Ind Vs Ban - Sach Kahoon Punjabi
IND vs BAN: ਏਸ਼ੀਆ ਕੱਪ ’ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜੇਕਰ ਅੱਜ ਭਾਰਤ ਜਿੱਤਿਆ ਤਾਂ ਫਾਈਨਲ ਪੱਕਾ
5 ਸਾਲਾਂ ਤੋਂ ਨਹੀਂ ਹਾਰਿਆ ਭਾਰਤ | IND vs BAN
IND vs BAN: ਸਪੋਰਟਸ ਡੈਸਕ। ਏਸ਼ੀਆ ਕੱਪ ਦੇ ਸੁਪਰ-4 ’ਚ ਅੱਜ ਭਾਰਤੀ ਟੀਮ ਦਾ ਸਾਹਮਣਾ ਬੰਗਲਾਦੇਸ਼ੀ ਟੀਮ ਨਾਲ ਹੈ। ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਅੱਜ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ ਟੀਮ ਦਾ ਫਾਈਨਲ ’ਚ ਪਹੁੰਚਣ ਦਾ ਰਸਤਾ ਕਾਫੀ ਸੌਖਾ ਹੋ ਜਾਵੇਗਾ। ਬੰਗਲਾਦੇਸ਼ ਨੇ ਆਪਣੇ ਪਹਿਲੇ ਸੁਪਰ 4 ਮੈਚ ’ਚ ਸ਼੍ਰੀਲੰਕਾ ਨੂੰ ਹਰਾਇਆ ਹੈ। ਜੇਕਰ ਇਹ ਟੀਮ ਭਾਰਤ ਨੂੰ ਹਰਾਉਣ ’ਚ ਸਫਲ ਰਹਿੰਦੀ ਹੈ, ਤਾਂ ਇਸ ਦੇ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਜਾਣਗੀਆਂ।
ਇਹ ਖਬਰ ਵੀ ਪੜ੍ਹੋ : Gold Price Today: ਡਾਲਰ ’ਚ ਤੇਜ਼ੀ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ? ਜਾਣੋ ਕਿੰਨਾ ਸਸਤਾ ਹੋਇਆ ਸ…
ਮੈਚ ਸਬੰਧੀ ਜਾਣਕਾਰੀ | IND vs BAN
ਟੂਰਨਾਮੈਂਟ : ਏਸ਼ੀਆ ਕੱਪ 2025
ਫਾਰਮੈਟ : ਟੀ20 ਕ੍ਰਿਕੇਟ
ਮੈਚ : ਸੁਪਰ-4 ਮੁਕਾਬਲਾ
ਟੀਮਾਂ : ਭਾਰਤ ਬਨਾਮ ਬੰਗਲਾਦੇਸ਼
ਸਟੇਡੀਅਮ : ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ
ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8 ਵਜੇ
5 ਸਾਲਾਂ ’ਚ ਬੰਗਲਾਦੇਸ਼ ਤੋਂ ਨਹੀਂ ਹਾਰੀ ਟੀਮ ਇੰਡੀਆ
ਭਾਰਤ ਨੇ ਟੀ-20 ਕ੍ਰਿਕੇਟ ’ਚ ਬੰਗਲਾਦੇਸ਼ ’ਤੇ ਦਬਦਬਾ ਹਮੇਸ਼ਾ ਤੋਂ ਹੀ ਬਣਾ ਕੇ ਰੱਖਿਆ ਹੈ। ਦੋਵਾਂ ਟੀਮਾਂ ਨੇ ਹੁਣ ਤੱਕ 17 ਮੈਚ ਖੇਡੇ ਹਨ, ਜਿਨ੍ਹਾਂ ’ਚੋਂ 16 ਭਾਰਤ ਨੇ ਜਿੱਤੇ ਹਨ। ਬੰਗਲਾਦੇਸ਼ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਬੰਗਲਾਦੇਸ਼ ਨੇ ਇਸ ਫਾਰਮੈਟ ’ਚ ਪਹਿਲੀ ਤੇ ਆਖਰੀ ਵਾਰ 2019 ’ਚ ਦਿੱਲੀ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਕਾਰ ਆਖਰੀ ਮੁਲਾਕਾਤ ਪਿਛਲੇ ਸਾਲ ਹੈਦਰਾਬਾਦ ’ਚ ਹੋਈ ਸੀ, ਜਿੱਥੇ ਭਾਰਤੀ ਟੀਮ ਨੇ 133 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਭਾਰਤੀ ਟੀਮ ਦੇ ਪਲੇਇੰਗ-11 ’ਚ ਬਦਲਾਅ ਦੀ ਉਮੀਦ ਘੱਟ
ਭਾਰਤੀ ਟੀਮ ਉਹ ਹੀ ਪਲੇਇੰਗ-11 ਮੈਦਾਨ ’ਤੇ ਉਤਾਰ ਸਕਦੀ ਹੈ ਜੋ ਪਿਛਲੀ ਮੈਚ ’ਚ ਉਤਾਰੀ ਸੀ। ਇਸ ਦਾ ਮਤਲਬ ਹੈ ਕਿ ਉਪਕਪਤਾਨ ਸ਼ੁਭਮਨ ਗਿੱਲ ਫਿਰ ਅਭਿਸ਼ੇਕ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਸੰਜੂ ਸੈਮਸਨ ਮੱਧ ਕ੍ਰਮ ’ਚ ਹੀ ਖੇਡਣਗੇ। ਜਸਪ੍ਰੀਤ ਬੁਮਰਾਹ ਟੀਮ ’ਚ ਇੱਕੋ-ਇੱਕ ਮਾਹਰ ਤੇਜ਼ ਗੇਂਦਬਾਜ਼ ਹੋਣ ਦੀ ਸੰਭਾਵਨਾ ਹੈ। ਆਲਰਾਊਂਡਰ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਤੇਜ਼ ਗੇਂਦਬਾਜ਼ੀ ਵਿਭਾਗ ’ਚ ਬੁਮਰਾਹ ਦਾ ਸਾਥ ਦੇਣਗੇ। ਅਕਸ਼ਰ ਪਟੇਲ, ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਮੁੱਖ ਤਿੰਨ ਸਪਿਨਰ ਹੋਣਗੇ। IND vs BAN
ਹਾਰਦਿਕ ਕੋਲ ਅਰਸ਼ਦੀਪ ਨੂੰ ਪਛਾੜਨ ਦਾ ਮੌਕਾ | IND vs BAN
ਜੇਕਰ ਆਲਰਾਊਂਡਰ ਹਾਰਦਿਕ ਪੰਡਯਾ ਇਸ ਮੈਚ ’ਚ ਚਾਰ ਵਿਕਟਾਂ ਹਾਸਲ ਕਰਦੇ ਹਨ ਤਾਂ ਤਾਂ ਉਹ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਬਣ ਸਕਦੇ ਹਨ। ਵਰਤਮਾਨ ’ਚ, ਹਾਰਦਿਕ 97 ਵਿਕਟਾਂ ਨਾਲ ਦੂਜੇ ਸਥਾਨ ’ਤੇ ਹੈ। ਖੱਬੇ ਹੱਥ ਦੇ ਸਪਿਨਰ ਅਰਸ਼ਦੀਪ ਸਿੰਘ, ਜੋ ਪਹਿਲੇ ਨੰਬਰ ’ਤੇ ਹਨ, ਨੇ 100 ਵਿਕਟਾਂ ਲਈਆਂ ਹਨ। ਅਰਸ਼ਦੀਪ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਸ਼ਾਮਲ ਹੈ, ਪਰ ਉਸਨੇ ਹੁਣ ਤੱਕ (ਓਮਾਨ ਵਿਰੁੱਧ) ਸਿਰਫ਼ ਇੱਕ ਮੈਚ ਖੇਡਿਆ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਤੇ ਵਰੁਣ ਚੱਕਰਵਰਤੀ।
ਬੰਗਲਾਦੇਸ਼ : ਸੈਫ ਹਸਨ, ਤਨਜ਼ੀਦ ਹਸਨ, ਲਿਟਨ ਦਾਸ (ਕਪਤਾਨ), ਤੌਹੀਦ ਹਿਰਦੋਏ, ਸ਼ਮੀਮ ਹੁਸੈਨ, ਜ਼ਾਕਿਰ ਅਲੀ, ਮੇਹਿਦੀ ਹਸਨ, ਨਸੂਮ ਅਹਿਮਦ, ਤਸਕੀਨ ਅਹਿਮਦ, ਤਨਜ਼ੀਮ ਹਸਨ, ਤੇ ਮੁਸਤਫਿਜ਼ੁਰ ਰਹਿਮਾਨ।
Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ
22 ਗੇਂਦਾਂ ’ਚ ਅਰਧਸੈਂਕੜਾ ਕੀਤਾ ਪੂਰਾ | Sanju Samson
ਕਪਤਾਨ ਸੂਰਿਆ ਦਾ ਵੀ ਅਰਧਸੈਂਕੜਾ
ਹੈਦਰਾਬਾਦ (ਏਜੰਸੀ)। Sanju Samson: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵੱਲੋਂ ਪਹਿਲਾਂ ਖੇਡਦੇ ਹੋਏ ਓਪਨਰ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ ਜੜਿਆ ਹੈ। ਸੰਜੂ ਨੇ 10ਵੇ ਓਵਰ ’ਚ ਲਗਾਤਾਰ 5 ਛੱਕੇ ਜੜੇ ਹਨ।
