Ramnath kovind - Sach Kahoon Punjabi
ਵੰਨ ਪੈਨਸ਼ਨ, ਵੰਨ ਇਲੈਕਸ਼ਨ ਸਬੰਧੀ ਕੇਂਦਰ ਨੇ ਚੁੱਕਿਆ ਵੱਡਾ ਕਦਮ, ਵਿਰੋਧੀ ਧਿਰਾਂ ’ਚ ਹਾਹਾਕਾਰ
ਨਵੀਂ ਦਿੱਲੀ। ਮੋਦੀ ਸਰਕਾਰ ਨੇ ਵੰਨ ਪੈਨਸ਼ਨ, ਵੰਨ ਇਲੈਕਸ਼ਨ ’ਤੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovind) ਦੀ ਪ੍ਰਧਾਨਗੀ ’ਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਕਾਨੂੰਨ ਦੇ ਸਾਰੇ ਪਹਿਲੂਆਂ ’ਤੇ ਅਧਿਐਨ ਕਰੇਗੀ ਅਤੇ ਇੱਕ ਦੇਸ਼, ਇੱਕ ਚੋਣ ਦੀ ਸੰਭਾਵਨਾ ਦਾ ਪਤਾ ਲਾਵੇਗੀ। ਕਮੇਟੀ ਆਮ ਲੋਕਾਂ ਦੀ ਰਾਇ ਵੀ ਲਵੇਗੀ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ 18-22 ਸਤੰਬਰ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਿਸ਼ੇਸ਼ ਸੈਸ਼ਨ ਦੌਰਾਨ ਇੱਕ ਦੇਸ਼, ਇੱਕ ਚੋਣ ਨੂੰ ਲੈ ਕੇ ਬਿੱਲ ਪੇਸ਼ ਕਰ ਸਕਦੀ ਹੈ। (One Election, One Nation)
ਸੰਸਦ ਦਾ ਵਿਸ਼ੇਸ਼ ਸੈਸ਼ਨ 18 ਸਤੰਬਰ ਤੋਂ, ਹੋਣਗੀਆਂ ਪੰਜ ਬੈਠਕਾਂ: ਜੋਸ਼ੀ
ਕੇਂਦਰ ਸਰਕਾਰ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ (31 ਅਗਸਤ) ਨੂੰ ਟਵਿੱਟਰ ’ਤੇ ਪੋਸਟ ਕੀਤਾ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਇਸ ਵਿੱਚ 5 ਮੀਟਿੰਗਾਂ ਹੋਣਗੀਆਂ। ਸਿਆਸੀ ਹਲਕਿਆਂ ’ਚ ਇਸ ਗੱਲ ਦੀ ਚਰਚਾ ਹੈ ਕਿ ਸਰਕਾਰ ਸਾਰੇ ਦੇਸ਼ ’ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਬਿੱਲ ਲਿਆ ਸਕਦੀ ਹੈ। ਸੂਤਰਾਂ ਅਨੁਸਾਰ ਇਸ ਸੈਸ਼ਨ ਵਿੱਚ 10 ਤੋਂ ਵੱਧ ਅਹਿਮ ਬਿੱਲ ਪੇਸ਼ ਕੀਤੇ ਜਾਣਗੇ। ਬਿੱਲ ਕਾਰਨ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। (One Election, One Nation)
ਪ੍ਰਹਿਲਾਦ ਜੋਸ਼ੀ ਨੇ ਲਿਖਿਆ ਕਿ ਉਹ ਅੰਮਿ੍ਰਤ ਕਾਲ ਦੌਰਾਨ ਸੰਸਦ ਵਿੱਚ ਸਾਰਥਕ ਚਰਚਾ ਅਤੇ ਬਹਿਸ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਫੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਕਈ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ। ਸੰਸਦ ਦਾ ਵਿਸ਼ੇਸ਼ ਸੈਸ਼ਨ ਅਜਿਹੇ ਸਮੇਂ ਵਿੱਚ ਬੁਲਾਇਆ ਗਿਆ ਹੈ ਜਦੋਂ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਸੀਐੱਮ ਨਿਤੀਸ਼ ਕੁਮਾਰ, ਤਾਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ ਸਮੇਤ ਕਈ ਵਿਰੋਧੀ ਆਗੂਆਂ ਨੇ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਡਰ ਜ਼ਾਹਿਰ ਕੀਤਾ ਹੈ।
ਐਮਰਜੰਸੀ ਵਰਗੀ ਸਥਿਤੀ ਪੈਦਾ ਹੋਈ : ਰੰਜਨ
ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਵਿਸ਼ੇਸ਼ ਸੈਸ਼ਨ ਬੁਲਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ‘ਏਬੀਪੀ ਨਿਊਜ਼’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਕਿਹੋ ਜਿਹੀ ਐਮਰਜੈਂਸੀ ਪੈਦਾ ਹੋ ਗਈ ਹੈ ਕਿ ਇਹ ਸੈਸ਼ਨ ਸੱਦਣਾ ਪਿਆ। ਪਤਾ ਨਹੀਂ ਸਰਕਾਰ ਦਾ ਇਰਾਦਾ ਕੀ ਹੈ। ਸ਼ਾਇਦ ਪ੍ਰਧਾਨ ਮੰਤਰੀ ਮੋਦੀ ਨਵੀਂ ਇਮਾਰਤ ’ਚ ਪੂਜਾ-ਪਾਠ ਕਰਨਾ ਚਾਹੁੰਦੇ ਹਨ।’
