Future - Sach Kahoon Punjabi
ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ
ਜਿਸ ਤਰ੍ਹਾਂ ਬਿਨਾਂ ਡਾਕਟਰ ਦੀ ਸਲਾਹ ਦੇ ਲਈਆਂ ਗਈਆਂ ਦਵਾਈਆਂ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਬਜਾਇ ਬਿਮਾਰ ਬਣਾ ਦਿੰਦੀਆਂ ਹਨ, ਉਸੇ ਤਰ੍ਹਾਂ ਬਿਨਾਂ ਖੇਤੀ ਵਿਗਿਆਨੀਆਂ ਦੀ ਸਲਾਹ ਦੇ ਕੀਟਨਾਸ਼ਕਾਂ ਦੀ ਵਰਤੋਂ ਧਰਤੀ ਦੀ ਪੈਦਾਵਾਰ ਘੱਟ ਕਰ ਦਿੰਦੀਆਂ ਹਨ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਅੱਜ-ਕੱਲ੍ਹ ਕਿਸਾਨ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਧੜੱਲੇ ਨਾਲ ਕਰ ਰਹੇ ਹਨ ਹਾਲਾਂਕਿ ਵਾਰ-ਵਾਰ ਖੇਤੀ ਮੰਤਰਾਲਾ ਅਤੇ ਖੇਤੀ ਵਿਗਿਆਨੀਆਂ ਵੱਲੋਂ ਕੀਟਨਾਸ਼ਕਾਂ ਲਈ ਅਤੇ ਉੱਨਤ ਬੀਜਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ ਪਰ ਇਸ ਵੱਲ ਦੇਸ਼ ਦਾ ਕਿਸਾਨ ਧਿਆਨ ਨਹੀਂ ਦੇ ਰਿਹਾ ਹੈ ਭਵਿੱਖ ਵਿਚ ਇਸ ਦੇ ਨਤੀਜੇ ਬੜੇ ਹੀ ਖਤਰਨਾਕ ਦਿਖਾਈ ਦੇਣਗੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਅਜਿਹਾ ਆ ਜਾਵੇਗਾ। (Food Production)
ਕਿ ਪੈਦਾਵਾਰ ਲੈਣ ਲਈ ਕਿਸਾਨਾਂ ਨੂੰ ਸਿਰਫ਼ ਕਿਸਮਤ ਦੇ ਆਸਰੇ ਹੀ ਬੈਠਣਾ ਪਵੇਗਾ ਸੰਸਾਰ ਭਰ ’ਚ ਤੇਜ਼ੀ ਨਾਲ ਵਧਦੀ ਆਬਾਦੀ ਦੀ ਵਜ੍ਹਾ ਨਾਲ ਖੁਰਾਕ ਪੈਦਾਵਾਰ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਪਰ ਕਿਸਾਨ ਖੁਰਾਕ ਪੈਦਾਵਾਰ ਦਾ ਵਾਧਾ ਕੀਟਨਾਸ਼ਕਾਂ ਦੇ ਪ੍ਰਯੋਗ ਨਾਲ ਦੇਖ ਰਿਹਾ ਹੈ ਪਰ ਅਜਿਹਾ ਸੰਭਵ ਨਹੀਂ ਹੈ ਸਾਨੂੰ ਅਜਿਹੀ ਖੇਤੀ ਤਕਨੀਕ ਅਪਣਾਉਣੀ ਹੋਵੇਗੀ ਜੋ ਆਧੁਨਿਕ ਵੀ ਹੋਵੇ ਅਤੇ ਤਕਨੀਕ ਨਾਲ ਲੈਸ ਹੋਵੇ ਇਸ ਲਈ ਕਿਸਾਨਾਂ ਨੂੰ ਖੇਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਕੰਮ ਕਰਨਾ ਹੋਵੇਗਾ ਨਹੀਂ ਤਾਂ ਸਾਡੀ ਜ਼ਮੀਨ ਸਿਰਫ ਬੰਜ਼ਰ ਜ਼ਮੀਨ ਹੀ ਬਣ ਕੇ ਰਹਿ ਜਾਵੇਗੀ ਅਜਿਹੀ ਬੰਜਰ ਜ਼ਮੀਨ ਤੋਂ ਪੈਦਾਵਾਰ ਕਿਵੇਂ ਹੋਵੇਗੀ? ਸਗੋਂ ਪੈਦਾਵਾਰ ਸ਼ਕਤੀ ਬਿਲਕੁਲ ਕਮਜ਼ੋਰ ਹੋ ਜਾਵੇਗੀ ਹਾਲਾਂਕਿ ਇਸ ਦੇ ਪਿੱਛੇ ਬਜ਼ਾਰਾਂ ’ਚ ਵੱਖ-ਵੱਖ ਕੰਪਨੀਆਂ ਦੀ ਮਾਰਕੀਟਿੰਗ ਕਿਸਾਨਾਂ ਨੂੰ ਆਪਣੇ ਵੱਲ ਲੁਭਾ ਰਹੀ ਹੈ। (Food Production)
ਇਹ ਵੀ ਪੜ੍ਹੋ : ਰਿਸ਼ਤਿਆਂ ਦੇ ਸਹੀ ਸੰਦੇਸ਼ ਦੀ ਲੋੜ
ਪਰ ਕਿਸਾਨਾਂ ਨੂੰ ਕਿਸ ੇਵੀ ਕੰਪਨੀ ਦੇ ਕੀਟਨਾਸ਼ਕ ’ਤੇ ਦਵਾਈ ਲੈਣ ਤੋਂ ਪਹਿਲਾਂ ਖੇਤੀ ਵਿਗਿਆਨੀਆਂ ਦੀ ਸਲਾਹ ਮੰਨਣੀ ਚਾਹੀਦੀ ਹੈ ਕਿਉਂਕਿ ਵਰਤਮਾਨ ਦੌਰ ਖੇਤੀ ਦੇ ਖੇਤਰ ’ਚ ਸੰਕਟ ਦਾ ਦੌਰ ਕਿਹਾ ਜਾ ਸਕਦਾ ਹੈ ਇਹ ਨਹੀਂ ਹੈ ਕਿ ਇਸ ਲਈ ਸਿਰਫ ਕੀਟਨਾਸ਼ਕਾਂ ਦੀ ਵਰਤੋਂ ਹੀ ਜਿੰਮੇਵਾਰ ਹੈ ਘੱਟ ਪੈਦਾਵਾਰ ਲਈ ਗਲੋਬਲ ਵਾਰਮਿੰਗ, ਗ੍ਰੀਨਹਾਊਸ ਗੈਸ ਨਿਕਾਸੀ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਵਧਣਾ ਇਹ ਸਾਰੇ ਕਾਰਨ ਜਿੰਮੇਵਾਰ ਹੈ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਖੇਤੀ ਵਿਗਿਆਨੀ ਸਮੇਂ-ਸਮੇਂ ’ਤੇ ਚਿੰਤਨ ਕਰਦੇ ਰਹਿੰਦੇ ਹਨ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਸੰਮੇਲਨਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾਂਦਾ ਹੈ ਪਰ ਕਿਸਾਨ ਜਾਗਰੂਕ ਕਿੰਨੇ ਹੁੰਦੇ ਹਨ? ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ ਇਸ ਨੂੰ ਸਿਰਫ਼ ਖਾਨਾਪੂਰਤੀ ਕਿਹਾ ਜਾ ਸਕਦਾ ਹੈ। (Food Production)
ਕਿਉਂਕਿ ਅਜਿਹੀਆਂ ਕਾਨਫਰੰਸਾਂ ’ਚ ਸਿਰਫ਼ ਦੁਨੀਆ ਭਰ ਤੋਂ ਖੇਤੀ ਵਿਗਿਆਨਕ ਹੀ ਭਾਗ ਲੈਂਦੇ ਹਨ ਕਿਸਾਨਾਂ ਦੀ ਹਿੱਸੇਦਾਰੀ ਇਨ੍ਹਾਂ ’ਚ ਬਹੁਤ ਘੱਟ ਹੁੰਦੀ ਹੈ ਅਸਲ ਪੱਧਰ ’ਤੇ ਆਪਣੇ ਖੇਤ ’ਚ ਕੰਮ ਕਿਸਾਨਾਂ ਨੇ ਕਰਨਾ ਹੁੰਦਾ ਹੈ, ਨਾ ਕਿ ਖੇਤੀ ਵਿਗਿਆਨੀਆਂ ਨੇ ਖੇਤੀ ਵਿਗਿਆਨੀ ਸਿਰਫ ਸਲਾਹ ਦੇ ਕੇ ਜਿੰਮੇਵਾਰੀ ਪੂਰੀ ਕਰ ਲੈਂਦੇ ਹਨ ਪਰ ਇਹ ਸਲਾਹ ਕਿਸਾਨਾਂ ਤੱਕ ਸਹੀ ਜ਼ਰੀਏ ਨਾਲ ਨਹੀਂ ਪਹੁੰਚ ਪਾਉਂਦੀ ਸੰਚਾਰ ਅਤੇ ਜਨਸੰਚਾਰ ਜ਼ਰੀਏ ਅਜਿਹੀ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ, ਪਰ ਕਿਸਾਨ ਉਨ੍ਹਾਂ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਵਧਦੀ ਆਬਾਦੀ ਦੀ ਵਜ੍ਹਾ ਨਾਲ ਵਾਹੀਯੋਗ ਜ਼ਮੀਨ ਵੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਜਲਵਾਯੂ ਬਦਲਾਅ ਦੇ ਇਸ ਦੌਰ ’ਚ ਇਸ ਦਿਸ਼ਾ ’ਚ ਤੁਰੰਤ ਕੰਮ ਕਰਨ ਦੀ ਲੋੜ ਹੈ ਜੈਵਿਕ ਈਂਧਨਾਂ ਦੀ ਵਰਤੋਂ ਵਾਯੂਮੰਡਲ ਦੀ ਸਿਹਤ ਵਿਗਾੜ ਰਹੀ ਹੈ। (Food Production)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਵਾਯੂਮੰਡਲ ਦੀ ਸਿਹਤ ਖਰਾਬ ਹੋਵੇਗੀ ਤਾਂ ਵਾਹੀਯੋਗ ਜ਼ਮੀਨ ਦੀ ਸਿਹਤ ਵੀ ਖਰਾਬ ਹੋਵੇਗੀ ਪੈਦਾਵਾਰ ਆਪਣੇ-ਆਪ ਘਟਦੀ ਚਲੀ ਜਾਵੇਗੀ ਇਸ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੀਆਂ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਮੰਥਨ ਕਰ ਰਹੀਆਂ ਹਨ ਵਧਦੇ ਤਾਪਮਾਨ ਸਬੰਧੀ ਵਿਸ਼ਵ ਮੌਸਮ ਵਿਭਾਗ ਦੇ ਨਾਲ-ਨਾਲ ਭਾਰਤ ਮੌਸਮ ਵਿਭਾਗ ਵੀ ਚਿਤਾਵਨੀ ਜਾਰੀ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਵਧਦੇ ਤਾਪਮਾਨ ਦੀ ਵਜ੍ਹਾ ਨਾਲ ਮਨੁੱਖੀ ਜਾਤੀ ਦੇ ਨਾਲ-ਨਾਲ ਖੇਤੀ ’ਤੇ ਵੀ ਗੰਭੀਰ ਅਸਰ ਪੈ ਰਿਹਾ ਹੈ ਗਲੋਬਲ ਵਾਰਮਿੰਗ, ਜਲਵਾਯੂ ਬਦਲਾਅ ਅਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਹਾਲ ਦੇ ਦਿਨਾਂ ’ਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਵਾਤਾਵਰਨ ਅਤੇ ਸੰਸਾਰਿਕ ਜਲਵਾਯੂ ਬਦਲਾਅ ’ਤੇ ਇਸ ਦੇ ਪ੍ਰਭਾਵ ’ਤੇ ਚਿੰਤਾ ਵਧ ਰਹੀ ਹੈ। (Food Production)
ਹਾਲਾਂਕਿ, ਖੇਤੀ ਖੇਤਰ ਅਜਿਹਾ ਖੇਤਰ ਹੈ ਜੋ ਵਿਸ਼ੇਸ਼ ਰੂਪ ’ਤੇ ਇਨ੍ਹਾਂ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਹੈ ਗ੍ਰੀਨ ਹਾਊਸ ਨਿਕਾਸੀ ਨਾਲ ਖੇਤੀ ਖੇਤਰ ’ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਸੰਸਾਰਿਕ ਗਰੀਨ ਹਾਊਸ ਗੈਸ ਨਿਕਾਸੀ ’ਚ ਖੇਤੀ ਖੇਤਰ ਦਾ ਮਹੱਤਵਪੂਰਨ ਯੋਗਦਾਨ ਹੈ, ਪਸ਼ੂਧਨ, ਜੰਗਲਾਂ ਦੀ ਕਟਾਈ ਅਤੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਰਗੀਆਂ ਗਤੀਵਿਧੀਆਂ ਨਾਲ ਵਾਤਾਵਰਨ ’ਚ ਵੱਡੀ ਮਾਤਰਾ ’ਚ ਗ੍ਰੀਨ ਹਾਊਸ ਗੈਸਾਂ ਨਿੱਕਲਦੀਆਂ ਹਨ ਇਨ੍ਹਾਂ ਦਾ ਖੇਤੀ ਖੇਤਰ ’ਤੇ ਲੰਮਾ ਅਸਰ ਪੈਂਦਾ ਹੈ, ਜਿਸ ਨਾਲ ਤਾਪਮਾਨ, ਮੀਂਹ ਪੈਟਰਨ ਅਤੇ ਮੌਸਮ ਦੀਆਂ ਘਟਨਾਵਾਂ ’ਚ ਬਦਲਾਅ ਹੁੰਦਾ ਹੈ ਜੋ ਫਸਲ ਦੀ ਪੈਦਾਵਾਰ ਅਤੇ ਪਸ਼ੂਧਨ ਪੈਦਾਵਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਖੇਤੀ ’ਤੇ ਗ੍ਰੀਨ ਹਾਊਸ ਗੈਸਾਂ ਦਾ ਸਭ ਤੋਂ ਮਹੱਤਵਪੂਰਨ ਅਸਰ ਬਦਲਦਾ ਜਲਵਾਯੂ ਪੈਟਰਨ ਹੈ। (Food Production)
ਇਹ ਵੀ ਪੜ੍ਹੋ : ਲੜਕਾ-ਲੜਕੀ ਨੇ ਨਹਿਰ ’ਚ ਮਾਰੀ ਛਾਲ, ਲੜਕੀ ਦੀ ਲਾਸ਼ ਬਰਾਮਦ
ਵਧਦੇ ਸੰਸਾਰਿਕ ਤਾਪਮਾਨ ਨਾਲ ਫਸਲਾਂ ਅਤੇ ਪਸ਼ੂਧਨ ’ਤੇ ਗਰਮੀ ਦਾ ਤਣਾਅ ਵਧ ਸਕਦਾ ਹੈ, ਜਿਸ ਨਾਲ ਪੈਦਾਵਾਰ ਦੇ ਨਾਲ-ਨਾਲ ਗੁਣਵੱਤਾ ਵੀ ਘੱਟ ਹੋ ਸਕਦੀ ਹੈ ਮੀਂਹ ਦੇ ਪੈਟਰਨ ’ਚ ਬਦਲਾਅ ਦੇ ਨਤੀਜੇ ਵਜੋਂ ਸੋਕਾ ਜਾਂ ਹੜ੍ਹ ਵੀ ਆ ਸਕਦਾ ਹੈ, ਜਿਸ ਨਾਲ ਖੇਤੀ ਪੈਦਾਵਾਰ ਅਤੇ ਖੁਰਾਕ ਸੁਰੱਖਿਆ ’ਤੇ ਹੋਰ ਅਸਰ ਪਵੇਗਾ ਇਸ ਤੋਂ ਇਲਾਵਾ ਤੂਫਾਨ ਅਤੇ ਟਾਈਫੂਨ ਵਰਗੀਆਂ ਮੌਸਮੀ ਘਟਨਾਵਾਂ ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਵਿਆਪਕ ਨੁਕਸਾਨ ਪਹੰੁਚਾ ਸਕਦੀਆਂ ਹਨ, ਖੁਰਾਕ ਸਪਲਾਈ ਲੜੀਆਂ ’ਚ ਅੜਿੱਕਾ ਪਾਉਂਦੀਆਂ ਹਨ ਅਤੇ ਭੋਜਨ ਦੀ ਕਮੀ ਪੈਦਾ ਕਰ ਸਕਦੀਆਂ ਹਨ ਇਸ ਤੋਂ ਇਲਾਵਾ, ਗ੍ਰੀਨ ਹਾਊਸ ਗੈਸ ਨਿਕਾਸੀ ਗਲੋਬਲ ਵਾਰਮਿੰਗ ਦੀ ਘਟਨਾ ’ਚ ਯੋਗਦਾਨ ਦਿੰਦੀ ਹੈ, ਜਿਸ ਨਾਲ ਖੇਤੀ ਪੈਦਾਵਾਰ ਨੂੰ ਖਤਰੇ ’ਚ ਪਾਉਣ ਵਾਲੇ ਕੀਟਾਂ ਅਤੇ ਬਿਮਾਰੀਆਂ ਦਾ ਵਿਸਥਾਰ ਹੋ ਸਕਦਾ ਹੈ। (Food Production)
ਕੀਟਾਂ ਤੇ ਬਿਮਾਰੀਆਂ ਦੇ ਫੈਲਣ ਨਾਲ ਫਸਲਾਂ ਤੇ ਪਸ਼ੂਧਨ ’ਤੇ ਤਬਾਹਕਾਰੀ ਅਸਰ ਪੈ ਸਕਦਾ ਹੈ, ਪੈਦਾਵਾਰ ਘੱਟ ਹੋ ਸਕਦੀ ਹੈ ਤੇ ਇਨ੍ਹਾਂ ਖਤਰਿਆਂ ਨੂੰ ਕੰਟਰੋਲ ਕਰਨ ਲਈ ਰਸਾਇਣਕ ਆਦਾਨਾਂ ਦੀ ਲੋੜ ਵਧ ਸਕਦੀ ਹੈ, ਜਿਸ ਨਾਲ ਖੇਤੀ ਪ੍ਰਣਾਲੀਆਂ ਨਾਲ ਨਿਕਾਸ ਹੋਰ ਵਧ ਸਕਦਾ ਹੈ ਇਨ੍ਹਾਂ ਅਸਰਾਂ ਦਾ ਘਟਣਾ ਗਲੋਬਲ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਹੈ ਜਿਵੇਂ-ਜਿਵੇਂ ਦੁਨੀਆ ਦੀ ਅਬਾਦੀ ਵਧਦੀ ਜਾ ਰਹੀ ਹੈ, ਉਵੇਂ ਹੀ ਖੇਤੀ ਖੇਤਰ ’ਤੇ ਜਿਆਦਾ ਭੋਜਨ ਪੈਦਾ ਕਰਨ ਦਾ ਵਾਧੂ ਦਬਾਅ ਪਵੇਗਾ ਹਾਲਾਂਕਿ, ਖੇਤੀ ਪੈਦਾਵਾਰ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦੇ ਪ੍ਰਭਾਵ ਨਾਲ ਕਿਸਾਨਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਖਤਰੇ ’ਚ ਪੈ ਜਾਂਦੀ ਹੈ, ਜਿਸ ਨਾਲ ਸੰਭਾਵਿਤ ਭੋਜਨ ਦੀ ਕਮੀ ਹੋ ਜਾਂਦੀ ਹੈ ਤੇ ਕੀਮਤਾਂ ਵਧ ਜਾਂਦੀਆਂ ਹਨ। (Food Production)
ਇਹ ਵੀ ਪੜ੍ਹੋ : ਗੋਪਾਲ ਕ੍ਰਿਸ਼ਨ ਗਰਗ ਬਣੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ
ਖੇਤੀ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦਾ ਪ੍ਰਭਾਵ ਇੱਕ ਗੰਭੀਰ ਮੁੱਦਾ ਹੈ, ਜਿਸ ’ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਬਦਲਦੇ ਜਲਵਾਯੂ ਪੈਟਰਨ, ਕੀਟਾਂ ਅਤੇ ਬਿਮਾਰੀਆਂ ਦਾ ਵਧਦਾ ਪ੍ਰਸਾਰ ਅਤੇ ਮੌਸਮੀ ਘਟਨਾਵਾਂ ਖੇਤੀ ਪੈਦਾਵਾਰ ਅਤੇ ਸੰਸਾਰਿਕ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰਦਾ ਹੈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਘੱਟ ਕਰਨ, ਖੇਤੀ ਪ੍ਰਣਾਲੀਆਂ ’ਚ ਸੁਧਾਰ ਕਰਨ ਅਤੇ ਲਚੀਲੀ ਤੇ ਟਿਕਾਊ ਖੁਰਾਕ ਪੈਦਾਵਾਰ ਪ੍ਰਣਾਲੀ ਵਿਕਸਿਤ ਕਰਨ ਲਈ ਠੋਸ ਯਤਨਾਂ ਦੀ ਲੋੜ ਹੋਵੇਗੀ ਸਿਰਫ਼ ਪ੍ਰਭਾਵਸ਼ਾਲੀ ਕਾਰਵਾਈ ਜ਼ਰੀਏ ਹੀ ਅਸੀਂ ਖੇਤੀ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦੇ ਅਸਰ ਨੂੰ ਘੱਟ ਕਰਨ ਅਤੇ ਸੰਸਾਰ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਖੁਰਾਕ ਸਪਲਾਈ ਯਕੀਨੀ ਕਰਨ ਦੀ ਉਮੀਦ ਕਰ ਸਕਦੇ ਹਨ। (Food Production)
