Patient - Sach Kahoon Punjabi
Government Hospital Punjab: ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ’ਚੋਂ ਮਿਲਣ, ਅਧਿਕਾਰੀਆਂ ਨੂੰ ਚਾਡ਼੍ਹੇ ਆਦੇਸ਼
ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਦਿੱਤੀਆਂ ਜਾਣ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ | Government Hospital Punjab
Government Hospital Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸੂਬਾ ਪੱਧਰੀ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ.ਦਵਿੰਦਰਜੀਤ ਕੌਰ ਨੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਿਹਤ ਕੇਂਦਰਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਉਪਲੱਬਧ ਕਰਵਾਈਆਂ ਜਾਣ।
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਹੋਈ ਵਰਚੁਅਲ ਮੀਟਿੰਗ ਦੌਰਾਨ ਉਚ ਅਧਿਕਾਰੀਆਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਮਰੀਜ਼ ਨੂੰ ਦਵਾਈ ਬਾਹਰੋਂ ਨਾ ਲਿਖੀ ਜਾਵੇ ਅਤੇ ਉਸਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਵਿੱਚੋਂ ਹੀ ਮੁਫਤ ਉਪਲੱਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੇ ਲੋੜੀਦੇ ਸਾਰੇ ਲਬਾਰਟਰੀ ਟੈਸਟ ਵੀ ਹਸਪਤਾਲਾਂ ਦੇ ਅੰਦਰੋਂ ਹੀ ਕਰਵਾਏ ਜਾਣ। Government Hospital Punjab
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨਾਲ਼ ਚੰਗਾ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਇਲਾਜ ਇਮਾਨਦਾਰੀ, ਤਨਦੇਹੀ ਨਾਲ ਕੀਤਾ ਜਾਵੇ । ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਆਪੋ ਆਪਣੀ ਸਿਹਤ ਸੰਸਥਾ ਦੀਆਂ ਈ.ਡੀ.ਐਲ ਅਤੇ ਨਾਨ ਈ.ਡੀ.ਐਲ ਦਵਾਈਆਂ ਦੀਆਂ ਲਿਸਟਾਂ ਤੁਰੰਤ ਭੇਜਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਦਵਾਈ ਖਤਮ ਹੋਣ ਤੋਂ ਪਹਿਲਾਂ ਹੀ ਉਹ ਵੇਅਰ ਹਾਊਸ ਅਤੇ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਕਰਕੇ ਇਸ ਦਾ ਅਗਾਉਂ ਵਿੱਚ ਪ੍ਰਬੰਧ ਕਰਨਾ ਯਕੀਨੀ ਬਣਾਉਣ।
ਸੂਬਾ ਤੇ ਜ਼ਿਲ੍ਹਾ ਪੱਧਰ ’ਤੇ ਸਟੋਰਾਂ ’ਚ ਦਵਾਈਆਂ ਦੀ ਕੋਈ ਘਾਟ ਨਹੀਂ
ਉਹਨਾਂ ਕਿਹਾ ਕਿ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਸਟੋਰਾਂ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਇਸ ਕਰਕੇ ਹੇਠਲੇ ਪੱਧਰ ’ਤੇ ਵੀ ਉਚਿਤ ਮਾਤਰਾ ਵਿੱਚ ਦਵਾਈਆਂ ਦਾ ਸਟਾਕ ਰੱਖਣਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਮੂਹ ਐਸਐਮਓ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਕਲੀਨਿਕਾਂ ਸਮੇਤ ਸਾਰੇ ਸਿਹਤ ਕੇਂਦਰਾਂ ਵਿੱਚ ਆਈਪੀਐਚਐਸ ਦੇ ਮਾਪਦੰਡ ਅਨੁਸਾਰ ਸਾਰੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣੀਆਂ ਯਕੀਨੀ ਬਣਾਉਣ। ਉਹਨਾਂ ਸਮੂਹ ਸਿਹਤ ਸੰਸਥਾਵਾਂ ਦੀਆਂ ਮਹੀਨਾਵਾਰੀ ਰਿਪੋਰਟਾਂ ਤੁਰੰਤ ਜਿਲ੍ਹਾ ਪੱਧਰ ’ਤੇ ਭੇਜਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਰਿਤਾ ,ਸੀਨੀਅਰ ਮੈਡੀਕਲ ਅਫਸਰ ਡਾਕਟਰ ਕੀਡੀ ਸਿੰਘ, ਫਾਰਮੇਸੀ ਅਫਸਰ ਸੰਦੀਪ ਸਿੰਘ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗਗਨ ਥੰਮਨ ਆਦਿ ਹਾਜ਼ਰ ਸਨ।
ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ’ਚ ਕੀਤੀ ਆਰਥਿਕ ਸਹਾਇਤਾ
(ਮਨੋਜ) ਮਲੋਟ। ਜਿੱਥੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰ ਰਹੀ ਹੈ, ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵੀ ਮਾਨਵਤਾ ਦੀ ਸੇਵਾ ਵਿੱਚ ਪਿੱਛੇ ਨਹੀਂ ਹੈ, ਸਗੋਂ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ-ਰਾਤ ਲੱਗੀ ਹੋਈ ਹੈ ਅਤੇ ਦੂਜਿਆਂ ਦੇ ਦੁੱਖ-ਦਰਦ ਨੂੰ ਆਪਣਾ ਸਮਝਦੇ ਹੋਏ ਮਲੋਟ ਦੇ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ਵਿੱਚ ਆਰਥਿਕ ਸਹਾਇਤਾ ਕਰਕੇ ਉਸਦਾ ਇਲਾਜ ਕਰਵਾਇਆ। Malout News
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਨੀਲ ਕੁਮਾਰ ਇੰਸਾਂ ਅਤੇ 15 ਮੈਂਬਰ ਸਵੀਟੀ ਇੰਸਾਂ ਨੇ ਦੱਸਿਆ ਕਿ ਇੰਦਰਾ ਦੇਵੀ ਪਤਨੀ ਓਮ ਪ੍ਰਕਾਸ਼ ਨਿਵਾਸੀ ਮਹਾਂਵੀਰ ਨਗਰ ਮਲੋਟ ਦੀ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਹੋਣਾ ਸੀ ਅਤੇ ਪਰਿਵਾਰ ਅਪ੍ਰੇਸ਼ਨ ਕਰਵਾਉਣ ਵਿੱਚ ਅਸਮਰੱਥ ਸੀ ਤਾਂ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਸਦਾ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਵਾ ਕੇ ਅਸਲੀ ਮਾਨਵਤਾ ਦਾ ਫਰਜ਼ ਅਦਾ ਕੀਤਾ। Malout News
ਇਹ ਵੀ ਪੜ੍ਹੋ: ਮਾਤਾ ਬਦਾਮੀ ਦੇਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
ਜ਼ਿੰਮੇਵਾਰਾਂ ਨੇ ਦੱਸਿਆ ਕਿ ਉਕਤ ਔਰਤ ਦੇ ਇਲਾਜ ’ਤੇ 20 ਹਜ਼ਾਰ ਤੋਂ ਜ਼ਿਆਦਾ ਖਰਚ ਆਇਆ। ਇਸ ਮੌਕੇ 15 ਮੈਂਬਰ ਨਰੇਸ਼ ਮਿਗਲਾਣੀ ਇੰਸਾਂ, ਸੁਨੀਲ ਵਧਵਾ ਇੰਸਾਂ, ਸੱਤਪਾਲ ਇੰਸਾਂ, ਵਿਨੋਦ ਇੰਸਾਂ, ਅਜੈ ਮੰਗਲਾ ਇੰਸਾਂ, ਅਵੀ ਮੰਗਲਾ ਇੰਸਾਂ, ਪ੍ਰਵੀਨ ਇੰਸਾਂ, ਦਰਸ਼ਨਾਂ ਇੰਸਾਂ, ਬਾਲਾ ਇੰਸਾਂ, ਅਨੁਰਾਧਾ ਇੰਸਾਂ, ਅਨੀਤਾ ਇੰਸਾਂ ਅਤੇ ਵੀਨਾ ਇੰਸਾਂ ਤੋਂ ਇਲਾਵਾ ਜੋਨ 4 ਦੇ 15 ਮੈਂਬਰ ਡਾ. ਜੈਪਾਲ ਇੰਸਾਂ ਮੌਜ਼ੂਦ ਸਨ।
ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ ਹੀ ਸੁੱਤੇ ਪਏ ਰਹਿੰਦੇ ਹਨ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦੇ ਹਨ। ਰਜਿੰਦਰਾ ਹਸਪਤਾਲ ਅੰਦਰ ਪਹਿਲਾਂ ਚੂਹਿਆਂ ਦਾ ਵੀ ਬੋਲਬਾਲਾ ਸੀ, ਪਰ ਚੂਹਿਆਂ ਦੀ ਦਵਾਈ ਪਾਉਣ ਤੋਂ ਬਾਅਦ ਇੱਥੇ ਇਨ੍ਹਾਂ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ। ਇੱਥੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।
ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੀ ਥਾਂ ਖਾਮੀਆਂ ਲਈ ਜ਼ਿਆਦਾ ਚਰਚਾ ‘ਚ ਰਿਹਾ ਹੈ, ਪਰ ਹੁਣ ਇੱਥੇ ਹਾਲਾਤ ਕੁਝ ਬਦਲਣ ਲੱਗੇ ਹਨ। ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਹਨ, ਜੋ ਕਿ ਮਰੀਜ਼ਾਂ ਲਈ ਚੰਗੀ ਗੱਲ ਹੈ। ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਇੱਥੇ ਅਵਾਰਾ ਕੁੱਤੇ ਬਹੁ ਗਿਣਤੀ ਵਿੱਚ ਘੁੰਮ ਰਹੇ ਸਨ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਕਿ ਇਹ ਕੁੱਤੇ ਹਸਪਤਾਲ ਦੇ ਅੰਦਰ ਵਾਰਡਾਂ ਵਿੱਚ ਵੀ ਆਰਾਮ ਫਰਮਾ ਰਹੇ ਸਨ। ਸਿਟੀ ਸਕੈਂਨ ਵਾਲੇ ਵਾਰਡ ਅੰਦਰ ਕੁੱਤਿਆਂ ਦਾ ਵਾਸਾ ਦੇਖਿਆ ਗਿਆ ਅਤੇ ਇਹ ਕੁੱਤੇ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ ‘ਤੇ ਨੇੜੇ ਹੀ ਬੇਖੋਫ਼ ਸੁੱਤੇ ਪਏ ਸਨ ਤੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੈਠੇ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਵਰਾਡਿਆਂ ਅਤੇ ਮਰੀਜ਼ਾਂ ਦੇ ਆਉਣ ਜਾਣ ਵਾਲੀਆਂ ਥਾਵਾਂ ਉੱਪਰ ਵੀ ਕੁੱਤਿਆਂ ਦਾ ਬੋਲਬਾਲਾ ਦੇਖਿਆ ਗਿਆ। ਹਸਪਤਾਲ ਦੇ ਗ੍ਰਾÀੂਂਡ ਜਾਂ ਖੁੱਲੀਆਂ ਥਾਵਾਂ ‘ਤੇ ਕੁੱਤਿਆਂ ਦੀ ਡਾਰਾਂ ਹੀ ਫਿਰਦੀਆਂ ਦੇਖੀਆਂ ਗਈਆਂ। ਹਸਪਤਾਲ ਦਾ ਸਬੰਧਿਤ ਪ੍ਰਸ਼ਾਸਨ ਤਾ ਭਾਵੇਂ ਇਨ੍ਹਾਂ ਕੁੱਤਿਆਂ ਤੋਂ ਅੱਖਾਂ ਹੀ ਮੀਚੀ ਬੈਠਾ ਹੈ, ਪਰ ਕੁੱਤਿਆਂ ਨੂੰ ਫੜਨ ਵਾਲੇ ਨਗਰ ਨਿਗਮ ਦੇ ਮੁਲਾਜ਼ਮ ਵੀ ਕੋਈ ਧਿਆਨ ਨਹੀਂ ਦੇ ਰਹੇ। ਇੱਕ ਮਰੀਜ ਨਾਲ ਪੁੱਜੇ ਮੈਂਬਰ ਨੇ ਕਿਹਾ ਕਿ ਕੁੱਤਿਆਂ ਨੂੰ ਬਾਹਰ ਕੱਢਣ ਦੀ ਇੱਥੇ ਕੋਈ ਖੇਚਲ ਨਹੀਂ ਕਰਦਾ ਅਤੇ ਇਹ ਹਸਪਤਾਲ ਅੰਦਰ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੇ ਤਾਂ ਜੀਅ ਪਏ ਹੋਏ ਹਨ ਜੋ ਕਿ ਅੰਦਰ ਹੀ ਬੈਠਾ ਰਹਿੰਦਾ ਹੈ। ਉਨ੍ਹਾਂ ਤੋਖਲਾ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਕਿਸੇ ਕੁੱਤੇ ਨੇ ਚਾਣਚੱਕ ਕੱਟ ਲਿਆ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਘੁੰਮ ਰਹੇ ਕੁੱਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ਼ ਦੀ ਥਾਂ ਬਿਮਾਰੀਆਂ ਦਾ ਹੀ ਸੱਦਾ ਦੇ ਰਹੇ ਹਨ। ਹਸਪਤਾਲ ਅੰਦਰ ਆਏ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਥੇ ਘੁੰਮ ਰਹੇ ਕੁੱਤਿਆਂ ਦਾ ਬੰਦੋਬਸਤ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ ਬਲਾਕ ਨੇ ਕੀਤਾ 42 ਯੂਨਿਟ ਖੂਨ ਦਾਨ, ਮਰੀਜ਼ਾ ਨੂੰ ਦਿੱਤਾ ਜੀਵਨ ਦਾਨ
ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਕੀਤਾ ਜਾਂਦਾ ਹੈ ਖੂਨ ਦਾਨ
ਚੰਡੀਗੜ੍ਹ, ਅਸ਼ਵਨੀ ਚਾਵਲਾ
ਚੰਡੀਗੜ ਬਲਾਕ ਵਲੋਂ ਬੀਤੇ ਇੱਕ ਮਹੀਨੇ ਵਿੱਚ 42 ਯੂਨਿਟ ਤੋਂ ਜਿਆਦਾ ਖੂਨ ਦਾਨ ਕੀਤਾ ਜਾ ਚੁੱਕਾ ਹੈ। ਬਲਾਕ ਵਲੋਂ ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਉਨਾਂ ਮਰੀਜ਼ਾ ਨੂੰ ਖੂਨ ਦਿੱਤਾ ਜਾਂਦਾ ਹੈ, ਜਿਹੜੇ ਕਿ ਜਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਖੂਨ ਦੀ ਘਾਟ ਦੇ ਕਾਰਨ ਜੂਝ ਰਹੇ ਸਨ ਜਾਂ ਫਿਰ ਖੂਨ ਘੱਟ ਹੋਣ ਦੇ ਕਾਰਨ ਅਪਰੇਸ਼ਨ ਤੋਂ ਵਾਂਝੇ ਹੋ ਰਹੇ ਹਨ। ਇਨਾਂ ਜ਼ਰੂਰਤਮੰਦਾਂ ਲਈ ਡੇਰਾ ਸੱਦਾ ਸੌਦਾ ਦੇ ਪ੍ਰੇਮੀ ਇੱਕ ਫਰੀਸਤੇ ਵਾਂਗ ਕੰਮ ਕਰਦੇ ਹੋਏ ਹਰ ਦਿਨ ਖੂਨ ਦਾਨ ਕਰਨ ਵਿੱਚ ਲਗੇ ਹੋਏ ਹਨ।
