Panchayat Election - Sach Kahoon Punjabi

Punjab News: ਤਿਆਰੀਆਂ ਰਹਿ ਗਈਆਂ ਧਰੀਆਂ-ਧਰਾਈਆਂ, ਇਹ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਸਰਪੰਚੀ ਚੋਣ ਰੱਦ
ਦੇਰ ਰਾਤ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਹੁਕਮ ਜਾਰੀ ਕਰਕੇ ਦਿੱਤੀ ਜਾਣਕਾਰੀ

ਜਗਰਾਓਂ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੋਟਾਂ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਦੇ ਦੋ ਪਿੰਡਾਂ ਦੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਦੀ ਉਮੀਦਾਂ ’ਤੇ ਪਾਣੀ ਫ਼ਿਰ ਗਿਆ। ਕਿਉਂਕਿ ਜ਼ਿਲ੍ਹਾ ਚੋਣ ਅਫ਼ਸਰ- ਕਮ ਡਿਪਟੀ ਕਮਿਸ਼ਨਰ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਹੁਕਮਾਂ ਤਹਿਤ ਦੋਵੇਂ ਪਿੰਡਾਂ ’ਚ ਸਰਪੰਚਾਂ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ- ਕਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਇੱਕ ਪੱਤਰ ’ਚ ਜ਼ਿਲ੍ਹੇ ਦੀ ਤਹਿਸ਼ੀਲ ਜਗਰਾਓਂ ਦੇ ਪਿੰਡ ਪੋਨਾ ਤੇ ਪਿੰਡ ਡੱਲਾ ’ਚ ਸਰਪੰਚਾਂ ਦੀਆਂ ਚੋਣਾਂ ਰੱਦ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

Read This : Panchayat Election: ਚੋਣ ਨਿਸ਼ਾਨ ਉਲਟ ਛਪਣ ਕਰਕੇ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ

ਪੱਤਰ ਮੁਤਾਬਕ ਲੜੀਵਾਰ ਪਹਿਲੇ ਪਿੰਡ ’ਚ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਤੇ ਉਸਦੇ ਭਰਾ ਦੀ ਐਨਓਸੀ ਰੱਦ ਕਰਨ ਦੀ ਮਿਲੀ ਸ਼ਿਕਾਇਤ ਨੂੰ ਕਾਰਨ ਦੱਸਿਆ ਗਿਆ ਹੈ ਤੇ ਦੂਜੇ ਪਿੰਡ ’ਚ ਸਰਪੰਚੀ ਦੇ ਨਾਮਜ਼ਦਗੀ ਪੱਤਰਾਂ ’ਤੇ ਇਤਰਾਜ਼ਾਂ ਦੇ ਅਧਾਰ ’ਤੇ ਫਾਰਮ ਰੱਦ ਕਰਨ ਨੂੰ ਕਾਰਨ ਮੰਨਿਆ ਗਿਆ ਦਰਸ਼ਾਇਆ ਗਿਆ ਹੈ। ਚੋਣ ਅਧਿਕਾਰੀਆਂ ਮੁਤਾਬਕ ਜਾਂਚ ਉਪਰੰਤ ਨਿਸ਼ਚਿਤ ਕੀਤੀ ਗਈ ਅਗਲੀ ਤਾਰੀਖ ਨੂੰ ਉਕਤ ਦੋਵੇਂ ਪਿੰਡਾਂ ’ਚ ਚੋਣ ਕਰਵਾਈ ਜਾਵੇਗੀ।

Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ
ਹਲਫਨਾਮਾ ਭਰ ਕੇ ਜਮ੍ਹਾਂ ਕਰਵਾਏ ਜਾ ਸਕਣਗੇ ਕਾਗਜ਼ | Panchayat Election