ਸੰਯੁਕਤ ਰਾਸ਼ਟਰ ਵੀ 2019 ’ਚ ਮੰਨ ਚੁੱਕਾ ਹੈ ਕਿ ਸਾਡੀ ਧਰਤੀ ਭਿਆਨਕ ਦਬਾਅ ’ਚ ਹੈ ਜੇਕਰ 2050 ਤੱਕ ਸੰਸਾਰ ਦੀ ਅਬਾਦੀ 9.6 ਅਰਬ ਤੱਕ ਪਹੁੰਚਦੀ ਹੈ ਤਾਂ ਸਾਨੂੰ ਹਰ ਵਿਅਕਤੀ ਦੀ ਮੌਜੂਦਾ ਜੀਵਨਸ਼ੈਲੀ ਨੂੰ ਸਹਾਰਾ ਦੇਣ ਲਈ 3 ਧਰਤੀਆਂ ਜਿੰਨੀ ਜ਼ਮੀਨ ਦੀ ਜ਼ਰੂਰਤ ਹੋਵੇਗੀ ਹਰ ਸਾਲ ਕੁੱਲ ਖੁਰਾਕ ਉਤਪਾਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਖ਼ਪਤਕਾਰਾਂ ਅਤੇ ਦੁਕਾਨਦਾਰਾਂ ਦੇ ਕਚਰੇ ਦੇ ਡੱਬਿਆਂ ’ਚ ਸੜਦਾ ਹੈ ਜਾਂ ਆਵਾਜਾਈ ਅਤੇ ਫਸਲ ਕਟਾਈ ਦੇ ਖਰਾਬ ਤਰੀਕਿਆਂ ਕਾਰਨ ਬਰਬਾਦ ਹੋ ਜਾਂਦਾ ਹੈ ਐਨਾ ਹੀ ਨਹੀਂ ਵਾਤਾਵਰਨ ਬਦਲਾਅ ਕਾਰਨ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਵੀ ਤਾਜ਼ਾ ਪਾਣੀ ਮੁਹੱਈਆ ਨਹੀਂ ਹੈ। (Food Production)
ਦੁਨੀਆ ’ਚ 3 ਫੀਸਦੀ ਤੋਂ ਵੀ ਘੱਟ ਪਾਣੀ ਪੀਣ ਲਾਇਕ ਹੈ ਅਤੇ ਉਸ ’ਚੋਂ 2.5 ਫੀਸਦੀ ਅੰਟਾਰਕਟਿਕ, ਆਰਕਟਿਕ ਅਤੇ ਕਲੇਸ਼ੀਅਰਾਂ ’ਚ ਜੰਮਿਆ ਹੋਇਆ ਹੈ ਤਕਨੀਕ ਦੀ ਤਰੱਕੀ ਨਾਲ ਊਰਜਾ ਦੇ ਕੁਸ਼ਲ ਇਸਤੇਮਾਲ ਨੂੰ ਹੱਲਾਸ਼ੇਰੀ ਮਿਲੀ ਹੈ ਇਸ ਦੇ ਬਾਵਜ਼ੂਦ ਓਈਸੀਡੀ ਦੇਸ਼ਾਂ ’ਚ ਊਰਜਾ ਦੀ ਵਰਤੋਂ 35 ਫੀਸਦੀ ਹੋਰ ਵਧ ਜਾਵੇਗੀ ਇਹ ਸਾਡੇ ਦੇਸ਼ ਲਈ ਹੀ ਨਹੀਂ ਸੰਸਾਰਿਕ ਪੱਧਰ ’ਤੇ ਸਭ ਤੋਂ ਵੱਡੀ ਚੁਣੌਤੀ ਬਣ ਰਹੀ ਹੈ। (Food Production)
ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ
ਜ਼ਿਕਰਯੋਗ ਹੈ ਕਿ ਸਾਲ 2035 ਤੱਕ ਦੇਸ਼ ’ਚ ਸੌਰ ਊਰਜਾ ਦੀ ਮੰਗ ਸੱਤ ਗੁਣਾ ਵਧਣ ਦੀ ਸੰਭਾਵਨਾ ਹੈ ਜੇਕਰ ਇਸ ਮਾਮਲੇ ’ਚ ਅੰਕੜੇ ਇਸੇ ਰੂਪ ’ਚ ਅੱਗੇ ਵਧੇ ਤਾਂ ਇਸ ਨਾਲ ਨਾ ਸਿਰਫ਼ ਦੇਸ਼ ਦੀ ਵਿਕਾਸ ਦਰ ’ਚ ਵਾਧਾ ਹੋਵੇਗਾ ਸਗੋਂ ਭਾਰਤ ਦੇ ਸੁਪਰ ਪਾਵਰ ਬਣਨ ਦੇ ਸੁਫਨੇ ਨੂੰ ਵੀ ਖੰਭ ਲੱਗਣਗੇ ਭਾਰਤ ਦੀ ਅਬਾਦੀ ਕੁਝ ਸਮਾਂ ਪਹਿਲਾਂ ਚੀਨ ਨੂੰ ਵੀ ਪਛਾੜ ਗਈ ਹੈ ਅਜਿਹੇ ’ਚ ਦੁਨੀਆ ਦੇ ਸਭ ਤੋਂ ਵੱਡੇ ਅਬਾਦੀ ਵਾਲੇ ਦੇਸ਼ ਨੂੰ ਬਿਜਲੀ ਦੀ ਜੋ ਮੰਗ ਹੈ, ਉਸ ’ਚ ਸੌਰ ਊਰਜਾ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਰਹੇਗੀ ਦੋ ਟੱੁਕ ਇਹ ਵੀ ਹੈ ਕਿ ਸ਼ੁੱਧ ਵਾਤਾਵਰਨ ਅਤੇ ਹਵਾ ਦੀ ਗੁਣਵੱਤਾ ਵੀ ਸੌਰ ਊਰਜਾ ਲਈ ਕਿਤੇ ਜ਼ਿਆਦਾ ਬਿਹਤਰ ਰਹਿੰਦੀ ਹੈ ਕੋਵਿਡ-19 ਦੇ ਦੌਰ ’ਚ ਜਦੋਂ ਦੇਸ਼ ਲਾਕਡਾਊਨ ’ਚ ਸੀ ਤਾਂ ਹਵਾ ਦੀ ਗੁਣਵੱਤਾ ਅਤੇ ਵਾਤਾਵਰਨ ਸੁਧਾਰ ਸ਼ੁੱਧਤਾ ਵੱਲ ਵਧ ਚੱਲਿਆ ਸੀ ਅਤੇ ਗਰਮੀ ਦੇ ਮਹੀਨਿਆਂ ’ਚ (ਮਾਰਚ ਤੋਂ ਮਈ) ਧਰਤੀ ਨੂੰ 8.3 ਫੀਸਦੀ ਜ਼ਿਆਦਾ ਸੌਰ ਊਰਜਾ ਪ੍ਰਾਪਤ ਹੋਈ ਸੀ। (Solar Energy)
ਯਾਦ ਹੋਵੇ ਕਿ ਭਾਰਤ ਦੀ ਊਰਜਾ ਮੰਗ ਦਾ ਇੱਕ ਵੱਡਾ ਹਿੱਸਾ ਤਾਪ ਊਰਜਾ ਨਾਲ ਸੰਭਵ ਹੁੰਦਾ ਹੈ, ਜਿਸ ਦੀ ਨਿਰਭਰਤਾ ਜੈਵਿਕ ਈਂਧਨ ’ਤੇ ਹੈ ਉਂਜ ਵਿਸ਼ਵ ਭਰ ’ਚ ਸਿਰਫ਼ ਊਰਜਾ ਉਤਪਾਦਨ ’ਚ ਹੀ ਹਰ ਸਾਲ ਲਗਭਗ 20 ਅਰਬ ਟਨ ਕਾਰਬਨ ਡਾਈਆਕਸਾਈਡ ਅਤੇ ਹੋਰ ਦੂਸ਼ਿਤ ਤੱਤ ਨਿੱਕਲਦੇ ਹਨ, ਜੋ ਗਲੋਬਲ ਵਾਰਮਿੰਗ ਲਈ ਵੀ ਜਿੰਮੇਵਾਰ ਹਨ ਜ਼ਾਹਿਰ ਹੈ ਕਿ ਸੌਰ ਊਰਜਾ ਕਾਰਬਨ ਨਿਕਾਸੀ ਦੀ ਦਿਸ਼ਾ ’ਚ ਕਟੌਤੀ ਨੂੰ ਲੈ ਕੇ ਵੀ ਖੜ੍ਹੀ ਚੁਣੌਤੀ ਨੂੰ ਚੁਣੌਤੀ ਦੇ ਰਹੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਸੌਰ ਊਰਜਾ, ਊਰਜਾ ਦਾ ਇੱਕ ਅਜਿਹਾ ਸਵੱਛ ਰੂਪ ਹੈ, ਜੋ ਰਿਵਾਇਤੀ ਊਰਜਾ ਸਰੋਤਾਂ ਦਾ ਬਿਹਤਰੀਨ ਬਦਲ ਹੈ ਵਰਤਮਾਨ ’ਚ ਭਾਰਤ ਈ-ਕਚਰਾ, ਪਲਾਸਟਿਕ ਕਚਰਾ ਸਮੇਤ ਕਈ ਕਚਰਿਆਂ ਦੇ ਨਿਪਟਾਰੇ ਨੂੰ ਲੈ ਕੇ ਮੁਸ਼ਕਲਾਂ ’ਚ ਫਸਿਆ ਹੈ ਅੰਦਾਜ਼ਾ ਹੈ ਕਿ ਸਾਲ 2050 ਤੱਕ ਭਾਰਤ ’ਚ ਸੌਰ ਕਚਰਾ 1.8 ਮਿਲੀਅਨ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ। (Solar Energy)
ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….
ਇਨ੍ਹਾਂ ਸਭ ਤੋਂ ਇਲਾਵਾ ਭਾਰਤ ਨੂੰ ਆਪਣੇ ਘਰੇਲੂ ਟੀਚਿਆਂ ਨੂੰ ਪਹਿਲ ਦੇਣ ਅਤੇ ਵਿਸ਼ਵ ਵਪਾਰ ਸੰਗਠਨ ਦੀਆਂ ਵਚਨਬੱਧਤਾਵਾਂ ਵਿਚਕਾਰ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਸੂਰਜ ਦੀ ਰੌਸ਼ਨੀ ਹੀ ਸੌਰ ਊਰਜਾ ਦਾ ਮੁੱਖ ਸਰੋਤ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਊਰਜਾ ਦਾ ਇਸਤੇਮਾਲ ਕਰ ਰਹੇ ਹਨ ਸੋੌਰ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਯੋਜਨਾਵਾਂ ਵੀ ਚਲਣ ’ਚ ਦੇਖੀਆਂ ਜਾ ਸਕਦੀਆਂ ਹਨ ਬਹੁਤ ਹੀ ਘੱਟ ਕੀਮਤਾਂ ’ਤੇ ਸੌਰ ਊਰਜਾ ਪੈਨਲ ਮੁਹੱਈਆ ਕਰਵਾਏ ਜਾ ਰਹੇ ਹਨ ਸੌਰ ਊਰਜਾ ਲਾਉਣ ’ਤੇ ਯੋਜਨਾ ਦੇ ਤਹਿਤ ਸਬਸਿਡੀ ਦੀ ਵੀ ਤਜਵੀਜ਼ ਲਗਭਗ ਰਹੀ ਹੈ।
ਇਸ ਗੱਲ ਨੂੰ ਵੀ ਸਮਝਣਾ ਸਹੀ ਰਹੇਗਾ ਕਿ ਭਾਰਤ ’ਚ ਹਰ ਪੰਜਵਾਂ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਹਾਲੀਆ ਭੁੱਖਮਰੀ ਵਾਲੇ ਅੰਕੜੇ ਵੀ 107ਵੇਂ ਸਥਾਨ ਦੇ ਨਾਲ ਬਹੁਤ ਨਿਰਾਸ਼ਾ ਨਾਲ ਭਰੇ ਸਨ ਝੁੱਗੀ-ਝੌਂਪੜੀ ਤੋਂ ਲੈ ਕੇ ਕੱਚੇ ਮਕਾਨਾਂ ਦੀ ਗਿਣਤੀ ਵੀ ਇੱਥੇ ਬਹੁ-ਗਿਣਤੀ ’ਚ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ’ਚ ਸਾਢੇ ਛੇ ਕਰੋੜ ਲੋਕ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਅਤੇ ਕਰੋੜਾਂ ਬੇਘਰ ਵੀ ਹਨ ਅਜਿਹੇ ’ਚ ਸੋਲਰ ਪੈਨਲ ਨੂੰ ਸਥਾਪਿਤ ਕਰਨਾ ਵੀ ਆਪਣੀ ਕਿਸਮ ਦੀ ਇੱਕ ਚੁਣੌਤੀ ਹੈ ਭਾਰਤ ਸਰਕਾਰ ਨੇ ਸਾਲ ਪਹਿਲਾਂ ਸਾਲ 2022 ਤੱਕ ਦੋ ਕਰੋੜ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਇਨ੍ਹਾਂ ਮਕਾਨਾਂ ਨੂੰ ਵਾਕਈ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਹੈ ਤਾਂ ਸੋਲਰ ਪੈਨਲ ਲਾਉਣ ਦੇ ਕੰਮ ਵੀ ਆਉਣਗੇ ਦੇਖਿਆ ਜਾਵੇ। (Solar Energy)
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਤਾਂ ਸਰਕਾਰ ਨੇ ਸਾਲ 2022 ਦੇ ਆਖਰ ਤੱਕ ਨਵਿਆਉਣਯੋਗ ਊਰਜਾ ਸਮਰੱਥਾ ਦਾ ਜੋ ਟੀਚਾ ਤੈਅ ਕੀਤਾ ਹੈ ਉਸ ਦਾ ਕੁੱਲ ਜੋੜ 175 ਗੀਗਾਵਾਟ ਹੈ ਜਿਸ ਵਿਚ ਪੌਣ ਊਰਜਾ 60 ਗੀਗਾਵਾਟ, ਬਾਇਓਮਾਸ 10 ਗੀਗਾਵਾਟ, ਜਲ ਬਿਜਲੀ ਪ੍ਰਾਜੈਕਟ ਸਿਰਫ਼ 5 ਗੀਗਾਵਾਟ ਸ਼ਾਮਲ ਹੈ ਜਦੋਂਕਿ ਇਸ ’ਚ ਸੌ ਗੀਗਾਵਾਟ ਸੌਰ ਊਰਜਾ ਨੂੰ ਦੇਖਿਆ ਜਾ ਸਕਦਾ ਹੈ ਹਾਲਾਂਕਿ ਜਿਸ ਔਸਤ ਨਾਲ ਬਿਜਲੀ ਦੀ ਲੋੜ ਵਧ ਰਹੀ ਹੈ, ਉਸ ’ਚ ਸਮੇਂ ਦੇ ਨਾਲ ਕਈ ਗੁਣਾ ਦਾ ਵਾਧਾ ਕਰਦੇ ਰਹਿਣਾ ਹੋਵੇਗਾ ਪਰ ਇਹ ਫਿਰ ਸੰਭਵ ਹੈ ਜਦੋਂ ਸੋਲਰ ਪੈਨਲ ਸਸਤੇ ਤੇ ਟਿਕਾਊ ਹੋਣ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਛੱਤਾਂ ਤੱਕ ਇਹ ਪਹੁੰਚ ਸਕਣ ਨਾਲ ਹੀ ਸੋਲਰ ਪਾਰਕ ਵੀ ਵਧਦੇ ਰਹਿਣ ਚੀਨ ਦੀਆਂ ਕੰਪਨੀਆਂ ਦੇ ਨਾਲ ਭਾਰਤ ਦੀਆਂ ਵਸਤੂਆਂ ਦਾ ਹਮੇਸ਼ਾ ਮੁਕਾਬਲਾ ਰਿਹਾ ਹੈ।
ਭਾਰਤੀ ਘਰੇਲੂ ਨਿਰਮਾਤਾ ਤਕਨੀਕ ਅਤੇ ਆਰਥਿਕ ਤੌਰ ’ਤੇ ਓਨੇ ਮਜ਼ਬੂਤ ਨਹੀਂ ਹਨ, ਅਜਿਹੇ ’ਚ ਦੂਜੇ ਦੇਸ਼ਾਂ ਦੇ ਬਜ਼ਾਰ ’ਤੇ ਨਿਰਭਰਤਾ ਵੀ ਘਟਾਉਣੀ ਹੋਵੇਗੀ ਸੌਰ ਊਰਜਾ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕਿਆਂ ਦੀਆਂ ਵੀ ਤਮਾਮ ਸੰਭਾਵਨਾਵਾਂ ਮੌਜ਼ੂਦ ਹਨ ਅੰਕੜੇ ਦੱਸਦੇ ਹਨ ਕਿ ਇੱਕ ਗੀਗਾਵਾਟ ਸੋਲਰ ਮੈਨਿਊਫੈਕਚਰਿੰਗ ਸੁਵਿਧਾ ਸਿੱਧੇ ਅਤੇ ਅਸਿੱਧੇ ਦੋਵਾਂ ਰੂਪਾਂ ’ਚ ਲਗਭਗ ਚਾਰ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਯੁਕਤ ਬਣਾ ਸਕਦੀ ਹੈ ਇਸ ਤੋਂ ਇਲਾਵਾ ਸੰਚਾਲਨ ਅਤੇ ਰੱਖ-ਰਖਾਅ ’ਚ ਵੀ ਰੁਜ਼ਗਾਰ ਦੇ ਵਾਧੂ ਮੌਕੇ ਲੱਭੇ ਜਾ ਸਕਦੇ ਹਨ ਸਾਲ 2035 ਤੱਕ ਸੰਸਾਰਿਕ ਸੌਰ ਸਮਰੱਥਾ ’ਚ ਭਾਰਤ ਦੀ ਕੁੱਲ ਹਿੱਸੇਦਾਰੀ 8 ਫੀਸਦੀ ਹੋਣ ਦੀ ਜਿੱਥੇ ਸੰਭਾਵਨਾ ਹੈ, ਉੱਥੇ 363 ਗੀਗਾਵਾਟ ਦੀ ਸਮਰੱਥਾ ਨਾਲ ਸੰਸਾਰਿਕ ਆਗੂ ਦੇ ਰੂਪ ’ਚ ਉਭੱਰਨ ਦੀ ਨਵੀਂ ਸੰਭਾਵਨਾ ਵੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੋਚਾਂ ਵੱਲੋਂ ਨਿਭਾਈ ਮੋਹਰੀ ਭੂਮਿਕਾ ਨੂੰ ਸਲਾਹਿਆ
ਅੰਤਰਰਾਸ਼ਟਰੀ ਪਹਿਲ ਦੇ ਅੰਤਰਗਤ ਦੇਖੀਏ ਤਾਂ ਅੰਤਰਰਾਸ਼ਟਰੀ ਸੌਰ ਗਠਜੋੜ ਜਿਸ ਦਾ ਸ਼ੁੱਭ-ਆਰੰਭ ਭਾਰਤ ਅਤੇ ਫਰਾਂਸ ਵੱਲੋਂ 30 ਨਵੰਬਰ 2015 ਨੂੰ ਪੈਰਿਸ ’ਚ ਕੀਤਾ ਗਿਆ ਸੀ ਜਿਸ ਦੀ ਪਹਿਲ ਭਾਰਤ ਨੇ ਕੀਤੀ ਸੀ ਇਹ ਉਹ ਦੌਰ ਸੀ ਜਿੱਥੇ ਪੈਰਿਸ ਜਲਵਾਯੂ ਸੰਮੇਲਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਸੰਗਠਨ ’ਚ 122 ਦੇਸ਼ ਹਨ ਜਿਨ੍ਹਾਂ ਦੀ ਸਥਿਤੀ ਕਰਕ ਅਤੇ ਮਕਰ ਰੇਖਾ ਦੇ ਮੱਧ ’ਚ ਹਨ ਜ਼ਿਕਰਯੋਗ ਹੈ ਕਿ ਸੂਰਜ ਸਾਲ ਭਰ ਇਨ੍ਹਾਂ ਦੋ ਰੇਖਾਵਾਂ ਵਿਚਾਲੇ ਸਿੱਧਾ ਚਮਕਦਾ ਹੈ ਜਿਸ ਨਾਲ ਧੁੱਪ ਅਤੇ ਚਾਨਣ ਦੀ ਮਾਤਰਾ ਸਭ ਤੋਂ ਜ਼ਿਆਦਾ ਦੇਖੀ ਜਾ ਸਕਦੀ ਹੈ ਹਾਲਾਂਕਿ ਵਿਸ਼ੁਵਤ ਰੇਖਾ ’ਤੇ ਇਹੀ ਧੁੱਪ ਅਤੇ ਤਾਪ ਅਨੁਪਾਤ ’ਚ ਸਭ ਤੋਂ ਜਿਆਦਾ ਰਹਿੰਦਾ ਹੈ ਸੌਰ ਊਰਜਾ ਕਦੇ ਨਾ ਖ਼ਤਮ ਹੋਣ ਵਾਲਾ ਇੱਕ ਸਿਲਸਿਲਾ ਹੈ। (Solar Energy)
ਭਾਰਤ ’ਚ ਰਾਜਸਥਾਨ ਦੇ ਥਾਰ ਮਾਰੂਥਲ ’ਚ ਦੇਸ਼ ਦਾ ਹੁਣ ਤੱਕ ਦਾ ਸਰਵਉੱਤਮ ਸੌਰ ਊਰਜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸੌਰ ਊਰਜਾ ਮਿਸ਼ਨ ਦੇ ਟੀਚੇ ’ਤੇ ਨਜ਼ਰ ਮਾਰੀਏ ਤਾਂ 2022 ਤੱਕ ਵੀਹ ਹਜ਼ਾਰ ਮੇਗਾਵਾਟ ਸਮਰੱਥਾ ਵਾਲੇ ਸੌਰ ਗਰਿੱਡ ਦੀ ਸਥਾਪਨਾ ਤੋਂ ਇਲਾਵਾ ਦੋ ਹਜ਼ਾਰ ਮੇਗਾਵਾਟ ਵਾਲੀ ਗੈਰ-ਗਰਿੱਡ ਦੇ ਸੁਚਾਰੂ ਸੰਚਾਲਨ ਦੀ ਨੀਤੀਗਤ ਯੋਜਨਾ ਦਿਸਦੀ ਹੈ ਇਸੇ ਮਿਸ਼ਨ ’ਚ 2022 ਤੱਕ ਹੀ ਦੋ ਕਰੋੜ ਸੌਰ ਲਾਈਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਈ-ਚਾਰਜਿੰਗ ਸਟੇਸ਼ਨ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਗਈ ਹੈ ਇਸ ’ਤੇ ਚੱਲਦਿਆਂ ਸੌਰ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਲਈ ਇਹ ਇੱਕ ਬਿਹਤਰੀਨ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ’ਚ ਆਟੋਮੋਬਾਇਲ ਖੇਤਰ ਨੇ ਵੀ ਸੌਰ ਊਰਜਾ ਨੂੰ ਤੇਜ਼ੀ ਨਾਲ ਅਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਜਿਹੇ ਵਾਹਨ ਬਣਾਏ ਜਾ ਰਹੇ ਜਿਨ੍ਹਾਂ ਨੂੰ ਪੈਟਰੋਲ, ਡੀਜਲ ਦੀ ਬਜਾਇ ਸੌਰ ਊਰਜਾ ਨਾਲ ਚਲਾਇਆ ਜਾ ਸਕੇ। (Solar Energy)
ਇਹ ਵੀ ਪੜ੍ਹੋ : ਅੱਤਵਾਦ ਦਾ ਨਵਾਂ ਕਾਰਾ