ਉਨ੍ਹਾਂ ਨੇ ਕਪਤਾਨ ਸੂਰਿਆਕੁਮਾਰ ਯਾਦਵ ਹਨ। ਸੂਰਿਆਕੁਮਾਰ ਯਾਦਵ ਨੇ ਵੀ ਆਪਣਾ ਅਰਧਸੈਂਕੜਾ ਪੂਰਾ ਕਰ ਲਿਆ ਹੈ। ਸੰਜੂ ਸੈਮਸਨ ਨੇ ਰਿਸ਼ਾਦ ਹੁਸੈਨ ਦੇ ਦੂਜੇ ਹੀ ਓਵਰ ’ਚ ਲਗਾਤਾਰ ਪੰਜ ਛੱਕੇ ਜੜੇ ਹਨ। ਭਾਰਤੀ ਟੀਮ ਦੀ ਇੱਕੋ-ਇੱਕ ਵਿਕਟ ਓਪਨਰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਡਿੱਗੀ ਹੈ। ਅਭਿਸ਼ੇਕ ਨੇ ਸਿਰਫ 4 ਦੌੜਾਂ ਬਣਾਈਆਂ ਤੇ ਦੂਜੇ ਹੀ ਓਵਰ ’ਚ ਆਊਟ ਹੋ ਗਏ। ਬੰਗਲਾਦੇਸ਼ ਵੱਲੋਂ ਇੱਕੋ-ਇੱਕ ਵਿਕਟ ਤੰਜੀਮ ਹਸਨ ਸ਼ਾਕਿਬ ਨੇ ਲਈ ਹੈ। ਸੰਜੂ ਸੈਮਸਨ ਨੇ ਆਪਣਾ ਸੈਂਕੜਾ 40 ਗੇਂਦਾਂ ‘ਚ ਪੂਰਾ ਕੀਤਾ। Sanju Samson
IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ
ਮਹਿਮੂਦੁੱਲਾ ਦਾ ਆਖਿਰੀ ਟੀ20 ਮੁਕਾਬਲਾ | IND vs BAN
ਹੈਦਰਾਬਾਦ ’ਚ ਪਹਿਲੀ ਵਾਰ ਹੋਵੇਗਾ ਦੋਵਾਂ ਟੀਮਾ ਵਿਚਕਾਰ ਮੈਚ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਸੀਰੀਜ ਦਾ ਤੀਜਾ ਤੇ ਆਖਿੀ ਮੈਚ ਅੱਜ ਹੈਦਰਾਬਾਦ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਸ਼ੁਰੂ ਹੋਵੇਗਾ। ਭਾਰਤ 3 ਮੈਚਾਂ ਦੀ ਸੀਰੀਜ ’ਚ 2-0 ਨਾਲ ਅੱਗੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਦੀ ਨਜਰ ਕਲੀਨ ਸਵੀਪ ’ਤੇ ਹੋਵੇਗੀ। ਸੀਰੀਜ ਪਹਿਲਾਂ ਹੀ ਜਿੱਤ ਚੁੱਕੀ ਟੀਮ ਇੰਡੀਆ ਅੱਜ ਕੁੱਝ ਤਜਰਬੇ ਕਰ ਸਕਦੀ ਹੈ। ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਨੂੰ ਪਹਿਲੇ ਦੋ ਟੀ-20 ’ਚ ਮੌਕਾ ਨਹੀਂ ਮਿਲਿਆ, ਦੋਵੇਂ ਅੱਜ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ।
Read This : IND vs BAN: ਟੀਮ ਇੰਡੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ ’ਤੇ, ਇੱਥੇ ਪੜ੍ਹੋ ਭਾਰਤ ਬਨਾਮ ਬੰਗਲਾਦੇਸ਼ ਦੂਜੇ ਟੀ20 ਮੈਚ ਨਾਲ ਜੁੜੇ ਅਪਡੇਟਸ
ਹੁਣ ਮੈਚ ਸਬੰਧੀ ਜਾਣਕਾਰੀ | IND vs BAN
ਟੂਰਨਾਮੈਂਟ : ਤਿੰਨ ਮੈਚਾਂ ਦੀ ਟੀ20 ਸੀਰੀਜ਼
ਟੀਮਾਂ : ਭਾਰਤ ਬਨਾਮ ਬੰਗਲਾਦੇਸ਼
ਮੈਚ : ਤੀਜਾ ਟੀ-20
ਕਦੋਂ : 12 ਅਕਤੂਬਰ 2024
ਕਿੱਥੇ : ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ
ਟਾਸ : ਸ਼ਾਮ 6:30 ਵਜੇ
ਮੈਚ ਸ਼ੁਰੂ : ਸ਼ਾਮ 7:00 ਵਜੇ
ਮਹਿਮੂਦੁੱਲਾ ਦਾ ਟੀ-20 ਤੋਂ ਸੰਨਿਆਸ | IND vs BAN
ਅੱਜ ਬੰਗਲਾਦੇਸ਼ ਦੇ ਬੱਲੇਬਾਜ ਮਹਿਮੂਦੁੱਲਾ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। 38 ਸਾਲਾਂ ਦੇ ਮਹਿਮੂਦੁੱਲਾ ਨੇ ਦੂਜੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 38 ਸਾਲਾਂ ਦੇ ਮਹਿਮੂਦੁੱਲਾ ਨੇ 2021 ’ਚ ਹੀ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਉਹ ਇੱਕਰੋਜ਼ਾ ਫਾਰਮੈਟ ’ਚ ਖੇਡਣਾ ਜਾਰੀ ਰੱਖਣਗੇ।
ਬੰਗਲਾਦੇਸ਼ ਤੋਂ ਸਿਰਫ ਹੁਣ ਤੱਕ ਇੱਕ ਟੀ20 ਮੈਚ ਹਾਰਿਆ ਹੈ ਭਾਰਤ
ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਇੰਟਰਨੈਸ਼ਨਲ ’ਚ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 15 ’ਚ ਜਿੱਤ ਦਰਜ ਕੀਤੀ ਤੇ ਬੰਗਲਾਦੇਸ਼ ਸਿਰਫ ਇੱਕ ’ਚ ਜਿੱਤਿਆ। ਬੰਗਲਾਦੇਸ਼ ਨੂੰ ਇਹ ਜਿੱਤ 2019 ’ਚ ਦਿੱਲੀ ਦੇ ਮੈਦਾਨ ’ਤੇ ਮਿਲੀ ਸੀ।
ਨਿਤੀਸ਼ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ
ਇਸ ਸੀਰੀਜ ’ਚ ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਲੜੀ ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਨਿਤੀਸ਼ ਨੇ ਪਿਛਲੇ ਮੈਚ ’ਚ 34 ਗੇਂਦਾਂ ’ਤੇ 74 ਦੌੜਾਂ ਬਣਾਈਆਂ ਸਨ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ ਸੀ। ਗੇਂਦਬਾਜਾਂ ’ਚ ਵਰੁਣ ਚੱਕਰਵਰਤੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ ਬਣੇ ਹੋਏ ਹਨ। ਪਿਛਲੇ ਮੈਚ ’ਚ ਉਸ ਨੇ ਸਿਰਫ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ। ਵਰੁਣ ਨੇ ਸੀਰੀਜ ’ਚ 2 ਮੈਚਾਂ ’ਚ 5 ਵਿਕਟਾਂ ਲਈਆਂ ਹਨ। IND vs BAN
ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ
ਬੰਗਲਾਦੇਸ਼ ਲਈ ਸੀਰੀਜ ’ਚ ਮੇਹਦੀ ਹਸਨ ਮਿਰਾਜ ਨੇ ਸਭ ਤੋਂ ਜ਼ਿਆਦਾ 51 ਦੌੜਾਂ ਬਣਾਈਆਂ। ਹਾਲਾਂਕਿ ਪਿਛਲੇ ਮੈਚ ’ਚ ਉਹ 16 ਗੇਂਦਾਂ ’ਚ ਸਿਰਫ 16 ਦੌੜਾਂ ਹੀ ਬਣਾ ਸਕੇ ਸਨ। ਮੁਸਤਫਿਜੁਰ ਰਹਿਮਾਨ ਨੇ ਇਸ ਸੀਰੀਜ ’ਚ ਟੀਮ ਲਈ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ ਹਨ। IND vs BAN
ਪਿੱਚ ਰਿਪੋਰਟ | IND vs BAN
ਹੈਦਰਾਬਾਦ ’ਚ ਹੁਣ ਤੱਕ 2 ਟੀ-20 ਖੇਡੇ ਜਾ ਚੁੱਕੇ ਹਨ। ਇੱਥੇ ਭਾਰਤ ਨੇ ਇੱਕ ਮੈਚ ਵੈਸਟਇੰਡੀਜ ਖਿਲਾਫ ਤੇ ਇੱਕ ਅਸਟਰੇਲੀਆ ਖਿਲਾਫ਼ ਖੇਡਿਆ ਹੈ, ਭਾਰਤ ਨੇ ਦੋਵੇਂ ਹੀ ਜਿੱਤੇ ਹਨ। ਦੋਵਾਂ ਮੈਚਾਂ ’ਚ ਸਿਰਫ ਪਿੱਛਾ ਕਰਨ ਵਾਲੀ ਟੀਮ ਨੂੰ ਹੀ ਸਫਲਤਾ ਮਿਲੀ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਨੂੰ ਤਰਜੀਹ ਦੇਵੇਗੀ।
