Evil - Sach Kahoon Punjabi

ਛੋਟੀ ਬੁਰਾਈ, ਵੱਡੀ ਬੁਰਾਈ
ਛੋਟੀ ਬੁਰਾਈ, ਵੱਡੀ ਬੁਰਾਈ

ਸ਼ੇਰ ਖਾਂ ਬੜਾ ਨਿਆਂ-ਪਸੰਦ ਰਾਜਾ ਸੀ ਸਭ ਤੋਂ ਵੱਧ ਧਿਆਨ ਉਹ ਆਪਣੇ ਚਾਲ-ਚਲਣ ’ਤੇ ਰੱਖਦਾ ਸੀ ਇੱਕ ਵਾਰ ਉਹ ਜੰਗਲ ਦੀ ਸੈਰ ਕਰਨ ਗਿਆ ਉਸ ਦੇ ਨਾਲ ਕੁੱਝ ਨੌਕਰ-ਚਾਕਰ ਵੀ ਸਨ ਉਸ ਨੂੰ ਭੁੱਖ ਲੱਗੀ ਤੇ ਸੇਵਕਾਂ ਨੂੰ ਭੋਜਨ ਬਣਾਉਣ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ ਖਾਣਾ ੳੁੱਥੇ ਹੀ ਤਿਆਰ ਕੀਤਾ ਗਿਆ

ਰਾਜਾ ਜਦੋਂ ਖਾਣਾ ਖਾਣ ਬੈਠਾ ਤਾਂ ਉਸਨੂੰ ਸਬਜ਼ੀ ’ਚ ਲੂਣ ਘੱਟ ਲੱਗਾ ਉਸਨੇ ਸੇਵਕਾਂ ਨੂੰ ਕਿਹਾ ਕਿ ਜਾਓ ਤੇ ਪਿੰਡ ’ਚੋਂ ਲੂਣ ਲੈ ਕੇ ਆਓ ਨੇੜੇ ਹੀ ਪਿੰਡ ਸੀ ਇੱਕ ਨੌਕਰ ਜਾਣ ਲੱਗਾ ਤਾਂ ਰਾਜੇ ਨੇ ਕਿਹਾ, ‘‘ਵੇਖੀਂ ਜਿੰਨਾ ਲੂਣ ਲਿਆਵੇਂ, ਓਨੇ ਪੈਸੇ ਦੇ ਕੇ ਆਵੀਂ’’ ਨੌਕਰ ਨੇ ਇਹ ਸੁਣਿਆ ਤਾਂ ਰਾਜੇ ਵੱਲ ਵੇਖਿਆ ਤੇ ਬੋਲਿਆ, ‘‘ਮਹਾਰਾਜ ਲੂਣ ਵਰਗੀ ਚੀਜ ਲਈ ਕੌਣ ਪੈਸਾ ਲਵੇਗਾ ਤੁਸੀਂ ਉਸ ਦੀ ਫਿਕਰ ਕਿਉਂ ਕਰਦੇ ਹੋ?’’ ਰਾਜੇ ਨੇ ਕਿਹਾ, ‘‘ਨਹੀਂ ਤੂੰ ਉਸ ਨੂੰ ਪੈਸੇ ਦੇ ਕੇ ਆਵੀਂ’’

