Secretary - Sach Kahoon Punjabi
Shiromani Akali Dal ਦੇ ਐਸ.ਸੀ. ਵਿੰਗ ਦੇ ਸੂਬਾ ਜਨਰਲ ਸਕੱਤਰ ਮੱਟਰਾਂ ਵੱਲੋਂ ਅਸਤੀਫ਼ਾ
Shiromani Akali Dal | ਢੀਂਡਸਾ ਨਾਲ ਖੜ੍ਹਨ ਦਾ ਅਹਿਦ
ਭਵਾਨੀਗੜ, (ਵਿਜੈ ਸਿੰਗਲਾ) |
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਐਸ ਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਰਾਮ ਸਿੰਘ ਮੱਟਰਾਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਕੇ ਪਾਰਟੀ ਦੇ ਸਿਰਮੌਰ ਆਗੂ ਢੀਂਡਸਾ ਖਿਲਾਫ ਕਾਰਵਾਈ ਕੀਤੀ ਹੈ, ਜੋ ਕਿ ਹਰ ਪਾਰਟੀ ਵਰਕਰ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਅੱਜ ਹੀ ਐਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਆਪਣਾ ਅਸਤੀਫਾ ਭੇਜਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ਤੇ ਲਿਆਉਣ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਏ ਗਏ ਫੈਸਲੇ ਦੀ ਡਟਕੇ ਪ੍ਰੋੜਤਾ ਕਰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।.
ਨਹੀਂ ਹੋਇਆ ਸੀਟੈੱਟ ਪੇਪਰ ਲੀਕ : ਬੋਰਡ ਸਕੱਤਰ
ਸੀਬੀਐੱਸਈ ਪੇਪਰ ਲੀਕ ਦਾ ਕੀਤਾ ਖੰਡਨ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨੇ ਕਾਨਪੁਰ ‘ਚ ਕੇਂਦਰੀ ਪਾਤਰਤਾ ਪ੍ਰੀਖਿਆ CTET ‘ਚ ਪੇਪਰ ਲੀਕ ਦੀ ਘਟਨਾ ਦਾ ਖੰਡਨ ਕਰਦੇ ਹੋਏ ਮੀਡੀਆ ‘ਚ ਇਸ ਨੂੰ ਲੀਕ ਕਰਨ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਅੱਜ ਇੱਥੇ ਜਾਰੀ ਬਿਆਨ ‘ਚ ਕਿਹਾ ਕਿ 11 ਦਸੰਬਰ ਨੂੰ ਕਾਨ੍ਹਪੁਰ ‘ਚ ਹੋਏ ਸੀਟੈੱਟ ਪੇਪਰ ਬਾਰੇ ਕੁਝ ਅਖ਼ਬਾਰਾਂ ‘ਚ ਇਹ ਖ਼ਬਰ ਛਪੀ ਕਿ ਪ੍ਰੀਖਿਆ ਸ਼ੂਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪੇਪਰ ਲੀਕ ਹੋਏ ਅਤੇ ਵਟਸਐਪ ‘ਤੇ ਵਾਇਰਲ ਹੋਏ। ਇਯ ਪੇਪਰ ਦੇ ਸਵਾਲ ਉਹੀ ਸਨ ਜੋ ਪ੍ਰੀਖਿਆ ‘ਚ ਪੁੱਛੇ ਗਏ ਸਨ। ਪੁਲਿਸ ਨੇ ਕੁਝ ਵਿਅਕਤੀਆਂ ਨੂੰ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਵੀ ਕੀਤਾ। ਬਿਆਨ ਅਨੁਸਾਰ ਬੋਰਡ ਨੇ ਆਪਣਾ ਇੱਕ ਪ੍ਰਤੀਨਿਧੀ ਉੱਥੇ ਭੇਜਿਆ ਉਸ ਨੇ ਲਖਨਊ ਜਾ ਕੇ ੇਸਬੰਧਤ ਪੁਲਿਸ ਅਧਿਕਾਰੀ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਿਆ ਕਿ ਕੋਈ ਪੇਪਰ ਲੀਕ ਨਈਂ ਹੋਇਆ। ਇਸ ਲਈ ਪੇਪਰ ਲੀਕ ਦੀ ਖ਼ਬਰ ਝੂਠੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CTET
ਮਾਨਸਾ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਵਿਰੁੱਧ ਨਾਅਰੇਬਾਜ਼ੀ
ਮਾਨਸਾ (ਜਗਵਿੰਦਰ ਸਿੱਧੂ) | ਅਧਿਆਪਕਾਂ ਦੇ ਰੋਹ ਕਾਰਨ ਬੋਹਾ ਫੇਰੀ ‘ਤੇ ਆਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦਰਜਨਾਂ ਸਕੂਲਾਂ ਦੇ ਪ੍ਰੋਗਰਾਮ ਛੱਡ ਕੇ ਵਾਪਸ ਚੰਡੀਗੜ੍ਹ ਜਾਣਾ ਪਿਆ ਇਸ ਦੌਰਾਨ ਭਾਵੇਂ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਤੇ ਉਨ੍ਹਾਂ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਅਧਿਆਪਕ ਸਿੱਖਿਆ ਸਕੱਤਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ, ਜਿਸ ਕਰਕੇ ਪੁਲਿਸ ਨੇ ਕਾਫੀ ਅਧਿਆਪਕਾਂ ਨੂੰ ਹਿਰਾਸਤ ‘ਚ ਵੀ ਲਿਆ
ਜਾਣਕਾਰੀ ਅਨੁਸਾਰ ਸੰਘਰਸ਼ ਕਮੇਟੀ ਵੱਲੋਂ ਸਿੱਖਿਆ ਸਕੱਤਰ ਦੇ ਸਾਰੇ ਪ੍ਰੋਜੈਕਟਾਂ ਦਾ ਬਾਈਕਾਟ ਕਰਨ ਤੇ ਪੰਜਾਬ ਦੇ ਕਿਸੇ ਵੀ ਸਕੂਲ ‘ਚ ਉਨ੍ਹਾਂ ਨੂੰ ਨਾ ਵੜਨ ਦੇਣ ਦੇ ਸੱਦੇ ਤੋਂ ਬਾਅਦ ਸਿੱਖਿਆ ਸਕੱਤਰ ਦੀ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਸੀ ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜਿੱਥੇ ਪਹਿਲਾਂ ਉਲੀਕੀਆਂ ਗਈਆਂ ਸਾਰੀਆਂ ਅਧਿਆਪਕ ਮੀਟਿੰਗਾਂ ਰੱਦ ਕਰ ਦਿੱਤੀਆ ਗਈਆਂ ਉੱਥੇ ਕਿਸੇ ਵੀ ਆਮ ਅਧਿਆਪਕ ਨੂੰ ਸਕੂਲ ‘ਚ ਵੜਨ ਨਹੀਂ ਦਿਤਾ ਗਿਆ ਸਿੱਖਿਆ ਅਧਿਕਾਰੀਆਂ ਵੱਲੋਂ ਵਾਰ-ਵਾਰ ਪ੍ਰੋਗਰਾਮ ਰੱਦ ਹੋਣ ਤੇ ਕਦੇ ਸਿੱਖਿਆ ਸਕੱਤਰ ਦੇ ਨਾ ਆਉਣ ਦਾ ਪ੍ਰਚਾਰ ਕੀਤਾ ਗਿਆ, ਪਰ ਜਿਵੇਂ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬੋਹਾ ਫੇਰੀ ਦੌਰਾਨ ਪੁੱਜੇ ਤਾਂ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਕਿਸੇ ਸਕੂਲ ‘ਚ ਵੜਨ ਨਹੀਂ ਦਿੱਤਾ ਜਾਵੇਗਾ
