Expelled - Sach Kahoon Punjabi
ਕਰਤਾਰਪੁਰ ਸਾਹਿਬ ਲਾਂਘਾ: ਭਾਰਤ ਤੇ ਪਾਕਿ ਅਧਿਕਾਰੀਆਂ ਦੀ ਮੀਟਿੰਗ ਅੱਜ
ਰਾਵੀ ਦਰਿਆ ‘ਤੇ ਪੁਲ ਬਣਾਉਣ ਦਾ ਮਾਮਲਾ ਅਹਿਮ ਮੁੱਦਾ
ਰਾਜਨ ਮਾਨ, ਅੰਮ੍ਰਿਤਸਰ
ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿੱਚ 14 ਜੁਲਾਈ ਨੂੰ ਦੂਜੇ ਗੇੜ ਦੀ ਵਾਹਘਾ ਵਿਖੇ ਹੋਣ ਜਾ ਰਹੀ ਮੀਟਿੰਗ ਵਿੱਚ ਇਸ ਲਾਂਘੇ ਦੌਰਾਨ ਰਾਵੀ ਦਰਿਆ ‘ਤੇ ਬਣਨ ਵਾਲੇ ਪੁਲ ਤੇ ਹੋਰ ਕਈ ਅਹਿਮ ਮੁੱਦਿਆਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਜਾਣਕਾਰੀ ਅਨੁਸਾਰ ਇਸ ਮੀਟਿੰਗ ‘ਚ ਜਿਨ੍ਹਾਂ ਮੁੱਦਿਆਂ ‘ਤੇ ਗੱਲਬਾਤ ਕੀਤੀ ਜਾਣੀ ਹੈ, ਉਨ੍ਹਾਂ ‘ਚ ਸਭ ਤੋਂ ਅਹਿਮ ਮੁੱਦਾ ਰਾਵੀ ਦਰਿਆ ‘ਤੇ ਬਣਾਇਆ ਜਾਣ  ਵਾਲਾ ਪੁਲ ਹੈ ਇਸ ਦੌਰਾਨ  ਲਾਂਘੇ ਦੇ ਉਦਘਾਟਨੀ ਸਮਾਰੋਹ ਦੀ ਤਰੀਕ ਅਤੇ ਸਮਾਂ ਨਿਸ਼ਚਿਤ ਕਰਨਾ ਰਹੇਗਾ ਪਾਕਿਸਤਾਨ ਵੱਲੋਂ ਆਪਣੇ ਪਾਸੇ ਕੰਮ ਵਿੱਚ ਬਹੁਤ ਤੇਜ਼ੀ ਲਿਆਂਦੀ ਗਈ ਹੈ ਅਤੇ ਲਗਭਗ ਮੁਕੰਮਲ ਹੋਣ ਦੇ ਨੇੜੇ ਪਹੁੰਚ ਗਿਆ ਹੈ
ਉਧਰ ਪਾਕਿਸਤਾਨ ਨੇ ਇੱਕ ਹੋਰ ਪਹਿਲ ਕਦਮੀ ਕਰਦਿਆਂ ਕੱਲ੍ਹ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਬਣੀ ਕਮੇਟੀ ਵਿੱਚ ਸ਼ਾਮਲ ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨੂੰ ਬਾਹਰ ਕਰ ਦਿੱਤਾ ਹੈ ਪਾਕਿਸਤਾਨ ਸਰਕਾਰ ਨੇ ਚਾਵਲਾ ਨੂੰ ਦੋਹਾਂ ਹੀ ਕਮੇਟੀਆਂ ਤੋਂ ਲਾਂਭੇ ਕਰਕੇ ਭਾਰਤ ਵੱਲੋਂ ਹਾਲ ਹੀ ਵਿੱਚ ਖਾਲਿਸਤਾਨ ਪੱਖੀ ਵਿਅਕਤੀਆਂ ਵਿਰੁੱਧ ਚੁੱਕੇ ਕਦਮਾਂ ਵਿੱਚ ਹਾਮੀ ਭਰੀ ਹੈ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਕਰਕੇ ਕੱਲ੍ਹ ਹੋਣ ਵਾਲੀ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਦੀ ਮੀਟਿੰਗ ਲਈ ਸੁਖਾਵਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਗੋਪਾਲ ਚਾਵਲਾ ਨੂੰ ਕਰਤਾਰਪੁਰ ਲਾਂਘੇ ਸਬੰਧੀ ਬਣਾਈ ਗਈ ਕਮੇਟੀ ਵਿੱਚ ਲਿਆ ਗਿਆ ਸੀ ਅਤੇ ਇਸ ਗੱਲ ਦਾ ਭਾਰਤ ਵੱਲੋਂ ਰੋਸ ਵੀ ਜਿਤਾਇਆ ਗਿਆ ਸੀ
