Invest - Sach Kahoon Punjabi
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ  ਦੇ ਪ੍ਰਸਤਾਵ ਦਾ ਕੀਤਾ ਸਵਾਗਤ
ਨਿਊਯਾਰਕ, ਏਜੰਸੀ।
ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਡਾ. ਅਨਵਰ ਮੁਹੰਮਦ ਗਰਗਸ਼ ਨੇ ਬੰਗਲਾਦੇਸ਼ ‘ਚ ਸੰਭਾਵਿਤ ਆਰਥਿਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਹੋਰ ਜ਼ਿਆਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਇੰਟਰਵਿਊ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਮਰੀਕਾ ਦੇ ਨਿਊਯਾਰਕ ‘ਚ ਚੱਲ ਰਹੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 73ਵੇਂ ਸੈਸ਼ਨ ‘ਚ ਬਾਅਦ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੁਹੰਮਦ ਸ਼ਹਰਾਇਰ ਆਲਮ ਨੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਡਾ. ਅਨਵਰ ਮੁਹੰਮਦ ਗਰਗਸ਼ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਨਿਵੇਸ਼ ਲਈ ਬਿਹਤਰ ਮਾਹੌਲ ਮੁਹੱਈਆ ਕਰਵਾਉਣਗੇ।
ਡਾ. ਗਰਗਸ਼ ਨੇ ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ਲਈ ਇੱਕ ਵਿਸ਼ੇਸ਼ ਆਰਥਿਕ ਖੇਤਰ ਸਥਾਪਿਤ ਕਰਨ ਲਈ ਜਮੀਨ ਹਾਸਲ ਕਰਨ ‘ਚ ਬੰਗਲਾਦੇਸ਼ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ। ਸ੍ਰੀ ਆਲਮ ਨੇ ਡਾ. ਗਰਗਸ਼ ਨੂੰ ਦੱਸਿਆ ਕਿ ਨਵਗਠਿਤ ਬੰਗਲਾਦੇਸ਼ ਨਿਵੇਸ਼ ਵਿਕਾਸ ਅਥਾਰਟੀ (ਬੀਆਈਡੀਏ) ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ਨੂੰ ਸਾਰੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ ਜਿਸ ਦੀ ਉਹਨਾਂ ਨੇ ਬੰਗਲਾਦੇਸ਼ ‘ਚ ਆਪਣੇ ਨਿਵੇਸ਼ ਅਤੇ ਵਪਾਰ ਦਾ ਵਿਸਥਾਰ ਕਰਨ ਦੀ ਲੋੜ ਹੈ। ਸ੍ਰੀ ਆਲਮ ਨੇ ਵੱਡੀ ਸੰਖਿਆ ‘ਚ ਪ੍ਰਵਾਸੀ ਬੰਗਲਾਦੇਸ਼ੀ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਿਰਮਾਣ ਖੇਤਰ ‘ਚ ਡਾਕਟਰਾਂ, ਇੰਜੀਨੀਅਰਾਂ, ਆਰਕੀਟੈਕਟਸ ਅਤੇ ਤਕਨੀਕੀ ਵਿਅਕਤੀਆਂ ਸਮੇਤ ਹੋਰ ਪੇਸ਼ੇਵਰ ਲੋਕਾਂ ਲਈ ਨੌਕਰੀ ਬਜ਼ਾਰ ਖੋਲ੍ਹਣ ਦੀ ਅਪੀਲ ਕੀਤੀ। ਡਾ. ਗਰਗਸ਼ ਨੇ ਆਉਣ ਵਾਲੇ ਦਿਨਾਂ ‘ਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਦੇ ਹੋਰ ਜ਼ਿਆਦਾ ਵਧਣ ਦੀ ਉਮੀਦ ਪ੍ਰਗਟਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਦੀ ਕੂਟਨੀਤੀ ਨਾਲ ਪਾਕਿ ਨੂੰ ਝਟਕਾ
ਪੀਓਕੇ ‘ਚ ਨਿਵੇਸ਼ ਨਹੀਂ ਕਰੇਗਾ ਦੱਖਣੀ ਕੋਰੀਆ
ਨਵੀਂ ਦਿੱਲੀ:ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਕੂਟਨੀਤੀ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਸ਼ਵ ਦੇ ਕਈ ਦੇਸ਼ ਮਕਬੂਜ਼ਾ ਕਸ਼ਮੀਰ ‘ਚ ਨਿਵੇਸ਼ ਕਰਨ ਦੇ ਆਪਣੇ ਫੈਸਲੇ ‘ਤੇ ਮੁੜ ਤੋਂ ਵਿਚਾਰ ਕਰ ਰਹੇ ਹਨ ਇਸੇ ਕੜੀ ‘ਚ ਸਭ ਤੋਂ ਪਹਿਲਾਂ ਨਾਂਅ ਜੁੜਿਆ ਹੈ
ਦੱਖਣੀ ਕਰੀਆ ਦੀ ਡਾਇਲਿਮ ਕੰਪਨੀ ਦਾ, ਜਿਸ ਨੇ ਪੀਓਕੇ ‘ਚ ਨਿਵੇਸ਼ ਕਰਨ ਦੇ ਆਪਣੇ ਫੈਸਲੇ ‘ਤੇ ਦੁਬਾਰਾ ਸੋਚਣ ਦਾ ਫੈਸਲਾ ਕੀਤਾ ਹੈ ਡਾਇਲਿਮ ਇੰਡਸਟਰੀਅਲ ਕੰਪਨੀ ਲਿਮੀਟਿਡ ਪਾਕਿਸਤਾਨ ਅਧਿਕਾਰਤ ਕਸ਼ਮੀਰ ‘ਚ ਝੇਲਮ ਤੱਟ ‘ਤੇ ਮੁਜਫੱਰਾਬਾਅਦ ‘ਚ 500 ਮੈਗਾਵਾਟ ਦਾ ਚਕੋਤੀ ਹਟੀਅਨ ਹਾਈਡ੍ਰੋਪਾਵਰਪ੍ਰੋਜੈਕਟ ਵਿਕਸਤ ਕਰਨ ਵਾਲੀਆਂ ਕੰਪਨੀਆਂ ਦੀ ਮੁੱਖ ਕੰਪਨੀ ਹੈ
ਪੀਓਕੇ ਦੇ ਸੂਚਨਾ ਮੰਤਰੀ ਮੁਸ਼ਤਾਕ ਅਹਿਮਦ ਮਿਨਹਾਸ ਅਨੁਸਾਰ ਪੀਓਕੇ ‘ਚ ਨਿਵੇਸ਼ ਦੇ ਫੈਸਲੇ ਨੂੰ ਲੈ ਕੇ ਮੁੜ ਵਿਚਾਰ ਕਰਨ ਵਾਲਿਆਂ ‘ਚ ਡਾਇਲਿਮ ਇਕੱਲੀ ਕੰਪਨੀ ਨਹੀਂ ਹੈ ਡਾਇਲਿਮ ਤੋਂ ਇਲਾਵਾ ਏਸ਼ੀਅਨ ਡਿਵੈਲਪਮੈਂਟ ਬੈਂਕ, ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਅਤੇ ਐਕੀਜਮ ਬੈਂਕ ਆਫ ਕੋਰੀਆ ਨੇ ਵੀ ਪੀਓਕੇ ‘ਚ ਨਿਵੇਸ਼ ਸਬੰਧੀ ਅਸਮਰਥਤਾ ਪ੍ਰਗਟਾਈ ਹੈ ਇਸ ਤੋਂ ਇਲਾਵਾ ਇੱਕ ਹੋਰ ਕੋਰੀਆਈ ਕੰਪਨੀ ਨੇ ਵੀ ਪੀਓਕੇ ‘ਚ ਨਿਵੇਸ਼ ਸਬੰਧੀ ਅਸਮਰਥਤਾ ਪ੍ਰਗਟ ਕੀਤੀ ਅਤੇ ਅਜਿਹੀ ‘ਚ ਪੀਓਕੇ ਦਾ ਕੋਹਲਾ ਹਾਈਡ੍ਰੋਪਾਵਰ ਪ੍ਰੋਜੈਕਟ ਵੀ ਰੱਦ ਹੋ ਸਕਦਾ ਹੈ
ਇੱਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਪਾਕਿਸਤਾਨ ਸੋਚੀ ਸਮਝੀ ਰਾਜਨੀਤੀ ਤਹਿਤ ਚੀਨ ਅਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਦੇ ਕੌਮਾਂਤਰੀ ਵਿੱਤੀ ਸੰਸਥਾਨਾਂ ਤੋਂ ਪੀਓਕੇ ‘ਚ ਨਿਵੇਸ਼ ਕਰਵਾਉਣ ਲਈ ਜ਼ੋਰ ਪਾ ਰਿਹਾ ਹੈ ਤਾਂਕਿ ਆਧਾਰਭੂਤ ਊਰਜਾ ਯੋਜਨਾਵਾਂ ‘ਤੇ ਦੁਨੀਆ ਭਰ ਤੋਂ ਨਿਵੇਸ਼ ਪੀਓਕੇ ਗਿਲਗਿਤ-ਬਾਲਿਟਸਤਾਨ ‘ਚ ਸਥਾਪਤ ਹੋਵੇ
ਫੈਸਲੇ ਨੂੰ ਭਾਰਤ ਦੇ ਹੱਕ ‘ਚ ਕਰਾਰ ਦਿੱਤਾ
ਸੈਂਟਰ ਫਾਰ ਚਾਈਨਾ ਐਨਾਲਿਸਟ ਅਤੇ ਸਟ੍ਰੈਟਜੀ ਦੇ ਇੰਚਾਰਜ਼ ਜੈਦੇਵ ਰਾਨਾਡੇ ਨੇ ਇਸ ਨੂੰ ਭਾਰਤ ਦੇ ਹਿੱਤ ‘ਚ ਕਰਾਰ ਦਿੱਤਾ ਕੈਬਨਿਟ ਸਕੱਤਰੇਤ ਦੇ ਸਾਬਕਾ ਅਪਰ ਸਕੱਤਰ ਰਾਨੇਡਾ ਮੰਨਦੇ ਹਨ ਕਿ ਇਨ੍ਹਾਂ ਚੀਜਾਂ ਨੂੰ ਸਾਨੂੰ ਫਾਲੋ ਕਰਨਾ ਚਾਹੀਦਾ ਹੈ ਸਾਨੂੰ ਦੱਖਣੀ ਕੋਰੀਆ ਅਤੇ ਉਸਦੀਆਂ ਕੰਪਨੀਆਂ ਨੂੰ ਭਾਰਤ ‘ਚ ਨਿਵੇਸ਼ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ
ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਕਿਹਾ ਕਿ ਇਹ ਸਭ ਭਾਰਤ ਦੀਆਂ ਰਾਜਨੀਤਿਕ ਕੋਸ਼ਿਸ਼ਾਂ ਦਾ ਨਤੀਜਾ ਹੈ, ਜੋ ਸਾਡੇ ਲਈ ਚੰਗਾ ਹੈ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੁਨੀਆ ਦੇ ਦੇਸ਼ ਸਾਡੀਆਂ ਚਿੰਤਾਵਾਂ ਤੋਂ ਜਾਣੂੰ ਹੋ ਰਹੇ ਹਨ ਭਾਰਤ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਭਾਰਤੀ ਖੇਤਰ ‘ਚ ਆਰਥਿਕ ਕੋਰੀਡੋਰ ਨੂੰ ਲੈ ਕੇ ਕੋਈ ਨਿਵੇਸ਼ ਨਾ ਕਰੇ, ਕਿਉਂਕਿ ਇਸ ‘ਤੇ ਪਾਕਿਸਤਾਨ ਦਾ ਨਜ਼ਾਇਜ਼ ਕਬਜ਼ਾ ਹੈ ਭਾਰਤ ਦੀਆਂ ਚਿੰਤਾਵਾਂ ‘ਤੇ ਕੌਮਾਂਤਰੀ ਭਾਈਚਾਰੇ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।