Party - Sach Kahoon Punjabi
ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਆਉਟ ਸਾਰੇ ਕੈਬਨਿਟ ਮੰਤਰੀ, ਇੱਕ ਨੂੰ ਵੀ ਨਹੀਂ ਮਿਲੀ ਥਾਂ
ਪੰਜਾਬ ਵਿੱਚੋਂ ਸਿਰਫ਼ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੱਧੂ ਤੇ ਕੁਲਜੀਤ ਨਾਗਰਾ ਨੂੰ ਹੀ ਮਿਲੀ ਥਾਂ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਨਹੀਂ ਕੀਤਾ ਗਿਆ ਸ਼ਾਮਲ
ਚੰਡੀਗੜ, (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ (Amarinder singh) ਦੀ ਕੈਬਨਿਟ ਦੇ ਸਾਰੇ ਦਿੱਗਜ਼ ਮੰਤਰੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਤੋਂ ਦੂਰ ਹੀ ਰਹਿਣਗੇ, ਇਨ੍ਹਾਂ ਮੰਤਰੀਆਂ ਦੀ ਕਾਂਗਰਸ ਪਾਰਟੀ ਨੂੰ ਦਿੱਲੀ ਵਿਖੇ ਲੋੜ ਹੀ ਨਹੀਂ ਹੈ, ਜਿਸ ਕਾਰਨ ਇਨ੍ਹਾਂ ਮੰਤਰੀਆਂ ਵਿੱਚੋਂ ਇੱਕ ਦਾ ਵੀ ਨਾਂਅ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ ਸਿਰਫ਼ 2 ਵਿਧਾਇਕਾਂ ਨੂੰ ਹੀ ਥਾਂ ਮਿਲੀ ਹੈ, ਜਿਸ ਵਿੱਚ ਨਵਜੋਤ ਸਿੱਧੂ ਅਤੇ ਕੁਲਜੀਤ ਸਿੰਘ ਨਾਗਰਾ ਹੀ ਸ਼ਾਮਲ ਹਨ। ਨਵਜੋਤ ਸਿੱਧੂ ਦੇਸ਼ ਦੇ ਵੱਡੇ ਸਟਾਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਲਿਸਟ ਵਿੱਚ ਥਾਂ ਦਿੱਤੀ ਗਈ ਹੈ ਤਾਂ ਕੁਲਜੀਤ ਸਿੰਘ ਨਾਗਰਾ ਸ਼ੁਰੂ ਤੋਂ ਹੀ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ, ਜਿਸ ਕਾਰਨ ਉਹ ਇਸ ਲਿਸਟ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ।
ਇੱਥੇ ਹੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਦਿੱਲੀ ਵਿਖੇ ਕਾਂਗਰਸ ਪਾਰਟੀ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੀ ਜਿਸ ਕਾਰਨ ਉਨ੍ਹਾਂ ਦਾ ਨਾਂਅ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਹੀ ਰੱਖਿਆ ਗਿਆ ਹੈ। ਹਾਲਾਂਕਿ ਕੋਈ ਵੀ ਉਮੀਦਵਾਰ ਆਪਣੇ ਪੱਧਰ ‘ਤੇ ਇਨ੍ਹਾਂ ਵਿੱਚੋਂ ਕਿਸੇ ਤੋਂ ਵੀ ਪ੍ਰਚਾਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਖੁਦ ਦੇ ਚੋਣ ਖ਼ਰਚੇ ਵਿੱਚ ਇਨ੍ਹਾਂ ਤੋਂ ਪ੍ਰਚਾਰ ਕਰਵਾ ਸਕਦਾ ਹੈ ਪਰ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਇਹ ਪ੍ਰਚਾਰ ਨਹੀਂ ਕਰ ਸਕਣਗੇ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਸੌਂਪ ਦਿੱਤੀ ਹੈ
ਲਿਸਟ ਵਿੱਚ ਪੰਜਾਬ ਵਿੱਚੋਂ ਉਨ੍ਹਾਂ ਕੈਬਨਿਟ ਮੰਤਰੀਆਂ ਨੂੰ ਥਾਂ ਮਿਲਣ ਦੀ ਉਮੀਦ ਲਗਾਈ ਜਾ ਰਹੀ ਸੀ
ਜਿਹੜੇ ਕਿ ਚੰਗੇ ਬੁਲਾਰੇ ਹਨ
ਦਿੱਲੀ ਵਿਖੇ 15 ਤੋਂ ਜਿਆਦਾ ਸੀਟਾਂ ‘ਤੇ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਵੋਟਰ ਰਹਿੰਦੇ ਹਨ
ਜਿਸ ਕਾਰਨ ਇਨ੍ਹਾਂ ਦਾ ਪ੍ਰਚਾਰ ਲਗਭਗ 15 ਸੀਟਾਂ ‘ਤੇ ਕਾਫ਼ੀ ਜਿਆਦਾ ਮਾਅਨੇ ਰੱਖਦਾ ਸੀ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਵਿਸ਼ਵਾਸ ਨਹੀਂ ਜਤਾਇਆ
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਸੌਂਪ ਦਿੱਤੀ ਹੈ ਅਤੇ ਇਸ ਲਿਸਟ ਵਿੱਚ ਪੰਜਾਬ ਵਿੱਚੋਂ ਉਨ੍ਹਾਂ ਕੈਬਨਿਟ ਮੰਤਰੀਆਂ ਨੂੰ ਥਾਂ ਮਿਲਣ ਦੀ ਉਮੀਦ ਲਗਾਈ ਜਾ ਰਹੀ ਸੀ, ਜਿਹੜੇ ਕਿ ਚੰਗੇ ਬੁਲਾਰੇ ਹਨ, ਕਿਉਂਕਿ ਦਿੱਲੀ ਵਿਖੇ 15 ਤੋਂ ਜਿਆਦਾ ਸੀਟਾਂ ‘ਤੇ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਵੋਟਰ ਰਹਿੰਦੇ ਹਨ ਜਿਸ ਕਾਰਨ ਇਨ੍ਹਾਂ ਦਾ ਪ੍ਰਚਾਰ ਲਗਭਗ 15 ਸੀਟਾਂ ‘ਤੇ ਕਾਫ਼ੀ ਜਿਆਦਾ ਮਾਅਨੇ ਰੱਖਦਾ ਸੀ ਪਰ ਇਸ ਦੇ ਬਾਵਜੂਦ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਕਿਸੇ ਵੀ ਕੈਬਨਿਟ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਵਿਸ਼ਵਾਸ ਨਹੀਂ ਜਤਾਇਆ। ਇਸ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਕਿਸੇ ਵੀ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂਅ ਸ਼ਾਮਲ ਨਹੀਂ ਹੈ।
ਪੰਜਾਬ ਦੇ ਕਈ ਮੁੱਦੇ ਬਣ ਰਹੇ ਹਨ ਦਿੱਲੀ ਚੋਣਾਂ ‘ਚ ਵਿਵਾਦ ਦਾ ਕਾਰਨ
ਪੰਜਾਬ ਦੇ ਕਈ ਮੁੱਦੇ ਦਿੱਲੀ ਚੋਣਾਂ ਵਿੱਚ ਵਿਵਾਦ ਦਾ ਕਾਰਨ ਬਣ ਰਹੇ ਹਨ
ਕਿਸੇ ਵੀ ਮੰਤਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ
ਕੁਝ ਇਸ ਤਰ੍ਹਾਂ ਦੀ ਹੀ ਚਰਚਾ ਦਿੱਲੀ ਅਤੇ ਪੰਜਾਬ ਵਿਖੇ ਚੱਲ ਰਹੀ ਹੈ
ਕਾਂਗਰਸ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ
ਇਸ ਵਿੱਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ
ਪੰਜਾਬ ਦੇ ਕਈ ਮੁੱਦੇ ਦਿੱਲੀ ਚੋਣਾਂ ਵਿੱਚ ਵਿਵਾਦ ਦਾ ਕਾਰਨ ਬਣ ਰਹੇ ਹਨ, ਜਿਸ ਕਾਰਨ ਹੀ ਪੰਜਾਬ ਦੇ ਕਿਸੇ ਵੀ ਮੰਤਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕੁਝ ਇਸ ਤਰ੍ਹਾਂ ਦੀ ਹੀ ਚਰਚਾ ਦਿੱਲੀ ਅਤੇ ਪੰਜਾਬ ਵਿਖੇ ਚੱਲ ਰਹੀ ਹੈ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਵਿੱਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।
ਕਾਂਗਰਸ ਵੱਲੋਂ ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਤੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ
ਸਸਤੀ ਬਿਜਲੀ ਦੇਣ ਦਾ ਮੁੱਖ ਐਲਾਨ ਕੀਤਾ ਗਿਆ ਸੀ
ਪੰਜਾਬ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਮਹਿੰਗੀ ਬਿਜਲੀ ਪੰਜਾਬੀਆਂ ਨੂੰ ਮਿਲ ਰਹੀ ਹੈ
