Elections - Sach Kahoon Punjabi
Punjab Congress Party: ਚੋਣਾਂ ’ਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਉਭਰੇਗੀ : ਨਾਗਰਾ
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਚਨਾਰਥਲ ਕਲਾਂ ਅਤੇ ਚਨਾਰਥਲ ਖੁਰਦ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ
Punjab Congress Party:(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਪਿੰਡ ਚਨਾਰਥਲ ਕਲਾਂ ਅਤੇ ਚਨਾਰਥਲ ਖੁਰਦ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਚੋਣਾਂ ਦੀ ਤਿਆਰੀ ਲਈ ਵਿਸਥਾਰ ਨਾਲ ਚਰਚਾ ਕੀਤੀ। ਨਾਗਰਾ ਨੇ ਵਰਕਰਾਂ ਨੂੰ ਇਕਜੁਟ ਹੋ ਕੇ ਚੋਣਾਂ ਲੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰੇਕ ਵਰਕਰ ਕਾਂਗਰਸ ਪਾਰਟੀ ਦੀ ਤਾਕਤ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਲੋਕਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ, ਪਰ ਜ਼ਮੀਨੀ ਪੱਧਰ ‘ਤੇ ਨਾ ਕੋਈ ਕੰਮ ਹੋ ਰਿਹਾ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਨਾਕਾਰਾ ਕਾਰਗੁਜ਼ਾਰੀ ਕਾਰਨ ਜਨਤਾ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਜਵਾਬ ਜ਼ਰੂਰ ਦੇਣਗੇ। ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੀ ਪਾਰਟੀ ਮਜ਼ਬੂਤ ਢੰਗ ਨਾਲ ਉਭਰੇਗੀ।
ਇਹ ਵੀ ਪੜ੍ਹੋ: ਖੁਸ਼ਖਬਰੀ! ਸਬਸਿਡੀ ਲੈਣ ਲਈ ਇਸ ਦਿਨ ਤੱਕ ਕਰੋ ਅਪਲਾਈ, ਹੋਵੇਗਾ ਫਾਇਦਾ ਹੀ ਫਾਇਦਾ
ਇਸ ਮੌਕੇ ਬਲਾਕ ਪ੍ਰਧਾਨ ਗੁਰਮੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਜਗਦੀਪ ਸਿੰਘ ਨੰਬਰਦਾਰ, ਦਵਿੰਦਰ ਸਿੰਘ ਜੱਲਾ, ਗੁਰਪ੍ਰੀਤ ਸਿੰਘ ਬਾਵਾ,ਪਰਮਜੀਤ ਸਿੰਘ ਠੇਕੇਦਾਰ, ਲਖਵਿੰਦਰ ਸਿੰਘ ਲੱਖੀ,ਚਰਨਜੀਤ ਸਿੰਘ ਟਿਵਾਣਾ, ਪਰਮਵੀਰ ਸਿੰਘ ਟਿਵਾਣਾ, ਗੁਰਸੇਵਕ ਸਿੰਘ ਸੋਨੀ, ਸਵਰਨਦੀਪ ਸਿੰਘ,ਮਾਸਟਰ ਕੁਲਵੰਤ ਸਿੰਘ,ਕੁਲਵੰਤ ਸਿੰਘ ਬਿੱਰੂ,ਗੁਰਵਿੰਦਰ ਸਿੰਘ ਗੁਰੀ, ਸਰਬਜੀਤ ਸਿੰਘ,ਮਨਿੰਦਰ ਸਿੰਘ, ਨਵਤਾਰ ਸਿੰਘ,ਮਨਦੀਪ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਕ੍ਰਿਸ਼ਨ ਲਾਲ, ਗੁਰਲਾਭ ਸਿੰਘ ਅਤੇ ਸਮਰਥਕ ਹਾਜ਼ਰ ਰਹੇ। Punjab Congress Party
Punjab Panchayat Election: ਪੰਜਾਬ ’ਚ ਪੰਚਾਇਤੀ ਚੋਣਾਂ ਸਬੰਧੀ ਵੱਡੀ ਖਬਰ, ਜਾਣੋ ਕਦੋਂ ਹੋਣਗੀਆਂ ਚੋਣਾਂ!
ਸੂਬਾ ਸਰਕਾਰ ਨੇ ਹਾਈਕੋਰਟ ’ਚ ਦਿੱਤੀ ਜਾਣਕਾਰੀ | Punjab Panchayat Election
ਇੱਕ ਸਾਲ ਪਹਿਲਾਂ ਖਤਮ ਕੀਤਾ ਸੀ ਕਾਰਜ਼ਕਾਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Panchayat Election: ਪੰਜਾਬ ’ਚ ਸਤੰਬਰ ’ਚ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸੰਮਤੀ ਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋਣੀਆਂ ਹਨ। ਚੋਣਾਂ ਨਾ ਕਰਵਾਉਣ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਚ ਪੰਜਾਬ ਸਰਕਾਰ ਤੋਂ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਜਿਸ ’ਤੇ ਸੋਮਵਾਰ ਨੂੰ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਤੰਬਰ ’ਚ ਚੋਣਾਂ ਕਰਵਾਈਆਂ ਜਾਣਗੀਆਂ।
ਪਹਿਲਾਂ 10 ਅਗਸਤ 2023 ਦੀ ਨੋਟੀਫਿਕੇਸ਼ਨ ਮੁਤਾਬਕ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 25 ਨਵੰਬਰ 2023 ਤੱਕ ਹੋਣੀਆਂ ਸਨ ਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ 2023 ਤੱਕ ਹੋਣੀਆਂ ਸਨ। ਪਟੀਸ਼ਨਰ ਰੁਲਦਾ ਸਿੰਘ ਨੇ ਵਕੀਲ ਦਿਨੇਸ਼ ਕੁਮਾਰ ਤੇ ਸ਼ਿਖਾ ਸਿੰਗਲਾ ਰਾਹੀਂ ਅਦਾਲਤ ’ਚ ਦਲੀਲ ਦਿੱਤੀ ਕਿ ਜਨਵਰੀ ’ਚ ਗ੍ਰਾਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। Punjab Panchayat Election
Read This : Panchayat Elections Punjab | ਪੰਜਾਬ ’ਚ ਪੰਚਾਇਤੀ ਚੋਣਾਂ ਸਬੰਧੀ ਨਵੇਂ ਆਦੇਸ਼ ਹੋਏ ਜਾਰੀ
13 ਹਜਾਰ ਤੋਂ ਜ਼ਿਆਦਾ ਪੰਚਾਇਤਾਂ | Punjab Panchayat Election
ਸੂਬੇ ’ਚ ਪੰਚਾਇਤਾਂ ਦਾ ਕਾਰਜਕਾਲ ਪਿਛਲੇ ਸਾਲ ਦਸੰਬਰ ਦੇ ਅੰਤ ’ਚ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਸਾਰੇ ਡੀਸੀ ਨੂੰ ਪੰਚਾਇਤਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਸੀ। ਪਰ ਇਸ ਦੌਰਾਨ ਲੋਕ ਸਭਾ ਚੋਣਾਂ ਆ ਗਈਆਂ। ਜਿਸ ਕਾਰਨ ਚੋਣਾਂ ਕਰਵਾਉਣ ਦਾ ਜੋਖਮ ਨਹੀਂ ਉਠਾਇਆ ਗਿਆ। ਸੂਬੇ ’ਚ ਕੁੱਲ 13241 ਪੰਚਾਇਤਾਂ ਹਨ। ਜਦਕਿ 153 ਬਲਾਕ ਕਮੇਟੀਆਂ ਤੇ 23 ਜ਼ਿਲ੍ਹਾ ਪਰਿਸ਼ਦ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ। ਸੂਬੇ ’ਚ ਸਭ ਤੋਂ ਜ਼ਿਆਦਾ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ’ਚ ਹਨ, ਜਦੋਂ ਕਿ ਪਟਿਆਲਾ ’ਚ 1022 ਪੰਚਾਇਤਾਂ ਹਨ।
ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ
ਪਿਛਲੇ ਸਾਲ ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ 11 ਅਗਸਤ 2023 ਨੂੰ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ। ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਬਹੁਤੇ ਸਰਪੰਚ ਇਸ ਖਿਲਾਫ ਆ ਗਏ ਸਨ। ਉਨ੍ਹਾਂ ਦੀ ਦਲੀਲ ਸੀ ਕਿ ਸਰਕਾਰ ਸਿਰਫ ਛੇ ਮਹੀਨਿਆਂ ਬਾਅਦ ਹੀ ਉਸ ਨੂੰ ਹਟਾ ਕੇ ਉਸ ਦੇ ਹੱਕਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਦੀ ਨਿਯੁਕਤੀ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ। ਜਦੋਂ ਕਿ ਉਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ। ਇਸ ਤੋਂ ਬਾਅਦ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ। ਜਿਸ ਤੋਂ ਬਾਅਦ ਪੰਚਾਇਤਾਂ ਬਹਾਲ ਹੋ ਗਈਆਂ। Punjab Panchayat Election
ਚੋਣਾਂ ਤੋਂ ਨਤੀਜੇ ਆਉਣ ਤੱਕ ਦਾ ਸਫ਼ਰ
ਚੋਣਾਂ ਦਾ ਐਲਾਨ ਹੁੰਦੇ ਸਾਰ ਲੀਡਰਾਂ ਵਿੱਚ ਅਦਭੁੱਤ ਤਾਕਤ ਤੇ ਚੁਸਤੀ-ਫੁਰਤੀ ਆ ਜਾਂਦੀ ਹੈ। ਪਾਰਟੀ ਦੀ ਟਿਕਟ ਮਿਲਦੇ ਸਾਰ ਬਿਮਾਰ, ਬੁੱਢੇ ਤੇ ਮਰਨ ਕਿਨਾਰੇ ਪਏ ਨੇਤਾ ਵੀ 20 ਸਾਲ ਦੇ ਨੌਜਵਾਨਾਂ ਵਾਂਗ ਛਾਲਾਂ ਮਾਰਨ ਲੱਗ ਜਾਂਦੇ ਹਨ। ਪਿਛਲੀ ਚੋਣ ਨੂੰ ਆਪਣੀ ਆਖਰੀ ਚੋਣ ਕਹਿਣ ਵਾਲੇ ਦੁਬਾਰਾ ਚਿੱਟੇ ਕੁੜਤੇ ਪਜ਼ਾਮੇ ਪਹਿਨ ਕੇ ਚੋਣ ਜੰਗ ਵਿੱਚ ਡਟ ਜਾਂਦੇ ਹਨ। ਕਿਰਲੇ ਵਾਂਗ ਆਕੜੀਆਂ ਧੌਣਾਂ ਕਮਾਨ ਵਾਂਗ ਦੋਹਰੀਆਂ ਹੋ ਕੇ ਵੋਟਰ ਬਾਦਸ਼ਾਹ ਦੇ ਚਰਨਾਂ ਵਿੱਚ ਝੁਕ ਜਾਂਦੀਆਂ ਹਨ ਤੇ ਜ਼ੁਬਾਨ ਵਿੱਚ ਮਿਸ਼ਰੀ ਘੁਲ ਜਾਂਦੀ ਹੈ। (Elections)