ਇਹ ਵੀ ਪੜ੍ਹੋ : NASA Helicopter Flying On Mars : ਮੰਗਲ ਗ੍ਰਹਿ ’ਤੇ ਉੱਡਿਆ ਨਾਸਾ ਦਾ ਹੈਲੀਕਾਪਟਰ, ਨਾਸਾ ਨੇ ਦਿੱਤੀ ਜਾਣਕਾਰੀ
ਵੱਖ-ਵੱਖ ਤਿਉਹਾਰਾਂ ’ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਵੱਖ-ਵੱਖ ਤਿਉਹਾਰਾਂ ’ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੇਤ ਸ਼ੁਕਲਾਦੀ, ਉਗਾਦੀ, ਵੈਸਾਖੀ ਸਮੇਤ ਵੱਖ-ਵੱਖ ਤਿਉਹਾਰਾਂ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਸ੍ਰੀ ਕੋਵਿੰਦ ਨੇ ਮੰਗਲਵਾਰ ਨੂੰ ਟਵੀਟ ਜ਼ਰੀਏ ਇੱਕ ਵਧਾਈ ਸੰਦੇਸ਼ ਵਿੱਚ ਕਿਹਾ, ‘‘ਸਾਰੇ ਦੇਸ਼ ਵਾਸੀਆਂ ਨੂੰ ਚੇਤ ਸ਼ੁਕਲਾਦੀ, ਉਗਾਦੀ, ਗੁੜੀ ਪੜਵਾ, ਚੇਤੀ ਚੰਦ, ਨਵਰੇਹ, ਸਾਜੀਬੂ ਚੀਰੋਬਾ, ਵਿਸ਼ੂ ਅਤੇ ਵਿਸਾਖੀ ਦੀਆਂ ਵਧਾਈਆਂ’’। ਉਸਨੇ ਅੱਗੇ ਲਿਖਿਆ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਨਾਏ ਗਏ ਇਹ ਤਿਉਹਾਰ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹਨ। ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ, ਤੇ ਸ਼ਾਂਤੀ ਲੈ ਕੇ ਆਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਡਾਕਟਰਾਂ ਨੂੰ ਸਮਾਜ ‘ਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ : ਰਾਮਨਾਥ ਕੋਵਿੰਦ | Ramnath Kovind
ਸੇਵਾਗ੍ਰਾਮ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦੀਆਂ ਅੱਖਾਂ ਦੇ ਅੱਥਰੂ ਪੂੰਝਣ ਦੇ ਬਾਪੂ ਦੇ ਸੁਫਨੇ ਨੂੰ ਪੂਰਾ ਕਰਨ ਲਈ ਡਾਕਟਰਾਂ ਨੂੰ ਵੀ ਸਮਾਜ ‘ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਤਾਂ ਹੀ ਲੋਕ ਸਿਹਤਮੰਦ ਅਤੇ ਮਜ਼ਬੂਤ ਬਣ ਸਕਣਗੇ ਕੋਵਿੰਦ ਨੇ ਇੱਥੇ ਮਹਾਤਮਾ ਗਾਂਧੀ ਚਿੱਕਿਤਸਾ ਵਿਗਿਆਨ ਸੰਸਥਾਨ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਉਨ੍ਹਾਂ ਇਸ ਸੰਸਥਾਨ ਦੇ ਵਿਦਿਆਰਥੀਆਂ ਅਤੇ ਡਾਕਟਰਾਂ ਦੀ ਹਾਜ਼ਰੀ ‘ਚ ਉਦਘਾਟਨੀ ਭਾਸ਼ਣ ‘ਚ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਖੇਤਰ ਦੇ ਵਿਗਿਆਨ ਨੂੰ ਸਮਾਜ ਨੂੰ ਸਿਹਤਮੰਦ ਬਣਾਉਣ ਅਤੇ ਲੋਕਾਂ ਨੂੰ ਤੰਦਰੁਸਤ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਅਸੀਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। (Ramnath Kovind)
ਜਿਸ ‘ਚ ਹਰ ਵਿਅਕਤੀ ਦੀ ਜ਼ਿੰਦਗੀ ਸਨਮਾਨਿਤ ਤੇ ਖੁਸ਼ਹਾਲ ਹੋਵੇ ਅਤੇ ਲੋਕਾਂ ਦੇ ਅੱਥਰੂ ਪੂੰਝਣ ਦੇ ਬਾਪੂ ਦੇ ਸੁਫਨੇ ਨੂੰ ਪੂਰਾ ਕਰ ਸਕੀਏ ਦੇਸ਼ ਦੇ ਚਿੱਕਿਤਸਾ ਵਿਗਿਆਨ ਨਾਲ ਜੁੜੇ ਲੋਕਾਂ ਨੂੰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਉਨ੍ਹਾਂ ਕਿਹਾ ਕਿ ਦੇਸ਼ ‘ਚ ਸਿਹਤ ਇੱਕ ਮਹੱਤਵਪੂਰਨ ਚੁਣੌਤੀ ਹੈ ਤੇ ਦੁਨੀਆ ਦੀ 18 ਫੀਸਦੀ ਅਬਾਦੀ ਵਾਲੇ ਇਸ ਦੇਸ਼ ‘ਚ ਵਿਸ਼ਵ ਦੇ 20 ਫੀਸਦੀ ਲੋਕ ਹੀ ਇੱਥੇ ਹਨ ਇਸ ਲਈ ਸਾਡੇ ਸਾਹਮਣੇ ਇਹ ਵੱਡੀ ਚੁਣੌਤੀ ਹੈ। (Ramnath Kovind)
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਤੋਂ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ।
