ ਪਾਰਟੀਆਂ ਇਕੱਠੀ ਹੋਣਗੀਆਂ ‘ਰਾਸ਼ਟਰੀ ਮੰਚ’ ਹੇਠ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਦਾਕਾਰ ਤੋਂ ਰਾਜਨੀਤਕ ਤੇ ਹੁਣ ਆਪਣੀ ਹੀ ਪਾਰਟੀ ਤੋਂ ਬਾਗੀ ਹੋਏ ਸ਼ਤਰੂਘਨ ਸਿਨਹਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ‘ਚ ਹੁਣ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਪਰ ਉਹ ਭਾਜਪਾ ਨੂੰ ਜਲਦ ਹੀ ਛੱਡਣ ਵਾਲੇ ਵੀ ਨਹੀਂ ਹਨ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਨੂੰ ਬਾਗੀ ਕਿਹਾ ਜਾਂਦਾ ਹੈ ਤਾਂ ਉਹ ਬਾਗੀ ਹਨ ਤੇ ਬਾਗੀ ਹੀ ਰਹਿਣਗੇ, ਕਿਉਂਕਿ ਉਹ ਸੱਚ ਬੋਲਣਾ ਨਹੀਂ ਛੱਡਣਾ ਚਾਹੁੰਦੇ।
ਸ਼ਤਰੂਘਨ ਸਿਨਹਾ ਚੰਡੀਗੜ੍ਹ ਵਿਖੇ ‘ਮੀਟ ਦਾ ਪ੍ਰੈਸ ‘ ਪ੍ਰੋਗਰਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ਤਰੂਘਨ ਸਿਨਹਾ ਨਾਲ ਯਸ਼ਵੰਤ ਸਿਨਹਾ ਵੀ ਚੰਡੀਗੜ੍ਹ ਆਏ ਹੋਏ ਸਨ ਤੇ ਇਸ ਮੌਕੇ ਯਸ਼ਵੰਤ ਸਿਨਹਾ ਨੇ ਵੀ ਨਰਿੰਦਰ ਮੋਦੀ ‘ਤੇ ਰੱਜ ਕੇ ਹਮਲਾ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ 2019 ਵਿੱੱਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਦੇਸ਼ ਦੀ ਜਨਤਾ ਹੀ ਫੈਸਲਾ ਕਰੇਗੀ ਕਿ ਨਰਿੰਦਰ ਮੋਦੀ ਵਲੋਂ ਕੀਤੇ ਗਏ ਵਾਅਦੇ ਅਤੇ ਛੱਡੇ ਗਏ ਜੁਮਲਿਆਂ ਨੂੰ ਦੇਖਦੇ ਹੋਏ ਵੋਟ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਨਹਿਰੂ, ਇੰਦਰਾ ਗਾਂਧੀ ਜਾਂ ਫਿਰ ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਨਹੀਂ ਸਗੋਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਵੋਟ ਦੇਣੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਕਿਸੇ ਤਰੀਕੇ ਨਾਲ ਕੰਮ ਕਰ ਰਹੀ ਹੈ, ਇਸ ਬਾਰੇ ਜਿਆਦਾ ਦੱਸਣ ਦੀ ਜਰੂਰਤ ਉਹ ਨਹੀਂ ਸਮਝਦੇ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ
ਇਸ ਮੌਕੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੋਦੀ ਅੱਜ ਦੀ ਰਾਜਨੀਤੀ ਦਾ ਮੁੱਦਾ ਨਹੀਂ ਮੁੱਦੇ ਹੋਰ ਹਨ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਮਾੜੀ ਆਰਥਿਕਤਾ ਤੇ ਗਰੀਬੀ ਵੱਡੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਸੰਵਿਧਾਨਕ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਈ ਜਾ ਰਹੀ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਪਰ ਜਮਹੂਰੀ ਅਤੇ ਲੋਕਤੰਤਰ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਕਰਨਾਟਕ ਵਿੱਚ ਵੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਤੇ ਭਾਜਪਾ ਧੱਕੇ ਨਾਲ ਤੇ ਛਲਾਵੇ ਨਾਲ ਸਰਕਾਰ ਬਣਾਉਣਾ ਚਾਹੁੰਦੀ ਸੀ ਜੋ ਸਫਲ ਨਹੀਂ ਹੋ ਸਕੀ। ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਗੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਦੇ ਅੰਦਰ ਲੋਕਤੰਤਰ ਖ਼ਤਮ ਹੋ ਗਿਆ ਹੈ ਤੇ ਪਾਰਟੀ ਦੋ ਆਗੂਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹੈ। ਉਨ੍ਹਾਂ ਇਥੇ ਐਲਾਨ ਕੀਤਾ ਕਿ ਜਲਦ ਹੀ ਦੇਸ਼ ਭਰ ਵਿੱਚ ਰਾਸ਼ਟਰ ਮੰਚ ਇੱਕ ਵੱਡੇ ਵਿਕਲਪ ਦੇ ਤੌਰ ‘ਤੇ ਦੇਖਿਆ ਜਾਏਗਾ, ਕਿਉਂਕਿ ਰਾਸ਼ਟਰ ਮੰਚ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਦੀ ਸਿਆਸਤ ਕਰਵਟ ਲਏਗੀ।
