Welcome - Sach Kahoon Punjabi
ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ
ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ | Google
ਨਵੀਂ ਦਿੱਲੀ (ਏਜੰਸੀ)। ਨਵੇਂ ਸਾਲ 2020 ਦੇ ਆਗਮਨ ‘ਚ ਹੁਣ ਕੁਝ ਹੀ ਘੰਟੇ ਰਹਿ ਗਏ ਹਨ ਅਤੇ ਇਸ ਦੇ ਸਵਾਗਤ ਲਈ ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ Google ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਤਿਸ਼ਬਾਜ਼ੀਆਂ ਵਾਲਾ ਖਾਸ ਡੂਡਲ ਬਣਾਇਆ ਹੈ। ਗੂਗਲ ਦੁਆਰਾ ਬਣਾਏ ਗਏ ਡੂਡਲ ‘ਚ ਇੱਕ ਡੱਡੂ ਅਤੇ ਉਸ ਦੇ ਨਾਲ ਇੱਕ ਪੰਛੀ ਦਿਸ ਰਿਹਾ ਹੈ। ਉਨ੍ਹਾਂ ਦੋਵਾਂ ਨੇ ਟੋਪੀਆਂ ਪਹਿਨ ਰੱਖੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਬਹੁਮੰਜਲੀ ਇਮਾਰਤਾਂ ਦੇ ਵਿਚਕਾਰ ਆਤਿਸ਼ਬਾਜ਼ੀ ਹੋ ਰਹੀ ਹੈ। Google
ਉਨ੍ਹਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕਿ ਉਹ ਨਵੇਂ ਸਾਲ ਦੇ ਸਵਾਗਤ ‘ਚ ਬੈਠੇ ਹਨ ਅਤੇ ਆਤਿਸ਼ਬਾਜ਼ੀ ਦਾ ਲੁਤਫ਼ ਲੈ ਰਹੇ ਹਨ। ਡੂਡਲ ‘ਚ ਜੋ ਆਤਿਸ਼ਬਾਜ਼ੀ ਦਿਖਾਈ ਗਈ ਹੈ ਉਹ ਪੰਜ ਵੱਖ-ਵੱਖ ਰੰਗਾਂ ਨੀਲੀ, ਲਾਲ, ਪੀਲੀ, ਗੁਲਾਬੀ ਤੇ ਹਰੇ ਰੰੰਗ ਦੀ ਹੈ। ਜਦੋਂ ਤੁਸੀਂ ਇਸ ਡੂਡਲ ‘ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਨਵੇਂ ਸਾਲ ਨਾਲ ਸਬੰਧਤ ਕਈ ਖ਼ਬਰਾਂ, ਫੋਟੋਆਂ, ਵੀਡੀਓ ਅਤੇ ਹੋਰ ਜਾਣਕਾਰੀਆਂ ਮਿਲਣ ਜਾਣਗੀਆਂ। ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ‘ਤੇ ਭਾਰਤ ਸਮੇਤ ਦੁਨੀਆਂ ਭਰ ਦੇ ਲੋਕ ਜਸ਼ਨ ਮਨਾਉਂਦੇ ਹਨ।
ਨਵੇਂ ਸਾਲ ਦੇ ਸਵਾਗਤ ਲਈ ਹਰ ਕੋਈ ਆਪਣੇ ਵੱਲੋਂ ਤਿਆਰੀ ਕਰਦਾ ਹੈ।
