ludiana - Sach Kahoon Punjabi
ਜਗਰਾਓਂ ਤੋਂ ਦਵਾਈ ਲੈ ਘਰ ਜਾ ਰਹੀ ਔਰਤ ਨੂੰ ਪੰਜਾਬ ਰੋੜਵੇਜ ਦੀ ਬੱਸ ਨੇ ਦਰੜਿਆ
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਕੋਲ ਪੈਂਦੇ ਜਗਰਾਓਂ ਵਿਖੇ ਇੱਕ ਔਰਤ ਨੂੰ ਪੰਜਾਬ ਰੋੜਵੇਜ ਦੀ ਬੱਸ ਨੇ ਦਰੜ ਦਿੱਤਾ। ਔਰਤ ਨੂੰ ਹਸਪਤਾਲ ਵੀ ਲਿਜਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਜਗਰਾਓਂ ਪੁਲਿਸ ਨੇ ਮੁਲਜ਼ਮ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦਵਾਈ ਲੈ ਕੇ ਘਰ ਵਾਪਸ ਜਾ ਰਹੀ ਸੀ ਮ੍ਰਿਤਕ
ਮ੍ਰਿਤਕ ਔਰਤ ਦੇ ਪਿਓ ਨੇ ਦੱਸਿਆ ਕਿ ਉਹ ਪਿੰਡ ਭੁੱਟਾ ਥਾਣਾ ਡੇਹਲੋਂ ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਦੀਪ ਕੌਰ (35) ਬਿਮਾਰ ਹੋਣ ਕਾਰਨ ਉਸ ਦੇ ਨਾਲ ਜਗਰਾਉਂ ਦਵਾਈ ਲੈਣ ਗਈ ਸੀ। ਜਦੋਂ ਉਹ ਦਵਾਈ ਲੈ ਕੇ ਆਪਣੀ ਧੀ ਨੂੰ ਲੈ ਕੇ ਵਾਪਸ ਲੁਧਿਆਣਾ ਆ ਰਿਹਾ ਸੀ ਤਾਂ ਜਗਰਾਓਂ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ ਦੀ ਬੱਸ ’ਚ ਸਵਾਰ ਹੋ ਕੇ ਉਸ ਦੀ ਲੜਕੀ ਉਸ ਦੇ ਅੱਗੇ ਸੀ। ਗੁਰਦੀਪ ਕੌਰ ਨੇ ਬੱਸ ਦੀ ਖਿੜਕੀ ਫੜੀ ਹੋਈ ਸੀ। ਇਸ ਦੌਰਾਨ ਉਸਦਾ ਇੱਕ ਪੈਰ ਬੱਸ ਦੇ ਅੰਦਰ ਅਤੇ ਦੂਜਾ ਬਾਹਰ ਸੀ। ਇਸ ਦੌਰਾਨ ਬੱਸ ਡਰਾਈਵਰ ਬੱਸ ਦੀ ਸਪੀਡ ਵਧਾ ਦਿੱਤੀ। ਇਸ ਕਾਰਨ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ।
ਇਹ ਵੀ ਪੜ੍ਹੋ : ਦੋ ਦੋਸਤਾਂ ਦੇ ਕਤਲ ਦੀ ਗੁੱਥੀ ਪੁਲਿਸ ਨੇ 16 ਘੰਟਿਆਂ ’ਚ ਸੁਲਝਾ 4 ਨੂੰ ਕੀਤਾ ਗ੍ਰਿਫਤਾਰ
ਦੋ ਦੋਸਤਾਂ ਦੇ ਕਤਲ ਦੀ ਗੁੱਥੀ ਪੁਲਿਸ ਨੇ 16 ਘੰਟਿਆਂ ’ਚ ਸੁਲਝਾ 4 ਨੂੰ ਕੀਤਾ ਗ੍ਰਿਫਤਾਰ
ਅਮਰ ਯਾਦਵ ਨੇ ਮੰਨਿਆ ਕਿ ਵਿਉਂਤਬੰਦੀ ਤਹਿਤ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਸੀ ਦੋਵਾਂ ਨੂੰ ਮੌਤ ਦੇ ਘਾਟ | Murder
ਲੁਧਿਆਣਾ, (ਜਸਵੀਰ ਸਿੰਘ ਗਹਿਲ)। ਦੋ ਦੋਸਤਾਂ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ 16 ਘੰਟਿਆਂ ’ਚ ਸੁਲਝਾਉਂਦਿਆਂ ਲੁਧਿਆਣਾ ਪੁਲਿਸ ਨੇ ਇੱਕ ਨਬਾਲਿਗ ਸਮੇਤ 4 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਦੋਵੇਂ ਦੋਸਤਾਂ ਦੀਆਂ ਲਾਸ਼ਾਂ ਪੁਲਿਸ ਨੂੰ ਭਾਮੀਆਂ ਕਲਾਂ ਦੇ ਗੰਦੇ ਨਾਲੇ ’ਚੋਂ ਬਰਾਮਦ ਹੋਈਆਂ ਸਨ ਜਦਕਿ ਇੰਨ੍ਹਾਂ ਦੀ ਐਕਟਿਵਾ ਟਿੱਬਾ ਇਲਾਕੇ ’ਚ ਮਿਲੀ ਹੈ। ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋ ਦੋਸਤਾਂ ਦੇ ਹੋਏ ਅੰਨੇ੍ਹ ਕਤਲ ਦੇ ਮਾਮਲੇ ’ਚ ਜਸਕਿਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸੁਹੇਲ ਕਾਸਿਮ ਮੀਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 2 ਅਤੇ ਸੰਦੀਪ ਵਡੇਰਾ ਇੰਡਸਟਰੀਅਲ ਏਰੀਆ- ਬੀ ਦੀ ਅਗਵਾਈ ਹੇਠ ਥਾਣੇਦਾਰ ਕੁਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਡਾਬਾ ਦੀ ਪੁਲਿਸ ਨੇ 16 ਘੰਟਿਆਂ ’ਚ ਸਫ਼ਲਤਾ ਹਾਸਲ ਕਰ ਲਈ ਹੈ। (Murder)
ਉਨ੍ਹਾਂ ਦੱਸਿਆ ਕਿ ਕਤਲ ਦੇ ਮਾਮਲੇ ’ਚ ਪੁਲਿਸ ਨੇ ਇੱਕ ਨਬਾਲਿਗ ਸਮੇਤ 4 ਨੂੰ ਗਿ੍ਰਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਦੱਸਿਆ ਕਿ 17 ਸਤੰਬਰ ਨੂੰ ਸੋਨੀ ਦੇਵੀ ਪਤਨੀ ਲੇਟ ਸੁਦਰਸ਼ਨ ਗੁਪਤਾ ਵਾਸੀ ਮੁਹੱਲਾ ਨਿਊ ਗਗਨ ਨਗਰ ਥਾਣਾ ਡਾਬਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਗੁਲਸ਼ਨ ਗੁਪਤਾ (23) ਜੋ ਰਾਲਸਨ ਕੰਪਨੀ ’ਚ ਐਚਆਰ ਵਜੋਂ ਨੌਕਰੀ ਕਰਦਾ ਹੈ, ਰੋਜਾਨਾ ਵਾਂਗ ਸ਼ਾਮ 6 ਵਜੇ ਘਰ ਆਇਆ। ਜਿਸ ਨੂੰ ਉਸਦਾ ਦੋਸਤ ਰਾਹੁਲ ਸਿੰਘ ਵਾਸੀ ਮੁਹੱਲਾ ਮਾਇਆ ਨਗਰ ਆਪਣਾ ਮੋਟਰਸਾਇਕਲ ਉਨ੍ਹਾਂ ਦੇ ਘਰ ਖੜ੍ਹਾ ਕੇ ਉਨ੍ਹਾਂ ਦੀ ਐਕਟਿਵਾ ’ਤੇ ਆਪਣੇ ਨਾਲ ਲੈ ਗਿਆ। (Murder)
ਇਹ ਵੀ ਪੜ੍ਹੋ : ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ
ਜਿਸ ਤੋਂ ਬਾਅਦ ਉਸਦਾ ਲੜਕਾ ਗੁਲਸ਼ਨ ਗੁਪਤਾ ਘਰ ਨਹੀਂ ਆਇਆ। ਮਹਿਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਸੋਨੀ ਦੇਵੀ ਵੱਲੋਂ ਅਮਰ ਯਾਦਵ ਵਾਸੀ ਮੁਹੱਲਾ ਜੀਵਨ ਨਗਰ ’ਤੇ ਸ਼ੱਕ ਜਤਾਏ ਜਾਣ ’ਤੇ ਪੁਲਿਸ ਨੇ ਗਿ੍ਰਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਕਿਸੇ ਲੜਕੀ ਨਾਲ ਗੈਰ-ਸਮਾਜਿਕ ਸਬੰਧ ਸਨ, ਜਿਸ ਦੀ ਮੰਗਣੀ ਰਾਹੁਲ ਸਿੰਘ ਨਾਲ ਹੋ ਗਈ ਸੀ। ਜਿਉਂ ਹੀ ਰਾਹੁਲ ਨੂੰ ਸਬੰਧਿਤ ਲੜਕੀ ਤੇ ਉਸ ਦੀ ਦੋਸਤੀ ਬਾਰੇ ਪਤਾ ਲੱਗਾ ਤਾਂ ਉਸ ਨੇ ਲੜਕੀ ਦੀ ਜ਼ਿੰਦਗੀ ਤੋਂ ਦੂਰ ਹੋ ਜਾਣ ਬਾਰੇ ਕਿਹਾ।
ਜਿਸ ਦੀ ਖੁੰਦਕ ’ਚ ਉਸਨੇ ਰਾਹੁਲ ਸਿੰਘ ਨੂੰ ਸਮੇਤ ਗੁਲਸ਼ਨ ਗੁਪਤਾ ਦੇ ਤਾਜਪੁਰ ਰੋਡ ਵਿਖੇ ਵਿਉਂਤਬੰਦੀ ਤਹਿਤ ਬੁਲਾਇਆ ਅਤੇ ਆਪਣੇ ਸਾਥੀ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ਼ ਗੋਲੂ ਅਤੇ ਇੱਕ ਨਬਾਲਿਗ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਕਤਲ ਦੇ ਮਾਮਲੇ ’ਚ ਅਮਰ ਯਾਦਵ ਨੂੰ ਸ਼ੇਰਪੁਰ ਚੌਂਕ ’ਚੋਂ, ਜਦਕਿ ਉਸਦੇ ਸਾਥੀਆਂ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ਼ ਗੋਲੂ ਅਤੇ ਇੱਕ ਨਬਾਲਿਗ ਨੂੰ ਸਚਦੇਵਾ ਮੈਡੀਕਲ ਵਾਲੇ ਦਾ ਵਿਹੜਾ ਜੀਵਨ ਨਗਰ ਲੁਧਿਆਣਾ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।
Weather Update Punjab : ਪੰਜਾਬ ’ਚ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਮੋਹਾਲੀ (ਐੱਮਕੇ ਸ਼ਾਇਨਾ)। ਪੰਜਾਬ ’ਚ ਅਗਲੇ ਦਿਨਾਂ ਦੌਰਾਨ ਗਰਮੀ ਤੇ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ। ਮੌਸਮ (Weather Update Punjab) ਵਿਭਾਗ ਮੁਤਾਬਕ 24 ਤੋਂ 29 ਜੂਨ ਤੱਕ ਪੰਜਾਬ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 25-26 ਜੂਨ ਨੂੰ ਪੂਰੇ ਪੰਜਾਬ ’ਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਕੱਲ੍ਹ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਤੇ ਮੋਹਾਲੀ ’ਚ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ 25 ਨੂੰ ਪੂਰੇ ਮਾਝਾ, ਦੁਆਬਾ ਤੇ ਮਾਲਵੇ ਦੇ ਮੋਹਾਲੀ, ਲੁਧਿਆਣਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਤੇ ਰੂਪਨਗਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਝੋਨੇ ਦੀ ਬਿਜਾਈ ’ਚ ਵੀ ਤੇਜੀ ਆਏਗੀ। ਦੱਸ ਦਈਏ ਕਿ ਪੰਜਾਬ ’ਚ ਮੀਂਹ ਪੈਣ ਕਾਰਨ ਜੂਨ ਦੇ ਮਹੀਨੇ ਦੀ ਸ਼ੁਰੂਆਤ ਵਧੀਆ ਹੋਈ ਸੀ ਪਰ ਪਿਛਲੇ ਇੱਕ ਹਫਤੇ ਤੋਂ ਤਾਪਮਾਨ ’ਚ ਕਾਫੀ ਵਾਧਾ ਹੋ ਗਿਆ ਹੈ। ਇਸ ਸਮੇਂ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵਧਦੇ ਤਾਪਮਾਨ ਤੋਂ ਇੱਕ ਵਾਰ ਫਿਰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 24 ਤੋਂ 29 ਜੂਨ ਤੱਕ ਪੰਜਾਬ ’ਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਖੰਨਾਂ ’ਚ ਤੇਜ਼ ਰਫ਼ਤਾਰ ਅਲਟੋ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 4 ਸਾਲਾਂ ਮਾਸੂਮ ਦੀ ਮੌਤ
ਇਸ ਕਾਰਨ ਤਾਪਮਾਨ ਇੱਕ ਵਾਰ ਫਿਰ 33 ਡਿਗਰੀ ਦੇ ਨੇੜੇ ਪੁੱਜ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਦੇਣ ਜਾ ਰਿਹਾ ਹੈ। ਆਗਾਮੀ ਇੱਕ ਹਫਤੇ ’ਚ ਭਾਵ 29 ਜੂਨ ਤੱਕ ਪੰਜਾਬ ’ਚ ਔਸਤਨ 10 ਐਮਐਮ ਮੀਂਹ ਪੈ ਸਕਦਾ ਹੈ ਪਰ 30 ਜੂਨ ਤੋਂ 6 ਜੁਲਾਈ ਦਰਮਿਆਨ ਘੱਟ ਮੀਂਹ ਪਵੇਗਾ ਤੇ ਤਾਪਮਾਨ ’ਚ ਵਾਧਾ ਦੇਖਿਆ ਜਾਵੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ’ਚ ਮੀਂਹ ਦੇ ਰਿਕਾਰਡ ਟੁੱਟ ਗਏ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ ਅੰਮ੍ਰਿਤਸਰ ’ਚ 109.7 ਐਮਐਮ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 295% ਵੱਧ ਹੈ।
ਅੰਮ੍ਰਿਤਸਰ ’ਚ ਇਸ ਸਾਲ ਜੂਨ ਮਹੀਨੇ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ। ਜਦੋਂਕਿ ਗੁਰਦਾਸਪੁਰ ’ਚ 75.2 ਐਮਐਮ, ਲੁਧਿਆਣਾ ’ਚ 36.1 ਐਮਐਮ, ਕਪੂਰਥਲਾ ’ਚ 62.7 ਐਮਐਮ, ਤਰਨ ਤਾਰਨ ’ਚ 36 ਐੱਮਐੱਮ ਤੇ ਜਲੰਧਰ ’ਚ 44.4 ਐਮਐਮ ਮੀਂਹ ਦਰਜ ਕੀਤਾ ਗਿਆ। ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਹੁਣ ਤੱਕ 43.6 ਐਮਐਮ ਮੀਂਹ ਦਰਜ ਕੀਤਾ ਜਾ ਚੁੱਕਿਆ ਹੈ, ਜਦਕਿ ਆਮ ਤੌਰ ’ਤੇ 31.9 ਐਮਐਮ ਮੀਂਹ ਪੈਂਦਾ ਹੈ। ਪੰਜਾਬ ’ਚ ਇਸ ਸਾਲ 37 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।
ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਟਰੱਕ ’ਚ ਲੱਗੀ ਭਿਆਨਕ ਅੱਗ
ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ | Hydrogen Cylinder
ਖੰਨਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ ’ਤੇ ਬੁੱਧਵਾਰ ਦੇਰ ਰਾਤ ਇੱਕ ਟਰੱਕ ਨੂੰ ਅੱਗ ਲੱਗ ਗਈ। ਹਾਦਸਾ ਕਰੀਬ 11 ਵਜੇ ਵਾਪਰਿਆ। ਹਾਈਡ੍ਰੋਜਨ (Hydrogen Cylinder) ਸਿਲੰਡਰ ਨਾਲ ਭਰਿਆ ਟਰੱਕ ’ਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਜਿਸ ਨਾਲ ਆਸ-ਪਾਸ ਖੜ੍ਹੇ ਕਈ ਦਰੱਖਤ ਵੀ ਸੜ ਗਏ। ਫਾਇਰ ਬਿ੍ਰਗੇਡ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਹਾਸਲ ਹੋਏ ਵੇਰਵਿਆਂ ਮੁਤਾਬਿਕ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਵੱਲ ਜਾ ਰਿਹਾ ਸੀ। ਟਰੱਕ ’ਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਨੂੰ ਦੇਖ ਕੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਪੁਲਿਸ ਅਤੇ ਖੰਨਾ ਫਾਇਰ ਬਿ੍ਰਗੇਡ ਨੂੰ ਜਾਣਕਾਰੀ ਦਿੱਤੀ।
ਰਾਤ ਦਾ ਸਮਾਂ ਹੋਣ ਕਾਰਨ ਹੋਇਆ ਬਚਾਅ | Hydrogen Cylinder
ਫਾਇਰ ਕਰਮੀ ਨੇ ਦੱਸਿਆ ਕਿ ਅੱਗ ਨਾਲ ਸਾਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ’ਚ ਕਰੀਬ ਅੱਧਾ ਘੰਟਾ ਲੱਗਿਆ। ਘਟਨਾ ਦੇਰ ਰਾਤ ਵਾਪਰੀ ਹੈ ਅਤੇ ਉਸ ਸਮੇਂ ਸੜਕ ਸੁੰਨਸਾਨ ਸੀ। ਅੱਗ ਲੱਗਣ ਸਮੇਂ ਸਿਲੰਡਰਾਂ ਵਾਲਾ ਟਰੱਕ ਹੀ ਉਥੋਂ ਲੰਘ ਰਿਹਾ ਸੀ ਅਤੇ ਅੱਗ ਲੱਗਣ ਕਾਰਨ ਸਿਲੰਡਰਾਂ ਵਿੱਚ ਧਮਾਕੇ ਹੋ ਗਏ। ਜੇਕਰ ਸੜਕ ’ਤੇ ਆਵਾਜਾਈ ਹੁੰਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।
ਨੇੜੇ ਨਹੀਂ ਕੋਈ ਫਾਇਰ ਬਿ੍ਰਗੇਡ ਸਟੇਸ਼ਨ | Hydrogen Cylinder
ਪਾਇਲ ’ਚ ਕੋਈ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ। ਜਿਸ ਕਾਰਨ ਖੰਨਾ ਤੋਂ ਫਾਇਰ ਬ੍ਰਿਗੇਡ ਬੁਲਾਉਣੀ ਪਈ। ਕਾਰ ਕਰੀਬ 28 ਕਿਲੋਮੀਟਰ ਦੂਰ ਤੋਂ ਆਈ। ਉਦੋਂ ਤੱਕ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਦਰਅਸਲ ਕਈ ਵਾਰ ਪਾਇਲ ’ਚ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹਣ ਦੀ ਮੰਗ ਚੁੱਕੀ ਗਈ ਹੈ ਪਰ ਅੱਜ ਤੱਕ ਇਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਗਿਆ ਹੁੰਦਾ।
ਚੱਕਰਵਾਤ ਬਿਪਰਜੋਏ : ਪੰਜਾਬ ’ਚ ਵੀ ਵੇਖਣ ਨੂੰ ਮਿਲੇਗਾ ਤੂਫਾਨ ਦਾ ਅਸਰ
9 ਸੂਬਿਆਂ ’ਚ ਹੋਵੇਗਾ ਅਸਰ, 40 ਕਿੋਲਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣਗੀਆਂ ਹਵਾਵਾਂ | Cyclone Biparjoy
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੂਰਬੀ ਮਾਲਵੇ ’ਚ ਅੱਜ ਚੱਕਰਵਾਤ (Cyclone Biparjoy) ਬਿਪਰਜੋਏ ਤੂਫਾਨ ਦਾ ਅਸਰ ਵੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਤੋਂ ਮੰਗਲਵਾਰ ਤੱਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ’ਚ ਯੈਲੋ ਅਲਰਟ ਜਾਰੀ ਕੀਤਾ ਹੈ। 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ’ਚ ਨਾ ਜਾਣ, ਕੱਚੇ ਅਤੇ ਕਮਜੋਰ ਘਰਾਂ ’ਚ ਨਾ ਰਹਿਣ ਅਤੇ ਝੱਖੜ ਦੌਰਾਨ ਸੀਸੇ ਵਾਲੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਸੂਬਿਆਂ ਤੋਂ ਇਲਾਵਾ ਪੂਰਬੀ ਮਾਮਲੇ ਦੇ ਨਾਲ-ਨਾਲ ਪੂਰੇ ਸੂਬੇ ’ਚ ਗਰਮੀ ਦਾ ਜੋਰ ਰਹੇਗਾ।