ਭਾਰੀ ਪੁਲਿਸ ਫੋਰਸ ਦੇ ਪਹਿਰੇ ਦੇ ਬਾਵਜ਼ੂਦ ਸਿੱਖਿਆ ਸਕੱਤਰ ਕਾਹਲੀ ‘ਚ ਇੱਕ ਦਰਜ਼ਨ ਦੇ ਕਰੀਬ ਸਕੂਲਾਂ ‘ਚ ਰੱਖੇ ਪ੍ਰੋਗਰਾਮਾਂ ਨੂੰ ਛੱਡਕੇ ਚੰਡੀਗੜ੍ਹ ਵਾਪਸ ਪਰਤ ਗਏ ਇਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਦੀ ਕਾਫੀ ਖਿੱਚ-ਧੂਹ ਵੀ ਕੀਤੀ ਗਈ ਤੇ 50 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਨੂੰ ਝੁਨੀਰ ਥਾਣੇ ਲੈ ਗਈ, ਜਿਨ੍ਹਾਂ ਨੂੰ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ, ਰਾਜਵਿੰਦਰ ਮੀਰ, ਇੰਦਰਜੀਤ ਡੇਲੂਆਣਾ, ਗੁਰਦਾਸ ਸਿੰਘ, ਅਮੋਲਕ ਡੇਲੂਆਣਾ, ਹਰਦੀਪ ਸਿੱਧੂ, ਖੁਸ਼ਵਿੰਦਰ ਬਰਾੜ, ਰਾਜੇਸ਼ ਬੁਢਲਾਡਾ, ਸੁਖਚੈਨ ਗੁਰਨੇ , ਗੁਰਤੇਜ ਉਭਾ, ਨੀਤਿੰਨ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ  ਹੱਕੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਲਾਠੀਚਾਰਜ਼ ਕਰਕੇ ਅਧਿਆਪਕਾਂ ‘ਤੇ ਭਾਰੀ ਤਸ਼ੱਦਦ ਢਾਹ ਰਹੀ ਹੈ
ਉਨ੍ਹਾਂ ਕਿਹਾ ਕਿ ਵੱਖ-ਵੱਖ ਕੈਟਾਗਰੀ ਅਧੀਨ ਅਧਿਆਪਕ 10-10 ਸਾਲ ਤੋਂ 2500, 5000 ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਰੈਗੂਲਰ ਕਰਨ ਦੀ ਥਾਂ ਉਨ੍ਹਾਂ ਤੋਂ ਪੱਕੇ ਅਧਿਆਪਕਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਇਸੇ ਤਰ੍ਹਾਂ ਸਿੱਖਿਆ ਪ੍ਰੋਵਾਈਡਰ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ, 5178 ਨੂੰ 5 ਸਾਲ ਹੋਣ ਦੇ ਬਾਵਜ਼ੂਦ ਰੈਗੂਲਰ ਨਹੀਂ ਕੀਤਾ ਗਿਆ, ਐੱਸਐੱਸਏ ਰਮਸਾ ਅਧਿਆਪਕਾਂ ਦੀਆਂ ਤਨਖਾਹਾਂ 42000 ਤੋਂ ਘਟਾਕੇ 15000 ਕਰ ਦਿੱਤੀਆਂ, ਜੋ ਕਿ ਅਧਿਆਪਕਾਂ ਨਾਲ ਅਨਿਆਂ ਹੈ ਤੇ ਸਿੱਖਿਆ ਤੰਤਰ ਦਾ ਘਾਣ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕ ਲੈ ਕੇ ਹੀ ਸਾਹ ਲੈਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਯੰਕਾ ਬਣੀ ਕਾਂਗਰਸ ਦੀ ਜਨਰਲ ਸਕੱਤਰ
ਨਵੀਂ ਦਿੱਲੀ । ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਵਿਚ ਵੱਡਾ ਬਦਲਾਅ ਕਰਦੇ ਹੋਏ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਪ੍ਰਿਯੰਕਾ ਗਾਂਧੀ ਨੂੰ ਪੂਰਬੀ-ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪ੍ਰਿਯੰਕਾ ਫਰਵਰੀ ਦੇ ਪਹਿਲੇ ਹਫਤੇ ‘ਚ ਆਪਣੀ ਜ਼ਿੰਮੇਵਾਰੀ ਨੂੰ ਸੰਭਾਲੇਗੀ। ਜਾਣਕਾਰੀ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਵਰਕਰਾਂ ਦੀ ਮੰਗ ਸੀ ਕਿ ਪ੍ਰਿਯੰਕਾ ਗਾਂਧੀ ਨੂੰ ਸਿਆਸਤ ਵਿਚ ਸ਼ਾਮਲ ਕੀਤਾ ਜਾਵੇ, ਜਿਸ ਨੂੰ ਹੁਣ ਪੂਰਾ ਕੀਤਾ ਗਿਆ ਹੈ। ਉਂਝ ਪ੍ਰਿਯੰਕਾ ਕਾਂਗਰਸ ਦੇ ਗੜ੍ਹ ਆਖੇ ਜਾਣ ਵਾਲੇ ਅਮੇਠੀ ਅਤੇ ਰਾਏਬਰੇਲੀ ਤੋਂ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਲਈ ਚੋਣ ਪ੍ਰਚਾਰ ਕਰਦੀ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚਾੜ੍ਹੇ ਸਖ਼ਤ ਆਦੇਸ਼, 21 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ
2014 ਵਿੱਚ ਭਰਤੀ ਕੀਤੇ ਗਏ ਸਨ ਐੱਸ.ਐੱਸ.ਐੱਸ. ਬੋਰਡ ਵਲੋਂ ਕਲਰਕ
ਪੰਜਾਬ ਤੋਂ ਬਾਹਰਲੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ 192 ਕਲਰਕਾਂ ਨੂੰ ਨਹੀਂ ਦਿੱਤਾ ਸੀ ਨਿਯੁਕਤੀ ਪੱਤਰ
ਚੰਡੀਗੜ੍ਹ,ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਬਾਹਰਲੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ 192 ਕਲਰਕਾਂ ਨੂੰ ਨਿਯੁਕਤੀ ਪੱਤਰ ਨਾ ਦੇਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰਦੇ ਹੋਏ ਅਗਲੀ ਪੇਸ਼ੀ ਤੋਂ ਪਹਿਲਾਂ ਨਿਯੁਕਤੀ ਪੱਤਰ ਦੇਣ ਦੇ ਆਦੇਸ਼ ਦਿੱਤੇ ਹਨ।   ਇਸ ਨਾਲ ਹੀ ਜੇਕਰ ਅਗਲੀ ਪੇਸ਼ੀ 21 ਜਨਵਰੀ ਤੋਂ ਪਹਿਲਾਂ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਖ਼ੁਦ ਹਾਈ ਕੋਰਟ ਵਿੱਚ ਪੇਸ਼ ਹੋਣ ਲਈ ਕਹਿ ਦਿੱਤਾ ਹੈ। ਇਹ ਮਾਮਲਾ 2014 ਦਾ ਹੈ, ਜਦੋਂ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ 1200 ਦੇ ਲਗਭਗ ਕਲਰਕਾਂ ਨੂੰ ਭਰਤੀ ਕੀਤਾ ਸੀ। ਇਨ੍ਹਾਂ ਵਿੱਚ ਉਨ੍ਹਾਂ ਮੈਰਿਟ ਲਿਸਟ ਸ਼ਾਮਲ 192 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ, ਜਿਨ੍ਹਾਂ ਪੰਜਾਬ ਦੀ ਥਾਂ ‘ਤੇ ਹੋਰਨਾਂ ਸੂਬਿਆਂ ਤੋਂ ਬੀ.ਏ. ਜਾਂ ਫਿਰ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਣਜੀਤ ਸਿੰਘ ਕਾਲਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵਲੋਂ ਸਾਲ 2013 ਵਿੱਚ ਕਲਰਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤੀ ਸੀ ਅਤੇ ਇਸ ਤੋਂ ਬਾਅਦ ਜੂਨ 2014 ਤੱਕ ਮੈਰਿਟ ਲਿਸਟ ਅਨੁਸਾਰ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਪਰ ਇਨ੍ਹਾਂ ਯੋਗ ਉਮੀਦਵਾਰਾਂ ਵਿੱਚੋਂ 192 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਇਹ ਕਹਿੰਦੇ ਹੋਏ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੇ ਪੰਜਾਬ ਦੀ ਥਾਂ ‘ਤੇ ਪੰਜਾਬ ਤੋਂ ਬਾਹਰ ਦੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ, ਜਿਸ ਤੋਂ ਬਾਅਦ ਬੋਰਡ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ 28 ਅਗਸਤ 2017 ਨੂੰ ਹਾਈ ਕੋਰਟ ਵਲੋਂ ਅਤ੍ਰਿੰਮ ਆਦੇਸ਼ ਜਾਰੀ ਕਰਦੇ ਹੋਏ 192 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਐਸ.ਐਸ.ਐਸ. ਬੋਰਡ ਵਲੋਂ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੜ ਤੋਂ 21 ਨਵੰਬਰ 2018 ਨੂੰ ਆਦੇਸ਼ ਜਾਰੀ ਕਰਦੇ ਹੋਏ ਐਸ.ਐਸ.ਐਸ. ਬੋਰਡ ਨੂੰ ਕਿਹਾ ਹੈ ਕਿ ਉਹ 21 ਜਨਵਰੀ 2019 ਤੋਂ ਦੀ ਅਗਲੀ ਪੇਸ਼ੀ ਤੋਂ ਪਹਿਲਾਂ-ਪਹਿਲਾਂ 192 ਕਲਰਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦੇਵੇ। ਜੇਕਰ ਹੁਣ ਵੀ ਇਨਾਂ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈਆਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਖ਼ੁਦ ਹਾਈ ਕੋਰਟ ਵਿੱਚ ਪੇਸ਼ ਹੋਣ ਪਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦਿਵਸ ਮੌਕੇ ਪੰਜਾਬ ਦੀ ਸਿੱਖਿਆ ਨੂੰ ਖਾਤਮੇ ਦੇ ਰਾਹ ਪਾਉਣ ਵਾਲੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਦੀ ਸਿੱਖਿਆ ਨੂੰ ਬਚਾਉਣ ਤੇ ਆਪਣੀਆਂ ਤਨਖਾਹਾਂ ਨੂੰ ਕਟੌਤੀ ਦੀ ਮਾਰ ਤੋਂ ਬਚਾਉਣ ਖਾਤਰ 7 ਅਕਤੂਬਰ ਤੋਂ ਪਟਿਆਲਾ ‘ਚ ਸਾਂਝੇ ਅਧਿਆਪਕ ਮੋਰਚੇ ਦਾ ਚੱਲ ਰਿਹਾ ਪੱਕਾ ਮੋਰਚਾ ਅੱਜ 26ਵੇਂ ਦਿਨ ‘ਚ ਦਾਖਲ ਹੋ ਗਿਆ। ਅੱਜ ਫਤਹਿਗੜ੍ਹ ਸਾਹਿਬ, ਕਪੂਰਥਲਾ ਤੇ ਫਾਜ਼ਿਲਕਾ ਤੋਂ ਵੱਡੀ ਗਿਣਤੀ ਅਧਿਆਪਕ ਸ਼ਾਮਲ ਹੋਏ ਅਤੇ 41 ਅਧਿਆਪਕਾਂ ਵੱਲੋਂ ਭੁੱਖ ਹੜਤਾਲ ‘ਤੇ ਬੈਠਿਆ ਗਿਆ। ਅਧਿਆਪਕਾਂ ਦੇ ਨਿਸ਼ਾਨੇ ‘ਤੇ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹਨ ਤੇ ਅੱਜ ਜ਼ਿਲ੍ਹੇ ਅੰਦਰ ਪੰਜ ਥਾਵਾਂ ‘ਤੇ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕੇ ਗਏ।
ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਕੋ ਕਨਵੀਨਰ ਹਰਵੀਰ ਸਿੰਘ ਸਾਨੀਪੁਰ, ਸੂਬਾ ਕਮੇਟੀ ਮੈਂਬਰ ਵਿਕਰਮ ਦੇਵ ਸਿੰਘ, ਰਣਜੀਤ ਮਾਨ ਤੇ ਅਧਿਆਪਕ ਆਗੂ ਮਨਦੀਪ ਥਿੰਦ ਨੇ ਕਿਹਾ ਕਿ ਜਿੱਥੇ ਤਾਨਾਸ਼ਾਹ ਸਿੱਖਿਆ ਸਕੱਤਰ ਨੇ ਅਖੌਤੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਰਗੇ ਗੈਰ-ਵਿੱਦਿਅਕ ਪ੍ਰੋਜੈਕਟ ਅਧੀਨ ਬੀਐੱਮ, ਡੀਐੱਮ, ਬੀਐੱਮਟੀ, ਸੀਐੱਮਟੀ ਦੀਆਂ ਵਾਧੂ ਪੋਸਟਾਂ ਖੜ੍ਹੀਆਂ ਕਰਕੇ 2 ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਸੋਚੀ ਸਮਝੀ ਚਾਲ ਤਹਿਤ ਪਹਿਲਾਂ ਤੋਂ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ‘ਚੋਂ ਬਾਹਰ ਕੱਢਿਆ ਹੋਇਆ ਹੈ, ਜਿਸ ਨਾਲ ਇੱਕ ਪਾਸੇ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ
ਉੱਥੇ ਦੂਜੇ ਪਾਸੇ ਆਪਣੇ ਇਸ ਪ੍ਰੋਜੈਕਟ ਨੂੰ ਵਧੀਆ ਦਿਖਾਉਣ ਲਈ ਝੂਠੇ ਅੰਕੜਿਆਂ ਦਾ ਜਾਲ ਬੁਣ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਨੇ ਆਪਣੀ ਬੁਖਲਾਹਟ ‘ਚ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸਾਂਝੇ ਮੋਰਚੇ ਦੇ ਆਗੂਆਂ ਨੂੰ ਚੁਣ-ਚੁਣ ਕੇ ਜਬਰੀ ਮੁਅੱਤਲ ਤੇ ਉਹਨਾਂ ਦੀਆਂ ਦੂਰ ਦੁਰਾਡੇ ਦੇ ਇਲਾਕਿਆਂ ‘ਚ ਬਦਲੀਆਂ ਕੀਤੀਆਂ ਹਨ, ਪਰ ਅਧਿਆਪਕ ਲਹਿਰ ਵੀ ਦਿਨੋ-ਦਿਨ ਦੂਣ-ਸਵਾਈ ਹੋ ਕੇ ਟੱਕਰੀ ਹੈ। ਕਾਂਗਰਸ ਪਾਰਟੀ ਨੂੰ ਵੀ ਆਉਣ ਵਾਲੀਆਂ ਪੰਚਾਇਤੀ ਤੇ ਲੋਕ ਸਭਾ ਚੋਣਾਂ ‘ਚ ਇਸ ਸੇਕ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ 5 ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ‘ਚ ਜੇਕਰ 8886 ਐੱਸਐੱਸਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਵਾਕੇ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿਚਲੇ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਆਦਰਸ਼ ਸਕੂਲ (ਪੀ.ਪੀ.ਪੀ ਮੋਡ), ਕੰਪਿਊਟਰ ਅਧਿਆਪਕਾਂ ਸਮੇਤ ਹੋਰ ਮੰਗਾਂ ਦਾ ਹਾਂ ਪੱਖੀ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਇੰਨਾ ਤੇਜ਼ ਕੀਤਾ ਜਾਵੇਗਾ ਕਿ ਪੰਜਾਬ ਅੰਦਰ ਕਾਂਗਰਸ ਦੇ ਲੋਕ ਨੁਮਾਇੰਦਿਆਂ ਨੂੰ ਆਪਣੇ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ।
ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਸੁਰਿੰਦਰ ਘਣੀਆਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੋਂ ਸਰਬਜੀਤ ਸਿੰਘ ਭੁਰਥਲਾ ਅਤੇ ਅਧਿਆਪਕ ਆਗੂਆਂ ਸੁਰਿੰਦਰ ਬਿੱਲਾ ਪੱਟੀ, ਸੁਨੀਲ ਸਚਦੇਵਾ, ਅਸ਼ਵਨੀ ਟਿੱਬਾ, ਭਗਵੰਤ ਭਟੇਜਾ, ਜੋਸ਼ੀਲ ਤਿਵਾੜੀ, ਹਰਵਿੰਦਰ ਅੱਲੂਵਾਲ, ਜੈਮਲ ਸਿੰਘ, ਰਾਜੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਜਤਿੰਦਰ ਕੌਰ, ਹਰਦੀਪ ਸਿੰਘ ਅਮਲੋਹ ਆਦਿ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਵਿੱਤ ਮੰਤਰੀ ਅਤੇ ਸਾਊਦੀ ਕਰਾਉਨ ਪ੍ਰਿੰਸ ਦਰਮਿਆਨ ਹੋਈ ਮੁਲਾਕਾਤ
ਰਿਆਦ/ਵਾਸ਼ਿੰਗਟਨ, ਏਜੰਸੀ
ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਕਾਰਨ ਸੰਸਾਰ ਦੀ ਆਲੋਚਨਾ ਝੱਲ ਰਹੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨਾਂ ਸਲਮਾਨ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੀ ਇੱਕ ਨਿਊਜ ਏਜੰਸੀ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਰਿਆਦ ‘ਚ ਮੁੱਖ ਨਿਵੇਸ਼ ਸੰਮੇਲਨ ਤੋਂ ਪਹਿਲਾਂ ਇੱਕ ਮੁਲਾਕਾਤ ਹੋਈ, ਜਿਸ ‘ਚ ਸਾਊਦੀ-ਅਮਰੀਕਾ ਸਿਆਸਤ ਸਾਂਝੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।
ਮਨੂਚਿਨ ਅਤੇ ਸਲਮਾਨ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਕਈ ਹੋਰ ਪੱਛਮ ਵਾਲਾ ਰਾਜਆਗੂਆਂ ਤੇ ਕਾਰੋਬਾਰੀਆਂ ਦੀ ਤਰ੍ਹਾਂ ਅਮਰੀਕਾ ਨੇ ਇਸ ਹਫ਼ਤੇ ਸਾਊਦੀ ਦੀ ਰਾਜਧਾਨੀ ‘ਚ ਸ਼ੁਰੂ ਹੋਣ ਵਾਲੇ ਇੱਕ ਮੁੱਖ ਨਿਵੇਸ਼ ਫੋਰਮ ਨਾਲ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ, ਉਹ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਦੀ ਮੌਤ ਦੇ ਮਾਮਲੇ ‘ਚ ਰਿਆਦ ਦੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ, ਜਿਸ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਖਸ਼ੋਗੀ ਦੀ ਮੌਤ ਸਊਦੀ ਵਣਜ ਦੂਤਾਵਾਸ ਦੇ ਅੰਦਰ ਹੋਈ ਸੀ।
ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਸਾਊਦੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕਤਲ ਸਬੰਧੀ ਖੁਫੀਆ ਸਿਸਟਮ ਨੂੰ ਠੀਕ ਕਰਦੇ ਹੋਏ ਇਸ ਮਾਮਲੇ ‘ਚ ਹੁਣੇ ਤੱਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਹੀ ਸਲਮਾਨ ਦੇ ਦੋ ਸਾਥੀਆਂ ਨੂੰ ਬਰਖਾਸਤ ਕਰਕੇ ਮਾਮਲੇ ਦੀ ਜਾਂਚ ਲਈ ਉਨ੍ਹਾਂ ਦੀ ਪ੍ਰਧਾਨਗੀ ‘ਚ ਜਾਂਚ ਪਾਰਟੀ ਦਾ ਗਠਨ ਕੀਤਾ ਗਿਆ ਹੈ।
ਮਨੂਚਿਨ ਦੇ ਇਸ ਨਿਵੇਸ਼ ਸੰਮੇਲਨ ‘ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਬਰੀਟੇਨ, ਫ਼ਰਾਂਸ ਅਤੇ ਜਰਮਨੀ ਦੇ ਵਣਜ ਵਪਾਰ ਅਤੇ ਵਿਦੇਸ਼ ਅਧਿਕਾਰੀਆਂ ਦੇ ਸੰਮੇਲਨ ‘ਚ ਨਾ ਸ਼ਾਮਲ ਹੋਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਸਾਊਦੀ ਅਰਬ ਨੇ ਕਿਹਾ ਵਪਾਰ ਅਤੇ ਮੀਡੀਆ ਦਿੱਗਜਾਂ ਦੇ ਇਸ ਸੰਮੇਲਨ ਦਾ ਬਾਈਕਾਟ ਕਰਨ ਦੇ ਬਾਵਜੂਦ ਅਸੀਂ ਇਸ ਸੰਮੇਲਨ ਨੂੰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਂਝਾ ਅਧਿਆਪਕ ਮੋਰਚਾ ਨੇ ਪਟਿਆਲਾ ਵਿਖੇ ਸਿੱਖਿਆ ਸਕੱਤਰ ਦੇ ਘਰ ਅੱਗੇ ਲਾਇਆ ਲਾਂਬੂ
ਲਗਾਤਾਰ 94 ਫੀਸਦੀ ਦੀ ਦੁਹਾਈ ਪਾਉਣ ਵਾਲੇ ਸਿੱਖਿਆ ਸਕੱਤਰ ਤੇ ਪੰਜਾਬ ਸਰਕਾਰ ਦਾ ਝੂਠ ਬੇਪਰਦ : ਆਗੂ
ਅਧਿਆਪਕਾਂ ਦਾ ਪੱਕਾ ਮੋਰਚਾ ਤੇ ਮਰਨ ਵਰਤ ਗਿਆਰਵੇਂ ਦਿਨ ‘ਚ ਸ਼ਾਮਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਹੇ ਸੰਘਰਸ਼ ਦੌਰਾਨ ਅਧਿਆਪਕਾਂ ਵੱਲੋਂ ਅੱਜ ਮਾਡਲ ਟਾਊਨ ਪਟਿਆਲਾ ਵਿਖੇ ਸਥਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਰਕਾਰੀ ਰਿਹਾਇਸ਼ ਤੱਕ ਰੋਸ ਮਾਰਚ ਕਰਕੇ ਉਸਦੇ ਪੁਤਲੇ ਨੂੰ ਲਾਂਬੂ ਲਗਾਇਆ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਸਿੱÎਖਿਆ ਸਕੱਤਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਗੁੰਮਰਾਹਕੁੰਨ ਪ੍ਰਚਾਰ ਦਾ ਕਰਤਾ-ਧਰਤਾ ਦੱਸਿਆ।
ਇੱਧਰ ਪੱਕੇ ਮੋਰਚੇ ਤੇ ਮਰਨ ਵਰਤ ਅੱਜ ਗਿਆਰਵੇਂ ਦਿਨ ‘ਚ ਸ਼ਾਮਲ ਹੋ ਗਿਆ ਹੈ। ਅੱਜ ਦੁਪਹਿਰ ਤੋਂ ਬਾਅਦ  ਮੁਕਤਸਰ, ਫਰੀਦਕੋਟ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਚੱਲ ਰਹੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਧਰਨੇ ਤੋਂ ਮਾਰਚ ਸ਼ੁਰੂ ਕਰਦਿਆਂ ਮਾਡਲ ਟਾਊਨ ਵਿਖੇ ਸਥਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਘਰ ਅੱਗੇ ਉਸਦਾ ਪੁਤਲਾ ਫੂਕਦਿਆਂ ਉਸ ਖਿਲਾਫ਼ ਡਡੌਤ ਪਿੱਟੀ ਗਈ।
