top - Sach Kahoon Punjabi
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਦੇਸ਼ ਤਨੇਜ਼ਾ ਇੰਸਾਂ ਨੇ ਕੀਤਾ ਇੰਡੀਆ ਟਾਪ
(ਸੱਚ ਕਹੂੰ ਨਿਊਜ਼/ ਸੁਨੀਲ ਵਰਮਾ) ਸਰਸਾ। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਈਜੀਸੀਐੱਸਈ (ਦਸਵੀਂ ਜਮਾਤ) ਦੇ ਵਿਦਿਆਰਥੀ ਆਦੇਸ਼ ਤਨੇਜਾ ਇੰਸਾਂ ਨੂੰ ਕੈਂਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਵੱਲੋਂ ਕੈਂਬ੍ਰਿਜ ਆਈਜੀਸੀਐੱਸਈ ਹਿੰਦੀ ’ਚ ਪੂਰੇ ਭਾਰਤ ’ਚ ਟਾਪ ਕਰਨ ’ਤੇ ਓਸੀਐੱਲਏ ਭਾਵ ਆਊੁਟਸਟੈਂਡਿੰਗ ਕੈਂਬ੍ਰਿਜ ਲਰਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। (Sirsa News)
ਵਿਦਿਆਰਥੀ ਆਦੇਸ਼ ਤਨੇਜਾ ਇੰਸਾਂ ਅਤੇ ਸੈਂਟ ਐੱਮਐੱਸਜੀ ਗਲੋਰੀਐੱਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਨੂੰ ਇਹ ਐਵਾਰਡ ਬੀਤੇ ਦਿਨੀ ਮੁੰਬਈ ਸਥਿਤ ਹੋਟਲ ਲਲਿਤ ’ਚ ਕੈਮਬ੍ਰਿਜ ਇੰੰਟਰਨੈਸ਼ਨਲ ’ਚ ਦੱਖਣ ਏਸੀਆ ਦੇ ਖੇਤਰੀ ਨਿਦੇਸ਼ਕ ਮਹੇਸ਼ ਸ੍ਰੀਵਾਸਤਵ ਵੱਲੋਂ ਪ੍ਰਦਾਨ ਕੀਤਾ ਗਿਆ।
ਇਹ ਵੀ ਪੜ੍ਹੋ: IND vs ENG : ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਯਸ਼ਸਵੀ ਤੇ ਬੁਮਰਾਹ ਦੇ ਨਾਂਅ, ਇੰਗਲੈਂਡ ਸਸਤੇ ‘ਚ ਆਲਆਊਟ, ਦੂਜੀ…
ਇਸ ਮੌਕੇ ਉਨ੍ਹਾਂ ਨਾਲ ਉੱਤਰ ਭਾਰਤ ਦੇ ਹੈੱਡ ਪ੍ਰਾਚੀ ਮਹਿਤਾ ਅਤੇ ਵਿਦਿਆਰਥੀ ਦੇ ਪਿਤਾ ਲਵਕੇਸ਼ ਤਨੇਜਾ ਇੰਸਾਂ ਵੀ ਮੌਜ਼ੂਦ ਰਹੇ। ਆਦੇਸ ਤਨੇਜਾ ਇੰਸਾਂ ਨੇ ਆਪਣੀ ਇਸ ਪ੍ਰਾਪਤੀ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਪਾਪਾ ਕੋਚ) ਅਤੇ ਉਨ੍ਹਾਂ ਵੱਲੋਂ ਦਿੱਤੇ ਪੜ੍ਹਾਈ ਸਬੰਧੀ ਟਿੱਪਸ ਨੂੰ ਦਿੱਤਾ। ਦੂਜੇ ਪਾਸੇ ਆਦੇਸ਼ ਤਨੇਜਾ ਇੰਸਾਂ ਦੀ ਇਸ ਉਪਲੱਬਧੀ ’ਤੇ ਸਮੂਹ ਸਟਾਫ਼ , ਵਿਦਿਆਰਥੀ ਅਤੇ ਮਾਪੇ ਖੁਸ਼ ਨਜ਼ਰ ਆ ਰਹੇ ਹਨ ਤੇ ਵਿਦਿਆਰਥੀਆਂ ਨੂੰ ਵਧਾਈਆਂ ਦੇ ਰਹੇ ਹਨ ਸੇਂਟ ਐੱਮਐੱਸਜੀ ਗਲੋਰੀਐੱਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਨੇ ਦੱਸਿਆ ਕਿ ਆਦੇਸ਼ ਤਨੇਜਾ ਇੰਸਾਂ ਨੇ ਕੈਮਬ੍ਰਿਜ ਐਗਜਾਮਿਨੇਸ਼ਨ ਵੱਲੋਂ ਲਈ ਗਈ ਪ੍ਰੀਖਿਆ ’ਚ ਇਹ ਉਪਲੱਬਧੀ ਹਾਸਲ ਕੀਤੀ ਹੈ। (Sirsa News)
ਆਦੇਸ਼ ਤਨੇਜਾ ਇੰਸਾਂ ਨੂੰ ਓਸੀਐੱਲਏ ਐਵਾਰਡ ਮਿਲਣਾ ਸੰਸਥਾਨ ਲਈ ਮਾਣ ਵਾਲੀ ਗੱਲ ਹੈ ਅਤੇ ਪੂਰਾ ਸੰਸਥਾਨ ਉਸ ਨੂੰ ਵਧਾਈ ਦੇਣ ਦੇ ਨਾਲ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰ ਰਿਹਾ ਹੈ। ਐਵਾਰਡ ਲੈਣ ਬਾਅਦ ਜਦੋਂ ਆਦੇਸ਼ ਤਨੇਜਾ ਇੰਸਾਂ ਨੇ ਆਪਣੀ ਉਪਲੱਬਧੀ ਦਾ ਸਿਹਰਾ ਸੇਂਟ ਡਾ. ਐੱਮਐੱਸਜੀ ਨੂੰ ਦਿੱਤਾ ਤਾਂ ਪ੍ਰੋਗਰਾਮ ’ਚ ਤਾੜੀਆਂ ਦੀ ਗੂੰਜ ਅਸਮਾਨ ਨੂੰ ਛੋਹ ਗਈ। ਆਦੇਸ਼ ਤਨੇਜਾ ਇੰਸਾਂ ਨੇ ਆਖਿਆ ਕਿ ਕੈਮਬ੍ਰਿਜ ਦੇ ਇਸ ਪ੍ਰੋਗਰਾਮ ’ਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਪੋਦਾਰ ਇੰਟਰਨੈਸ਼ਨਲ ਸਕੂਲ, ਜੈਸ਼੍ਰੀ ਪੇਰੀਵਾਲ ਗਲੋਵਲ ਸਕੂਲ, ਜੀਡੀ ਗੋਨਿਕਾ ਤੋਂ ਇਲਾਵਾ ਇੰਡੀਆ ਦੇ ਟੌਪ ਸਕੂਲ ਸ਼ਾਮਲ ਸਨ, ਜਿੱਥੇ ਬਾਲੀਵੁੱਡ ਸਟਾਰਾਂ ਦੇ ਬੱਚੇ ਪੜ੍ਹਦੇ ਹਨ, ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਸਨ। Sirsa News
ਇਸ ਪ੍ਰੋਗਰਾਮ ’ਚ ਮੈਨੂੰ ਬੈਠਣ ਦਾ ਹੀ ਮੌਕਾ ਨਹੀਂ ਮਿਲਿਆ ਸਗੋਂ ਮੈਨੂੰ ਇਸ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਜੋ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ। ਪਾਪਾ ਕੋਚ ਦੀ ਬਦੌਲਤ ਸਭ ਕੁਝ ਹੋ ਰਿਹਾ ਹੈ। ਡਾ. ਐੱਮਐੱਸਜੀ ਵੱਲੋਂ ਪੜ੍ਹਾਈ ਸਬੰਧੀ ਦਿੱਤੇ ਟਿੱਪਸ ਉਨ੍ਹਾਂ ਨੇ ਆਪਣੇ ਰੋਜ਼ਾਨਾ ਜਿੰਦਗੀ ’ਚ ਸ਼ਾਮਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਇਸ ਲਈ ਇਸ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ।
ਜੇਈਈ ਮੇਨ: ਅਬੂਬ ਸ਼ਹਿਰ ਦੇ ਯੁਵਰਾਜ ਨੇ ਕੀਤਾ ਟਾਪ
JEE Main: ਅਬੂਬ ਸ਼ਹਿਰ ਦੇ ਯੁਵਰਾਜ ਨੇ ਕੀਤਾ ਟਾਪ
98.86 ਪਰਸੇਟਾਈਲ ਨਾਲ ਕੀਤਾ ਜ਼ਿਲ੍ਹੇ ‘ਚੋਂ ਟਾਪ
