Board - Sach Kahoon Punjabi
ਨਹੀਂ ਹੋਇਆ ਸੀਟੈੱਟ ਪੇਪਰ ਲੀਕ : ਬੋਰਡ ਸਕੱਤਰ
ਸੀਬੀਐੱਸਈ ਪੇਪਰ ਲੀਕ ਦਾ ਕੀਤਾ ਖੰਡਨ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨੇ ਕਾਨਪੁਰ ‘ਚ ਕੇਂਦਰੀ ਪਾਤਰਤਾ ਪ੍ਰੀਖਿਆ CTET ‘ਚ ਪੇਪਰ ਲੀਕ ਦੀ ਘਟਨਾ ਦਾ ਖੰਡਨ ਕਰਦੇ ਹੋਏ ਮੀਡੀਆ ‘ਚ ਇਸ ਨੂੰ ਲੀਕ ਕਰਨ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਅੱਜ ਇੱਥੇ ਜਾਰੀ ਬਿਆਨ ‘ਚ ਕਿਹਾ ਕਿ 11 ਦਸੰਬਰ ਨੂੰ ਕਾਨ੍ਹਪੁਰ ‘ਚ ਹੋਏ ਸੀਟੈੱਟ ਪੇਪਰ ਬਾਰੇ ਕੁਝ ਅਖ਼ਬਾਰਾਂ ‘ਚ ਇਹ ਖ਼ਬਰ ਛਪੀ ਕਿ ਪ੍ਰੀਖਿਆ ਸ਼ੂਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪੇਪਰ ਲੀਕ ਹੋਏ ਅਤੇ ਵਟਸਐਪ ‘ਤੇ ਵਾਇਰਲ ਹੋਏ। ਇਯ ਪੇਪਰ ਦੇ ਸਵਾਲ ਉਹੀ ਸਨ ਜੋ ਪ੍ਰੀਖਿਆ ‘ਚ ਪੁੱਛੇ ਗਏ ਸਨ। ਪੁਲਿਸ ਨੇ ਕੁਝ ਵਿਅਕਤੀਆਂ ਨੂੰ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਵੀ ਕੀਤਾ। ਬਿਆਨ ਅਨੁਸਾਰ ਬੋਰਡ ਨੇ ਆਪਣਾ ਇੱਕ ਪ੍ਰਤੀਨਿਧੀ ਉੱਥੇ ਭੇਜਿਆ ਉਸ ਨੇ ਲਖਨਊ ਜਾ ਕੇ ੇਸਬੰਧਤ ਪੁਲਿਸ ਅਧਿਕਾਰੀ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਿਆ ਕਿ ਕੋਈ ਪੇਪਰ ਲੀਕ ਨਈਂ ਹੋਇਆ। ਇਸ ਲਈ ਪੇਪਰ ਲੀਕ ਦੀ ਖ਼ਬਰ ਝੂਠੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CTET
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਅੱਜ ਚੋਣਾਵੀ ਬਾਂਡ ਯੋਜਨਾ ‘ਤੇ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤੀ ਤੇ ਪਟੀਸ਼ਨਕਰਤਾ ਐਨਜੀਓ ਨੂੰ ਕਿਹਾ ਕਿ ਉਹ ਇਸ ਦੇ ਲਈ ਉੱਚਿਤ ਅਰਜ਼ੀ ਦਾਖਲ ਕਰਨ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਸ ਮੁੱਦੇ ‘ਤੇ ਵਿਸਥਾਰ ਨਾਲ ਸੁਣਵਾਈ ਕਰਨ ਦੀ ਲੋੜ ਹੈ, ਇਸ ਲਈ ਇਸ ਮਾਮਲੇ ‘ਚ ਅਗਲੀ ਸੁਣਵਾਈ 10 ਅਪਰੈਲ ਨੂੰ ਕੀਤੀ ਜਾਵੇਗੀ
ਇੱਕ ਸਵੈ ਸੇਵੀ ਸੰਗਠਨ (ਐਨਜੀਓ) ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਰਸ (ਏਡੀਆਰ) ਨੇ ਇਸ ਮਾਮਲੇ ‘ਚ ਪਟੀਸ਼ਨ ਦਾਖਲ ਕੀਤੀ ਹੈ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੂੰ ਗੁੰਮਨਾਮ ਢੰਗ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਚੰਦਾ ਦਿੱਤਾ ਜਾ ਰਿਹਾ ਹੈ ਤੇ ਇਨ੍ਹਾਂ ਬਾਂਡ ਦਾ 95 ਫੀਸਦੀ ਸੱਤਾਧਾਰੀ ਪਾਰਟੀ ਨੂੰ ਦਿੱਤਾ ਗਿਆ ਹੈ ਕੇਂਦਰ ਦਾ ਪੱਖ ਰੱਖਦਿਆਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਚੋਣਾਵੀ ਬਾਂਡ ਯੋਜਨਾ ਨੂੰ ਇਸ ਲਈ ਲਿਆਂਦਾ ਗਿਆ ਸੀ ਤਾਂ ਕਿ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਕਾਲੇ ਧਨ ਦੇ ਪ੍ਰਵਾਹ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਭੂਸ਼ਣ ਚੋਣਾਵੀ ਭਾਸ਼ਣ ਦੇ ਰਹੇ ਹਨ ਇਸ ‘ਤੇ ਅਦਾਲਤ ਨੇ ਹਲਕੇ-ਫੁਲਕੇ ਢੰਗ ਨਾਲ ਕਿਹਾ, ‘ਹਾਲੇ ਚੋਣਾਂ ਚੱਲ ਰਹੀਆਂ ਹਨ ਅਸੀਂ ਇਸ ਮਾਮਲੇ ਦੀ ਸੁਣਵਾਈ ਦਸ ਅਪਰੈਲ ਨੂੰ ਕਰਾਂਗੇ ਏਡੀਆਰ ਦੀ ਪਟੀਸ਼ਨ ‘ਚ ਚੋਣਾਵੀ ਬਾਂਡ ਯੋਜਨਾ 2018 ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਕੇਂਦਰ ਨੇ ਬੀਤੇ ਵਰ੍ਹੇ ਜਨਵਰੀ ‘ਚ ਇਸ ਨੂੰ ਨੋਟੀਫਿਕੇਸ਼ਨ ਕੀਤਾ ਸੀ’ ਇਸ ‘ਚ ਕਿਹਾ ਗਿਆ ਹੈ ਕਿ ਸਬੰਧਿਤ ਐਕਟਾਂ ‘ਚ ਕੀਤੇ ਗਏ ਸੋਧਾਂ ਨੇ ‘ਸਿਆਸੀ ਪਾਰਟੀਆਂ ਲਈ ਅਸੀਮਿਤ ਕਾਰਪੋਰੇਟ ਚੰਦਿਆਂ ਤੇ ਭਾਰਤੀ ਤੇ ਵਿਦੇਸ਼ੀ ਕੰਪਨੀਆਂ ਨੂੰ ਗੁੰਮਨਾਮ ਢੰਗ ਨਾਲ ਚੰਦਾ ਦੇ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਜਿਸ ਦੇ ਭਾਰਤ ਲੋਕਤੰਤਰ ਲਈ ਗੰਭੀਰ ਸਿੱਟੇ ਹੋ ਸਕਦੇ ਹਨ ਇਹ ਮਾਮਲਾ ਕੇਂਦਰ ਤੇ ਚੋਣ ਕਮਿਸ਼ਨ ਲਈ ਮਹੱਤਵਪੂਰਨ ਹੈ ਕਿਉਂਕਿ ਇਸ ‘ਚ ਦੋਵਾਂ ਨੇ ਉਲਟ ਰੁਖ ਅਪਣਾਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੋਰਡਾਂ ਦੀ ਚੈਕਿੰਗ ਲਈ ਤਹਿਸੀਲਾਂ ਵਿੱਚ ਮਾਰੇ ਜਾਣਗੇ ਛਾਪੇ: ਐਮ.ਪੀ. ਸਿੰਘ