ਚੰਡੀਗੜ ਬਲਾਕ ਵਲੋਂ ਖੂਨ ਦਾਨ ਦੀ ਜਿੰਮੇਵਾਰੀ ਸੰਭਾਲ ਰਹੇ ਰਾਜੇਸ ਇੰਸਾ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾ ਤੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਦਿਖਾਏ ਗਏ ਮਾਰਗ ‘ਤੇ ਚਲਦੇ ਹੋਏ ਪ੍ਰੇਮੀ ਖੂਨ ਦਾਨ ਕਰਨ ਵਿੱਚ ਲਗੇ ਹੋਏ ਹਨ। ਉਨਾਂ ਦੱਸਿਆ ਕਿ ਪ੍ਰੇਮੀਆ ਦੇ ਨਾਲ ਹੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈਆ ਭੈਣਾਂ ਵੀ ਵੱਧ ਚੜ ਕੇ ਖੂਨ ਦਾਨ ਕਰ ਰਹੀਆਂ ਹਨ।
ਰਾਜੇਸ਼ ਇੰਸਾਂ ਰਾਜੂ ਨੇ ਦੱਸਿਆ ਕਿ ਪਿਛਲੇ ਮਹੀਨੇ ਮਾਰਚ ਵਿੱਚ ਲਗਭਗ 42 ਯੂਨਿਟ ਖੂਨ ਦਾਨ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 7 ਪਲੈਟਲੈਟਸ ਦਾਨੀ ਵੀ ਹਨ। ਉਨਾਂ ਦੱਸਿਆ ਕਿ ਆਮ ਤੌਰ ‘ਤੇ ਗਰਮੀਆਂ ਵਿੱਚ ਖੂਨ ਦੀ ਮੰਗ ਜਿਆਦਾ ਰਹਿੰਦੀ ਹੈ, ਕਿਉਂਕਿ ਇਨਾਂ ਦਿਨਾਂ ਵਿੱਚ ਵਿਅਕਤੀ ਜਿਆਦਾ ਖੁਰਾਕ ਨਹੀਂ ਲੈਂਦੇ ਹੋਏ ਖੁਦ ਨੂੰ ਹੀ ਕਮਜ਼ੋਰ ਮਹਿਸੂਸ ਕਰਦਾ ਹੈ ਅਤੇ ਜਿਆਦਾ ਲੋਕ  ਇਸੇ ਕਰਕੇ ਖੂਨ ਦਾਨ ਗਰਮੀਆਂ ਵਿੱਚ ਘੱਟ ਕਰਦੇ ਹਨ ਪਰ ਡੇਰਾ ਪ੍ਰੇਮੀ ਇਸ ਪਾਸੇ ਵੀ ਸਭ ਤੋਂ ਅੱਗੇ ਹਨ। ਉਨਾਂ ਦੱਸਿਆ ਕਿ ਗਰਮੀਆਂ ਵਿੱਚ ਵੀ ਡੇਰਾ ਪ੍ਰੇਮੀਆ ਵਲੋਂ ਵੱਧ ਤੋਂ ਵੱਧ ਖੂਨ ਦਾਨ ਕਰਦੇ ਹੋਏ ਜ਼ਰੂਰਤਮੰਦਾਂ ਦੀ ਸਿਹਤ ਸੰਭਾਲ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪਿਛਲੇ ਮਹੀਨੇ ਵਿੱਚ ਪੀਜੀਆਈ ਚੰਡੀਗੜ, ਫੋਰਟਿਸ ਹਸਪਤਾਲ ਮੁਹਾਲੀ, ਮੈਕਸ ਹਸਪਤਾਲ ਮੁਹਾਲੀ, ਸੈਕਟਰ 32 ਸਰਕਾਰੀ ਹਸਪਤਾਲ ਚੰਡੀਗੜ, ਆਈ.ਵੀ.ਵਾਈ ਹਸਪਤਾਲ ਮੁਹਾਲੀ ਵਿਖੇ ਖੂਨ ਦਾਨ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਕਟਰਾਂ ਨੇ ਸਿਹਤ ਸੇਵਾਵਾਂ ਠੱਪ ਕਰਕੇ ਲਾਇਆ ਧਰਨਾ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਵਿਖੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨਾਲ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ ਤੇ ਹੱਥੋਪਾਈ ਕਰਨ ਪਿੱਛੋਂ ਮਾਮਲਾ ਗਰਮਾ ਗਿਆ। ਗੁੱਸਾਏ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਠੱਪ ਕਰਦਿਆਂ ਐਂਮਰਜੈਂਸੀ ਨੂੰ ਜਿੰਦਰਾ ਜੜ ਕੇ ਧਰਨਾ ਲਾ ਦਿੱਤਾ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਹੋਣ ਤੱਕ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰਵੇਸ਼ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਮਰੇ ‘ਚ ਡਿਊਟੀ ਦੌਰਾਨ ਮਰੀਜ਼ ਦੇਖ ਰਹੇ ਸਨ ਇਸ ਦੌਰਾਨ ਇੱਕ ਹਰਪ੍ਰੀਤ ਕੌਰ ਨਾਂਅ ਦੀ ਮਹਿਲਾ ਨੇ ਆਪਣੀ ਫਾਇਲ ਅੱਗੇ ਕਰਦਿਆਂ ਪਹਿਲਾਂ ਆਪਣੀ ਫਾਇਲ ਦੇਖਣ ਦੀ ਜ਼ਿਦ ਕੀਤੀ ਜਿਸ ‘ਤੇ ਉਨ੍ਹਾਂ ਨੇ ਮਰੀਜ਼ ਨੂੰ ਆਪਣੀ ਵਾਰੀ ਦਾ ਇੰਤਯਾਰ ਕਾਰਨ ਲਈ ਕਿਹਾ ਪ੍ਰੰਤੂ ਉਕਤ ਮਹਿਲਾ ਤੇ ਉਸ ਦੀ ਸਾਥੀ ਮਹਿਲਾ ਨੇ ਫਾਇਲ ਉਨਾਂ ਦੇ ਮੂੰਹ ‘ਤੇ ਮਾਰਦਿਆਂ ਉਹਨਾਂ ਪ੍ਰਤੀ ਅੱਭਦਰ ਸ਼ਬਦਾਂ ਦਾ ਪ੍ਰਯੋਗ ਕੀਤਾ ਤੇ ਕਮਰੇ ‘ਚੋਂ ਚਲੀਆਂ ਗਈਆਂ।