ਲੋਕਾਂ ਨੂੰ ਟੁੱਟ-ਟੁੱਟ ਕੇ ਪੈਣ ਵਾਲੇ ਮੰਤਰੀ ਗੁੜ ਬਣ ਜਾਂਦੇ ਹਨ। ਭਾਰਤ ਵਿੱਚ ਚੋਣਾਂ ਹਮੇਸ਼ਾਂ ਦੋ ਚਰਨਾਂ ਵਿੱਚ ਹੁੰਦੀਆਂ ਹਨ, ਵੋਟਾਂ ਤੋਂ ਪਹਿਲਾਂ ਲੀਡਰ ਵੋਟਰ ਦੇ ਚਰਨਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰ ਦੇ ਚਰਨਾਂ ਵਿੱਚ। ਹਰੇਕ ਪਾਰਟੀ ਚੁਣਾਵੀ ਜੰਗ ਜਿੱਤਣ ਦੀਆਂ ਤਿਆਰੀਆਂ ਖਿੱਚ ਲੈਂਦੀ ਹੈ। ਅਣਗੌਲੇ, ਤੋੜ-ਮਰੋੜ ਕੇ ਨੁੱਕਰਾਂ ਵਿੱਚ ਸੁੱਟੇ ਜੰਗਾਲ ਲੱਗੇ ਵਰਕਰਾਂ ਦਾ ਦੁਬਾਰਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ ਹੈ। ਰੁੱਸਿਆਂ ਨੂੰ ਦਸ ਰੁਪਏ ਦਾ ਪਲਾਸਟਿਕ ਦੇ ਫੁੱਲਾਂ ਵਾਲਾ ਹਾਰ ਪਹਿਨਾ ਕੇ ਤੇ ਪਾਰਟੀ ਦੀ ਇੱਜਤ ਦਾ ਵਾਸਤਾ ਦੇ ਕੇ ਕੁਝ ਦਿਨਾਂ ਲਈ ਦੁਬਾਰਾ ਗਲ ਨਾਲ ਲਾਇਆ ਜਾਂਦਾ ਹੈ। (Elections)
Elections
ਸਭ ਤੋਂ ਵੱਧ ਮੌਜ ਦਲਬਦਲੂਆਂ ਦੀ ਲੱਗਦੀ ਹੈ। ਕਈ ਅਜਿਹੇ ਲੀਡਰ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਪੁਰਾਣੀ ਪਾਰਟੀ ਦੀ ਹਾਰ ਹੁੰਦੇ ਸਾਰ ਆਤਮਾ ਜਾਗ ਪੈਂਦੀ ਹੈ ਤੇ ਉਹ ਸੱਤਾ ਵਿੱਚ ਆਈ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ। ਭਾਵੇਂ ਕਿ ਉਨ੍ਹਾਂ ਨੇ ਪੁਰਾਣੀ ਪਾਰਟੀ ਵਿੱਚ ਰੱਜ ਕੇ ਅਹੁਦੇ ਤੇ ਹੋਰ ਮੌਜਾਂ ਲੁੱਟੀਆਂ ਹੁੰਦੀਆਂ ਹਨ ਪਰ ਪੰਜ ਸਾਲ ਨਵੀਂ ਪਾਰਟੀ ਵਿੱਚ ਮੌਜਾਂ ਮਾਨਣ ਅਤੇ ਪੁਰਾਣੀ ਪਾਰਟੀ ਨੂੰ ਰੱਜ ਕੇ ਮੰਦਾ ਬੋਲਣ ਤੋਂ ਬਾਅਦ ਅਗਲੀਆਂ ਚੋਣਾਂ ਵਿੱਚ ਫਿਰ ਉਨ੍ਹਾਂ ਦੀ ਆਤਮਾ ਜਾਗ ਪੈਂਦੀ ਹੈ ਤੇ ਉਹ ਦੁਬਾਰਾ ਸ਼ਾਨ ਨਾਲ ਪੁਰਾਣੀ ਪਾਰਟੀ ਵੱਲ ਪਰਤ ਆਉਂਦੇ ਹਨ। ਪਾਰਟੀਆਂ ਦੇ ਪ੍ਰਧਾਨ ਵੀ ਫੌਰਨ ਉਨ੍ਹਾਂ ਨੂੰ ਗਲ ਨਾਲ ਲਾ ਕੇ ਟਿਕਟ ਨਾਲ ਨਿਵਾਜ਼ ਦਿੰਦੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਈ ਮਹਾਂਰਥੀਆਂ ਨੇ ਤਾਂ ਇੱਕ ਹਫਤੇ ਵਿੱਚ ਤਿੰਨ-ਤਿੰਨ ਪਾਰਟੀਆਂ ਬਦਲੀਆਂ ਹਨ।
ਕਈ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਵਿੱਚ ਡੀ. ਐਸ. ਪੀ. ਲੱਗਾ ਹੋਇਆ ਸੀ। ਬਾਵਾ ਸਿੰਘ ਨਾਂਅ (ਨਾਂਅ ਬਦਲਿਆ ਹੋਇਆ) ਦਾ ਇੱਕ ਬੰਦਾ ਉੱਥੇ ਕਿਸੇ ਪਿੰਡ ਦਾ ਸਰਪੰਚ ਸੀ ਤੇ ਬਹੁਤ ਹੀ ਪੁਆੜੇ ਹੱਥਾ ਅਤੇ ਘਟੀਆ ਕਿਸਮ ਦਾ ਇਨਸਾਨ ਸੀ।
ਉਸ ਨੇ ਆਪਣੇ ਵਿਰੋਧੀਆਂ ਨੂੰ ਰੱਜ ਕੇ ਤੰਗ ਕੀਤਾ ਤੇ ਕਈ ਨਜ਼ਾਇਜ ਪਰਚਿਆਂ ਵਿੱਚ ਫਸਾਇਆ। ਜਦੋਂ ਵਿਧਾਨ ਸਭਾ ਦੀ ਚੋਣ ਆਈ ਤਾਂ ਬਾਵਾ ਸਿੰਘ ਦੀ ਪਾਰਟੀ ਹਾਰ ਗਈ। ਵਿਰੋਧੀ ਧਿਰ ਨੇ ਸੋਚਿਆ ਕਿ ਚਲੋ ਹੁਣ ਇਸ ਤੋਂ ਖਹਿੜਾ ਛੁੱਟ ਜਾਵੇਗਾ। ਪਰ ਬਾਵਾ ਸਿੰਘ ਨੇ ਸਾਰੀ ਪੰਚਾਇਤ ਸਮੇਤ ਨਵੇਂ ਐਮ. ਐਲ. ਏ. ਦੇ ਪੈਰ ਜਾ ਫੜ੍ਹੇ ਤੇ ਵਿਰੋਧੀਆਂ ਦੇ ਦੁਬਾਰਾ ਬੁਰੇ ਦਿਨ ਆ ਗਏ। ਹਾਰ ਕੇ ਇੱਕ ਦਿਨ ਉਨ੍ਹਾਂ ਨੇ ਬਾਵਾ ਸਿੰਘ ਨੂੰ ਖੇਤਾਂ ਵਿੱਚ ਘੇਰ ਲਿਆ। ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਤੇ ਕਿਹਾ ਕਿ ਤੂੰ ਹੁਣ ਤੱਕ ਸਾਨੂੰ ਝੂਠੇ ਪਰਚਿਆਂ ਵਿੱਚ ਫਸਾਉਂਦਾ ਰਿਹਾ ਹੈਂ, ਅੱਜ ਸੱਚਾ ਪਰਚਾ ਕਰਵਾ। ਜ਼ਮਾਨਤ ’ਤੇ ਬਾਹਰ ਆ ਕੇ ਤੇਰੀਆਂ ਬਾਹਵਾਂ ਤੋੜਾਂਗੇ। ਪਰ ਬਾਵਾ ਸਿੰਘ ਐਨਾ ਬੁਜ਼ਦਿਲ ਨਿੱਕਲਿਆ ਕਿ ਡਰਦੇ ਮਾਰੇ ਨੇ ਪਰਚਾ ਵੀ ਦਰਜ਼ ਨਾ ਕਰਵਾਇਆ ਤੇ ਅੱਗੇ ਤੋਂ ਸ਼ਾਂਤ ਹੋ ਕੇ ਬੈਠ ਗਿਆ।
Elections
ਵੋਟਾਂ ਤੋਂ ਇੱਕ ਦਿਨ ਪਹਿਲਾਂ ਸਾਰੇ ਨੇਤਾ ਆਖਰੀ ਹੱਲੇ ਵਜੋਂ ਆਪਣੀ ਕਿਸਮਤ ਦੇਵੀ-ਦੇਵਤਿਆਂ ਨੂੰ ਸੌਂਪ ਦਿੰਦੇ ਹਨ। ਕੋਈ ਗੁਰਦੁਆਰਾ ਸਾਹਿਬ, ਕੋਈ ਮੰਦਰ ਅਤੇ ਕੋਈ ਦਰਗਾਹਾਂ ਵਿੱਚ ਸੁੱਖਣਾ ਸੁੱਖਣ ਲਈ ਪਹੁੰਚ ਜਾਂਦਾ ਹੈ। ਪਰ ਵੋਟਾਂ ਤੋਂ ਅਗਲੇ ਦਿਨਾਂ ਦੀਆਂ ਅਖ਼ਬਾਰੀ ਖਬਰਾਂ ਕੁਝ ਹੋਰ ਤਰ੍ਹਾਂ ਦੀਆਂ ਛਪਦੀਆਂ ਹਨ। ਕਿਸੇ ਦੀ ਬੱਚਿਆਂ ਸਮੇਤ ਵਿਦੇਸ਼ ਅਤੇ ਕਿਸੇ ਦੀ ਗੋਆ ਘੁੰਮਦੇ ਦੀ ਫੋਟੋ ਛਪਦੀ ਹੈ। ਵੋਟਰ ਤੇ ਵਰਕਰ ਇੱਕ ਦਿਨ ਵਿੱਚ ਹੀ ਭੁੱਲ ਜਾਂਦੇ ਹਨ। ਚੋਣ ਜਿੱਤਣ ਤੋਂ ਬਾਅਦ ਜੇਤੂ ਪਾਰਟੀ ਦੇ ਵਿਧਾਇਕਾਂ ਦੇ ਪੁਰਾਣੇ ਤੌਰ-ਤਰੀਕੇ ਫਿਰ ਮੁੜ ਆਉਂਦੇ ਹਨ ਤੇ ਉਹ ਗਾਰਦਾਂ ਅਤੇ ਗੰਨਮੈਨਾਂ ਦੇ ਘੇਰਿਆਂ ਵਿੱਚ ਲੁਕ ਜਾਂਦੇ ਹਨ। ਜਿਹੜੇ ਪਸੀਨੇ ਨਾਲ ਤਰਬਤਰ ਗਰੀਬਾਂ ਨੂੰ ਉਹ ਜੱਫੀਆਂ ਪਾਉਂਦੇ ਨਹੀਂ ਸੀ ਥੱਕਦੇ, ਉਨ੍ਹਾਂ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਤੇ ਸਾਰੇ ਵਾਅਦੇ ਭੁੱਲ-ਭੁੱਲਾਅ ਦਿੱਤੇ ਜਾਂਦੇ ਹਨ। ਜਿਹੜੇ ਉਮੀਦਵਾਰ ਮੰਗਤਿਆਂ ਵਾਂਗ ਦਰ-ਦਰ ਵੋਟਾਂ ਮੰਗਦੇ ਫਿਰਦੇ ਸਨ, ਉਨ੍ਹਾਂ ਨੂੰ ਮਿਲਣਾ ਮੁਸ਼ਕਲ ਹੋ ਜਾਂਦਾ ਹੈ।
ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦੀਆਂ ਵੀਡੀਓ
ਇਸ ਵਾਰ ਦੀ ਚੋਣ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਵੋਟਰ ਹੁਣ ਬਹੁਤ ਚੇਤੰਨ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦੀਆਂ ਅਨੇਕਾਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਲੀਡਰਾਂ ਨੂੰ ਘੇਰ ਕੇ ਅਜਿਹੇ ਕਰੜੇ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ ਤਰੇਲੀਆਂ ਆ ਜਾਂਦੀਆਂ ਹਨ। ਪਰ ਸਾਡੇ ਬਹੁਤੇ ਲੋਕ ਵੀ ਹੁਣ ਲੀਡਰਾਂ ਵਰਗੇ ਹੀ ਹੋ ਗਏ ਹਨ। ਹੁਣ ਤੋਂ ਹੀ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਕਿ ਆਪਣੀ ਪਾਰਟੀ ਦੇ ਜਿੱਤਣ ਤੋਂ ਬਾਅਦ ਕਿਸ-ਕਿਸ ਦੇ ਰਗੜਬਾਲੇ ਕੱਢਣੇ ਹਨ।
Also Read : ਰੁਜ਼ਗਾਰ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਦਾ ਦੌਰ
ਪੁਰਾਣੇ ਸਰਪੰਚ ਦੇ ਕੀਤੇ ਘਪਲੇ ਕੱਢ ਕੇ ਉਸ ਨੂੰ ਜੇਲ੍ਹ ਯਾਤਰਾ ਕਰਵਾਉਣ ਦੇ ਮਨਸੂਬੇ ਬਣਾਏ ਜਾ ਰਹੇ। ਜਨਤਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਚੋਣਾਂ ਆਪਣੀ ਮਰਜ਼ੀ ਦੀ ਵਧੀਆ ਕੰਮ ਕਰਨ ਵਾਲੀ ਸਰਕਾਰ ਚੁਣਨ ਲਈ ਹੁੰਦੀਆਂ ਹਨ, ਨਿੱਜੀ ਦੁਸ਼ਮਣੀਆਂ ਪਾਉਣ ਲਈ ਜਾਂ ਵੈਰ ਕੱਢਣ ਲਈ ਨਹੀਂ। ਮੱਤਦਾਨ ਸ਼ਾਂਤੀ ਨਾਲ ਕਰਨਾ ਚਾਹੀਦਾ ਹੈ ਤੇ ਬਾਅਦ ਵਿੱਚ ਵੀ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ। ਜੇ ਲੜਾਈ ਕਰ ਲਈ ਤਾਂ ਪੁਲਿਸ ਅਤੇ ਵਕੀਲਾਂ ਨੂੰ ਪੈਸੇ ਤੁਸੀਂ ਦੇਣੇ ਹਨ, ਕਿਸੇ ਨੇਤਾ ਨੇ ਨਹੀਂ।
ਬਲਰਾਜ ਸਿੰਘ ਸਿੱਧੂ
ਏ.ਆਈ.ਜੀ., ਪੰਡੋਰੀ ਸਿੱਧਵਾਂ
ਮੋ. 95011-00062
ਚੋਣਾਂ ’ਚ ਨਵੇਂ ਸੁਧਾਰਾਂ ਦੀ ਲੋੜ
ਦੇਸ਼ ਅੰਦਰ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਚੋਣਾਂ ਲੋਕਤੰਤਰ ’ਚ ਉਤਸਵ ਵਾਂਗ ਹੁੰਦੀਆਂ ਹਨ। ਹਰ ਸਿਸਟਮ ’ਚ ਖੂਬੀਆਂ ਤੇ ਕਮਜ਼ੋਰੀਆਂ ਹੁੰਦੀਆਂ ਹਨ ਤੇ ਕਮਜ਼ੋਰੀਆਂ ਦੂਰ ਕਰਨ ਦਾ ਯਤਨ ਲਗਾਤਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਚੋਣਾਂ ’ਚ ਕਾਫੀ ਸੁਧਾਰ ਹੋ ਚੁੱਕੇ ਹਨ ਪਰ ਸੁਧਾਰਾਂ ਦੀ ਦਰਕਾਰ ਹਮੇਸ਼ਾ ਰਹੇਗੀ। ਚੋਣਾਂ ’ਚ ਇਸ ਵਾਰ ਜੋ ਨਵੀਂ ਗੱਲ ਜ਼ਿਆਦਾ ਸਾਹਮਣੇ ਆ ਰਹੀ ਹੈ ਉਹ ਹੈ ਵੱਖ-ਵੱਖ ਸੂਬਿਆਂ ’ਚ ਸੂਬਾ ਸਰਕਾਰਾਂ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਚੋਣ ਲੜਨਾ। (Elections)
ਭਾਵੇਂ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ ਪਰ ਹੁਣ ਤਾਂ ਇਹ ਲਹਿਰ ਜਿਹੀ ਹੀ ਬਣ ਗਈ ਹੈ। ਜੇਕਰ ਇਕੱਲੇ ਪੰਜਾਬ ਨੂੰ ਹੀ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਮੰਤਰੀ ਤੇ ਇਸੇ ਪਾਰਟੀ ਦੇ ਹੀ ਤਿੰਨ ਵਿਧਾਇਕ ਅਤੇ ਇੱਕ ਕਾਂਗਰਸ ਦਾ ਵਿਧਾਇਕ ਚੋਣਾਂ ਲੜ ਰਹੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਰਾਜਾਂ ’ਚ ਮੌਜੂਦਾ ਵਿਧਾਇਕ ਮੰਤਰੀ ਚੋਣਾਂ ਲੜ ਰਹੇ ਹਨ। ਕਾਨੂੰਨ ਮੁਤਾਬਿਕ ਇਹ ਤੈਅ ਹੈ ਕਿ ਜੋ ਵਿਧਾਇਕ ਲੋਕ ਸਭਾ ਦੀ ਚੋਣ ਜਿੱਤ ਜਾਵੇਗਾ ਤੇ ਉਹ ਸੰਸਦ ਮੈਂਬਰ ਰਹਿਣਾ ਚਾਹੁੰਦਾ ਹੈ ਤਾਂ ਉਹ ਸੀਟ ਖਾਲੀ ਮੰਨੀ ਜਾਵੇਗੀ ਤੇ ਉਸ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਵੇਗੀ। (Elections)
Also Read : ਸੋਨੇ ਦੇ ਵਧੇ ਰੇਟ ਨੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਕੀਤੇ ਪੀਲੇ
ਜੇਕਰ ਹੁਣ ਪੰਜਾਬ ਦੇ ਨੌਂ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਜਾਂਦੇ ਹਨ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਇਹਨਾਂ ਜ਼ਿਮਨੀ ਚੋਣਾਂ ’ਤੇ ਸਰਕਾਰੀ, ਗੈਰ-ਸਰਕਾਰੀ ਅਰਬਾਂ ਰੁਪਏ ਖਰਚੇ ਜਾਣਗੇ। ਵੱਡੀ ਪੱਧਰ ’ਤੇ ਮਨੁੱਖੀ ਸ਼ਕਤੀ ਤੇ ਸਮੇਂ ਦੀ ਬਰਬਾਦੀ ਹੋਵੇਗੀ। ਖਰਚੇ ਦਾ ਬੋਝ ਟੈਕਸਾਂ ਰਾਹੀਂ ਜਨਤਾ ਨੇ ਹੀ ਭੁਗਤਣਾ ਹੈ। ਇਹ ਖਰਚੀਲਾ ਲੋਕਤੰਤਰ ਵਿਕਾਸਸ਼ੀਲ ਮੁਲਕ ’ਚ ਸਹੀ ਨਹੀਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ’ਚ ਇਹ ਨਿਯਮ ਬੇਹੱਦ ਖਰਚੀਲਾ ਤੇ ਮੁਸ਼ਕਿਲ ਭਰਿਆ ਹੈ। ਕਾਨੂੰਨ ਮਾਹਿਰਾਂ ਤੇ ਕਾਨੂੰਨ-ਨਿਰਮਾਤਾਵਾਂ ਨੂੰ ਇਸ ਸਬੰਧੀ ਗੌਰ ਕਰਨੀ ਚਾਹੀਦੀ ਹੈ।
ਚੋਣਾਂ ’ਚ ਵਿਅਕਤੀ ਵਿਸ਼ੇਸ਼ ਨਹੀਂ, ਨੈਤਿਕ ਕਦਰਾਂ ਕੀਮਤਾਂ ਜ਼ਰੂਰੀ
ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ, ਪਹਿਲੀ ਵਾਰ ਭ੍ਰਿਸ਼ਟਾਚਾਰ ਚੁਣਾਵੀ ਮੁੱਦਾ ਬਣ ਰਿਹਾ ਹੈ, ਕੁਝ ਭ੍ਰਿਸ਼ਟਾਚਾਰ ਮਿਟਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ। ਮੁਸਲਮਾਨ ਵੋਟਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਆਪਣੇ ਐਲਾਨ ਪੱਤਰਾਂ ’ਚ ਉਨ੍ਹਾਂ ਦੇ ਕਲਿਆਣ ਦੀ ਕੋਈ ਗੱਲ ਹੀ ਨਹੀਂ ਕਰ ਰਹੀ ਹੈ, ਮੁਸਲਮਾਨਾਂ ਦਾ ਸ਼ਕਤੀਕਰਨ ਕਰਨ ਦੀ ਬਜਾਇ ਉਨ੍ਹਾਂ ਦੇ ਤੁਸ਼ਟੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੁਝ ਪਾਰਟੀਆਂ ਦੇਸ਼ ਵਿਕਾਸ ਦੀ ਗੱਲ ਕਰ ਰਹੀਆਂ ਹਨ ਤਾਂ ਕੁਝ ਪਾਰਟੀਆਂ ਵਿਕਾਸ ਯੋਜਨਾਵਾਂ ਨੂੰ ਮਜਾਕ ਬਣਾ ਰਹੀਆਂ ਹਨ (Elections)
ਸਿਆਸੀ ਮੁੱਲਾਂ ਦੇ ਅੰਦੋਲਨ
ਕਿਸੇ ਵੀ ਪਾਰਟੀ ਦੇ ਚੁਣਾਵੀਂ ਮੁੱਦੇ ’ਚ ਵਾਤਾਵਰਨ ਵਿਕਾਸ ਦੀ ਗੱਲ ਨਹੀਂ ਹੈ। , ਸਮਾਜਿਕ ਮੁੱਲਾਂ ਦੀ ਸਥਾਪਨਾ ਦੇ ਸੁਰ ਕਿਤੇ ਵੀ ਸੁਣਾਈ ਨਹੀਂ ਦੇ ਰਹੇ ਹਨ। ਸੱਤਾ ਅਤੇ ਸਵਾਰਥ ਨੇ ਯੋਜਨਾਵਾਂ ਨੂੰ ਪੂਰਨ ਰੂਪ ਦੇਣ ’ਚ ਨੈਤਿਕ ਕਾਇਰਤਾ ਦਿਖਾਈ ਹੈ। ਕੇਜਰੀਵਾਲ ਨੇ ਜੇਲ੍ਹ ਤੋਂ ਸਰਕਾਰ ਚਲਾਉਣ ਦੀ ਗੱਲ ਕਰਕੇ ਨੈਤਿਕ ਅਤੇ ਸਿਆਸੀ ਮੁੱਲਾਂ ਦੇ ਅੰਦੋਲਨ ਨਾਲ ਸਰਕਾਰ ਬਣਾਉਣ ਦੇ ਸੱਚ ਨੂੰ ਹੀ ਬਦਨੁਮਾ ਬਣਾ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਲੋਕਾਂ ’ਚ ਵਿਸ਼ਵਾਸ ਇਸ ਕਦਰ ਉਠ ਗਿਆ ਹੈ ਕਿ ਚੋਰਾਹੇ ’ਤੇ ਖੜੇ ਆਦਮੀ ਨੂੰ ਸਹੀ ਰਸਤਾ ਦਿਖਾਉਣ ਵਾਲਾ ਵੀ ਝੂਠਾ ਜਿਹਾ ਲੱਗਦਾ ਹੈ। ਅੱਖਾਂ ਉਸ ਚਿਹਰੇ ’ਤੇ ਸੱਚਾਈ ਦਾ ਗਵਾਹ ਲੱਭਦੀਆਂ ਹਨ। ਸਮੱਸਿਆਵਾਂ ਨਾਲ ਲੜਨ ਲਈ ਸਾਡੀ ਤਿਆਰੀ ਪੂਰੇ ਮਨ ਨਾਲ ਹੋਣੀ ਚਾਹੀਦੀ ਹੈ। (Elections)
ਲੋਕਤੰਤਰ ਦੇ ਮਹਾਂਉਤਸ਼ਵ ’ਤੇ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਉਣ ਦਾ ਸਹੀ ਅਰਥ ਹੀ ਖੋਹ ਦਿੱਤਾ ਹੈ। ਸਗੋਂ ਬਹੁਤ ਕੁਝ ਮੁਹੱਈਆ ਹੋਇਆ ਹੈ। ਕਿੰਨੇ ਹੀ ਨਵੇਂ ਰਸਤੇ ਬਣੇ ਹਨ। ਫਿਰ ਵੀ ਕਿੰਨਾ ਦ੍ਰਿਸ਼ਟੀ ਤੋਂ ਅਸੀਂ ਭਟਕ ਰਹੇ ਹਾਂ। ਭੌਤਿਕ ਪਦਾਰਥਾਂ ਦੀ ਪ੍ਰਾਪਤੀ ਕਰਕੇ ਵੀ ਨਾ ਜਾਣੇ ਕਿੰਨੀਆਂ ਸਮੱਸਿਆਵਾਂ ਦਾ ਦਰਦ ਸਹਿ ਰਹੇ ਹਾਂ। ਗਰੀਬ ਘਾਟ ਨਾਲ ਤੜਫਿਆ ਹੈ, ਅਮੀਰ ਅਸੰਤੁਸ਼ਟੀ ਨਾਲ। ਕਿਤੇ ਅਤਿ ਦੀ ਭਾਵਨਾ, ਕਿਤੇ ਤੰਗੀਆਂ ਤਰੁਸੀਆਂ ਜ਼ਿੰਦਗੀ ਵਿੱਚ ਆਪਣਿਆਂ ਨੂੰ ਆਪਣਾ ਸਮਝਣ ਦੀ ਸੋਚ ਘਟ ਰਹੀ ਹੈ। ਅਟਕਲਾਂ ਖੜੀਆਂ ਹੋ ਰਹੀਆਂ ਹਨ, ਬਸਤੀਆਂ ਵਸ ਰਹੀਆਂ ਹਨ ਪਰ ਆਦਮੀ ਉਜੜਦਾ ਜਾ ਰਿਹਾ ਹੈ।
Elections
ਪੂਰੇ ਦੇਸ਼ ’ਚ ਮਨੁੱਖੀ ਮੁੱਲਾਂ ਦਾ ਨਾਸ, ਰਾਜਨੀਤੀ ਅਪਰਾਧ, ਭ੍ਰਿਸ਼ਟਾਚਾਰ, ਕਾਲੇਧਨ ਦੀ ਗਰਮੀ, ਲੋਕਤਾਂਤਰਿਕ ਮੁੱਲਾਂ ਦਾ ਉਲੰਘਣ, ਅਨਿਆਂ ਸ਼ੋਸਣ, ਵੱਧ ਇਕੱਠ ਕਰਨ ਦੀ ਲਾਲਸਾ, ਝੂਠ, ਚੋਰੀ ਵਰਗੇ ਅਨੈਤਿਕ ਅਪਰਾਧ ਪੈਂਦਾ ਹੋਏ ਹਨ। ਧਰਮ, ਜਾਤੀ, ਰਾਜਨੀਤੀ-ਸੱਤਾ ਅਤੇ ਪ੍ਰ੍ਰਾਂਤ ਦੇ ਨਾਂਅ ’ਤੇ ਸਮੱਸਿਆਵਾਂ ਨੇ ਖੰਭ ਫੈਲਾਏ ਹਨ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ, ਅਸੀਂ ਸਾਰੇ ਆਪਣੇ ਆਪਣੇ ਜੀਵਨ ਨਾਲ ਜੁੜੀਆਂ ਅੰਤਹੀਣ ਸਮੱਸਿਆਵਾਂ ਦੇ ਕਟਹਿਰੇ ’ਚ ਖੜੇ ਦਿਸ ਰਹੇ ਹਾਂ।
ਕਿਹਾ ਨਹੀਂ ਜਾ ਸਕਦਾ ਕਿ ਜਨਤਾ ਦੀ ਅਦਾਲਤ ’ਚ , ਕੌਣ ਦੋਸ਼ੀ ਹੈ? ਪਰ ਇਹ ਚਿੰਤਾਯੋਗ ਸਵਾਲ ਜ਼ਰੂਰੀ ਹੈ। ਅਸੀਂ ਐਨੇ ਉਦਾਸੀਨ ਅਤੇ ਲਾਪਰਵਾਹ ਕਿਵੇਂ ਹੋ ਗਏ ਕਿ ਰਾਜਨੀਤੀ ਨੂੰ ਐਨਾ ਅਪਰਾਧਿਕ ਹੋਣ ਦਿੱਤਾ? ਜਦੋਂ ਤੁਹਾਡੇ ਦੁਆਰ ਦੀਆਂ ਪੌੜੀਆਂ ਸੈਲੀਆਂ ਹਨ ਤਾਂ ਆਪਣੇ ਗੁਆਂਢੀ ਦੀ ਛੱਤ ’ਤੇ ਗੰਦਗੀ ਦਾ ਉਲਾਭਾ ਨਾ ਦਿਓ। ਕੋਈ ਵੀ ਚੰਗੀ ਸ਼ੁਰੂਆਤ ਸਭ ਤੋਂ ਪਹਿਲਾਂ ਖੁਦ ਕੀਤੀ ਜਾਣੀ ਜ਼ਰੂਰੀ ਹੈ।
Elections