ਸਰਸਾ, ਸੁਨੀਲ ਵਰਮਾ। ਐਨਟੀਏ ਨੇ 7 ਜਨਵਰੀ ਨੂੰ ਲਈ ਗਈ ਜੇਈਈ ਮੇਨ 2020 ਦਾ ਰਿਜਲਟ ਐਲਾਨ ਦਿੱਤਾ ਗਿਆ ਹੈ, ਜਿਸ ਵਿੱਚ ਸਰਸਾ ਜਿਲ੍ਹੇ ਦੇ ਡੱਬਵਾਲੀ ਉਪਮੰਡਲ ਦੇ ਪਿੰਡ ਅਬੂਬਸ਼ਹਿਰ ਨਿਵਾਸੀ ਵਕੀਲ ਰਾਜਾਰਾਮ ਪੰਵਾਰ ਦੇ ਬੇਟੇ ਯੁਵਰਾਜ ਪੰਵਾਰ ਨੇ 98.86, ਮੁੰਨਾਵਾਲੀ ਦੇ ਮਿਸਤਰੀ ਸ਼ਿਓਪਤਰਾਮ ਦੇ ਬੇਟੇ ਪ੍ਰਵੀਨ ਨੇ 98.12 ਅਤੇ ਨਾਗੋਕੀ ਦੇ ਟੀਵੀ ਰੇਡੀਓ ਮਕੈਨਿਕ ਹਰੀਸ਼ ਸ਼ਰਮਾ ਦੇ ਬੇਟੇ ਕੁਲਦੀਪ ਨੇ 93.3 ਪਰਸੇਟਾਈਲ ਨਾਲ ਪ੍ਰੀਖਿਆ ਪਾਸ ਕੀਤੀ ਹੈ। ਤਿੰਨੇ ਵਿਦਿਆਰਥੀ ਵਰਤਮਾਨ ‘ਚ ਰੇਵਾੜੀ ‘ਚ ਵਿਕਲਪ ਫਾਊਂਡੇਸ਼ਨ ਦੇ ਵਿਕਲਪ ਇੰਸਟੀਟਿਊਟ ‘ਚ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਹਨ। ਦੱਸ ਦੇਈਏ ਕਿ ਇਸ ਪ੍ਰੀਖਿਆ ‘ਚ ਰਾਜ ਭਰ ਦੇ 48 ਵਿਦਿਆਰਥੀ ਪਾਸ ਹੋਏ ਹਨ ਜਿਹਨਾਂ ‘ਚੋਂ 34 ਵਿਦਿਆਰਥੀਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। JEE Main
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਮਿੱਥ ਤੋਂ ਪੰਜ ਅੰਕ ਅੱਗੇ ਨਿਕਲੇ, ਗੇਂਦਬਾਜ਼ਾਂ ‘ਚ ਪੈਟ ਕਮਿੰਸ ਪਹਿਲੇ ਸਥਾਨ ‘ਤੇ ਕਾਬਜ਼
ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਸਟਰੇਲੀਆ ਦੇ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਫਿਰ ਤੋਂ ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਵਿਰਾਟ ਬੁੱਧਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਟੈਸਟ ਬੱਲੇਬਾਜ਼ਾਂ ‘ਚ ਨੰਬਰ ਇੱਕ ਸਥਾਨ ‘ਤੇ ਕਾਬਜ਼ ਹੋ ਗਏ ਵਿਰਾਟ ਨੇ ਕੋਲਕਾਤਾ ‘ਚ ਬੰਗਲਾਦੇਸ਼ ਖਿਲਾਫ ਡੇ-ਨਾਈਟ ਟੈਸਟ ‘ਚ ਸ਼ਾਨਦਾਰ 136 ਦੌੜਾਂ ਬਣਾਈਆਂ ਸਨ ਉਨ੍ਹਾਂ ਦੇ 928 ਅੰਕ ਹੋ ਗਏ ਹਨ ਅਤੇ ਉਹ ਸਮਿੱਥ ਤੋਂ ਪੰਜ ਅੰਕ ਅੱਗੇ ਹੋ ਗਏ ਹਨ ਸਮਿੱਥ ਨੇ ਪਾਕਿਸਤਾਨ ਖਿਲਾਫ ਐਡੀਲੇਡ ਟੈਸਟ ‘ਚ 36 ਦੌੜਾਂ ਬਣਾਈਆਂ ਸਨ ।
ਉਹ 931 ਅੰਕਾਂ ਤੋਂ ਡਿੱਗ ਕੇ 923 ਅੰਕਾਂ ‘ਤੇ ਪਹੁੰਚ ਗਏ ਹਨ ਸਮਿੱਥ ਨੇ ਇੰਗਲੈਂਡ ਖਿਲਾਫ ਇਸ ਸਾਲ ਏਸ਼ੇਜ਼ ਲੜੀ ‘ਚ ਚਾਰ ਟੈਸਟਾਂ ‘ਚ 774 ਦੌੜਾਂ ਬਣਾ ਕੇ ਵਿਰਾਟ ਤੋਂ ਨੰਬਰ ਇੱਕ ਸਥਾਨ ਖੋਹ ਲਿਆ ਸੀ ਵਿਰਾਟ ਨੇ 2019 ‘ਚ ਹੁਣ ਕੋਈ ਟੈਸਟ ਨਹੀਂ ਖੇਡਣਾ ਹੈ ਜਿਸ ਨਾਲ ਸਮਿੱਥ ਕੋਲ ਨਿਊਜ਼ੀਲੈਂਡ ਖਿਲਾਫ ਦੋ ਟੈਸਟਾਂ ਦੀ ਲੜੀ ‘ਚ ਨੰਬਰ ਇੱਕ ਸਥਾਨ ਫਿਰ ਤੋਂ ਹਾਸਲ ਕਰਨ ਦਾ ਮੌਕਾ ਰਹੇਗਾ ਵਿਰਾਟ ਨੇ 84 ਟੈਸਟਾਂ ‘ਚ 27 ਸੈਂਕੜਿਆਂ ਦੀ ਮੱਦਦ ਨਾਲ 7202 ਦੌੜਾਂ ਅਤੇ ਸਮਿੱਥ ਨੇ 70 ਟੈਸਟਾਂ ‘ਚ 26 ਸੈਂਕੜਿਆਂ ਦੀ ਮੱਦਦ ਨਾਲ 7013 ਦੌੜਾਂ ਬਣਾਈਆਂ ਹਨ ।
ਟਾਪ-10 ‘ਚ ਸ਼ਾਮਲ ਹੋ ਗਏ
ਬੱਲੇਬਾਜ਼ੀ ਰੈਂਕਿੰਗ ‘ਚ ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ 877 ਅੰਕਾਂ ਦੇ ਨਾਲ ਕਾਬਜ਼ ਹਨ ਅਤੇ ਵਿਰਾਟ ਅਤੇ ਸਮਿੱਥ ਤੋਂ ਕਾਫੀ ਪਿੱਛੇ ਹਨ ਐਡੀਲੇਡ ਟੈਸਟ ‘ਚ ਨਾਬਾਦ 335 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡਣ ਵਾਲੇ ਅਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ 12 ਸਥਾਨ ਦੀ ਛਾਲ ਲਾ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਸਥਾਨ ਦੇ ਸੁਧਾਰ ਨਾਲ ਟਾਪ-10 ‘ਚ ਸ਼ਾਮਲ ਹੋ ਗਏ ਹਨ ਸ਼ਮੀ 10ਵੇਂ ਸਥਾਨ ‘ਤੇ ਹਨ।
ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੌਵੇਂ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ‘ਤੇ ਹਨ ਅਸਟਰੇਲੀਆ ਦੇ ਪੈਟ ਕਮਿੰਸ 900 ਅੰਕਾਂ ਦੇ ਨਾਲ ਟਾਪ ‘ਤੇ ਮੌਜ਼ੂਦ ਹਨ। ਜਦੋਂਕਿ 839 ਅੰਕਾਂ ਨਾਲ ਦੂਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਹਨ ਭਾਰਤੀ ਗੇਂਦਬਾਜ਼ਾਂ ‘ਚ ਬੁਮਰਾਹ ਦੇ 794 ਅੰਕ, ਅਸ਼ਵਿਨ ਦੇ 772 ਅੰਕ ਅਤੇ ਸ਼ਮੀ ਦੇ 771 ਅੰਕ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਚਾਰ ਸਥਾਨ ਦੇ ਸੁਧਾਰ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਹਨ ਆਲਰਾਊਂਡਰ ਰੈਂਕਿੰਗ ‘ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ 473 ਅੰਕਾਂ ਨਾਲ ਪਹਿਲੇ ਅਤੇ ਭਾਰਤ ਦੇ ਰਵਿੰਦਰ ਜਡੇਜਾ 406 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਕਾ ਮੋਰਚਾ ਚੌਥੇ ਦਿਨ ‘ਚ ਸ਼ਾਮਲ, ਅੰਮ੍ਰਿਤਸਰ, ਜਲੰਧਰ ਤੇ ਤਰਨਤਾਰਨ ਤੋਂ ਪੁੱਜੇ ਵੱਡੀ ਗਿਣਤੀ ਵਲੰਟੀਅਰ | Electricity And Water Issue
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵੱਲੋਂ ਆਰੰਭੇ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਸੂਬਾਈ ਆਗੂਆਂ ਵੱਲੋਂ ਮੋਰਚਾ ਹੋਰ ਭਖਾਉਣ ਦਾ ਐਲਾਨ ਕੀਤਾ ਗਿਆ ਹੈ। ਅੱਜ ਚੌਥੇ ਦਿਨ ਅੰਮ੍ਰਿਤਸਰ, ਜਲੰਧਰ, ਤਰਨਤਾਰਨ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਲੰਟੀਅਰ ਵਿਸ਼ਾਲ ਜਥਿਆਂ ਦੇ ਰੂਪ ਵਿੱਚ ਮੋਰਚੇ ‘ਚ ਪੁੱਜੇ। ਮੋਰਚੇ ‘ਚ ਸ਼ਾਮਲ ਵਲੰਟੀਅਰਾਂ ਵੱਲੋਂ ਹੱਥਾਂ ਵਿੱਚ ਮੰਗਾਂ ਵਾਲੀਆਂ ਤਖਤੀਆਂ ਅਤੇ ਫਲੈਕਸਾਂ ਫੜ ਕੇ ਸੜਕਾਂ ਕਿਨਾਰੇ ਖੜ੍ਹ ਕੇ ਵਿਖਾਵਾ ਕੀਤਾ ਗਿਆ ਅਤੇ ਰਾਤ ਨੂੰ ਪ੍ਰਭਾਵਸ਼ਾਲੀ ਮਸ਼ਾਲ ਮਾਰਚ ਜਥੇਬੰਦ ਕੀਤਾ ਗਿਆ। (Electricity And Water Issue)