ਉਸ ਵਿੱਚ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਆਉਂਦੀ ਹੀ ਹੈ। ਹਾਲਾਂਕਿ ਏਮਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ ‘ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ। ਮੈਡੀਕਲ ਸਾਇੰਸ ‘ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਾ ਸੀ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ। ਸਾਬਕਾ ਵਿੱਤ ਮੰਤਰੀ ਦੀ ਸਿਹਤ ਦਾ ਹਾਲ ਜਾਣਨ ਬੀਤੇ ਦਿਨੀਂ ਪੀ.ਐੱਮ. ਵੀ ਏਮਜ਼ ਗਏ ਸਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਪਟਨਾ ਪੁੱਜੇ
ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ
ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਜੈਪ੍ਰਕਾਸ਼ ਨਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ।  ਜਿੱਥੇ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ, ਵਿਧਾਨ ਸਭਾ ਪ੍ਰਧਾਨ ਵਿਜੈ ਕੁਮਾਰ ਚੌਧਰੀ ਅਤੇ ਵਿਧਾਨ ਪਰਿਸ਼ਦ ਦੇ ਕਾਰਜਕਾਰੀ ਸਭਾਪਤੀ ਹਾਰੁਣ ਰਸ਼ੀਦ ਤੋਂ ਇਲਾਵਾ ਮੁੱਖ ਸਕੱਤਰ ਦੀਪਕ ਕੁਮਾਰ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਹੈਲੀਕਾਪਟਰ ਰਾਹੀਂ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਪੂਸਾ (ਸਮਸਤੀਪੁਰ) ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਸ਼੍ਰੀ ਕੁਮਾਰ ਵੀ ਹਨ।
ਰਾਸ਼ਟਰਪਤੀ ਸਮਸਤੀਪੁਰ ਤੋਂ ਪਰਤਣ ਤੋਂ ਬਾਅਦ ਰਾਜ-ਮਹਿਲ ਵਿੱਚ ਦੁਪਹਿਰ ਦਾ ਭੋਜਨ ਕਰਣਗੇ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਉਹ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਦੇ ਨਜ਼ਦੀਕ ਗਿਆਨ ਭਵਨ ਵਿੱਚ ਐੱਨਆਈਟੀ  ਦੇ ਅੱਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣਗੇ। ਇਸ ਦੌਰਾਨ ਸ਼੍ਰੀ ਕੋਵਿੰਦ ਐੱਨਆਈਟੀ ਦੇ ਮੇਧਾਵੀ ਵਦਿਆਰਥੀਆਂ ਨੂੰ ਸੋਨਾ ਪਦਕ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। । ਸ਼੍ਰੀ ਕੋਵਿੰਦ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰਣ  ਦੇ ਬਾਅਦ ਸ਼ਾਮ ਪੰਜ ਵਜੇ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਦੀ ਬੱਚਤ ਨਾਲ ਆਵੇਗਾ ਬਦਲਾਅ : ਰਾਮਨਾਥ ਕੋਵਿੰਦ
ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਖੇਤੀ ਪ੍ਰਧਾਨ ਦੇਸ਼ ‘ਚ ਊਰਜਾ ਦੀ ਬਚਤ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਕਮਜ਼ੋਰ ਤਬਕੇ ਨੂੰ ਆਰਥਿਕ ਸੁਰੱਖਿਆ ਦਾ ਕਵਚ ਦੇ ਕੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਦਾ ਜ਼ਰੀਆ ਬਣ ਸਕਦੀ ਹੈ ਸ੍ਰੀ ਕੋਵਿੰਦ ਨੇ ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ-2017 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ ਇਨ੍ਹਾਂ ਉਪਾਵਾਂ ਕਾਰਨ ਬਚਾਈ ਗਈ। (Ram Nath Kovind)
ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਆਈ ਵੱਡੀ ਖੁਸ਼ਖਬਰੀ