ਉਂਜ ਇਸ ਦੌਰਾਨ ਉਨ੍ਹਾਂ ਦੇ ਘਰ ਕੋਈ ਨਹੀਂ ਸੀ। ਅਧਿਆਪਕਾਂ ਨੇ ਕਿਹਾ ਕਿ ਤਨਖਾਹਾਂ ‘ਤੇ ਵੱਡੇ ਕੱਟ ਲਗਾਉਣ ਦੀ ਖੇਡੀ ਜਾ ਰਹੀ ਖੇਡ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਸਿੱਖਿਆ ਸਕੱਤਰ ਤੋਂ ਲੁਧਿਆਣਾ ਦੇ ਐੱਮ.ਐੱਲ.ਏ. ਵੱਲੋਂ 94% ਅਧਿਆਪਕਾਂ ਦੀ ਸਹਿਮਤੀ ਦੀ ਜਾਣਕਾਰੀ ਮੰਗੀ ਜਾਣ ‘ਤੇ ਸਿੱਖਿਆ ਸਕੱਤਰ ਕੋਈ ਵੀ ਠੋਸ ਤੱਥ ਜਾਂ ਦਸਤਾਵੇਜ ਪੇਸ਼ ਨਾ ਕਰ ਸਕੇ। ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਫਾਸ਼ ਹੋਣ ‘ਤੇ ਅਧਿਆਪਕਾਂ ਨੇ ਕਿਹਾ ਕਿ ਸਿਰਫ਼ ਗੁੰਮਰਾਹ ਕਰਨ ਲਈ ਹੀ ਅਜਿਹੇ ਬਿਆਨ ਦਾਗੇ ਜਾ ਰਹੇ ਹਨ।
ਅਧਿਆਪਕ ਆਗੂਆਂ ਸੁਖਵਿੰਦਰ ਚਾਹਲ, ਦਵਿੰਦਰ ਪੂਨੀਆ, ਬਲਕਾਰ ਬਲਟੋਹਾ, ਹਰਜੀਤ ਬਸੋਤਾ ਅਤੇ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਪੱਤਰਕਾਰ ਵੱਲੋਂ ਸਿੱਖਿਆ ਮੰਤਰੀ ਤੋਂ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਦਾ ਡਾਟਾ ਮੰਗੇ ਜਾਣ ‘ਤੇ ਉਨ੍ਹਾਂ ਇਹ ਮਸਲਾ ਸਿੱਖਿਆ ਸਕੱਤਰ ਕੋਲ ਹੋਣ ਦੀ ਗੱਲ ਆਖ ਕੇ ਪਾਸਾ ਵੱਟ ਲਿਆ ਸੀ
ਆਪਣੇ ਵੱਲੋਂ ਬੁਣੇ ਝੂਠ ਦੇ ਤਾਣੇ ‘ਚ ਉਲਝਦੇ ਜਾ ਰਹੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕੋਈ ਠੋਸ ਅੰਕੜੇ ਜਾ ਜਾਣਕਾਰੀ ਪੇਸ਼ ਕਰਨ ਦੀ ਥਾਂ ਹੁਣ ਇਸ ਦੀ ਜਿੰਮੇਵਾਰੀ ਇੱਕ ਦੂਸਰੇ ਦੇ ਸਿਰ ਮੜ੍ਹਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਦਰਮਿਆਨ ਚਲ ਰਹੇ ਮਰਨ ਵਰਤ ਦੇ ਗਿਆਰਵੇਂ ਦਿਨ ‘ਚ ਪੁੱਜਣ ਤੇ ਮਰਨ ਵਰਤ ‘ਚ ਸ਼ਾਮਲ ਛੇ ਮਹਿਲਾ ਅਧਿਆਪਕਾਂ ਸਮੇਤ ਕੁੱਲ ਸਤਾਰਾਂ ਅਧਿਆਪਕਾਂ ‘ਚੋਂ ਵੱਡੀ ਗਿਣਤੀ ਅਧਿਆਪਕਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ।
ਆਗੂਆਂ ਨੇ ਆਖਿਆ ਕਿ ਝੂਠੇ ਅੰਕੜਿਆਂ ਦੇ ਆਧਾਰ ‘ਤੇ ਅਧਿਆਪਕਾਂ ਦਾ ਗਲ ਘੁੱਟਣ ਲਈ ਯਤਨਸ਼ੀਲ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਘਟੀਆ ਤੇ ਨਿੰਦਣਯੋਗ ਰਵੱਈਏ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੂਰਾ ਹਫਤਾ ਕਾਲੇ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅੱਜ ਸਰਕਾਰ ਦੇ ਪੁਤਲੇ ਫੂਕ ਕੇ ਅਧਿਆਪਕ ਮਨਾਉਣਗੇ ਦੁਸਹਿਰਾ
ਮੋਰਚੇ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 18 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਉਸਦੇ ਮੰਤਰੀਆਂ ਦੇ ਵੱਡ ਆਕਾਰੀ ਬੁੱਤ ਬਣਾ ਕੇ ਉਨ੍ਹਾਂ ਨੂੰ ਲਾਂਬੂ ਲਾਉਂਦਿਆਂ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ। ਇੱਥੇ ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਅਧਿਆਪਕ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ। ਬਾਕੀ ਹੈੱਡ ਕੁਆਟਰਾਂ ‘ਤੇ ਵੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਾਮਾਲ ਹੋਣਗੇ ਅਮਰਿੰਦਰ ਦੇ ਸਿਆਸੀ ਸਕੱਤਰ, ਮਿਲਣਗੇ ਲੱਖਾਂ ਰੁਪਏ
ਸਿਆਸੀ ਸਕੱਤਰਾਂ ਨੂੰ ਮਕਾਨ ਭੱਤਾ ਦੇਣ ਦੀ ਤਿਆਰੀ ‘ਚ ਸਰਕਾਰ, ਫਾਈਲ ਹੋਈ ਤਿਆਰ
ਹਰ ਮਹੀਨੇ ਮਿਲੇਗਾ 25 ਹਜ਼ਾਰ ਰੁਪਏ ਭੱਤਾ, ਜ਼ਿਆਦਾਤਰ ਨਹੀਂ ਲੈਣਗੇ ਸਰਕਾਰੀ ਮਕਾਨ
ਤਾਇਨਾਤੀ ਦੇ ਸਮੇਂ ਤੋਂ ਲਾਗੂ ਹੋਣਗੇ ਆਦੇਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਜਲਦ ਹੀ ਮਾਲਾਮਾਲ ਹੋਣ ਜਾ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਮਕਾਨ ਭੱਤਾ ਦੇਣ ਜਾ ਰਹੀ ਹੈ, ਜਿਹੜਾ ਕਿ ਹੁਣ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਸੀ। ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਸਿਆਸੀ ਸਕੱਤਰ ਨੂੰ 25 ਹਜ਼ਾਰ ਰੁਪਏ ਮਹੀਨਾ ਭੱਤਾ ਮਿਲੇਗਾ। ਇਹ ਫੈਸਲਾ ਤਾਇਨਾਤੀ ਆਦੇਸ਼ ਜਾਰੀ ਹੋਣ ਦੇ ਸਮੇਂ ਤੋਂ ਲਾਗੂ ਹੋਵੇਗਾ, ਜਿਸ ਨਾਲ ਹਰ ਸਿਆਸੀ ਸਕੱਤਰ ਨੂੰ ਪਿਛਲੇ 17-18 ਮਹੀਨੇ ਦਾ 4 ਲੱਖ 50 ਹਜ਼ਾਰ ਦੇ ਲਗਭਗ ਬਕਾਇਆ ਵੀ ਜਾਰੀ ਕੀਤਾ ਜਾਏਗਾ, ਜਿਸ ਨਾਲ ਹਰ ਸਿਆਸੀ ਸਕੱਤਰ ਦੀ ਜੇਬ ਨੋਟਾਂ ਨਾਲ ਹੀ ਭਰ ਜਾਏਗੀ।
ਇਸ ਸਬੰਧੀ ਫੈਸਲਾ ਅਗਾਮੀ ਸਮੇਂ ਵਿੱਚ ਆਉਣ ਵਾਲੀ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਫਾਈਲ ਨੂੰ ਪਾਸ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਓ.ਐਸ.ਡੀਜ ਦੀ ਲੰਬੀ ਕਤਾਰ ਵਿੱਚ 4 ਇਹੋ ਜਿਹੇ ਸਿਆਸੀ ਸਕੱਤਰ ਵੀ ਸ਼ਾਮਲ ਹਨ, ਜਿਹੜੇ ਕਿ ਅਮਰਿੰਦਰ ਸਿੰਘ ਲਈ ਸਿਆਸਤ ਦਾ ਕੰਮ ਦੇਖਦੇ ਹਨ।
