Punjab culture - Sach Kahoon Punjabi

Teej Festival: ਤੀਆਂ 2026 ਨੂੰ ਮਿਲਿਆ ਭਰਵਾਂ ਹੁੰਗਾਰਾ, ਹਜ਼ਾਰਾਂ ਯਾਦਾਂ ਨਾਲ ਸਮਾਪਤ ਹੋਇਆ ਸ਼ਾਨਦਾਰ ਸੱਭਿਆਚਾਰਕ ਸਮਾਗਮ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ ਸਮਾਜ ਸੇਵੀ ਅਰਸ਼ ਸੱਚਰ ਦੀ ਅਗਵਾਈ ਹੇਠ ਕਰਵਾਇਆ ਗਿਆ ‘ਤੀਆਂ 2026’ ਦਾ ਸੱਭਿਆਚਾਰਕ ਮੇਲਾ ਪੰਜਾਬੀ ਰੰਗਾਂ, ਰੌਣਕਾਂ ਤੇ ਉਤਸ਼ਾਹ ਭਰੇ ਮਾਹੌਲ ’ਚ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ’ਚ ਫਰੀਦਕੋਟ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਮਾਵਾਂ, ਭੈਣਾਂ, ਧੀਆਂ ਤੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। ਸਮਾਗਮ ਦੀ ਸਫਲ ਸਮਾਪਤੀ ਉਪਰੰਤ ਅਰਸ਼ ਸੱਚਰ ਨੇ ਸਮੂਹ ਭਾਗੀਦਾਰਾਂ, ਉਨ੍ਹਾਂ ਦੇ ਮਾਪਿਆਂ, ਪਰਿਵਾਰਾਂ, ਮਹਿਮਾਨਾਂ, ਸਹਿਯੋਗੀਆਂ, ਵਲੰਟੀਅਰਾਂ, ਮੀਡੀਆ ਸਾਥੀਆਂ ਅਤੇ ਫਰੀਦਕੋਟ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਪਿਆਰ, ਸਤਿਕਾਰ ਅਤੇ ਭਰੋਸਾ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ, ਜੋ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਦਾ ਹੌਸਲਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਤੀਆਂ ਵਰਗੇ ਸੱਭਿਆਚਾਰਕ ਸਮਾਗਮ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਤੇ ਰਵਾਇਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਅਪਣਾਉਣ ਦਾ  ਸੰਦੇਸ਼ ਦਿੱਤਾ। ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੇ ਪਿਆਰ ਤੇ ਆਸ਼ੀਰਵਾਦ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਸਮਾਜਿਕ, ਸੱਭਿਆਚਾਰਕ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਤੇ ਲੋਕ ਭਲਾਈ ਦੇ ਸਮਾਗਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਸਮਾਜ ’ਚ ਆਪਸੀ ਭਾਈਚਾਰਾ, ਸੱਭਿਆਚਾਰ ਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਅੰਤ ’ਚ ਇੱਕ ਵਾਰ ਫਿਰ ਸਮੂਹ ਫਰੀਦਕੋਟ ਵਾਸੀਆਂ, ਮਾਵਾਂ, ਭੈਣਾਂ, ਧੀਆਂ, ਮਾਪਿਆਂ, ਸਹਿਯੋਗੀਆਂ ਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਪੂੰਜੀ ਹੈ ਤੇ ਇਸੇ ਸਹਿਯੋਗ ਨਾਲ ਸਮਾਜ ਸੇਵਾ ਦੇ ਅਜਿਹੇ ਉਪਰਾਲੇ ਭਵਿੱਖ ’ਚ ਵੀ ਜਾਰੀ ਰਹਿਣਗੇ। Teej Festival

ਇਹ ਵੀ ਪੜ੍ਹੋ : Himachal Pradesh Weather: ਹਿਮਾਚਲ ’ਚ 7 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ

ਹਿੰਸਾ ਨਹੀਂ, ਪਿਆਰ ਹੀ ਪੰਜਾਬ ਦਾ ਸੱਭਿਆਚਾਰ
ਹਿੰਸਾ ਨਹੀਂ, ਪਿਆਰ ਹੀ ਪੰਜਾਬ ਦਾ ਸੱਭਿਆਚਾਰ

ਅੰਮ੍ਰਿਤਸਰ ਸ਼ਹਿਰ ’ਚ ਇੱਕ ਧਾਰਮਿਕ ਆਗੂ ਦੇ ਕਤਲ ਦੀ ਘਟਨਾ ਨਾਲ ਸੂਬੇ ਦੀ ਅਮਨ-ਅਮਾਨ ਦੀ ਸਥਿਤੀ ਬਾਰੇ ਸਵਾਲ ਉੱਠਣ ਲੱਗੇ ਹਨ ਹਿੰਸਾ ਮੰਦਭਾਗੀ ਹੈ ਪੰਜਾਬ ਦਾ ਧਾਰਮਿਕ ਤੇ ਸੱਭਿਆਚਾਰਕ ਵਿਰਸਾ ਪਿਆਰ, ਸਦਭਾਵਨਾ, ਮਿਲਵਰਤਣ ਤੇ ਅਹਿੰਸਾ ਦਾ ਸੰਦੇਸ਼ ਦਿੰਦਾ ਹੈ ਪੰਜਾਬ ਦਾ ਇਤਿਹਾਸ ਨਿਹੱਥੇ, ਨਿਰਦੋਸ਼ਾਂ ਦੀ ਰਾਖੀ ਲਈ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪੰਜਾਬ ਪਿਆਰ ਸਿਖਾਉਂਦਾ ਹੈ ‘ਇੱਕ ਨੂਰ ਤੋਂ ਸਾਰੇ ਸਾਜੇ ਹਾਂ’, ਦੀ ਸਿੱਖਿਆ ਧਾਰਮਿਕ ਸਥਾਨਾਂ ’ਚੋਂ ਗੂੰਜਦੀ ਹੈ ਇੱਥੋਂ ਦੀ ਧਰਤੀ ਨੇ ਹਰ ਵਿਦੇਸ਼ੀ ਧਰਮ, ਸੱਭਿਆਚਾਰ, ਕਲਾ ਅਤੇ ਵਿਚਾਰਧਾਰਾ ਨੂੰ ਸਨਮਾਨ ਦਿੱਤਾ ਹੈ

ਇੱਥੇ ਇਰਾਨ ’ਚੋਂ ਆਏ ਸੂਫ਼ੀਆਂ ਨੇ ਲੋਕ ਸੰਸਕ੍ਰਿਤੀ ’ਚ ਡੂੰਘੀ ਥਾਂ ਬਣਾਈ ਹੈ ਸੂਫੀਆਂ ਨੂੰ ‘ਬਾਬਿਆਂ’ ਦੇ ਨਾਂਅ ਨਾਲ ਸਤਿਕਾਰ ਮਿਲਿਆ ਹੈ ਪਵਿੱਤਰ ਗ੍ਰੰਥਾਂ ’ਚ ਧਰਮਾਂ ਦੀ ਸਾਂਝ ਝਲਕਾਰੇ ਮਾਰਦੀ ਹੈ ਵਿਰੋਧੀ ਵਿਚਾਰਾਂ ਲਈ ਸੰਵਾਦ, ਵਿਚਾਰ-ਵਟਾਂਦਰਾ ਤੇ ਬਹਿਸ ਹੈ ਵਿਚਾਰਾਂ ਨੂੰ ਦਲੀਲਾਂ ਨਾਲ ਸਹਿਮਤੀ ਹਾਸਲ ਕਰਨ ਦੀ ਰਵਾਇਤ ਹੈ ਕੋਈ ਵਿਚਾਰ ਉਦੋਂ ਹੀ ਫੈਲਦਾ ਹੈ