ਅੱਜ ਦੇ ਇਕੱਠ ਦੀ ਪ੍ਰਧਾਨਗੀ ਸਾਥੀ ਗੁਰਨਾਮ ਸਿੰਘ ਦਾਊਦ, ਜਸਵਿੰਦਰ ਸਿੰਘ ਢੇਸੀ ਅਤੇ ਪਾਲ ਸਿੰਘ ਜਾਮਾਰਾਇ ਵੱਲੋਂ ਕੀਤੀ ਗਈ। ਇਸ ਦੌਰਾਨ 11 ਸਤੰਬਰ ਨੂੰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਦਿੰਦਿਆਂ ਸਾਥੀ ਰਘਬੀਰ ਸਿੰਘ ਬਟਾਲਾ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸਦਭਾਵਨਾ ਪੂਰਨ ਮਾਹੌਲ ‘ਚ ਹੋਈ। ਉਨ੍ਹਾਂ ਅਧਿਕਾਰੀਆਂ ਦੇ ਸੁਹਿਰਦ ਰਵੱਈਏ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਅਧਿਕਾਰੀ ਆਪਣੇ ਵਾਅਦੇ ਅਨੁਸਾਰ ਛੇਤੀ ਤੋਂ ਛੇਤੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਵਾਉਣ।
ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ
ਸੜਕਾਂ ਕਿਨਾਰੇ ਮਾਰਚ ਕਰਨ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਥੀ ਮਹੀਪਾਲ, ਪਰਗਟ ਸਿੰਘ ਜਾਮਾਰਾਇ, ਸਤਨਾਮ ਸਿੰਘ ਅਜਨਾਲਾ, ਭੀਮ ਸਿੰਘ ਆਲਮਪੁਰ, ਵਿਜੇ ਮਿਸ਼ਰਾ, ਮਨੋਹਰ ਗਿੱਲ, ਸ਼ਿਵ ਕੁਮਾਰ ਤਿਵਾੜੀ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਰਾਮ ਕਿਸ਼ਨ ਧੁਨਕੀਆ, ਹਰੀ ਸਿੰਘ ਦੌਣ ਕਲਾਂ, ਮਲਕੀਤ ਸਿੰਘ ਸ਼ੇਰ ਸਿੰਘ ਵਾਲਾ, ਦਾਰਾ ਸਿੰਘ ਮੁੰਡਾਪਿੰਡ, ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਸ਼ਹਿਰੀ ਮਜਦੂਰ, ਬੇਜਮੀਨੇ ਖੇਤ ਮਜ਼ਦੂਰ, ਸਰਹੱਦੀ ਕਿਸਾਨ, ਅਤਿ ਛੋਟੇ ਕਾਰੋਬਾਰੀ ਅਤੇ ਨਿਮਨ ਮੱਧ ਵਰਗ ਬਿਜਲੀ ਦੇ ਬਿੱਲ ਤਾਰਨੋਂ ਅਸਮਰੱਥ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੀਣ ਯੋਗ ਪਾਣੀ ਐਨ ਖਾਤਮੇ ਦੇ ਕਿਨਾਰੇ ਪੁੱਜ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਦੀ ਰਾਸ਼ਨਿੰਗ ਅਤੇ ਕਾਲਾਬਾਜਾਰੀ ਸ਼ੁਰੂ ਹੋ ਜਾਵੇਗੀ। ਇਸੇ ਕਰਕੇ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਹਿੱਤ ਇੱਕ ਪਲ ਦੀ ਦੇਰੀ ਵੀ ਖਤਰਨਾਕ ਹਾਲਾਤ ਪੈਦਾ ਕਰ ਸਕਦੀ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਤੇ ਪਾਣੀ ਨਾਲ ਸਬੰਧਤ ਵਿਭਾਗਾਂ ਨੂੰ ਸਥਿਤੀ ਦੀ ਗੰਭੀਰਤਾ ਸਮਝਦਿਆਂ ਫੌਰੀ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਖੱਬੀਆਂ, ਜਮਹੂਰੀ, ਦੇਸ਼ ਭਗਤ  ਧਿਰਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਹਰ ਪੱਖ ਤੋਂ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ ਮੈਚ
ਏਜੰਸੀ, ਲੀਡਸ
ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨਿੱਚਰਵਾਰ ਨੂੰ ਦੌੜ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ੍ਰੀਲੰਕਾ ਖਿਲਾਫ ਆਪਣੀ ਲੈਅ ਕਾਇਮ ਰੱਖਣ ਦੇ ਨਾਲ-ਨਾਲ ਅੰਕ ਸੂਚੀ ‘ਚ ਬਿਹਤਰ ਸਥਿਤੀ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤ ਦੇ ਅੱਠ ਮੈਚਾਂ ‘ਚ 13 ਅੰਕ ਹਨ ਅਤੇ ਉਹ ਅੰਕ ਸੂਚੀ ‘ਚ ਦੂਜੇ ਨੰਬਰ ‘ਤੇ ਹੈ ਸੈਮੀਫਾਈਨਲ  ‘ਚ ਉਸ ਦਾ ਸਥਾਨ ਪੱਕਾ ਹੋ ਚੁੱਕਾ ਹੈ ਇਸ ਲਈ ਨਤੀਜੇ ਦੇ ਹਿਸਾਬ ਨਾਲ ਭਾਵੇਂ ਹੀ ਇਹ ਮੈਚ ਅਹਿਮ ਨਾ ਹੋਵੇ ਪਰ ਜੇਕਰ ਉਹ ਜਿੱਤਦਾ ਹੈ ਤਾਂ ਉਸ ਕੋਲ ਅਸਟਰੇਲੀਆ ਨੂੰ ਹਟਾ ਕੇ ਟਾਪ ਸਥਾਨ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਰਹੇਗਾ, ਹਾਲਾਂਕਿ ਇਹ ਉਦੋਂ ਸੰਭਵ ਹੈ ਜਦੋਂ ਅਸਟਰੇਲੀਆ ਆਪਣੇ ਅਗਲੇ ਗਰੁੱਪ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾ ਦੇਵੇ
ਅਸਟਰੇਲੀਆ ਟੀਮ ਦੇ ਅੱਠ ਮੈਚਾਂ ‘ਚ 14 ਅੰਕ ਹਨ ਸ੍ਰੀਲੰਕਾਈ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਆਖਰੀ ਗਰੁੱਪ ਮੈਚ ਨੂੰ ਜਿੱਤ ਕੇ ਵਿਸ਼ਵ ਕੱਪ ਤੋਂ ਸੁਖਦ ਵਿਦਾਈ ਲਵੇ ਸ੍ਰੀਲੰਕਾ ਦਾ ਟੂਰਨਾਮੈਂਟ ‘ਚ ਸਫਰ ਉਤਰਾਅ-ਚੜਾਅ ਭਰਿਆ ਰਿਹਾ ਹੈ ਅਤੇ ਉਹ ਆਪਣੇ ਅੱਠ ਮੈਚਾਂ ‘ਚ ਤਿੰਨ ਹੀ ਜਿੱਕ ਸਕੀ ਹੈ ਉਸ ਨੇ ਆਖੀਰੀ ਵਾਰ ਆਈਸੀਸੀ ਚੈਂਪੀਅਨ ਟਰਾਫੀ 2017 ‘ਚ ਵੀ ਇੰਗਲੈਂਡ ਦੀ ਧਰਤੀ ‘ਤੇ ਹੀ ਭਾਰਤ ਦਾ ਸਾਹਮਣਾ ਕੀਤਾ ਅਤੇ 321 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ ਸ੍ਰੀਲੰਕਾ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸੇ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਵਾਪਸ ਭਾਰਤ ਨੂੰ ਹੈਰਾਨ ਕਰੇ ਦੂਜੇ ਪਾਸੇ ਵਿਰਾਟ ਦੀ ਅਗਵਾਈ ‘ਚ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਦੀਆਂ ਖਾਮੀਆਂ ਅਤੇ ਖਾਸ ਤੌਰ ‘ਤੇ ਮੱਧਕ੍ਰਮ ਦੀ ਸਿਰਦਰਦੀ ਨੂੰ ਦੂਰ ਕਰ ਲਵੇ
