Campaign - Sach Kahoon Punjabi
Child Protection: ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚੈਕਿੰਗ ਦੀ ਮੁਹਿੰਮ ਜਾਰੀ
Child Protection: (ਗੁਰਪ੍ਰੀਤ ਪੱਕਾ) ਫਰੀਦਕੋਟ। ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ ਅਤੇ ਟੀਮ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਭੀਖ ਮੰਗਦੇ ਬੱਚਿਆਂ/ ਰੈਗ ਪਿਕਿੰਗ ਕਰਦੇ ਬੱਚਿਆਂ ਨੂੰ ਰੈਸਕਿਊ ਕਰਨ ਲਈ ਫਰੀਦਕੋਟ ਵਿਖੇ ਵੱਖ-ਵੱਖ ਥਾਵਾਂ ਜਿਵੇਂ ਚਹਿਲ ਫਾਟਕ, ਨੇੜੇ ਬ੍ਰਿਜਿੰਦਰਾ ਕਾਲਜ, ਬੱਸ ਸਟੈਡ, ਸਰਕੂਲਰ ਰੋਡ, ਮੇਨ ਬਜਾਰ, ਟਿੱਲਾ ਬਾਬਾ ਫਰੀਦ ਜੀ, ਫਿਰੋਜਪੁਰ ਰੋਡ, ਗਿਆਨੀ ਜੈਲ ਸਿੰਘ ਮਾਰਕੀਟ, ਨੇੜੇ ਮੈਡੀਕਲ ਕਾਲਜ ਆਦਿ ਥਾਵਾਂ ’ਤੇ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ: Sikar Bus Accident: ਸਲੀਪਰ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 4 ਦੀ ਮੌਕੇ ’ਤੇ ਮੌਤ, 28 ਤੋਂ ਵੱਧ ਜ਼ਖਮੀ
ਭਵਿੱਖ ਵਿੱਚ ਵੀ ਇਹ ਚੈਕਿੰਗਾਂ ਜਾਰੀ ਰਹਿਣਗੀਆਂ ਦਾ ਸੁਨੇਹਾ ਦਿੰਦਿਆਂ ਸਲੱਮ ਏਰੀਏ ਵਿੱਚ ਅਵੇਅਰਨੈਂਸ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਮੰਗਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਗਿਆ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਆਪਣੇ ਪੈਰਾਂ ’ਤੇ ਖੜੇ ਹੋ ਸਕਣ ਤਾਂ ਜੋ ਭਵਿੱਖ ਨੂੰ ਸੰਵਾਰਿਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਗਈ ਕਿ ਬਾਲ ਭਿੱਖਿਆ ਕਰਵਾਉਣ ਵਾਲੇ ਵਿਅਕਤੀ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਪੁਲਿਸ ਵਿਭਾਗ, ਚਾਈਲਡ ਲਾਈਨ(1098) ਟੀਮ ਤੋਂ ਗੁਰਪ੍ਰੀਤ ਸਿੰਘ ਕੇਸ ਵਰਕਰ, ਜ਼ਿਲ੍ਹਾ ਬਾਲ ਸਰੁੱਖਿਆ ਯੂਨਿਟ ਤੋਂ ਰਮਨਪ੍ਰੀਤ ਕੌਰ ਬਰਾੜ ਸੋਸ਼ਲ ਵਰਕਰ ਅਤੇ ਨੇਹਾ ਰਾਣੀ ਆਊਟਰੀਚ ਵਰਕਰ ਵੀ ਹਾਜ਼ਰ ਸਨ। Child Protection
ਰਣਦੀਪ ਸੁਰਜੇਵਾਲਾ ਦੇ ਚੋਣ ਪ੍ਰਚਾਰ ’ਤੇ ਪਾਬੰਦੀ
48 ਘੰਟਿਆਂ ਤੱਕ ਨਹੀਂ ਕਰਨਗੇ ਕੋਈ ਵੀ ਪ੍ਰਚਾਰ (Randeep Surjewala)
ਨਵੀਂ ਦਿੱਲੀ। ਚੋਣ ਕਮਿਸ਼ਨ (ਈਸੀ) ਨੇ ਕਾਂਗਰਸ ਦੇ ਰਣਦੀਪ ਸੁਰਜੇਵਾਲਾ (Randeep Surjewala) ’ਤੇ ਚੋਣ ਪ੍ਰਚਾਰ ਕਰਨ ਲਈ ਦੋ ਦਿਨਾਂ ਲਈ ਰੋਕ ਲਾ ਦਿੱਤੀ ਹੈ। ਹੁਕਮਾਂ ਮੁਤਾਬਕ ਸੁਰਜੇਵਾਲਾ ਅੱਜ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਤੱਕ ਚੋਣ ਰੈਲੀਆਂ ਜਾਂ ਜਨਤਕ ਮੀਟਿੰਗ ਦੌਰਾਨ ਕੋਈ ਬਿਆਨ ਨਹੀਂ ਦੇ ਸਕਦੇ। ਜਿਕਰਯੋਗ ਹੈ ਕਿ ਛੱਤੀਸਗੜ੍ਹ ’ਚ ਇੱਕ ਰੈਲੀ ਮੀਟਿੰਗ ਦੌਰਾਨ ਰਣਦੀਪ ਸਿੰਘ ਸੁਰਜੇਵਾਲਾ ਨੋੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਇਹ ਵੀ ਪੜ੍ਹੋ: BJP Candidates List: ਭਾਜਪਾ ਨੇ 12ਵੀਂ ਸੂਚੀ ਕੀਤੀ ਜਾਰੀ, ਸੱਤ ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) BJP Candidates List: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਲੋਕ ਸਭਾ ਚੋਣਾਂ ਦੀ 12ਵੀਂ ਸੂਚੀ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀਆਂ ਸੱਤ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਪਾਰਟੀ ਨੇ ਅੱਜ ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਪੰਜ ਵਿਧਾਨ ਸਭਾ ਸੀਟਾਂ ਅਤੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ। BJP Candidates List
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਮਨਜ਼ੂਰ 12ਵੀਂ ਸੂਚੀ ਮੁਤਾਬਿਕ ਛਤਰਪਤੀ ਉਦਯਨਰਾਜੇ ਭੌਂਸਲੇ ਨੂੰ ਮਹਾਂਰਾਸ਼ਟਰ ਦੇ ਸਤਾਰਾ ਤੋਂ ਅਤੇ ਅਭਿਜੀਤ ਦਾਸ (ਬੌਬੀ) ਨੂੰ ਪੱਛਮੀ ਬੰਗਾਲ ਦੀ ਡਾਇਮੰਡ ਹਾਰਬਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਠਾਕੁਰ ਵਿਸ਼ਵਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਦੀ ਫਿਰੋਜ਼ਾਬਾਦ ਸੀਟ ਤੋਂ ਅਤੇ ਸ਼ਸ਼ਾਂਕ ਮਨੀ ਤ੍ਰਿਪਾਠੀ ਨੂੰ ਦੇਵਰੀਆ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੀ ਸ੍ਰੀ ਖਡੂਰ ਸਾਹਿਬ ਸੀਟ ਤੋਂ ਮਨਜੀਤ ਸਿੰਘ ਮੰਨਾ ਮਿਆਵਿੰਡ ਨੂੰ, ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ (ਰ) ਤੋਂ ਅਤੇ ਸਾਬਕਾ ਆਈਏਐਸ ਅਧਿਕਾਰੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ: Patanjali Advertising Case: ਰਾਮਦੇਵ, ਬਾਲਕ੍ਰਿਸ਼ਨ ਮਾਣਹਾਨੀ ਮਾਮਲੇ ‘ਤੇ ਵੱਡਾ ਅਪਡੇਟ!
ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਤੇਲੰਗਾਨਾ ਦੀ ਸਿਕੰਦਰਾਬਾਦ ਛਾਉਣੀ ਸੀਟ ਤੋਂ ਡਾ: ਟੀਐਨ ਵੰਸ਼ਾ ਤਿਲਕ, ਉੱਤਰ ਪ੍ਰਦੇਸ਼ ਦੀ ਦਾਦਰੌਲ ਸੀਟ ਤੋਂ ਅਰਵਿੰਦ ਸਿੰਘ, ਲਖਨਊ ਪੂਰਬੀ ਤੋਂ ਓਪੀ ਸ੍ਰੀਵਾਸਤਵ, ਗੈਂਸਰੀ ਤੋਂ ਸ਼ੈਲੇਂਦਰ ਸਿੰਘ ਸ਼ੈਲੂ ਅਤੇ ਦੁਧੀ (ਆਰ) ਤੋਂ ਸ਼ਰਵਨ ਗੋਂਡ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵਿੱਚ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਔਰਤਾਂ ਹਨ। BJP Candidates List
ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ
ਭਾਰਤ-ਸ੍ਰੀਲੰਕਾ ਦਰਮਿਆਨ ਦੂਜਾ ਮੁਕਾਬਲਾ ਅੱਜ, ਪਹਿਲਾ ਮੈਚ ਮੀਂਹ ਕਾਰਨ ਹੋਇਆ ਸੀ ਰੱਦ
ਏਜੰਸੀ/ਇੰਦੌਰ। ਭਾਰਤੀ ਟੀਮ ਗੁਹਾਟੀ ‘ਚ ਖਰਾਬ ਮੌਸਤ ਅਤੇ ਘਟੀਆ ਪ੍ਰਬੰਧਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੋਂ ਬਾਅਦ ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਮੰਗਲਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ ਉਤਰੇਗੀ ਗੁਹਾਟੀ ‘ਚ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ  ਮੁਕਾਬਲਾ ਮੀਂਹ ਅਤੇ ਗੀਲੀ ਪਿੱਚ ਕਾਰਨ ਰੱਦ ਕਰਨਾ ਪਿਆ ਸੀ।
ਜਿਸ ਤੋਂ ਬਾਅਦ ਹੁਣ ਦੂਜਾ ਮੈਚ ਲੜੀ ਜਿੱਤਣ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਗਿਆ ਹੈ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਕੋਲ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਅਤੇ ਟੀਮ ‘ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਿਹਾਜ ਨਾਲ ਵੀ ਇਨ੍ਹਾਂ ਮੈਚਾਂ ਦੀ ਅਹਿਮੀਅਤ ਕਿਤੇ ਵਧ ਗਈ ਹੈ ਪਿੱਚ ਦੀ ਸੱਟ ਕਾਰਨ ਲੰਮੇ ਸਮੇਂ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹਨ ਜਿਨ੍ਹਾਂ ਦੀ ਉਡੀਕ ਕੁਝ ਲੰਮੀ ਹੋ ਗਈ ਹੈ ਅਤੇ ਹੁਣ ਹੋਲਕਰ ਸਟੇਡੀਅਮ ‘ਚ ਉਨ੍ਹਾਂ ਤੋਂ ਟੀਮ ਦੀ ਜਿੱਤ ‘ਚ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ।
ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ
ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੋਰ ਖਿਡਾਰੀ ਹਨ ਜੋ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਧਵਨ ਅਤੇ ਲੋਕੇਸ਼ ਰਾਹੁਲ ਦੀ ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ‘ਚ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਕਰਨਾ ਵਡੀ ਚੁਣੌਤੀ ਹੈ ।
ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟÎਇੰਡੀਜ਼ ਖਿਲਾਫ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵੇਂ ਹੀ ਲੜੀ ਨੂੰ ਉਹ 2-1 ਦੇ ਫਰਕ ਨਾਲ ਜਿੱਤ ਸਕਿਆ ਅਜਿਹੇ ‘ਚ ਟੀਮ ਨੂੰ ਹੁਣੇ ਤੋਂ ਗਲਤੀਆਂ ਸੁਧਾਰਨ ‘ਤੇ ਧਿਆਨ ਦੇਣਾ ਹੋਵੇਗਾ ਦੂਜੇ ਪਾਸੇ ਸ੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ ਜੋ 16 ਮਹੀਨੇ ਬਾਅਦ ਵਾਪਸੀ ਕਰ ਰਹੇ ਹਨ ਮੈਥਿਊਜ਼ ਨੇ ਦੱਖਣੀ ਅਫਰੀਕਾ ਖਿਲਾਫ ਅਗਸਤ 2018 ‘ਚ ਆਖਰੀ ਟੀ-20 ਖੇਡਿਆ ਸੀ ਜਿਸ ‘ਚ ਸ੍ਰੀਲੰਕਾਈ ਟੀਮ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਕੂਲ ਸਿੱਖਿਆ ਸੁਧਾਰ ਮੁਹਿੰਮ ਸਮੇਂ ਦੀ ਲੋੜ
ਸਕੂਲ ਸਿੱਖਿਆ ਸੁਧਾਰ ਮੁਹਿੰਮ ਸਮੇਂ ਦੀ ਲੋੜ
ਬਲਜਿੰਦਰ ਜੌੜਕੀਆਂ
ਸਿੱਖਿਆ ਵਿਭਾਗ ਪੰਜਾਬ ਅੰਦਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲਾਂ ਨੂੰ ਸੋਹਣੇ ਬਣਾਉਣ ਅਤੇ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਜ਼ਬਰਦਸਤ ਯਤਨ ਹੋ ਰਹੇ ਹਨ। ਸਕੂਲ ਸੁਧਾਰਾਂ ਨੂੰ ਜਨਤਕ ਲਹਿਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਮਾਰਟ ਸਕੂਲ ਲਹਿਰ ਤਹਿਤ ਸਕੂਲਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਕੂਲੀ ਇਮਾਰਤਾਂ ਨੂੰ ਵੀ ਦਿਲਕਸ਼ ਬਣਾਇਆ ਜਾ ਰਿਹਾ ਹੈ। ਜਨਤਕ ਸਿੱਖਿਆ ਦੇ ਗੁਣਾਤਮਕ ਵਿਕਾਸ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਨਵੀਨਤਮ ਅਧਿਆਪਕ ਜੁਗਤਾਂ ਅਤੇ ਡਿਜ਼ੀਟਲ ਵਿਧੀਆਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।
ਮੀਟਿੰਗਾਂ ਦਾ ਦੌਰ, ਹਰ ਸ਼ੁੱਕਰਵਾਰ ਮੁੱਖ ਦਫ਼ਤਰ ਤੋਂ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਾਂ, ਅਧਿਆਪਕ ਸਿਖਲਾਈ ਪ੍ਰੋਗਰਾਮ, ਬੱਚਿਆਂ ਦੀ ਬੌਧਿਕ ਪੱਧਰ ਅਨੁਸਾਰ ਦਰਜਾਬੰਦੀ, ਬੱਚਿਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਲਈ ਸਵੇਰ ਦੀ ਸਭਾ ਦੌਰਾਨ ਅੱਜ ਦਾ ਸ਼ਬਦ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਉਡਾਨ ਪ੍ਰਾਜੈਕਟ, ਗਿਆਨ ਉਤਸਵ ਰਾਹੀਂ ਇੱਕੋ ਦਿਨ ਪੰਜਾਬ ਦੇ ਸਾਰੇ ਬੱਚਿਆਂ ਦਾ ਟੈਸਟ, ਗੁਣਾਤਮਕ ਸਿੱਖਿਆ ਵਿਕਾਸ ਪ੍ਰਾਜੈਕਟਾਂ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਮਟੀਰੀਅਲ ਦੀ ਸਪਲਾਈ, ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਮਾਪਿਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਆਦਿ ਅਨੇਕਾਂ ਪੱਖਾਂ ਤੋਂ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।