ਦੇਸ਼ ਦੇ ਲੋਕਤੰਤਰ ਨੂੰ ਚਲਾਉਣ ਵਾਲੇ ਲੋਕ ਹੋ ਕੇ ਬੇਸ਼ਰਮ ਹੋ ਕੇ ਅਜਿਹੇ ਕਾਰਨਾਮੇ ਕਰਨਗੇ, ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਚੁਰਾਹੇ ’ਤੇ ਖੜਾ ਆਦਮੀ ਸਭ ਕੁਝ ਦੇਖ ਰਿਹਾ ਹੈ। ਉਸ ਨੂੰ ਕੁਝ ਸੂਝ ਨਹੀਂ ਰਿਹਾ ਕਿ ਉਹ ਕਿਹੜਾ ਰਾਹ ਫੜੇ। ਸਾਡੇ ਅੰਦਰ ਨੀਤੀ ਅਤੇ ਨਿਸ਼ਠਾ ਨਾਲ ਡੂੰਘੀ ਜਾਗਰੂਤਾ ਦੀ ਜ਼ਰੂਰਤ ਹੈ। ਨੀਤੀਆਂ ਸਿਰਫ਼ ਸ਼ਬਦਾਂ ’ਚ ਹੋਵੇ ਅਤੇ ਨਿਸ਼ਠਾ ’ਤੇ ਸ਼ੱਕ ਦੀਆਂ ਪਰਤਾਂ ਪੈਣ ਲੱਗਣ ਤਾਂ ਭਲਾ ਉਪਲੱਬਧੀਆਂ ਦਾ ਅੰਕੜਾ ਵਜਨਦਾਰ ਕਿਵੇਂ ਹੋਵੇਗਾ? ਬਿਨਾਂ ਅੱਖਾਂ ਖੋਲੇ ਸੁਰੱਖਿਆ ਦੀ ਗਵਾਹੀ ਵੀ ਕਿਹੋ ਜਿਹੀ! ਇੱਕ ਵਫਾਦਾਰ ਚੌਂਕੀਦਾਰ ਚੰਗਾ ਸੁਫ਼ਨਾ ਦੇਖਣ ’ਤੇ ਹੀ ਇਸ ਲਈ ਮਾਲਕ ਵੱਲੋਂ ਤੁਰੰਤ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਕਿ ਪਹਿਰੇਦਾਰੀ ’ਚ ਸੁਫਨਿਆਂ ਦਾ ਖਿਆਲ ਚੋਰੀ ਨੂੰ ਖੁੱਲ੍ਹਾ ਸੱਦਾ ਹੈ।
Also Read : ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ
ਰਾਜਨੀਤੀ ਦਾ ਉਹ ਯੁੱਗ ਬੀਤ ਗਿਆ ਜਦੋਂ ਸਿਆਸੀ ਮਾਹਿਰ ਆਦਰਸ਼ਾਂ ’ਤੇ ਚੱਲਦੇ ਸਨ। ਅੱਜ ਅਸੀਂ ਸਿਆਸੀ ਪਾਰਟੀਆਂ ਦੀ ਦਹਿਸਤ ਤੋਂ ਤੰਗ ਹੋ ਕੇ ਰਾਸ਼ਟਰ ਦੇ ਮੁੱਲਾਂ ਨੂੰ ਭੁੱਲ ਗਏ ਹਾਂ। ਭਾਰਤੀ ਰਾਜਨੀਤੀ ਉਥਲ ਪੁਥਲ ਦੇ ਦੌਰ ’ਚੋਂ ਲੰਘ ਰਹੀ ਹੈ। ਚਾਰੇ ਪਾਸੇ ਭਰਮ ਅਤੇ ਮਾਇਆਜਾਲ ਦਾ ਵਾਤਾਵਰਨ ਹੈ। ਭ੍ਰਿਸ਼ਟਾਚਾਰ ਅਤੇ ਘਪਲਿਆਂ ਦੇ ਰੌਲੇ ਅਤੇ ਕਿਸਮ-ਕਿਸਮ ਦੇ ਦੋਸ਼ਾਂ ਵਿਚਕਾਰ ਦੇਸ਼ ਨੇ ਆਪਣੀ ਨੈਤਿਕ ਅਤੇ ਵਿਸੇਸ਼ਤਾ ਮਰਿਆਦਾ ਨੂੰ ਗੁਆ ਦਿੱਤਾ ਹੈ। ਮੁੱਦਿਆਂ ਦੀ ਥਾਂ ਅਭੱਦਰ ਟਿੱਪਣੀਆਂ ਨੇ ਲੈ ਲਈ ਹੈ। ਵਿਅਕਤੀਗਤ ਰੂਪ ਨਾਲ ਦੂਸ਼ਣ ਲਾਏ ਜਾ ਰਹੇ ਹਨ।
Elections
ਕਈ ਰਾਜਨੀਤਕ ਦਲ ਤਾਂ ਪਰਿਵਾਰਾਂ ਦਾ ਵਪਾਰ ਵਧਾਉਣ ਦਾ ਸਾਧਨ ਬਣ ਰਹੇ ਹਨ। ਸਮਾਜਿਕ ਏਕਤਾ ਦੀ ਗੱਲ ਕੌਣ ਕਰਦਾ ਹੈ। ਅੱਜ ਦੇਸ਼ ’ਚ ਭਾਰਤੀ ਕੋਈ ਨਹੀਂ ਨਜ਼ਰ ਆ ਰਿਹਾ ਕਿਉਂਕਿ ਉੱਤਰ ਭਾਰਤੀ, ਦੱਖਣੀ ਭਾਰਤੀ, ਮਹਾਂਰਾਸ਼ਟਰੀਕਰਨ, ਪੰਜਾਬੀ, ਤਮਿਲ ਦੀ ਪਛਾਣ ਭਾਰਤੀਅਤਾ ’ਤੇ ਹਾਵੀ ਹੋ ਗਈ ਹੈ। ਵੋਟ ਬੈਂਕ ਦੀ ਰਾਜਨੀਤੀ ਨੇ ਸਮਾਜਿਕ ਵਿਵਸਥਾ ਨੂੰ ਖਰਾਬ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਸਾਰੇ ਚੋਰ ਇਕੱਠੇ ਰੌਲਾ ਪਾ ਰਹੇ ਹਨ ਅਤੇ ਦੇਸ਼ ਦੀ ਜਨਤਾ ਬੋਰ ਹੋ ਗਈ ਹੈ। ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸੁਧਾਰਨ ਅਤੇ ਭਵਿੱਖ ਦੇ ਨਿਰਮਾਣ ’ਚ ਸਾਵਧਾਨੀ ਨਾਲ ਅੱਗੇ ਕਦਮਾਂ ਨੂੰ ਵਧਾਉਣਾ ਹੈ।
Elections
ਵਰਤਮਾਨ ਦੇ ਹੱਥਾਂ ’ਚ ਜੀਵਨ ਦੀਆਂ ਸੰਪੂਰਨ ਜਿੰਮੇਵਾਰੀਆਂ ਰੁਕੀਆਂ ਹੋਈਆਂ ਹਨ। ਹੋ ਸਕਦਾ ਹੈ ਕਿ ਅਸੀਂ ਹਾਲਾਤਾਂ ਨੂੰ ਨਾ ਬਦਲ ਸਕੀਏ ਪਰ ਉਨ੍ਹਾਂ ਪ੍ਰਤੀ ਆਪਣਾ ਰੁਖ ਬਦਲ ਕੇ ਨਵਾਂ ਰਸਤਾ ਤਾਂ ਜ਼ਰੂਰ ਲੱਭ ਸਕਦੇ ਹਾਂ। ਆਉਣ ਵਾਲੇ ਨਵੇਂ ਸਿਆਸੀ ਅਗਵਾਈ ਦਾ ਸਭ ਤੋਂ ਵੱਡਾ ਸੰਕਲਪ ਇਹੀ ਹੋਵੇ ਕਿ ਰਾਸ਼ਟਰਹਿੱਤ ’ਚ ਸਵਾਰਥਾਂ ਤੋਂ ਉਪਰ ਉਠ ਕੇ ਕੰਮ ਕਰਾਂਗੇ। ਰਾਸ਼ਟਰ ਸਰਵਉੱਤਮ ਹੈ ਅਤੇ ਰਾਸ਼ਟਰ ਸਰਵੋਤਮ ਰਹੇਗਾ। ਵਿਅਕਤੀ ਵਿਸੇਸ਼ ਦੀ ਰਾਜ ਤੋਂ ਉਪਰ ਨਹੀਂ ਵਿਸਾਤ। ਵਿਰੋਧ ਨੀਤੀਗਤ ਹੋਣਾ ਚਾਹੀਦਾ ਹੈ ਵਿਅਕਤੀਗਤ ਨਹੀਂ। ਇੱਕ ਉੱਨਤ ਅਤੇ ਵਿਕਾਸਸ਼ੀਲ ਭਾਰਤ ਦਾ ਨਿਰਮਾਣ ਕਰਨ ਲਈ ਸਾਨੂੰ ਵਿਅਕਤੀ ਨਹੀਂ, ਮੁੱਲਾਂ ਅਤੇ ਸਿਧਾਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਹੋਵੇਗਾ।
ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਚੋਣਾਂ ’ਚ ਵਧ ਰਹੇ ਅਪਰਾਧਾਂ ਬਾਰੇ ਚੁੱਪ
ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸਿਆਸੀ ਪਾਰਟੀਆਂ ਵੱਲੋਂ ਹਰ ਪੱਧਰ ’ਤੇ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ ਵਾਅਦਿਆਂ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤਰਕ ਸੰਗਤ ਵਾਅਦਿਆਂ ਦੇ ਨਾਲ-ਨਾਲ ਮੁਫ਼ਤਖੋਰੀ ਦਾ ਰੁਝਾਨ ਵੀ ਹੈ ਇਸ ਰੁਝਾਨ ’ਚ ਸਮਾਜ ਅੰਦਰ ਵਧ ਰਹੇ ਅਪਰਾਧਾਂ ਨੂੰ ਬਿਲਕੁਲ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ ਹਰ ਆਦਮੀ ਆਪਣੇੇ-ਆਪ ਨੂੰ ਸਮਾਜ ’ਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਲਗਭਗ ਹਰ ਸੂਬੇ ’ਚ ਕਤਲ, ਲੁੱਟਮਾਰ, ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਸਿਆਸੀ ਪੱਧਰ ’ਤੇ ਅਜਿਹੀਆਂ ਘਟਨਾਵਾਂ ਦੀ ਕੋਈ ਚਰਚਾ ਹੀ ਨਹੀਂ ਰਹਿ ਗਈ। (Elections)
ਪਾਰਟੀਆਂ ਇੱਕ-ਦੂਜੇ ਖਿਲਾਫ਼ ਘਪਲੇਬਾਜ਼ੀ ਦੇ ਦੋਸ਼ ਲਾਉਣ ਤੱਕ ਸੀਮਿਤ ਹੋ ਗਈਆਂ ਹਨ ਵਿਰੋਧੀ ਪਾਰਟੀਆਂ ਸਰਕਾਰਾਂ ਨੂੰ ਘੇਰਨ ਲਈ ਭ੍ਰਿਸ਼ਟਾਚਾਰ ਦਾ ਮੁੱਦਾ ਜ਼ਰੂਰ ਉਠਾਉਂਦੀਆਂ ਹਨ ਪਰ ਇਹ ਦੋਸ਼ ਵੀ ਵਿਅਕਤੀ ਵਿਸ਼ੇਸ਼ ਖਿਲਾਫ਼ ਦੋਸ਼ ਬਣ ਕੇ ਰਹਿ ਜਾਂਦੇ ਹਨ ਆਮ ਜਨਤਾ ਜਿਸ ਤਰ੍ਹਾਂ ਅਪਰਾਧੀਆਂ ਦੇ ਜੁਲ਼ਮ ਦੀ ਸ਼ਿਕਾਰ ਹੋ ਰਹੀ ਹੈ ਉਸ ਬਾਰੇ ਕਿਧਰੇ ਚਰਚਾ ਨਹੀਂ ਹੋ ਰਹੀ ਆੜ੍ਹਤ ਤੋਂ ਪੈਸੇ ਲੈ ਕੇ ਜਾ ਰਹੇ ਕਿਸਾਨ ਨੂੰ ਨਹੀਂ ਭਰੋਸਾ ਕਿ ਉਹ ਸਹੀ-ਸਲਾਮਤ ਘਰ ਪਹੁੰਚ ਜਾਵੇਗਾ ਵਪਾਰੀਆਂ ਦੇ ਕਤਲ ਹੋ ਰਹੇ ਹਨ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਦਿਨ-ਦਿਹਾੜੇ ਭਰੇ ਬਜ਼ਾਰਾਂ ’ਚ ਲੁਟੇਰੇ ਆਉਂਦੇ ਹਨ ਤੇ ਹਮਲਾ ਕਰਕੇ ਲੁੱਟ ਕਰ ਜਾਂਦੇ ਹਨ। (Elections)
ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ਾਂ ਅੱਗੇ ਅੰਗਰੇਜ਼ਾਂ ਨੇ ਗੋਢੇ ਟੇਕੇ, ਭਾਰਤ ਦੀ ਵੱਡੀ ਜਿੱਤ
ਸ਼ਹਿਰਾਂ ’ਚ ਕਈ-ਕਈ ਥਾਣੇ ਤੇ ਕਈ ਪੁਲਿਸ ਚੌਂਕੀਆਂ ਹੋਣ, ਚੌਂਕਾਂ ’ਚ ਕੈਮਰੇ ਲੱਗੇ ਹੋਣ ਦੇ ਬਾਵਜੂਦ ਲੁਟੇਰੇ ਪੁਲਿਸ ਕੋਲੋਂ ਨਹੀਂ ਲੱਭੇ ਜਾਂਦੇ ਹਾਂ, ਇਹ ਸੱਚ ਹੈ ਕਿ ਕਿਸੇ ਮੰਤਰੀ ਜਾਂ ਐਮਐਲਏ ਦੀ ਮੱਝ ਅੱਧੀ ਰਾਤ ਵੀ ਚੋਰੀ ਹੋ ਜਾਵੇ ਤਾਂ ਪੁਲਿਸ ਰਾਤੋ-ਰਾਤ ਹੀ ਦਿਨ ਚੜ੍ਹਨ ਤੋਂ ਪਹਿਲਾਂ ਸਭ ਕੁਝ ਬਰਾਮਦ ਕਰ ਲੈਂਦੀ ਹੈ ਮਹਾਂਨਗਰਾਂ ’ਚ 25 ਕਰੋੜ ਦੇ ਹੀਰੇ ਲੱਭਣ ’ਚ ਪੁਲਿਸ ਦੂਜੇ-ਤੀਜੇ ਦਿਨ ਕਾਮਯਾਬ ਹੋ ਜਾਂਦੀ ਹੈ ਭਾਵੇਂ ਚੋਰ ਇੱਕ ਹਜ਼ਾਰ ਕਿਲੋਮੀਟਰ ਦੂਰ ਕਿਸੇ ਸੂਬੇ ਦੇ ਜੰਗਲ ’ਚ ਵੀ ਕਿਉਂ ਨਾ ਲੁਕਿਆ ਹੋਇਆ ਹੋਵੇ ਆਮ ਆਦਮੀ ਨੂੰ ਲੁੱਟਣ-ਮਾਰਨ ਵਾਲਾ ਉਸੇ ਸ਼ਹਿਰ ’ਚ ਕਾਬੂ ਨਹੀਂ ਆਉਂਦਾ ਤੇ ਸ਼ਰੇਆਮ ਘੁੰਮਦਾ-ਫਿਰਦਾ ਹੈ। (Elections)
ਬਿਨਾਂ ਸ਼ੱਕ ਕਾਨੂੰਨ ਪ੍ਰਬੰਧ ਇਸ ਵਕਤ ਬਹੁਤ ਵੱਡਾ ਮਸਲਾ ਹੈ ਪੁਲਿਸ ਪ੍ਰਬੰਧ ਸਖ਼ਤ ਕਰਨ ਦੇ ਨਾਲ-ਨਾਲ ਅਪਰਾਧਾਂ ਦੇ ਸਮਾਜਿਕ ਪਹਿਲੂਆਂ ’ਤੇ ਵੀ ਗੌਰ ਕਰਕੇ ਅਪਰਾਧੀਆਂ ਨੂੰ ਸਮਾਜ ਦੀ ਮੁੱਖਧਾਰਾ ’ਚ ਵਾਪਸ ਲਿਆਉਣ ਲਈ ਵੀ ਯਤਨ ਹੋਣੇ ਚਾਹੀਦੇ ਹਨ ਨਸ਼ਾ, ਬੇਰੁਜ਼ਗਾਰੀ, ਫਿਲਮਾਂ ਅਤੇ ਸੀਰੀਅਲਾਂ ’ਚ ਅਪਰਾਧ ਦੇ ਢੰਗ-ਤਰੀਕਿਆਂ ਨੂੰ ਦਰਸਾਉਣਾ ਆਦਿ ਬਹੁਤ ਸਾਰੇ ਕਾਰਨ ਹਨ ਜੋ ਅਪਰਾਧਾਂ ਨੂੰ ਹਵਾ ਦੇ ਰਹੇ ਹਨ ਇਹਨਾਂ ਕਾਰਨਾਂ ’ਤੇ ਚਰਚਾ ਹੋਣੀ ਜ਼ਰੂਰੀ ਹੈ ਸਿਆਸੀ ਪਾਰਟੀਆਂ ਕਾਨੂੰਨ ਤੇ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਲਈ ਵੀ ਅੱਗੇ ਆਉਣ ਕਿਉਂਕਿ ਸੁਰੱਖਿਆ ਤੋਂ ਬਿਨਾਂ ਵਿਕਾਸ ਅਧੂਰਾ ਹੀ ਹੁੰਦਾ ਹੈ। (Elections)
