Kashmir Issue - Sach Kahoon Punjabi
ਪਾਕਿਸਤਾਨ ਲਈ ਨਸੀਹਤ
Kashmir issue : ਕਸ਼ਮੀਰ ਮਾਮਲੇ ’ਚ ਪਾਕਿਸਤਾਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਮੁਲਕ ’ਚ ਦੌਰੇ ’ਤੇ ਆਏ ਇਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਈਸੀ ਤੋਂ ਕਸ਼ਮੀਰ ਮਾਮਲੇ ’ਚ ਹਮਾਇਤ ਲੈਣਾ ਚਾਹੁੰਦੇ ਸਨ ਉਹਨਾਂ ਧੱਕੇ ਨਾਲ ਰਈਸੀ ਦਾ ਕਸ਼ਮੀਰ ’ਤੇ ਬੋਲਣ ਤੋਂ ਪਹਿਲਾਂ ਹੀ ਧੰਨਵਾਦ ਕਰ ਦਿੱਤਾ। ਪਰ ਰਈਸੀ ਨੇ ਕੂਟਨੀਤਿਕ ਹੁਸ਼ਿਆਰੀ ਵਿਖਾਉਂਦਿਆਂ ਸ਼ਾਹਬਾਜ਼ ਸ਼ਰੀਫ ਨੂੰ ਧੋਬੀ ਪਟਕਾ ਦੇ ਦਿੱਤਾ ਰਈਸੀ ਨੇ ਕਸ਼ਮੀਰ ਦੇ ਮਾਮਲੇ ’ਚ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਉਹ ਸਿਰਫ਼ ਇਜ਼ਰਾਈਲ ਅਤੇ ਗਾਜਾ ਜੰਗ ਤੱਕ ਹੀ ਸੀਮਿਤ ਰਹੇ ਅਸਲ ’ਚ ਰਈਸੀ ਜਿੱਥੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। (Pakistan)
ਚੋਣ ਵਾਅਦਾ ਪੱਤਰਾਂ ’ਚ ਵਿਦੇਸ਼ੀ ਨੀਤੀ ਵੀ ਬਣੇ ਮੁੱਦਾ
ਉੱਥੇ ਕਸ਼ਮੀਰ ਮੁੱਦੇ ਦੀ ਹਕੀਕਤ ਵੀ ਸਮਝਦੇ ਹਨ ਪਾਕਿਸਤਾਨ ਨੂੰ ਇਸ ਘਟਨਾ ਤੋਂ ਨਸੀਹਤ ਜ਼ਰੂਰ ਲੈਣੀ ਚਾਹੀਦੀ ਹੈ। ਕਿ ਹਰ ਮੌਕੇ ਕਸ਼ਮੀਰ ਦਾ ਮੁੱਦਾ ਉਠਾਉਣ ਦੀ ਤਾਕ ’ਚ ਰਹਿਣ ਨਾਲ ਅੰਤਰਰਾਸ਼ਟਰੀ ਹਮਾਇਤ ਨਹੀਂ ਮਿਲ ਜਾਂਦੀ ਅਮਰੀਕਾ ਸਮੇਤ ਦੁਨੀਆ ਦੇ ਕਈ ਤਾਕਤਵਰ ਮੁਲਕ ਕਸ਼ਮੀਰ ਮੁੱਦੇ ਨੂੰ ਬੜਾ ਨੇੜਿਓਂ ਵੇਖ ਚੁੱਕੇ ਹਨ ਤੇ ਉਹ ਆਪਣਾ ਰੁਖ਼ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਸ਼ਮੀਰ ਮਾਮਲਾ ਭਾਰਤ-ਪਾਕਿਸਤਾਨ ਦਾ ਦੋਪੱਖੀ ਮਾਮਲਾ ਹੈ ਚੰਗਾ ਹੋਵੇ ਜੇਕਰ ਸ਼ਾਹਬਾਜ਼ ਸ਼ਰੀਫ ਆਪਣੀ ਸਿਆਸਤ ਚਮਕਾਉਣ ਲਈ ਕਸ਼ਮੀਰ ਦਾ ਪੈਂਤਰਾ ਖੇਡਣ ਦੀ ਬਜਾਇ ਆਪਣੇ ਮੁਲਕ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ’ਤੇ ਜ਼ੋਰ ਦੇਣ। (Pakistan)