Panchayat Election: ਬਠਿੰਡਾ (ਸੁਖਜੀਤ ਮਾਨ)। ਪੰਚਾਇਤੀ ਚੋਣਾਂ ’ਚ ਪੰਚ ਜਾਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਨੂੰ ‘ਨੋ ਡਿਊ’ ਸਰਟੀਫਿਕੇਟ ਸਮੇਂ ਸਿਰ ਨਾ ਮਿਲਣ ਦਾ ਡਰ ਸਤਾ ਰਿਹਾ ਸੀ। ਕਾਗਜ਼ੀ ਕਾਰਵਾਈ ਮੁਕੰਮਲ ਨਾ ਹੋਣ ਦੇ ਡਰੋਂ ਕਈ ਉਮੀਦਵਾਰ ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਇਸ ਕੰਮ ’ਚ ਡਟੇ ਹੋਏ ਹਨ। ਉਮੀਦਵਾਰਾਂ ਲਈ ਹੁਣ ਰਾਹਤ ਦੀ ਖ਼ਬਰ ਇਹ ਹੈ ਕਿ ਰਾਜ ਚੋਣ ਕਮਿਸ਼ਨਰ ਨੇ ਕਿਸੇ ਕਾਰਨ ਨੋ ਡਿਊ ਸਰਟੀਫਿਕੇਟ ਨਾ ਮਿਲ ਸਕਣ ’ਤੇ ਉਮੀਦਵਾਰਾਂ ਨੂੰ ਆਪਣੇ ਕਾਗਜ਼ਾਂ ਨਾਲ ਹਲਫਨਾਮਾ ਲਾ ਕੇ ਕਾਗਜ਼ ਦਾਖਲ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ । ਕਾਗਜ਼ੀ ਚੱਕਰਾਂ ’ਚ ਉਲਝੇ ਉਮੀਦਵਾਰਾਂ ਲਈ ਇਹ ਕਾਫੀ ਰਾਹਤ ਹੈ।

ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਰਾਜ ਚੋਣ ਕਮਿਸ਼ਨਰ ਵੱਲੋਂ ਜਾਰੀ ਪੱਤਰ ਬਾਰੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਜ਼ਦਗੀ ਪੱਤਰ ਦੇ ਨਾਲ ਲਾਉਣ ਲਈ ਕਿਸੇ ਵੀ ਕਿਸਮ ਦੇ ਟੈਕਸ ਦੇ ਏਰੀਅਰ ਦੇ ਬਕਾਏ ਜਾਂ ਕਿਸੇ ਵੀ ਕਿਸਮ ਦੇ ਹੋਰ ਬਕਾਏ ਬਾਬਤ ਨੋ ਡਿਊ ਸਰਟੀਫਿਕੇਟ (ਐਨ.ਡੀ.ਸੀ.) ਸਬੰਧਤ ਅਥਾਰਟੀ ਵੱਲੋਂ ਜਾਰੀ ਨਹੀਂ ਹੁੰਦਾ ਜਾਂ ਕਿਸੇ ਵੀ ਅਥਾਰਟੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ’ਤੇ ਕਬਜ਼ੇ ਸਬੰਧੀ ਨੋ ਅਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਹੀਂ ਹੁੰਦਾ ਤਾਂ ਸਬੰਧਤ ਉਮੀਦਵਾਰ ਆਪਣੇ ਵੱਲੋਂ ਇੱਕ ਹਲਫਨਾਮਾ ਨਾਮਜ਼ਦਗੀ ਪੱਤਰ ਦੇ ਨਾਲ ਲਾ ਕੇ ਕਾਗਜ਼ ਦਾਖਲ ਕਰ ਸਕਦਾ ਹੈ। Panchayat Election

Read Also : Punjab News: ਪੰਜਾਬ ’ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਵਾਪਰਿਆ ਭਾਣਾ

ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਇਹ ਹਲਫਨਾਮਾ ਦੇਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਬਾਬਤ ਉਸ ਵੱਲ ਕਿਸੇ ਵੀ ਕਿਸਮ ਦੇ ਟੈਕਸਾਂ ਦੇ ਏਰੀਅਰ ਦਾ ਬਕਾਇਆ ਜਾਂ ਕੋਈ ਹੋਰ ਬਕਾਇਆ ਨਹੀਂ ਖੜ੍ਹਾ ਹੈ। ਨਾ ਹੀ ਕਿਸੇ ਅਥਾਰਟੀ ਦੀ ਜਾਇਦਾਦ ਉੱਤੇ ਉਸ ਵੱਲੋਂ ਕੋਈ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। Panchayat Election