ਪਾਕਿਸਤਾਨ ਨੂੰ ਸਹਾਇਤਾ ਤੋਂ ਨਾਂਹ ਕਰਨਾ ਸੱਚਾਈ ਹੈ, ਕੋਈ ਨੀਤੀ ਨਹੀਂ: ਮੈਟਿਸ
ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੱਕਾਨੀ ਨੈਟਵਰਕ ਖਿਲਾਫ਼ ਸਹੀ ਕਦਮ ਚੁੱਕੇ ਜਾਣ ਦੀ ਗੱਲ ਨੂੰ ਕਾਂਗਰਸ ਸਾਹਮਣੇ ਸਾਬਤ ਨਾ ਕਰਨ ਦਾ ਉਨ੍ਹਾਂ ਦਾ ਫੈਸਲਾ ਇਸਲਾਮਾਬਾਦ ਖਿਲਾਫ਼ ਨਵੀਂ ਸਖ਼ਤ ਨੀਤੀ ਨੂੰ ਨਹੀਂ ਦਰਸਾਉਂਦਾ ਹੈ, ਸਗੋਂ ਇਹ ਮੌਜ਼ੂਦਾ ਸਥਿਤੀ ਦਾ ਸਿਰਫ ਮੁਲਾਂਕਣ ਹੈ
ਪੇਂਟਾਗਨ ਦੇ ਬੁਲਾਰੇ ਐਡਮ ਸਟੰਪ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਪਾਕਿਸਤਾਨ ਨੂੰ ਗਠਜੋੜ ਸਮਰਥਨ ਫੰਡ ਦੇ ਤੌਰ ‘ਤੇ 35 ਕਰੋੜ ਡਾਲਰ ਨਹੀਂ ਦੇਵੇਗਾ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਉਹ ਇਹ ਸਾਬਤ ਨਹੀਂ ਕਰ ਸਕਦੇ ਕਿ ਇਸਲਾਮਾਬਾਦ ਨੇ ਹੱਕਾਨੀ ਨੈਟਵਰਕ ਖਿਲਾਫ਼ ਪੂਰੀ ਕਾਰਵਾਈ ਕੀਤੀ ਹੈ
ਜਦੋਂ ਮੈਟਿਸ ਤੋਂ ਪੁੱਛਿਆ ਗਿਆ ਕਿ ਗਠਜੋੜ ਸਮਰਥਨ ਫੰਡ ਦੇ ਤੌਰ ‘ਤੇ 35 ਕਰੋੜ ਡਾਲਰ ਦੀ ਰਾਸ਼ੀ ਰੋਕਣਾ ਕੀ ਪਾਕਿਸਤਾਨ ਪ੍ਰਤੀ ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਦਾ ਹਿੱਸਾ ਹੈ,ਇਸਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਨਹੀਂ ਮੈਟਿਸ ਨੇ ਉਨ੍ਹਾਂ ਅਫਵਾਹਾਂ ਨੂੰ ਵੀ ਖਾਰਜ ਕਰ ਦਿੱਤਾ ਜਿਨ੍ਹਾਂ ‘ਚ ਕੌਮੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ ਆਰ ਮੈਕਮਾਸਟਰ ਦੇ ਅਫਗਾਨ-ਸਬੰਧਤ ਇੱਕ ਕੰਮ ਲਈ ਜਲਦ ਜਾਣ ਦੀ ਗੱਲ ਕਹੀ ਗਈ ਸੀ
ਬਗਦਾਦੀ ਹੁਣ ਵੀ ਜਿਉਂਦਾ ਹੈ: ਅਮਰੀਕੀ ਮੰਤਰੀ
ਵਾਸ਼ਿੰਗਟਨ ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਇੱਕ ਹਵਾਈ ਹਮਲੇ ‘ਚ ਇਸਲਾਮਿਕ ਸਟੇਟ ਦੇ ਅੱਤਵਾਦੀ ਅਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣਵੀ ਜਿਉਂਦਾ ਹੈ
ਮੈਟਿਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਬਗਦਾਦੀ ਜਿਉਂਦਾ ਹੈ ਅਤੇ ਮੈਂ ਉਦੋਂ ਮੰਨਾਗਾਂ ਕਿ ਉਸਦੀ ਮੌਤ ਹੋ ਗਈ ਹੈ, ਜਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਨੂੰ ਮਾਰ ਦਿੱਤਾ ਹੈ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰ ਅਸੀਂ ਉਸਦੀ ਭਾਲ ਕਰ ਰਹੇ ਹਾਂ ਸਾਡਾ ਮੰਨਣਾ ਹੈ ਕਿ ਉਹ ਜਿਉਂਦਾ ਹੈ ਰੂਸੀ ਫੌਜ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਸੀਰੀਆ ਦੇ ਰੱਕਾ ਨੇੜੇ 28 ਮਈ ਨੂੰ ਬਗਦਾਦੀ ਦੀ ਇੱਕ ਮੀਟਿੰਗ ‘ਤੇ ਉਸਨੇ ਹਮਲਾ ਕੀਤਾ ਸੀ, ਜਿਸ ‘ਚ ਸੰਭਾਵਨਾ ਹੈ ਕਿ ਬਗਦਾਦੀ ਮਾਰਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।