ਬਿਨਾਂ ਸ਼ੱਕ ਸਕੂਲਾਂ ਅੰਦਰ ਨਵੀਂ ਰੌਸ਼ਨੀ ਪੈਦਾ ਹੋਈ ਹੈ, ਸਕੂਲ ਮੁਖੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਲੱਗਾ ਹੈ, ਅਧਿਆਪਕ ਆਪਣੀਆਂ ਜੇਬ੍ਹਾਂ ‘ਚੋਂ ਅਤੇ ਸਮਾਜ ਦੀ ਮੱਦਦ ਨਾਲ ਸਕੂਲਾਂ ਨੂੰ ਰੰਗ-ਰੋਗਨ ਕਰ ਰਹੇ ਹਨ। ਰੰਗ ਵੀ ਵਿਸ਼ੇਸ਼ ਕਲਰ ਕੋਡਿੰਗ ਤਹਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੱਟੀਆਂ ਤੇ ਚਮਕਦਾਰ ਬਾਰਡਰ ਲਾ ਕੇ ਸਕੂਲਾਂ ਨੂੰ ਆਕਰਸ਼ਕ ਦਿੱਖ ਦਿੱਤੀ ਜਾ ਰਹੀ ਹੈ। ਬੱਚਿਆਂ ਦੇ ਗੁਣਾਤਮਿਕ ਵਿਕਾਸ ਲਈ ਬਾਲਾ (Âਅਛਅ- ਬੂੜਫ਼ਮੜਗ਼ਲ ਫੀਂ ਫ ਫ਼ਯਫਗ਼ਿੜਗ਼ਲ ਫੜਮ) ਨੂੰ ਪ੍ਰਮੁੱਖਤਾ ਨਾਲ ਲਾਗੂ ਕੀਤਾ ਗਿਆ ਹੈ। ਔਖੇ ਵਿਸ਼ਿਆਂ ਨਾਲ ਸਬੰਧਤ ਫਾਰਮੂਲੇ, ਪ੍ਰਮੁੱਖ ਤੱਥਾਂ ਨੂੰ ਕੰਧਾਂ ਉੱਪਰ ਲਿਖ ਕੇ ਉਨ੍ਹਾਂ ਦੀ ਜਾਣ-ਪਛਾਣ ਬੱਚਿਆਂ ਨਾਲ ਕਾਰਵਾਈ ਰਹੀ ਹੈ। ਥਮਲਿਆਂ Àੁੱਪਰ ਵੱਖ-ਵੱਖ ਥੀਮਾਂ ਤਹਿਤ ਜਾਣਕਾਰੀ ਲਿਖ ਦਿੱਤੀ ਗਈ ਹੈ।
ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਅੰਗਰੇਜ਼ੀ ਪ੍ਰਤੀ ਡਰ ਖ਼ਤਮ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ, ਇਸ ਤਹਿਤ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਦਾ ਲਗਾਤਾਰ ਅਭਿਆਸ ਕਰਾਇਆ ਜਾ ਰਿਹਾ ਹੈ ਬੱਚਿਆਂ ਅੰਦਰ ਅੰਗਰੇਜ਼ੀ ਭਾਸ਼ਾ ਦੇ ਸੁਣਨ ,ਬੋਲਣ, ਪੜ੍ਹਨ ਅਤੇ ਲਿਖਣ ਹੁਨਰਾਂ ਦੇ ਵਿਕਾਸ ਲਈ ਅੰਗਰੇਜ਼ੀ ਅਭਿਆਸ ਸੀਟਾਂ ‘ਕੱਲੇ- ‘ਕੱਲੇ ਬੱਚੇ ਲਈ ਮੁਹੱਈਆ ਕਰਵਾਈਆਂ ਰਹੀਆਂ ਹਨ। ਹੈਪੀ ਲਰਨਿੰਗ ਤਹਿਤ ਬੱਚਿਆਂ ਨੂੰ ਬੋਝ ਮੁਕਤ ਸਿੱਖਿਆ ਦੇਣ ਲਈ ਨਿਸ਼ਠਾ ਤਹਿਤ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਭੁੱਲੇ-ਵਿੱਸਰੇ ਟਕਸਾਲੀ ਸ਼ਬਦਾਂ ਦੀ ਬੱਚਿਆਂ ਨਾਲ ਜਾਣ-ਪਹਿਚਾਣ ਕਰਵਾਈ ਜਾ ਰਹੀ ਹੈ। ਗਣਿੱਤ ਅਤੇ ਵਿਗਿਆਨ ਦੇ ਔਖੇ ਵਿਸ਼ਿਆਂ ਪ੍ਰਤੀ ਬੱਚਿਆਂ ਦਾ ਮੋਹ ਜਗਾਉਣ ਲਈ ਪ੍ਰਯੋਗੀ ਪੜ੍ਹਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਸਕੂਲਾਂ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਪਹਿਲੀ ਵਾਰੀ ਗਣਿੱਤ, ਸਮਾਜਿਕ ਸਿੱਖਿਆ ਤੇ ਵਿਗਿਆਨ ਵਿਸ਼ਿਆਂ ਦੇ ਮੇਲੇ ਲਾਏ ਗਏ ਜਿਸ ਵਿੱਚ ਬੱਚਿਆਂ ਨੇ ਵੰਨ-ਸੁਵੰਨੇ ਮਾਡਲ ਤਿਆਰ ਕੀਤੇ ਜੋ ਬਹੁਤ ਹੀ ਆਕਰਸ਼ਕ ਤੇ ਗਿਆਨ ਵਰਧਕ ਸਨ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਲੰਗਰ ਦੀ ਲਹਿਰ ਸ਼ੁਰੂ ਕੀਤੀ ਗਈ ਬੱਚਿਆਂ ਦੀ ਅਕਾਦਮਿਕ ਪ੍ਰਗਤੀ ਨੂੰ ਮਾਪਣ ਲਈ ਜੁਲਾਈ, ਸਤੰਬਰ, ਦਸੰਬਰ ਮਹੀਨਿਆਂ ਵਿੱਚ ਮੁੱਖ ਦਫ਼ਤਰ ਵੱਲੋਂ ਪ੍ਰੀਖਿਆ ਲਈ ਗਈ। ਪ੍ਰਸ਼ਨ ਪੱਤਰ ਭੇਜਣ ਤੋਂ ਲੈ ਕੇ ਨੰਬਰਾਂ ਨੂੰ ਐਕਸਲ ਸ਼ੀਟਾਂ ਰਾਹੀਂ ਰਿਕਾਰਡਬੱਧ ਕਰਨ ਦਾ ਕਠਿਨ ਕੰਮ ਵੱਖ-ਵੱਖ ਵਿਸ਼ਿਆਂ ਦੇ ਬਲਾਕ ਤੇ ਜ਼ਿਲ੍ਹਾ ਮੈਂਟਰਾਂ ਵੱਲੋਂ ਕੀਤਾ ਗਿਆ, ਜਿਸ ਨਾਲ ਸਹੀ ਅੰਕੜੇ ਸਾਹਮਣੇ ਆਏ ਕਿ ਕਿਹੜੇ ਬੱਚਿਆਂ ‘ਤੇ ਮਿਹਨਤ ਕਰਨ ਦੀ ਲੋੜ ਹੈ। ਅਧਿਆਪਕਾਂ ਨੂੰ ਕਮਜ਼ੋਰ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਮੱਦਦ ਮਿਲੀ।
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਬਲਾਕ ਅਤੇ ਜ਼ਿਲ੍ਹਾ ਮੈਂਟਰ ਵੱਲੋਂ ਬਕਾਇਦਾ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਵੱਡੇ ਪੱਧਰ ‘ਤੇ ਤਰੱਕੀਆਂ ਵੀ ਕੀਤੀਆਂ ਗਈਆਂ, ਪ੍ਰਾਇਮਰੀ ਤੇ ਸੈਕੰਡਰੀ ਕਾਡਰ ਵਿੱਚ ਸਕੂਲ ਮੁਖੀਆਂ ਦੀ ਸਿੱਧੀ ਭਰਤੀ ਕੀਤੀ ਗਈ ਹੈ। ਜਿਸ ਨਾਲ ਛੋਟੀ ਉਮਰ ਦੇ ਸਕੂਲ ਮੁਖੀ ਆਉਣ ਨਾਲ ਸਕੂਲਾਂ ਅੰਦਰ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਅਧਿਆਪਕਾਂ ਦੇ ਸਾਰੇ ਦਫ਼ਤਰੀ ਮਸਲੇ ਇੱਕ ਨਿਰਧਾਰਤ ਸਮਾਂ ਸੀਮਾ ਦੇ ਕੇ ਖ਼ਤਮ ਕਰ ਦਿੱਤੇ ਗਏ ਹਨ। ਹੁਣ ਵੀ ਵੱਖਰੇ ਤੌਰ ‘ਤੇ ਸ਼ਿਕਾਇਤ ਨਿਵਾਰਨ ਸੈੱਲ ਬਣਾਇਆ ਗਿਆ ਹੈ ਜਿਸ ਵਿੱਚ ਜੋ ਵੀ ਅਧਿਆਪਕ ਆਪਣੀ ਸ਼ਿਕਾਇਤ ਦਰਜ ਕਰਦਾ ਹੈ ਤਾਂ ਮੁੱਖ ਦਫ਼ਤਰ ਵੱਲੋਂ ਲਾਏ ਗਏ ਅਧਿਕਾਰੀ ਰੈਂਕ ਦੇ ਜ਼ਿਲ੍ਹਾ ਨੋਡਲ ਅਫ਼ਸਰ ਦੁਆਰਾ ਤੁਰੰਤ ਉਸਦਾ ਹੱਲ ਕੀਤਾ ਜਾਂਦਾ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਸਕੂਲ ਸਿੱਖਿਆ ਵਿਭਾਗ ਅੰਦਰ ਇੱਕ ਵਿਸ਼ੇਸ਼ ਕਿਸਮ ਦਾ ਸਕਾਰਾਤਮਕ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ।
ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਨਾਲ ਸਰਕਾਰੀ ਸਕੂਲਾਂ ਦਾ ਸੁਧਾਰ ਹੋ ਸਕੇ। ਮੋਟੇ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਅਧਿਆਪਕਾਂ ਨੂੰ ਅੰਦਰੋਂ ਪ੍ਰੇਰਤ ਕਰਨ ਦੀ ਅਜੇ ਬਹੁਤ ਲੋੜ ਹੈ, ਉਨ੍ਹਾਂ ਅੰਦਰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਜ਼ਿੰਮੇਵਾਰੀ ਨਿਭਾਉਣ ਦੀ ਜੋਤ ਜਗਾਉਣ ਦੀ ਲੋੜ ਹੈ ਕੋਈ ਵੀ ਮੁਹਿੰਮ ਅਸਲ ਵਿੱਚ ਉਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਹਰ ਕੋਈ ਆਪਣੀ ਰੂਹ ਨਾਲ ਰੀਝ ਲਾ ਕੇ ਕੰਮ ਕਰਦਾ ਹੈ ਸਿੱਖਿਆ ਦਾ ਵਿਸ਼ਾਲ ਖੇਤਰ ਹੈ ਸਿੱਖਿਆ ਸੁਧਾਰਾਂ ਖਾਸ ਤੌਰ ‘ਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਬਹੁਤ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਲਗਾਤਾਰ ਕੰਮ ਕਰਨ ਦੀ ਲੋੜ ਹੈ।
ਸਕੂਲਾਂ ਅੰਦਰ ਇਸ ਤਰ੍ਹਾਂ ਦੇ ਮਾਹੌਲ ਦੀ ਵੀ ਲੋੜ ਹੈ ਕਿ ਅਧਿਆਪਕ ਲਕੀਰ ਦੇ ਫ਼ਕੀਰ ਨਾ ਬਣਨ ਸਗੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਕੋਲ ਆਪਣੀਆਂ ਜੁਗਤਾਂ ਤੇ ਸਿਰਜਣਾਤਮਕਤਾ ਹੋਣੀ ਬਹੁਤ ਜ਼ਰੂਰੀ ਹੈ। ਸਿੱਖਿਆ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਉਹ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਇੰਨੀ ਢਿੱਲ ਦੇ ਕੇ ਰੱਖੇ ਕਿ ਉਹ ਸੁਤੰਤਰ ਰੂਪ ਵਿੱਚ ਸਕੂਲ ਦੇ ਵਿਕਾਸ ਲਈ ਆਪਣੀ ਸੋਚ ਅਨੁਸਾਰ ਕੰਮ ਕਰ ਸਕਣ। ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਦਾ ਮਾਣ-ਸਨਮਾਨ ਬਹਾਲ ਰਹਿਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਸਕੂਲਾਂ ਨਾਲ ਜੁੜਿਆ ਹੋਇਆ ਹਰ ਸ਼ਖ਼ਸ ਅੰਦਰੋਂ ਖੁਸ਼ ਹੋਵੇਗਾ ਤਾਂ ਉਹ ਆਪਣੀ ਸਮਰੱਥਾ ਤੋਂ ਦੁੱਗਣਾ ਕੰਮ ਵੀ ਕਰ ਸਕਦਾ ਹੈ। ਅਜੇ ਤਾਂ ਸੇਰ ਵਿੱਚੋਂ ਪੂਣੀ ਹੀ ਕੱਤੀ ਹੈ, ਸਰਕਾਰੀ ਸਕੂਲਾਂ ਵਿੱਚ ਬਹੁਤ ਤਬਦੀਲੀਆਂ ਦੀ ਲੋੜ ਹੈ ਜੋ ਬੱਚਿਆਂ, ਅਧਿਆਪਕਾਂ, ਮਾਪਿਆਂ ਤੇ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਤਲਵੰਡੀ ਸਾਬੋ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਈ ਵਰ੍ਹਿਆਂ ਤੋਂ ਸਮੱਸਿਆ ਬਣਿਆ ਝੋਨੇ ਦੀ ਪਰਾਲੀ ਦਾ ਧੂੰਆਂ ਮੁੜ ਤੋਂ ਚਰਚਾ ‘ਚ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਮੁੜ ਤੋਂ ਉਸੇ ਰਵਾਇਤੀ ਤਰੀਕੇ ਨਾਲ ਤਿਆਰ-ਬਰ-ਤਿਆਰ ਹੈ। ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਬੜੇ ਸੋਹਣੇ ਤਰੀਕੇ ਨਾਲ ਪਰਾਲੀ ਦੇ ਧੂੰਏਂ ਦੇ ਨੁਕਸਾਨਾਂ ਬਾਰੇ ਦੱਸਿਆ ਜਾ ਰਿਹਾ ਹੈ। ਪੱਬਾਂ ਭਾਰ ਹੋਈ ਸਰਕਾਰ ਨੇ ਵਿੱਦਿਅਕ ਅਦਾਰਿਆਂ ਨੂੰ ਆਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਦੇ ਮੋਢਿਆਂ ‘ਤੇ ਰੱਖ ਕੇ ਜਾਗਰੂਕਤਾ ਦੀ ਬੰਦੂਕ ਵਿੱਚੋਂ ਜਬਰਦਸਤ ਫਾਇਰ ਦਾਗੇ ਜਾਣ। ਹੁਕਮਾਂ ਦੀ ਤਾਮੀਲ ਕਰਦਿਆਂ ਸਕੂਲਾਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੇ ਹੱਥਾਂ ‘ਚ ਪਰਾਲੀ ਨਾ ਸਾੜਨ ਦੀਆਂ ਤਾਕੀਦਾਂ ਤੇ ਪਰਾਲੀ ਦੇ ਧੂੰਏਂ ਦੀ ਬਦੌਲਤ ਹੋਣ ਵਾਲੇ ਨੁਕਸਾਨਾਂ ਬਾਬਤ ਤਖਤੀਆਂ ਫੜ ਕੇ ਪਿੰਡਾਂ ਦੀਆਂ ਗਲ਼ੀਆਂ ‘ਚ ਚੱਕਰ ਲਾ ਰਹੇ ਹਨ। ਵਿਦਿਆਰਥੀ ਵਿਚਾਰੇ ਕੂਕ-ਕੂਕ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿ ਰਹੇ ਹਨ। ਫਾਈਲਾਂ ਦਾ ਢਿੱਡ ਭਰਨ ਲਈ ਸਕੂਲ ਪ੍ਰਸ਼ਾਸਨ ਸੋਹਣੀਆਂ-ਸੋਹਣੀਆਂ ਤਸਵੀਰਾਂ ਸਮੇਤ ਅਖਬਾਰਾਂ ‘ਚ ਖਬਰਾਂ ਪ੍ਰਕਾਸ਼ਿਤ ਕਰਵਾਉਣ ਉਪਰੰਤ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ।
ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਕਾਰਵਾਈ ਵਾਲੇ ਦੰਦ ਵੀ ਤਿੱਖੇ ਕੀਤੇ ਹਨ। ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਨਿਗ੍ਹਾ ਰੱਖਣ ਲਈ ਜਿਲ੍ਹਾ ਵਾਈਜ਼ ਨੋਡਲ ਅਫਸਰਾਂ ਦੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਪਰਾਲੀ ਸਾੜਨ ਦੇ ਦੋਸ਼ੀ ਕਿਸਾਨਾਂ ਖਿਲਾਫ ਕਾਰਵਾਈ ਦੇ ਪ੍ਰਬੰਧ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਮੁਲਜ਼ਮ ਕਿਸਾਨਾਂ ਦੀ ਢਿਬਰੀ ਲੋੜ ਤੋਂ ਜ਼ਿਆਦਾ ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰਾਲੀ ਖੇਤਾਂ ‘ਚ ਸੜੇਗੀ ਤੇ ਮੁਲਜ਼ਮ ਕਿਸਾਨਾਂ ਖਿਲਾਫ ਕਾਰਵਾਈ ਵਿਭਾਗ ‘ਚ ਹੋਵੇਗੀ। ਹੈ ਨਾ ਅਜੀਬ ਤਰੀਕਾ ਪਰਾਲੀ ਸਾੜਨ ਤੋਂ ਰੋਕਣ ਦਾ। ਸਰਕਾਰ ਦਾ ਤਾਂ ਇਹ ਵੀ ਕਹਿਣਾ ਹੈ ਕਿ ਖੇਤੀ ਨਾ ਕਰਨ ਵਾਲੇ ਮੁਲਜ਼ਮ ਕਿਸਾਨਾਂ ਨੂੰ ਬਰਾਬਰ ਦੇ ਜਿੰਮੇਵਾਰ ਮੰਨ ਕੇ ਕਾਰਵਾਈ ਕੀਤੀ ਜਾਵੇਗੀ। ਸਰਕਾਰ ਕਹਿ ਰਹੀ ਹੈ ਕਿ ਠੇਕੇ ‘ਤੇ ਜ਼ਮੀਨਾਂ ਦੇਣ ਵਾਲੇ ਕਿਸਾਨ ਵੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪੈਸੇ ਦੀ ਰਾਹਤ ਦੇਣ।
ਪਰਾਲੀ ਦੇ ਧੂੰਏਂ ਤੋਂ ਨਿਜ਼ਾਤ ਪਾਉਣ ਲਈ ਜਾਗਰੂਕਤਾ ਅਤੇ ਸਜ਼ਾਵਾਂ ਦੇ ਪ੍ਰਬੰਧ ਕਰਨ ਤੱਕ ਦੀਆਂ ਸੀਮਤ ਸਰਕਾਰੀ ਕਾਰਵਾਈਆਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀਆਂ ਹਨ। ਕੀ ਇਹਨਾਂ ਜਾਗਰੂਕਤਾ ਮੁਹਿੰਮਾਂ ਜਾਂ ਸਜ਼ਾਵਾਂ ਦੇ ਉਪਬੰਧਾਂ ਨਾਲ ਪਰਾਲੀ ਸੜਨੀ ਬੰਦ ਹੋ ਜਾਵੇਗੀ? ਕੀ ਸਰਕਾਰ ਨੇ ਪਿਛਲੇ ਲੰਮੇ ਅਰਸੇ ਤੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਦੇ ਅਸਰ ਬਾਰੇ ਕੋਈ ਮੁਲਾਂਕਣ ਕੀਤਾ ਹੈ ਜਾਂ ਫਿਰ ਹਵਾ ‘ਚ ਤੀਰ ਛੱਡਣਾ ਸਰਕਾਰਾਂ ਦੀ ਕਾਰਜ਼ਸ਼ੈਲੀ ਦਾ ਹਿੱਸਾ ਬਣ ਗਿਆ ਹੈ?