ਹਲਫਨਾਮੇ ਵਾਲੇ ਕਾਗਜ਼ਾਂ ਦੀ ਆਰਓ ਲੈਣਗੇ ਰਿਪੋਰਟ | Panchayat Election

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ (ਆਰ.ਓ.) ਵੱਲੋਂ ਅਜਿਹੇ ਨਾਮਜ਼ਦਗੀ ਪੱਤਰ ਸਬੰਧਿਤ ਅਥਾਰਟੀਆਂ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਰਿਪੋਰਟ ਦੇਣ ਦੀ ਹਦਾਇਤ ਦੇ ਨਾਲ ਭੇਜੇ ਜਾਣਗੇ। ਜੇਕਰ 24 ਘੰਟਿਆਂ ਦੇ ਵਿੱਚ ਸਬੰਧਿਤ ਅਥਾਰਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਮੰਨ ਲਿਆ ਜਾਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਸਬੰਧੀ ਉਮੀਦਵਾਰ ਕਿਸੇ ਵੀ ਕਿਸਮ ਦਾ ਡਿਫਾਲਟਰ ਨਹੀਂ ਹੈ ਅਤੇ ਨਾ ਹੀ ਉਸ ਨੇ ਅਣ ਅਧਿਕਾਰਤ ਤੌਰ ’ਤੇ ਕੋਈ ਕਬਜ਼ਾ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਯਕੀਨੀ ਬਣਾਉਣ।

Panchayat Election: ਅਜਿਹਾ ਪਿੰਡ ਜਿੱਥੇ 70 ਸਾਲਾਂ ’ਚ ਸਰਪੰਚੀ ਲਈ ਸਿਰਫ ਇੱਕ ਵਾਰ ਪਈਆਂ ਵੋਟਾਂ
Panchayat Election: ਪਿਛਲੇ 70 ਸਾਲਾਂ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਦਾ ਆ ਰਿਹੈ ਪਿੰਡ ਤੁਰੀ

Panchayat Election: ਭਵਾਨੀਗੜ੍ਹ (ਵਿਜੈ ਸਿੰਗਲਾ)। ਪੰਜਾਬ ’ਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ। ਅਗਲੇ ਮਹੀਨੇ ਕਿਸੇ ਵੀ ਤਾਰੀਖ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਸ ਪਿੰਡ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ।

ਗੱਲ ਕਰ ਰਹੇ ਹਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੱਖਾਂ ਰੁਪਏ ਨਹੀਂ ਖਰਚਦੇ। ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ, ਇਸ ਪਿੰਡ ’ਚ ਕੋਈ ਵਿਰੋਧੀ ਧਿਰ ਦੇ ਤੌਰ ਦੇ ’ਤੇ ਸਰਪੰਚੀ ਲਈ ਮੈਦਾਨ ’ਚ ਨਹੀਂ ਉਤਰਦਾ। ਇਹ ਪਿੰਡ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਬੈਠ ਕੇ ਹੀ ਸਰਪੰਚੀ ਲਈ ਚੁਣੇ ਜਾਣ ਵਾਲੇ ਪਿੰਡ ਦੇ ਹੀ ਇੱਕ ਸੂਝਵਾਨ ਵਿਅਕਤੀ ਦਾ ਸਰਪੰਚੀ ਲਈ ਐਲਾਨ ਹੋ ਜਾਂਦਾ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਹਨ।

ਪਿੰਡ ਤੁਰੀ ਦੇ ਬਜ਼ੁਰਗ ਦੱਸਦੇ ਨੇ ਕਿ ਉਹਨਾਂ ਨੇ 70 ਸਾਲ ’ਚ ਸਿਰਫ ਇੱਕ ਵਾਰ ਸਰਪੰਚੀ ਲਈ ਵੋਟ ਪਾਈ ਹੈ ਉਸ ਤੋਂ ਬਿਨਾਂ ਕਦੇ ਵੀ ਇਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ।

Panchayat Election

ਜਿੱਥੇ ਇਹ ਪਿੰਡ ਆਪਣੇ ਆਪ ’ਚ ਸਰਪੰਚ ਚੁਣਨ ਲਈ ਇਲਾਕੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ ਜਿਸ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇੇ। ਪਿੰਡ ’ਚ ਅਜੇ ਤੱਕ ਪੀਣ ਵਾਲੇ ਪਾਣੀ ਦੇ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ, ਲੋਕਾਂ ਦੇ ਸਿਹਤ ਸਹੂਲਤਾਂ ਦੇ ਇਲਾਜ ਲਈ ਪਿੰਡ ’ਚ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਬੱਚਿਆਂ ਦੇ ਲਈ ਕੋਈ ਵਧੀਆ ਖੇਡਣ ਲਈ ਗਰਾਉਂਡ ਨਹੀਂ ਹੈ, ਹਾਲੇ ਤੱਕ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਹੈ। ਪਿੰਡ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ’ਚ 21 ਬੱਚੇ ਪੜ੍ਹਦੇ ਹਨ ਦੋ ਅਧਿਆਪਕ ਹਨ। ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਹਨਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ, ਉਸ ਨੂੰ 5 ਲੱਖ ਰੁਪਿਆ ਅਲੱਗ ਤੋਂ ਦਿੱਤਾ ਜਾਏਗਾ।