ਨੌਕਰ ਬੜੀ ਇੱਜਤ ਨਾਲ ਬੋਲਿਆ, ‘‘ਹਜ਼ੂਰ, ਜੋ ਤੁਹਾਨੂੰ ਲੂਣ ਦੇਵੇਗਾ, ਉਸ ਨੂੰ ਕੋਈ ਫਰਕ ਨਹੀਂ ਪਵੇਗਾ, ਉਲਟਾ ਖੁਸ਼ੀ ਹੋਵੇਗੀ ਕਿ ਉਹ ਆਪਣੇ ਮਹਾਰਾਜ ਦੀ ਸੇਵਾ ’ਚ ਆਪਣਾ ਅਮੁੱਲ ਯੋਗਦਾਨ ਦੇ ਰਿਹਾ ਹੈ’’ ਤਾਂ ਰਾਜਾ ਬੋਲਿਆ, ‘‘ਇਹ ਨਾ ਭੁੱਲੋ ਕਿ ਛੋਟੀਆਂ ਚੀਜਾਂ ਤੋਂ ਹੀ ਵੱਡੀਆਂ ਚੀਜਾਂ ਬਣਦੀਆਂ ਹਨ ਛੋਟੀ ਬੁਰਾਈ, ਵੱਡੀ ਬੁਰਾਈ ਲਈ ਰਸਤਾ ਖੋਲ੍ਹਦੀ ਹੈ ਜੇਕਰ ਮੈਂ ਕਿਸੇ ਦਰੱਖਤ ਤੋਂ ਇੱਕ ਫਲ ਤੋੜਦਾ ਹਾਂ ਤਾਂ ਮੇਰੇ ਸਿਪਾਹੀ ਉਸ ਦਰੱਖਤ ’ਤੇ ਇੱਕ ਵੀ ਫਲ ਨਹੀਂ ਛੱਡਣਗੇ, ਸੰਭਵ ਹੈ, ਕੋਈ ਬਾਲਣ ਲਈ ਉਸ ਨੂੰ ਹੀ ਵੱਢ ਕੇ ਲੈ ਜਾਵੇ ਇਸੇ ਤਰ੍ਹਾਂ ਇੱਕ ਫਲ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਰਾਜੇ ਦੀ ਛੋਟੀ ਜਿਹੀ ਗੱਲ ਨਾਲ ਕਿੰਨੀ ਵੱਡੀ ਬੇਇਨਸਾਫ਼ੀ ਹੋ ਸਕਦੀ ਹੈ ਜੋ ਹੁਕੂਮਤ ਦੀ ਗੱਦੀ ’ਤੇ ਬੈਠਦਾ ਹੈ, ਉਸਨੂੰ ਹਰ ਘੜੀ ਸੁਚੇਤ ਰਹਿਣਾ ਪੈਂਦਾ ਹੈ’’ ਹੁਣ ਨੌਕਰ ਨੂੰ?ਉਸ ਲੂਣ ਦੀ ਕੀਮਤ ਦੇਣ ਦੇ ਪਿੱਛੇ ਦੀ ਮਨਸ਼ਾ ਸਮਝ ਆ ਗਈ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