ਕਿਸੇ ਵੀ ਯੋਜਨਾ ਨੂੰ ਅੰਜਾਮ ਦੇਣ ਲਈ ਕੌਸ਼ਲ ਵਿਕਾਸ ਇੱਕ ਜ਼ਰੂਰੀ ਪੱਖ ਹੈ ਕਿਸੇ ਵੀ ਦੇਸ਼ ਦਾ ਕੁਸ਼ਲ ਮਨੁੱਖੀ ਵਸੀਲੇ ਵਿਕਾਸਾਤਮਕ ਅਤੇ ਸੁਧਾਰਾਤਮਕ ਯੋਜਨਾ ਲਈ ਪ੍ਰਾਣਵਾਯੂ ਵਾਂਗ ਹੁੰਦਾ ਹੈ ਭਾਰਤ ’ਚ ਜਿੱਥੇ ਇਸ ਦੀ ਘੋਰ ਕਮੀ ਹੈ, ਉੱਥੇ ਲਾਗਤ ਸਬੰਧੀ ਵੀ ਚੁਣੌਤੀ ਲਗਭਗ ਰਹੀ ਹੈ ਜ਼ਿਕਰਯੋਗ ਹੈ ਕਿ ਸੌਰ ਊਰਜਾ ਦੀ ਔਸਤ ਲਾਗਤ ਪ੍ਰਤੀ ਕਿਲੋਵਾਟ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਸਾਰਿਆਂ ਦੇ ਵੱਸ ਦੀ ਗੱਲ ਤਾਂ ਨਹੀਂ ਹੈ ਆਤਮ-ਨਿਰਭਰ ਭਾਰਤ ਦੀ ਯੋਜਨਾ ਨੂੰ ਵੀ ਸੌਰ ਊਰਜਾ ਇੱਕ ਨਵਾਂ ਮੁਕਾਮ ਦੇ ਸਕਦੀ ਹੈ ਉਂਜ ਦੇਖਿਆ ਜਾਵੇ ਤਾਂ ਭਾਰਤ ਨੇ ਸੋਲਰ ਊਰਜਾ ਦੇ ਖੇਤਰ ’ਚ ਕੁਝ ਹੱਦ ਤੱਕ ਕਮਾਲ ਵੀ ਕੀਤਾ ਹੈ ਸਾਲ 2022 ਦੀ ਪਹਿਲੀ ਛਿਮਾਹੀ ’ਚ ਸੌਰ ਊਰਜਾ ਉਤਪਾਦਨ ਦੇ ਚੱਲਦਿਆਂ 1.94 ਕਰੋੜ ਟਨ ਕੋਲੇ ਦੀ ਬੱਚਤ ਹੋਈ ਹੈ ਅਤੇ ਨਾਲ ਹੀ 4.2 ਅਰਬ ਡਾਲਰ ਦੇ ਵਾਧੂ ਖਰਚ ਤੋਂ ਮੁਕਤੀ ਮਿਲੀ ਹੈ।
ਐਨਰਜੀ ਥਿੰਕ ਟੈਂਕ ਐਂਬਰ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਆਫ ਇੰਸਟੀਚਿਊਟ ਫਾਰ ਐਨਰਜੀ ਇਕੋਨਾਮੀ ਐਂਡ ਫਾਇਨੈਂਸ਼ੀਅਲ ਅਨਾਲਸਿਸ ਦੀ ਰਿਪੋਰਟਸ ਤੋਂ ਉਕਤ ਗੱਲ ਦਾ ਖੁਲਾਸਾ ਹੋਇਆ ਹੈ ਇੱਥੇ ਸਪੱਸ਼ਟ ਕਰ ਦੇਈਏ ਕਿ ਸੋਲਰ ਊਰਜਾ ਸਮਰੱਥਾ ਨਾਲ ਲੈਸ ਟਾਪ 10 ਅਰਥਵਿਵਸਥਾਵਾਂ ’ਚ 5 ਏਸ਼ੀਆਈ ਮਹਾਂਦੀਪ ਦੇ ਦੇਸ਼ ਹਨ ਜਿਸ ’ਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਤੇ ਵੀਅਤਨਾਮ ਨੂੰ ਦੇਖਿਆ ਜਾ ਸਕਦਾ ਹੈ ਫਿਲਹਾਲ ਸੌਰ ਊਰਜਾ ਭਵਿੱਖ ਦੀ ਸਿਰਫ ਜ਼ਰੂਰਤ ਨਹੀਂ, ਸਗੋਂ ਜ਼ਰੂਰਤ ਦੀ ਦਿਸ਼ਾ ’ਚ ਇੱਕ ਬਿਹਤਰੀਨ ਊਰਜਾ ਸਰੋਤ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਸਮਰੱਥ ਅਤੇ ਮਜ਼ਬੂਤ ਫਿਰ ਹੋ ਸਕੇਗੀ ਜਦੋਂ ਇਹ ਸਾਰਿਆਂ ਤੱਕ ਪਹੁੰਚ ਬਣਾ ਲਵੇਗੀ। (Solar Energy)
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਉੱਤਰੀ ਭਾਰਤ ਦੀ ਪਹਿਲੀ ਗਲੋਬਲ ਲਾਅ ਕਾਨਫ਼ਰੰਸ ਦਾ ਸ਼ਾਨਦਾਰ ਆਗ਼ਾਜ਼
ਸੱਚ ਕਹੂੰ ਨਿਊਜ਼/ਮੋਹਾਲੀ। ਜੇਕਰ ਅਸੀਂ ਦੇਸ਼ ਨੂੰ ਭਵਿੱਖ ਵਿੱਚ ਉਚ ਦਰਜੇ ਦੇ ਵਿਕਾਸ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ 1.3 ਬਿਲੀਅਨ ਦੇਸ਼ ਵਾਸੀਆਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਨ ਚਣੌਤੀਆਂ ਵਿੱਚ ਸੰਤੁਲਨ ਬਣਾਉਣਾ ਬਹੁਤ ਮਹੱਤਵਪੂਰਨ ਹੈ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਮੋਦੀ ਸਰਕਾਰ ਵੱਲੋਂ ਵਾਤਾਵਰਨ ਸੁਰੱਖਿਆ ਸਬੰਧੀ ਬਹੁਤ ਸਾਰੀਆਂ ਯੋਜਨਾਵਾਂ, ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਦੋ ਰੋਜ਼ਾ ਗਲੋਬਲ ਲਾਅ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਕੀਤਾ।ਇਸ ਮੌਕੇ ਜਸਟਿਸ ਦੀਪਕ ਗੁਪਤਾ ਸੁਪਰੀਮ ਕੋਰਟ ਜੱਜ, ਇੰਗਲੈਂਡ ਦੇ ਸੁਪਰੀਮ ਕੋਰਟ ਜੱਜ ਸ੍ਰੀ ਲਾਰਡ ਕਾਰਨਵਰਥ, ਬੈਲਜੀਅਮ ਨਿਆਇਕ ਅਦਾਲਤ ਦੇ ਜੱਜ ਡਾ. ਲੁਸ ਲਾਵਰੇਸਨ, ਪ੍ਰੋ. ਟਰੈਸੀ ਹੈਸਟਰ ਯੂਨੀਵਰਸਿਟੀ ਆਫ਼ ਹੁਸਟਨ ਲਾਅ ਸੈਂਅਰ ਯੂਐਸਏ ਅਤੇ ਜਸਟਿਸ ਸਵਤੰਤਰ ਕੁਮਾਰ ਸੁਪਰੀਮ ਕੋਰਟ ਇੰਡੀਆ ਦੇ ਸਾਬਕਾ ਜੱਜ ਅਤੇ ਚੰਡੀਗੜ੍ਹ
ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਦੌਰਾਨ ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵਾਤਾਵਰਨ ਸਬੰਧੀ ਤਿਆਰ ਕੀਤੇ ਪ੍ਰੋਜੈਕਟਾਂ ਵਿੱਚ ਪੂਰੇ ਦੇਸ਼ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੇ ਵਾਤਾਵਰਨ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਪੜ੍ਹਾਈ ਦੌਰਾਨ ਵਾਤਾਵਰਨ ਵਿਸ਼ੇ ਵੱਲ ਧਿਆਨ ਦੇਣ ਅਤੇ ਵਾਤਾਵਰਨ ਸੁਰੱਖਿਆ ਲਈ ਅੱਗੇ ਆਉਣ ਤਾਂ ਅਸੀਂ ਸਮਝਾਗੇ ਕਿ ਦੇਸ਼ ਦਾ ਭਵਿੱਖ ਚੰਗੇ ਹੱਥਾਂ ਵਿੱਚ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਵਿੱਚ ਦੇਸ਼ ਦੀ ਸੁਰੱਖਿਆ ਸਬੰਧੀ ਉਮੀਦ ਅਤੇ ਵਾਤਾਵਰਨ ਸੰਭਾਲ ਸਬੰਧੀ ਆਸਥਾ ਭਵਿੱਖ ਵਿੱਚ ਵਿਸ਼ਵਾਸ ਬਣ ਕੇ ਉਭਰਦੀ ਹੈ।ਉਨ੍ਹਾਂ ਕਿਹਾ ਦੇਸ਼ ਲਈ ਗਰੀਬੀ, ਅੱਤਵਾਦ ਅਤੇ ਜਲਵਾਯੂ ਤਬਦੀਲੀ ਵੱਡੀਆਂ ਚਣੌਤੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਲਗਾਤਾਰ ਨਵੇਂ ਪ੍ਰੋਜੈਕਟ, ਯੋਜਨਾਵਾਂ ਉਲੀਕੀਆਂ ਜਾ ਰਹੀ ਹਨ।
ਇਸ ਦੌਰਾਨ ਜਸਟਿਸ ਦੀਪਕ ਗੁਪਤਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਨ ਸੁਰੱਖਿਆ ਵਿੱਚ ਦਰੱਖਤਾਂ ਦੀ ਸੰਭਾਲ ਦੇਸ਼ ਵਾਸੀਆਂ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।ਇਸ ਮੌਕੇ ਲਾਰਡ ਕਾਰਨਵਰਥ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਇੰਗਲੈਂਡ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਗਠਜੋੜ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ ‘ਤੇ ਕਾਨਫ਼ਰੰਸਾਂ, ਸੈਮੀਨਾਰਾਂਨੂੰ ਕਰਵਾਇਆ ਜਾਂਦਾ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਇਸ ਗਲੋਬਲ ਲਾਅ ਕਾਨਫ਼ਰੰਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਬਣੇ ਕਾਨੂੰਨਾਂ, ਯੌਜਨਾਵਾਂ ਅਤੇ ਵਾਤਾਵਰਨ ਸੰਭਾਲ ਸਬੰਧੀ ਤਿਆਰ ਕੀਤੇ ਅਹਿਮ ਪਹਿਲੂਆਂ ਬਾਰੇ ਜਾਗਰੂਕ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸ ਵਾਤਾਵਰਨ ਪ੍ਰਤੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵਿਸ਼ਵ ਭਾਈਚਾਰੇ ਸਾਹਮਣੇ ਦ੍ਰਿੜਾਈ ਗਈ ਵਚਨਬੱਧਤਾ ਦੀ ਕੜੀ ਨੂੰ ਅੱਗੇ ਤੋਰੇਗੀ।ਇਸ ਮੌਕੇ ਉਨ੍ਹਾਂ ਵਾਤਾਵਰਨ ਸਰੁੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਾਰੇ ਕੋਰਸਾਂ ਵਿੱਚ ਵਾਤਾਵਰਨ ਵਿਸ਼ਾ ਨੂੰ ਲਾਜ਼ਮੀ ਵਿਸ਼ੇ ਦੇ ਤੌਰ ‘ਤੇ ਪੜ੍ਹਾਉਣ ਦਾ ਐਲਾਨ ਕੀਤਾ ਅਤੇ ਇਸ ਦੇ ਨਾਲ 2020 ਸੈਸ਼ਨ ਦੌਰਾਨ ਯੂਨੀਵਰਸਿਟੀ ਦੇ 25000 ਵਿਦਿਆਰਥੀ ਚੰਡੀਗੜ੍ਹ ਵਿਖੇ ਨਗਰ ਨਿਗਮ ਠੋਸ ਕੂੜਾ ਕਰਕਟ ਦੀ ਸਫ਼ਾਈ ਲਈ ਉਲੀਕੀ ਮੁਹਿੰਮ ਦਾ ਹਿੱਸਾ ਬਣਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਡੇਢ-ਦੋ ਸਾਲ ਦੌਰਾਨ ਬਣੇ 4300 ਤੋਂ ਜ਼ਿਆਦਾ ਸਮਾਰਟ ਸਕੂਲ
ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਕੇ ਗਏ ਐਨ.ਆਈ.ਆਈਜ਼ ਨੇ ਮੰਦਿਰ ਮਸਜਿਦ ਨਹੀਂ ਸਗੋਂ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਲਈ ਠਾਣ ਲਈ ਹੈ ਪਿਛਲੇ ਡੇਢ-ਦੋ ਸਾਲ ਦੌਰਾਨ ਜਿੱਥੇ ਪੰਜਾਬ ਸਰਕਾਰ ਸਿਰਫ਼ 261 ਸਮਾਰਟ ਸਕੂਲ ਪੰਜਾਬ ਵਿੱਚ ਤਿਆਰ ਕਰ ਸਕੀ ਹੈ, ਉੱਥੇ ਦੂਜੇ ਪਾਸੇ ਐਨ.ਆਰ.ਆਈਜ਼ ਨੇ 4300 ਤੋਂ ਜਿਆਦਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਹੈ ਤਾਂ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਚੰਗੀ ਪੜ੍ਹਾਈ ਕਰਦੇ ਹੋਏ ਪੰਜਾਬ ਅਤੇ ਦੇਸ਼ ਦਾ ਚੰਗਾ ਭਵਿੱਖ ਤਿਆਰ ਕਰ ਸਕਣ। ਐਨ.ਆਰ.ਆਈਜ ਦੀ ਇਸ ਕੋਸ਼ਿਸ਼ ਨੂੰ ਦੇਖਦੇ ਹੋਏ ਪੰਜਾਬ ਵਿੱਚ ਰਹਿੰਦੇ ਕਈ ਵੱਡੇ ਸ਼ਾਹੂਕਾਰ ਵੀ ਹੁਣ ਮੰਦਿਰ ਮਸਜਿਦ ਜਾਂ ਫਿਰ ਹੋਰ ਧਾਰਮਿਕ ਥਾਵਾਂ ‘ਤੇ ਦਾਨ ਕਰਨ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਹੀ ਪੈਸਾ ਖ਼ਰਚ ਕਰਨ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਪੰਜਾਬ ਦੇ ਸਿੱਖਿਆ ਵਿਭਾਗ ਕੋਲ ਕਰੋੜਾਂ ਰੁਪਏ ਹਰ ਮਹੀਨੇ ਆ ਰਹੇ ਹਨ, ਜਿਸ ਨੂੰ ਨਿਯਮਾਂ ਅਨੁਸਾਰ ਖ਼ਰਚ ਕਰਨ ਵਿੱਚ ਸਿੱਖਿਆ ਵਿਭਾਗ ਲੱਗਿਆ ਹੋਇਆ ਹੈ।  (Future )
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਵੀ ਐਨ.ਆਰ.ਆਈਜ ਨੇ ਧਾਰਮਿਕ ਅਸਥਾਨਾਂ ਵਿਖੇ ਦਾਨ ਕਰਨ ਦੀ ਥਾਂ ‘ਤੇ ਜਿਆਦਾ ਤਵੱਜੋਂ ਸਰਕਾਰੀ ਸਕੂਲਾਂ ਨੂੰ ਹੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਕ ਐਨ.ਆਰ.ਆਈ. ਨੇ ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਕੋਲ ਪਹੁੰਚ ਕੀਤੀ ਹੈ ਕਿ ਉਹ ਇਸ ਪਵਿੱਤਰ ਮੌਕੇ ‘ਤੇ 550 ਕੰਪਿਊਟਰ ਸਰਕਾਰੀ ਸਕੂਲਾਂ ਨੂੰ ਦਾਨ ਕਰਨਾ ਚਾਹੁੰਦਾ ਹੈ ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀ ਪੜ੍ਹਾਈ ਕਰਦੇ ਹੋਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਖੜ੍ਹੇ ਹੋ ਸਕਣ। (Future )
ਐਨ.ਆਰ.ਆਈਜ਼ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਦੇ ਹੋਏ ਚੰਗੀ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਅਫ਼ਸਰ ਜਾਂ ਫਿਰ ਚੰਗੇ ਕਾਰੋਬਾਰੀਆਂ ਦੀ ਲਿਸਟ ਖ਼ੁਦ ਬਣਾ ਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਉਨ੍ਹਾਂ ਤੱਕ ਪਹੁੰਚ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ  ਸਰਕਾਰੀ ਸਕੂਲਾਂ ਲਈ ਉਨ੍ਹਾਂ ਤੋਂ ਵੀ ਸਹਿਯੋਗ ਲੈ ਸਕਣ। ਇਸ ਕੋਸ਼ਿਸ਼ ਵਿੱਚ ਵੀ ਸਿੱਖਿਆ ਵਿਭਾਗ ਵੱਡੀ ਗਿਣਤੀ ਵਿੱਚ ਸਫ਼ਲ ਸਾਬਤ ਹੋਇਆ ਹੈ, ਕਿਉਂਕਿ ਐਨ.ਆਰ.ਆਈਜ਼. ਦੇ ਨਾਲ ਹੀ ਪੰਜਾਬ ਵਿੱਚ ਰਹਿੰਦੇ ਅਫਸਰ ਅਤੇ ਸ਼ਾਹੂਕਾਰ ਸਰਕਾਰੀ ਸਕੂਲਾਂ ਲਈ ਸਹਾਇਤਾ ਦੇਣ ਲੱਗ ਪਏ ਹਨ।
ਸੀ.ਐਸ.ਆਰ. ਲੈਣ ਲਈ ਉਦਯੋਗਪਤੀਆਂ ਕੋਲ ਜਾਵੇਗਾ ਵਿਭਾਗ
ਸਿੱਖਿਆ ਵਿਭਾਗ ਹੁਣ ਪੰਜਾਬ ਵਿੱਚ ਕਾਰੋਬਾਰ ਕਰ ਰਹੇ ਹਰ ਉਸ ਕਾਰੋਬਾਰੀ ਕੋਲ ਜਾਵੇਗਾ, ਜਿਹੜਾ ਕਿ ਸੀ.ਐਸ.ਆਰ. ਦੇ ਅਧੀਨ ਆਉਂਦਾ ਹੈ। ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਇਸ ਸਮੇਂ 2 ਫੀਸਦੀ ਚੱਲ ਰਿਹਾ ਹੈ। ਇਸ ਸੀ.ਐਸ.ਆਰ. ਤਹਿਤ ਹਰ ਕਾਰੋਬਾਰੀ ਨੂੰ ਆਪਣੀ ਕਮਾਈ ਵਿੱਚੋਂ 2 ਫੀਸਦੀ ਸਮਾਜਿਕ ਜ਼ਿੰਮੇਵਾਰੀਆਂ ‘ਤੇ ਖ਼ਰਚ ਕਰਨਾ ਹੁੰਦਾ ਹੈ। ਹੁਣ ਤੱਕ ਪੰਜਾਬ ‘ਚ ਕੰਮ ਕਰਨ ਵਾਲੇ ਵੱਡੇ ਕਾਰੋਬਾਰੀ ਪੰਜਾਬ ਤੋਂ ਬਾਹਰ ਦਿੱਲੀ ਜਾਂ ਫਿਰ ਹੋਰ ਥਾਂਵਾਂ ‘ਤੇ ਸਮਾਜਿਕ ਜ਼ਿੰਮੇਵਾਰੀਆਂ ‘ਤੇ ਖ਼ਰਚ ਕਰਨ ਵਿੱਚ ਲੱਗੇ ਹੋਏ ਸਨ ਪਰ ਹੁਣ ਸਿੱਖਿਆ ਵਿਭਾਗ ਪੰਜਾਬ ਦੇ ਹਰ ਕਾਰੋਬਾਰੀ ਕੋਲ ਜਾ ਕੇ 2 ਫੀਸਦੀ ਸੀਐਸਆਰ ਸਕੂਲਾਂ ਲਈ ਲੈ ਕੇ ਆਉਣ ਦੀ ਕੋਸ਼ਿਸ਼ ਵਿੱਚ ਜੁਟ ਗਿਆ ਹੈ। ਜਿਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਤੱਕ ਬਦਲ ਸਕਦੀ ਹੈ।
ਕਾਫ਼ੀ ਸਹਿਯੋਗ ਮਿਲ ਰਿਹੈ, ਹੋਰ ਵੀ ਕੋਸ਼ਿਸ਼ ਜਾਰੀ: ਸਿੰਗਲਾ
ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ‘ਚ ਕੰਮ ਕਰਨ ਵਾਲੇ ਵੱਡੇ ਕਾਰੋਬਾਰੀਆਂ ਨਾਲ ਸੰਪਰਕ ਕਰਦੇ ਹੋਏ ਸੀ.ਐਸ.ਆਰ. ਨੂੰ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਖ਼ਰਚ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਕੋਸ਼ਿਸ਼ ਨਾਲ ਕਈ ਕਾਰੋਬਾਰੀਆਂ ਨੇ ਸਕੂਲਾਂ ਲਈ ਸੀ.ਐਸ.ਆਰ. ਦੇਣ ਦਾ ਵਾਅਦਾ ਕਰਦੇ ਹੋਏ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਹੋਰ ਕਾਰੋਬਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇੱਥੇ ਹੀ ਐਨ.ਆਰ.ਆਈ. ਅਤੇ ਸ਼ਾਹੂਕਾਰਾਂ ਸਣੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਅਧਿਕਾਰੀ ਵੀ ਕਾਫ਼ੀ ਸਹਿਯੋਗ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦੀ ਅਤੀ ਲੋੜ : ਡਾ. ਢਿੱਲੋਂ
ਪਰਾਲੀ ਅੱਗ ਲਾਉਣ ਨਾਲੋਂ ਇਸ ਨੂੰ ਮਸ਼ੀਨਰੀ ਨਾਲ ਸਾਂਭਣ ਲੋੜ : ਡਾ. ਬਰਾੜ
ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹਿਲਾ ਕਿਸਾਨ ਮੇਲਾ ਲਾ ਕੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹੁਣ ਅਗਲੀਆਂ ਪੀੜ੍ਹੀਆਂ ਲਈ ਨਹੀਂ ਬਲਕਿ ਮੌਜੂਦਾ ਪੀੜ੍ਹੀ ਲਈ ਵੀ ਪਾਣੀ ਬਚਾਉਣ ਦੀ ਲੋੜ ਹੈ ਇਸ ਕਿਸਾਨ ਮੇਲੇ ਦਾ ਉਦਘਾਟਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਤੇ ਪਦਮਸ਼੍ਰੀ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਰਸ਼ਨ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਕੀਤਾ। (Natural Resources)
ਵੱਖ-ਵੱਖ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਤੇ ਚੱਲਦਿਆਂ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਢਿੱਲੋਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਯੂਨੀਵਰਸਿਟੀ ਨੂੰ ਜਾਂ ਉਨ੍ਹਾਂ ਨੂੰ ਜੋ ਵੀ ਸਨਮਾਨ ਹਾਸਲ ਹੋਏ ਹਨ ਉਨ੍ਹਾਂ ਪਿੱਛੇ ਕਿਸਾਨਾਂ ਦੀ ਪ੍ਰੇਰਨਾ ਕੰਮ ਕਰਦੀ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾ ਕੇ ਆਪਣੇ ਵਾਤਾਵਰਨ ਦੀ ਸਾਂਭ-ਸੰਭਾਲ ਦੇ ਰਾਹ ਤੁਰਨਾ ਪਵੇਗਾ। (Natural Resources)
ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋ ਰਿਹਾ 88% ਦੇ ਕਰੀਬ ਕਣਕ-ਝੋਨਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਪਰਾਲੀ ਦੀ ਖੇਤ ਵਿੱਚ ਸੰਭਾਲ ਕਰਕੇ ਅਸੀਂ ਅਨਮੋਲ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ ਇਸ ਨਾਲ ਮਿੱਟੀ ਦੇ ਸੂਖਮ ਜੀਵਾਂ ਦੀ ਸੰਭਾਲ ਵੀ ਹੋ ਸਕੇਗੀ ਉਨ੍ਹਾਂ ਕਿਹਾ ਕੇ ਬੀਤੇ ਸਮੇਂ ਵਿੱਚ ਪਾਣੀ ਦੇ ਪੱਧਰ ਸੰਬੰਧੀ ਖਤਰਨਾਕ ਰਿਪੋਰਟਾਂ ਸਾਹਮਣੇ ਆਈਆਂ ਹਨ ਹੁਣ ਲੋੜ ਅਗਲੀਆਂ ਪੀੜ੍ਹੀਆਂ ਹੀ ਨਹੀਂ ਬਲਕਿ ਮੌਜੂਦਾ ਪੀੜ੍ਹੀਆਂ ਲਈ ਵੀ ਪਾਣੀ ਨੂੰ ਬਚਾਉਣ ਦੀ ਹੈ ਇਸ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ, ਮਸ਼ੀਨਰੀ ਅਤੇ ਉਤਪਾਦਨ ਤਕਨੀਕਾਂ ਅਪਣਾ ਕੇ ਇਸ ਦਿਸ਼ਾ ਵਿੱਚ ਤੁਰਨ ਦੀ ਲੋੜ ਹੈ। (Natural Resources)
ਇਸ ਮੌਕੇ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਦੇ ਆਧਾਰ ਤੱਤ ਹਨ ਅਤੇ ਇਹਨਾਂ ਨੂੰ ਬਚਾ ਕੇ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਤੁਰ ਕੇ ਮਾਨਵਤਾ ਦਾ ਭਲਾ ਕਰ ਸਕਦੇ ਹਾਂ ਉਨ੍ਹਾਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਨੂੰ ਵੱਖ-ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣਾ ਸਮੇਂ ਦੀ ਲੋੜ ਹੈ ਜੀ ਆਇਆਂ ਦੇ ਸ਼ਬਦ ਬੋਲਦਿਆਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ। (Natural Resources)
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਇਹਨਾਂ ਰਾਹੀਂ ਯੂਨੀਵਰਸਿਟੀ ਆਪਣੀਆਂ  ਖੇਤੀ-ਖੋਜਾਂ, ਵਿਕਸਿਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਿਤ ਕਰਦੀ ਹੈ  ਡਾ. ਭੱਟੀ ਨੇ ਕਿਸਾਨਾਂ ਨੂੰ ਨਵੇਂ ਸੰਚਾਰ ਸਾਧਨਾ ਨਾਲ ਜੁੜ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ‘ਤੇ ਤੋਰਨ ਦੀ ਅਪੀਲ ਕੀਤੀ ਵਧੀਕ ਨਿਰਦੇਸ਼ਕ ਖੋਜ ਪੀ.ਏ.ਯੂ, ਲੁਧਿਆਣਾ  ਡਾ. ਗੁਰਸਾਹਿਬ ਸਿੰਘ ਮਨੇਸ ਨੇ ਖੇਤੀਬਾੜੀ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਵੱਖ-ਵੱਖ ਨਵੀਆਂ ਖੋਜ ਪ੍ਰਾਪਤੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਗਬਾਨੀ ਵਿਕਾਸ ਅਧਿਕਾਰੀ ਡਾ. ਲਛਮਣ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਸਮੇਂ ਦੀ ਲੋੜ ਹੈ। (Natural Resources)
ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ ਫੁੱਲਾਂ ਦੀ ਖੇਤੀ ਕਰਦੇ ਅਤੇ ਹੋਰ ਖੇਤੀਬਾੜੀ ਦੇ ਸਹਾਇਕ ਧੰਦੇ ਕਰਦੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ‘ਤੇ ਮੌਜੂਦ ਪ੍ਰਧਾਨਗੀ ਮੰਡਲ ਵੱਲੋਂ ਉੱਘੇ ਚੌਲ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਖੇਤੀ ਵਿਗਿਆਨ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨੇ ਕੇਂਦਰ ਵਿੱਚ ਲੱਗੀਆਂ ਸਾਉਣੀ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਵੱਖ-ਵੱਖ ਮਹਿਕਮਿਆਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। (Natural Resources)
ਨੇਤਾ ਜੀ ਦਾ ਭਵਿੱਖ
ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਉਹਨਾਂ ਨੇ ਫਰਨੀਚਰ-ਬਿਜਲੀ ਤੋਂ ਕੀ ਲੈਣਾ? ਮੁਫਤ ਦੀ ਰੋਟੀ ਸਰਕਾਰ ਦੇ ਰਹੀ ਹੈ, ਖਾਣ ਤੇ ਮੌਜਾਂ ਲੈਣ। ਸਾਡੀਆਂ ਜਿਹੜੀਆਂ ਕਰਤੂਤਾਂ ਹਨ, ਅਸੀਂ ਕਿਸੇ ਨਾ ਕਿਸੇ ਦਿਨ ਜੇਲ੍ਹ ਯਾਤਰਾ ਜਰੂਰ ਕਰਨੀ ਹੈ। ਇਸ ਲਈ ਪਹਿਲਾਂ-ਪਹਿਲਾਂ ਜੇਲ੍ਹ ਨੂੰ ਪੂਰਾ ਮਾਡਰਨ ਬਣਾ ਲਈਏ ਤਾਂ ਜੋ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ। ਚੋਣਾਂ ਨਜ਼ਦੀਕ ਹੋਣ ਕਾਰਨ ਕਿਸੇ ਸੂਬੇ ਦਾ ਮੰਤਰੀ ਆਪਣੇ ਚੇਲੇ-ਚਾਟੜਿਆਂ ਸਮੇਤ ਇਲਾਕੇ ਦੇ ਦੌਰੇ ’ਤੇ ਚੜਿ੍ਹਆ ਹੋਇਆ ਸੀ। ਸਭ ਤੋਂ ਪਹਿਲਾਂ ਉਹ ਜੇਲ੍ਹ ਵਿੱਚ ਪਹੁੰਚੇ। ਇਹ ਜੇਲ੍ਹ ਮੰਤਰੀ ਜੀ ਨੇ ਆਪਣੇ ਇਲਾਕੇ ਦੇ ਛਟੇ ਹੋਏ ਲੁੱਚੇ-ਲੰਡਿਆਂ ਦੀ ਪੁਰਜ਼ੋਰ ਮੰਗ ’ਤੇ ਬਣਵਾਈ ਸੀ (ਵਿਚਾਰੇ ਸ਼ਰੀਫਾਂ ਦੀ ਕੌਣ ਸੁਣਦਾ ਹੈ?) ਕਿ ਸਾਡੇ ਪਰਿਵਾਰਾਂ ਨੂੰ ਮੁਲਾਕਾਤ ਵਾਸਤੇ 70 ਕਿ. ਮੀ. ਦੂਰ ਜਿਲ੍ਹਾ ਜੇਲ੍ਹ ਵਿੱਚ ਜਾਣਾ ਪੈਂਦਾ ਹੈ। (Future)
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨੇਤਾ ਜੀ ਨੇ ਵੀ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਕਈ ਵਾਰ ਪੁਲਿਸ ਤੋਂ ਛਿੱਤਰ ਪਰੇਡ ਕਰਵਾਈ ਸੀ ਤੇ ਜੇਲ੍ਹਾਂ ਕੱਟੀਆਂ ਸਨ। ਇਸ ਲਈ ਉਹਨਾਂ ਦਾ ਥਾਣਿਆਂ ਅਤੇ ਜੇਲ੍ਹਾਂ ਨਾਲ ਖਾਸ ਪਿਆਰ ਸੀ। ਨੇਤਾ ਜੀ ਨੇ ਪੁਲਿਸ ਗਾਰਦ ਤੋਂ ਸਲਾਮੀ ਲਈ, ਜੇਲ ਦਾ ਮੁਆਇਨਾ ਕੀਤਾ, ਕੈਦੀਆਂ ਦਾ ਬਹੁਤ ਹੀ ਪਿਆਰ ਨਾਲ ਹਾਲ-ਚਾਲ ਪੁੱਛਿਆ (ਤਾਂ ਜੋ ਬਾਅਦ ਵਿੱਚ ਇਲੈਕਸ਼ਨ ਵੇਲੇ ਕੰਮ ਆਉਣ) ਤੇ ਜੇਲ੍ਹਰ ਨੂੰ ਪੁੱਛਿਆ ਕਿ ਕਿੰਨੀ ਗਰਾਂਟ ਚਾਹੀਦੀ ਹੈ?
ਇਹ ਵੀ ਪੜ੍ਹੋ : ਜ਼ਾਅਲੀ ਦਸਤਾਵੇਜਾਂ ਸਹਾਰੇ ਫਰਜੀ ਪਿਓ ਬਣਕੇ ਲਿਆ ਸਵਾ 6 ਲੱਖ ਰੁਪਏ ਦਾ ਲੋਨ
ਜੇਲ੍ਹਰ ਅਸਲ ਵਿੱਚ ਜੇਲ੍ਹ ’ਚ ਚੱਲ ਰਹੇ ਧੰਦਿਆਂ ਤੋਂ ਹੋ ਰਹੀ ਕਮਾਈ ਨਾਲ ਹੀ ਸੰਤੁਸ਼ਟ ਸੀ। ਉਹ ਹੌਲੀ ਜਿਹੀ ਬੋਲਿਆ ਕਿ ਜ਼ਨਾਬ ਸਭ ਠੀਕ ਚੱਲ ਰਿਹਾ ਹੈ, ਗਰਾਂਟ ਦੀ ਕੋਈ ਬਹੁਤੀ ਜਰੂਰਤ ਨਹੀਂ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਤਾਂ ਬੋਲਿਆ ਕਿ ਜੇ ਦੇਣਾ ਹੀ ਚਾਹੁੰਦੇ ਹੋ ਤਾਂ ਦਸ ਕੁ ਲੱਖ ਦੇ ਦਿਉ, ਕੈਦੀਆਂ ਨੂੰ ਦੋ-ਚਾਰ ਟਾਇਲਟ ਹੋਰ ਬਣਵਾ ਦਿਆਂਗੇ। ਇੱਥੋਂ ਚੱਲ ਕੇ ਮੰਤਰੀ ਜੀ ਦਾ ਕਾਫਲਾ ਲੋਕਾਂ ਦੇ ਸਿਰ ਵਿੱਚ ਮਿੱਟੀ ਪਾਉਂਦਾ ਹੋਇਆ ਸਰਕਾਰੀ ਹਾਈ ਸਕੂਲ ਪੰਡੋਰੀ ਸਿੱਧਵਾਂ ਪਹੁੰਚ ਗਿਆ। ਸਕੂਲ ਦਾ ਮੁਆਇਨਾ ਕਰ ਕੇ ਪਿ੍ਰੰਸੀਪਲ ਨੂੰ ਗਰਾਂਟ ਬਾਰੇ ਪੁੱਛਿਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਮੰਗਾਂ ਦੀ ਪਿਟਾਰੀ ਖੋਲ੍ਹ ਕੇ ਬੈਠ ਗਿਆ। (Future)
ਕਿ ਸਕੂਲ ਦੀ ਇਮਾਰਤ ਡਿੱਗਣ ਵਾਲੀ ਹੈ, ਫਰਨੀਚਰ ਨਹੀਂ ਹੈ, ਲੜਕੀਆਂ ਵਾਸਤੇ ਬਾਥਰੂਮ ਨਹੀਂ ਹਨ, ਪੈਸੇ ਨਾ ਭਰਨ ਕਾਰਨ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਚੁੱਕਾ ਹੈ, ਸਮੈਕੀਆਂ ਨੇ ਕੰਪਿਊਟਰ ਚੋਰੀ ਕਰ ਲਏ ਹਨ ਤੇ ਗਰਾਊਂਡ ਵਿੱਚ ਮਿੱਟੀ ਪੈਣ ਵਾਲੀ ਹੈ ਆਦਿ-ਆਦਿ। ਮੰਤਰੀ ਨੇ ਡਾਂਟਿਆ ਕਿ ਖੇਖਣ ਬੰਦ ਕਰ ਤੇ ਦੱਸ ਕਿ ਗਰਾਂਟ ਕਿੰਨੀ ਚਾਹੀਦੀ ਹੈ? ਪਿ੍ਰੰਸੀਪਲ ਨੇ ਕਿਹਾ ਕਿ ਪੰਜਾਹ ਲੱਖ ਤੋਂ ਘੱਟ ਨਾਲ ਕੰਮ ਨਹੀਂ ਚੱਲਣਾ, ਛੱਤਾਂ ਤਾਂ ਬਰਸਾਤ ਤੋਂ ਪਹਿਲਾਂ ਬਦਲਣੀਆਂ ਹੀ ਪੈਣੀਆਂ ਹਨ।
ਪੀ. ਏ. ਨੇ ਨੋਟ ਕਰ ਲਿਆ ਤੇ ਮੰਤਰੀ ਸਾਹਿਬ ਅਗਲੇ ਪਿੰਡ ਵੱਲ ਵਧ ਗਏ। ਕੁਝ ਦਿਨਾਂ ਬਾਅਦ ਮੰਤਰੀ ਨੇ ਜੇਲ੍ਹ ਨੂੰ 50 ਲੱਖ ਅਤੇ ਸਕੂਲ ਨੂੰ 5 ਲੱਖ ਦੀ ਗਰਾਂਟ ਜਾਰੀ ਕਰ ਦਿੱਤੀ। ਮੰਤਰੀ ਦਾ ਚਟਕ ਜਿਹਾ ਪੀ. ਏ. ਬੋਲਿਆ ਕਿ ਜਨਾਬ ਕੋਲੋਂ ਕੁਝ ਗਲਤੀ ਹੋ ਗਈ ਲੱਗਦੀ ਹੈ, ਅਸਲ ਵਿੱਚ 50 ਲੱਖ ਪਿ੍ਰੰਸੀਪਲ ਨੇ ਮੰਗਿਆ ਸੀ ਤੇ 5 ਲੱਖ ਜੇਲ੍ਹਰ ਨੇ ਮੰਤਰੀ ਨੇ ਪੀ.ਏ. ਨੂੰ ਡਾਂਟਿਆ ਕਿ ਜੇ ਤੈਨੂੰ ਐਨੀ ਹੀ ਅਕਲ ਹੁੰਦੀ ਤਾਂ ਅੱਜ ਤੂੰ ਮੇਰੀ ਕੁਰਸੀ ’ਤੇ ਬੈਠੇ ਹੋਣਾ ਸੀ। (Future)
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਬੇਵਕੂਫਾ, ਸਰਕਾਰੀ ਸਕੂਲ ’ਚ ਨਾ ਮੇਰੇ ਬੱਚੇ ਪੜ੍ਹਦੇ ਹਨ ਤੇ ਨਾ ਮੇਰੇ ਰਿਸ਼ਤੇਦਾਰਾਂ ਦੇ ਤੇ ਨਾ ਤੇਰੇ। ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਉਹਨਾਂ ਨੇ ਫਰਨੀਚਰ-ਬਿਜਲੀ ਤੋਂ ਕੀ ਲੈਣਾ? ਮੁਫਤ ਦੀ ਰੋਟੀ ਸਰਕਾਰ ਦੇ ਰਹੀ ਹੈ, ਖਾਣ ਤੇ ਮੌਜਾਂ ਲੈਣ। ਸਾਡੀਆਂ ਜਿਹੜੀਆਂ ਕਰਤੂਤਾਂ ਹਨ, ਅਸੀਂ ਕਿਸੇ ਨਾ ਕਿਸੇ ਦਿਨ ਜੇਲ੍ਹ ਯਾਤਰਾ ਜਰੂਰ ਕਰਨੀ ਹੈ। ਇਸ ਲਈ ਪਹਿਲਾਂ-ਪਹਿਲਾਂ ਜੇਲ੍ਹ ਨੂੰ ਪੂਰਾ ਮਾਡਰਨ ਬਣਾ ਲਈਏ ਤਾਂ ਜੋ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ। ਪੀ.ਏ. ਨੇ ਛਾਲ ਮਾਰ ਕੇ ਮੰਤਰੀ ਦੇ ਚਰਣ ਚੁੰਮ ਲਏ।
ਪੂਨਮ ਆਈ ਕੌਸ਼ਿਸ਼
