Increase - Sach Kahoon Punjabi
ਚੀਨ ਦੀਆਂ ਆਰਥਿਕ ਨੀਤੀਆਂ ਕਾਰਨ ਵਧੇਗਾ ਕਵਾਡ ਦਾ ਮਹੱਤਵ
ਚੀਨ ਦੀਆਂ ਆਰਥਿਕ ਨੀਤੀਆਂ ਕਾਰਨ ਵਧੇਗਾ ਕਵਾਡ ਦਾ ਮਹੱਤਵ
ਭਾਰਤ ਦੇ ਸੰਸਾਰਿਕ ਸੰਮੇਲਨ ਰਾਇਸੀਨਾ ਡਾਇਲਾਗ ‘ਤੇ ਰੂਸ ਦੁਆਰਾ ਕੀਤੇ ਗਏ ਸਵਾਲ ਨਾਲ ਇੱਕ ਵਾਰ ਫ਼ਿਰ ਤੋਂ ਹਿੰਦ ਪ੍ਰਸ਼ਾਂਤ ਚਰਚਾ ਵਿਚ ਆ ਗਿਆ ਹੈ ਨਵੀਂ ਦਿੱਲੀ ਵਿਚ ਰੂਸ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਯਕੀਨਨ ਭਾਰਤ ਨੂੰ ਹੈਰਾਨ ਕਰਦਾ ਹੈ ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੁਆਰਾ ਪਹਿਲੀ ਵਾਰ ਏਸ਼ੀਆਈ ਜ਼ਮੀਨ ਤੋਂ ਏਸ਼ੀਆ ਪੈਸੀਫ਼ਿਕ ਦੀ ਥਾਂ ‘ਤੇ ਹਿੰਦ ਪੈਸੀਫ਼ਿਕ ਨਾਂਅ ਸੁਝਾਇਆ ਗਿਆ ਸੀ ਉਸੇ ਤੋਂ ਬਾਅਦ ਇਸ ਖੇਤਰ ਵਿਸ਼ੇਸ਼ ਨੂੰ ਇੰਡੋ ਪੈਸੀਫ਼ਿਕ ਖੇਤਰ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ
ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਆਪਣੇ ਵੱਖ-ਵੱਖ ਵਿਦੇਸ਼ੀ ਦੌਰਿਆਂ ‘ਤੇ ਇੰਡੋ ਪੈਸੀਫ਼ਿਕ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕਰਦੇ ਰਹੇ ਹਨ ਭਾਰਤੀ ਪ੍ਰਧਾਨ ਮੰਤਰੀ ਅਨੁਸਾਰ ਇੰਡੋ ਪੈਸੀਫ਼ਿਕ ਦਾ ਖੇਤਰ ਅਫ਼ਰੀਕਾ ਦੇ ਪੂਰਬੀ ਕੰਢੇ ਤੋਂ ਲੈ ਕੇ ਅਮਰੀਕਾ ਦੇ ਪੱਛਮੀ ਕੰਢੇ ਤੱਕ ਹੈ ਭਾਰਤੀ ਪ੍ਰਧਾਨ ਮੰਤਰੀ ਅਨੁਸਾਰ, ਇਸ ਖੇਤਰ ਨੂੰ ਇੱਕ ਖੇਤਰ ਵਿਸ਼ੇਸ਼ ਦੇ ਨਜ਼ਰੀਏ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ ਸਮੁੱਚਤਾ ਨਾਲ ਦੇਖੀਏ ਤਾਂ ਇੰਡੋ ਪੈਸੀਫ਼ਿਕ ਦਾ ਜਨਮ ਟਰੰਪ ਦੇ ਮਨੀਲਾ ਦੌਰੇ ਤੋਂ ਬਾਅਦ ਹੋਇਆ ਜਦੋਂ ਅਮਰੀਕਾ ਨੇ ਚੀਨ ਨੂੰ ਘੇਰਨ ਲਈ ਚਾਰ ਦੇਸ਼ਾਂ ਦੇ ਸਮੂਹ ਕਵਾਡ ਦਾ ਗਠਨ ਕੀਤਾ
ਜਿਸ ਤਰ੍ਹਾਂ ਚੀਨ ਆਪਣੀਆਂ ਆਰਥਿਕ ਗਤੀਵਿਧੀਆਂ ਦੁਆਰਾ ਖੇਤਰ ਵਿਸ਼ੇਸ਼ ਦੇ ਸਾਰੇ ਦੇਸ਼ਾਂ ‘ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ ਇਸ ਨਾਲ ਅਮਰੀਕਾ ਦੀਆਂ ਚਿੰਤਾਂਵਾਂ ਵਧੀਆਂ ਅਤੇ ਚੀਨ ਨੂੰ ਵਧਣ ਤੋਂ ਰੋਕਣ ਲਈ ਅਮਰੀਕਾ ਨੇ ਨਵੇਂ-ਨਵੇਂ ਤਰੀਕੇ ਇਜ਼ਾਦ ਕਰਨੇ ਸ਼ੁਰੂ ਕਰ ਦਿੱਤੇ ਅਮਰੀਕਾ ਨੂੰ ਇਹ ਅਹਿਸਾਸ ਸੀ ਕਿ ਚੀਨ ਦਾ ਵਿਰੋਧ ਕੋਈ ਇੱਕ ਦੇਸ਼ ਇਕੱਲਾ ਨਹੀਂ ਕਰ ਸਕਦਾ ਇਸ ਲਈ ਉਸਨੇ ਏਸ਼ੀਆ ਦੇ ਦੋ ਵੱਡੇ ਦੇਸ਼ਾਂ ਭਾਰਤ ਅਤੇ ਜਾਪਾਨ ਨੂੰ ਕਵਾਡ ਦੇ ਜ਼ਰੀਏ ਜੋੜ ਕੇ ਚਾਰ ਦੇਸ਼ਾਂ ਦਾ ਨਵਾਂ ਸਮੂਹ ਬਣਾਇਆ 20ਵੀਂ ਸਦੀ ਵਿਚ ਜਿੱਥੇ ਵੱਡੀ ਸ਼ਕਤੀ ਦਾ ਪੈਮਾਨਾ ਫੌਜੀ ਤਾਕਤ ਸੀ
ਰੂਸ ਦੀ ਨਿਰਭਰਤਾ ਚੀਨ ‘ਤੇ ਵਧਦੀ ਜਾ ਰਹੀ
ਅੱਜ 21ਵੀਂ ਸਦੀ ਵਿਚ ਇਹ ਪੈਮਾਨਾ ਬਦਲ ਚੁੱਕਾ ਹੈ ਅਤੇ ਹੁਣ ਉਹੀ ਦੇਸ਼ ਵੱਡੀ ਸ਼ਕਤੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਜੋ ਫੌਜੀ ਸ਼ਕਤੀ ਦੇ ਨਾਲ-ਨਾਲ ਵੱਡੀ ਆਰਥਿਕ ਸ਼ਕਤੀ ਵੀ ਹੁੰਦਾ ਹੈ ਨਵੇਂ ਮਾਪਦੰਡਾਂ ਅਨੁਸਾਰ ਰੂਸ ਅਤੇ ਅਮਰੀਕਾ ਹੁਣ ਵੱਡੀਆਂ ਸ਼ਕਤੀਆਂ ਨਹੀਂ ਰਹੇ ਹਨ ਜਿੱਥੇ ਰੂਸ ਦੀ ਨਿਰਭਰਤਾ ਚੀਨ ‘ਤੇ ਵਧਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਪੱਛਮੀ ਦੇਸ਼ਾਂ ਦਾ ਦਬਦਬਾ ਵੀ ਹੁਣ ਸਮਾਪਤ ਹੁੰਦਾ ਜਾ ਰਿਹਾ ਹੈ ਅਜਿਹੇ ਵਿਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਣ ਲਈ ਪੁਰਾਣੀਆਂ ਵੱਡੀਆਂ ਸ਼ਕਤੀਆਂ ਮੌਜ਼ੂਦਾ ਸਮੇਂ ਵਿਚ ਉੱਭਰਦੇ ਦੇਸ਼ਾਂ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ
ਕਵਾਡ ਨਾਲ ਜੁੜਨਾ ਅਤੇ ਇੰਡੋ ਪੈਸੀਫ਼ਿਕ ਰੀਜ਼ਨ ਦਾ ਸਮੱਰਥਨ ਕਰਨਾ ਭਾਰਤ ਦੇ ਆਪਣੇ ਜੰਗੀ ਅਤੇ ਆਰਥਿਕ ਹਿੱਤਾਂ ਲਈ ਜ਼ਰੂਰੀ ਸੀ ਇਸ ਦਾ ਉਦੇਸ਼ ਕਿਸੇ ਦੇਸ਼ ਵਿਸ਼ੇਸ਼ ਦਾ ਵਿਰੋਧ ਕਰਨਾ ਨਹੀਂ ਹੈ ਜਿੱਥੇ ਇੱਕ ਪਾਸੇ ਭਾਰਤ ਦਾ ਧਿਆਨ ਤਕਨੀਕ ਪ੍ਰਾਪਤ ਕਰਨ ਲਈ ਅਮਰੀਕਾ ਨਾਲ ਬਿਹਤਰ ਸਬੰਧ ਰੱਖਣ ਵੱਲ ਹੈ, ਉੱਥੇ ਆਪਣੀਆਂ ਫੌਜੀ ਅਤੇ ਵਪਾਰਕ ਜ਼ਰੂਰਤਾਂ ਲਈ ਰੂਸ ਅਤੇ ਚੀਨ ਨਾਲ ਵੀ ਬਿਹਤਰ ਸਬੰਧਾਂ ਲਈ ਭਾਰਤ ਵਚਨਬੱਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਤੇ ਜਿਨਪਿੰਗ ਨੇ ਕੀਤੀ ਸਹਿਯੋਗ ਵਧਾਉਣ ਦੀ ਕਵਾਇਦ
ਮੋਦੀ ਤੇ ਜਿਨਪਿੰਗ ਨੇ ਕੀਤੀ ਸਹਿਯੋਗ ਵਧਾਉਣ ਦੀ ਕਵਾਇਦ Modi and Jinping
ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ‘ਚ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ।