ਆਲਰਾਊਂਡਰ ਵਿਜੈ ਸ਼ੰਕਰ ਦੇ ਸੱਟ ਕਾਰਨ ਬਾਹਰ ਹੋ ਜਾਣ ਤੋਂ ਬਾਅਦ ਟੀਮ ‘ਚ ਮਅੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਸਾਫ ਹੈ ਕਿ ਟੀਮ ਇੱਕ ਹੋਰ ਬੱਲੇਬਾਜ਼ ਦੇ ਬਦਲ ‘ਤੇ ਕੰਮ ਕਰ ਰਿਹਾ ਹੈ ਜਦੋਂਕਿ ਲੋਕੇਸ਼ ਰਾਹੁਲ ਦੇ ਕ੍ਰਮ ‘ਚ ਵੀ ਬਦਲਾਅ ਕੀਤਾ ਜਾ ਸਕਦਾ ਹੈ ਭਾਰਤੀ ਟੀਮ ਪ੍ਰਬੰਧ ਹੇਡਿੰਗਲੇ ‘ਚ ਕਈ ਨਵੇਂ ਪ੍ਰਯੋਗ ਕਰ ਸਕਦਾ ਹੈ ਮੱਧਕ੍ਰਮ ‘ਚ ਪਿਛਲੇ ਕੁਝ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦੀ ਫਾਰਮ ਸਬੰਧੀ ਵੀ ਸਵਾਲ ਉੱਠ ਰਹੇ ਹਨ ਜਿਨ੍ਹਾਂ ਦੀ ਧੀਮੀ ਬੱਲੇਬਾਜ਼ੀ ਵੀ ਕਈ ਮੌਕਿਆਂ ‘ਤੇ ਪ੍ਰੇਸ਼ਾਨੀ ਦਾ ਕਾਰਨ ਬਣੀ ਹੈ ਉੱਥੇ ਕੇਦਾਰ ਜਾਧਵ ਵੀ ਹੇਠਲੇ ਕ੍ਰਮ ‘ਤੇ ਖਾਸ ਯੋਗਦਾਨ ਨਹੀਂ ਦੇ ਸਕੇ ਜਿਨ੍ਹਾਂ ਦੀ ਜਗ੍ਹਾ ਪਿਛਲੇ ਮੈਚ ‘ਚ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ ਜਡੇਜਾ ਨੂੰ ਇਸ ਵਿਸ਼ਵ ਕੱਪ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਜਿਨ੍ਹਾਂ ਨੇ ਅਭਿਆਸ ਮੈਚ ‘ਚ ਕਾਫੀ ਪ੍ਰਭਾਵਿਤ ਕੀਤਾ ਸੀ ਭਾਰਤ ਕੋਲ ਚੰਗਾ ਗੇਂਦਬਾਜ਼ੀ ਕ੍ਰਮ ਹੈ ਅਤੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਹਮਲਾਵਰ ਤਿਕੜੀ ਟੀਮ ਲਈ ਸਭ ਤੋਂ ਉਪਯੋਗੀ ਹੈ ਉੱਥੇ ਸਪਿੱਨਰ ਯੁਜਵੇਂਦਰ ਚਹਿਲ ਵੀ ਕਾਫੀ ਕਿਫਾਇਤੀ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾ/ਫ਼ਾਜ਼ਿਲਕਾ ਜ਼ਿਲ੍ਹੇ ‘ਚ 74.80 ਫ਼ੀਸਦੀ ਵੋਟਿੰਗ ਹੋਈ
ਫ਼ਾਜ਼ਿਲਕਾ (ਰਜਨੀਸ਼ ਰਵੀ ) । ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਤੇ ਬੱਲੂਆਣਾ ‘ਚ ਅੱਜ 782 ਪੋਲਿੰਗ ਬੂਥਾਂ ਤੇ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਜ਼ਿਲ੍ਹਾ ਫ਼ਾਜ਼ਿਲਕਾ ‘ਚ ਕੁੱਲ 74.80 ਫ਼ੀਸਦੀ ਵੋਟਿੰਗ ਹੋਈ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਦੇਰ ਸ਼ਾਮ ਤੱਕ ਚੱਲੀ। ਇਸ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੁੱਲ 74.80 ਫ਼ੀਸਦੀ ਵੋਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੀ ਵੋਟ ਫੀਸਦ 78.27, ਜਲਾਲਾਬਾਦ ਦੀ 77.67, ਬੱਲੂਆਣਾ ਦੀ 72.27 ਅਤੇ ਵਿਧਾਨ ਸਭਾ ਹਲਕਾ ਅਬੋਹਰ ਦੀ ਵੋਟ ਫੀਸਦ 71.00 ਰਹੀ। ਉਨ੍ਹਾਂ ਦੱਸਿਆ ਕਿ ਚਾਰੋ ਵਿਧਾਨ ਹਲਕਿਆਂ ‘ਚ ਸਵੇਰੇ 9 ਵਜੇ ਤੱਕ 11.98 ਫ਼ੀਸਦੀ, 11 ਵਜੇ 25.63 ਫ਼ੀਸਦੀ, ਦੁਪਹਿਰ 1 ਵਜੇ 41.35 ਫ਼ੀਸਦੀ, 3 ਵਜੇ 55.55 ਫ਼ੀਸਦੀ, ਸ਼ਾਮ 5 ਵਜੇ 66.14 ਫ਼ੀਸਦੀ ਅਤੇ ਅੰਤਿਮ ਨਤੀਜੇ ਮੁਤਾਬਕ 74.80 ਫ਼ੀਸਦੀ ਵੋਟਿੰਗ ਹੋਈ, ਜਿਸ ਤੋਂ ਸਾਫ ਹੈ ਕਿ ਜ਼ਿਲ੍ਹਾ ਵਾਸੀਆਂ ਨੇ ਲੋਕਤੰਤਰੀ ਪ੍ਰਣਾਲੀ ਦੇ ਇਸ ਅਹਿਮ ਜਸ਼ਨ ਵਿੱਚ ਵਧ-ਚੜ੍ਹ ਕੇ ਹਿਸਾ ਲਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਹੁਤ ਹੀ ਸ਼ਾਂਤਮਈ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਵੋਟਿੰਗ ਮੁਕੰਮਲ ਹੋਈ ਅਤੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਤੇ ਸਾਰੇ ਬੂਥਾਂ ‘ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਗਈਆਂ। ਇਸ ਦੌਰਾਨ ਜਿਥੇ ਉਨ੍ਹਾਂ ਚੋਣ ਡਿਊਟੀ ‘ਚ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੋਟਿੰਗ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਣ ਲਈ ਧੰਨਵਾਦ ਕੀਤਾ, ਉਥੇ ਜ਼ਿਲ੍ਹਾ ਵਾਸੀਆਂ ਦਾ ਵੀ ਇਸ ਮਹਾਂ ਤਿਉਹਾਰ ਵਿੱਚ ਹੁੰਮ-ਹੁੰਮਾ ਕੇ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੋਪੀਆਂ ‘ਚ ਮੁਕਾਬਲਾ, ਆਈਐਸਜੇਕੇ ਦਾ ਕਮਾਂਡਰ ਢੇਰ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ਆਈਐਸਜੇਕੇ) ਦਾ ਸੀਨੀਅਰ ਕਮਾਂਡਰ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਸ਼ੋਪੀਆਂ ਦੇ ਅਸ਼ਿਜਿਪੋਰਾ ‘ਚ ਅੱਤਵਾਦੀ ਗਤੀਵਿਧੀਆਂ ਦੇਖੀਆਂ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਜਦੋਂ ਚੁਣੌਤੀ ਦਿੱਤੀ ਅਤੇ ਉਹਨਾਂ ਨੂੰ ਆਤਮਸਮਰਪਣ ਕਰਨ ਨੂੰ ਕਿਹਾ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਉਹਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਅੱਤਵਾਦੀ ਨੂੰ ਮਾਰ ਦਿੱਤਾ।