ਮੌਸਮ ਦੀ ਸਥਿਤੀ | IND vs BAN
ਹੈਦਰਾਬਾਦ ’ਚ ਅੱਜ ਦੇ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ 40 ਫੀਸਦੀ ਤੱਕ ਹੈ। ਸਵੇਰੇ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ। ਤਾਪਮਾਨ 23 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs BAN
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਨਿਤੀਸ਼ ਕੁਮਾਰ ਰੈੱਡੀ, ਹਾਰਦਿਕ ਪੰਡਯਾ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮਯੰਕ ਯਾਦਵ/ਹਰਸ਼ਿਤ ਰਾਣਾ।
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਪਰਵੇਜ ਹਸਨ ਇਮੋਨ, ਲਿਟਨ ਦਾਸ (ਵਿਕੇਟਕੀਪਰ), ਜਾਕਰ ਅਲੀ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਰਿਸਾਦ ਹੁਸੈਨ, ਮੁਸਤਫਿਜੁਰ ਰਹਿਮਾਨ, ਤਸਕੀਨ ਅਹਿਮਦ ਤੇ ਤਨਜੀਮ ਹਸਨ ਸ਼ਾਕਿਬ।
IND vs BAN: ਟੀਮ ਇੰਡੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ ’ਤੇ, ਇੱਥੇ ਪੜ੍ਹੋ ਭਾਰਤ ਬਨਾਮ ਬੰਗਲਾਦੇਸ਼ ਦੂਜੇ ਟੀ20 ਮੈਚ ਨਾਲ ਜੁੜੇ ਅਪਡੇਟਸ
ਜਾਣੋ ਸੰਭਾਵਿਤ ਪਲੇਇੰਗ-11 | IND vs BAN
ਦਿੱਲੀ ’ਚ ਬੰਗਲਾਦੇਸ਼ ਤੋਂ ਇੱਕੋ-ਇੱਕ ਟੀ20 ਹਾਰਿਆ ਹੈ ਭਾਰਤ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ ਵਿਚਕਾਰ ਟੀ-20 ਸੀਰੀਜ ਦਾ ਦੂਜਾ ਮੈਚ ਅੱਜ ਦਿੱਲੀ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਅਰੁਣ ਜੇਤਲੀ ਸਟੇਡੀਅਮ ’ਚ ਸ਼ੁਰੂ ਹੋਵੇਗਾ। ਭਾਰਤ ਗਵਾਲੀਅਰ ’ਚ ਪਹਿਲਾ ਮੈਚ ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਸੀਰੀਜ ’ਚ 2-0 ਦੀ ਅਜੇਤੂ ਬੜ੍ਹਤ ਲੈ ਸਕਦੀ ਹੈ। ਬੰਗਲਾਦੇਸ਼ ਨੂੰ ਵੇਖਦੇ ਹੋਏ ਟੀਮ ਇੰਡੀਆ ਅੱਜ ਕੁਝ ਤਜਰਬੇ ਕਰ ਸਕਦੀ ਹੈ। ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਨੂੰ ਪਹਿਲੇ ਟੀ-20 ’ਚ ਮੌਕਾ ਨਹੀਂ ਮਿਲਿਆ, ਦੋਵੇਂ ਅੱਜ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ। IND vs BAN
ਇਹ ਵੀ ਪੜ੍ਹੋ : IND Vs SL: ਮਹਿਲਾ ਟੀ20 ਵਿਸ਼ਵ ਕੱਪ, ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ, ਸੈਮੀਫਾਈਨਲ ਲਈ ਜਿੱਤ ਜ਼ਰੂਰੀ
ਮੇਲ ਵੇਰਵੇ | IND vs BAN
ਦੂਜਾ ਟੀ-20 : ਭਾਰਤ ਬਨਾਮ ਬੰਗਲਾਦੇਸ
ਕਦੋਂ : 9 ਅਕਤੂਬਰ 2024
ਕਿੱਥੇ : ਅਰੁਣ ਜੇਤਲੀ ਸਟੇਡੀਅਮ, ਨਵੀਂ ਦਿੱਲੀ
ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ : ਸ਼ਾਮ 7:00 ਵਜੇ।
ਭਾਰਤ ਆਪਣਾ ਇੱਕੋ ਇੱਕ ਮੈਚ ਬੰਗਲਾਦੇਸ਼ ਤੋਂ ਦਿੱਲੀ ’ਚ ਹੀ ਹਾਰਿਆ
ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਅੰਤਰਰਾਸ਼ਟਰੀ ’ਚ ਹੁਣ ਤੱਕ 15 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 14 ’ਚ ਜਿੱਤ ਦਰਜ ਕੀਤੀ ਤੇ ਬੰਗਲਾਦੇਸ਼ ਸਿਰਫ ਇੱਕ ’ਚ ਜਿੱਤਿਆ। ਇਹ ਜਿੱਤ 2019 ’ਚ ਦਿੱਲੀ ਦੇ ਮੈਦਾਨ ’ਤੇ ਹੀ ਮਿਲੀ ਸੀ, ਅੱਜ ਦਾ ਮੈਚ ਵੀ ਦਿੱਲੀ ’ਚ ਹੀ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੇ ਸਾਰੇ ਮੈਚਾਂ ’ਚ ਬੰਗਲਾਦੇਸ਼ ਨੂੰ ਹਰਾਇਆ।
ਹਰਸ਼ਿਤ ਤੇ ਬਿਸ਼ਨੋਈ ਨੂੰ ਮੌਕਾ ਦੇ ਸਕਦਾ ਹੈ ਭਾਰਤ
ਬੰਗਲਾਦੇਸ਼ ਨੂੰ ਵੇਖਦੇ ਹੋਏ ਟੀਮ ਇੰਡੀਆ ਦੂਜੇ ਟੀ-20 ’ਚ ਕੁਝ ਪ੍ਰਯੋਗ ਕਰ ਸਕਦੀ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਰਵੀ ਬਿਸ਼ਨੋਈ ਤੇ ਅਰਸ਼ਦੀਪ ਸਿੰਘ ਜਾਂ ਮਯੰਕ ਯਾਦਵ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਡੈਬਿਊ ਕੈਪ ਦੇ ਸਕਦੀ ਹੈ।
ਸੂਰਿਆ ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ
ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਇਸ ਸਾਲ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਪਰ ਉਹ ਇਸ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ। ਉਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ 2024 ’ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂਅ 12 ਮੈਚਾਂ ’ਚ 320 ਦੌੜਾਂ ਹਨ। ਸੂਰਿਆ ਨੇ ਪਹਿਲੇ ਮੈਚ ’ਚ ਵੀ 29 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੂੰ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਤੇ ਹਾਰਦਿਕ ਪੰਡਯਾ ਦਾ ਵੀ ਪੂਰਾ ਸਹਿਯੋਗ ਮਿਲਿਆ। ਗੇਂਦਬਾਜਾਂ ’ਚ ਅਰਸ਼ਦੀਪ ਸਿੰਘ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ’ਚ ਬਣਿਆ ਹੋਇਆ ਹੈ। ਪਹਿਲੇ ਮੈਚ ’ਚ ਵੀ ਉਸ ਨੇ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਲਈ ਉਸ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ। ਅਰਸ਼ਦੀਪ ਨੇ ਇਸ ਸਾਲ 13 ਮੈਚਾਂ ’ਚ 27 ਵਿਕਟਾਂ ਲਈਆਂ ਹਨ।