ਇੱਥੇ ਹੀ ਕਾਂਗਰਸ ਵੱਲੋਂ ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਤੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਅਤੇ ਸਸਤੀ ਬਿਜਲੀ ਦੇਣ ਦਾ ਮੁੱਖ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਮਹਿੰਗੀ ਬਿਜਲੀ ਪੰਜਾਬੀਆਂ ਨੂੰ ਮਿਲ ਰਹੀ ਹੈ। ਕਾਂਗਰਸ ਸਰਕਾਰ ਦੇ ਰਾਜ ਵਿੱਚ ਮਹਿੰਗੀ ਬਿਜਲੀ ਦਾ ਮੁੱਦਾ ਦਿੱਲੀ ਵਿਖੇ ਕਾਫ਼ੀ ਜਿਆਦਾ ਚੱਲ ਰਿਹਾ ਹੈ, ਜਿਸ ਕਾਰਨ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਪਾਰਟੀ ਕੋਈ ਜਿਆਦਾ ਰਿਸਕ ਨਹੀਂ ਲੈਣਾ ਚਾਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਅਸੀਂ ਦੋਵੇਂ ਪਾਰਟੀ ਨੂੰ ਦੇਵਾਂਗੇ ਸਪੱਸ਼ਟੀਕਰਨ’ : Parminder Dhindsa
ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਸ੍ਰੋਮਣੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਮੈਨੂੰ (Parminder Dhindsa) ਪਾਰਟੀ ‘ਚੋਂ ਮੁਅੱਤਲ ਕਰਨ ਦਾ ਨੋਟਿਸ ਜਾਰੀ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਪਰ ਅਸੀਂ ਪਾਰਟੀ ਚ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਆਖਰੀ ਦਮ ਤੱਕ ਕੰਮ ਕਰਦੇ ਰਹਾਂਗੇ। ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਉਪਰੰਤ ਵਿਸੇਸ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ, ਨੋਟਿਸ ਮਿਲਣ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਨੂੰ ਆਪਣਾ ਸਪੱਸ਼ਟੀਕਰਨ ਜ਼ਰੂਰ ਦੇਣਗੇ ਕਿਉਂਕਿ ਉਨ੍ਹਾਂ ਨੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿਰੋਧੀ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਪਹਿਲਾਂ ਪਾਰਟੀ ਦੇ ਅੰਦਰ ਬੈਠ ਕੇ ਪਾਰਟੀ ਦੀਆਂ ਨੀਤੀਆਂ ਸੁਧਾਰਨ ਲਈ ਆਵਾਜ਼ ਉਠਾਉਂਦੇ ਰਹੇ ਪਰ ਜਦ ਪਾਰਟੀ ‘ਚ ਉਨ੍ਹਾਂ ਦੇ ਸੁਝਾਵਾਂ ਨੂੰ ਨਜਰਅੰਦਾਜ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਨਤਕ ਤੌਰ ‘ਤੇ ਆਪਣੀ ਗੱਲ ਕਹਿਣ ਲਈ ਮਜ਼ਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਹਰਕਤ ਨਾਲ ਸਪੱਸ਼ਟ ਹੋ ਗਿਆ ਹੈ
ਕਿ ਪਾਰਟੀ ‘ਚ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਕੋਈ ਆਜ਼ਾਦੀ ਨਹੀਂ,
ਜੇ ਕੋਈ ਆਗੂ ਗੱਲ ਕਰਨ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ ।
ਉਨ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਾਰਟੀ ਅੰਦਰ ਪਾਰਦਰਸ਼ੀ ਬਣਾਉਣ ਦਾ ਉਪਰਾਲਾ ਹੀ ਕੀਤਾ ਹੈ
ਜੋ ਕਿ ਆਉਣ  ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗਾ ।
ਪਾਰਟੀ ਦੇ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੋਣ ਤੇ ਉਨ੍ਹਾਂ ਕਿਹਾ ਕਿ ਪਾਰਟੀ ਕੀ ਰੁੱਖ ਅਪਣਾਏਗੀ
ਉਸ ਤੋਂ ਬਾਅਦ ਉਹ ਮਿਲ ਬੈਠ ਕੇ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਜਰੂਰ ਸ਼ਾਮਲ ਹੋਣਗੇ ਪਰ ਪੰਜਾਬ ਵਿੱਚੋ ਉਨ੍ਹਾਂ ਦੇ ਸਮਰਥਕ ਨਹੀਂ ਜਾਣਗੇ ।ਸ ਢੀਂਡਸਾ ਨੇ ਨਵੀਂ ਪਾਰਟੀ ਬਣਾਉਣ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਤੋਂ ਫਿਲਹਾਲ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਬਾਕੀ ਸਭ ਪਾਰਟੀ ਦੇ ਫੈਸਲੇ ਤੇ ਨਿਰਭਰ ਕਰੇਗਾ । ਉਨ੍ਹਾਂ ਦੇ ਸਮਰਥਕਾਂ ਵਿੱਚ ਪੂਰਾ ਉਤਸ਼ਾਹ ਤੇ ਜੋਸ਼ ਹੈ। ਇਸ ਮੌਕੇ ਪੀ ਏ ਵਰਿੰਦਰਪਾਲ ਸਿੰਘ ਟੀਟੂ  ,ਜਨਰਲ ਕੌਂਸਲ ਦੇ ਮੈਂਬਰ ਚਮੇਲਾ ਰਾਮ ਠੇਕੇਦਾਰ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ ,ਕੌਂਸਲਰ ਜਗਦੀਸ ਰਾਏ ਠੇਕੇਦਾਰ, ਯੂਥ ਆਗੂ ਆਸ਼ੂ ਜਿੰਦਲ , ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ,ਰਾਜ ਕੁਮਾਰ ਗਰਗ, ਮਨੀਸ਼ ਕੁਮਾਰ ਕੋਹਰੀਆ ,ਗੁਰਮੀਤ ਸਿੰਘ ਖਾਈ,ਕੇਵਲ ਕ੍ਰਿਸ਼ਨ ਸਿੰਗਲਾ, ਜਸਵੰਤ ਸਿੰਘ ਹੈਪੀ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
-ਗਸ਼ਤੀ ਦਲ ‘ਤੇ ਹਮਲਾ, 24 ਜਵਾਨਾਂ ਦੀ ਮੌਤ
-ਹਮਲੇ ‘ਚ 29 ਹੋਰ ਜਵਾਨ ਜ਼ਖਮੀ
ਬਕਾਕੋ, ਏਜੰਸੀ। ਮਾਲੀ ਅਤੇ ਨਾਈਜਰ ਸੀਮਾ ਖੇਤਰ ‘ਚ ਵਿਸ਼ੇਸ਼ ਅਭਿਆਨ ਦੌਰਾਨ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਮਾਲੀ ਫੌਜ ਦੇ 24 ਜਵਾਨ ਮਾਰੇ ਗਏ ਹਨ ਅਤੇ 29 ਹੋਰ ਜ਼ਖਮੀ ਹੋ ਗਏ ਹਨ। ਮਾਲੀ ਫੌਜ ਨੇ ਇਹ ਜਾਣਕਾਰੀ ਦਿੱਤੀ। ਮਾਲੀ ਸੁਰੱਖਿਆ ਬਲਾਂ ਦੇ ਅਧਿਕਾਰਕ ਟਵੀਟ ‘ਤੇ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਮਾਲੀ ਅਤੇ ਨਾਈਜਰ ਦੇ ਸੀਮਾਵਰਤੀ ਖੇਤਰਾਂ ‘ਚ ਅੱਤਵਾਦੀਆਂ ਨੂੰ ਬਿਹਤਰ ਤਰੀਕੇ ਨਾਲ ਪਿੱਛੇ ਕਰਨ ਲਈ ਟੋਂਗੋ ਟੋਂਗੋ ਨਾਂਅ ਨਾਲ ਇੱਕ ਦੋਪੱਖੀ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਅਭਿਆਨ ਦੌਰਾਨ ਸੋਮਵਾਰ ਨੂੰ ਤਾਅੋਕੋਰਟ ‘ਚ ਗਾਓ ਖੇਤਰ Patrol Party ਦੇ ਜਵਾਨਾਂ ‘ਤੇ ਹਮਲਾ ਕੀਤਾ ਗਿਆ ਜਿਸ ‘ਚ 24 ਮਾਲੀ ਫੌਜ ਦੇ ਜਵਾਨ ਮਾਰੇ ਗਏ ਅਤੇ 29 ਹੋਰ ਜ਼ਖਮੀ ਹੋ ਗਏ। ਬਿਆਨ ਅਨੁਸਾਰ ਅਭਿਆਨ ਦੌਰਾਨ 17 ਅੱਤਵਾਦੀ ਮਾਰੇ ਗਏ ਹਨ ਅਤੇ ਤਿਲੋਈ ‘ਚ 100 ਸ਼ੱਕੀਆਂ ਨੂੰ ਨਾਈਜੀਰੀਆਈ ਬਲਾਂ ਨੇ ਫੜ ਲਿਆ ਅਤੇ 70 ਮੋਟਰਸਾਈਕਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਅੱਤਵਾਦੀ ਕਿਸ ਸੰਗਠਨ ਦੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤਨ ਵੱਲ ਵਧਦੀ ਰਾਸ਼ਟਰੀ ਪਾਰਟੀ ਕਾਂਗਰਸ
ਪੂਨਮ ਆਈ ਕੋਸਿਸ਼
ਸੰਨ 476 ਈ. ਵਿਚ ਇਤਿਹਾਸ ਦੇ ਸਭ ਤੋਂ ਵੱਡੇ ਸਾਮਰਾਜ ਰੋਮਨ ਸਾਮਰਾਜ ਦਾ ਆਖ਼ਰ ਪਤਨ ਹੋ ਗਿਆ ਰੋਮਨ ਸਾਮਰਾਜ ਲਗਭਗ 500 ਸਾਲ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਬਣਿਆ ਰਿਹਾ ਦੂਜੇ ਪਾਸੇ ਸੰਨ 2019 ‘ਚ 134 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਪਤਨ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਉਸਦੇ ਆਗੁ ਜੇਲ੍ਹ ਵਿਚ ਬੰਦ ਹਨ, ਪਾਰਟੀ ਦਿਸ਼ਾਹੀਣ ਹੋ ਗਈ ਹੈ ਅਤੇ ਆਪਣੇ ਅੰਨਦਾਤਾ ‘ਤੇ ਨਿਰਭਰ ਹੈ ਇਹ ਇੱਕ ਤਰ੍ਹਾਂ ਨਾਲ ਜੀਵਨਹੀਣ ਅਤੇ ਮੌਤਹੀਣ ਜੀਵਨ ਵੱਲ ਵਧ ਰਹੀ ਹੈ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਲਈ ਅਜ਼ਾਦੀ ਪ੍ਰਾਪਤ ਕੀਤੀ ਅਤੇ ਲਗਭਗ 60 ਸਾਲਾਂ ਤੱਕ ਦੇਸ਼ ‘ਚ ਸ਼ਾਸਨ ਕੀਤਾ ਅਤੇ ਕਈ ਤੂਫ਼ਾਨਾਂ ਦਾ ਸਾਹਮਣਾ ਕਰਦੇ ਹੋਏ ਹਮੇਸ਼ਾ ਜਿੱਤਦੀ ਰਹੀ ਪਰੰਤੂ ਅੱਜ ਮੋਦੀ ਦੀ ਭਾਜਪਾ ਰਾਜਨੀਤੀ ਦੀ ਧੁਰੀ ਬਣ ਗਈ ਹੈ ਅਤੇ ਕਾਂਗਰਸ ਦੀ ਬਦਲ ਬਣਨ ਦੀ ਕੋਈ ਆਸ ਨਹੀਂ ਬਚੀ ਹੈ ਪਾਰਟੀ ਅੱਜ ਵੀ ਨਹਿਰੂ ਗਾਂਧੀ ਪਰਿਵਾਰ ‘ਤੇ ਨਿਰਭਰ ਹੈ ਅਤੇ ਇਸ ਲਈ ਸੋਨੀਆ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ 20 ਮਹੀਨੇ ਪਹਿਲਾਂ ਉਨ੍ਹਾਂ ਨੇ ਦਸੰਬਰ 2017 ‘ਚ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਦੇ ਹੱਥ ਸੌਂਪ ਦਿੱਤੀ ਸੀ।
ਕੀ ਪਾਰਟੀ ਮੌਤ ਦੀ ਦਹਿਲੀਜ਼ ‘ਤੇ ਖੜ੍ਹੀ ਹੈ? ਉਸਦੇ ਸਾਹਮਣੇ ਹੋਂਦ ਦਾ ਸੰਕਟ ਹੈ ਹਾਲਾਂਕਿ ਸੋਨੀਆ ਅਤੇ ਉਨ੍ਹਾਂ ਦੇ ਪੁਰਾਣੇ ਭਰੋਸੇਯੋਗ ਆਗੂ ਇਸ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਕੀ ਉਸ ਨੂੰ ਆਖ਼ਰੀ ਪਲਾਂ  ‘ਚ ਬਚਾਇਆ ਜਾ ਸਕੇਗਾ ਕਿਉਂਕਿ ਪਾਰਟੀ ਆਪਣੇ ਢੇਰ ਹੋਏ ਢਾਂਚੇ ਦੀ ਧੂੜ ਨਾਲ ਭਰੀ ਪਈ ਹੈ ਪਾਰਟੀ ਦਾ ਭਵਿੱਖ ਕੀ ਹੈ? ਕੀ ਉਸਦਾ ਮੁੜ-ਉਦਾਰ ਸੰਭਵ ਹੈ? ਜੇਕਰ ਇਹ ਸੰਭਵ ਹੈ ਤਾਂ ਇਸ ਨਾਲ ਕੋਈ ਫਰਕ ਪਏਗਾ? ਪਾਰਟੀ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੋਵੇ ਤਾਂ ਗੋਆ ਅਤੇ ਕਰਨਾਟਕ ਨੂੰ ਦੇਖੋ ਜਿੱਥੇ ਪਾਰਟੀ ਦੇ ਵਿਧਾਇਕ ਪਾਰਟੀ ਛੱਡ ਰਹੇ ਹਨ ਇਹੀ ਸਥਿਤੀ ਮਹਾਂਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਹੈ ਅਤੇ ਉੱਤਰ ਪ੍ਰਦੇਸ਼ ‘ਚ ਪਾਰਟੀ ਆਗੂ ਪਾਰਟੀ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਹਨ ਮਹਾਂਰਾਸ਼ਟਰ ਅਤੇ ਹਰਿਆਣਾ ‘ਚ ਧੜੇਬੰਦੀ ਅਤੇ ਅੰਦਰੂਨੀ ਕਲੇਸ ਕਾਰਨ ਪਾਰਟੀ  ਦੋਫਾੜ ਹੋ ਗਈ ਹੈ ਅਤੇ ਆਗੂ ਵੱਖ-ਵੱਖ ਦਿਸ਼ਾਵਾਂ ‘ਚ ਜਾ ਰਹੇ ਹਨ ਜਦੋਂਕਿ ਦੋਵਾਂ ਸੂਬਿਆਂ ‘ਚ ਇਸ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਬਿਹਾਰ, ਦਿੱਲੀ ਅਤੇ ਝਾਰਖੰਡ ਜਿੱਥੇ ਅਗਲੇ ਮਹੀਨਿਆਂ ‘ਚ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਪਾਰਟੀ ‘ਚ ਧੜੇਬੰਦੀ ਅਤੇ ਮੱਤਭੇਦ ਜਾਰੀ ਹਨ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਨੇ ਆਪਣੀ ਪਹਿਚਾਣ ਅਤੇ ਕੰਮ ਗੁਆ ਦਿੱਤੇ ਹਨ।
ਜ਼ਰਾ ਦੇਖੋ ਕਿਸ ਤਰ੍ਹਾਂ ਕਾਂਗਰਸ ‘ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਮਾਰੋਹ ਸਬੰਧੀ ਮੋਦੀ ਨੂੰ ਵਾਕਓਵਰ ਦਿੱਤਾ ਹੈ ਭਾਜਪਾ ਨੇ ਗਾਂਧੀ ਜੈਅੰਤੀ ਨੂੰ ਸਵੱਛ ਭਾਰਤ ਦਾ ਸਿਆਸੀ ਸੰਦੇਸ਼ ਦੇਣ ਲਈ ਵਰਤਿਆ ਜਦੋਂ ਕਿ ਉਸ ਪਾਰਟੀ ਨੇ, ਜਿਸਦੀ ਕਦੇ ਮਹਾਤਮਾ ਨੇ ਅਗਵਾਈ ਕੀਤੀ ਸੀ, ਕਿਤੇ ਵੀ ਸਿਆਸੀ ਸਿਰਜਣਸ਼ੀਲਤਾ ਨਹੀਂ ਦਿਖਾਈ ਅਤੇ ਇਸ ਮੌਕੇ ‘ਤੇ ਪਾਰਟੀ ਸਿਰਫ਼ ਸੋਨੀਆ ਦੇ ਭਾਸ਼ਣ, ਰਾਹੁਲ ਦਾ ਟਵੀਟ ਅਤੇ ਪ੍ਰਿਅੰਕਾ ਦੀ ਪੈਦਲ ਯਾਤਰਾ ਹੀ ਆਯੋਜਿਤ ਕਰ ਸਕੀ ਸਿਆਸੀ ਗਲਿਆਰਿਆਂ ‘ਚ ਇਹ ਉਤਸੁਕਤਾ ਬਣੀ ਹੋਈ ਹੈ ਕੀ ਸੋਨੀਆ ਕਾਂਗਰਸ ਨੂੰ ਇੱਕ ਬਾਰ ਮੁੜ ਚੋਣਾਂ ਜਿੱਤਣ ਵਾਲੀ ਪਾਰਟੀ ਬਣਾ ਸਕਦੀ ਹੈ? ਕੀ ਉਹ ਪੂਰੇ ਦੇਸ਼ ‘ਚ ਮੋਦੀ ਸ਼ਾਹ ਦੀ ਜੋੜੀ ਨੂੰ ਚੁਣੌਤੀ ਦੇ ਸਕਦੀ ਹੈ?
ਜ਼ਿਕਰਯੋਗ ਹੈ ਕਿ ਸੋਨੀਆ ਦੀ ਅਗਵਾਈ ਨੂੰ ਪੁਰੇ ਦੇਸ਼ ‘ਚ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ 1988 ‘ਚ ਉਨ੍ਹਾਂ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਦ ਕਾਂਗਰਸ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੋ ਜਾਂਦਾ ਹੈ ਇਹ ਸੱਚ ਹੈ ਕਿ 2004 ਅਤੇ 2009 ਦੀਆਂ ਚੋਣਾਂ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਕੇਂਦਰ ‘ਚ ਸੱਤਾ ‘ਚ ਆਈ ਅਤੇ ਪਾਰਟੀ ਨੇ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਹਾਲਾਂਕਿ ਉਦੋਂ ਵੀ ਵਾਜਪਾਈ ਅਤੇ ਅਡਵਾਨੀ ਦੀ ਜੋੜੀ ਤੋਂ ਉਨ੍ਹਾਂ ਨੂੰ ਸਖ਼ਤ ਟੱਕਰ ਮਿਲ ਰਹੀ ਸੀ ਪਰੰਤੂ ਪਾਰਟੀ ਦੀ ਵੋਟ ਫੀਸਦੀ 1999 ਤੋਂ ਬਾਦ ਲਗਭਗ 28 ਫੀਸਦੀ ਹੀ ਬਣੀ ਰਹੀ ਜੋ ਹੁਣ 20 ਫੀਸਦੀ ਤੋਂ ਘੱਟ ਆ ਗਈ ਹੈ ਅਤੇ ਇਹ ਇਸ ਪਾਸੇ ਸੰਕੇਤ ਦਿੰਦਾ ਹੈ ਕਿ ਪਾਰਟੀ ਮਰਨ ਕਿਨਾਰੇ ਪਹੁੰਚ ਗਈ ਹੈ ਸੋਨੀਆ ਦੀ ਅਗਵਾਈ ‘ਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਖੇਤਰੀ ਸਿਆਸੀ ਪਾਰਟੀਆਂ ਜਿਵੇਂ ਡੀਐਮਕੇ, ਰਾਕਾਂਪਾ ਅਤੇ ਆਰਜੇਡੀ ਇੱਕ ਮੰਚ ‘ਤੇ ਆਈਆਂ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਵੱਖ-ਵੱਖ ਖੇਤਰੀ ਪਾਰਟੀਆਂ, ਸਮਾਜਿਕ, ਜਾਤੀ ਵਰਗ ਅਤੇ ਧਾਰਮਿਕ ਸਮੂਹਾਂ ਦੇ ਸੰਗਠਨਾਂ ਦਾ ਸਿਖ਼ਰ ਸੰਗਠਨ ਬਣਾਇਆ ਕਾਂਗਰਸ ਦੇ ਇੱਕ ਸੀਨੀਅਰ ਆਗੂ ਅਨੁਸਾਰ, ਬਿਨਾ ਸ਼ੱਕ ਪਾਰਟੀ ਲਈ ਇਹ ਇੱਕ ਮੁਸ਼ਕਲ ਸਮਾਂ ਹੈ ਇਹ ਕਿਸੇ ਦੁਸਾਹਸ ਦਾ ਸਮਾਂ ਨਹੀਂ ਹੈ ।
