Sai Shah Mastana Ji Maharaj - Sach Kahoon Punjabi

Dera Sacha Sauda: ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ਤੁਹਾਨੂੰ ਇਸ ਲਈ ਕੋਲ ਬਿਠਾ ਕੇ ਨਾਮ ਦਿੰਦੇ ਹਾਂ ਕਿ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ
‘ਜਦੋਂ ਕੋਲ ਬਿਠਾ ਕੇ ਦਿੱਤਾ ਨਾਮ-ਸ਼ਬਦ’

Dera Sacha Sauda: ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਲਗਭਗ ਤਿੰਨ ਸਾਲਾਂ ਤੱਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਫ਼ਰਮਾਏ ਗਏ ਸਤਿਸੰਗਾਂ ਨੂੰ ਸੁਣਦੇ ਰਹੇ 14 ਮਾਰਚ ਸੰਨ 1954 ਦੀ ਗੱਲ ਹੈ ਉਸ ਦਿਨ ਸਤਿਸੰਗ ਦਾ ਪ੍ਰੋਗਰਾਮ ਪਿੰਡ ਘੁੱਕਿਆਂ ਵਾਲੀ (ਜ਼ਿਲ੍ਹਾ ਸਰਸਾ) ’ਚ ਸੀ। ਆਪਣੇ ਪੂਜਨੀਕ ਗੁਰੂ ਸ਼ਾਹ ਮਸਤਾਨਾ ਜੀ ਦਾ ਸ਼ੁੱਭ ਸੰਦੇਸ਼ ਮਿਲਣ ’ਤੇ ਆਪ ਜੀ ਆਪਣੇ ਪੂਜਨੀਕ ਮਾਤਾ ਜੀ ਨੂੰ ਨਾਲ ਲੈ ਕੇ ਪਿੰਡ ਘੁੱਕਿਆਂ ਵਾਲੀ ਪਹੁੰਚ ਗਏ। ਸਤਿਸੰਗ ਤੋਂ ਬਾਅਦ ਜਦੋਂ ਪੂਜਨੀਕ ਬੇਪਰਵਾਹ ਸਾਈਂ ਜੀ ਨਾਮ ਸ਼ਬਦ ਦੇਣ ਲਈ ਜਾਣ ਲੱਗੇ ਤਾਂ ਆਪ ਜੀ ਨੂੰ ਚਬੂਤਰੇ ’ਤੇ ਖੜ੍ਹੇ ਵੇਖ ਕੇ ਦੂਰੋਂ ਉੱਚੀ ਆਵਾਜ਼ ’ਚ ਫ਼ਰਮਾਇਆ, ‘‘ਹਰਬੰਸ ਸਿੰਘ! (ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ) ਤੁਸੀਂ ਵੀ ਅੰਦਰ ਚੱਲ ਕੇ ਸਾਡੇ ਮੂੜ੍ਹੇ ਕੋਲ ਬੈਠ ਜਾਓ ਅੱਜ ਰਾਤ ਤੁਹਾਨੂੰ ਵੀ ਦਾਤਾ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਨਾਮ-ਦਾਨ ਮਿਲੇਗਾ’।