Panchayat Election

ਦੂਜੇ ਪਾਸੇ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ। ਪਿੰਡ ਦੇ ਲੋਕ ਪਿੰਡ ’ਚ ਸੀਵਰੇਜ ਸਿਸਟਮ ਦੀ ਮੰਗ ਕਰ ਰਹੇ ਨੇ ਕਿਉਂਕਿ ਛੋਟਾ ਪਿੰਡ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਦੇ ਵਿੱਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਰਹਿੰਦਾ ਹੈ। ਗਰਾਊਂਡ ਦੇ ਨਾਂਅ ਦੇ ਉੱਪਰ ਖਾਲੀ ਜਗ੍ਹਾ ਦੇ ਉੱਪਰ ਵੱਡਾ ਵੱਡਾ ਘਾਹ ਉੱਗਿਆ ਹੋਇਆ, ਵਾਲੀਬਾਲ ਖੇਡਣ ਦੇ ਲਈ ਇੱਕ ਅਲੱਗ ਤੋਂ ਲੋਹੇ ਦਾ ਜਾਲ ਲਾ ਕੇ ਗਰਾਊਂਡ ਬਣਾਇਆ ਗਿਆ ਹੈ ਪਰ ਉਹ ਜ਼ਿਆਦਾਤਰ ਸੱਪਾਂ ਦਾ ਘਰ ਲੱਗ ਰਿਹਾ, ਜਿਸ ਦੇ ਪਿੱਛੇ ਕਾਰਨ ਇਹੀ ਹੈ ਕਿ ਪਿੰਡ ਦੇ ਕੋਲ ਸਿਰਫ 10 ਵਿੱਘਾ ਜ਼ਮੀਨ ਹੈ, ਜਿਸ ਦਾ ਪੰਚਾਇਤੀ ਠੇਕਾ ਲਗਭਗ 40-45000 ਆਉਂਦਾ ਹੈ।

ਪਿੰਡ ਦੇ ਮੌਜੂਦਾ ਸਰਪੰਚ ਜਗਜੀਤ ਸਿੰਘ ਅਨੁਸਾਰ ਕੋਈ ਹੋਰ ਸਪੈਸ਼ਲ ਪੈਕਜ ਨਾ ਹੋਣ ਕਰਕੇ ਪਿੰਡ ਦਾ ਸਰਬ ਪੱਖੀ ਵਿਕਾਸ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਪਿੰਡ ਦੇ ਰਾਜਵਿੰਦਰ ਸਿੰਘ, ਰਾਜ ਸਿੰਘ ਪਰਮਜੀਤ ਸਿੰਘ ਅਤੇ ਮਨਜੀਤ ਕੌਰ ਪਤਨੀ ਸੱਤਪਾਲ ਸਿੰਘ ਵੀ ਸਰਬਸੰਮਤੀ ਨਾਲ ਸਰਪੰਚੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

ਪਿੰਡ ’ਚ ਹੋਵੇਗਾ ਜੰਗੀ ਪੱਧਰ ’ਤੇ ਵਿਕਾਸ: ਭਰਾਜ

ਜਦੋਂ ਇਸ ਸਬੰਧੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਤੇ ਉਹ ਵੀ ਵਾਅਦਾ ਕਰਦੇ ਹਨ ਜੇਕਰ ਇਹ ਪਿੰਡ ਇਸ ਵਾਰ ਵੀ ਸਰਪੰਚੀ ਦੀ ਚੋਣ ਸਰਬਸੰਮਤੀ ਨਾਲ ਕਰਦਾ ਹੈ ਤਾਂ ਉਹ ਪਿੰਡ ਦੇ ਜੰਗੀ ਪੱਧਰ ’ਤੇ ਵਿਕਾਸ ਦੇ ਨਾਲ-ਨਾਲ ਪਿੰਡ ਨੂੰ 5 ਲੱਖ ਰੁਪਏ ਦੀ ਗਰਾਂਟ ਵੀ ਦੇਣਗੇ।

Read Also : Education Department ਦੇ ਦਫ਼ਤਰੀ ਕਾਮਿਆਂ ਦਾ ਐਕਸ਼ਨ, ਸਰਕਾਰ ਦੇ ਇਸ ਮੰਤਰੀ ਦੇ ਵਿਰੋਧ ਦੀ ਖਿੱਚ ਲਈ ਤਿਆਰੀ