ਇੰਝ ਹੋਣਗੀਆਂ ਕਰਨਾਟਕ ਵਿਧਾਨ ਸਭਾ ਅਤੇ ਕਈ ਥਾਈਂ ਜਿਮਨੀ ਚੋਣਾਂ, ਜਾਰੀ ਹੋਇਆ ਸ਼ਡਿਊਲ
10 ਮਈ ਨੂੰ ਇੱਕੋ ਗੇੜ ’ਚ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ (ਏਜੰਸੀ)। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਰਨਾਟਕ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2023 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 13 ਮਈ ਨੂੰ ਆਉਣਗੇ। ਕਰਨਾਟਕ ਵਿੱਚ ਸਿਰਫ਼ ਇੱਕੋ ਗੇੜ ਵਿੱਚ ਹੀ ਚੋਣਾਂ ਹੋਣਗੀਆਂ। ਕਰਨਾਟਕ ਵਿਧਾਨ ਸਭਾ ਦਾ ਕਾਰਜਕਾਲ 25 ਮਈ ਨੂੰ ਖਤਮ ਹੋ ਰਿਹਾ ਹੈ।
ਕਰਨਾਟਕ ਵਿੱਚ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਮਿਤੀ 13 ਅਪਰੈਲ ਤੋਂ ਸ਼ੁਰੂ ਹੈ ਅਤੇ ਆਖ਼ਰੀ ਮਿਤੀ 20 ਅਪਰੈਲ ਹੈ। ਜਦੋਂਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪਰੈਲ ਤੱਕ ਹੋਵੇਗੀ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 24 ਅਪਰੈਲ ਹੈ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਕਰਨਾਟਕ ਦੀ ਵੋਟਰ ਸੂਚੀ ਵਿੱਚ 9.17 ਲੱਖ ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ। ਸੂਬੇ ਵਿੱਚ 58 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਹਨ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨਿਰਪੱਖ ਚੋਣਾਂ ਕਰਵਾਉਣਾ ਹੈ।
ਇਸ ਵਾਰ ਕਰਨਾਟਕ ਵਿੱਚ 58 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਹਨ। ਦੱਸ ਦੇਈਏ ਕਿ ਆਖਰੀ ਵਾਰ 2018 ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ 12 ਮਈ ਨੂੰ ਹੋਈਆਂ ਸਨ। ਇਸ ਦੇ ਨਤੀਜੇ ਤਿੰਨ ਦਿਨਾਂ ਬਾਅਦ 15 ਮਈ ਨੂੰ ਐਲਾਨੇ ਗਏ। ਪਿਛਲੀ ਵਾਰ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਕਰਨਾਟਕ ਵਿੱਚ ਕੁੱਲ 224 ਸੀਟਾਂ ਹਨ, ਜਿੱਥੇ ਪੂਰਨ ਬਹੁਮਤ ਲਈ ਲਗਭਗ 113 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਕਰਨਾਟਕ ਵਿੱਚ ਇਸ ਸਮੇਂ ਕੁੱਲ 5 ਕਰੋੜ 22 ਲੱਖ ਵੋਟਰ ਹਨ।
ਇਸ ਸਮੇਂ ਕਿਸ ਕੋਲ ਕਿੰਨੀਆਂ ਸੀਟਾਂ | Elections
ਕਰਨਾਟਕ ਵਿੱਚ ਭਾਜਪਾ ਕੋਲ ਇਸ ਵੇਲੇ 104 ਸੀਟਾਂ ਹਨ। ਕਾਂਗਰਸ ਕੋਲ 75 ਜਦੋਂਕਿ ਉਸ ਦੀ ਸਹਿਯੋਗੀ ਜਨਤਾ ਦਲ (ਐੱਸ) ਕੋਲ ਕੁੱਲ 28 ਸੀਟਾਂ ਹਨ। ਕਰਨਾਟਕ ’ਚ ਭਾਜਪਾ 224 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਸ ਵਾਰ ਆਮ ਆਦਮੀ ਪਾਰਟੀ ਕਰਨਾਟਕ ਵਿੱਚ ਵੀ ਨਵੀਂ ਵਿਰੋਧੀ ਪਾਰਟੀ ਵਜੋਂ ਚੋਣ ਲੜੇਗੀ। ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ 5 ਸੀਟਾਂ ਜਿੱਤ ਕੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ ਹੈ।
ਜਲੰਧਰ ਸਮੇਤ ਕਈ ਸੀਟਾਂ ’ਤੇ ਹੋਣਗੀਆਂ ਜ਼ਿਮਨੀ ਚੋਣਾਂ
ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕਰਦੇ ਹੋਏ ਭਾਰਤੀ ਚੋਣ ਕਮਿਸ਼ਨ ਨੇ ਕੁਝ ਸੂਬਿਆਂ ’ਚ ਖਾਲੀ ਸੀਟਾਂ ’ਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਚੋਣ ਕਮਿਸ਼ਨ ਅਨੁਸਾਰ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ, ਓਡੀਸ਼ਾ ਦੀ ਝਾਰਸੁਗੁਡਾ ਵਿਧਾਨ ਸਭਾ ਸੀਟ, ਉੱਤਰ ਪ੍ਰਦੇਸ਼ ਦੀ ਚਾਂਬੇ ਅਤੇ ਸਵਾੜ ਵਿਧਾਨ ਸਭਾ ਸੀਟ ਅਤੇ ਮੇਘਾਲਿਆ ਦੀ ਸੋਹੀਓਂਗ ਵਿਧਾਨ ਸਭਾ ਸੀਟ ਲਈ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ। ਇਨ੍ਹਾਂ ਸਾਰੀਆਂ ਸੀਟਾਂ ’ਤੇ 13 ਅਪਰੈਲ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ ਅਤੇ ਉਮੀਦਵਾਰ 20 ਅਪਰੈਲ ਤੱਕ ਨਾਮਜ਼ਦਗੀਆਂ ਭਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪਰੈਲ ਨੂੰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 24 ਅਪਰੈਲ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਰਾਜ ਸਭਾ ਦੀਆਂ 55 ਸੀਟਾਂ ਲਈ ਚੋਣਾਂ 26 ਨੂੰ
ਰਾਜ ਸਭਾ ਦੀਆਂ 55 ਸੀਟਾਂ ਲਈ ਚੋਣਾਂ 26 ਨੂੰ
17 ਰਾਜਾਂ ਦੇ ਰਾਜਸਭਾ ਮੈਂਬਰਾਂ ਦਾ ਅਪਰੈਲ ਸਮਾਪਤ ਹੋ ਰਿਹੈ ਕਾਰਜਕਾਲ
ਹਰਿਆਣਾ ਦੀਆਂ ਦੋ ਸੀਟਾਂ ‘ਤੇ ਹੋਣਗੀਆਂ ਚੋਣਾਂ
ਨਵੀਂ ਦਿੱਲੀ, ਏਜੰਸੀ। 17 ਰਾਜਾਂ ਦੀਆਂ 55 ਰਾਜ ਸਭਾ ਸੀਟਾਂ ਲਈ ਦੋ ਸਾਲਾ ਚੋਣਾਂ 26 ਮਾਰਚ ਨੂੰ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਇਹਨਾਂ 17 ਰਾਜਾਂ ਤੋਂ ਚੁਣੇ ਗਏ ਰਾਜਸਭਾ ਮੈਂਬਰਾਂ ਦਾ ਕਾਰਜਕਾਲ ਅਪਰੈਲ ‘ਚ ਸਮਾਪਤ ਹੋ ਰਿਹਾ ਹੈ। ਇਹਨਾਂ ਵਿੱਚ ਉਪ ਸਭਾਪਤੀ ਹਰਿਵੰਸ਼, ਮੋਤੀਲਾਲ ਵੋਰਾ, ਰਾਮਦਾਸ ਆਠਵਲੇ, ਦਿਗਵਿਜੈ ਸਿੰਘ, ਡਾ. ਸੰਜੇ ਸਿੰਘ, ਕੁਮਾਰੀ ਸ਼ੈਲਜਾ, ਵਿਜੈ ਗੋਇਲ, ਪ੍ਰੇਮਚੰਦ ਗੁਪਤਾ, ਤਿਰੁਚੀ ਸ਼ਿਵਾ ਆਦਿ ਮੁੱਖ ਹਨ। ਕਮਿਸ਼ਨ ਅਨੁਸਾਰ ਚੋਣਾਂ ਦੀ ਅਧਿਸੂਚਨਾ ਛੇ ਮਾਰਚ ਨੂੰ ਜਾਰੀ ਹੋਵੇਗੀ ਅਤੇ 13 ਮਾਰਚ ਨੂੰ ਨਾਮਜ਼ਦਗੀ, 16 ਨੂੰ ਨਾਮਜਦਗੀ ਪੱਤਰਾਂ ਦੀ ਜਾਂਚ ਅਤੇ 18 ਮਾਰਚ ਨੂੰ ਨਾਮ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। Elections
ਮਹਾਰਾਸ਼ਟਰ, ਓਡੀਸ਼ਾ, ਤਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਚੁਣੇ ਗਏ ਮੈਂਬਰ ਦੋ ਅਪਰੈਲ ਨੂੰ ਸੇਵਾਮੁਕਤ ਹੋ ਜਾਣਗੇ ਜਦੋਂਕਿ ਆਂਧਰਾਪ੍ਰਦੇਸ਼, ਤੇਲੰਗਾਨਾ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ, ਮਣੀਪੁਰ, ਅਸਮ, ਛਤੀਸਗੜ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹਿਮਾਚਲ ਦੇ ਮੈਂਬਰਾਂ ਦਾ ਕਾਰਜਕਾਲ 9 ਅਪਰੈਲ ਅਤੇ ਮੇਘਾਲਿਆ ਦੇ ਮੈਂਬਰਾਂ ਦਾ ਕਾਰਜਕਾਲ 12 ਅਪਰੈਲ ਨੂੰ ਸਮਾਪਤ ਹੋਵੇਗਾ।
Election Commission of India has announced the schedule for Biennial Election to the Council of the States (Rajya Sabha) to fill the seats of members retiring in April 2020-reg.