ਇਹ ਵੀ ਪੜ੍ਹੋ : ਫਰੂਟੀ ਦੇ ਲਾਲਚ ’ਚ ਫਸੀ ਡਾਕੂ ਹਸੀਨਾ, ਜਾਣੋ ਪੁਲਿਸ ਨੇ ਕਿਵੇਂ ਬਣਾਇਆ ਪਲਾਨ
ਮਾਝੇ ਤੇ ਦੁਆਬੇ ’ਚ ਵਧੇਗੀ ਗਰਮੀ, ਮਾਲਵੇ ’ਚ ਗਰਮੀ ਤੋਂ ਮਿਲੇਗੀ ਰਾਹ | Cyclone Biparjoy
ਬਿਪਰਜੋਈ ਜਿੱਥੇ ਦੂਜੇ ਸੂਬਿਆਂ ’ਚ ਮੁਸੀਬਤ ਲਿਆ ਰਿਹਾ ਹੈ, ਉੱਥੇ ਹੀ ਪੰਜਾਬ ’ਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇੱਥੇ ਤੇਜ ਹਵਾਵਾਂ ਚੱਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ’ਚ ਬਿਪਰਜੋਈ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ। ਅੱਜ ਸ਼ਾਮ ਤੱਕ ਮਾਝੇ ਅਤੇ ਦੁਆਬੇ ਦਾ ਤਾਪਮਾਨ 38 ਡਿਗਰੀ ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨ 37 ਡਿਗਰੀ ਦੇ ਨੇੜੇ ਸੀ। ਜਦੋਂ ਕਿ ਮਾਲਵੇ ’ਚ ਬਿਪਰਜੋਈ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮਾਲਵੇ ’ਚ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦਾ ਸੰਭਾਵਨਾ ਹੈ।
ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ | Cyclone Biparjoy
ਪੰਜਾਬ ’ਚ ਅੱਜ ਘੱਟੋ-ਘੱਟ ਤਾਪਮਾਨ ’ਚ ਔਸਤਨ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਰਿਹਾ ਹੈ। ਜਦੋਂ ਕਿ ਗੁਰਦਾਸਪੁਰ ’ਚ ਸਭ ਤੋਂ ਘੱਟ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ : ਸ਼ਹਿਰ ਦਾ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਨਾਲੋਂ 2 ਡਿਗਰੀ ਸੈਲਸੀਅਸ ਅਤੇ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦਾ ਸੰਭਾਵਨਾ ਹੈ।
ਜਲੰਧਰ : ਜਲੰਧਰ ਦਾ ਘੱਟੋ-ਘੱਟ ਤਾਪਮਾਨ 28 ਡਿਗਰੀ ਦੇ ਨੇੜੇ ਰਿਹਾ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ : ਸ਼ਹਿਰ ਦਾ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਨਾਲੋਂ 2 ਡਿਗਰੀ ਸੈਲਸੀਅਸ ਅਤੇ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
42 ਡਿਗਰੀ ਪਹੁੰਚਿਆ ਸ਼ਹਿਰਾਂ ਦਾ ਤਾਪਮਾਨ | Weather Update Punjab
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਵੈਸਟਰਨ ਡਿਸਟਰਬੈਂਸ ਦਾ ਅਸਰ ਘੱਟ ਹੋਣ ਦੇ ਨਾਲ ਹੀ ਪੰਜਾਬ (Weather Update Punjab) ’ਚ ਤਾਪਮਾਨ ਵਧਦਾ ਦਿਖ ਰਿਹਾ ਹੈ। ਸ਼ਨਿੱਚਰਵਾਰ ਨੂੰ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਹੈ, ਨਾਲ ਹੀ ਐਤਵਾਰ ਨੂੰ ਇਹ ਤਾਪਮਾਨ 42 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ। ਪਰ ਗਰਮੀ ਤੋਂ ਛੇਤੀ ਹੀ ਰਾਹਤ ਮਿਲਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।
ਸੋਮਵਾਰ ਤੋਂ ਪੰਜਾਬ ’ਚ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਿਕ, ਸ਼ੁੱਕਰਵਾਰ ਤੋਂ ਪੰਜਾਬ ਦਾ ਘੱਟ ਤੋਂ ਘੱਟ ਤਾਪਮਾਨ 2.2 ਡਿਗਰੀ ਤੱਕ ਵਧ ਗਿਆ ਹੈ, ਜਿਹੜਾ ਆਮ ਤੌਰ ’ਤੇ 2.1 ਡਿਗਰੀ ਜ਼ਿਆਦਾ ਹੈ। ਪਰ ਗਰਮੀ ਜ਼ਿਆਦਾ ਸਮੇਂ ਤੱਕ ਨਹੀਂ ਰਹੇਗੀ। ਮੌਸਮ ਵਿਭਾਗ ਮੁਤਾਬਿਕ ਸੋਮਵਾਰ ਤੋਂ ਪੰਜਾਬ ’ਚ ਫੇਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।
ਸੋਮਵਾਰ ਨੂੰ ਪੂਰੇ ਮਾਝਾ ਅਤੇ ਦੋਆਬਾ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਪੂਰੇ ਪੰਜਾਬ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਨਾਲ ਹੀ ਮਾਲਵਾ ’ਚ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਹੈ। ਇਹ ਹੀ ਸੰਭਾਵਨਾ ਬੁੱਧਵਾਰ ਤੱਕ ਬਣੀ ਰਹੇਗੀ। ਇਸ ਦੌਰਾਨ ਸ਼ਹਿਰਾਂ ਦਾ ਜ਼ਿਆਦਾਤਰ ਤਾਪਮਾਨ ਵੀ 3 ਤੋਂ 5 ਡਿਗਰੀ ਤੱਕ ਹੇਠਾਂ ਆ ਜਾਵੇਗਾ।
ਘੱਟ ਤਾਪਮਾਨ ’ਚ ਹੋ ਰਿਹਾ ਵਾਧਾ | Weather Update Punjab