ਜਾਨ ਬਚਾ ਕੇ ਭੱਜਣਾ ਕੋਈ ਹੱਲ ਨਹੀਂ
ਜਾਨ ਬਚਾ ਕੇ ਭੱਜਣਾ ਕੋਈ ਹੱਲ ਨਹੀਂ
ਕਸ਼ਮੀਰ ’ਚ ਫ਼ਿਰ ਤੋਂ 1990 ਦਾ ਦੌਰ ਪਰਤਦਾ ਦਿਖਾਈ ਦੇ ਰਿਹਾ ਹੈ, ਜਦੋਂ ਰਾਤੋ-ਰਾਤ ਹਜ਼ਾਰਾਂ ਹਿੰਦੂ ਪੰਡਿਤਾਂ ਨੂੰ ਘਾਟੀ ਤੋਂ ਪਲਾਇਨ ਕਰਨਾ ਪਿਆ ਸੀ ਕਿਉਂਕ ਉਦੋਂ ਵੱਖਵਾਦੀਆਂ ਨੇ ਕਸ਼ਮੀਰ ’ਚ ਘੱਟ-ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਜਿੱਥੇ ਘਾਟੀ ਨੂੰ ਮੁਸਲਿਮ ਬਹੁਤਾਤ ਬਣਾਉਣ ਦਾ ਯਤਨ ਕੀਤਾ, ਉੱਥੇ ਭਾਰਤ ਸਰਕਾਰ ’ਤੇ ਦਬਾਅ ਪਾਉਣ ਦੀ ਕੋਝੀ ਚਾਲ ਚੱਲੀ ਪਰ ਸਰਕਾਰ ਅਤੇ ਆਮ ਜਨਤਾ ਨੇ ਉਸ ਦੌਰ ਨੂੰ ਕਾਬੂ ਕਰ ਲਿਆ ਸੀ ਹਾਲਾਂਕਿ ਹਜ਼ਾਰਾਂ ਹਿੰਦੂਆਂ ਨੇ ਉਦੋਂ ਘਾਟੀ ਨੂੰ ਛੱਡ ਦਿੱਤਾ ਸੀ, ਪਰ ਵੱਖਵਾਦੀਆਂ ਦੇ ਹਿੰਦੂ-ਮੁਸਲਿਮ ਏਕਤਾ ਨੂੰ ਤੋੜਨ ਦੇ ਮਨਸੂਬੇ ਨਾਕਾਮ ਹੋ ਗਏ ਸਨ¿; ਪਿਛਲੇ 22 ਦਿਨਾਂ ’ਚ ਕਸ਼ਮੀਰ ’ਚ ਨੌਂ ਜਣਿਆਂ ਦਾ ਕਤਲ ਕੀਤਾ ਗਿਆ ਹੈ ਜਿਨ੍ਹਾਂ ’ਚ ਤਿੰਨ ਵਿਅਕਤੀਆਂ ਨੂੰ ਮਾਰਿਆ ਗਿਆ ਉਹ ਵੀ ਨਿਸ਼ਾਨਾ ਬਣਾ ਕੇ ਕਸ਼ਮੀਰ ਭਾਰਤ ਦਾ ਅਨਿੱਖੜ ਹਿੱਸਾ ਹੈ
ਇਸ ਵਿਚ ਕੋਈ ਸ਼ੱਕ ਨਹੀਂ, ਕੋਈ ਵੀ ਭਾਰਤੀ ਕਸ਼ਮੀਰ ’ਚ ਜਾ ਕੇ ਰਹਿ ਸਕਦਾ ਹੈ ਪਰ ਪਾਕਿਸਤਾਨ ਦੀ ਮੱਦਦ ਨਾਲ ਚੱਲਣ ਵਾਲੇ ਹਿਜ਼ਬੁਲ, ਜੈਸ਼-ਏ-ਮੁਹੰਮਦ, ਹੁਰੀਅਤ ਵਰਗੇ ਲੋਕ ਕਸ਼ਮੀਰ ਨੂੰ ਚੈਨ ਨਾਲ ਵੱਸਣ ਨਹੀਂ ਦੇ ਰਹੇ ਹਨ ਕੇਂਦਰ ਸਰਕਾਰ ਨੇ ਹਾਲਾਂਕਿ ਕਸ਼ਮੀਰ ਨੂੰ ਧਾਰਾ 370 ਤੋਂ ਨਿਜਾਤ ਦਿਵਾ ਕੇ ਦੋ ਕੇਂਦਰੀ ਸੂਬਿਆਂ ’ਚ ਵੰਡ ਕੇ ਵਿਕਾਸ ਦਾ ਨਵਾਂ ਰੋਡਮੈਪ ਤਿਆਰ ਕੀਤਾ ਹੈ,