ਉੱਚੀਆਂ ਆਵਾਜ਼ਾਂ ‘ਚ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਕਰਦੇ ਵਿਦਿਆਰਥੀਆਂ ਵੱਲ ਵੇਖ ਕੇ ਲੋਕ ਹੱਸਦੇ ਹਨ। ਕੀ ਵਿਦਿਆਰਥੀਆਂ ਵੱਲੋਂ ਦੱਸੀਆਂ ਜਾ ਰਹੀਆਂ ਗੱਲਾਂ ਦਾ ਕਿਸਾਨਾਂ ਨੂੰ ਪਹਿਲਾਂ ਪਤਾ ਨਹੀਂ ਹੈ? ਕਿਸਾਨ ਤਾਂ ਪਹਿਲਾਂ ਹੀ ਪਰਾਲੀ ਦੇ ਧੂੰਏਂ ਦੇ ਨੁਕਸਾਨਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸਾਰੀ ਜਾਗਰੂਕਤਾ ਦੇ ਬਾਵਜੂਦ ਪਰਾਲੀ ਸਾੜਨ ਦੇ ਬਿਆਨ ਦਿੱਤੇ ਜਾ ਰਹੇ ਹਨ। ਦੇਣ ਵੀ ਕਿਉਂ ਨਾ? ਸਰਕਾਰ ਕਿਸਾਨਾਂ ਸਮੇਤ ਸਭ ਨੂੰ ਬੇਵਕੂਫ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਰਕਾਰ ਨੂੰ ਇਹ ਗੱਲ ਭਲੀਭਾਂਤ ਪੱਲੇ ਪਾਉਣੀ ਚਾਹੀਦੀ ਹੈ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਂਕ ਨਹੀਂ ਸਗੋਂ ਮਜ਼ਬੂਰੀ ਹੈ। ਪਰਾਲੀ ਦੇ ਧੂੰਏਂ ਦਾ ਅਸਲੀ ਹੱਲ ਤਾਂ ਕਿਸਾਨਾਂ ਦੀ ਮਜ਼ਬੂਰੀ ਦੂਰ ਕਰਨ ਨਾਲ ਹੋਣਾ ਹੈ। ਫਿਰ ਅੱਕੀਂ ਪਲਾਹੀਂ ਹੱਥ ਮਾਰ ਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀਆਂ ਕਾਰਵਾਈਆਂ ਕਰਨ ਦਾ ਕੀ ਫਾਇਦਾ ਹੈ? ਗਰੀਨ ਟ੍ਰਿਬਿਊਨਲ ਨੇ ਵੀ ਸਰਕਾਰ ਨੂੰ ਕਿਸਾਨਾਂ ਦੀਆਂ ਮਜ਼ਬੂਰੀਆਂ ਦੂਰ ਕਰਨ ਲਈ ਕਿਹਾ ਹੈ ਨਾ ਕਿ ਵਿਦਿਆਰਥੀਆਂ ਦੇ ਹੱਥਾਂ ‘ਚ ਤਖਤੀਆਂ ਫੜਾ ਕੇ ਗਲੀਆਂ ‘ਚ ਘੁੰਮਾਉਣ ਨੂੰ ਅਤੇ ਕਿਸਾਨਾਂ ਨੂੰ ਧਮਕੀਆਂ ਦੇਣ ਨੂੰ।
ਹਕੀਕਤ ਇਹ ਹੈ ਕਿ ਪਰਾਲੀ ਦੇ ਧੂੰਏਂ ਦੀ ਸਮੱਸਿਆ ਜਾਗਰੂਕਤਾ ਮੁਹਿੰਮਾਂ ਜਾਂ ਸ਼ਜ਼ਾਵਾਂ ਦੇ ਉਪਬੰਧਾਂ ਦੀ ਮੁਹਤਾਜ਼ ਨਹੀਂ ਹੈ। ਕੀ ਸਰਕਾਰ ਨੇ ਕਦੇ ਸੋਚਿਆ ਹੈ ਕਿ ਆਖਿਰ ਕਿਸਾਨ ਟਨਾਂ ਦੇ ਵਜ਼ਨ ਦੀ ਪਰਾਲੀ ਦਾ ਸਾੜੇ ਬਿਨਾਂ ਖਾਤਮਾ ਕਿਵੇਂ ਕਰੇਗਾ? ਅਸਲ ਸਮੱਸਿਆ ਤਾਂ ਸਾੜਨ ਤੋਂ ਬਿਨਾਂ ਪਰਾਲੀ ਦੀ ਖਪਤ ਕਰਨ ਦੇ ਤਰੀਕਿਆਂ ‘ਤੇ ਆਉਣ ਵਾਲੇ ਖਰਚੇ ਦੀ ਹੈ। ਪਹਿਲਾਂ ਤੋਂ ਹੀ ਵਿੱਤੀ ਸੰਕਟ ਦਾ ਸ਼ਿਕਾਰ ਕਿਸਾਨ ਇਹ ਖਰਚਾ ਸਹਿਣ ਤੋਂ ਅਸਮਰੱਥ ਹਨ। ਕਈ ਕਿਸਾਨਾਂ ਨੇ ਹੰਭਲਾ ਮਾਰ ਕੇ ਪਰਾਲੀ ਨੂੰ ਸਾੜੇ ਬਿਨਾਂ ਹੀ ਖੇਤਾਂ ‘ਚ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਖਬਾਰੀ ਰਿਪੋਰਟਾਂ ਅਨੁਸਾਰ ਉਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਆਖਿਰ ਸਰਕਾਰ ਕਿਉਂ ਨਹੀਂ ਪਰਾਲੀ ਨੂੰ ਸਾੜਨ ਤੋਂ ਬਿਨਾਂ ਖਤਮ ਕਰਨ ਦੇ ਤਰੀਕਿਆਂ ‘ਤੇ ਆਉਂਦੇ ਖਰਚੇ ਦੀ ਭਰਪਾਈ ਕਰਦੀ? ਕਿਉਂ ਨਹੀਂ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਪਰਾਲੀ ਸਾੜੇ ਬਿਨਾਂ ਖਾਤਮਾ ਕਰਨ ਦੀਆਂ ਸਮਰੱਥ ਮਸ਼ੀਨਾਂ ਦੀ ਖਰੀਦਦਾਰੀ ਲਈ ਸਬਸਿਡੀ ਮੁਹੱਈਆ ਕਰਵਾਉਦੀਂ? ਕੀ ਸਰਕਾਰ ਨੇ ਕਦੇ ਪਰਾਲੀ ਦੀ ਉਪਜ ਘਟਾਉਣ ਬਾਰੇ ਸੋਚਿਆ ਹੈ? ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਮਿਲ-ਬੈਠ ਕੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰੇ। ਝੋਨੇ ਦਾ ਬਦਲ ਪੇਸ਼ ਕਰਨਾ ਸਰਕਾਰ ਅਤੇ ਸਰਕਾਰ ਦੇ ਅਦਾਰਿਆਂ ਖੇਤੀਬਾੜੀ ਯੂਨੀਵਰਸਿਟੀ ਆਦਿ ਦਾ ਫਰਜ਼ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਰਾਲੀ ਦੇ ਧੂੰਏਂ ਦੀ ਸਮੱਸਿਆ ਨੂੰ ਸਿਰਫ ਤੇ ਸਿਰਫ ਕਿਸਾਨਾਂ ਦੇ ਗਲ ਮੜ੍ਹਨ ਦੀ ਚਤੁਰਾਈ ਭਰਪੂਰ ਕੋਸ਼ਿਸ਼ ਦਾ ਤਿਆਗ ਕਰਕੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਹੱਲ ਤਲਾਸ਼ੇ।
ਕਿਸਾਨ ਖੇਤੀ ਉਤਪਾਦਨ ਜਰੀਏ ਮੁਲਕ ਨੂੰ ਆਤਮ-ਨਿਰਭਰ ਬਣਾਉਣ ਦਾ ਰਾਸ਼ਟਰਵਾਦੀ ਕਾਰਜ ਕਰ ਰਿਹਾ ਹੈ। ਫਿਰ ਇਸ ਕਾਰਜ਼ ਤੋਂ ਉਪਜਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਉਸ ਨੂੰ ਹੀ ਕਿਉਂ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ? ਸਰਕਾਰ ਖੁਦ ਵਿੱਤੀ ਪੇਸ਼ਕਾਰੀ ਨਾਲ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਵੇ। ਝੋਨੇ ਹੇਠ ਰਕਬਾ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਪਰਾਲੀ ਦੇ ਨਿਪਟਾਰੇ ਲਈ ਸਰਕਾਰ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾਣ। ਨਹੀਂ ਤਾਂ ਪਰਾਲੀ ਵਾਂਗ ਜਾਗਰੂਕਤਾ ਮੁਹਿੰਮਾਂ ਅਤੇ ਸਜ਼ਾਵਾਂ ਦੇ ਉਪਬੰਧ ਵਾਲੇ ਹੁਕਮਾਂ ਦਾ ਧੂੰਆਂ ਨਿੱਕਲਦਿਆਂ ਦੇਰ ਨਹੀਂ ਲੱਗੇਗੀ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਦਿਨ ਦਾ ਸਰਚ ਅਭਿਆਨ ਸ਼ੁਰੂ
ਗੁਰਦਾਸਪੁਰ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਤੋਂ ਬਾਅਦ ਮਿਲੀ ਜਾਣਕਾਰੀ ਸਮੇਤ ਡਰੋਨ ਤੋਂ ਸੁੱਟੇ ਹਥਿਆਰਾਂ ਤੇ ਹੈਰੋਇਨ ਸਬੰਧੀ ਪੰਜਾਬ ਸਰਕਾਰ ਬਹੁਤ ਹੀ ਸਾਵਧਾਨ ਹੋ ਗਈ ਹੈ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ‘ਚ ਤਿੰਨ ਦਿਨ ਲਗਾਤਾਰ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ‘ਚ ਇਨ੍ਹਾਂ ਤਿੰਨ ਜ਼ਿਲਿਆਂ ਦੀ ਪੁਲਿਸ ਸਮੇਤ 2517 ਪੁਲਿਸ ਕਰਮਚਾਰੀ ਫਿਲੌਰ, ਬਹਾਦੁਰਗੜ੍ਹ ਤੇ ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ਭੇਜੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐੱਡ ਆਰਡਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਵਾਧੂ ਕਰਮਚਾਰੀਆਂ ਨੂੰ ਤੁਰੰਤ ਸਬੰਧਿਤ ਅਲਾਟ ਕੀਤੇ ਪੁਲਿਸ ਜ਼ਿਲਿਆਂ ‘ਚ 11 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਰਿਪੋਰਟ ਕਰਨ ਦੇ ਨਾਲ-ਨਾਲ ਤਿੰਨ ਦਿਨ ਲਈ ਆਪਣੀ ਵਰਦੀ, ਬਿਸਤਰਾ ਤੇ ਆਪਣੇ ਅਲਾਟ ਹਥਿਆਰ ਵੀ ਨਾਲ ਲਿਜਾਣ ਨੂੰ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਜਾਰੀ ਆਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਲਈ 971 ਪੁਲਿਸ ਕਰਮਚਾਰੀ, ਜ਼ਿਲ੍ਹਾ ਪੁਲਿਸ ਬਟਾਲਾ ਲਈ 635 ਤੇ ਜ਼ਿਲ੍ਹਾ ਪੁਲਿਸ ਪਠਾਨਕੋਟ ਦੇ 911 ਪੁਲਿਸ ਕਰਮਚਾਰੀ ਭੇਜੇ ਗਏ ਹਨ। ਜਦਕਿ ਪਹਿਲਾਂ ਹੀ ਇਨ੍ਹਾਂ ਪੁਲਿਸ ਜ਼ਿਲਿਆਂ ਲਈ ਐੱਸ. ਐੱਸ. ਜੀ ਦੀਆਂ 3 ਟੀਮਾਂ, ਐੱਸ. ਓ. ਜੀ ਦੀਆਂ 2 ਟੀਮਾਂ, ਸਵੈਤ ਦੀ 1 ਅਤੇ 1 ਘਾਤਕ ਟੀਮ ਪਹੁੰਚ ਚੁੱਕੀ ਹੈ। ਇਹ ਸਾਰੀਆਂ ਟੀਮਾਂ ਇਸ ਵਿਸ਼ੇਸ਼ ਆਪ੍ਰੇਸ਼ਨ ‘ਚ ਹੋਰ ਕਰਮਚਾਰੀਆਂ ਦਾ ਸਾਥ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਓਲੰਪਿਕ ਕੋਟਾ ਨਾਲ ਸਮਾਪਤ ਹੋਇਆ ਭਾਰਤ ਦਾ ਨਿਰਾਸ਼ਾਜਨਕ ਅਭਿਆਨ
ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਅਤੇ ਸਟੀਪਲਚੇਜਰ ਅਵਿਨਾਸ਼ ਦੁਬੇ ਨੇ ਓਲੰਪਿਕ ਦੀ ਟਿਕਟ ਕਟਵਾਈ
ਏਜੰਸੀ/ਦੋਹਾ। ਭਾਰਤ ਦਾ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਨਿਰਾਸ਼ਾਜਨਕ ਅਭਿਆਨ ਤਿੰਨ ਫਾਈਨਲ ਅਤੇ ਦੋ ਓਲੰਪਿਕ ਕੋਟਾ ਨਾਲ ਸਮਾਪਤ ਹੋਇਆ ਭਾਰਤ ਨੇ ਇਸ ਚੈਂਪੀਅਨਸ਼ਿਪ ‘ਚ 27 ਮੈਂਬਰੀ ਟੀਮ ਉਤਾਰੀ ਸੀ ਜਿਨ੍ਹਾਂ ‘ਚ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ‘ਚ ਭਾਰਤ ਫਾਈਨਲ ‘ਚ ਪਹੁੰਚ ਸਕਿਆ ਇਨ੍ਹਾਂ ਤਿੰਨ ਫਾਈਨਲ ‘ਚ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਅਤੇ ਸਟੀਪਲਚੇਜਰ ਅਵਿਨਾਸ਼ ਸਾਬਲੇ ਨੇ ਓਲੰਪਿਕ ਟਿਕਟ ਹਾਸਲ ਕੀਤਾ। (India’s.)