ਪੰਜਾਬ ਦੇ ਸਾਰੇ ਸ਼ਹਿਰਾਂ ਦਾ ਘੱਟ ਤੋਂ ਘੱਟ ਤਾਪਮਾਨ ਜਿਹੜਾ ਪਿਛਲੇ ਮਹੀਨੇ 22-23 ਡਿਗਰੀ ਕਰੀਬ ਰਿਕਾਰਡ ਦਰਜ ਕੀਤਾ ਗਿਆ ਸੀ। ਉਹ ਹੁਣ 28 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ (Weather Update Punjab) ਮੁਤਾਬਿਕ, ਸ਼ਨਿੱਚਰਵਾਰ ਨੂੰ ਫਰੀਦਕੋਟ ਦਾ ਘੱਟ ਤੋਂ ਘੱਟ ਤਾਪਮਾਨ 28.8 ਡਿਗਰੀ, ਲੁਧਿਆਣਾ ਦੇ ਸਮਰਾਲਾ ਅਤੇ ਅੰਮ੍ਰਿਤਸਰ ਦਾ ਤਾਪਮਾਨ 28.7 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਦਾ ਸਵੇਰੇ ਦਾ ਘੱਟ ਤੋਂ ਘੱਟ ਤਾਪਮਾਨ ਐੱਸਬੀਐੱਸ ਨਗਰ ਦਾ ਦਰਜ ਕੀਤਾ ਗਿਆ, ਜਿਹੜਾ 24.4 ਡਿਗਰੀ ਸੀ।
ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ
ਮੈਨੇਜਰ ਨੇ ਹੋਟਲ ਮਾਲਕ ਨੂੰ ਲਾਇਆ ਲੱਖਾਂ ਰੁਪਏ ਦਾ ਚੂਨਾ
ਗਾਹਕਾਂ ਪਾਸੋਂ ਮਾਲਕ ਦੀ ਸਹਿਮਤੀ ਨਾਲ ਆਪਣੇ ਨਿੱਜ਼ੀ ਖਾਤੇ ’ਚ ਲਈ ਪੇਮੈਂਟ ਮਾਲਕ ਨੂੰ ਨਹੀਂ ਕੀਤੀ ਵਾਪਸ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਨੌਕਰ ਨੇ (Ludiana News) ਵਿਸ਼ਵਾਸ਼ਘਾਤ ਕਰਦਿਆਂ ਹੋਟਲ ਮਾਲਕ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਹੈ। ਹੋਟਲ ਮਾਲਕ ਮੁਤਾਬਕ ਉਸਦੀ ਸਹਿਮਤੀ ਨਾਲ ਨੋਕਰ ਨੇ ਗਾਹਕਾਂ ਪਾਸੋਂ ਆਪਣੇ ਨਿੱਜ਼ੀ ਬੈਂਕ ਖਾਤੇ ’ਚ ਪਵਾਈ ਗਈ ਲੱਖਾ ਦੀ ਪੇਮੈਂਟ ਉਸਨੂੰ ਵਾਪਸ ਨਹੀਂ ਕੀਤੀ। (Ludiana News) ਪੁਲਿਸ ਨੇ 2022 ’ਚ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਉਪਰੰਤ 30 ਮਈ 2023 ਨੂੰ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂੰ ਕੱਕੜ ਵਾਸੀ ਦੁੱਗਰੀ ਫੇਸ- 2 ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਉਸ ਦੇ ਬੱਸ ਸਟੈਂਡ ਲਾਗੇ ਸਥਿੱਤ ਕੈਲਾਸ ਏਜੰਸੀ ਹੋਟਲ ’ਚ ਉਸ ਕੋਲ ਪਿਛਲੇ ਤਕਰੀਬਨ ਸਾਢੇ 3 ਸਾਲਾਂ ਤੋਂ ਮੈਨੇਜ਼ਰ ਦੇ ਤੌਰ ’ਤੇ ਕੰਮ ਕਰਦਾ ਆ ਰਿਹਾ ਸੀ।
ਗੁਰਦਰਸ਼ਨ ਨੇ ਆਪਣੀ ਮਿਹਨਤ ਸਦਕਾ ਉਸਦੇ (Ludiana News) ਹੋਟਲ ਦੀ ਆਮਦਨ ਕਈ ਗੁਣਾਂ ਵਧਾ ਦਿੱਤੀ। ਜਿਸ ਕਰਕੇ ਉਸਨੇ ਵਿਸ਼ਵਾਸ਼ ਜਤਾਉਂਦਿਆਂ ਹੋਟਲ ’ਚ ਆਪਣੇ ਬੈਂਕ ਖਾਤੇ ਦਾ ਕਿਊ ਆਰ ਕੋਡ ਲਗਵਾਉਣ ਦੀ ਬਜਾਇ ਗੁਰਦਰਸ਼ਨ ਸਿੰਘ ਦੇ ਬੈਂਕ ਖਾਤੇ ਦਾ ਕਿਊ ਆਰ ਕੋਡ ਹੀ ਲਗਵਾ ਦਿੱਤਾ ਤੇ ਹੋਟਲ ਦਾ ਸਮੁੱਚਾ ਕਾਰੋਬਾਰ ਗੁਰਦਰਸ਼ਨ ਸਿੰਘ ਨੂੰ ਸੌਂਪ ਦਿੱਤਾ ਸੀ। ਉਸ ਸਮੇਂ ਦੋਵਾਂ ਵਿਚਕਾਰ ਤੈਅ ਹੋਇਆ ਸੀ ਕਿ ਉਹ ਗਾਹਕਾਂ ਪਾਸੋਂ ਵਸੂਲ ਕੀਤੀ ਗਈ ਰਕਮ ਉਸਨੂੰ (ਸੋਨੂੰ ਕੱਕੜ) ਸਮੇਂ ਸਮੇਂ ’ਤੇ ਮੋੜਦਾ ਰਹੇਗਾ ਪਰ ਉਸਨੇ ਅਜਿਹਾ ਨਹੀਂ ਕੀਤਾ। ਕਿਉਂਕਿ ਉਹ ਵੀ ਇੱਕ ਹੋਰ ਨਵਾਂ ਹੋਟਲ ਬਣਾਉਣ ਵਿੱਚ ਰੁੱਝਿਆ ਹੋਇਆ ਸੀ।
ਇਹ ਵੀ ਪੜ੍ਹੋ : Punjab Cabinet Reshuffle : ਸਾਬਕਾ ਡੀਸੀਪੀ ਅਤੇ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਬਣੇ ਮੰਤਰੀ
ਇਸ ਦੌਰਾਨ ਉਸਨੂੰ ਹੋਟਲ ’ਚ ਕੰਮ ਘਟਣ ਬਾਰੇ (Ludiana News) ਪਤਾ ਲੱਗਿਆ ਤਾਂ ਉਸਨੇ ਅੰਦਰ ਖਾਤੇ ਤਫ਼ਤੀਸ ਕੀਤੀ। ਜਿਸ ’ਚ ਗੁਰਦਰਸ਼ਨ ਸਿੰਘ ਨੂੰ ਉਸਨੇ ਕਥਿੱਤ ਚਿੱਟੇ ਦਾ ਨਸ਼ਾ ਕਰਦੇ ਫੜਿਆ। ਪੁੱਛੇ ਜਾਣ ਤੋਂ ਉਹ ਆਪਣਾ ਇਲਾਜ਼ ਕਰਵਾਉਣ ਲਈ ਕਹਿਣ ਲੱਗਾ ਤੇ ਨਸ਼ਾ ਛੱਡ ਗਿਆ ਪਰ ਕੁੱਝ ਦਿਨਾਂ ਬਾਅਦ ਮੁੜ ਉਹ ਨਸ਼ਾ ਕਰਨ ਲੱਗਾ। ਇਸ ਦੌਰਾਨ ਹੀ ਉਸਨੇ ਹੋਟਲ ਦਾ ਹਿਸਾਬ-ਕਿਤਾਬ ਚੈੱਕ ਕੀਤਾ ਤਾਂ ਵੱਡੇ ਪੱਧਰ ’ਤੇ ਗੜਬੜੀ ਸਾਹਮਣੇ ਆਈ।
ਉਸਨੇ ਗੁਰਦਰਸ਼ਨ ਨਾਲ ਗੱਲ ਕੀਤੀ ਤਾਂ (Ludiana News) ਉਹ ਸਾਫ਼ ਮੁੱਕਰ ਗਿਆ ਕਿ ਉਸਦੇ ਨਿੱਜੀ ਬੈਂਕ ਖਾਤੇ ’ਚ ਪਈ ਤਕਰੀਬਨ ਸਾਢੇ 9 ਲੱਖ ਰੁਪਏ ਉਸਦੇ ਹੀ ਹਨ। ਜਦਕਿ ਖਾਤੇ ’ਚ ਪਈ ਨਕਦੀ ਹੋਟਲ ’ਚ ਆਏ ਗਾਹਕਾਂ ਦੁਆਰਾ ਆਨਲਾਇਨ ਕੀਤੀਆਂ ਗਈਆਂ ਸਨ ਜੋ ਗੁਰਦਰਸ਼ਨ ਨੇ ਉਸਦੇ ਖਾਤੇ ’ਚ ਨਹੀਂ ਪਾਈਆਂ। ਜਿਸ ਪਿੱਛੋਂ ਬੁਲਾਏ ਜਾਣ ’ਤੇ ਵੀ ਗੁਦਰਸ਼ਨ ਉਸ ਕੋਲ ਵਾਪਸ ਨਹੀਂ ਆਇਆ ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ ਦੀ ਮਾਰੀ ਠੱਗੀ, ਸਿਪਾਹੀ ਸਮੇਤ ਦੋ ਵਿਰੁੱਧ ਮਾਮਲਾ ਦਰਜ਼
ਇੰਸਪੈਕਟਰ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਡਵੀਜਨ ਨੰਬਰ 5 ਦੀ ਪੁਲਿਸ ਨੇ ਸੋਨੂੰ ਕੱਕੜ ਵੱਲੋਂ 12 ਅਗਸਤ 2022 ’ਚ ਦਿੱਤੀ ਸ਼ਿਕਾਇਤ ’ਤੇ ਗੁਰਦਰਸ਼ਨ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਖਿਲਾਫ਼ ਬਾਅਦ ਪੜਤਾਲ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਹਾਲੇ ਮੁਲਜਮ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ। ਉਨਾਂ ਕਿਹਾ ਕਿ ਤਫ਼ਤੀਸ ਜਾਰੀ ਹੈ, ਜਲਦ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ ਦੀ ਮਾਰੀ ਠੱਗੀ, ਸਿਪਾਹੀ ਸਮੇਤ ਦੋ ਵਿਰੁੱਧ ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਪੁਲਿਸ ਮਹਿਕਮੇ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਿਪਾਹੀ ਨੇ ਸਾਥੀ ਨਾਲ ਮਿਲ ਕੇ ਇੱਕ ਵਿਅਕਤੀ ਪਾਸੋਂ 5 ਲੱਖ ਰੁਪਏ ਹੜੱਪ ਲਏ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੜਤਾਲ ਆਰੰਭ ਦਿੱਤੀ ਹੈ। ਸ਼ਿਕਾਇਤਕਰਤਾ ਜਰਨੈਲ ਸਿੰਘ ਵਾਸੀ ਗੋਬਿੰਦਗੜ ਨੇ ਦੱਸਿਆ ਕਿ ਸੀਨੀਅਰ ਸਿਪਾਹੀ ਰਾਮ ਗੋਪਾਲ ਨੰਬਰ 13- 452 ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਪਜੇਟਾ ਅਤੇ ਕਰਮਜੀਤ ਸਿੰਘ ਪੁੱਤਰ ਰਾਮ ਦਾਸ ਵਾਸੀ ਬਿਲਾਸਪੁਰ ਨੇ ਹਮ ਮਸ਼ਵਰਾ ਹੋ ਕੇ ਉਸਦੇ ਲੜਕੇ ਨੂੰ ਪੰਜਾਬ ਪੁਲਿਸ ਮਹਿਕਮੇ ’ਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ।
ਇਸ ਦੇ ਲਈ ਉਕਤਾਨ ਦੋਵਾਂ ਨੇ ਉਨਾਂ ਪਾਸੋਂ ਵੱਖ ਵੱਖ ਤਰੀਕਾਂ ਨੂੰ 5 ਲੱਖ ਰੁਪਏ ਹਾਸਲ ਕਰ ਲਏ ਪਰ ਉਨਾਂ ਦੇ ਲੜਕੇ ਨੂੰ ਪੁਲਿਸ ਵਿੱਚ ਭਰਤੀ ਨਹੀਂ ਕਰਵਾਇਆ ਤੇ ਨਾ ਹੀ ਉਨਾਂ ਦੇ ਪੈਸੇ ਵਾਪਸ ਕੀਤੇ। ਪੀੜਤ ਨੇ ਦੱਸਿਆ ਕਿ ਉਕਤ ਨੇ ਅਜਿਹਾ ਕਰਕੇ ਉਨਾਂ ਨਾਲ ਧੋਖਾਧੜੀ ਕੀਤੀ ਹੈ। ਇਸ ਲਈ ਮਾਮਲਾ ਦਰਜ਼ ਕਰਕੇ ਦੋਵਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਹਾਇਕ ਥਾਣੇਦਾਰ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਸ਼ਿਕਾਇਤਕਰਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੌਸਮ : IMD ਨੇ ਜਾਰੀ ਕੀਤਾ ਅਲਰਟ, ਕਿਨੇ ਦਿਨਾਂ ਤੱਕ ਪਵੇਗਾ ਮੀਂਹ
ਲੁਧਿਆਣਾ ’ਚ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਤੋਂ ਨਹੀਂ ਕਢਵਾ ਸਕੋਗੇ ਏ.ਟੀ.ਐਮਜ਼ ’ਚੋਂ ਪੈਸੇ
ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਨੇ ਪੁਲਿਸ ਕਮਿਸ਼ਨਰੇਟ ਏਰੀਏ ਸਬੰਧੀ ਵੱਖ ਵੱਖ ਹੁਕਮ ਕੀਤੇ ਜਾਰੀ | ATM
ਲੁਧਿਆਣਾ, (ਜਸਵੀਰ ਸਿੰਘ ਗਹਿਲ) । ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ (ATM) ’ਤੋਂ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਦੇ ਪੈਸੇ ਨਹੀ ਕਢਵਾਏ ਜਾ ਸਕਣਗੇ। ਕਿਉਂਕਿ ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਸੌਮਿਆ ਮਿਸ਼ਰਾ ਨੇ ਪੁਲਿਸ ਕਮਿਸ਼ਨਰੇਟ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ ’ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਸਮੇਂ ਵੱਖ ਵੱਖ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਏ.ਟੀ.ਐਮ. ’ਤੇ ਮੌਜੂਦ ਰਹੇਗਾ।
ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ
ਜਾਰੀ ਹੁਕਮਾਂ ’ਚ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕੁਝ (ATM) ਗੈਰ ਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਏ.ਟੀ.ਐਮ. ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਆਮ ਜਨਤਾ ਦੇ ਮਨਾਂ ’ਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸੇ ਲਈ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਮਹਾਂਨਗਰ ’ਚ ਸਥਿੱਤ ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਪੰਜਾਬ ਪੁਲਿਸ, ਹੋਮਗਾਰਡ, ਪੈਰਾਮਿਲਟਰੀ ਫੋਰਸਿਜ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ ਸਮਾਨ ਵੇਚਣ ਸਮੇਂ ਗਾਹਕ ਦੇ ਸਨਾਖ਼ਤੀ ਕਾਰਡ ਸਮੇਤ ਉਸਦਾ ਮੁਕੰਮਲ ਰਿਕਾਰਡ ਰੱਖਣ ਤੇ ਮਹੀਨਾਵਾਰ ਰਿਪੋਰਟ ਲਾਗਲੇ ਥਾਣੇ ’ਚ ਦੇਣਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਵਿਧਾਇਕ ਸਿੱਧੂ ਵੱਲੋਂ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ,1 ਪਟਵਾਰੀ ਪਾਇਆ ਗਿਆ ਗੈਰ ਹਾਜ਼ਰ