ਕਰਤਾਰਪੁਰ ਲਾਂਘਾ ਖੋਲ੍ਹਣ ਦੇ ਰਾਹ ‘ਚ ਦਰਿਆ ਤੇ ਪੁਲ ਦੀ ਉਸਾਰੀ ਨੂੰ ਲੈ ਕੇ ਅਜੇ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਵੱਲੋਂ ਇੱਕ ਰਾਏ ਨਹੀਂ ਬਣ ਰਹੀ ਭਾਰਤ ਪੁਲ ਉਸਾਰਨ ਦੇ ਪੱਖ ‘ਚ ਹੈ ਜਦਕਿ ਪਾਕਿਸਤਾਨ ਉਥੇ ਕਾਜ਼ਵੇਅ ਬਣਾਉਣਾ ਚਾਹੁੰਦਾ ਹੈ ਦੋਵੇਂ ਮੁਲਕਾਂ ‘ਚ ਰਾਵੀ ‘ਤੇ 330 ਮੀਟਰ ਲੰਬੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋੜਨ ‘ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਿਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਦੇ ਨਵੰਬਰ ‘ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸੜਕਾਂ ਨੂੰ ਪੁਲ ਰਾਹੀਂ ਪਾਕਿਸਤਾਨੀ ਸੜਕਾਂ ਨਾਲ ਜੋੜ ਦਿੱਤਾ ਜਾਵੇ ਹਵਾਈ ਅੱਡੇ ਵਰਗੇ ਟਰਮੀਨਲ ਦਾ ਅੰਤਿਮ ਨਿਰੀਖਣ 31 ਅਕਤੂਬਰ ਨੂੰ ਹੋਵੇਗਾ ਜਿੱਥੇ 50 ਤੋਂ ਵੱਧ ਇਮੀਗਰੇਸ਼ਨ ਕਾਂਊਂਟਰ  ਸਥਾਪਤ ਕੀਤੇ ਜਾ ਰਹੇ ਹਨ
ਸੂਤਰਾਂ ਨੇ ਕਿਹਾ ਕਿ ਭਾਰਤ ਵੱਲੋਂ ਉੱਚ ਤਕਨਾਲੋਜੀ ਵਾਲੀ ਨਿਗਰਾਨ ਪ੍ਰਣਾਲੀ ਅਤੇ ਸੁਰੱਖਿਆ ਉਪਕਰਣ ਲਾਏ ਜਾਣਗੇ ਦੋਵੇਂ ਮੁਲਕਾਂ ਵਿਚਕਾਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ ਲੈ ਕੇ ਵੀ ਮਤਭੇਦ ਹਨ ਭਾਰਤ ਚਾਹੁੰਦਾ ਹੈ ਕਿ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਜਦਕਿ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਗਿਣਤੀ 750 ਰੱਖਣ ਲਈ ਕਿਹਾ ਹੈ ਮੀਟਿੰਗ ਵਿੱਚ ਇਸ ਤੋਂ ਇਲਾਵਾ ਇਸੇ ਨਾਲ ਸਬੰਧਿਤ ਕੁਝ ਹੋਰ ਨੁਕਤੇ, ਜਿਵੇਂ ਕਿ ਕੀ ਉਦਘਾਟਨੀ ਸਮਾਰੋਹ ਸਾਂਝੇ ਤੌਰ ‘ਤੇ ਹੋਵੇਗਾ ਅਤੇ ਇਸ ‘ਚ ਕਿਹੜੀ-ਕਿਹੜੀ ਮੁੱਖ ਸ਼ਖ਼ਸੀਅਤ ਸ਼ਾਮਿਲ ਹੋਵੇਗੀ, ਬਾਰੇ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸੂਤਰਾਂ ਅਨੁਸਾਰ ਪਾਕਿ ਇਸ ਬਾਰੇ ਪਹਿਲਾਂ ਹੀ ਤੈਅ ਕਰ ਚੁੱਕਿਆ ਹੈ ਕਿ ਉਕਤ ਸਮਾਗਮ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਜੋੜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਵੇਗੀ ਅਤੇ ਏਧਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2 ਨਵੰਬਰ ਨੂੰ ਹੋਈ ਸੀ ਨਾਮਜ਼ਦਗੀ ਪੱਤਰ ਭਰਨ ਦੀ ਸ਼ੁਰੂਆਤ