ਬਿਜਲੀ ਨਾਲ ਕਮਜ਼ੋਰ ਤੇ ਵਾਂਝੇ ਤਬਕੇ ਨੂੰ ਆਰਥਿਕ ਸੁਰੱਖਿਆ ਮਿਲੇਗੀ ਤੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਆਵੇਗਾ ਵੱਡੇ ਉਦਯੋਗਾਂ ‘ਚ ਊਰਜਾ ਸਮਰੱਥਾ ਤੇ ਸੁਰੱਖਿਆ ਨਾਲ ਸਕਲ ਘਰੇਲੂ ਉਤਪਾਦ ‘ਚ ਬਿਜਲੀ ਦੀ ਖਪਤ ਘੱਟ ਹੋਵੇਗੀ, ਜਿਸਦਾ ਫਾਇਦਾ ਛੋਟੇ ਤੇ ਮੱਧਮ ਉਦਯੋਗਾਂ ਨੂੰ ਮਿਲੇਗਾ ਭਵਨ ਨਿਰਮਾਣ ਦੇ ਖੇਤਰ ‘ਚ ਊਰਜਾ ਸੁਰੱਖਿਆ ਦੇ ਉਪਾਵਾਂ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਪਿੰਗ ਮਾਲਾਂ ‘ਚ ਬਚਾਈ ਗਈ ਬਿਜਲੀ ਨਾਲ ਕੋਲਡ ਸਟੋਰੇਜ਼ ਚੱਲ ਸਕਣਗੇ, ਜਿਸ ਨਾਲ ਕਿਸਾਨਾਂ ਦੀ ਫਲ ਤੇ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ।
ਉਨ੍ਹਾਂ ਨੇ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਦਯੋਗਪਤੀਆਂ ਦਾ ਊਰਜਾ ਬੈਂਕ ਸਥਾਪਤ ਕਰਨ ਦਾ ਸੱਦਾ ਦਿੱਤਾ ਰਾਸ਼ਟਰਪਤੀ ਨੇ ਸੌਭਾਗਿਆ ਯੋਜਨਾ ਤਹਿਤ ਹਰ ਵਿਅਕਤੀ ਨੂੰ ਬਿਜਲੀ ਦੇਣ ਦੇ ਸਰਕਾਰ ਦੇ ਸੰਕਲਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਗਰੀਬਾਂ, ਆਦਿਵਾਸੀਆਂ ਤੇ ਪਿਛੜੇ ਤਬਕੇ ਦੀ ਹਨ੍ਹੇਰੀ ਝੌਂਪੜੀਆਂ ‘ਚ ਰੌਸ਼ਨੀ ਪਹੁੰਚੇਗੀ ਜੋ ਆਜ਼ਾਦੀ ਦੇ 70 ਸਾਲ ਬਾਅਦ ਵੀ ਇਸ ਅਹਿਮ ਲੋੜ ਤੋਂ ਵਾਂਝੇ ਹਨ ਸ੍ਰੀ ਕੋਵਿੰਦ ਨੇ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ। (Ram Nath Kovind)
ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ ‘ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ ‘ਤੇ ਨਵੇਂ ਭਾਰਤ ਦੇ ਵਿਕਾਸ ਦਾ ਸਫ਼ਰ ਤੈਅ ਕੀਤਾ ਜਾਣਾ ਹੈ
ਰਾਸ਼ਟਰਵਾਦ, ਲੋਕਤੰਤਰ, ਸੰਵਿਧਾਨ, ਨੈਤਿਕਤਾ ਅਤੇ ਇਮਾਨਦਾਰੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਕਿਸ ਤਰ੍ਹਾਂ ਰਾਜਨੀਤੀ ਸਪੱਸ਼ਟਤਾ ਅਤੇ ਪ੍ਰਸ਼ਾਸਨਿਕ ਇਮਾਨਦਾਰ ਨੂੰ ਬਲ ਮਿਲੇ, ਕਿਵੇਂ ਘੁਟਾਲੇ ਤੇ ਭ੍ਰਿਸ਼ਟਾਚਾਰ ਮੁਕਤ ਜੀਵਨਸ਼ੈਲੀ ਵਿਕਸਤ ਹੋਵੇ, ‘ਸੱਤਿਆਮੇਵ ਜੈਯਤੇ’ ਦੀ ਸਾਡੀ ਰਾਸ਼ਟਰੀ ਗੂੰਜ ਕਿਵੇਂ ਜ਼ਿੰਦਗੀ ‘ਚ ਦਿਖਾਈ ਦੇਵੇ, ਕਿਸ ਤਰ੍ਹਾਂ ਪੱਛੜੇ, ਆਦਿਵਾਸੀ ਤੇ ਦਲਿਤ ਲੋਕਾਂ ਦਾ ਕਲਿਆਣ ਹੋਵੇ, ਇਨ੍ਹਾਂ ਅਮਿਹ ਵਿਸ਼ਿਆਂ ‘ਤੇ ਰਾਸ਼ਟਰਪਤੀ ਦਾ ਜਾਗਰੂਕ ਹੋਣਾ ਅਤੇ ਰਾਸ਼ਟਰ ਨੂੰ ਜਾਗਰੂਕ ਕਰਨਾ ਦੇਸ਼ ਲਈ ਚੰਗੇ ਸੰਕੇਤ ਹਨ
ਰਾਮਨਾਥ ਕੋਵਿੰਦ ਦੇ ਇਸ ਪਹਿਲੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਦੇ ਭਾਸ਼ਨ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ , ਉਨ੍ਹਾਂ ਆਪਣੇ ਇਸ ਭਾਸ਼ਣ ਨਾਲ ਇਹ ਸਪਸ਼ਟ ਕਰ ਦਿੱਤਾ ਕਿ ਉਹ ਇੱਕ  ਦਮਦਾਰ ਰਾਸ਼ਟਰਪਤੀ ਦੇ ਰੂਪ ‘ਚ ਰਾਸ਼ਟਰ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਉਨ੍ਹਾਂ ਆਪਣੇ ਭਾਸ਼ਣ ‘ਚ ਗਾਂਧੀ, ਨਹਿਰੂ , ਨੇਤਾਜੀ, ਪਟੇਲ ਤੋਂ ਪਹਿਲਾਂ ਕ੍ਰਾਂਤੀਕਾਰੀ ਨੇਤਾਵਾਂ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਲਿਆ ਅਤੇ ਭਾਸ਼ਣ ਦੀ ਸ਼ੁਰੂਆਤ ਮਹਿਲਾ ਵੀਰਾਂਗਣਾਵਾਂ ਤੋਂ ਕੀਤੀ, ਯਕੀਨਨ ਇੱਕ ਨਵੀਂ ਪ੍ਰੰਪਰਾ ਦਾ ਆਗਾਜ਼ ਹੋਇਆ ਹੈ
ਰਾਮਨਾਥ ਕੋਵਿੰਦ ਨੇ ਜਿੱਥੇ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਉਥੇ ਹੀ ਸਰਕਾਰ ਨੂੰ ਕਰਨਯੋਗ ਕਾਰਜਾਂ ਲਈ ਵੀ ਨਸੀਹਤ ਦਿੱਤੀ ਹੈ ਸਰਕਾਰ ਦਾ ਪਹਿਲਾ ਫ਼ਰਜ਼  ਹੁੰਦਾ ਹੈ ਕਿ ਉਹ ਸਭ ਤੋਂ ਗਰੀਬ ਆਦਮੀ ਦੀ ਹਾਲਤ ਸੁਧਾਰਤਨ ਲਈ ਹਰ ਤਰ੍ਹਾਂ ਦੇ ਯਤਨ ਕਰੇ ਇਸ ਲਈ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਜਨਕਲਿਆਣਕਾਰੀ ਸ਼ਾਸਨ ਹੋਵੇਗਾ, ਉਸ ਦੀ ਰੂਪ ਰੇਖਾ ਵੀ ਉਨ੍ਹਾਂ ਨੇ ਪੇਸ਼ ਕੀਤੀ ਉਨ੍ਹਾਂ ਨੇ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਦੇ ਕਰਤਵਾਂ ਅਤੇ ਜ਼ਿੰਮੇਵਾਰੀਆਂ ਦੀ ਵੀ ਚਰਚਾ ਕੀਤੀ ਸਰਕਾਰ ਨੇ ‘ਸਵੱਛ ਭਾਰਤ’ ਅਭਿਆਨ ਸ਼ੁਰੂ ਕੀਤਾ ਹੈ ਪਰੰਤੂ ਭਾਰਤ ਨੂੰ ਸਵੱਛ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ
ਰਾਸ਼ਟਰਪਤੀ ਨੇ ਜਿਸ ਸਮੇਂ ਆਪਣਾ ਭਾਸ਼ਨ ਦਿੱਤਾ, ਉਸ ਤੋਂ ਕੁਝ ਘੰਟੇ ਪਹਿਲਾਂ ਹੀ ‘ਸੁਖੀ ਪਰਿਵਾਰ ਅਭਿਆਨ’ ਦੇ ਪ੍ਰੇਰਨਾ ਤੇ ਆਦਿਵਾਸੀ ਜਨਜੀਵਨ ਦੇ ਮਸੀਹਾ ਗਣ ਰਜਿੰਦਰ  ਵਿਜੈ ਜੀ ਦੇ ਨਾਲ ਅਸੀਂ ਰਾਸ਼ਟਰਪਤੀ ਜੀ ਨੂੰ ਮਿਲੇ ਸੁਖੀ ਪਰਿਵਾਰ ਫ਼ਾਉਂਡੇਸ਼ਨ ਰਾਹੀਂ ਆਦੀਵਾਸੀ ਖੇਤਰਾਂ ‘ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਨਾਲ ਕੋਵਿੰਦ ਜੀ ਪ੍ਰਭਾਵਿਤ ਹੋਏ
ਉਨ੍ਹਾਂ ਆਪਣੇ ਭਾਸ਼ਨ ‘ਚ ਕਿਹਾ ਵੀ ਕਿ ਅਨੇਕ ਵਿਅਕਤੀ ਅਤੇ ਸੰਗਠਨ ਗਰੀਬਾਂ ਅਤੇ ਕਮਜ਼ੋਰ ਲੋਕਾਂ ਲਈ ਚੁੱਪਚਾਪ ਅਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਦੇਸ਼ ਨੂੰ ਖੁੱਲ੍ਹੇ ‘ਚ   ਸ਼ੌਚ ਤੋਂ ਮੁਕਤ ਕਰਵਾਉਣਾ, ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਤੇ ਸੂਚਨਾ ਦੀ ਪਹੁੰਚ ਵਿੱਚ   ਵਾਧਾ ਕਰਨਾ, ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਮੁਹਿੰਮ ਮਜ਼ਬੂਤ ਕਰਨਾ, ਬੇਟੀਆਂ ਨਾ ਭੇਦਭਾਵ ਨਾਲ ਹੋਵੇ, ਇਹ ਕਿਸ ਤਰ੍ਹਾਂ ਯਕੀਨੀ ਹੋਵੇ ਇਸ ਦੀ ਚਰਚਾ ਰਾਸ਼ਟਰਪਤੀ ਦੇ ਭਾਸ਼ਣ ਦਾ ਕੇਂਦਰੀ ਬਿੰਦੂ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਵਿਚਾਰਧਾਰਾ ਵਾਲੇ ਵਿਅਕਤੀ ਦਾ ਇਸ ਸਭ ਤੋਂ ਉੱਚੇ ਅਹੁਦੇ ਲਈ ਚੁਣਿਆ ਜਾਣਾ ਅਤੇ ਉਨ੍ਹਾਂ ਦਾ ਰਾਸ਼ਟਰੀ ਭਾਵਨਾ ਦੇ ਨਾਲ-ਨਾਲ ਸਮਾਜਿਕਤਾ ਦਾ ਸੰਦੇਸ਼ ਦੇਣਾ ਪ੍ਰੇਰਨਾਦਾਇਕ ਹੈ
‘ਕਦਮ-ਕਦਮ ਬਢਾਏ ਜਾ  ਖੁਸ਼ੀ ਕੇ ਗੀਤ ਗਾਏ ਜਾ, ਯੇ  ਜ਼ਿੰਦਗੀ ਹੈ ਕੌਮ ਕੀ ਤੂ ਕੌਮ ਪੇ ਲੁਟਾਏ ਜਾ’ ਕੋਵਿੰਦ ਜੀ ਦਾ ਮੰਨਣਾ ਵੀ ਇਹੀ ਹੈ ਕਿ ਅਜ਼ਾਦੀ ਕਿਸੇ ਵੀ ਜਾਗੀਰ ਨਹੀਂ ਹੈ ਸਗੋਂ ਇਸ ਮੁਲਕ ਦੇ ਲੋਕਾਂ ਦੀ ਸਮੂਹਿਕ ਹਿੰਮਤ ਨਾਲ ਹਾਸਲ ਕੀਤੀ ਗਈ ਕਾਮਯਾਬੀ ਹੈ, ਇਨ੍ਹਾਂ ਨੂੰ ਨਵੇਂ ਆਯਾਮ ਦੇਣ ਤੇ ਵਿਕਾਸ ਦੀ ਇਬਾਰਤ ਲਿਖਣ ਲਈ ਹਰ ਵਿਅਕਤੀ ਅੱਗੇ ਆਵੇ ਅਤੇ ਦੇਸ਼ ਦੇ ਵਿਕਾਸ ‘ਚ ਹਿੱਸੇਦਾਰ ਬਣੇ
ਉਹ ਭਾਰਤ ਨੂੰ ਸਿਰਫ਼ ਰਾਜਨੀਤੀ, ਆਰਥਿਕ ਨਜ਼ਰੀਏ ਤੋਂ ਹੀ ਨਹੀਂ ਸਗੋਂ ਅਧਿਆਤਮਿਕ ਅਤੇ ਲੋਕਤੰਤਰੀ ਨਜ਼ਰੀਏ ਤੋਂ ਵੀ ਸੁਧਾਰਨਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਚਰਿੱਤਰ ਨਿਰਮਾਣ, ਰਾਸ਼ਟਰੀ ਏਕਤਾ, ਅਨੁਸ਼ਾਸਨ, ਸੰਵਿਧਾਨ ਆਦਿ ਦੀ ਚਰਚਾ ਕੀਤੀ ਗਾਂਧੀ ਜੀ ਨੇ ਸਮਾਜ ਅਤੇ ਰਾਸ਼ਟਰ ਦੇ ਚਰਿੱਤਰ ਨਿਰਮਾਣ ‘ਤੇ ਜ਼ੋਰ ਦਿੱਤਾ ਸੀ ਗਾਂਧੀ ਜੀ ਨੇ ਜਿਨ੍ਹਾਂ ਸਿਧਾਂਤਾਂ ਨੂੰ ਅਪਣਾਉਣ ਦੀ ਗੱਲ ਕਹੀ ਸੀ, ਉਹ ਅੱਜ ਵੀ ਪ੍ਰਸੰਗਿਕ ਹੈ ਅਤੇ ਕੋਵਿੰਦ ਜੀ ਉਸੇ ‘ਤੇ ਜ਼ੋਰ ਦੇ ਰਹੇ ਹਨ
ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ‘ਤੁਮ ਮੁਝ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ’ ਦਾ ਸੱਦਾ ਦਿੱਤਾ ਤਾਂ ਭਾਰਤਵਾਸੀਆਂ ਨੇ ਅਜ਼ਾਦੀ ਦੀ ਲੜਾਈ ‘ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਨਹਿਰੂ ਜੀ ਨੇ ਸਿਖਾਇਆ ਕਿ ਵਿਰਾਸਤਾਂ ਅਤੇ ਪਰੰਪਤਰਾਵਾਂ ਦਾ ਟੈਕਨੋਲੌਜੀ ਦੇ ਨਾਲ ਤਾਲਮੇਲ ਹੋਣਾ ਚਾਹੀਦਾ ਹੈ, ਕਿਉਂਕਿ ਉਹ ਆਧੁਨਿਕ ਸਮਾਜ ਦੇ ਨਿਰਮਾਣ ‘ਚ ਮੱਦਦਗਾਰ ਸਾਬਤ ਹੋ ਸਕਦੀ ਹੈ ਸਰਦਾਰ ਪਟੇਲ ਨੇ ਸਾਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਜਾਗਰੂਕ ਕੀਤਾ,
ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਅਨੁਸ਼ਾਸਨਯੁਕਤ ਰਾਸ਼ਟਰੀ ਚਰਿੱਤਰ ਕੀ ਹੁੰਦਾ ਹੈ ਅੰਬੇਡਕਰ ਨੇ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨ ਤੇ ‘ਕਾਨੂੰਨ ਦੇ ਸ਼ਾਸਨ’ ਦੀ ਜ਼ਰੂਰਤ  ਬਾਰੇ ਸਮਝਾਇਆ ਉਨ੍ਹਾਂ ਨੇ ਸਿੱਖਿਆ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਵਿੰਦ ਜੀ ਅਤੀਤ ਤੋਂ ਪ੍ਰੇਰਨਾ ਲੈ ਕੇ ਭਵਿੱਖ ਦਾ ਨਿਰਮਾਣ ਕਰਨ ਦੇ ਪੱਖ ‘ਚ ਹਨ ਅਤੇ ਇਸ ਲਈ ਉਹ ਤਿਆਰ ਵੀ ਦਿਖਾਈ ਦੇ ਰਹੇ ਹਨ
ਅਸੀਂ ਅਜ਼ਾਦ ਭਾਰਤ ਵਿਕਾਸ ‘ਚ ਕਿੰਨਾ ਸਫ਼ਰ ਤੈਅ ਕੀਤਾ ਹੈ, ਇਹ ਅਹਿਮ ਨਹੀਂ ਹੈ ਅਹਿਮ ਇਹ ਹੈ ਕਿ ਅਸੀਂ ਹੁਣ ਭਾਰਤ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ ਸਾਡਾ ਸਫ਼ਰ ਲੋਕਤੰਤਰ ਦੀ ਵਿਵਸਥਾ ਹੇਠ ਯਕੀਨੀ ਸਬਰ ਕਰਨਯੋਗ ਰਿਹਾ ਹੈ ਪਰੰਤੂ ਹੁਣ ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ ਜਿਸ ਅੰਦਰ ਸਭ ਦਾ ਸੰਤੁਲਿਤ ਵਿਕਾਸ ਹੋਵੇ ਇਸ ਸੰਕਲਪ  ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਹਾਸਲ ਕਰਨ ਦੀ ਗੱਲ ਕੋਵਿੰਦ ਜੀ ਨੇ ਕੀਤੀ ਹੈ ਨਵੇਂ ਭਾਰਤ ਲਈ ਕੁਝ ਮਹੱਤਵਪੂਰਨ ਟੀਚਾ ਹਾਸਲ ਕਰਨ ਲਈ ਉਨ੍ਹਾਂ ਦੇ ਕੁਝ ਰਾਸ਼ਟਰੀ ਸੰਕਲਪ ਹਨ
ਨਵੇਂ ਭਾਰਤ ਦੇ ਬੜੇ ਸਪੱਸ਼ਟ ਮਾਪਦੰਡ ਵੀ ਹਨ, ਜਿਵੇਂ ਸਭ ਲਈ ਘਰ, ਬਿਜਲੀ, ਬਿਹਤਰ ਸੜਕਾਂ ਅਤੇ ਸੰਚਾਰ ਦੇ ਸਾਧਨ, ਸਿੱਖਿਆ, ਇਲਾਜ, ਆਧੁਨਿਕ ਰੇਲ ਨੈੱਟਵਰਕ, ਤੇਜ ਅਤੇ ਲਗਾਤਾਰ ਵਿਕਾਸ ਨਵਾਂ ਭਾਰਤ ਸਾਡੇ ਡੀਐਨਏ ‘ਚ ਰਚੇ-ਵਸੇ ਮਨੁੱਖਤਾਵਾਦੀ ਮੁੱਲਾਂ ਨੂੰ ਸ਼ਾਮਲ ਕਰੇ ਨਵੇਂ ਭਾਰਤ ਦਾ ਸਮਾਜ ਅਜਿਹਾ ਹੋਵੇ, ਜੋ ਤੇਜੀ ਨਾਲ ਵਧਦਿਆਂ ਸੰਵੇਦਨਸ਼ੀਲ  ਵੀ ਹੋਵੇ
ਰਾਮਨਾਥ ਕੋਵਿੰਦ ਜੀ ਨੇ ‘ਅੱਪ ਦੀਪੋ ਭਵ’ ਭਾਵ ਆਪਣਾ ਦੀਪਕ ਖੁਦ ਬਣੋ ਦੀ ਪ੍ਰੇਰਨਾ ਦੇ ਕੇ ਭਾਰਤ ਨੂੰ ਅਧਿਆਤਮਿਕ ਪੱਖੋਂ ਸੰਬੋਧਨ ਕਰਨ ਦੀ ਸਲਾਹ ਵੀ ਦਿੱਤੀ ਹੈ ਦੀਪਕ ਜਦੋਂ ਇਕੱਠੇ ਜਗਣਗੇ ਤਾਂ ਸੂਰਜ ਦੀ ਰੌਸ਼ਨੀ ਵਾਂਗ  ਉਹ ਰੌਸ਼ਨੀ ਚੰਗੀ ਸੰਸਕ੍ਰਿਤੀ ਵਾਲੇ ਤੇ ਵਿਕਸਤ ਭਾਰਤ ਰਾਹ ਨੂੰ ਰੌਸ਼ਨ ਕਰੇਗੀ ਅਸੀਂ ਸਾਰੇ ਮਿਲ ਕੇ ਅਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਏ ਜੋਸ਼ ਅਤੇ ਉਤਸ਼ਾਹ ਦੀ ਭਾਵਨਾ ਨਾਲ ਸਵਾ ਸੌ ਕਰੋੜ ਦੀਪਕ ਬਣ ਸਕਦੇ ਹਾਂ