ਇਹ ਵੀ ਪੜ੍ਹੋ: Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

’ ਆਪ ਜੀ ਉਸੇ ਸਮੇਂ ਆਪਣੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਅੰਦਰ ਚਲੇ ਗਏ ਅਤੇ ਮੂੜ੍ਹੇ ਕੋਲ ਥਾਂ ਨਾ ਹੋਣ ਕਾਰਨ ਆਪ ਜੀ ਪਿੱਛੇ ਹੀ ਬੈਠ ਗਏ’’ ਇੰਨੇ ’ਚ ਪੂਜਨੀਕ ਸ਼ਾਹ ਮਸਤਾਨਾ ਜੀ ਕਮਰੇ ਦੇ ਅੰਦਰ ਆ ਗਏ ਅਤੇ ਮੂੜ੍ਹੇ ’ਤੇ ਬੈਠਦੇ ਹੀ, ਆਪ ਜੀ ਨੂੰ ਮੂੜ੍ਹੇ ਕੋਲ ਬੈਠੇ ਹੋਏ ਨਾ ਦੇਖ ਕੇ ਬੋਲੇ ‘‘ਕਿੱਥੇ ਹਨ ਭਾਈ! ਉਹ ਜਲਾਲਆਣੇ ਵਾਲੇ ਲੰਮੇ ਸਰਦਾਰ ਜੀ? ਕੀ ਨਾਂਅ ਹੈ ਉਨ੍ਹਾਂ ਦਾ… ਹਰਬੰਸ ਸਿੰਘ’’ ਇਹ ਸੁਣ ਕੇ ਆਪ ਜੀ ਨੇ ਖੜ੍ਹੇ ਹੋ ਕੇ ਬੇਨਤੀ ਕੀਤੀ ਕਿ , ‘‘ਸਾਈਂ ਜੀ! ਮੈਂ ਇੱਥੇ ਬੈਠਾ ਹਾਂ’’ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਨਹੀਂ ਭਾਈ, ਇੱਥੇ ਅੱਗੇ ਆ ਕੇ ਸਾਡੇ ਮੂੜ੍ਹੇ ਕੋਲ ਬੈਠੋ’’।  ਆਪ ਜੀ ਨੂੰ ਕੋਲ ਬਿਠਾਉਂਦੇ ਹੋਏ ਪੂਜਨੀਕ ਬੇਪਰਵਾਹ ਸਾਈਂ ਨੇ ਫ਼ਰਮਾਇਆ, ‘‘ਤੁਹਾਨੂੰ ਇਸ ਲਈ ਕੋਲ ਬਿਠਾ ਕੇ ਨਾਮ ਦਿੰਦੇ ਹਾਂ ਕਿ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ, ਤੁਹਾਨੂੰ ਜਿੰਦਾਰਾਮ ਦਾ ਲੀਡਰ ਬਣਾਵਾਂਗੇ’’ Dera Sacha Sauda

ਦਿਵਿਆਂਗ ਵਿਅਕਤੀਆਂ ਲਈ ਡੇਰਾ ਸੱਚਾ ਸੌਦਾ ਦਾ ਉਪਰਾਲਾ, ਦੇਖੋ ਵੀਡੀਓ
15ਵਾਂ ‘ਯਾਦ-ਏ-ਮੁਰਸ਼ਿਦ’ ਮੁਫ਼ਤ ਅੰਗਹੀਣਤਾ ਰੋਕਥਾਮ ਕੈਂਪ ਭਲਕੇ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 18 ਅਪਰੈਲ ਵੀਰਵਾਰ ਨੂੰ 15ਵਾਂ ‘ਯਾਦ-ਏ-ਮੁਰਸ਼ਿਦ’ ਅੰਗਹੀਣਤਾ ਰੋਕਥਾਮ ਕੈਂਪ ਲਾਇਆ ਜਾ ਰਿਹਾ ਹੈ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਲੱਗਣ ਵਾਲੇ ਕੈਂਪ ’ਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ, ਲੈਬੋਰੇਟਰੀ ਟੈਸਟ, ਐਕਸ-ਰੇ, ਆਪ੍ਰੇਸ਼ਨ, ਦਵਾਈਆਂ ਅਤੇ ਕੈਲੀਪਰ ਆਦਿ ਵੀ ਮੁਫ਼ਤ ਦਿੱਤੇ ਜਾਣਗੇ।

ਕੈਂਪ ਬਾਰੇ ਵਧੇਰੇ ਜਾਣਕਾਰੀ ਲਈ 97288-60222, 01666-260223 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੈਂਪ ’ਚ ਮਰੀਜ਼ ਦੇ ਨਾਲ ਪਰਿਵਾਰ ਦਾ ਇੱਕ ਮੈਂਬਰ ਦਾ ਹੋਣਾ ਜ਼ਰੂਰੀ ਹੈ ਅਤੇ ਮਰੀਜ਼ ਦਾ ਆਈਡੀ ਪਰੂਫ ਵੀ ਜ਼ਰੂਰੀ ਹੈ। ਕੈਂਪ ਲਈ ਮਰੀਜ਼ਾਂ ਦੀਆਂ ਪਰਚੀਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਗੇਟ ਨੰਬਰ ਦੋ ’ਤੇ ਮੁਫ਼ਤ ਬਣਨਗੀਆਂ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ’ਚ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਇਹ ਕੈਂਪ ਲਾਇਆ ਜਾਂਦਾ ਹੈ। ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥਿਏਟਰਾਂ ’ਚ ਕੀਤੇ ਜਾਂਦੇ ਹਨ। ਹੁਣ ਤੱਕ ਹਜ਼ਾਰਾਂ ਅੰਗਹੀਣ ਵਿਅਕਤੀਆਂ ਲਈ ਇਹ ਕੈਂਪ ਵਰਦਾਨ ਸਾਬਤ ਹੋਇਆ ਹੈ।