ਬੁਰਾਈ ਦਾ ਸੰਗ ਕਦੇ ਵੀ ਨਾ ਕਰੋ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੁਨੀਆਂ ਵਿਚ ਬਹੁਤ ਤਰ੍ਹਾਂ ਦੇ ਨਸ਼ੇ ਹਨ ਜਿਵੇਂ ਕਿ ਚਰਸ, ਹੈਰੋਇਨ, ਸਮੈਕ, ਭੰਗ, ਧਤੂਰਾ, ਅਫ਼ੀਮ, ਸ਼ਰਾਬ, ਮਾਣ-ਵਡਿਆਈ ਦਾ ਨਸ਼ਾ, ਰਾਜ-ਪਹੁੰਚ ਦਾ ਨਸ਼ਾ, ਅਕਲ-ਚਤੁਰਾਈ ਦਾ ਨਸ਼ਾ, ਜਵਾਨੀ ਦਾ ਨਸ਼ਾ ਅਤੇ ਕਾਮ-ਵਾਸਨਾ ਦਾ ਨਸ਼ਾ ਇਨ੍ਹਾਂ ਵਿਚ ਕਈ ਸਾਰਾ ਦਿਨ ਘੁੰਮਦੇ ਰਹਿੰਦੇ ਹਨ ਕਿਤੇ ਵੀ ਰਹਿੰਦੇ ਹੋਣ ਤਾਂ ਇਹੀ ਮਕਸਦ ਬਣਾ ਕੇ ਰਹਿੰਦੇ ਹਨ ਅਤੇ ਆਪਣਾ ਸਾਰਾ ਕੁਝ ਗੁੱਲ ਕਰਵਾ ਲੈਂਦੇ ਹਨ ਜਦੋਂ ਵਿਅਕਤੀ ਅੱਲ੍ਹਾ-ਮਾਲਕ ਦੀ ਦਰਗਾਹ ਵਿਚ ਸ਼ਾਮਲ ਹੋ ਜਾਂਦਾ ਹੈ ਜਾਂ ਉੱਥੇ ਜੁੜ ਜਾਂਦਾ ਹੈ ਤਾਂ ਉਸਨੂੰ ਪਤਾ ਲੱਗਣ ਲੱਗਦਾ ਹੈ ਕਿ ਕੀ ਗਲਤ ਹੈ ਅਤੇ ਕੀ ਸਹੀ ਫਿਰ ਉਹ ਦੂਸਰੇ ਦੇ ਮੋਢੇ ‘ਤੇ ਤੀਰ ਰੱਖ ਕੇ ਨਹੀਂ ਚਲਾ ਸਕਦਾ ਕਿ ਫ਼ਲਾਂ ਆਦਮੀ ਨੇ ਕਿਹਾ ਇਸ ਲਈ ਮੈਂ ਬੁਰਾ ਕੀਤਾ ਇਸ ਲਈ  ਜਿੰਮੇਵਾਰ ਉਹ ਆਪ ਹੋ ਜਾਂਦਾ ਹੈ। (Poojnik Guru JI)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਬਚਨਾਂ ‘ਤੇ ਚੱਲੇ ਤਾਂ ਉਸਦਾ ਜਿੰਮੇਵਾਰ ਦਿਆਲ ਹੋ ਜਾਂਦਾ ਹੈ ਜੋ ਉਸਦੇ ਹਰ ਕਰਮ ਨੂੰ ਕੱਟ ਦਿੰਦਾ ਹੈ, ਹਰ ਕਰਮ ਨੂੰ ਬਦਲ ਕੇ ਰੱਖ ਦਿੰਦਾ ਹੈ ਕੋਈ ਵੀ ਆਦਮੀ ਕਿਸੇ ਨੂੰ ਗਲਤ ਕਰਨ ਲਈ ਕਹਿੰਦਾ ਹੈ, ਭਾਵੇਂ ਉਹ ਕਿੰਨਾ ਵੀ ਪੂਜਣਯੋਗ ਹੋਵੇ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੈ ਜੇਕਰ ਕੋਈ ਪੂਜਣਯੋਗ ਆਦਮੀ ਗਲਤ ਹੈ ਤਾਂ ਬੇਇੰਤਹਾ-ਬੇਇੰਤਹਾ ਗੁਨਾਹਗਾਰ ਹੋ ਜਾਂਦਾ ਹੈ, ਤਾਂ ਉਹ ਵੀ ਨਰਕ ਭੋਗਦਾ ਹੈ ਇਸ ਲਈ ਨਾ ਕਿਸੇ ਨੂੰ ਭਰਮਾਓ, ਨਾ ਕਿਸੇ ਨੂੰ ਆਪਣੀਆਂ ਗੱਲਾਂ ਵਿੱਚ ਲਿਆਓ, ਨਾ ਗੁਨਾਹ ਕਰੋ ਅਤੇ ਨਾ ਹੀ ਕਿਸੇ ਤੋਂ ਕਰਵਾਓ ਇਹ ਨਹੀਂ ਕਿ ਤੁਸੀਂ ਆਪਣੀ ਪਦਵੀ ਦਾ ਫ਼ਾਇਦਾ ਉਠਾਓ ਅਤੇ ਲੋਕਾਂ ਨੂੰ ਭਰਮਾਓ ਉਨ੍ਹਾਂ ਤੋਂ ਗੁਨਾਹ ਕਰਵਾਓ, ਬੁਰੇ ਕੰਮ ਕਰਵਾਓ ਇਸ ਲਈ ਬੁਰਾ ਕਰਮ ਤਾਂ ਬੁਰਾ ਕਰਮ ਹੈ ਕਰਦਾ ਕੌਣ ਹੈ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਕਰਮ ਦੀ ਧਰਤੀ ਹੈ ਇਸ ਲਈ ਕਰਮ ਬੁਰਾ ਨਾ ਕਰੋ ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਬੁਰਾ ਕਰਮ ਕਦੇ ਨਾ ਕਰੋ ਇਸ ਮਾਮਲੇ ਵਿੱਚ ਕਦੇ ਕਿਸੇ ਦੀ ਨਾ ਸੁਣੋ ਚਾਹੇ ਕਿਸੇ ਦੇ ਕਹਿਣ ‘ਤੇ ਹੋਵੇ ਜਾਂ ਕਿਸੇ ਦੇ ਨਾਲ ਹੋਵੇ, ਬੁਰਾ ਕਰਮ ਕਦੇ ਨਾ ਕਰੋ, ਨਹੀਂ ਤਾਂ ਦੋਵਾਂ ਜਹਾਨਾਂ ਵਿੱਚ ਠੋਕਰਾਂ ਖਾਂਦੇ ਫਿਰੋਗੇ, ਕੁਲਾਂ ਨੂੰ ਬਰਬਾਦ ਕਰ ਲਓਗੇ ਇਸ ਲਈ ਬੁਰਾ ਕਰਮ ਨਹੀਂ ਕਰਨਾ ਚਾਹੀਦਾ ।