ਜਦੋਂਕਿ ਭਾਲਾ ਸੁੱਟ ਐਥਲੀਟ ਅਨੁਰਾਣੀ ਨੇ ਅੱਠਵਾਂ ਸਥਾਨ ਹਾਸਲ ਕੀਤਾ ਅਨੁ ਭਾਲਾ ਸੁੱਟ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਅਵਿਨਾਸ਼ ਨੇ ਚੈਂਪੀਅਨਸਿਪ ‘ਚ ਤਿੰਨ ਦਿਨਾਂ’ਚ ਦੋ ਵਾਰ ਆਪਣਾ ਕੌਮੀ ਰਿਕਾਰਡ ਤੋੜਿਆ ਵਿਸਵ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਹੁਣ ਤੱਕ ਸਿਰਫ ਅੰਜੂ ਬਾਬੀ ਜਾਰਜ ਦਾ 2003 ਦੀ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਹੀ ਭਾਰਤ ਦੀ ਇਕਮਾਤਰ ਉਪਲੱਬਧੀ ਹੈ 2015 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦੇ ਤਿੰਨ ਫਾਈਨਲਿਸਟ ਅਤੇ 2017 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਇੱਕ ਫਾਈਲਲਿਸਟ ਸੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਭਾਰਤ ਦੀ ਰਿਲੇ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾਉਣ ਦੇ ਨਾਲ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕੀਤੀ ਭਾਰਤੀ ਚੌਕੜੀ ਨੇ ਤਿੰਨ ਮਿੰਟ 16.14 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਸਨ। (India’s.)
ਭਾਰਤੀ ਟੀਮ ਨੂੰ ਫਾਈਨਲ ‘ਚ ਅੱਠ ਟੀਮਾਂ ‘ਚ ਸੱਤਵਾਂ ਸਥਾਨ ਮਿਲਿਆ ਮਹਿਲਾ ਭਾਲਾ ਸੁੱਟ: ਅਨੂੰ ਰਾਣੀ ਨੇ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਅੱਠਵੇਂ ਸਥਾਨ ‘ਤੇ ਰਹੀ ਅਨੂੰ ਨੇ ਕੁਆਲੀਫਿਕੇਸ਼ਨ ਰਾਊਂਡ ‘ਚ ਆਪਣੇ ਗਰੁੱਪ ਏ ‘ਚ 62.43 ਮੀਟਰ ਦੀ ਥ੍ਰੋਅ ਸੁੱਟ ਕੇ ਆਪਣਾ ਹੀ ਕੌਮੀ ਰਿਕਾਰਡ ਤੋੜਿਆ ਸੀ ਪਰ ਉਹ ਫਾਈਨਲ ‘ਚ ਆਪਣੇ ਇਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਅਤੇ 12 ਐਥਲੀਟਾਂ ‘ਚ ਅੱਠਵੇਂ ਸਥਾਨ ‘ਤੇ ਰਹਿ ਗਈ ਅਨੂੰ ਦੀ ਫਾਈਨਲ ‘ਚ ਸਰਵਸ੍ਰੇਸ਼ਠ ਥ੍ਰੋਅ 61.12 ਮੀਟਰ ਰਹੀ ਉਂਜ ਅਨੂੰ ਜੇਕਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾ ਵੀ ਦਿੰਦੀ ਤਾਂ ਵੀ ਉਨ੍ਹਾਂ ਨੂੰ ਸੱਤਵਾਂ ਸਥਾਨ ਹੀ ਮਿਲਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ ਸ਼ਹਿਰ ‘ਚ ਰੋਜ਼ਾਨਾ ਪੈਦਾ ਹੁੰਦੈ 230 ਟਨ ਕੂੜਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਰੰਭੀ ਸਾਂਝੀ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਮੁਹਿੰਮ ‘ਚ ਆਪਣਾ ਯੋਗਦਾਨ ਪਾਇਆ।  ਅੱਜ ਵਾਰਡ ਨੰਬਰ 41, ਸੰਜੇ ਕਲੋਨੀ ਨੇੜੇ ਨਵੀਂ ਰੇਹੜੀ ਮਾਰਕੀਟ ਤੋਂ ਸ਼ੁਰੂ ਕੀਤੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਪੈਦਲ ਚੱਲਦੇ ਹੋਏ ਨੇੜਲੀਆਂ ਕਲੋਨੀਆਂ ਦੀਆਂ ਗਲੀਆਂ ਵਿੱਚ ਗਏ, ਜਿੱਥੇ ਉਨ੍ਹਾਂ ਨੇ ਲਿਫ਼ਾਫ਼ਿਆਂ ਤੇ ਹੋਰ ਪਲਾਸਟਿਕ ਰਹਿੰਦ-ਖੂੰਹਦ ਨੂੰ ਬਹੁਤ ਬਰੀਕੀ ਨਾਲ ਖ਼ੁਦ ਇਕੱਠਾ ਕੀਤਾ, ਉੱਥੇ ਹੀ ਉਨ੍ਹਾਂ ਨੇ ਨਾਲ-ਨਾਲ ਸਥਾਨਕ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਵਰਤਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਿਆਰ ਕਰਵਾਏ ਗਏ ਜੂਟ ਦੇ ਬੈਗ ਵੀ ਸਥਾਨਕ ਔਰਤਾਂ ਨੂੰ ਵੰਡੇ ਤੇ ਪਲਾਸਟਿਕ ਦੇ ਬੁਰੇ ਪ੍ਰਭਾਵ ਦੱਸਦਿਆਂ ਇਸ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਪ੍ਰੇਰਤ ਕੀਤਾ। ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਸਮੂਹ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਸਾਫ਼ ਵਾਤਾਵਰਣ ਲਈ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹਰ ਵਿਅਕਤੀ ਪਲਾਸਟਿਕ ਮੁਕਤ ਪਟਿਆਲਾ ਅਤੇ ਸਾਫ਼ ਸੁਥਰੇ ਵਾਤਾਵਰਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ, ਇਹੋ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਉਪਦੇਸ਼ ਵੀ ਹੈ।
ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਨ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ ‘ਸਵੱਛਤਾ ਹੀ ਸੇਵਾ’ ਦੀ ਸ਼੍ਰਮਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚੋਂ ਕਰੀਬ 35 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਸ਼ਹਿਰ ਵਿੱਚ 230 ਟਨ ਕੂੜਾ ਰੋਜ਼ਾਨਾ ਪੈਦਾ ਹੁੰਦਾ ਹੈ, ਜਿਸ ਵਿੱਚੋਂ 80 ਟਨ ਦੇ ਕਰੀਬ ਪਲਾਸਟਿਕ ਹੁੰਦਾ ਹੈ ਤੇ ਇਸ ਵਿੱਚ 10 ਟਨ ਨਵਾਂ ਪਲਾਸਟਿਕ ਰੋਜ਼ਾਨਾ ਸ਼ਾਮਲ ਹੁੰਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਤੇ ਹੋਰ ਸ਼ਹਿਰਾਂ ਵਿੱਚ ਬਣਦੇ ਪਲਾਸਟਿਕ ਦੇ ਲਿਫ਼ਾਫੇ ਮੰਡੀਆਂ ‘ਚ ਪੁੱਜਦੇ ਹਨ ਤੇ ਇੱਕ ਰੇਹੜੀ ਵਾਲਾ 600 ਤੋਂ 800 ਗ੍ਰਾਮ ਤੱਕ ਲਿਫ਼ਾਫ਼ੇ ਰੋਜ਼ਾਨਾਂ ਵਰਤਦਾ ਹੈ ਅਤੇ ਸ਼ਹਿਰ ‘ਚ 4000 ਦੇ ਕਰੀਬ ਰੇਹੜੀਆਂ ਹਨ, ਇਸ ਲਈ ਪਟਿਆਲਾ ਸ਼ਹਿਰ ਵਾਸੀਆਂ ਨੂੰ ਖ਼ੁਦ ਸੁਚੇਤ ਹੋਣਾ ਪਵੇਗਾ ਤੇ ਪਲਾਸਟਿਕ ਨੂੰ ਨਾਂਹ ਕਹਿਣੀ ਹੀ ਪਵੇਗੀ। ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੀਆਂ 25 ਦੇ ਕਰੀਬ ਸੰਸਥਾਵਾਂ ਤੇ ਸਰਕਾਰੀ, ਗ਼ੈਰ ਸਰਕਾਰੀ ਅਦਾਰਿਆਂ ਨੇ ਆਪਣੇ ਆਪ ਨੂੰ ਇੱਕ ਵਾਰ ਵਰਤੋਂ ‘ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤ ਐਲਾਨ ਦਿੱਤਾ ਹੈ।