ਪਰ ਵੱਖਵਾਦੀ ਭੜਕੇ ਹੋਏ ਹਨ ਆਮ ਕਸ਼ਮੀਰੀ ਦਾ ਧਰਮ-ਜਾਤੀ ਜਾਂ ਭਾਸ਼ਾ ਕਰਕੇ ਇੱਕ-ਦੂਜੇ ਨਾਲ ਕੋਈ ਭੇਦਭਾਵ ਨਹੀਂ ਹੈ ਪਰ ਵੱਖਵਾਦੀ ਕਿਸੇ ਵੀ ਹਾਲਤ ’ਚ ਆਪਣੇ ਦੁਕਾਨਦਾਰੀ ਬੰਦ ਨਹੀਂ ਹੋਣ ਦੇਣਾ ਚਾਹੰੁਦੇ ਵੱਖਵਾਦੀ ਧਰਮ ਦੇ ਨਾਂਅ ’ਤੇ ਲੋਕਾਂ ’ਚ ਅਜ਼ਾਦ ਕਸ਼ਮੀਰ ਦੀ ਨਫ਼ਰਤ ਦਾ ਜ਼ਹਿਰ ਭਰ ਰਹੇ ਹਨ ਜਦੋਂ ਕਿ ਅਜ਼ਾਦ ਕਸ਼ਮੀਰ ਦੇ ਨਾਂਅ ਦੇ ਇੱਕ ਹਿੱਸੇ ਦਾ ਪਾਕਿਸਤਾਨ ਨੇ ਕੀ ਹਾਲ ਕਰ ਰੱਖਿਆ ਹੈ ਇਹ ਕਸ਼ਮੀਰੀਆਂ ਤੇ ਬਾਕੀ ਦੁਨੀਆ ਤੋਂ ਲੁਕਿਆ ਹੋਇਆ ਨਹੀਂ ਹੈ ਧਾਰਮਿਕ ਹਿੰਸਾ ਕੇਂਦਰ ਸਰਕਾਰ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੀ ਉਂਜ ਕਸ਼ਮੀਰੀ ਹਿੰਦੂਆਂ ਨੂੰ ਵੀ ਹੌਂਸਲਾ ਰੱਖਣਾ ਚਾਹੀਦਾ ਹੈ
ਜਾਨ ਬਚਾਉਣ ਲਈ ਆਪਣੀ ਜਨਮਭੂਮੀ ਤੋਂ ਭੱਜਣਾ ਕੋਈ ਹੱਲ ਨਹੀਂ ਧਾਰਮਿਕ ਹਿੰਸਾ ਫੈਲਾਉਣ ਵਾਲੇ ਇਹੀ ਚਾਹੁੰਦੇ ਹਨ, ਯੂਪੀ ’ਚ ਬਹੁਤ ਸਾਰੇ ਹਿੰਦੂ ਮਕਾਨਾਂ ’ਤੇ ‘ਵਿਕਾਊ ਹੈ’ ਸਿਰਫ਼ ਇਸ ਲਈ ਲਿਖ ਦਿੰਦੇ ਹਨ ਕਿ ਉਹ ਮੁਸਲਮਾਨਾਂ ਵਿਚਕਾਰ ਰਹਿਣਾ ਨਹੀਂ ਚਾਹੁੰਦੇ, ਇਸ ਨਾਲ ਆਪਸੀ ਗਲਤਫਹਿਮੀਆਂ ਵਧਦੀਆਂ ਹਨ ਕਸ਼ਮੀਰ ’ਚ ਲੱਖਾਂ ਮੁਸਲਿਮ ਅਜਿਹੇ ਹਨ ਜਿਨ੍ਹਾਂ ਨੇ ਕਸ਼ਮੀਰ ਦੇ ਕਾਲੇ ਦੌਰ ’ਚ ਵੀ ਹਜ਼ਾਰਾਂ ਹਿੰਦੂਆਂ ਦੀਆਂ ਜਾਨਾਂ ਬਚਾਈਆਂ ਹਨ ਇਸ ਲਈ ਵੱਖਵਾਦੀ ਜੇਕਰ ਧਰਮ ਦੇ ਨਾਂਅ ’ਤੇ ਕਿਸੇ ਇੱਕ ਹਿੰਦੂ ਨੂੰ ਮਾਰਦੇ ਹਨ
ਉਦੋਂ ਉਹ ਨਾਲ ਹੀ ਚਾਰ ਮੁਸਲਮਾਨਾਂ ਨੂੰ ਵੀ ਤਾਂ ਮਾਰ ਰਹੇ ਹਨ ਮੁਸਲਿਮ ਤਾਂ ਘਾਟੀ ਨਹੀਂ ਛੱਡ ਰਿਹਾ ਹਿੰਦੂਆਂ ਨੂੰ ਵੱਖਵਾਦੀਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ¿; ਹੈ ਤਾਂ ਕਿ ਉਨ੍ਹਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਾ ਹੋਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਅੱਤਵਾਦੀ ਨੈੱਟਵਰਕ ਨੂੰ ਤਬਾਹ ਕਰਨ ਲਈ ਸਾਧਨਾਂ ਅਤੇ ਸੁਰੱਖਿਆ ਬਲਾਂ ਨੂੰ ਵਧਾਵੇ ਇਸ ਦੇਸ਼ ’ਚ ਮੁਸਲਮਾਨਾਂ, ਸਿੱਖਾਂ, ਦਲਿਤਾਂ ਸਭ ਨੇ ਦਰਦ ਹੰਢਾਇਆ ਹੈ ਇਹ ਦੇਸ਼ ਸਭ ਦਾ ਹੈ, ਇੱਕ-ਦੂਜੇ ’ਤੇ ਸ਼ੱਕ ਅਤੇ ਨਫ਼ਰਤ ਦੇ ਮਾਹੌਲ ਨੂੰ ਹਵਾ ਨਹੀਂ ਮਿਲਣੀ ਚਾਹੀਦੀ ਕਸ਼ਮੀਰ ਪ੍ਰਤੀ ਸਾਰਿਆਂ ਨੂੰ ਆਪਣਾ ਨਜ਼ਰੀਆ ਠੀਕ ਕਰਨਾ ਪਵੇਗਾ ਉਹ ਪਾਕਿ ਪ੍ਰਸਤ ਹਿੰਸਾ ਹੈ ਉਸ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਬਦੁੱਲਾ ਨੇ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ ‘ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੱਤਾ
ਸ੍ਰੀਨਗਰ, (ਏਜੰਸੀ)। ਨੈਸ਼ਨਲ ਕਾਰਨਫਰੰਸ ਦੇ ਵਾਈਸ ਪ੍ਰਧਾਨ ਉਮਰ ਅਬਦੁੱਲ ਅਤੇ ਭਾਰਤੀ ਜਨਤਾ ਪਾਰਟੀ  ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਜੰਮੂ ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਦਰਮਿਆਨ ਰਾਜ ਦੇ ਤਾਜਾ ਰਾਜਨੀਤਿਕ ਹਾਲਾਤ ਨੂੰ ਲੈ ਕੇ ਟਵਿੱਟਰ ‘ਤੇ ਜੁਬਾਨੀ ਜੰਗ ਛਿੜੀ ਹੋਈ ਹੈ।ਸ੍ਰੀ ਅਬਦੁੱਲਾ ਨੇ ਭਾਜਪਾ ਦੇ ਗਠਜੋੜ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ ‘ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੀ ਪਟਕਥਾ ਦੋਵਾਂ ਪਾਰਟੀਆਂ ਨੇ ਮਿਲ ਕੇ ਤਿਆਰ ਕੀਤੀ ਅਤੇ ਇਸ ਨੂੰ ਅੰਜਾਮ ਦਿੱਤਾ।