ਉਪਰੰਤ ਕੁਝ ਸਮੇਂ ਪਿੱਛੋਂ ਉਕਤ ਮਹਿਲਾ ਨਾਲ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਨਾ ਸਿਰਫ਼ ਉਨ੍ਹਾਂ ਪ੍ਰਤੀ ਅਭੱਦਰ ਸ਼ਬਦਾਂ ਦੀ ਵਰਤੋਂ ਕੀਤੀ ਸਗੋਂ ਉਹਨਾਂ ਨਾਲ ਹੱਥੋਪਾਈ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਹੰਗਾਮੇ ਸਬੰਧੀ ਪਤਾ ਲਗਦਿਆਂ ਹੀ ਤੁਰੰਤ ਨਜਦੀਕ ਹੀ ਓਪੀਡੀ ‘ਚੋਂ ਡਾਕਟਰ ਮਨਪ੍ਰੀਤ ਅਤੇ ਡਾ. ਅਸੁੰਲ ਗਰਗ ਨੇ ਪੀੜਤ ਡਾਕਟਰ ਡਾ. ਪ੍ਰਵੇਸ਼ ਕੁਮਾਰ ਦਾ ਬਚਾਓ ਕੀਤਾ। ਸਟਾਫ਼ ਅਤੇ ਡਾਕਟਰਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਮੁਲ਼ਜਮ ਹਸਤਪਾਲ ਵਿੱਚੋਂ ਫਰਾਰ ਹੋ ਗਏ। ਜਿਸ ਪਿੱਛੋਂ ਸਮੂਹ ਡਾਕਟਰਾਂ ਤੇ ਸਮੂਹ ਹਸਪਤਾਲ ਸਟਾਫ ਨੇ ਆਪਣੀਆਂ ਸੇਵਾਵਾਂ ਠੱਪ ਕਰਦਿਆਂ ਐਂਮਰਜੈਂਸੀ ਅੱਗੇ ਧਰਨਾ ਲਗਾ ਕੇ ਨਾਅਰੇਬਾਜੀ ਕਰਦਿਆਂ ਮੁਲਜ਼ਮਾਂ ਖਿਲਾਫ ਦੀ ਮੰਗ ਕੀਤੀ। ਜਦਕਿ ਮਹਿਲਾ ਮਰੀਜ ਨੇ ਆਪਣੇ ਆਪ ਨੂੰ ਨਿਰਦੋਸ਼ ਦਸਦਿਆਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।
ਇਸ ਸਬੰਧੀ ਥਾਣਾ ਸਿਟੀ ਮੁਖੀ ਗੁਰਵੀਰ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਡਾ. ਪ੍ਰਵੇਸ਼ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਮਹਿਲਾ ਹਰਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਬਰਨਾਲਾ, ਇੱਕ ਨਾਮਾਲੂਮ ਔਰਤ ਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ਼ 332, 353, 386, 506, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Civil Hospital ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਡਾਕਟਰ ਖਿਲਾਫ਼ ਮਾਮਲਾ ਦਰਜ | Civil Hospital
ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ | Civil Hospital
ਫਿਰੋਜ਼ਪੁਰ (ਸਤਪਾਲ ਥਿੰਦ)। ਸਿਵਲ (Civil Hospital) ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ਡਾਕਟਰ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਜਦੋਂ ਡਾਕਟਰ ਵੱਲੋਂ ਮਹਿਲਾ ਦੀ ਕੁੱਟਮਾਰ ਕੀਤੀ ਜਾ ਰਹੀ ਸੀ। (Civil Hospital)
ਉਸ ਵਕਤ ਪੁਲਿਸ ਕੋਲ ਖੜ੍ਹ ਕੇ ਤਮਾਸ਼ਾ ਦੇਖ ਰਹੀ ਸੀ। ਵੀਡੀਓ ਵਿੱਚ ਫਿਰੋਜ਼ਪੁਰ ਦਾ ਡਾ. ਕੁਸ਼ਲਦੀਪ ਸਿੰਘ ਸ਼ਰੇਆਮ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਦਾ ਵਿਖਾਈ ਦੇ ਰਿਹਾ ਤੇ ਡਾਕਟਰ ਵੱਲੋਂ ਵਾਲਾਂ ਤੋਂ ਫੜ ਕੇ ਔਰਤ ਨੂੰ ਘਸੀਟਿਆ ਅਤੇ ਉਸਦੇ ਲੱਤਾਂ ਵੀ ਮਾਰੀਆਂ ਜਾ ਰਹੀਆਂ ਹਨ ਪਰ ਪੁਲਿਸ ਕੋਲ ਖੜ੍ਹ ਕੇ ਸਭ ਦੇਖ ਰਹੀ ਸੀ। (Civil Hospital)
(Civil Hospital) ਇਸ ਸਬੰਧੀ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਕੋਲ ਵਾਇਰਲ ਹੋਈ ਵੀਡੀਓ ਦੀ ਜਾਣਕਾਰੀ ਮਿਲੀ ਹੈ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਡਾਕਟਰ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਦੂਜੇ ਪਾਸੇ ਆਪਣਾ ਪੱਖ ਰੱਖਦੇ ਹੋਏ ਡਾ. ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਇਹ ਔਰਤ ਕਥਿਤ ਤੌਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਜੋ ਪਿਛਲੇ ਦਿਨਾਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। (Civil Hospital)