ਸੂਤਰਾਂ ਅਨੁਸਾਰ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਬਾਰਾਮੂਲਾ ਦੇ ਸ਼ੋਪੋਰ ਨਿਵਾਸੀ ਅਸ਼ਫਾਕ ਅਹਿਮਦ ਉਰਫ ਅਬਦੁੱਲਾ ਭਾਈ ਵਜੋਂ ਹੋਈ ਹੈ। ਉਹ ਆਈਐਸਜੇਕੇ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹਰਕਤੁਲ ਉਲ ਮੁਜਾਹਿਦੀਨ ਦਾ ਮੈਂਬਰ ਸੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦਾ ਅਭਿਆਨ ਸਮਾਪਤ ਹੋ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਮੁੱਖ ਸ਼ਹਿਰ ‘ਚ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, 11 ਦਸੰਬਰ
ਆਸਟਰੇਲੀਆਈ ਧਰਤੀ ‘ਤੇ ਆਪਣੀ ਅਗਵਾਈ ‘ਚ ਭਾਰਤ ਨੂੰ ਪਹਿਲੇ ਟੈਸਟ ‘ਚ ਇਤਿਹਾਸਕ ਜਿੱਤ ਦਿਵਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਸੈਂਕੜਾ ਧਾਰੀ ਚੇਤੇਸ਼ਵਰ ਪੁਜਾਰਾ ਦੀ ਅੱਵਲ ਪੰਜ ‘ਚ ਵਾਪਸੀ ਹੋਈ ਹੈ ਵਿਰਾਟ ਦੇ 920 ਰੇਟਿੰਗ ਅੰਕ ਹਨ ਅਤੇ ਉਹ ਬੱਲੇਬਾਜ਼ਾਂ ‘ਚ ਆਪਣੇ ਨੰਬਰ ਇੱਕ ਸਥਾਨ ‘ਤੇ ਬਣੇ ਹੋਏ ਹਨ ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਮੈਚ ‘ਚ 123 ਅਤੇ 71 ਦੌੜਾਂ ਦੀ ਮੈਚ ਜੇਤੂ ਪਾਰੀਆਂ ਖੇਡਣ ਵਾਲੇ ਪੁਜਾਰਾ ਦੀ ਲੰਮੇ ਸਮੇਂ ਬਾਅਦ ਅੱਵਲ ਪੰਜ ਬੱਲੇਬਾਜ਼ਾਂ ‘ਚ ਵਾਪਸੀ ਹੋ ਗਈ ਹੈ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਾ ਰਹਾਣੇ ਨੂੰ ਵੀ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਜੋ 17ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਨੂੰ ਵੀ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਜੋ 16ਵੇਂ ਸਥਾਨ ‘ਤੇ ਪਹੁੰਚ ਗਏ ਹਨ
ਪੁਜਾਰਾ ਹੁਣ ਇੰਗਲੈਂਡ ਦੇ ਜੋ ਰੂਟ ਅਤੇ ਆਸਟਰੇਲੀਆ ਦੇ ਬਰਖ਼ਾਸਤ ਡੇਵਿਡ ਵਾਰਨਰ ਤੋਂ ਅੱਗੇ ਵਧਦੇ ਹੋਏ ਚੌਥੇ ਸਥਾਨ ‘ਤੇ ਪਹੁੰਚ ਗਏ ਹਨ ਉਹਨਾਂ ਦੇ 846 ਰੇਟਿੰਗ ਅੰਕ ਹਨ 33 ਸਾਲਾ ਬੱਲੇਬਾਜ਼ ਆਸਟਰੇਲੀਆ ਦੇ ਬਰਖ਼ਾਸਤ ਕਪਤਾਨ ਸਟੀਵਨ ਸਮਿੱਥ ਤੋਂ 55 ਅੰਕਾਂ ਦੇ ਫ਼ਾਸਲੇ ‘ਤੇ ਹੈ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਪੁਜਾਰਾ ਦੋ ਭਾਰਤੀ ਖਿਡਾਰੀ ਹਨ ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ 913 ਰੇਟਿੰਗ ਅੰਕਾਂ ਨਾਲ ਦੂਸਰੇ ਸਥਾਨ ‘ਤੇ ਪਹੁੰਚ ਗਏ ਹਨ
ਇਹ ਪਹਿਲਾ ਮੌਕਾ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਕਿਸੇ ਬੱਲੇਬਾਜ਼ ਨੇ 900 ਰੇਟਿੰਗ ਪਾਰ ਕੀਤੀ ਹੈ ਵਿਲਿਅਮਸਨ ਦੀ ਮੌਜ਼ੂਦਾ ਰੈਂਕਿੰਗ ਨੇ ਭਾਰਤੀ ਕਪਤਾਨ ਵਿਰਾਟ ਦੇ ਨੰਬਰ ਇੱਕ ਨੂੰ ਖ਼ਤਰੇ ‘ਚ ਪਾ ਦਿੱਤਾ ਹੈ ਅਤੇ ਪਰਥ ‘ਚ ਸ਼ੁੱਕਰਵਾਰ ਨੂੰ ਆਸਟਰੇਲੀਆ ਵਿਰੁੱਧ ਦੂਸਰੇ ਟੈਸਟ ‘ਚ ਵਿਰਾਟ ਨੂੰ ਬੱਲੇ ਨਾਲ ਕੁਝ ਖ਼ਾਸ ਕਰਨ ਦਾ ਦਬਾਅ ਰਹੇਗਾ ਵਿਲਿਅਮਸਨ ਵਿਰਾਟ ਤੋਂ ਸਿਰਫ਼ 7 ਅੰਕਾਂ ਨਾਲ ਵਿਰਾਟ ਤੋਂ ਪਿੱਛੇ ਹਨ ਪਾਕਿਸਤਾਨ ਵਿਰੁੱਧ ਤੀਸਰੇ ਟੈਸਟ ‘ਚ ਨਿਊਜ਼ੀਲੈਂਡ ਵੱਲੋਂ 89 ਅਤੇ 139 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ 123 ਦੌੜਾਂ ਦੀ ਸ਼ਾਨਦਾਰ ਜਿੱਤ ਦਿਵਾਉਣ ਵਾਲੇ ਵਿਲਿਅਮਸਨ ਨੂੰ ਇਸ ਦੇ ਫ਼ਾਇਦੇ ਵਜੋਂ 37 ਰੇਟਿੰਗ ਅੰਕਾਂ ਦਾ ਫਾਇਦਾ ਮਿਲਿਆ ਹੈ ਜਿਸ ਨਾਲ ਉਹ ਆਸਟਰੇਲੀਆ ਦੇ ਸਮਿੱਥ ਨੂੰ ਪਛਾੜ ਕੇ ਸਿੱਧੇ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ
ਟੈਸਟ ਗੇਂਦਬਾਜ਼ੀ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਐਡੀਲੇਡ ਟੈਸਟ ‘ਚ ਆਪਣੀਆਂ ਛੇ ਵਿਕਟਾਂ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ 33ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ਉਹਨਾਂ ਨੂੰ ਇਸ ਪ੍ਰਦਰਸ਼ਨ ਨਾਲ ਸਿੱਧਾ ਪੰਜ ਸਥਾਨਾਂ ਦਾ ਫਾਇਦਾ ਹੋਇਆ ਹੈ ਟੈਸਟ ਗੇਂਦਬਾਜ਼ਾਂ ‘ਚ ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਦਾ ਟੈਸਟ ਹਰਫ਼ਨਮੌਲਾ ਰੈਂਕਿੰਗ ‘ਚ ਭਾਰਤ ਦੇ ਜਡੇਜਾ ਦੂਸਰੇ ਨੰਬਰ ‘ਤੇ ਹਨ ਜਦੋਂਕਿ ਅਸ਼ਵਿਨ ਛੇਵੇਂ ਸਥਾਨ ‘ਤੇ ਹਨ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਅੱਵਲ ਸਥਾਨ ‘ਤੇ ਹਨ
10 ਅੱਵਲ ਬੱਲੇਬਾਜ਼
ਵਿਰਾਟ ਕੋਹਲੀ ਭਾਰਤ 920
ਵਿਲਿਅਮਸਨ ਨਿਊਜ਼ੀਲੈਂਡ 913
ਸਟੀਵ ਸਮਿੱਥ ਆਸਟਰੇਲੀਆ 901