ਪਾਰਟੀ ਦੀ ਹੋਂਦ ਖ਼ਤਮ ਹੋਣ ਜਾ ਰਹੀ ਹੈ ਅਤੇ ਪਾਰਟੀ ਦਾ ਹਾਲ ਦੇ ਰਿਕਾਰਡ ਨੂੰ ਦੇਖੀਏ ਤਾਂ ਇਹ ਮਰਨ ਕੰਢੇ ਪਹੁੰਚ ਗਈ ਹੈ ਪਰੰਤੂ ਪਾਰਟੀ ‘ਚ ਬਹੁਤਾਤਵਾਦੀ ਲੋਕਤੰਤਰ ਦੇ ਪੋਸ਼ਣ ਦੇ ਤੱਤ ਹਨ ਅਤੇ ਇਸਦੇ ਚੱਲਦਿਆਂ ਹਿਹ ਮੁੜ-ਸੁਰਜੀਤ ਹੋ ਸਕਦੀ ਹੈ ਪਾਰਟੀ ‘ਚ ਅਗਵਾਈ ਦੀ ਅਤੇ ਅਜਿਹੇ ਆਗੂਆਂ ਦੀ ਘਾਟ ਹੈ ਜੋ ਫੈਸਲਾਕੁੰਨ, ਸਹੀ ਅਤੇ ਸਮੇਂ ‘ਤੇ ਫੈਸਲਾ ਲੈ ਸਕਣ ਅਤੇ ਉਨ੍ਹਾਂ ਨੂੰ ਲਾਗਨੂੰ ਕਰਵਾ ਸਕਣ ਪਾਰਟੀ ‘ਚ ਅੱਜ ਮਜ਼ਬੂਤ ਵਿਚਾਰਧਾਰਾ ਦੀ ਘਾਟ ਵੀ ਹੈ ਅਤੇ ਇਹ ਪੂਰੀ ਤਰ੍ਹਾਂ ਪਰਿਵਾਰ ‘ਤੇ ਨਿਰਭਰ ਹੈ ਜੋ ਉਸਨੂੰ ਇੱਕਜੁੱਟ ਬਣਾਈ ਰੱਖਦਾ ਹੈ ਹਾਲ ਦੇ ਸਾਲਾਂ ‘ਚ ਪਾਰਟੀ ਕਈ ਸੰਗਠਨਾਂ ਨਾਲ ਜੁੜੀ ਹੋਈ ਹੈ ਹੁਣ ਪਾਰਟੀ ਸੱਤਾ ‘ਚੋਂ ਬਾਹਰ ਹੈ ਅਤੇ ਭਾਜਪਾ ਸੱਤਾ ਧਿਰ ਹੈ ਪਾਰਟੀ ‘ਚ ਬੁਨਿਆਦੀ ਸੁਧਾਰ ਦੀ ਲੋੜ ਹੈ ਪਾਰਟੀ ਨੂੰ ਸੰਗਠਨ ਦਾ ਮੁੜ ਗਠਨ ਕਰਨਾ ਹੋਵੇਗਾ ਅਤੇ ਭਾਜਪਾ ਦੇ ਵਿਚਾਰਿਕ ਬਦਲ ਦੇ ਰੂਪ ‘ਚ ਜਨਤਾ ‘ਚ ਸੰਵਾਦ ਸਥਾਪਿਤ ਕਰਨਾ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਪਾਰਟੀ ਨੂੰ ਪਾਰਟੀ ਦੇ ਉਨ੍ਹਾਂ ਪੁਰਾਣੇ ਆਗੂਆਂ ਤੋਂ ਪੱਲਾ ਛੁਡਾਉਣਾ ਹੋਵੇਗਾ ਜੋ ਰਾਜ ਸਭਾ ਸਿੰਡਰੋਮ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰਨਾ ਹੋਵੇਗਾ ਕਿਉਂਕਿ ਇਨ੍ਹਾਂ ਆਗੂਆਂ ਦਾ ਨਾ ਤਾਂ ਜਨਾਧਾਰ ਹੈ ਅਤੇ ਨਾ ਹੀ ਜਨਤਾ ਨਾਲ ਸੰਵਾਦ ਇਸ ਦੇ ਨਾਲ ਹੀ ਪਾਰਟੀ ਨੂੰ ਵਸੀਲਿਆਂ ਦੀ ਲੋੜ ਵੀ ਹੈ ਕਿਉਂਕਿ ਵਸੀਲਿਆਂ ਦੀ ਘਾਟ ਇੱਕ ਮੁੱਖ ਅੜਿੱਕਾ ਬਣ ਰਹੀ ਹੈ ਜਿਸਦੇ ਚੱਲਦਿਆਂ ਪਾਰਟੀ ਸਮੱਰਥਕਾਂ ਦਾ ਨੈੱਟਵਰਕ ਨਹੀਂ ਬਣ ਪਾ ਰਿਹਾ ਹੈ ਨਾ ਹੀ ਨਵੇਂ ਆਗੂਆਂ ਦਾ ਪੋਸ਼ਣ ਕਰ ਪਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਚੁਣੌਤੀ ਦੇਣ ਲਈ ਲੋਕਪ੍ਰਿਯਾ ਚੁਣਾਵੀ ਏਜੰਡਾ ਵੀ ਨਹੀਂ ਬਣਾ ਪਾ ਰਹੀ ਹੈ ਸੋਨੀਆ ਜਾਣਦੇ ਹਨ ਕਿ ਇਹ ਇੱਕ ਐਮਰਜੈਂਸੀ ਸਥਿਤੀ ਹੈ ਕਿਉਂਕਿ ਪਾਰਟੀ ‘ਚ ਧਰਮ -ਨਿਰਪੱਖਤਾ ਦਾ ਵੀ ਪਤਨ ਹੋ ਰਿਹਾ ਹੈ ਅਤੇ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਹਾਰ ਅਤੇ ਅਗਵਾਈ ਸੰਕਟ ਦੇ ਚੱਲਦਿਆਂ ਪਾਰਟੀ ਜੜ੍ਹ ਬਣ ਗਈ ਹੈ।
ਉਂਜ ਰਾਹੁਲ ਦੇ ਅਸਤੀਫ਼ੇ ਨਾਲ ਇਹ ਕੌੜੀ ਸੱਚਾਈ ਸਾਹਮਣੇ ਆਈ ਹੈ ਜਿਸ ਤੋਂ ਇਹ ਸਪੱਸ਼ਟ ਵੀ ਹੋ ਗਿਆ ਹੈ ਕਿ ਪਾਰਟੀ ‘ਚ ਨਹਿਰੂ -ਗਾਂਧੀ ਵੰਸ਼ ਤੋਂ ਇਲਾਵਾ ਕਿਸੇ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ ਜਿਸ ਦੇ ਚੱਲਦਿਆਂ ਪਾਰਟੀ ਆਗੂਆਂ ‘ਚ ਉਦਾਸੀਨਤਾ ਵੀ ਆਉਣ ਲੱਗੀ ਹੈ ਪਾਰਟੀ ਦੇ ਵਰਕਰਾਂ ‘ਚ ਧਾਰਾ 370 ਨੂੰ ਖ਼ਤਮ ਕਰਨ, ਹਿੰਦੂਤਵ ਰਾਜਨੀਤੀ, ਰਾਸ਼ਟਰਵਾਦ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰਿਕ ਭਰਮ ਵਿਆਪਤ ਹੈ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਮੋਦੀ-ਸ਼ਾਹ ਦੁਆਰਾ ਨਵੇਂ ਸਿਆਸੀ ਪ੍ਰਚਾਰ ਨਾਲ ਪਾਰਟੀ ਦੀ ਸਥਿਤੀ ਹੋਰ ਕਮਜ਼ੋਰ ਹੋਈ ਹੈ।
ਧਾਰਾ-370 ਦੇ ਮੁੱਦੇ ‘ਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਸਰਕਾਰ ਦਾ ਸਮੱਰਥਨ ਕਰਨ ਨਾਲ ਪਾਰਟੀ ਦਾ ਹੋਰ ਅਪਮਾਨ ਹੋਇਆ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਹਾਰ ਭਾਜਪਾ ਦੀ ਹੋਂਦ ਦੇ ਸਾਹਮਣੇ ਬਦਲ ਦੇ ਰੂਪ ‘ਚ ਪਾਰਟੀ ਦੀ ਇੱਕ ਹੋਰ ਪ੍ਰੀਖਿਆ ਹੋਵੇਗੀ ਪਾਰਟੀ ‘ਚ ਸਪੱਸ਼ਟ ਦ੍ਰਿਸ਼ਟੀਕੋਣ ਜਾਂ ਇਹ ਕਹੀਏ ਦ੍ਰਿਸ਼ਣੀਕੋਣ ਦੀ ਘਾਟ ਹੈ ਜਿਸਦੇ ਚੱਲਦਿਆਂ ਪਾਰਟੀ ਭਾਜਪਾ ਦਾ ਮੁਕਾਬਲਾ ਕਰਨ ਅਤੇ ਪਾਰਟੀ ਨੂੰ ਇੱਕ ਮਜ਼ਬੂਤ ਸੰਗਠਨ ਦੇ ਰੂਪ ‘ਚ ਮੁੜ-ਗਠਿਤ ਕਰਨ ਦੇ ਮਕਸਦ ਤੋਂ ਭਟਕ ਰਹੀ ਹੈ ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਪੂਰੇ ਦੇਸ਼ ‘ਚ ਕਾਂਗਰਸ ਦੀ ਵੋਟ ਫ਼ੀਸਦੀ ਘੱਟ ਹੋ ਰਹੀ ਹੈ ਇਸ ਲਈ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਸੂਬਿਆਂ ‘ਚ ਆਪਣੇ ਸੰਗਠਨ ਅਤੇ ਸਮਾਜਿਕ ਆਧਾਰ ਦਾ ਵਿਸਥਾਰ ਕਰੇ ਸੋਨੀਆ ਦੀ ਜਿੰਮੇਵਾਰੀ ਸਪੱਸ਼ਟ ਹੈ ਉਨ੍ਹਾਂ ਨੂੰ ਨਾ ਸਿਰਫ਼ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਵਾਉਣੀ ਹੈ ਸਗੋਂ ਪਾਰਟੀ ਦੇ ਅੰਦਰ ਵਧ ਰਹੇ ਮੱਤਭੇਦਾਂ ਨੂੰ ਵੀ ਦੂਰ ਕਰਨਾ ਹੈ ਉਨ੍ਹਾਂ ਨੂੰ ਪਾਰਟੀ ‘ਚ ਪੁਰਾਣੇ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਦੀ ਚੌੜੀ ਖਾਈ ਨੂੰ ਵੀ ਪੂਰਨਾ ਹੋਵੇਗਾ ਇਸ ਤੋਂ ਇਲਾਵਾ ਪਾਰਟੀ ਨੂੰ ਇੱਧਰ-Àੁੱਧਰ ਝਾਕਣ ਦੀ ਬਜਾਇ  ਮਹੱਤਵਪੂਰਨ ਮੁੱਦਿਆਂ ‘ਤੇ ਆਪਣਾ ਵਿਚਾਰਿਕ ਰੁਖ ਸਪੱਸ਼ਟ ਕਰਨਾ ਹੋਵੇਗਾ ਅਤੇ ਜਨਤਾ ਨਾਲ ਜੁੜਨ ਲਈ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਉਠਾਉਣਾ ਹੋਵੇਗਾ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਰਟੀ ਇਨ੍ਹਾਂ ਟੀਚਿਆਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੇਗੀ ਪਰੰਤੂ ਸੋਨੀਆ ਦੇ ਆਉਣ ਤੋਂ ਬਾਦ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਦ ਦੀ ਉਦਾਸੀ ‘ਚ ਕੁਝ ਕਮੀ ਆਈ ਹੈ ਸੋਨੀਆ ਦੇ ਸਾਹਮਣੇ ਵੀ ਬਦਲ ਸੀਮਿਤ ਹਨ ਜਾਂ ਤਾਂ ਪਾਰਟੀ ਪੁਰਾਣੇ ਆਗੂਆਂ ਦਾ ਸਾਥ ਲੈ ਕੇ ਅੱਗੇ ਵਧੇ ਜਾਂ ਇੱਕ ਮਜ਼ਬੂਤ ਆਗੂ ਨੂੰ ਚੁਣੇ ਜੋ ਉਸਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢ ਸਕੇ ਪਰੰਤੂ ਕਿਸੇ ਸਿਆਸੀ ਯੋਜਨਾ ਦੀ ਘਾਟ ‘ਚ ਇਹ ਆਖ਼ਰੀ ਉਪਾਅ ਵੀ ਪਾਰਟੀ ਲਈ ਇੱਕ ਮੌਤਹੀਣ ਮੌਤ ਵਾਂਗ ਦਿਖਾਈ ਦਿੰਦਾ ਹੈ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਕੋਲ ਇੱਕ ਬਦਲ ਬਚਿਆ ਹੈ ਅਤੇ ਉਸਦਾ ਪੂਰੀ ਤਰ੍ਹਾਂ ਦੋਹਨ ਨਹੀਂ ਹੋਇਆ ਹੈ ਅਤੇ ਉਹ ਬਦਲ ਪ੍ਰਿਅੰਕਾ ਵਾਰਡਾ ਹੈ ਪਰੰਤੂ 2019 ਦੇ ਚੋਣ ਨਤੀਜੇ ਦੱਸਦੇ ਹਨ ਕਿ ਗਾਂਧੀ ਪਰਿਵਾਰ ਨੇ ਜਨਤਾ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ ਕੁੱਲ ਮਿਲਾ ਕੇ ਪਾਰਟੀ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਉਹ ਵੀ ਖੱਬੇਪੱਖੀ ਪਾਰਟੀਆਂ ਵਾਂਗ ਅਪ੍ਰਾਸੰਗਿਕ ਬਣ ਜਾਵੇਗੀ ਸਿਆਸਤ ਧਾਰਨਾ ਦੀ ਖੇਡ ਹੈ ਅਤੇ ਸੋਨੀਆ ਗਾਂਧੀ ਨੂੰ ਕਾਂਗਰਸ ਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢਣ ਲਈ ਆਪਣੇ ਤਜ਼ਰਬੇ, ਕੁਸ਼ਲਤਾ ਅਤੇ ਸਿਆਸੀ ਸੰਪਰਕਾਂ ਦਾ ਪ੍ਰਯੋਗ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਉਹ ਇਸ ਦਿਸ਼ਾ ‘ਚ ਕਿੰਨੇ ਸਫ਼ਲ ਹੁੰਦੇ ਹਨ ਪਰੰਤੂ ਉਹ ਜਿੰਨਾ ਛੇਤੀ ਪਹਿਲ ਕਰਨ ਓਨਾ ਚੰਗਾ ਕਿਉਂਕਿ ਕਾਂਗਰਸ ਨੂੰ ਜੀਵਨਹੀਣ ਅਤੇ ਮੌਤਹੀਣ ਜੀਵਨ ਨਹੀਂ ਜਿਉਣਾ ਚਾਹੀਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਸ਼ੱਰਫ ਦੀ ਰਾਜਨੀਤਿਕ ਦਲ ਨੂੰ ਫਿਰ ਖੜਾ ਕਰਣ ਦੀ ਯੋਜਨਾ
ਮੁਸ਼ੱਰਫ ਦੀ ਰਾਜਨੀਤਿਕ ਦਲ ਨੂੰ ਫਿਰ ਖੜਾ ਕਰਣ ਦੀ ਯੋਜਨਾ
ਦੁਬਈ , ਏਜੰਸੀ। ਪਾਕਿਸਤਾਨ ਦੇ ਸਾਬਕਾ ਫੌਜੀ ਪ੍ਰਸ਼ਾਸਕ ਪਰਵੇਜ ਮੁਸ਼ੱਰਫ ਦੀ ਦੇਸ਼ ਦੀ ਰਾਜਨੀਤੀ ਵਿੱਚ ਦੁਬਾਰਾ ਸਰਗਰਮ ਹੋਣ ਅਤੇ ਸਿਹਤ ਵਿੱਚ ਸੁਧਾਰ ਨੂੰ ਵੇਖਦੇ ਹੋਏ ਆਪਣੇ ਰਾਜਨੀਤਿਕ ਦਲ ਨੂੰ ਫਿਰ ਤੋਂ ਖੜਾ ਕਰਣ ਦੀ ਯੋਜਨਾ ਹੈ। ਦੇਸ਼ਦ੍ਰੋਹ ਦੇ ਆਰੋਪੀ ਸਾਬਕਾ ਰਾਸ਼ਟਰਪਤੀ ਦੇ ਦੁਰਲਭ ਬੀਮਾਰੀ ਤੋਂ ਪੀੜਤ ਹੋਣ ਦੀ ਮੀਡਿਆ ਵਿੱਚ ਰਿਪੋਰਟਾਂ ਆਈਆਂ ਸਨ ਅਤੇ ਉਹ ਦੁਬਈ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। (Musharraf)
ਦੁਬਈ ਆਧਾਰਿਤ ਆਲ ਪਾਕਿਸਤਾਨ ਮੁਸਲਮਾਨ ਲੀਗ (ਏਪੀਐਮਐਲ) ਦੇ ਪ੍ਰਮੁੱਖ ਪਾਰਟੀ ਸਥਾਪਨਾ ਦਿਨ ‘ਤੇ ਅੱਜ ਵੀਡੀਓ ਲਿੰਕ ਜਰੀਏ ਇਸਲਾਮਾਬਾਦ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨਗੇ। ਏਪੀਐਮਐਲ ਦੇ ਜਨਰਲ ਸਕੱਤਰ ਨੇ ਪਰਵੇਜ ਮੁਸ਼ੱਰਫ ਦੀ ਸਿਹਤ ਨੂੰ ਲੈ ਕੇ ਕਿਹਾ ਕਿ ਇਸ ਵਿੱਚ ਜਰ੍ਹਾ ਵੀ ਸੱਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਸ਼ੱਰਫ ਪਿਛਲੇ ਹਫ਼ਤੇ ਮੈਡੀਕਲ ਜਾਂਚ ਲਈ ਅਮਰੀਕਾ ਗਏ ਸਨ। ਕਰੀਬ ਇੱਕ ਦਹਾਕੇ ਤੱਕ ਸ਼ਾਸਨ ਕਰਨ ਵਾਲੇ ਮੁਸ਼ੱਰਫ ਦੇ ਜਲਦ ਹੀ ਪਾਕਿਸਤਾਨ ਪਰਤਣ ਦੀ ਕੋਈ ਸੰਭਾਵਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ੋਕ ਤੰਵਰ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਪਾਣੀਪਤ। ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟਰ ਤੇ ਅਸਤੀਫਾ ਪੋਸਟ ਕੀਤਾ ਹੈ। ਦੋ ਦਿਨ ਪਹਿਲਾਂ ਤੰਵਰ ਨੇ ਹਰਿਆਣਾ ਕਾਂਗਰਸ ਦੀ ਸਾਰੀਆਂ ਚੋਣਾਂ ਸਮੀਤੀਆਂ ਤੋਂ ਅਸਤੀਫਾ ਦੇ ਦਿੱਤਾ ਸੀ। Ashok Tanwar
ਉਹ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੀ ਚੋਣ ਨੂੰ ਲੈਕੇ ਨਾਰਾਜ਼ ਹਨ ਅਤੇ ਟਿਕਟਾਂ ਨੂੰ ਖਰੀਦਣ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਾਂਗਰਸ ਨੂੰ ਇੱਕ ਆਦਮੀ ਨੇ ਹਾਈਜੈਕ ਕਰ ਲਿਆ ਹੈ। ਹਰਿਆਣਾ ਕਾਂਗਰਸ ਹੁਣ ਹੁੱਡਾ ਕਾਂਗਰਸ ਬਣ ਗਈ ਹੈ।
ਹਰਿਅਣਾ ‘ਚ ਵਿਧਾਨ ਸਭਾ ਲਈ 21 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ, ਨਤੀਜੇ 24 ਤਰੀਕ ਨੂੰ ਆਉਣਗੇ। ਤੰਵਰ ਨੇ ਕਿਹਾ ਕਿ ਉਨ੍ਹਾਂ ਨੇ ਉਮੀਦਵਾਰ ਚੋਣ ਲਈ 13 ਸੁਝਾਅ ਭੇਜੇ ਸਨ। ਇਨ੍ਹਾਂ ‘ਚ ਦਲਿਤ, ਮੁਸਲਿਮ, ਅਤੇ ਸਿੱਖਾਂ ਨੂੰ ਸਹੀ ਅਨੁਪਾਤ ‘ਚ ਟਿਕਟਾਂ ਦੇਣ ਲਈ ਕਿਹਾ ਗਿਆ ਸੀ। ਇਸ ਇਲਾਵਾ ਕਰਮਚਾਰ ਨੇਤਾ ਅਤੇ ਟ੍ਰੇਡ ਯੂਨੀਅਨ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੀ ਮੰਗ ਕਹੀ ਗਈ ਸੀ। ਜੇਜੇਪੀ ਅਤੇ ਇਨੈਲੋ ਤੋਂ ਆਏ ਨੇਤਾਵਾਂ ਨੂੰ ਟਿਕਟ ਨਾ ਦੇਣ ਦੇ ਸੁਝਾਅ ਸਨ ਪਰ ਟਿਕਟ ਵੰਡ ‘ਚ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਰਾਸ਼ਟਰ : ਟਿਕਟ ਦੀ ਵੰਡ ਤੋਂ ਨਾਰਾਜ਼ ਸੰਜੇ ਨਿਰੂਪਮ, ਨਹੀਂ ਕਰਨਗੇ ਪਾਰਟੀ ਵਾਸਤੇ ਪ੍ਰਚਾਰ
ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ : ਨਿਰੂਪਮ
ਮੁੰਬਈ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਪਰ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਨੇਤਾ ਸੰਜੇ ਨਿਰੂਪਮ ਨੇ ਵੀਰਵਾਰ ਨੂੰ ਟਵੀਟਰ ਜ਼ਰੀਏ ਪਾਰਟੀ ਤੇ ਗੰਭੀਰ ਦੋਸ਼ ਲਾਏ ਹਨ। ਸੰਜੇ ਟਿਕਟ ਵੰਡ ਨੂੰ ਲੈ ਕੇ ਪਾਰਟੀ ਹਾਈ ਕਮਾਨ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸ਼ਾਇਦ ਪਾਰਟੀ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਰਹਿ ਗਈ ਹੈ।
ਸੰਜੇ ਨਿਰੂਪਮ ਨੇ ਕਿਹਾ ਕਿ ”ਅਜਿਹਾ ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ। ਮੁੰਬਈ ‘ਚ ਮੈਂ ਵਿਧਾਨ ਸਭਾ ਚੋਣਾਂ ਲਈ ਸਿਰਫ਼ ਇੱਕ ਨਾਂਅ ਦੀ ਸਿਫਾਰਿਸ਼ ਕੀਤੀ ਸੀ। ਪਤਾ ਚੱਲਿਆ ਹੈ ਕਿ ਉਸ ਨੂੰ ਵੀ ਖਾਰਜ ਕਰ ਦਿੱਤਾ ਗਿਆ। ਮੈਂ ਲੀਡਰਸ਼ਿਪ ਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਅਜਿਹੀ ਸਥਿਤੀ ‘ਚ ਚੋਣ ਪ੍ਰਚਾਰ ‘ਚ ਹਿੱਸਾ ਨਹੀਂ ਲਵਾਂਗਾ। ਇਹ ਮੇਰਾ ਆਖੀਰੀ ਫੈਸਲਾ ਹੈ।” ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ।