ਹਰਿਆਣਾ ਪੰਚਾਇਤੀ ਚੋਣਾਂ ਦੀ ਗਿਣਤੀ: ਜਾਣੋ ਕੌਣ ਕਿੱਥੋਂ ਜਿੱਤਿਆ
ਭਾਜਪਾ ਜ਼ਿਲ੍ਹਾ ਪੰਚਕੂਲਾ ਦੀਆਂ ਸਾਰੀਆਂ ਦਸ ਸੀਟਾਂ ਹਾਰੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਦੀਆਂ 143 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ 411 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਪੰਚਾਇਤ ਸਮਿਤੀ ਦੀਆਂ 3,081 ਸੀਟਾਂ ‘ਤੇ ਜਿੱਤ-ਹਾਰ ਦਾ ਫੈਸਲਾ ਹੋਵੇਗਾ।

ਕੁਰੂਕਸ਼ੇਤਰ ਤੋਂ ਭਾਜਪਾ ਸਾਂਸਦ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਹਾਰੀ

ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਦੀਆਂ 143 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਮੁਕੰਮਲ ਹੋ ਗਈ। ਚੋਣ ਨਤੀਜੇ ਆਉਣ ਤੋਂ ਬਾਅਦ ਕਿਤੇ ਜਿੱਤ ਦਾ ਜਸ਼ਨ ਮਨਾਇਆ ਗਿਆ ਅਤੇ ਕਿਤੇ ਹਾਰ ‘ਤੇ ਮੰਥਨ ਕੀਤਾ ਗਿਆ। ਇਸ ਦੌਰਾਨ 411 ਜ਼ਿਲ੍ਹਾ ਪ੍ਰੀਸ਼ਦ ਅਤੇ 3,081 ਪੰਚਾਇਤ ਸੰਮਤੀ ਸੀਟਾਂ ‘ਤੇ ਜਿੱਤ-ਹਾਰ ਦਾ ਫੈਸਲਾ ਹੋਇਆ। ਅੰਬਾਲਾ ਦੇ ਵਾਰਡ ਨੰਬਰ-4 ਦੀ ਗੱਲ ਕਰੀਏ ਤਾਂ ਭਾਜਪਾ ਦੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਪਤਨੀ ਇੱਥੋਂ ਚੋਣ ਹਾਰ ਗਈ ਹੈ। ਉਨ੍ਹਾਂ ਦੀ ਪਤਨੀ ਸੁਮਨ ਸੈਣੀ ਨੂੰ ਰਾਜੇਸ਼ ਦੇਵੀ ਨੇ 236 ਵੋਟਾਂ ਨਾਲ ਹਰਾਇਆ।

ਅਪਡੇਟ:-

ਪਾਣੀਪਤ:-

ਪੂਜਾ ਵਾਰਡ 16 ਤੋਂ 1543 ਵੋਟਾਂ ਨਾਲ ਜੇਤੂ ਰਹੀ।

ਵਾਰਡ-14 ਤੋਂ ਸੁਰੇਸ਼ ਆਰੀਆ ਮਲਿਕ ਜੇਤੂ

ਵਾਰਡ 17 ਤੋਂ ਜਤਿੰਦਰ 182 ਵੋਟਾਂ ਨਾਲ ਜੇਤੂ ਰਹੇ।

ਪ੍ਰਿਅੰਕਾ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਰਡ ਨੰਬਰ 15 ਤੋਂ 207 ਵੋਟਾਂ ਨਾਲ ਜਿੱਤ ਦਰਜ ਕੀਤੀ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ

ਵਾਰਡ 14 ਤੋਂ ਸੁਰੇਸ਼ ਆਰੀਆ ਕਰੀਬ 2000 ਵੋਟਾਂ ਨਾਲ ਅੱਗੇ ਹਨ।

ਵਾਰਡ 2 ਤੋਂ ਰਣਦੀਪ ਬੈਨੀਵਾਲ ਜੇਤੂ ਰਹੇ।

ਵਾਰਡ 14 ਤੋਂ ਆਰੀਆ ਸੁਰੇਸ਼ ਮਲਿਕ 3090 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਵਾਰਡ ਨੰਬਰ 2 ਤੋਂ 4 ਰਾਊਂਡ ਵਿੱਚ ਰਣਦੀਪ ਕਵੀ ਹੁਣ ਤੱਕ 1980 ਵੋਟਾਂ ਨਾਲ ਅੱਗੇ ਹਨ।