ਕੁਝ ਲੋਕ ਪਾਰਟੀਆਂ ਕਰਦੇ ਹਨ ਤੇ ਕੁਝ ਪਿਕਨਿਕ ਮਨਾਉਣ ਨਿੱਕਲ ਪੈਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੂਗਲ ਨੇ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਖਾਸ ਡੂਡਲ ਬਣਾਇਆ ਸੀ।
ਇਸ ਐਨੀਮੇਟੇਡ ਡੂਡਲ ‘ਤੇ ਕਲਿੱਕ ਕਰਨ ਤੋਂ ਪਹਿਲਾਂ ‘ਹੈਪੀ ਹੋਲੀਡੇਜ਼’ ਨਜ਼ਰ ਆ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਤਾਰਪੁਰ ਲਾਂਘਾ: ਪਾਕਿਸਤਾਨ ਸਵਾਗਤ ਲਈ ਤਿਆਰ ਭਾਰਤ ਅਜੇ ਅੱਧ ਵਿਚਕਾਰ
ਏਡੀਸੀ ਗੁਰਦਾਸਪੁਰ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਪਾਸੇ ਸੰਗਤਾਂ ਦੇ ਸੁਆਗਤ ਲਈ ਤਿਆਰੀਆਂ ਮੁਕੰਮਲ ਹਨ ਉਹਨਾਂ ਕਿਹਾ ਕਿ ਸ਼ਰਧਾਲੂਆਂ ਦੀ ਹਰ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਗਏ ਹਨ
ਰਾਜਨ ਮਾਨ/ਡੇਰਾ ਬਾਬਾ ਨਾਨਕ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਤਿਆਰੀਆਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਦਕਿ ਭਾਰਤੀ ਪਾਸੇ ਅਜੇ ਕੰਮ ਅਧੂਰਾ ਪਿਆ ਹੈ ਬਾਬੇ ਨਾਨਕ ਦਾ ਕਰਤਾਰਪੁਰ ਸੰਗਤਾਂ ਦੇ ਸੁਆਗਤ ਲਈ ਸਜ ਗਿਆ ਹੈ ਅਤੇ ਭਾਰਤ ਵਾਲੇ ਪਾਸੇ ਲਿੰਬਾ-ਪੋਚੀ ਚੱਲ ਰਹੀ ਹੈ ਪਾਕਿਸਤਾਨ ਵਲੋਂ ਸਾਰੇ ਵਿਕਾਸ ਕਾਰਜ ਮੁਕੰਮਲ ਕਰਕੇ ਆਪਣੀ ਬੱਸ ਸੇਵਾ ਦੀਆਂ ਰਿਹਰਸਲਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ੀਰੋ ਲਾਈਨ ਤੋਂ ਆਈਸੀਪੀ ਤੱਕ ਸੜਕ ਨੂੰ ਖ਼ੂਬ ਸੰਵਾਰਿਆ ਗਿਆ ਹੈ ਇੱਥੋਂ ਤੱਕ ਕਿ ਪਾਕਿਸਤਾਨੀ ਕਾਮਿਆਂ ਨੇ ਆਪਣੇ ਪਾਸੇ ਅਣਚਾਹੇ ਰੁੱਖ਼ਾਂ, ਘਾਹ, ਝਾੜੀਆਂ ਆਦਿ ਨੂੰ ਪੱਧਰਾ ਕਰ ਦਿੱਤਾ ਹੈ ਪਾਕਿਸਤਾਨ ਦੀ ਸਰਕਾਰ ਨੇ ਆਈਸੀਪੀ ‘ਚ ਵੀ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਗੁਰਦੁਆਰਾ ਸ੍ਰੀ  ਕਰਤਾਰਪੁਰ ਸਾਹਿਬ ਨੂੰ ਪੂਰੀ ਤਰ੍ਹਾਂ ਰੌਸ਼ਨਾਇਆ ਗਿਆ ਹੈ ਪਾਕਿਸਤਾਨ ਵੱਲੋਂ ਕੀਤੇ ਕੰਮਾਂ ਨੂੰ ਭਾਰਤੀ ਪਾਸੇ ਖਲੋ ਕੇ ਵੇਖਣ ਵਾਲੇ ਲੋਕ ਵੀ ਸਲਾਹ ਰਹੇ ਹਨ । ਭਾਰਤੀ ਪਾਸੇ ਢਿੱਲੇ ਕਾਰਜ ਕਾਰਨ ਲੱਗਦਾ ਹੈ ਉਦਘਾਟਨ ਵਾਲੇ ਦਿਨ ਆਰਜ਼ੀ ਤੌਰ ‘ਤੇ ਹੀ ਕੰਮ ਚਲਾਇਆ ਜਾਵੇਗਾ।
ਅਜੇ ਆਈ ਸੀ ਪੀ ਦਾ ਕੰਮ ਅਧੂਰਾ ਪਿਆ ਹੈ ਇਸ ਕੰਮ ਨੂੰ ਪੂਰਾ ਹੋਣ ਲਈ ਅਜੇ ਕਾਫੀ ਸਮਾਂ ਲੱਗਣ ਦੇ ਅਸਾਰ ਹਨ ਪਾਕਿਸਤਾਨ ਚਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਕੇ ਆ ਗਿਆ ਹੈ ਅਤੇ ਭਾਰਤ ਵੱਲੋਂ ਦੋ ਕਿਲੋਮੀਟਰ ਦਾ ਸਫਰ ਤੈਅ ਨਹੀਂ ਹੋ ਸਕਿਆ ਸੜਕਾਂ ਦੇ ਕਿਨਾਰਿਆਂ ‘ਤੇ ਰੰਗ ਰੋਗਣ ਦਾ ਕੰਮ ਚੱਲ ਰਿਹਾ ਹੈ। ਹਰ ਪਾਸੇ ਅਜੇ ਖਲਾਰਾ ਪਿਆ ਹੋਇਆ ਹੈ ਭਾਰਤ ਵੱਲੋਂ ਆਰਜ਼ੀ ਰਸਤੇ ਜਥਾ ਪਾਕਿਸਤਾਨ ਭੇਜਿਆ ਜਾਵੇਗਾ ਆਈ ਸੀ ਪੀ ਦੇ ਇੱਕ ਨੰਬਰ ਗੇਟ ਵੀ ਅਜੇ ਅਧੂਰਾ ਪਿਆ ਹੈ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸਦੇ ਮੱਦੇਨਜ਼ਰ ਕੋਰੀਡੋਰ ਦੇ ਆਈਸੀਪੀ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਕੁਝ ਉੱਚ ਅਧਿਕਾਰੀਆਂ ਨੇ ਇੱਥੇ ਡੇਰੇ ਲਾਏ ਹੋਏ ਹਨ ਅਥਾਰਟੀ ਦੇ ਚੇਅਰਮੈਨ ਵੱਲੋਂ ਅੱਜ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਦਾਅਵਾ ਕੀਤਾ ਕਿ ਇਹ ਕੰਮ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ
3500 ਸ਼ਰਧਾਲੂਆਂ ਦੇ ਠਹਿਰਨ ਲਈ ਸਹੂਲਤਾਂ ਨਾਲ ਲੈੱਸ ਟੈਂਟ ਸਿਟੀ ਦਾ ਸ਼ਾਨਦਾਰ ਬੰਦੋਬਸਤ