ਇਸੇ ਤਰਾਂ ਹਰੇਕ ਦੁਕਾਨਦਾਰ ਮਹੀਨੇ ’ਚ ਵੇਚੇ (ATM) ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਉਨਾਂ ਦੱਸਿਆ ਕਿ ਕਈ ਵਾਰ ਸਮਾਜ ਵਿਰੋਧੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ ’ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ ਜੋ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ ਦੋ ਮਹੀਨੇ ਲਈ ਜਾਰੀ ਰਹਿਣਗੇ।
ਵਿਧਾਇਕ ਸਿੱਧੂ ਵੱਲੋਂ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ,1 ਪਟਵਾਰੀ ਪਾਇਆ ਗਿਆ ਗੈਰ ਹਾਜ਼ਰ
ਗੈਰ ਹਾਜ਼ਰ ਪਟਵਾਰੀ ਖਿਲਾਫ਼ ਡੀਸੀ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ | MLA Kulwant Singh Sidhu
ਲੁਧਿਆਣਾ, (ਜਸਵੀਰ ਸਿੰਘ ਗਹਿਲ) । ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਅਚਾਨਕ ਹੀ ਜ਼ਿਲੇ ਦੇ ਦੋ ਪਟਵਾਰਖਾਨਿਆਂ ਦਾ ਦੌਰਾ ਕਰਕੇ ਜਿੱਥੇ ਗੈਰ ਹਾਜ਼ਰ ਇੱਕ ਪਟਵਾਰੀ ਦੀ ਫੋਨ ’ਤੇ ਹੀ ਕਲਾਸ ਲਗਾਈ। ਉੱਥੇ ਹੀ ਮੌਜੂਦ ਕਰਮਚਾਰੀਆਂ ਨੂੰ ਪਟਵਾਰਖਾਨੇ ਅੰਦਰ ਸਾਫ਼ ਸਫ਼ਾਈ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। ਪੰਜਾਬ ਸਰਕਾਰ ਦੁਆਰਾ ਸਰਕਾਰੀ ਦਫ਼ਤਰਾਂ ਦੀ ਸਮਾਂ ਬਦਲੇ ਜਾਣ ਤੋਂ ਬਾਅਦ ਅੱਜ ਅਚਾਨਕ ਹੀ ਮਹਾਂਨਗਰ ਲੁਧਿਆਣਾ ਦੇ ਆਤਮਾ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ 2 ਵਿਖੇ ਸਥਿੱਤ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਦੌਰਾਨ ਇੱਕ ਪਟਵਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ। ਜਿਸ ਨਾਲ ਵਿਧਾਇਕ ਸਿੱਧੂ ਨੇ ਫੋਨ ’ਤੇ ਗੱਲ ਕੀਤੀ ਤਾਂ ਉਸਨੇ ਵਾਧੂ ਚਾਰਜ ਹੋਣ ਕਰਕੇ ਦੂਜੀ ਜਗਾ ਡਿਊਟੀ ’ਤੇ ਹੋਣ ਦੀ ਗੱਲ ਆਖੀ। ਜਦ ਵਿਧਾਇਕ ਸਿੱਧੂ ਨੇ ਲਾਇਵ ਲੁਕੇਸ਼ਨ ਮੰਗੀ ਤਾਂ ਪਟਵਾਰੀ ਨੇ ਕੁੱਝ ਮਿੰਟਾਂ ਬਾਅਦ ਹੀ ਆਪਣੀ ਗਲਤੀ ਮੰਨਦਿਆਂ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ, ਜਿਸ ਕਰਕੇ ਉਹ ਆਪਣੇ ਪਿੰਡ ਗਿਆ ਹੋਇਆ ਹੈ।
ਪਟਵਾਰੀ ਦੁਆਰਾ ਵਰਤੀ ਗਈ ਲਾਹਪ੍ਰਵਾਹੀ ਸਬੰਧੀ ਵਿਧਾਇਕ ਸਿੱਧੂ ਨੇ ਤੁਰੰਤ ਡੀਸੀ ਸੁਰਭੀ ਮਲਿਕ ਨਾਲ ਗੱਲ ਕੀਤੀ ਅਤੇ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਦੌਰਾਨ ਵਿਧਾਇਕ ਸਿੱਧੂ ਨੇ ਆਪਣਾ ਕੰਮ ਕਰਵਾਉਣ ਆਏ ਇੱਕ ਵਿਅਕਤੀ ਨਾਲ ਵੀ ਗੱਲ ਕੀਤੀ, ਜਿਸ ਨੇ ਦੱਸਿਆ ਕਿ ਉਹ ਨਾਮ ਬਦਲੀ ਲਈ ਪਿਛਲੇ ਦੋ ਮਹੀਨਿਆਂ ਤੋਂ ਚੱਕਰ ਕੱਟ ਰਿਹਾ ਹੈ।
ਇਸ ’ਤੇ ਵਿਧਾਇਕ ਸਿੱਧੂ ਨੇ ਮੌਜੂਦ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਿਤ ਵਿਅਕਤੀ ਦਾ ਕੰਮ ਕਰਕੇ ਉਨਾਂ ਨੂੰ ਸੂਚਿਤ ਕਰਨ। ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੂਜੇ ਪਟਵਾਰਖਾਨੇ ਦਾ ਵੀ ਦੌਰਾ ਕੀਤਾ ਜਿੱਥੇ ਤਹਿਸ਼ੀਲਦਾਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਦੌਰਾਨ ਉਨਾਂ ਪਟਵਾਰਖਾਨਿਆਂ ’ਚ ਸਾਫ਼ ਸਫ਼ਾਈ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜਿਹੜਾ ਵੀ ਸਰਕਾਰ ਅਫ਼ਸਰ ਜਾਂ ਮੁਲਾਜ਼ਮ ਡਿਊਟੀ ਤੋਂ ਕੁਤਾਹੀ ਵਰਤੇਗਾ, ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੰਜਾਬ ’ਚ ਵਧਣ ਲੱਗੀ ਗਰਮੀ, ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚਿਆ
15 ਨੂੰ ਮਾਝਾ-ਦੋਆਬਾ ਅਤੇ 16 ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ | Weather Punjab