ਚੇਤੇਸ਼ਵਰ ਪੁਜਾਰਾ ਭਾਰਤ 846
ਜੋ ਰੂਟ ਇੰਗਲੈਂਡ 807
ਡੇਵਿਡ ਵਾਰਨਰ ਆਸਟਰੇਲੀਆ 795
ਕਰੁਣਾਰਥਨੇ ਸ਼੍ਰੀਲੰਕਾ 753
ਡੀਨ ਐਲਗਰ ਦੱ.ਅਫ਼ਰੀਕਾ 724
ਹੈਨਰੀ ਨਿਕੋਲਸ ਨਿਊਜ਼ੀਲੈਂਡ 709
ਅਜ਼ਹਰ ਅਲੀ ਪਾਕਿਸਤਾਨ 708
ਅੱਵਲ 10 ਗੇਂਦਬਾਜ਼
ਕੈਗਿਸੋ ਰਬਾਦਾ ਦੱ.ਅਫ਼ਰੀਕਾ 882
ਜੇਮਸ ਐਂਡਰਸਨ ਇੰਗਲੈਂਡ 874
ਵੇਰਨੋਨ ਫਿਲੈਂਡਰ ਦੱ. ਅਫ਼ਰੀਕਾ 826
ਮੁਹੰਮਦ ਅੱਬਾਸ ਪਾਕਿਸਤਾਨ 821
ਰਵਿੰਦਰ ਜਡੇਜਾ ਭਾਰਤ 804
ਰਵਿਚੰਦਰਨ ਅਸ਼ਵਿਨ ਭਾਰਤ 786
ਪੈਟ ਕਮਿੰਸ ਆਸਟਰੇਲੀਆ 770
ਟਰੈਂਟ ਬੋਲਟ ਨਿਊਜ਼ੀਲੈਂਡ 764
ਯਾਸਿਰ ਸ਼ਾਹ ਪਾਕਿਸਤਾਨ 757
ਜੇਸਨ ਹੋਲਡਰ ਵੈਸਟਇੰਡੀਜ਼ 751
ਹਰਫ਼ਨਮੌਲਾ 10
ਸ਼ਾਕਿਬ ਹਸਨ ਬੰਗਲਾਦੇਸ਼ 415
ਰਵਿੰਦਰ ਜਡੇਜਾ ਭਾਰਤ 392
ਵੇਰਨੋਨ ਫਿਲੈਂਡਰ ਦੱ.ਅਫ਼ਰੀਕਾ 370
ਜੇਸੋਨ ਹੋਲਡਰ ਵਿੰਡੀਜ਼ 365
ਬੇਨ ਸਟੋਕਸ ਇੰਗਲੈਂਡ 342
ਅਸ਼ਵਿਨ ਭਾਰਤ 341
ਮੋਈਨ ਅਲੀ ਇੰਗਲੈਂਡ 292
ਮਿਸ਼ੇਲ ਸਟਾਰਕ ਆਸਟਰੇਲੀਆ 251
ਪੈਟ ਕਮਿੰਸ ਆਸਟਰੇਲੀਆ 241
ਕ੍ਰਿਸ ਵੋਕਸ ਇੰਗਲੈਂਡ 238
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਦੀਪ 23ਵੇਂ ਸਥਾਨ ਤੋਂ ਉੱਠ ਕੇ ਤੀਸਰੇ ਨੰਬਰ ‘ਤੇ ਪਹੁੰਚੇ
ਜੰਪਾ ਨੇ ਵੀ ਲਾਇਆ 17 ਸਥਾਨ ਦਾ ਜੰਪ, 5ਵੇਂ ਨੰਬਰ ‘ਤੇ
ਬੱਲੇਬਾਜ਼ੀ ‘ਚ ਬਾਬਰ, ਗੇਂਦਬਾਜ਼ੀ ‘ਚ ਰਾਸ਼ਿਦ, ਹਰਫ਼ਨਮੌਲਾ’ਚ ਮੈਕਸਵੇਲ ਟਾੱਪ ‘ਤੇ ਬਰਕਰਾਰ
ਬੱਲੇਬਾਜ਼ੀ ਤੇ ਹਰਫ਼ਨਮੌਲਾ ਰੈਂਕਿੰਗ ‘ਚ ਟਾੱਪ 5 ‘ਚ ਕੋਈ ਭਾਰਤੀ ਨਹੀਂ
ਏਜੰਸੀ,
ਦੁਬਈ, 26 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਖ਼ਤਮ ਹੋਈ ਟੀ20 ਲੜੀ ਤੋਂ ਬਾਅਦ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 20 ਸਥਾਨ ਦੀ ਲੰਮੀ ਛਾਲ ਲਾਉਂਦਿਆਂ ਟਾੱਪ5 ‘ਚ ਤੀਸਰੇ ਸਥਾਨ?’ਤੇ ਪਹੁੰਚ ਗਏ ਹਨ ਇਸ ਦੇ ਨਾਲ ਹੀ ਇੱਕ ਹੋਰ ਸਪਿੱਨਰ ਆਸਟਰੇਲੀਆ ਦੇ ਲੈੱਗ ਸਪਿੱਨਰ ਐਡਮ ਜੰਪਾ ਵੀ 17 ਸਥਾਨ ਦੀ ਛਾਲ ਲਾ ਪਹਿਲੀ ਵਾਰ ਪੰਜਵੇਂ ਸਥਾਨ?’ਤੇ ਪਹੁੰਚ ਗਏ ਹਨ ਕੁਲਦੀਪ ਇਸ 3 ਮੈਚਾਂ ਦੀ ਲੜੀ ‘ਚ 5.50 ਦੀ ਇਕਾਨਮੀ ਰੇਟ ਨਾਲ ਚਾਰ ਵਿਕਟ ਲੈਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਜ਼ਾ ਆਈਸੀਸੀ ਪੁਰਸ਼ ਟੀ20 ਰੈਂਕਿੰਗ ‘ਚ 23ਵੇਂ ਸਥਾਨ ‘ਤੇ ਉੱਠ ਕੇ 20 ਸਥਾਨ ਦੀ ਲੰਮੀ ਛਾਲ ਲਾ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਜੰਪਾ ਨੇ ਲੜੀ ‘ਚ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਪਹਿਲੇ ਮੈਚ ‘ਚ 22 ਦੌੜਾਂ ‘ਤੇ ਦੋ ਵਿਕਟਾਂ ਦਾ ਮੈਚ ਜੇਤੂ ਪ੍ਰਦਰਸ਼ਨ ਸ਼ਾਮਲ ਹੈ
ਟੀ20 ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਅਤੇ ਦੂਸਰੇ ਨੰਬਰ ‘ਤੇ ਪਾਕਿਸਤਾਨ ਦੇ ਸ਼ਾਦਾਬ ਖਾਨ ਬਣੇ ਹੋਏ ਹਨ ਇੰਗਲੈਂਡ ਦੇ ਸਪਿੱਨ ਗੇਂਦਬਾਜ਼ ਆਦਿਲ ਰਾਸ਼ਦ ਚੌਥੇ ਨੰਬਰ ‘ਤੇ ਹਨ ਹਾਲਾਂਕਿ ਭਾਰਤੀ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ਤੋਂ ਖ਼ਿਸਕ ਕੇ 11ਵੇਂ ਨੰਬਰ ‘ਤੇ ਆ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੇ ਆਪਣਾ ਕ੍ਰਮਵਾਰ 19ਵਾਂ ਅਤੇ 21ਵਾਂ ਸਥਾਨ ਬਰਕਰਾਰ ਰੱਖਿਆ ਹੈ
ਕੁਰਣਾਲ ਪਹਿਲੀ ਵਾਰ ਟਾੱਪ 100 ‘ਚ
ਭਾਰਤ ਦੇ ਖੱਬੇ ਹੱਥ ਦੇ ਸਪਿੱਨਰ ਕੁਰਣਾਲ ਪਾਂਡਿਆ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ‘ਚ 23.40 ਦੀ ਔਸਤ ਨਾਲ ਸਭ ਤੋਂ ਜਿਆਦਾ ਪੰਜ ਵਿਕਟਾਂ ਲਈਆਂ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਗੇਂਦਬਾਜ਼ੀ ਰੈਂਕਿੰਗ ‘ਚ 66 ਸਥਾਨ ਦੀ ਛਾਲ ਨਾਲ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਕੇ 98ਵਾਂ ਸਥਾਨ ਹਾਸਲ ਕਰ ਲਿਆ ਹੈ ਕੁਰਣਾਲ ਨੇ ਤੀਸਰੇ ਮੈਚ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਦੇ ਪ੍ਰਦਰਸ਼ਨ ਨਾਲ ਮੈਨ ਆਫ਼ ਦ ਮੈਚ ਵੀ ਬਣੇ
ਬੱਲੇਬਾਜ਼ਾਂ ‘ਚ ਧਵਨ ਨੇ ਮਾਰੀ ਛਾਲ
ਬੱਲੇਬਾਜ਼ੀ ਰੈਂਕਿੰਗ ‘ਚ ਪਾਕਿਸਤਾਨ ਦੇ ਬਾਬਰ ਆਜ਼ਮ,ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਅਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਪਹਿਲੇ ਤਿੰਨ ਨੰਬਰ ‘ਤੇ ਬਰਕਰਾਰ ਹਨ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਚੌਥੇ ਨੰਬਰ ‘ਤੇ ਪਹੁੰਚੇ ਹਨ ਅਤੇ ਆਸਟਰੇਲੀਆ ਦੇ ਗਲੈਨ ਮੈਕਸਵੇਲ ਪੰਜਵੇਂ ਨੰਬਰ ‘ਤੇ ਟਿਕੇ ਹੋਏ ਹਨ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੋ ਸਥਾਨ ਡਿੱਗ ਕੇ ਕ੍ਰਮਵਾਰ ਛੇਵੇਂ ਅਤੇ ਨੌਂਵੇਂ ਸਥਾਨ ‘ਤੇ ਖ਼ਿਸਕ ਗਏ ਹਨ ਜਦੋਂਕਿ ਆਸਟਰੇਲੀਆ ਵਿਰੁੱਧ ਮੈਨ ਆਫ਼ ਦ ਸੀਰੀਜ਼ ਰਹੇ ਸ਼ਿਖਰ ਧਵਨ ਪੰਜ ਸਥਾਨ ਦੇ ਸੁਧਾਰ ਨਾਲ 11ਵੇਂ ਨੰਬਰ ‘ਤੇ ਪਹੁੰਚ ਗਏ ਹਨ  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ 14ਵਾਂ ਸਥਾਨ ਬਰਕਰਾਰ ਰੱਖਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ
ਦੁਬਈ, 13 ਨਵੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਦੇ ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜਮ ਨੂੰ ਪਛਾੜ ਕੇ ਆਪਣੇ ਕਰੀਅਰ ਦੀ ਸਰਵÀੁੱਚ ਰੈਂਕਿੰਗ, ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ
ਬੱਲਬਾਜ਼ਾਂ ‘ਚ ਅੱਵਲ 10 ‘ਚ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਤਿੰਨ ਸਥਾਨ ਉੱਪਰ ਉੱਠ ਕੇ ਸੱਤਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਅਤੇ ਕਵਿੰਟਨ ਡੀ ਕਾਕ ਨੂੰ ਦੋ ਸਥਾਨ ਦਾ ਨੁਕਸਾਨ ਉਠਾਉਣਾ ਪਿਆ ਹੈ
ਵਿਰਾਟ ਦੇ ਰੇਟਿੰਗ ਅੰਕਾਂ ਇਜ਼ਾਫ਼ਾ ਹੋਇਆ ਹੈ ਜੋ ਵਧ ਕੇ 899 ਪਹੁੰਚ ਗਏ ਹਨ ਉੱਥੇ ਉਪਕਪਤਾਨ ਰੋਹਿਤ ਸ਼ਰਮਾ ਵੀ ਆਪਣੇ ਦੂਸਰੇ ਸਥਾਨ ‘ਤੇ ਬਰਕਰਾਰ ਹਨ ਇੱਕ ਰੋਜ਼ਾ ‘ਚ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਰੋਹਿਤ ਤੋਂ ਇਲਾਵਾ ਸ਼ਿਖਰ ਧਵਨ ਅੱਠਵੇਂ ਨੰਬਰ ‘ਤੇ ਹੋਰ ਭਾਰਤੀ ਬੱਲੇਬਾਜ਼ ਹਨ ਜਦੋਂਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਨੰਬਰ ‘ਤੇ ਹਨ
ਗੇਂਦਬਾਜ਼ਾਂ ‘ਚ ਟਾਪ 5 ‘ਚ ਤਿੰਨ ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ ਜਿਸ ਵਿੱਚ ਬੁਮਰਾਹ 841 ਰੇਟਿੰਗ ਅੰਕਾਂ ਨਾਲ ਅੱਵਲ ਸਥਾਨ ‘ਤੇ ਕਾਇਮ ਹਨ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਯੁਜਵਿੰਦਰ ਚਹਿਲ ਤਿੰਨ ਸਥਾਨ ਉੱਠਕੇ ਪੰਜਵੇਂ ਨੰਬਰ ‘ਤੇ ਹਨ
ਟੀਮ ਰੈਂਕਿੰਗ ‘ਚ ਭਾਰਤ 121 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਇੰਗਲੈਂਡ 126 ਅੰਕਾਂ ਨਾਲ ਸਿਖ਼ਰਲੇ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਸੀਸੀ ਟੈਸਟ ਰੈਂਕਿੰਗ;ਵਿਰਾਟ-ਐਂਡਰਸਨ ਦੀ ਬਾਦਸ਼ਾਹਤ ਕਾਇਮ
ਦੁਬਈ, 11 ਨਵੰਬਰ
ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਬਣੇ ਹੋਏ ਹਨ ਉੱਥੇ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਹਿਲੇ ਸਥਾਨ ‘ਤੇ ਹਨ ਹਰਫਨਮੌਲਾ ਦੀ ਰੈਂਕਿੰਗ ‘ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲੇ ਨੰਬਰ ‘ਤੇ ਮੌਜ਼ੂਦ ਹਨ
ਇੰਗਲੈਂਡ ਵੱਲੋਂ ਸ਼੍ਰੀਲੰਕਾ ਵਿਰੁੱਧ ਪਹਿਲਾ ਟੈਸਟ ਮੈਚ ਖੇਡਣ ਵਾਲੇ ਬੇਨ ਫੋਕਸ ਅਤੇ ਬੱਲੇਬਾਜ਼ ਕੀਟਨ ਜੇਨਿੰਗਸ ਦੀ ਰੈਂਕਿੰਗ ‘ਚ ਕਾਫ਼ੀ ਫ਼ਾਇਦਾ ਹੋਇਆ ਹੈ ਟੈਸਟ ਦੀ ਪਹਿਲੀ ਪਾਰੀ ‘ਚ 46 ਅਤੇ ਦੂਸਰੀ ‘ਚ ਨਾਬਾਦ 146 ਦੌੜਾਂ ਬਣਾਉਣ ਵਾਲੇ ਜੇਨਿੰਗਸ 41 ਸਥਾਨ ਦੀ ਲੰਮੀ ਛਾਲ ਨਾਲ 46ਵੇਂ ਨੰਬਰ ‘ਤੇ ਪਹੁੰਚ ਗਏ ਹਨ ਆਪਣੇ ਡੈਬਿਊ ਟੇਸਟ ਮੈਚ ਦੀ ਪਹਿਲੀ ਪਾਰੀ ‘ਚ 107 ਅਤੇ ਦੂਸਰੀ ਪਾਰੀ ‘ਚ 37 ਦੌੜਾਂ ਬਣਾਉਣ ਵਾਲੇ ਫੋਕਸ ਨੇ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਸ਼ਾਮਲ ਹੁੰਦਿਆਂ ਸਿੱਧਾ 69ਵਾਂ ਸਥਾਨ ਹਾਸਲ ਕਰ ਲਿਆ ਹੈ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਬਾਅਦ ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਸਕਾਦਜ਼ਾ 12 ਸਥਾਨ ਦੇ ਫਾਇਦੇ ਨਾਲ 34ਵੇਂ ਅਤੇ ਸ਼ਾਨ ਵਿਲਿਅਮਸ 77ਵੇਂ ਨੰਬਰ ‘ਤੇ ਪਹੁੰਚ ਗਏ ਹਨ
ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਸਪਿੱਨਰ ਮੋਈਨ ਅਲੀ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 27ਵੇਂ ਨੰਬਰ ‘ਤੇ ਆ ਗਏ ਹਨ ਜ਼ਿੰਬਾਬਵੇ ਵਿਰੁੱਧ ਬੰਗਲਾਦੇਸ਼ ਵੱਲੋਂ ਪਹਿਲੇ ਹੀ ਟੈਸਟ ਮੈਚ ‘ਚ 11 ਵਿਕਟਾਂ ਲੈਣ ਵਾਲੇ ਤੈਜ਼ਲ ਇਸਲਾਮ ਪੰਜ ਸਥਾਨ ਦੇ ਫਾਇਦੇ ਨਾਲ 31ਵੇਂ ਨੰਬਰ ‘ਤੇ ਆ ਗਏ ਹਨ  ਸ਼੍ਰੀਲੰਕਾ ਦੇ ਦਿਲਰੁਵਾਨ ਪਰੇਰਾ ਪੰਜ ਸਥਾਨ ਦੇ ਫਾਇਦੇ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ ਨਾਲ ਹੀ ਉਹ ਹਰਫ਼ਨਮੌਲਾ ਖਿਡਾਰੀਆਂ ‘ਚ 10ਵੇਂ ਸਥਾਨ ‘ਤੇ ਪਹੁੰਚ ਗਏ ਹਨ ਗੇਂਦਬਾਜ਼ਾਂ ‘ਚ ਭਾਰਤ ਦੇ ਰਵਿੰਦਰ ਜਡੇਜਾ ਪੰਜਵੇਂ ਅਤੇ ਹਰਫਨਮੌਲਾਵਾਂ ‘ਚ 9ਵੇਂ ਨੰਬਰ ‘ਤੇ ਹਨ
ਟਾਪ 10 ਬੱਲੇਬਾਜ਼
1 ਵਿਰਾਟ ਕੋਹਲੀ         ਭਾਰਤ         935