ਦੀਪਕ ਬਣਨ ਦੀ ਪ੍ਰੇਰਨਾ ਹੀ ਉਨ੍ਹਾਂ ਦੇ ਭਾਸ਼ਨ ਦੀ ਵਿਸ਼ਾਲਤਾ ਤੇ ਦੂਰਦਰਸ਼ਿਤਾ ਦਾ ਪ੍ਰਗਟਾਵਾ ਹੈ, ਜਿਸ  ਰਾਹੀਂ ਉਹ ਇੱਕ ਸਾਰਥਿਕ ਸੰਦੇਸ਼ ਦੇ ਰਹੇ ਹਨ ਰਾਜਨੀਤੀ ਕਰਨ ਵਾਲੇ ਸਵਾਰਥੀ ਅਤੇ ਕੱਚ ਘਰੜ ਨੇਤਾਵਾਂ ਨੂੰ ਵੀ ਕੋਵਿੰਦ ਜੀ ਨਵੀਂ ਰਾਜਨੀਤੀ-ਅਸਲੀ ਰਾਜਨੀਤੀ ਦਾ ਸੰਦੇਸ਼ ਦਿੱਤਾ ਹੈ ਰਾਜਨੀਤੀ ਅੰਦਰ ਜੇਕਰ ਉਹ ਜਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਸੇਵਾ ਨੂੰ, ਵਿਕਾਸ ਨੂੰ ਅਤੇ ਗੁੱਡ ਗਵਰਨੈਂਸ ਨੂੰ ਸਾਧਨ ਬਣਾਉਣਾ ਪਵੇਗਾ, ਆਤਮ-ਨਿਰੀਖਣ ਕਰਨਾ ਪਵੇਗਾ ਮਿਲ-ਜੁਲ ਕੇ ਕੰਮ ਕਰਨ ਦਾ  ਸਬਕ ਸਿੱਖਣਾ ਪਵੇਗਾ
ਵਿਰੋਧ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ ਵਿਚਾਰਹੀਨ ਰਾਜਨੀਤੀ, ਉÎਨ੍ਹਾਂ ਦੀਆਂ ਲਾਲਸਾਵਾਂ, ਅਰਾਜਕ ਕਾਰਜਸ਼ੈਲੀ ਅਤੇ ਨਕਾਰਾਤਮਕ ਝੂਠ ਦੀ ਰਾਜਨੀਤੀ ਕਾਰਨ ਲੋਕਤੰਤਰ ਕਮਜੋਰ ਹੁੰਦਾ ਜਾ ਰਿਹਾ ਹੈ, ਪਰੰਤੂ ਹੁਣ ਲੋਕਤੰਤਰ ਨੂੰ ਮਜ਼ਬੂਤ ਬਣਾ ਕੇ ਹੀ ਰਾਸ਼ਟਰ ਨੂੰ ਮਜ਼ਬੂਤ ਬਣਾਇਆ ਜਾ ਸਕੇਗਾ ਅਤੇ ਇਹੀ ਇਸ ਸਾਲ ਦੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੇ ਭਾਸ਼ਨ ਦਾ ਨਿਚੋੜ, ਸਾਰ ਹੈ
ਲਲਿਤ ਗਰਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਦਾ ਪਰਚਮ
ਕੌਮੀ ਜ਼ਮਹੂਰੀ ਗਠਜੋੜ ਦੀ ਅਗਵਾਈ ਕਰ ਰਹੀ ਭਾਜਪਾ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਰਾਸ਼ਟਰਪਤੀ ਵਜੋਂ ਜਿੱਤ ਇੱਕ ਵੱਡੀ ਸਿਆਸੀ ਘਟਨਾ ਹੈ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਦਾ ਕੋਈ ਆਗੂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ‘ਤੇ ਪੁੱਜਾ ਹੈ । ਇਸ ਘਟਨਾ ਚੱਕਰ ‘ਚ ਭਾਜਪਾ ਦੀ ਕੁਸ਼ਲ ਰਾਜਨੀਤੀ ਦੇ ਨਾਲ-ਨਾਲ ਰਣਨੀਤੀ ਵੀ ਸਾਹਮਣੇ ਆਈ ਹੈ। ਗੈਰ ਐਨਡੀਏ ਪਾਰਟੀਆਂ ਨੇ ਵੀ ਭਾਜਪਾ ਦਾ ਸਾਥ ਦਿੱਤਾ ਹੈ ਗੁਜਰਾਤ ਕਾਂਗਰਸ ਪੱਛਮੀ ਬੰਗਾਲ ਤ੍ਰਿਣਮੂਲ ਦੇ ਵਿਧਾਇਕਾਂ ਨੇ ਕਾਂਗਰਸ ਨੂੰ ਵੋਟਿੰਗ ਕੀਤੀ ।
ਭਾਵੇਂ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸਹਿਮਤੀ ਬਣਾਉਣ ‘ਤੇ ਜੋਰ ਦਿੱਤਾ ਗਿਆ ਸੀ ਪਰ ਕਾਂਗਰਸ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਬਿਨਾਂ ਸ਼ੱਕ ਕੋਵਿੰੰਦ ਦੀ ਜਿੱਤ ਭਾਜਪਾ ਦੀ ਸਿਆਸੀ ਮਜ਼ਬੂਤੀ ਦੀ ਦਿਸ਼ਾ ‘ਚ ਸਿਖ਼ਰਲਾ ਕਦਮ ਹੈ ਭਾਵੇਂ ਡਾ. ਅਬਦੁਲ ਕਲਾਮ ਨੂੰ ਭਾਜਪਾ ਦੇ ਉਮੀਦਵਾਰ ਸਨ ਪਰ ਕਾਂਗਰਸ ਦੀ ਸਹਿਮਤੀ ਹੋਣ ਕਰਕੇ ਸਿਆਸੀ ਜੋਰ ਅਜ਼ਮਾਇਸ਼ੀ ਦੇ ਹਾਲਾਤ ਹੀ ਪੈਦਾ ਨਹੀਂ ਹੋਏ ਸਨ।
ਕਲਾਮ ਭਾਜਪਾ ਦੇ ਆਗੂ ਨਾ ਹੋ ਕੇ ਗੈਰ ਸਿਆਸੀ ਸ਼ਖ਼ਸੀਅਤ ਸਨ ਕੋਵਿੰਦ ਦੀ ਜਿੱਤ ਨਾਲ ਕਾਂਗਰਸ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ, ਜਿਸ ਨੇ ਦੇਸ਼ ‘ਤੇ ਅੱਧੀ ਸਦੀ ਤੋਂ ਵੱਧ ਲਾਗਤਾਰ ਰਾਜ ਕੀਤਾ। ਭਾਜਪਾ ਲਈ ਵਰਤਮਾਨ ਸਮਾਂ ਆਤਮ ਵਿਸ਼ਵਾਸ ਭਰਿਆ ਲੰਮੇ ਸਮੇਂ ਤੱਕ ਵਿਰੋਧੀ ਧਿਰ ‘ਚ ਪਾਰਟੀ ਦੇ ਆਗੂਆਂ ਦਾ ਧਿਰ ‘ਚ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਮਾਨ ਹੋਣਾ।
ਜਿੱਤ ਦਾ ਸਿਹਰਾ ਨਰਿੰਦਰ ਮੋਦੀ ਤੇ ਸ਼ਾਹ ਨੂੰ
ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ ਇਹ ਗੱਲ ਤਸੱਲੀ ਵਾਲੀ ਹੈ ਕਿ ਦੇਸ਼ ਸਿਆਸੀ ਅਸਥਿਰਤਾ ਦੀ ਸਥਿਤੀ ‘ਚੋਂ ਨਿੱਕਲ ਚੁੱਕਾ ਹੈ। ਪੂਰਨ ਬਹੁਮਤ ਦੇ ਬਾਵਜੂਦ ਭਾਜਪਾ ਨੇ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੂੰ ਵਜਾਰਤ ‘ਚ ਵਾਜਬ ਨੁਮਾਇੰਦਗੀ ਦੇ ਕੇ ਜਿਸ ਸਿਆਸੀ ਸਦਭਾਵਨਾ ਦਾ ਸਬੂਤ ਦਿੱਤਾ ਸੀ। ਉਸ ਦੇ ਨਤੀਜੇ ਸਾਹਮਣੇ ਆ ਰਹੇ ਹਨ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਇੱਕ ਰਹੀਆਂ ਇਹੀ ਵਜ੍ਹਾ ਹੈ ਕਿ ਭਾਜਪਾ ਜੀਐਸਟੀ ਵਰਗੇ ਇਤਿਹਾਸਕ ਕਾਨੂੰਨ ਬਣਾਉਣ ‘ਚ ਕਾਮਯਾਬ ਹੋਈ ਹੈ।
ਬਿਨਾ ਸ਼ੱਕ ਇਸ ਗੱਲ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਾਰਟੀ, ਗਠਜੋੜ ਤੇ ਸਰਕਾਰ ਤਿੰਨਾਂ ਮੋਹਰਿਆਂ ‘ਤੇ ਪੂਰੀ ਸੂਝਬੂਝ ਨਾਲ ਸਥਿਤੀਆਂ ਅਨੁਸਾਰ ਫੈਸਲੇ ਕਾਮਯਾਬੀ ਹਾਸਲ ਕੀਤੀ ਹੈ। ਅੰਤਰ ਰਾਸ਼ਟਰੀ ਪੱਧਰ ‘ਤੇ ਨਰਿੰਦਰ ਮੋਦੀ ਦੀ ਮਜ਼ਬੂਤ ਪਕੜ ਨਾਲ ਦੇਸ਼ ਦੀ ਸਾਖ਼ ਵਧੀ ਹੈ। ਰਾਸ਼ਟਰਪਤੀ ਭਵਨ ‘ਚ ਭਾਜਪਾ ਆਗੂ ਦਾ ਪਹੁੰਚਣਾ ਪਾਰਟੀ ਦੀ ਮਕਬੂਲੀਅਤ ‘ਤੇ ਮੋਹਰ ਲਾਉਂਦਾ ਹੈ ਭਾਜਪਾ ਆਪਣੇ ਸੁਫ਼ਨੇ ਪੂਰੇ ਕਰਨ ‘ਚ ਅੱਗੇ ਵਧ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਚੋਣਾਂ: ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ ਨਵੇਂ ਰਾਸ਼ਟਰਪਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ  (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾਨ ਬਾਕੀ ਹੈ।
ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟਾਂ ਚਾਹੀਦੀਆਂ ਸਨ, ਜੋ ਉਨ੍ਹਾਂ ਨੇ ਹਾਸਲ ਕਰ ਲਈਆਂ ਹਨ। ਰਾਜਸਥਾਨ, ਓਡਿਸ਼ਾ, ਨਾਗਾਲੈਂਡ, ਮਹਾਰਾਸ਼ਟਰ, ਮਿਜ਼ੋਰਮ ਦੀ ਗਿਣਤੀ ਵੀ ਪੂਰੀ ਹੋ ਚੁੱਕੀ ਹੈ।
ਕਿਸ ਨੂੰ ਕਿੱਥੋਂ ਕਿੰਨੇ ਵੋਟ ਮਿਲੇ       ਰਾਮਨਾਥ ਕੋਵਿੰਦ   ਮੀਰਾ ਕੁਮਾਰ
ਗੋਆ:                                               25                         11
ਗੁਜਰਾਤ:                                        132                        49
ਹਰਿਆਣਾ:                                         73                        16
ਹਿਮਾਚਲ ਪ੍ਰਦੇਸ਼:                                13                         37
ਜੰਮੂ-ਕਸ਼ਮੀਰ:                                   56                         30
ਝਾਰਖੰਡ:                                          51                          26
ਆਂਧਰਾ ਪ੍ਰਦੇਸ਼:                            27,189                          0
ਅਰੁਣਾਚਲ ਪ੍ਰਦੇਸ਼:                            448                          24
ਅਸਾਮ:                                      10,556                       460
ਬਿਹਾਰ:                                     22,490                   18867
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।