ਰਾਜਨ ਮਾਨ/ਡੇਰਾ ਬਾਬਾ ਨਾਨਕ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਸਮਾਗਮਾਂ ‘ਚ ਲਗਭਗ 30 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਤਰ ਹੋਇਆ ਕਰਨਗੇ ਇਨ੍ਹਾਂ ਸ਼ਰਧਾਲੂਆਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗ੍ਹਾ ‘ਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ‘ਚ ਕੀਤੇ ਗਏ ਹਨ, ਜਿੱਥੇ ਕੁੱਲ 3500 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ ।
ਇਸ ਇਤਿਹਾਸਕ ਮੌਕੇ ‘ਤੇ ਇਸ ਸ਼ਹਿਰ ‘ਚ ਬਣਾਈ ਗਈ ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ, ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਮਾਗਮ ਲਈ ਬਣਾਏ ਗਏ ਮੁੱਖ ਪੰਡਾਲ ਦੇ ਨਾਲ-ਨਾਲ ਟੈਂਟ ਸਿਟੀ ਦਾ ਜਾਇਜ਼ਾ ਲਿਆ ਤੇ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕੀਤੀ ਇਸ ਮੁੱਖ ਪੰਡਾਲ ‘ਚ 30 ਹਜ਼ਾਰ ਦੀ ਗਿਣਤੀ ‘ਚ ਸੰਗਤ ਇਕੱਤਰ ਹੋਣ ਦੀ ਸਮਰੱਥਾ ਹੈ 8 ਤੋਂ 11 ਨਵੰਬਰ, 2019 ਤੋਂ ਚੱਲਣ ਵਾਲੇ ਚਾਰ-ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦੇ ਹਰੇਕ ਦਿਨ ਐਨੀ ਗਿਣਤੀ ‘ਚ ਸੰਗਤ ਦੇ ਜੁੜਨ ਦੀ ਸੰਭਾਵਨਾ ਹੈ ਟੈਂਟ ਸਿਟੀ ਦਾ ਪ੍ਰੋਜੈਕਟ 4.2 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।
ਜਿਸ ਵਿੱਚ ਯੂਰਪੀਅਨ ਤਰੀਕੇ ਦੀ ਰਿਹਾਇਸ਼ ਵੀ ਬਣਾਈ ਗਈ ਹੈ ਜਿੱਥੇ 6-6 ਵਿਅਕਤੀ ਠਹਿਰ ਸਕਦੇ ਹਨ ਇਸ ਤਰੀਕੇ ਦੀ ਰਿਹਾਇਸ਼ ਨਾਲ 140 ਵੱਖਰੇ ਬਾਥਰੂਮ ਤੇ 140 ਵਾਸ਼ਰੂਮ ਵੀ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਣ ਹਰੇਕ ਸਵਿੱਸ ਕੌਟੇਜ ‘ਚ ਦੋ ਵਿਅਕਤੀ ਠਹਿਰ ਸਕਦੇ ਹਨ, ਜਿਸ ਨਾਲ ਬਾਥਰੂਮ ਵੀ ਅਟੈਚ ਹੋਵੇਗਾ ਇਸੇ ਤਰ੍ਹਾਂ ਦਰਬਾਰ ਟੈਂਟ ਨਾਲ ਵੀ ਬਾਥਰੂਮ ਹੋਵੇਗਾ ਜਿੱਥੇ ਚਾਰ-ਚਾਰ ਵਿਅਕਤੀ ਠਹਿਰ ਸਕਣਗੇ ਇਸ ਟੈਂਟ ਸਿਟੀ ਵਿੱਚ ਕੁਲ 3544 ਵਿਅਕਤੀ ਠਹਿਰ ਸਕਦੇ ਹਨ, ਜਿਨ੍ਹਾਂ ‘ਚੋਂ 26 ਯੂਰਪੀਅਨ ਸਟਾਈਲ, 10 ਸਵਿੱਸ ਕੌਟੇਜ ਤੇ 2 ਦਰਬਾਰ ਟੈਂਟ ਸਿਵਲ ਅਫਸਰਾਂ ਤੇ ਕਰਮਚਾਰੀਆਂ ਲਈ ਹੋਣਗੇ ਤੇ ਯੂਰਪੀਅਨ ਤਰੀਕੇ ਵਾਲੀ ਟੈਂਟ ਸਿਟੀ ‘ਚ ਹਰੇਕ ਲਈ ਪੱਛਮੀ ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਪੁਲਿਸ ਅਫਸਰਾਂ/ਮੁਲਾਜ਼ਮਾਂ ਲਈ ਹੋਰ 56 ਯੂਰਪੀਅਨ ਸਟਾਈਲ ਟੈਂਟ, 8 ਸਵਿਸ ਕੌਟੇਜ ਤੇ ਦੋ ਦਰਬਾਰ ਟੈਂਟ ਰੱਖੇ ਗਏ ਹਨ ।
ਹਰੇਕ ਯੂਰਪੀਅਨ ਟੈਂਟ ਲਈ 17 ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 1000 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਨਾਲ ਪਾਣੀ ਸੋਧਣ ਵਾਲਾ ਇੱਕ ਆਰਓ ਅਤੇ ਪਾਣੀ ਮੁਹੱਈਆ ਕਰਵਾਉਣ ਲਈ 18 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ ਇਸੇ ਤਰ੍ਹਾਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ 125 ਕਿਲੋਵਾਟ ਦੀ ਸਮਰੱਥਾ ਵਾਲੇ ਚਾਰ ਜਨਰੇਟਰ ਵੀ ਹੋਣਗੇ ਇਸ ਟੈਂਟ ਸਿਟੀ ਵਿੱਚ ਰਜਿਸਟ੍ਰੇਸ਼ਨ ਰੂਮ, ਜੋੜਾ ਘਰ, ਗਠੜੀ ਘਰ, ਵੀਆਈਪੀ ਲੌਜ ਤੇ ਫਾਇਰ ਸਟੇਸ਼ਨ ਸਮੇਤ ਹੋਰ ਵੀ ਸਹੂਲਤਾਂ ਉਪਲੱਬਧ ਹੋਣਗੀਆਂ ਬੁਕਿੰਗ ਜਾਂ ਰਜਿਸਟ੍ਰੇਸ਼ਨ ਦੀ ਸਹੂਲਤ ਮੁਫਤ ਹੋਵੇਗੀ, ਜਿਸ ਨੂੰ ਆਨਲਾਈਨ ਜਾਂ ਆਫ ਲਾਈਨ ਕੀਤਾ ਜਾ ਸਕਦਾ ਹੈ ਆਨਲਾਈਨ ਬੁਕਿੰਗ 2 ਨਵੰਬਰ ਤੋਂ ਸ਼ੁਰੂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਸੁਸ਼ਮਾ ਸਵਰਾਜ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮੱਦਦ ਕਰਨ ਲਈ ਜਾਣਦੇ ਜਾਂਦੇ ਹਨ। ਇਸ ਲਈ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਇੱਕ ਸ਼ਖਸ ਦੇ ਟਵੀਟ ਦੇ ਜਵਾਬ ਵਿੱਚ ਸੁਸ਼ਮਾ ਨੇ ਕਿਹਾ ਕਿ ਭਾਰਤ ਦੀਆਂ ਬੇਟੀਆਂ ਅਤੇ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦੀਆਂ ਵਹੁਟੀਆਂ ਦਾ ਭਾਰਤ ਵਿੱਚ ਹਮੇਸ਼ਾ ਸਵਾਗਤ ਹੈ। ਜੁਲਾਈ ਵਿੱਚ ਸੁਸ਼ਮਾ ਨੇ ਮਕਬੂਜਾ ਕਸ਼ਮੀਰ ਦੇ ਓਸਾਮਾ ਅਲੀ ਨੂੰ ਭਾਰਤ ਆਉਣ ਦਾ ਮੈਡੀਕਲ ਵੀਜ਼ਾ ਦਿੱਤਾ ਸੀ। ਓਸਾਮਾ ਨੂੰ ਟਿਊਮਰ ਸੀ ਅਤੇ ਉਹ ਦਿੱਲੀ ਆ ਕੇ ਇਲਾਜ ਕਰਵਾਉਣਾ ਚਾਹੁੰਦਾ ਸੀ। ਜੂਨ ਵਿੱਚ ਸੁਸ਼ਮਾ ਨੇ ਪਾਕਿਸਤਾਨ ਦੇ ਚਾਰ ਮਹੀਨੇ ਦੇ ਬੱਚੇ ਰੋਹਾਨ ਨੂੰ ਮੈਡੀਕਲ ਵੀਜ਼ਾ ਦਿੱਤਾ ਸੀ।
ਸੁਸ਼ਮਾ ਦੀਆਂ ਕੋਸ਼ਿਸ਼ਾ ਨਾਲ ਭਾਰਤ ਪਰਤੀ ਉਜ਼ਮਾ
ਜਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ਵਿੱਚ ਫਸੀ ਦਿੱਲੀ ਦੀ ਲੜਕੀ ਉਜ਼ਮਾ 26 ਮਈ ਨੂੰ ਭਾਰਤ ਪਰਤੀ ਸੀ।
ਸੁਸ਼ਮਾ ਸਵਰਾਜ ਨੇ ਦਿੱਲੀ ਵਿੱਚ ਉਜ਼ਮਾ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਬੇਟੀ ਦਾ ਘਰ ਵਿੱਚ ਸਵਾਗਤ ਹੈ।
ਸੁਸ਼ਮਾ ਨੇ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ, ਜਿਸ ਵਿੱਚ ਉਜਮਾ ਅਤੇ ਉਸ ਦੀ ਮੱਦਦ ਕਰਨ ਵਾਲੇ ਭਾਰਤੀ ਹਾਈ ਕਮਿਸ਼ਨਰ ਦੇ ਅਫ਼ਸਰ ਜੇਪੀ ਸਿੰਘ ਵੀ ਮੌਜ਼ੂਦ ਸਨ।
ਉਜਮਾ ਨੇ ਕਿਹਾ ਕਿ ਪਾਕਿਸਤਾਨ ਮੌਤ ਦਾ ਖੂਹ ਹੈ।
ਦੋ-ਚਾਰ ਦਿਨ ਹੋ ਰੁਕਦੀ ਤਾਂ ਮਾਰ ਦਿੱਤੀ ਜਾਂਦੀ
ਉਜਮਾ ਨੇ ਕਿਹਾ ਕਿ ਮੈਂ ਅਨਾਥ ਹਾਂ। ਅਡਾਪਟਿਡ ਡਾਂਟਰ ਹਾਂ। ਅੱਜ ਪਤਾ ਲੱਗਿਆ ਕਿ ਮੇਰੇ ਬਾਰੇ ਸੋਚਣ ਵਾਲੇ ਕਈ ਲੋਕ ਹਨ। ਸੁਸ਼ਮਾ ਮੈਡਮ ਮੈਨੂੰ ਲਗਾਤਾਰ ਫੋਨ ਕਰਕੇ ਭਰੋਸਾ ਦਿਵਾਉਂਦੇ ਸਨ। ਉਨ੍ਹਾਂ ਵਾਰ-ਵਾਰ ਕਿਹਾ ਸੀ, ਬੇਟੀ ਘਬਰਾਓ ਮਤ,ਅਸੀਂ ਤੁਹਾਡੇ ਲਈ ਲੜ ਰਹੇ ਹਾਂ। ਮੈਂ ਉੱਥੇ ਦੋ ਚਾਰ ਦਿਨ ਹੋਰ ਰੁਕਦੀ ਤਾਂ ਮਾਰ ਦਿੱਤੀ ਜਾਂਦੀ ਜਾਂ ਵੇਚ ਦਿੱਤੀ ਜਾਂਦੀ। ਮੈਂ ਉੱਥੋਂ ਨਿੱਕਲ ਕੇ ਆ ਗਈ। ਪਰ ਉੱਥੇ, ਬੁਨੇਰ ਵਿੱਚ ਕਈ ਵਿਦੇਸ਼ੀ ਲੜਕੀਆਂ ਕੈਦ ਹਨ।