2 ਸਟੀਵ ਸਮਿੱਥ  ਆਸਟਰੇਲੀਆ  910
3. ਕੇਨ ਵਿਲਿਅਮਸਨ                   847
4. ਜੋ ਰੂਟ              ਇੰਗਲੈਂਡ        808
5. ਡੇਵਿਡ ਵਾਰਨਰ                       803
6. ਚੇਤੇਵਸ਼ਵਰ ਪੁਜਾਰਾ                  765
7. ਦਿਮੁਥ ਕਰੁਨਾਰਤਨੇ ਸ਼੍ਰੀਲੰਕਾ   725
8. ਡੀਨ ਐਲਗਰ      ਦੱ.ਅਫ਼ਰੀਕਾ 724
9. ਦਿਨੇਸ਼ ਚਾਂਡੀਮਲ  ਸ਼੍ਰੀਲੰਕਾ     709
10. ਮਾਰਕਰਮ   ਦੱ.ਅਫ਼ਰੀਕਾ      703
ਟੀਮ ਰੈਂਕਿੰਗ ‘ਚ ਭਾਰਤ ਅੱਵਲ
ਭਾਰਤ          116
ਦੱ.ਅਫ਼ਰੀਕਾ 106
ਇੰਗਲੈਂਡ       105
ਨਿਊਜ਼ੀਲੈਂਡ  102
ਆਸਟਰੇਲੀਆ102
ਸ਼੍ਰੀਲੰਕਾ         97
ਪਾਕਿਸਤਾਨ     95
ਵੈਸਟਇੰਡੀਜ਼    76
ਬੰਗਲਾਦੇਸ਼       67
ਜ਼ਿੰਬਾਬਵੇ          2
ਟਾਪ 10 ਗੇਂਦਬਾਜ਼
1.ਜੇਮਸ ਐਂਡਰਸਨ     ਇੰਗਲੈਂਡ      896
2.ਕੇਗਿਸੋ ਰਬਾਦਾ  ਦੱ.ਅਫ਼ਰੀਕਾ      882
3.ਮੁਹੰਮਦ ਅੱਬਾਸ ਪਾਕਿਸਤਾਨ      829
4.ਵਾਰਨਰ ਫਿਲੈਂਡਰ ਦੱ.ਅਫ਼ਰੀਕਾ   826
5.ਰਵਿੰਦਰ ਜਡੇਜਾ     ਭਾਰਤ          812
6.ਟਰੇਂਟ ਬੋਲਟ     ਨਿਊਜ਼ੀਲੈਂਡ       795
7.ਪੈਟ ਕਮਿੰਸ    ਆਸਟਰੇਲੀਆ      784
8.ਰੰਗਨਾ ਹੇਰਾਥ     ਸ਼੍ਰੀਲੰਕਾ        782
9.ਰਵਿਚੰਦਰਨ ਅਸ਼ਵਿਨ ਭਾਰਤ     777
10 ਜੇਸਨਹੋਲਡਰ ਵੈਸਟਇੰਡੀਜ਼      766
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਤੇ ਕੇਲੇ, ਹੇਠਾਂ 72 ਕੁਇੰਟਲ ਭੁੱਕੀ
ਮੋਗਾ ਪੁਲਿਸ ਨੇ ਫੇਲ੍ਹ ਕੀਤੀ ਨਸ਼ਾ ਤਸਕਰਾਂ ਦੀ ਸਕੀਮ, ਭੁੱਕੀ ਦੇ ਟਰੱਕ ਸਮੇਤ ਦੋ ਵਿਅਕਤੀ ਕਾਬੂ
ਰਾਜਸਥਾਨ ਦੇ ਚਿਤੌੜਗੜ੍ਹ ਤੋਂ ਆ ਰਿਹਾ ਸੀ ਭੁੱਕੀ ਦਾ ਟਰੱਕ
ਮੋਗਾ, ਲਖਵੀਰ ਸਿੰਘ/ਸੱਚ ਕਹੂੰ ਨਿਊਜ਼
ਮੋਗਾ ਦੀ ਥਾਣਾ ਮੈਹਿਣਾ ਪੁਲਿਸ ਨੇ ਲੁਧਿਆਣਾ ਰੋਡ ‘ਤੇ ਇੱਕ ਟਰੱਕ ਵਿੱਚ ਕੇਲਿਆਂ ਥੱਲੇ ਲੁਕਾ ਕੇ ਲਿਜਾਏ ਜਾ ਰਹੇ 180 ਬੋਰੇ 72 ਕੁਇੰਟਲ 200 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।  ਉਨ੍ਹਾਂ ਦੇ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਏ ਇਸ ਸਬੰਧੀ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਡੀ.ਐਸ.ਪੀ. ਧਰਮਕੋਟ ਅਜੇ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਦੀ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਭੁੱਕੀ ਦੀ ਵੱਡੀ ਖੇਪ ਮੋਗਾ ਵੱਲ ਨੂੰ ਲਿਜਾਈ ਜਾ ਰਹੀ ਹੈ। ਸੂਚਨਾ ਮਿਲਣ ‘ਤੇ ਉਹਨਾਂ ਨੇ ਤਸਕਰਾਂ ਨੂੰ ਫੜਨ ਵਾਸਤੇ ਪੁਲਿਸ ਦਾ ਜਾਲ ਵਿਛਾ ਦਿੱਤਾ ਤੇ ਇਸ ਦੌਰਾਨ ਜਦ ਇੱਕ ਟਰੱਕ ਮੋਗਾ-ਲੁਧਿਆਣਾ ਰੋਡ ‘ਤੇ ਥਾਣਾ ਮੈਹਿਣਾ ਦੇ ਇਲਾਕੇ ਵਿੱਚ ਪੁੱਜਿਆ ਤਾਂ ਪੁਲਿਸ ਪਾਰਟੀ ਵੱਲੋਂ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚੋਂ 180 ਬੋਰੇ (ਪ੍ਰਤੀ ਬੋਰੀ 40 ਕਿਲੋਗ੍ਰਾਮ) ਵਜਨ 72 ਕੁਇੰਟਲ 200 ਗਾ੍ਰਮ ਭੁੱਕੀ ਚੂਰਾ ਪੋਸਤ ਜੋ ਕੇਲਿਆਂ ਦੇ ਥੱਲੇ ਛੁਪਾ ਕੇ ਲਿਜਾਈ ਜਾ ਰਹੀ ਸੀ।
ਬਰਮਾਦ ਕੀਤੀ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਟਰੱਕ ਸਵਾਰ ਗੁਰਬੀਰ ਸਿੰਘ ਵਾਸੀ ਰੱਤੀਆਂ ਅਤੇ ਧਰਮਵੀਰ ਸਿੰਘ ਵਾਸੀ ਲੰਢੇਕੇ ਨੂੰ ਮੌਕੇ ਤੇ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁਲਿਸ ਪਾਰਟੀ ਕੋਲ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਹ ਭੁੱਕੀ ਉਹ ਰਾਜਸਥਾਨ ਦੇ ਚਤੌਰਗੜ ਤੋ ਲੈਕੇ ਆ ਰਹੇ ਸੀ ਤੇ ਉਕਤ ਭੁੱਕੀ ਨਾਲ ਜਗਦੇਵ ਸਿੰਘ ਉਰਫ ਦੇਬਨ ਸਿੰਘ, ਛਿੰਦਰ ਸਿੰਘ ਵਾਸੀ ਦੌਲੇਵਾਲਾ ਅਤੇ ਬੂਟਾ ਸਿੰਘ ਵਾਸੀ ਚੜਿੱਕ ਵੀ ਸ਼ਾਮਲ ਹਨ। ਇਸ ਸਬੰਧੀ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਮੋਗਾ ਤੱਕ ਕਿਵੇਂ ਪੁੱਜਿਆ ਟਰੱਕ, ਪੰਜਾਬ ਪੁਲਿਸ ‘ਤੇ ਉੱਠੇ ਸਵਾਲ
ਭਾਵੇਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 72 ਕੁਇੰਟਲ ਭੁੱਕੀ ਬਰਾਮਦ ਕਰਕੇ ਉਨ੍ਹਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਆਖਰ ਰਾਜਸਥਾਨ ਦੀ ਹੱਦ ਤੋਂ ਪੰਜਾਬ ‘ਚ ਦਾਖਲ ਹੋਇਆ ਟਰੱਕ ਮੋਗੇ ਤੱਕ ਕਿਵੇਂ ਪਹੁੰਚ ਗਿਆ। ਪੰਜਾਬ ‘ਚ ਦਾਖਲ ਹੁੰਦਿਆਂ ਹੀ ਪੁਲਿਸ ਨੇ ਨਾਲ ਦੀ ਨਾਲ ਕਾਰਵਾਈ ਕਿਉਂ ਨਾ ਕੀਤੀ। ਰਾਜਸਥਾਨ ਦੀ ਹੱਦ ਤੋਂ ਬਾਅਦ ਇਹ ਟਰੱਕ ਪੰਜਾਬ ਅੰਦਰ 150 ਕਿੱਲੋਮੀਟਰ ਤੱਕ ਪੁਲਿਸ ਦੀ ਨਜ਼ਰ ਤੋਂ ਕਿਵੇਂ ਬਚਿਆ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।