Proposal - Sach Kahoon Punjabi
ਵਿਏਨਾ, ਏਜੰਸੀ।
ਪਾਕਿਸਤਾਨ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਨਿਰੋਧਕ ਅਕਾਦਮੀ (ਆਈਏਸੀਏ) ਦੀ ਲਾਇਬਰੇਰੀ ਨੂੰ ਮਜ਼ਬੂਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ ਆਸਟਰੇਲੀਆ ਦੀ ਰਾਜਧਾਨੀ ਵਿਏਨਾ ‘ਚ ਚੱਲ ਰਹੇ ਆਈਏਸੀਏ ਦੇ ਸੱਤਵੇਂ ਪੱਧਰ ਦੌਰਾਨ ਇਸ ਪ੍ਰਸਤਾਵ ਦਾ ਡਰਾਫਟ ਪੇਸ਼ ਕੀਤਾ ਗਿਆ ਜਿਸਨੂੰ ਸਾਰੇ ਆਗੂਆਂ ਨੇ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ।
ਪਾਕਿਸਤਾਨ ਦੁਆਰਾ ਕੀਤੀ ਗਈ ਇਹ ਪਹਿਲ ਭ੍ਰਿਸ਼ਟਾਚਾਰ ਦਾ ਵਿਰੋਧ, ਸਿੱਖਿਆ, ਵੈਗਿਆਨਿਕ ਖੋਜ ਅਤੇ ਪੇਸ਼ੇਵਰ ਸਿਖਲਾਈ ਦੇ ਮੁੱਖ ਖੇਤਰਾਂ ‘ਚ ਆਈਏਸੀਏ ਦੇ ਏਜੰਡੇ ਲਈ ਉਸਦੀ ਰਾਜਨੀਤਿਕ ਵਚਨਬੱਧਤਾ ਨੂੰ ਅੰਡਰਲਾਈਨ ਕਰਦੀ ਹੈ।
ਪਾਕਿਸਤਾਨ ਤੋਂ ਇਲਾਵਾ ਆਈਏਸੀਏ ਦੇ ਕਈ ਹੋਰ ਆਗੂ ਦੇਸ਼ ਵੀ ਇਸ ਪ੍ਰਸਤਾਵ ਦੇ ਸਪਾਂਸਰ ਰਹੇ, ਜਿਸ ਵਿੱਚ ਆਸਟ੍ਰੇਲੀਆ, ਅਰਜ਼ਨਟੀਨਾ, ਬ੍ਰਾਜੀਲ, ਚੀਨ, ਮਿਸਰ, ਮਲੇਸ਼ੀਆ, ਮੰਗੋਲੀਆ, ਨਾਈਜੀਰਿਆ, ਰੂਸ ਅਤੇ ਤੁਰਕੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਆਈਏਸੀਏ ਦੀ ਸਥਾਪਨਾ ਸਮੇਂ ਉਸਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲਾ ਪਾਕਿਸਤਾਨ ਮੁੱਖ ਤੌਰ ‘ਤੇ ਇਸਦੀ ਸਲਾਨਾ ਮੀਟਿੰਗਾਂ ‘ਚ ਹਿੱਸਾ ਲਿਆ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੜ੍ਹਾਮ ਦੇ ਵਿਕਾਸ ਲਈ ਤਜਵੀਜ਼ ਬਣਾਈ ਜਾਵੇਗੀ : ਸੁਰੇਸ਼ ਕੁਮਾਰ
ਆਈਜੀ ਰਾਏ, ਡਾਇਰੈਕਟਰ ਲੋਕ ਸੰਪਰਕ ਅਨਿੰਨਦਿਤਾ ਮਿੱਤਰਾ, ਡੀਸੀ, ਐੱਸਐੱਸਪੀ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਵੱਲੋਂ ਸ਼ਿਰਕਤ
ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਨਾਲ ਸਾਂਝਾ ਉਪਰਾਲਾ
ਪਟਿਆਲਾ
ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਹੈ ਕਿ ਵਿਰਾਸਤੀ ਤੇ ਇਤਿਹਾਸਕ ਪਿੰਡ ਘੜ੍ਹਾਮ ਨੂੰ ਪੰਜਾਬ ਸਰਕਾਰ ਦੀ ਵਿਰਾਸਤੀ ਪਿੰਡਾਂ ਨੂੰ ਵਿਕਸਤ ਕਰਨ ਤੇ ਇਨ੍ਹਾਂ ਦੀ ਜਾਣਕਾਰੀ ਸਾਰੇ ਨਾਗਰਿਕਾਂ ਨੂੰ ਦੇਣ ਵਾਲੀ ਸਕੀਮ ਤਹਿਤ ਵਿਕਸਤ ਕਰਨ ਦੀ ਤਜਵੀਜ਼ ਬਣਾ ਕੇ ਉਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜੂਰ ਕਰਵਾਇਆ ਜਾਵੇਗਾ। ਸ੍ਰੀ ਸੁਰੇਸ਼ ਕੁਮਾਰ ਅੱਜ ਵਿਸ਼ਵ ਵਿਰਾਸਤ ਦਿਵਸ ਮੌਕੇ ਪਟਿਆਲਾ ਦੀ ਇੱਕ ਨਿੱਜੀ ਸੰਸਥਾ ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਸੰਸਥਾ ਨਾਲ ਮਿਲਕੇ ਆਮ ਲੋਕਾਂ ਨੂੰ ਵਿਰਾਸਤੀ ਥਾਵਾਂ ਬਾਰੇ ਜਾਗਰੂਕ ਕਰਨ ਲਈ ‘ਮੇਕ ਹੈਰੀਟੇਜ ਫਨ 2018’ ਨਾਂਅ ਦੀ ਕਰਵਾਈ ਗਈ ਤੀਸਰੀ ਵਿਰਾਸਤੀ ਸੈਰ ਦੌਰਾਨ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੜ੍ਹਾਮ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਇੱਕ ਇਤਿਹਾਸਕਾਰ ਤੇ ਵਿਰਾਸਤ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਹਨ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਘੜ੍ਹਾਮ ਦੇ ਵਸਨੀਕਾਂ ਦੀ ਮੰਗ ‘ਤੇ ਇਸਨੂੰ ਵਿਕਸਤ ਕਰਨ ਦੀ ਮਨਜੂਰੀ ਦੇ ਦੇਣਗੇ। ਉਨ੍ਹਾਂ ਦੱਸਿਆ ਕਿ ਘੜ੍ਹਾਮ ਵਿਖੇ ਮਾਤਾ ਕੌਸ਼ੱਲਿਆ ਦੇ ਨਾਂਅ ‘ਤੇ ਕਾਲਜ, ਗੇਟ, ਸਟਰੀਟ ਲਾਈਟਾਂ, ਵਿਰਾਸਤੀ ਥਾਵਾਂ ‘ਤੇ ਉਨ੍ਹਾਂ ਨੂੰ ਜੋੜਦੇ ਰਸਤਿਆਂ ਦੀ ਨਿਸ਼ਾਨਦੇਹੀ ਆਦਿ ਲਈ ਡਿਪਟੀ ਕਮਿਸ਼ਨਰ ਪਟਿਆਲਾ ਇੱਕ ਤਜਵੀਜ਼ ਬਣਾ ਕੇ ਭੇਜਣਗੇ, ਜਿਸ ਨੂੰ ਮੁੱਖ ਮੰਤਰੀ ਕੋਲ ਭੇਜਿਆ ਜਾਵੇਗਾ। ਇਸ ਵਿਰਾਸਤੀ ਸੈਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੁਰੇਸ਼ ਕੁਮਾਰ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਨਾਂਗੀਆ ਸਮੇਤ ਪਟਿਆਲਾ ਜੋਨ ਦੇ ਆਈਜੀ ਏ. ਐੱਸ. ਰਾਏ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐੱਸਐੱਸਪੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਖਵੀਨ ਸਿੱਧੂ, ਡੀਆਈਜੀ ਹੋਮ ਗਾਰਡਜ ਹਰਮਨਜੀਤ ਸਿੰਘ, ਏਡੀਸੀ (ਡੀ) ਸ੍ਰੀਮਤੀ ਪੂਨਮਦੀਪ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਦੌਰਾਨ ਦਰਗਾਹ ਸ਼ਰੀਫ਼ ਪੀਰ ਭੀਖਨ ਸ਼ਾਹ ਮੀਰਾਂ ਜੀ ਵਿਖੇ ਇਸ ਵਿਰਾਸਤੀ ਸੈਰ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਤ ਹੋਣ ਮੌਕੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸਾਡੇ ਸਮਾਜ ‘ਚ ਬੁਰਾਈਆਂ ਪੈਦਾ ਹੋਣ ਦਾ ਇੱਕ ਕਾਰਨ ਆਪਣੇ ਵਿਰਸੇ ਤੋਂ ਦੂਰ ਜਾਣਾ ਵੀ ਹੈ, ਇਸ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਪਟਿਆਲਾ ਫਾਊਂਡੇਸ਼ਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।  ਇਸ ਵਿਰਾਸਤੀ-ਸੈਰ-ਸਮਾਰੋਹ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ-ਜਨਰਲ ਸਕੱਤਰ ਸ੍ਰੀ ਰਵੀ ਆਹਲੂਵਾਲੀਆ ਨੇ ਘੜ੍ਹਾਮ ਦੇ ਇਤਿਹਾਸ ਬਾਬਤ ਹਸਨ ਨਿਜਾਮੀ, ਡਾ. ਫ਼ੌਜਾ ਸਿੰਘ ਤੇ ਡਾ. ਗੰਡਾ ਸਿੰਘ ਵੱਲੋਂ ਪੇਸ਼ ਕੀਤੇ ਹਵਾਲੇ ਦਿੰਦਿਆਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੁਣਾਵੀ ਖਰਚਿਆਂ ਦੀ ਤਜਵੀਜ਼ ਸਬੰਧੀ ਪਟੀਸ਼ਨ ਦਾਖਲ
ਨਵੀਂ ਦਿੱਲੀ, (ਏਜੰਸੀ)। ਉਮੀਦਵਾਰਾਂ ਲਈ ਚੁਣਾਵੀ ਖਰਚਿਆਂ ਨਾਲ ਸਬੰਧਿਤ ਵੱਖ ਬੈਂਕ ਖਾਤੇ ਰੱਖਣ ਦੀ ਤਜਵੀਜ਼ ਦੇ ਨਿਰਦੇਸ਼ ਨੂੰ ਲੈ ਕੇ ਇੱਕ ਪਟੀਸ਼ਨ ਸੁਪਰੀਮ ਕੋਰਟ ‘ਚ ਦਾਖਲ ਹੋਈ ਹੈ। ਪੇਸ਼ੇ ਤੋਂ ਵਕੀਲ ਤੇ ਭਾਜਪਾ ਆਗੂ ਅਸ਼ਵਿਨੀ ਉਪਾਧਿਆਏ ਨੇ ਅੱਜ ਇੱਕ ਲੋਕਹਿੱਤ ਪਟੀਸ਼ਨ ਦਾਖਲ ਕਰਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਧਿਸੂਚਨਾ ਜਾਰੀ ਹੋਣ ਤੋਂ ਲੈ ਕੇ ਨਤੀਜਿਆਂ ਦੇ ਐਲਾਨ ਵਾਲੇ ਦਿਨ ਤੱਕ ਦੇ ਖਰਚਿਆਂ ਦਾ ਲੇਖਾ-ਜੋਖਾ ਰੱਖਣ ਦਾ ਨਿਰਦੇਸ਼ ਦੇਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ।