Polling to be held on 26th March, 2020.
For more details, please check: https://t.co/5o9dZpQjso pic.twitter.com/0AQhll9vn2
— Election Commission of India #SVEEP (@ECISVEEP) February 25, 2020
ਇਹਨਾਂ ਰਾਜਾਂ ‘ਚ ਹੋਣਗੀਆਂ ਚੋਣਾਂ
ਮਹਾਰਾਸ਼ਟਰ ਦੀਆਂ ਸੱਤ, ਓਡੀਸ਼ਾ ਦੀਆਂ ਚਾਰ, ਤਮਿਲਨਾਡੂ ਦੀਆਂ 6, ਪੱਛਮੀ ਬੰਗਾਲ ਦੀਆਂ ਪੰਜ, ਆਂਧਰ ਪ੍ਰਦੇਸ਼ ਦੀਆਂ ਚਾਰ, ਤੇਲੰਗਾਨਾ ਦੀਆਂ ਦੋ, ਅਸਮ ਦੀਆਂ ਤਿੰਨ, ਬਿਹਾਰ ਦੀਆਂ ਪੰਜ, ਛਤੀਸ਼ਗੜ ਦੀਆਂ ਦੋ, ਗੁਜਰਾਤ ਦੀਆਂ ਚਾਰ , ਹਰਿਆਣਾ ਦੀਆਂ ਦੋ, ਹਿਮਾਚਲ ਦੀ ਇੱਕ, ਝਾਰਖੰਡ ਦੀਆਂ ਦੋ, ਮੱਧ ਪ੍ਰਦੇਸ਼ ਦੀਆਂ ਤਿੰਨ, ਮਣੀਪੁਰ ਦੀ ਇੱਕ, ਰਾਜਸਥਾਨ ਦੀਆਂ ਤਿੰਨ ਅਤੇ ਮੇਘਾਲਿਆ ਦੀ ਇੱਕ ਰਾਜ ਸਭਾ ਸੀਟ ‘ਤੇ ਚੋਣ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣਾਂ ‘ਚ ਹਿੰਸਕ ਅਤੇ ਅਰਾਜਕ ਬਿਆਨਾਂ ਦੀ ਭਰਮਾਰ
elections | ਦਿੱਲੀ ‘ਚ ਵਿਧਾਨ ਸਭਾ ਚੋਣਾਂ ਜਿਵੇਂ -ਜਿਵੇਂ ਨੇੜੇ ਆ ਰਹੀਆਂ ਹਨ, ਆਪਣੇ ਸਿਆਸੀ ਮਨੋਰਥਾਂ ਦੀਆਂ ਸੰਭਾਵਨਾਵਾਂ ਦੀ ਭਾਲ ‘ਚ ਦੋਸ਼-ਮਹਾਂਦੋਸ਼, ਹਿੰਸਕ ਬਿਆਨਾਂ ਅਤੇ ਮਿਹਣੋ-ਮਿਹਣੀ ਨਾਲ ਵਾਤਾਵਰਨ ਦਾ ਤਲਖ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤਿੰਨੇ ਹੀ ਪਾਰਟੀਆਂ ਦੇ ਆਗੂ ਆਪਣੇ ਚੋਣ ਪ੍ਰਚਾਰ ‘ਚ ਜਿਸ ਤਰ੍ਹਾਂ ਦੀ ਤੱਤੀ-ਤਿੱਖੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ, ਉਹ ਮਾੜਾ ਅਤੇ ਲੋਕਤੰਤਰਿਕ ਮੁੱਲਾਂ ਦੇ ਵਿਰੁੱਧ ਹੈ
ਸਾਰੇ ਆਪਣੇ ਕੌੜੇ ਬੋਲਾਂ ਨਾਲ ਲੋਕਤੰਤਰਿਕ ਪਰੰਪਰਾਵਾਂ ਨੂੰ ਸੱਟ ਮਾਰਨ ‘ਚ ਲੱਗੇ ਹੋਏ ਹਨ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਆਪਣੇ ਲੋਕ ਲੁਭਾਊ ਬਿਆਨਾਂ ਨਾਲ ਆਮ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਸ ਨੂੰ ਆਖ਼ਰ ਜਨਤਾ ਵਿਰੋਧੀ ਰਾਜਨੀਤੀ ਦਾ ਰੂਪ ਨਾ ਕਿਹਾ ਤਾਂ ਕੀ ਕਿਹਾ ਜਾਵੇ? ਇਨ੍ਹਾਂ ਚੋਣਾਂ ‘ਚ ਚੋਣ -ਪ੍ਰਚਾਰ ਦਾ ਉਹੀ ਹਾਲ ਹੈ, ਉਹੀ ਘੋੜੇ, ਉਹੀ ਮੈਦਾਨ, ਖੁਦਾ ਖੈਰ  ਕਰੇ
ਦਿੱਲੀ ‘ਚ  ਚੋਣ ਪ੍ਰਚਾਰ ‘ਚ ਮਕਸਦ ਅਤੇ ਜਨਕਲਿਆਣਾਕਾਰੀ ਮੁੱਦਿਆਂ ‘ਤੇ ਜਿੰਮੇਵਾਰਾਨਾ  ਅਤੇ ਸਾਰਥਿਕ ਬਿਆਨਾਂ ਦੀ ਬਜਾਇ ਕੌੜੀ ਭਾਸ਼ਾ ਦੀ ਵਰਤੋਂ ਦੱਸਦੀ ਕਿ ਹੈ ਸਿਆਸੀ ਪੱਧਰ ‘ਤੇ ਜਿੰਮੇਵਾਰਾਨਾ ਬਹੁਤ ਜਿਆਦਾ ਵਧ ਗਈ ਹੈ
ਜੇਕਰ ਸਮਾਜ ਦਾ ਇੱਕ ਵਰਗ ਸਰਕਾਰ ਦੇ ਕਿਸੇ ਕਦਮ ‘ਚ ਅਸਹਿਮਤ ਹੈ ਤਾਂ ਉਸ ਦੀ ਸ਼ਿਕਾਇਤ ਸੁਣਨਾ, ਉਸ ਦੀ ਗਲਤਫ਼ਹਿਮੀ ਦੂਰ ਕਰਨਾ ਅਤੇ ਸਰਕਾਰ ‘ਚ ਉਸ ਦਾ ਭਰੋਸਾ ਬਹਾਲ ਕਰਨਾ ਉਨ੍ਹਾਂ ਦਾ ਕੰਮ ਹੈ ਲੋਕਤੰਤਰਿਕ ਵਿਵਸਥਾ ‘ਚ ਵਿਰੋਧ ਦਾ ਅਧਿਕਾਰ ਹਰ ਵਿਆਕਤੀ ਨੂੰ ਹੈ ਪਰ ਇਸ ਅਧਿਕਾਰ ਦਾ ਕੋਈ ਵਰਗ ਵਿਸੇਸ਼ ਗਲਤ ਇਸਤੇਮਾਲ ਕਰੇ ਤਾਂ ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ
ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਗੈਰ ਕਾਨੂੰਨੀ ਢੰਗ ‘ਚ ਧਰਨਾ -ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿਵੇਂ ਜਾਇਜ ਮੰਨਿਆ ਜਾ ਸਕਦਾ ਹੈ?  ਤਿੰਨੇ ਹੀ ਪਾਰਟੀਆਂ ‘ਚ ਤਿੱਖੇ ਅਤੇ ਕੌੜੇ ਬਿਆਨਾਂ ਦਾ ਰੁਝਾਨ ਵਧ  ਰਿਹਾ ਹੈ ਲੋਕਤੰਤਰ ‘ਚ ਇਸ ਤਰ੍ਹਾਂ ਦੇ ਬੇਤੁੱਕੇ ਅਤੇ ਗੈਰ-ਜ਼ਰੂਰੀ ਬਿਆਨ ਰਾਜਨੀਤੀ ਨੂੰ ਦੂਸ਼ਿਤ ਕਰਦੇ ਹਨ, ਜੋ ਨਾ ਕੇਵਲ ਘਾਤਕ ਹਨ, ਸਗੋਂ ਇੱਕ ਵੱਡੀ ਗਲਤੀ ਦਾ ਪ੍ਰਤੀਕ ਹਨ  ਸਿਆਸੀ ਪਾਰਟੀਆਂ ‘ਚ ਪੈਦਾ ਹੋ ਰਹੀ ਕੌੜੇ ਬੋਲਾਂ ਦੀ ਸੰਸਕ੍ਰਿਤੀ ਨੂੰ ਕੀ ਸੱਤਾ ਹਥਿਆਉਣ ਦੀ ਰਾਜਨੀਤੀ ਨਹੀਂ ਮੰਨਿਆ ਜਾਣਾ ਚਾਹੀਦਾ?