ਪਿੱਚ ਰਿਪੋਰਟ | IND vs BAN
ਦਿੱਲੀ ’ਚ ਹੁਣ ਤੱਕ 7 ਟੀ-20 ਖੇਡੇ ਜਾ ਚੁੱਕੇ ਹਨ, ਇੱਥੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਤੇ ਪਿੱਛਾ ਕਰਨ ਵਾਲੀ ਟੀਮ ਨੇ 4 ਮੈਚ ਜਿੱਤੇ। ਬੰਗਲਾਦੇਸ਼ ਨੇ ਬਾਅਦ ’ਚ ਬੱਲੇਬਾਜੀ ਕਰਦੇ ਹੋਏ ਇੱਥੇ ਟੀ-20 ’ਚ ਵੀ ਭਾਰਤ ਨੂੰ ਹਰਾਇਆ। ਪਿਛਲੇ 5 ’ਚੋਂ 4 ਮੈਚਾਂ ’ਚ ਪਿੱਛਾ ਕਰਨ ਵਾਲੀ ਟੀਮ ਨੂੰ ਹੀ ਸਫਲਤਾ ਮਿਲੀ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਨੂੰ ਤਰਜੀਹ ਦੇਵੇਗੀ। IND vs BAN
ਮੌਸਮ ਦੀ ਸਥਿਤੀ
ਦਿੱਲੀ ’ਚ ਅੱਜ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਸਿਰਫ 2 ਫੀਸਦੀ ਹੈ। ਤਾਪਮਾਨ 23 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਰਾਤ ਨੂੰ ਤਰੇਲ ਡਿੱਗੇਗੀ, ਜਿਸ ਕਾਰਨ ਗੇਂਦਬਾਜ ਟੀਮ ਨੂੰ ਗੇਂਦ ਨੂੰ ਫੜਨ ’ਚ ਦਿੱਕਤ ਆਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਨਿਤੀਸ਼ ਕੁਮਾਰ ਰੈਡੀ, ਹਾਰਦਿਕ ਪੰਡਯਾ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮਯੰਕ ਯਾਦਵ।
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਪਰਵੇਜ ਹਸਨ ਇਮੋਨ, ਲਿਟਨ ਦਾਸ (ਵਿਕਟਕੀਪਰ), ਜਾਕਰ ਅਲੀ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਰਿਸਾਦ ਹੁਸੈਨ, ਮਸਤਫਿਜੁਰ ਰਹਿਮਾਨ, ਤਸਕੀਨ ਅਹਿਮਦ ਤੇ ਸ਼ਰੀਫੁਲ ਇਸਲਾਮ।
ਦੂਜੇ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs BAN: ਭਾਰਤ ਨੇ ਬੰਗਲਾਦੇਸ਼ ਵਿਚਕਾਰ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਤੇ ਆਖਿਰੀ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪੰਜਵੇਂ ਤੇ ਆਖਿਰੀ ਦਿਨ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ। ਮੁਕਾਬਲੇ ਦੇ ਪਹਿਲੇ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋਈ ਸੀ। ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਸਨ, ਮੁਕਾਬਲੇ ਦਾ ਦੂਜਾ ਤੇ ਤੀਜਾ ਦਿਨ ਮੀਂਹ ਕਾਰਨ ਰੱਦ ਰਹੇ ਸਨ।  ਪਰ ਚੌਥੇ ਦਿਨ ਭਾਰਤੀ ਟੀਮ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਬੰਗਲਾਦੇਸ਼ ਨੂੰ ਜਲਦੀ ਆਊਟ ਕਰਕੇ ਪਹਿਲੀ ਪਾਰੀ ‘ਚ 52 ਦੌੜਾਂ ਦੀ ਬੜ੍ਹਤ ਲੀ ਸੀ। IND vs BAN
Read This : IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ
ਦੂਜੀ ਪਾਰੀ ‘ਚ ਬੰਗਲਾਦੇਸ਼ੀ ਟੀਮ 146 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਅਸ਼ਵਿਨ, ਜਡੇਜ਼ਾ ਤੇ ਬੁਮਰਾਹ ਨੂੰ 3-3 ਵਿਕਟਾਂ ਮਿਲੀਆਂ, ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਭਾਰਤੀ ਟੀਮ ਨੂੰ ਦੂਜੀ ਪਾਰੀ ‘ਚ ਜਿੱਤ ਲਈ 95 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਭਾਰਤੀ ਟੀਮ ਨੇ ਹਾਸਲ ਕਰ ਲਿਆ। ਪਹਿਲੀ ਪਾਰੀ ‘ਚ ਯਸ਼ਸਵੀ ਜਾਇਸਵਾਲ ਨੇ ਤੇਜ਼ ਤਰਾਰ ਅਰਧਸੈਂਕੜਾ ਜੜਿਆ ਸੀ, ਦੂਜੀ ਪਾਰੀ ‘ਚ ਵੀ ਯਸ਼ਸਵੀ ਜਾਇਸਵਾਲ ਨੇ ਵਧੀਆ ਅਰਧਸੈਂਕੜੇ ਵਾਲੀ ਪਾਰੀ ਖੇਡੀ, ਜਾਇਸਵਾਲ ਨੇ 51 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ ਜੇਤੂ ਦੌੜਾਂ ਬਣਾਈਆਂ। IND vs BAN
IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ
ਬੰਗਲਾਦੇਸ਼ ਦੂਜੀ ਪਾਰੀ ’ਚ 146 ’ਤੇ ਆਲਆਊਟ | IND vs BAN
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੈਚ ਦਾ ਆਖਰੀ ਤੇ ਪੰਜਵਾਂ ਦਿਨ ਹੈ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ ਸ਼ਾਦਮਾਨ ਇਸਲਾਮ ਨੇ 50 ਤੇ ਮੁਸ਼ਫਿਕੁਰ ਰਹੀਮ ਨੇ 37 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 233 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਫਿਰ ਉਨ੍ਹਾਂ ਨੇ 34.4 ਓਵਰਾਂ ’ਚ 9 ਵਿਕਟਾਂ ’ਤੇ 285 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਦੀਆਂ ਦੋ ਵਿਕਟਾਂ ਵੀ ਝਟਕਾਈਆਂ। ਮੀਂਹ ਕਾਰਨ ਤੀਜੇ ਤੇ ਦੂਜੇ ਦਿਨ ਦੀ ਖੇਡ ਰੱਦ ਕਰਨੀ ਪਈ ਜਦਕਿ ਪਹਿਲੇ ਦਿਨ ਸਿਰਫ 35 ਓਵਰ ਹੀ ਸੁੱਟੇ ਜਾ ਸਕੇ ਸਨ।
Read This : India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ
Lunch on Day 5 in Kanpur!
8⃣ wickets in the morning session ⚡️⚡️#TeamIndia need 95 runs to win the 2nd Test!
Stay tuned for the chase.