ਉੱਥੋਂ ਦੇ ਜ਼ਿਆਦਾਤਰ ਲੋਕ ਮਲੇਸ਼ੀਆ ਵਿੱਚ ਰਹਿੰਦੇ ਹਨ। ਉੱਥੋਂ ਲੜਕੀਆਂ ਲਿਆ ਕੇ ਪਾਕਿਸਤਾਨ ਵਿੱਚ ਕੈਦ ਕਰ ਲੈਂਦੇ ਹਨ। ਮੈਂ ਹੁਣ ਕਿਸੇ ਲੜਕੀ ਨੂੰ ਪਾਕਿਸਤਾਨ ਜਾਣ ਦੀ ਸਲਾਹ ਨਹੀਂ ਦਿਆਂਗੀ। ਫਿਰ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਪੁਰ ਪਹੁੰਚੇ ਅਮਿਤ ਸ਼ਾਹ ਦਾ ਭਰਵਾਂ ਸਵਾਗਤ
ਜੈਪੁਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੀ ਤਿੰਨ ਰੋਜ਼ਾ ਰਾਜਸਥਾਨ ਯਾਤਰਾ ‘ਤੇ ਸ਼ੁੱਕਰਵਾਰ ਨੂੰ ਜੈਪੁਰ ਪਹੁੰਚੇ। ਸਾਂਗਾਨੇਰ ਹਵਾਈ ਅੱਡੇ ‘ਤੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਸਾਂਗਾਨੇਰ ਹਵਾਈ ਅੱਡੇ ਪਹੁੰਚਣ ‘ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਰਾਜ ਕੈਬਨਿਟ ਦੇ ਮੈਂਬਰ ਅਤੇ ਰਾਜ ਦੇ ਅਹੁਦੇਦਾਰਾਂ ਨੇ ਸ਼ਾਹ ਦਾ ਸਵਾਗਤ ਕੀਤਾ। ਜਾਣਕਾਰੀ ਮੁਤਾਬਕ ਭਾਜਪਾ ਕੌਮੀ ਪ੍ਰਧਾਨ ਦੇ ਨਾਲ ਪਾਰਟੀ ਦੇ ਦੋ ਕੌਮੀ ਮਹਾਂਮੰਤਰੀ ਭੁਪਿੰਦਰ ਯਾਦਵ ਤੇ ਅਨਿਲ ਜੈਨ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਸੰਗਠਨ ਮਹਾਂਮੰਤਰੀ ਵੀ ਇੱਥੇ ਪਹੁੰਚੇ। ਸ਼ਾਹ ਇੱਥੇ ਤਿੰਨ ਦਿਨਾਂ ਤੱਕ ਨਾ ਸਿਰਫ਼ ਸੱਤਾ ਅਤੇ ਸੰਗਠਨ ਨਾਲ ਬੈਠਕ ਤੇ ਚਰਚਾ ਕਰਨਗੇ, ਸਗੋਂ ਸਾਧੂ-ਸੰਤਾਂ ਤੇ ਬੁੱਧੀਜੀਵੀਆਂ ਨਾਲ ਵੀ ਗੱਲਬਾਤ ਵੀ ਕਰਨਗੇ।
ਈ-ਲਾਇਬਰੇਰੀ ਦਾ ਕੀਤਾ ਸ਼ੁੱਭ ਆਰੰਭ
ਭਾਜਪਾ ਸਕੱਤਰੇਤ ਪਹੁੰਚਣ ‘ਤੇ ਸ਼ਾਹ ਨੇ ਈ-ਲਾਇਬਰੇਰੀ ਦਾ ਸ਼ੁੱਭ ਆਰੰਭ ਕੀਤਾ।