ਲੋਕਤੰਤਰ ਅਤੇ ਚੋਣ ਪ੍ਰਕਿਰਿਆ ਨੂੰ ਦੂਸ਼ਿਤ ਕਰਨ ਦੀ ਸਿਆਸੀ ਪਾਰਟੀਆਂ ਦੀ ਕੋਸ਼ਿਸ਼ ‘ਤੇ  ਕੌਣ ਕੰਟਰੋਲ  ਕਰੇਗਾ ਕਿਤੇ ਚੋਣ ਪ੍ਰਚਾਰ ਸੁਧਾਰ ਦੀ ਪ੍ਰਕਿਰਿਆ ਸੇਸ਼ ਨਾ ਹੋ ਜਾਵੇ, ਇਹ ਇੱਕ ਗੰਭੀਰ ਸਵਾਲ ਹੈ ਆਗੂਆਂ  ਦਾ ਬੜਬੋਲਾਪਣ ਰੱਫ਼ੜ ਪੈਦਾ ਰਿਹਾ ਹੈ
ਦਿੱਲੀ ਦੇ ਲੋਕਾਂ ਦੀ ਸਾਲਾਂ ਤੋਂ ਇੱਕ ਮਾਨਤਾ ਰਹੀ ਹੈ ਕਿ ਸਾਡੀਆਂ ਸਮੱਸਿਆਵਾਂ , ਸੰਕਟਾਂ ਅਤੇ ਨੈਤਿਕ ਘਾਣ?ਨੂੰ ਮਿਟਾਉਣ ਲਈ ਕੋਈ ਰੋਸ਼ਨੀ ਪੈਦਾ ਹੋਵੇ ਜੋ ਲੋਕਾਂ?ਨੂੰ ਸੰਕਟ ‘ਚੋਂ ਉਭਾਰੇ ਕੋਈ ਤਾਂ ਸਿਆਸੀ ਆਗੂ ਆਪਣੀ ਪ੍ਰਭਾਵੀ ਭੂਮਿਕਾ ਅਦਾ ਕਰਨ , ਤਾਂ ਕਿ ਲੋਕਾਂ ‘ਚ ਵਿਸ਼ਵਾਸ ਕਾਇਮ ਰਹੇ ਕਿ ਚੰਗੇ ਆਦਮੀ ਪੈਦਾ ਹੋਣੇ ਬੰਦ ਨਹੀਂ ਹੋਏ ਦੇਸ਼, ਕਾਲ ਅਤੇ ਸਥਿਤੀ ਦੇ ਅਨੁਸਾਰ ਕੋਈ ਨਾ ਕੋਈ ਪ੍ਰਸਿਥਤੀਆਂ ਅਤੇ ਸਿਆਸੀ ਪਾਰਟੀਆਂ ਸਾਹਮਣੇ ਆਉਣ, ਵਿਸੇਸ਼ ਕਿਰਦਾਰ ਅਦਾ ਕਰਨ ਅਤੇ ਲੋਕ ਉਸ ਦੇ ਜਰੀਏ ਸੰਤੁਸ਼ਟ ਹੋ ਜਾਣ, ਪਰ ਇਨ੍ਹਾਂ ਚੋਣਾਂ ‘ਚ ਅਜਿਹਾ ਚਮਤਕਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ
ਜੋ ਅੱਛਾਈ-ਬੁਰਾਈ ਵਿਚਕਾਰ ਰੇਖਾ ਖਿੱਚ ਕੇ ਲੋਕਾਂ ਨੂੰ ਮਾਰਗ ਦਿਖਾ ਸਕੇ, ਅਤੇ ਵਿਸ਼ਵਾਸ ਦਿਵਾ ਸਕੇ ਕਿ ਉਹ ਬਹੁਤ ਕੁਝ ਬਦਲਣ ‘ਚ ਸਮਰੱਥ ਹਨ ਤਾਂ ਲੋਕ ਉਨ੍ਹਾਂ ਨੂੰ ਸਿਰ ਮੱਥੇ  ਲੈਣਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਜਲਦੀ ਹੀ ਚੰਗਾ ਦੇਖਣ ਲਈ ਬੇਤਾਬ ਹਨ, ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ
ਅੱਜ 5 ਦਿਨਾਂ ਦੇ ਕ੍ਰਿਕਟ ਦੇ ਟੈਸਟ ਮੈਚਾਂ ਦੇ ਫੈਸਲੇ ‘ਚ ਓਨ੍ਹੀ ਰੁਚੀ ਨਹੀਂ ਜਿੰਨ੍ਹੀ ਇੱਕ ਰੋਜਾ ਮੈਚ ‘ਚ ਹੈ  ਅੱਜ ਪ੍ਰਤੀਦਿਨ ਕੋਈ ਨਾ ਕੋਈ ਘਪਲਾ ਹੁੰਦਾ ਰਹਿੰਦਾ ਹੈ ਜਨਤਾ ਤੋਂ ਟੈਕਸ ਦੇ ਰੂਪ ‘ਚ ਲਏ ਕਰੋੜਾਂ -ਅਰਬਾਂ ਦੀ ਰਾਸ਼ੀ ਕੋਈ ਡਕਾਰ ਜਾਂਦਾ ਹੈ ਅਪਰਾਧ ਅਤੇ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਇੱਕ ਸ਼ਾਂਤੀਪਸੰਦ ਵਿਅਕਤੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ ਜੋ ਕਈ ਸੁਧਾਰ ਦੀ ਚੁਣੌਤੀ ਸਵੀਕਾਰ ਕਰਕੇ ਸਾਹਮਣੇ ਆਉਂਦਾ ਹੈ, ਉਸ ਨੂੰ ਰਸਤੇ ‘ਚੋਂ ਹਟਾ ਦਿੱਤਾ ਜਾਂਦਾ ਹੈ ਕਿਵੇਂ  ਸਿਆਸੀ ਲੋਕਾਂ ‘ਤੇ ਵਿਸ਼ਵਾਸ ਕਰੀਏ?
ਇਹ ਕਿਹੋ ਜਿਹਾ ਲੋਕਤੰਤਰਿਕ ਢਾਂਚਾ ਬਣ ਰਿਹਾ ਹੈ, ਜਿਸ ‘ਚ ਪਾਰਟੀਆਂ ਆਪਣੀ ਸੀਮਾ ਤੋਂ ਕਿਤੇ ਅੱਗੇ ਵਧ ਕੇ ਲੋਕ-ਲੁਭਾਊ ਵਾਅਦੇ ਅਤੇ ਬਿਆਨ ਬਾਜੀ ਕਰਨ ‘ਚ  ਲੱਗੀਆਂ ਹੋਈਆਂ ਹਨ , ਉਹ ਜੋੜਨ ਦੀ ਬਜਾਇ ਤੋੜਨ ਵਾਲੀ ਰਾਜਨੀਤੀ ਕਰ ਰਹੀਆਂ ਹਨ ਉਸ ਨੂੰ ਕਿਸੇ ਵੀ ਤਰ੍ਹਾਂ ਜਨਹਿਤ ‘ਚ ਨਹੀਂ ਕਿਹਾ ਜਾ ਸਕਦਾ ਸਮਾਜ ਅਤੇ ਰਾਸ਼ਟਰ-ਤੋੜ ਵਾਲੇ ਬਿਆਨ ਪਾਰਟੀਆਂ ਨੂੰ ਮੌਜ਼ੂਦਾ ਲਾਭ ਤਾਂ ਜ਼ਰੂਰ ਪਹੁੰਚਾ ਸਕਦੇ ਹਨ, ਪਰ ਇਸ ਨਾਲ ਦੇਸ਼ ਦੀ ਲੰਮੇ ਸਮੇਂ ਲਈ ਸਮਾਜਿਕ ਅਤੇ ਸਦਭਾਵਨਾ ‘ਤੇ ਮਾੜਾ ਅਸਰ ਪੈਣ ਦਾ ਵੀ ਡਰ ਹੈ ਸਵਾਲ ਹੈ ਕਿ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂ ਸੱਤਾ ਦੇ ਨਸ਼ੇ ‘ਚ ਡੁੱਬ ਕੇ ਐਨੇ ਸੁਸਤ ਅਤੇ ਗੈਰਜਿੰਮੇਦਾਰ ਕਿਵੇਂ ਹੋ ਸਕਦੇ ਹਨ?
ਚੋਣਾਂ ‘ਚ ਜਿੱਤਣ ਦੇ ਮਕਸਦ ਨਾਲ ਹੋਣ ਵਾਲੀ ਚੁਣਾਵੀ ਲੜਾਈ ‘ਚ ਵੋਟਰਾਂ ਨੂੰ ਆਪਣੇ ਵੱਲ ਆਰਕਸ਼ਿਤ ਕਰਨ ਲਈ ਸਿਆਸੀ ਪਾਰਟੀਆਂ ਵੱਲੋਂ ਤਿੱਖੇ ਬਿਆਨਾਂ ਦਾ ਰੁਝਾਨ ਕੋਈ ਨਵੀਂ ਗੱਲ ਨਹੀਂ ਹੈ ਪਰ ਵਿਡੰਬਨਾ ਇਹ ਹੈ ਕਿ ਚੋਣਾਵੀ ਮੌਸਮ ‘ਚ ਵੋਟ ਪਾਉਣ ਲਈ ਦਿੱਤੇ ਗਏ ਅਜਿਹੇ ਜਿਆਦਾਤਰ ਬਿਆਨ ਰਾਸ਼ਟਰਹਿੱਤ ਦੀ ਬਜਾਇ ਸਿਆਸੀ ਹਿੱਤ ਦੇ ਹੁੰਦੇ ਹਨ   ਪਾਰਟੀਆਂ ਨੇ ਲੋਕਾਂ ਦੇ ਸਾਹਮਣੇ ਵੋਟ ਹਥਿਆਉਣ ਲਈ ਜਿਸ ਤਰ੍ਹਾਂ ਦਾ ਵਿਚਾਰਿਕ ਮਾਹੌਲ ਬਣਾਇਆ ਹੈ, ਉਸ ਨਾਲ ਜਨਤਾ ਦਾ ਹਿੱਤ ਘੱਟ ਅਤੇ ਸੱਤਾ ਤੱਕ ਪਹੁੰਚ ਬਣਾਉਣ ਦੀ ਮਨਸਾ ਜਿਆਦਾ ਦਿਖਾਈ ਦੇ ਰਿਹਾ ਹੈ
ਇਸ ਤਰ੍ਹਾਂ ਦਾ ਬੜਬੋਲਾਪਣ ਅਤੇ ਸਮਾਜ ਨੂੰ ਵੰਡਣ ਦੀ ਸੰਸਕ੍ਰਿਤੀ ਅਸਰਦਾਰ ਬਣ ਜਾਂਦੀ ਹੈ ਅਤੇ ਜਿਆਦਾਤਰ ਵੋਟ ਕਰਨ ਵਾਲਾ ਜਨਸਮੂਹ ਇਸ ਝਾਂਸੇ ‘ਚ ਆ ਹੀ ਜਾਂਦਾ ਹੈ ਵਰਤਮਾਨ ਦੌਰ ‘ਚ ਸੱਤਾ ਲਾਲਸਾ ਦੀ ਚਿੰਗਿਆੜੀ ਹੈ, ਸੱਤਾ ਸੁਖ ਭੋਗਣ ਲਈ ਜਨਤਾ ਅਤੇ ਵਿਵਸਥਾ ਨੂੰ ਪੰਗੂ ਬਣਾਉਣ ਦੀ ਰਾਜਨੀਤੀ ਚੱਲ ਰਹੀ ਹੈ
ਦਿੱਲੀ ਦੀਆਂ ਸਿਆਸੀ ਪਾਰਟੀਆਂ ਦੇ ਬਹੀ-ਖਾਤੇ ਨਾਲ ਸਮਾਜਿਕ ਸੁਧਾਰ, ਰੁਜ਼ਗਾਰ, ਨਵੇਂ ਉੱਦਮ ਪੈਦਾ ਕਰਨੇ, ਸਵੱਛ ਜਲ ਅਤੇ ਵਾਤਾਵਰਨ, ਉੱਨਤ ਆਵਾਜਾਈ ਵਿਵਸਥਾ, ਉੱਚ ਪੱਧਰੀ ਸਕੂਲ ਅਤੇ ਹਸਪਤਾਲ ਵਰਗੀਆਂ ਮੁੱਢਲੀਆਂ ਜਿੰਮੇਵਾਰੀਆਂ ਨਾਲ ਜੁੜੀਆਂ ਯੋਜਨਾਵਾਂ ਅਤੇ ਮੁੱਦਿਆਂ ਦੀ ਬਜਾਇ  ਜਾਤੀਗਤ ਅਤੇ ਸੰਪਰਦਾਇਕਤਾ ਦਾ ਜ਼ਹਿਰ ਉਗਲਣ ਵਾਲੀਆਂ ਸਥਿਤੀਆਂ ਜਿਆਦਾ ਪ੍ਰਭਾਵੀ ਹਨ ਬਿਨਾਂ ਮਹਿੰਦੀ ਲੱਗੇ ਹੀ ਹੱਥ ਪੀਲੇ ਕਰਨ ਦੀ ਫ਼ਿਰਾਕ ‘ਚ ਸਾਰੀਆਂ ਸਿਆਸੀ ਪਾਰਟੀਆਂ ਜੁੱਟ ਗਈਆਂ ਹਨ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਅਨੈਤਿਕ ਰਾਜਨੀਤੀ ਦਾ ਅਸੀਂ ਕਦੋ ਤੱਕ ਸਾਥ ਦਿੰਦੇ ਰਹਾਂਗੇ? ਇਸ ‘ਤੇ ਅੰਕੁਸ਼ ਲਾਉਣ ਦਾ ਪਹਿਲਾ ਫਰਜ ਤਾਂ ਸਾਡੀ ਜਨਤਾ ‘ਤੇ ਹੀ ਹੈ
ਲਲਿਤ ਗਰਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਨ ਨਾਇਕ ਜਨਤਾ ਪਾਰਟੀ ਵਲੋਂ ਚੋਣ ਨਿਸ਼ਾਨ ਨਹੀਂ ਮਿਲਣ ਦਾ ਦੱਸਿਆ ਜਾ ਰਿਹਾ ਐ ਕਾਰਨ
ਦਿੱਲੀ ਵਿਖੇ 10 ਸੀਟਾਂ ਮੰਗ ਰਹੀਂ ਸੀ ਜਨ ਨਾਇਕ ਜਨਤਾ ਪਾਰਟੀ ਪਰ ਮਿਲੀ ਸਿਰਫ਼ ਇੱਕ ਸੀਟ
ਭਾਜਪਾ ਵਲੋਂ ਇਸ ਇੱਕ ਸੀਟ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਦਿੱਤਾ ਸੀ ਆਦੇਸ਼
ਚੰਡੀਗੜ,(ਅਸ਼ਵਨੀ ਚਾਵਲਾ)। ਹਰਿਆਣਾ ਸੱਤਾ ਧਾਰੀ ਗਠਜੋੜ ‘ਚ ਭਾਈਵਾਲ ਨਾਇਕ ਜਨਤਾ ਪਾਰਟੀ (ਜਜਪਾ) (JJP) ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਹੀਂ ਉੱਤਰੇਗੀ। ਕੁਝ ਦਿਨ ਤੱਕ 10 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀਂ ਜਜਪਾ ਨੂੰ ਅਚਾਨਕ ਭਾਜਪਾ ਵੱਲੋਂ ਸਿਰਫ਼ 1 ਸੀਟ ਤੱਕ ਹੀ ਸੀਮਤ ਕਰ ਦਿੱਤਾ ਗਿਆ ਅਤੇ ਇਸੇ ਇੱਕ ਸੀਟ ‘ਤੇ ਭਾਜਪਾ ਦੇ ਚੋਣ ਨਿਸ਼ਾਨ ਫੁੱਲ ‘ਤੇ ਹੀ ਲੜਨ ਲਈ ਕਿਹਾ ਗਿਆ, ਜਿਸ ਨੂੰ ਲੈ ਕੇ ਦੁਸ਼ਯੰਤ ਚੌਟਾਲਾ ਤਿਆਰ ਨਹੀਂ ਹੋਏ ਅਤੇ ਉਨਾਂ ਨੇ ਹੁਣ ਇਸ ਇੱਕ ਸੀਟ ‘ਤੇ ਵੀ ਚੋਣ ਲੜਨ ਲਈ ਸਾਫ਼ ਇਨਕਾਰ ਕਰ ਦਿੱਤਾ ਹੈ।