Scorecard – https://t.co/JBVX2gyyPf#INDvBAN | @IDFCFIRSTBank pic.twitter.com/aEQFbnBxFB
— BCCI (@BCCI) October 1, 2024
Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ
ਸਭ ਤੋਂ ਤੇਜ਼ ਅਰਧਸੈਂਕੜੇ ਤੇ ਸੈਂਕੜੇ ਦਾ ਰਿਕਾਰਡ ਬਣਾਇਆ
ਕਾਨਪੁਰ ਟੈਸਟ ’ਚ 3 ਓਵਰਾਂ ’ਚ 51 ਤੇ 10 ਓਵਰਾਂ ’ਚ 103 ਦੌੜਾਂ ਬਣਾਈਆਂ
ਸਪੋਰਟਸ ਡੈਸਕ। Yashasvi Jaiswal: ਕਾਨਪੁਰ ਟੈਸਟ ਮੈਚ ’ਚ ਭਾਰਤੀ ਟੀਮ ਨੇ ਅੱਜ ਅਨੋਖਾ ਰਿਕਾਰਡ ਬਣਾਇਆ ਹੈ। ਪਹਿਲਾਂ ਭਾਰਤੀ ਟੀਮ ਨੇ ਕਾਨਪੁਰ ਟੈਸਟ ਦੀ ਪਹਿਲੀ ਪਾਰੀ ’ਚ ਬੰਗਲਾਦੇਸ਼ ਨੂੰ 233 ਦੌੜਾਂ ’ਤੇ ਆਲ ਆਊਟ ਕੀਤਾ। ਦੂਜੇ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਬੰਗਲਾਦੇਸ਼ ਨੇ 107/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਜਵਾਬ ’ਚ ਭਾਰਤ ਨੇ 2 ਵਿਕਟ ਦੇ ਨੁਕਸਾਨ ’ਤੇ 129 ਦੌੜਾਂ ਬਣਾ ਲਈਆਂ ਹਨ। ਰਿਸ਼ਭ ਪੰਤ ਤੇ ਸ਼ੁਭਮਨ ਗਿੱਲ ਕਰੀਜ ’ਤੇ ਹਨ। ਯਸ਼ਸਵੀ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਭਾਰਤ ਨੇ ਟੈਸਟ ਕ੍ਰਿਕੇਟ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ ਪੂਰਾ ਕਰ ਲਿਆ ਹੈ। Yashasvi Jaiswal
ਭਾਰਤ ਨੇ ਇਹ ਉਪਲਬਧੀ ਹਾਸਲ ਕਰਨ ਲਈ ਸਿਰਫ 10.1 ਓਵਰ ਲਏ। ਭਾਰਤੀ ਟੀਮ ਨੇ 2023 ’ਚ ਵੈਸਟਇੰਡੀਜ ਖਿਲਾਫ ਬਣਾਇਆ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਸ ਸਮੇਂ ਭਾਰਤ ਨੂੰ 100 ਦੌੜਾਂ ਬਣਾਉਣ ਲਈ 12.2 ਓਵਰ ਲੱਗੇ ਸਨ। ਇਸ ਤੋਂ ਪਹਿਲਾਂ ਟੀਮ ਨੇ ਸਭ ਤੋਂ ਤੇਜ ਟੈਸਟ ਅਰਧ ਸੈਂਕੜਾ ਵੀ ਪੂਰਾ ਕੀਤਾ ਸੀ। ਗ੍ਰੀਨ ਪਾਰਕ ਸਟੇਡੀਅਮ ’ਚ ਖੇਡੇ ਜਾ ਰਹੇ ਮੈਚ ਦੇ ਦੂਜੇ ਤੇ ਤੀਜੇ ਦਿਨ ਮੀਂਹ ਕਾਰਨ ਖੇਡ ਰੱਦ ਕਰ ਦਿੱਤੀ ਗਈ ਸੀ। ਮੈਚ ਦੇ ਪਹਿਲੇ ਦਿਨ ਸਿਰਫ 35 ਓਵਰ ਹੀ ਖੇਡੇ ਜਾ ਸਕੇ ਸਨ।
ਯਸ਼ਸਵੀ ਦਾ ਛੇਵਾਂ ਟੈਸਟ ਅਰਧ ਸੈਂਕੜਾ | Yashasvi Jaiswal
ਯਸ਼ਸਵੀ ਜਾਇਸਵਾਲ ਨੇ 31 ਗੇਂਦਾਂ ’ਚ ਅਰਧ ਸੈਂਕੜਾ ਜੜਿਆ। ਭਾਰਤ ਵੱਲੋਂ ਇਹ ਚੌਥਾ ਸਭ ਤੋਂ ਤੇਜ ਅਰਧ ਸੈਂਕੜਾ ਹੈ। ਭਾਰਤ ਵੱਲੋਂ ਸਭ ਤੋਂ ਤੇਜ ਅਰਧ ਸੈਂਕੜੇ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂਅ ਹੈ। ਪੰਤ ਨੇ ਇਹ 28 ਗੇਂਦਾਂ ’ਚ ਕੀਤਾ ਸੀ। ਯਸ਼ਸਵੀ ਦਾ ਇਹ ਟੈਸਟ ’ਚ ਛੇਵਾਂ ਅਰਧ ਸੈਂਕੜਾ ਹੈ। Yashasvi Jaiswal
ਬੰਗਲਾਦੇਸ਼ ਪਹਿਲੀ ਪਾਰੀ ’ਚ 233 ਦੌੜਾਂ ’ਤੇ ਆਲ ਆਊਟ
ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅੱਜ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 126 ਦੌੜਾਂ ’ਤੇ ਬਾਕੀ ਦੀਆਂ ਸੱਤ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ ਖਾਲਿਦ ਅਹਿਮਦ (0) ਨੂੰ ਆਖਰੀ ਵਿਕਟ ਦੇ ਤੌਰ ’ਤੇ ਆਊਟ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 300ਵਾਂ ਵਿਕਟ ਸੀ। ਬੰਗਲਾਦੇਸ਼ ਲਈ ਮੋਮਿਨੁਲ ਹੱਕ (107 ਨਾਬਾਦ) ਨੇ ਸੈਂਕੜਾ ਜੜਿਆ। ਇਹ ਉਸ ਦਾ 13ਵਾਂ ਟੈਸਟ ਸੈਂਕੜਾ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ ਨੇ 2-2 ਵਿਕਟਾਂ ਲਈਆਂ। ਜਦਕਿ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। Yashasvi Jaiswal
IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਰੁਕਿਆ, ਭਲਕੇ ਮੈਚ ਦੌਰਾਨ ਵੀ ਮੀਂਹ ਦਾ ਅਲਰਟ
ਮੀਂਹ ਤੋਂ ਰੱਖਿਆ ਕਰਨ ਲਈ ਪਿੱਚ ਨੂੰ ਢਕਿਆ | IND Vs BAN
ਕੁਲਦੀਪ, ਅਕਰਸ਼ ਪਟੇਲ ਸਮੇਤ ਸਾਰੇ ਖਿਡਾਰੀਆਂ ਨੇ ਕੀਤਾ ਅਭਿਆਸ
ਸਪੋਰਟਸ ਡੈਸਕ। IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਗ੍ਰੀਨ ਪਾਰਕ ਸਟੇਡੀਅਮ ’ਚ ਰੋਕਣਾ ਪਿਆ। ਇਸ ਕਰਕੇ ਹੁਣ ਸਟੇਡੀਅਮ ਦੀ ਪਿੱਚ ਨੂੰ ਢੱਕ ਦਿੱਤਾ ਗਿਆ ਹੈ। 27 ਸਤੰਬਰ ਤੋਂ ਸ਼ੁਰੂ ਹੋ ਰਹੇ ਭਾਰਤ-ਬੰਗਲਾਦੇਸ਼ ਟੈਸਟ ਦੇ ਪਹਿਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 27 ਸਤੰਬਰ ਤੋਂ ਅਗਲੇ 4 ਦਿਨਾਂ ਤੱਕ ਹਲਕੇ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੇ ਨੈੱਟ ’ਤੇ ਕਾਫੀ ਸ਼ਾਟ ਖੇਡੇ। ਸਥਾਨਕ ਖਿਡਾਰੀ ਸਪਿਨਰ ਕੁਲਦੀਪ ਯਾਦਵ ਨੇ ਭਾਰਤੀ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਮੱਧ ਕ੍ਰਮ ਦੇ ਬੱਲੇਬਾਜ਼ ਕੇਐਲ ਰਾਹੁਲ ਨੂੰ ਗੇਂਦਬਾਜੀ ਕੀਤੀ। Kanpur Green Park Stadium