ਜੰਮੂ-ਕਸ਼ਮੀਰ ‘ਚ ਹਵਾ ਦਾ ਰੁਖ਼ ਬਦਲ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਸੂਬੇ ਦੀ ਵੰਡ ਕਰਕੇ ਉਸਨੂੰ ਜੰਮੂ ਅਤੇ ਕਸ਼ਮੀਰ ਤੇ ਲਦਾਖ ਦੋ ਸੰਘ ਸੂਬਾ ਖੇਤਰ ਬਣਾਉਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦਾ ਭੁਗੌਲ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਦੀ ਦੇਸ਼ ਭਰ ਦੇ ਲੋਕ ਸ਼ਲਾਘਾ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਘਾਟੀ ‘ਚ ਸੁਰੱਖਿਆ ਦੇ ਭਾਰੀ ਬੰਦੋਬਸਤ ਦੌਰਾਨ ਚੁੱਪ ਛਾਈ ਹੋਈ ਹੈ ਬਿਨਾਂ ਸ਼ੱਕ ਘਾਟੀ ‘ਚ ਜੋ ਘੱਟ-ਮਿਆਦੀ ਸੁਰੱਖਿਆ ਵਾਤਾਵਰਨ ਬਣਿਆ ਹੋਇਆ ਹੈ ਉਸਦੇ ਕੋਈ ਨਾਟਕੀ ਨਤੀਜੇ ਨਹੀਂ ਮਿਲਣ ਵਾਲੇ ਹਨ ਤੇ ਇਸ ਗੱਲ ਦੀ ਪੂਰੀ ਸੰਭਵਾਨਾ ਹੈ ਕਿ ਘਾਟੀ ‘ਚ ਸੁਰੱਖਿਆ ਇੰਤਜ਼ਾਮਾਂ ਤੇ ਪਾਬੰਦੀਆਂ ‘ਚ ਢਿੱਲ ਦੇਣ ਨਾਲ ਅਗਲੇ ਮਹੀਨਿਆਂ ‘ਚ ਉੱਥੇ ਹਿੰਸਾ ਫੈਲ ਸਕਦੀ ਹੈ ।
ਘਾਟੀ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਫੋਰਸਾਂ ਦੀ ਤੈਨਾਤੀ ਤੋਂ ਸਪੱਸ਼ਟ ਹੈ ਕਿ ਕੇਂਦਰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੁੰਦਾ ਹੈ ਅਤੇ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ  ਕਸ਼ਮੀਰ ‘ਚ ਸਮੇਂ-ਸਮੇਂ ‘ਤੇ ਹਿੰਸਾ ਦੇ ਦੌਰ ਜਾਰੀ ਰਹੇ ਹਨ 2016 ‘ਚ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਘਾਟੀ ‘ਚ ਵਿਆਪਕ ਪੈਮਾਨੇ ‘ਤੇ ਪੱਥਰਬਾਜ਼ੀ ਹੋਈ ਧਾਰਾ 370 ਦੇ ਸਮੱਰਥਕ ਫਿਰ ਅਜਿਹਾ ਕਰ ਸਕਦੇ ਹਨ ਇਸ ਵਾਰ ਕਸ਼ਮੀਰੀਅਤ ਦਾ ਰਾਗ ਅਲਾਪ ਕੇ ਨੌਜਵਾਨਾਂ ਨੂੰ ਅਜਿਹਾ ਕਰਨ ਲਈ ਭੜਕਾ ਸਕਦੇ ਹਨ ਇਸ ਤੋਂ ਇਲਾਵਾ ਪਾਕਿਸਤਾਨ ਨੇ ਘਾਟੀ ‘ਚ ਆਪਣੇ ਛਾਪਾਮਾਰ ਯੁੱਧ ਨੂੰ ਤੇਜ਼ ਕਰਕੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਨਾਲ ਹੀ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ ਭਾਰਤ ਦੇ ਸਫ਼ੀਰ ਨੂੰ ਵਾਪਸ ਭੇਜ ਦਿੱਤਾ ਹੈ ਹਲਾਂਕਿ ਅਮਰੀਕਾ, ਚੀਨ ਅਤੇ ਰੂਸ ਨੇ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਾਕਿ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਸ਼ਮੀਰੀਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਪੁਲਵਾਮਾ ਵਰਗੇ ਹਮਲਿਆਂ ਨੂੰ ਦੁਹਰਾਉਣ ਦੀ ਚਿਤਾਵਨੀ ਦਿੱਤੀ ਹੈ ।
ਮੋਦੀ ਸਰਕਾਰ ਨੇ ਕਸ਼ਮੀਰੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਕਈ ਉਪਾਵਾਂ ਦੀ ਐਲਾਨ ਕੀਤਾ ਹੈ ਸੂਬਾ ਸਰਕਾਰੀ ਸੇਵਾਵਾਂ ਅਤੇ ਸਿੱਖਿਆ ਸੰਸਥਾਵਾਂ ‘ਚ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਰਾਖਵਾਂਕਰਨ ਦੇਣ, ਨਾਲ ਹੀ ਪਾਕਿਸਤਾਨ ਤੋਂ 1947 ‘ਚ ਆਏ ਲੋਕਾਂ ਨੂੰ ਨਰਗਪਾਲਿਕਾ ਪੰਚÎਾਇਤ ਅਤੇ ਵਿਧਾਨ ਸਭਾ ਚੋਣਾਂ ‘ਚ ਵੋਟ ਅਤੇ ਚੋਣਾਂ ਲੜਨ ਦੀ ਆਗਿਆ ਦਿੱਤੀ ਹੈ ਕਸ਼ਮੀਰ ਨੂੰ ਭਾਰਤੀ ਅਰਥਵਿਵਸਥਾ ਨਾਲ ਜੋੜਨ ਅਤੇ ਘਾਟੀ ‘ਚ ਵਿਆਪਕ ਜਨਾਧਾਰ ਬਣਾਉਣ ਦੇ ਯਤਨ ਕੀਤੇ ਹਨ ਜਿਸਦੇ ਚੱਲਦੇ ਬਾਕੀ ਭਾਰਤ ਦੇ ਆਰਥਿਕ ਲਾਭ ਕਸ਼ਮੀਰ ਤੱਕ ਵੀ ਪਹੁੰਚ ਸਕਣ ਵਿਕਾਸ ਯੋਜਨਾਵਾਂ ਜਲਦੀ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ ਤੇ ਇਸ ਲਈ ਅਕਤੂਬਰ ‘ਚ ਨਿਵੇਸ਼ ਸੰਮੇਲਨ ਸੱਦਿਆ ਜਾਵੇਗਾ ।
ਕਸ਼ਮੀਰ ‘ਚ ਬਾਹਰੀ ਲੋਕਾਂ ਦੇ ਰਹਿਣ, ਕੰਮ ਕਰਨ ਅਤੇ ਸੰਪੱਤੀ ਖਰੀਦਣ ‘ਤੇ ਪਾਬੰਦੀ ਹਟਾਉਣ ਤੋਂ ਬਾਦ ਕਸ਼ਮੀਰ ‘ਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਣਗੇ ਆਈਟੀ ਉਦਯੋਗ ਉੱਥੇ ਆਪਣਾ ਆਧਾਰ ਬਣਾ ਸਕਦੇ ਹਨ ਉੱਥੇ ਵਿਸ਼ਵ ਪੱਧਰੀ ਸੈਰ-ਸਟਾਪਾ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਆਧੁਨਿਕ ਉਦਯੋਗਾਂ ਲਈ ਢਾਂਚੇ ਦਾ ਵਿਕਾਸ ਕੀਤਾ ਜਾ ਸਕਦਾ ਹੈ ਬਾਲੀਵੁੱਡ, ਤੇਲਗੂ ਅਤੇ ਤਮਿਲ ਫ਼ਿਲਮ ਉਦਯੋਗ ਫ਼ਿਰ ਤੋਂ ਉੱਥੇ ਪਰਤ ਸਕਦੇ ਹਨ ਨਾਲ ਹੀ ਸਰਕਾਰ ਨੂੰ ਧਾਰਾ 370 ਖਤਮ ਕਰਨ ਦੇ ਲਾਭ ਜਨਤਾ ਤੱਕ ਪਹੁੰਚਾਉਣੇ ਹੋਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਹੋਵੇਗਾ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਘਾਟੀ ‘ਚ ਆਮ ਸਥਿਤੀ ਬਹਾਲ ਹੋਣ ਤੋਂ ਬਾਦ ਕਿਸ ਤਰ੍ਹਾਂ ਉੱਥੇ ਵਪਾਰ ਅਤੇ ਨਿਵੇਸ਼ ਵਧਾਇਆ ਜਾ ਸਕਦਾ ਹੈ ਪਰੰਤੂ ਇਹ ਇਹ ਗੱਲ ‘ਤੇ ਨਿਰਭਰ ਕਰੇਗਾ ਕਿ ਸਰਕਾਰ ਉੱਥੇ ਸ਼ਾਂਤੀ ਸਥਾਪਿਤ ਕਰਨ ‘ਚ ਕਿੰਨੀ ਸ਼ਫ਼ਲ ਰਹਿੰਦੀ ਹੈ ।
ਜੰਮੂ ਕਸ਼ਮੀਰ ‘ਚ ਸਮਾਜਿਕ ਅਤੇ ਆਰਥਿਕ ਕਾਰਕ ਉੱਤਰ ਪ੍ਰਦੇਸ਼, ਬਿਹਾਰ ਵਰਗੇ ਸੂਬਿਆਂ ਤੋਂ ਬਿਹਤਰ ਹਨ ਇਸ ਲਈ ਉੱਥੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣੀ ਹੋਵੇਗੀ ਇਹ ਦੇਖਣਾ ਹੈ ਕਿ ਕੀ ਲੋਕ ਵਿਕਾਸ ਦੇ ਵਾਅਦਿਆਂ ਤੋਂ ਸੰਤੁਸ਼ਟ ਹੁੰਦੇ ਹਨ ਕਿਉਂਕਿ ਵਿਕਾਸ ਕਸ਼ਮੀਰੀਆਂ ਦੀ ਸ਼ਿਕਾਇਤ ਨਹੀਂ ਰਹੀ ਹੈ ਕਸ਼ਮੀਰੀਆਂ ਦੀ ਸ਼ਿਕਾਇਤ ਭਾਰਤੀ ਸੁਰੱਖਿਆ ਫੋਰਸਾਂ ਦੀ ਧੱਕੇਸ਼ਾਹੀ ਰਹੀ ਹੈ ਅਤੇ ਇਸ ਮਾਮਲੇ ‘ਚ ਜਨਤਾ ਦਾ ਵਿਸ਼ਵਾਸ ਜਿੱਤਣਾ ਮੁਸ਼ਕਲ ਹੋਵੇਗਾ ਪੈਸੇ ਤੋਂ ਇਲਾਵਾ ਕਸ਼ਮੀਰੀਆਂ ਨੂੰ ਇੱਕ ਭਾਵਨਾਤਮਕ ਪੈਕੇਜ ਦੀ ਵੀ ਜ਼ਰੂਰਤ ਹੈ ਇੱਕ ਅਜਿਹਾ ਪੈਕੇਜ ਜੋ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਦਰਦ, ਨਿਰਾਸ਼ਾ, ਗੁੱਸਾ ਪ੍ਰਗਟ ਕਰਨ ਦਾ ਮੌਕਾ ਦੇਵੇ ਅਤੇ ਇੱਕ ਅਜਿਹਾ ਪੈਕੇਜ ਜਿਸ ਨਾਲ ਉਨ੍ਹਾਂ ਨੂੰ ਸਨਮਾਨ ਮਿਲੇ, ਉਨ੍ਹਾਂ ਦੀ ਮਰਿਆਦਾ ਬਹਾਲ ਹੋਵੇ ਅਤੇ ਉਨ੍ਹਾਂ ਦੇ ਅਪਮਾਨ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲੱਗ ਸਕੇ ਸਿਰਫ਼ ਮੱਲ੍ਹਮ ਲਾਉਣ ਨਾਲ ਕੰਮ ਨਹੀਂ ਚੱਲੇਗਾ ਇਹ ਮਾਤਰ ਇੱਕ ਸ਼ੁਰੂਆਤ ਹੋਵੇਗੀ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਰਤ ਕਸ਼ਮੀਰੀਆਂ ਦੇ ਨਾਲ ਜੁੜੇ ਇਸ ਲਈ ਜ਼ਰੂਰਤ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਵਿਦਿਆਰਥੀ ਇਕਾਈਆਂ ਦੇ ਵਫ਼ਦਾਂ ਨੂੰ ਕਸ਼ਮੀਰ ਭੇਜਣ ਤੇ ਉਨ੍ਹਾਂ ਨੂੰ ਕਹਿਣ ਕਿ ਉਹ ਕਸ਼ਮੀਰ ਦੇ ਨੌਜਵਾਨਾਂ ਨਾਲ ਸਮਾਂ ਬਿਤਾਉਣ ਪਾਕਿਸਤਾਨ ਵੱਲੋਂ ਕਸ਼ਮੀਰੀਆਂ ਨੂੰ ਭਾਵਨਾਤਮਕ ਤੌਰ ‘ਤੇ ਵੱਖ ਰੱਖਣ ਲਈ ਉਨ੍ਹਾਂ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਅਤੇ ਕਸ਼ਮੀਰ ‘ਚ ਵੀ ਕੁਝ ਗਲਤ ਅਨਸਰ ਹਨ ਅੱਧ ਮਿਆਦੀ ਉਪਾਆਂ ਦੇ ਤੌਰ ‘ਤੇ ਸਰਕਾਰ ਨੂੰ ਕਸ਼ਮੀਰ ਲਈ ਸਿੱਖਿਆ ਪੈਕੇਜ ਦੇਣਾ ਚਾਹੀਦਾ ਹੈ ਜੋ ਨਾ ਸਿਰਫ਼ ਰਸਮੀਸਿੱਖਿਆ ਲਈ ਹੋਵੇ ਸਗੋਂ ਕਸ਼ਮੀਰ ਦੀ ਅਸਲ ਸਥਿਤੀ ਨਾਲ ਉੱਥੋਂ ਦੀ ਜਨਤਾ ਨੂੰ ਜਾਣੂ ਕਰਾਉਣ ਲਈ ਵੀ ਹੋਵੇ  ਉਦਾਹਰਨ ਲਈ ਪਾਕਿਸਤਾਨ ਨੇ ਇਸ ਵਿਚਾਰ ਨੂੰ ਖੂਬ ਪ੍ਰਚਾਰਿਤ ਕਰ ਰੱਖਿਆ ਹੈ ਕਿ ਅਜ਼ਾਦ ਕਸ਼ਮੀਰ ਜਾਂ ਮਕਬੂਜਾ ਕਸ਼ਮੀਰ ਅਸਲ ਵਿਚ ਅਜ਼ਾਦ ਹੈ ਪਰੰਤੁ ਇਹ ਇੱਕ ਕੋਰਾ ਝੂਠ ਹੈ ਪਾਕਿਸਤਾਨ ਦੇ ਪ੍ਰਤੱਖ ਸਮੱਰਥਨ ਅਤੇ ਪੈਸੇ ਤੋਂ ਬਿਨਾਂ ਹੁਣ ਹੁਰੀਅਤ ਕਾਨਫਰੰਸ ਪ੍ਰਭਾਵਹੀਣ ਹੋ ਗਈ ਹੈ ਪਰੰਤੂ ਉਸਦੇ ਆਗੂਆਂ ‘ਤੇ ਕੁਝ ਸਮੇਂ ਤੱਕ ਰੋਕ ਲਾਉਣਾ ਹੋਵੇਗੀ ਤਾਂ ਕਿ ਉਹ ਸਥਾਨਕ ਲੋਕਾਂ ਨੂੰ ਨਾ ਭੜਕਾਉਣ ਅਤੇ ਪੱਥਰਬਾਜੀ ਅਤੇ ਦੇਸ਼ਵਿਰੋਧੀ ਤੱਤਾਂ ਨੂੰ ਇਕੱਠੇ ਕਰਕੇ ਆਪਣੀ ਮਨਮਰਜ਼ੀ ਨਾਲ ਹਿੰਸਾ ਨਾ ਕਰਵਾ ਸਕਣ ਭਾਰਤ ਸਰਕਾਰ ਨੂੰ ਕਸ਼ਮੀਰ ‘ਚ ਉੱਭਰਦੀ ਸਥਿਤੀ ਨਾਲ ਹਮਦਰਦੀ ਨਾਲ ਨਜਿੱਠਣਾ ਹੋਵੇਗਾ ਕੇਂਦਰ ਸਰਕਾਰ ਨੂੰ ਸੂਬੇ ‘ਚ ਵੋਟਰਾਂ ਦੇ ਅਨੁਪਾਤ ਅਨੁਸਾਰ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤਾਂ ‘ਚ ਸੀਟਾਂ ਦਾ ਗਠਨ ਕਰਨਾ ਹੋਵੇਗਾ ਤਾਂ ਕਿ ਵੱਖ-ਵੱਖ ਖੇਤਰਾਂ ਦੇ ਨਾਲ ਅਸਮਾਨਤਾ ਤੇ ਅਨਿਆਂ ਦੂਰ ਹੋਵੇ ਅਤੇ ਇੱਕ ਮਜ਼ਬੂਤ ਜੰਮੂ ਕਸ਼ਮੀਰ ਦੀ ਨੀਂਹ ਰੱਖੀ ਜਾ ਸਕੇ ।
ਜੰਮੂ ਕਸ਼ਮੀਰ ‘ਚ ਕਸ਼ਮੀਰ ਦਾ ਖੇਤਰਫਲ 15.8 ਫੀਸਦੀ ਹੈ ਅਤੇ ਉੱਥੋਂ ਦੀ ਅਬਾਦੀ ‘ਚ ਇਸਦਾ ਹਿੱਸਾ 54.9 ਫੀਸਦੀ ਅਤੇ ਜੰਮੂ ਦਾ ਖੇਤਰਫ਼ਲ 25.9 ਫ਼ੀਸਦੀ ਅਤੇ ਇਸਦੀ ਅਬਾਦੀ 42.9 ਫੀਸਦੀ ਹੈ ਲੱਦਾਖ ਦਾ ਖੇਤਰਫਲ 58.3 ਫੀਸਦੀ ਤੇ ਅਬਾਦੀ 2.2 ਫੀਸਦੀ ਹੈ ਪਰੰਤੁ ਜਦੋਂ ਸੂਬਾ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਤਾਂ ਸ਼ੇਖ ਅਬਦੁੱਲਾ ਨੇ ਮਨਮਰਜ਼ੀ ਨਾਲ ਕਸ਼ਮੀਰ ਲਈ 43, ਜੰਮੂ ਲਈ 30 ਅਤੇ ਲੱਦਾਖ ਲਈ 2 ਸੀਟਾਂ ਦਿੱਤੀਆਂ ਵਰਤਮਾਨ ‘ਚ 46 ਸੀਟਾਂ ਕਸ਼ਮੀਰ ‘ਚ ਹਨ 37 ਸੀਟਾਂ ਜੰਮੂ ਅਤੇ 4 ਸੀਟਾਂ ਲੱਦਾਖ ‘ਚ ਹਨ ਵਿਧਾਨ ਸਭਾ ਤੇ ਲੋਕ ਸਭਾ ‘ਚ ਚੋਣ ਹਲਕਿਆਂ ‘ਚ ਵੱਡੀ ਕਮੀ ਹੈ ।
ਜੰਮੂ ਖੇਤਰ ‘ਚ ਹਰੇਕ ਚੋਣ ਹਲਕੇ ‘ਚ ਖੇਤਰਫਲ ਅਤੇ ਅਬਾਦੀ ਕਸ਼ਮੀਰ ਅਤੇ ਲੱਦਾਖ ਤੋਂ ਘੱਟ ਹੈ ਇਸ ਲਈ ਹਲਕਾਬੰਦੀ ਨਾਲ ਜੰਮੂ ‘ਚ ਸੀਟਾਂ ਦੀ ਗਿਣਤੀ ਵਧੇਗੀ ਅਤੇ ਨਤੀਜੇ ਵਜੋਂ ਜੰਮੂ ਕਸ਼ਮੀਰ ਦੀ ਰਾਜਨੀਤੀ ‘ਚ ਉਸਦਾ ਪ੍ਰਭਾਵ ਵੀ ਵਧੇਗਾ ਸਮਾਂ ਆ ਗਿਆ ਹੈ ਕਿ ਮੋਦੀ ਅਤੇ ਸ਼ਾਹ ਸਥਾਨਕ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਦਮ ਚੁੱਕਣ ਜੰਮੂ ਕਸ਼ਮੀਰ ਅਤੇ ਲੱਦਾਖ ਦੀ ਭਵਿੱਖ ‘ਚ ਕੀ ਭੂਮਿਕਾ ਹੋਵੇਗੀ ਇਸਦਾ ਉੱਤਰ ਸਮੇਂ ਦੇ ਗਰਭ ‘ਚ ਹੈ ਫਿਲਹਾਲ ਕਲਪਨਾ ਦੇ ਅਧਾਰ ‘ਤੇ ਨਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਸਥਿਤੀ ਆਮ ਹੋਣ ‘ਤੇ ਉਸਨੂੰ ਫਿਰ ਤੋਂ ਪੂਰਨ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਹੈ ਤੇ ਉੱਥੋਂ ਦੀ ਜਨਤਾ ਨੂੰ ਨਿਰਖੱਪ ਅਤੇ ਪਾਰਦਰਸ਼ੀ ਤਰੀਕੇ ਨਾਲ ਆਪਣਾ ਮੁੱਖ ਮੰਤਰੀ ਤੇ ਵਿਧਾਇਕ ਚੁਣਨ ਦਾ ਮੌਕਾ ਵੀ ਮਿਲੇਗਾ ।
ਕਸ਼ਮੀਰ ਕੋਈ ਅਜਿਹੀ ਥਾਂ ਨਹੀਂ ਹੈ ਜਿਸਦੀ ਕਿਸਮਤ ਕਿਸੇ ਐਰੇ-ਗੈਰੇ ਦੇ ਹੱਥ ਸੌਂਪੀ ਜਾਵੇ ਨਾ ਹੀ ਇਹ ਖਿਡੌਣਾ ਹੈ ਜਿਸ ਨਾਲ ਖੇਡਣ ਤੋਂ ਬਾਦ ਉਸਨੂੰ ਸੁੱਟ ਦਿੱਤਾ ਜਾਵੇ ਇਹ ਇੱਕ ਰਾਸ਼ਟਰੀ ਮੁੱਦਾ ਹੈ ਜੋ ਸਿਆਸੀ ਮੁੱਦਿਆਂ, ਵਿਚਾਰਧਾਰਵਾਂ ਤੇ ਸਿਧਾਂਤਾਂ ਤੋਂ ਪਰੇ ਹੈ ਮੋਦੀ ਨੂੰ ਰਾਸ਼ਟਰੀ ਸਿਧਾਂਤਾਂ, ਹਿੱਤਾਂ ਨੂੰ ਅੱਗੇ ਵਧਾਉਣ ਅਤੇ ਕਸ਼ਮੀਰੀਆਂ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਲਈ ਸੁਚੱਜੇ ਯਤਨ ਕਰਨੇ ਹੋਣਗੇ ਅਤੇ ਕਸ਼ਮੀਰੀਆਂ ਨੂੰ ਵੀ ਉਨ੍ਹਾਂ ਦੀ ਪਹਿਲ ਦਾ ਸਕਾਰਾਤਮਕ ਉੱਤਰ ਦੇਣਾ ਹੋਵੇਗਾ ਆਪਣੇ ਰੇਡੀਓ ਸੰਬੋਧਨ ‘ਚ ਮੋਦੀ ਨੇ ਵਾਅਦਾ ਕੀਤਾ ਹੈ ਕਿ ਉਹ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦੇ ਨਾਅਰੇ ਦਾ ਪਾਲਣ ਕਰਨਗੇ ਅਤੇ ਕਸ਼ਮੀਰ ਨੂੰ ਜੰਨਤ ਬਣਾਉਣਗੇ ਉਨ੍ਹਾਂ ਨੂੰ ਆਪਣੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਕੀ ਉਹ ਕਸ਼ਮੀਰ ‘ਚ ਫਿਰ ਤੋਂ ਚੈਰੀ ਖਵਾ ਸਕਣਗੇ ਅਤੇ ਕਸ਼ਮੀਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ? ਇੱਕ ਇੱਕ ਲੰਮਾ ਤੇ ਔਖਾ ਰਸਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਟੱਡੀ ਵੀਜ਼ਾ: ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ
ਹਰਜੀਤ ‘ਕਾਤਿਲ’
ਭਾਵੇਂ ਅੱਜ ਲੋਕ ਛੋਟੀਆਂ-ਛੋਟੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬਿਮਾਰੀ ਤੇ ਪੜ੍ਹਾਈ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ਹਨ। ਪਰ ਫੇਰ ਵੀ ਪੇਂਡੂ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ‘ਸਟੱਡੀ ਵੀਜ਼ੇ’ ਲਈ ਕਰਜ਼ੇ ਚੁੱਕ ਰਹੇ ਹਨ, ਜ਼ਮੀਨਾਂ ਵੇਚ ਰਹੇ ਹਨ ਤਾਂ ਜੋ ਧੀਆਂ-ਪੁੱਤਾਂ ਨੂੰ ਵਿਦੇਸ਼ ਪੜ੍ਹਾਈ ਲਈ ਭੇਜ ਸਕਣ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਆਮ ਹੀ ਇਹ ਲਫ਼ਜ਼ ਸੁਨਣ ਨੂੰ ਮਿਲਦਾ ਹੈ ਕਿ ਜਦੋਂ ਰੁਜ਼ਗਾਰ ਦੇ ਵਸੀਲੇ ਮੁੱਕ ਜਾਣ ਅਤੇ ‘ਚਿੱਟੇ’ ਦਾ ਖ਼ੌਫ ਨੱਚਦਾ ਹੋਵੇ ਤਾਂ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਦਾ। ਪੰਜਾਬ ਦੇ ਪੇਂਡੂ ਘਰਾਂ ਲਈ ‘ਸਟੱਡੀ ਵੀਜ਼ਾ’ ਹੁਣ ਕੋਈ ਸਸਤਾ ਸੌਦਾ ਨਹੀਂ ਅਤੇ ਇਵੇਂ ਹੀ ਅੱਜ ਮੁਲਕ ‘ਚ ਵੀ ਪੜ੍ਹਾਈ ਮਹਿੰਗਾ ਸੌਦਾ ਬਣੀ ਹੋਈ ਹੈ, ਜਿਸ ਕਰਕੇ ਮੈਡੀਕਲ ਪੜ੍ਹਾਈ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਹੈ।  ਭਾਵੇਂ ਹਰ ਤਬਕਾ ਐਜੂਕੇਸ਼ਨ ਲੋਨ ਚੁੱਕ ਰਿਹਾ ਹੈ ਪ੍ਰੰਤੂ ਦੋ-ਤਿੰਨ ਵਰ੍ਹਿਆਂ ਤੋਂ ਪੇਂਡੂ ਕਿਸਾਨ ਪਰਿਵਾਰ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਵਿਦੇਸ਼ ਪੜ੍ਹਾਈ ਖਾਤਰ ਵਧੇਰੇ ਕਰਜ਼ਾ ਚੁੱਕ ਰਹੇ ਹਨ।
ਸਟੇਟ ਬੈਂਕ ਆਫ਼ ਇੰਡੀਆ ਨੇ ਦਿੱਤਾ ਸਭ ਤੋਂ ਵੱਧ ਲੋਨ:
ਅੰਕੜਿਆਂ ਮੁਤਾਬਿਕ ਸਟੇਟ ਬੈਂਕ ਆਫ਼ ਇੰਡੀਆ ਨੇ ਸਭ ਤੋਂ ਵੱਧ ਐਜੂਕੇਸ਼ਨ ਲੋਨ ਦਿੱਤਾ ਹੈ। ਇਸ ਬੈਂਕ ਨੇ 2016-17 ਤੋਂ ਹੁਣ ਤੱਕ 2162 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ 326.63 ਕਰੋੜ ਰੁਪਏ ਦਾ ਐਜੂਕੇਸ਼ਨ ਲੋਨ ਦਿੱਤਾ ਹੈ ਜਦੋਂ ਕਿ ਪਬਲਿਕ ਸੈਕਟਰ ਦੇ ਹੋਰਨਾਂ 20 ਬੈਂਕਾਂ ਨੇ ਐਜੂਕੇਸ਼ਨ ਲੋਨ ਵੰਡਿਆ ਹੈ।  ਪਬਲਿਕ ਸੈਕਟਰ ਬੈਂਕਾਂ ਨੇ ਪੰਜਾਬ ‘ਚ ਸਾਲ 2018-19 ਵਿਚ 4815 ਵਿਦਿਆਰਥੀਆਂ ਅਤੇ ਸਾਲ 2017-18 ਵਿਚ 4644 ਅਤੇ ਉਸ ਤੋਂ ਪਹਿਲਾਂ ਸਾਲ 2016-17 ਵਿਚ 4107 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ ਸਟੱਡੀ ਲੋਨ ਦਿੱਤਾ ਹੈ। ਪੰਜਾਬੀ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿੱਚ ਪੜ੍ਹਾਈ ਲਈ ਹਰ ਵਰ੍ਹੇ ਔਸਤਨ 500 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕ ਰਹੇ ਹਨ। ਬੈਂਕਾਂ ਵੱਲੋਂ 7.50 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ‘ਤੇ ਕੋਈ ਪ੍ਰਾਪਰਟੀ ਵਗੈਰਾ ਪਲੱਜ਼ ਨਹੀਂ ਕੀਤੀ ਜਾਂਦੀ। ਉਸ ਤੋਂ ਵੱਡੀ ਰਕਮ ‘ਤੇ ਜ਼ਮੀਨ ਗਿਰਵੀ ਕਰਨੀ ਪੈਂਦੀ ਹੈ।  ਐਜੂਕੇਸ਼ਨ ਲੋਨ ਦੀ 15 ਵਰ੍ਹਿਆਂ ‘ਚ ਵਾਪਸੀ ਕਰਨੀ ਹੁੰਦੀ ਹੈ।
ਬੈਂਕ ਅਧਿਕਾਰੀ ਵੱਲੋਂ ਜਾਣਕਾਰੀ:
ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਰਪੁਰ ਬਰਾਂਚ ਮੈਨੇਜਰ ਸਲਮਾਨ ਖਾਨ ਦਾ ਕਹਿਣਾ ਸੀ ਕਿ ਐਜੂਕੇਸ਼ਨ ਲੋਨ ਲਈ ਦਿਹਾਤੀ ਖੇਤਰ ਵਿਚ ਰੁਝਾਨ ਵਧਿਆ ਹੈ। ਵਿਦੇਸ਼ ਅਤੇ ਦੇਸ਼ ਵਿੱਚ ਉੱਚੀ ਸਿੱਖਿਆ ਲਈ ਐੱਸ ਬੀ ਆਈ ਲੋਨ ਦੇ ਰਿਹਾ ਹੈ। ਐੱਸਬੀਆਈ ਸਟੂਡੈਂਟ ਲੋਨ ਸਕੀਮ ਦੇ ਤਹਿਤ ਲੋਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਭਾਰਤ ਵਿੱਚ ਪੜ੍ਹਾਈ ਕਰ ਰਹੇ ਹਨ ਤਾਂ ਇਸ ਸਕੀਮ ਦੇ ਤਹਿਤ 10 ਲੱਖ ਅਤੇ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾ ਰਹੇ ਹਨ ਤਾਂ 20 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ। ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਵਿਦੇਸ਼ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ ਪਰ ਪੈਸੇ ਦੀ ਕਮੀ ਕਾਰਨ ਬੱਚਿਆਂ ਦਾ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਹੀਂ ਹੁੰਦਾ ਪਰ ਹੁਣ ਐੱਸ ਬੀ ਆਈ ਲੋਨ ਸਕੀਮ ਲੈ ਕੇ ਆਇਆ ਹੈ ਜਿਸ ਨਾਲ ਹਰ ਲੋੜਵੰਦ ਦਾ ਬੱਚਾ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਸਕੇਗਾ, ਹਾਲਾਂਕਿ ਵੱਖ–ਵੱਖ ਕੇਸ ਦੇ ਹਿਸਾਬ ਨਾਲ ਲੋਨ ਦਾ ਪੈਸਾ ਘੱਟ ਜਾਂ ਜ਼ਿਆਦਾ ਵੀ ਹੋ ਜਾਂਦਾ ਹੈ। ਭਾਰਤ ਦਾ ਕੋਈ ਵੀ ਨਾਗਰਿਕ ਉੱਚੀ ਸਿੱਖਿਆ ਲਈ ਇਹ ਐੱਸਬੀਆਈ ਦਾ ਲੋਨ ਲੈਣ ਦੀ ਯੋਗਤਾ ਰੱਖਦਾ ਹੈ।
ਕਿਹੜੇ ਕੋਰਸ ਕਵਰ ਹੁੰਦੇ ਹਨ:
ਯੂਜੀਸੀ, ਏਆਈਸੀਟੀਈ,ਆਈਐਮਸੀ ਜਾਂ ਸਰਕਾਰ ਦੀ ਕਿਸੇ ਵੀ ਅਜਿਹੀ ਸੰਸਥਾ ਨਾਲ ਜੁੜਿਆ ਕਾਲਜ/ ਯੂਨੀਵਰਸਿਟੀ ਦੁਆਰਾ ਸੰਚਾਲਿਤ ਗ੍ਰੈਜ਼ੂਏਸ਼ਨ, ਪੋਸਟ ਗ੍ਰੈਜ਼ੂਏਸ਼ਨ ਪ੍ਰੋਗਰਾਮ ਲਈ ਇਹ ਲੋਨ ਲਿਆ ਜਾ ਸਕਦਾ ਹੈ। ਪ੍ਰੋਫੈਸ਼ਨਲ ਡਿਗਰੀ, ਡਿਪਲੋਮਾ ਲਈ ਵੀ ਲੋਨ ਲਿਆ ਜਾ ਸਕਦਾ ਹੈ। ਆਈਆਈਟੀ,ਆਈਆਈਐਮ ਵਰਗੇ ਨਿੱਜੀ ਸੰਸਥਾਨ ਵਿੱਚ ਪੜ੍ਹਾਈ ਲਈ ਵੀ ਲੋਨ ਲੈ ਸਕਦੇ ਹਾਂ। ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਟੀਚਰ ਟ੍ਰੇਨਿੰਗ, ਨਰਸਿੰਗ ਕੋਰਸ ਲਈ ਵੀ ਲੋਨ ਮਿਲ ਜਾਂਦਾ ਹੈ। ਨਿਯਮਿਤ ਡਿਗਰੀ, ਡਿਪਲੋਮਾ ਜਿਵੇਂ ਏਅਰੋਨਾਟੀਕਲ, ਪਾਇਲਟ ਟ੍ਰੇਨਿੰਗ, ਸ਼ਿਪਿੰਗ ਆਦਿ ਲਈ ਵੀ ਲੋਨ ਮਿਲ ਜਾਂਦਾ ਹੈ। ਵਿਦੇਸ਼ਾਂ ਵਿੱਚ ਐਮਸੀਏ, ਐਮਬੀਏ, ਐਮਐਸ ਵਰਗੇ ਕੋਰਸਾਂ ਲਈ ਇਹ ਲੋਨ ਮਿਲਦਾ ਹੈ।
ਕਿਹੜੇ ਖਰਚੇ ਕਵਰ ਹੁੰਦੇ ਹਨ:
ਕਾਲਜ, ਸਕੂਲ, ਹੋਸਟਲ ਦੀ ਫੀਸ, ਪ੍ਰੀਖਿਆ, ਲਾਇਬ੍ਰੇਰੀ, ਲੈਬੋਰੇਟਰੀ ਦੀ ਫੀਸ। ਕਿਤਾਬਾਂ, ਯੂਨੀਫਾਰਮ ਜਾਂ ਪੜ੍ਹਾਈ ਨਾਲ ਸਬੰਧਤ ਦੂਜੀਆਂ ਚੀਜਾਂ ਖਰੀਦਣ ਦਾ ਖਰਚਾ। ਯਾਤਰਾ ਦਾ ਖਰਚਾ। ਦੁਪਹੀਆ ਵਾਹਨ ਲਈ 50 ਹਜਾਰ ਰੁਪਏ ਤੱਕ ਦੀ ਸੀਮਾ ਹੈ। ਇਸ ਤੋਂ ਇਲਾਵਾ ਪੜ੍ਹਾਈ ਪੂਰੀ ਕਰਨ ਵਿੱਚ ਹੋਰ ਵੀ ਕੋਈ ਖਰਚਾ ਹੈ ਤਾਂ ਉਹ ਵੀ ਇਸਦੇ ਤਹਿਤ ਕਵਰ ਹੁੰਦਾ ਹੈ।
ਕਦੋਂ ਕਰਨਾ ਹੋਵੇਗਾ ਭੁਗਤਾਨ:
ਕੋਰਸ ਪੂਰਾ ਹੋਣ ਦੇ ਇੱਕ ਸਾਲ ਬਾਅਦ ਲੋਨ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਹੈ ਇਹ 15 ਸਾਲਾਂ ਵਿੱਚ ਪੂਰਾ ਮੋੜਨਾ ਹੁੰਦਾ ਹੈ ਲੋਨ ਲੈਣ ਲਈ ਵਿਦਿਆਰਥੀ ਨੂੰ ਆਪਣੇ ਪਹਿਚਾਣ ਪੱਤਰ, ਐਡਰੈੱਸ ਪਰੂਫ਼, ਸਿੱਖਿਅਕ ਰਿਕਾਰਡ ਦੇ ਨਾਲ ਪੂਰੀ ਡਿਟੇਲ ਦੇਣੀ ਹੁੰਦੀ ਹੈ।
ਕੀ ਕਹਿੰਦੇ ਐੱਸਬੀਆਈ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ):
ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ) ਸ੍ਰੀ ਅਜੇ ਲੂਥਰਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਹਰ ਵਰ੍ਹੇ ਐਜੂਕੇਸ਼ਨ ਲੋਨ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਤੇ ਸ਼ਹਿਰੀ ਅਤੇ ਪੇਂਡੂ ਲੋਕਾਂ ਵੱਲੋਂ ਇਹ ਕਰਜ਼ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਿਦੇਸ਼ ਪੜ੍ਹਾਈ ਲਈ ਵੀ ਐਜੂਕੇਸ਼ਨ ਲੋਨ ਲੈਣ ਦੀ ਦਰ ਵਧ ਰਹੀ ਹੈ।
ਕਨੂੰਗੋ ਭੁਪਿੰਦਰ ਸਿੰਘ ਦੇ ਵਿਚਾਰ:
ਮਾਲ ਮਹਿਕਮੇ ਦੇ ਸੇਵਾ ਮੁਕਤ ਅਧਿਕਾਰੀ ਭੁਪਿੰਦਰ ਸਿੰਘ ਸ਼ੇਰਪੁਰ ਦਾ ਪ੍ਰਤੀਕਰਮ ਸੀ ਕਿ ਮਾਪੇ ਚੰਗੇਰੇ ਭਵਿੱਖ ਦੀ ਆਸ ਨਾਲ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਕਿਉਂਕਿ ਨਸ਼ਿਆਂ ਦਾ ਡਰ ਤੇ ਰੁਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਹੁਣ ਲੱਗਦਾ ਪੰਜਾਬ ਸੁਰੱਖਿਅਤ ਨਹੀਂ ਰਿਹਾ।
ਜ਼ਮੀਨਾਂ ਘੱਟ ਤੇ ਕਰਜ਼ੇ ਵੱਧ: ਮੋਹਨ ਸਿੰਘ
ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਛੋਟੀ ਕਿਸਾਨੀ ਵੀ ਕਰਜ਼ਾ ਚੁੱਕ ਕੇ ਬੱਚੇ ਵਿਦੇਸ਼ ਪੜ੍ਹਨ ਭੇਜ ਰਹੀ ਹੈ ਜਿਨ੍ਹਾਂ ਕੋਲ ਜ਼ਮੀਨ ਘੱਟ ਹੈ ਤੇ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਣਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਵਿਦੇਸ਼ ‘ਚ ਫੀਸਾਂ ਭਰੀਆਂ ਹਨ। ਜਿਨ੍ਹਾਂ ਨੂੰ ਐਜੂਕੇਸ਼ਨ ਲੋਨ ਨਹੀਂ ਮਿਲਦਾ, ਉਨ੍ਹਾਂ ਨੂੰ ਜ਼ਮੀਨ ਵੇਚਣੀ ਜਾਂ ਗਿਰਵੀ ਕਰਨੀ ਮਜ਼ਬੂਰੀ ਬਣ ਜਾਂਦੀ ਹੈ।
ਕੀ ਹਨ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ:
ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਹਨ ਕਿ 2015-16 ਤੋਂ 2018-19 ਤੱਕ ਦੇ ਚਾਰ ਵਰ੍ਹਿਆਂ ਦੌਰਾਨ ਪੰਜਾਬ ਦੇ ਕਰੀਬ 50,499 ਵਿਦਿਆਰਥੀਆਂ ਨੂੰ ਦੇਸ਼ ਤੇ ਵਿਦੇਸ਼ ‘ਚ ਪੜ੍ਹਾਈ ਲਈ ‘ਐਜੂਕੇਸ਼ਨ ਲੋਨ’ ਲੈਣਾ ਪਿਆ ਹੈ। ਇਨ੍ਹਾਂ ਚਾਰ ਵਰ੍ਹਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1718.93 ਕਰੋੜ ਰੁਪਏ ਚੜ੍ਹੇ ਹਨ। ਇਹ ਵੇਰਵਾ ਸਿਰਫ਼ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੈ। ਪ੍ਰਾਈਵੇਟ ਬੈਂਕਾਂ ਪਾਸੋਂ ਦਿੱਤਾ ਐਜੂਕੇਸ਼ਨ ਲੋਨ ਵੱਖਰਾ ਹੈ। ਦੇਸ਼ ਵਿਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਆਮ ਘਰਾਂ ਦੀ ਪਹੁੰਚ ਤੋਂ ਬਾਹਰ ਹੈ।  ਨਵਾਂ ਰੁਝਾਨ ਹੁਣ ਵਿਦੇਸ਼ ਪੜ੍ਹਾਈ ਲਈ ਕਰਜ਼ਾ ਚੁੱਕਣ ਦਾ ਹੈ, ਜੋ ਹਰ ਵਰ੍ਹੇ ਵਧ ਰਿਹਾ ਹੈ। ਮੋਟੇ ਅੰਦਾਜ਼ੇ ਅਨੁਸਾਰ ਪਬਲਿਕ ਸੈਕਟਰ ਬੈਂਕਾਂ ਵੱਲੋਂ ਪੰਜਾਬ ਦੇ ਕਰੀਬ 20 ਹਜ਼ਾਰ ਵਿਦਿਆਰਥੀਆਂ ਨੇ ਵਿਦੇਸ਼ ਪੜ੍ਹਾਈ ਲਈ ਕਰੀਬ ਇੱਕ ਹਜ਼ਾਰ ਕਰੋੜ ਦਾ ਐਜੂਕੇਸ਼ਨ ਲੋਨ ਲਿਆ ਹੈ ਜਦੋਂ ਕਿ ਤਿੰਨ ਵਰ੍ਹਿਆਂ ਵਿਚ 897 ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਤੋਂ ਇਨਕਾਰ ਹੋਇਆ ਹੈ।
ਸ਼ੇਰਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੋਟੋਗ੍ਰਾਫ਼ੀ, ਇੱਕ ਸੁੰਦਰ ਭਵਿੱਖ
ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ।ਫੋਟੋਗ੍ਰਾਫੀ ਵਿਅਕਤੀ ਦੇ ਅੰਦਰ ਛੁਪੀ ਕਲਾ ਅਤੇ ਰਚਨਾਤਮਿਕਤਾ ਦੇ ਪ੍ਰਗਟਾਵੇ ਦਾ ਜ਼ਰੀਆ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੁਝ ਲੋਕ ਸ਼ੌਂਕੀਆ ਫੋਟੋਗ੍ਰਾਫ਼ੀ ਕਰਦੇ ਹਨ ਤੇ ਅੱਗੇ ਚੱਲ ਕੇ ਅਕਸਰ ਉਹ ਆਪਣੇ ਇਸ ਸ਼ੌਂਕ ਨੂੰ ਹੀ ਆਪਣਾ ਕਰੀਅਰ ਬਣਾ ਲੈਂਦੇ ਹਨ ਟੈਕਨਾਲੋਜੀ ਦੀ ਤਰੱਕੀ ਦੇ ਨਾਲ ਹੀ ਕਮਿਊੁਨੀਕੇਸ਼ਨ ਦੇ ਮਾਧਿਅਮ ਵਿਕਸਿਤ ਹੋਏ ਇਸੇ ਦੇ ਨਾਲ ਹੀ ਫੋਟੋਗ੍ਰਾਫ਼ੀ ਦਾ ਵੀ ਵਿਕਾਸ ਹੋਇਆ ਹੈ।
ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ ਅੱਜ ਹਰ ਛੋਟੇ-ਵੱਡੇ ਪ੍ਰੋਗਰਾਮ ਵਿਚ, ਫੈਸ਼ਨ ਸ਼ੋਅ ਵਿਚ, ਮੀਡੀਆ ਖੇਤਰ ਤੋਂ ਇਲਾਵਾ ਹੋਰ ਥਾਈਂ ਫੋਟੋਗ੍ਰਾਫ਼ੀ ਦਾ ਚਲਣ ਵਧ ਗਿਆ ਹੈ ਇਨ੍ਹਾਂ ਖੇਤਰਾਂ ਵਿਚ ਡਿਜ਼ੀਟਲ ਫੋਟੋਗ੍ਰਾਫ਼ੀ ਦੀ ਮੰਗ ਵਧੀ ਹੈ ਕਿਹਾ ਜਾਂਦਾ ਹੈ ਕਿ ਇੱਕ ਫੋਟੋ ਦਸ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ ਫੋਟੋਗ੍ਰਾਫ਼ੀ ਇੱਕ ਕਲਾ ਹੈ, ਜਿਸ ਵਿਚ ਵਿਜ਼ੁਅਲ ਕਮਾਂਡ ਦੇ ਨਾਲ-ਨਾਲ ਟੈਕਨੀਕਲ ਨਾਲੇਜ਼ ਵੀ ਜ਼ਰੂਰੀ ਹੈ ਫੋਟੋਗ੍ਰਾਫ਼ੀ ਇੱਕ ਬਿਹਤਰ ਕਰੀਅਰ ਬਦਲ ਸਾਬਤ ਹੋ ਸਕਦੀ ਹੈ।
ਕਲਪਨਾ ਕੀ ਕਸੌਟੀ
ਮਾਹਿਰ ਫੋਟੋਗ੍ਰਾਫ਼ਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਡੇ ਵਿਚ ਮਾਹੌਲ ਨੂੰ ਪੜ੍ਹਨ ਅਤੇ ਆਪਣੀ ਰਚਨਾਤਮਿਕਤਾ ਦੇ ਜਰੀਏ ਕਿਸੇ ਪਲ ਨੂੰ ਕੈਮਰੇ ਵਿਚ ਕੈਦ ਕਰਨ ਦੀ ਕਲਾ ਹੋਵੇ ਇਸ ਖੇਤਰ ਵਿਚ ਟ੍ਰੇੇਨਿੰਗ ਬੇਸ਼ੱਕ ਤੁਹਾਡੀ ਕਲਾ ਨੂੰ ਨਿਖਾਰੇਗੀ ਪਰ ਫੋਟੋਗ੍ਰਾਫ਼ੀ ਲਈ ਕਲਪਨਾਸ਼ੀਲਤਾ ਵਰਗੇ ਜਮਾਂਦਰੂ ਗੁਣ ਜ਼ਰੂਰੀ ਹਨ ਇੱਕ ਮਸ਼ਹੂਰ ਫੋਟੋਗ੍ਰਾਫ਼ਰ ਦਾ ਕਹਿਣਾ ਹੈ ਕਿ ਫੋਟੋਗ੍ਰਾਫ਼ਰ ਬਣਦੇ ਨਹੀਂ ਪੈਦਾ ਹੁੰਦੇ ਹਨ ਜੇਕਰ ਤੁਹਾਡੇ ਅੰਦਰ ਕਲਪਨਾ ਸ਼ਕਤੀ ਹੈ ਤਾਂ ਤੁਸੀਂ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣ ਸਕਦੇ ਹੋ ਇਹ ਅਜਿਹਾ ਫੀਲਡ ਹੈ ਜਿੱਥੇ ਮੁਕਾਬਲਾ ਬਹੁਤ ਹੈ ਪਰ ਤੁਹਾਡੇ ਮੌਲਿਕ ਵਿਚਾਰ ਅਤੇ ਕਲਪਨਾ ਸ਼ਕਤੀ ਤੁਹਾਨੂੰ ਭੀੜ ਤੋਂ ਵੱਖ ਕਰ ਦੇਵੇਗੀ।
ਸਿੱਖਿਆ ਯੋਗਤਾ
ਫੋਟੋਗ੍ਰਾਫ਼ੀ ਲਈ ਘੱਟੋ-ਘੱਟ ਗ੍ਰੈਜ਼ੂਏਸ਼ਨ ਹੋਣਾ ਲਾਜ਼ਮੀ ਹੈ ਦੇਸ਼ ਭਰ ਵਿਚ ਕਈ ਇੰਸਟੀਚਿਊਟ ਫੋਟੋਗ੍ਰਾਫ਼ੀ ਵਿਚ ਡਿਗਰੀ ਜਾਂ ਸਰਟੀਫਿਕੇਟ ਕੋਰਸ ਕਰਵਾਉਂਦੇ ਹਨ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣਨ ਲਈ ਡੀਪ ਸਟੱਡੀ ਤੇ ਚੰਗੇ ਵਿਜ਼ਨ ਦਾ ਹੋਣਾ ਜ਼ਰੂਰੀ ਹੈ।
ਸੈਲਰੀ ਪੈਕੇਜ਼
ਕੁਝ ਦੇਰ ਪਹਿਲਾਂ ਤੱਕ ਇਹ ਖੇਤਰ ਸਾਡੇ ਦੇਸ਼ ਵਿਚ ਜ਼ਿਆਦਾ ਫੇਮਸ ਨਹੀਂ ਸੀ ਤੇ ਕਮਾਈ ਦੇ ਸਾਧਨ ਵੀ ਸੀਮਿਤ ਸਨ ਪਰ ਗਲੋਬਲਾਈਜੇਸ਼ਨ ਤੋਂ ਬਾਅਦ ਹੁਣ ਇਸ ਖੇਤਰ ਵਿਚ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ ਕਿਸੇ ਸੰਸਥਾਨ ਨਾਲ ਜੁੜਨ ‘ਤੇ ਅਸਾਨੀ ਨਾਲ 10 ਤੋਂ 20 ਹਜ਼ਾਰ ਰੁਪਏ ਮਹੀਨਾ ਦੀ ਕਮਾਈ ਹੋ ਸਕਦੀ ਹੈ ਇੱਕ ਤਜ਼ਰਬੇਕਾਰ ਫੋਟੋਗ੍ਰਾਫ਼ਰ ਪ੍ਰਤੀ ਮਹੀਨਾ ਅਸਾਨੀ ਨਾਲ ਇੱਕ ਲੱਖ ਰੁਪਇਆ ਕਮਾ ਸਕਦਾ ਹੈ ਇਸ ਤੋਂ ਇਲਾਵਾ ਕੁਝ ਸੀਨੀਅਰ ਫੋਟੋਗ੍ਰਾਫ਼ਰਜ਼ ਵੀ ਆਪਣੇ ਅਸਿਸਟੈਂਟ ਰੱਖਦੇ ਹਨ, ਜੋ ਨਾ ਸਿਰਫ਼ ਸਿਖਾਉਂਦੇ ਹਨ ਸਗੋਂ 10 ਤੋਂ 12 ਹਜ਼ਾਰ ਰੁਪਏ ਸੈਲਰੀ ਵੀ ਦਿੰਦੇ ਹਨ।
ਪੈਸਾ ਅਤੇ ਸ਼ੋਹਰਤ
ਪ੍ਰਿੰਟ, ਇਲੈਕਟ੍ਰਾਨਿਕ ਅਤੇ ਇੰਟਰਨੈੱਟ ਮੀਡੀਆ ਵਿਚ ਫੋਟੋ ਦੀ ਅਹਿਮ ਭੂਮਿਕਾ ਹੁੰਦੀ ਹੈ ਜੇਕਰ ਫੋਟੋਗ੍ਰਾਫ਼ਰ ਆਪਣੀ ਰਚਨਾਤਮਿਕਤਾ ਦੇ ਦਮ ‘ਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਉਸ ਲਈ ਪੈਸਾ ਅਤੇ ਪ੍ਰਸਿੱਧੀ ਦੀ ਕੋਈ ਕਮੀ ਨਹੀਂ ਮਿਡੀਆ ਦੇ ਜ਼ਰੀਏ ਫੋਟੋਗ੍ਰਾਫ਼ਰ ਦੀ ਕਲਾ ਅਤੇ ਉਸਦਾ ਨਾਂਅ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚਦਾ ਹੈ ਮੀਡੀਆ ਤੋਂ ਇਲਾਵਾ ਕਈ ਹੋਰ ਸੰਸਥਾਨ ਹਨ, ਜਿੱਥੇ ਫੋਟੋਗ੍ਰਾਫ਼ੀ ਦੀ ਜ਼ਰੂਰਤ ਹੁੰਦੀ ਹੈ।
ਕਰੀਅਰ ਸੰਭਾਵਨਾਵਾਂ
ਫੈਸ਼ਨ ਇੰਡਸਟ੍ਰੀਜ਼, ਕਾਰਪੋਰੇਟ ਅਤੇ ਇੰਡਸਟ੍ਰੀਅਲ ਸੈਕਟਰ ਦੇ ਵਿਕਸਿਤ ਹੋਣ ਨਾਲ ਇਸ ਫੀਲਡ ਵਿਚ ਸੰਭਾਵਨਾਵਾਂ ਵਧ ਗਈਆਂ ਹਨ ਫੈਸ਼ਨ ਇੰਡਸਟਰੀ ਦੇ ਵਧਣ-ਫੁੱਲਣ ਦੇ ਨਾਲ ਹੀ ਫੈਸ਼ਨ ਫੋਟੋਗ੍ਰਾਫ਼ੀ ਵਿਚ ਗਲੈਮਰ ਜੁੜ ਚੁੱਕਾ ਹੈ ਅੱਜ ਹਰ ਕੰਪਨੀ ਆਪਣੇ ਪ੍ਰੋਡਕਟ ਦੇ ਨਾਲ ਕਲੈਂਡਰ, ਮੈਗਜ਼ੀਨ, ਇਸ਼ਤਿਹਾਰ ਬ੍ਰੋਸ਼ਰ ਪ੍ਰਕਾਸ਼ਿਤ ਕਰਦੀ ਹੈ ਇਨ੍ਹਾਂ ਵਿਚ ਆਕਰਸ਼ਕ ਅਤੇ ਸਟਾਈਲਿਸ਼ ਫੋਟੋ ਦੀ ਖਾਸ ਭੂਮਿਕਾ ਹੁੰਦੀ ਹੈ ਇਨ੍ਹਾਂ ਸਭ ਲਈ ਫੈਸ਼ਨ ਫੋਟੋਗ੍ਰਾਫ਼ਰ ਦੀ ਬਹੁਤ ਜ਼ਰੂਰਤ ਹੈ ਤਕਨੀਕੀ ਤੌਰ ‘ਤੇ ਸਮਰੱਥ ਹੋਣ ‘ਤੇ ਇਸ ਖੇਤਰ ‘ਚ ਭਵਿੱਖ ਬਹੁਤ ਉੱਜਵਲ ਹੈ।
ਫੀਸ
ਸਰਕਾਰੀ ਇੰਸਟੀਚਿਊਟ ਅਤੇ ਯੂਨੀਵਰਸਿਟੀ ਵਿਚ ਇਹ ਕੋਰਸ ਕਾਫ਼ੀ ਸਸਤੇ ਹੁੰਦੇ ਹਨ ਜਿਨ੍ਹਾਂ ਦੀ ਮਿਆਦ 1 ਤੋਂ 5 ਸਾਲ ਦੀ ਹੁੰਦੀ ਹੈ ਅਤੇ ਇਸ ਕੋਰਸ ਲਈ ਤੁਹਾਨੂੰ ਲਗਭਗ 50 ਹਜ਼ਾਰ ਤੱਕ ਦੀ ਫੀਸ ਦੇਣੀ ਪੈਂਦੀ ਹੈ ਕੋਰਸ ਤੋਂ ਪਹਿਲਾਂ ਤੁਹਾਨੂੰ ਇੱਕ ਦਾਖ਼ਲਾ ਪ੍ਰੀਖਿਆ ਦੇਣੀ ਪੈਂਦੀ ਹੈ ਜਿਸ ਤੋਂ ਬਾਅਦ ਤੁਹਾਡੀ ਚੋਣ ਕੀਤੀ ਜਾਂਦੀ ਹੈ ਪ੍ਰਾਈਵੇਟ ਇੰਸਟੀਚਿਊਟ ਵਿਚ ਇਹ ਸਾਰੇ ਕੋਰਸ 1 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੇ ਹੁੰਦੇ ਹਨ ਅਤੇ ਇਸਦੀ ਫੀਸ 40 ਹਜ਼ਾਰ ਤੋਂ ਲੱਖਾਂ ਤੱਕ ਹੁੰਦੀ ਹੈ ।
ਸੰਸਥਾਨ
ਇੰਡੀਅਨ ਇੰਸਟੀਚਿਊਟ ਫਾਰ ਡਿਵੈਲਮੈਂਟ ਇਨ ਐਜ਼ੂਕੇਸ਼ਨ ਐਂਡ ਐਡਵਾਂਸਡ ਸਟੱਡੀਜ਼, ਅਹਿਮਦਾਬਾਦ
ਕਾਲਜ ਆਫ਼ ਆਰਟਸ, ਤਿਲਕ ਮਾਰਗ ਦਿੱਲੀ ।
ਏਜੇਕੇ ਮਾਸ ਕਮਿਊਨੀਕੇਸ਼ਨ ਸੈਂਟਰ, ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ।
ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ ।
ਸੈਂਟਰ ਫਾਰ ਰਿਸਰਚ ਆਰਟ ਆਫ਼ ਫ਼ਿਲਮਜ਼ ਐਂਡ ਟੈਲੀਵਿਜ਼ਨ, ਨਵੀਂ ਦਿੱਲੀ ।
ਦਿੱਲੀ ਸਕੂਲ ਆਫ਼ ਫੋਟੋਗ੍ਰਾਫ਼ੀ ।
ਨੈਸ਼ਨਲ ਇੰਸਟੀਚਿਊਟ ਆਫ਼ ਫੋਟੋਗ੍ਰਾਫ਼ੀ, ਮੁੰਬਈ ।
ਸਰ ਜੇ ਜੇ ਸਕੂਲ ਆਫ਼ ਐਪਲਾਇਡ ਆਰਟ, ਮੁੰਬਈ ।
ਜਵਾਹਰ ਲਾਲ ਨਹਿਰੂ ਟੈਕਨਾਲੋਜੀਕਲ ਯੂਨੀਵਰਸਿਟੀ, ਹੈਦਰਾਬਾਦ।
ਡਾ. ਸ਼੍ਰੀਨਾਥ ਸਹਾਏ
ਦੇਸ਼ ਦੀ ਰਾਜਨੀਤੀ ‘ਚ ਯੂਪੀ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ ‘ਚ ਸਭ ਦੀ ਨਿਗ੍ਹਾ ਯੂਪੀ ‘ਚ ਆਖ਼ਰੀ ਦੋ ਗੇੜ ਦੀਆਂ ਚੋਣਾਂ ‘ਤੇ ਹੈ ਇੱਥੇ ਭਾਜਪਾ ਗਠਜੋੜ ਅਤੇ ਕਾਂਗਰਸ ਵਿਚਕਾਰ ਆਖ਼ਰੀ ਗੇੜ ‘ਚ ਛਿੜੀ ਜ਼ੁਬਾਨੀ ਜੰਗ ਤੋਂ ਉਤਸ਼ਾਹਿਤ ਹੈ ਪਾਰਟੀ ਦਾ ਮੰਨਣਾ ਹੈ ਕਿ ਜੇਕਰ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰ ਇੱਕ-ਦੂਜੇ ਦੀਆਂ ਵੋਟਾਂ ਤੋੜਦੇ ਹਨ ਤਾਂ ਪੂਰਵਾਂਚਲ ‘ਚ ਭਾਜਪਾ ਦੀ ਪੁਰਾਣੀ ਤਾਕਤ ਨਾ ਸਿਰਫ਼ ਬਣੀ ਰਹੇਗੀ, ਸਗੋਂ ਕਈ ਸੀਟਾਂ ‘ਤੇ ਉਸਦਾ ਵੋਟ ਫੀਸਦੀ ਵਧ ਸਕਦਾ ਹੈ ਹਾਲਾਂਕਿ ਜ਼ਮੀਨੀ ਪੱਧਰ ‘ਤੇ ਬਣ ਰਹੇ ਸਮੀਕਰਨ ਉਮੀਦਵਾਰਾਂ ਦੀ ਜਾਤੀ ਤੇ ਨਿੱਜੀ ਸ਼ਖਸੀਅਤ ਦੀ ਤਸਵੀਰ ਬਦਲਣ ‘ਚ  ਸਮਰੱਥ ਹਨ ਨਤੀਜੇ ਅਣਉਮੀਦੇ ਹੋਣ ਦੀ ਸੰਭਾਵਨਾ ਸਾਰੀਆਂ ਪਾਰਟੀਆਂ ਨੂੰ ਹੈ ਦਿੱਲੀ ਦੀ ਸੱਤਾ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ ਪੀਐਮ ਮੋਦੀ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਨੂੰ ਬੇਤਾਬ ਦਿਖਾਈ ਦੇ ਰਹੇ ਹਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਸਿਆਸੀ ਕਿਸਮਤ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਇੱਜਤ ਬਚਾਉਣ ‘ਚ ਲੱਗੇ ਹੋਏ ਹਨ ਉੱਤਰ ਪ੍ਰਦੇਸ਼ ‘ਚ ਛੇਵੇਂ ਗੇੜ ਦੀਆਂ ਚੋਣਾਂ ਹੋ ਗਈਆਂ ਹਨ ਸੱਤਵੇਂ ‘ਚ 13 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ।
ਇਨ੍ਹਾਂ ‘ਚ ਸੁਲਤਾਨਪੁਰ, ਸਾਵਰਬਸਤੀ ਤੇ ਅੰਬੇਡਕਰਨਗਰ ਅਵਧ ਦੀਆਂ ਸੀਟਾਂ ਹਨ ਬਾਕੀ 24 ਸੀਟਾਂ ਪੂਰਵਾਂਚਲ ਦੀਆਂ ਪੂਰਵਾਂਚਲ ਦੀਆਂ ਆਜਮਗੜ, ਵਾਰਾਣਸੀ ਤੇ ਗੋਰਖ਼ਪੁਰ ਸੀਟਾਂ ‘ਤੇ ਸਭ ਦੀਆਂ ਨਜ਼ਰਾਂ ਹਨ ਗਠਜੋੜ ਤਹਿਤ ਬਸਪਾ ਇਨ੍ਹਾਂ 27 ਸੀਟਾਂ ‘ਚੋਂ 16 ‘ਤੇ ਚੋਣਾਂ ਲੜ ਰਹੀ ਹੈ ਬਾਕੀ 11 ‘ਤੇ ਸਪਾ ਨੇ ਆਪਣੇ ਉਮੀਦਵਾਰ ਉਤਾਰੇ ਹਨ ਬਸਪਾ ਦੀਆਂ ਸਾਰੀਆਂ ਉਮੀਦਾਂ ਇਨ੍ਹਾਂ 16 ਸੀਟਾਂ ‘ਤੇ ਟਿਕੀਆਂ ਹਨ ਵਜ੍ਹਾ, 2009 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੇ ਹੁਣ ਤੱਕ ਦੀਆਂ ਸਭ ਜਿਆਦਾ 21 ਸੀਟਾਂ ‘ਚੋਂ 11 ‘ਤੇ ਜਿੱਤ ਦਰਜ ਕੀਤੀ ਸੀ ਇਹੀ ਨਹੀਂ, 2014 ਦੀਆਂ ਲੋਕ ਸਭਾ ਚੋਣਾਂ ‘ਚ ਜਦੋਂ ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਾ, ਪਾਰਟੀ ਦੇ 12 ਉਮੀਦਵਾਰ ਨੰਬਰ ਦੋ ‘ਤੇ ਸਨ ਆਖ਼ਰੀ ਦੋ ਗੇੜਾਂ ‘ਚ ਜ਼ਿਆਦਾਤਰ ਉਨ੍ਹਾਂ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ ਜੋ ਭਾਜਪਾ ਦੇ ਖਾਤੇ ‘ਚ ਰਹੀਆਂ ਹਨ ਇਸ ਲਈ ਭਾਜਪਾ ਦੀਆਂ ਜਿੰਨੀਆਂ ਵੀ ਸੀਟਾਂ ਘੱਟ ਹੋਣਗੀਆਂ ਉਸਦਾ ਕੇਂਦਰ ਦਾ ਖਾਤਾ ਕਮਜ਼ੋਰ ਹੋਵੇਗਾ 80 ਸੀਟਾਂ ‘ਚੋਂ 53 ਸੀਟਾਂ ‘ਤੇ ਚੋਣਾਂ ਹੋ ਚੁੱਕੀਆਂ ਹਨ ਜਦੋਂਕਿ 27 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ਹਾਲੇ ਤੱਕ ਜੋ ਵੀ ਫੀਡਬੈਕ ਜ਼ਮੀਨੀ ਪੱਧਰ ਤੋਂ ਸਿਆਸੀ ਪਾਰਟੀਆਂ ਨੂੰ ਮਿਲੀ ਹੈ ਉਸ ਤੋਂ ਕੋਈ ਵੀ ਪਾਰਟੀ ਪੂਰੀ ਤਰ੍ਹਾਂ  ਭਰੋਸੇ ‘ਚ ਨਹੀਂ ਹੈ ਬੀਤੀਆਂ 2014 ਲੋਕ ਸਭਾ ਚੋਣਾਂ ‘ਚ ਜੇਕਰ ਅਸੀਂ Àੁੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਜਿੱਥੇ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਕੁੱਲ 80 ‘ਚੋਂ 73 ਸੀਟਾਂ ਹਾਸਲ ਕਰਕੇ 44 ਫੀਸਦੀ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ, ਉੱਥੇ ਬਸਪਾ ਨੂੰ 19 ਫੀਸਦੀ ਤੇ ਸਪਾ ਨੂੰ 20 ਫੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ  ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੀ ਭਾਜਪਾ ਦੇ ਅੰਦਰੋਂ ਦਲਿਤ ਬਚਾਉਣ ਦੀ ਅਵਾਜ਼ ਆ ਰਹੀ ਹੈ ਹਾਲ ਹੀ ‘ਚ ਭਾਜਪਾ ਦੇ ਪੰਜ ਸਾਂਸਦਾਂ ਜਿਨ੍ਹਾਂ ‘ਚ ਛੋਟੇ ਲਾਲ, ਉਦਿਤਰਾਜ, ਜਿਯੋਤਿਰਬਾ ਫੂਲੇ ਆਦਿ ਨੇ ਦਲਿਤਾਂ ਲਈ ਕੁਝ ਕਰਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ।