ਨੇਕ-ਚੰਗੇ ਕਰਮ ‘ਤੇ ਅੱਗੇ ਵਧਦੇ ਜਾਓ, ਮੰਜ਼ਿਲਾਂ ਤੁਹਾਡੇ ਲਈ ਤਿਆਰ ਹਨ, ਦਰਵਾਜ਼ੇ ਖੁੱਲ੍ਹੇ ਹੋਏ ਹਨ ਕੋਈ ਲੌਕ, ਤਾਲਾ ਨਹੀਂ ਹੈ ਬੱਸ ਕਦਮ ਵਧਾਉਂਦੇ ਜਾਓ ਤਾਂ ਮਾਲਕ ਦੇ ਰਹਿਮੋ-ਕਰਮ ਨੂੰ ਹਾਸਲ ਜ਼ਰੂਰ ਕਰ ਪਾਓਗੇ ਇਸ ਲਈ ਧਿਆਨ ਦਿਓ ਕਰਮਾਂ ਵੱਲ, ਧਿਆਨ ਦਿਓ ਉਨ੍ਹਾਂ ਵਿਚਾਰਾਂ ਵੱਲ ਜੋ ਸੰਤ ਤੁਹਾਡੇ ਦਿਲੋ-ਦਿਮਾਗ ਵਿੱਚ, ਜ਼ਹਿਨ ਵਿੱਚ ਪੈਦਾ ਕਰਦੇ ਹਨ ਉਨ੍ਹਾਂ ਲੋਕਾਂ ਦੀ ਛੱਡੋ ਜੋ ਤੁਹਾਨੂੰ ਗੁੰਮਰਾਹ ਕਰਨ ‘ਤੇ ਤੁਲੇ ਹਨ ਉਨ੍ਹਾਂ ਦਾ ਸੰਗ ਨਾ ਕਰੋ, ਮਜ਼ਬੂਰੀ ਵਿੱਚ ਕਰਨਾ ਪਵੇ ਤਾਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਨ੍ਹਾਂ ਦੇ ਸੰਗ ਦਾ ਰੰਗ ਤੁਹਾਡੇ ‘ਤੇ ਨਾ ਚੜ੍ਹੇ ਅਤੇ ਤੁਸੀਂ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਦੇ ਲਾਇਕ ਬਣ ਸਕੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਾਬੁਲ ਮੁਝੇ ਦਹੇਜ ਦੇਕਰ ਵਿਦਾ ਨਾ ਕਰ
ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਸਹਾਰਨਪੁਰ ਜ਼ਿਲ੍ਹਾ ਸਹਾਰਨਪੁਰ ਦੇ ਥਾਣਾ ਮੰਮੋਹ ਦਾ ਵਾਕਿਆ ਸੁਣਾ ਰਿਹਾ ਹਾਂ  ਲੰਘੀ ਰਾਤ 16 ਜੁਲਾਈ ਵਾਲੇ ਦਿਨ ਮੰਮੋਹ ਦੇ ਪ੍ਰਭਾ ਗਾਰਡਨ ਵਿੱਚ ਵਾਹਵਾ ਗਹਿਮਾ-ਗਹਿਮੀ ਸੀ, ਜਸ਼ਨ ਦਾ ਮਾਹੌਲ ਸੀ ਇਹ ਜਸ਼ਨ ਤਤਾਹੇੜੀ ਦੇ ਇੱਕ ਨਿਵਾਸੀ ਦੀ ਬੇਟੀ ਦੇ ਨਿਕਾਹ ਦਾ ਸੀ ਨਿਕਾਹ ਲਈ ਸ਼ਾਮਲੀ ਦੇ ਭੂਰਾ ਕਡੇਲਾ ਦਾ ਪ੍ਰਵੇਜ ਬਰਾਤ ਲੈ ਕੇ ਆਇਆ ਸੀ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਰੌਲ਼ਾ ਪੈ ਗਿਆ ਘਟਨਾ ਵਾਪਰੀ ਕਿ ਨਿਕਾਹ ਤੋਂ ਪਹਿਲਾਂ ਦੁਲਹੇ ਮੀਆਂ ਨੇ ਕਾਰ ਦੀ ਮੰਗ ਰੱਖ ਦਿੱਤੀ ਕਾਰ ਵੀ ਆਮ ਨਹੀਂ, ਮਹਿੰਗੀ ਕਾਰ ਦੀ ਮੰਗ ਪ੍ਰਵੇਜ ਦਾ ਕਹਿਣਾ ਸੀ ਕਿ ”ਮੈਨੂੰ ਫਾਰਚੂਨਰ ਕਾਰ ਚਾਹੀਦੀ ਹੈ ਤਾਂ ਹੀ ਨਿਕਾਹ ਕਰਾਂਗਾ

