Dirt - Sach Kahoon Punjabi
ਵਿਧਾਇਕ ਅਮਨ ਅਰੋੜਾ ਨੇ ਤੋੜੀ ਸ਼ਬਦਾਂ ਦੀ ਮਰਿਆਦਾ, ਪ੍ਰੈਸ ਕਾਨਫਰੰਸ ‘ਚ ਗਲਤ ਸ਼ਬਦਾਂ ਦੀ ਕੀਤੀ ਵਰਤੋਂ
ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਸਵਾਲ ਤੋਂ ਬਾਅਦ ਭੜਕੇ ਅਰੋੜਾ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀਰਵਾਰ ਨੂੰ ਸ਼ਬਦਾਂ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਖ਼ਿਲਾਫ਼ ਜੰਮ ਕੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਹਾਲਾਂਕਿ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਵਿੱਚ ਸਭ ਤੋਂ ਸਿਆਣੇ ਲੀਡਰ ਵਜੋਂ ਜਾਣਿਆ ਜਾਂਦਾ ਹੈ ਪਰ ਵੀਰਵਾਰ ਨੂੰ ਜਿਹੜੇ ਸ਼ਬਦਾਂ ਦੀ ਵਰਤੋਂ ਅਮਨ ਅਰੋੜਾ ਨੇ ਕੀਤੀ ਹੈ, ਉਹ ਸ਼ਾਇਦ ਹੀ ਕਿਸੇ ਲੀਡਰ ਨੇ ਸਿੱਧੇ ਤੌਰ ‘ਤੇ ਕਿਸੇ ਪਾਰਟੀ ਜਾਂ ਫਿਰ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਕੀਤੀ ਹੋਏਗੀ।
ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਤਾਂ ‘ਗੰਦ’ ਹੀ ਪਾਇਆ ਹੋਇਆ ਹੈ। ਪਹਿਲਾਂ ਇਹ ਦੋਵੇਂ ਪਾਰਟੀਆਂ ‘ਗੰਦ ਸੁੱਟਦੀਆਂ ਹਨ ਤੇ ਮੁੜ ਤੋਂ ਉਸ ਨੂੰ ਲੈ ਕੇ ਹੀ ਸਪੱਸ਼ਟੀਕਰਨ ਦਿੰਦੀਆਂ ਰਹਿੰਦੀਆਂ ਹਨ। ਅਮਨ ਅਰੋੜਾ ਇੱਥੇ ਹੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਅਕਾਲੀ ਤੇ ਕਾਂਗਰਸ ਨੇ ਤਾਂ ਘਰ-ਘਰ ਜਾ ਕੇ ਗੰਦ ਪਾਇਆ ਹੈ।
ਹੋਇਆ ਇੰਜ ਕਿ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਅਮਨ ਅਰੋੜਾ ਤੋਂ ਪੁੱਛਿਆ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਦਿੱਤੀ ਹੈ ਤਾਂ ਇਸ ਨੂੰ ਵੱਡੀ ਉਪਲੱਬਧੀ ਮੰਨਦੇ ਹੋਏ ਆਮ ਆਦਮੀ ਪਾਰਟੀ ਪ੍ਰਚਾਰ ਕਰਨ ‘ਚ ਕਿਉਂ ਲੱਗੀ ਪਈ ਹੈ ਤੇ ਜੇਕਰ ਇਸ ਨੂੰ ਪਾਰਟੀ ਉਪਲੱਬਧੀ ਮੰਨਦੀ ਹੈ ਤਾਂ ਇਹ ਕੀ ਗਲਤ ਨਹੀਂ ਹੈ? ਇਸ ਸਵਾਲ ਨੂੰ ਸੁਣ ਕੇ ਉਹ ਕਾਫ਼ੀ ਜਿਆਦਾ ਭੜਕ ਪਏ। ਪਹਿਲਾਂ ਤਾਂ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਹੀ ਸ਼ਰਾਬ ਹਰ ਕਿਸੇ ਨੂੰ ਕਿਉਂ ਦਿਖਾਈ ਦਿੰਦੀ ਹੈ, ਇਹ ਤਾਂ ਮੀਡੀਆ ਹੀ ਜ਼ਿਆਦਾ ਚੁੱਕ ਰਹੀ ਹੈ।
ਮੀਡੀਆ ਨੂੰ ਦੋਸ਼ ਦੇਣ ਤੋਂ ਬਾਅਦ ਅਮਨ ਅਰੋੜਾ ਨੇ ਅਕਾਲੀ ਦਲ ਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਗੰਦਾ ਪ੍ਰਚਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਹੀ ‘ਗੰਦ’ ਪਾਇਆ ਹੋਇਆ ਹੈ। ਇਨ੍ਹਾਂ ਦੋਵਾਂ ਪਾਰਟੀਆਂ ਨੇ ਤਾਂ ਘਰ-ਘਰ ਜਾ ਕੇ ‘ਗੰਦ’ ਪਾਇਆ ਹੋਇਆ ਹੈ।
ਅਮਨ ਅਰੋੜਾ ਜਦੋਂ ਇਨ੍ਹਾਂ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸੰਧਵਾ ਵੀ ਨਾਲ ਬੈਠੇ ਸਨ ਪਰ ਸੰਧਵਾ ਨੇ ਵੀ ਅਮਨ ਅਰੋੜਾ ਨੂੰ ਨਾ ਹੀ ਟੋਕਿਆ ਤੇ ਨਾ ਤਾਂ ਰੋਕਿਆ, ਜਿਸ ਕਾਰਨ ਅਮਨ ਅਰੋੜਾ ਗੁੱਸੇ ਵਿੱਚ ਆ ਕੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਗਏ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਲਈ ਗਲਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਾਅਦ ਅਮਨ ਅਰੋੜਾ ਨੇ ਮੀਡੀਆ ਨੂੰ ਵੀ ਕਹਿ ਦਿੱਤਾ ਕਿ ਅੱਜ ਭਗਵੰਤ ਮਾਨ ਦੀ ਸ਼ਰਾਬ ਲਈ ਜਿੰਨੀ ਮਰਜ਼ੀ ਚਰਚਾ ਕਰਦੇ ਹੋਏ ਸਵਾਲ ਪੁੱਛੇ ਜਾ ਸਕਦੇ ਹਨ ਪਰ ਇਸ ਤੋਂ ਬਾਅਦ ਇਸ ਬਾਰੇ ਕੋਈ ਸਵਾਲ ਜਾਂ ਫਿਰ ਚਰਚਾ ਨਹੀਂ ਹੋਏਗੀ। ਸਗੋਂ ਇਸ ਟਾਪਿਕ ਨੂੰ ਹੀ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਪਾਸੇ ਸੂਬਾ ਸਰਕਾਰਾਂ ‘ਸਾਂਝੀ ਰਸੋਈ’ ਦੇ ਤਹਿਤ 10 ਰੁਪਏ ‘ਚ ਸਸਤਾ ਖਾਣਾ ਮੁਹੱਈਆ ਕਰਵਾ ਰਹੀਆਂ ਹਨ ਦੂਜੇ ਪਾਸੇ ਵੱਡੇ ਪ੍ਰਬੰਧਾਂ ਵਜੋਂ ਜਾਣਿਆਂ ਜਾਣ ਵਾਲਾ ਰੇਲਵੇ ਵਿਭਾਗ ਮਾੜੇ ਖਾਣੇ ਲਈ ਚਰਚਾ ‘ਚ ਆ ਗਿਆ ਹੈ ਕੈਗ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਰੇਲਵੇ ਦਾ ਖਾਣਾ ਮਨੁੱਖਾਂ ਦੇ ਖਾਣ ਦੇ ਲਾਇਕ ਨਹੀਂ ਰਿਹਾ ਖਾਣੇ ‘ਚ ਚੂਹਿਆਂ, ਕਾਕਰੋਚਾਂ, ਤੇ ਹੋਰ ਕੀਟ ਪਤੰਗਾਂ ਦਾ ਆਉਣਾ ਆਮ ਗੱਲ ਹੈ ਇਸੇ ਤਰ੍ਹਾਂ ਮਿਆਦ ਪੁਗਾ ਚੁੱਕੇ ਉਤਪਾਦ ਵੀ ਵੇਚੇ ਜਾ ਰਹੇ ਹਨ ਮੱਖੀਆਂ, ਕੀੜਿਆਂ ਤੇ ਧੂੜ ਤੋਂ ਬਚਾਉਣ ਲਈ ਖਾਣ ਵਾਲੀਆਂ ਚੀਜਾਂ ਢੱਕ ਕੇ ਵੀ ਨਹੀਂ ਰੱਖੀਆਂ ਜਾ ਰਹੀਆਂ ਰੇਲ ਸੇਵਾ ਭਾਰਤ ਦੀ ਜੀਵਨ ਰੇਖਾ ਹੈ
ਰੇਲ ਰਾਹੀਂ ਕਰੋੜਾਂ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ ਰੋਜ਼ਾਨਾ ਸੈਂਕੜੇ ਕਿਲੋਮੀਟਰ  ਸਫ਼ਰ ਕਰਨ ਵਾਲੇ ਲੋਕਾਂ ਲਈ ਰੇਲ ਦੇ ਅੰਦਰ ਤੇ ਸਟੇਸ਼ਨਾਂ ‘ਤੇ ਮਿਲਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਹੀ ਪੇਟ ਭਰਨ ਲਈ ਜ਼ਰੂਰੀ ਹੁੰਦੀਆਂ ਹਨ ਹਾਲਾਂਕਿ ਰੇਲ ਵਿਭਾਗ ਵੱਲੋਂ ਇਹਨਾਂ ਦੇ ਰੇਟ ਵੀ ਤੈਅ ਕੀਤੇ ਜਾਂਦੇ ਹਨ ਤੇ ਲਿਖਵਾਏ ਵੀ ਜਾਂਦੇ ਹਨ ਪਰ ਲੋਭੀ ਲਾਲਚੀ ਠੇਕੇਦਾਰ ਮਨਮਰਜ਼ੀ ਦੇ ਕਈ ਗੁਣਾਂ ਰੇਟ ਵਸੂਲਦੇ ਹਨ ਸਟੇਸ਼ਨਾਂ ‘ਤੇ ਗੰਦਗੀ ਤਾ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਜੋ ਰੇਲਵੇ ਮੈਨੇਜਮੈਂਟ ਲਈ ਚੁਣੌਤੀ ਬਣੀ ਹੋਈ ਹੈ ਗੰਦਗੀ ਸਸਤਾ ਸਫ਼ਰ ਹੋਣ ਦੇ ਬਾਵਜ਼ੂਦ ਲੋਕ ਰੇਲ ਦੇ ਸਫ਼ਰ ਤੋਂ ਝਿਜਕਦੇ ਹਨ
ਸਾਫ਼ ਸੁਥਰਾ ਰੇਲਵੇ ਸਿਰਫ਼ ਪਲੇਟਫਾਰਮ ਦੇ ਫਰਸ਼ ‘ਤੇ ਝਾੜੂ ਪੋਚੇ ਨਾਲ ਨਹੀਂ ਬਣਨਾ ਸਗੋਂ ਆਸ ਪਾਸ ਫੈਲੀ ਗੰਦਗੀ ਖ਼ਤਮ ਕਰਨ ਤੇ ਸਾਫ਼ ਸੁਥਰਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਖਾਣ ਪੀਣ ਦੀਆਂ ਚੀਜਾਂ ਦੀ ਚੈਕਿੰਗ ਹੋਣੀ ਜ਼ਰੂਰੀ ਹੈ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਠੇਕੇਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੇਲਵੇ ‘ਚ ਸਫ਼ਾਈ ਲਈ ਕ੍ਰਾਂਤੀਕਾਰੀ ਕਦਮ ਚੁੱਕਣੇ ਪੈਣਗੇ ਰੇਲ ਮੰਤਰੀ ਸੁਰੇਸ਼ ਪ੍ਰਭੂ ਆਮ ਮੁਸਾਫ਼ਰਾਂ ਦੀਆਂ ਸ਼ਿਕਾਇਤਾਂ ‘ਤੇ ਫੌਰੀ ਕਦਮ ਚੁੱਕਣ ਵਜੋਂ ਮਸ਼ਹੂਰ ਹਨ
ਉਹਨਾਂ ਨੂੰ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਹੈ ਦੇਸ਼ ਦੇ ਸਭ ਨਾਗਰਿਕ ਬਰਾਬਰ ਹਨ ਏਅਰਪੋਰਟਾਂ ਤੇ ਮਹਿਲਾਂ ਵਰਗਾ ਮਾਹੌਲ ਹੈ ਜਿੱਥੇ ਸਫ਼ਾਈ ਲਈ ਅੰਤਰਰਾਸ਼ਟਰੀ ਮਾਪ-ਦੰਡ ਅਪਣਾਏ ਜਾਂਦੇ ਹਨ ਸਰਕਾਰ ਦੇਸ਼ ਦੇ ਆਮ ਨਾਗਰਿਕਾਂ ਨੂੰ ਸਮਾਨਤਾ ਦੀ ਭਾਵਨਾ ਨਾਲ ਸਿਹਤਮੰਦ ਮਾਹੌਲ ਮੁਹੱਈਆ ਕਰਵਾਏ ਮੈਟਰੋ ਟਰੇਨ ਸਾਡੇ ਹੀ ਦੇਸ਼ ਅੰਦਰ ਬਣੀ ਹੈ ਤੇ ਉੱਥੋਂ ਦੇ ਸਟੇਸ਼ਨਾਂ ਦੇ ਪ੍ਰਬੰਧ ਤੇ ਸਾਫ਼ ਸਫ਼ਾਈਆਂ ਨੂੰ ਪਹਿਲੀ ਵਾਰ ਵੇਖਣ ਵਾਲੇ ਲੋਕ ਸੁਫ਼ਨਾ ਵੇਖਣ ਵਾਂਗ ਮਹਿਸੂਸ ਕਰਦੇ ਹਨ ਅਜਿਹਾ ਪ੍ਰਬੰਧ ਹੀ ਆਮ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ‘ਤੇ ਹੋਣਾ ਚਾਹੀਦਾ ਹੈ ਇੱਥੋਂ ਦਾ ਖਾਣ-ਪੀਣ ਅਜਿਹਾ ਨਾ ਹੋਵੇ ਕਿ ਮੁਸਾਫ਼ਰ ਆਪਣੇ ਨਾਲ ਬਿਮਾਰੀਆਂ ਲੈ ਕੇ ਘਰ ਪਰਤਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਅਭਿਆਨ ਚਲਾਇਆ ਹੋਇਆ ਹੈ ਰੇਲਵੇ ਵਿਭਾਗ ਵੀ ਇਸ ਮੁਹਿੰਮ ‘ਚ ਆਪਣਾ ਸਹਿਯੋਗ ਦੇਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।