ਚੰਡੀਗੜ, (ਅਸ਼ਵਨੀ ਚਾਵਲਾ) । ਪੰਜਾਬ ਦੀਆਂ ਤਹਿਸੀਲਾਂ ਵਿੱਚ ਜ਼ਮੀਨ-ਜਾਇਦਾਦ ਦੀ ਰਜਿਸਟਰੇਸ਼ਨ ਤੋਂ ਇਲਾਵਾ ਤਹਿਸੀਲ ਪੱਧਰ ‘ਤੇ ਵਰਤੋਂ ਵਿੱਚ ਆਉਣ ਵਾਲੇ ਹਰ ਦਸਤਾਵੇਜ਼ਾਂ ਦੀ ਨਿਰਧਾਰਤ ਫੀਸ ਦਾ ਹੁਣ ਤਹਿਸੀਲ ਦਫ਼ਤਰ ਦੇ ਬਾਹਰ ਬੋਰਡ ਲਗਾਉਣਾ ਪਏਗਾ ਤਾਂ ਕਿ ਮੌਕੇ ‘ਤੇ ਕੰਮਕਾਜ਼ ਕਰਵਾਉਣ ਲਈ ਆਉਣ ਵਾਲੀ ਜਨਤਾ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਉਨਾਂ ਤੋਂ ਕੋਈ ਵਾਧੂ ਫੀਸ ਤਾਂ ਨਹੀਂ ਲਈ ਜਾ ਰਹੀਂ ਹੈ। ਇਨਾਂ ਬੋਰਡਾ ਨੂੰ ਲਗਾਉਣ ਲਈ ਪੰਜਾਬ ਦੇ ਸਾਰੇ ਤਹਿਸੀਦਾਰਾਂ ਨੂੰ ਅੱਜ ਆਦੇਸ਼ ਜਾਰੀ ਕਰ ਦਿੱਤੇ ਗਏ ਅਤੇ ਇਨਾਂ ਆਦੇਸ਼ਾ ਦੀ ਪਾਲਣਾ ਨਹੀਂ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਏਗੀ।
ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਐਮ.ਪੀ. ਸਿੰਘ ਨੇ ਦੱਸਿਆ ਕਿ ਮਾਲ ਮੰਤਰੀ ਦੇ ਹੁਕਮ ਬਾਅਦ ਵਿਭਾਗ ਵੱਲੋਂ ਫੀਸ ਬਾਰੇ ਬੋਰਡ ਲਗਾਏ ਜਾ ਰਹੇ ਹਨ। ਤਹਿਸੀਲਾਂ ਵਿੱਚ ਰਜਿਸਟਰੇਸ਼ਨ ਤੋਂ ਇਲਾਵਾ ਹੋਰ ਵਰਤੋਂ ਵਿੱਚ ਆਉਣ ਵਾਲੇ ਦਸਤਾਵੇਜ਼ਾਂ ਦੀ ਫੀਸ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਦਰਖ਼ਾਸਤ ਅਧੀਨ ਸੈਕਸ਼ਨ-72 ਦੀ ਫੀਸ 100 ਰੁਪਏ, ਮਾਲੀਅਤ ਦਰਜ ਕੀਤੇ ਦਸਤਾਵੇਜ਼ ਜਿਵੇਂ- ਬੈਨਾਮਾ/ਰਹਿਣਨਾਮਾ/ ਸੀ.ਡੀ./ਪੱਟਾਨਾਮਾ ਸਬੰਧੀ ਪਹਿਲੀ ਕਾਪੀ ਲਿਖਣ ਦੀ ਫੀਸ 500 ਰੁਪਏ (ਉਕਤ ਦਸਤਾਵੇਜ਼ ਦੀ ਨਕਲ-ਸੈਕਿੰਡ ਕਾਪੀ- ਦੀ ਫੀਸ 50 ਰੁਪਏ ਹੈ), ਤਤੀਮਾਨਾਮਾ, ਇਕਰਾਰਨਾਮਾ, ਮੁਖਤਿਆਰਨਾਮਾ ਖਾਸ ਦੀ ਫੀਸ 200 ਰੁਪਏ, ਮੁਖਤਿਆਰਨਾਮਾ ਆਮ, ਵਸੀਅਤਨਾਮਾ, ਗੋਦਨਾਮਾ ਦੀ ਫੀਸ 200 ਰੁਪਏ ਅਤੇ 25-1 ਇੰਡੀਅਨ ਸਟੈਂਪ ਐਕਟ 1899 ਅਧੀਨ ਲਿਖੀ ਦਰਖ਼ਾਸਤ ਦੀ ਫੀਸ 200 ਰੁਪਏ ਹੈ।
ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਨਾਂ ਦਸਤਾਵੇਜ਼ਾਂ ਦੀ ਜੇਕਰ ਕਿਤੇ ਵੀ ਕੋਈ ਵੱਧ ਕੀਮਤ ਵਸੂਲੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਸੀਕਾ ਨਵੀਸਾਂ ਕੋਲੋਂ ਰਸੀਦ ਲੈਣ ਅਤੇ ਜੇਕਰ ਕੋਈ ਵੀ ਵਸੀਕਾ-ਨਵੀਸ ਜਾਂ ਹੋਰ ਅਧਿਕਾਰੀ ਜਾਂ ਕਰਮਚਾਰੀ ਇਨਾਂ ਦਸਤਾਵੇਜ਼ਾਂ ਦੀ ਨਿਰਧਾਰਤ ਫੀਸ ਤੋਂ ਵੱਧ ਪੈਸੇ ਮੰਗਦਾ ਹੈ ਤਾਂ ਇਸ ਬਾਰੇ ਸ਼ਿਕਾਇਤ ਕੀਤੀ ਜਾਵੇ।
ਪਾਕਿਸਤਾਨ ਬੋਰਡ ਦੀ ਭਾਰਤੀ ਕ੍ਰਿਕਟ ਬੋਰਡ ਂਤੇ ਮੁਆਵਜ਼ੇ ਦੀ ਅਪੀਲ ਰੱਦ
ਪੀਸੀਬੀ ਨੇ ਭਾਰਤ ਦੇ ਪਾਕਿਸਤਾਨ ਨਾਲ ਨਾ ਖੇਡਣ ‘ਤੇ ਬੀਸੀਸੀਆਈ ਤੋਂ ਸਾਢੇ ਚਾਰ ਕਰੋੜ ਦਾ ਮੰਗਿਆ ਸੀ ਮੁਆਵਜ਼ਾ
ਆਈਸੀਸੀ ਨੇ ਅੱਗੇ ਅਪੀਲ ਕਰਨ ਤੋਂ ਵੀ ਕੀਤੀ ਮਨਾਹੀ
ਨਵੀਂ ਦਿੱਲੀ, 20 ਨਵੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਆਈ) ਨਾਲ ਦੁਵੱਲੀ ਲੜੀ ਰੱਦ ਕਰਨ ਬਦਲੇ ਵੱਡੀ ਰਕਮ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਅੰਤਰਰਾਸ਼ਟਰੀ ਕ੍ਰਿਕਟ ਸੰਸਥਾ ਨੂੰ ਜੋਰ ਦਾ ਝਟਕਾ ਲੱਗਾ ਜਿਸ ਨੇ ਲੰਮੀ ਬਹਿਸ ਅਤੇ ਸੁਣਵਾਈ ਤੋਂ ਬਾਅਦ ਉਸਦੀ ਅਪੀਲ ਰੱਦ ਕਰ ਦਿੱਤੀ