ਪਟੀਸ਼ਨ ‘ਚ ਇਸ ਗੱਲ ਦੇ ਵੀ ਨਿਰਦੇਸ਼ ਦਿੱਤੇ ਜਾਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੀ ਚੁਣਾਵੀ ਵਿੱਤੀ ਸਹਾਇਤਾ ਜਨ ਪ੍ਰਤੀਨਿਧੀ ਕਾਨੂੰਨ (ਆਰਪੀਏ) 1951 ਦੀ ਧਾਰਾ 77 (ਤਿੰਨ) ਤਹਿਤ ਤੈਅ ਰਾਸ਼ੀ ਤੋਂ ਵੱਧ ਨਾ ਹੋਵੇ। ਪਟੀਸ਼ਨਰ ਨੇ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰ ਵੱਲੋਂ ਦੋ ਹਜ਼ਾਰ ਰੁਪਏ ਤੋਂ ਵੱਧ ਦਾ ਵਿੱਤੀ ਲੈਣ-ਦੇਣ ਜੇਕਰ ਨਿਰਧਾਰਿਤ ਬੈਂਕ ਖਾਤਿਆਂ ਰਾਹੀਂ ਨਹੀਂ ਕੀਤਾ ਜਾਂਦਾ ਹੈ ਤਾਂ ਉਸ ਨੂੰ ਚੁਣਾਵੀ ਖਾਤਿਆਂ ‘ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਮਾਮਲਿਆਂ ਨੂੰ  171-ਆਈ ਦੇ ਤਹਿਤ ਅਪਰਾਧ ਦੇ ਰੂਪ ‘ਚ ਦਰਜ ਕੀਤਾ ਜਾਣਾ ਚਾਹੀਦਾ ਹੈ।
ਫਾਰੂਕ ਅਬਦੁੱਲਾ ਦਾ ਨਵਾਂ ਬਖੇੜਾ
ਕਸ਼ਮੀਰ ਮੁੱਦੇ ਦੇ ਹੱਲ ਲਈ ਅਮਰੀਕਾ ਅਤੇ ਚੀਨ ਦੀ ਵਿਚੋਲਗੀ ਦਾ ਦਿੱਤਾ ਸੁਝਾਅ
ਨਵੀਂ ਦਿੱਲੀ:ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਨੇ ਕਸ਼ਮੀਰ ਮੁੱਦੇ ‘ਤੇ ਤੀਜੇ ਧਿਰ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ ਤੇ ਉਸ ਦੇ ਨਾਲ ਗੱਲਬਾਤ ਕਰਕੇ ਇਹ ਮੁੱਦਾ ਸੁਲਝਾਉਣਾ ਚਾਹੀਦਾ ਹੈ
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੁਆਰਾ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਬਾਰੇ ਪੁੱਛੇ  ਜਾਣ ‘ਤੇ ਅਬਦੁੱਲਾ ਨੇ ਕਿਹਾ ਕਿ ਜਦ ਤੱਕ ਤੁਸੀਂ ਕਸ਼ਮੀਰ ‘ਤੇ ਪਾਕਿਸਤਾਨ ਨਾਲ ਗੱਲ ਨਹੀਂ ਕਰੋਗੇ, ਕਸ਼ਮੀਰ ਮੁੱਦੇ ਦਾ ਹੱਲ ਨਹੀਂ ਨਿਕਲੇਗਾ, ਇਹ ਰੁਕਣ ਵਾਲਾ ਨਹੀਂ ਹੈ ਸਾਨੂੰ ਸਮਝਣਾ ਪਵੇਗਾ ਕਿ ਕਸ਼ਮੀਰ ਮਸਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ
ਕਿਹਾ, ਕਸ਼ਮੀਰ ਮਾਮਲੇ ‘ਚ ਪਾਕਿ ਤੀਜੀ ਧਿਰ ਹੈ ਜਿਸ ਨਾਲ ਗੱਲਬਾਤ ਜ਼ਰੂਰੀ ਹੈ
ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਹੱਲ ਨਹੀਂ ਕੱਢੇ ਜਾਣ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਸੂਬੇ ਦੇ ਵਾਸੀਆਂ ਨੂੰ ਹੋ ਰਿਹਾ ਹੈ, ਜਿੱਥੇ ਦੇਸ਼ ਦੇ ਦੂਜੇ ਸੂਬੇ ਤਰੱਕੀ ਕਰ ਰਹੇ ਹਨ, ਉੱਥੇ ਜੰਮੂ ਕਸ਼ਮੀਰ ਇਸ ‘ਚ ਪਿੱਛੇ ਰਹਿ ਗਿਆ ਹੈ ਅਬਦੁੱਲਾ ਨੇ ਕਿਹਾ ਕਿ ਤੁਸੀਂ ਜਦ ਚੀਨ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਪਾਕਿਸਤਾਨ ਨਾਲ ਕਿਉਂ ਨਹੀਂ
ਕਸ਼ਮੀਰ ਸਾਡਾ ਅੰਦਰੂਨੀ ਮਾਮਲਾ : ਰਾਹੁਲ
ਨਵੀਂ ਦਿੱਲੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਹੋਰ ਦੇਸ਼ ਦਾ ਕੋਈ ਲੈਣਾ-ਦੇਣਾ ਨਹੀਂ ਹੈ ਗਾਂਧੀ ਨੇ ਕਸ਼ਮੀਰ ਮਸਲੇ ‘ਤੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਦਾ ਕੁਝ ਲੈਣਾ-ਦੇਣਾ ਨਹੀਂ ਹੈ ਜਿੱਥੇ ਤੱਕ ਕਸ਼ਮੀਰ ‘ਤੇ ਚੀਨ ਤੇ ਪਾਕਿਸਤਾਨ ਨਾਲ ਚਰਚਾ ਦੀ ਗੱਲ ਹੈ ਤਾਂ ਕਸ਼ਮੀਰ ਭਾਰਤ ਹੈ ਤੇ ਭਾਰਤ ਕਸ਼ਮੀਰ ਹੈ ਕਾਂਗਰਸ ਉੱਪ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਖਰਾਬ ਕਰਨ ਦੇ ਦੋਸ਼ੀ ਦੱਸਦੇ ਹੋਏ ਕਿਹਾ ਕਿ ਮੈਂ ਕਾਫ਼ੀ ਸਮੇਂ ਤੋਂ ਕਹਿ ਰਿਹਾ ਹਾਂ ਕਿ ਐੱਨਡੀਏ ਦੀਆਂ ਨੀਤੀਆਂ ਨੇ ਜੰਮੂ-ਕਸ਼ਮੀਰ ਨੂੰ ਸਾੜ ਦਿੱਤਾ ਹੈ
ਸਲਾਹ ਨਹੀਂ ਚਾਹੀਦੀ : ਭਾਜਪਾ
ਅਬਦੁੱਲਾ ਦੇ ਇਸ ਬਿਆਨ ‘ਤੇ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਫਾਰੂਕ ਅਬਦੁੱਲਾ ਦੇ ਬਿਆਨ ਦੀ ਨਿੰਦਾ ਕਰਦਾ ਹਾਂ ਇੱਕ ਸਮਾਂ ਸੀ ਜਦੋਂ ਅਬਦੁੱਲਾ ਮੁੱਖ ਮੰਤਰੀ ਕਹਿੰਦੇ ਸਨ ਕਿ ਪਾਕਿਸਤਾਨ ‘ਤੇ ਹਮਲਾ ਕਰਨਾ ਚਾਹੀਦਾ ਹੈ, ਅੱਜ ਅਜਿਹੇ ਬਿਆਨ ਦੇ ਰਹੇ ਹਨ, ਇਹ ਹੇਠਲੇ ਪੱਧਰ ਦੀ ਗੱਲ ਕਰਦੇ ਹਨ ਨਿਰਮਲ ਸਿੰਘ ਨੇ ਕਿਹਾ ਕਿ ਫਾਰੂਕ ਅਬਦੁੱਲਾ ਭੁੱਲ ਗਏ ਹਨ, ਕੀ 1994 ਦਾ ਸ਼ਿਮਲਾ ਐਗਰੀਮੈਂਟ ਹੈ, ਇਸ ਤੋਂ ਇਲਾਵਾ ਲਾਹੌਰ ਦਾ ਫੈਸਲਾ ਹੈ ਉਸ ‘ਚ ਕਿਹਾ ਗਿਆ ਹੈ ਕਿ ਪਾਕਿ ਨਾਲ ਕਿਵੇਂ ਭਾਰਤ ਨੂੰ ਡੀਲ ਕਰਨੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।