ਇਨ੍ਹਾਂ ਵਿੱਚ ਕੈਪਟਨ ਸੰਦੀਪ ਸੰਧੂ ਸਿਆਸੀ ਲੀਡਰਾਂ ਦਾ ਮੁੱਖ ਮੰਤਰੀ ਦਫ਼ਤਰ ਵਿੱਚ ਕੰਮ ਸੰਭਾਲਦੇ ਹਨ ਤਾਂ ਕਰਨਪਾਲ ਸੇਖੋਂ ਅਤੇ ਮੇਜਰ ਅਮਰਦੀਪ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਹਿੰਦੇ ਹੋਏ ਸਾਰਾ ਕੰਮਕਾਜ ਦੇਖਦੇ ਹਨ। ਇੱਥੇ ਹੀ ਵਿਮਲ ਸੁੰਬਲੀ ਸਿਵਲ ਸਕੱਤਰੇਤ ਵਿਖੇ ਬੈਠਦੇ ਹੋਏ ਮੀਡੀਆ ਨੂੰ ਬਤੌਰ ਸਕੱਤਰ ਪ੍ਰੈਸ ਦੇਖਦੇ ਹਨ। ਇਨ੍ਹਾਂ ਚਾਰੇ ਸਿਆਸੀ ਸਕੱਤਰਾਂ ਨੂੰ ਹੁਣ ਤੱਕ ਚੰਡੀਗੜ ਵਿਖੇ ਕੋਈ ਸਰਕਾਰੀ ਮਕਾਨ ਜਾਂ ਫਿਰ ਮਕਾਨ ਭੱਤਾ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਇਨ੍ਹਾਂ ਦੀ ਤੈਨਾਤੀ ਸਮੇਂ ਤਿਆਰ ਕੀਤੇ ਗਏ ਨਿਯਮਾਂ ਅਨੁਸਾਰ ਇਹ ਕੁਝ ਇਨ੍ਹਾਂ ਨੂੰ ਨਹੀਂ ਦਿੱਤਾ ਜਾ ਸਕਦਾ ਸੀ।
ਪਿਛਲੇ ਦਿਨੀਂ ਮੁੱਖ ਮੰਤਰੀ ਦੇ 5 ਓ.ਐਸ.ਡੀ. ਨੂੰ ਸਰਕਾਰੀ ਮਕਾਨ ਦੇਣ ਸਬੰਧੀ ਆਏ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਚਾਰੇ ਸਿਆਸੀ ਸਕੱਤਰਾਂ ਨੂੰ ਵੀ ਇਸ ਤਰ੍ਹਾਂ ਦਾ ਫਾਇਦਾ ਦੇਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਸਕੱਤਰੇਤ ਪ੍ਰਸ਼ਾਸਨ ਵੱਲੋਂ ਫਾਈਲ ਤਿਆਰ ਕਰਦੇ ਹੋਏ ਨਿਯਮਾਂ ਵਿੱਚ ਸੋਧ ਕਰਨ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਗਈ ਹੈ। ਜਿਸ ਨੂੰ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰਦੇ ਹੋਏ ਪਾਸ ਕੀਤਾ ਜਾਏਗਾ। ਇਸ ਤੋਂ ਬਾਅਦ ਹਰ ਸਿਆਸੀ ਸਕੱਤਰ ਨੂੰ ਤਨਖਾਹ ਦਾ 20 ਫੀਸਦੀ ਯਾਨੀ 25 ਹਜ਼ਾਰ ਰੁਪਏ ਮਕਾਨ ਭੱਤਾ ਮਿਲਣਾ ਸ਼ੁਰੂ ਹੋ ਜਾਏਗਾ, ਇਹ ਆਦੇਸ਼ਾਂ ਇਨ੍ਹਾਂ ਦੀ ਤੈਨਾਤੀ ਸਮੇਂ ਤੋਂ ਲਾਗੂ ਹੋਣਗੇ, ਜਿਸ ਕਾਰਨ ਇਨ੍ਹਾਂ ਹਰੇਕ ਸਿਆਸੀ ਸਕੱਤਰਾਂ ਨੂੰ 4 ਲੱਖ 50 ਹਜ਼ਾਰ ਰੁਪਏ ਪਿਛਲਾ ਬਕਾਇਆ ਜਾਰੀ ਕੀਤਾ ਜਾਏਗਾ।
ਖਜ਼ਾਨਾ ਵਿਭਾਗ ਤਿਆਰ ਨਹੀਂ ਇਜਾਜ਼ਤ ਦੇਣ ਲਈ
ਦੱਸਿਆ ਜਾ ਰਿਹਾ ਹੈ ਕਿ ਸਿਆਸੀ ਸਕੱਤਰਾਂ ਨੂੰ ਮਕਾਨ ਭੱਤਾ ਤਨਖ਼ਾਹ ਦਾ 20 ਫੀਸਦੀ ਦੇਣ ਲਈ ਖਜ਼ਾਨਾ ਵਿਭਾਗ ਤਿਆਰ ਨਹੀਂ ਹੈ, ਕਿਉਂਕਿ ਜਿੱਥੇ ਹਰ ਸਿਆਸੀ ਸਲਾਹਕਾਰ ਨੂੰ 4 ਲੱਖ 50 ਹਜ਼ਾਰ ਰੁਪਏ ਪਿਛਲਾ ਬਕਾਇਆ ਜਾਰੀ ਕਰਨਾ ਪਏਗਾ, ਜਿਸ ਨਾਲ ਲਗਭਗ 18 ਲੱਖ ਰੁਪਏ ਖ਼ਰਚ ਹੋਣਗੇ, ਉਥੇ ਹੀ ਹਰ ਮਹੀਨੇ 1 ਲੱਖ ਰੁਪਏ ਦੀ ਵਾਧੂ ਅਦਾਇਗੀ ਕਰਨੀ ਪਵੇਗੀ। ਜਿਸ ਕਾਰਨ ਖਜ਼ਾਨਾ ਵਿਭਾਗ ਇਸ ਮਾਮਲੇ ਵਿੱਚ ਇਜਾਜ਼ਤ ਦੇਣ ਨੂੰ ਤਿਆਰ ਨਹੀਂ ਹੈ। ਇਸ ਗੱਲ ਨੂੰ ਦੇਖਦੇ ਹੋਏ ਇਹ ਫਾਈਲ ਸਿੱਧਾ ਹੀ ਕੈਬਨਿਟ ਵਿੱਚ ਲਿਆਂਦੀ ਜਾ ਰਹੀ ਹੈ ਜਿੱਥੇ ਕਿ ਸਿੱਧਾ ਹੀ ਪਾਸ ਕਰਦੇ ਹੋਏ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।
ਸਿਆਸੀ ਸਲਾਹਕਾਰ ਨਹੀਂ ਚਾਹੁੰਦੇ ਸਰਕਾਰੀ ਮਕਾਨ
ਸੂਤਰ ਦੱਸਦੇ ਹਨ ਕਿ ਚਾਰੇ ਸਿਆਸੀ ਸਲਾਹਕਾਰ ਚੰਡੀਗੜ੍ਹ ਵਿਖੇ ਸਰਕਾਰੀ ਮਕਾਨ ਨਹੀਂ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੂੰ ਲਿਖਤੀ ਰੂਪ ਵਿੱਚ ਮਕਾਨ ਭੱਤਾ ਦੇਣ ਲਈ ਲਿਖ ਕੇ ਦਿੱਤਾ ਹੋਇਆ ਹੈ। ਇਸ ਕਾਰਨ ਇਹ ਫਾਈਲ ਪਾਸ ਹੋਣ ਤੋਂ ਤੁਰੰਤ ਬਾਅਦ ਹੀ ਇਨ੍ਹਾਂ ਨੂੰ ਮਕਾਨ ਦਾ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ ਰਿਸ਼ਵਤ ਮਾਮਲਾ : ਰਾਜੀਵ ਸ਼ੁਕਲਾ ਦਾ ਨਿੱਜੀ ਸਕੱਤਰ ਸੈਫ਼ੀ ਬਰਖ਼ਾਸਤ
ਬਰਖ਼ਾਸਤਗੀ ਤੋਂ ਬਾਅਦ ਦਿੱਤਾ ਅਸਤੀਫ਼ਾ | IPL Bribe Case
ਖਿਡਾਰੀਆਂ ਤੋਂ ਰਿਸ਼ਵਤ ਲੈਣ ਤੇ ਫਰਜ਼ੀ ਪ੍ਰਮਾਣ ਪੱਤਰ ਦੇਣ ਦਾ ਦੋਸ਼ | IPL Bribe Case
ਸ਼ੁਕਲਾ ਨੇ ਫੌਰੀ ਅਸਤੀਫ਼ਾ ਮਨਜ਼ੂਰ ਕਰਨ ਨੂੰ ਕਿਹਾ | IPL Bribe Case
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. ਚੇਅਰਮੈਲ ਰਾਜੀਵ ਸ਼ੁਕਲਾ ਦੇ ਨਿੱਜੀ ਸਕੱਤਰ ਮੁਹੰਮਦ ਅਕਰਮ ਸੈਫ਼ੀ ‘ਤੇ ਭ੍ਰਿਸ਼ਟਾਚਾਰ ਦੇ ਸਨਸਨੀਖੇਜ਼ ਦੋਸ਼ਾਂ ਨਾਲ ਭਾਰਤੀ ਕ੍ਰਿਕਟ ‘ਚ ਇੱਕ ਵਾਰ ਫਿਰ ਸਨਸਨੀ ਫੈਲ ਗਈ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੈਫੀ ਨੂੰ ਪਹਿਲਾਂ ਬਰਖ਼ਾਸਤ ਕਰ ਦਿੱਤਾ ਜਿਸ ਤੋਂ ਬਾਅਦ ਸੈਫ਼ੀ ਨੇ ਖ਼ੁਦ ਅਸਤੀਫ਼ਾ ਦੇ ਦਿੱਤਾ।
ਬੀਸੀਸੀਆਈ ਦੀ ਭ੍ਹਿਸ਼ਟਾਚਾਰ ਰੋਕੂ ਇਕਾਈ ਕਰੇਗੀ ਜਾਂਚ
ਇੱਕ ਹਿੰਦੀ ਸਮਾਚਾਰ ਚੈਨਲ ਨੇ ਇੱਕ ਸਟਿੰਗ ਅਪਰੇਸ਼ਨ ‘ਚ ਦਾਅਵਾ ਕੀਤਾ ਸੀ ਕਿ ਸੈਫੀ ਨੇ ਉੱਤਰ ਪ੍ਰਦੇਸ਼ ਟੀਮ ‘ਚ ਖਿਡਾਰੀਆਂ ਦੀ ਚੋਣ ਕਰਾਉਣ ਲਈ ਰਿਸ਼ਵਤ ਅਤੇ ਕੁਝ ਹੋਰ ਚੀਜ਼ਾਂ ਮੰਗੀਆਂ ਸਨ ਇਹਨਾਂ ਦੋਸ਼ਾਂ ਨੇ ਬੀਸੀਸੀਆਈ ‘ਚ ਫਿਰ ਤੋਂ ਤੂਫ਼ਾਨ ਲਿਆ ਦਿੱਤਾ ਹੈ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਇਸ ਮਾਮਲੇ ‘ਚ ਜਾਂਚ ਦਾ ਭਰੋਸਾ ਵੀ ਦਿੱਤਾ ਹੈ। ਚੈਨਡ ‘ਤੇ ਸਟਿੰਗ ਅਪਰੇਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ੁਕਲਾ ਦਾ ਨਿੱਜੀ ਸਟਾਫ਼ ਖਿਡਾਰੀਆਂ ਦੀ ਚੋਣ ਦੇ ਬਦਲੇ ਰਿਸ਼ਵਤ ਲੈਂਦਾ ਹੈ ਇਸ ਸਟਿੰਗ ‘ਚ ਸ਼ੁਕਲਾ ਦੇ ਨਿੱਜੀ ਸੈਫੀ ਅਤੇ ਕ੍ਰਿਕਟਰ ਰਾਹੁਲ ਸ਼ਰਮਾ ਦਰਮਿਆਨ ਗੱਲਬਾਤ ਨੂੰ ਦਿਖਾਇਆ ਗਿਆ ਹੈ ਜਿਸ ਵਿੱਚ ਸੈਫੀ ਨੇ ਰਾਜ ਦੀ ਟੀਮ ‘ਚ ਰਾਹੁਲ ਦੀ ਚੋਣ ਕਰਨ ਦੇ ਬਦਲੇ ਰਿਸ਼ਵਤ ਦੀ ਗੱਲ ਕੀਤੀ ਹੈ।