Read This : ਬੰਗਲਾਦੇਸ਼ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ
ਕੁਲਦੀਪ ਨੇ ਆਪਣੀ ਸਪਿਨ ਨਾਲ ਬੱਲੇਬਾਜਾਂ ਨੂੰ ਫਸਾਇਆ। ਵਿਰਾਟ ਕੋਹਲੀ ਨੇ 30 ਮਿੰਟ ਤੱਕ ਅਭਿਆਸ ਕੀਤਾ। ਰਵਿੰਦਰ ਜਡੇਜਾ ਨੇ ਵੀ ਨੈੱਟ ’ਤੇ ਪਸੀਨਾ ਵਹਾਇਆ। ਕੋਚ ਗੌਤਮ ਗੰਭੀਰ ਨੇ ਪਿੱਚ ਦਾ ਨਿਰੀਖਣ ਕੀਤਾ। ਭਾਰਤ-ਬੰਗਲਾਦੇਸ਼ ਅਭਿਆਸ ਦਾ ਇਹ ਦੂਜਾ ਦਿਨ ਹੈ। ਸੋਮਵਾਰ ਨੂੰ ਦੋਵੇਂ ਟੀਮਾਂ ਨੇ ਨੈੱਟ ’ਤੇ ਖੂਬ ਪਸੀਨਾ ਵਹਾਇਆ। ਦੋ ਮੈਚਾਂ ਦੀ ਟੈਸਟ ਸੀਰੀਜ ਦਾ ਦੂਜਾ ਮੈਚ 27 ਸਤੰਬਰ ਤੋਂ 1 ਅਕਤੂਬਰ ਤੱਕ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। IND Vs BAN
ਅੱਜ ਖਿਡਾਰੀਆਂ ਕੋਲ ਅਭਿਆਸ ਦਾ ਆਖਿਰੀ ਮੌਕਾ | IND Vs BAN
ਅੱਜ ਖਿਡਾਰੀਆਂ ਕੋਲ ਅਭਿਆਸ ਕਰਨ ਦਾ ਆਖਿਰੀ ਮੌਕਾ ਹੈ। ਕਿਉਂਕਿ ਭਲਕੇ ਤੋਂ ਸ਼ੁੱਕਰਵਾਰ ਤੋਂ ਦੂਜਾ ਟੈਸਟ ਮੁਕਾਬਲਾ ਸ਼ੁਰੂ ਹੋ ਜਾਵੇਗਾ। ਗ੍ਰੀਨ ਪਾਰਕ ’ਚ ਤਿੰਨ ਮੁੱਖ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਇਸ ਵਿੱਚ ਦੋ ਪਿੱਚਾਂ ਤਾਂ ਮੈਚ ਲਈ ਸੇਫ ਕਰ ਲਈਆਂ ਗਈਆਂ ਹਨ। ਦੱਸ ਦੇਈਏ ਕਿ ਇੱਕ ਪਿੱਚ ’ਤੇ ਹਲਕਾ ਜਿਹਾ ਘਾਹ ਹੈ ਜਦਕਿ ਦੂਜੀ ਪਿੱਚ ਬਿਲਕੁਲ ਸਾਫ ਹੈ। ਦੇਰ ਰਾਤ ਤੱਕ ਪਿੱਚ ’ਤੇ ਕਰਮਚਾਰੀ ਕੰਮ ਕਰਦੇ ਵੀ ਨਜ਼ਰ ਆਏ ਸਨ। ਰਾਤ ਨੂੰ ਪਿੱਚ ’ਤੇ ਕਵਰ ਦੇ ਕੇ ਰੱਖਿਆ ਗਿਆ ਸੀ। ਪਿੱਚ ’ਤੇ ਪਹਿਲਾਂ ਕੱਪੜਾ ਪਾਇਆ ਗਿਆ। ਉਸ ’ਤੇ ਉੱਪਰ ਫਿਰ ਕਵਰ ਪਾਇਆ ਗਿਆ। ਮੈਚ ਨੂੰ ਵੇਖਦੇ ਹੋਏ ਸਟੇਡੀਅਮ ’ਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। IND Vs BAN
ਬੰਗਲਾਦੇਸ਼ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ
ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਕੀਤਾ ਐਲਾਨ | Shakib Al Hasan
ਸਪੋਰਟਸ ਡੈਸਕ। Shakib Al Hasan: ਬੰਗਲਾਦੇਸ਼ ਦੇ ਆਲਰਾਊਂਡੀ ਸ਼ਾਕਿਬ ਅਲ ਹਸਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਰਪੁਰ ‘ਚ ਦੱਖਣੀ ਅਫਰੀਕਾ ਖਿਲਾਫ ਉਸ ਦਾ ਆਖਿਰੀ ਟੈਸਟ ਮੈਚ ਹੋਵੇਗਾ। ਹੁਣ ਇਸ ਸਮੇਂ ਬੰਗਲਾਦੇਸ਼ੀ ਆਲਰਾਉਂਡਰ ਭਾਰਤ ਖਿਲਾਫ਼ ਹੋ ਰਹੀ ਟੈਸਟ ਸੀਰੀਜ਼ ਦਾ ਹਿੱਸਾ ਹਨ ਤੇ ਬੰਗਲਾਦੇਸ਼ ਵੱਲੋਂ ਟੈਸਟ ਮੈਚ ਖੇਡ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਕਾਨਪੁਰ ਟੈਸਟ ਖੇਡਣ ‘ਤੇ ਸ਼ੱਕ ਹੈ। 37 ਸਾਲਾਂ ਦੇ ਆਲਰਾਉਂਡਰ ਨੇ ਕਿਹਾ ਕਿ- ਮੈਂ ਆਪਣੇ ਬੋਰਡ ਨੂੰ ਮੀਰਪੁਰ ‘ਚ ਮੇਰਾ ਆਖਿਰੀ ਟੈਸਟ ਖੇਡਣ ਦੀ ਇੱਛਾ ਜਾਹਿਰ ਕੀਤੀ ਹੈ। ਉਹ ਮੇਰੇ ਦੇਸ਼ ਵਾਪਸੀ ਦੇ ਯਤਨ ਵੀ ਕਰ ਰਹੇ ਹਨ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤੀ ਟੀਮ ਖਿਲਾਫ਼ ਕਾਨਪੁਰ ਟੈਸਟ ਮੇਰਾ ਆਖਿਰੀ ਟੈਸਟ ਮੈਚ ਹੋਵੇਗਾ। ਸ਼ਾਕਿਬ ਨੇ ਕਿਹਾ, ਕਿ ਮੈਂ ਆਪਣੇ ਦੇਸ਼ ਤਾਂ ਜਾ ਸਕਦਾ ਹਾਂ, ਪਰ ਉੱਥੇ ਮੇਰੇ ਨਾਲ ਕੀ ਹੋਵੇਗਾ ਇਹ ਨਹੀਂ ਪਤਾ। Shakib Al Hasan
Read This : Australia vs England: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਿਆ ਅਸਟਰੇਲੀਆ
ਹਸੀਨਾ ਦੀ ਸਰਕਾਰ ‘ਚ ਮੰਤਰੀ ਸਨ ਸ਼ਾਕਿਬ | Shakib Al Hasan
ਸ਼ਾਕਿਬ ਇਸ ਸਾਲ ਹੀ ਸੰਸਦ ਮੈਂਬਰ ਬਣੇ ਸਨ। ਉਹ ਸ਼ੇਖ ਹਸੀਨਾ ਦੀ ਸਰਕਾਰ ‘ਚ ਮੰਤਰੀ ਸਨ। ਦੇਸ਼ ‘ਚ ਹਿੰਸਕ ਪ੍ਰਰਦਸ਼ਨਾਂ ਤੋਂ ਬਾਅਦ ਸ਼ੇਖ ਹਸੀਨਾਂ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਸ਼ੇਖ ਹਸੀਨਾਂ ਨੇ ਦੇਸ਼ ਵੀ ਛੱਡ ਦਿੱਤਾ ਸੀ। ਹਸੀਨਾ ਦੇ ਅਸਤੀਫੇ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ‘ਚ ਮੁੱਖ ਸਲਾਹਕਾਰ ਦਾ ਅਹੁਦਾ ਸੰਭਾਲਿਆ ਹੈ। Shakib Al Hasan
IND vs BAN: ਅੱਜ ਕਾਨਪੁਰ ਪੁਜੱਣਗੀਆਂ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ, ਹੋਵੇਗਾ ਸ਼ਾਨਦਾਰ ਸਵਾਗਤ
ਕੱਟਿਆ ਜਾਵੇਗਾ ਵਿਸ਼ਵ ਕੱਪ ਟਰਾਫੀ ਦਾ ਕੇਕ | Kanpur News
ਕਾਨਪੁਰ (ਸੱਚ ਕਹੂੰ ਨਿਊਜ਼)। Kanpur News: ਭਾਰਤ ਤੇ ਬੰਗਲਾਦੇਸ਼ ਵਿਚਕਾਰ 27 ਸਤੰਬਰ ਤੋਂ 1 ਅਕਤੂਬਰ ਤੱਕ ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ ’ਚ ਟੈਸਟ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੰਗਲਵਾਰ 24 ਸਤੰਬਰ ਨੂੰ ਸ਼ਹਿਰ ਪੁੱਜਣਗੀਆਂ। ਖਿਡਾਰੀਆਂ ਨੂੰ 5 ਸਟਾਰ ਹੋਟਲ ਲੈਂਡਮਾਰਕ ’ਚ ਠਹਿਰਾਇਆ ਜਾਵੇਗਾ। ਸ਼ਾਮ ਨੂੰ ਇੱਥੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਭਾਰਤੀ ਟੀਮ ਦੇ ਖਿਡਾਰੀ ਵਿਸ਼ਵ ਕੱਪ ਟਰਾਫੀ ਦੀ ਸ਼ਕਲ ’ਚ ਬਣਿਆ ਕੇਕ ਕੱਟਣਗੇ, ਜਦਕਿ ਬੰਗਲਾਦੇਸ਼ ਦੇ ਖਿਡਾਰੀ ਸਵਾਗਤੀ ਕੇਕ ਕੱਟਣਗੇ। ਇਸ ਤੋਂ ਇਲਾਵਾ ਹਰ ਖਿਡਾਰੀ ਦੇ ਕਮਰੇ ’ਚ ਸਵਾਗਤੀ ਕੇਕ ਵੀ ਰੱਖਿਆ ਜਾਵੇਗਾ। IND vs BAN