ਆਈਸੀਸੀ ਦੀ ਵਿਵਾਦ ਨਿਪਟਾਊ ਕਮੇਟੀ ਨੇ ਪੀਸੀਬੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਜਿਸ ‘ਚ ਉਸਨੇ ਭਾਰਤੀ ਬੋਰਡ ਤੋਂ ਦੁਵੱਲੀ ਕ੍ਰਿਕਟ ਲੜੀ ਰੱਦ ਕਰਨ ਲਈ ਕਰੀਬ ਸਾਢੇ ਚਾਰ ਕਰੋੜ ਰੁਪਏ ਦੇ ਵੱਡੇ ਮੁਆਵਜ਼ੇ ਦੀ ਮੰਗ ਕੀਤੀ ਸੀ ਵਿਸ਼ਵ ਦੀ ਸੰਸਥਾ ਨੇ ਨਾਲ ਹੀ ਆਪਣੇ ਫੈਸਲੇ ‘ਚ ਕਿਹਾ ਕਿ ਇਸ ਦੇ ਵਿਰੁੱਧ ਹੁਣ ਅੱਗੇ ਹੋਰ ਅਪੀਲ ਨਹੀਂ ਕੀਤੀ ਜਾ ਸਕੇਗੀ ਇੰਗਲੈਂਡ ਦੇ ਵਕੀਲ ਪੇਨ?ਦੀ ਅਗਵਾਈ ‘ਚ ਵਿਵਾਦ ਨਿਪਟਾਊ ਪੈਨਲ ਨੇ ਦੁਬਈ ‘ਚ 1 ਤੋਂ 3 ਅਕਤੂਬਰ ਤੱਕ ਇਸ ਮਾਮਲੇ ‘ਤੇ ਵਿਸਥਾਰ ਨਾਲ ਹੋਈ ਸੁਣਵਾਈ ਤੋਂ ਬਾਅਦ ਮਾਮਲੇ ‘ਚ ਲਿਖ਼ਤੀ ਦਸਤਾਵੇਜ਼ਾਂ ਤੇ ਬਿਆਨਾਂ ਨੂੰ ਧਿਆਨ ‘ਚ ਰੱਖਦਿਆਂ ਪੀਸੀਬੀ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ
ਇਹ ਸੀ ਮਾਮਲਾ
ਬੀਸੀਸੀਆਈ ਅਤੇ ਪੀਸੀਬੀ ਨੇ ਸਾਲ 2014 ‘ਚ ਅਧਿਕਾਰਕ ਤੌਰ ‘ਤੇ 2015 ਤੋਂ 2023 ਤੱਕ ਛੇ ਦੁਵੱਲੀਆਂ ਕ੍ਰਿਕਟ ਲੜੀਆਂ ਖੇਡਣ ਦਾ ਕਰਾਰ ਕੀਤਾ ਸੀ ਪਰ ਦੋਵਾਂ ਦੇਸ਼ਾਂ?ਦੇ ਖ਼ਰਾਬ ਸੰਬੰਧਾਂ ਅਤੇ ਸਰਹੱਦ ‘ਤੇ ਤਣਾਅ ਕਾਰਨ ਰਾਜਨੀਤਿਕ ਦਬਾਅ ਕਾਰਨ ਬੀਸੀਸੀਆਈ ਨੇ ਦੁਵੱਲੀਆਂ ਲੜੀਆਂ ਤੋਂ ਇਨਕਾਰ ਕਰ ਦਿੱਤਾ ਇਸ ‘ਤੇ ਪੀਸੀਬੀ ਨੇ ਆਪਣੀ ਮੇਜ਼ਬਾਨੀ ‘ਚ ਹੋਣ ਵਾਲੀਆਂ ਲੜੀਆਂ ਦੇ ਰੱਦ ਹੋਣ ਕਾਰਨ ਉਸਨੂੰ ਹੋਏ ਨੁਕਸਾਨ ਲਈ ਕਰੀਬ ਸਾਢੇ 4 ਕਰੋੜ ਡਾਲਰ ਦੇ ਮੁਆਵਜੇ ਦੀ ਮੰਗ ਕੀਤੀ ਸੀ ਅਤੇ ਅਜਿਹਾ ਨਾ ਕਰਨ ‘ਤੇ ਆਈਸੀਸੀ ‘ਚ ਬੀਸੀਸੀਆਈ ਵਿਰੁੱਧ ਅਪੀਲ ਕਰ ਦਿੱਤੀ ਜਿਸ ‘ਤੇ ਪੈਨਲ ਨੇ ਆਪਣੇ ਫੈਸਲੇ ‘ਚ ਕਿਹਾ ਕਿ ਬੀਸੀਸੀਆਈ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ?ਬਿਨਾਂ ਇਹ ਨਹੀਂ ਕਰ ਸਕਦੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੋਟਿਸ ਜਾਰੀ
ਸਰਵਿਸ ਸਟੇਸ਼ਨਾਂ ‘ਤੇ ਵਰਤਿਆ ਜਾ ਰਿਹੈ 1700 ਕਿਲੋ ਲੀਟਰ ਪਾਣੀ | Pollution Control Board
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਟਰ ਗੱਡੀਆਂ ਦੀ ਧੁਆਈ ਅਤੇ ਸਰਵਿਸ ਦੌਰਾਨ ਹੁੰਦੀ ਸਾਫ਼ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ ਲੋਕ ਰਾਇ ਅਤੇ ਇਤਰਾਜ਼ ਆਦਿ ਜਾਨਣ ਲਈ 21 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ।ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮੋਟਰ ਗੱਡੀਆਂ ਦੀ ਧੁਲਾਈ ਕਰਨ ਵਾਲੇ ਸਰਵਿਸ ਸਟੇਸ਼ਨ ਪਲੰਜਰ ਪੰਪਾਂ ਦੀ ਵਰਤੋਂ ਕਰਕੇ ਇੱਕ ਗੱਡੀ ਦੀ ਧੁਆਈ ਲਈ ਔਸਤਨ 150—200 ਲੀਟਰ ਸਾਫ਼ ਪਾਣੀ ਦੀ ਵਰਤੋਂ ਕਰਦੇ ਹਨ ਜਦਕਿ ਮਾਰਕੀਟ ਵਿੱਚ ਮੌਜੂਦ ਪ੍ਰੈਸ਼ਰ ਪੰਪਾਂ ਨਾਲ ਜੇ ਧੁਆਈ ਕੀਤੀ ਜਾਵੇ ਤਾਂ ਔਸਤਨ 50 ਲੀਟਰ ਪਾਣੀ ਨਾਲ ਗੱਡੀ ਬਹੁਤ ਵਧੀਆ ਸਾਫ਼ ਕੀਤੀ ਜਾ ਸਕਦੀ ਹੈ। (Pollution Control Board)
ਇਸ ਬਾਰੇ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਹਨਾਂ ਸਰਵਿਸ ਸਟੇਸ਼ਨਾਂ ‘ਤੇ ਹੁੰਦੀ ਪਾਣੀ ਦੀ ਵਰਤੋਂ ਘਟਾਉਣ ਲਈ ਇੱਕ ਸਟੱਡੀ ਕਰਵਾਈ ਗਈ ਜਿਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਸ ਵੇਲੇ ਇਕੱਲੇ ਲੁਧਿਆਣਾ ਸ਼ਹਿਰ ਵਿੱਚ ਪਲੰਜਰ ਪੰਪਾਂ ਰਾਹੀਂ ਪ੍ਰਤੀ ਦਿਨ 1700 ਕਿਲੋ ਲੀਟਰ ਪਾਣੀ ਸਰਵਿਸ ਸਟੇਸ਼ਨਾਂ ਦੁਆਰਾ ਗੱਡੀਆਂ ਧੋਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਜੇ ਇਹੀ ਸਰਵਿਸ ਸਟੇਸ਼ਨ 100—125 ਵਾਰ ਪ੍ਰੈਸ਼ਰ ਤੇ ਪ੍ਰੈਸ਼ਰ ਪੰਪਾਂ ਰਾਹੀਂ ਸਰਵਿਸ ਕਰਨ ਤਾਂ ਪਾਣੀ ਦੀ ਮਿਕਦਾਰ 360 ਕਿਲੋ ਲੀਟਰ ਪ੍ਰਤੀ ਦਿਨ ਤੱਕ ਲਿਆਂਦੀ ਜਾ ਸਕਦੀ ਹੈ। (Pollution Control Board)
ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ 21 ਦਿਨਾਂ ਦਾ ਨੋਟਿਸ ਜਾਰੀ