ਰਾਜੀਵ ਸ਼ੁਕਲਾ ਪਿਛਲੇ ਲੰਮੇ ਸਮੇਂ ਤੋਂ ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਹਨ ਅਤੇ ਦੁਨੀਆਂ ਦੀ ਸਭ ਤੋਂ ਅਮੀਰ ਕ੍ਰਿਕਟ ਲੀਗ ਆਈਪੀਐਲ ਦੇ ਵੀ ਚੇਅਰਮੈਨ ਹਨ ਉਹ ਨਾਲ ਹੀ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯ.ਪੀ.ਸੀ.ਏ.) ‘ਚ ਨਿਰਦੇਸ਼ਕ ਹਨ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ (ਏ.ਸੀ.ਯੂ.) ਨੇ ਇਸ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਸੈਫੀ ਨੇ ਉਸ ‘ਤੇ ਲੱਗੇ ਦੋਸ਼ਾਂ ਦਾ ਮਾਮਲਾ ਜੋਰ ਫੜਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਅਤੇ ਸ਼ੁਕਲਾ ਦਾ ਕਹਿਣਾ ਹੈ ਕਿ ਇਸਨੂੰ ਫੌਰੀ ਤੌਰ ‘ਤੇ ਮਨਜ਼ੂਰ ਕਰ ਲਿਆ ਜਾਣਾ ਚਾਹੀਦਾ ਹੈ।
ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਦਾ ਇਸ ਮਾਮਲੇ ‘ਚ ਕਹਿਣਾ ਹੈ ਕਿ ਇਸ ਵਿੱਚ ਇੱਕ ਜਾਂਚ ਕਮਿਸ਼ਨ ਬਿਠਾਇਆ ਜਾਵੇਗਾ ਇਸ ਤੋਂ ਇਲਾਵਾ ਬੀਸੀਸੀਆਈ ਨੇ ਸੈਫੀ ਤੋਂ ਵੀ ਇਹਨਾਂ ਦੋਸ਼ਾਂ ‘ਤੇ ਸਪੱਸ਼ਟੀਕਰਨ ਮੰਗਿਆ ਹੈ ਜਾਂਚ ਕਮਿਸ਼ਨਰ ਨਿਯੁਕਤ ਹੋਣ ਤੋਂ ਬਾਅਦ ਸੈਫੀ ਤੋਂ ਪੁੱਛÎਗਿੱਛ ਕੀਤੀ ਜਾਵੇਗੀ ਅਤੇ ਆਪਣੀ ਰਿਪੋਰਟ 15 ਦਿਨਾਂ ਅੰਦਰ ਦਿੱਤੀ ਜਾਵੇਗੀ ਸਟਿੰਗ ‘ਚ ਰਾਹੁਲ ਨੇ ਦੋਸ਼ ਲਗਾਇਆ ਹੈ ਕਿ ਸੈਫੀ ਨੇ ਉਸਨੂੰ ਰਾਜ ਦੀ ਟੀਮ ‘ਚ ਚੁਣੇ ਜਾਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਸੈਫੀ ‘ਤੇ ਝੂਠੇ ਉਮਰ ਪ੍ਰਮਾਣਪੱਤਰ ਤਿਆਰ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ਹਾਲਾਂਕਿ ਸੈਫੀ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਵਿਧਾਇਕ ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੱਜੋਂ ਆਹੁੱਦਾ ਸੰਭਾਲਿਆ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸਵ: ਬੇਅੰਤ ਸਿੰਘ ਨੇ ਦੇਸ਼ ਵਿੱਚੋਂ ਅੱਤਵਾਦ ਨੂੰ ਖਤਮ ਕਰਨ ਲਈ ਦਿੱਤੀ ਕੁਰਬਾਨੀ ਅਤੇ ਪਰਿਵਾਰ ਵੱਲੋਂ ਪਾਰਟੀ ਦੀ ਮਜਬੂਤੀ ਲਈ ਦਿੱਤੀਆਂ ਸ਼ਾਨਦਾਰ ਤੇ ਨਿਰਸਵਾਰਥ ਸੇਵਾਵਾਂ ਬਦਲੇ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਕੱਤਰ ਨਿਯੁੱਕਤ ਕੀਤਾ ਗਿਆ ਹੈ।
ਵਿਧਾਇਕ ਕੋਟਲੀ ਨੂੰ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ਦੀ ਰਸਮ ਮੈਂਬਰ ਰਾਜ ਸਭਾ ਅਤੇ ਖ਼ਜਾਨਚੀ ਆਲ ਇੰਡੀਆ ਕਾਂਗਰਸ ਪਾਰਟੀ ਮੋਤੀ ਲਾਲ ਵੋਹਰਾ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਦਫਤਰ ਵਿੱਚ ਅਦਾ ਕੀਤੀ ਗਈ। ਉਹਨਾਂ ਇਸ ਮੌਕੇ ਸ੍ਰ. ਕੋਟਲੀ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਸ੍ਰ. ਕੋਟਲੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੋਹਰੀ ਰੋਲ ਅਦਾ ਕਰਨਗੇ ਅਤੇ ਪਾਰਟੀ ਨੂੰ ਹੋਰ ਮਜਬੂਤੀ ਵੱਲ ਲੈ ਜਾਣਗੇ। ਇਸ ਮੌਕੇ ਉਹਨਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ (ਫਤਿਹਗੜ ਸਾਹਿਬ), ਲਖਬੀਰ ਸਿੰਘ ਲੱਖਾ (ਪਾਇਲ), ਨਵਤੇਜ ਸਿੰਘ (ਸੁਲਤਾਨਪੁਰ ਲੋਧੀ), ਗੁਰਪ੍ਰੀਤ ਸਿੰਘ (ਬੱਸੀ ਪਠਾਣਾ), ਸੁਖਪਾਲ ਸਿੰਘ ਭੁੱਲਰ (ਖੇਮਕਰਨ), ਦਲਬੀਰ ਸਿੰਘ ਗੋਲਡੀ (ਧੂਰੀ) ਅਤੇ ਚੌਧਰੀ ਦਰਸ਼ਨ ਲਾਲ (ਬਲਾਚੌਰ) ਹਾਜ਼ਰ ਸਨ। ਸਮੂਹ ਵਿਧਾਇਕਾਂ ਵੱਲੋਂ ਜਿੱਥੇ ਸ੍ਰ. ਕੋਟਲੀ ਨੂੰ ਵਧਾਈਆਂ ਦਿੱਤੀਆਂ, ਉਥੇ ਪਾਰਟੀ ਦੀ ਹੋਰ ਮਜਬੂਤੀ ਦੀ ਵੀ ਕਾਮਨਾ ਕੀਤੀ।
ਸ੍ਰ. ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ਉਪਰੰਤ ਕਿਹਾ ਕਿ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਰਾਂ ਤਨਦੇਹੀ ਨਾਲ ਨਿਭਾਵਾਗਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਹਨਾਂ ਨੂੰ ਸਿੱਧੇ ਤੌਰ ‘ਤੇ ਮਿਲ ਸਕਦਾ ਹੈ। ਸ. ਕੋਟਲੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ‘ਤੇ ਉਹਨਾਂ ਦੇ ਹਲਕਾ ਖੰਨਾ ਵਿੱਚ ਕਾਂਗਰਸ ਪਾਰਟੀ ਦੇ ਆਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।
ਮੰਤਰੀ ਨੂੰ ਖੁਸ਼ ਕਰਨ ਲਈ ਢਾਹੀ ਕੰਧ, ਮੁੱਖ ਸਕੱਤਰ ਨੇ ਲਾਈ ਚੀਫ਼ ਇੰਜੀਨੀਅਰ ਦੀ ਕਲਾਸ
ਪੰਜਾਬ ਸਿਵਲ ਸਕੱਤਰੇਤ ਨੂੰ ਮਿਲਿਆ ਹੋਇਆ ਐ ਹੈਰੀਟੇਜ ਦਰਜ਼ਾ, ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤੀ ਜਾ ਸਕਦੀ ਛੇੜ-ਛਾੜ
ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਚਾਹੀਦਾ ਸੀ ਵੱਡਾ ਦਫ਼ਤਰ, ਪੀ.ਡਬਲਯੂ.ਡੀ. ਨੇ ਢਾਹ ਦਿੱਤੀ ਸਟਾਫ਼ ਦਫ਼ਤਰ ਦੀ ਕੰਧ
ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁਸ਼ ਕਰਨ ਲਈ ਪੀ.ਡਬਲਯੂ.ਡੀ. ਵਿਭਾਗ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਵਲ ਸਕੱਤਰੇਤ ਵਿਖੇ ਸਟਾਫ਼ ਦਫ਼ਤਰ ਦੀ ਕੰਧ ਢਾਹ ਦਿੱਤੀ ਤਾਂ ਕਿ ਉਸ ਸਟਾਫ਼ ਦਫ਼ਤਰ ਨੂੰ ਮੰਤਰੀ ਦੇ ਦਫ਼ਤਰ ਨਾਲ ਮਿਲਾਉਂਦੇ ਹੋਏ ਦਫ਼ਤਰ ਨੂੰ ਵੱਡਾ ਕੀਤਾ ਜਾ ਸਕੇ। ਪੀ.ਡਬਲਯੂ.ਡੀ. ਵਿਭਾਗ ਨੇ ਨਾ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਮਨਜ਼ੂਰੀ ਲਈ ਸੀ ਅਤੇ ਨਾ ਤਾਂ ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਹੈਰੀਟੇਜ ਦਾ ਦਰਜ਼ਾ ਹਾਸਲ ਸਿਵਲ ਸਕੱਤਰੇਤ ਵਿਖੇ ਨਿਯਮਾਂ ਤੋਂ ਉਲਟ ਕੰਧ ਢਾਹੁਣ ਕਾਰਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇੰਨੇ ਜਿਆਦਾ ਨਰਾਜ਼ ਹੋ ਗਏ ਕਿ ਉਨ੍ਹਾਂ ਨੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਹੀ ਕਲਾਸ ਲਾ ਦਿੱਤੀ।
ਪੀ.ਡਬਲਯੂ.ਡੀ. ਵਿਭਾਗ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਹੈ, ਸਗੋਂ ਇਸ ਤੋਂ ਪਹਿਲਾਂ ਇਸੇ ਵਿਭਾਗ ਦੇ ਮੰਤਰੀ ਬਣੇ ਵਿਜੈਇੰਦਰ ਸਿੰਗਲਾ ਲਈ ਆਲੀਸ਼ਾਨ ਦਫ਼ਤਰ ਬਣਾਉਣ ਲਈ ਸਟਾਫ਼ ਦੇ ਦਫ਼ਤਰ ਦੀ ਕੰਧ ਢਾਹੀ ਸੀ, ਜਿਸ ਨਾਲ ਵਿਜੈਇੰਦਰ ਸਿੰਗਲਾ ਦੇ ਦਫ਼ਤਰ ਨੂੰ ਵੱਡਾ ਬਣਾਇਆ ਗਿਆ।
ਜਾਣਕਾਰੀ ਅਨੁਸਾਰ ਬੀਤੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਕੈਬਨਿਟ ਵਿੱਚ ਵਾਧੇ ਤੋਂ ਬਾਅਦ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਨੂੰ ਆਪਣੇ ਦਫ਼ਤਰ ਹੀ ਪਸੰਦ ਨਹੀਂ ਆਏ ਤੇ ਹਰ ਕਿਸੇ ਨੇ ਆਪੋ-ਆਪਣੇ ਦਫ਼ਤਰ ਨੂੰ ਨਵਾਂ ਰੰਗ-ਰੂਪ ਦੇਣ ਲਈ ਪੀ. ਡਬਲਯੂ. ਡੀ. ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ। ਇਸ ਦੌਰਾਨ ਕੁਝ ਮੰਤਰੀਆਂ ਨੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਵੀ ਪੀ.ਡਬਲਯੂ. ਡੀ. ਵਿਭਾਗ ਨੂੰ ਕਿਹਾ।
ਹਰ ਮੰਤਰੀ ਦੇ ਦਫ਼ਤਰ ਦੇ ਨਾਲ ਹੀ ਵਿਭਾਗੀ ਕੰਮ ਕਰਨ ਲਈ ਸਟਾਫ਼ ਦਾ ਵੀ ਦਫ਼ਤਰ ਬਣਿਆ ਹੋਇਆ ਹੈ। ਪੀ. ਡਬਲਯੂ. ਡੀ. ਵਿਭਾਗ ਨੇ ਮੰਤਰੀਆਂ ਦੇ ਦਫ਼ਤਰ ਨੂੰ ਵੱਡਾ ਕਰਨ ਲਈ ਸਟਾਫ਼ ਦੇ ਦਫ਼ਤਰ ਵਿਚਕਾਰ ਵਾਲੀ ਕੰਧ ਤੋੜ ਸਭ ਤੋਂ ਪਹਿਲਾਂ ਮੰਤਰੀ ਵਿਜੈਇੰਦਰ ਸਿੰਗਲਾ ਦਾ ਦਫ਼ਤਰ ਵੱਡਾ ਕੀਤਾ। ਜਿਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਵੀ ਆਪਣਾ ਦਫ਼ਤਰ ਵੱਡਾ ਕਰਨ ਦੇ ਆਦੇਸ਼ ਚਾੜ੍ਹ ਦਿੱਤੇ। ਇਹ ਆਦੇਸ਼ ਮਿਲਣ ਤੋਂ ਤੁਰੰਤ ਬਾਅਦ ਪੀ.ਡਬਲਯੂ.ਡੀ. ਵਿਭਾਗ ਨੇ ਰਾਣਾ ਸੋਢੀ ਦੇ ਸਟਾਫ਼ ਮੈਂਬਰਾਂ ਨੂੰ ਦਫ਼ਤਰ ਤੋਂ ਬਾਹਰ ਕੱਢਦੇ ਹੋਏ ਸਟਾਫ਼ ਦਫ਼ਤਰ ਦੀ ਕੰਧ ਤੋੜ ਦਿੱਤੀ। ਜਿਸ ਨਾਲ ਰਾਣਾ ਗੁਰਮੀਤ ਸੋਢੀ ਦਾ ਦਫ਼ਤਰ ਤਾਂ ਵੱਡਾ ਹੋ ਗਿਆ ਪਰ ਇਸ ਨਾਲ ਮੁੱਖ ਸਕੱਤਰੇਤ ਕਰਨ ਅਵਤਾਰ ਸਿੰਘ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੀ.ਡਬਲਯੂ.ਡੀ. ਵਿਭਾਗ ਦੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਜੰਮ ਕੇ ਝਾੜ ਪਾਉਂਦੇ ਹੋਏ ਅੱਗੇ ਤੋਂ ਇਹੋ-ਜਿਹੀ ਗਲਤੀ ਨਾ ਕਰਨ ਲਈ ਕਿਹਾ ਹੈ।
ਨਹੀਂ ਲਈ ਕੋਈ ਪ੍ਰਵਾਨਗੀ, ਖ਼ੁਦ ਪੀ. ਡਬਲਯੂ. ਡੀ. ਵਿਭਾਗ ਜਿੰਮੇਵਾਰ
ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਇੱਕ ਅਧਿਕਾਰੀਆਂ ਨੇ ਦੱਸਿਆ ਕਿ ਪੀ.ਡਬਲਯੂ.ਡੀ. ਵਿਭਾਗ ਨੇ ਇਸ ਤਰ੍ਹਾਂ ਕੰਧ ਤੋੜਨ ਦੀ ਕੋਈ ਪ੍ਰਵਾਨਗੀ ਵਿਭਾਗ ਤੋਂ ਨਹੀਂ ਲਈ ਹੈ ਤੇ ਨਾ ਹੀ ਉਹ ਪ੍ਰਵਾਨਗੀ ਦੇ ਸਕਦੇ ਹਨ ਪਰ ਫਿਰ ਵੀ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਕੰਧ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਹੈਰੀਟੇਜ ਵਿਭਾਗ ਨੂੰ ਸੂਚਨਾ ਮਿਲ ਗਈ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ।
ਓ.ਪੀ. ਸੋਨੀ ਨੂੰ ਨਹੀਂ ਮਿਲੀ ਸੀ ਕੰਧ ਢਾਹੁਣ ਦੀ ਪ੍ਰਵਾਨਗੀ
ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਵਾਂਗ ਆਪਣੇ ਦਫ਼ਤਰ ਦੇ ਨਾਲ ਲੱਗਦੇ ਹੋਰ ਦਫ਼ਤਰ ਦੀ ਕੰਧ ਤੋੜ ਕੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਮੰਤਰੀ ਓ.ਪੀ. ਸੋਨੀ ਨੇ ਪ੍ਰਵਾਨਗੀ ਮੰਗੀ ਸੀ ਪਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਓ.ਪੀ. ਸੋਨੀ ਬੱਸ ਇੱਥੇ ਹੀ ਗਲਤੀ ਕਰ ਗਏ ਕਿ ਉਹ ਪ੍ਰਵਾਨਗੀ ਲੈਣ ਦੇ ਚੱਕਰ ਵਿੱਚ ਪੈ ਗਏ, ਜਦੋਂ ਕਿ ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਨੇ ਬਿਨਾ ਪ੍ਰਵਾਨਗੀ ਹੀ ਕੰਧ ਢਾਹ ਦਿੱਤੀ।