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤਾਪਮਾਨ (Weather Punjab) ਲਗਾਤਾਰ ਵਧਦਾ ਜਾ ਰਿਹਾ ਹੈ। ਅੱਧੇ ਤੋਂ ਜ਼ਿਆਦਾ ਸ਼ਹਿਰਾਂ ’ਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ, ਅਤੇ ਜ਼ਿਆਤਾਤਰ 39 ਦੇ ਕਰੀਬ ਹੈ। ਇਸ ਦਰਮਿਆਣ ਸੋਮਵਾਰ ਨੂੰ ਮਾਝਾ ਅਤੇ ਦੋਆਬਾ ’ਚ ਅਤੇ ਮੰਗਲਵਾਰ-ਬੁੱਧਵਾਰ ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਚੇਤਾਵਨੀ ’ਚ ਸੋਮਵਾਰ ਨੂੰ ਮਾਝੇ ਅੰਦਰ ਗੁਰਦਾਸਪੁਰ ਅਤੇ ਅੰਮਿ੍ਰਤਸਰ, ਦੋਆਬਾ ਅੰਦਰ ਕਪੂਰਥਲਾ ਅਤੇ ਜਲੰਧਰ ਅਤੇ ਮਾਲਵੇ ’ਚ ਲੁਧਿਆਣਾ, ਬਰਨਾਲਾ, ਰੂਪਨਗਰ, ਪਟਿਆਲਾ, ਐੱਐੱਸਨਗਰ ਦੇ ਨਾਲ-ਨਾਲ ਬਠਿੰਡਾ ’ਚ ਵੀ ਯੈਲੋ ਅਲਰਟ ਹੈ।
ਇਹ ਵੀ ਪੜ੍ਹੌ : ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ
ਇਸ ਤਰ੍ਹਾਂ ਮੰਗਲਵਾਰ ਨੂੰ ਮਾਲਵਾ ’ਚ ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਮਾਨਸਾ ’ਚ ਮੀਂਹ ਦਾ ਯੈਲੋ ਅਲਰਟ ਹੈ। ਬੁੱਧਵਾਰ ਦੀ ਗੱਲ ਕਰੀਏ ਤਾਂ ਮਾਲਵਾ ਦੇ ਬਰਨਾਲਾ, ਮਾਨਸਾ ਅਤੇ ਸੰਗਰੂਰ ਤੋਂ ਇਲਾਵਾ ਪੂਰੇ ਪੱਛਮੀ ਮਾਲਵਾ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਜ ਨਾਲ ਮੀਂਹ ਦੀ ਸੰਭਾਵਨਾ ਹੈ।
ਵੱਧ ਰਹੀ ਗਰਮੀ ਤੋਂ ਰਾਹਤ ਨਹੀਂ | Weather Punjab
ਮੌਸਮ ਵਿਭਾਗ ਨੇ ਅਗਲੇ 3 ਦਿਨ ਮੀਂਹ ਦਾ ਅਲਰਟ ਜਾਰੀ ਤਾਂ ਕੀਤਾ ਹੈ, ਪਰ ਇਸ ਨਾਲ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ। ਮੀਂਹ ਨਾਲ ਕੁਝ ਪਲਾਂ ਲਈ ਰਾਹਤ ਮਿਲੇਗੀ, ਪਰ ਇਸ ਦੇ ਨਾਲ ਹੀ ਧੱੂਪ ਚਮਕੇਗੀ ਤਾਂ ਤਾਪਮਾਨ ਵੀ ਵਧੇਗਾ। ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ | Weather Punjab
ਅੰਮ੍ਰਿਤਸਰ : ਐਤਵਾਰ ਸਵੇਰੇ 25.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ, ਜਿਹੜਾ ਸ਼ਾਮ ਤੱਕ 40 ਡਿਗਰੀ ਕਰੀਬ ਪਹੁੰਚ ਜਾਵੇਗਾ।
ਜਲੰਧਰ : ਐਤਵਾਰ ਦਿਨ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਅੱਜ ਸ਼ਾਮ ਤੱਕ ਇਹ ਤਾਪਮਾਨ 40 ਡਿਗਰੀ ਤੋਂ ਪਾਰ ਜਾ ਸਕਦਾ ਹੈ।
ਲੁਧਿਆਣਾ : ਘੱਟ ਤੋਂ ਘੱਟ ਤਾਪਮਾਨ 25.3 ਡਿਗਰੀ ਦਰਜ ਹੋਇਆ। ਅੱਜ ਸ਼ਾਮ ਤੱਕ ਤਾਪਮਾਨ 41 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਹੈ।
ਲੁਧਿਆਣਾ ਦੇ ਖੰਨ੍ਹਾ ’ਚ ਮਹਿਲਾ ਜਿੰਮ ਟ੍ਰੇਨਰ ਦੀ ਮਿਲੀ ਲਾਸ਼
4 ਦਿਨਾਂ ਤੋਂ ਬੰਦ ਕਮਰੇ ’ਚ ਪਈ ਸੀ ਲਾਸ਼
(ਸੱਚ ਕਹੂੰ ਨਿਊਜ਼)
ਲੁਧਿਆਣਾ। ਪੰਜਾਬ ਦੇ ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਲਾਸ਼ ਘਰ ‘ਚ ਪਈ ਮਿਲੀ ਹੈ। ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਘਰ ‘ਚੋਂ ਹੀ ਬਦਬੂ ਆਉਣ ਲੱਗੀ। ਪੁਲਿਸ ਜਾਂਚ ਕਰੇਗੀ ਕਿ ਔਰਤ ਦੀ ਹੱਤਿਆ ਕੀਤੀ ਗਈ ਸੀ ਜਾਂ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ। ਪੁਲਿਸ ਦੇ ਹੱਥ ਇੱਕ ਮੋਬਾਈਲ ਮਿਲਿਆ ਹੈ। ਜਿਸ ਨੂੰ ਲੈ ਕੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਨਾਲ ਉਹ ਮਾਮਲਾ ਸੁਲਝਾ ਲਵੇਗੀ। ਔਰਤ ਦੀ ਪਛਾਣ ਪਰਮਜੀਤ ਕੌਰ (43) ਵਜੋਂ ਹੋਈ ਹੈ।
ਉਹ ਜਿਮ ਟ੍ਰੇਨਰ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਖੰਨਾ ਦਾ ਪੁਰਾਣਾ ਪੱਤਰਕਾਰ ਰਿਹਾ ਹੈ ਪਰ ਹੁਣ ਉਹ ਬਾਹਰ ਕਿਤੇ ਰਹਿੰਦਾ ਹੈ। ਔਰਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸੇ ਕਾਰਨ ਦੋਵੇਂ ਵੱਖ-ਵੱਖ ਰਹਿੰਦੇ ਸਨ। ਹੁਣ ਔਰਤ ਨੇ ਮੌਤ ਨੂੰ ਗਲੇ ਲਗਾਉਣ ਦੇ ਕਾਰਨਾਂ ਦਾ ਪੁਲਿਸ ਜਲਦ ਹੀ ਖੁਲਾਸਾ ਕਰਨ ਜਾ ਰਹੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਦੇਰ ਸ਼ਾਮ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਅੱਜ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