ਅਜਿਹੀ ਇੱਕ ਸਟੱਡੀ ਪਟਿਆਲਾ ਸ਼ਹਿਰ ਵਿੱਚ ਕਰਵਾਈ ਗਈ, ਜਿਸ ਵਿੱਚ ਇਹ ਦੇਖਿਆ ਗਿਆ ਕਿ ਪ੍ਰਾਇਮਰੀ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਸਰਵਿਸ ਸਟੇਸ਼ਨਾਂ ਦਾ ਪਾਣੀ ਜੇ ਪਹਿਲੀ ਧੁਆਈ ਲਈ ਮੁੜ ਵਰਤ ਲਿਆ ਜਾਵੇ ਤਾਂ ਪਾਣੀ ਦੀ ਵਰਤੋਂ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਉਕਤ ਵਿਗਿਆਨਕ ਤੱਥਾਂ ਦੇ ਮੱਦੇਨਜ਼ਰ ਬੋਰਡ ਨੇ ਜਲ ਪ੍ਰਦੂਸ਼ਣ ਰੋਕਥਾਮ ਐਕਟ—1974 ਦੀ ਧਾਰਾ 33—ਏ ਤਹਿਤ 21 ਦਿਨਾਂ ਦਾ ਨੋਟਿਸ ਜਾਰੀ ਕਰਕੇ ਆਮ ਲੋਕਾਂ ਅਤੇ ਇਹਨਾਂ  ਸਰਵਿਸ ਸਟੇਸ਼ਨ ਵਾਲਿਆਂ ਤੋਂ ਰਾਇ ਅਤੇ ਇਤਰਾਜ਼ ਮੰਗੇ ਹਨ ਕਿ ਕਿਉਂ ਨਾ ਉਹਨਾਂ ਸਰਵਿਸ ਸਟੇਸ਼ਨਾਂ, ਜਿਹੜੇ ਤਿੰਨ ਜਾਂ ਚਾਰ ਪਹੀਆ ਵਾਹਨ ਧੋਂਦੇ ਹਨ, ਉਹਨਾਂ ਲਈ ਵਧ ਪ੍ਰੈਸ਼ਰ ਅਤੇ ਪਾਣੀ ਦੀ ਘੱਟ ਵਰਤੋਂ ਵਾਲੇ ਪ੍ਰੈਸ਼ਰ ਪੰਪ ਲਗਾਉਣੇ ਲਾਜ਼ਮੀ ਕੀਤੇ ਜਾਣ ਜਿਨ੍ਹਾਂ ‘ਤੇ ਹੱਥ ਨਾਲ ਪਾਣੀ ਦੀ ਵਰਤੋਂ ਘਟਾਉਣ—ਵਧਾਉਣ ਦੀ ਸੁਵਿਧਾ ਲਈ ਕਲੱਚ ਵੀ ਲੱਗਾ ਹੋਵੇ। (Pollution Control Board)
24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ ਦੇ 95 ਹਸਪਤਾਲਾਂ ਦਾ ਪੂਰੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਤਹਿਕੀਕਾਤ ਦੌਰਾਨ 71 ਹਸਪਤਾਲ ਅਜਿਹੇ ਸਨ ਜੋ ਬਾਇਓ ਮੈਡੀਕਲ ਵੇਸਟ ਰੂਲਜ਼-2016 ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਜਦਕਿ ਬਾਕੀ 24 ਹਸਪਤਾਲਾਂ ‘ਚ ਉਣਤਾਈਆਂ ਦੇਖਣ ਨੂੰ ਮਿਲੀਆਂ।
ਉਲੰਘਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਪੰਨੂ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 24 ਹਸਪਤਾਲਾਂ ਖਿਲਾਫ਼ ਵਾਤਾਵਰਨ ਸੁਰੱਖਿਆ ਐਕਟ-1986 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੰਦਰੁਸਤ ਪੰਜਾਬ ਦੇ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ 7400 ਦੇ ਕਰੀਬ ਹਸਪਤਾਲ, ਕਲੀਨਿਕ ਅਤੇ ਸਿਹਤ ਕੇਂਦਰ ਹਰ ਰੋਜ਼ 15-16 ਟਨ ਬਾਇਓ ਮੈਡੀਕਲ ਕਚਰਾ ਪੈਦਾ ਕਰ ਰਹੇ ਹਨ, ਜਿਸ ਨੂੰ ਪੰਜਾਬ ‘ਚ ਮੌਜ਼ੂਦ 4 ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਜਿਹੜੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਵਿਖੇ ਸਥਿੱਤ ਹਨ, ‘ਚ ਸੋਧ ਕੇ ਇਸ ਕਚਰੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਕਚਰੇ ਦਾ ਜੇ ਵਿਗਿਆਨਕ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਫੈਲਾਊਣ ਦਾ ਜ਼ਰੀਆ ਬਣਦਾ ਹੈ ਜੋ ਸਮੁੱਚੇ ਪੰਜਾਬੀਆਂ ਦੀ ਸਿਹਤ ਲਈ ਖਤਰਾ ਹੈ। ਮਿਸ਼ਨ ਤੰਦਰੁਸਤ ਪੰਜਾਬ, ਪੰਜਾਬੀਆਂ ਨੂੰ ਸਾਫ਼-ਸੁਥਰਾ ਤੇ ਨਰੋਆ ਵਾਤਾਵਰਨ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਅਚਾਨਕ ਛਾਪੇਮਾਰੀ ਕਰਕੇ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਸੀ.ਬੀ.ਐਸ.ਈ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਪੈਨਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਰਸੀਪਲ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਪਾਸ ਹੋਏ ਹਨ। ਸਕੂਲ ਦਾ ਵਿਦਿਆਰਥੀ ਚਿਰਾਗ਼ 94 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ, ਜਸ਼ਨਪ੍ਰੀਤ ਕੌਰ 938 ਪ੍ਰਤੀਸ਼ਤ ਨੰਬਰ ਲੈ ਕੇ ਦੂਸਰੇ, ਜਪਸਹਿਜਪ੍ਰੀਤ ਸਿੰਘ 926 ਪ੍ਰਤੀਸ਼ਤ ਨੰਬਰ ਲੈ ਕੇ ਤੀਸਰੇ, ਹਰਭਜਨ ਸਿੰਘ 918 ਪ੍ਰਤੀਸ਼ਤ ਨੰਬਰ ਲੈ ਕੇ ਚੌਥੇ ਅਤੇ ਜੈਸਮੀਨ ਕੌਰ 902 ਪ੍ਰਤੀਸ਼ਤ ਨੰਬਰ ਲੈ ਕੇ ਚੌਥੇ ਸਥਾਨ ਤੇ ਰਹੇ ਹਨ। (CBSE Board)