ਸਿਆਣੇ ਬਜ਼ੁਰਗਾਂ ਨੇ ਬਥੇਰਾ ਸਮਝਾਇਆ ਦੁਹਲਨ ਦੇ ਪਿਤਾ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਓਧਰ ਲੜਕੀ ਨਵੇਂ ਜ਼ਮਾਨੇ ਦੀ ਪੜ੍ਹੀ-ਲਿਖੀ ਲੜਕੀ ਸੀ ਉਹ ਹੈਰਾਨ ਸੀ ਲੜਕੇ ਦੇ ਇਸ ਵਿਹਾਰ ‘ਤੇ ਸ਼ਰੇਆਮ ਨੀਲਾਮੀ ਦੀ ਮੋਹਰ ਲੱਗ ਰਹੀ ਸੀ ਲੜਕੇ ਦੇ ਮੱਥੇ ‘ਤੇ  ਪਰ ਫ਼ੇਰ ਵੀ ਉਹ ਸੀਨਾ ਤਾਣ ਕੇ ਖੜ੍ਹਾ ਸੀ ਦੁਲਹਨ ਸੋਚ ਰਹੀ ਸੀ ਕਿ ਇਸ ਵਿਕਾਊੁ ਲੜਕੇ ਦੀ ਇੰਨੀ ਜ਼ੁਰਅਤ ਕਿ ਮੇਰੇ ਪਿਓ ਦੀ ਇੱਜਤ ਨੂੰ ਹੱਥ ਪਾਵੇ ਉਸਨੇ ਲੜਕੇ ਨੂੰ ਉਸਦੀ ਔਕਾਤ ਵਿਖਾਉਣ ਦਾ ਨਿਰਣਾ ਕਰ ਲਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੰਗਾਰਿਆ ਦੁਲਹਨ ਦੀ ਵੰਗਾਰ ਸੁਣ ਕੇ ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਬੰਧਕ ਬਣਾ ਲਿਆ ਕੁੜੀ ਨੇ ਅਜਿਹੇ ਲਾਲਚੀ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ

ਪੁਲਿਸ ਬੁਲਾਈ ਗਈ ਜ਼ਿਲ੍ਹਾ ਪੁਲਿਸ ਮੁਖੀ ਪ੍ਰਬਲ ਪ੍ਰਾਪਤ ਸਿੰਘ ਦੇ ਦੱਸਣ ਮੁਤਾਬਕ ਲਾੜੇ ਅਤੇ ਹੋਰ  ਬਰਾਤੀਆਂ ਨੂੰ ਦੇਰ ਰਾਤ ਜਾ ਕੇ ਛੁਡਾਇਆ ਗਿਆ ਬਹੁਤ ਬੇਇੱਜਤ ਹੋ ਕੇ ਬਰਾਤ ਖਾਲੀ ਹੱਥ ਵਾਪਸ ਮੁੜੀ ਇਸ ਘਟਨਾ ਦੀ ਮੀਡੀਆ ਵਿੱਚ ਚਰਚਾ ਦੇ ਨਾਲ-ਨਾਲ ਲੜਕੀ ਦੀ ਹਿੰਮਤ ਵਾਲੇ ਕਦਮ ਦੀ ਪ੍ਰਸੰਸਾ ਇਲਾਕੇ ਭਰ ਵਿੱਚ ਹੋ ਰਹੀ ਸੀ