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਂਅ ਵਾਪਸ ਲੈਣ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਵੀ ਪਾਰਟੀ ਲਕੀਰ ਨੂੰ ਨਾ ਮੰਨਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲਗਭਗ ਪੰਜ ਦਰਜਨ ਨੇਤਾਵਾਂ ਨੂੰ ਪ੍ਰਦੇਸ਼ ਸੰਗਠਨ ਨੇ ਛੇ ਸਾਲ ਲਈ ਬਾਹਰ ਕਰ ਦਿੱਤਾ। ਭਾਜਪਾ ਦੇ ਸੂਤਰਾਂ ਨੇ ਅੱਜ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਕੱਲ੍ਹ ਨਾਂਅ ਵਾਪਸੀ ਦਾ ਆਖ਼ਰੀ ਦਿਨ ਸੀ।
ਪਾਰਟੀ ਅਜਿਹੇ ਨੇਤਾਵਾਂ ਨੂੰ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਦੇ ਖਿਲਾਫ ਚੋਣ ਨਾ ਲੜਨ ਲਈ ਮਨਾ ਰਹੀ ਸੀ, ਜਿਨ੍ਹਾਂ ਨੇ ਕਿਸੇ ਹੋਰ ਦਲ ਦੇ ਟਿਕਟ ਉੱਤੇ ਜਾਂ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਲਗਭਗ ਇੱਕ ਦਰਜਨ ਆਗੂਆਂ ਨੇ ਨਾਂਅ ਵਾਪਸ ਲੈ ਲਿਆ ਪਰ ਪੰਜ ਦਰਜ਼ਨ ਨੇਤਾ ਨਹੀਂ ਮੰਨੇ। ਸੂਤਰਾਂ ਅਨੁਸਾਰ ਕੱਲ੍ਹ ਦੇਰ ਰਾਤ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਦੀ ਹਾਜ਼ਰੀ ‘ਚ ਹੁਈ ਉੱਤਮ ਨੇਤਾਵਾਂ ਦੀ ਬੈਠਕ ‘ਚ ਬਗਾਵਤੀ ਤੇਵਰ ਵਿਖਾਉਣ ਵਾਲੇ ਅਜਿਹੇ ਸਾਰੇ ਨੇਤਾਵਾਂ ਨੂੰ ਛੇ ਸਾਲ ਲਈ ਬਾਹਰ ਕਰ ਦਿੱਤਾ ਗਿਆ।
ਰਾਜ ਵਿੱਚ ਸਾਰੇ 230 ਸੀਟਾਂ ਲਈ ਨਾਮਾਂਕਨਪਤਰ ਦਾਖਲ ਕਰਨ ਦਾ ਕਾਰਜ 2 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਨੌਂ ਨਵੰਬਰ ਤੱਕ 4157 ਪ੍ਰਤਿਆਸ਼ੀਆਂ ਵਲੋਂ ਨਾਮਾਂਕਨਪਤਰ ਦਾਖਲ ਕੀਤੇ ਗਏ। ਨਾਂਅ ਵਾਪਸੀ ਦੇ ਆਖਰੀ ਦਿਨ ਬੁੱਧਵਾਰ ਨੂੰ 556 ਉਮੀਦਵਾਰਾਂ ਨੇ ਨਾਂਅ ਵਾਪਸ ਲਈ ਅਤੇ ਹੁਣ ਲਗਭਗ 2900 ਉਮੀਦਵਾਰ ਮੈਦਾਨ ‘ਚ ਹਨ। ਬਾਕੀ ਲਗਭਗ ਸੱਤ ਸੌ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਂਚ ਦੌਰਾਨ ਤਕਨੀਕੀ ਖਾਮੀਆਂ ਕਾਰਨ ਰੱਦ ਕਰ ਦਿੱਤੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਂਧੀ ਨਗਰ: ਗੁਜਰਾਤ ਕਾਂਗਰਸ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ ਦਾ ਸ਼ੁੱਕਰਵਾਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੁਲਾਏ ਗਏ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਲੋਕਾਂ ਨੇ ਸਾਨੂੰ ਪਬਲਿਕ ਜ਼ਿੰਦਗੀ ਸਿਖਾਈ।