ਉਹਨਾ ਦੋਸ਼ ਲਗਾਇਆ ਕਿ ਭਾਜਪਾ ਨੇ ਵਿਧਾਇਕਾਂ ਦੀ ਖਰੀਦ ਫਰੋਖਤ ਨੂੰ ਬੜਾਵਾ ਦੇਣ ਲਈ ਵਿਧਾਨ ਸਭਾ ਨੂੰ ਨਿਲੰਬਿਤ ਰੱਖਿਆ ਹੈ। ਹਾਲਾਂਕਿ ਸ੍ਰੀ ਰਾਮ ਮਾਧਵ ਨੇ ਇਸ ਗੱਲ ਦਾ ਪੁਰਜੋਰ ਖੰਡਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਅਬਦੁੱਲਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਤੁਰੰਤ ਭੰਗ ਕਰਕੇ ਰਾਜ ‘ਚ ਚੋਣਾਂ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ  ‘ਚ ਸੱਤਾਧਾਰੀ ਭਾਜਪਾ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਖਰੀਦ ਫਰੋਖਤ ਕਰ ਸਕਦੀ ਹੈ। ਭਾਜਪਾ ਨੇ ਇਹਨਾਂ ਆਰੋਪਾਂ ਤੋਂ ਸਾਫ ਇਨਕਾਰ ਕੀਤਾ ਹੈ ਪਰ ਇਸ ਦੇ ਕਈ ਆਗੂਆਂ ਨੇ ਸੰਕੇਤ ਦਿੱਤੇ ਕਿ ਰਾਜ ਵਿਸ਼ੇਸ਼ ਕਰ ਘਾਟੀ ‘ਚ ਸਥਿਤੀ ‘ਚ ਸੁਧਾਰ ਹੋਣ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ (ਏਜੰਸੀ)। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਫਲਸਤੀਨੀ ਸੰਕਟ ਨਾਲ ਜੋੜ ਕੇ ਪੇਸ਼ ਕੀਤਾ ਪਾਕਿਸਤਾਨ ਨੇ ਪ੍ਰੀਸ਼ਦ ‘ਚ ਕਿਹਾ ਕਿ ਵਿਸ਼ਵ ਇਨ੍ਹਾਂ ਮੁੱਦਿਆਂ ‘ਤੇ ਗੱਲ ਨਹੀਂ ਕਰ ਰਿਹਾ ਅਜਿਹੀ ਬੇਹੱਦ ਖਰਾਬ ਸਥਿਤੀਆਂ ਨੂੰ ਬਸ ਵੇਖਦਾ ਜਾ ਰਿਹਾ ਹੈ। ਸੁਰੱਖਿਆ ਪ੍ਰੀਸ਼ਦ ‘ਚ ਇੱਕ ਖੁੱਲ੍ਹੀ ਚਰਚਾ ‘ਚ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਕੱਲ੍ਹ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਚੁਣੌਤੀਆਂ ਅਜਿਹੇ ਸਮੇਂ ਵਧ ਰਹੀਆਂ ਹਨ ਜਦੋਂ ਕੌਮਾਂਤਰੀ ਵਿਵਸਥਾ ਦੀ ਬੁਨਿਆਦ ਹਿੱਲ ਰਹੀ ਹੈ। (Pakistan)
ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਮੁਸ਼ਕਲ ਸਮਕਾਲੀਨ ਚੁਣੌਤੀਆਂ ‘ਤੇ ਹੋਈ ਚਰਚਾ ਦੌਰਾਨ ਉਨ੍ਹਾਂ ਨੇ ਕਿਹਾ ਕਿ, ਫਲਸਤੀਨੀ ਅਤੇ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੀਆਂ ਤਾਕਤਾਂ ਦੇ ਹੱਥੋਂ ਭਿਆਨਕ ਮਨੁੱਖੀ ਅਧਿਕਾਰ ਉਲੰਘਣਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਵਿਸ਼ਵ ਅਜਿਹੀ ਖਰਾਬ ਸਥਿਤੀਆਂ ਦਾ ਹੱਲ ਕੱਢਣ ਦੀ ਬਜਾਇ ਤਮਾਸ਼ਬੀਨ ਬਣਿਆ ਹੋਇਆ ਹੈ ਪ੍ਰਤੀਨਿਧ ਨੇ ਕਿਹਾ ਕਿ ਅਫਰੀਕਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੂਰੇ ਵਿਸ਼ਵ ‘ਚ ਸੰਘਰਸ਼ ਤੇਜ਼ੀ ਨਾਲ ਫੈਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸੀਰੀਆ, ਲੀਬੀਆ ਅਤੇ ਯਮਨ ‘ਚ ਗ੍ਰਹਿ ਯੁੱਧ ਅਤੇ ਗੁੱਟਾਂ ‘ਚ ਲੜਾਈਆਂ ਅਤੇ ਜ਼ਿਆਦਾ ਖਤਰਨਾਕ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਮਨੁੱਖੀ ਪਲਾਇਨ ਰਿਕਾਰਡ ਪੱਧਰ ‘ਤੇ ਪਹੁੰਚਦਾ ਜਾ ਰਿਹਾ ਹੈ (Pakistan)
Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ
ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਸਵੀਕਾਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਵੱਲ ਇਸ਼ਾਰਾ ਕਰਦਿਆਂ ਲੋਧੀ ਨੇ ਕਿਹਾ ਕਿ ਯੇਰੂਸ਼ਲਮ ਦੇ ਦਰਜੇ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਹੀ ਅਸਥਿਰ ਪੱਛਮੀ ਏਸ਼ੀਆ ‘ਚ ਹੋਰ ਜ਼ਿਆਦਾ ਅਸ਼ਾਂਤੀ ਅਤੇ ਉਥਲ-ਪੁਥਲ ਹੋਣ ਦੇ ਖਤਰੇ ਨੂੰ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ  ਅਤੇ ਜਿਵੇਂ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕੋਰੀਆਈ ਦੀਪ ‘ਚ ਆਗਾਹ ਕੀਤਾ ਹੈ ਕਿ ਅਸੀਂ ਜਾਣੇ-ਅਣਜਾਣੇ ਤਬਾਹੀ ਵੱਲ ਵਧ ਰਹੇ ਹਾਂ ਠੀਕ ਇਸੇ ਸਮੇਂ ਫਲਸਤੀਨ ਅਤੇ ਕਸ਼ਮੀਰ ‘ਤੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਵੀ ਗਹਿਰਾਉਂਦੇ ਜਾ ਰਹੇ ਹਨ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ ‘ਤੇ ਹਮੇਸ਼ਾਂ ਕਸ਼ਮੀਰ ਦੇ ਮੁੱਦੇ ਨੂੰ ਚੁੱਕਦਾ ਰਹਿੰਦਾ ਹੇ ਹਾਲਾਂਕਿ ਲਗਾਤਾਰ ਦੂਜੇ ਸਾਲ ਵੀ ਕੋਈ ਵੀ ਦੇਸ਼ ਉਸਦੇ ਸਮਰਥਨ ‘ਚ ਸਾਹਮਣੇ ਨਹੀਂ ਆਇਆ। (Pakistan)
ਫਾਰੂਕ ਅਬਦੁੱਲਾ ਦਾ ਨਵਾਂ ਬਖੇੜਾ
ਕਸ਼ਮੀਰ ਮੁੱਦੇ ਦੇ ਹੱਲ ਲਈ ਅਮਰੀਕਾ ਅਤੇ ਚੀਨ ਦੀ ਵਿਚੋਲਗੀ ਦਾ ਦਿੱਤਾ ਸੁਝਾਅ
ਨਵੀਂ ਦਿੱਲੀ:ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਨੇ ਕਸ਼ਮੀਰ ਮੁੱਦੇ ‘ਤੇ ਤੀਜੇ ਧਿਰ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ ਤੇ ਉਸ ਦੇ ਨਾਲ ਗੱਲਬਾਤ ਕਰਕੇ ਇਹ ਮੁੱਦਾ ਸੁਲਝਾਉਣਾ ਚਾਹੀਦਾ ਹੈ
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੁਆਰਾ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਬਾਰੇ ਪੁੱਛੇ  ਜਾਣ ‘ਤੇ ਅਬਦੁੱਲਾ ਨੇ ਕਿਹਾ ਕਿ ਜਦ ਤੱਕ ਤੁਸੀਂ ਕਸ਼ਮੀਰ ‘ਤੇ ਪਾਕਿਸਤਾਨ ਨਾਲ ਗੱਲ ਨਹੀਂ ਕਰੋਗੇ, ਕਸ਼ਮੀਰ ਮੁੱਦੇ ਦਾ ਹੱਲ ਨਹੀਂ ਨਿਕਲੇਗਾ, ਇਹ ਰੁਕਣ ਵਾਲਾ ਨਹੀਂ ਹੈ ਸਾਨੂੰ ਸਮਝਣਾ ਪਵੇਗਾ ਕਿ ਕਸ਼ਮੀਰ ਮਸਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ
ਕਿਹਾ, ਕਸ਼ਮੀਰ ਮਾਮਲੇ ‘ਚ ਪਾਕਿ ਤੀਜੀ ਧਿਰ ਹੈ ਜਿਸ ਨਾਲ ਗੱਲਬਾਤ ਜ਼ਰੂਰੀ ਹੈ
ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਹੱਲ ਨਹੀਂ ਕੱਢੇ ਜਾਣ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਸੂਬੇ ਦੇ ਵਾਸੀਆਂ ਨੂੰ ਹੋ ਰਿਹਾ ਹੈ, ਜਿੱਥੇ ਦੇਸ਼ ਦੇ ਦੂਜੇ ਸੂਬੇ ਤਰੱਕੀ ਕਰ ਰਹੇ ਹਨ, ਉੱਥੇ ਜੰਮੂ ਕਸ਼ਮੀਰ ਇਸ ‘ਚ ਪਿੱਛੇ ਰਹਿ ਗਿਆ ਹੈ ਅਬਦੁੱਲਾ ਨੇ ਕਿਹਾ ਕਿ ਤੁਸੀਂ ਜਦ ਚੀਨ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਪਾਕਿਸਤਾਨ ਨਾਲ ਕਿਉਂ ਨਹੀਂ