ਈ-ਲਾਇਬਰੇਰੀ ਵਿੱਚ 7 ਹਜ਼ਾਰ ਪੰਜ ਸੌ ਤੋਂ ਜ਼ਿਆਦਾ ਕਿਤਾਬਾਂ ਹਨ।
ਦਲਿਤ ਦੇ ਕਰਨਗੇ ਭੋਜਨ
ਭਾਜਪਾ ਸੂਬਾ ਪ੍ਰਧਾਨ ਅਸ਼ੋਕ ਪਰਨਾਮੀ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਾਹ ਇੱਕ ਦਿਨ ਦਲਿਤ ਦੇ ਘਰ ਭੋਜਨਵੀ ਕਰਨਗੇ। ਰਾਸ਼ਟਰਪਤੀ ਵੱਲੋਂ 22 ਜੁਲਾਈ ਨੂੰ ਹੋਣ ਵਾਲੇ ਸਮਾਰੋਹ ਕਾਰਨ ਕਾਰਨ 22 ਜੁਲਾਈ ਨੂੰ ਦੁਪਹਿਰ ਬਾਅਦ ਦਿੱਲੀ ਜਾਣਗੇ ਅਤੇ ਸੰਭਾਵਨਾ ਹੈ  ਕਿ ਉਸੇ ਦਿਨ ਰਾਤ ਨੂੰ ਜਾਂ 23 ਜੁਲਾਈ ਨੂੰ ਸਵੇਰੇ ਜੈਪੁਰ ਪਰਤ ਆਉਣਗੇ।
ਤਿੰਨ ਦਿਨਾਂ ਵਿੱਚ ਕਰਨਗੇ 14 ਬੈਠਕਾਂ
ਸ਼ਾਹ ਇਸ ਤਿੰਨ ਰੋਜ਼ਾ ਸੰਗਠਨ ਦੇ ਸਭ ਤੋਂ ਛੋਟੇ ਅਹੁਦੇਦਾਰਾਂ ਤੋਂ ਲੈ ਕੇ ਰਾਜ ਪੱਧਰ ਅਤੇ ਵਿਧਾਇਕਾਂ ਸਾਂਸਦਾਂ ਤੋਂ ਲੈ ਕੇ ਨਿਗਮ-ਬੋਰਡ ਪ੍ਰਧਾਨਾਂ, ਵਿਭਾਗ ਦੇ ਅਧਿਕਾਰੀਆਂ ਦੀਆਂ ਬੈਠਕਾਂ ਕਰਨਗੇ। ਉਹ 22 ਜੁਲਾਈ ਨੂੰ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਸ਼ਾਲ ਹੋਣ ਲਈ ਦਿੱਲੀ ਜਾਣਗੇ, ਅਤੇ ਰਾਤ ਨੂੰ ਹੀ ਜੈਪੁਰ ਪਰਤ ਆਉਣਗੇ। ਉਹ ਜੈਪੁਰ ਯਾਤਰਾ ਦੌਰਾਨ ਪਾਰਟੀ ਸਕੱਤਰੇਤ ਵਿੱਚ ਹੀ ਰਾਤ ਨੂੰ ਆਰਾਮ ਕਰਨਗੇ।
ਮੰਤਰੀ ਮੰਡਲ ਦੇ ਮੈਂਬਰਾਂ ਨਾਲ ਬੈਠਕ
ਰਾਜ ਸਕੱਤਰੇਤ ‘ਤੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਬੈਠਕ ਕਰਨਗੇ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕਰਨਗੇ।
ਸ਼ਾਮ ਨੂੰ ਬਿਡਲਾ ਆਡੀਟੋਰੀਅਮ ਵਿੱਚ ਸੀਏ, ਵਕੀਲ, ਡਾਕਟਰ, ਲੇਖਕਾਂ ਸਮੇਤ ਰਾਜ ਭਰ ਦੇ ਬੁੱਧਜੀਵੀਆਂ ਨਾਲ ਸਿੱਧੀ ਗੱਲਬਾਤ ਕਰਨਗੇ।
ਆਈਟੀ, ਸੋਸ਼ਲ ਮੀਡੀਆ ਰਾਜ ਮੀਡੀਆ ਟੀਮ ਨਾਲ ਬੈਠਕ ਕਰਨਗੇ।
ਉਮਰ ਭਰ ਸਹਿਯੋਗ ਫੰਡ ਦਫ਼ਤਰ ਫੰਡ ਲੇਖਾ-ਜੋਖਾ ਦੀ ਬੈਠਕ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।