ਇਸ ਮੌਕੇ ਕੌਂਸਲਰ ਸੰਦੀਪ ਮਲਹੋਤਰਾ,  ਹਰੀਸ਼ ਕਪੂਰ, ਸ੍ਰੀਮਤੀ ਸੋਨੀਆ ਕਪੂਰ, ਸ੍ਰੀਮਤੀ ਜੋਗਿੰਦਰ ਕੌਰ ਆਦਿ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਆਗ਼ਾਜ਼
ਐਨ.ਐਸ.ਐਸ. ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ ਪਿੰਡਾਂ ‘ਚ ਜਾਣਗੇ, ਪਟਿਆਲਾ ਤੋਂ ਕੀਤਾ ਰਵਾਨਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ 12984 ਪਿੰਡਾਂ ‘ਚ ਜਾਣਗੇ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਟਿਆਲਾ ਦੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਵਿਖੇ ‘ਪਰਾਲੀ ਨੂੰ ਅੱਗ ਲਾਉਣ ਨੂੰ ਨਾ ਕਹੋ’ ਦੀ ਇਸ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਰਸਮੀ ਤੌਰ ‘ਤੇ ਆਗ਼ਾਜ਼ ਕੀਤਾ। ਉਨ੍ਹਾਂ ਜ਼ਿਲ੍ਹੇ ਦੇ 11 ਕਾਲਜਾਂ ਦੇ ਐਨ. ਐਸ. ਐਸ. ਵਲੰਟੀਅਰਾਂ ਨੂੰ ਰਸਮੀ ਤੌਰ ‘ਤੇ ਰਵਾਨਾ ਕੀਤਾ। ਇਸ ਮੌਕੇ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਭਾਵੁਕ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣਾ ਹੈ, ਜਿਸ ਲਈ ਦੇਸ਼ ਵਿਦੇਸ਼ ‘ਚੋਂ ਸ਼ਰਧਾਲੂ ਪੰਜਾਬ ਆਉਣਗੇ।
ਇਸ ਕਰਕੇ ਕਿਸਾਨ ਵਾਤਾਰਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਝੋਨੇ ਦੀ ਪਰਾਲੀ ਨਾ ਸਾੜਨ। ਉਨ੍ਹਾਂ ਦੱਸਿਆ ਕਿ ਸਰਕਾਰ ਪੁਲਿਸ ਦੇ ਜ਼ੋਰ ਨਾਲ ਪਰਾਲੀ ਨੂੰ ਅੱਗ ਲਾਉਣਾ ਬੰਦ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਜਾਗਰੂਕਤਾ ਪੈਦਾ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਦੇ ਉਪਰਾਲੇ ਕਰ ਰਹੀ ਹੈ। ਸਰਕਾਰ ਨੇ ਪਰਾਲੀ ਨੂੰ ਖੇਤ ‘ਚ ਹੀ ਵਾਹੁਣ ਵਾਸਤੇ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ 270 ਕਰੋੜ ਰੁਪਏ ਖਰਚੇ ਤੇ ਇਸ ਵਾਰ 260 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਵਿਖੇ ਮਾਤਾ ਤ੍ਰਿਪਤਾ ਦੇ ਨਾਂਅ ‘ਤੇ ਲੜਕੀਆਂ ਲਈ 21 ਕਰੋੜ ਰੁਪਏ ਦੀ ਲਾਗਤ ਨਾਲ 500 ਕਮਰਿਆਂ ਦਾ ਹੋਸਟਲ ਬਣਾਇਆ ਜਾ ਰਿਹਾ ਹੈ, ਇਸ ਲਈ 2 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।  ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ ਨੇ ਪਰਾਲੀ ਨੂੰ ਅੱਗ ਲਾਉਣ ਕਰਕੇ ਰੇਤਾ ਬਣੀ ਧਰਤੀ ਦੇ ਨੁਕਸਾਨ ਤੇ ਪਰਾਲੀ ਨਾ ਸਾੜਨ ਦੇ ਫਾਇਦਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿਛਲੀ ਵਾਰ ਵੀ ਵਿਦਿਆਰਥੀ ਪਿੰਡਾਂ ‘ਚ ਗਏ ਸਨ ਜਿਸ ਕਰਕੇ ਪਰਾਲੀ ਘੱਟ ਸੜੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਨੂੰ ਇੱਕ ਮਿਸ਼ਨ ਵਜੋਂ ਲਿਆ ਹੈ।
ਜਿਸ ਕਰਕੇ ਸਾਰੇ ਉਪ ਕੁਲਪਤੀ ਤੇ ਉਹ ਖ਼ੁਦ ਵੀ ਪਿੰਡਾਂ ‘ਚ ਜਾਣਗੇ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਅਪਣਾਉਂਦਿਆਂ ਪਰਾਲੀ ਨੂੰ ਅੱਗ ਨਹੀਂ  ਲਾਉਣੀ ਚਾਹੀਦੀ।  ਇਸ ਮੌਕੇ ਓ. ਐਸ. ਡੀ. ਗੁਰਦਰਸ਼ਨ ਸਿੰਘ ਬਾਹੀਆ, ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਪ੍ਰੀਤੀ ਯਾਦਵ, ਡਾ. ਬਲਕਾਰ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਕਰਮਜੀਤ ਕੌਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ, ਸਰੀਰਕ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਰਾਸ਼ਟਰ : ਟਿਕਟ ਦੀ ਵੰਡ ਤੋਂ ਨਾਰਾਜ਼ ਸੰਜੇ ਨਿਰੂਪਮ, ਨਹੀਂ ਕਰਨਗੇ ਪਾਰਟੀ ਵਾਸਤੇ ਪ੍ਰਚਾਰ
ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ : ਨਿਰੂਪਮ
ਮੁੰਬਈ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਪਰ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਨੇਤਾ ਸੰਜੇ ਨਿਰੂਪਮ ਨੇ ਵੀਰਵਾਰ ਨੂੰ ਟਵੀਟਰ ਜ਼ਰੀਏ ਪਾਰਟੀ ਤੇ ਗੰਭੀਰ ਦੋਸ਼ ਲਾਏ ਹਨ। ਸੰਜੇ ਟਿਕਟ ਵੰਡ ਨੂੰ ਲੈ ਕੇ ਪਾਰਟੀ ਹਾਈ ਕਮਾਨ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸ਼ਾਇਦ ਪਾਰਟੀ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਰਹਿ ਗਈ ਹੈ।