ਕਾਂਗਰਸ ਨੇ ਤਾਂ ਮੈਨੂੰ 24ਘੰਟੇ ਪਹਿਲਾਂ ਹੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਗੁਜਰਾਤ ਵਿੱਚ ਪ੍ਰੈਜੀਡੈਂਟ ਇਲੈਕਸ਼ਨ ਦੌਰਾਨ ਵਾਘੇਲਾ ਨੇ ਕਰਾਸ ਵੋਟਿੰਗ ਕਰਵਾਈ। ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਉਹ ਵਾਘੇਲਾ ਦੇ ਇਸ ਸੰਮੇਲਨ ਵਿੱਚ ਨਾ ਜਾਣ। ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ, ਇਸ ਵਿੱਚ ਮੈਂ ਕੀ ਕਹਾਂ? ਆਉਣਾ ਹੈ ਤਾਂ ਆਉਣ, ਨਹੀਂ ਆਉਣਾ ਹੈ ਤਾਂ ਕੋਈ ਨਹੀਂ। ਪਾਰਟੀ (ਕਾਂਗਰਸ) ਨੂੰ ਆਪਣੇ ਵਰਕਰਾਂ ਨੂੰ ਰੋਕਣ ਦਾ ਹੱਥ ਹੈ।
ਖੁੱਲ੍ਹ ਕੇ ਸਾਹਮਣੇ ਆਏ
ਆਪਣੇ ਜਨਮ ਦਿਨ ਪ੍ਰੋਗਰਾਮ ਵਿੱਚ ਕਾਂਗਰਸ ਨੇਤਾਵਾਂ ਦੇ ਆਉਣ ‘ਤੇ ਰੋਕ ਤੋਂ ਭੜਕੇ ਵਾਘੇਲਾ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਵਾਘੇਲਾ ਨੇ ਕਿਹਾ ਕਿ ਪਾਰਟੀ ਨੂੰ ਹੱਕ ਹੈ ਆਪਣੇ ਵਰਕਰ ਨੂੰ ਰੋਕਣ ਦਾ ਅਤੇ ਵਰਕਰ ਦਾ ਅਧਿਕਾਰ ਹੈ ਆਵੇ ਜਾਂ ਨਾ ਆਵੇ। ਇਹ ਐਕਸ਼ਨ ਬਹੁਤ ਸਮੇਂ ਪਹਿਲਾਂ ਲੈਣਾ ਚਾਹੀਦਾ ਸੀ। ਅਸੀਂ ਕਰਾਸ ਵੋਟਿੰਗ ਨਹੀਂ ਕਰਵਾਈ। ਮੈਂ ਦੋ ਐਨਸੀਪੀ ਦੇ ਵਿਧਾਇਕਾਂ ਨੂੰ ਲਿਆ ਕੇ ਵੋਟ ਕਰਵਾਇਆ। ਦੋ ਵਜੇ ਜਨਮ ਦਿਨ ਪ੍ਰੋਗਰਾਮ ਵਿੱਚ ਪਹੁੰਚਾਂਗਾ। ਉੱਥੇ ਸਭ ਗੱਲਾਂ ਹੋਣਗੀਆਂ। ਕਾਂਗਰਸ ਦੇ 57 ਵਿਧਾਇਕਾਂ ਦੇ ਵੋਟ ਮੈਂ ਕਰਵਾਏ ਹਨ।
ਕਾਂਗਰਸ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਵਾਘੇਲਾ ਕਾਂਗਰਸ ਛੱਡਦੇ ਹਨ ਤਾਂ ਸਭ ਤੋਂ ਜ਼ਿਆਦਾ ਕਾਂਗਰਸ ਦਾ ਹੋਵੇਗਾ। ਉਨ੍ਹਾਂ ਦੇ ਨਾਲ ਪਾਰਟੀ ਦੇ ਕੁਝ ਵਿਧਾਇਕ ਵੀ ਵੱਖ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਕੋਲ 57 ਵਿਧਾਇਕ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਜਰਾਤ ਵਿੱਚ 8 ਕਾਂਗਰਸੀ ਵਿਧਾਇਕਾਂ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਕ ਕੋਵਿੰਦ ਦੇ ਹੱਕ ਵਿੱਚ ਵੋਟ ਭੁਗਤਾਇਆ ਸੀ। ਇਸ ‘ਤੇ ਵਾਘੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੇਰਾ ਕੰਮ ਕਾਂਗਰਸ ਵਿਧਾਇਕਾਂ ਨੂੰ ਇਕੱਲੇ ਲਿਆਉਣਾ ਸੀ। ਉਨ੍ਹਾਂ ਨੇ ਵੋਟ ਕਿਸ ਨੂੰ ਦਿੱਤਾ, ਇਸ ‘ਤੇ ਕਾਰਵਾਈ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।