ਵਾਰਦਾਤ ਵਾਲੇ ਦਿਨ ਵੀ ਉਸ ਦੇ ਦਫਤਰ ਆ ਕੇ ਤੰਗ ਪ੍ਰੇਸ਼ਾਨ ਕਰਨ ਲੱਗੀ ਅਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਉਸ ਨਾਲ ਹੱਥੋ-ਪਾਈ ਕੀਤੀ, ਜਿਸ ਤੋਂ ਮਗਰੋਂ ਉਸਨੇ 100 ਨੰਬਰ ‘ਤੇ ਕਾਲ ਕਰਕੇ ਪੁਲਿਸ ਬੁਲਾਈ ਤਾਂ ਜਦੋ ਉਕਤ ਔਰਤ ਪੁਲਿਸ ਨੂੰ ਦੇਖ ਕੇ ਭੱਜਣ ਲੱਗੀ ਤਾਂ ਉਸ ਵੱਲੋਂ ਔਰਤ ਨੂੰ ਫੜਿਆ ਗਿਆ ਤਾਂ ਔਰਤ ਪੁਲਿਸ ਸਾਹਮਣੇ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੀ, ਜਿਸਤੋਂ ਖਫਾ ਹੋਕੇ ਉਸਨੂੰ ਮਜ਼ਬੂਰਨ ਅਜਿਹਾ ਕਰਨਾ ਪਿਆ। (Civil Hospital)
ਗੋਰਖ਼ੁਪਰ ਦੇ ਹਸਪਤਾਲ ਵਿੱਚ 26 ਬੱਚਿਆਂ ਸਮੇਤ 63 ਮੌਤਾਂ
ਗੋਰਖ਼ਪੁਰ: ਯੂਪੀ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਦੇ ਹਲਕੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ 2 ਦਿਨਾਂ ਵਿੱਚ 26 ਬੱਚਿਆਂ ਸਮੇਤ 63 ਮਰੀਜ਼ਾਂ ਦੀ ਮੌਤ ਹੋ ਗਈ, ਕਿਉਂਕਿ ਪੇਮੈਂਟ ਰੁਕਣ ਕਾਰਨ ਆਕਸੀਜਨ ਦੇਣ ਵਾਲੀ ਕੰਪਨੀ ਨੇ ਇੱਥੇ ਸਪਲਾਈ ਹੀ ਬੰਦ ਕਰ ਦਿੱਤੀ। ਦਰਅਸਲ, ਬੀਆਰਡੀ ਮੈਡੀਕਲ ਕਾਲਜ ਛੇ ਮਹੀਨਿਆਂ ਵਿੱਚ 83 ਲੱਖ ਰੁਪਏ ਦੀ ਆਕਸੀਜਨ ਉਧਾਰ ਲੈ ਚੁੱਕਿਆ ਹੈ।
ਗੁਜਰਾਤ ਦੀ ਸਪਲਾਇਰ ਕੰਪਨੀ ਪੁਸ਼ਪਾ ਸੇਲਸ ਦਾ ਦਾਅਵਾ ਹੈ ਕਿ ਕਰੀਬ 100 ਵਾਰ ਚਿੱਠੀਆਂ ਭੇਜਣ ਤੋਂ ਬਾਅਦ ਵੀ ਪੇਮੈਂਟ ਨਹੀਂ ਹੋਈ। ਪੇਮੈਂਟ ਲੈਣ ਜਾਂਦੇ ਤਾਂ ਪ੍ਰਿੰਸੀਪਲ ਮਿਲਦੇ ਹੀ ਨਹੀਂ। ਅਜਿਹੇ ਵਿੱਚ 1 ਅਗਸਤ ਨੂੰ ਚਿਤਾਵਨੀ ਦਿੱਤੀ ਅਤੇ 3 ਤੋਂ ਸਪਲਾਈ ਰੋਕ ਦਿੱਤੀ। ਬੁੱਧਵਾਰ ਨੂੰ ਆਕਸੀਜਨ ਟੈਂਕ ਵਿੱਚ ਪ੍ਰੈਸ਼ਰ ਘਟਣ ਲੱਗਿਆ। ਇਸ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਗੰਭੀਰ ਹਾਲਤ ਵਿੱਚ 63 ਮਰੀਜ਼ਾਂ ਦੀ ਮੌਤ ਹੋ ਗਈ।
ਪੀੜਤ ਪਰਿਵਾਰਾਂ ਪ੍ਰਤੀ ਮੇਰੀ ਪੂਰੀ ਸੰਵੇਦਨਾ: ਜਯੋਤੀ
ਘਟਨਾ ‘ਤੇ ਕੇਂਦਰੀ ਮੰਤਰੀ ਸਾਧਵੀ ਨਿਰਜੰਨ ਜਯੋਤੀ ਨੇ ਕਿਹਾ ਕਿ ਜੋ ਘਟਨਾ ਵਾਪਰੀ ਹੈ, ਬਹੁਤ ਹੀ ਦੁਖਦਾਈ ਹੈ। ਪਰਿਵਾਰਾਂ ਪ੍ਰਤੀ ਮੇਰੀ ਪੂਰੀ ਸੰਵੇਦਨਾ ਹੈ। ਸਰਕਾਰ ਨੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕੇਂਦਰ ਸਰਕਾਰ ਨੇ ਇਸ ‘ਤੇ ਚਰਚਾ ਕੀਤੀ ਹੈ ਕਿ ਅਜਿਹੀ ਦੁਬਾਰਾ ਘਟਨਾ ਨਾ ਵਾਪਰੇ। ਆਕਸੀਜਨ ਦੀ ਜੋ ਕਮੀ ਹੋਈ ਹੈ, ਉਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਰਵਾਈ ਹੋਣੀ ਚਾਹੀਦੀ ਹੈ।
ਭਾਵੇਂ, ਕਾਰਵਾਈ ਨਾਲ ਬੱਚੇ ਤਾਂ ਵਾਪਸ ਨਹੀਂ ਆ ਸਕਦੇ ਪਰ ਅਜਿਹੀ ਘਟਨਾ ਨਾ ਵਾਪਰੇ ਇਹ ਨਿਸ਼ਚਿਤ ਕੀਤਾ ਜਾਵੇ। ਸਰਕਾਰ ਦਾ ਜੋ ਧਰਮ ਬਣਦਾ ਹੈ ਉਹ ਸਰਕਾਰ ਕਰੇ ਪਰ ਉਸ ਦੇ ਪਿੱਛੇ ਕਾਰਨ ਕੀ ਹੈ ਉਹ ਜਾਂਚ ਵਿੱਚ ਪਤਾ ਲੱਗੇਗਾ। ਸਰਕਾਰ ਕਾਰਨ ਪਤਾ ਲਾਵੇ।
ਮਰੀਜ਼: ਸੀਓ ਦੇ ਪੈਰ ਫੜ ਕੇ ਬੋਲੀ ਮਾਂ-ਸਾਹਿਬ, ਲਾਸ਼ ਦਿਵਾ ਦਿਓ
ਮੈਡੀਕਲ ਕਾਲਜ ਵਿੱਚ ਇੱਕ ਤੋਂ ਬਾਦ ਇੱਕ ਲਗਾਤਾਰ ਹੋ ਰਹੀਆਂ ਮੌਤਾਂ ਦਰਮਿਆਨ ਹਰ ਪਾਸੇ ਬੇਵੱਸੀ ਦਾ ਆਲਮ ਸੀ। ਇੱਥੇ 9 ਦਿਨਾਂ ਦੇ ਇੱਕ ਬੱਚੇ ਦੀ ਮੌਤ ਹੋਈ। ਜਦੋਂ ਪਿਤਾ ਨੇ ਲਾਸ਼ ਮੰਗੀ ਤਾਂ ਕਿਹਾ ਗਿਆ ਕਿ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਦਿਆਂਗੇ। ਇਸੇ ਦਰਮਿਆਨ, ਬੱਚੇ ਦੀ ਮਾਂ ਨੇ ਸੀਓ ਰਚਨਾ ਮਿਸ਼ਰਾ ਦੇ ਪੈਰ ਫੜ ਕੇ ਕਿਹਾ, ‘ਸਾਹਿਬ, ਬੱਚਾ ਤਾਂ ਮਰ ਗਿਆ। ਹੁਣ ਉਸ ਦੀ ਲਾਸ਼ ਤਾਂ ਦਿਵਾ ਦਿਓ।’ ਬੱਚੇ ਦੇ ਪਿਤਾ ਨੰਦ ਲਾਲ ਨੇ ਕਿਹਾ, ‘ਆਕਸੀਜਨ ਦੀ ਕਮੀ ਨਾਲ 9 ਦਿਨਾਂ ਬਾਅਦ ਮੇਰਾ ਬੱਚਾ ਮਰ ਗਿਆ।’ ਕਰੀਬ 4 ਘੰਟੇ ਬਾਅਦ ਸੀਓ ਦੇ ਕਹਿਣ ‘ਤੇ ਉਨ੍ਹਾਂ ਨੂੰ ਲਾਸ਼ ਮਿਲੀ।