ਦੋਵਾਂ ਦੇਸ਼ਾਂ ਵਿਕਚਾਰ ਸ਼ੁਰੂ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਚੈਨੱਈ ਾਰਤ ਅਤੇ ਚੀਨ ਵਿਕਚਾਰ ਰਿਸ਼ਤਿਆਂ ਦਾ ਸਾਕਸ਼ੀ ਬਣਿਆ ਹੈ ਅਤੇ ਇਸ ਬੈਠਕ ਨਾਲ ਦੋਵਾਂ ਦੇਸ਼ਾਂ ਵਿਚਕਾਰ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ।
ਸ੍ਰੀ ਜਿਨਪਿੰਗ ਨੇ ਕਿਹਾ ਕਿ ਪਿਛਲੇ ਸਾਲ ਵੁਹਾਨ ‘ਚ ਹਈ ਪਹਿਲੀ ਗੈਰ ਰਸਮੀ ਬੈਠਕ ਕਾਫ਼ੀ ਸਾਕਾਰਾਤਮਕ ਸੀ। ਉਨ੍ਹਾਂ ਕਿਹਾ ਕਿ ਮੈਂ ਭਾਰਤ ‘ਚ ਸਵਾਗਤ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਉਨ੍ਹਾਂ ਦਾ ਇਹ ਭਾਰਤੀ ਦੌਰਾ ਯਾਦਗਾਰ ਰਹੇਗਾ। ਸ੍ਰੀ ਜਿਨਪਿੰਗ ਨੇ ਕਿਹਾ ਕਿ ਗੈਰ ਰਸਮੀ ਗੱਲਬਾਤ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਗਰਮਾਹਟ ਆਈ ਹੈ। ਭਾਰਤ ਅਤੇ ਚੀਨ ਵਿਚਕਾਰ ਆਪਸੀ ਸਹਿਯੋਗ ਵਧਿਆ ਹੈ। ਇਹ ਅੱਗੇ ਵੀ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ(ਸੱਚ ਕਹੂੰ ਬਿਊਰੋ)। ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਫੂਡ ਸੇਫਟੀ ਐਂਡ ਸਟੈਂਡਰਜ਼ ਰੇਗੂਲੇਸ਼ਨਸ (ਵਿਕਰੀ ‘ਤੇ ਮਨਾਹੀ ਅਤੇ ਪਾਬੰਦੀਆਂ) 2011 ਦੇ ਨਿਯਮ 2.3.4 ਅਤੇ ਧਾਰਾ 30 (2) (ਏ) ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗੁਟਖਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿੱਕਰੀ ਜਾਂ ਵੰਡ, ਮਾਰਕੀਟ ਵਿਚ ਉਪਲਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਕੀਤੇ ਜਾਂ ਖੁੱਲ੍ਹੇ ਹੋਣ ਅਤੇ ਇਹ ਇਕ ਉਤਪਾਦ ਦੇ ਤੌਰ ‘ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ ‘ਤੇ ਪੈਕ ਕੀਤੇ  ਗਏ  ਹੋਣ ‘ਤੇ ਪਾਬੰਦੀ 1 ਹੋਰ ਸਾਲ ਲਈ ਲਗਾਈ ਹੈ Gutka
ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ ਇਹ ਨੋਟੀਫਿਕੇਸ਼ਨ 9 ਅਕਤੂਬਰ, 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ ‘ਚ ਜਾਰੀ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ
ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਸੰਸਾਰ ‘ਚ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੇ ਕਰਮਾਂ ਕਾਰਨ ਦੁਖੀ, ਪਰੇਸ਼ਾਨ ਹੈ ਉਸਦੇ ਪਾਪ-ਕਰਮ, ਖੁਦ ਦੀਆਂ ਬੁਰਾਈਆਂ ਵਧਦੀਆਂ ਜਾਂਦੀਆਂ ਹਨ ਤਾਂ ਇਨਸਾਨ ਦੇ ਦੁੱਖ-ਪਰੇਸ਼ਾਨੀਆਂ ‘ਚ ਵਾਧਾ ਹੁੰਦਾ ਜਾਂਦਾ ਹੈ ਖੁਦ ਦੀਆਂ ਉਹ ਬੁਰੀਆਂ ਆਦਤਾਂ, ਪਰੇਸ਼ਾਨੀਆਂ ਇਸ ਜਨਮ ਦੀਆਂ ਹੋ ਸਕਦੀਆਂ ਹਨ, ਜਨਮਾਂ-ਜਨਮਾਂ ਦੇ ਪਾਪ-ਕਰਮਾਂ ਦੀਆਂ ਹੋ ਸਕਦੀਆਂ ਹਨ ਇਨ੍ਹਾਂ ਪਰੇਸ਼ਾਨੀਆਂ ਤੋਂ ਜੇਕਰ ਇਨਸਾਨ ਬਚਣਾ ਚਾਹੇ ਤਾਂ ਉਹ ਆਪਣੇ ਆਤਮ-ਵਿਸ਼ਵਾਸ ਨੂੰ ਬੁਲੰਦ ਕਰੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮ-ਵਿਸ਼ਵਾਸ ਜੇਕਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਆਪਣੇ ਅੰਦਰ ਦੀਆਂ ਤਮਾਮ ਬੁਰੀਆਂ ਆਦਤਾਂ, ਪਰੇਸ਼ਾਨੀਆਂ ਨੂੰ ਪਲ ‘ਚ ਦੂਰ ਕਰ ਸਕਦੇ ਹੋ ਆਤਮ-ਵਿਸ਼ਵਾਸ ਸਭ ਤੋਂ ਛੇਤੀ ਜੇਕਰ ਵਧਦਾ ਹੈ ਤਾਂ ਉਸ ਦਾ ਇੱਕੋ-ਇੱਕ ਉਪਾਅ ਸਿਮਰਨ ਹੈ, ਭਗਤੀ–ਇਬਾਦਤ ਹੈ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਤੁਹਾਡੇ ਅੰਦਰ ਸਹਿਣਸ਼ਕਤੀ ਵਧੇਗੀ ਜੇਕਰ ਸਹਿਣਸ਼ਕਤੀ ਵਧੇਗੀ ਤਾਂ ਤੁਸੀਂ ਅੰਦਰ ਦੀਆਂ ਬੁਰਾਈਆਂ ‘ਤੇ ਜਿੱਤ ਹਾਸਲ ਕਰ ਸਕੋਗੇ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ, ਗਾਲ੍ਹ ਦਿੰਦਾ ਹੈ ਤਾਂ ਉਸ ਦਾ ਸਹਿਣਸ਼ਕਤੀ ਵਧਣ ਨਾਲ ਹੀ ਤੁਹਾਡੇ ‘ਤੇ ਅਸਰ ਨਹੀਂ ਹੋਵੇਗਾ ਨਹੀਂ ਤਾਂ  ਇੰਜ ਲੱਗਦਾ ਹੈ ਜਿਵੇਂ ਨੰਗੀਆਂ ਤਾਰਾਂ ਨੂੰ ਛੂਹ ਲਿਆ ਹੋਵੇ ਜ਼ਰਾ ਜਿੰਨੀ ਗੱਲ ਕਿਸੇ ਨੂੰ ਕਹਿ ਦਿਓ ਤਾਂ ਉਹ ਤਿਲਮਿਲਾ ਜਾਂਦਾ ਹੈ ਗੁੱਸੇ ‘ਚ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਅੱਜ ਆਤਮ-ਵਿਸ਼ਵਾਸ ਕਿਸੇ ਦੇ ਅੰਦਰ ਹੈ ਹੀ ਨਹੀਂ ਉਨ੍ਹਾਂ ਦੇ ਅੰਦਰ ਜ਼ਰੂਰ ਹੈ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਮੌਲਾ ‘ਤੇ ਦ੍ਰਿੜ੍ਹ ਵਿਸ਼ਵਾਸ ਹੈ ਸਿਮਰਨ ਕਰਦੇ ਹਨ, ਮਾਂ-ਬਾਪ ਦੇ ਚੰਗੇ ਸੰਸਕਾਰ ਹਨ ਉਨ੍ਹਾਂ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਉਹ ਆਪਣੇ ਅੱਲ੍ਹਾ-ਮੌਲਾ ਦੇ ਹੁਕਮ ਅਨੁਸਾਰ ਮਾਲਕ ਦੀ ਭਗਤੀ-ਇਬਾਦਤ ਕਰਦੇ ਹੋਏ ਸਭ ਦਾ ਭਲਾ ਮੰਗਦੇ ਰਹਿੰਦੇ ਹਨ ਜਦੋਂ ਤੁਸੀਂ ਸਭ ਦਾ ਭਲਾ ਮੰਗਦੇ ਹੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰਦਾ ਹੈ ਕਿਉਂਕਿ ਜਿਹੋ-ਜਿਹੀ ਤੁਹਾਡੀ ਭਾਵਨਾ ਹੈ, ਉਹੋ-ਜਿਹਾ ਤੁਹਾਨੂੰ ਫ਼ਲ ਜ਼ਰੂਰ ਮਿਲੇਗਾ ਰਾਮ ਝਰੋਖੇ ਬੈਠ ਕੇ ਸਭਕਾ ਮੁਜਰਾ ਲੇ, ਜੈਸੀ ਜਿਸਕੀ ਭਾਵਨਾ ਵੈਸਾ ਹੀ ਫ਼ਲ ਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਉਹ ਰਾਮ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਰਿਹਾ ਹੈ ਹਰ ਥਾਂ, ਹਰ ਪਲ, ਹਰ ਸਮੇਂ, ਹਰ ਕਿਸੇ ਨੂੰ ਉਹ ਵੇਖਦਾ ਹੈ ਤੁਸੀਂ ਕੀ ਕਰ ਰਹੇ ਹੋ? ਕੀ ਸੋਚ ਰਹੇ ਹੋ? ਤੁਹਾਡੀ ਕੀ ਪਲਾਨਿੰਗ ਹੈ? ਉਸ ਨੂੰ ਸਭ ਪਤਾ ਹੈ ਹਰ ਸਮੇਂ, ਹਰ ਪਲ ਉਹ ਖਿਆਲ ਰੱਖਦਾ ਹੈ ਜੇਕਰ ਤੁਹਾਡੀ ਭਾਵਨਾ ਬੁਰਾਈ ਦੀ ਹੈ ਤਾਂ ਤੁਹਾਨੂੰ ਬੁਰੇ ਕਰਮਾਂ ਦਾ ਫ਼ਲ ਭੋਗਣਾ ਪਵੇਗਾ ਚੰਗੇ ਕਰਮ ਦੀ ਭਾਵਨਾ ਹੈ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਸੁਖ ਦੇਣ ਵਾਲਾ ਹੋਵੇਗਾ ਸੇਵਾ-ਸਿਮਰਨ, ਪਰਮਾਰਥ ਕਰਦੇ ਹੋ ਤਾਂ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਓਗੇ ਤਾਂ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਇਹ ਨਹੀਂ ਹੈ ਕਿ ਤੁਸੀਂ ਮਾਲਕ ਤੋਂ ਗੰਦਗੀ ਮੰਗ ਰਹੇ ਹੋ ਅਤੇ ਉਹ ਤੁਹਾਨੂੰ ਗੰਦਗੀ ਦੇ ਦੇਵੇਗਾ ਨਹੀਂ, ਜੇਕਰ ਤੁਹਾਡੀ ਭਾਵਨਾ ਗੰਦੀ ਹੈ ਤਾਂ ਤੁਹਾਨੂੰ ਆਉਣ ਵਾਲੇ ਸਮੇਂ ‘ਚ ਉਸ ਕਰਮ ਦਾ ਭਾਰ ਚੁੱਕਣਾ ਪਵੇਗਾ ਭਾਵਨਾ ਤੋਂ ਮਤਲਬ ਹੈ ਕਿ ਜਿਹੋ-ਜਿਹੇ ਸੋਚ-ਵਿਚਾਰ ਹਨ  ਉਸ ਅਨੁਸਾਰ ਤੁਹਾਨੂੰ ਫ਼ਲ ਮਿਲਣਾ ਹੀ ਮਿਲਣਾ ਹੈ ਇਸ ਲਈ ਆਪਣੀ ਭਾਵਨਾ ਨੂੰ ਸ਼ੁੱਧ ਰੱਖੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਗ 5800 ਮੈਗਾਵਾਟ ‘ਤੇ ਪੁੱਜੀ, ਆਉਣ ਵਾਲੇ ਦਿਨਾਂ ਵਿੱਚ ਹੋਰ ‘ਤੇ ਜਾਵੇਗੀ ਮੰਗ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਤਾਪਮਾਨ ਵਿੱਚ ਵਾਧਾ ਹੋਣ ਦੇ ਨਾਲ ਹੀ ਬਿਜਲੀ ਦੀ ਮੰਗ ਵਿੱਚ ਵੀ ਇਕਦਮ ਵਾਧਾ ਹੋਣ ਲੱਗਾ ਹੈ। ਗਰਮੀ ਆਉਂਦਿਆਂ ਹੀ ਤਕਨੀਕੀ ਨੁਕਸ ਵੀ ਵਧਣ ਲੱਗੇ ਹਨ, ਜਿਸ ਕਾਰਨ ਬਿਜਲੀ ਕੱਟ ਲੱਗਣ ਲੱਗੇ ਹਨ। ਬਿਜਲੀ ਦੀ ਮੰਗ 5800 ਮੈਗਾਵਾਟ ਤੇ ਪੁੱਜ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਧੇ ਦੇ ਸੰਕੇਤ ਹਨ। ਪਿਛਲੇ ਇੱਕ ਹਫ਼ਤੇ ਵਿੱਚ ਵੀ ਇੱਕ ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲੰਘੇ ਦੋਂ ਦਿਨਾਂ ਵਿੱਚ ਹੀ ਤਾਪਮਾਨ ਵਿੱਚ ਕਾਫੀ ਇਜਾਫ਼ਾ ਹੋਇਆ ਹੈ, ਜਿਸ ਨਾਲ ਬਿਜਲੀ ਦੀ ਮੰਗ ਵਿੱਚ ਇਕਦਮ ਵਾਧਾ ਹੋ ਗਿਆ ਹੈ। ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਬਿਜਲੀ ਦੀ ਮੰਗ 5800 ਮੈਗਾਵਾਟ ਨੂੰ ਪਾਰ ਕਰ ਗਈ ਹੈ, ਜੋ ਕਿ ਪਿਛਲੇ ਹਫ਼ਤੇ ਲਗਭਗ 4500 ਮੈਗਾਵਾਟ ਸੀ। ਇਸ ਹਫ਼ਤੇ ਵਿੱਚ ਵੀ ਬਿਜਲੀ ਦੀ ਮੰਗ ‘ਚ 1300 ਮੈਗਾਵਾਟ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਪਾਵਰਕੌਮ ਦੇ ਸਰਕਾਰੀ ਥਰਮਲਾਂ ਵਿੱਚੋਂ ਸਿਰਫ਼ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਸਿਰਫ਼ ਇੱਕ ਯੂਨਿਟ ਹੀ ਚਾਲੂ ਹੈ, ਜਿਸ ਤੋਂ 173 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਜਦਕਿ ਬਾਕੀ ਥਰਮਲਾਂ ਦੇ ਯੂਨਿਟ ਬੰਦ ਕੀਤੇ ਹੋਏ ਹਨ।
ਇਸ ਤੋਂ ਇਲਾਵਾ ਤਿੰਨੇ ਪ੍ਰਾਈਵੇਟ ਥਰਮਲ ਗਤੀਸੀਲ ਹਨ। ਰਾਜਪੁਰਾ ਥਰਮਲ ਪਲਾਂਟ ਤੋਂ 660 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ, ਜਦਕਿ ਤਲਵੰਡੀ ਸਾਬੋ ਥਰਮਲ ਪਲਾਟ ਦੇ ਤਿੰਨੇ ਯੂਨਿਟ ਚਾਲੂ ਹਨ, ਇੱਥੋਂ 1687 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਗੋਇਦਵਾਲ ਸਾਹਿਬ ਥਰਮਲ ਪਲਾਟ ਤੋਂ 292 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।