ਕਸ਼ਮੀਰ ਸਾਡਾ ਅੰਦਰੂਨੀ ਮਾਮਲਾ : ਰਾਹੁਲ
ਨਵੀਂ ਦਿੱਲੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਹੋਰ ਦੇਸ਼ ਦਾ ਕੋਈ ਲੈਣਾ-ਦੇਣਾ ਨਹੀਂ ਹੈ ਗਾਂਧੀ ਨੇ ਕਸ਼ਮੀਰ ਮਸਲੇ ‘ਤੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਦਾ ਕੁਝ ਲੈਣਾ-ਦੇਣਾ ਨਹੀਂ ਹੈ ਜਿੱਥੇ ਤੱਕ ਕਸ਼ਮੀਰ ‘ਤੇ ਚੀਨ ਤੇ ਪਾਕਿਸਤਾਨ ਨਾਲ ਚਰਚਾ ਦੀ ਗੱਲ ਹੈ ਤਾਂ ਕਸ਼ਮੀਰ ਭਾਰਤ ਹੈ ਤੇ ਭਾਰਤ ਕਸ਼ਮੀਰ ਹੈ ਕਾਂਗਰਸ ਉੱਪ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਖਰਾਬ ਕਰਨ ਦੇ ਦੋਸ਼ੀ ਦੱਸਦੇ ਹੋਏ ਕਿਹਾ ਕਿ ਮੈਂ ਕਾਫ਼ੀ ਸਮੇਂ ਤੋਂ ਕਹਿ ਰਿਹਾ ਹਾਂ ਕਿ ਐੱਨਡੀਏ ਦੀਆਂ ਨੀਤੀਆਂ ਨੇ ਜੰਮੂ-ਕਸ਼ਮੀਰ ਨੂੰ ਸਾੜ ਦਿੱਤਾ ਹੈ
ਸਲਾਹ ਨਹੀਂ ਚਾਹੀਦੀ : ਭਾਜਪਾ
ਅਬਦੁੱਲਾ ਦੇ ਇਸ ਬਿਆਨ ‘ਤੇ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਫਾਰੂਕ ਅਬਦੁੱਲਾ ਦੇ ਬਿਆਨ ਦੀ ਨਿੰਦਾ ਕਰਦਾ ਹਾਂ ਇੱਕ ਸਮਾਂ ਸੀ ਜਦੋਂ ਅਬਦੁੱਲਾ ਮੁੱਖ ਮੰਤਰੀ ਕਹਿੰਦੇ ਸਨ ਕਿ ਪਾਕਿਸਤਾਨ ‘ਤੇ ਹਮਲਾ ਕਰਨਾ ਚਾਹੀਦਾ ਹੈ, ਅੱਜ ਅਜਿਹੇ ਬਿਆਨ ਦੇ ਰਹੇ ਹਨ, ਇਹ ਹੇਠਲੇ ਪੱਧਰ ਦੀ ਗੱਲ ਕਰਦੇ ਹਨ ਨਿਰਮਲ ਸਿੰਘ ਨੇ ਕਿਹਾ ਕਿ ਫਾਰੂਕ ਅਬਦੁੱਲਾ ਭੁੱਲ ਗਏ ਹਨ, ਕੀ 1994 ਦਾ ਸ਼ਿਮਲਾ ਐਗਰੀਮੈਂਟ ਹੈ, ਇਸ ਤੋਂ ਇਲਾਵਾ ਲਾਹੌਰ ਦਾ ਫੈਸਲਾ ਹੈ ਉਸ ‘ਚ ਕਿਹਾ ਗਿਆ ਹੈ ਕਿ ਪਾਕਿ ਨਾਲ ਕਿਵੇਂ ਭਾਰਤ ਨੂੰ ਡੀਲ ਕਰਨੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।