Also Read : ਜਾਂਦੇ ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਗਣੇਸ਼ ਦੇਵੀ ਇੰਸਾਂ

ਮੇਮਣਿਆਂ ਦੇ ਬਹਾਨੇ ਸਤਿਸੰਗੀ ਨੂੰ ਪੋਤਰੇ ਬਖਸ਼ੇ
ਮੇਮਣਿਆਂ ਦੇ ਬਹਾਨੇ ਸਤਿਸੰਗੀ ਨੂੰ ਪੋਤਰੇ ਬਖਸ਼ੇ (Sai Shah Mastana Ji Maharaj)

ਗੁਰ ਸਤਿ ਬ੍ਰਹਮਚਾਰੀ ਸੇਵਾਦਾਰ ਮੱਖਣ ਸਿੰਘ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Sai Shah Mastana Ji Maharaj) ਦੇ ਇੱਕ ਅਲੌਕਿਕ ਕਰਿਸ਼ਮੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਅਸੀਂ ਤਿੰਨ ਭਰਾ ਸਾਂ ਮੈਂ ਅਤੇ ਖਿੱਲਣ ਸਿੰਘ (ਭਰਾ) ਤਾਂ ਜ਼ਿਆਦਾ ਸਮਾਂ ਡੇਰਾ ਸੱਚਾ ਸੌਦਾ ’ਚ ਹੀ ਬਿਤਾਉਂਦੇ ਅਤੇ ਸੇਵਾ ਕਰਦੇ ਸਾਂ ਛੋਟਾ ਭਰਾ ਮੱਲ ਸਿੰਘ ਘਰ ਦਾ ਕੰਮਕਾਜ ਵੀ ਕਰਦਾ ਅਤੇ ਡੇਰਾ ਸੱਚਾ ਸੌਦਾ ’ਚ ਸੇਵਾ ਵੀ ਕਰਦਾ ਸੀ ਸੰਨ 1958 ’ਚ ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਬ੍ਰਾਂਚ ਪਿੰਡ ਚੋਰਮਾਰ ’ਚ ਪਧਾਰੇ ਹੋਏ ਸਨ।

ਸਾਧ-ਸੰਗਤ ਬਹੁਤ ਦੂਰੋਂ-ਦੂਰੋਂ ਆਈ ਹੋਈ ਸੀ। ਸ਼ਹਿਨਸ਼ਾਹ ਜੀ ਨੇ ਸਤਿਸੰਗ ’ਤੇ ਬੇਸ਼ੁਮਾਰ ਦਾਤਾਂ ਵੰਡੀਆਂ। ਦਾਤਾ ਜੀ ਨੇ ਕਿਸੇ ਨੂੰ ਸੋਨੇ ਦੀਆਂ ਮੋਹਰਾਂ, ਕਿਸੇ ਨੂੰ ਮੱਝ, ਕਿਸੇ ਨੂੰ ਗਾਵਾਂ, ਕਿਸੇ ਨੂੰ ਬੱਕਰੀਆਂ ਦਿੱਤੀਆਂ ਅੰਤਰਯਾਮੀ ਸਤਿਗੁਰੂ ਜੀ ਨੇ ਮੇਰੇ ਤੋਂ ਪੁੱਛਿਆ, ‘‘ਭਾਈ ਤੂੰ ਕੀ ਲੈਣਾ ਹੈ?’’ ਮੈਂ ਕਿਹਾ ਕਿ ਜੀ! ਜੋ ਮਰਜ਼ੀ ਦੇ ਦਿਓ ਸ਼ਹਿਨਸ਼ਾਹ ਜੀ ਨੇ ਮੈਨੂੰ ਦੋ ਛੋਟੇ-ਛੋਟੇ ਮੇਮਣੇ ਦੇ ਦਿੱਤੇ ਮੈਂ ਇਹ ਇਲਾਹੀ ਦਾਤ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਅਤੇ ਖੁਸ਼ੀ-ਖੁਸ਼ੀ ਮੇਮਣਿਆਂ ਸਮੇਤ ਘਰ ਪਹੁੰਚ ਗਿਆ।

ਇਹ ਵੀ ਪੜ੍ਹੋ : ਨਗਰ ਪੰਚਾਇਤ ਘੱਗਾ ਨੇ ਸਵੱਛ ਸਰਵੇਖਣ-2022 ’ਚ ਮਾਰੀ ਬਾਜ਼ੀ

ਜਦੋਂ ਮੈਂ ਆਪਣੇ ਘਰ ਪਹੁੰਚਿਆ ਤਾਂ ਮੇਰੀ ਮਾਂ ਨਰਾਜ਼ ਹੋ ਗਈ ਅਤੇ ਕਹਿਣ ਲੱਗੀ ਕਿ ਅਸੀਂ ਇਨ੍ਹਾਂ ਮੇਮਣਿਆਂ ਦਾ ਕੀ ਕਰਨਾ ਹੈ? ਮੇਰੀ ਮਾਤਾ ਅਗਲੇ ਦਿਨ ਗੁੱਸੇ ’ਚ ਸੱਚਾ ਸੌਦਾ ਪਿੰਡ ਚੋਰਮਾਰ ਚਲੀ ਗਈ ਅਤੇ ਦਿਆਲੂ ਸਤਿਗੁਰੂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਸਾਈਂ ਜੀ! ਲੋਕ ਮਜ਼ਾਕ ਕਰਦੇ ਹਨ ਕਿ ਜਿਵੇਂ ਉਹ ਸਾਰੇ ਭਰਾ ਕੁਆਰੇ ਸੀ ਓਦਾਂ ਹੀ ਬਾਬਾ ਜੀ ਨੇ ਮੇਮਣੇ ਦੇ ਦਿੱਤੇ ਹਨ। ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ਭਾਈ! ਤੂੰ ਇਹ ਨਹੀਂ ਮੰਗਦੀ ਕਿ ਮੇਰੇ ਪੋਤੇ ਹੋਣ ਇਨ੍ਹਾਂ ਮੇਮਣਿਆਂ ਨੂੰ ਕਿਸੇ ਨੂੰ ਨਾ ਦੇਣਾ, ਨਾ ਹੀ ਇਨ੍ਹਾਂ ਨੂੰ ਇੱਜੜ ’ਚ ਛੱਡਣਾ ਹੈ, ਇਨ੍ਹਾਂ ਦੀ ਘਰ ’ਚ ਹੀ ਸੇਵਾ ਕਰਨੀ ਹੈ ਜਦੋਂ ਇਹ ਸਰੀਰ ਛੱਡ ਜਾਣਗੇ ਤਾਂ ਤੁਹਾਡੇ ਘਰ ਜਨਮ ਲੈਣਗੇ’’ ਮੇਰੀ ਮਾਤਾ ਦਿਆਲੂ ਸਤਿਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਈ ਤੇ ਖੁਸ਼ੀ-ਖੁਸ਼ੀ ਘਰ ਵਾਪਸ ਆ ਗਈ।

ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨ ()

ਉਸ ਸਮੇਂ ਅਸੀਂ ਤਿੰਨੇ ਭਾਈ ਕੁਆਰੇ ਸਾਂ ਅਤੇ ਮੇਰੀ ਮਾਤਾ ਨੂੰ ਉਮੀਦ ਹੋ ਗਈ ਕਿ ਮੇਰੇ ਪੋਤਰੇ ਹੋਣਗੇ। ਹੁਣ ਮੇਰੀ ਮਾਂ ਉਨ੍ਹਾਂ ਮੇਮਣਿਆਂ ਦੀ ਪੂਰੀ ਸੇਵਾ ਕਰਦੀ ਮੈਂ ਅਤੇ ਖਿੱਲਣ ਸਿੰਘ ਤਾਂ ਡੇਰਾ ਸੱਚਾ ਸੌਦਾ ’ਚ ਹੀ ਸੇਵਾ ਕਰਦੇ ਸਾਂ ਅਸੀਂ ਦੋਵਾਂ ਭਾਈਆਂ ਨੇ ਵਿਆਹ ਕਰਵਾਉਣ ਦਾ ਖਿਆਲ ਛੱਡ ਦਿੱਤਾ। ਇਸ ਤੋਂ ਬਾਅਦ ਮੱਲ ਸਿੰਘ ਨੇ ਵਿਆਹ ਕਰਵਾ ਲਿਆ ਸੰਨ 1975 ’ਚ ਵੱਡਾ ਮੇਮਣਾ ਮਰ ਗਿਆ ਅਤੇ ਕਰੀਬ ਇੱਕ ਸਾਲ ਬਾਅਦ ਮੱਲ ਸਿੰਘ ਦੇ ਘਰ ਲੜਕੇ ਨੇ ਜਨਮ ਲਿਆ ਸੰਨ 1977 ’ਚ ਛੋਟਾ ਮੇਮਣਾ ਵੀ ਮਰ ਗਿਆ ਅਤੇ ਸਾਲ ਬਾਅਦ ਇੱਕ ਹੋਰ ਲੜਕੇ ਨੇ ਜਨਮ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