ਇਹ ਵੀ ਪੜ੍ਹੋ : Punjab IAS Transfer News: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਅਧਿਕਾਰੀ ਹੋਏ ਇੱਧਰੋਂ-ਉੱਧਰ, ਜਾਣੋ ਕਿਸ…
ਰੁਦਰਾਕਸ਼ ਦੀ ਮਾਲਾ ਪਹਿਨਾ ਕੇ ਕੀਤਾ ਜਾਵੇਗਾ ਸਵਾਗਤ
ਭਾਰਤੀ ਟੀਮ ਦੇ ਖਿਡਾਰੀ ਜਿਵੇਂ ਹੀ ਹੋਟਲ ਪਹੁੰਚਣਗੇ, ਉਨ੍ਹਾਂ ਨੂੰ ਰੁਦਰਾਕਸ਼ ਦੀ ਮਾਲਾ ਪਹਿਨਾਈ ਜਾਵੇਗੀ। ਇਸ ਤੋਂ ਇਲਾਵਾ ਰੋਲੀ ’ਤੇ ਤਿਲਕ ਲਾਇਆ ਜਾਵੇਗਾ ਤੇ ਫਿਰ ਪੀਲਾ ਪਟਕਾ ਪਹਿਨਾਇਆ ਜਾਵੇਗਾ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਖਿਡਾਰੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾਵੇਗਾ। IND vs BAN
ਸੁਰੱਖਿਆ ਦੇ ਕੀਤੇ ਗਏ ਹਨ ਸਖਤ ਪ੍ਰਬੰਧ | IND vs BAN
ਸ਼ਾਮ ਨੂੰ ਦੋਵੇਂ ਟੀਮਾਂ ਆਪਣੇ ਵਿਸ਼ੇਸ਼ ਜਹਾਜ ਰਾਹੀਂ ਚਕੇਰੀ ਹਵਾਈ ਅੱਡੇ ’ਤੇ ਪਹੁੰਚ ਜਾਣਗੀਆਂ। ਇਸ ਤੋਂ ਬਾਅਦ ਸਾਰੇ ਖਿਡਾਰੀ ਬੱਸ ਰਾਹੀਂ ਹੋਟਲ ਲੈਂਡਮਾਰਕ ਪਹੁੰਚਣਗੇ। ਇਸ ਦੌਰਾਨ ਹਵਾਈ ਅੱਡੇ ਤੋਂ ਲੈ ਕੇ ਹੋਟਲ ਤੱਕ ਖਿਡਾਰੀਆਂ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਖੁਫੀਆ ਏਜੰਸੀ ਦੇ ਮੈਂਬਰ ਵੀ ਤਾਇਨਾਤ ਰਹਿਣਗੇ।
ਬਾਜਰੇ ਤੇ ਬਦਾਮ ਦੇ ਨਾਲ ਤਿਆਰ ਕੀਤਾ ਸਵਾਗਤ ਕੇਕ
ਹਰ ਖਿਡਾਰੀ ਦੇ ਕਮਰੇ ਵਿੱਚ ਸਵਾਗਤੀ ਕੇਕ ਰੱਖਿਆ ਜਾਵੇਗਾ। ਨਿਰਦੇਸ਼ਾਂ ਅਨੁਸਾਰ ਸਾਰੇ ਖਿਡਾਰੀਆਂ ਨੂੰ ਦੁੱਧ ਦੀਆਂ ਵਸਤੂਆਂ ਤੇ ਮਠਿਆਈਆਂ ਤੋਂ ਦੂਰ ਰੱਖਿਆ ਜਾਵੇਗਾ। ਖਿਡਾਰੀਆਂ ਨੂੰ ਆਟਾ, ਤੇਲ ਤੇ ਮਸਾਲੇ ਵਾਲੇ ਪਕਵਾਨ ਨਹੀਂ ਪਰੋਸੇ ਜਾਣਗੇ। ਜੋ ਸਵਾਗਤੀ ਕੇਕ ਤਿਆਰ ਕੀਤਾ ਗਿਆ ਹੈ, ਉਸ ਵਿੱਚ ਆਟੇ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਹ ਕੇਕ ਬਾਜਰੇ ਤੇ ਬਦਾਮ ਦੇ ਪਾਊਡਰ ਤੋਂ ਤਿਆਰ ਕੀਤਾ ਜਾਂਦਾ ਹੈ। IND vs BAN
ਖਿਡਾਰੀਆਂ ਦਾ ਮੈਨਿਊ ਤਿਆਰ | IND vs BAN
ਹੋਟਲ ਦੇ ਸੈੱਫ ਬਲਰਾਮ ਸਿੰਘ ਨੇ ਦੱਸਿਆ ਕਿ ਦੋ ਮੇਨੂ ਤਿਆਰ ਕੀਤੇ ਗਏ ਹਨ। ਇੱਕ ਭਾਰਤੀ ਟੀਮ ਲਈ, ਦੂਜਾ ਬੰਗਲਾਦੇਸ਼ ਟੀਮ ਲਈ। ਮੀਨੂ ਵਿੱਚ ਸਾਰੇ ਪਕਵਾਨ ਉੱਚ ਪ੍ਰੋਟੀਨ ਵਾਲੀ ਖੁਰਾਕ ਨਾਲ ਰੱਖੇ ਗਏ ਹਨ। ਖਿਡਾਰੀਆਂ ਲਈ ਕੋਈ ਬੁਫੇ ਸਿਸਟਮ ਨਹੀਂ ਹੈ। ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣਾ ਉਹਨਾਂ ਦੇ ਕਮਰਿਆਂ ’ਚ ਪਹੁੰਚਾਇਆ ਜਾਵੇਗਾ।
ਨਿਊਜੀਲੈਂਡ ਦੀ ਲੈਂਪਚੌਪ ਤੇ ਨਾਰਵੇਈ ਸਾਲਮਨ ਫਿਸ਼ ਪਰੋਸੇ ਜਾਣਗੇ
ਬੰਗਲਾਦੇਸ਼ ਦੇ ਖਿਡਾਰੀਆਂ ਲਈ ਵੱਖ-ਵੱਖ ਸੂਬਿਆਂ ਤੋਂ ਚਾਰ ਸੈੱਫ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਹਨ। ਇਹ ਉਹੀ ਸੈੱਫ ਹੈ ਜੋ ਪਹਿਲਾਂ ਵੀ ਬੰਗਲਾਦੇਸ਼ ਦੇ ਖਿਡਾਰੀਆਂ ਲਈ ਖਾਣਾ ਬਣਾਉਂਦੇ ਰਹੇ ਹਨ। ਇਸ ਦੇ ਸੁਆਦ ਤੋਂ ਜਾਣੂ ਹਨ। ਨਾਰਵੇਈ ਸਾਲਮਨ ਤੇ ਸਨੈਪਰ ਪਰੋਸਿਆ ਜਾਵੇਗਾ। ਖਿਡਾਰੀਆਂ ਲਈ ਵਿਸ਼ੇਸ਼ ਸੋਇਆਬੀਨ ਦੁੱਧ ਹੋਵੇਗਾ। ਇਸ ਤੋਂ ਇਲਾਵਾ ਜੋ ਦਹੀਂ ਖਾਣੇ ’ਚ ਸ਼ਾਮਲ ਕੀਤਾ ਜਾਵੇਗਾ, ਉਹ ਨਾਰੀਅਲ ਦੇ ਦੁੱਧ ਤੇ ਸੋਇਆਬੀਨ ਦੇ ਦੁੱਧ ਤੋਂ ਤਿਆਰ ਕੀਤਾ ਗਿਆ ਹੈ।
5 ਤਰ੍ਹਾਂ ਦੇ ਸਲਾਦ, ਸਕਿਮਡ ਮਿਲਕ ਨੂੰ ਡਾਈਟ ’ਚ ਕੀਤਾ ਜਾਵੇਗਾ ਸ਼ਾਮਲ
ਭਾਰਤੀ ਟੀਮ ਲਈ 5 ਤਰ੍ਹਾਂ ਦੇ ਸਲਾਦ ਹੋਣਗੇ। ਇਸ ਵਿੱਚ ਬੁਰਰਾਟਾ ਤੇ ਰਾਕੇਟ ਲੀਫ ਸਲਾਦ ਤੇ ਟਰਨਿੰਗ ਤੇ ਲੀਫ ਸਲਾਦ ਸ਼ਾਮਲ ਹਨ। ਸਬਜੀਆਂ ਨੂੰ ਜੈਤੂਨ ਦੇ ਤੇਲ ਵਿੱਚ ਤਿਆਰ ਕੀਤਾ ਜਾਵੇਗਾ। ਨਾਸ਼ਤੇ ਦੀ ਰੋਟੀ ਬਾਜਰੇ ਤੇ ਆਟੇ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ’ਚ ਆਟੇ ਦੀ ਵਰਤੋਂ ਨਹੀਂ ਕੀਤੀ ਗਈ ਹੈ। ਹਰ ਆਈਟਮ ਨੂੰ ਗ੍ਰਿਲ ਬੇਸ ’ਤੇ ਖਾਸ ਤੌਰ ’ਤੇ ਡਿਜਾਈਨ ਕੀਤਾ ਗਿਆ ਹੈ। ਖਿਡਾਰੀਆਂ ਨੂੰ ਸਕਿਮਡ ਮਿਲਕ, ਹੋਲ ਮਿਲਕ, ਓਟ ਮਿਲਕ, ਬਦਾਮ ਦਾ ਦੁੱਧ ਦੇ ਨਾਲ-ਨਾਲ ਯੂਨਾਨੀ ਦਹੀਂ ਵੀ ਦਿੱਤਾ ਜਾਵੇਗਾ।
ਅੰਗਰੇਜੀ ਸਬਜੀਆਂ ’ਤੇ ਦਿੱਤਾ ਜਾਵੇਗਾ ਧਿਆਨ