ਅਗਲੇ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ”ਮੈਨੂੰ ਉਮੀਦ ਹੈ ਕਿ ਪਾਰਟੀ ਨੂੰ ਅਲਵਿਦਾ ਕਹਿਣ ਦਾ ਵਕਤ ਨਹੀਂ ਆਵੇਗਾ। ਪਰ, ਲੀਡਰਸ਼ਿਪ ਜਿਸ ਤਰ੍ਹਾਂ ਨਾਲ ਮੇਰੇ ਨਾਲ ਬਰਤਾਅ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਹੈ। ” ਜਾਣਕਾਰੀ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਮੰਬਈ ਕਾਂਗਰਸ ਦੇ ਕਈ ਨੇਤਾਵਾਂ ਨੇ ਪਾਰਟੀ ਛੱਡੀ ਹੈ। ਇਨ੍ਹਾਂ ‘ਚ ਐਕਟ੍ਰੈਸ ਉਰਮਿਲਾ ਮਾਤੋਂਡਕਰ ਅਤੇ ਕ੍ਰਿਪਾਸ਼ੰਕਰ ਸਿੰਘ ਵਰਗੇ ਵੱਡੇ ਨਾਂਅ ਸ਼ਾਮਲ ਹਨ। ਸੰਜੇ ਨਿਰੂਪਮ ਦੀ ਛਵੀ ਉੱਤਰ ਭਾਰਤੀ ਨੇਤਾ ਦੀ ਹੈ। ਬਿਹਾਰ ਤੋਂ ਤਾਲੂਕ ਰੱਖਣ ਵਾਲੇ ਸੰਜੇ ਨਿਰੂਪਮ ਨੇ ਰਾਜਨੀਤੀ ਦੀ ਸ਼ੁਰੂਵਾਤ ਸ਼ਿਵਸੇਨਾ ਨਾਲ ਕੀਤੀ ਸੀ। ਉਹ ਦੋ ਵਾਰ ਰਾਜ ਸਭਾ ਸਾਂਸਦ ਵੀ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨੀਆ ਨੂੰ ਮਿਲੀ ਸੰਸਦੀ ਦਲ ਦੀ ਕਮਾਨ
ਮੀਟਿੰਗ : ਕਰਾਰੀ ਹਾਰ ਤੋਂ ਬਾਅਦ ਰਾਹੁਲ ਬੋਲੇ-52 ਸਾਂਸਦ ਇੰਚ-ਇੰਚ ਦੀ ਲੜਾਈ ਲੜਨਗੇ
ਨਵੀਂ ਦਿੱਲੀ | ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਅੱਜ ਕਾਂਗਰਸ ਸੰਸਦੀ ਪਾਰਟੀ ਦੀ ਆਗੂ ਚੁਣੀ ਗਈ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਨਵੇਂ ਬਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਮੀਟਿੰਗ ‘ਚ ਸੋਨੀਆ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਆਗੂ ਆਗੂ ਚੁਣਿਆ ਗਿਆ
ਸੋਨੀਆ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਆਗੂ ਸੀ ਉਨ੍ਹਾਂ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਰੁਪਏ ਵੋਟਰਾਂ ਵੱਲੋਂ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਸੋਨੀਆ ਗਾਂਧੀ ਨੇ 12 ਕਰੋੜ ਵੋਟਰਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ ਸ਼ਨਿੱਚਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਹੋਈ ਕਾਂਗਰਸ ਸੰਸਦੀ ਦਲ ਦੀ ਮੀਟਿੰਗ ‘ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਾਂਗਰਸ ਮੈਂਬਰਾਂ ਨੂੰ ਇਹ ਯਾਦ ਰੱਖਣਾ ਹੈ ਕਿ ਅਸੀਂ ਸਾਰੇ ਸੰਵਿਧਾਨ ਲਈ ਲੜ ਰਹੇ ਹਾਂ ਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਦੇਸ਼  ਵਾਸੀ ਲਈ ਲੜ ਰਹੇ ਹਾਂ ਇਸ ਤੋਂ ਅੱਗੇ ਰਾਹੁਲ ਨੇ ਕਿਹਾ ਕਿ ਸਾਨੂੰ ਮਜ਼ਬੂਤ ਤੇ ਹਮਲਾਵਰ ਰਹਿਣਾ ਪਵੇਗਾ ਲੋਕ ਸਭਾ ਚੋਣਾਂ ‘ਚ ਬੇਹੱਦ ਘੱਟ ਸੀਟ ਜਿੱਤਣ ਦੇ ਬਾਵਜ਼ੂਦ ਰਾਹੁਲ ਨੇ ਤਾਕਤਵਰ ਹੋਣ ਦਾ ਅਹਿਸਾਸ ਕਰਵਾਇਆ ਤੇ ਕਿਹਾ ਕਿ ਅਸੀਂ 52 ਸਾਂਸਦ ਹਾਂ ਤੇ ਮੈਂ ਗਾਰੰਟੀ ਦਿੰਦਾ ਹਾਂ ਕਿ ਏ 52 ਹੀ ਭਾਜਪਾ ਤੋਂ ਇੰਚ-ਇੰਚ ਲੜਨ ਲਈ ਕਾਫ਼ੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਨਵੀਂ ਦਿੱਲੀ, ਏਜੰਸੀ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਸ਼ਨਿੱਚਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੀ ਗਈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਬੈਠਕ ‘ਚ ਸ੍ਰੀਮਤੀ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀਮਤੀ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਨੇਤਾ ਸੀ। ਉਹਨਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਵੋਟਰਾਂ ਦੁਆਰਾ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਹਨਾਂ ਨੇ ਧੰਨਵਾਦ ਪ੍ਰਗਟਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਗੂ ਦੀ ਗਲਤੀ ਜਾਂ ਪਾਰਟੀ ਦੀ ਰਣਨੀਤੀ
ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਫਾਇਰ ਬਰਾਂਡ ਉਮੀਦਵਾਰ ਪ੍ਰੱਗਿਆ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼ ਭਗਤ ਕਰਾਰ ਦੇ ਕੇ ਮਗਰੋਂ ਮਾਫ਼ੀ ਮੰਗ ਲਈ ਇਹੀ ਕੁਝ ਪਿਛਲੇ ਦਿਨੀਂ ਕਾਂਗਰਸ ਆਗੂ ਸੈਮ ਪਿਤਰੋਦਾ ਨੇ ਕੀਤਾ ਸੀ ਪਿਤਰੋਦਾ ਨੇ ਦਿੱਲੀ ‘ਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਜੋ ਹੋਇਆ ਸੋ ਹੋਇਆ ਆਖ ਕੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਮਗਰੋਂ ਪਿਤਰੋਦਾ ਨੇ ਵੀ ਮਾਫ਼ੀ ਮੰਗ ਲਈ ਇਹੋ ਜਿਹੇ ਬਿਆਨ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਦਿੰਦੇ ਰਹੇ ਹਨ ਆਪਣੇ ਆਪਣੇ ਆਗੂ ਬਾਰੇ ਪਾਰਟੀਆਂ ਦਾ ਨਜ਼ਰੀਆ ਤੇ ਪ੍ਰਤੀਕਿਰਿਆ ਬੜੀ ਨਿਰਾਸ਼ਾਜਨਕ ਹੈ ਪਾਰਟੀਆਂ ਤਿੰਨ ਕੰਮ ਹੀ ਕਰ ਰਹੀਆਂ ਹਨ ਇੱਕ ਤਾਂ ਆਗੂ ਦੇ ਬਿਆਨ ਦੀ ਨਿੰਦਾ ਕਰਦੀਆਂ ਹਨ ਦੂਜਾ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਦੱਸਦੀਆਂ ਹਨ, ਤੀਜਾ ਮਾਫ਼ੀ ਮੰਗਣ ਲਈ ਕਹਿੰਦੀਆਂ ਹਨ ਪਾਰਟੀਆਂ ਦੀ ਕਾਰਵਾਈ ਦੇ ਮਾਪਦੰਡ ਬੜੇ ਹਾਸੋਹੀਣੇ ਹਨ ਇੱਕ ਪਾਸੇ ਤਾਂ ਪਾਰਟੀਆਂ ਆਪਣੇ ਉਹਨਾਂ ਆਗੂਆਂ ਨੂੰ ਪੰਜ ਮਿੰਟਾਂ ‘ਚ ਬਰਖਾਸਤ ਕਰ ਦਿੰਦੀਆਂ ਹਨ ਜੋ ਪਾਰਟੀ ਖਿਲਾਫ਼ ਜ਼ਰਾ ਜਿੰਨੀ ਵੀ ਅਵਾਜ਼ ਕੱਢ ਦਿੰਦਾ ਹੈ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ, ਪਾਰਟੀ ਨੂੰ ਵੋਟ ਬੈਂਕ ਇੰਨਾ ਪਿਆਰਾ ਹੈ ਕਿ ਬਾਗੀ ਆਗੂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ‘ਚ ਭਾਜਪਾ ਨੇ ਆਪਣੇ ਸੀਨੀਅਰ ਆਗੂ ਆਈਪੀ ਸਿੰਘ ਨੂੰ ਪਾਰਟੀ ‘ਚੋਂ ਛੇ ਸਾਲ ਲਈ ਇਸ ਕਰਕੇ ਕੱਢ ਦਿੱਤਾ ਕਿਉਂਕਿ ਉਹ ਭਾਜਪਾ ਦੇ ਦੋ ਸੀਨੀਅਰ ਆਗੂਆਂ ਨੂੰ ‘ਗੁਜਰਾਤੀ ਠੱਗ’ ਕਹਿ ਰਿਹਾ ਸੀ ਪਿਛਲੇ ਸਾਲ ਭਾਜਪਾ ਨੇ ਮੱਧ ਪ੍ਰਦੇਸ਼ ‘ਚ ਆਪਣੇ 53 ਲੀਡਰਾਂ ਤੇ ਰਾਜਸਥਾਨ ‘ਚ 11 ਲੀਡਰਾਂ ਨੂੰ ਕੱਢ ਦਿੱਤਾ ਇਸੇ ਤਰ੍ਹਾਂ ਭਾਜਪਾ ਵੀ ਸ਼ਤਰੂਘਣ ਸਿੰਨ੍ਹਾ, ਯਸ਼ਵੰਤ ਸਿੰਨ੍ਹਾ ਤੇ ਨਵਜੋਤ ਸਿੰਘ ਸਿੰਧੂ  ਸਮੇਤ ਕਈ ਵੱਡੇ ਆਗੂਆਂ ਤੋਂ ਕਿਨਾਰਾ ਕਰ ਚੁੱਕੀ ਹੈ ਕਾਂਗਰਸ ਸ਼ਕੀਲ ਅਹਿਮਦ, ਜਗਮੀਤ ਬਰਾੜ, ਬੀਰਦਵਿੰਦਰ ਸਮੇਤ ਅਣਗਿਣਤ ਆਗੂਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਲਈ ਪਾਰਟੀ ‘ਚੋਂ ਕੱਢ ਚੁੱਕੀ ਹੈ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਹਿੱਤ ਤਾਂ ਬਹੁਤ ਪਿਆਰਾ ਹੈ ਦੇਸ਼ ਦਾ ਹਿੱਤ ਨਹੀਂ ਸਿਖਰ ਤਾਂ ਪ੍ਰੱਗਿਆ ਨੇ ਕਰ ਦਿੱਤੀ ਪਰ ਉਸ ਤੋਂ ਮਾਫ਼ੀ ਮੰਗਵਾ ਕੇ ਭਾਜਪਾ ਸੁਰਖਰੂ ਹੋ ਗਈ ਇਹੀ ਕੁਝ ਪਿਤਰੋਦਾ ਦੇ ਮਾਮਲੇ ‘ਚ ਹੋਇਆ ਸਵਾਲ ਉੱਠਦਾ ਹੈ ਕਿ ਕੀ ਦੇਸ਼ ਦੀਆਂ ਮਹਾਨ ਹਸਤੀਆਂ ਜਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਇਤਰਾਜ਼ ਵਾਲੀ ਬਿਆਨਬਾਜ਼ੀ ਕਰਨ ਨਾਲ ਦੇਸ਼ ਦੀ ਏਕਤਾ, ਸੰਸਕ੍ਰਿਤੀ ਤੇ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਂਦੀ ਜਾਂ ਕੁਰਸੀ ਦੀ ਰਾਜਨੀਤੀ ‘ਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਪਾਰਟੀਆਂ ਵੱਡੀਆਂ ਗਲਤੀਆਂ ਦੇ ਬਾਵਜ਼ੂਦ ਕਿਸੇ ਆਗੂ ਨੂੰ ਇੱਕ ਦਿਨ ਲਈ ਵੀ ਮੁਅੱਤਲ (ਨਿਲੰਬਤ) ਨਹੀਂ ਕਰਦੀਆਂ ਅਸਲ ਗੱਲ ਇਹ ਹੈ ਕਿ ਵਿਵਾਦ ਵਾਲੇ ਬਿਆਨ ਦੇਣੇ ਦਿਵਾਉਣੇ ਹੀ ਪਾਰਟੀਆਂ ਦੀ ਰਣਨੀਤੀ ਦਾ ਹਿੱਸਾ ਹੈ ਪਾਰਟੀਆਂ ਜਨਤਾ ‘ਚ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਕ ‘ਚ ਲਹਿਰ ਚਲਾਉਣ ਲਈ ਕੋਈ ਨਾ ਕੋਈ ਛੁਰਲੀਬਾਜ਼ ਆਗੂ ਰੱਖਦੀਆਂ ਹਨ ਜੋ ਕੋਈ ਪੁੱਠਾ ਸਿੱਧਾ ਬਿਆਨ ਦੇ ਕੇ ਇੱਕ ਖਾਸ ਵਰਗ ਦੇ ਵੋਟਰਾਂ ਨੂੰ ਖੁਸ਼ ਕਰਦਾ ਹੈ ਪਰ ਅਜਿਹੀ ਬਿਆਨਬਾਜ਼ੀ ਦੇਸ਼ ਲਈ ਖਤਰਨਾਕ ਹੈ ਤੇ ਅਜਿਹੇ ਲੀਡਰਾਂ ਦਾ ਕਰਨਾ ਬਚਾਓ ਦੇਸ਼ ਦਾ ਨੁਕਸਾਨ ਕਰਨਾ ਹੈ ਚੰਗਾ ਹੋਵੇ ਜੇਕਰ ਦੇਸ਼ ਹਿੱਤ ‘ਚ ਸਾਰੀਆਂ ਸਿਆਸੀ ਪਾਰਟੀਆਂ ਬੜਬੋਲੇ ਆਗੂਆਂ ਨੂੰ ਸਬਕ ਸਿਖਾਉਣ ਲਈ ਕੋਈ ਠੋਸ ਕਾਰਵਾਈ ਕਰਕੇ ਮਿਸਾਲ ਪੈਦਾ ਕਰਨ ਮਾਫ਼ੀ ਸਿਰਫ਼ ਦੋ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਬਣ ਗਿਆ ਹੈ, ਪਛਤਾਵਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਦੇ ਸਮਝਾਏ ਨਹੀਂ ਸਮਝੇ ਧੀਮਾਨ, ਕਿਹਾ, ਪਾਰਟੀ ਛੱਡ ਸਕਦਾ ਹਾਂ ਪੁੱਤਰ ਨਹੀਂ
ਸੁਰਜੀਤ ਸਿੰਘ ਧੀਮਾਨ ਦਾ ਪੁੱਤਰ ਲੜੇਗਾ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ
ਚੰਡੀਗੜ (ਅਸ਼ਵਨੀ ਚਾਵਲਾ) | ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਹੇ ਜਸਵਿੰਦਰ ਸਿੰਘ ਧੀਮਾਨ ਦੇ ਪਿਤਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟੋ ਟੁੱਕ ਸਾਫ਼ ਜੁਆਬ ਦੇ ਦਿੱਤਾ ਹੈ ਕਿ ਉਹ ਪਾਰਟੀ ਤਾਂ ਛੱਡ ਸਕਦੇ ਹਨ ਪਰ ਆਪਣੇ ਪੁੱਤਰ ਨੂੰ ਛੱਡ ਨਹੀਂ ਸਕਦੇ । ਇਸ ਦੀ ਥਾਂ ਜੇਕਰ ਉਨ੍ਹਾਂ ਦਾ ਪੁੱਤਰ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਖੜਾ ਹੋਇਆ ਤਾਂ ਉਹ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਵੋਟਾਂ ਮੰਗਣ ਦੀ ਥਾਂ ਉਨਾਂ ਦੇ ਖ਼ਿਲਾਫ਼ ਆਪਣੇ ਪੁੱਤਰ ਲਈ ਹੀ ਵੋਟਾਂ ਮੰਗਣਗੇ।
ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ਨੂੰ ਮਨਾਉਣ ਦੀ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਪਰ ਅਮਰਿੰਦਰ ਸਿੰਘ ਦੇ ਕਾਫ਼ੀ ਜਿਆਦਾ ਸਮਝਾਉਣ ਤੋਂ ਬਾਅਦ ਵੀ ਸੁਰਜੀਤ ਸਿੰਘ ਧੀਮਾਨ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ‘ਤੇ ਦਬਾਓ ਬਣਾਉਣ ਲਈ ਵਿਧਾਇਕ ਨੱਥੂ ਰਾਮ ਨੂੰ ਵੀ ਕਾਂਗਰਸ ਭਵਨ ਵਿਖੇ ਮੀਟਿੰਗ ਲਈ ਸੱਦਿਆ ਸੀ ਪਰ ਇਸ ਰਾਮ-ਲਖਨ ਵਿਧਾਇਕਾਂ ਦੀ ਜੋੜੀ ਨੂੰ ਮਨਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।
ਨੱਥੂ ਰਾਮ ਪਹਿਲਾਂ ਤੋਂ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਉਨਾਂ ਦੇ ਹਲਕੇ ਵਿੱਚ ਕਥਿਤ ਦਖ਼ਲ-ਅੰਦਾਜ਼ੀ ਦੇ  ਜਿਆਦਾ ਨਰਾਜ਼ ਚਲ ਰਹੇ ਹਨ। ਜਿਸ ਕਾਰਨ ਇਸ ਮੀਟਿੰਗ ਵਿੱਚ ਸੁਨੀਲ ਜਾਖੜ ਖ਼ੁਦ ਗੈਰ ਹਾਜ਼ਰ ਰਹੇ ਹਨ। ਹਾਲਾਂਕਿ ਇਸ ਮੀਟਿੰਗ ਵਿੱਚ ਹਾਜ਼ਰ ਰਹਿੰਦੇ ਹੋਏ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੀ ਕੁਝ ਹੱਦ ਭੂਮਿਕਾ ਨਿਭਾਉਂਦੇ ਹੋਏ ਕੋਸ਼ਿਸ਼ ਤਾਂ ਕੀਤੀ ਪਰ ਉਨਾਂ ਦੀ ਇਹ ਕੋਸ਼ਸ਼ ਵੀ ਕਾਮਯਾਬ ਨਹੀਂ ਹੋ ਸਕੀ।
ਸੁਰਜੀਤ ਸਿੰਘ ਧੀਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮਾਣ ਸਨਮਾਨ ਕਰਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਉਹ ਆਪਣੇ ਪੁੱਤਰ ਦੇ ਖ਼ਿਲਾਫ਼ ਨਹੀਂ ਜਾ ਸਕਦੇ । ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਲਈ ਉਨਾਂ ਦੇ ਪੁੱਤਰ ਜਸਵਿੰਦਰ ਸਿੰਘ ਨੇ ਪਹਿਲਾਂ ਤੋਂ ਹੀ ਤਿਆਰੀ ਉਲੀਕੀ ਹੋਈ ਸੀ ਪਰ ਉਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ, ਇਸ ਲਈ ਜੇਕਰ ਉਨਾਂ ਦਾ ਪੁੱਤਰ ਸੰਗਰੂਰ ਲੋਕ ਤਾਂ ਉਹ ਆਪਣੇ ਪੁੱਤਰ ਦੇ ਹੱਕ ਵਿੱਚ ਹੀ ਘਰ ਘਰ ਕੇ ਵੋਟਾਂ ਮੰਗਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਲਕਾ ਬਠਿੰਡਾ: ਪੈਰਾਸ਼ੂਟੀ ਉਮੀਦਵਾਰ ਉਤਾਰਦੀ ਰਹੀ ਹੈ ਕਾਂਗਰਸ ਪਾਰਟੀ
ਬਠਿੰਡਾ, ਅਸ਼ੋਕ ਵਰਮਾ
ਸਿਆਸੀ ਪੱਖ ਤੋਂ ਅਹਿਮ ਸਮਝੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ‘ਚ ਕਾਂਗਰਸ ਨੇ ਬਹੁਤੀ ਵਾਰ ਉਮੀਦਵਾਰਾਂ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਹੈ ਜੋ ਕਿ ਤਕਰੀਬਨ ਹਾਰਦੇ ਹੀ ਰਹੇ ਹਨ ਭਾਵੇਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਸਮੇਤ ਕਾਂਗਰਸ ਦੀ ਟਿਕਟ ਦੇ ਚਾਰ ਦਾਅਵੇਦਾਰ ਸਥਾਨਕ ਨੇਤਾ ਨੂੰ ਉਮੀਦਵਾਰ ਬਣਾਉਣ ਦੀ ਵਕਾਲਤ ਕਰ ਚੁੱਕੇ ਹਨ ਪਰ ਉਮੀਦਵਾਰ ਦੇ ਐਲਾਨ ‘ਚ ਹੋ ਰਹੀ ਦੇਰੀ ਕਾਰਨ ਇਸ ਵਾਰ ਵੀ ਬਾਹਰੀ ਨੇਤਾ ਨੂੰ ਮੈਦਾਨ ‘ਚ ਉਤਾਰਨ ਦੀਆਂ ਅਟਕਲਾਂ ਤੇਜ ਹੋ ਗਈਆਂ ਹਨ ।