ਪੂਜਾ ਵਾਰਡ 16 ਤੋਂ 1511 ਵੋਟਾਂ ਨਾਲ ਜੇਤੂ ਰਹੀ।

ਵਾਰਡ 17 ਤੋਂ ਜਤਿੰਦਰ 182 ਵੋਟਾਂ ਨਾਲ ਜੇਤੂ ਰਹੇ।

ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰ

ਵਾਰਡ 1.. ਆਕਾਸ਼ ਪੋਰੀਆ

ਵਾਰਡ 2.. ਰਣਦੀਪ ਬੈਨੀਵਾਲ ਕਵੀ

ਵਾਰਡ 3.. ਅਨੂ ਦਹੀਆ ਮਲਿਕ

ਵਾਰਡ 4.. ਸੰਦੀਪ ਜਾਗਲਾਨ

ਵਾਰਡ 5. ਰੇਖਾ ਜਾਗਲਾਨ

ਵਾਰਡ 6.. ਜਗਬੀਰ ਚਮਾਰਾਡਾ

ਵਾਰਡ 7.. ਸੁਦੇਸ਼ ਆਰੀਆ

ਵਾਰਡ 8.. ਸੁੰਦਰ

ਵਾਰਡ 9.. ਜੋਤੀ ਸ਼ਰਮਾ

ਵਾਰਡ 10.. ਰਾਜੇਸ਼ ਉਰਫ ਰਾਜੂ

ਵਾਰਡ 11 … ਮਮਤਾ

ਵਾਰਡ 12 ਨਰਾਇਣ ਦੱਤ ਸ਼ਰਮਾ

ਵਾਰਡ 13.. ਕਾਜਲ ਦੇਸਵਾਲ

ਵਾਰਡ 14.. ਸੁਰੇਸ਼ ਆਰੀਆ

ਵਾਰਡ 15. ਪ੍ਰਿਅੰਕਾ ਤੋਮਰ

ਵਾਰਡ 16.. ਪੂਜਾ ਰਾਣੀ

ਵਾਰਡ 17.. ਜਤਿੰਦਰ ਕੁਮਾਰ

ਸਰਸਾ :

ਮੀਨਾ ਕਬੀਰਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸਰਸਾ ਦੇ ਜ਼ੋਨ ਨੰਬਰ 17 ਤੋਂ ਜੇਤੂ ਰਹੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਹਰਿਆਣਾ ਪੰਚਾਇਤੀ ਚੋਣਾਂ ਦੇ ਦੂਜੇ ਪੜਾਅ ਦੀ ਤਰੀਕ ਦਾ ਐਲਾਨ, ਦੇਖੋ ਪੂਰੀ ਜਾਣਕਾਰੀ
(ਅਸ਼ਵਨੀ ਚਾਵਲਾ)

ਚੰਡੀਗੜ੍ਹ । ਹਰਿਆਣਾ ਪੰਚਾਇਤੀ ਚੋਣਾਂ ਦੇ ਦੂਜੇ ਪੜਾਅ ਦਾ ਐਲਾਨ ਹੋ ਗਿਆ ਹੈ। ਦੂਜੇ ਪੜਾਅ ਵਿੱਚ 9 ਸ਼ਹਿਰਾਂ ਵਿੱਚ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਪੰਚਾਇਤੀ ਚੋਣਾਂ ਦੇ ਦੂਜੇ ਪੜਾਅ ਬਾਰੇ ਜਾਣਕਾਰੀ ਦਿੱਤੀ ਹੈ।

9 ਸ਼ਹਿਰਾਂ ’ਚ ਹੋਣਗੀਆਂ ਚੋਣਾਂ

ਅੰਬਾਲਾ, ਚਰਖੜੀ ਦਾਦਰੀ, ਗੁਰੂਗ੍ਰਾਮ, ਕਰਨਾਲ, ਕੁਰੂਕਸ਼ੇਤਰ, ਰੇਵਾੜੀ, ਰੋਹਤਕ, ਸਰਸਾ ਅਤੇ ਸੋਨੀਪਤ ਵਿੱਚ ਚੋਣਾਂ ਹੋਣਗੀਆਂ। ਨਾਮਜ਼ਦਗੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਹੋ ਕੇ 28 ਅਕਤੂਬਰ ਤੱਕ ਜਾਰੀ ਰਹੇਗੀ। 31 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ 31 ਅਕਤੂਬਰ ਨੂੰ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ 9 ਨਵੰਬਰ ਨੂੰ ਵੋਟਾਂ ਪੈਣਗੀਆਂ। ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