ਸਕੂਲ ਦੇ ਵਿਦਿਆਰਥੀ ਸੁਹਾਨੀ, ਨਵਪ੍ਰੀਤ ਕੌਰ ਅਤੇ ਅੰਸ਼ਪ੍ਰੀਤ ਕੌਰ ਨੇ 89 ਪ੍ਰਤੀਸ਼ਤ, ਅਨਮੋਲਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ 87 ਪ੍ਰਤੀਸ਼ਤ, ਅਲੀਸ਼ਾ ਰਾਣੀ ਨੇ 862 ਪ੍ਰਤੀਸ਼ਤ, ਅਰਸ਼ਦੀਪ ਕੌਰ ਨੇ 86 ਪ੍ਰਤੀਸ਼ਤ, ਵੰਸ਼ ਨੇ 856 ਪ੍ਰਤੀਸ਼ਤ, ਸ਼ਮਿੰਦਰ ਕੌਰ ਨੇ 852 ਪ੍ਰਤੀਸ਼ਤ, ਰੌਜਮ ਅਤੇ ਲਵਰੋਜ਼ ਕੌਰ ਨੇ 85 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹਰਭਜਨ ਸਿੰਘ ਨੇ ਹਿਸਾਬ ਵਿਚੋਂ ਪੂਰੇ 100 ਨੰਬਰ ਪ੍ਰਾਪਤ ਕੀਤੇ ਹਨ। ਵੰਸ਼ ਦਹੂਜਾ ਨੇ ਇੰਗਲਿਸ਼ ਵਿੱਚ 97 ਨੰਬਰ ਹਾਸਿਲ ਕੀਤੇ ਹਨ। ਜਸ਼ਨਪ੍ਰੀਤ ਕੌਰ ਨੇ ਪੰਜਾਬੀ ਵਿੱਚ 98 ਨੰਬਰ, ਜਪਸਹਿਜਪ੍ਰੀਤ ਕੌਰ ਨੇ ਸਾਇੰਸ ਵਿੱਚ 97, ਜੋਬਨਪ੍ਰੀਤ ਕੌਰ ਨੇ ਸਮਾਜਿਕ ਸਿੱਖਿਆ ਵਿੱਚ 96 ਨੰਬਰ ਹਾਸਿਲ ਕੀਤੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ
ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਹੀ ਸੀ.ਬੀ.ਐਸ.ਈ ਬੋਰਡ ਦੇ 10ਵੀਂ ਜਮਾਤ ਦੇ ਨਤੀਜੀਆਂ ਦੇ ਆਉਣ ਤੋਂ ਬਾਅਦ ਜਿਥੇ ਕਿ ਵਿਦਿਆਰਥੀਆਂ ਵਿਚ ਖੁਸ਼ੀ ਪਾਈ ਜਾ ਰਹੀ ਉਥੇ ਹੀ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਚੱਕ ਸੁਹੇਲੇ ਵਾਲਾ ਦੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਰਵਿਲ ਕੰਬੋਜ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਚੱਕ ਜੰਡਵਾਲਾ ਊਰਫ ਮੌਲਵੀਵਾਲਾ ਨੇ ਸਕੂਲ ਵਿੱਚੋਂ ਪਹਿਲਾ ਗ੍ਰੇਡ ਹਾਸਲ ਕਰਕੇ 95 ਫੀਸਦੀ ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਬੇਟਾ ਪ੍ਰੀ ਨਰਸਰੀ ਤੋਂ ਲੈ ਕੇ ਅੱਜ ਤੱਕ ਇਸ ਸਕੂਲ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਪਹਿਲਾ ਕਲਾਸਾਂ ਵਿਚ ਵੀ ਅਰਵਿਲ ਕੰਬੋਜ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਪੁਜੀਸ਼ਨਾਂ ‘ਤੇ ਕਾਬਜ਼ ਰਿਹਾ ਹੈ। ਇਸ ਦੀ ਖੁਸ਼ੀ ਵਿਚ ਅਰਵਿਲ ਕੰਬੋਜ ਦੇ ਮਾਤਾ ਪਿਤਾ ਤੋਂ ਇਲਾਵਾ ਰਿਸਤੇਦਾਰਾਂ ਨੇ ਮੂੰਹ ਮਿੱਠਾ ਕਰਵਾ ਕੇ ਵਧਾਈੇ। ਦਿੱਲੀ ਪਬਲਿਕ ਵਰਲਡ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਸੀ.ਬੀ.ਐਸ ਵੱਲੋਂ ਐਲਾਨੇ ਗਏ ਨਤੀਜੇ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਜਿਸ ਵਿਚ ਅਰਸਦੀਪ , ਸ਼ਿਵਮ , ਪ੍ਰਸ਼ਾਤ, ਪ੍ਰਭਜੋਤ, ਹਰਨਦੀਪ ਕੌਰ ਅਤੇ ਸਾਜੀਆ ਨਿਖੰਜ ਜ਼ਿਨ੍ਹਾਂ ਨੇ 96ਫੀਸਦੀ , 91.4ਫੀਸਦੀ, 90 ਫੀਸਦੀ, 88 ਫੀਸਦੀ, 86.2 ਫੀਸਦੀ ਅਤੇ 85 ਫੀਸਦੀ ਅੰਕ ਕ੍ਰਮਵਾਰ ਪ੍ਰਾਪਤ ਕੀਤੇ । ਇਸ ਮੌਕੇ ਤੇ ਸਕੂਲ ਦੀ ਡਰਾਇਕੈਟਰ ਸ਼੍ਰੀਮਤੀ ਭਗਤੀ ਨਿਤਿਨ ਮਿਸਤਰੀ ਨੇ ਸਮੂਹ ਅਧਿਆਪਕਾਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਦੀ ਕਾਮਨਾਂ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਂਡਮ ਇੰਦੂ ਕੌਲ ਵੀ ਮੌਜ਼ੂਦ ਸਨ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਪੰਜਾਬ ਦਾ ਪਹਿਲਾ ਸੀ ਐਨ ਜੀ ਮਦਰ ਸਟੇਸ਼ਨ ਲੋਕ ਅਰਪਣ ਕੀਤਾ
ਆਈ ਆਰ ਐਮ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ਕੀਤਾ ਮਦਰ ਸਟੇਸ਼ਨ ਪੰਜਾਬ ਦੇ ਹੋਰ ਸੀ ਐਨ ਜੀ ਸਟੇਸ਼ਨਾਂ ਨੂੰ ਕਰੇਗਾ ਗੈਸ ਸਪਲਾਈ | Pollution Control Board
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ | Pollution Control Board