ਪਾਵਰਕੌਮ ਵੱਲੋਂ ਕੇਂਦਰੀ ਪੂਲ ਤੋਂ ਸ਼ਡਿਊਲ ਅਨੁਸਾਰ 2230 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਸੀ ਪਰ ਇੱਥੋਂ 24 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਵਰਕੌਮ ਵੱਲੋਂ ਹੋਰ ਸ੍ਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਉਂਜ ਗਰਮੀ ਦੇ ਵਧਣ ਨਾਲ ਤਕਨੀਕੀ ਨੁਕਸ ਵੀ ਪੈਣ ਲੱਗੇ ਹਨ, ਜਿਸ ਕਾਰਨ ਅੱਜ ਪਟਿਆਲਾ ਸ਼ਹਿਰ ਅੰਦਰ ਕਈ ਘੰਟੇ ਬਿਜਲੀ ਬੰਦ ਰਹੀ। ਇਸ ਤੋਂ ਇਲਾਵਾ ਦਿਹਾਤੀ ਖੇਤਰਾਂ ‘ਚ ਰਾਤ-ਬਰਾਤੇ ਬਿਜਲੀ ਭੱਜਣ ਲੱਗੀ ਹੈ।  ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਾਰ ਗਰਮੀ ਤੇ ਝੋਨੇ ਦੇ ਸੀਜ਼ਨ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਤੇ ਬਿਜਲੀ ਦੀ ਕਿੱਲਤ ਪੈਦਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਗੁੱਲ ਹੋ ਰਹੀ ਹੈ, ਉਹ ਸਿਰਫ਼ ਤਕਨੀਕੀ ਨੁਕਸ ਕਾਰਨ ਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਕੋਲ ਬਿਜਲੀ ਵਾਧੂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੀਵ ਰੰਜਨ ਤਿਵਾੜੀ
ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ ‘ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰ ਰਹੇ ਹਨ ਇਨ੍ਹਾਂ ਤੋਂ ਇਲਾਵਾ ਕੇਂਦਰ ‘ਚ ਮੰਤਰੀ ਤੇ ਲੋਜਪਾ ਆਗੂ ਰਾਮਵਿਲਾਸ ਪਾਸਵਾਨ ਵੀ ਸਰਕਾਰ ਨੂੰ ਤੇਵਰ ਦਿਖਾਉਣ ਲੱਗੇ ਹਨ ਪਾਸਵਾਨ ਨੂੰ ਰਾਜਨੀਤੀ ਦਾ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਪਾਸਵਾਨ ਨੂੰ ਇਹ ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਕੇਂਦਰ ‘ਚ ਅਗਲੀ ਸਰਕਾਰ ਕਿਸਦੀ ਬਣਨ ਵਾਲੀ ਹੈ, ਉਸੇ ਹਿਸਾਬ ਨਾਲ ਉਨ੍ਹਾਂ ਦਾ ਵਿਵਹਾਰ ਬਣਨ-ਵਿਗੜਨ ਲੱਗਦਾ ਹੈ ਖੈਰ, ਕੇਂਦਰ ‘ਚ ਸੱਤਾਧਾਰੀ ਐਨਡੀਏ ਵਿਚ ਬੇਚੈਨੀ ਵਧ ਗਈ ਹੈ ਇਸਦੀ ਵਜ੍ਹਾ ਸਪੱਸ਼ਟ ਹੈ ਕਿ ਉਸਦੇ ਸਹਿਯੋਗ ਇੱਕ-ਇੱਕ ਕਰਕੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਸਾਥ ਛੱਡ ਕੇ ਯੂਪੀਏ ਦਾ ਹਿੱਸਾ ਬਣਦੇ ਜਾ ਰਹੇ ਹਨ  ਬਿਨਾ ਸ਼ੱਕ, ਯੂਪੀਏ ਮਜ਼ਬੂਤ ਹੋ ਰਿਹਾ ਹੈ ਸੁਭਾਵਿਕ ਹੈ, ਯੂਪੀਏ ਦੀ ਮਜ਼ਬੂਤੀ ‘ਚ ਹੀ ਐਨਡੀਏ ਦੀ ਬੇਚੈਨੀ ਲੁਕੀ ਹੈ ਦਿਲਚਸਪ ਇਹ ਹੈ ਕਿ ਜੋ ਸਹਿਯੋਗੀ ਐਨਡੀਏ ਦਾ ਸਾਥ ਛੱਡ ਰਹੇ ਹਨ ਉਹ ਭਾਜਪਾ ‘ਤੇ ਆਲ੍ਹਾ ਆਗੂਆਂ ‘ਤੇ ਗਜ਼ਬ ਦੇ ਭਾਵਨਾਤਮਕ ਦੋਸ਼ ਲਾ ਰਹੇ ਹਨ ਯਕੀਨੀ ਤੌਰ ‘ਤੇ ਇਸ ਤਰ੍ਹਾਂ ਦੇ ਦੋਸ਼ ਆਉਣ ਵਾਲੀਆਂ ਚੋਣਾਂ ‘ਚ ਭਾਜਪਾ ਲਈ ਨੁਕਸਾਨਦੇਹ ਸਾਬਤ ਹੋਣਗੇ ਉਦਾਹਰਨ ਦੇ ਤੌਰ ‘ਤੇ ਉਪੇਂਦਰ ਕੁਸ਼ਵਾਹਾ ਨੂੰ ਹੀ ਲੈ ਲਓ ਉਨ੍ਹਾਂ ਕਿਹਾ ਕਿ ਐਨਡੀਏ ‘ਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਸੀ ਤਾਜ਼ਾ ਮਾਮਲਾ ਉਪੇਂਦਰ ਕੁਸ਼ਵਾਹਾ ਦਾ ਹੀ ਹੈ, ਇਸ ਲਈ ਪਹਿਲਾਂ ਚਰਚਾ ਇਸੇ ‘ਤੇ ਹੋਣੀ ਚਾਹੀਦੀ ਹੈ।
ਬਿਹਾਰ ਵਿਚ ਉਪੇਂਦਰ ਕੁਸ਼ਵਾਹਾ ਦਾ ਅਸਰ ਠੀਕ-ਠਾਕ ਮੰਨਿਆ ਜਾਂਦਾ ਹੈ ਹੁਣ ਉਹ ਯੂਪੀਏ ਦੇ ਸਹਿਯੋਗੀ ਬਣ ਗਏ ਹਨ ਇਹ ਐਨਡੀਏ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਜੋ ਵੋਟਾਂ ਐਨਡੀਏ ਦੇ ਪੱਖ ਵਿਚ ਸਨ ਜੇਕਰ ਉਹ ਪ੍ਰਭਾਵਿਤ ਹੁੰਦੀਆਂ ਹਨ ਤਾਂ ਜ਼ਾਹਿਰ ਹੈ ਕਿ ਇਹ ਬੀਜੇਪੀ-ਜੇਡੀਯੂ ਗਠਜੋੜ ਲਈ ਨੁਕਸਾਨਦੇਹ ਹੋਵੇਗਾ ਕੁਸ਼ਵਾਹਾ ਨੇ ਕਿਹਾ ਬੀਜੇਪੀ-ਜੇਡੀਯੂ ਦੇ ਨਾਲ ਉਨ੍ਹਾਂ ਦਾ ਅਪਮਾਨ ਹੋ ਰਿਹਾ ਸੀ ਕੁਸ਼ਵਾਹਾ ਦੇ ਦਬਾਅ ਵਾਲੇ ਬਿਆਨ ਤੇ ਤੇਵਰ, ਦੋਵਾਂ ਦੀ ਬੀਜੇਪੀ ਨੇ ਅਣਦੇਖੀ ਕੀਤੀ ‘ਜਾਣਾ ਹੈ ਤਾਂ ਜਾਓ’ ਵਾਲਾ ਰੁਖ਼ ਅਪਣਾਇਆ ਇਸ ਵਿਚ ਬੀਜੇਪੀ ਤੋਂ ਜ਼ਿਆਦਾ ਜੇਡੀਯੂ ਅਤੇ ਖਾਸਕਰ ਨੀਤੀਸ਼ ਕੁਮਾਰ ਨੇ ਉਪੇਂਦਰ ਕੁਸ਼ਵਾਹਾ ਨੂੰ ਐਨਡੀਏ ਤੋਂ ਵੱਖ ਹੋਣ ਦੇਣ ‘ਚ ਵੱਡੀ ਭੂਮਿਕਾ ਨਿਭਾਈ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਐਮਐਲਏ, ਐਮਐਲਸੀ ਗਠਜੋੜ ਵਿਚ ਨਹੀਂ ਗਏ ਹਨ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦੇ ਬਾਦ ਤੋਂ ਮਹਾਂਗਠਜੋੜ ਵਿਚ ਕਾਂਗਰਸ ਦਾ ਵਜ਼ਨ ਵਧਿਆ ਹੈ, ਇਹ ਦਿਸਣ ਲੱਗਾ ਹੈ ਬਿਹਾਰ ਵਿਚ ਵੀ ਪਾਰਟੀ ਪੱਧਰ ‘ਤੇ ਅਤੇ ਰਾਜਨੀਤਿਕ ਹਲਕੇ ਵਿਚ ਸਾਰੇ ਇਹ ਮਹਿਸੂਸ ਕਰ ਰਹੇ ਹਨ ਪਰ ਬਿਹਾਰ ਦੀ ਗੱਲ ਕਰੀਏ ਤਾਂ ਕੁਝ ਹੀ ਸਾਲ ਪਹਿਲਾਂ ਇੱਥੇ ਕਮਜ਼ੋਰ ਪਈ ਕਾਂਗਰਸ ਨੂੰ ਮਹਾਂਗਠਜੋੜ ਨੇ ਫਿਰ ਤੋਂ ਉੱਠ ਖੜ੍ਹੇ ਹੋਣ ਤੇ ਅੱਗੇ ਵਧਣ ਦੀ ਤਾਕਤ ਦਿੱਤੀ ਸੀ ਅਤੇ ਇਹ ਤਾਕਤ ਫਿਰ ਤੋਂ ਉਸਨੂੰ ਮਿਲੀ ਹੈ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਬਹੁਤ ਵੱਡੀ ਤਾਕਤ ਲੈ ਕੇ ਬੇਸ਼ੱਕ ਹੀ ਨਹੀਂ ਜੁੜੇ ਹਨ ਪਰ ਜੁੜ ਕੇ ਇੱਕ ਹੋਏ ਹਨ ਤਾਂ ਇੱਕ ਚੁਣੌਤੀ ਵਜੋਂ ਇਹ ਗਠਜੋੜ ਆਵੇਗਾ ਜੇਕਰ ਰਾਮਵਿਲਾਸ ਪਾਸਵਾਨ ਵੀ ਲੋਜਪਾ ਨਰਾਜ਼ਗੀ ਦਾ ਸੰਕੇਤ ਦੇਣ ਲੱਗੇ ਹਨ ਤਾਂ ਇਹ ਬੀਜੇਪੀ ਲਈ ਖ਼ਤਰੇ ਦੀ ਘੰਟੀ ਜ਼ਰੂਰ ਹੈ ਜਿਸ ਰਾਮਵਿਲਾਸ ਪਾਸਵਾਨ ਦੇ ਦਬਾਅ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਤੋਂ ਪਲਟਵਾਇਆ, ਉਹੀ ਹੁਣ ਨੌਜਵਾਨ ਤੇ ਕਿਸਾਨ ਨਾਲ ਜੁੜੇ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੀਆਂ ਹੀ ਮੁਸ਼ਕਲਾਂ ਵਧਾਉਣ ਲੱਗੇ ਹਨ ਬੀਤੇ ਦਿਨੀਂ ਐਨਡੀਏ ਗਠਜੋੜ ਨੂੰ ਨਾਜ਼ੁਕ ਮੋੜ ‘ਤੇ ਦੱਸਣ ਵਾਲੇ ਲੋਕ ਜਨਸ਼ਕਤੀ ਪਾਰਟੀ ਆਗੂ (ਐਲਜੇਪੀ) ਚਿਰਾਗ ਪਾਸਵਾਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰਕੇ ਬਿਹਾਰ ਵਿਚ ਰਾਜਨੀਤਿਕ ਹਲਚਲ ਨੂੰ ਹਵਾ ਦੇ ਦਿੱਤੀ ਹੈ ਪਾਸਵਾਨ ਦੇ ਇਸ ਬਿਆਨ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਪਾਸਵਾਨ ਨੇ ਰਾਹੁਲ ਦੀ ਜੰਮ ਕੇ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਅੰਦਰ ਸਕਾਰਾਤਮਕ ਬਦਲਾਅ ਆਇਆ ਹੈ ਉਨ੍ਹਾਂ ਨੇ ਕਿਸਾਨਾਂ ਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਵਧੀਆ ਤਰੀਕੇ ਨਾਲ ਚੁੱਕਿਆ ਹੈ ਪਾਸਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਜਿੱਤੀ ਹੈ ਜੇਕਰ ਤੁਸੀਂ ਕਿਸੇ ਦੀ ਅਲੋਚਨਾ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ‘ਤੇ ਉਨ੍ਹਾਂ ਦੀ ਤਰੀਫ਼ ਵੀ ਕਰਨੀ ਚਾਹੀਦੀ ਹੈ ਚਿਰਾਗ ਪਾਸਵਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੁੱਦਿਆਂ ਨੂੰ ਸਹੀ ਢੰਗ ਨਾਲ ਚੁੱਕਿਆ ਜਿਸ ਤਰ੍ਹਾਂ ਉਨ੍ਹਾਂ ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਜਨਤਾ ਦੇ ਸਾਹਮਣੇ ਚੁੱਕਿਆ, ਉਹ ਚੰਗਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਲੋਕਾਂ ਨੂੰ ਫਿਰ ਤੋਂ ਆਪਣਾ ਫੋਕਸ ਪੂਰੀ ਤਰ੍ਹਾਂ ਵਿਕਾਸ ‘ਤੇ ਕਰਨਾ ਚਾਹੀਦਾ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਿਰਾਗ ਪਾਸਵਾਨ ਨੇ ਸੂਬੇ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵੀ ਫੈਸਲਾ ਨਾ ਹੋਣ ‘ਤੇ ਨਰਾਜ਼ਗੀ ਪ੍ਰਗਟਾਈ ਸੀ ਚਿਰਾਗ ਪਾਸਵਾਨ ਦੇ ਇਨ੍ਹਾਂ ਟਵੀਟ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਗਠਜੋੜ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਆਰਐਲਐਸਪੀ ਦੇ ਐਨਡੀਏ ਤੋਂ ਨਾਤਾ ਤੋੜਨ ਤੋਂ ਬਾਦ ਚਿਰਾਗ ਦੇ ਇਸ ਬਿਆਨ ਦੇ ਵੀ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ ਚਿਰਾਗ ਨੇ ਇੱਕ ਟਵੀਟ ਵਿਚ ਲਿਖਿਆ ਸੀ ਕਿ ਟੀਡੀਪੀ ਤੇ ਆਰਐਲਐਸਪੀ ਦੇ ਐਨਡੀਏ ਗਠਜੋੜ ਤੋਂ ਜਾਣ ਤੋਂ ਬਾਦ ਇਹ ਗਠਜੋੜ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ‘ਚ ਬੀਜੇਪੀ ਗਠਜੋੜ ਵਿਚ ਫ਼ਿਲਹਾਲ ਬਚੇ ਹੋਏ ਸਾਥੀਆਂ ਦੀਆਂ ਚਿੰਤਾਵਾਂ ਨੂੰ ਸਮਾਂ ਰਹਿੰਦੇ ਸਨਮਾਨਪੂਰਵਕ ਤਰੀਕੇ ਨਾਲ ਦੂਰ ਕਰੇ ਇਸ ਤੋਂ ਬਾਦ ਇੱਕ ਹੋਰ ਟਵੀਟ ਕਰਦੇ ਹੋਏ ਚਿਰਾਗ ਨੇ ਨੁਕਸਾਨ ਦੇ ਸੰਕੇਤ ਦਿੱਤੇ ਸਨ ਚਿਰਾਗ ਦੇ ਸੰਕੇਤ ਬੇਹੱਦ ਗੰਭੀਰ ਤੇ ਭਾਵਪੂਰਨ ਹਨ ਇਸਨੂੰ ਐਨਡੀਏ ਦੇ ਕਰਤਾ-ਧਰਤਾ ਕਿੰਨਾ ਸਮਝਦੇ ਹਨ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ।