ਸੂਤਰਾਂ ਮੁਤਾਬਕ ਬਠਿੰਡਾ ਹਲਕੇ ‘ਚ ਇਸ ਵੇਲੇ ਸਭ ਤੋਂ ਵੱਧ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂਅ ਦੀ ਚਰਚਾ ਹੈ ਜਦੋਂਕਿ ਸਾਬਕਾ ਮੰਤਰੀ ਰਜਿੰਦਰ ਕੌਰ ਭੱਠਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵੀ ਵਿਚਾਰਿਆ ਜਾ ਰਿਹਾ ਹੈ ਸੰਸਦੀ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇਸ ਤੋਂ ਪਹਿਲਾਂ 8 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਬਾਹਰ ਤੋਂ ਲਿਆਂਦੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਲਿਆਂਦਾ ਪਰ ਜਿੱਤ ਸਿਰਫ ਦੋ ਵਾਰ ਹੋਈ ਹੈ ਸਾਲ 2014 ਦੀਆਂ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਵਾਲੇ ਮਨਪ੍ਰੀਤ ਸਿੰਘ ਵਰਗੇ ਧੜੱਲੇਦਾਰ ਉਮੀਦਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਬਾਦਲ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਹੈ ਪਰ ਵਿਧਾਨ ਸਭਾ ਹਲਕਾ ਲੰਬੀ ਸੰਸਦੀ ਹਲਕੇ ਬਠਿੰਡਾ ਦਾ ਭਾਗ ਹੈ ਫਿਰ ਵੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਹੋਣ ਕਾਰਨ ਉਨ੍ਹਾਂ ਨੂੰ ਅੰਸ਼ਿਕ ਰੂਪ ‘ਚ ਬਾਹਰੀ ਹੀ ਮੰਨਿਆ ਗਿਆ ਸੀ ।
ਸਾਲ 1989 ਦੌਰਾਨ ਕਰਵਾਈਆਂ ਗਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਆਗੂ ਗੁਰਦੇਵ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਸੀ ਜੋ ਕਿ ਚੋਣ ਹਾਰ ਗਏ ਸਨ ਤਿੰਨ ਸਾਲ ਬਾਅਦ 1992 ਵਿੱਚ ਮੱਧਕਾਲੀ ਚੋਣਾਂ ਦੌਰਾਨ ‘ਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਦਾ ਸਬੰਧ ਮੋਗਾ ਜਿਲ੍ਹੇ ਨਾਲ ਸੀ ਜੋ ਕਿ ਚੋਣ ਜਿੱਤ ਗਏ ਸਨ ਸਾਲ 1996 ਵਿੱਚ ਇੱਕ ਵਾਰ ਫਿਰ ਲੋਕ ਸਭਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਗਈਆਂ ਸਨ ਇਸ ਮੌਕੇ ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਵਜੋਤ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਸਰਵਜੋਤ ਸਿੰਘ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਤ ਸੀ ਅਤੇ ਉਹ ਹਾਰ ਵੀ ਗਿਆ ਸੀ ਮੁਲਕ ‘ਚ ਇੱਕ ਵਾਰ ਫਿਰ ਤੋਂ ਸਾਲ 1998 ਅਤੇ 1999 ਵਿਚ ਮੱਧਕਾਲੀ ਚੋਣਾਂ ਹੋਈਆਂ ਸਨ ਦੋਵਾਂ ਵਾਰ ਕਾਂਗਰਸ ਨੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਮਝੌਤੇ ਤਹਿਤ ਸੀਪੀਆਈ ਨੂੰ ਸੀਟ ਛੱਡੀ ਸੀ ਅਤੇ ਦੋਵੇਂ ਵਾਰ ਉਮੀਦਵਾਰ ਸੰਗਰੂਰ ਜਿਲ੍ਹੇ ਨਾਲ ਸਬੰਧਤ ਭਾਨ ਸਿੰਘ ਭੌਰਾ ਸਨ ਭਾਨ ਸਿੰਘ ਭੌਰਾ ਨੂੰ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਦੂਸਰੀ ਵਾਰ ਚੋਣ ਜਿੱਤ ਗਏ ਸਨ ਉਸ ਮਗਰੋਂ ਪੰਜ ਸਾਲ ਬਾਅਦ ਕਰਵਾਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਹੋ ਗਿਆ ਅਤੇ ਇਸ ਮੌਕੇ ਭਾਨ ਸਿੰਘ ਭੌਰਾ ਦੀ ਧਰਮਪਤਨੀ ਉਮੀਦਵਾਰ ਸਨ ਜਿੰਨ੍ਹਾਂ ਦੀ ਹਾਰ ਹੋ ਗਈ ਸੀ ਸਾਲ 2009 ਵਿੱਚ ਜਦੋਂ ਬਠਿੰਡਾ ਸੰਸਦੀ ਹਲਕਾ ਰਾਖਵੇਂ ਤੋਂ ਜਨਰਲ ਹੋ ਗਿਆ ਤਾਂ ਪਹਿਲੀ ਵਾਰ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਟੱਕਰ ‘ਚ ਕਾਂਗਰਸ ਪਾਰਟੀ ਪਟਿਆਲਾ ਜਿਲ੍ਹੇ ਦੇ ਨਿਵਾਸੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਚੋਣ ਮੈਦਾਨ ‘ਚ ਲਿਆਈ ਸੀ ਜਬਰਦਸਤ ਸਿਆਸੀ ਘਮਾਸਾਣ ਦੌਰਾਨ ਰਣਇੰਦਰ ਦੀ ਤਕਰੀਬਨ ਸਵਾ ਲੱਖ ਵੋਟਾਂ ਨਾਲ ਹਾਰ ਹੋਈ ਸੀ ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ‘ਚ ਇਹ ਸੰਸਦੀ ਹਲਕਾ ਕਾਂਗਰਸ ਦੀਆਂ ਆਸ਼ਾਵਾਂ ‘ਤੇ ਖਰਾ ਉੱਤਰਨ ਵਾਲਾ ਉਮੀਦਵਾਰ ਨਹੀਂ ਪੈਦਾ ਕਰ ਸਕਿਆ ਜਿਸ ਕਰਕੇ ਕਾਂਗਰਸੀ ਹਾਈਕਮਾਂਡ ਨੇ ਹਾਰ ਦੇ ਬਾਵਜੂਦ ਸਥਾਨਕ ਆਗੂ ਨੂੰ ਟਿਕਟ ਦੇਣਾ ਠੀਕ ਨਹੀਂ ਸਮਝਿਆ ਹੈ ਅਜਿਹਾ ਨਹੀਂ ਹੈ ਕਿ ਕਾਂਗਰਸੀ ਆਗੂ ਟਿਕਟ ਲਈ ਦਾਅਵੇਦਾਰੀ ਨਹੀਂ ਜਤਾਉਂਦੇ, ਹਰ ਕਾਂਗਰਸ ਦੇ ਆਗੂ ਟਿਕਟ ਦੀ ਮੰਗ ਕਰਦੇ ਹਨ ਪਰ ਸਥਾਨਕ ਲੀਡਰਸ਼ਿਪ ਨੂੰ ਕੇਂਦਰੀ ਸੱਤਾ ਮੁਤਾਬਕ ਤਜ਼ਰਬੇ ਅਤੇ ਲਾਬਿੰਗ ਦੀ ਘਾਟ ਕਾਰਨ ਕਿਸੇ ਨੂੰ ਵੀ ਸਫਲਤਾ ਨਹੀਂ ਮਿਲ ਸਕੀ ਹੈ।
ਪੁਣਛਾਣ ਕਰਕੇ ਉਮੀਦਵਾਰ ਬਣਾਏ ਹਾਈ ਕਮਾਂਡ: ਸੰਧੂ
ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ, ਪੀ.ਪੀ.ਸੀ.ਸੀ. ਦੇ ਡੈਲੀਗੇਟ ਅਤੇ ਹਲਕੇ ਤੋਂ ਟਿਕਟ ਅਪਲਾਈ ਕਰਨ ਵਾਲੇ ਟਹਿਲ ਸਿੰਘ ਸੰਧੂ ਬਠਿੰਡਾ ਦਾ ਕਹਿਣਾ ਸੀ ਕਿ ਕਾਂਗਰਸ ਹਾਈ ਕਮਾਂਡ ਨੂੰ ਪਿਛਲੇ ਨਤੀਜਿਆਂ ਦੀ ਪੁਣਛਾਣ ਕਰਕੇ ਹਲਕੇ ਨਾਲ ਸਬੰਧਤ ਆਗੂ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਸਥਾਨਕ ਵਰਕਰਾਂ ਨੂੰ ਹਲਕੇ ਦੇ ਮਹੌਲ ਅਤੇ ਪ੍ਰਸਥਿਤੀਆਂ ਬਾਰੇ ਪੂਰੀ-ਪੂਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਅਧਾਰ ‘ਤੇ ਉਨ੍ਹਾਂ ਦੇ ਚੋਣ ਜਿੱਤਣ ਦੇ ਮੌਕੇ ਵਧ ਜਾਂਦੇ ਹਨ ਉਨ੍ਹਾਂ ਕਿਹਾ ਕਿ ਬੇਸ਼ੱਕ ਸੀਨੀਅਰਤਾ ਦੇ ਪੱਖ ਤੋਂ ਉਨ੍ਹਾਂ ਦਾ ਹੱਕ ਬਣਦਾ ਹੈ ਫਿਰ ਵੀ ਉਹ ਚਾਰੇ ਦਾਅਵੇਦਾਰਾਂ ‘ਚੋਂ ਕਿਸੇ ਇੱਕ ਨੂੰ ਟਿਕਟ ਦੇਣ ਦੀ ਮੰਗ ਕਰਦੇ ਹਨ ਸ੍ਰੀ ਸੰਧੂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਇਹ ਪੱਖ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਫਿਰ ਵੀ ਜਿਸ ਨੂੰ ਵੀ ਉਮੀਦਵਾਰ ਬਣਾਇਆ ਜਾਏਗਾ ਸਭ ਕਾਂਗਰਸੀ ਉਸ ਖਾਤਰ ਵੋਟਾਂ ਦੀ ਮੰਗ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।