ਅਸਤੀਫ਼ਾ ਦੇਣ ਮੁੱਖ ਮੰਤਰੀ ਯੋਗੀ
ਕਾਂਗਰਸ ਨੇਤਾ ਮਹਾਬਲ ਮਿਸ਼ਰਾ ਨੇ ਮੁੱਖ ਮੰਤਰੀ ਤੋਂ ਲੈ ਕੇ ਸਿਹਤ ਮੰਤਰੀ ਤੱਕ ਦਾ ਅਸਤੀਫ਼ਾ ਮੰਗਿਆ ਹੈ। ਮਹਾਬਲ ਮਿਸ਼ਰਾ ਨੇ ਕਿਹਾ ਕਿ ਇਹ ਕੁਸ਼ਾਸਨ ਹੈ। 30 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਦੋਸ਼ੀ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇ। ਯੋਗੀ  ਅਤੇ ਮੋਦੀ ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਰਹਿੰਦੇ ਹਨ ਅਤੇ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਹੈ। ਨੈਤਿਕਤਾ ਦੇ ਆਧਾਰ ‘ਤੇ ਯੋਗੀ ਜੀ ਨੂੰ ਖੁਦ ਅਸਤੀਫ਼ਾ ਦੇਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰਾ ਬੇਟਾ ਕੈਨੇਡਾ ਤੋਂ ਆਇਆ ਅਤੇ ਆਉਂਦਾ ਹੀ ਬਿਮਾਰ ਹੋ ਗਿਆ ਉਸਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਾਉਣਾ ਪਿਆ ਹਸਪਤਾਲ ਵਿੱਚ ਮਿੱਤਰ ਦੋਸਤ ਮਿਜਾਜ਼ ਪੁਰਸ਼ੀ ਲਈ ਆਉਣ ਲੱਗੇ ਇਨ੍ਹਾਂ ਵਿੱਚ ਡਾਕਟਰ ਜੋੜਾ ਵੀ ਸੀ ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸ ਦਿੱਤਾ
”ਅੱਛਾ, ਇਹ ਤਾਂ ਬੜੀ ਖਤਰਨਾਕ ਬਿਮਾਰੀ ਹੈ ਇਸ ਲਈ ਤਾਂ ਸਰਜਰੀ ਕਰਨੀ ਪੈਂਦੀ ਹੈ ਪੂਰਾ ਢਿੱਡ ਪਾੜਣਾ ਪੈਂਦਾ ਹੈ ਵੱਡੀ ਤਕਲੀਫ਼ ਵਾਲਾ ਕੰਮ ਇਹ ਤਾਂ” ਡਾਕਟਰ ਸਾਹਬ ਆਪਣੇ ਪੂਰੇ ਗਿਆਨ ਅਨੁਸਾਰ ਵਿਖਿਆਨ ਕਰ ਦਿੱਤਾ ਜਿਉਂ-ਜਿਉਂ ਡਾਕਟਰ ਦੱਸ ਰਿਹਾ ਸੀ ਰੋਗੀ ਦਾ ਚਿਹਰਾ ਉੱਤਰਦਾ ਜਾ ਰਿਹਾ ਸੀ ਡਾਕਟਰ ਜੋੜਾ ਤਾਂ ਚਲਾ ਗਿਆ ਪਰ ਮੇਰਾ ਬੇਟੇ ਨੂੰ ਬੁਰੀ ਤਰ੍ਹਾਂ ਡਰਾ ਗਿਆ ਰਾਤ ਸਮੇਂ ਉਹ ਕਹਿਣ ਲੱਗਾ ਕਿ ਮੈਨੂੰ ਤਾਂ ਡਰ ਕਾਰਨ ਨੀਂਦ ਨਹੀਂ ਆ ਰਹੀ ਮੈਂ ਉਸਨੂੰ ਸਮਝਾਉਣ ਲੱਗਾ ਕਿ ਉਹ ਦਵਾਈਆਂ ਨਾਲ ਠੀਕ ਹੋ ਜਾਵੇਗਾ ਅਤੇ ਅਪ੍ਰੇਸ਼ਨ ਦੀ ਲੋੜ ਨਹੀਂ ਪੈਣੀ ਪਰ ਸੱਚੀ ਗੱਲ  ਮੈਂ ਵੀ ਅੰਦਰੋਂ ਡਰ ਗਿਆ ਸਾਂ
ਹਸਪਤਾਲ ਵਿੱਚ ਬਿਤਾਏ ਦਿਨਾਂ ਦੌਰਾਨ ਮੈਂ ਨੋਟ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਮਿਜਾਜ਼ ਪੁਰਸ਼ੀ ਦੀ ਕਲਾ ਨਹੀਂ ਆਉਂਦੀ ਹਾਂ, ਇਹ ਵੀ ਸੱਚਮੁੱਚ ਇੱਕ ਕਲਾ ਹੀ ਹੈ ਤੁਸੀਂ ਰੋਗੀ ਅਤੇ ਉਸਦੇ ਪਰਿਵਾਰ ਨੂੰ ਹੌਂਸਲਾ ਦੇਣਾ ਹੁੰਦਾ ਹੈ ਨਾ ਕਿ ਉਸਨੂੰ ਨਕਾਰਤਮਕ ਗੱਲਾਂ ਕਰਕੇ ਢਹਿੰਦੀ ਕਲਾ ਵਿੱਚ ਲੈ ਕੇ ਜਾਣਾ ਹੁੰਦਾ ਹੈ ਕਈ ਲੋਕ ਅਜਿਹੀਆਂ ਦਿਲ ਢਾਹੂ ਗੱਲਾਂ ਕਰਦੇ ਹਨ ਕਿ ਮੰਜੇ ‘ਤੇ ਪਏ ਬਿਮਾਰ ਅਤੇ ਉਸਦੇ ਪਰਿਵਾਰ ਵਾਲੇ ਬੁਰੀ ਤਰ੍ਹਾਂ ਡਰ ਜਾਂਦੇ ਹਨ
ਫਰਜ਼ ਕਰੋ ਕੋਈ ਵਿਅਕਤੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ ਜਦੋਂ ਕੋਈ ਜਾ ਕੇ ਇਹ ਕਹੇਗਾ ਕਿ ਕੈਂਸਰ ਰੋਗੀ ਤਾਂ ਕੋਈ ਕਿਸਮਤ ਨਾਲ ਬਚਦਾ ਹੈ ”ਸਾਡੇ ਮਾਮੇ ਦਾ ਅਸੀਂ ਬੜਾ ਮਹਿੰਗਾ ਇਲਾਜ਼ ਕਰਾਇਆ, ਅਮਰੀਕਾ ਜਾ ਕੇ, ਪਰ ਉਹ ਛੇ ਮਹੀਨੇ ਨਹੀਂ ਕੱਟ ਸਕਿਆ ਉਸਨੂੰ ਵੀ ਤੁਹਾਡੇ ਵਾਂਗ ਗਲੇ ਦਾ ਕੈਂਸਰ ਸੀ” ਹੁਣ ਦੱਸੋ ਕਿ ਰੋਗੀ ਮਾਨਸਿਕ ਤੌਰ ‘ਤੇ ਢਹਿੰਦੀ ਕਲਾ ‘ਚ ਜਾਵੇਗਾ ਹੀ ਚਾਹੀਦਾ ਤਾਂ ਇਹ ਸੀ ਕਿ  ਇਹ ਕਿਹਾ ਜਾਂਦਾ ”ਕੋਈ ਗੱਲ ਨਹੀਂ, ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਸ਼ੁਕਰ ਹੈ ਪਰਮਾਤਮਾ ਦਾ ਵਕਤ ਰਹਿੰਦੇ ਪਤਾ ਲੱਗ ਗਿਆ ਬੜੀ ਜਲਦੀ ਠੀਕ ਹੋ ਜਾਵੇਗਾ