ਤਿੰਨ ਸੂਬਿਆਂ ‘ਚ ਸੱਤਾ ਗੁਆਉਣ ਤੋਂ ਬਾਅਦ ਭਾਜਪਾ ਦੇ ਸਾਹਮਣੇ 2019 ਦਾ ਰਣ ਮੁਸ਼ਕਲ ਹੋ ਗਿਆ ਹੈ ਆਪਣੀ ਟੀਮ ਨੂੰ ਇੱਕਜੁਟ ਰੱਖ ਕੇ ਉਹ ਸੱਤਾ ‘ਚ ਵਾਪਸੀ ਦਾ ਸੁਫ਼ਨਾ ਪੂਰਾ ਕਰ ਸਕੇਗੀ ਪਰ ਹਾਲੀਆ ਸਮੇਂ ‘ਚ ਉਸਨੇ ਕਈ ਅਹਿਮ ਸਾਥੀ ਗੁਆ ਦਿੱਤੇ ਹਨ ਉਤੋਂ ਉੱਤਰ ਪ੍ਰਦੇਸ਼ ਦੇ ਹਾਲਾਤ ਵੀ ਦਿੱਕਤ ਪੈਦਾ ਕਰ ਰਹੇ ਹਨ ਦਿੱਲੀ ਦੀ ਸੱਤਾ ਦਾ ਦਰਵਾਜ਼ਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ, ਪਰ ਇੱਥੇ ਸਪਾ-ਬਸਪਾ ਦਾ ਗਠਜੋੜ ਬਣਦਾ ਦਿਸ ਰਿਹਾ ਹੈ ਅਜਿਹਾ ਹੋਇਆ ਤਾਂ 30 ਸੀਟਾਂ ਆਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ ਦਿੱਲੀ ਵਿਚ ਦੁਬਾਰਾ ਕਿਵੇਂ ਕਮਲ ਖਿੜ ਸਕੇਗਾ, ਇਹ ਭਾਜਪਾ ਲਈ ਸਭ ਤੋਂ ਵੱਡਾ ਸਵਾਲ ਬਣ ਕੇ ਉੱਭਰ ਰਿਹਾ ਹੈ ਲੋਕਸਭਾ ਚੋਣਾਂ ‘ਚ ਹਾਲੇ ਥੋੜ੍ਹਾ ਸਮਾਂ ਹੈ ਪਰ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਖੇਤਰੀ ਪਾਰਟੀਆਂ ‘ਚ ਖਾਸ ਤੌਰ ‘ਤੇ ਜੋਸ਼ ਹੈ ਤੇ ਉਹ ਆਪਣੀ ਪੋਜੀਸ਼ਨਿੰਗ ਵਿਚ ਜੁਟ ਗਈਆਂ ਹਨ ਦੇਸ਼ ਦੇ ਦੋਵਾਂ ਮੁੱਖ ਸਿਆਸੀ ਗਠਜੋੜਾਂ ਵਿਚ ਸਾਫ਼ ਦਿਸ ਰਹੀ ਤਣਾਤਣੀ ਦਾ ਮੁੱਖ ਕਾਰਨ ਇਹੀ ਹੈ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ‘ਚ ਉਥਲ-ਪੁਥਲ ਜ਼ਿਆਦਾ ਹੈ ਸ਼ਿਵਸੈਨਾ ਤਾਂ ਸਾਲਾਂ ਤੋਂ ਵੱਖ ਰਾਗ ਅਲਾਪਦੀ ਆ ਰਹੀ ਹੈ।
ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਚੱਲ ਰਹੀ ਹੈ ਇੱਥੇ ਵੀ ਸਪਾ-ਬਸਪਾ-ਕਾਂਗਰਸ-ਰਾਲੋਦ ਦੇ ਗਠਜੋੜ ਦੀਆਂ ਚਰਚਾਵਾਂ ਹਨ ਹਾਲਾਂਕਿ ਹਾਲੇ ਤੱਕ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਦੇਰ-ਸਵੇਰ ਕੋਈ ਨਾ ਕੋਈ ਠੋਸ ਫੈਸਲਾ ਹੋ ਹੀ ਜਾਵੇਗਾ ਫ਼ਿਲਹਾਲ, ਇਹ ਕਹਿ ਸਕਦੇ ਹਾਂ ਕਿ ਬਿਹਾਰ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਂਰਾਸ਼ਟਰ ਵਿਚ ਭਾਜਪਾ ਨੂੰ ਘੇਰਨ ਦੀ ਯੂਪੀਏ ਦੁਆਰਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਯੂਪੀਏ ਆਪਣੇ ਮਨਸੂਬੇ ਵਿਚ ਕਿੰਨਾ ਕਾਮਯਾਬ ਹੁੰਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਜੋ ਵੀ ਸਹਿਯੋਗੀ ਐਨਡੀਏ ਦਾ ਸਾਥ ਛੱਡ ਕੇ ਜਾ ਰਹੇ ਹਨ ਉਹ ਭਾਜਪਾ ਦੀਆਂ ਮੁਸ਼ਕਲਾਂ ਵਧਾਉਣਗੇ ਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਮ ਮੰਤਵ ਬਾਰੇ ਵਿਧਾਨ ਸਭਾ ਕਮੇਟੀ ਨੇ ਤਿਆਰ ਕੀਤੀ ਸਿਫ਼ਾਰਸ਼ਾਂ
ਵਿਧਾਨ ਸਭਾ ਲਾਗੂ ਕਰਨ ਜਾਂ ਫਿਰ ਵਿਚਾਰ ਕਰਨ ਲਈ ਭੇਜੇਗੀ ਪੰਜਾਬ ਸਰਕਾਰ ਨੂੰ
ਚੰਡੀਗੜ। ਪੰਜਾਬ ਦੀਆਂ ਸੜਕਾਂ ‘ਤੇ ਰਾਤਾਂ ਗੁਜ਼ਾਰਨ ਨੂੰ ਮਜਬੂਰ ਕਿਸਾਨਾਂ ਅਤੇ ਡੀ.ਏ ਦਾ ਇੰਤਜ਼ਾਰ ਕਰ ਰਹੇ ਮੁਲਾਜਮਾ ਨੂੰ ਦੇਣ ਲਈ ਸਰਕਾਰ ਕੋਲ ਪੈਸਾ ਨਹੀਂ ਹੈ ਪਰ ਆਪਣੇ ਵਿਧਾਇਕਾਂ ਦੀਆਂ ਤਨਖ਼ਾਹਾਂ ਵਿੱਚ ਸਰਕਾਰ 120 ਫੀਸਦੀ ਤੋਂ ਜਿਆਦਾ ਦਾ ਵਾਧਾ ਕਰ ਸਕਦੀ ਹੈ। ਜਿਸ ਸਬੰਧੀ ਸਿਫ਼ਾਰਸ਼ ਤਿਆਰ ਕਰ ਲਈ ਗਈ ਹੈ ਅਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਗਲੇ ਸਾਲ ਮਾਰਚ ‘ਚ ਹੋਣ ਵਾਲੇ ਬਜਟ ਸੈਸ਼ਨ ਵਿੱਚ ਕੋਈ ਵੀ ਫੈਸਲਾ ਕਰ ਸਕਦੀ ਹੈ। ਵਿਧਾਇਕਾਂ ਦੀ ਤਨਖ਼ਾਹਾਂ ਦੇ ਨਾਲ ਹੀ ਭੱਤੇ ਅਤੇ ਹੋਰ ਖ਼ਰਚੇ ਵਿੱਚ ਵੀ ਚੋਖਾ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੰਜਾਬ ਵਿਧਾਨ ਸਭਾ ਦੀ ਆਮ ਮੰਤਵ ਵਾਲੀ ਸਬ ਕਮੇਟੀ ਨੇ ਇਸ ਸਬੰਧੀ ਰਿਪੋਰਟ ਤਿਆਰ ਕਰਦੇ ਹੋਏ ਆਖ਼ਰੀ ਰੂਪ ਦੇ ਦਿੱਤਾ ਹੈ। ਇਸੇ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਵਿਰੋਧ ਜਤਾਉਂਦੇ ਹੋਏ ਮੀਟਿੰਗ ਤਕ ਦਾ ਬਾਈਕਾਟ ਕਰ ਦਿੱਤਾ ਹੈ। ਬਲਵਿੰਦਰ ਬੈਂਸ ਨੇ ਦੱਸਿਆ ਕਿ ਵਿਧਾਇਕਾਂ ਦੀ ਤਨਖ਼ਾਹਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਆਪਣਾ ਵਿਰੋਧ ਦਰਜ਼ ਕਰਵਾ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਕਮੇਟੀ ਵਲੋਂ ਮੌਜੂਦਾ 25 ਹਜ਼ਾਰ ਰੁਪਏ ਤਨਖ਼ਾਹ ਵਿੱਚ 120 ਫੀਸਦੀ ਵਾਧਾ ਮੰਗਦੇ ਹੋਏ 55 ਹਜ਼ਾਰ, ਵਿਧਾਨ ਸਭਾ ਹਲਕਾ ਭੱਤਾ 25 ਹਜ਼ਾਰ ਤੋਂ ਵਧਾ ਕੇ 60 ਹਜ਼ਾਰ, ਦਫ਼ਤਰੀ ਖ਼ਰਚਾ 10 ਹਜ਼ਾਰ ਤੋਂ ਵਧਾ ਕੇ 30 ਹਜ਼ਾਰ।
ਮੁਆਵਜਾਯੋਗ ਭੱਤਾ  5 ਹਜ਼ਾਰ ਤੋਂ 15 ਹਜ਼ਾਰ, ਸੰਪਤੀ ਭੱਤਾ, 3 ਹਜ਼ਾਰ ਤੋਂ 15 ਹਜ਼ਾਰ, ਬਿਜਲੀ ਤੇ ਪਾਣੀ ਦਾ ਬਿਲ 1 ਹਜ਼ਾਰ ਤੋਂ 10 ਹਜ਼ਾਰ, ਸਕੱਤਰੇਤ ਭੱਤਾ 10 ਹਜ਼ਾਰ ਤੋਂ 15 ਹਜ਼ਾਰ, ਰੋਜ਼ਾਨਾ ਭੱਤਾ 1500 ਤੋਂ 1800 ਰੁਪਏ, ਸੜਕੀਂ ਸਫ਼ਰ 15 ਰੁਪਏ ਕਿਲੋਮੀਟਰ ਤੋਂ 18 ਰੁਪਏ ਕਿਲੋਮੀਟਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕਮੇਟੀ ਦੀ ਸਿਫ਼ਾਰਸਾ ਨੂੰ ਵਿਧਾਨ ਸਭਾ ਰਾਹੀਂ ਪੰਜਾਬ ਸਰਕਾਰ ਕੋਲ ਭੇਜਿਆ ਜਾਏਗਾ, ਜਿਥੇ ਕਿ ਸਰਕਾਰ ਆਪਣੇ ਹਿਸਾਬ ਅਨੁਸਾਰ ਦੇਖਣ ਤੋਂ ਬਾਅਦ ਇਸ ‘ਤੇ ਫੈਸਲਾ ਲਏਗਾ। ਇਸ ਮਾਮਲੇ ਵਿੱਚ ਜੇਕਰ ਪੰਜਾਬ ਸਰਕਾਰ ਤਨਖ਼ਾਹ ਅਤੇ ਭੱਤਿਆਂ ਵਿੱਚ ਵਾਧਾ ਕਰਨ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਮਾਰਚ ਵਿੱਚ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਇਸ ਬਾਰੇ ਫੈਸਲਾ ਲੈ ਲਿਆ ਜਾਏਗਾ।