ਸੰਜੇ ਨਿਰੂਪਮ ਨੇ ਕਿਹਾ ਕਿ ”ਅਜਿਹਾ ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ। ਮੁੰਬਈ ‘ਚ ਮੈਂ ਵਿਧਾਨ ਸਭਾ ਚੋਣਾਂ ਲਈ ਸਿਰਫ਼ ਇੱਕ ਨਾਂਅ ਦੀ ਸਿਫਾਰਿਸ਼ ਕੀਤੀ ਸੀ। ਪਤਾ ਚੱਲਿਆ ਹੈ ਕਿ ਉਸ ਨੂੰ ਵੀ ਖਾਰਜ ਕਰ ਦਿੱਤਾ ਗਿਆ। ਮੈਂ ਲੀਡਰਸ਼ਿਪ ਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਅਜਿਹੀ ਸਥਿਤੀ ‘ਚ ਚੋਣ ਪ੍ਰਚਾਰ ‘ਚ ਹਿੱਸਾ ਨਹੀਂ ਲਵਾਂਗਾ। ਇਹ ਮੇਰਾ ਆਖੀਰੀ ਫੈਸਲਾ ਹੈ।” ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ।
ਅਗਲੇ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ”ਮੈਨੂੰ ਉਮੀਦ ਹੈ ਕਿ ਪਾਰਟੀ ਨੂੰ ਅਲਵਿਦਾ ਕਹਿਣ ਦਾ ਵਕਤ ਨਹੀਂ ਆਵੇਗਾ। ਪਰ, ਲੀਡਰਸ਼ਿਪ ਜਿਸ ਤਰ੍ਹਾਂ ਨਾਲ ਮੇਰੇ ਨਾਲ ਬਰਤਾਅ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਹੈ। ” ਜਾਣਕਾਰੀ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਮੰਬਈ ਕਾਂਗਰਸ ਦੇ ਕਈ ਨੇਤਾਵਾਂ ਨੇ ਪਾਰਟੀ ਛੱਡੀ ਹੈ। ਇਨ੍ਹਾਂ ‘ਚ ਐਕਟ੍ਰੈਸ ਉਰਮਿਲਾ ਮਾਤੋਂਡਕਰ ਅਤੇ ਕ੍ਰਿਪਾਸ਼ੰਕਰ ਸਿੰਘ ਵਰਗੇ ਵੱਡੇ ਨਾਂਅ ਸ਼ਾਮਲ ਹਨ। ਸੰਜੇ ਨਿਰੂਪਮ ਦੀ ਛਵੀ ਉੱਤਰ ਭਾਰਤੀ ਨੇਤਾ ਦੀ ਹੈ। ਬਿਹਾਰ ਤੋਂ ਤਾਲੂਕ ਰੱਖਣ ਵਾਲੇ ਸੰਜੇ ਨਿਰੂਪਮ ਨੇ ਰਾਜਨੀਤੀ ਦੀ ਸ਼ੁਰੂਵਾਤ ਸ਼ਿਵਸੇਨਾ ਨਾਲ ਕੀਤੀ ਸੀ। ਉਹ ਦੋ ਵਾਰ ਰਾਜ ਸਭਾ ਸਾਂਸਦ ਵੀ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
37ਵੇਂ ਦਿਨ ਵੀ ਕਾਰੋਬਾਰੀ ਤੇ ਹੋਰ ਗਤੀਵਿਧੀਆਂ ਠੱਪ | Muharram Procession
ਸ੍ਰੀਨਗਰ (ਏਜੰਸੀ)। ਕਸ਼ਮੀਰ ਦੇ ਸ੍ਰੀਨਗਰ ‘ਚ ਮਹੱਰਮ ਦੇ ਮੌਕੇ ‘ਤੇ ਅੱਜ ਜੁਲਾਜਾਨਾਹ ਤੇ ਤਾਜੀਆ ਜਲੂਸਾਂ ਨੂੰ ਰੋਕਣ ਲਈ ਸਖ਼ਤ ਕਰਫਿਊ ਪਾਬੰਦੀ ਲਾਈ ਗਈ ਹੈ ਸ੍ਰੀਨਗਰ ‘ਚ ਸੁਰੱਖਿਆ ਕਾਰਨਾਂ ਤੋਂ 1990 ਤੋਂ ਤਾਜੀਆ ਜਲੂਸਾਂ ‘ਤੇ ਪਾਬੰਦੀ ਜਾਰੀ ਹੈ ਪਰ ਪਾਬੰਦੀਆਂ ਦੇ ਬਾਵਜ਼ੂਦ ਬੜਗਾਮ ਸ਼ਹਿਰ ‘ਚ ਮਹੱਰਮ ਮਨਾਇਆ ਗਿਆ, ਜਿੱਥੇ ਬਾਹਰੀ ਲੋਕਾਂ ਦੇ ਦਾਖਲ ਹੋਣ ਤੋਂ ਰੋਕਣ ਲਈ ਸਾਰੀਆਂ ਸੜਕਾਂ ਬੰਦ ਹਨ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਰਬਲਾ ਦੇ ਸ਼ਹੀਦਾਂ ਨੂੰ ਮੁਹਰਮ ਦੈ ਮੌਕੇ ‘ਤੇ ਸ਼ਰਧਾਂਜਲੀ ਦਿੱਤੀ ਸ੍ਰੀਨਗਰ ‘ਚ ਸਵੇਰੇ ਤੋਂ ਹੀ ਕਰਫਿਊ ਲਾ ਦਿੱਤਾ ਗਿਆ ਤੇ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਸਨ। (Muharram Procession)
ਅਬੀ ਗੁਜਾਰ ਤੇ ਸਿਵਿਲ ਲਾਈਨ ਖੇਤਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ ਤੇ ਇੱਥੇ ਕੰਡਿਆਲੀ ਤਾਰਾਂ ਨਾਲ ਘੇਰਾਬੰਦੀ ਕੀਤੀ ਗਈ ਹੈ ਤਾਂ ਕਿ ਬਾਹਰ ਤੋਂ ਕੋਈ ਵੀ ਸ਼ਹਿਰ ‘ਚ ਨਾ ਦਾਖਲ ਹੋ ਸਕੇ ਜ਼ਿਕਰਯੋਗ ਹੈ ਕਿ ਕਰੀਬ 1400 ਸਾਲ ਤੋਂ ਪਹਿਲਾਂ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਤਮਾਮ ਹੁਸੈਨ ਆਪਣੇ ਹਮਾਇਤੀਆਂ ਨਾਲ ਕਰਬਲਾ ‘ਚ ਸ਼ਹੀਦ ਹੋ ਗਏ ਸਨ ਤੇ ਉਨ੍ਹਾਂ ਦੀ ਸ਼ਹਾਦਤ ‘ਚ ਮੁਹੱਰਮ ਮਨਾਇਆ ਜਾਂਦਾ ਹੈ ਕਸ਼ਮੀਰ ਘਾਟੀ ‘ਚ 37ਵੇਂ ਦਿਨ ਵੀ ਕਾਰੋਬਾਰ ਤੇ ਹੋਰ ਗਤੀਵਿਧੀਆਂ ਠੱਪ ਹਨ ਤੇ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਹਨ। (Muharram Procession)
ਟਰੰਪ ਨੇ ਕੀਤੀ 2020 ਚੋਣ ਮੁਹਿੰਮ ਦੀ ਸ਼ੁਰੂਆਤ
ਟਰੰਪ ਨੇ ਕੀਤੀ 2020 ਚੋਣ ਮੁਹਿੰਮ ਦੀ ਸ਼ੁਰੂਆਤ
ਫਲੋਰੀਡਾ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਅੋਰਲੈਂਡੋ ਤੋਂ ‘ਮੈਗਾ ਰੈਲੀ’ ਕਰਕੇ ਸਾਲ 2020 ‘ਚ ਹੋਣ ਵਾਲੀ ਚੋਣ ਦੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕੀਤੀ। ਸ੍ਰੀ ਟਰੰਪ ਨੇ ਮੰਗਲਵਾਰ ਨੂੰ ਹੋਈ ਇਸ ਰੈਲੀ ‘ਚ ਕਿਹਾ ਕਿ ‘ਮੈਂ ਅੱਜ ਰਾਤ ਤੋਂ ਆਪਣੇ ਦੂਜੇ ਕਾਰਜਕਾਲ ਦੇ ਅਧਿਕਾਰਕ ਚੋਣ ਪ੍ਰਚਾਰ ਲਈ ਤੁਹਾਡੇ ਸਾਹਮਣੇ ਖੜ੍ਹਾ ਹਾਂ।’ ਉਹਨਾਂ ਨੇ ਦੇਸ਼ ਦੀ ਅਰਥਵਿਵਸਥਾ, ਇਮੀਗ੍ਰੇਸ਼ਨ ਨੀਤੀਆਂ ਅਤੇ ਵਪਾਰ ਦ੍ਰਿਸ਼ਟੀਕੋਣ ਅਤੇ ਸੰਘੀ ਅਦਾਲਤਾਂ ਦੇ ਮੁੜ ਨਿਰਮਾਣ ਦੇ ਯਤਨਾਂ ਸਮੇਤ ਕਈ ਮੁੱਦਿਆਂ ਦਾ ਆਪਣੇ ਭਾਸ਼ਣ ‘ਚ ਜਿਕਰ ਕੀਤਾ।
ਸ੍ਰੀ ਟਰੰਪ ਨੇ ਹੋਰ ਗੱਲਾਂ ਤੋਂ ਇਲਾਵਾ ਰਾਜਨੀਤਿਕ ਵਿਰੋਧੀਆਂ, ਕੁਝ ਵਿਸ਼ੇਸ਼ ਮੀਡੀਆ ਅਤੇ ਮਾਰਚ ‘ਚ ਸੰਪੰਨ ਹੋਈ ਰੂਸ ਦੀ ਜਾਂਚ ਦੀ ਆਲੋਚਨਾ ਕੀਤੀ। ਰੈਲੀ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਅਮਰੀਕਾ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਾਰ ਸਾਲ ਹੋਰ ਦਿੱਤੇ ਜਾਣ ਦੀ ਲੋੜ ਹੈ। ਇਸ ਦੌਰਾਨ ਟਰੰਪ 20 ਤੋਂ ਜ਼ਿਆਦਾ ਡੈਮੋਕ੍ਰੇਟਿਕ ਦਾਅਵੇਦਾਰਾਂ ਅਤੇ ਮੈਸਾਚੁਸੇਟਸ ਦੇ ਸਾਬਕਾ ਗਵਰਨਰ ਬਿਲ ਵੇਲਡ ਖਿਲਾਫ਼ ਮੁਕਾਬਲਾ ਕਰਨਗੇ ਅਤੇ ਜੀਓਪੀ ਨਾਮਾਂਕਣ ਲਈ ਉਹਨਾਂ ਨੂੰ ਚੁਣੌਤੀ ਦੇਣਗੇ। ਜ਼ਿਕਰਯੋਗ ਹੈ ਕਿ ਸਾਲ 2016 ‘ਚ ਆਪਣੇ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਕੇ ਉਹ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ 20 ਜਨਵਰੀ 2017 ਨੂੰ ਉਹਨਾਂ ਨੇ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।