ਮੰਡੀ ਗੋਬਿੰਦਗੜ੍ਹ (ਸੱਚ ਕਹੂੰ ਨਿਊਜ਼)। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸਦੀ ਵਰਤੋਂ ਨਾਲ ਵਾਹਨਾਂ ਵਿੱਚੋਂ ਜਹਿਰੀਲੀਆਂ ਗੈਸਾਂ ਨਹੀਂ ਨਿਕਲਦੀਆਂ ਅਤੇ ਇਹ ਗੈਸ ਪੈਟਰੋਲ ਅਤੇ ਡੀਜ਼ਲ ਨਾਲੋਂ ਕਿਫਾਇਤੀ ਵੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰ: ਕਾਹਨ ਸਿੰਘ ਪੰਨੂ ਨੇ ਆਈ ਆਰ ਐਮ ਐਨਰਜੀ ਪ੍ਰਾਈਵੇਟ ਲਿਮ:ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਦੇ ਪਹਿਲੇ ਸਥਾਪਤ ਕੀਤੇ ਗਏ ਸੀ ਐਨ ਜੀ ਮਦਰ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਉਦਯੋਗਪਤੀਆਂ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਆਖਿਆ ਕਿ ਪਹਿਲੇ ਪੜਾਅ ਵਿੱਚ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਇਹ ਕੁਦਰਤੀ ਗੈਸ ਸਪਲਾਈ ਕਰੇਗੀ। ਉਹਨਾਂ ਦੱਸਿਆ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਦੀਆਂ ਫਰਨਸਾਂ ਤੇ ਰੋਲਿੰਗ ਮਿੱਲਾਂ ਨੂੰ ਵੀ ਸੀ ਐਨ ਜੀ ਗੈਸ ਸਪਲਾਈ ਕਰੇਗੀ ਤਾਂ ਜੋ ਕੋਇਲੇ ਅਤੇ ਹੋਰ ਬਾਲਣ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਇਹ ਕੰਪਨੀ ਘਰਾਂ ਵਿੱਚ ਵੀ ਪਾਈਪ ਲਾਈਨ ਰਾਹੀਂ ਰਸੋਈ ਗੈਸ ਸਪਲਾਈ ਕਰੇਗੀ। ਸ੍ਰ: ਪੰਨੂ ਨੇ ਕਿਹਾ ਕਿ ਜਿੱਥੇ ਕਾਰਾਂ, ਸਕੂਲ ਬੱਸਾਂ ਤੇ ਤਿੰਨ ਪਹੀਆ ਵਾਹਨਾਂ ਵਿੱਚ ਸੀ ਐਨ ਜੀ ਦੀ ਆਸਾਨੀ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਉੱਥੇ ਹੀ ਪੁਰਾਣੇ ਆਟੋ ਵਿੱਚ ਸੀ ਐਨ ਜੀ ਕਿੱਟ ਲਗਵਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਸਮੇਤ ਬਦਲੇ ਚਾਰ ਸੂਬਿਆਂ ਦੇ ਪ੍ਰਧਾਨ
ਉਹਨਾਂ ਆਖਿਆ ਕਿ ਡੀਜਲ ਤੇ ਚਲਣ ਵਾਲੇ ਤਿੰਨ ਪਹੀਆ ਵਾਹਨਾਂ ਦੇ ਮਾਲਕਾਂ ਨੂੰ ਆਪਣੇ ਵਾਹਨ ਸੀ ਐਨ ਜੀ ਗੈਸ ਤੇ ਚਲਾਉਣ ਲਈ ਪ੍ਰੇਰਤ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਹਨਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜਿੱਥੇ ਜੰਗਲਾਤ ਵਿਭਾਗ ਆਪਣੇ ਪੱਧਰ ਤੇ ਵੱਧ ਤੋਂ ਵੱਧ ਦਰਖੱਤ ਲਗਾਉਣ ਲਈ ਮੁਹਿੰਮ ਚਲਾ ਰਿਹਾ ਹੈ ਉੱਥੇ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਕਰਨ ਲਈ ਉਦਯੋਗਪਤੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਜੁਲਾਈ ਮਹੀਨੇ ਤੋਂ ਦਰਖੱਤ ਲਗਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਕੰਮ ਲਈ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਤੋਂ ਵਿਸ਼ੇਸ਼ ਯੋਜਨਾ ਤਿਆਰ ਕਰਵਾਈ ਜਾਵੇਗੀ।
ਚੇਅਰਮੈਨ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਾਰੀਆਂ ਉਦਯੋਗਿਕ ਇਕਾਈਆਂ, ਪੈਟਰੋਲ ਪੰਪ, ਭਾਰ ਤੋਲਣ ਵਾਲੇ ਕੰਢੇ ਅਤੇ ਟਰੱਕ ਸਟੈਂਡ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਮਿੱਟੀ ਘੱਟੇ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਮੁੱਖ ਵਾਤਾਵਰਣ ਇੰਜਨੀਅਰ ਸ਼੍ਰੀ ਕਰੁਨੇਸ਼ ਗਰਗ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਗੈਸ ਦਾ ਵਿਸ਼ੇਸ਼ ਯੋਗਦਾਨ ਹੋਵੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਵਿਖੇ ਤਿੰਨ, ਜਲੰਧਰ ਵਿਖੇ ਤਿੰਨ, ਅੰਮ੍ਰਿਤਸਰ ਵਿਖੇ ਚਾਰ ਅਤੇ ਮੋਹਾਲੀ ਵਿਖੇ ਪੰਜ ਸੀ ਐਨ ਜੀ ਗੈਸ ਸਟੇਸ਼ਨ ਸਥਾਪਤ ਕੀਤੇ ਜਾ ਚੁੱਕੇ ਹਨ। ਉਹਨਾਂ ਹੋਰ ਦੱਸਿਆ ਕਿ ਸਾਰੇ ਵਾਹਨ ਚਾਲਕਾਂ ਨੂੰ ਆਈ ਐਸ ਆਈ ਮਾਰਕ ਦੀਆਂ ਹੀ ਗੈਸ ਕਿੱਟਾਂ ਲਗਵਾਉਣੀਆਂ ਚਾਹੀਦੀਆਂ ਹੈੇ।
ਬਿਜਲੀ ਬੋਰਡ ਦਾ ਜੇ.ਈ. ਰਿਸ਼ਵਤ ਲੈਂਦਾ ਕਾਬੂ
ਮਾਮਲਾ ਖੇਤਾਂ ਵਿਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਤੇ ਤਾਰਾਂ ਚੋਰੀ ਕਰਨ ਦਾ | Electricity Board