ਨਵੀਂ ਦਿੱਲੀ, ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਲਾਗੂ ਨਿਊ ਪੈਨਸ਼ਨ ਯੋਜਨਾ (ਐਨਪੀਐਸ) ‘ਚ ਆਪਣਾ ਅੰਸ਼ਦਾਨ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸੌ ਫੀਸਦੀ ਰਾਸ਼ੀ ਪੈਨਸ਼ਨ ਫੰਡ ‘ਚ ਰੱਖਣ ‘ਤੇ ਪੁਰਾਣੀ ਯੋਜਨਾ ਦੀ ਤੁਲਨਾ ‘ਚ ਵੱਧ ਪੈਨਸ਼ਨ ਮਿਲੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦੀ ਅਗਵਾਈ ‘ਚ 6 ਦਸੰਬਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਇਹ ਫੈਸਲਾ ਕੀਤਾ ਸੀ, ਪਰ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਉਸ ਦਿਨ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਇਸ ਸਬੰਧੀ ਉਨ੍ਹਾਂ ਅੱਜ ਵਿਸਥਾਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ 18 ਲੱਖ ਕਰਮਚਾਰੀਆਂ ਨੂੰ ਲਾਭ ਮਿਲੇਗਾ ਹਾਲੇ ਐਨਪੀਐਸ ‘ਚ ਕਰਮਚਾਰੀ ਦੀ ਹਿੱਸੇਦਾਰੀ 10 ਫੀਸਦੀ ਤੇ ਕੇਂਦਰ ਸਰਕਾਰ ਦੀ ਹਿੱਸੇਦਾਰੀ 10 ਫੀਸਦੀ ਹੈ ਹੁਣ ਸਰਕਾਰ ਨੇ ਆਪਣਾ ਅੰਸ਼ਦਾਨ ਵਧਾ ਕੇ 14 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਪੈਨਸ਼ਨ ‘ਚ ਤੁਰੱਟੀਆਂ ਨੂੰ ਦੂਰ ਕਰਨ ਲਈ ਸਕੱਤਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਤੇ ਉਸ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਫੈਸਲਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਐਨਪੀਐਸ ਟਿਅਰ-1 ‘ਚ ਸਰਕਾਰ ਦਾ ਅੰਸ਼ਦਾਨ 14 ਫੀਸਦੀ ਹੋ ਜਾਵੇਗਾ ਤੇ ਇਸ ਨਾਲ ਸਾਲ 2019-20 ‘ਚ ਰਾਜਕੋਸ਼ 2,840 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਏਜੰਸੀ,  ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਨ ਕਾਰਨ ਨਹੀਂ ਹੈ ਕੈਪਟਨ ਸਿੰਘ ਨੇ ਅੱਜ ਇੱਥੇ ਇੱਕ ਬਿਆਨ ‘ਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਸੈਟੇਲਾਈਟ ਦੇ ਉਨ੍ਹਾਂ ਚਿੱਤਰਾਂ ਨੂੰ ਵਿਖਾਇਆ ਸੀ, ਜਿਨ੍ਹਾਂ ‘ਚ ਪੰਜਾਬ ਦੇ ਹਿੱਸੇ ‘ਚ ਪਰਾਲੀ ਸੜਦੀ ਨਜ਼ਰ ਆ ਰਹੀ ਹੈ ਪਰ ਕੈਪਟਨ ਸਿੰਘ ਨੇ ਉਨ੍ਹਾਂ ਨੂੰ ਨਕਾਰਦਿਆਂ ਕਿਹਾ ਕਿ ਦਿੱਲੀ ‘ਚ ਪ੍ਰਦੂਸ਼ਣ ਵਧਣ ਪਿੱਛੇ ਸਿਰਫ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਸਹੀ ਨਹੀਂ
ਉਨ੍ਹਾਂ ਨੇ ਕੇਜਰੀਵਾਲ ਨੂੰ ਸਿਆਸੀ ਨੌਟੰਕੀ ਬੰਦ ਕਰਨ ਅਤੇ ਬੇਤੁਕਾ ਬਿਆਨ ਦੇਣ ਤੋਂ ਪਹਿਲਾਂ ਅੰਕੜਿਆਂ ਨੂੰ ਖੰਗਾਲਣ ਦੀ ਸਲਾਹ ਦਿੱਤੀ ਉਨ੍ਹਾਂ ਨੂੰ ਹਵਾ ‘ਚ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਅਮਰਿੰਦਰ ਨੇ ਕੇਜਰੀਵਾਲ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਨਵੀਂ ਚਾਲ ਚੱਲੀ ਹੈ ਦਿੱਲੀ ਵਾਸੀਆਂ ਨੂੰ ਸੁਸ਼ਾਸਨ ਦੇਣ ‘ਚ ਨਾਕਾਮ ਰਹਿਣ ਤੋਂ ਬਾਅਦ ਕੇਜਰੀਵਾਲ ਫਿਰ ਝੂਠ ਦਾ ਸਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ
ਪੰਜਾਬ ‘ਚ ਪਰਾਲੀ ਸਾੜਨ ਦੀਆਂ ਸੈਟੇਲਾਈਟ ਦੀਆਂ ਤਸਵੀਰਾਂ ਨੂੰ ਲੈ ਕੇ ਚੁਟਕੀ ਲੈਂਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਤੋਂ ਜ਼ਿਆਦਾ ਤਾਂ ਸਕੂਲ ਦੇ ਬੱਚਿਆਂ ਨੂੰ ਜ਼ਿਆਦਾ ਪਤਾ ਹੋਵੇਗਾ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਕੀ ਉਹ ਸੱਚਮੁੱਚ ਆਈਟੀਆਈ ਗ੍ਰੈਜੂਏਟ ਹੈ ਜੇਕਰ ਆਪ ਆਗੂ ਨੇ ਤੱਥਾਂ ਦੀ ਜਾਂਚ ਕੀਤੀ ਹੁੰਦੀ ਤਾਂ ਅਜਿਹੀ ਬਿਆਨਬਾਜ਼ੀ ਦੇਣ ਤੋਂ ਪਹਿਲਾਂ ਸੋਚਦੇ ਜ਼ਰੂਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ‘ਚ ਵੇਖਣਗੇ ਕਿ ਪੰਜਾਬ ਕੇਜਰੀਵਾਲ ਬਾਰੇ ਕੀ ਸੋਚਦਾ ਹੈ