ਇਸਦਾ ਸਿੱਧਾ ਮਤਲਬ ਹੈ ਕਿ ਰਾਜਨੀਤੀ ਇੱਕ ਵਾਰ ਫਿਰ ਪਾਸਾ ਲੈਣ ਨੂੰ ਉਤਾਰੂ ਹੈ ਜਿਸਦੇ ਕੇਂਦਰ ਇਸ ਵਾਰ ਦਲਿਤ ਹੋਣਗੇ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਸਿਆਸੀ ਮਾਹਿਰਾਂ ਅਨੁਸਾਰ ਗਠਜੋੜ ਦੀਆਂ ਵੋਟਾਂ ਦੀ ਸ਼ੇਅਰਿੰਗ ਚੰਗੀ ਤਰ੍ਹਾਂ ਹੋ ਗਈ ਤਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਿਰਾਉਣਾ ਮੁਸ਼ਕਲ ਨਹੀਂ ਹੋਵੇਗਾ ਇਹੀ ਗੱਲ ਬਸਪਾ ਸੁਪਰੀਮੋ ਮਾਇਆਵਤੀ ਲਗਾਤਾਰ ਕਹਿ ਰਹੀ ਹਨ ਪਰ, ਗਠਜੋੜ ਦੀ ਤਾਕਤ ਨੂੰ ਕਈ ਪੱਧਰਾਂ ‘ਤੇ ਚੁਣੌਤੀ ਮਿਲ ਰਹੀ ਹੈ ਪਹਿਲਾ, ਪਾਰਟੀ ਦਾ ਟਿਕਟ ਵੰਡਣ ਦਾ ਮੈਕੇਨਿਜ਼ਮ ਚੁਣੌਤੀਆਂ ਪੇਸ਼ ਕਰ ਰਿਹਾ ਹੈ ਕਈ ਸੀਟਾਂ ‘ਤੇ ਕਾਂਗਰਸ ਦੇ ਦਮਦਾਰ ਉਮੀਦਵਾਰ ਬਸਪਾ ਉਮੀਦਵਾਰਾਂ ਦੀ ਬੈਚੇਨੀ ਦਾ ਕਾਰਨ ਬਣੇ ਹੋਏ ਹਨ ਉੱਥੇ, ਕਈ ਸੀਟਾਂ ‘ਤੇ ਭਾਜਪਾ ਨੇ ਉਮੀਦਵਾਰ ਬਦਲ ਕੇ ਤੇ ਬਸਪਾ-ਸਪਾ ਦੇ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਚੁਣੌਤੀਆਂ ਵਧਾਈਆਂ ਹਨ ਅਜਿਹੇ ‘ਚ ਬਸਪਾ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾ ਸਕਣਾ ਸੌਖਾ ਨਜ਼ਰ ਨਹੀਂ ਆ ਰਿਹਾ ਵਿਧਾਨ ਸਭਾ ਦੀਆਂ ਗੋਪਾਲਪੁਰ, ਸਗੜੀ, ਮੁਬਾਰਕਪੁਰ, ਆਜ਼ਮਗੜ੍ਹ, ਮੇਂਹਨਗਰ ਸੀਟਾਂ ਆਜਮਗੜ ਸੰਸਦੀ ਹਲਕੇ ‘ਚ ਆਉਂਦੀਆਂ ਹਨ ।
ਭਾਜਪਾ ਦੀ ਟਿਕਟ ‘ਤੇ ਦਿਨੇਸ਼ ਲਾਲ ਯਾਦਵ (ਨਿਰਹੁਆ) ਚੋਣ ਮੈਦਾਨ ‘ਚ ਹਨ, ਤਾਂ ਦੂਜੇ ਪਾਸੇ ਸਪਾ-ਬਸਪਾ ਗਠਜੋੜ ਦੇ ਸੂਤਰਧਾਰ ਅਖਿਲੇਸ਼ ਯਾਦਵ ਇਸ ਸੀਟ ਤੋਂ ਚੋਣ ਲੜ ਰਹੇ ਹਨ ਇਸ ਹਲਕੇ ‘ਚ 19 ਫੀਸਦੀ ਯਾਦਵ, 16 ਫੀਸਦੀ ਦਲਿਤ ਤੇ 14 ਫੀਸਦੀ ਮੁਸਲਮਾਨ ਹਨ ਆਜ਼ਮਗੜ ਦੀ ਜਨਤਾ ਲਹਿਰ ਦੇ ਉਲਟ ਚਲਦੀ ਹੈ ਇਸ ਸੀਟ ਦਾ ਇਤਿਹਾਸ ਰਿਹਾ ਹੈ ਲਹਿਰ ਦੇ ਉਲਟ ਚੱਲਣ ਦਾ 2014 ‘ਚ ਮੋਦੀ ਲਹਿਰ ‘ਚ ਵੀ ਇੱਥੋਂ ਦੀ ਜਨਤਾ ਨੇ ਮੁਲਾਇਮ ਸਿੰਘ ਯਾਦਵ ਨੂੰ ਚੁਣਿਆ ਸੀ 1978 ‘ਚ ਕਾਂਗਰਸ ਵਿਰੋਧੀ ਲਹਿਰ ‘ਚ ਇੱਥੇ ਕਾਂਗਰਸ ਦੀ ਮੋਹਸੀਨਾ ਕਿਦਵਈ ਨੂੰ ਜਿੱਤ ਮਿਲੀ ਸੀ ਵੀ. ਪੀ. ਸਿੰਘ ਦੀ ਲਹਿਰ ‘ਚ ਇੱਥੋਂ ਦੀ ਜਨਤਾ ਨੇ ਬਸਪਾ ਨੂੰ ਜਿਤਾਇਆ ਸੀ ਰਾਜਨੀਤੀ ਦੇ ਜਾਣਕਾਰਾਂ ਮੁਤਾਬਕ ਆਜ਼ਮਗੜ ਦੇ ਚੁਣਾਵੀ ਸਮੀਕਰਨ ਨੂੰ ਸਮਝਣਾ ਹੋਵੇ, ਤਾਂ ਐਵੇਂ ਸਮਝੋ, ਯਾਦਵ, ਦਲਿਤ, ਮੁਸਲਿਮ ‘ਚੋਂ ਕਿਸੇ ਦੋ ਨੂੰ ਜੋ ਆਪਣੇ ਪੱਖ ‘ਚ ਕਰਨ ‘ਚ ਕਾਮਯਾਬ ਰਿਹਾ, ਜਿੱਤ ਉਸਦੀ 1962 ਤੋਂ ਲਗਾਤਾਰ ਇਸ ਸੀਟ ‘ਤੇ ਜਾਂ ਤਾਂ ਯਾਦਵ ਉਮੀਦਵਾਰ ਜੇਤੂ ਹੋਇਆ ਹੈ ਜਾਂ ਦੂਜੇ ਨੰਬਰ ‘ਤੇ ਰਿਹਾ ਹੈ ਉਂਜ ਇਸ ਵਾਰ ਇੱਕ ਯਾਦਵ ਦੀ ਟੱਕਰ ਦੂਜੇ ਯਾਦਵ ਨਾਲ ਹੈ ਹੁਣ ਤੱਕ ਹੋਈਆਂ 14 ਆਮ ਚੋਣਾਂ ਤੇ ਦੋ ਉਪ ਚੋਣਾਂ ‘ਚੋਂ ਬਾਰਾਂ ਵਾਰ ਯਾਦਵ ਜਾਤੀ ਦੇ ਉਮੀਦਵਾਰ ਲੋਕਸਭਾ ਪਹੁੰਚੇ ਤਿੰਨ ਵਾਰ ਮੁਸਲਿਮ ਉਮੀਦਵਾਰਾਂ ਨੇ ਕਾਮਯਾਬੀ ਹਾਸਲ ਕੀਤੀ ।ਉੱਤਰ ਪ੍ਰਦੇਸ਼ ‘ਚ ਛੇਵੇਂ ਤੇ ਸੱਤਵੇਂ ਗੇੜ ਦੀਆਂ ਵੋਟਾਂ ‘ਚ ਆਉਣ ਵਾਲੀ ਸਥਿਤੀ ਦਾ ਜਾਇਜ਼ਾ ਸਪੱਸ਼ਟ ਤੌਰ ‘ਤੇ ਲਿਆ ਜਾ ਸਕਦਾ ਹੈ।
ਇਹ ਯੂਪੀ ਦੇ ਪੂਰਵੀ ਹਿੱਸੇ ‘ਚ ਪੈਣ ਵਾਲਾ ਇੱਕ ਬਹੁਤ ਵੱਡਾ ਅਬਾਦੀ ਘਣੱਤਵ ਦਾ ਖੇਤਰ ਹੈ ਅਤੇ ਪਰੰਪਰਿਕ ਤੌਰ ‘ਤੇ ਸਪਾ ਅਤੇ ਬਸਪਾ ਦੋਵਾਂ ਦਾ ਗੜ੍ਹ ਰਿਹਾ ਹੈ ਉਨ੍ਹਾਂ ਦਾ ਇਕੱਠੇ ਆਉਣਾ ਗਠਜੋੜ ਨੂੰ ਬਹੁਤ ਮਜ਼ਬੂਤ ਸਥਿਤੀ ‘ਚ ਲੈ ਆਇਆ ਹੈ, ਜਿਵੇਂ ਕਿ ਪਿਛਲੇ ਸਾਲ ਗੋਰਖ਼ਪੁਰ ਤੇ ਫੂਲਪੁਰ ਉਪ ਚੋਣਾਂ ‘ਚ ਹੋਇਆ ਸੀ, ਜਿੱਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਡਿਪਟੀ ਸੀਐਮ ਕੇਸ਼ਵ ਯਾਦਵ ਮੌਰੀਆ ਦੀ ਸੀਟ ਗਠਜੋੜ ਨੇ ਜਿੱਤ ਲਈ ਸੀ ਗੱਲ ਇਹ ਹੈ ਕਿ ਯੂਪੀ ‘ਚ ਆਖ਼ਰੀ ਦੋ ਗੇੜਾਂ ਦੀਆਂ ਚੋਣਾਂ ਸੂਬੇ ‘ਚ ਮਹਾਂਗਠਜੋੜ, ਕਾਂਗਰਸ ਤੇ ਭਾਜਪਾ ਦੀ ਕਿਸਮਤ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਲਿਖਣਗੀਆਂ ਇਸ ਵਾਰ ਦੀਆਂ ਚੋਣਾਂ ਇਸ ਲਈ ਵੀ ਦਿਲਚਸਪ ਹਨ ਕਿਉਂਕਿ ਇਹ ਚੋਣਾਂ ਹਰ ਮੋੜ, ਹਰ ਫੇਜ਼ ‘ਚ ਵੱਖ-ਵੱਖ ਮੁੱਦਿਆਂ ‘ਤੇ ਲੜੀਆਂ ਜਾ ਰਹੀਆਂ ਹਨ ਕਿਤੇ ਧਰਮ, ਜਾਤੀ ਤੇ ਕਿਸਾਨ ਤਾਂ ਕਿਤੇ ਰਾਸ਼ਟਰਵਾਦ ‘ਤੇ ਲੜੀਆਂ ਜਾ ਰਹੀਆਂ ਹਨ ਇਨ੍ਹਾਂ ਨਤੀਜਿਆਂ ਦਾ ਅਸਰ ਸਿੱਧੇ ਤੌਰ ‘ਤੇ ਕਈ ਖੇਤਰੀ ਪਾਰਟੀਆਂ ਦੇ ਭਵਿੱਖ ਤੇ ਕਈ ਆਗੂਆਂ ਦੇ ਕਰੀਅਰ ‘ਤੇ ਪਵੇਗਾ 2019 ਦੀਆਂ ਲੋਕ ਸਭਾ ਚੋਣਾਂ ‘ਚ ਕਈ ਰਾਊਂਡ ਦੀ ਵੋਟਿੰਗ ਹੋ ਚੁੱਕੀ ਹੈ ਹੁਣ ਸਿਰਫ਼ ਕੁਝ ਹੀ ਦਿਨਾਂ ‘ਚ 23 ਮਈ ਨੂੰ ਨਤੀਜਾ ਵੀ ਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ
ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future)
ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ਅੱਜ ਬਠਿੰਡਾ ਵਿਖੇ ਭਲਕੇ ਕਰਵਾਈ ਜਾ ਰਹੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।ਹਾਲਾਂਕਿ ਖਹਿਰਾ ਨੇ ਬਹੁਗਿਣਤੀ ਵਿਧਾਇਕਾਂ ਦੇ ਪੁੱਜਣ ਦਾ ਦਾਅਵਾ ਕੀਤਾ ਹੈ ਪਰ ਅੱਜ ਪੰਡਾਲ ‘ਚ ਉਨ੍ਹਾਂ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਲਦੇਵ ਸਿੰਘ ਜੈਤੋ ਹੀ ਸਨ। ਖੁਦ ਨੂੰ ਮਜਬੂਤ ਦਿਖਾਉਣ ਦੇ ਯਤਨਾਂ ਦੇ ਬਾਵਜੂਦ ਸ੍ਰੀ ਖਹਿਰਾ ਰੈਲੀ ਦੀ ਸਫਲਤਾ ਪ੍ਰਤੀ ਫਿਕਰਮੰਦ ਨਜ਼ਰ ਆਏ। (Future)
ਇਸ ਵੇਲੇ ਜਿਲ੍ਹੇ ਦੀਆਂ ਦੋ ਮਹਿਲਾ ਵਿਧਾਇਕਾਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੇ ਪੈਂਤੜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬਠਿੰਡਾ ਰੈਲੀ ਦੀ ਕਮਾਨ ਵੀ ਸ਼ਹਿਰੀ ਹਲਕੇ ਤੋਂ ਚੋਣ ਲੜਨ ਵਾਲੇ ਦੀਪਕ ਬਾਂਸਲ ਵੱਲੋਂ ਸੰਭਾਲੀ ਹੋਈ ਹੈ ਤੇ ਸ਼ਹਿਰ ਦਾ ਕੋਈ ਵੀ ਨੇਤਾ ਪੰਡਾਲ ਦੇ ਨੇੜੇ ਨਹੀਂ ਢੁੱਕਿਆ ਰੈਲੀ ਤੋਂ ਪਹਿਲਾਂ ਵਿਰੋਧੀਆਂ ਤੇ ਹਮਾਇਤੀਆਂ ਵਿਚਕਾਰ ਦਾਅਵਿਆਂ ਦਾ ਦੌਰ ਜਾਰੀ ਹੈ। ਰੈਲੀ ਪੰਡਾਲ ਸਜ ਗਿਆ ਹੈ ਅਤੇ ਪੰਡਾਲ ‘ਚ 8 ਹਜਾਰ ਦੇ ਕਰੀਬ ਕੁਰਸੀ ਲਾਈ ਜਾ ਰਹੀ ਹੈ। (Future)
ਕੁਰਸੀਆਂ ਵਾਲੀ ਥਾਂ ਦੇ ਦੋਵੇਂ ਪਾਸੇ ਮੈਟ ਵਿਛਾਏ ਗਏ ਹਨ ਤਾਂ ਜੋ ਇਕੱਠ ਵਧਣ ਦੀ ਸੂਰਤ ‘ਚ ਬਿਠਾਇਆ ਜਾ ਸਕੇ। ਖਹਿਰਾ ਨੇ ਅੱਜ ਬੜੇ ਦਾਅਵੇ ਨਾਲ ਕਿਹਾ ਕਿ ਇਸ ਪ੍ਰੋਗਰਾਮ ਨੂੰ ਮਿਲੇ ਹੁੰਗਾਰੇ ਨੂੰ ਲੈਕੇ ਰਵਾਇਤੀ ਸਿਆਸੀ ਧਿਰਾਂ ਫਿਕਰਮੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ਲਈ ਉਨ੍ਹਾਂ ਨੂੰ ਪਾਵਰਕੌਮ ਵਾਲੀ ਥਾਂ ਪ੍ਰਾਪਤ ਕਰਨ ਵਾਸਤੇ ਵੀ ਜੱਦੋਜਹਿਦ ਕਰਨੀ ਪਈ ਜੋ ਇਸ ਗੱਲ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ ਤੇ ਰੈਲੀ ਨੂੰ ਸਾਬੋਤਾਜ ਕਰਨ ਲਈ ਕੂੜ ਪ੍ਰਚਾਰ ਅਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਵੀ ਮੈਂਬਰੀ ਖਤਰੇ ‘ਚ ਪੈਣ ਦਾ ਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਚੋਂ ਕੱਢੇ ਜਾਣ ਜਾਂ ਵਿਧਾਇਕ ਦਲ ਦੇ ਨੇਤਾ ਵਜੋਂ ਬਾਹਰ ਕਰਨ ਤੋਂ ਨਹੀਂ ਡਰਦੇ ਬਲਕਿ ਉਹ ਤਾਂ ਪੰਜਾਬ ਦੇ ਭਲੇ ਲਈ ਅਜਿਹੇ ਕਈ ਅਹੁਦੇ ਵਾਰਨ ਲਈ ਤਿਆਰ ਹਨ। (Future)
ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਜੇਕਰ ਕੋਈ ਵਿਧਾਇਕ ਕੱਲ੍ਹ ਨਹੀਂ ਆਉਂਦਾ ਤਾਂ ਇਹ ਉਸ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਅਜਿਹੇ ਵਿਧਾਇਕਾਂ ਦੀ ਦਿਲੀ ਹਮਦਰਦੀ ਪੰਜਾਬ ਦੇ ਨਾਲ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ ‘ਚ ਤਬਦੀਲੀ ਨਜ਼ਰ ਆਏਗੀ। ਉਨ੍ਹਾਂ ਆਖਿਆ ਕਿ ਭਲਕੇ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ‘ਚ ਵੱਡੀ ਗਿਣਤੀ ਲੋਕ ਪੁੱਜ ਕੇ ਪੰਜਾਬ ਦੇ ਮਸਲਿਆਂ ਸਬੰਧੀ ਵਿਚਾਰਾਂ ਕਰਨਗੇ ਅਤੇ ਭਵਿੱਖ ਦੇ ਰੋਡ ਮੈਪ ਦਾ ਐਲਾਨ ਕੀਤਾ ਜਾਏਗਾ। ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਖਹਿਰਾ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਉਨ੍ਹਾਂ ਦੀ ਸੁਰ ਪਹਿਲਾਂ ਨਾਲੋਂ ਤਿੱਖੀ ਹੋਵੇਗੀ। ਕਿਸੇ ਸਮਝੌਤੇ ਜਾਂ ਗੱਲਬਾਤ ਦਾ ਕੋਈ ਸਵਾਲ ਹੀ ਨਹੀਂ ਹੈ। (Future)
ਬਠਿੰਡਾ ਕਨਵੈਨਸ਼ਨ ਭਾਜਪਾ-ਅਕਾਲੀ ਦਲ ਤੇ ਆਰਐੱਸਐੱਸ ਵੱਲੋਂ ਸਪਾਂਸਰ : ਹਰਪਾਲ ਚੀਮਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁਝ ਗੁੰਮਰਾਹ ਹੋਏ ਆਗੂਆਂ ਵੱਲੋਂ ਬਠਿੰਡਾ ਵਿਖੇ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈਨਸ਼ਨ’ ਆਰਐੱਸਐੱਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈਨਸ਼ਨ ਹੈ, ਜਿਸ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਨਾਂਅ ਦਾ ਗ਼ਲਤ ਤੇ ਅਨੈਤਿਕ ਇਸਤੇਮਾਲ ਕੀਤਾ ਗਿਆ ਹੈ। (Future)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਵਿੱਖ ਦੀ ਚਿੰਤਾ ਬਣੀ ਚਿਤਾ
ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ‘ਚ ਲੜਕੀ ਨੇ ਲਿਆ ਫਾਹਾ | Future
ਸੁਸਾਇਡ ਨੋਟ ‘ਚ ਦੱਸਿਆ ਖੁਦਕੁਸ਼ੀ ਦਾ ਕਾਰਨ | Future
ਬਠਿੰਡਾ, (ਅਸ਼ੋਕ ਵਰਮਾ)। ਸਥਾਨਕ ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ਵਿਖੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਇੱਕ ਲੜਕੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਸਪ੍ਰੀਤ ਕੌਰ ਨਾਂਅ ਦੀ ਇਸ ਲੜਕੀ ਦੁਆਰਾ ਫਾਹਾ ਲੈਣ ਤੋਂ ਪਹਿਲਾਂ ਲਿਖਿਆ ਸੁਸਾਇਡ ਨੋਟ ਪੁਲਿਸ ਨੇ ਬਰਾਮਦ ਕਰ ਲਿਆ ਹੈ ਜਿਸ ਵਿੱਚ ਉਸ ਨੇ ਖੁਦਕੁਸ਼ੀ ਦੇ ਕਾਰਨ ਬਾਰੇ ਦੱਸਿਆ ਹੈ।ਸੁਸਾਇੰਡੀ ਨੋਟ ਅਨੁਸਾਰ ‘ਮੈਂ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਆਪਣਾ ਇਹ ਆਖਰੀ ਬਿਆਨ ਕਰਦੀ ਹਾਂ ਕਿ ਮੈਂ ਜੋ ਵੀ ਮੌਤ ਜਾਂ ਜਿੰਦਗੀ ਦਾ ਫੈਸਲਾ ਕੀਤਾ ਉਹ ਆਪਣੇ ਪੂਰੇ ਹੋਸ਼ ਵਿੱਚ ਕੀਤਾ। (Future)
ਇਸ ਵਿੱਚ ਮੇਰੇ ਸਕੂਲ ਜਾਂ ਹੋਸਟਲ ਜਾਂ ਫੈਮਲੀ ਤੋਂ ਕੁਝ ਵੀ ਨਾ ਪੁੱਛਿਆ ਜਾਵੇ। ਅਤੇ ਨਾ ਹੀ ਉਹ ਇਸ ਗੱਲ ਤੋਂ ਜਾਣੂ ਹਨ। ਇਹ ਫੈਸਲਾ ਮੇਰਾ ਆਪਣਾ ਹੈ। ਮੈਨੂੰ ਮੇਰੇ  ਭਵਿੱਖ ਦੀ ਚਿੰਤਾ ਸੀ ਕਿ ਮੈਂ ਆਪਣੇ ਟੀਚੇ ‘ਚ ਕਾਮਯਾਬ ਹੋਣਾ ਕੇ ਨਹੀਂ। ਇਸੇ ਵਿਸ਼ੇ ‘ਚ ਕੋਈ ਵੀ ਪੁਲਿਸ ਕਾਰਵਾਈ ਨਾ ਕੀਤੀ ਜਾਵੇ। ਅਤੇ ਮੇਰੀ ਲਾਸ਼ ਨੂੰ ਮੇਰੇ ਘਰਦਿਆਂ ਨੂੰ ਦੇ ਦਿੱਤਾ ਜਾਵੇ। ਕ੍ਰਿਪਾ ਕਰਕੇ ਕਿਸੇ ਤਰ੍ਹਾਂ ਦੀ ਪੁੱਛ ਗਿੱਛ ਜਾਂ ਕਾਰਵਾਈ ਨਾ ਹੋਵੇ ਕਿਉਂਕਿ ਇਹ ਮੇਰਾ ਆਪਣਾ ਫੈਸਲਾ। ਮੈਨੂੰ ਜਿੰਨਾ ਵੀ ਪਿਆਰ ਇਸ ਸਕੂਲ ਹੋਸਟਲ ‘ਚੋਂ ਮਿਲਿਆ ਉਹ ਮੈਨੂੰ ਮਰਨ ਤੋਂ ਬਾਅਦ ਵੀ ਯਾਦ ਰਹਿਣਾ।’  ਇਸ ਤੋਂ ਬਿਨਾ ਉਕਤ ਵਿਦਿਆਰਥਣ ਨੇ ਆਪਣੀਆਂ ਕਲਾਸ ਮੇਟ ਅਤੇ ਮਾਤਾ ਪਿਤਾ ਬਾਰੇ ਕੁਝ ਗੱਲਾਂ ਕਹੀਆਂ ਗਈਆਂ ਹਨ, ਜਿਸ ਤੋਂ ਬਾਅਦ ਜਸਪ੍ਰੀਤ ਨੇ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ। ਸਥਾਨਕ ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ। (Future)