ਜਦੋਂ ਉਸ ਵਿਚਾਰ ਦੀ ਉੱਤਮਤਾ ਸੰਵਾਦ ਅਤੇ ਵਿਚਾਰ-ਵਟਾਂਦਰੇ ਰਾਹੀਂ ਸਾਬਤ ਹੁੰਦੀ ਹੈ ਪੰਜਾਬੀਆਂ ਨੇ ਦੁਨੀਆਂ ਦੇ ਦਰਜ਼ਨਾਂ ਮੁਲਕਾਂ ’ਚ ਆਪਣਾ ਚੰਗਾ ਰੁਤਬਾ ਬਣਾਇਆ ਹੈ ਇਹ ਸਭ ਪ੍ਰਾਪਤੀਆਂ ਵਿਦੇਸ਼ਾਂ ’ਚ ਸਹਿਚਾਰ, ਮੇਲ-ਮਿਲਾਪ ਤੇ ਪਿਆਰ ਨਾਲ ਹੀ ਸੰਭਵ ਹੋਈਆਂ ਹਨ ਪਿਆਰ ਨਾਲ ਵਿਰੋਧੀ ਵੀ ਜਿੱਤੇ ਜਾਂਦੇ ਹਨ ਤੇ ਸਾਰੇ ਇੱਕ ਕਤਾਰ ’ਚ ਖੜ੍ਹੇ ਹੋ ਜਾਂਦੇ ਹਨ ਜਿੱਥੋਂ ਤੱਕ ਧਰਮਾਂ ਦਾ ਸਬੰਧ ਹੈ ਸਾਰਾ ਸੰਸਾਰ, ਸਾਰੀ ਕਾਇਨਾਤ ਹੀ ਪ੍ਰਭੂ ਦੀ ਰਚਨਾ ਹੈ

ਸਾਰਾ ਸੰਸਾਰ ਹੀ ਇੱਕ ਪਰਿਵਾਰ ਹੈ ਪੰਜਾਬ ਦੀ ਤਾਕਤ ਤੇ ਪਛਾਣ ਪਿਆਰ, ਭਾਈਚਾਰਾ ਤੇ ਹਸਮੁਖਤਾ ਹੈ ਸੂਬੇ ਨੇ ਪਹਿਲਾਂ ਹੀ ਕਾਲਾ ਦੌਰਾ ਹੰਢਾਇਆ ਹੈ ਉਸ ਵੇਲੇ ਵੀ ਭਾਈਚਾਰੇ ਦੀ ਤਾਕਤ ਨੇ ਵਿਦੇਸ਼ੀ ਤਾਕਤਾਂ ਨੂੰ ਨਾਕਾਮ ਕੀਤਾ ਹੈ ਹੁਣ ਵੀ ਜ਼ਰੂਰੀ ਹੈ ਕਿ ਸਾਰੇ ਪੰਜਾਬੀ ਪਿਆਰ ਤੇ ਭਾਈਚਾਰੇ ਦਾ ਸਬੂਤ ਦੇ ਕੇ ਧਰਮਾਂ ਦੀ ਸ਼ਾਨ ਨੂੰ ਬੁਲੰਦ ਰੱਖਣ ਇਸ ਸਮੇਂ ਪੰਜਾਬ ਵਿੱਚ ਨਸ਼ੇ, ਬੇਰੁਜ਼ਗਾਰੀ, ਪ੍ਰਦੂਸ਼ਣ, ਸਾਈਬਰ ਕ੍ਰਾਈਮ, ਕਰਜਿਆਂ ਨਾਲ ਲੱਦੀ ਆਰਥਿਕਤਾ ਜਿਹੀਆਂ ਸਮੱਸਿਆਵਾਂ ਨਾਲ ਲੜਨ ਦੀ ਜ਼ਰੂਰਤ ਹੈ ਇਹ ਲੜਾਈ ਗਿਆਨ, ਵਿਗਿਆਨ, ਸਿੱਖਿਆ, ਤਕਨੀਕ ਦੇ ਵਾਧੇ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਸਰਕਾਰਾਂ ਤੇ ਜਨਤਾ ਦੇ ਯਤਨ ਤਾਂ ਹੀ ਕਾਮਯਾਬ ਹੋਣਗੇ ਬਸ਼ਰਤੇ ਅਮਨ-ਅਮਾਨ ਤੇ ਭਾਈਚਾਰਾ ਕਾਇਮ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