ਕੇਜਰੀਵਾਲ ਆਪ ਪਾਰਟੀ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਬੁਰਾ ਹਾਸ਼ਰ ਵੇਖਣ ਲਈ ਤਿਆਰ ਰਹਿਣ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੀ ਹਵਾ ਦੀ ਗੁਣਵਤਾ ਦਾ ਮਾਪਦੰਡ ਹਰ ਸਾਲ ਦਸੰਬਰ ਤੋਂ ਜਨਵਰੀ ਦੌਰਾਨ 3000 ਤੋਂ ਜ਼ਿਆਦਾ ਰਹਿੰਦਾ ਹੈ ਜਦੋਂਕਿ ਗੁਆਂਢੀ ਸੂਬਿਆਂ ‘ਚ ਪਰਾਲੀ ਨਹੀਂ ਸਾੜੀ ਜਾਂਦੀ ਇਸ ਤੋਂ ਸਪੱਸ਼ਟ ਹੈ ਕਿ ਦਿੱਲੀ ‘ਚ ਵਾਹਨਾਂ, ਬਿਜਲੀ ਪਲਾਂਟ, ਸਫਾਈ ਦਾ ਕੰਮ ਸਮੇਤ ਕਈ ਕੰਮਾਂ ਕਾਰਨ ਪ੍ਰਦੂਸ਼ਣ ਵਧਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਕਰੋੜ ਤੋਂ ਜ਼ਿਆਦਾ ਦੀ ਆਮਦਨ ਦੱਸਣ ਵਾਲਿਆਂ ਦੀ ਗਿਣਤੀ 60 ਫੀਸਦੀ ਵਧੀ
ਪਿਛਲੇ ਤਿੰਨ ਸਾਲਾਂ ‘ਚ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 80 ਫੀਸਦੀ ਵਧੀ
ਏਜੰਸੀ , ਨਵੀਂ ਦਿੱਲੀ
ਸਰਕਾਰ ਨੇ ਕਿਹਾ ਹੈ ਕਿ ਪਿਛਲੇ ਤਿੰਨ ਸਾਲਾਂ ‘ਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ‘ਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਾਲ 2014-15 ‘ਚ ਕੁੱਲ 88649 ਟੈਕਸ ਭਰਨ ਵਾਲਿਆਂ ਨੇ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਿਟਰਨ ਭਰੀ ਸੀ ਅਤੇ ਸਾਲ 2017-18 ‘ਚ ਇਸ ਦੀ ਗਿਣਤੀ 60 ਫੀਸਦੀ ਵੱਧ ਕੇ 1.40 ਲੱਖ ‘ਤੇ ਪਹੁੰਚ ਗਈ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਅੱਜ ਇਥੇ ਆਮਦਨ ਟੈਕਸ ਰਿਟਰਨ ਨਾਲ ਜੁੜੇ ਟਾਈਮ ਸੀਰੀਜ਼ ਡਾਟਾ ਜਾਰੀ ਕੀਤੇ, ਜਿਸ ਤੋਂ ਇਹ ਖੁਲਾਸਾ ਹੋਇਆ ਹੈ
ਇਸ ‘ਚ ਕਿਹਾ ਗਿਆ ਹੈ ਕਿ ਨਿੱਜੀ ਪੱਧਰ ‘ਤੇ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਰਿਟਰਨ ਭਰਨ ਵਾਲਿਆਂ ਦੀ ਗਿਣਤੀ ‘ਚ ਇਸ ਮਿਆਦ ‘ਚ 48416 ਦੀ ਤੁਲਨਾ ‘ਚ 68 ਫੀਸਦੀ ਵਧ ਕੇ 81344 ‘ਤੇ ਪਹੁੰਚ ਗਈ ਹੈ ਸੀਬੀਡੀਟੀ ਨੇ ਸਾਲ 2017-18 ਤੱਕ ਦੇ ਟਾਈਮ ਸੀਰੀਜ਼ ਡਾਟਾ ਜਾਰੀ ਕੀਤੇ ਹਨ ਅਤੇ ਇਸ ‘ਚ ਮੁਲਾਂਕਣ ਸਾਲ 2016-17 ਅਤੇ 2017-18 ਦੇ ਆਮਦਨ ਵੇਰਵੇ ਅੰਕੜੇ ਵੀ ਦਿੱਤੇ ਗਏ ਹਨ
ਸੀਬੀਡੀਟੀ ਦੇ ਪ੍ਰਧਾਨ ਸੁਸ਼ੀਲ ਚੰਦਰਾ ਨੇ ਇੱਥੇ ਇਸ ਅੰਕੜੇ ਨੂੰ ਜਾਰੀ ਕਰਦਿਆਂ ਕਿਹਾ ਕਿ ਨਵੇਂ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਵਿਧਾਈ ਅਤੇ ਪ੍ਰਸ਼ਾਸਨਿਕ ਉਪਾਵਾਂ ਨਾਲ ਅਨੁਪਾਲਣਾ ਦੇ ਪੱਧਰ ‘ਚ ਸੁਧਾਰ ਹੋਇਆ ਹੈ  ਟੈਕਸ ਚੋਰੀ ਖਿਲਾਫ਼ ਕਾਰਵਾਈ ਤੋਂ ਵੀ ਰਿਟਰਨ ਭਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ
ਅੰਕੜਿਆਂ ਅਨੁਸਾਰ ਪ੍ਰਤੱਖ ਟੈਕਸ ਸਕਲ ਘਰੇਲੂ ਉਤਪਾਦ (ਜੀਡੀਪੀ) ਅਨੁਪਾਤ ‘ਚ ਪਿਛਲੇ ਤਿੰਨ ਸਾਲਾਂ ‘ਚ ਲਗਾਤਾਰ ਵਾਧਾ ਜਾਰੀ ਹੈ ਅਤੇ ਸਾਲ 2017-18 ਦਾ ਪ੍ਰਤੱਖ ਟੈਕਸ ਜੀਡੀਪੀ ਅਨੁਪਾਤ 5.98 ਫੀਸਦੀ ਰਿਹਾ ਜੋ ਪਿਛਲੇ 10 ਸਾਲਾਂ ਦਾ ਸਭ ਤੋਂ ਬਿਹਤਰ ਅੰਕੜਾ ਹੈ ਪਿਛਲੇ ਤਿੰਨ ਸਾਲਾਂ ‘ਚ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 80 ਫੀਸਦੀ ਵਧੀ ਹੈ ਸਾਲ 2013-14 ‘ਚ 3.79 ਕਰੋੜ ਵਿਅਕਤੀਆਂ ਨੇ ਰਿਟਰਨ ਭਰਿਆ ਸੀ ਜੋ ਸਾਲ 2017-18 ‘ਚ ਵਧ ਕੇ 6.85 ਕਰੋੜ ਹੋ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ 14 ਪੈਸੇ ਤੇ ਡੀਜਲ 11 ਪੈਸੇ ਮਹਿੰਗਾ
ਨਵੀਂ ਦਿੱਲੀ, ਏਜੰਸੀ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧੇ ਦਾ ਸਿਲਸਿਲਾ ਜਾਰੀ ਹੈ। ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਦਿਨ ਵਧੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ‘ਚ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਨੂੰ 14-14 ਪੈਸੇ ਪ੍ਰਤੀ ਲੀਟਰ ਵਧੀਆਂ। ਇੱਕ ਲੀਟਰ ਪੈਟਰੋਲ ਦਿੱਲੀ ‘ਚ 82.86 ਰੁਪਏ, ਕੋਲਕਾਤਾ ‘ਚ 84.68 ਰੁਪਏ, ਮੁੰਬਈ ‘ਚ 90.22 ਰੁਪਏ ਅਤੇ ਚੇਨੱਈ ‘ਚ 86.13 ਰੁਪਏ ਦੇ ਭਾਅ ਵਿਕਿਆ। ਦਿੱਲੀ, ਕੋਲਕਾਤਾ ਅਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ 10-10 ਪੈਸੇ ਵਧ ਕੇ ਲੜੀਵਾਰ 74.12 ਰੁਪਏ, 75.97 ਰੁਪਏ ਅਤੇ 78.36 ਰੁਪਏ ਪ੍ਰਤੀ ਲੀਟਰ ਰਹੇ। ਮੁੰਬਈ ‘ਚ ਡੀਜ਼ਲ 11 ਪੈਸੇ ਮਹਿੰਗਾ ਹੋ ਕੇ 78.69 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਸਤੰਬਰ ‘ਚ ਹੁਣ ਤੱਕ ਦਿੱਲੀ ‘ਚ ਪੈਟਰੋਲ ਦੀ ਕੀਮਤ 4.34 ਰੁਪਏ ਅਤੇ ਡੀਜ਼ਲ ਦੀ 3.91 ਰੁਪਏ ਪ੍ਰਤੀ ਲੀਟਰ ਵਧ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।