ਆਹ, ਵੇਖੋ, ਯੁਵਰਾਜ ਕੈਂਸਰ ਤੋਂ ਠੀਕ ਹੋ ਕੇ ਮੁੜ ਭਾਰਤੀ ਟੀਮ ਲਈ ਛੱਕੇ ਮਾਰ ਰਿਹਾ ਹੈ” ਅਜਿਹੇ ਸ਼ਬਦਾਂ ਨਾਲ ਤੁਸੀਂ ਰੋਗੀ ਦਾ ਹੌਂਸਲਾ ਵਧਾ ਦਿੰਦੇ ਹੋ ਅਤੇ ਉਹ ਚੜ੍ਹਦੀ ਕਲਾ ‘ਚ ਰਹਿ ਕੇ ਰੋਗ ਦਾ ਪੂਰੇ ਦਿਲ ਨਾਲ ਬਿਮਾਰੀ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ ਅਸਲ ਵਿੱਚ ਰੋਗੀ ਦੀ ਮਿਜਾਜ਼ ਪੁਰਸ਼ੀ ਪਿੱਛੇ ਇਹੀ ਤਰਕ ਕੰਮ ਕਰ ਰਿਹਾ ਹੈ ਹੁੰਦਾ ਹੈ ਇਹ ਮਹਿਜ ਇੱਕ ਵਿਖਾਵਾ ਨਹੀਂ ਹੁੰਦਾ ਭਾਵੇਂ ਅੱਜ ਕੱਲ੍ਹ ਇਹ ਵਿਖਾਵਾ ਵੀ ਬਣਦਾ ਜਾ ਰਿਹਾ ਹੈ
ਸੋ ਮਿਜਾਜ਼ ਪੁਰਸ਼ੀ ਦੀ ਕਲਾ ਨੂੰ ਸਿੱਖਣਾ ਜ਼ਰੂਰੀ ਹੈ ਨਵੀਂ ਪੀੜ੍ਹੀ ਇਸ ਕੰਮ ਵਿੱਚ ਪੁਰਾਣੀ ਪੀੜ੍ਹੀ ਨਾਲੋਂ ਜ਼ਿਆਦਾ ਠੀਕ ਹੈ ਉਨ੍ਹਾਂ ਨੂੰ ”ਗੈੱਟ ਵੈਲ ਸੂਨ’ ਕਹਿਣਾ ਅਤੇ ਪਲੱਸਤਰਾਂ ‘ਤੇ ਲਿਖਣਾ ਆਉਂਦਾ ਹੈ ਨੌਜਵਾਨਾਂ ਵਿੱਚ ਢਹਿੰਦੀ ਕਲਾ ਵੱਲ ਲਿਜਾਣ ਵਾਲੀਆਂ ਕਹਾਣੀਆਂ ਸੁਣਾਉਣ ਦੀ ਬਿਰਤੀ ਘੱਟ ਹੁੰਦੀ ਹੈ ਇਸ ਕੰਮ ਵਿੱਚ ਸਾਨੂੰ ਸਵੈ-ਪੜਚੋਲ ਕਰਕੇ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਕੀ ਸਾਨੂੰ ਮਿਜਾਜ਼ ਪੁਰਸ਼ੀ ਦੀ ਕਲਾ ਆਉਂਦੀ ਹੈ ਕੀ ਅਸੀਂ ਰੋਗੀ ਦੇ ਸਾਹਮਣੇ ਮੌਤ ਅਤੇ ਨਾ ਠੀਕ ਹੋਣ ਦੀਆਂ ਗੱਲਾਂ ਕਰਦੇ ਹਾਂ?
ਕੀ ਅਸੀਂ ਅਜਿਹੇ ਕਿੱਸੇ ਕਹਾਣੀਆਂ ਤਾਂ ਨਹੀਂ ਸੁਣਾਉਂਦੇ ਜੋ ਮਰੀਜ਼ ਦੇ ਮਨ ਵਿੱਚ ਡਰ ਪੈਦਾ ਕਰਕੇ ਉਸਨੂੰ ਮਾਨਸਿਕ ਤੌਰ ‘ਤੇ ਢਹਿੰਦੀ ਕਲਾ ਵਿੱਚ ਲੈ ਆਉਂਦੇ ਹਨ, ਕੀ ਅਸੀਂ ਮਰੀਜ਼ ਦੇ ਸਾਹਮਣੇ ਅਜਿਹੇ ਲੋਕਾਂ ਦੀਆਂ ਗੱਲਾਂ ਕਰਦੇ ਹਾਂ ਜੋ ਹਿੰਮਤ ਨਾਲ ਬਿਮਾਰੀ ਦਾ ਮੁਕਾਬਲਾ ਕਰਕੇ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਹਨ ਅਜਿਹੇ ਸਵਾਲ ਤੁਹਾਨੂੰ ਇਹ ਕਲਾ ਸਿਖਾਉਣ ਲਈ ਮੱਦਦਗਾਰ ਹੋਣਗੇ
ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ ਵੀ ਬਿਮਾਰ ਦੀ ਮਿਜਾਜ਼ ਪੁਰਸ਼ੀ ਲਈ ਜਾਵੋ ਤਾਂ ਜੇ ਹੋ ਸਕੇ ਤਾਂ ਫੁੱਲਾਂ ਦਾ ਗੁਲਦਸਤਾ ਲੈਕੇ ਜਾਵੋ, ਮਰੀਜ਼ ਨੂੰ ਥੋੜ੍ਹਾ ਮੁਸ਼ਕਰਾ ਕੇ ਮਿਲੋ ਉਸਨੂੰ ਨਿੱਘੀ ਹੱਥ ਘੁੱਟਣੀ ਨਾਲ ਆਪਣੇ ਅਹਿਸਾਸ ਸਮਝਾਉਣ,ਜੇ ਗੱਲਾਂ ਕਰਨੀਆਂ ਵੀ ਹੋਣ ਤਾਂ ਪ੍ਰੇਰਨਾਤਮਕ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਜੇ ਉਮਰ ਵਿੱਚ ਹੋ ਤਾਂ ਅਸ਼ੀਰਵਾਦ ਦਿਉ
ਜੇ ਮਰੀਜ਼ ਵੱਡਾ ਹੋਵੇ ਤਾਂ ਸ਼ੁੱਭ ਇੱਛਾਵਾਂ ਦੇ ਨਾਲ-ਨਾਲ ਅਰਦਾਸ ਕਰੋ ਬਿਮਾਰ ਦੇ ਪਰਿਵਾਰਕ ਮੈਂਬਰਾਂ ਦਾ ਵੀ ਹੌਂਸਲਾ ਵਧਾਓ ਰਿਸ਼ਤੇ ਦੇ ਮੁਤਾਬਕ ਵਿਹਾਰ ਕਰੋ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਧੇਲੇ ਦੀ ਸਹਾਇਤਾ ਬਾਰੇ ਵੀ ਠੀਕ-ਠੀਕ ਸ਼ਬਦਾਂ ਵਿੱਚ ਪੁੱਛਿਆ ਜਾ ਸਕਦਾ ਹੈ ਕੁਝ ਵੀ ਹੋਵੇ ਅਜਿਹੇ ਮੌਕੇ ਰੋਗੀ ਦਾ ਪਤਾ ਲੈਣਾ ਜ਼ਰੂਰੀ ਹੁੰਦਾ ਹੈ ਇਸ ਨਾਲ ਉਸਨੂੰ ਹੌਂਸਲਾ ਮਿਲਦਾ ਹੈ ਸੋ ਮਿਜਾਜ਼ ਪੁਰਸ਼ੀ ਲਈ ਜ਼ਰੂਰ ਜਾਉ ਅਤੇ ਬਿਮਾਰ ਦਾ ਹੌਂਸਲਾ ਵਧਾਓ
ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋ- 98723-14380
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।