ਮੋਗਾ, (ਲਖਵੀਰ ਸਿੰਘ)। ਅੱਜ ਮੋਗਾ ਦੀ ਵੀਜੀਲੈਂਸ ਟੀਮ ਵੱਲੋਂ ਬਿਜਲੀ ਬੋਰਡ ਦੇ ਜੇ.ਈ. ਜਸਵੰਤ ਸਿੰਘ ਨੂੰ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ। ਜਾਣਕਾਰੀ ਦਿੰਦਿਆ ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਕੋਰੋਟਾਣਾ ਦੇ ਗੁਰਮੇਲ ਸਿੰਘ ਦੇ ਖੇਤਾਂ ਵਿੱਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਅਤੇ ਤਾਰਾਂ ਚੋਰੀ ਹੋ ਗਈਆਂ ਸਨ। ਜਿਸ ਦੀ ਸ਼ਿਕਾਈਤ ਗੁਰਮੇਲ ਸਿੰਘ ਨੇ ਪਿੰਡ ਵਿੱਚ ਬਣੇ ਸ਼ਿਕਾਇਤ ਕੇਂਦਰ ਵਿੱਚ ਦਿੱਤੀ। (Electricity Board)
ਉਥੋਂ ਦੇ ਜੇ.ਈ. ਨੂੰ ਜਦ ਪੱਤਾ ਲੱਗਾ ਤਾਂ ਉਸਨੇ ਉਹਨਾਂ ਨੂੰ ਮੋਗਾ ਦੇ ਬਿਜਲੀ ਘਰ ਦੇ ਐਸ.ਡੀ.ਓ. ਨੂੰ ਮਿਲਣ ਲਈ ਕਿਹਾ, ਪਰ ਐ.ਡੀ.ਓ. ਨੇ ਉਹਨਾਂ ਨੂੰ ਸਬੰਧਤ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਜਦ ਉਹ ਜੇ.ਈ. ਜਸਵੰਤ ਸਿੰਘ ਨੂੰ ਮਿਲਿਆ ਤੇ ਜਸਵੰਤ ਸਿੰਘ ਨੇ ਗੁਰਮੇਲ ਸਿੰਘ ਤੋਂ ਛੇ ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਮੌਕੇ ਤੋਂ ਜੇ.ਈ. ਉਹਨਾਂ ਪਾਸੋਂ 21 ਮਈ ਨੂੰ ਦੋ ਹਜ਼ਾਰ ਰੁਪਏ ਲੈ ਗਿਆ ਅਤੇ ਬਾਕੀ ਦੀ ਰਕਮ 23 ਮਈ ਦੇਣੀ ਨਿਸ਼ਚਿਤ ਹੋਈ। (Electricity Board)
ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਨਹੀਂ ਦੇਣਾ ਚੁਹੰਦਾ ਸੀ, ਜਿਸ ਤੇ ਉਸ ਨੇ ਅੱਜ ਸਵੇਰੇ ਵਿਜੀਲੈਂਸ ਦਫ਼ਤਰ ਆ ਕੇ ਸਾਰੀ ਜਾਣਕਾਰੀ ਸਾਨੂੰ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਸਰਕਾਰੀ ਗਵਾਹ ਵਜੋਂ ਵੈਟਨਰੀ ਡਾਕਟਰ ਕੇਸ਼ਵਿੰਦਰ ਅਤੇ ਅਮਨਦੀਪ ਸਿੰਘ ਨੂੰ ਗੁਰਮੇਲ ਸਿੰਘ ਤੇ ਕੁਝ ਮੁਲਾਜ਼ਮਾਂ ਨਾਲ ਜੇ.ਈ. ਨੂੰ ਪੈਸੇ ਦੇਣ ਲਈ ਭੇਜਿਆ ਗਿਆ ਜਦ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਦੇਣ ਲੱਗਾ ਤਾਂ ਮੌਕੇ ਤੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਦੋਸ਼ੀ ਪਾਸੋਂ ਮੌਕੇ ਤੋਂ ਪੰਜ-ਪੰਜ ਸੋ ਦੇ ਚਾਰ ਨੋਟ ਬਰਾਮਦ ਹੋਏ। ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਸਰਕਾਰ ਵੱਲੋਂ ਐਸਐਸ ਬੋਰਡ ਭੰਗ
ਅਸਤੀਫ਼ਾ ਨਹੀਂ ਦੇ ਰਹੇ ਸਨ ਅਕਾਲੀ ਚੇਅਰਮੈਨ ਤੇ ਮੈਂਬਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ (ਪੀ.ਐਸ.ਐਸ.ਬੀ.) ਨੂੰ ਹੀ ਭੰਗ ਕਰ ਦਿੱਤਾ ਗਿਆ ਹੈ। ਅਮਰਿੰਦਰ ਸਰਕਾਰ ਵੱਲੋਂ ਕਈ ਵਾਰ ਪੀ.ਐਸ.ਐਸ.ਬੀ. ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਅਕਾਲੀ ਸਰਕਾਰ ਸਮੇਂ ਲੱਗੇ ਚੇਅਰਮੈਨ ਅਤੇ ਮੈਂਬਰਾਂ ਨੇ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਸਰਕਾਰ ਨੂੰ ਇਹ ਫੈਸਲਾ ਕਰਨਾ ਪਿਆ। ਸਰਕਾਰ ਵੱਲੋਂ ਬੋਰਡ ਭੰਗ ਕਰਨ ਦੇ ਆਦੇਸ਼ ਦੇ ਬਾਅਦ ਹੁਣ ਇਨ੍ਹਾਂ ਮੈਂਬਰਾਂ ਅਤੇ ਚੇਅਰਮੈਨ ਨੂੰ ਇੱਕ ਮਹੀਨੇ ਦੀ ਤਨਖ਼ਾਹ ਦਿੱਤੀ ਜਾਵੇਗੀ, ਜਿਹੜਾ ਕਿ ਨਿਯਮਾਂ ਅਧੀਨ ਹੀ ਹੈ।
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਵੱਲੋਂ ਬੋਰਡ ਦੇ ਚੇਅਰਮੈਨ ਦੇ ਅਹੁਦੇ ‘ਤੇ ਗੁਰਮੀਤ ਸਿੰਘ ਦਾਦੂਵਾਲ ਸਣੇ ਕੁਲ 10 ਮੈਂਬਰਾਂ ਨੂੰ ਲਗਾਇਆ ਗਿਆ ਸੀ। ਇਹ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਵੱਲੋਂ ਨਾਇਬ ਤਹਿਸੀਲਦਾਰ, ਜੇ.ਈ., ਇੰਸਪੈਕਟਰ ਸਿਵਲ ਅਤੇ ਕਲਰਕਾਂ ਸਣੇ ਕਈ ਵਿਭਾਗਾਂ ਦੀਆਂ ਗ੍ਰੇਡ 2 ਤੋਂ ਹੇਠਲੀਆਂ ਅਸਾਮੀਆਂ ਨੂੰ ਭਰਤੀ ਕੀਤਾ ਜਾਂਦਾ ਹੈ। ਇਹ ਭਰਤੀ ਬੋਰਡ ਪੰਜਾਬ ਦੇ ਸਭ ਤੋਂ ਵੱਡੇ ਬੋਰਡਾਂ ਵਿੱਚੋਂ ਇੱਕ ਬੋਰਡ ਹੈ। ਇਸ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਟਰਮ 2019 ਵਿੱਚ ਖਤਮ ਹੋਣ ਵਾਲੀ ਸੀ ਪਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਾਰੀਆਂ ਨੂੰ ਆਪਣਾ ਆਪਣਾ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਵੱਲੋਂ ਅਸਤੀਫ਼ਾ ਦੇਣ ਦੀ ਥਾਂ ‘ਤੇ ਆਪਣੇ ਪੱਧਰ ‘ਤੇ ਬੋਰਡ ਦਾ ਕੰਮ ਜਾਰੀ ਰੱਖਿਆ ਅਤੇ ਇਸ ਦਰਮਿਆਨ ਕਈ ਤਰ੍ਹਾਂ ਦੀ ਭਰਤੀ ਵੀ ਕੀਤੀ ਗਈ।
ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਸ ਬੋਰਡ ਨੂੰ ਹੀ ਭੰਗ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਮਿਆਦ ਆਪਣੇ ਆਪ ਖ਼ਤਮ ਹੋ ਗਈ ਹੈ ਹਾਲਾਂਕਿ ਨਿਯਮਾਂ ਅਨੁਸਾਰ ਇਨ੍ਹਾਂ ਸਾਰੇ ਮੈਂਬਰਾਂ ਅਤੇ ਚੇਅਰਮੈਨ ਨੂੰ ਇੱਕ ਮਹੀਨੇ ਦੀ ਤਨਖ਼ਾਹ ਮਿਲੇਗੀ, ਇਸ ਨਾਲ ਹੀ ਹੁਣ ਤੋਂ ਬਾਅਦ ਕੋਈ ਵੀ ਫੈਸਲਾ ਲਾਗੂ ਨਹੀਂ ਹੋਵੇਗਾ ਅਤੇ ਜਿਹੜੀ ਵੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਉਹ ਰੁਕ ਜਾਵੇਗੀ।
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਦੇ ਹਸਪਤਾਲਾਂ ਦੀ ਅਚਨਚੇਤੀ ਚੈਕਿੰਗ
ਪ੍ਰਦੂਸ਼ਣ ਫੈਲਾ ਰਹੇ 33 ਹਸਪਤਾਲ ਬੋਰਡ ਦੇ ਸ਼ਿਕੰਜੇ ‘ਚ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਸੂਬੇ ਵਿਚ ਹਰ ਤਰਾਂ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਵੱਖ ਵੱਖ ਟੀਮਾਂ ਵਲੋਂ ਪਿਛਲੇ ਤਿੰਨ ਦਿਨਾਂ ਵਿਚ ਸੂਬੇ ਭਰ ਵਿਚ 100 ਹਸਪਤਾਲਾਂ ਦੀ  ਅਚਨਚੇਤੀ ਜਾਂਚ ਕੀਤੀ ਗਈ ਇਸ ਦੌਰਾਨ 33 ਅਜਿਹੇ ਹਸਪਤਾਲਾਂ ਦੀ ਸ਼ਨਾਖ਼ਤ ਹੋਈ ਹੈ ਜਿਹੜੇ ਬਾਇਓ ਮੈਡੀਕਲ ਕਚਰੇ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਖਤਰਨਾਕ ਪ੍ਰਦੂਸ਼ਣ ਫੈਲਾ ਰਹੇ ਸਨ। ਇਹਨਾਂ ਹਸਪਤਾਲਾਂ ਵਿਰੁੱਧ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂ ਨੇ ਕਿਹਾ ਹੈ ਕਿ ਬਾਇਓ ਮੈਡੀਕਲ ਕਚਰੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਲੱਗਣ ਦਾ ਖਤਰਾ ਹੂੰਦਾ ਹੈ। ਉਹਨਾਂ ਸਮੁੱਚੇ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਬਾਇਓ ਮੈਡੀਕਲ ਕਚਰੇ ਦੇ ਨਿਪਟਾਰੇ ਲਈ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਉਹਨਾਂ ਬੋਰਡ ਦੇ ਇੰਜੀਨਿਅਰਾਂ ਨੂੰ ਵੀ ਹਸਪਤਾਲਾਂ ਉੱਤੇ ਬਾਜ਼ ਅੱਖ ਰੱਖਣ ਦੀਆਂ ਸਖ਼ਤ ਹਦਾਇਤ ਕੀਤੀ ਤਾਂ ਜੋ ਸਾਰੇ ਹਸਪਤਾਲ ਇਸ ਕਚਰੇ ਦਾ ਯੋਗ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ। ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ ਨੇ ਇਸ ਦੇ ਨਿਪਟਾਰੇ ਲਈ ਸਾਰੇ ਹਸਪਤਾਲਾਂ ਨੂੰ ਵਿਸਥਾਰ ਵਿੱਚ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਭੇਜੇ ਹੋਏ ਹਨ।
ਉਹਨਾਂ ਦਸਿਆ ਕਿ ਬੋਰਡ ਨੇ ਇਹ ਕਚਰਾ ਇਕੱਠਾ ਕਰਕੇ ਇਸ ਨੂੰ ਸੁਰੱਖਿਅਤ ਢੰਗ ਨਾਲ ਬਿਲੇ ਲਾਉਣ ਲਈ ਮਾਹਰ ਏਜੰਸੀਆਂ ਨੂੰ ਪ੍ਰਮਾਣਿਤ ਕੀਤਾ ਹੋਇਆ ਹੈ ਜਿਹੜੀਆਂ ਜੀ.ਪੀ.ਐੱਸ. ਸਿਸਟਮ ਵਾਲੀਆਂ ਵਿਸ਼ੇਸ਼ ਗੱਡੀਆਂ ਰਾਹੀਂ ਪੰਜਾਬ ਭਰ ਵਿਚੋਂ ਹਰ ਰੋਜ਼ ਤਕਰੀਬਨ 14 ਟਨ ਅਜਿਹਾ ਕਚਰਾ ਇਕੱਠਾ ਕਰ ਕੇ ਉਸ ਸੁਰੱਖਿਅਤ ਢੰਗ ਨਾਲ ਬਿਲੇ ਲਾਉਂਦੀਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਸਮੇਤ 10000 ਦੇ ਕਰੀਬ ਹਸਪਤਾਲ ਹਨ।
ਪੰਨੂੰ ਦੇ ਅਹੁਦਾ ਸੰਭਾਲਣ ਤੋਂ ਬਾਅਦ ਬੋਰਡ ਦੇ ਕੰਮਾਂ ‘ਚ ਆਈ ਤੇਜੀ
ਸੀਨੀਅਰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਵੱਲੋਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੋਰਡ ਅਧਿਕਾਰੀਆਂ ਨੇ ਤੇਜੀ ਫੜ੍ਹੀ ਹੈ। ਜਿਸਦੇ ਨਤੀਜੇ ਵਜੋਂ ਹੀ ਤਿੰਨ ਦਿਨਾਂ ਵਿੱਚ ਇਨ੍ਹਾਂ ਹਸਪਤਾਲਾਂ ‘ਚ ਚੈਕਿੰਗ ਕਰਕੇ ਸ਼ਿਕੰਜੇ ‘ਚ ਲਿਆਂਦਾ ਗਿਆ ਹੈ। ਉਂਝ ਸ੍ਰੀ. ਕਾਹਨ ਸਿੰਘ ਪੰਨੂੰ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਵਿਭਾਗ ਅੰਦਰ ਕੰਮ ਕਾਜ ਬਿਲਕੁਲ ਠੰਡਾ ਚੱਲ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।