ਦੁਸ਼ਿਅੰਤ ਚੌਟਾਲਾ ਵਲੋਂ ਦਿੱਲੀ ਵਿਖੇ ਚੋਣ ਨਾ ਲੜਨ ਦੇ ਮਾਮਲੇ ਵਿੱਚ ਆਪਣਾ ਵੱਖਰਾ ਹੀ ਕਾਰਨ ਦੱਸਿਆ ਜਾ ਰਿਹਾ ਹੈ ਚੌਟਾਲਾ ਅਨੁਸਾਰ ਉਨਾਂ ਦੀ ਪਾਰਟੀ ਨੂੰ ਸਿੰਬਲ ਹੀ ਜਾਰੀ ਨਹੀਂ ਕੀਤਾ ਜਾ ਰਿਹਾ ਸੀ, ਜਿਹੜਾ ਕਿ ਉਹ ਚਾਹੁੰਦੇ ਸਨ, ਜਿਸ ਕਾਰਨ ਉਨਾਂ ਵਲੋਂ ਚੋਣ ਮੈਦਾਨ ਵਿੱਚੋਂ ਬਾਹਰ ਰਹਿਣ ਦਾ ਹੀ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਚੌਟਾਲਾ ਵੱਲੋਂ ਦਿੱਲੀ ਵਿਖੇ ਭਾਜਪਾ ਦੇ ਹੱਕ ਵਿੱਚ ਲਗਾਤਾਰ ਪ੍ਰਚਾਰ ਕਰਨ ਬਾਰੇ ਐਲਾਨ ਕੀਤਾ ਗਿਆ ਹੈ। ਇਥੇ ਹੀ ਦੁਸ਼ਯੰਤ ਚੌਟਾਲਾ ਵਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੇ ਸਿਆਸੀ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਉਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਸਿਆਸੀ ਨਰਾਜ਼ਗੀ ਕਿਸੇ ਵੀ ਪਾਰਟੀ ਤੋਂ ਨਹੀਂ ਹੈ ਅਤੇ ਸਿਆਸੀ ਤੌਰ ‘ਤੇ ਕੋਈ ਵੀ ਕਾਰਨ ਨਹੀਂ ਰਿਹਾ ਹੈ, ਜਿਸ ਕਾਰਨ ਉਹ ਦਿੱਲੀ ਵਿਖੇ ਚੋਣਾਂ ਲੜਨ ਤੋਂ ਪਿੱਛੇ ਹਟ ਰਹੇ ਹਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਨਾਂ ਵਲੋਂ ਪਾਰਟੀ ਪੱਧਰ ‘ਤੇ ਮੀਟਿੰਗ ਕਰ ਲਈ ਗਈ ਹੈ ਅਤੇ ਉਹ ਦਿੱਲੀ ਵਿਖੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਹਰ ਹਾਲਤ ‘ਚ ਪ੍ਰਚਾਰ ਕਰਨਗੇ ਅਤੇ ਇਸ ਸਬੰਧੀ ਜਲਦ ਹੀ ਡਿਊਟੀਆਂ ਵੀ ਲਗਾ ਦਿੱਤੀ ਜਾਣਗੀਆਂ।
ਹਰਿਆਣਾ ‘ਚ ਨੁਕਸਾਨ ਨਾ ਹੋਵੇ ਤਾਂ ਚੁੱਪ ਬੈਠੇ ਦੁਸ਼ਯੰਤ!
ਦਿੱਲੀ ਵਿਧਾਨ ਸਭਾ ਦੀਆਂ 10 ਸੀਟਾਂ ‘ਤੇ ਆਪਣਾ ਪ੍ਰਭਾਵ ਦੱਸਣ ਵਾਲੀ ਸਿਆਸੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਵਲੋਂ ਅਚਾਨਕ ਚੋਣ ਮੈਦਾਨ ਵਿੱਚੋਂ ਹੀ ਪਿੱਛੇ ਹਟ ਜਾਣ ਵਾਲੀ ਕਾਰਵਾਈ ਕਿਸੇ ਦੇ ਹਜ਼ਮ ਨਹੀਂ ਹੋ ਰਹੀਂ ਹੈ। ਇਸ ਪਿੱਛੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਭਾਜਪਾ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਹੋਣ ਦੇ ਨਾਲ ਹੀ ਉਨਾਂ ਦੀ ਪਾਰਟੀ ਭਾਜਪਾ ਦੀ ਭਾਈਵਾਲ ਹੈ। ਇਸ ਗੱਲ ਦੀ ਚਰਚਾ ਹੈ ਕਿ ਦਿੱਲੀ ਵਿਖੇ ਕਿਸੇ ਵੀ ਤਰਾਂ ਦਾ ਵਿਰੋਧ ਹੋਣ ਨਾਲ ਹਰਿਆਣਾ ਵਿੱਚ ਇਸ ਦਾ ਅਸਰ ਪੈ ਸਕਦਾ ਹੈ, ਜਿਸ ਕਾਰਨ ਦੁਸਯੰਤ ਚੌਟਾਲਾ ਵੱਲੋਂ ਦਿੱਲੀ ਵਿਖੇ ਕੋਈ ਵੀ ਵਿਰੋਧ ਕਰਨ ਦੀ ਥਾਂ ‘ਤੇ ਹਰਿਆਣਾ ਵਿੱਚ ਹੀ ਆਪਣਾ ਫੋਕਸ ਰੱਖਣ ਨੂੰ ਤਰਜੀਹ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਰੇ ਕਾਗਜ਼
ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ, ਉਨ੍ਹਾਂ ਦਾ ਹੈ ਮੈਨੂੰ ਹਰਾਉਣਾ : ਕੇਜਰੀਵਾਲ
ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਗਜ਼ ਭਰਨ ਦਾ ਅੱਜ ਆਖ਼ਰੀ ਦਿਨ
ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ ਅਤੇ ਦਿੱਲੀ ਨੂੰ ਅੱਗੇ ਲੈ ਕੇ ਜਾਣਾ। ਸ੍ਰੀ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਨਾਮਜ਼ਦ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇਹ ਗੱਲ ਕਹੀ। ਉਹ ਚੋਣ ਅਧਿਕਾਰੀ ਦੇ ਦਫ਼ਤਰ ‘ਚ ਸਮੇਂ ‘ਤੇ ਨਾ ਪਹੁੰਚਣ ਕਾਰਨ ਕੱਲ੍ਹ ਪਰਚਾ ਨਹੀਂ ਭਰ ਸਕੇ ਸਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ, ਜੇਡੀਯੂ, ਐੱਨਜੇਪੀ, ਜੇਜੇਪੀ, ਕਾਂਗਰਸ, ਆਰਜੇਡੀ, ਦੂਜੇ ਪਾਸੇ ਸਕੂਲ, ਹਸਪਤਾਲ, ਪਾਣੀ, ਬਿਜਲੀ, ਮੁਫ਼ਤਾ ਮਹਿਲਾ ਯਾਤਰਾ, ਦਿੱਲੀ ਦੀ ਜਨਤਾ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਨੂੰ ਹਰਾਉਣਾ ਅਤੇ ਦਿੱਲੀ ਨੂੰ ਅੱਗੇ ਲੈ ਕੇ ਜਾਣਾ, ਉਨ੍ਹਾਂ ਦਾ ਮਕਸਦ ਹੈ ਹੈ ਮੈਨੂੰ ਹਰਾਉਣਾ। ਭਾਜਪਾ ਨੇ ਕੇਜਰੀਵਾਲ ਦੇ ਮੁਕਾਬਲੇ ਆਪਣੇ ਨੌਜਵਾਨ ਨੇਤਾ ਭਾਰਤੀ ਨੌਜਵਾਨ ਜਨਤਾ ਮੋਰਚਾ ਦੇ ਪ੍ਰਧਾਨ ਸੁਨੀਲ ਯਾਦਵ ਅਤੇ ਕਾਂਗਰਸ ਦੇ ਨੌਜਵਾਨ ਨੇਤਾ ਰਮੇਸ਼ ਸਬਰਵਾਲ ਨੂੰ ਉਮੀਦਵਾਰ ਬਣਾਇਆ ਹੈ।
ਦਿੱਲੀ ਵਿਧਾਨ ਸਭਾ ਦੀਆਂ ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦ ਪੱਤਰ ਭਰਨ ਦਾ ਅੱਜ ਆਖ਼ਰੀ ਦਿਨ ਹੈ।
ਭਾਜਪਾ ਅਤੇ ਕਾਂਗਰਸ ਨੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਨਵੀਂ ਦਿੱਲੀ ਤੋਂ ਆਪਣੇ ਉਮੀਦਵਾਰ ਐਲਾਨ ਕੀਤੇ ਹਨ।
ਸ੍ਰੀ ਕੇਜਰੀਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਵੀ ਨਵੀਂ ਦਿੱਲੀ ਸੀਟ ਤੋਂ ਜੇਤੂ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Elections | ਨਤੀਜਾ ਆਵੇਗਾ 11 ਫਰਵਰੀ ਨੂੰ
ਨਵੀਂ ਦਿੱਲੀ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ (Elections) ਦੀਆਂ ਤਰੀਕਾਂ ਦਾ ਐਲਾਨ ਕੀਤਾ। ਵੋਟਿੰਗ 8 ਫਰਵਰੀ ਨੂੰ ਹੋਵੇਗੀ ਅਤੇ ਨਤੀਜਾ 11 ਫਰਵਰੀ ਨੂੰ ਆਵੇਗਾ। ਇਸਦੇ ਨਾਲ ਹੀ ਦਿੱਲੀ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ।
ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲ ਸਕੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ”ਮੌਜੂਦਾ ਅਸੈਂਬਲੀ ਦਾ ਕਾਰਜਕਾਲ 22 ਜਨਵਰੀ, 2020 ਨੂੰ ਖਤਮ ਹੋ ਰਿਹਾ ਹੈ। ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਹੋਣਗੀਆਂ। ਵਿਧਾਨ ਸਭਾ ਦਾ ਕਾਰਜਕਾਲ 22 ਜਨਵਰੀ 2020 ਨੂੰ ਖਤਮ ਹੋ ਰਿਹਾ ਹੈ। ਅਰੋੜਾ ਨੇ ਕਿਹਾ ਕਿ ਇਹ ਮੁੱਦਾ 2017 ਵਿੱਚ ਆਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।