ਇਹ ਵੀ ਪੜ੍ਹੋ

ਇਸ ਕਿਸਮ ਦੀ ਇੱਕ ਹੋਰ ਘਟਨਾ ਹਰਿਆਣਾ ਸੂਬੇ ਦੇ ਪਲਵਲ ਦੀ ਹੈ ਇੱਥੇ ਰਾਜਸਥਾਨ ਦੇ ਮਹਿਤਪੁਰ ਦਾ ਫ਼ਰੀਦ ਕੁਰੈਸ਼ੀ ਨਾਂਅ ਦਾ ਲਾਲਚੀ ਬੰਦਾ ਬਰਾਤ ਲੈ ਕੇ ਆਇਆ ਇੱਥੇ ਵੀ ਦੁਲਹੇ ਦੇ ਨਿਕਾਹ ਤੋਂ ਪਹਿਲਾਂ ਦਾਜ ਦੀ ਮੰਗ ਰੱਖ ਦਿੱਤੀ ਪਲਵਲ ਦੀ ਕੁੜੀ ਨੇ ਹਿੰਮਤ ਵਿਖਾਈ ਕੁੜੀ ਵਾਲਿਆਂ ਨੇ ਵਿਆਹੁਲੇ ਮੁੰਡੇ, ਉਸ ਦੇ ਭਾਈ ਅਤੇ ਦੋ ਹੋਰ ਰਿਸ਼ਤੇਦਾਰਾਂ ਨੂੰ ਬੰਧਕ ਬਣਾ ਲਿਆ ਮੁੰਡੇ ਵਾਲਿਆਂ ਨੇ ਮਿੰਨਤਾਂ ਕੀਤੀਆਂ ਪਰ ਕੁੜੀ ਵਾਲਿਆਂ ਨੇ ਪੰਚਾਇਤ  ਬੁਲਾ ਲਈ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਕੁੜੀ ਵਾਲਿਆਂ ਦੇ ਹੋਏ ਖਰਚੇ ਦੇ ਇਵਜ਼ ਵਿਚ ਚਾਰ ਵਿੱਘੇ ਜ਼ਮੀਨ ਕੁੜੀ ਦੇ ਨਾਂਅ ਲਵਾਈ ਜਾਵੇ ਮੁੰਡੇ ਦੇ ਲਾਲਚ ਦੀ ਸਜ਼ਾ ਚਾਰ ਵਿੱਘੇ ਜ਼ਮੀਨ  ਕੁੜੀ ਦੇ ਨਾਂਅ ਲਵਾਈ ਗਈ ਤਾਂ ਕੇਸ ਰਫ਼ਾ ਦਫ਼ਾ ਹੋਇਆ

ਇਹ ਘਟਨਾ ਥਾਣਾ ਬਜ਼ੀਰਪੁਰ ਦੇ ਇੱਕ ਪਿੰਡ ਦੀ ਹੈ

ਇਸੇ ਲੜੀ ਵਿੱਚ ਤੀਜੀ ਘਟਨਾ ਬਾਰੇ ਵੀ ਜਾਣਕਾਰੀ ਲੈ ਲਵੋ ਇਹ ਘਟਨਾ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਥਾਣਾ ਬਜ਼ੀਰਗੰਜ ਦੀ ਹੈ ਪੁਲਿਸ ਮੁਤਾਬਕ ਮਿਰਗਪੁਰ ਪਿੰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿਰਗਪੁਰ ਪਿੰਡ ਦੇ ਨਿਵਾਸੀ ਭੋਲਾ ਯਾਦਵ ਦੀ ਬੇਟੀ ਦਾ ਵਿਆਹ ਬੁਨਿਆਦਗੰਜ ਦੇ ਵਿਰੇਂਦਰ ਕੁਮਾਰ ਦੇ ਪੁੱਤਰ ਰੰਜੀਤ ਕੁਮਾਰ ਨਾਲ ਹੋਣਾ ਤੈਅ ਹੋਇਆ

ਗੱਜ ਵੱਜ ਕੇ ਬਰਾਤ ਪਹੁੰਚ ਗਈ ਬਰਾਤ ਦੀ ਖੂਬ ਸੇਵਾ ਹੋਈ ਸ਼ਾਦੀ ਦੀਆਂ ਰਸਮਾਂ ਬਹੁਤ ਚੰਗੇ ਮਾਹੌਲ ‘ਚ ਪੂਰੀਆਂ ਹੋ ਰਹੀਆਂ ਸਨ ਕਿ ਅਚਾਨਕ ਵਰਮਾਲਾ ਤੋਂ ਬਾਦ ਮੁੰਡੇ ਦਾ ਪਿਓ ਦਾਜ ਮੰਗਣ ਲੱਗਿਆ ਜਦੋਂ ਮੁੰਡੇ ਦਾ ਪਿਓ ਦਾਜ ਮੰਗ ਰਿਹਾ ਸੀ ਉਸੇ ਵੇਲੇ ਮੁੰਡਾ ਉੱਥੋਂ ਫ਼ਰਾਰ ਹੋ ਗਿਆ ਕੁੜੀ ਵਾਲਿਆਂ ਨੇ ਮੁੰਡੇ ਦੇ ਪਿਓ ਵਿਰੇਂਦਰ ਕੁਮਾਰ, ਦਾਦਾ ਪੁਨਾਈ ਯਾਦਵ, ਚਾਚਾ ਰਾਮ ਨੰਦ ਯਾਦਵ ਅਤੇ ਦੁਹਲੇ ਦੇ ਭਣੋਈਏ ਸੁਧੀਰ ਯਾਦਵ ਨੂੰ ਬੰਧਕ ਬਣਾ ਲਿਆ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਛੁਡਾਇਆ ਅਤੇ ਕੇਸ ਦਰਜ ਕੀਤਾ