ਇਸ ਤੋਂ ਇਲਾਵਾ ਹਰ ਖਿਡਾਰੀ ਦੀ ਖੁਰਾਕ ’ਚ ਅੰਗਰੇਜੀ ਸਬਜੀਆਂ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਸੂਚੀ ’ਚ ਐਸਪੈਰਗਸ, ਬਰੋਕਲੀ, ਉਚਿਨੀ, ਜੈਸਮੀਨ ਚਾਵਲ, ਨਮਕੀਨ ਸਬਜੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਕੁਝ ਲੋਕਲ ਫਲੇਵਰ ਵੀ ਦਿੱਤਾ ਜਾਵੇਗਾ। ਇਸ ’ਚ ਤੰਦੂਰੀ ਸੋਇਆ ਚਾਪ, ਜੈਕਫਰੂਟ ਬਿਰਯਾਨੀ, ਐਵੋਕਾਡੋ ਸਮੂਦੀ, ਮਸ਼ਰੂਮ ਪੀਸ, ਲਸਣ ਪਾਲਕ ਵੀ ਬਣਾਏ ਜਾਣਗੇ।
ਸ਼ਹਿਰ ਦੇ ਨਿਹਾਰੀ ਤੇ ਖਮਾਰੀ ਰੋਟੀ ਦੇ ਦੀਵਾਨੇ ਹਨ ਖਿਡਾਰੀ
ਮਿਲੀ ਜਾਣਕਾਰੀ ਮੁਤਾਬਕ ਕਿ ਇੱਥੇ ਆਉਣ ਵਾਲੇ ਖਿਡਾਰੀਆਂ ਨੂੰ ਸ਼ਹਿਰ ਦੀਆਂ ਸਥਾਨਕ ਚੀਜਾਂ ਜਿਵੇਂ ਮਟਨ ਨਿਹਾਰੀ-ਖਮੀਰੀ ਰੋਟੀਆਂ ਵੀ ਬਹੁਤ ਪਸੰਦ ਹਨ। ਕਾਕੋਰੀ ਕਬਾਬ ਤੇ ਮਟਨ ਗਲਵਤੀ ਵੀ ਖਿਡਾਰੀਆਂ ਨੂੰ ਪਸੰਦ ਹੈ। ਇਸ ਲਈ ਇੱਕ ਦਿਨ ਇਹ ਉਨ੍ਹਾਂ ਨੂੰ ਵੀ ਖੁਆਇਆ ਜਾਵੇਗਾ। Kanpur News
IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ
ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ
ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ
ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਚੌਥੇ ਦਿਨ ਹੀ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਹੁਣ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ’ਚ ਪਹਿਲਾ ਟੈਸਟ ਜਿੱਤਣ ਦੇ ਹੀਰੋ ਰਵਿੰਚੰਦਰਨ ਅਸ਼ਵਿਨ ਰਹੇ, ਉਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਅਸ਼ਵਿਨ ਨੇ ਮੁਸ਼ਕਲ ਸਮੇਂ ’ਚ 113 ਦੌੜਾਂ ਵੀ ਬਣਾਈਆਂ ਸਨ। IND vs BAN
Read This : Test Cricket: ਭਾਰਤ ਪਹਿਲਾ ਟੈਸਟ ਮੈਚ ਜਿੱਤਣ ਤੋਂ 6 ਵਿਕਟਾਂ ਦੂਰ, ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਹੋਈ ਖਤਮ
ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹਸਨ ਸ਼ਾਂਤੋ ਨੇ (82) ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬੰਗਲਾਦੇਸ਼ੀ ਟੀਮ ਨੇ ਅੱਜ 158/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼ਾਂਤੋ ਨੇ 51 ਜਦਕਿ ਸ਼ਾਕਿਬ ਅਲ ਹਸਨ ਨੇ 5 ਦੌੜਾਂ ਤੋਂ ਆਪਣੀ-ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼ਾਂਤੋ 82 ਤੇ ਸ਼ਾਕਿਬ 25 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੂਜੀ ਪਾਰੀ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 376 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਆਲਆਊਟ ਹੋ ਗਈ ਸੀ। IND vs BAN
IND vs BAN: ਚੇਨਈ ਟੈਸਟ, ਤੀਜੇ ਦਿਨ ਭਾਰਤ ਨੇ ਕੀਤਾ ਪਾਰੀ ਦਾ ਐਲਾਨ, ਗਿੱਲ ਤੇ ਪੰਤ ਦੇ ਸੈਂਕੜੇ
ਦੋਵਾਂ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ
ਭਾਰਤੀ ਟੀਮ ਦੀ ਕੁੱਲ ਬੜ੍ਹਤ 432 ਦੌੜਾਂ ਦੀ ਹੋਈ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਤੀਜੇ ਦਿਨ ਲੰਚ ਤੱਕ ਭਾਰਤੀ ਟੀਮ ਨੇ ਮੈਚ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਤੀਜੇ ਦਿਨ ਭਾਰਤੀ ਟੀਮ ਨੇ ਦੂਜੀ ਪਾਰੀ 287-4 ਤੋਂ ਬਾਅਦ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਜਿੱਤਣ ਲਈ 514 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ੁਭਮਨ ਗਿੱਲ (119) ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ ਤੇ ਨਾਲ ਉਨ੍ਹਾਂ ਦੇ ਕੇਐੱਲ ਰਾਹੁਲ ਨੇ (22) ਨਾਬਾਦ ਦੌੜਾਂ ਬਣਾਈਆਂ।ਰਿਸ਼ਭ ਪੰਤ ਨੇ ਤੇਜ਼ ਤਰਾਰ 109 ਦੌੜਾਂ ਦੀ ਪਾਰੀ ਖੇਡੀ।
Read This : IND vs BAN: ਚੈੱਨਈ ਟੈਸਟ, ਦੂਜੇ ਦਿਨ ਦੀ ਖੇਡ ਭਾਰਤੀ ਟੀਮ ਦੇ ਨਾਂਅ, ਭਾਰਤ ਮਜ਼ਬੂਤ
ਪੂਰੇ ਸੈਸ਼ਨ ਦੀ ਖੇਡ ਭਾਰਤੀ ਟੀਮ ਦੇ ਨਾਂਅ ਰਹੀ। ਰਿਸ਼ਭ ਪੰਤ ਨੇ ਤੇਜ਼ ਖੇਡਦੇ ਹੋਏ 109 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 227 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ, ਹੁਣ ਉਸ ਦੀ ਕੁੱਲ ਬੜ੍ਹਤ 432 ਦੌੜਾਂ ਦੀ ਹੋ ਗਈ ਹੈ। ਇਸ ਤੋਂ ਪਹਿਲਾਂ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤ ਟੀਮ ਪਹਿਲੀ ਪਾਰੀ ’ਚ 376 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਦੇ ਜਵਾਬ ’ਚ ਤੀਜੇ ਸੈਸ਼ਨ ’ਚ ਬੰਗਲਾਦੇਸ਼ੀ ਦੀ ਟੀਮ ਪਹਿਲੀ ਪਾਰੀ ’ਚ 149 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। IND vs BAN