ਉੱਕਤ ਤਿੰਨੇ ਘਟਨਾਵਾਂ ਇੱਕ ਖਾਸ ਦਿਸ਼ਾ ਵੱਲ ਸੰਕੇਤ ਕਰ ਰਹੀਆਂ ਹਨ, ਉਹ ਹੈ ਕਿ ਅੱਜ ਕੱਲ੍ਹ ਕੁੜੀਆਂ ਇਸ ਪੱਖੋਂ ਜਾਗਰੂਕ ਹੋ ਰਹੀਆਂ ਹਨ ਕਿ ਲਾਲਚੀ ਬੰਦਿਆਂ ਤੋਂ ਬਚ ਕੇ ਰਹਿਣਾ ਹੈ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਾ ਹੈ ਉਨ੍ਹਾਂ ਨੂੰ ਇਹ ਸਮਝ ਆ ਰਹੀ ਹੈ ਕਿ ਜੋ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ ਮੰਗਤਿਆਂ ਵਾਂਗ ਹੱਥ ਅੱਡ ਕੇ ਖੜ੍ਹ ਜਾਂਦੇ ਹਨ, ਉਹ ਜ਼ਿੰਦਗੀ ਭਰ ਇਹ ਮੰਗਣਾ ਜਾਰੀ ਰੱਖਣਗੇ ਸ਼ਾਇਦ ਉਨ੍ਹਾਂ ਬੱਚੀਆਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ-

ਦਹੇਜ ਇੱਕ ਪ੍ਰਥਾ ਨਹੀਂ ਹੈ

ਭੀਖ ਮੰਗਣ ਦਾ ਸਮਾਜਿਕ ਤਰੀਕਾ ਹੈ

ਫਰਕ ਏਨਾ ਹੀ ਹੈ ਬਸ ਕਿ

ਇੱਥੇ ਦੇਣ ਵਾਲੇ ਦੀ ਗਰਦਨ ਝੁਕੀ ਹੈ

ਲੈਣ ਵਾਲੇ ਦੀ ਆਕੜ ਵਧੀ ਹੈ

ਮੈਨੂੰ ਲੱਗ ਰਿਹਾ ਹੈ ਕਿ ਉਹ ਕੁੜੀ ਮੈਨੂੰ

ਅਤੇ ਤੁਹਾਨੂੰ ਕਹਿ ਰਹੀ ਹੈ

”ਲੜਕੀ ਹੂੰ ਮੈਂ, ਬਾਜ਼ਾਰ ਕੇ ਦਾਮ

ਸ਼ੇਅਰ ਮਾਰਕੀਟ ਕਾ

ਮੈਂ ਕੋਈ ਦਾਮ ਨਹੀਂ

ਮੇਰੀ ਜ਼ਿੰਗਦੀ ਇਤਨੀ

ਵੀ ਆਮ ਨਹੀਂ

ਮੇਰੇ ਅੰਦਰ ਦਾ ਗੁੱਸਾ ਹੈ ਜੋ ਮੈਨੂੰ ਹਰ ਰੋਜ਼ ਅਖ਼ਬਾਰਾਂ ‘ਚ ਛਪਦੀਆਂ ਖ਼ਬਰਾਂ ਨੂੰ ਪੜ੍ਹ ਕੇ ਆਉਂਦਾ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਜ ਦੀ ਖਾਤਰ ਜਿੰਦਾ ਸਾੜ ਦਿੱਤਾ ਜਾਂ ਦਾਜ ਦੀ ਮੰਗ ਤੋਂ ਤੰਗ ਆ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ ਮੈਂ ਧੀ ਹਾਂ, ਜਦੋਂ ਆਪਣੀ ਮਾਂ ਨੂੰ ਮੇਰੇ ਵਿਆਹ  ਦੀ ਚਿੰਤਾ ਵਿੱਚ ਉਦਾਸ ਅਤੇ ਨਿਰਾਸ਼ ਦੇਖਦੀ ਹਾਂ ਤਾਂ ਮੈਨੂੰ ਇਸ ਸਮਾਜ ‘ਤੇ ਗੁੱਸਾ ਆਉਂਦਾ ਹੈ

ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ

ਇਨ੍ਹਾਂ ਰੀਤੀ, ਰਿਵਾਜਾਂ ਅਤੇ ਰਸਮਾਂ ਬਣਾਉਣ ਵਾਲਿਆਂ  ਅਤੇ ਮੰਨਣ ਵਾਲਿਆਂ ‘ਤੇ ਗੁੱਸਾ ਆਉਂਦਾ ਹੈ ਇਹ ਦਾਜ ਪ੍ਰਥਾ ਵਧਾਉਣ ਵਾਲੇ ਚੰਦ ਕੁ ਅਮੀਰ ਲੋਕ ਹੁੰਦੇ ਹਨ ਜੋ ਆਪਣੇ ਪਿਆਰ ਦਾ ਪ੍ਰਗਟਾਵਾ ਕਾਰਾਂ ਅਤੇ ਹੋਰ ਮਹਿੰਗੇ-ਮਹਿੰਗੇ ਤੋਹਫ਼ੇ ਦੇ ਕੇ ਕਰਦੇ ਹਨ ਉਨ੍ਹਾਂ ਦਾ ਇਹ ਵਿਖਾਵਾ ਅਣਜਾਣੇ ਵਿੱਚ ਹੀ ਮੇਰੇ ਵਰਗੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਬਹੁਤੀ ਵਾਰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦਾ ਹੈ ਮੱਧ ਸ੍ਰੇਣੀ ਦੇ ਲਾਲਚੀ ਲੋਕ ਵੀ ਵੱਡੇ ਦਾਜ ਦੀ ਮੰਗ ਕਰਨ ਲੱਗਦੇ ਹਨ ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਦਾਜ ਪ੍ਰਥਾ ਵੀ ਹੈ ਮੈਂ ਕਸਮ ਖਾਂਦੀ ਹਾਂ ਕਿ ਮੈਂ ਉਸ ਬੰਦੇ ਨਾਲ ਵਿਆਹ ਨਹੀਂ ਕਰਾਵਾਂਗੀ ਜੋ ਦਾਜ ਨੂੰ ਸਵੀਕਾਰ ਕਰੇਗਾ ਅਤੇ ਇਹੀ ਮੈਂ ਆਪਣੀਆਂ ਭੈਣਾਂ ਨੂੰ ਵੀ ਕਹਿ ਰਹੀ ਹਾਂ”

ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚ ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਲਾਲਚੀ ਲੋਕਾਂ ਦਾ ਡੱਟ ਕੇ ਵਿਰੋਧ ਕਰਨ ਦੂਜੇ ਪਾਸੇ ਨੌਜਵਾਨਾਂ ਨੂੰ ਇਸ ਸਮਾਜਿਕ ਲਾਹਣਤ ਨੂੰ ਗਲੋਂ ਲਾਹੁਣ ਲਈ ਅੱਗੇ ਆਉਣਾ ਚਾਹੀਦਾ ਹੈ ਕੁੜੀਆਂ ਵੀ ਇਉਂ ਕਹਿਣ ਤਾਂ ਚੰਗਾ ਹੈ:

ਤੇਰੀ ਹੀ ਬਗੀਆ ਮੇਂ ਖਿਲੀ

ਤਿਤਲੀ ਬਨ ਆਸਮਾਂ ਮੇਂ ਉੜੀ ਹੂੰ

ਮੇਰੀ ਉਡਾਨ ਕੋ ਤੂ ਸ਼ਰਮਿੰਦਾ ਨਾ ਕਰ

ਏ ਬਾਬੁਲ ਮੁਝੇ ਦਹੇਜ ਦੇਕਰ

ਵਿਦਾ ਨਾ ਕਰ

ਡਾ. ਹਰਜਿੰਦਰ ਵਾਲੀਆ

ਮੁਖੀ, ਪੱਤਰਕਾਰੀ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋ- 98723-14380

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।